ਤਾਜਾ ਖ਼ਬਰਾਂ


ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਤਰਨ ਤਾਰਨ , 17 ਫਰਵਰੀ {ਅਜੀਤ ਬਿਉਰੋ }- ਮਾਨਯੋਗ ਸ੍ਰੀ ਧਰੁਵ ਦਹੀਆਂ ਆਈ.ਪੀ.ਐੱਸ ਐੱਸ.ਐੱਸ.ਪੀ ਤਰਨ ਤਾਰਨ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਅੱਜ ...
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਲੋਹੀਆਂ ਖ਼ਾਸ, 17 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਥੱਲੇ ਆਣ ਕੇ 10 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ...
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਰਾਏਕੋਟ ,17 ਫਰਵਰੀ (ਸੁਸ਼ੀਲ )- ਰਾਏਕੋਟ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਜਸਵਿੰਦਰ ਸਿੰਘ ਟਿਵਾਣਾ ਦਾ ਅੱਜ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ ।ਤਹਿਸੀਲ ਟਿਵਾਣਾ ਰਾਏਕੋਟ ਆਪਣੀ ਡਿਊਟੀ ਖ਼ਤਮ ...
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਲੋਹਟਬੱਦੀ, 17 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ) - ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸੰਤ ਸਵਾਮੀ ਦਵਿੰਦਰਾ ਨੰਦ ਮਹਾਰਾਜ ਸੰਚਾਲਕ ਅਵਧੂਤ ਕੁਟੀਆ ਥੋਪੀਆ ...
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)- ਲੌਂਗੋਵਾਲ ਸਕੂਲ ਵੈਨ ਦੁਖਾਂਤ ਵਿਚ ਚਾਰ ਬੱਚਿਆਂ ਨੂੰ ਬਚਾ ਕੇ ਹਿੰਮਤ ਦਿਖਾਉਣ ਵਾਲੀ 9 ਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਦਾ ਸਰਕਾਰ ਸਨਮਾਨ ਕਰੇਗੀ । ਮੁੱਖ ਮੰਤਰੀ ਕੈਪਟਨ ...
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਫਰਵਰੀ- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ 125...
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਨੱਥੂਵਾਲਾ ਗਰਬੀ , 17 ਫਰਵਰੀ (ਸਾਧੂ ਰਾਮ ਲੰਗੇਆਣਾ)- ਪਿੰਡ ਮਾਹਲਾ ਕਲਾਂ ਤੋਂ ਹਰੀਏਵਾਲਾ ਲਿੰਕ ਰੋਡ ਤੇ ਆਪਣੇ ਮੋਟਰਸਾਈਕਲ ਤੇ ਸਵਾਰ ਫਾਈਨਾਂਸ ਮੁਲਾਜ਼ਮ ਕੋਲੋਂ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ...
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  1 day ago
ਫਿਲੌਰ, 17 ਫਰਵਰੀ (ਇੰਦਰਜੀਤ ਚੰਦੜ੍ਹ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ...
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  1 day ago
ਲੌਂਗੋਵਾਲ, 17 ਫਰਵਰੀ (ਵਿਨੋਦ, ਖੰਨਾ) - ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ...
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  1 day ago
ਤਪਾ ਮੰਡੀ, 17 ਫਰਵਰੀ (ਵਿਜੇ ਸ਼ਰਮਾ/ਪ੍ਰਵੀਨ ਗਰਗ) - ਸੂਬੇ 'ਚ ਪਹਿਲਾ ਅਕਾਲੀਆਂ ਨੇ ਜਨਤਾ ਨੂੰ ਖੂਬ ਲੁੱਟਿਆ, ਜਦ ਪੰਜਾਬ ਦੀ ਸੱਤਾ ਇੰਨਾ ਤੋਂ ਚਲੀ ਗਈ ਤਾਂ ਹੁਣ ਗੋਲਕ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਬਰਨਾਲਾ/ਰੂੜੇਕੇ ਕਲਾਂ 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਲਾਗਲੇ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਦੇ ਇਕ ਮਜ਼ਦੂਰ ਵੱਲੋਂ ਪਿੰਡ ਦੀ ਅਨਾਜ ...
ਪਾਕਿਸਤਾਨ: ਬਲੋਚਿਸਤਾਨ ਦੇ ਕਵੇਟਾ 'ਚ ਹੋਏ ਧਮਾਕੇ 'ਤ 5 ਮੌਤਾਂ
. . .  1 day ago
ਇਸਲਾਮਾਬਾਦ, 17 ਫਰਵਰੀ- ਪਾਕਿਸਤਾਨ ਵਿਚ ਬਲੋਚਿਸਤਾਨ ਸੂਬੇ ਦੇ ਕਵੇਟਾ ਵਿਚ ਹੋਏ ਧਮਾਕੇ 'ਚ 5 ਲੋਕਾਂ ਦੇ ਜ਼ਖਮੀ ...
ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  1 day ago
ਮਾਧੋਪੁਰ, 17 ਫਰਵਰੀ (ਨਰੇਸ਼ ਮਹਿਰਾ)- ਮਾਧੋਪੁਰ ਵਿਖੇ ਟੀ.ਏ ਦੀ ਸੋਸ਼ਲ ਮੀਡੀਆ 'ਤੇ ਫੈਲੀ ਝੂਠੀ ਖ਼ਬਰ ਨੂੰ ਦੇਖ ਕੇ ਹਜ਼ਾਰਾਂ ...
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ 'ਚ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੀ ਬ੍ਰਿਟੇਨ ...
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  1 day ago
ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੀ ਨਵੀਂ ਚੁਣੀ ਗਈ ਸਰਕਾਰ ਦੇ ਸਾਰੇ ਮੰਤਰੀਆਂ ਨੇ ਅੱਜ ਸਕੱਤਰੇਤ ਵਿਖੇ ਜਾ ਕੇ ਆਪਣੇ ਅਹੁਦੇ ਸੰਭਾਲ ਲਏ। ਇਸ ਦੇ ਨਾਲ ਹੀ ਕੇਜਰੀਵਾਲ ਦੇ ਮੰਤਰੀਆਂ ਦੇ ਵਿਭਾਗਾਂ...
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  1 day ago
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  1 day ago
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  1 day ago
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  1 day ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  1 day ago
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  1 day ago
ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਵਤਨ ਪਰਤੀ
. . .  1 day ago
ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਸੂਬੇ 'ਚ ਐਨ.ਪੀ.ਆਰ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 600 ਗ੍ਰਾਮ ਹੈਰੋਇਨ ਬਰਾਮਦ
. . .  1 day ago
ਪੰਜਾਬ 'ਚ ਇੱਕ ਇਤਿਹਾਸ ਰਚੇਗੀ ਸੰਗਰੂਰ ਰੈਲੀ- ਢੀਂਡਸਾ
. . .  1 day ago
ਨਿਰਭੈਆ ਮਾਮਲਾ : ਡੈੱਥ ਵਾਰੰਟ 'ਤੇ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕੱਟੇ ਸਕੂਲੀ ਵਾਹਨਾਂ ਦੇ ਚਲਾਨ
. . .  1 day ago
ਕਿਸਾਨ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਐੱਮ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ
. . .  1 day ago
ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਦਾ ਪੱਖ ਜਾਣਨ ਲਈ ਸੁਪਰੀਮ ਕੋਰਟ ਨੇ ਨਿਯੁਕਤ ਕੀਤੇ ਵਾਰਤਾਕਾਰ
. . .  1 day ago
ਨੀਲੇ ਕਾਰਡ ਕੱਟੇ ਜਾਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ 'ਚ ਰੋਹ ਭਰਪੂਰ ਪ੍ਰਦਰਸ਼ਨ
. . .  1 day ago
ਲੌਂਗੋਵਾਲ ਹਾਦਸੇ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ, ਸੂਬੇ ਭਰ 'ਚ ਮੁਹਿੰਮ ਚਲਾ ਕੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ
. . .  1 day ago
ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  1 day ago
ਵੈਨ ਹਾਦਸੇ ਤੋਂ ਬਾਅਦ ਲੌਂਗੋਵਾਲ ਦੇ ਨਿੱਜੀ ਸਕੂਲਾਂ ਵਿਚ ਛਾਇਆ ਸੰਨਾਟਾ, ਸਕੂਲ ਬੱਸਾਂ ਹੋਈਆਂ ਅਲੋਪ
. . .  1 day ago
ਨਿਰਭੈਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ
. . .  1 day ago
ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਸ਼ਾਹੀਨ ਬਾਗ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ- ਰਾਮੂਵਾਲੀਆ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਬੈਂਕ ਮੁਲਾਜ਼ਮ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਮਾਣਹਾਨੀ ਦੇ ਮਾਮਲੇ 'ਚ ਬੈਂਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਸਰ : ਮੁਲਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ
. . .  1 day ago
ਮੁੰਬਈ 'ਚ ਜੀ. ਐੱਸ. ਟੀ. ਭਵਨ 'ਚ ਲੱਗੀ ਅੱਗ
. . .  1 day ago
ਸੂਬੇ ਦੇ ਕਿਸਾਨਾਂ ਲਈ ਪੰਜਾਬ ਮੰਡੀ ਬੋਰਡ ਨੇ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ
. . .  1 day ago
ਲੌਂਗੋਵਾਲ ਵੈਨ ਹਾਦਸਾ : ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਪਹੁੰਚੇ ਭਾਈ ਲੌਂਗੋਵਾਲ
. . .  1 day ago
ਹਥਿਆਰਾਂ ਦੀ ਨੋਕ 'ਤੇ ਗੋਲਡ ਲੋਨ ਕੰਪਨੀ 'ਚੋਂ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਦੇਸ਼ ਭਰ 'ਚ ਜਲਦ ਹੀ ਲਾਗੂ ਹੋਵੇਗੀ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਸਕੀਮ- ਰਾਓਸਾਹੇਬ ਦਾਨਵੇ
. . .  1 day ago
ਸ੍ਰੀ ਮੁਕਤਸਰ ਸਾਹਿਬ : ਵੈਨਾਂ ਦੀ ਚੈਕਿੰਗ ਕਾਰਨ ਚਾਲਕਾਂ 'ਚ ਮਚਿਆ ਹੜਕੰਪ, ਸਕੂਲਾਂ 'ਚੋਂ ਗ਼ਾਇਬ ਹੋਈਆਂ ਵੈਨਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551

ਦਿੱਲੀ

ਦਿੱਲੀ ਦੀ ਸਿਆਸਤ

2 ਦੀ ਬਜਾਏ ਇਕੋ ਹੀ 'ਸਾਂਝਾ ਨਗਰ ਕੀਰਤਨ' ਸਜਾਉਣ ਪ੍ਰਤੀ ਗੰਭੀਰਤਾ ਵਿਖਾਉਣ ਦੋਵੇਂ ਧਿਰਾਂ

ਦਿੱਲੀ, 21 ਜੁਲਾਈ- ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਸੰਸਾਰ ਭਰ ਦੇ ਸਿੱਖਾਂ ਸਮੇਤ ਹੋਰਨਾ ਸ਼ਰਧਾਲੂਆਂ 'ਚ ਭਾਰੀ ਉਤਸਾਹ ਵੇਖਣ ਨੂੰ ਮਿਲਣ ਰਿਹਾ ਹੈ, ਪਰ ਰਾਜਧਾਨੀ ਦਿੱਲੀ ਵਿਚ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਵੱਖਰੇ-ਵੱਖਰੇ 2 ਨਗਰ ਕੀਰਤਨ ਸਜਾਏ ਜਾਣ ਦੇ ਵਿਵਾਦ ਕਾਰਨ, ਸਿੱਖ ਸੰਗਤਾਂ ਸਾਹਮਣੇ ਅਜੀਬੋ-ਗ਼ਰੀਬ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ | ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦੋਵਾਂ ਵਲੋਂ ਹੀ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਦੋਵੇਂ ਹੀ ਧਿਰਾਂ ਫਿਲਹਾਲ, ਵੱਖਰਾ-ਵੱਖਰਾ ਨਗਰ ਕੀਰਤਨ ਸਜਾਏ ਜਾਣ ਦੇ ਆਪਣੇ-ਆਪਣੇ ਫੈਸਲੇ 'ਤੇ ਬਜ਼ਿੱਦ ਹਨ | ਸਿੱਖ ਹਲਕਿਆ ਮੁਤਾਬਿਕ, ਜੇਕਰ ਦੋਵੇ ਧਿਰਾਂ ਨੇ ਸਾਂਝੇ ਨਗਰ ਕੀਰਤਨ ਪ੍ਰਤੀ ਆਪਸੀ ਸਹਿਮਤੀ ਬਣਾਉਣ ਲਈ ਦਿਲਚਸਪੀ ਨਹੀਂ ਵਿਖਾਈ ਤਾਂ ਸੰਗਤਾਂ 'ਚ ਅਜਿਹਾ ਸੁਨੇਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਨਾਨਕ ਦੀ ਸਿੱਖਿਆ 'ਤੇ ਅਮਲ ਕਰਨ ਪ੍ਰਤੀ ਕੋਈ ਵੀ ਧਿਰ ਗੰਭੀਰ ਨਹੀਂ |
ਨਗਰ ਕੀਰਤਨ ਦੀ ਪ੍ਰਵਾਨਗੀ ਸਬੰਧੀ ਦੋਵਾਂ ਧਿਰਾਂ ਦੇ ਦਾਅਵੇ ਇਕ ਦੂਜੇ ਤੋਂ ਉਲਟ -
ਦਿੱਲੀ ਕਮੇਟੀ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਕੌਮਾਂਤਰੀ ਪੱਧਰ 'ਤੇ ਸਜਾਏ ਜਾਣ ਵਾਲੇ ਨਗਰ ਕੀਰਤਨ ਵਾਸਤੇ ਸਰਨਾ ਭਰਾਵਾਂ ਕੋਲ ਦੋਵੇਂ ਸਰਕਾਰਾਂ (ਭਾਰਤ-ਪਾਕ) ਦੇ ਕਿਸੇ ਵਿਭਾਗ ਦੀ ਪ੍ਰਵਾਨਗੀ ਨਹੀਂ ਹੈ ਅਤੇ ਉਹ ਸਿਰਫ ਪਾਕਿਸਤਾਨ ਗੁਰਦੁਆਰਾ ਕਮੇਟੀ ਦੀ ਇਕ ਚਿੱਠੀ ਨੂੰ ਹੀ ਸਰਕਾਰ ਦੀ ਪ੍ਰਵਾਨਗੀ ਦੱਸ ਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ | ਪ੍ਰਬੰਧਕਾਂ ਦਾ ਇਹ ਵੀ ਦਾਅਵਾ ਹੈ ਕਿ ਦਿੱਲੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ, ਪਟਨਾ ਸਾਹਿਬ ਕਮੇਟੀ ਤੇ ਹਜ਼ੂਰ ਸਾਹਿਬ ਕਮੇਟੀ ਦੇ ਸਹਿਯੋਗ ਨਾਲ 13 ਅਕਤੂਬਰ 2019 ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਲਈ ਇਕ ਕਮੇਟੀ ਗਠਤ ਕਰਕੇ 30 ਮਾਰਚ 2019 ਨੂੰ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਸੀ | ਦੂਜੇ ਪਾਸੇ ਸਰਨਾ ਭਰਾਵਾਂ ਮੁਤਾਬਿਕ ਉਨ੍ਹਾਂ ਨੂੰ ਪਾਕਿਸਤਾਨ ਤੋਂ ਨਗਰ ਕੀਰਤਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਤੇ 24 ਅਪ੍ਰੈਲ 2019 ਨੂੰ ਐਕਿਊ ਟਰੱਸਟ ਪ੍ਰਾਪਟੀ ਬੋਰਡ (ਪਾਕਿਸਤਾਨ ਸਰਕਾਰ) ਦੇ ਸਕੱਤਰ ਜਨਾਬ ਤਾਰਿਕ ਮੁਹੰਮਦ ਤੇ ਉਪ ਸਕੱਤਰ ਜਨਾਬ ਇਮਰਾਨ ਖਾਨ ਵਲੋਂ ਨਗਰ ਕੀਰਤਨ ਦੀ ਪ੍ਰਵਾਨਗੀ ਵਾਲੀ ਚਿੱਠੀ ਉਨ੍ਹਾਂ ਨੂੰ ਸੌਾਪੀ ਗਈ ਸੀ | ਇਸੇ ਚਿੱਠੀ ਦੇ ਆਧਾਰ 'ਤੇ ਸਰਨਾ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਸੂਬਾ ਸਰਕਾਰਾਂ ਸਮੇਤ ਪ੍ਰਧਾਨ ਮੰਤਰੀ ਨੂੰ ਵੀ ਨਗਰ ਕੀਰਤਨ 'ਚ ਹਾਜ਼ਰੀ ਭਰਨ ਦਾ ਸੱਦਾ ਭੇਜਿਆ ਜਾ ਰਿਹਾ ਹੈ | ਸਰਨਾ ਵਲੋਂ ਸੂਤਰਾਂ ਦੇ ਹਵਾਲੇ ਨਾਲ, ਬਾਦਲ ਦਲ ਨੂੁੰ ਨਗਰ ਕੀਰਤਨ ਵਾਸਤੇ ਪਾਕਿਸਤਾਨ ਸਰਕਾਰ ਤੇ ਹੋਰ ਮਹਿਕਮਿਆਂ ਪਾਸੋਂ ਇਜ਼ਾਜ਼ਤ ਨਾ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ |
ਦੋਵਾਂ ਧਿਰਾਂ ਵਲੋਂ ਤਕਰਾਰਬਾਜ਼ੀ ਤੋਂ ਬਚਣ ਦਾ ਦਾਅਵਾ ਕਰਦੇ ਹੋਏ ਆਪਣੇ-ਆਪਣੇ ਪ੍ਰੋਗਰਾਮ 'ਚ ਤਬਦੀਲੀ -
ਦੋਵਾਂ ਧਿਰਾਂ ਵਲੋਂ ਇਕੋ ਦਿਨ, ਇਕੋ ਸਮੇਂ ਅਤੇ ਇਕੋ ਹੀ ਅਸਥਾਨ ਤੋਂ ਨਗਰ ਕੀਰਤਨ ਦੀ ਆਰੰਭਤਾ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਅਜਿਹੀ ਚਰਚਾ ਸ਼ੁਰੂ ਹੋ ਗਈ ਕਿ ਇਸ ਨਗਰ ਕੀਰਤਨ ਦੌਰਾਨ ਤਕਰਾਰਬਾਜ਼ੀ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ | ਜਦੋਂ ਤਕਰਾਰਬਾਜ਼ੀ ਸਬੰਧੀ ਇਸ ਚਰਚਾ ਨੇ ਜ਼ੋਰ ਫੜ ਲਿਆ ਤਾਂ ਸਰਨਾ ਨੇ ਇਹ ਆਖ ਕੇ ਨਗਰ ਕੀਰਤਨ ਦੇ ਪ੍ਰੋਗਰਾਮ 'ਚ ਤਬਦੀਲੀ ਕਰ ਦਿੱਤੀ ਕਿ ਸਿੱਖੀ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਬਾਦਲ ਦਲ ਵਲੋਂ ਇਸ ਨਗਰ ਕੀਰਤਨ 'ਚ ਅੜਿਕੇ ਪਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ | ਕਿਸੇ ਵੀ ਸੰਭਾਵੀ ਤਕਰਾਰਬਾਜ਼ੀ ਵਾਲੀ ਸਥਿਤੀ ਤੋਂ ਬਚਣ ਦਾ ਦਾਅਵਾ ਕਰਦੇ ਹੋਏ ਸਰਨਾ ਨੇ 28 ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਆਰੰਭਕ ਸਥਾਨ ਨੂੰ ਗੁ. ਬੰਗਲਾ ਸਾਹਿਬ ਤੋਂ ਬਦਲ ਕੇ ਗੁ. ਨਾਨਕ ਪਿਆਓ ਤਬਦੀਲ ਕਰ ਦਿੱਤਾ | ਦੂਜੇ ਪਾਸੇ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਵੀ ਤਕਰਾਰਬਾਜ਼ੀ ਤੋਂ ਬਚਣ ਦਾ ਦਾਅਵਾ ਕਰਦੇ ਹੋਏ ਨਗਰ ਕੀਰਤਨ ਦੀ ਤਰੀਕ 28 ਅਕਤੂਬਰ ਤੋਂ ਬਦਲ ਕੇ 13 ਅਕਤੂਬਰ ਕਰ ਦਿੱਤੀ | ਸਿਰਸਾ ਮੁਤਾਬਿਕ ਦਿੱਲੀ ਦੀ ਚੁਣੀ ਹੋਈ ਧਾਰਮਿਕ ਸੰਸਥਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਪ੍ਰੇਮ ਤੇ ਸਦਭਾਵਨਾ ਨਾਲ ਮਨਾਉਣ ਦੇ ਹੱਕ 'ਚ ਹੈ ਪਰ ਸੰਗਤਾਂ ਤੋਂ ਬਿਲਕੁਲ ਨਕਾਰੀ ਜਾ ਚੁੱਕੀ ਜਥੇਬੰਦੀ ਦੇ ਆਗੂ ਨਗਰ ਕੀਰਤਨ ਰਾਹੀਂ ਆਪਣਾ ਸਿਆਸੀ ਕੈਰੀਅਰ ਬਚਾਉਣ ਲਈ ਹਰ ਹੱਥਕੰਡਾ ਵਰਤ ਕੇ ਸੰਗਤਾਂ ਨੂੰ ਗੁਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ |
ਕੀ ਇਕੋ ਸਾਂਝਾ ਨਗਰ ਕੀਰਤਨ ਸਜਾਉਣ ਦੇ ਮੁੱਦੇ 'ਤੇ ਸਹਿਮਤ ਹੋਣਗੀਆਂ ਦੋਵੇ ਧਿਰਾਂ?
ਬੇਸ਼ਕ ਦੋਵਾਂ ਹੀ ਧਿਰਾਂ ਨੇ ਤਕਰਾਰਬਾਜ਼ੀ ਤੋਂ ਬਚਣ ਦਾ ਦਾਅਵਾ ਕਰਦੇ ਹੋਏ ਆਪਣੇ ਪ੍ਰੋਗਰਾਮਾਂ 'ਚ ਤਬਦੀਲੀ ਕਰ ਦਿੱਤੀ ਹੈ, ਪਰ ਵੱਡਾ ਸਵਾਲ ਇਹ ਹੈ ਕਿ ਜਿਸ ਬਾਬੇ ਨਾਨਕ ਨੇ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ,ਉਸੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਦੋਵੇ ਸਿੱਖ ਧਿਰਾਂ ਆਪਸੀ ਇਕਜੁਟਤਾ ਲਈ ਪਹਿਲਕਦਮੀ ਕਿਉਂ ਨਹੀਂ ਕਰ ਰਹੀਆਂ? ਸਵਾਲ ਇਹ ਵੀ ਉਠ ਰਿਹਾ ਹੈ ਕਿ ਜੇਕਰ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਵਰਗੇ ਮੁਲਕ ਇਕੋ ਹੀ ਮੰਚ 'ਤੇ ਇਕੱਠੇ ਹੋ ਕੇ ਸਹਿਮਤੀ ਬਣਾ ਸਕਦੇ ਹਨ ਤਾਂ ਫਿਰ ਦਿੱਲੀ ਦੇ ਸਿੱਖ ਆਗੂ ਸਾਂਝੇ ਨਗਰ ਕੀਰਤਨ ਲਈ ਸਹਿਮਤੀ ਬਣਾਉਣ ਲਈ ਇਕ ਮੰਚ 'ਤੇ ਕਿਉਂ ਨਹੀਂ ਆ ਸਕਦੇ? ਆਖਿਰ ਵੱਖਰੇ-ਵੱਖਰੇ ਨਗਰ ਕੀਰਤਨ ਰਾਹੀਂ ਲੋਕਾਂ ਨੂੰ ਗੁਰੂ ਸਾਹਿਬ ਦੇ ਕਿਹੜੇ ਉਪਦੇਸ਼ ਦੀ ਸਿੱਖਿਆ ਦਿੱਤੀ ਜਾਵੇਗੀ? ਫਿਲਹਾਲ ਅਜਿਹੇ ਸਵਾਲਾਂ ਦੀ ਸੂਚੀ ਕਾਫੀ ਲੰਮੀ ਹੈ, ਇਸ ਲਈ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਦਿੱਲੀ ਦੇ ਸਿੱਖ ਆਗੂਆਂ ਨੂੰ ਸਾਂਝਾ ਨਗਰ ਕੀਰਤਨ ਸਜਾਉਣ ਪ੍ਰਤੀ ਅਜਿਹੀ ਇਕਜੁਟਤਾ ਵਿਖਾਉਣੀ ਚਾਹੀਦੀ ਹੈ ਕਿ ਜਿਹੜੀ ਇਤਿਹਾਸ 'ਚ ਮਿਸਾਲ ਬਣ ਜਾਵੇ ਤੇ ਕਿਧਰੇ ਇਹ ਨਾ ਹੋਵੇ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ 2 ਨਗਰ ਕੀਰਤਨਾਂ ਦਾ ਵਿਵਾਦ ਸਿੱਖਾਂ ਤੇ ਹੋਰਨਾ ਧਰਮਾਂ ਵਾਲਿਆਂ ਵਾਸਤੇ ਇਕ ਤਮਾਸ਼ਾ ਬਣ ਕੇ ਰਹਿ ਜਾਵੇ |

ਗ਼ਲਤ ਜਾਣਕਾਰੀ ਨਾਲ ਬੇਟੇ ਦਾ ਪਾਸਪੋਰਟ ਅਪਲਾਈ ਕਰਨ ਵਾਲੀ ਔਰਤ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)- ਗ਼ਲਤ ਜਾਣਕਾਰੀ ਦੇ ਕੇ ਆਪਣੇ ਨਾਬਾਲਗ ਬੇਟੇ ਦਾ ਪਾਸਪੋਰਟ ਅਪਲਾਈ ਕਰਨ ਵਾਲੀ ਰੀਵਿਆ ਮੋਂਗਾ ਵਾਸੀ ਛੋਟੀ ਬਾਰਾਂਦਰੀ ਪਾਰਟ-2 ਿਖ਼ਲਾਫ਼ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਮੁਖੀ ਬਿਕਰਮ ...

ਪੂਰੀ ਖ਼ਬਰ »

ਦੋ ਬੱਚਿਆਂ ਦੀਆਂ ਨਹਿਰ 'ਚੋਂ ਮਿਲੀਆਂ ਲਾਸ਼ਾਂ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)- ਪਿੰਡ ਬੜੌਤਾ ਵਿਖੇ ਅੱਜ ਉਸ ਸਮੇਂ ਮਾਤਮ ਛਾ ਗਿਆ ਜਦੋਂ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਨਹਿਰ ਵਿਚੋਂ ਬਰਾਮਦ ਹੋਈਆਂ | ਇਸ ਹਾਦਸੇ ਤੋਂ ਬਾਅਦ ਨਾ ਸਿਰਫ ਪਿੰਡ ਅੰਦਰ ਸਗੋਂ ਸਮੁੱਚੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਗਈ | ...

ਪੂਰੀ ਖ਼ਬਰ »

ਸੱਟਾ ਲਗਾਉਂਦੇ ਦੋ ਕਾਬੂ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਸ਼ਰੇਆਮ ਸੱਟਾ ਲਗਾਉਂਦੇ ਹੋਏ ਕਾਬੂ ਕੀਤਾ ਹੈ ਅਤੇ ਇਨ੍ਹਾਂ ਤੋਂ 10110 ਰੁਪਏ ਵੀ ਬਰਾਮਦ ਕੀਤੇ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਚਰਨਜੀਤ ਸਿੰਘ ਵਾਸੀ ਪ੍ਰੀਤ ਨਗਰ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗਲਾ ਕੇ ਲਿਜਾਣ 'ਤੇ ਮੁਕੱਦਮਾ ਦਰਜ

ਜੰਡਿਆਲਾ ਮੰਜਕੀ, 21 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਵਲੋਂ ਇਕ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ ਵਾਲੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ | ਲੜਕੀ ਦੇ ਪਿਤਾ ਦੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ...

ਪੂਰੀ ਖ਼ਬਰ »

ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਦੀਪ ਨਗਰ ਵਿਖੇ ਸਥਿਤ ਗੋਲਡਨ ਕਾਲੋਨੀ 'ਚ ਰਹਿੰਦੇ ਹਰਨੇਕ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇੰਦਰਪਾਲ ਸਿੰਘ ਡਿੱਕੀ ਪੁੱਤਰ ਰਾਮ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਦੇ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਮੌਤ

ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ/ਸ਼ੈਲੀ) - ਜੋਤੀ ਚੌਕ ਤੋਂ ਨਕੋਦਰ ਚੌਕ ਨੂੰ ਜਾਂਦੀ ਸੜਕ 'ਤੇ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਇਕ ਰਾਹਗੀਰ ਨੂੰ ਟਕਰ ਮਾਰ ਦਿੱਤੀ ਜਿਸ ਕਾਰਨ ਰਾਹਗੀਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਇਲਾਜ ਲਈ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਜਨਰਲ ਵਰਗ ਦੀ ਭਲਾਈ ਲਈ ਸਟੇਟ ਕਮਿਸ਼ਨ ਸਥਾਪਿਤ ਕੀਤਾ ਜਾਵੇ-ਆਗੂ

ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਫ਼ਾਜ਼ਿਲਕਾ ਵਿਖੇ ਹੋਈ ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਫੈੱਡਰੇਸ਼ਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਤੋਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇਗਾ ਪੂਰਾ ਮੁਆਵਜ਼ਾ-ਸਰਕਾਰੀਆ

ਲਹਿਰਾਗਾਗਾ, 21 ਜੁਲਾਈ (ਗੋਇਲ, ਢੀਂਡਸਾ, ਗਰਗ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤੇ ਅਧਿਕਾਰੀ ਸਮੇਂ-ਸਮੇਂ 'ਤੇ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲੈ ਰਹੇ ਹਨ | ਉਕਤ ...

ਪੂਰੀ ਖ਼ਬਰ »

ਭਾਰਤ 'ਚ ਐਕੂਪੰਕਚਰ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਚੀਨ ਸਹਿਯੋਗ ਦੇਵੇਗਾ-ਚੀਨੀ ਰਾਜਦੂਤ

ਲੁਧਿਆਣਾ, 21 ਜੁਲਾਈ (ਸਲੇਮਪੁਰੀ) -ਭਾਰਤ ਤੇ ਚੀਨ ਸਰਕਾਰ ਦੇ ਸਹਿਯੋਗ ਨਾਲ ਚੀਨੀ ਇਲਾਜ ਪ੍ਰਣਾਲੀ ਜੋ ਕਿ ਐਕੂਪੰਕਚਰ ਇਲਾਜ ਪ੍ਰਣਾਲੀ ਦੇ ਨਾਂਅ ਹੇਠ ਜਾਣੀ ਜਾਂਦੀ ਹੈ, ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਡਾਕਟਰੀ ਸਿੱਖਿਆ ਤੇ ਇਲਾਜ ਸਬੰਧੀ ਹੋਏ ਲਿਖਤੀ ...

ਪੂਰੀ ਖ਼ਬਰ »

ਦਸ ਹਜ਼ਾਰ ਤੋਂ ਵੱਧ ਨਸ਼ੇੜੀ ਹੋ ਚੁੱਕੇ ਨੇ ਤੰਦਰੁਸਤ

ਸੰਗਰੂਰ, 21 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸਮੈਕ, ਹੈਰੋਇਨ ਤੇ ਚਿੱਟੇ ਵਰਗੇ ਮਹਿੰਗੇ ਨਸ਼ੇ ਨੇ ਪੰਜਾਬ ਦੀ ਜਵਾਨੀ ਨਿਗਲ ਲਈ, ਘਰਾਂ ਦੀ ਬਰਕਤ ਖੋਹ ਲਈ ਤੇ ਪੰਜਾਬੀਆਂ ਨੂੰ ਮੂਧੇ ਮੂੰਹ ਡੇਗਣ 'ਚ ਕੋਈ ਕਸਰ ਨਹੀਂ ਛੱਡੀ | ਖ਼ੌਫ਼ ਦੀਆਂ ਦੀਵਾਰਾਂ, ਟੁੱਟਦੇ ਹੋਏ ਘਰ, ਵਿਗੜ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹਰਿਆਣਾ ਦੇ ਸਿੱਖ ਯਾਤਰੀਆਂ ਦਾ 9 ਮੈਂਬਰੀ ਜਥਾ ਪਾਕਿ ਰਵਾਨਾ

ਅੰਮਿ੍ਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਸਮਾਜਿਕ ਸੰਸਥਾ ਨਿਫ਼ਾ ਦੇ ਸਹਿਯੋਗ ਨਾਲ 40 ਹਜ਼ਾਰ ਕਿੱਲੋਮੀਟਰ ਦੀ ਗੁਰਧਾਮ ਯਾਤਰਾ ਆਰੰਭ ਕੀਤੀ ਗਈ ...

ਪੂਰੀ ਖ਼ਬਰ »

ਡਰੱਗ ਪ੍ਰਬੰਧਨ ਵਲੋਂ 17 ਮਹੀਨਿਆਂ 'ਚ 13500 ਛਾਪੇਮਾਰੀਆਂ-4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਫੂਡ ਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕੇ.ਐਸ. ਪੰਨੂ ਸੀ.ਐਫ.ਡੀ.ਏ. ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮਾਂ ਤੇ ਲੋਕਾਂ ਦਾ ਵਿਸ਼ਵਾਸ ...

ਪੂਰੀ ਖ਼ਬਰ »

55 ਟੀਕਿਆਂ ਸਮੇਤ ਦੋ ਕਾਬੂ, ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 21 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਨਸ਼ੇ ਦੇ ਤੌਰ 'ਤੇ ਵਰਤੇ ਜਾਂਦੇ 55 ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸਵਪਨ ...

ਪੂਰੀ ਖ਼ਬਰ »

ਸਰਕਾਰ ਨਿੱਜੀ ਸਕੂਲਾਂ ਨੂੰ ਬੰਦ ਕਰਕੇ ਕਾਰਪੋਰੇਟ ਮਾਡਲ ਵਿਕਸਤ ਕਰਨਾ ਚਾਹੰੁਦੀ ਹੈ-ਪੀ.ਪੀ.ਐੱਸ.ਓ.

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਦੁਨੀਆ ਦੇ 130 ਦੇਸ਼ਾਂ 'ਚ ਪਹਿਲਾਂ ਹੀ ਸਿੱਖਿਆ ਦਾ ਅਧਿਕਾਰ 18 ਸਾਲ ਦੀ ਉਮਰ ਤੱਕ ਪ੍ਰਾਪਤ ਹੈ | ਭਾਰਤ ਵੀ ਹੁਣ ਆਪਣੇ ਦੇਸ਼ ਦੇ ਕਰੋੜਾਂ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ 3 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਦੋ ਵਾਹਨ ਨੁਕਸਾਨੇ

ਰੂਪਨਗਰ, 21 ਜੁਲਾਈ (ਪ.ਪ.)-ਰੂਪਨਗਰ ਦੇ ਪੁਲਿਸ ਲਾਈਨ ਨਜ਼ਦੀਕ ਬੱਤੀਆਂ ਵਾਲੇ ਚੌਾਕ 'ਚ ਅੱਜ ਸਵੇਰੇ 2 ਵਾਹਨਾਂ ਦੀ ਆਪਸ ਵਿਚ ਟੱਕਰ ਹੋਣ ਨਾਲ ਦੋਨੋਂ ਵਾਹਨ ਨੁਕਸਾਨੇ ਗਏ ਹਨ | ਜਾਣਕਾਰੀ ਅਨੁਸਾਰ ਇਕ ਅਲਟੋ ਕਾਰ ਤੇ ਇਨੋਵਾ ਕਾਰ ਦੋਨੋਂ ਚੰਡੀਗੜ੍ਹ ਤੋਂ ਰੂਪਨਗਰ ਵਲ ਨੰੂ ਆ ...

ਪੂਰੀ ਖ਼ਬਰ »

ਅਮਰੀਕਾ 'ਚ 15 ਕਰੋੜ ਲੋਕ ਲੂ ਦੀ ਲਪੇਟ 'ਚ- ਹੁਣ ਤੱਕ 6 ਮੌਤਾਂ

ਵਾਸ਼ਿੰਗਟਨ, 21 ਜੁਲਾਈ (ਏਜੰਸੀ)- ਇਸ ਹਫ਼ਤੇ ਭਿਅੰਕਰ ਗਰਮੀ 'ਚੋਂ ਗੁਜ਼ਰ ਰਹੇ ਅਮਰੀਕਾ 'ਚ ਨਿਊਯਾਰਕ, ਫਿਲਾਡੇਲਫਿਆ ਅਤੇ ਵਾਸ਼ਿੰਗਟਨ ਸਮੇਤ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ 38 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ | ਮੱਧ ਪੱਛਮੀ ਮੈਦਾਨ ਤੋਂ ਲੈ ਕੇ ਅਟਲਾਂਟਿਕ ਤੱਟ ਤੱਕ ...

ਪੂਰੀ ਖ਼ਬਰ »

ਭਾਰਤੀ ਔਰਤ ਅੰਸ਼ੁਲਾ ਕਾਂਤ ਬਣੀ ਵਿਸ਼ਵ ਬੈਂਕ ਦੀ ਪ੍ਰਬੰਧ ਨਿਰਦੇਸ਼ਕ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਇਕ ਜ਼ਮਾਨਾ ਸੀ ਜਦ ਵਿੱਤ ਅਤੇ ਬੈਂਕਿੰਗ ਦੇ ਖੇਤਰ 'ਚ ਪੁਰਸ਼ਾਂ ਦਾ ਏਕਾਅਧਿਕਾਰ ਸੀ, ਪਰ ਹੁਣ ਹੌਲੀ-ਹੌਲੀ ਔਰਤਾਂ ਨੂੰ ਵੀ ਕਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ 'ਚ ਉੱਚ ਪੱਧਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਅਮਰੀਕਾ 'ਚ ਮੰਦਰ ਨੇੜੇ ਪੁਜਾਰੀ 'ਤੇ ਹਮਲਾ, ਦੋਸ਼ੀ ਗਿ੍ਫ਼ਤਾਰ

ਨਿਊਯਾਰਕ, 21 ਜੁਲਾਈ (ਏਜੰਸੀ)-ਅਮਰੀਕਾ 'ਚ ਇਕ ਹਿੰਦੂ ਪੁਜਾਰੀ 'ਤੇ ਮੰਦਰ ਦੇ ਬਾਹਰ ਇਕ 52 ਸਾਲਾ ਵਿਅਕਤੀ ਵਲੋਂ ਹਮਲਾ ਕਰਨ ਦੀ ਖ਼ਬਰ ਹੈ | ਸਥਾਨਕ ਮੀਡੀਆ ਅਨੁਸਾਰ ਇਹ ਹਮਲਾ ਫਲੋਰਾ ਪਾਰਕ 'ਚ ਸਥਿਤ ਮੰਦਰ ਦੇ ਬਾਹਰ ਹਿੰਦੂ ਪੁਜਾਰੀ ਸਵਾਮੀ ਹਰੀਸ਼ ਚੰਦਰ ਪੁਰੀ 'ਤੇ ਸਥਾਨਕ ...

ਪੂਰੀ ਖ਼ਬਰ »

ਲੰਡਨ ਮੈਰਾਥਨ 'ਚ 'ਵਰਲਡ ਕੈਂਸਰ ਕੇਅਰ' ਵਲੋਂ ਪੰਜਾਬੀ ਨੌਜਵਾਨਾਂ ਨੇ ਲਿਆ ਹਿੱਸਾ

ਲੰਡਨ, 21 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਜ ਲੰਡਨ 'ਚ ਹੋਈ ਬਿ੍ਟਿਸ਼ 10 ਕੇ ਮੈਰਾਥਨ 'ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ 'ਚ 'ਵਰਲਡ ਕੈਂਸਰ ਕੇਅਰ' ਵਲੋਂ ਕੁਲਵੰਤ ਸਿੰਘ ਧਾਲੀਵਾਲ, ਗੁਰਪਾਲ ਸਿੰਘ ਉੱਪਲ ਅਤੇ ਜਸਵੰਤ ਸਿੰਘ ...

ਪੂਰੀ ਖ਼ਬਰ »

ਇਟਲੀ 'ਚ ਪੰਜਾਬੀ ਨੌਜਵਾਨਾਂ ਦਾ ਕਬੂਤਰਬਾਜ਼ੀ ਦਾ ਸ਼ੌ ਾਕ ਬੁਲੰਦੀਆਂ 'ਤੇ

ਮਿਲਾਨ (ਇਟਲੀ), 21 ਜੁਲਾਈ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਅਜਿਹੇ ਪੰਜਾਬੀ ਨੌਜਵਾਨ ਵੀ ਹਨ, ਜਿਹੜੇ ਕਬੱਡੀ ਨੂੰ ਪਿਆਰ ਕਰਨ ਦੇ ਨਾਲ-ਨਾਲ ਕਬੂਤਰਬਾਜ਼ੀ ਮੁਕਾਬਲਿਆਂ ਦਾ ਸ਼ੌਾਕ ਲੈ ਪਿਛਲੇ ਕਰੀਬ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਤੋਂ ਇਟਲੀ ਦੇ ਬਾਸ਼ਿੰਦੇ ...

ਪੂਰੀ ਖ਼ਬਰ »

ਮੁੰਬਈ 'ਚ ਤਾਜ ਹੋਟਲ ਨੇੜੇ ਇਮਾਰਤ ਨੂੰ ਅੱਗ-ਇਕ ਦੀ ਮੌਤ, 1 ਜ਼ਖ਼ਮੀ

ਮੁੰਬਈ, 21 ਜੁਲਾਈ (ਏਜੰਸੀ)-ਮੁੰਬਈ 'ਚ ਇਕ ਬਾਰ ਫਿਰ ਅੱਜ ਪਾਸ਼ ਇਲਾਕੇ ਦੀ ਇਕ ਇਮਾਰਤ 'ਚ ਅੱਗ ਲੱਗ ਗਈ | ਇਹ ਅੱਗ ਕੋਲਾਬਾ ਸਥਿਤ ਮਸ਼ਹੂਰ ਤਾਜ ਮਹਲ ਹੋਟਲ ਦੇ ਕੋਲ ਇਕ ਇਮਾਰਤ 'ਚ ਐਤਵਾਰ ਦੁਪਹਿਰ ਨੂੰ ਲੱਗੀ | ਸੂਚਨਾ ਮਿਲਦੇ ਹੀ ਅੱਗ ਬਝਾਊ ਗੱਡੀਆਂ ਮੌਕੇ 'ਤੇ ਪਹੰੁਚੀਆਂ ਅਤੇ ...

ਪੂਰੀ ਖ਼ਬਰ »

ਬੌਰਿਸ ਜੌਹਨਸਨ ਪ੍ਰਧਾਨ ਮੰਤਰੀ ਬਣੇ ਤਾਂ ਅਹੁਦਾ ਛੱਡ ਦੇਵਾਂਗਾ- ਫਿਲਪ ਹੈਮੰਡ

ਲੰਡਨ, 21 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਜੇ. ਬੌਰਿਸ ਜੌਹਨਸਨ ਪ੍ਰਧਾਨ ਮੰਤਰੀ ਬਣੇ ਤਾਂ ਅਹੁਦਾ ਛੱਡ ਦੇਵਾਂਗਾ, ਇਸ ਗੱਲ ਦਾ  ਪ੍ਰਗਟਾਵਾ ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲਪ ਹੈਮੰਡ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਬਿਨਾ ਸਮਝੌਤਾ ਯੂਰਪੀ ਸੰਘ ਤੋਂ ਵੱਖ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਹਵਾਈ ਹਮਲੇ ਦੌਰਾਨ 28 ਅੱਤਵਾਦੀ ਹਲਾਕ

ਮੈਮਾਨਾ, 21 ਜੁਲਾਈ (ਏਜੰਸੀ)-ਅਫਗਾਨਿਸਤਾਨ ਦੇ ਉੱਤਰੀ ਸੂਬੇ ਫਰਯਾਬ 'ਚ ਸੈਨਾ ਵਲੋਂ ਕੀਤੇ ਗਏ ਹਵਾਈ ਹਮਲੇ 'ਚ ਘੱਟ ਤੋਂ ਘੱਟ 28 ਤਾਲਿਬਾਨੀ ਅੱਤਵਾਦੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ | ਅਫਗਾਨੀ ਸੈਨਾ ਕੋਰ 209 ਸ਼ਹੀਨ ਦੇ ਬੁਲਾਰੇ ਹਨੀਫ ਰੇਜਾਈ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX