ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  7 minutes ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  18 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  24 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  39 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  48 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  52 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  57 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  about 1 hour ago
ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)- ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਮੌਕੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ....
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  about 2 hours ago
ਕਪੂਰਥਲਾ/ ਸੁਲਤਾਨਪੁਰ ਲੋਧੀ, 22 ਅਗਸਤ (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ...
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  about 1 hour ago
ਅਮਰਕੋਟ, 22 ਅਗਸਤ (ਗੁਰਚਰਨ ਸਿੰਘ ਭੱਟੀ)- ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ ਹੋ ....
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  about 2 hours ago
ਚੰਡੀਗੜ੍ਹ, 22 ਅਗਸਤ- ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਪ੍ਰਧਾਨ ਕਰਨ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ...
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  about 3 hours ago
ਚੰਡੀਗੜ੍ਹ, 22 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਤੋਂ ਸਹਾਇਤਾ ਲਵੇਗੀ ਅਤੇ ਪੰਜਾਬ ਦੀਆਂ ਨਦੀਆਂ....
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  about 3 hours ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  about 3 hours ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  about 4 hours ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  about 4 hours ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  about 4 hours ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  about 4 hours ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  1 minute ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  about 5 hours ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  about 5 hours ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  about 5 hours ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  1 minute ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 6 hours ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  about 6 hours ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  about 7 hours ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  about 7 hours ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  about 7 hours ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  about 7 hours ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  about 8 hours ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  about 8 hours ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  about 8 hours ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  about 9 hours ago
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਮੁੱਖ ਮੰਤਰੀ ਰਵਾਨਾ
. . .  about 9 hours ago
ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਣਗੇ ਮੋਦੀ
. . .  about 9 hours ago
ਪੀ.ਚਿਦੰਬਰਮ ਤੋਂ ਪੁੱਛਗਿੱਛ ਸ਼ੁਰੂ, ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
. . .  about 9 hours ago
ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ
. . .  about 10 hours ago
ਕੈਪਟਨ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 10 hours ago
ਭੀਮ ਆਰਮੀ ਦਾ ਪ੍ਰਧਾਨ ਪੁਲਿਸ ਨੇ ਲਿਆ ਹਿਰਾਸਤ 'ਚ
. . .  about 11 hours ago
ਜਿਸ ਹੈੱਡਕੁਆਟਰ ਦਾ ਚਿਦੰਬਰਮ ਨੇ ਕੀਤਾ ਸੀ ਉਦਘਾਟਨ, ਉਸੇ ਵਿਚ ਦੋਸ਼ੀ ਬਣਾ ਕੇ ਲਿਆਈ ਸੀ.ਬੀ.ਆਈ.
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  1 minute ago
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  about 1 hour ago
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  38 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਨਿਆਂ ਸਿਰਫ਼ ਸਹੀ ਅਤੇ ਗ਼ਲਤ ਦੇ ਵਿਚਕਾਰ ਨਿਰਪੱਖ ਖੜੇ ਹੋਣਾ ਨਹੀਂ, ਸਗੋਂ ਸਹੀ ਦੇ ਪੱਖ ਵਿਚ ਅਤੇ ਗ਼ਲਤ ਦੇ ਵਿਰੋਧ ਵਿਚ ਖੜ੍ਹੇ ਹੋਣਾ ਹੈ। -ਡੋਰ ਰੂਜ਼ਵੈਲਟ

ਖੇਡ ਸੰਸਾਰ

ਵੈਸਟ ਇੰਡੀਜ਼ ਦੌਰਾ-ਟੀਮ ਇੰਡੀਆ ਦਾ ਐਲਾਨ

ਮੁੰਬਈ, 21 ਜੁਲਾਈ (ਏਜੰਸੀ)-ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਐਤਵਾਰ ਨੂੰ ਕਰ ਦਿੱਤਾ ਗਿਆ | ਟੀ-20 ਅਤੇ ਇਕ ਦਿਨਾ ਲੜੀ ਲਈ ਰਿਸ਼ਭ ਪੰਤ ਵਿਕਟਕੀਪਰ ਹੋਣਗੇ ਜਦੋਂ ਕਿ ਕਪਤਾਨੀ ਵਿਰਾਟ ਕੋਹਲੀ ਹੀ ਕਰਨਗੇ | ਕੋਹਲੀ ਨੇ ਆਰਾਮ ਨਹੀਂ ਲਿਆ | ਦੂਜੇ ਪਾਸੇ ਟੈਸਟ ਵਿਚ ਰਿਧੀਮਾਨ ਸਾਹਾ ਨੂੰ ਪੰਤ ਨਾਲ ਵਾਧੂ ਵਿਕਟਕੀਪਰ ਦੇ ਤੌਰ 'ਤੇ ਟੈਸਟ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ | ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜਿੱਥੇ ਇਕ ਦਿਨ ਪਹਿਲਾਂ ਸਾਫ਼ ਕਰ ਦਿੱਤਾ ਕਿ ਉਹ ਚੋਣ ਲਈ ਮੌਜੂਦ ਨਹੀਂ ਹੋਣਗੇ ਤਾਂ ਵਿਰਾਟ ਕੋਹਲੀ ਨੇ ਆਰਾਮ ਤੋਂ ਇਨਕਾਰ ਕਰ ਦਿੱਤਾ ਸੀ | ਐਮ.ਐਸ.ਕੇ. ਪ੍ਰਸਾਦ ਦੀ ਅਗਵਾਈ ਵਾਲੀ ਪੰਜ ਮੈਂਬਰੀ ਚੋਣ ਕਮੇਟੀ ਨੇ ਮੁੰਬਈ ਵਿਚ ਵਾਨਖੇੜੇ ਸਟੇਡੀਅਮ ਵਿਚ ਬੈਠਕ ਤੋਂ ਬਾਅਦ ਟੀਮ ਦਾ ਐਲਾਨ ਕੀਤਾ | ਇਸ ਬੈਠਕ ਵਿਚ ਵਿਰਾਟ ਕੋਹਲੀ ਨੇ ਵੀ ਹਿੱਸਾ ਲਿਆ | ਇਸ ਮੌਕੇ ਪ੍ਰਸਾਦ ਨੇ ਸਾਫ਼ ਕਰ ਦਿੱਤਾ ਕਿ ਪੰਤ ਨੂੰ ਟੀਮ ਦੇ ਤਿੰਨੇ ਸਰੂਪਾਂ 'ਚ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇਗਾ |
ਕਿਸ ਨੂੰ ਮਿਲਿਆ ਮੌਕਾ
ਸਾਬਕਾ ਕਪਤਾਨ ਧੋਨੀ ਤੋਂ ਇਲਾਵਾ ਦੌਰੇ ਵਿਚ ਇਕ ਦਿਨਾ ਅਤੇ ਟੀ-20 ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੰੂ ਵੀ ਆਰਾਮ ਮਿਲਿਆ ਹੈ | ਇਹ ਸਾਰੇ ਖਿਡਾਰੀ ਲੰਬੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਸਨ | ਟੈਸਟ ਟੀਮ ਵਿਚ ਸ਼ਿਖਰ ਧਵਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ | ਦੂਜੇ ਪਾਸੇ ਜਸਪ੍ਰੀਤ ਨੂੰ ਟੈਸਟ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ ਅਤੇ ਹਨੁਮਾ ਵਿਹਾਰੀ ਨੂੰ ਟੈਸਟ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ | ਟੈਸਟ ਟੀਮ ਵਿਚ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਵੀ ਵਾਪਸੀ ਹੋਈ ਹੈ |
ਚਾਹਰ ਭਰਾਵਾਂ ਨੂੰ ਮੌਕਾ
ਤਜ਼ਰਬੇਕਾਰ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਦੀ ਵੀ ਵਾਪਸੀ ਹੋਈ ਹੈ | ਆਈ.ਪੀ.ਐਲ. 2018 ਦੌਰਾਨ ਸੱਟ ਲੱਗਣ ਲੱਗਣ ਤੋਂ ਬਾਅਦ ਮੋਢੇ ਦੇ ਅਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਟੈਸਟ ਟੀਮ ਵਿਚ ਵਾਪਸੀ ਹੋਈ ਹੈ | ਸਾਹਾ ਨੇ ਪਿਛਲਾ ਟੈਸਟ ਜਨਵਰੀ 2018 ਵਿਚ ਦੱਖਣੀ ਅਫ਼ਰੀਕਾ ਿਖ਼ਲਾਫ਼ ਖੇਡਿਆ ਸੀ | ਰਾਜਸਥਾਨ ਦੇ ਲੈੱਗ ਸਪਿਨਰ ਰਾਹੁਲ ਚਾਹਰ ਨੂੰ ਆਈ.ਪੀ.ਐਲ. ਅਤੇ ਘੇਰਲੂ ਕ੍ਰਿਕਟ ਵਿਚ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਇਨਾਮ ਟੀ-20 ਟੀਮ ਵਿਚ ਜਗ੍ਹਾ ਦੇ ਰੂਪ ਵਿਚ ਮਿਲਿਆ ਹੈ | ਉਹ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਰਿਸ਼ਤੇ ਵਿਚ ਭਰਾ ਲੱਗਦੇ ਹਨ | ਦੀਪਕ ਨੂੰ ਵੀ ਟੀ-20 ਟੀਮ ਵਿਚ ਜਗ੍ਹਾ ਮਿਲੀ ਹੈ |
ਟੀ-20 ਟੀਮ -
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ. ਐਲ. ਰਾਹੁਲ, ਸ਼ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਕਰਨਾਲ ਪਾਂਡਿਆ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਣੀ |
ਇਕ ਦਿਨਾ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ. ਐਲ. ਰਾਹੁਲ, ਸ਼ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਕਰਨਾਲ ਪਾਂਡਿਆ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਦਵੇਂਦਰ ਚਹਲ, ਕੇਦਾਰ ਜਾਧਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਨਵਦੀਪ ਸੈਣੀ |
ਟੈਸਟ ਟੀਮ-
ਵਿਰਾਟ ਕੋਹਲੀ (ਕਪਤਾਨ), ਅਜਿੰਕਾ ਰਿਹਾਣੇ (ਉਪ ਕਪਤਾਨ), ਮਿਅੰਕ ਅਗਰਵਾਲ, ਕੇ..ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ) ਰਿਧੀਮਾਨ ਸਾਹਾ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ |
ਭਾਰਤੀ ਟੀਮ ਦੇ ਵੈਸਟ ਇੰਡੀਜ਼ ਦੌਰੇ ਦੀ ਸ਼ੁਰੂਆਤ 3 ਅਗਸਤ ਤੋਂ ਹੋਵੇਗੀ | ਟੀਮ ਇਸ ਦੌਰੇ ਦੌਰਾਨ ਤਿੰਨ ਟੀ-20, 3 ਇਕ ਦਿਨਾ ਅਤੇ 2 ਟੈਸਟ ਮੈਚ ਖੇਡੇਗੀ | ਪਹਿਲਾ ਅਤੇ ਦੂਸਰਾ ਟੀ-20 ਮੈਚ ਕ੍ਰਮਵਾਰ 3 ਅਤੇ 4 ਅਗਸਤ ਨੂੰ ਸੈਂਟ੍ਰਲ ਬੋਰਵਰਡ ਰੀਜਨਲ ਪਾਰਕ ਸਟੇਡੀਅਮ ਟਰਫ ਗਰਾਊਾਡ (ਲਾਂਡਰਹਿਲ, ਫਲੋਰਿਡਾ) 'ਤੇ ਖੇਡਿਆ ਜਾਵੇਗਾ, ਜਦੋਂ ਕਿ ਤੀਸਰਾ ਮੈਚ 6 ਅਗਸਤ ਨੂੰ ਪ੍ਰੋਵਿਏਾਸ ਸਟੇਡੀਅਮ (ਗਿਆਨਾ) ਵਿਚ ਹੋਵੇਗਾ | ਇਕ ਦਿਨਾ ਲੜੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਮੈਚ 8 ਅਗਸਤ ਨੂੰ ਪ੍ਰੋਵਿਏਾਸ ਸਟੇਡੀਅਮ ਵਿਚ ਹੋਵੇਗਾ ਜਦੋਂ ਕਿ ਦੂਸਰਾ ਅਤੇ ਤੀਸਰਾ ਇਕ ਦਿਨਾ ਮੈਚ 11 ਅਤੇ 14 ਅਗਸਤ ਨੂੰ ਕਵੀਂਸ ਪਾਰਕ ਓਵਲ (ਪੋਰਟ ਆਫ਼ ਸਪੇਨ, ਤਿ੍ਨਿਦਾਦ) ਮੈਦਾਨ 'ਤੇ ਖੇਡਿਆ ਜਾਵੇਗਾ | ਪਹਿਲਾ ਟੈਸਟ 22 ਤੋਂ 26 ਅਗਸਤ ਵਿਚਕਾਰ ਇੱਥੇ ਵਿਵਿਅਨ ਰਿਚਰਡਸ ਕ੍ਰਿਕਟ ਗਰਾਊਾਡ 'ਤੇ ਖੇਡਿਆ ਜਾਵੇਗਾ ਜਦੋਂ ਕਿ ਦੂਸਰਾ ਟੈਸਟ 30 ਅਗਸਤ ਤੋਂ ਸਬੀਨਾ ਪਾਰਕ ਜਮੈਕਾ ਵਿਚ ਸ਼ੁਰੂ ਹੋਵੇਗਾ |

ਇੰਡੋਨੇਸ਼ੀਆ ਓਪਨ ਫਾਈਨਲ 'ਚ ਯਾਮਾਗੁਚੀ ਤੋਂ ਹਾਰੀ ਸਿੰਧੂ

ਜਕਾਰਤਾ, 21 ਜੁਲਾਈ (ਏਜੰਸੀ)-ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਇੰਡੋਨੇਸ਼ੀਆ ਓਪਨ ਟੂਰਨਾਮੈਂਟ ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ | ਰੀਓ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਪੰਜਵੇਂ ਨੰਬਰ ਦੀ ਖਿਡਾਰਨ ਸਿੰਧੂ ਨੂੰ ਐਤਵਾਰ ਨੂੰ ਖੇਡੇ ...

ਪੂਰੀ ਖ਼ਬਰ »

ਵਿਸ਼ਵ ਕੱਪ-ਓਵਰ ਥ੍ਰੋ 'ਤੇ 6 ਦੌੜਾਂ ਦੇਣ ਵਾਲੇ ਅੰਪਾਇਰ ਨੇ ਮੰਨੀ ਗਲਤੀ

ਲੰਡਨ, 21 ਜੁਲਾਈ (ਏਜੰਸੀ)-ਵਿਸ਼ਵ ਕੱਪ-2019 ਦੇ ਫਾਈਨਲ ਵਿਚ ਓਵਰ ਥ੍ਰੋ ਦੀਆਂ 6 ਦੌੜਾਂ ਦੇਣ ਵਾਲੇ ਮੈਦਾਨੀ ਅੰਪਾਇਰ ਕੁਮਾਰ ਧਰਮਸੈਨਾ ਨੇ ਸਵੀਕਾਰ ਕੀਤਾ ਹੈ ਕਿ ਵਿਸ਼ਵ ਕੱਪ ਫਾਈਨਲ ਵਿਚ ਇੰਗਲੈਂਡ ਨੂੰ ਚਾਰ ਦੌੜਾਂ ਦੇਣਾ ਉਨ੍ਹਾਂ ਦੀ ਗਲਤੀ ਸੀ ਅਤੇ ਉਨ੍ਹਾਂ ਨੂੰ ਇਕ ਦੌੜ ...

ਪੂਰੀ ਖ਼ਬਰ »

ਸਾਥੀਆਨ ਤੇ ਅਰਚਨਾ ਨੇ ਜਿੱਤਿਆ ਸੋਨ ਤਗਮਾ

ਕਟਕ, 21 ਜੁਲਾਈ (ਏਜੰਸੀ)-ਜੀ ਸਾਥੀਆਨ ਅਤੇ ਅਰਚਨਾ ਕਾਮਥ ਨੇ ਐਤਵਾਰ ਨੂੰ ਇੱਥੇ ਸਿੰਗਾਪੁਰ ਦੇ ਪੇਂਗ ਯੂ ਇਨ ਕੋਈਨ ਅਤੇ ਗੋਈ ਰੂਈ ਝੁਆਨ ਨੂੰ 3-0 ਨਾਲ ਹਰਾ ਕੇ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਮਿਕਸ ਡਬਲ ਵਿਚ ਸੋਨ ਤਗਮਾ ਜਿੱਤਿਆ | ਇਸ ਜਿੱਤ ਨਾਲ ...

ਪੂਰੀ ਖ਼ਬਰ »

ਅਸੀਂ ਰਾਇਡੂ ਨਾਲ ਪੱਖਪਾਤ ਨਹੀਂ ਕੀਤਾ-ਪ੍ਰਸਾਦ

ਮੁੰਬਈ, 21 ਜੁਲਾਈ (ਏਜੰਸੀ)-ਅੰਬਾਤੀ ਰਾਇਡੂ ਦੇ '3 ਡੀ ਟਵੀਟ' ਕਾਰਨ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਜਲਦੀ ਅਲਵਿਦਾ ਕਹਿਣਾ ਪਿਆ ਹੋਵੇ ਪਰ ਚੋਣ ਕਮੇਟੀ ਦੇ ਮੁਖੀ ਐਮ.ਐਸ.ਕੇ. ਪ੍ਰਸਾਦ ਨੇ ਹਾਲ ਹੀ ਵਿਚ ਸੰਨਿਆਸ ਲੈਣ ਵਾਲੇ ਇਸ ਹੈਦਰਾਬਾਦੀ ...

ਪੂਰੀ ਖ਼ਬਰ »

ਏਸ਼ੀਆ ਵੁਸ਼ੂ ਚੈਂਪੀਅਨਸ਼ਿਪ 'ਚੋਂ ਮਨਜੋਤ ਕੌਰ ਨੇ ਜਿੱਤਿਆ ਸੋਨ ਤਗਮਾ

ਲੌਾਗੋਵਾਲ, 21 ਜੁਲਾਈ (ਵਿਨੋਦ)-ਪਿੰਡ ਨਮੋਲ ਦੀ ਹੋਣਹਾਰ ਖਿਡਾਰਨ ਮਨਜੋਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਬੰਗਲਾਦੇਸ਼ ਦੇ ਢਾਕਾ ਵਿਖੇ ਹੋਈ ਸੁਲਤਾਨਾ ਕਮਲ ਏਸ਼ੀਆ ਕੁੰਗ ਫੂ ਵੁਸ਼ੂ ਚੈਂਪੀਅਨਸ਼ਿਪ 'ਚ ਭਾਰਤ ਵਲੋਂ ਖੇਡਦਿਆਂ ਸੋਨ ਤਗਮਾ ਪ੍ਰਾਪਤ ਕੀਤਾ ਹੈ | ਇਸ ਖਿਡਾਰਨ ...

ਪੂਰੀ ਖ਼ਬਰ »

ਧੋਨੀ ਭਾਰਤੀ ਫ਼ੌਜ ਨਾਲ ਕਸ਼ਮੀਰ 'ਚ ਕਰਨਗੇ ਸਿਖਲਾਈ-ਸੂਤਰ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਭਾਰਤੀ ਸੈਨਾ ਨਾਲ ਸਿਖਲਾਈ ਲਈ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਪੀਲ ਨੂੰ ਜਨਰਲ ਬਿਪਿਨ ਰਾਵਤ ਨੇ ਮਨਜ਼ੂਰੀ ਦੇ ਦਿੱਤੀ ਹੈ | ਉਹ ਪੈਰਾਸ਼ੂਟ ਰੈਜੀਮੈਂਟ ਬਟਾਲੀਅਨ ਨਾਲ ਸਿਖਲਾਈ ਕਰਨਗੇ | ਸਿਖਲਾਈ ਦਾ ਕੁਝ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX