ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  9 minutes ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  20 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  26 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  41 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  50 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  54 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  59 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  about 1 hour ago
ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)- ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਮੌਕੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ....
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  about 2 hours ago
ਕਪੂਰਥਲਾ/ ਸੁਲਤਾਨਪੁਰ ਲੋਧੀ, 22 ਅਗਸਤ (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ...
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  about 1 hour ago
ਅਮਰਕੋਟ, 22 ਅਗਸਤ (ਗੁਰਚਰਨ ਸਿੰਘ ਭੱਟੀ)- ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ ਹੋ ....
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  about 2 hours ago
ਚੰਡੀਗੜ੍ਹ, 22 ਅਗਸਤ- ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਪ੍ਰਧਾਨ ਕਰਨ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ...
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  about 3 hours ago
ਚੰਡੀਗੜ੍ਹ, 22 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਤੋਂ ਸਹਾਇਤਾ ਲਵੇਗੀ ਅਤੇ ਪੰਜਾਬ ਦੀਆਂ ਨਦੀਆਂ....
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  about 3 hours ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  about 3 hours ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  about 4 hours ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  about 4 hours ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  about 4 hours ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  about 4 hours ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  about 5 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  about 5 hours ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  about 5 hours ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  about 5 hours ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  about 6 hours ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 6 hours ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  1 minute ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  about 7 hours ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  about 7 hours ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  about 7 hours ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  about 7 hours ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  about 8 hours ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  about 8 hours ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  about 8 hours ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  about 9 hours ago
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਮੁੱਖ ਮੰਤਰੀ ਰਵਾਨਾ
. . .  about 9 hours ago
ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਣਗੇ ਮੋਦੀ
. . .  about 9 hours ago
ਪੀ.ਚਿਦੰਬਰਮ ਤੋਂ ਪੁੱਛਗਿੱਛ ਸ਼ੁਰੂ, ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
. . .  about 9 hours ago
ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ
. . .  about 10 hours ago
ਕੈਪਟਨ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 10 hours ago
ਭੀਮ ਆਰਮੀ ਦਾ ਪ੍ਰਧਾਨ ਪੁਲਿਸ ਨੇ ਲਿਆ ਹਿਰਾਸਤ 'ਚ
. . .  about 11 hours ago
ਜਿਸ ਹੈੱਡਕੁਆਟਰ ਦਾ ਚਿਦੰਬਰਮ ਨੇ ਕੀਤਾ ਸੀ ਉਦਘਾਟਨ, ਉਸੇ ਵਿਚ ਦੋਸ਼ੀ ਬਣਾ ਕੇ ਲਿਆਈ ਸੀ.ਬੀ.ਆਈ.
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  about 20 hours ago
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  about 1 hour ago
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  40 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਨਿਆਂ ਸਿਰਫ਼ ਸਹੀ ਅਤੇ ਗ਼ਲਤ ਦੇ ਵਿਚਕਾਰ ਨਿਰਪੱਖ ਖੜੇ ਹੋਣਾ ਨਹੀਂ, ਸਗੋਂ ਸਹੀ ਦੇ ਪੱਖ ਵਿਚ ਅਤੇ ਗ਼ਲਤ ਦੇ ਵਿਰੋਧ ਵਿਚ ਖੜ੍ਹੇ ਹੋਣਾ ਹੈ। -ਡੋਰ ਰੂਜ਼ਵੈਲਟ

ਤਾਜ਼ਾ ਖ਼ਬਰਾਂ

ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ

ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿਚ ਪਾੜ ਪੈਣ ਕਰ ਕੇ ਇਨ੍ਹਾਂ ਦੋ ਜ਼ਿਲ੍ਹਿਆਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ। ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਦੇ ਪਿੰਡਾਂ ਅਤੇ ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ਦੇ ਬਾਦਸ਼ਾਹਪੁਰ ਵਿਖੇ ਖੜ੍ਹੀਆਂ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਨਗੇ।

ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ

ਤਪਾ ਮੰਡੀ 22 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇੱਕ ਧਾਰਮਿਕ ਅਸਥਾਨ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰ ਵਿੱਚ ਆਪਸੀ ਸਮਝੌਤੇ ਨੂੰ ਲੈ ਕੇ ਦੋਵੇਂ ਪਰਿਵਾਰ ਸ਼ਹਿਰ ਦੇ ਮੁਹਤਬਰ ਦੀ ਹਾਜ਼ਰੀ ਵਿੱਚ ਹੱਥੋਪਾਈ ਹੋ ਗਏ । ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਅੱਧੀ ਦਰਜਨ ਦੇ ...

ਪੂਰੀ ਖ਼ਬਰ »

ਘੱਗਰ ਦਰਿਆ ਦੇ ਵਧੇ ਪਾਣੀ ਦਾ ਘਟਿਆ ਪੱਧਰ

ਮੂਨਕ, 22 ਜੁਲਾਈ (ਰਾਜਪਾਲ ਸਿੰਗਲਾ) - ਪਿਛਲੇ ਪੰਜ ਦਿਨਾਂ ਤੋ ਜਿੱਥੇ ਇਲਾਕੇ ਵਿੱਚ ਘੱਗਰ ਦਰਿਆ ਦੇ ਵਧੇ ਪਾਣੀ ਦੇ ਪੱਧਰ ਨੇ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨੂੰ ਤਬਾਹ ਕਰਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਕੀਤਾ ਹੈ। ਉੱਥੇ ਹੀ ਹੁਣ ਇਸ ਘੱਗਰ ਦੇ ਪਾਣੀ ਦਾ ਪੱਧਰ ਜੋ ਦੋ ਦਿਨ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ

ਅਮਰਕੋਟ, 22 ਜੁਲਾਈ (ਗੁਰਚਰਨ ਸਿੰਘ ਭੱਟੀ)- ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਵਿਖੇ ਅੱਜ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਸਵੇਰ ਤੋਂ ਦੁਕਾਨਾਂ ਬੰਦ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਧਰਨਾ ਲਗਾਇਆ ਜੋ ਅਜੇ ਤੱਕ ਜਾਰੀ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ

ਕਾਬੁਲ, 22 ਜੁਲਾਈ- ਅਫ਼ਗ਼ਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੇਤਾ ਸਲੀਮ ਨਹਿਮਜੋਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ ਬਰਾਕੀ ਬਰਾਕ ਜ਼ਿਲ੍ਹੇ ...

ਪੂਰੀ ਖ਼ਬਰ »

ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਲੱਖਾਂ ਰੁਪਏ ਦੀ ਲੁੱਟ

ਸੁਲਤਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ 'ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ ਘਟਨਾ ਵਿੱਚ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਪਰੀ ਇਸ ਘਟਨਾ ਵਿੱਚ ਲੁਟੇਰਿਆਂ ...

ਪੂਰੀ ਖ਼ਬਰ »

ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ (ਸੋਧ) ਬਿੱਲ 2019 ਹੋਇਆ ਪਾਸ

...

ਪੂਰੀ ਖ਼ਬਰ »

ਕੁਮਾਰਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਮੰਗਿਆ ਦੋ ਦਿਨਾਂ ਦਾ ਹੋਰ ਸਮਾਂ

ਬੈਂਗਲੁਰੂ, 22 ਜੁਲਾਈ- ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਦੋ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸ਼ਕਤੀ ਪ੍ਰੀਖਣ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਉੱਥੇ ਹੀ ਸਪੀਕਰ ਦਾ ਕਹਿਣਾ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਸੀ.ਪੀ.ਆਈ. (ਐੱਮ.) ਵੱਲੋਂ ਵੱਖ-ਵੱਖ ਥਾਈਂ ਧਰਨੇ

 ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਬਿੱਲਾਂ ਵਿੱਚ 12 ਵਾਰ ਕੀਤੇ ਵਾਅਦੇ ਦੇ ਵਿਰੋਧ ਵਿਚ ਸੀ.ਪੀ.ਆਈ. (ਐੱਮ) ਵੱਲੋਂ ਵੱਖ-ਵੱਖ ਥਾਈਂ ਬਿਜਲੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ। ਪਾਰਟੀ ਵੱਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰੀ ਸ਼ਰਤਾਂ ਦੇ ਬੋਝ ਹੇਠਾਂ ਦੱਬੀ ਕੇਂਦਰ ਵੱਲੋਂ ਸਕੂਲਾਂ ਨੂੰ ਭੇਜੀ ਗਈ 'ਕੰਪੋਜ਼ਿਟ ਸਕੂਲ ਗਰਾਂਟ'

ਮਾਹਿਲਪੁਰ 22 ਜੁਲਾਈ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ 'ਕੰਪੋਜ਼ਿਟ ਸਕੂਲ ਗਰਾਂਟ' ਅਧੀਨ ਭੇਜੀ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਲਈ 46 ਕਰੋੜ 30 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਮੁਖੀਆਂ ਅਤੇ ...

ਪੂਰੀ ਖ਼ਬਰ »

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ

ਬਰੇਟਾ, 22 ਜੁਲਾਈ (ਜੀਵਨ ਸ਼ਰਮਾ)- ਨੇੜਲੇ ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਪ੍ਰੀਤਮ ਸਿੰਘ (45)?ਕੋਲ ਆਪਣੀ ਸਾਢੇ ਚਾਰ ਏਕੜ ਜ਼ਮੀਨ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮੁਜ਼ਾਹਰਾ

ਚੋਗਾਵਾ, 22 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)- ਕਸਬਾ ਚੋਗਾਵਾ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ) ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ : ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਰਹੱਦੀ ਇਲਾਕੇ 'ਚ ਧੜੱਲੇ ਨਾਲ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- 'ਆਪ' ਯੂਥ ਵਿੰਗ

ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ ਪੁਲਿਸ ਹਿਰਾਸਤ 'ਚ ...

ਪੂਰੀ ਖ਼ਬਰ »

ਪੰਜ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੰਗਰੂਰ 'ਚ ਹਾਲਾਤ ਹੋ ਰਹੇ ਨੇ ਬਦਤਰ

ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ 'ਚ ਪਿਛਲੇ ਪੰਜ ਦਿਨਾਂ ਤੋਂ ਕੂੜੇ ਦੇ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਡੰਪਾਂ 'ਤੇ ਕੂੜੇ ਦੇ ਅੰਬਾਰ ਲੱਗਣ ਅਤੇ ਦੂਜਾ ਬਰਸਾਤ ਦਾ ਮੌਸਮ ਹੋਣ ਕਾਰਨ ਬਦਬੂ ਮਾਰ ਰਹੀ ਹੈ। ਕਾਬਲੇ ਗ਼ੌਰ ਹੈ ਕਿ ...

ਪੂਰੀ ਖ਼ਬਰ »

ਮੁੰਬਈ 'ਚ ਐਮ.ਟੀ.ਐਨ.ਐਲ ਇਮਾਰਤ 'ਚ ਲੱਗੀ ਭਿਆਨਕ ਅੱਗ

ਮੁੰਬਈ, 22 ਜੁਲਾਈ- ਮੁੰਬਈ ਦੇ ਬਾਂਦਰਾ 'ਚ ਐਮ.ਟੀ.ਐਨ.ਐਲ ਜੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਾਰਤ 'ਚ ਕਈ ਲੋਕਾਂ ਦੇ ਫਸੇ ਹੋਏ ਹਨ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ 1 ਆਈ. ਪੀ. ਐੱਸ. ਅਤੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ

ਅਜਨਾਲਾ, 22 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਸੂਬਾ ਪੁਲਿਸ ਦੇ ਇੱਕ ਆਈ. ਪੀ. ਐੱਸ. ਅਤੇ ਸੱਤ ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਹੋਏ ਫ਼ਰਾਰ

ਦਿੜ੍ਹਬਾ ਮੰਡੀ, 22, ਜੁਲਾਈ (ਹਰਬੰਸ ਸਿੰਘ ਛਾਜਲੀ) - ਦੁਪਹਿਰ ਸਮੇਂ ਸ਼ਹਿਰ ਦੀ ਸੋਧਾਂ ਮਾਰਕੀਟ ਨੇੜੇ ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਖੋ ਕੇ ਫ਼ਰਾਰ ਹੋ ਗਏ। ਪਿੰਡ ਸਮੂਰਾਂ ਦਾ ਸਾਬਕਾ ਸਰਪੰਚ ਅਮਰੀਕ ਸਿੰਘ ਪੰਜਾਬ ਐਂਡ ਸਿੰਧ ਬੈਂਕ ਬਰਾਂਚ 'ਚ ਕਿਸ਼ਤ ਭਰਨ ਲਈ ...

ਪੂਰੀ ਖ਼ਬਰ »

ਚੱਕ ਜਵਾਹਰੇਵਾਲਾ ਗੋਲੀਕਾਂਡ ਮਾਮਲਾ : ਲੋਕਾਂ ਨੇ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 24 ਘੰਟਿਆਂ ਲਈ ਕੀਤਾ ਜਾਮ

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਧਰਨਾ ਦੇ ਕੇ 24 ਘੰਟਿਆਂ ਲਈ ਆਵਾਜਾਈ ਠੱਪ ਕੀਤੀ ਗਈ ਹੈ। ਚੱਕ ਜਵਾਹਰੇਵਾਲਾ ਗੋਲੀਕਾਂਡ ਦੇ ਸਾਰੇ ਦੋਸ਼ੀਆਂ ਨੂੰ ਫੜਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਹੋਵੇਗਾ ਫ਼ੈਸਲਾ- ਸਿੱਧਰਾਮਈਆ

ਨਵੀਂ ਦਿੱਲੀ, 22 ਜੁਲਾਈ- ਸਿੱਧਰਾਮਈਆ ਨੇ ਵਿਧਾਨ ਸਭਾ 'ਚ ਕਿਹਾ ਕਿ ਸਾਨੂੰ ਸੱਤਾ ਹਾਸਲ ਕਰਨ ਦੇ ਲਈ ਕਾਲੇ ਜਾਦੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਿੱਧਰਾਮਈਆ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਫ਼ੈਸਲਾ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਪੰਜਾਬ ਸਰਾਕਰ ਨੂੰ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ

ਚੰਡੀਗੜ੍ਹ, 22 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਇੱਕ ਨੁਮਾਇੰਦਾ ਭੇਜ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਸਰਕਾਰ ਨੂੰ ਉਸ ਪਟੀਸ਼ਨ 'ਤੇ ਹੁਕਮ ਜਾਰੀ ਕੀਤਾ ਹੈ, ਜਿਸ 'ਚ ਡੇਰਾ ਬਿਆਸ ...

ਪੂਰੀ ਖ਼ਬਰ »

ਚੰਦਰਯਾਨ-2 ਦੇ ਸਫਲਤਾਪੂਰਵਕ ਦਾਗੇ ਜਾਣ 'ਤੇ ਦੇਸ਼ ਨੂੰ ਹੈ ਮਾਣ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 22 ਜੁਲਾਈ- ਚੰਦਰਯਾਨ-2 ਦੇ ਦਾਗੇ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਚੰਦਰਯਾਨ-2 ਦੇ ਸਫਲਤਾਪੂਰਵਕ ਦਾਗੇ ਜਾਣ 'ਤੇ ਪੂਰੇ ਦੇਸ਼ ਨੂੰ ਮਾਣ ...

ਪੂਰੀ ਖ਼ਬਰ »

ਮਿਸ਼ਨ ਚੰਦਰਯਾਨ-2 ਭਾਰਤ ਲਈ ਚੰਦ ਦੀ ਇਤਿਹਾਸਕ ਯਾਤਰਾ ਦੀ ਸ਼ੁਰੂਆਤ ਹੈ- ਇਸਰੋ ਮੁਖੀ

ਨਵੀਂ ਦਿੱਲੀ, 22 ਜੁਲਾਈ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ. ਸਿਵਨ ਨੇ ਚੰਦਰਯਾਨ-2 ਦੀ ਲਾਂਚਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਇਸ ਦਾ ਪ੍ਰੇਖਣ ਸਫ਼ਲ ਰਿਹਾ। ਇਹ ਚੰਦ ਦੇ ਦੱਖਣੀ ਧਰੁਵ 'ਤੇ ਉਤਰੇਗਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਐਲਾਨ ...

ਪੂਰੀ ਖ਼ਬਰ »

ਹਰੀਕੇ ਧਾਮ ਨੇੜੇ ਮਨੁੱਖੀ ਕੜੀ ਬਣਾ ਕੇ ਰਾਜਸਥਾਨ ਨੂੰ ਜਾਂਦੇ ਪਾਣੀ ਨੂੰ ਬੰਦ ਕਰਨ ਦੀ ਕਰਾਂਗੇ ਮੰਗ- ਭਾਈ ਮੋਹਕਮ ਸਿੰਘ

ਜਲੰਧਰ, 22 ਜੁਲਾਈ(ਚਿਰਾਗ਼)- ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ 4 ਅਗਸਤ 1982 ਨੂੰ ਲਗਾਏ ਗਏ ...

ਪੂਰੀ ਖ਼ਬਰ »

ਪੁਲਿਸ ਵਲੋਂ ਬੱਬਰ ਖ਼ਾਲਸਾ ਨਾਲ ਸੰਬੰਧਿਤ ਗ੍ਰਿਫ਼ਤਾਰ ਨੌਜਵਾਨਾਂ ਦਾ ਮਾਮਲਾ ਐੱਨ. ਆਈ. ਏ. ਦੇ ਹਵਾਲੇ

ਐੱਸ. ਏ. ਐੱਸ. (ਜਸਬੀਰ ਸਿੰਘ ਜੱਸੀ)- ਅੰਮ੍ਰਿਤਸਰ ਪੁਲਿਸ ਵਲੋਂ ਘੱਲੂਘਾਰਾ ਦਿਵਸ ਸਮੇਂ ਬੱਬਰ ਖ਼ਾਲਸਾ ਨਾਲ ਸੰਬੰਧਿਤ ਗ੍ਰਿਫ਼ਤਾਰ ਦੋ ਨੌਜਵਾਨਾਂ ਦਾ ਮਾਮਲਾ ਕੌਮੀ ਜਾਂਚ ਏਜੰਸੀ ਐੱਨ. ਏ. ਆਈ. ਵਲੋਂ ਆਪਣੇ ਹੱਥ 'ਚ ਲੈਂਦਿਆ ਰਵਿੰਦਰਪਾਲ ਸਿੰਘ, ਜਗਦੇਵ ਸਿੰਘ, ਨਿਸ਼ਾਨ ਸਿੰਘ ...

ਪੂਰੀ ਖ਼ਬਰ »

ਕਲਾਨੌਰ ਦੇ ਤੇਜ਼ਬੀਰ ਸਿੰਘ ਦੀ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਜਿੱਤਣ 'ਤੇ ਏਸ਼ੀਆ ਚੈਂਪੀਅਨਸ਼ਿਪ ਲਈ ਹੋਈ ਚੋਣ

ਕਲਾਨੌਰ, 22 ਜੁਲਾਈ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਾਸੀ ਗੁਰਸਿੱਖ ਵੇਟ ਲਿਫਟਰ ਤੇਜ਼ਬੀਰ ਸਿੰਘ ਹੁੰਦਲ ਦੀ ਬੀਤੇ ਦਿਨ ਗੁੜਗਾਓ 'ਚ ਹੋਈ ਪਹਿਲੀ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਜਿੱਤਣ ਉਪਰੰਤ ਏਸ਼ੀਆ ਖੇਡਾਂ ਲਈ ਚੋਣ ਹੋਈ ਹੈ ਇਸ ਸਬੰਧੀ ...

ਪੂਰੀ ਖ਼ਬਰ »

ਪੁਲਾੜ 'ਚ ਭਾਰਤ ਦੀ ਹੋਰ ਵੱਡੀ ਪੁਲਾਂਘ : ਸਫਲਤਾਪੂਰਵਕ ਦਾਗਿਆ ਗਿਆ ਚੰਦਰਯਾਨ-2

ਚੇਨਈ, 22 ਜੁਲਾਈ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਸ਼ਕਤੀਸ਼ਾਲੀ ਰਾਕੇਟ ਜੀ.ਐਸ.ਐਲ.ਵੀ 3-ਐਮ1 ਦੇ ਜਰੀਏ ਚੰਦਰਯਾਨ-2 ਸਫਲਤਾਪੂਰਵਕ ਦਾਗ਼ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੰਦਰਯਾਨ-2 ਦੁਨੀਆ ਦਾ ਅਜਿਹਾ ਪਹਿਲਾਂ ਮਿਸ਼ਨ ਹੈ, ਜਿਸ 'ਚ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ...

ਪੂਰੀ ਖ਼ਬਰ »

ਨੌਕਰ ਵਲੋਂ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ, ਹਜ਼ਾਰਾਂ ਦੀ ਨਕਦੀ ਲੈ ਕੇ ਹੋਇਆ ਫ਼ਰਾਰ

ਐੱਸ. ਏ. ਐੱਸ. ਨਗਰ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਪੱਤੋ 'ਚ ਇੱਕ ਬਜ਼ੁਰਗ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਮ੍ਰਿਤਕ ਦੇ ਨੌਕਰ ...

ਪੂਰੀ ਖ਼ਬਰ »

ਹੁਣ ਤੋਂ ਕੁਝ ਸਮੇਂ ਬਾਅਦ ਦਾਗਿਆ ਜਾਵੇਗਾ ਚੰਦਰਯਾਨ-2

ਚੇਨਈ, 22 ਜੁਲਾਈ- ਚੰਦਰਯਾਨ-2 ਨੂੰ ਹੁਣ ਤੋਂ ਕੁਝ ਸਮੇਂ ਬਾਅਦ ਦਾਗਿਆ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਮੁਤਾਬਕ ਲਿਕੁਇਡ ਹਾਈਡਰੋਜਨ ਦੀ ਫਿਲਿੰਗ ਪੂਰੀ ਹੋ ਗਈ ਹੈ। ਠੀਕ 2.43 ਵਜੇ ਚੰਦਰਯਾਨ-2 ਨੂੰ ਦਾਗਿਆ ਜਾਵੇਗਾ। ਸ਼੍ਰੀਹਰਿਕੋਟਾ ਸਥਿਤ ਇਸਰੋ ਦੇ ਮਿਸ਼ਨ ...

ਪੂਰੀ ਖ਼ਬਰ »

ਸੀ. ਬੀ. ਆਈ. ਦਫ਼ਤਰ ਵੱਲ ਜਾ ਰਹੇ ਸਿੱਖ ਜਥੇਬੰਦੀਆਂ ਦੇ ਵਫ਼ਦ ਨੂੰ ਪੁਲਿਸ ਨੇ ਰਸਤੇ 'ਚ ਰੋਕਿਆ

ਮੋਹਾਲੀ, 22 ਜੁਲਾਈ (ਝਾਮਪੁਰ)- ਸੀ. ਬੀ. ਆਈ. ਵਲੋਂ ਬਰਗਾੜੀ ਅਤੇ ਦੂਜੇ ਮਾਮਲੇ ਨੂੰ ਲੈ ਕੇ ਚੱਲ ਰਹੇ ਕੇਸ ਨੂੰ ਬੰਦ ਕਰਨ ਸੰਬੰਧੀ ਕਲੋਜ਼ਰ ਰਿਪੋਰਟ ਦਾਖ਼ਲ ਕਰਨ ਦੇ ਰੋਸ ਵਜੋਂ ਅੱਜ ਸਮੂਹ ਸਿੱਖ ਜਥੇਬੰਦੀਆਂ ਦਾ ਇੱਕ ਵਫ਼ਦ ਰੋਸ ਮਾਰਚ ਕੱਢਦਿਆਂ ਗੁਰਦੁਆਰਾ ਸ੍ਰੀ ਅੰਬ ਸਾਹਿਬ ...

ਪੂਰੀ ਖ਼ਬਰ »

ਦੋ ਮੋਟਰਸਾਈਕਲਾਂ ਵਿਚਾਲੇ ਹੋਈ ਸਿੱਧੀ ਟੱਕਰ 'ਚ ਔਰਤ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਵਡਾਲਾ ਗ੍ਰੰਥੀਆਂ, 22 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)- ਇੱਥੋਂ ਨਜ਼ਦੀਕੀ ਪਿੰਡ ਸ਼ੇਰਪੁਰ ਵਿਖੇ ਬਟਾਲਾ-ਕਾਹਨੂੰਵਾਨ ਰੋਡ 'ਤੇ ਪੈਂਦੇ ਚੌਕ 'ਚ ਬੀਤੀ ਰਾਤ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ 'ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ...

ਪੂਰੀ ਖ਼ਬਰ »

15 ਅਗਸਤ ਨੂੰ ਗੁਲਾਮੀ ਦਿਵਸ ਮਨਾਏੇਗੀ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ

ਜਲੰਧਰ, 22 ਜੁਲਾਈ (ਚਿਰਾਗ ਸ਼ਰਮਾ)- ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਜਲੰਧਰ ਦੇ ਬੱਸ ਅੱਡੇ ਦੇ ਸਾਹਮਣੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂ ਜਸਵੰਤ ਸਿੰਘ ਅਤੇ ਜਸਬੀਰ ਸਿੰਘ ਨੇ ...

ਪੂਰੀ ਖ਼ਬਰ »

ਪਨਗ੍ਰੇਨ ਗੋਦਾਮ 'ਚੋਂ 640 ਕੱਟੇ ਕਣਕ ਲੁੱਟ ਕੇ ਫ਼ਰਾਰ ਹੋਏ ਚੋਰ

ਕਰਤਾਰਪੁਰ, 22 ਜੁਲਾਈ (ਜਸਵੰਤ ਵਰਮਾ, ਧੀਰਪੁਰ)- ਬੀਤੀ ਰਾਤ ਸਥਾਨਕ ਕਪੂਰਥਲਾ ਰੋਡ 'ਤੇ ਸਥਿਤ ਪਨਗ੍ਰੇਨ ਕਣਕ ਦੇ ਗੋਦਾਮ ਤੋਂ 20-25 ਚੋਰਾਂ ਵਲੋਂ 640 ਕੱਟੇ ਕਣਕ ਲੁੱਟ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਪਨਗ੍ਰੇਨ ਦੇ ਗੋਦਾਮ ਇੰਚਾਰਜ ਇੰਸਪੈਕਟਰ ਸੰਦੀਪ ...

ਪੂਰੀ ਖ਼ਬਰ »

ਇਟਲੀ 'ਚ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਇੱਕ ਮਹੀਨੇ ਤੋਂ ਪੁੱਤਰ ਦਾ ਮੂੰਹ ਦੇਖਣ ਲਈ ਤਰਸਿਆ ਪਰਿਵਾਰ

ਆਦਮਪੁਰ, 22 ਜੁਲਾਈ (ਹਰਪ੍ਰੀਤ ਸਿੰਘ)- ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਆਉਂਦੇ ਕਸਬਾ ਅਲਾਵਲਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਇਟਲੀ ਦੇ ਤੌਰੀਨੋ ਸ਼ਹਿਰ 'ਚ ਭੇਦਭਰੀ ਹਾਲਤ 'ਚ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੰਨੀ ਰਾਮ (32) ਦੇ ਪਿਤਾ ਯਸ਼ਪਾਲ ...

ਪੂਰੀ ਖ਼ਬਰ »

ਹੜ੍ਹ ਪ੍ਰਭਾਵਿਤ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵਫ਼ਦ ਨੇ ਦਿੱਤਾ ਮੰਗ ਪੱਤਰ

ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਘੱਗਰ ਦਰਿਆ 'ਚ ਆਏ ਹੜ੍ਹ ਨਾਲ ਬਰਬਾਦ ਹੋਈਆਂ ਫ਼ਸਲਾਂ ਅਤੇ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਇੱਕ ਵਫ਼ਦ ਬੀ. ਕੇ. ਯੂ. ਏਕਤਾ ...

ਪੂਰੀ ਖ਼ਬਰ »

'ਜਵਾਨਾਂ ਦੀ ਬਜਾਏ ਘਾਟੀ ਨੂੰ ਲੁੱਟਣ ਵਾਲੇ ਨੇਤਾਵਾਂ ਨੂੰ ਮਾਰਨ' ਵਾਲੇ ਬਿਆਨ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਦਿੱਤੀ ਸਫ਼ਾਈ

ਸ੍ਰੀਨਗਰ, 22 ਜੁਲਾਈ- ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਆਪਣੇ ਉਸ ਬਿਆਨ ਨੂੰ ਲੈ ਕੇ ਅਫ਼ਸੋਸ ਪ੍ਰਗਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਅੱਤਵਾਦੀਆਂ ਸੁਰੱਖਿਆ ਕਰਮਚਾਰੀਆਂ ਸਮੇਤ ਉਨ੍ਹਾਂ ਨਿਰਦੋਸ਼ ਲੋਕਾਂ ਦੀ ਹੱਤਿਆ ਕਰਨੀ ਬੰਦ ਕਰਨ ਅਤੇ ਇਸ ਦੀ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣਾ

ਸ੍ਰੀਨਗਰ, 22 ਜੁਲਾਈ- ਜੰਮੂ-ਕਸ਼ਮੀਰ ਅੱਜ ਪਾਕਿਸਤਾਨ ਵਲੋਂ ਅੱਜ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਫੌਜ ਨੇ ਨੇ ਅੱਜ ਸਵੇਰੇ ਸੂਬੇ ਦੇ ਰਾਜੌਰੀ ਜ਼ਿਲ੍ਹੇ 'ਚ ਪੈਂਦੇ ਸੁੰਦਰਬਨੀ ਸੈਟਕਰ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਇਸ ...

ਪੂਰੀ ਖ਼ਬਰ »

ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ

ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਦੀ ਦਿੱਗਜ ਨੇਤਾ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਰਾਮ ਚੰਦਰ ਪਾਸਵਾਨ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ...

ਪੂਰੀ ਖ਼ਬਰ »

ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ

ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਵਲੋਂ ਕਰਨਾਟਕ ਦੇ ਸਿਆਸੀ ਸੰਕਟ ਨੂੰ ਲੈ ਕੇ ਸਦਨ 'ਚ ਕੀਤੇ ਗਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ...

ਪੂਰੀ ਖ਼ਬਰ »

ਕਰਨਾਟਕ ਦੇ ਬਾਗ਼ੀ ਵਿਧਾਇਕਾਂ ਨੂੰ ਸਪੀਕਰ ਵਲੋਂ ਸੰਮਨ ਜਾਰੀ

ਬੈਂਗਲੁਰੂ, 22 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਬਾਗ਼ੀ ਵਿਧਾਇਕਾਂ ਨੂੰ ਸੰਮਨ ਜਾਰੀ ਕੀਤਾ ਹੈ। ਸਪੀਕਰ ਨੇ ਬਾਗ਼ੀ ਵਿਧਾਇਕਾਂ ਨੂੰ ਮੰਗਲਵਾਰ ਸਵੇਰੇ 11 ਵਜੇ ਤੱਕ ਉਨ੍ਹਾਂ ਨਾਲ ਮਿਲਣ ਨੂੰ ਕਿਹਾ ਹੈ। ਇਹ ਸੰਮਨ ਵਿਧਾਇਕਾਂ ਦੀ ਅਯੋਗਤਾ ...

ਪੂਰੀ ਖ਼ਬਰ »

ਕਰਨਾਟਕ ਸੰਕਟ : ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਅੱਜ ਸੁਣਵਾਈ ਕਰਨ ਤੋਂ ਇਨਕਾਰ

ਨਵੀਂ ਦਿੱਲੀ, 22 ਜੁਲਾਈ- ਕਰਨਾਟਕ ਦੀ ਕੁਮਾਰਸਵਾਮੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਇਸ ਪਟੀਸ਼ਨ 'ਤੇ ਕੱਲ੍ਹ ਭਾਵ ਕਿ ਮੰਗਲਵਾਰ ਨੂੰ ...

ਪੂਰੀ ਖ਼ਬਰ »

ਭੂਟਾਨ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 22 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਭਾਵ ਅਗਸਤ 'ਚ ਭੂਟਾਨ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਹਾਲਾਂਕਿ ਉਨ੍ਹਾਂ ਦੇ ਦੌਰੇ ਦੀ ਤਰੀਕ ਨੂੰ ਲੈ ਕੇ ਕੋਈ ਖ਼ੁਲਾਸਾ ਨਹੀਂ ਹੋਇਆ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚਿਆਂ ਸਣੇ 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ

ਲਖਨਊ, 22 ਜੁਲਾਈ- ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਹਾਫ਼ਿਜ਼ਪੁਰ ਇਲਾਕੇ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 18 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਵਧੇਰੇ ਬੱਚੇ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਧੌਲਾਨਾ ਇਲਾਕੇ ਸਾਲੇਪੁਰ ...

ਪੂਰੀ ਖ਼ਬਰ »

'ਚਿੱਟੇ' ਦੇ ਝੰਬੇ ਪਿੰਡ ਬਡਰੁੱਖਾਂ 'ਚ ਠੀਕਰੀ ਪਹਿਰਾ ਦੇਣ ਅਤੇ ਤਸਕਰਾਂ 'ਤੇ ਬਾਜ ਅੱਖ ਰੱਖਣ ਦਾ ਫ਼ੈਸਲਾ

ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਇਤਿਹਾਸਕ ਪਿੰਡ ਬਡਰੁੱਖਾਂ, ਜਿੱਥੇ ਪਿਛਲੇ ਦਿਨੀਂ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਦੇ ਖ਼ਤਰਨਾਕ ਨਸ਼ੇ 'ਚਿੱਟੇ' ਨਾਲ ਗ੍ਰਸਤ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਦੀ ਪੰਚਾਇਤ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਪਿੰਡ 'ਚ ...

ਪੂਰੀ ਖ਼ਬਰ »

ਬੇਕਾਬੂ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ 2 ਮੌਤਾਂ, 4 ਜ਼ਖਮੀ

ਮੁੰਬਈ, 22 ਜੁਲਾਈ - ਨਵੀਂ ਮੁੰਬਈ ਵਿਖੇ ਬੀਤੀ ਦੇਰ ਸ਼ਾਮ ਇੱਕ ਤੇਜ ਰਫ਼ਤਾਰ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ...

ਪੂਰੀ ਖ਼ਬਰ »

ਮੁਸਲਿਮ ਨੌਜਵਾਨ ਨੂੰ ਜੈ ਸ੍ਰੀਰਾਮ ਬੋਲਣ ਲਈ ਧਮਕੀਆਂ

ਲਖਨਊ, 22 ਜੁਲਾਈ - ਉੱਤਰ ਪ੍ਰਦੇਸ਼ ਦੇ ਔਰੰਗਾਬਾਦ ਵਿਖੇ ਇੱਕ ਮੁਸਲਿਮ ਨੌਜਵਾਨ ਨੂੰ ਜੈ ਸ੍ਰੀ ਰਾਮ ਕਹਿਣ ਲਈ ਕੁੱਝ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ...

ਪੂਰੀ ਖ਼ਬਰ »

ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਗੋਲੀਬਾਰੀ

ਸ੍ਰੀਨਗਰ, 22 ਜੁਲਾਈ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ 'ਚ ਪੈਂਦੇ ਕੇਰੀ ਤੇ ਬੱਟਲ ਇਲਾਕੇ ਵਿਚ ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਗੋਲੀਬਾਰੀ ਕੀਤੀ ਗਈ। ਭਾਰਤੀ ਜਵਾਨਾਂ ਵੱਲੋਂ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਰਿਹਾ ...

ਪੂਰੀ ਖ਼ਬਰ »

ਪੰਜਾਬ ਏਕਤਾ ਪਾਰਟੀ ਵੱਲੋਂ ਪਾਵਰਕਾਮ ਖ਼ਿਲਾਫ਼ ਧਰਨਾ ਅੱਜ

ਸੰਗਰੂਰ, 22 ਜੁਲਾਈ - ਬਿਜਲੀ ਦੀਆਂ ਵਧੀਆਂ ਦਰਾਂ ਖ਼ਿਲਾਫ਼ ਪੰਜਾਬ ਏਕਤਾ ਪਾਰਟੀ ਵੱਲੋਂ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਅੱਜ ਸਵੇਰੇ 11 ਵਜੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਧਰਨਾ ਦਿੱਤਾ ਜਾਵੇਗਾ। ਪਾਰਟੀ ਦੇ ਸੀਨੀਅਰ ...

ਪੂਰੀ ਖ਼ਬਰ »

ਘਰ ਦੇ ਬੂਹੇ ਤੇ ਬੁਲਾ ਕੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਗੋਨਿਆਣਾ ਰੋਡ ਤੇ ਬੀਤੀ ਦੇਰ ਰਾਤ ਘਰ ਦੇ ਬੂਹੇ ਤੇ ਅਵਾਜ ਮਾਰ ਕੇ ਬੁਲਾਉਣ ਉਪਰੰਤ ਚਮਕੌਰ ਸਿੰਘ (42) ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨੂੰ ਲੈ ...

ਪੂਰੀ ਖ਼ਬਰ »

ਸਰਕਾਰੀ ਬੱਸ ਤੇ ਸਕੂਲ ਬੱਸ ਦੀ ਹੋਈ ਟੱਕਰ

ਜਲੰਧਰ, 22 ਜੁਲਾਈ - ਕਪੂਰਥਲਾ-ਜਲੰਧਰ ਮਾਰਗ 'ਤੇ ਪਿੰਡ ਵਡਾਲਾ ਨੇੜੇ ਅੱਜ ਸਵੇਰੇ ਇੱਕ ਸਕੂਲ ਬੱਸ ਤੇ ਪੀ.ਆਰ.ਟੀ.ਸੀ ਦੀ ਬੱਸ ਵਿਚਕਾਰ ਹੋਈ ਟੱਕਰ ਦੌਰਾਨ ਕੁੱਝ ਬੱਚਿਆ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ...

ਪੂਰੀ ਖ਼ਬਰ »

ਕਰਨਾਟਕ ਸਰਕਾਰ ਦੇ ਭਵਿੱਖ ਦਾ ਫ਼ੈਸਲਾ ਅੱਜ

ਬੈਂਗਲੁਰੂ, 22 ਜੁਲਾਈ - ਕਰਨਾਟਕ 'ਚ ਕਾਂਗਰਸ-ਜੇ.ਡੀ.ਯੂ ਗੱਠਜੋੜ ਦੀ ਸਰਕਾਰ ਦਾ ਸ਼ਕਤੀ ਪ੍ਰੀਖਣ ਅੱਜ ਹੈ। ਇਸ ਦੌਰਾਨ ਪਿਛਲੇ 2 ਹਫ਼ਤਿਆਂ ਤੋਂ ਮੁੰਬਈ ਦੇ ਹੋਟਲ 'ਚ ਠਹਿਰੇ 13 ਬਾਗ਼ੀ ਵਿਧਾਇਕਾਂ ਨੇ ਕਿਹਾ ਹੈ ਕਿ ਉਹ ਸ਼ਕਤੀ ਪ੍ਰੀਖਣ 'ਚ ਹਿੱਸਾ ਨਹੀ ...

ਪੂਰੀ ਖ਼ਬਰ »

ਅੱਜ ਦੁਪਹਿਰ 2.30 ਵਜੇ ਦਾਗਿਆ ਜਾਵੇਗਾ ਚੰਦਰਯਾਨ-2

ਸ੍ਰੀਹਰੀਕੋਟਾ, 22 ਜੁਲਾਈ - ਚੰਦਰਯਾਨ-2 ਨੂੰ ਦਾਗ਼ਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਅੱਜ ਦੁਪਹਿਰ 2 ਵਜੇ ਸ੍ਰੀਹਰੀਕੋਟਾ ਤੋਂ ਇਸ ਨੂੰ ਦਾਗਿਆ ਜਾਵੇਗਾ। ਇਸ ਤੋਂ ਪਹਿਲਾ ਤਕਨੀਕੀ ਨੁਕਸ ਦੇ ਚੱਲਦਿਆਂ 15 ਜੁਲਾਈ ਨੂੰ ਇਸ ਨੂੰ ਦਾਗੇ ਜਾਣ ਤੋਂ ਇੱਕ ਘੰਟਾ ਪਹਿਲਾ ਹੀ ਰੋਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX