ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  9 minutes ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  20 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  26 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  41 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  50 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  54 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  59 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  about 1 hour ago
ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)- ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਮੌਕੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ....
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  about 2 hours ago
ਕਪੂਰਥਲਾ/ ਸੁਲਤਾਨਪੁਰ ਲੋਧੀ, 22 ਅਗਸਤ (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ...
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  about 1 hour ago
ਅਮਰਕੋਟ, 22 ਅਗਸਤ (ਗੁਰਚਰਨ ਸਿੰਘ ਭੱਟੀ)- ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ ਹੋ ....
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  about 2 hours ago
ਚੰਡੀਗੜ੍ਹ, 22 ਅਗਸਤ- ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਪ੍ਰਧਾਨ ਕਰਨ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ...
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  about 3 hours ago
ਚੰਡੀਗੜ੍ਹ, 22 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਤੋਂ ਸਹਾਇਤਾ ਲਵੇਗੀ ਅਤੇ ਪੰਜਾਬ ਦੀਆਂ ਨਦੀਆਂ....
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  about 3 hours ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  about 3 hours ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  about 4 hours ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  about 4 hours ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  about 4 hours ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  about 4 hours ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  about 5 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  about 5 hours ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  about 5 hours ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  about 5 hours ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  about 6 hours ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 6 hours ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  1 minute ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  about 7 hours ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  about 7 hours ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  about 7 hours ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  about 7 hours ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  about 8 hours ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  about 8 hours ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  about 8 hours ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  about 9 hours ago
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਮੁੱਖ ਮੰਤਰੀ ਰਵਾਨਾ
. . .  about 9 hours ago
ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਣਗੇ ਮੋਦੀ
. . .  about 9 hours ago
ਪੀ.ਚਿਦੰਬਰਮ ਤੋਂ ਪੁੱਛਗਿੱਛ ਸ਼ੁਰੂ, ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
. . .  about 9 hours ago
ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ
. . .  about 10 hours ago
ਕੈਪਟਨ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 10 hours ago
ਭੀਮ ਆਰਮੀ ਦਾ ਪ੍ਰਧਾਨ ਪੁਲਿਸ ਨੇ ਲਿਆ ਹਿਰਾਸਤ 'ਚ
. . .  about 11 hours ago
ਜਿਸ ਹੈੱਡਕੁਆਟਰ ਦਾ ਚਿਦੰਬਰਮ ਨੇ ਕੀਤਾ ਸੀ ਉਦਘਾਟਨ, ਉਸੇ ਵਿਚ ਦੋਸ਼ੀ ਬਣਾ ਕੇ ਲਿਆਈ ਸੀ.ਬੀ.ਆਈ.
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  about 20 hours ago
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  about 1 hour ago
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  40 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਨਿਆਂ ਸਿਰਫ਼ ਸਹੀ ਅਤੇ ਗ਼ਲਤ ਦੇ ਵਿਚਕਾਰ ਨਿਰਪੱਖ ਖੜੇ ਹੋਣਾ ਨਹੀਂ, ਸਗੋਂ ਸਹੀ ਦੇ ਪੱਖ ਵਿਚ ਅਤੇ ਗ਼ਲਤ ਦੇ ਵਿਰੋਧ ਵਿਚ ਖੜ੍ਹੇ ਹੋਣਾ ਹੈ। -ਡੋਰ ਰੂਜ਼ਵੈਲਟ

ਪੰਜਾਬ / ਜਨਰਲ

ਘੱਗਰ ਦਰਿਆ 'ਚ ਹੜ੍ਹ ਦੀ ਸਥਿਤੀ ਹੋਈ ਹੋਰ ਗੰਭੀਰ

ਮੂਣਕ, 21 ਜੁਲਾਈ (ਸਿੰਗਲਾ, ਭਾਰਦਵਾਜ, ਰਾਜੇਸ਼, ਰਮੇਸ਼, ਥਿੰਦ, ਧਾਲੀਵਾਲ)-ਖਨੌਰੀ 'ਚ ਆਰ.ਡੀ. 460 'ਤੇ ਲੱਗੇ ਮਾਪ ਅਨੁਸਾਰ ਭਾਵੇਂ ਪਿਛਲੇ 24 ਘੰਟਿਆਂ 'ਚ ਪਾਣੀ ਦਾ ਪੱਧਰ ਇਕ ਫੁੱਟ ਘੱਟ ਗਿਆ ਹੈ ਪਰ ਮੂਣਕ ਹਲਕੇ 'ਚ ਘੱਗਰ ਦਰਿਆ ਦੇ ਹੜ੍ਹ ਦੀ ਸਥਿਤੀ ਹੋਰ ਵੀ ਗੁੰਝਲਦਾਰ ਬਣ ਰਹੀ ਹੈ | ਘੱਗਰ ਦਰਿਆ 'ਤੇ ਪਏ ਪਾੜ ਨੂੰ ਪੂਰਨ ਦਾ ਕੰਮ ਪ੍ਰਸ਼ਾਸਨ ਵਲੋਂ ਜੰਗੀ ਪੱਧਰ 'ਤੇ ਜਾਰੀ ਹੈ ਪਰ ਅਜੇ ਵੀ 70 ਫੁੱਟ ਦੇ ਕਰੀਬ ਪਾੜ 'ਚੋਂ ਪਾਣੀ ਤੇਜ਼ੀ ਨਾਲ ਨਿੱਕਲ ਕੇ ਖੇਤਾਂ ਵੱਲ ਜਾ ਰਿਹਾ ਹੈ ਤੇ ਹੋਰ ਨਵੇਂ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ | ਮੌਜੂਦਾ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਘੱਗਰ ਦਰਿਆ ਦਾ ਪਾਣੀ ਮੂਣਕ, ਪਾਤੜਾਂ ਮੁੱਖ ਸੜਕ ਨੂੰ ਪਾਰ ਕਰਕੇ ਹੋਰ ਨਵੇਂ ਇਲਾਕੇ ਸੂਰਜਣਭੈਣੀ, ਮੂਣਕ ਤੇ ਹਮੀਰਗੜ੍ਹ ਦੇ ਖੇਤਾਂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ | ਇਸ ਪਾਣੀ ਦੀ ਪਿੰਡ ਭਾਠੂਆ ਤੋਂ ਮੂਣਕ ਵੱਲ ਜਾਂ ਰਜਵਾਹੇ ਨਾਲ ਡਾਫ ਲੱਗ ਕੇ ਉਪਰੋਕਤ ਤਿੰਨ ਪਿੰਡਾਂ ਦੇ ਖੇਤਾਂ ਤੋਂ ਇਲਾਵਾ ਆਬਾਦੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ | ਘੱਗਰ ਦਰਿਆ 'ਚ ਪਾਣੀ ਦਾ ਪੱਧਰ ਜਦੋਂ ਤੱਕ 745 ਫੁੱਟ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ ਕਿਉਂਕਿ ਘੱਗਰ ਦਰਿਆ ਦੇ ਨਾਲ ਲਗਦੇ ਖੇਤਾਂ ਦੀ ਧਰਤੀ ਦੇ ਪੱਧਰ ਤੋਂ ਤਕਰੀਬਨ ਚਾਰ ਫੁੱਟ ਉੱਚਾ ਪਾਣੀ ਚੱਲ ਰਿਹਾ ਹੈ |
ਘੱਗਰ ਦਰਿਆ ਦੇ ਪਾਣੀ ਨਾਲ ਕਿਸੇ ਸਮੇਂ ਵੀ ਪਾਤੜਾਂ ਮੂਣਕ ਸੜਕ ਬੰਦ ਹੋ ਸਕਦੀ ਹੈ | ਮੂਣਕ 'ਚ ਇਕ ਦਰਜਨ ਤੋਂ ਵੱਧ ਘੱਗਰ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ, ਨਵੇਂ ਬੱਸ ਸਟੈਂਡ, ਟਰੱਕ ਯੂਨੀਅਨ ਤੇ ਯੂਨੀਵਰਸਿਟੀ ਕਾਲਜ ਮੂਣਕ ਆਦਿ ਨੂੰ ਪ੍ਰਭਾਵਿਤ ਕਰ ਦਿੱਤਾ ਹੈ | ਇਸੇ ਤਰ੍ਹਾਂ ਹਮੀਰਗੜ੍ਹ 'ਚ ਬਚਪਨ ਪਬਲਿਕ ਸਕੂਲ ਤੇ ਭੂੰਦੜਭੈਣੀ 'ਚ ਬਿਆਸ ਸਤਿਸੰਗ ਭਵਨ 'ਚ ਵੀ ਘੱਗਰ ਦਾ ਪਾਣੀ ਦਾਖਲ ਹੋ ਚੁੱਕਾ ਹੈ | ਪ੍ਰਸ਼ਾਸਨ ਵਲੋਂ ਰਾਹਤ ਕਾਰਜ ਵੱਡੀ ਪੱਧਰ 'ਤੇ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਤਹਿਤ ਟੋਹਾਣਾ ਰੋਡ 'ਤੇ ਸਥਿਤ 50 ਪੁਲੀਆਂ 'ਚੋਂ ਪਾਣੀ ਵਾਲੀ ਬੂਟੀ ਕੱਢਣ ਲਈ ਜੇ.ਸੀ.ਬੀ. ਮਸ਼ੀਨਾਂ ਚੱਲ ਰਹੀਆਂ ਹਨ | ਇਸੇ ਤਰ੍ਹਾਂ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਲਾਕੇ ਵਿਚ ਥਾਂ-ਥਾਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ | ਖਨੌਰੀ ਤੋਂ ਪਿੱਛੇ ਘੱਗਰ ਦਰਿਆ ਦੇ ਪੁਲ ਨੇੜੇ ਪੈਂਦੀਆਂ 32 ਦਰਾਂ 'ਚੋਂ ਵੀ ਮੂਣਕ ਵੱਲ ਪਾਣੀ ਚੱਲ ਪਿਆ ਹੈ | ਇਹ ਪਾਣੀ ਕਿਸ ਇਲਾਕੇ ਲਈ ਹੋਰ ਵੀ ਮੁਸ਼ਕਿਲਾਂ ਦਾ ਸਬੱਬ ਬਣ ਸਕਦਾ ਹੈ | ਪਿੰਡ ਬੁਸਹਿਰਾ ਦੇ ਕਿਸਾਨਾਂ ਜੱਗੀ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ 32 ਦਰਾਂ ਦਾ ਪਾਣੀ ਨਵਾਂ ਗਾਉਂ ਅਤੇ ਹੋਤੀਪੁਰ ਪਿੰਡਾਂ ਦੇ ਖੇਤਾਂ ਵਿਚ ਪੁੱਜ ਚੁੱਕਾ ਹੈ ਅਤੇ ਅੱਗੋਂ ਇਹ ਪਾਣੀ ਬੰਗਾ, ਬੁਸਹਿਰਾ ਹੁੰਦਾ ਹੋਇਆ ਮੂਣਕ ਵੱਲ ਆਵੇਗਾ | ਉਨ੍ਹਾਂ ਹੋਰ ਦੱਸਿਆ ਕਿ ਚੰਬੋ ਢੋਅ ਦੇ ਪਾਣੀ ਨਾਲ ਪਿੰਡ ਬੰਗਾ ਤੇ ਬੁਸਹਿਰਾ ਦੀ ਇਕ ਹਜ਼ਾਰ ਦੇ ਕਰੀਬ ਫ਼ਸਲ ਪਾਣੀ ਵਿਚ ਡੁੱਬ ਚੁੱਕੀ ਹੈ | ਪ੍ਰਭਾਵਿਤ ਫ਼ਸਲਾਂ ਦੇ ਨੁਕਸਾਨ ਸਬੰਧੀ ਅਜੇ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਪਰ ਇਕ ਅੰਦਾਜ਼ੇ ਮੁਤਾਬਿਕ ਦਸ ਹਜ਼ਾਰ ਏਕੜ ਵਿਚ ਖੜ੍ਹੀ ਫ਼ਸਲ ਜਾਂ ਤਾਂ ਪਾਣੀ ਵਿਚ ਡੁੱਬ ਗਈ ਹੈ ਜਾਂ ਫਿਰ ਘੱਗਰ ਦਰਿਆ ਦਾ ਪਾਣੀ ਇਨ੍ਹਾਂ ਫ਼ਸਲਾਂ ਵਿਚ ਖੜ੍ਹਾ ਹੈ |
ਬੱਤੀ ਦਰਾਂ ਇਲਾਕੇ 'ਚ ਆਏ ਹੜ੍ਹਾਂ ਨਾਲ ਅੱਧਾ ਦਰਜਨ ਪਿੰਡਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਡੁੱਬੀਆਂ
ਖਨੌਰੀ, (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ)-ਕਸਬਾ ਖਨੌਰੀ 'ਚ ਘੱਗਰ ਦਰਿਆ ਕੋਲ ਸਥਿਤ ਬੱਤੀ ਦਰਾਂ (ਸਾਈਫਨ ਆਰ.ਡੀ-455) ਵਿਚ ਆਏ ਘੱਗਰ ਦਰਿਆ ਦੇ ਹੜ੍ਹਾਂ ਨੇ ਸੰਗਰੂਰ ਜ਼ਿਲ੍ਹੇ ਦੇ ਹੋਤੀਪੁਰ ਤੇ ਨਵਾਂ ਗਾਉਂ ਪਿੰਡਾਂ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ, ਜੋਗੇਵਾਲਾ ਤੇ ਗੁਲਾਹੜ 'ਚ ਭਾਰੀ ਤਬਾਹੀ ਮਚਾਉਂਦਿਆਂ ਹੋਇਆਂ ਇਨ੍ਹਾਂ ਪਿੰਡਾਂ ਦੀਆਂ ਸੈਂਕੜੇ ਏਕੜ ਖੇਤਾਂ 'ਚ ਖੜ੍ਹੀਆਂ ਫ਼ਸਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਭਾਵੇਂ ਘੱਗਰ ਦਰਿਆ 'ਚ ਉਕਤ ਥਾਵਾਂ 'ਤੇ ਬੰਨ੍ਹ 'ਚ ਪਏ ਪਾੜਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ ਪਰ ਘੱਗਰ ਦਰਿਆ 'ਚੋਂ ਨਿਕਲ ਕੇ ਖੇਤਾਂ ਵਿਚ ਫੈਲਿਆ ਹੜ੍ਹਾਂ ਦਾ ਪਾਣੀ ਆਪ ਮੁਹਾਰੇ ਬੱਤੀ ਦਰਾਂ 'ਚੋਂ ਦੀ ਵਹਿੰਦਾ ਹੋਇਆ ਪਿੰਡ ਜੋਗੇਵਾਲਾ ਤੇ ਗੁਲਾਹੜ ਤੋਂ ਅੱਗੇ ਹੋਤੀਪੁਰ ਤੇ ਨਵਾਂ ਗਾਉਂ ਆਦਿ ਪਿੰਡਾਂ ਵਿਚ ਭਾਰੀ ਤਬਾਹੀ ਮਚਾ ਰਿਹਾ ਹੈ | ਖਨੌਰੀ ਸਥਿਤ ਘੱਗਰ ਦਰਿਆ ਦੇ ਸਾਈਫਨ (ਆਰ.ਡੀ-460) ਵਿਚ ਪਿਛਲੇ ਕਈ ਦਿਨਾਂ ਤੋਂ ਫਸੀ ਜਲ ਬੂਟੀ ਨੂੰ ਡਰੇਨਜ਼ ਵਿਭਾਗ ਦੋ ਦਿਨ ਕੱਢ ਕੇ ਹੰਭ ਗਿਆ ਹੈ ਕਿਉਂਕਿ ਵਿਭਾਗ ਨੇ ਲਗਪਗ ਅੱਧੀ ਕੁ ਜਲ ਬੂਟੀ ਕਢਵਾ ਕੇ ਕੰਮ ਬੰਦ ਕਰ ਦਿੱਤਾ ਹੈ | ਇਸ ਸਬੰਧ ਵਿਚ ਡਰੇਨਜ਼ ਵਿਭਾਗ ਦੇ ਐਸ.ਡੀ.ਓ. ਚੇਤਨ ਗੁਪਤਾ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਹੀ ਬੂਟੀ ਕੱਢੇ ਜਾਣ ਦਾ ਕੰਮ ਬੰਦ ਕੀਤਾ ਗਿਆ ਹੈ, ਕਿਉਂਕਿ ਘੱਗਰ ਦਰਿਆ ਦੇ ਉੱਪਰੋਂ ਲੰਘਦੀ ਭਾਖੜਾ ਮੇਨ ਲਾਈਨ (ਬੀ.ਐਮ.ਐਲ.) ਦੀ ਸਲੈਬ ਤੋਂ ਕਰੀਬ 10 ਫੁੱਟ ਉੱਪਰ ਤੱਕ ਹੜ੍ਹਾਂ ਦਾ ਪਾਣੀ ਚੱਲ ਰਿਹਾ ਹੈ ਜਿਸ ਕਾਰਨ ਪੁਲ 'ਚ ਫਸੀ ਜਲ ਬੂਟੀ ਘੱਗਰ ਦਰਿਆ ਦੇ ਪਾਣੀ ਨੂੰ ਰੁਕਾਵਟ ਨਹੀਂ ਲਗੀ ਰਹੀ |

ਐਮਾਜ਼ੋਨ ਦੇ ਗੁਦਾਮ 'ਚ ਤਾਇਨਾਤ ਸੁਰੱਖਿਆ ਮੁਲਾਜ਼ਮ ਨੂੰ ਬੰਦੀ ਬਣਾ ਕੇ ਲੱਖਾਂ ਦੀ ਨਕਦੀ ਲੁੱਟੀ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਘੇਰੇ 'ਚ ਪੈਂਦੇ ਇਲਾਕੇ ਨਿਊ ਜਨਤਾ ਨਗਰ 'ਚ ਐਮਾਜ਼ੋਨ ਕੰਪਨੀ ਦੇ ਗੁਦਾਮ ਵਿਚ ਅੱਜ ਤੜਕੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਉੱਥੇ ਤੈਨਾਤ ਸੁਰੱਖਿਆ ਮੁਲਾਜ਼ਮ ਨੂੰ ਬੰਦੀ ਬਣਾਉਣ ਉਪਰੰਤ ...

ਪੂਰੀ ਖ਼ਬਰ »

ੴ ਮੂਲ ਮੰਤਰ ਅਸਥਾਨ ਦੀ ਤੀਜੀ ਮੰਜ਼ਿਲ 'ਤੇ ਲੈਂਟਰ ਪਾਉਣ ਦੀ ਕਾਰ ਸੇਵਾ ਮੁਕੰਮਲ

ਕਪੂਰਥਲਾ/ਸੁਲਤਾਨਪੁਰ ਲੋਧੀ, 21 ਜੁਲਾਈ (ਅਮਰਜੀਤ ਕੋਮਲ, ਨਰੇਸ਼ ਹੈਪੀ)-ਸ਼ੋ੍ਰਮਣੀ ਕਮੇਟੀ ਵਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ.ਕੇ. ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਪਿਛਲੇ ਪਾਸੇ ਬਣ ਰਹੇ ੴ ਮੂਲ ਮੰਤਰ ਅਸਥਾਨ ਦੀ ਅੱਜ ਤੀਜੀ ਮੰਜ਼ਿਲ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਮੌਤ

ਚੰਡੀਗੜ੍ਹ, 21 ਜੁਲਾਈ (ਰਣਜੀਤ ਸਿੰਘ)-ਕਲਾਗ੍ਰਾਮ ਲਾਈਟ ਪੁਆਇੰਟ ਦੇ ਨਜ਼ਦੀਕ ਸਨਿਚਰਵਾਰ ਦੇਰ ਰਾਤ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ | ਦੁਰਘਟਨਾ 'ਚ ਮਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਸੈਕਟਰ-29 ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਸਾਬਕਾ ਫ਼ੌਜੀ ਅਧਿਕਾਰੀਆਂ ਵਲੋਂ ਜਵਾਨਾਂ ਦੀ ਭਲਾਈ ਲਈ ਕੌਮੀ ਨੀਤੀ ਦੀ ਮੰਗ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਐਸੋਸੀਏਸ਼ਨ (ਪੰਜਾਬ) ਚੈਪਟਰ ਦੇ ਆਗੂਆਂ ਮੇਜਰ ਕਰਤਾਰ ਸਿੰਘ, ਮੇਜਰ ਜਗਦੀਪ ਸਿੰਘ ਤੇ ਬਿ੍ਗੇਡੀਅਰ ਕੇ. ਐਸ. ਕਾਹਲੋਂ ਨੇ ਫ਼ੌਜੀ ਜਵਾਨਾਂ ਦੀ ਭਲਾਈ ਲਈ ਕੌਮੀ ਨੀਤੀ ਜਲਦ ਐਲਾਨੇ ਜਾਣ ਦੀ ਮੰਗ ਕਰਦੇ ਹੋਏ ...

ਪੂਰੀ ਖ਼ਬਰ »

ਫਾਰਮੇਸੀ ਕੌ ਾਸਲ ਨੇ 5 ਸਾਲ ਲਈ ਨਵੇਂ ਕਾਲਜ ਖੋਲ੍ਹਣ 'ਤੇ ਲਾਈ ਪਾਬੰਦੀ

ਐੱਸ.ਏ.ਐੱਸ. ਨਗਰ, 21 ਜੁਲਾਈ (ਕੇ.ਐੱਸ. ਰਾਣਾ)-ਦੇਸ਼ 'ਚ ਫਾਰਮੇਸੀ ਕਾਲਜਾਂ ਦੀ ਵਧਦੀ ਗਿਣਤੀ 'ਤੇ ਰੋਕ ਲਗਾਉਣ ਲਈ ਅਤੇ ਯੋਗ ਫਾਰਮਾਸਿਸਟ ਕਰਮਚਾਰੀਆਂ ਦੀ ਉਪਲਬਧਤਾ ਨੂੰ ਧਿਆਨ 'ਚ ਰੱਖਦੇ ਹੋਏ ਫਾਰਮੈਸੀ ਕੌਾਸਲ ਆਫ਼ ਇੰਡੀਆ (ਪੀ. ਸੀ. ਆਈ.) ਨਵੀਂ ਦਿੱਲੀ ਨੇ ਸਰਬਸੰਮਤੀ ਨਾਲ ...

ਪੂਰੀ ਖ਼ਬਰ »

6 ਮਹੀਨੇ ਤੱਕ ਡਿਫਾਲਟਰਾਂ ਦੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ

ਜਲੰਧਰ, 21 ਜੁਲਾਈ (ਸ਼ਿਵ ਸ਼ਰਮਾ)-ਲੰਬੇ ਸਮੇਂ ਤੋਂ ਬਕਾਇਆ ਰਕਮ ਦੇਣ ਵਾਲਿਆਂ ਨੂੰ ਪਾਵਰਕਾਮ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਲਈ ਯਕ ਮੁਸ਼ਤ ਨੀਤੀ ਜਾਰੀ ਕਰ ਦਿੱਤੀ ਹੈ | ਇਸ ਤਰ੍ਹਾਂ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਇਹ ਵੀ ਦਿੱਤੀ ਗਈ ਹੈ ਕਿ ਜਿੰਨੀ ਦੇਰ 6 ਮਹੀਨੇ ਤੱਕ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਦਫ਼ਤਰੀ ਕਾਮੇ ਕਰਨਗੇ ਅੱਜ ਤੋਂ ਕਲਮ ਛੋੜ ਹੜਤਾਲ

ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਤੈਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ | ਸੂਬਾਈ ਮੁਲਾਜ਼ਮ ਆਗੂ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰੀ ਕਾਮਿਆਂ ਦੀ ...

ਪੂਰੀ ਖ਼ਬਰ »

ਲੁਧਿਆਣਾ ਦੇ ਰੈਸਟੋਰੈਂਟਾਂ ਤੇ ਡਾਂਸ ਕਲੱਬਾਂ 'ਚ ਹੋ ਰਹੇ ਅਸ਼ਲੀਲ ਡਾਂਸ ਬਣੇ ਚਰਚਾ ਦਾ ਵਿਸ਼ਾ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਕਈ ਰੈਸਟੋਰੈਂਟਾਂ ਤੇ ਡਾਂਸ ਕਲੱਬਾਂ 'ਚ ਅੱਜ ਕੱਲ੍ਹ ਹੋ ਰਹੇ ਅਸ਼ਲੀਲ ਡਾਂਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਰਾਜਸੀ ਆਗੂਆਂ ਦੀ ਸਰਪ੍ਰਸਤੀ ਕਾਰਨ ਪੁਲਿਸ ਵਲੋਂ ਵੀ ਇਨ੍ਹਾਂ ਰੈਸਟੋਰੈਂਟਾਂ ਦੇ ਮਾਲਕਾਂ ...

ਪੂਰੀ ਖ਼ਬਰ »

ਨੌਕਰੀ ਨਾ ਮਿਲਣ ਕਾਰਨ ਐਮ.ਏ., ਐਮ ਫਿਲ, ਬੀ.ਐੱਡ, ਟੈੱਟ ਤੇ ਯੂ.ਜੀ.ਸੀ. ਨੈੱਟ ਪਾਸ ਨੌਜਵਾਨ ਵਲੋਂ ਖ਼ੁਦਕੁਸ਼ੀ

ਬੁਢਲਾਡਾ, 21 ਜੁਲਾਈ (ਸਵਰਨ ਸਿੰਘ ਰਾਹੀ)-ਪਿੰਡ ਚੱਕ ਭਾਈਕੇ ਦੇ ਬੇਰੁਜ਼ਗਾਰ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਅੰਗਹੀਣ ਜਗਸੀਰ ਸਿੰਘ ਸੀਰਾ (30) ਪੁੱਤਰ ਬਾਬੂ ਸਿੰਘ ਐਮ.ਏ., ਐਮ ਫਿਲ, ਬੀ.ਐੱਡ, ਟੈੱਟ ਤੇ ...

ਪੂਰੀ ਖ਼ਬਰ »

ਨਵੇਂ ਵਜ਼ੀਰ ਦੀ ਨਿਯੁਕਤੀ ਲਈ ਤਿੰਨ ਤਰਜੀਹਾਂ 'ਤੇ ਵਿਚਾਰ ਚਰਚਾ

ਮੇਜਰ ਸਿੰਘ ਜਲੰਧਰ, 21 ਜੁਲਾਈ-ਪੰਜਾਬ ਦੇ ਸੀਨੀਅਰ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨਾਲ ਖ਼ਾਲੀ ਹੋਏ ਕੈਬਨਿਟ ਮੰਤਰੀ ਦੇ ਅਹੁਦੇ ਨੂੰ ਭਰਨ ਲਈ ਮੁੱਖ ਮੰਤਰੀ ਦਫਤਰ ਵਲੋਂ ਤਿੰਨ ਤਰ੍ਹਾਂ ਦੀਆਂ ਤਜਵੀਜ਼ਾਂ 'ਤੇ ਵਿਚਾਰ ਕੀਤੇ ਜਾਣ ਦੀ ਚਰਚਾ ਹੈ | ਮੁੱਖ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1630.09 ਫੁੱਟ

ਨੰਗਲ, 21 ਜੁਲਾਈ (ਪ੍ਰੋ. ਅਵਤਾਰ ਸਿੰਘ, ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1630.09 ਫੁੱਟ ਤੇ ਪਹੰੁਚ ਗਿਆ ਹੈ | ਪਿਛਲੇ ਸਾਲ ਅੱਜ ਦੇ ਦਿਨ 1526.98 ਫੁੱਟ ਪਾਣੀ ਸੀ | ਇਸ ਹਿਸਾਬ ਨਾਲ ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਡੈਮ 'ਚ ਪਾਣੀ 103.11 ਫੁੱਟ ਜ਼ਿਆਦਾ ਹੈ, 34571 ਕਿਊਸਿਕ ਪਾਣੀ ...

ਪੂਰੀ ਖ਼ਬਰ »

ਮਾਤਾ ਸੁਖਚੈਨ ਕੌਰ ਸਿੱਧੂ ਗਹਿਰੀ ਨੂੰ ਸ਼ਰਧਾਂਜਲੀਆਂ ਭੇਟ

ਫ਼ਿਰੋਜ਼ਪੁਰ/ਗੁਰੂਹਰਸਹਾਏ/ਗੋਲੂ ਕਾ ਮੋੜ, 21 ਜੁਲਾਈ (ਜਸਵਿੰਦਰ ਸਿੰਘ ਸੰਧੂ, ਪਿ੍ਥਵੀ ਰਾਜ ਕੰਬੋਜ, ਸੁਰਿੰਦਰ ਸਿੰਘ ਲਾਡੀ)- ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮਾਤਾ ਤੇ ਫ਼ਿਰੋਜ਼ਪੁਰ ਦਿਹਾਤੀ ਹਲਕੇ ...

ਪੂਰੀ ਖ਼ਬਰ »

ਦਸ ਹਜ਼ਾਰ ਤੋਂ ਵੱਧ ਨਸ਼ੇੜੀ ਹੋ ਚੁੱਕੇ ਨੇ ਤੰਦਰੁਸਤ

ਸੰਗਰੂਰ, 21 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸਮੈਕ, ਹੈਰੋਇਨ ਤੇ ਚਿੱਟੇ ਵਰਗੇ ਮਹਿੰਗੇ ਨਸ਼ੇ ਨੇ ਪੰਜਾਬ ਦੀ ਜਵਾਨੀ ਨਿਗਲ ਲਈ, ਘਰਾਂ ਦੀ ਬਰਕਤ ਖੋਹ ਲਈ ਤੇ ਪੰਜਾਬੀਆਂ ਨੂੰ ਮੂਧੇ ਮੂੰਹ ਡੇਗਣ 'ਚ ਕੋਈ ਕਸਰ ਨਹੀਂ ਛੱਡੀ | ਖ਼ੌਫ਼ ਦੀਆਂ ਦੀਵਾਰਾਂ, ਟੁੱਟਦੇ ਹੋਏ ਘਰ, ਵਿਗੜ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇਗਾ ਪੂਰਾ ਮੁਆਵਜ਼ਾ-ਸਰਕਾਰੀਆ

ਲਹਿਰਾਗਾਗਾ, 21 ਜੁਲਾਈ (ਗੋਇਲ, ਢੀਂਡਸਾ, ਗਰਗ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤੇ ਅਧਿਕਾਰੀ ਸਮੇਂ-ਸਮੇਂ 'ਤੇ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲੈ ਰਹੇ ਹਨ | ਉਕਤ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ

ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਫ਼ਾਜ਼ਿਲਕਾ ਵਿਖੇ ਹੋਈ ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਫੈੱਡਰੇਸ਼ਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਤੋਂ ...

ਪੂਰੀ ਖ਼ਬਰ »

ਐਨ.ਜੀ.ਟੀ. ਵਲੋਂ ਦਿੱਲੀ ਸਰਕਾਰ ਨੂੰ 25 ਕਰੋੜ ਜਮ੍ਹਾਂ ਕਰਵਾਉਣ ਦੇ ਆਦੇਸ਼

ਨਵੀਂ ਦਿੱਲੀ, 21 ਜੁਲਾਈ (ਏਜੰਸੀ) -ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ 'ਚ ਅਸਫ਼ਲ ਰਹਿਣ 'ਤੇ ਕੇਂਦਰ ਪ੍ਰਦੂਸ਼ਣ ਨਿਯੰਤਰਣ ਬੋਰਡ(ਸੀ.ਪੀ.ਸੀ.ਬੀ) ਅਤੇ ਦਿੱਲੀ ਸਰਕਾਰ ਨੂੰ ਨੈਸ਼ਨਲ ਗਰੀਨ ਟਿ੍ਬਿਊਨਲ (ਐਨ. ਜੀ. ਟੀ) ਨੇ 25 ਕਰੋੜ ਰੁਪਏ ਜਮ੍ਹਾ ਕਰਵਾਉਣ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਪੁਲਿਸ ਵਲੋਂ ਅਲ-ਬਦਰ ਅੱਤਵਾਦੀਆਂ ਦੇ 6 ਸਹਿਯੋਗੀਆਂ ਿਖ਼ਲਾਫ਼ ਦੋਸ਼-ਪੱਤਰ ਦਾਇਰ

ਸ੍ਰੀਨਗਰ, 21 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਪੁਲਿਸ ਵਲੋਂ ਅੱਜ ਅਲ-ਬਦਰ ਅੱਤਵਾਦੀਆਂ ਦੇ 6 ਸਹਿਯੋਗੀਆਂ ਿਖ਼ਲਾਫ਼ ਦੋਸ਼-ਪੱਤਰ ਦਾਇਰ ਕੀਤਾ ਗਿਆ ਹੈ | ਜੰਮੂ-ਕਸ਼ਮੀਰ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਤਨਵੀਰ ਲਵੇ, ਸ਼ਾਹਨਵਾ ਭੱਟ, ਇਮਤਿਆਜ਼ ਭੱਟ, ਗੁਲਜ਼ਾਰ ਵਾਨੀ, ...

ਪੂਰੀ ਖ਼ਬਰ »

ਸਾਬਕਾ ਪੀ.ਡੀ.ਪੀ. ਨੇਤਾ ਮੁਹੰਮਦ ਖਲੀਲ ਬਾਂਧ ਨੈਸ਼ਨਲ ਕਾਨਫ਼ਰੰਸ 'ਚ ਸ਼ਾਮਿਲ

ਸ੍ਰੀਨਗਰ, 21 ਜੁਲਾਈ (ਏਜੰਸੀ)- ਜੰਮੂ-ਕਸ਼ਮੀਰ ਦੀ ਪੁਲਵਾਮਾ ਵਿਧਾਨ ਸਭਾ ਸੀਟ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਪੀ.ਡੀ.ਪੀ. ਨੇਤਾ ਮੁਹੰਮਦ ਖਲੀਲ ਬਾਂਧ ਅੱਜ ਨੈਸ਼ਨਲ ਕਾਨਫਰੰਸ 'ਚ ਸ਼ਾਮਿਲ ਹੋ ਗਏ | ਪਾਰਟੀ ਬੁਲਾਰੇ ਨੇ ਦੱਸਿਆ ਕਿ ਮੁਹੰਮਦ ਖਲੀਲ ਬਾਂਧ ਦੇ ਨੈਸ਼ਨਲ ...

ਪੂਰੀ ਖ਼ਬਰ »

ਦੇਸ਼ 'ਚ ਇਸ ਵੇਲੇ ਬੈਂਕਾਂ ਦੀਆਂ ਸ਼ਾਖਾਵਾਂ ਵਿਚ 127 ਲੱਖ ਕਰੋੜ ਰੁਪਏ ਜਮ੍ਹਾਂ

ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ ਦੀਆਂ ਸਮੂਹ ਕੌਮੀ ਬੈਂਕਾਂ 'ਚ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਦੇ ਪੰਜਾਬ ਬੈਂਕ ਕਰਮਚਾਰੀ ਸੰਘ ਵਲੋਂ ਬੈਂਕਾਂ ਦੇ 50ਵੇਂ ਕੌਮੀਕ੍ਰਿਤ ਸਥਾਪਨਾ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਕਾਨਫ਼ਰੰਸ ਕਰਵਾਈ ਗਈ | ਇਸ ਮੌਕੇ ਡਾ. ਆਰ. ...

ਪੂਰੀ ਖ਼ਬਰ »

ਮਾਤਾ ਜਸਵੀਰ ਕੌਰ ਧੂਤ ਨੂੰ ਸ਼ਰਧਾਂਜਲੀਆਂ

ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਦੀ ਮਾਤਾ ਤੇ ਦੇਸ਼ ਭਗਤ ਕਾਮਰੇਡ ਚੰਨਣ ਸਿੰਘ ਧੂਤ ਸਾਬਕਾ ਵਿਧਾਇਕ ਦੀ ਨੂੰਹ ਬੀਬੀ ਜਸਵੀਰ ਕੌਰ ਧੂਤ ਪਤਨੀ ਅਮਰਜੀਤ ਸਿੰਘ ਧੂਤ ਵਾਸੀ ਧੂਤ ਕਲਾਂ ਜਿਨ੍ਹਾਂ ਦਾ ਬੀਤੇ ਦਿਨੀਂ ...

ਪੂਰੀ ਖ਼ਬਰ »

ਭਾਰਤ 'ਚ ਐਕੂਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਚੀਨ ਸਹਿਯੋਗ ਦੇਵੇਗਾ-ਚੀਨੀ ਰਾਜਦੂਤ

ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਭਾਰਤ ਤੇ ਚੀਨ ਸਰਕਾਰ ਦੇ ਸਹਿਯੋਗ ਨਾਲ ਚੀਨੀ ਇਲਾਜ ਪ੍ਰਣਾਲੀ ਜੋ ਕਿ ਐਕੂਪੰਕਚਰ ਇਲਾਜ ਪ੍ਰਣਾਲੀ ਦੇ ਨਾਂਅ ਹੇਠ ਜਾਣੀ ਜਾਂਦੀ ਹੈ, ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਡਾਕਟਰੀ ਸਿੱਖਿਆ ਤੇ ਇਲਾਜ ਸਬੰਧੀ ਹੋਏ ਲਿਖਤੀ ...

ਪੂਰੀ ਖ਼ਬਰ »

ਡਰੱਗ ਪ੍ਰਬੰਧਨ ਵਲੋਂ 17 ਮਹੀਨਿਆਂ 'ਚ 13500 ਛਾਪੇਮਾਰੀਆਂ-4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਫੂਡ ਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕੇ.ਐਸ. ਪੰਨੂ ਸੀ.ਐਫ.ਡੀ.ਏ. ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮਾਂ ਤੇ ਲੋਕਾਂ ਦਾ ਵਿਸ਼ਵਾਸ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹਰਿਆਣਾ ਦੇ ਸਿੱਖ ਯਾਤਰੀਆਂ ਦਾ 9 ਮੈਂਬਰੀ ਜਥਾ ਪਾਕਿ ਰਵਾਨਾ

ਅੰਮਿ੍ਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਸਮਾਜਿਕ ਸੰਸਥਾ ਨਿਫ਼ਾ ਦੇ ਸਹਿਯੋਗ ਨਾਲ 40 ਹਜ਼ਾਰ ਕਿੱਲੋਮੀਟਰ ਦੀ ਗੁਰਧਾਮ ਯਾਤਰਾ ਆਰੰਭ ਕੀਤੀ ਗਈ ...

ਪੂਰੀ ਖ਼ਬਰ »

ਹਾਈਕੋਰਟ ਤੋਂ ਬਾਅਦ ਪੀੜਤ ਬੱਚਿਆਂ ਦੇ ਮਾਪੇ ਫ਼ਰਿਆਦ ਲੈ ਕੇ ਪੁੱਜੇ ਸੁਪਰੀਮ ਕੋਰਟ

ਫ਼ਾਜ਼ਿਲਕਾ, 21 ਜੁਲਾਈ (ਅਮਰਜੀਤ ਸ਼ਰਮਾ)-ਪੰਜਾਬ ਦੇ ਮੈਡੀਕਲ ਕਾਲਜਾਂ 'ਚ ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਰੋਕ ਲਗਾਉਣ ਦਾ ਮਾਮਲਾ ਹੁਣ ਸੁਪਰੀਮ ਕੋਰਟ 'ਚ ਪੁੱਜ ਗਿਆ ਹੈ | ਇਸ ਤੋਂ ਪਹਿਲਾਂ ਪੀੜਤ ਮਾਪਿਆਂ ਵਲੋਂ ਹਾਈਕੋਰਟ 'ਚ ਕੇਸ ਫਾਈਲ ਕੀਤਾ ...

ਪੂਰੀ ਖ਼ਬਰ »

ਕੋਸ਼ਿਸ਼ ਕਰਾਂਗੇ ਕਿ ਜਵਾਨਾਂ ਦੇ ਮਾਣ ਤੇ ਸਨਮਾਨ ਨੂੰ ਕੋਈ ਠੇਸ ਨਾ ਪੁੱਜੇ-ਰਾਜਨਾਥ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਰੱਖਿਆ ਮੰਤਰੀ ਨੇ ਅੱਜ ਕਾਰਗਿਲ ਜੰਗ 'ਚ ਅਪਰੇਸ਼ਨ ਵਿਜੈ ਦੇ 20 ਸਾਲ ਪੂਰੇ ਹੋਣ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ | ਉਨ੍ਹਾਂ ਅਪਰੇਸ਼ਨ ਵਿਜੈ ਦੇ ਨਾਇਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ...

ਪੂਰੀ ਖ਼ਬਰ »

ਪਖ਼ਾਨੇ ਸਾਫ਼ ਕਰਨ ਲਈ ਸੰਸਦ ਮੈਂਬਰ ਨਹੀਂ ਬਣੀ-ਸਾਧਵੀ ਪ੍ਰਗਿਆ ਦਾ ਵਿਵਾਦਿਤ ਬਿਆਨ

ਸੀਹੋਰ (ਮੱਧ ਪ੍ਰਦੇਸ਼), 21 ਜੁਲਾਈ (ਪੀ.ਟੀ.ਆਈ.)-ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਇਕ ਵਾਰ ਫ਼ਿਰ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਉਹ ਪਖ਼ਾਨਿਆਂ ਅਤੇ ਨਾਲਿਆਂ ਨੂੰ ਸਾਫ਼ ਕਰਨ ਲਈ ਸੰਸਦ ਮੈਂਬਰ ਨਹੀਂ ਬਣੀ | ਕਾਂਗਰਸ ਨੇ ਨਿੰਦਾ ਕਰਦਿਆਂ ...

ਪੂਰੀ ਖ਼ਬਰ »

ਕੁੱਲ 5,851 ਕਰੋੜ ਰੁਪਏ ਦੇ ਖ਼ਰੀਦੇ ਗਏ ਚੋਣ ਬਾਂਡਾਂ 'ਚੋਂ 80.6 ਫ਼ੀਸਦੀ ਦਿੱਲੀ 'ਚ ਹੀ ਤੁੜਵਾਏ ਗਏ-ਆਰ.ਟੀ.ਆਈ. ਰਾਹੀਂ ਖੁਲਾਸਾ

ਇੰਦੌਰ, 21 ਜੁਲਾਈ (ਏਜੰਸੀ)-ਸਿਆਸੀ ਪਾਰਟੀਆਂ ਨੂੰ ਫ਼ੰਡ ਦੇਣ ਲਈ ਮਾਰਚ, 2018 ਤੋਂ ਮਈ, 2019 ਵਿਚਾਲੇ ਕੁੱਲ 5,851.41 ਕਰੋੜ ਰੁਪਏ ਦੇ ਚੋਣ ਬਾਂਡ ਖ਼ਰੀਦੇ ਗਏ | ਇਹ ਖੁਲਾਸਾ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਇਕ ਸਵਾਲ ਦੇ ਜਵਾਬ 'ਚ ਹੋਇਆ ਹੈ | ਗੌਰ ਕਰਨ ਵਾਲੀ ਗੱਲ ਇਹ ਹੈ ਕਿ ...

ਪੂਰੀ ਖ਼ਬਰ »

ਸਰਕਾਰ ਨਿੱਜੀ ਸਕੂਲਾਂ ਨੂੰ ਬੰਦ ਕਰ ਕੇ ਕਾਰਪੋਰੇਟ ਮਾਡਲ ਵਿਕਸਤ ਕਰਨਾ ਚਾਹੰੁਦੀ ਹੈ-ਪੀ.ਪੀ.ਐੱਸ.ਓ.

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਦੁਨੀਆ ਦੇ 130 ਦੇਸ਼ਾਂ 'ਚ ਪਹਿਲਾਂ ਹੀ ਸਿੱਖਿਆ ਦਾ ਅਧਿਕਾਰ 18 ਸਾਲ ਦੀ ਉਮਰ ਤੱਕ ਪ੍ਰਾਪਤ ਹੈ | ਭਾਰਤ ਵੀ ਹੁਣ ਆਪਣੇ ਦੇਸ਼ ਦੇ ਕਰੋੜਾਂ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ 3 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ...

ਪੂਰੀ ਖ਼ਬਰ »

ਯੂ.ਪੀ. 'ਚ ਅਸਮਾਨੀ ਬਿਜਲੀ ਕਾਰਨ 32 ਮੌਤਾਂ

ਲਖਨਊ, 21 ਜੁਲਾਈ (ਪੀ. ਟੀ. ਆਈ.)-ਉੱਤਰ ਪ੍ਰਦੇਸ਼ 'ਚ ਇਕੱਲੇ ਐਤਵਾਰ ਨੂੰ ਹੀ ਅਸਮਾਨੀ ਬਿਜਲੀ ਕਾਰਨ 32 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ | ਕਾਨਪੁਰ ਅਤੇ ਫ਼ਤਹਿਪੁਰ 'ਚ 7-7, ਝਾਂਸੀ 'ਚ 5, ਜਾਲੌਨ 'ਚ 4, ਹਮੀਰਪੁਰ 'ਚ 3, ਗਾਜ਼ੀਪੁਰ 'ਚ 2 ਅਤੇ ਜੋਨਪੁਰ, ਪ੍ਰਤਾਪਗੜ੍ਹ, ...

ਪੂਰੀ ਖ਼ਬਰ »

ਜ਼ਮੀਨ ਦੇ ਝਗੜੇ ਨੂੰ ਲੈ ਕੇ ਔਰਤ ਨੂੰ ਟਰੈਕਟਰ ਹੇਠ ਕੁਚਲਿਆ

ਸਿੰਗਰਾਉਲੀ, 21 ਜੁਲਾਈ (ਏਜੰਸੀ)-ਮੱਧ ਪ੍ਰਦੇਸ਼ ਦੇ ਸਿੰਗਰਾਉਲੀ ਜ਼ਿਲ੍ਹੇ 'ਚ ਜ਼ਮੀਨ ਦੇ ਝਗੜੇ ਦੌਰਾਨ ਨੂੰ ਲੈ ਕੇ ਇਕ 30 ਸਾਲਾ ਔਰਤ 'ਤੇ ਟਰੈਕਟਰ ਚੜ੍ਹਾ ਕੇ ਕੁਚਲ ਦਿੱਤਾ ਗਿਆ | ਮਾਰਨ ਵਾਲੇ 3 ਵਿਅਕਤੀਆਂ 'ਚ 2 ਪਿਉ-ਪੁੱਤ ਸਨ | ਇਹ ਘਟਨਾ ਸਥਾਨਕ ਜ਼ਿਲ੍ਹਾ ਹੈੱਡਕੁਆਟਰ ਤੋਂ ...

ਪੂਰੀ ਖ਼ਬਰ »

ਯੂ. ਪੀ. 'ਚ ਬਜ਼ੁਰਗ ਨੂੰ ਭੇਜਿਆ 128 ਕਰੋੜ ਦਾ ਬਿਜਲੀ ਬਿੱਲ

ਉੱਤਰ ਪ੍ਰਦੇਸ਼, 21 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ ਦਾ ਇਕ ਹੋਰ ਅਜੀਬੋ ਗਰੀਬ ਕਾਰਨਾਮਾ ਸਾਹਮਣੇ ਆਇਆ ਹੈ | ਵਿਭਾਗ ਨੇ ਹਾਪੁੜ ਦੇ ਇਕ ਗਰੀਬ ਬਜ਼ੁਰਗ ਨੂੰ 128 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ ਹੈ | 1,28,45,95,444 ਰੁਪਏ ਦਾ ਬਿੱਲ ਭੇਜਣ ਤੋਂ ਬਾਅਦ ਵੀ ਨਾ ਤਾਂ ...

ਪੂਰੀ ਖ਼ਬਰ »

ਦਿੱਲੀ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਤੇ ਉਰਦੂ ਦੇ ਅਧਿਆਪਕਾਂ ਦੀਆਂ ਅੱਧੇ ਨਾਲੋਂ ਜ਼ਿਆਦਾ ਅਸਾਮੀਆਂ ਖ਼ਾਲੀ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਦਿੱਲੀ ਦੇ ਸਰਕਾਰੀ ਸਕੂਲਾਂ 'ਚ ਉਰਦੂ ਤੇ ਪੰਜਾਬੀ ਭਾਸ਼ਾਵਾਂ ਲਈ ਅੱਧੇ ਨਾਲੋਂ ਜ਼ਿਆਦਾ ਅਸਾਮੀਆਂ ਖ਼ਾਲੀ ਪਈਆਂ ਹਨ, ਜਦਕਿ ਦੋਵਾਂ ਭਾਸ਼ਾਵਾਂ ਨੂੰ ਪ੍ਰਸ਼ਾਸਨ ਦੁਆਰਾ ਦੂਜੀ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ | ਜਾਰਫ਼ ...

ਪੂਰੀ ਖ਼ਬਰ »

ਨਦੀਆਂ 'ਚ ਜ਼ਹਿਰੀਲੇ ਪਦਾਰਥਾਂ ਦਾ ਪੱਧਰ ਵਧਿਆ-ਕੇਂਦਰ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਕੇਂਦਰ ਨੇ ਸੰਸਦ 'ਚ ਕਿਹਾ ਕਿ ਦੇਸ਼ 'ਚ ਗੰਦੇ ਪਾਣੀ ਨੂੰ ਸਾਫ਼ ਕਰਨ ਦੀ ਸਹੂਲਤ ਦੇ ਬਿਨਾਂ ਨਾ ਸਿਰਫ਼ ਨਦੀਆਂ 'ਚ ਜ਼ਹਿਰੀਲੇ ਪਦਾਰਥਾਂ ਦਾ ਪੱਧਰ ਵੱਧ ਰਿਹਾ ਹੈ ਸਗੋਂ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ...

ਪੂਰੀ ਖ਼ਬਰ »

ਮਾਸੂਮ ਲੋਕਾਂ ਤੇ ਜਵਾਨਾਂ ਦੀ ਬਜਾਏ ਭਿ੍ਸ਼ਟ ਲੋਕਾਂ ਨੂੰ ਮਾਰਨ ਅੱਤਵਾਦੀ

ਸ੍ਰੀਨਗਰ, 21 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆ ਪਾਲ ਮਲਿਕ ਦਾ ਅੱਜ ਇਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ ਜਿਸ 'ਚ ਉਨ੍ਹਾਂ ਅੱਤਵਾਦੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉੁਹ ਬੇਦੋਸ਼ੇ ਲੋਕਾਂ, ਸੁਰੱਖਿਆ ਬਲਾਂ, ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX