ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਪਹਿਲਾ ਸਫ਼ਾ

ਚੰਦ ਵੱਲ ਭਾਰਤ ਦੀ ਵੱਡੀ ਪੁਲਾਂਘ ਚੰਦਰਯਾਨ-2 ਨੂੰ ਲੈ ਉੱਡਿਆ 'ਬਾਹੂਬਲੀ'

ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਇਸਰੋ ਦੀ ਇਤਿਹਾਸਕ ਕਾਮਯਾਬੀ 'ਤੇ ਵਧਾਈ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 22 ਜੁਲਾਈ (ਏਜੰਸੀ)- ਭਾਰਤ ਦੇ ਅਤਿ-ਮਹੱਤਵਪੂਰਨ ਚੰਦਰਮਾ ਮਿਸ਼ਨ 'ਚੰਦਰਯਾਨ-2' ਨੂੰ ਇਥੋਂ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ 'ਬਾਹੂਬਲੀ ਰਾਕੇਟ' ਰਾਹੀਂ ਸਫਲਤਾਪੂਰਵਕ ਦਾਗ ਦਿੱਤਾ ਗਿਆ ਹੈ। ਦਾਗੇ ਜਾਣ ਦੇ 16 ਮਿੰਟ ਬਾਅਦ ਹੀ 'ਚੰਦਰਯਾਨ-2' ਧਰਤੀ ਦੇ ਆਰਬਿਟ 'ਚ ਪਹੁੰਚ ਗਿਆ ਹੈ। 978 ਕਰੋੜ ਰੁਪਏ ਦੇ ਮਿਸ਼ਨ 'ਚੰਦਰਯਾਨ-2' ਨੂੰ ਲੈ ਕੇ ਜਾਣ ਵਾਲੇ 43.43 ਮੀਟਰ ਲੰਬੇ ਤੇ 3850 ਕਿੱਲੋ ਵਜਨੀ ਜੀ.ਐਸ.ਐਲ.ਵੀ.-ਐਮ.ਕੇ.3-ਐਮ1 'ਰਾਕੇਟ ਬਾਹੂਬਲੀ' ਨੂੰ ਅੱਜ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2.43 ਵਜੇ ਦਾਗਿਆ ਗਿਆ। ਬਾਹੂਬਲੀ ਰਾਕੇਟ ਦੀ ਤਾਕਤ ਤੇ ਸਮਰੱਥਾ ਕਾਰਨ ਹੀ ਇਸ ਦਾ ਨਾਂਅ ਬਾਲੀਵੁੱਡ ਦੀ ਉੱਘੀ ਫਿਲਮ 'ਬਾਹੂਬਲੀ' ਦੇ ਨਾਂਅ 'ਤੇ ਰੱਖਿਆ ਗਿਆ ਹੈ। 'ਚੰਦਰਯਾਨ-2' 3.84 ਲੱਖ ਕਿੱਲੋਮੀਟਰ ਦਾ ਸਫਰ ਤੈਅ ਕਰਦਾ ਹੋਇਆ 48 ਦਿਨ ਬਾਅਦ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚੇਗਾ। ਇਸ ਦੇ ਸਫਲ ਪ੍ਰੀਖਣ 'ਤੇ ਇਸਰੋ ਦੇ ਵਿਗਿਆਨੀਆਂ ਨੇ ਰਾਹਤ ਦੀ ਸਾਹ ਲਈ ਹੈ ਕਿਉਂਕਿ ਪਿਛਲੇ ਹਫਤੇ 15 ਜੁਲਾਈ ਨੂੰ ਇਸ ਦੇ ਰਾਕੇਟ 'ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਦਾਗਣ ਤੋਂ ਕਰੀਬ ਇਕ ਘੰਟਾ ਪਹਿਲਾਂ ਰੋਕ ਦਿੱਤਾ ਗਿਆ ਸੀ। ਸਮਾਂ ਰਹਿੰਦਿਆਂ ਖਰਾਬੀ ਦਾ ਪਤਾ ਲਗਾਉਣ 'ਤੇ ਇਸਰੋ ਦੀ ਸ਼ਲਾਘਾ ਹੋਈ ਸੀ। ਚੰਦਰਯਾਨ-2 ਦੇ ਸਫਲਤਾਪੂਰਵਕ ਪ੍ਰੀਖਣ ਨਾਲ ਭਾਰਤ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਰੂਸ, ਅਮਰੀਕਾ ਤੇ ਚੀਨ ਹਾਸਲ ਕਰ ਚੁੱਕੇ ਹਨ। 2008 'ਚ ਚੰਦਰਮਾ ਵੱਲ ਭਾਰਤ ਦੇ ਪਹਿਲੇ ਸਫਲ ਮਿਸ਼ਨ 'ਚੰਦਰਯਾਨ-1', ਜਿਸ ਨੇ ਚੰਦਰਮਾ ਦੁਆਲੇ 3400 ਤੋਂ ਵੀ ਵੱਧ ਘੇਰੇ ਬਣਾ ਕੇ ਇਤਿਹਾਸ ਰਚਿਆ ਸੀ, ਦਾਗਣ ਦੇ 11 ਸਾਲ ਬਾਅਦ ਇਸਰੋ ਨੇ ਅੱਜ ਇਹ ਸਫਲਤਾ ਹਾਸਲ ਕੀਤੀ। ਚੰਦਰਯਾਨ-1 ਦਾ ਵਜਨ ਮੌਜੂਦਾ ਮਿਸ਼ਨ ਨਾਲੋਂ ਤਿੰਨ ਗੁਣਾ ਹਲਕਾ 1380 ਕਿੱਲੋ ਸੀ। ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਚ ਉਤਰੇਗਾ, ਜਿਥੇ ਹੁਣ ਤੱਕ ਕੋਈ ਦੇਸ਼ ਨਹੀਂ ਪਹੁੰਚ ਸਕਿਆ। ਇਸ ਨਾਲ ਚੰਦਰਮਾ ਦੇ ਅਣਸੁਲਝੇ ਰਹੱਸ ਜਾਣਨ 'ਚ ਮਦਦ ਮਿਲੇਗੀ, ਜਿਸ ਨਾਲ ਅਜਿਹੀਆਂ ਨਵੀਂਆਂ ਖੋਜਾਂ ਹੋਣਗੀਆਂ, ਜੋ ਭਾਰਤ ਤੇ ਪੂਰੀ ਮਾਨਵਤਾ ਲਈ ਲਾਭਕਾਰੀ ਹੋਣਗੀਆਂ। ਸਵਦੇਸ਼ੀ ਤਕਨੀਕ ਨਾਲ ਬਣੇ ਚੰਦਰਯਾਨ-2 'ਚ ਕੁੱਲ 13 ਪੇਲੋਡ ਹਨ, ਜਿਨ੍ਹਾਂ 'ਚੋਂ 8 ਆਰਬਿਟਰ 'ਚ, 3 ਲੈਂਡਰ ਵਿਕਰਮ 'ਚ ਤੇ 2 ਪੇਲੋਡ ਰੋਵਰ ਪ੍ਰਗਿਆਨ 'ਚ ਹਨ। ਲੈਂਡਰ ਵਿਕਰਮ ਦਾ ਨਾਂਅ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਦੇ ਜਨਮਦਾਤੇ ਡਾ. ਵਿਕਰਮ ਏ ਸਾਰਾਭਾਈ ਦੇ ਨਾਂਅ 'ਤੇ ਰੱਖਿਆ ਗਿਆ ਹੈ ਜਦਕਿ 27 ਕਿਲੋ ਭਾਰੇ ਰੋਵਰ ਪ੍ਰਗਿਆਨ ਦਾ ਮਤਲਬ ਸੰਸਕ੍ਰਿਤ 'ਚ 'ਸਿਆਣਪ' ਹੈ।
ਭਾਰਤ ਦੇ ਇਤਿਹਾਸਕ ਸਫ਼ਰ ਦੀ ਬਿਹਤਰੀਨ ਸ਼ੁਰੂਆਤ-ਇਸਰੋ ਮੁਖੀ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ ਸਿਵਾਨ ਨੇ ਇਸ ਮਿਸ਼ਨ ਦੇ ਸਫਲ ਪ੍ਰੀਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਮਿਸ਼ਨ ਦੀ ਸੋਚ ਨਾਲੋਂ ਵੀ ਬਿਹਤਰ ਸ਼ੁਰੂਆਤ ਹੋਈ ਹੈ। ਉਨ੍ਹਾਂ ਮਿਸ਼ਨ ਦੀ ਸਫਲ ਲਾਂਚਿੰਗ ਤੋਂ ਬਾਅਦ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਭ ਵਿਗਿਆਨੀਆਂ ਤੇ ਇਸਰੋ ਦੀ ਟੀਮ ਵਲੋਂ ਕੀਤੀ ਸਖ਼ਤ ਮਿਹਨਤ ਨਾਲ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਇਹ ਚੰਦਰਮਾ ਵੱਲ ਭਾਰਤ ਦੇ ਇਤਿਹਾਸਕ ਸਫਰ ਦੀ ਬਿਹਤਰੀਨ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਮਿਸ਼ਨ 'ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਸਰੋ ਦੀ ਟੀਮ ਨੇ ਇਸ ਨੂੰ ਤੁਰੰਤ ਦੂਰ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਟੀਮ ਨੇ ਘਰ ਪਰਿਵਾਰ ਦੀ ਚਿੰਤਾ ਛੱਡ ਕੇ ਲਗਾਤਾਰ 7 ਦਿਨ ਤੱਕ ਇਸ ਖਰਾਬੀ ਨੂੰ ਦੂਰ ਕਰਨ ਲਈ ਆਪਣਾ ਸਭ ਕੁਝ ਲਗਾ ਦਿੱਤਾ। ਇਹ ਸਖ਼ਤ ਮਿਹਨਤ ਦਾ ਨਤੀਜਾ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।
ਪ੍ਰਧਾਨ ਮੰਤਰੀ ਨੇ ਵੇਖਿਆ ਸਿੱਧਾ ਪ੍ਰਸਾਰਨ

ਨਵੀਂ ਦਿੱਲੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-2 ਦੇ ਦਾਗੇ ਜਾਣ ਦਾ ਸਿੱਧਾ ਪ੍ਰਸਾਰਨ ਵੇਖਿਆ। ਮੋਦੀ ਨੇ ਆਡੀਓ ਸੰਦੇਸ਼ ਜਾਰੀ ਕਰ ਕੇ ਇਸਰੋ ਮੁਖੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਵੀ ਦਿੱਤੀ। ਮੋਦੀ ਨੇ ਟਵਿੱਟਰ 'ਤੇ ਪਾਏ ਸੰਦੇਸ਼ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ 'ਚ ਉਹ ਖੜ੍ਹੇ ਹੋ ਕੇ ਲਾਂਚ ਪ੍ਰੋਗਰਾਮ ਵੇਖਦੇ ਨਜ਼ਰ ਆ ਰਹੇ ਹਨ। ਮੋਦੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਇਹ ਕਿਹਾ ਕਿ ਭਾਰਤ ਨੇ ਆਪਣੇ ਫ਼ਖਰ ਭਰੇ ਇਤਿਹਾਸ 'ਚ ਕੁਝ ਹੋਰ ਸ਼ਾਨਦਾਰ ਪਲ ਜੋੜੇ ਹਨ। ਉਨ੍ਹਾਂ ਇਸ ਮਿਸ਼ਨ ਨੂੰ ਸਾਇੰਸਦਾਨਾਂ ਦੀ ਤਾਕਤ ਅਤੇ 130 ਕਰੋੜ ਭਾਰਤੀਆਂ ਦੇ ਅਟੱਲ ਵਿਸ਼ਵਾਸ ਦਾ ਪ੍ਰਤੀਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਦਰਯਾਨ-2 ਮਿਸ਼ਨ ਬਾਕੀ ਮਿਸ਼ਨਾਂ ਤੋਂ ਇਸ ਲਈ ਵੱਖ ਹੈ ਕਿ ਕਿਉਂਕਿ ਇਹ ਚੰਦਰਮਾ ਦੇ ਦੱਖਣੀ ਧਰੁਵ ਵਾਲੇ ਹਿੱਸੇ 'ਚ ਜਾ ਰਿਹਾ ਹੈ ਜਿੱਥੇ ਹਾਲੇ ਤੱਕ ਕੋਈ ਨਹੀਂ ਗਿਆ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਹਰਸ਼ਵਰਧਨ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਮਿਸ਼ਨ ਲਈ ਇਸਰੋ ਦੇ ਸਾਇੰਸਦਾਨਾਂ ਨੂੰ ਵਧਾਈ ਦਿੱਤੀ।
ਅਨੋਖਾ ਮਿਸ਼ਨ ਹੈ 'ਚੰਦਰਯਾਨ-2'-ਮੋਦੀ
ਮਿਸ਼ਨ ਦੀ ਸਫਲਤਾ 'ਤੇ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ 'ਚੰਦਰਯਾਨ-2' ਅਨੋਖਾ ਹੈ ਕਿਉਂਕਿ ਇਹ ਚੰਦਰਮਾ ਦੇ ਉਸ ਦੱਖਣੀ ਧਰੁਵ ਬਾਰੇ ਜਾਣਕਾਰੀ ਮੁਹੱਈਆ ਕਰਵਾਏਗਾ, ਜਿਥੇ ਅੱਜ ਤੱਕ ਕੋਈ ਵੀ ਮਿਸ਼ਨ ਨਹੀਂ ਪਹੁੰਚ ਸਕਿਆ। ਉਨ੍ਹਾਂ ਟਵੀਟ ਕੀਤਾ ਕਿ ਇਹ ਮਿਸ਼ਨ ਚੰਦਰਮਾ ਬਾਰੇ ਨਵੀਂ ਜਾਣਕਾਰੀ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਇਹ ਮਿਸ਼ਨ ਪੂਰੀ ਤਰ੍ਹਾਂ ਸਵਦੇਸ਼ੀ ਹੈ।
ਸੰਸਦ ਦੇ ਦੋਵਾਂ ਸਦਨਾਂ ਨੇ ਵੀ ਦਿੱਤੀ ਵਧਾਈ
ਸੰਸਦ ਦੇ ਦੋਵਾਂ ਸਦਨਾਂ 'ਚ ਵੀ ਭਾਰਤ ਦੀ ਪੁਲਾੜ 'ਚ ਪੁੱਟੀ ਵੱਡੀ ਪੁਲਾਂਘ ਲਈ ਵਧਾਈ ਦਿੱਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ।
ਕਿੰਨਾ ਅਲੱਗ ਹੈ ਮਿਸ਼ਨ ਚੰਦਰਯਾਨ-1 ਤੋਂ
ਚੰਦਰਯਾਨ-2 ਅਸਲ 'ਚ ਚੰਦਰਯਾਨ-1 ਮਿਸ਼ਨ ਦਾ ਹੀ ਵਿਕਸਿਤ ਮਾਡਲ ਹੈ। ਇਸ 'ਚ ਆਰਬਿਟਰ, ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ) ਸ਼ਾਮਿਲ ਹੈ। ਚੰਦਰਯਾਨ-1 'ਚ ਸਿਰਫ ਆਰਬਿਟਰ ਸੀ, ਜੋ ਚੰਦਰਮਾ ਦੇ ਆਰਬਿਟ 'ਚ ਹੀ ਘੁੰਮਦਾ ਸੀ। ਚੰਦਰਯਾਨ-2 ਜ਼ਰੀਏ ਭਾਰਤ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ 'ਤੇ ਲੈਂਡਰ ਉਤਾਰੇਗਾ। ਇਹ ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵ 'ਤੇ ਹੋਵੇਗੀ, ਜਿਥੇ ਅੱਜ ਤੱਕ ਕੋਈ ਦੇਸ਼ ਪਹੁੰਚ ਨਹੀਂ ਸਕਿਆ।
ਧਰਤੀ ਦਾ
ਇਕ ਚੱਕਰ ਘੱਟ ਲਗਾਏਗਾ

ਦਾਗਣ ਦੀ ਤਰੀਕ ਇਕ ਹਫਤਾ ਅੱਗੇ ਵਧਾਉਣ ਦੇ ਬਾਵਜੂਦ ਚੰਦਰਯਾਨ-2 ਚੰਦਰਮਾ 'ਤੇ ਤੈਅ ਤਰੀਕ 7 ਸਤੰਬਰ ਨੂੰ ਹੀ ਪਹੁੰਚੇਗਾ। ਇਸ ਨੂੰ ਸਮੇਂ 'ਤੇ ਪਹੁੰਚਾਉਣ ਦਾ ਮਕਸਦ ਇਹੀ ਹੈ ਕਿ ਲੈਂਡਰ ਤੇ ਰੋਵਰ ਸਮੇਂ ਮੁਤਾਬਿਕ ਕੰਮ ਕਰ ਸਕਣ ਤੇ ਸਮਾਂ ਬਚਾਉਣ ਲਈ ਚੰਦਰਯਾਨ ਧਰਤੀ ਦਾ ਇਕ ਚੱਕਰ ਘੱਟ ਲਗਾਏਗਾ। ਪਹਿਲਾਂ ਇਸ ਨੇ ਧਰਤੀ ਦੇ 5 ਚੱਕਰ ਲਗਾਉਣੇ ਸਨ, ਪਰ ਹੁਣ ਇਹ 4 ਚੱਕਰ ਹੀ ਲਗਾਏਗਾ। ਇਸ ਦੀ ਲੈਂਡਿੰਗ ਅਜਿਹੀ ਜਗ੍ਹਾ ਤੈਅ ਹੈ, ਜਿਥੇ ਸੂਰਜ ਦੀ ਰੋਸ਼ਨੀ ਜ਼ਿਆਦਾ ਹੈ। ਰੋਸ਼ਨੀ 21 ਸਤੰਬਰ ਤੋਂ ਬਾਅਦ ਘੱਟ ਹੋਣੀ ਸ਼ੁਰੂ ਹੋ ਜਾਵੇਗੀ। ਲੈਂਡਰ ਤੇ ਰੋਵਰ ਨੇ 15 ਦਿਨ ਕੰਮ ਕਰਨਾ ਹੈ, ਇਸ ਲਈ ਇਸ ਦਾ ਸਮੇਂ 'ਤੇ ਪਹੁੰਚਣਾ ਜ਼ਰੂਰੀ ਹੈ।
ਆਰਬਿਟਰ, ਲੈਂਡਰ ਤੇ ਰੋਵਰ ਦਾ ਕੰਮ
ਚੰਦਰਮਾ ਦੇ ਆਰਬਿਟ 'ਚ ਪਹੁੰਚਣ ਤੋਂ ਬਾਅਦ ਆਰਬਿਟਰ ਇਕ ਸਾਲ ਤੱਕ ਕੰਮ ਕਰੇਗਾ। ਇਸ ਦਾ ਮੁੱਖ ਉਦੇਸ਼ ਧਰਤੀ ਤੇ ਲੈਂਡਰ ਵਿਚਾਲੇ ਸੰਪਰਕ ਬਣਾਉਣਾ ਹੈ। ਆਰਬਿਟਰ ਚੰਦਰਮਾ ਦੀ ਸਤ੍ਹਾ ਦਾ ਨਕਸ਼ਾ ਤਿਆਰ ਕਰੇਗਾ ਤਾਂਕਿ ਚੰਦਰਮਾ ਦੇ ਜਨਮ ਤੇ ਵਿਕਾਸ ਦਾ ਪਤਾ ਲਗਾਇਆ ਜਾ ਸਕੇ। ਲੈਂਡਰ ਤੇ ਰੋਵਰ ਚੰਦਰਮਾ 'ਤੇ ਇਕ ਦਿਨ (ਧਰਤੀ ਦੇ 14 ਦਿਨ ਬਰਾਬਰ) ਕੰਮ ਕਰਨਗੇ। ਲੈਂਡਰ ਇਹ ਜਾਂਚੇਗਾ ਕਿ ਚੰਦਰਮਾ 'ਤੇ ਭੂਚਾਲ ਤਾਂ ਨਹੀਂ ਆਉਂਦੇ ਜਦਕਿ ਰੋਵਰ ਸਤ੍ਹਾ 'ਤੇ ਖਣਿਜ ਤੱਤਾਂ ਦੀ ਮੌਜੂਦਗੀ ਦਾ ਪਤਾ ਲਗਾਏਗਾ।
15 ਮਿੰਟ 'ਚ ਹੀ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦੇਵੇਗਾ 'ਰੋਵਰ'
ਚੰਦਰਯਾਨ-2 ਤੇਜ਼ੀ ਨਾਲ ਚੰਦਰਮਾ ਵੱਲ ਵਧ ਰਿਹਾ ਹੈ। ਚੰਦਰਯਾਨ-2 'ਚ ਲੱਗੇ ਆਰਬਿਟਰ, ਲੈਂਡਰ 'ਵਿਕਰਮ' ਤੇ ਰੋਵਰ 'ਪ੍ਰਗਿਆਨ' ਚੰਦਰਮਾ ਤੱਕ ਜਾਣਗੇ। ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੇ ਚਾਰ ਦਿਨ ਬਾਅਦ ਪਹਿਲਾਂ ਲੈਂਡਰ 'ਵਿਕਰਮ' ਆਪਣੀ ਲੈਂਡਿੰਗ ਵਾਲੀ ਜਗ੍ਹਾ ਦਾ ਮੁਆਇਨਾ ਸ਼ੁਰੂ ਕਰੇਗਾ। ਸਹੀ ਜਗ੍ਹਾ ਦੀ ਚੋਣ ਤੋਂ ਬਾਅਦ ਉਹ ਯਾਨ ਤੋਂ ਅਲੱਗ ਹੋ ਕੇ ਸਤ੍ਹਾ ਦੇ ਹੋਰ ਨਜ਼ਦੀਕ ਪਹੁੰਚੇਗਾ। ਫਿਰ ਉਸ ਜਗ੍ਹਾ ਦੀ ਸਕੈਨਿੰਗ ਸ਼ੁਰੂ ਕਰੇਗਾ ਤੇ 6 ਤੋਂ 8 ਸਤੰਬਰ ਦੌਰਾਨ ਲੈਂਡਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਲੈਂਡਿੰਗ ਤੋਂ ਬਾਅਦ ਲੈਂਡਰ (ਵਿਕਰਮ) ਦਾ ਦਰਵਾਜਾ ਖੁੱਲ੍ਹੇਗਾ ਤੇ ਉਹ ਰੋਵਰ (ਪ੍ਰਗਿਆਨ) ਨੂੰ ਰਿਲੀਜ਼ ਕਰੇਗਾ। ਰੋਵਰ ਦੇ ਨਿਕਲਣ 'ਚ 4 ਘੰਟੇ ਦਾ ਸਮਾਂ ਲੱਗੇਗਾ। ਫਿਰ ਇਹ ਵਿਗਿਆਨਕ ਪ੍ਰੀਖਣਾਂ ਲਈ ਚੰਦਰਮਾ ਦੀ ਸਤ੍ਹਾ 'ਤੇ ਨਿਕਲ ਜਾਵੇਗਾ। ਇਸ ਦੇ 15 ਮਿੰਟ ਬਾਅਦ ਹੀ ਇਸਰੋ ਨੂੰ ਚੰਦਰਮਾ ਦੀਆਂ ਤਸਵੀਰਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਹੁਣ ਮਿਸ਼ਨ ਸੂਰਜ ਦੀ ਤਿਆਰੀ

ਨਵੀਂ ਦਿੱਲੀ, 22 ਜੁਲਾਈ (ਏਜੰਸੀ)- ਚੰਦਰਯਾਨ-2 ਦੀ ਸਫਲਤਾ ਤੋਂ ਬਾਅਦ ਇਸਰੋ ਨੇ ਸਾਲ 2020 ਦੇ ਪਹਿਲੇ ਅੱਧ 'ਚ ਸੂਰਜ ਦੇ ਕੋਰੋਨਾ ਨੂੰ ਪੜ੍ਹ ਕੇ ਸੋਲਰ ਮਿਸ਼ਨ ਅਦਿਤਿਆ-ਐਲ1 ਦੀ ਯੋਜਨਾ ਬਣਾਈ ਹੈ। ਪੁਲਾੜ ਏਜੰਸੀ ਅਨੁਸਾਰ ਅਦਿੱਤਿਆ-ਐਲ1 ਦਾ ਮਤਲਬ ਹੈ ਸੂਰਜ ਦੀ ਬਾਹਰੀ ਸਤ੍ਹਾ ਕੋਰੋਨਾ ਨੂੰ ਸਮਝਣਾ ਹੈ, ਜੋ ਕਈ ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਸ ਸਬੰਧੀ ਆਪਣੀ ਵੈਬਸਾਈਟ 'ਤੇ ਮਿਸ਼ਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਸਰੋ ਨੇ ਦੱਸਿਆ ਕਿ ਸੂਰਜੀ ਭੌਤਿਕ ਵਿਗਿਆਨ 'ਚ ਇਹ ਅਜੇ ਵੀ ਇਕ ਅਣਉੱਤਰ ਸਵਾਲ ਬਣਿਆ ਹੋਇਆ ਕੋਰੋਨਾ ਐਨੇ ਉੱਚ-ਤਾਪਮਾਨ ਤੱਕ ਕਿਵੇਂ ਗਰਮ ਹੁੰਦਾ ਹੈ। ਪਿਛਲੇ ਮਹੀਨੇ ਇਸਰੋ ਮੁਖੀ ਕੇ ਸਿਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸੂਰਜ ਧਰਤੀ ਤੋਂ 1.5 ਮਿਲੀਅਨ ਕਿੱਲੋਮੀਟਰ ਦੀ ਦੂਰੀ 'ਤੇ ਹੈ। ਉਹ ਹਮੇਸ਼ਾ ਤੋਂ ਸੂਰਜ ਬਾਰੇ ਜਾਣਨਾ ਚਾਹੁੰਦੇ ਸਨ। ਉਹ ਕੋਰੋਨਾ ਬਾਰੇ ਵਿਸ਼ਲੇਸ਼ਨ ਕਰਨਗੇ ਕਿਉਂਕਿ ਇਸ ਦਾ ਵਾਤਾਵਰਨ ਤਬਦੀਲੀ 'ਤੇ ਵੱਡਾ ਪ੍ਰਭਾਵ ਹੈ।
ਇਸਰੋ ਨੇ ਸਵਦੇਸ਼ੀ ਪੁਲਾੜ ਪ੍ਰੋਗਰਾਮ ਨੂੰ ਅੱਗੇ ਵਧਾਇਆ-ਰਾਸ਼ਟਰਪਤੀ

ਚੰਦਰਯਾਨ-2 ਦਾ ਇਤਿਹਾਸਕ ਪ੍ਰੀਖਣ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਭਾਰਤ ਦੇ ਸਵਦੇਸ਼ੀ ਪੁਲਾੜ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਇਸਰੋ ਦੇ ਸਾਰੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਵਧਾਈ। ਮੇਰੀ ਇੱਛਾ ਹੈ ਕਿ ਤਕਨੀਕ ਦੇ ਨਵੇਂ ਖੇਤਰਾਂ 'ਚ ਇਸਰੋ ਨਵੀਆਂ ਉਚਾਈਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਮਿਸ਼ਨ ਨਵੀਆਂ ਖੋਜਾਂ ਨੂੰ ਜਨਮ ਦੇਵੇਗਾ ਤੇ ਸਾਡੀਆਂ ਗਿਆਨ ਪ੍ਰਣਾਲੀਆਂ ਨੂੰ ਭਰਪੂਰ ਕਰੇਗਾ।
ਦੇਸ਼ ਲਈ ਫ਼ੈਸਲਾਕੁੰਨ ਪਲ-ਕਾਂਗਰਸ

ਕਾਂਗਰਸ ਨੇ ਦੇਸ਼ ਦੇ ਦੂਸਰੇ ਚੰਦਰਮਾ ਮਿਸ਼ਨ 'ਚੰਦਰਯਾਨ-2' ਦੇ ਸਫਲ ਪ੍ਰੀਖਣ 'ਤੇ ਸਬੰਧਿਤ ਵਿਗਿਆਨੀਆਂ ਤੇ ਪ੍ਰਾਜੈਕਟ ਨਾਲ ਜੁੜੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਹ ਫੈਸਲਾਕੁੰਨ ਪਲ ਹੈ ਜੋ ਭਾਰਤ ਨੂੰ ਮਹਾਨ ਬਣਾਉਂਦੇ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਮਸ਼ਹੂਰ 'ਟ੍ਰਿਸਟ ਵਿਦ ਡੈਸਟਿਨੀ' ਭਾਸ਼ਨ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਭਾਰਤ ਦੀ ਟ੍ਰਿਸਟ ਵਿਦ ਡੈਸਟਿਨੀ ਚੰਦਰਯਾਨ-2 ਦੇ ਸਫਲ ਪ੍ਰੀਖਣ ਨਾਲ ਵੀ ਜਾਰੀ ਹੈ।
ਨਾਸਾ ਵਲੋਂ ਇਸਰੋ ਨੂੰ ਵਧਾਈ
ਵਾਸ਼ਿੰਗਟਨ, 22 ਜੁਲਾਈ (ਏਜੰਸੀ)- ਨਾਸਾ ਨੇ ਇਸਰੋ ਨੂੰ ਇਸ ਦੇ ਦੂਸਰੇ ਚੰਦਰਮਾ ਮਿਸ਼ਨ 'ਚੰਦਰਯਾਨ-2' ਦੀ ਸਫਲਤਾ 'ਤੇ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਇਸਰੋ ਤੋਂ ਇਹ ਜਾਨਣ ਲਈ ਉਤਸੁਕ ਹੈ ਕਿ ਉਸ ਨੂੰ ਚੰਦਰਮਾ ਦੇ ਦੱਖਣੀ ਧਰੁਵ ਤੋਂ ਕੀ ਜਾਣਕਾਰੀ ਮਿਲਦੀ ਹੈ। ਇਸ ਸਬੰਧੀ ਨਾਸਾ ਨੇ ਟਵੀਟ ਕੀਤਾ ਕਿ ਚੰਦਰਮਾ ਦੀ ਜਾਣਕਾਰੀ ਹਾਸਲ ਕਰਨ ਵਾਲੇ ਮਿਸ਼ਨ ਚੰਦਰਯਾਨ-2 ਦੀ ਸਫਲਤਾ ਲਈ ਇਸਰੋ ਨੂੰ ਵਧਾਈ। ਸਾਨੂੰ ਆਪਣੇ ਮਿਸ਼ਨ ਡੀਪ ਸਪੇਸ ਨੈਟਵਰਕ ਨਾਲ ਤੁਹਾਡੇ ਮਿਸ਼ਨ ਦੀ ਸਹਾਇਤਾ ਕਰਨ 'ਚ ਮਾਣ ਹੋਵੇਗਾ ਤੇ ਇਹ ਜਾਨਣ ਲਈ ਉਤਾਵਲੇ ਹਾਂ ਕਿ ਭਾਰਤ ਚੰਦਰਮਾ ਦੇ ਦੱਖਣੀ ਧਰੁਵ, ਜਿਥੇ ਅਸੀਂ ਕੁਝ ਸਾਲਾਂ ਬਾਅਦ ਆਪਣੇ ਪੁਲਾੜ ਵਿਗਿਆਨੀ ਭੇਜਣ ਦੀ ਯੋਜਨਾ ਬਣਾ ਰਹੇ ਹਾਂ, ਤੋਂ ਕੀ ਜਾਣਕਾਰੀ ਲਿਆਉਂਦਾ ਹੈ।

ਸੁਭਾਨਪੁਰ ਨੇੜੇ ਹਾਈਵੇਅ 'ਤੇ ਗੋਲੀਆਂ ਚਲਾ ਕੇ 44 ਲੱਖ ਲੁੱਟੇ

* ਕੈਨੇਡਾ ਭੇਜਣ ਲਈ ਏਜੰਟ ਨੂੰ ਅੰਮ੍ਰਿਤਸਰ ਤੋਂ ਦੇਣ ਆਏ ਸੀ ਪੈਸੇ * ਏਜੰਟ ਗ੍ਰਿਫ਼ਤਾਰ

ਸੁਭਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)-ਜਲੰਧਰ-ਅੰਮ੍ਰਿਤਸਰ ਜੀ.ਟੀ. ਰੋਡ 'ਤੇ ਦਿਨ ਦਿਹਾੜੇ ਹਥਿਆਰ ਦਿਖਾ ਕੇ ਲੁਟੇਰੇ 44 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਠੱਠੀ ਥਾਣਾ ਲੋਪੋਕੇ ਹਾਲ ਵਾਸੀ ਹਾਊਸ ਨੰਬਰ 42 ਡੇਲੀ ਨੀਡ ਵਾਲੀ ਗਲੀ ਖ਼ਾਲਸਾ ਐਵੀਨਿਊ ਥਾਣਾ ਪੁਤਲੀਘਰ ਅੰਮ੍ਰਿਤਸਰ ਨੇ ਆਪਣੇ ਭਤੀਜੇ ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਤੇ ਗੁਰਬਾਜ ਸਿੰਘ ਵਾਸੀ ਪਿੰਡ ਘੁੱਗਾ ਥਾਣਾ ਭਿੰਡੀ ਸੈਦਾ ਅੰਮ੍ਰਿਤਸਰ ਨੇ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਨੂੰ ਕੈਨੇਡਾ ਭੇਜਣ ਲਈ ਅੰਮ੍ਰਿਤਸਰ ਦੇ ਏਜੰਟ ਸਿਮਰਨਜੀਤ ਸਿੰਘ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀ ਝਬਾਲ ਰੋਡ ਆਨੰਦ ਵਿਹਾਰ ਨਗਰ ਥਾਣਾ ਹਕੀਮਾਵਾਲਾ ਨਾਲ ਹੀਰਾ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਕੈਨੇਡਾ ਭੇਜਣ ਲਈ 22 ਲੱਖ ਰੁਪਏ ਵਿਚ ਗੱਲਬਾਤ ਕੀਤੀ ਸੀ। ਏਜੰਟ ਸਿਮਰਨਜੀਤ ਸਿੰਘ ਪ੍ਰਿੰਸ ਦੇ ਕਹਿਣ 'ਤੇ ਹੀ ਬੀਤੇ ਦਿਨ 21 ਜੁਲਾਈ ਨੂੰ ਉਕਤ ਸਾਰੇ ਵਿਅਕਤੀ ਆਪਣੀ ਐਕਸ ਯੂ.ਵੀ. ਗੱਡੀ ਨੰਬਰ ਪੀਬੀ02ਸੀਜੇ 0681 'ਤੇ ਏਜੰਟ ਸਿਮਰਨਜੀਤ ਸਿੰਘ ਨੂੰ ਨਾਲ ਲੈ ਕੇ 44 ਲੱਖ ਰੁਪਏ ਕਿਸੇ ਵਿਅਕਤੀ ਨੂੰ ਦੇਣ ਵਾਸਤੇ ਜਲੰਧਰ ਦੇ ਰਮਾਡਾ ਹੋਟਲ ਵਿਚ ਆਏ ਸਨ। ਜਸਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਕਾਫ਼ੀ ਉਡੀਕ ਦੇ ਬਾਅਦ ਵੀ ਕੋਈ ਵੀ ਵਿਅਕਤੀ ਪੈਸੇ ਲੈਣ ਨਹੀਂ ਆਇਆ। ਜਿਸ 'ਤੇ ਅਸੀਂ ਸਾਰੇ ਵਾਪਸ ਅੰਮ੍ਰਿਤਸਰ ਆ ਗਏ ਅਤੇ ਅੱਜ ਫਿਰ ਏਜੰਟ ਪ੍ਰਿੰਸ ਦੇ ਕਹਿਣ 'ਤੇ ਅਸੀਂ ਸਾਰੇ ਜਲੰਧਰ ਵੱਲ ਆਏ ਸੀ ਤੇ ਏਜੰਟ ਸਿਮਰਨਜੀਤ ਸਿੰਘ ਪ੍ਰਿੰਸ ਵੀ ਸਾਡੇ ਨਾਲ ਸੀ ਅਤੇ ਉਸ ਨੇ ਕਿਸੇ ਵਿਅਕਤੀ ਨੂੰ ਫ਼ੋਨ ਕਰਕੇ ਸੱਦਿਆ ਸੀ, ਜਿਸ ਨੇ ਸਾਨੂੰ ਜੀ.ਟੀ. ਰੋਡ 'ਤੇ ਬਣੀ ਵਿਰਾਸਤ ਹਵੇਲੀ ਵਿਚ ਪਹਿਲਾਂ ਤੋਂ ਹੀ ਬੈਠੇ ਇਕ ਵਿਅਕਤੀ ਨੂੰ 44 ਲੱਖ ਰੁਪਏ ਦਿਖਾਉਣ ਲਈ ਕਿਹਾ। ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਪ੍ਰਿੰਸ ਦੇ ਕਹਿਣ 'ਤੇ ਅਣਪਛਾਤੇ ਸਰਦਾਰ ਵਿਅਕਤੀ ਨੂੰ 44 ਲੱਖ ਰੁਪਏ ਦਿਖਾ ਦਿੱਤੇ ਤਾਂ ਉਸੇ ਵਕਤ ਹੀ ਇਕ ਆਈ ਟਵੰਟੀ ਕਾਰ ਅਤੇ ਇਕ ਇਟੀਓਸ ਕਾਰ ਵਿਚ ਸਵਾਰ ਅਣਪਛਾਤੇ 7-8 ਵਿਅਕਤੀਆਂ ਨੇ ਸਾਡੀ ਗੱਡੀ 'ਤੇ ਆ ਕੇ ਹਮਲਾ ਕਰ ਦਿੱਤਾ ਤੇ ਸਾਡੀ ਗੱਡੀ 'ਤੇ 2 ਗੋਲੀਆਂ ਚਲਾਈਆਂ ਤੇ ਦਾਤਰਾਂ ਨਾਲ ਹਮਲਾ ਕਰਕੇ ਗੱਡੀ 'ਚੋਂ 44 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਹਮਲਾਵਰਾਂ ਦੇ ਅਚਾਨਕ ਹਮਲੇ ਤੋਂ ਅਸੀਂ ਘਬਰਾ ਗਏ ਸੀ, ਪਰ ਗੁਰਬਾਜ ਸਿੰਘ ਨੇ ਭੱਜੇ ਜਾਂਦੇ ਹਮਲਾਵਰਾਂ 'ਤੇ ਆਪਣੇ ਪਿਸਤੌਲ ਨਾਲ ਜਵਾਬੀ ਫਾਇਰ ਕੀਤੇ, ਪਰ ਉਕਤ ਹਮਲਾਵਰ ਫ਼ਰਾਰ ਹੋ ਗਏ। ਇਲਾਕੇ 'ਚ ਲੁੱਟ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ, ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਸ਼ਿਵਕੰਵਲ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਸਥਾਨ 'ਤੇ ਪੁੱਜ ਗਏ ਤੇ ਘਟਨਾ ਦੀ ਸਾਰੀ ਜਾਣਕਾਰੀ ਹਾਸਲ ਕੀਤੀ। ਐਸ.ਐਸ.ਪੀ. ਕਪੂਰਥਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਸਾਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਲੁਟੇਰੇ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
ਲੁੱਟ ਦੀ ਘਟਨਾ 'ਚ ਸ਼ਾਮਲ ਇਕ ਗ੍ਰਿਫ਼ਤਾਰ
ਕਪੂਰਥਲਾ, 22 ਜੁਲਾਈ (ਸਡਾਨਾ)-ਜਲੰਧਰ ਅੰਮ੍ਰਿਤਸਰ ਜੀ.ਟੀ. ਰੋਡ 'ਤੇ ਸ਼ਾਮ ਦੇ ਸਮੇਂ ਵਾਪਰੀ 44 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਇਕ ਵਿਅਕਤੀ ਸਿਮਰਨਜੀਤ ਸਿੰਘ ਪ੍ਰਿੰਸ ਵਾਸੀ ਆਨੰਦ ਵਿਹਾਰ ਨਗਰ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਸਾਰ ਹੀ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਸ ਘਟਨਾ ਦੇ ਮਾਮਲੇ 'ਚ ਮੁੱਖ ਸਾਜਿਸ਼ਕਰਤਾ ਕਥਿਤ ਦੋਸ਼ੀ ਮੋਹਨ ਨੂੰ ਵੀ ਜਲਦੀ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕਰਨਾਟਕ ਵਿਧਾਨ ਸਭਾ 'ਚ ਅੱਜ ਹੋਵੇਗਾ ਸ਼ਕਤੀ ਪ੍ਰੀਖਣ

ਬੇਂਗਲੁਰੂ, 22 ਜੁਲਾਈ (ਏਜੰਸੀ)-ਕਰਨਾਟਕ ਵਿਧਾਨ ਸਭਾ 'ਚ ਤੀਸਰੇ ਦਿਨ ਸੋਮਵਾਰ ਵੀ ਵਿਸ਼ਵਾਸ ਪ੍ਰਸਤਾਵ 'ਤੇ ਬਹਿਸ ਦੇਰ ਰਾਤ ਤੱਕ ਜਾਰੀ ਜਾਰੀ ਰਹੀ। ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਜਿੱਥੇ ਸੋਮਵਾਰ ਨੂੰ ਹੀ ਸ਼ਕਤੀ ਪ੍ਰੀਖਣ ਲਈ ਦ੍ਰਿੜ੍ਹ ਵਿਖਾਈ ਦਿੱਤੇ, ਉੱਥੇ ਕਾਂਗਰਸ ਅਤੇ ਜੇ.ਡੀ. (ਐਸ) ਨੇ ਮੰਗ ਕੀਤੀ ਕਿ ਜਦ ਤੱਕ ਸਪੀਕਰ ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਕੋਈ ਫ਼ੈਸਲਾ ਨਹੀਂ ਲੈ ਲੈਂਦੇ ਤਦ ਤੱਕ ਵੋਟਿੰਗ ਨਾ ਹੋਵੇ। ਦੇਰ ਰਾਤ ਤੱਕ ਹੁੰਦੇ ਰਹੇ ਹੰਗਾਮੇ ਦੌਰਾਨ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਮੰਗਲਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਅਤੇ ਕਿਹਾ ਕਿ ਸ਼ਾਮ 6 ਵਜੇ ਸ਼ਕਤੀ ਪ੍ਰੀਖਣ ਹੋਵੇਗਾ। ਇਸ ਤੋਂ ਪਹਿਲਾਂ ਸਿੱਧਰਮਈਆ ਨੇ ਕਿਹਾ ਕਿ ਕੱਲ੍ਹ (ਮੰਗਲਵਾਰ) ਨੂੰ ਅਸੀਂ ਸ਼ਕਤੀ ਪ੍ਰੀਖਣ ਪੂਰਾ ਕਰਾਂਗੇ, ਸਾਡੇ ਕੁਝ ਮੈਂਬਰਾਂ ਦਾ ਸੰਬੋਧਨ ਕਰਨਾ ਅਜੇ ਬਾਕੀ ਹੈ। ਸ਼ਾਮ 4 ਵਜੇ ਤੱਕ ਅਸੀਂ ਆਪਣੀ ਚਰਚਾ ਖਤਮ ਕਰਾਂਗੇ ਅਤੇ ਸ਼ਾਮ 6 ਵਜੇ ਸ਼ਕਤੀ ਪ੍ਰੀਖਣ ਹੋਵੇਗਾ। ਸੋਮਵਾਰ ਨੂੰ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਤੋਂ ਹੀ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਵਾਰ-ਵਾਰ ਦੁਹਰਾਉਂਦਿਆਂ ਸਰਕਾਰ ਨੂੰ ਸੋਮਵਾਰ ਤੱਕ ਹੀ ਸ਼ਕਤੀ ਪ੍ਰੀਖਣ ਦੀ ਪ੍ਰੀਕਿਰਿਆ ਪੂਰੀ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਬਾਰੇ ਯਾਦ ਕਰਵਾਇਆ। ਸਪੀਕਰ ਨੇ ਸਪਸ਼ਟ ਕਰਦਿਆਂ ਕਿਹਾ ਕਿ ਹਰ ਕੋਈ ਸਾਨੂੰ ਵੇਖ ਰਿਹਾ ਹੈ। ਕਿਰਪਾ ਕਰਕੇ ਮੈਨੂੰ ਬਲੀ ਦਾ ਬੱਕਰਾ ਨਾ ਬਣਾਓ। ਸਾਨੂੰ ਆਪਣੇ ਟੀਚੇ 'ਤੇ ਪਹੁੰਚਣਾ ਚਾਹੀਦਾ ਹੈ।
ਸਪੀਕਰ ਵਲੋਂ 15 ਬਾਗ਼ੀ ਵਿਧਾਇਕਾਂ ਨੂੰ ਨੋਟਿਸ
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਸੋਮਵਾਰ ਨੂੰ ਸੂਬੇ 'ਚ ਸੱਤਾਧਾਰੀ ਕਾਂਗਰਸ-ਜਨਤਾ ਦਲ (ਸੈਕੂਲਰ) ਦੇ 15 ਬਾਗ਼ੀ ਵਿਧਾਇਕਾਂ ਨੂੰ ਨੋਟਿਸ ਭੇਜਿਆ। ਨੋਟਿਸ 'ਚ ਸਪੀਕਰ ਵਲੋਂ 15 ਬਾਗ਼ੀ ਵਿਧਾਇਕਾਂ ਨੂੰ ਸੱਤਾਧਾਰੀ ਦਲਾਂ ਵਲੋਂ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਅਰਜ਼ੀ 'ਤੇ ਆਪਣਾ ਜਵਾਬ ਦਰਜ ਕਰਵਾਉਣ ਲਈ ਮੰਗਲਵਾਰ ਨੂੰ 11 ਵਜੇ ਇੱਥੇ ਸਥਿਤ ਆਪਣੇ ਦਫ਼ਤਰ 'ਚ ਮਿਲਣ ਨੂੰ ਕਿਹਾ ਗਿਆ ਹੈ। ਸੱਤਾਧਾਰੀ ਦਲ ਵਲੋਂ ਸਦਨ 'ਚ ਵਿਸ਼ਵਾਸ ਪ੍ਰਸਤਾਵ ਦੌਰਾਨ ਹਾਜ਼ਰ ਰਹਿਣ ਲਈ ਵਿਪ੍ਹ ਜਾਰੀ ਕੀਤੇ ਜਾਣੇ ਦੇ ਬਾਵਜੂਦ ਬਾਗ਼ੀ ਵਿਧਾਇਕਾਂ ਦੇ ਗ਼ੈਰ-ਹਾਜ਼ਰ ਰਹਿਣ 'ਤੇ ਸੱਤਾਧਾਰੀ ਦਲਾਂ ਨੇ ਵਿਧਾਨ ਸਭਾ ਸਪੀਕਰ ਤੋਂ ਉਨ੍ਹਾਂ ਨੂੰ ਅਯੋਗ ਠਹਿਰਾਉਣ ਲਈ ਅਰਜ਼ੀ ਦਾਇਰ ਕੀਤੀ ਹੈ।
ਸਪੀਕਰ ਪਹਿਲਾਂ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ-ਕਾਂਗਰਸ
ਕਾਂਗਰਸ ਨੇ ਸਪੀਕਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਬਾਗ਼ੀ ਵਿਧਾਇਕਾਂ ਵਲੋਂ ਦਿੱਤੇ ਗਏ ਅਸਤੀਫ਼ਿਆਂ 'ਤੇ ਕੋਈ ਫ਼ੈਸਲਾ ਲੈਣ ਅਤੇ ਬਾਅਦ 'ਚ ਹੀ ਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਕਰਵਾਉਣ।
ਅਸਤੀਫ਼ਾ ਦਿਓ ਤੇ ਘਰ ਜਾਓ
ਭਾਜਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਵਿਧਾਨ ਅਤੇ ਸੂਬੇ ਦੇ ਲੋਕਾਂ 'ਚ ਵਿਸ਼ਵਾਸ ਹੈ ਤਾਂ ਉਹ ਅਸਤੀਫ਼ਾ ਦੇ ਕੇ ਘਰ ਬੈਠਣ। ਭਾਜਪਾ ਨੇ ਆਪਣੇ ਫ਼ੇਸਬੁੱਕ ਪੇਜ 'ਤੇ ਉਕਤ ਗੱਲ ਲਿਖਦਿਆਂ ਕੰਨੜ 'ਚ ਇਕ ਹੈਸ਼ਟੈਗ 'ਸੂਬੇ ਦੇ ਲੋਕ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੇ' ਵੀ ਚਲਾਇਆ ਹੈ।
2 ਆਜ਼ਾਦ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਜਲਦ ਸੁਣਵਾਈ ਤੋਂ ਇਨਕਾਰ
ਨਵੀਂ ਦਿੱਲੀ, 22 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਕਰਨਾਟਕ ਵਿਧਾਨ ਸਭਾ 'ਚ ਤੁਰੰਤ ਸ਼ਕਤੀ ਪ੍ਰੀਖ਼ਣ ਕੀਤੇ ਜਾਣ ਦੀ ਮੰਗ ਵਾਲੀ ਦੋ ਆਜ਼ਾਦ ਵਿਧਾਇਕਾਂ ਦੀ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਕਿਹਾ ਕਿ ਇਸ ਅਰਜ਼ੀ ਨੂੰ ਸੁਣਵਾਈ ਦੇ ਲਈ ਮੰਗਲਵਾਰ ਨੂੰ ਸੂਚੀਬੱਧ ਕਰਨ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਦੋ ਵਿਧਾਇਕਾਂ ਆਰ. ਸ਼ੰਕਰ ਅਤੇ ਐਚ. ਨਾਗੇਸ਼ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੂਲ ਰੋਹਤਗੀ ਨੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਸੀ ਪਰ ਬੈਂਚ ਨੇ ਇਸ ਨੂੰ ਅਸੰਭਵ ਕਹਿੰਦਿਆਂ ਖ਼ਾਰਜ ਕਰ ਦਿੱਤਾ।

ਪਾਕਿ ਵਲੋਂ ਰਾਜੌਰੀ ਸੈਕਟਰ 'ਚ ਗੋਲੀਬਾਰੀ-ਜਵਾਨ ਸ਼ਹੀਦ

ਸ੍ਰੀਨਗਰ, 22 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਲੱਗਦੇ ਰਾਜੌਰੀ ਜ਼ਿਲ੍ਹੇ 'ਚ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਕੀਤੀ ਉਲੰਘਣਾ ਦੌਰਾਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ 2 ਹੋਰ ਜਵਾਨ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਪਾਕਿ ਫੌਜ ਨੇ ਸੋਮਵਾਰ ਸਵੇਰੇ ਸਾਢੇ 6 ਕੁ ਵਜੇ ਰਾਜੌਰੀ ਦੇ ਸੁੰਦਰਬਨੀ ਦੇ ਅਖਨੂਰ ਸੈਕਟਰ 'ਚ ਕੇਰੀ ਭਟਲ ਸੈਕਟਰ 'ਚ ਫੌਜੀ ਚੌਕੀਆਂ ਦੇ ਨਾਲ-ਨਾਲ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਿਆ ਪਹਿਲਾਂ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕੀਤੀ ਤੇ ਬਾਅਦ 'ਚ ਫੌਜੀ ਚੌਕੀਆਂ 'ਤੇ ਬਾਰੀ ਗੋਲਾਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹਤੋੜ ਜਵਾਬ ਦਿੱਤਾ ਗਿਆ ਪਰ ਇਸ ਦੌਰਾਨ ਫੌਜ ਦੇ 3 ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਆਰਿਫ ਖਾਨ ਦੀ ਮੌਤ ਹੋ ਗਈ। ਪਾਕਿ ਫੌਜ ਵਲੋਂ ਦਾਗੇ ਗਏ ਕੁਝ ਗੋਲੇ ਪਟਲ ਪਿੰਡ ਅਤੇ ਝਖਨੀ ਨਾਲੇ 'ਚ ਡਿੱਗੇ। ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੋਣ ਕਾਰਨ ਮੰਦਰ ਜਾ ਰਹੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਸੁਰੱਖਿਅਤ ਸਥਾਨਾਂ ਵੱਲ ਦੌੜਦੇ ਨਜ਼ਰ ਆਏ। ਪਾਕਿ ਫੌਜ ਦੀ ਭਾਰੀ ਗੋਲੀਬਾਰੀ ਤੇ ਗੋਲਾਬਾਰੀ ਕਾਰਨ ਸਰਹੱਦ ਨੇੜੇ ਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਬਣਇਆ ਹੋਇਆ ਹੈ। ਸੂਤਰਾਂ ਅਨੁਸਾਰ ਪਾਕਿ ਫੌਜ ਦੇ ਇਕ ਹੌਲਦਾਰ ਦੀ ਭਾਰਤੀ ਫੌਜ ਦੀ ਜਵਾਬੀ ਗੋਲੀਬਾਰੀ ਦੌਰਾਨ ਮਾਰੇ ਜਾਣ ਦੀ ਖਬਰ ਹੈ। ਇਸ ਤੋਂ ਪਹਿਲਾਂ ਪਾਕਿ ਫੌਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਕਾਰਗਿਲ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਦੌਰੇ ਦੌਰਾਨ ਵੀ ਪੁਣਛ ਤੇ ਰਾਜੌਰੀ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ।
ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ
ਜੰਮੂ-ਕਸ਼ਮੀਰ ਦੇ ਚਿਨਾਬ ਡਿਵੀਜ਼ਨ ਦੇ ਡੋਡਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਟਿਕਾਣਾ ਦਾ ਪਤਾ ਲਗਾ ਕੇ ਉਥੋਂ ਭਾਰੀ ਮਾਤਰਾ 'ਚ ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗੰਢੂ ਇਲਾਕੇ ਦੇ ਮਦਨ-ਚੰਚਲੂ ਜੰਗਲੀ ਇਲਾਕੇ 'ਚ ਫੌਜ ਦੀ 4 ਆਰ. ਆਰ., ਪੁਲਿਸ ਅਤੇ ਸੀ. ਆਰ. ਪੀ. ਐਫ. ਵਲੋਂ ਇਲਾਕੇ ਦੀ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀ ਟਿਕਾਣੇ ਦਾ ਪਤਾ ਲਗਾ ਕੇ ਇਸ ਨੂੰ ਤਬਾਹ ਕਰ ਦਿੱਤਾ ਗਿਆ ਹੈ, ਇਸ ਦੌਰਾਨ ਉਥਂੋ ਇਕ ਚੀਨੀ ਪਿਸਤੌਲ, 8 ਰੌਂਦ, ਰਾਕਟ ਪ੍ਰੋਜੈਕਟਾਇਲ ਬੰਦੂਕ, ਯੂ.ਜੀ.ਬੀ.ਐਲ., 11 ਏ.ਕੇ. ਮੈਗਜ਼ੀਨ 581 ਏ.ਕੇ. ਰੌਂਦ, 5 ਐਸ. ਆਰ. ਐਲ. ਮੈਗਜੀਨ, 1 ਪਿਸਤੌਲ ਮੈਗਜ਼ੀਨ, 4 ਵਾਇਰਲੈਸ ਸੈਟ, ਚਾਰਜਰ, ਬੈਟਰੀ ਆਦਿ ਬਰਾਮਦ ਕੀਤੇ ਹਨ। ਡੋਡਾ ਦੇ ਐਸ.ਪੀ. (ਆਪ੍ਰੇਸ਼ਨ) ਆਰ.ਪੀ. ਸਿੰਘ ਨੇ ਦੱਸਿਆ ਕਿ ਇਹ ਟਿਕਾਣਾ ਅੱਤਵਾਦੀਆਂ ਵਲੋਂ ਕੋਈ ਦਹਾਕਾ ਪਹਿਲਾਂ ਵਰਤਿਆ ਜਾਂਦਾ ਸੀ, ਕਿਉਂਕਿ ਬਰਾਮਦ ਅਸਲ੍ਹੇ ਨੂੰ ਜ਼ੰਗ ਲੱਗ ਚੁੱਕਾ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਕਸ਼ਮੀਰ ਮੁੱਦੇ 'ਤੇ ਵਿਚੋਲਗੀ ਲਈ ਤਿਆਰ ਹਾਂ-ਟਰੰਪ

ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਕੀਤੀ ਪੇਸ਼ਕਸ਼

ਵਾਸ਼ਿੰਗਟਨ, 22 ਜੁਲਾਈ (ਪੀ. ਟੀ. ਆਈ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਥੇ ਵਾਈਟ ਹਾਊਸ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਟਰੰਪ ਨੇ ਕਿਹਾ ਕਿ ਜੇ ਦੋਵੇਂ ਦੇਸ਼ ਕਹਿੰਦੇ ਹਨ ਤਾਂ ਉਹ ਮਦਦ ਲਈ ਤਿਆਰ ਹਨ। ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਆਪਣੀ ਸ਼ੁਰੂਆਤੀ ਟਿੱਪਣੀਆਂ 'ਚ ਕਿਹਾ ਕਿ ਜੇ ਮੈਂ ਮਦਦ ਕਰ ਸਕਦਾ ਹਾਂ ਤਾਂ ਮੈਂ ਵਿਚੋਲਾ ਬਣਨਾ ਪਸੰਦ ਕਰਾਂਗਾ। ਇਮਰਾਨ ਨੇ ਟਰੰਪ ਦੇ ਬਿਆਨ  ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇਕਰ ਅਮਰੀਕਾ ਸਹਿਮਤ ਹੈ ਤਾਂ ਇਕ ਅਰਬ ਤੋਂ ਵੱਧ ਲੋਕਾਂ ਦੀਆਂ ਪ੍ਰਾਰਥਨਾਵਾਂ ਉਨ੍ਹਾਂ ਨਾਲ ਹੋਣਗੀਆਂ। ਦੱਸਣਯੋਗ ਹੈ ਕਿ ਭਾਰਤ ਹਮੇਸ਼ਾ ਤੋਂ ਕਸ਼ਮੀਰ ਸਮੇਤ ਸਾਰੇ ਮੁੱਦਿਆਂ 'ਤੇ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਦੇ ਹੀ ਪੱਖ 'ਚ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਨੂੰ ਹਮੇਸ਼ਾ ਤੋਂ ਖ਼ਾਰਜ ਕਰਦਾ ਰਿਹਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕਸ਼ਮੀਰ 'ਚ ਵਿਵਾਦ ਨੂੰ ਖ਼ਤਮ ਕਰਨ 'ਚ ਮਦਦ ਕਰਨ। ਪਾਕਿ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ, ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਲੈਫ਼ਟੀਨੈਂਟ ਜਨਰਲ ਫ਼ੇਆਜ਼ ਹਮੀਦ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਇਮਰਾਨ ਖ਼ਾਨ ਨਾਲ ਸਨ। ਦੱਸਣਯੋਗ ਹੈ ਕਿ ਇਮਰਾਨ ਖ਼ਾਨ ਦਾ ਅਮਰੀਕਾ ਦਾ ਇਹ ਦੌਰਾ ਕਾਫ਼ੀ ਅਹਿਮ ਹੈ ਕਿਉਂਕਿ ਬੀਤੇ ਕੁਝ ਸਾਲਾਂ 'ਚ ਅਮਰੀਕਾ ਦੇ ਨਾਲ ਪਾਕਿਸਤਾਨ ਦੇ ਸਬੰਧ ਕਾਫ਼ੀ ਖਰਾਬ ਹੋਏ ਹਨ। ਇਮਰਾਨ ਖ਼ਾਨ ਦੀ ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕੁਰੈਸ਼ੀ ਨੇ ਟਵੀਟ ਕਰਕੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵੇਂ ਪਾਕਿਸਤਾਨ ਦੇ ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਲਈ ਇੱਥੇ ਹਨ। ਅਸੀਂ ਅਮਰੀਕਾ ਨਾਲ ਦੁਵੱਲੇ ਸਬੰਧਾਂ ਦਾ ਨਵਾਂ ਦੌਰ ਸ਼ੁਰੂ ਕਰਨਾ ਚਾਹੁੰਦੇ ਹਾਂ। ਅਸੀਂ ਖ਼ੇਤਰ 'ਚ ਸ਼ਾਂਤੀ ਅਤੇ ਸਦਭਾਵਨਾ ਦੇ ਨਜ਼ਰੀਏ ਨਾਲ ਕੰਮ ਕਰ ਰਹੇ ਹਾਂ।
ਅਫ਼ਗਾਨਿਸਤਾਨ ਮੁੱਦੇ 'ਤੇ ਗੱਲਬਾਤ
ਟਰੰਪ ਨੇ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ 'ਚੋਂ ਹਟਣ ਲਈ ਪਾਕਿਸਤਾਨ ਨਾਲ ਕੰਮ ਕਰ ਰਿਹਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਅਮਰੀਕਾ ਇਸ ਖ਼ੇਤਰ 'ਚ ਪੁਲਿਸ ਮੁਲਾਜ਼ਮ ਬਣੇ। ਟਰੰਪ ਨੇ ਕਿਹਾ ਕਿ ਅਫ਼ਗਾਨਿਸਤਾਨ ਸ਼ਾਂਤੀ ਪ੍ਰਕਿਰਿਆ 'ਚ ਪਾਕਿਸਤਾਨ ਅਮਰੀਕਾ ਦੀ ਮਦਦ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਬੀਤੇ ਸਮੇਂ 'ਚ ਪਾਕਿਸਤਾਨ ਨੇ ਅਮਰੀਕਾ ਦਾ ਆਦਰ ਕੀਤਾ ਸੀ ਪਰ ਹੁਣ ਉਹ ਸਾਡੀ ਕਾਫ਼ੀ ਮਦਦ ਕਰ ਰਿਹਾ ਹੈ।
ਟਰੰਪ ਦੇ ਬਿਆਨ 'ਤੇ ਭਾਰਤ 'ਚ ਸਿਆਸਤ
ਟਰੰਪ ਦੇ ਬਿਆਨ 'ਤੇ ਭਾਰਤ 'ਚ ਸਿਆਸਤ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਦੇ ਬਿਆਨ ਸਬੰਧੀ ਸਪੱਸ਼ਟੀਕਰਨ ਦੇਣ, ਉਹ ਚੁੱਪ ਕਿਉਂ ਹਨ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, ਕੀ ਭਾਰਤ ਸਰਕਾਰ ਡੋਨਾਲਡ ਟਰੰਪ ਨੂੰ ਝੂਠਾ ਕਹੇਗੀ ਜਾਂ ਫ਼ਿਰ ਉਸ ਦੀ ਨੀਤੀ 'ਚ ਅਣਐਲਾਨੀ ਤਬਦੀਲੀ ਹੋ ਗਈ ਹੈ ਅਤੇ ਉਹ ਕਸ਼ਮੀਰ ਮੁੱਦੇ 'ਤੇ ਤੀਸਰੀ ਧਿਰ ਦੇ ਦਖ਼ਲ ਨੂੰ ਰਾਜੀ ਹੋ ਗਈ ਹੈ।
ਪਾਕਿ ਨੂੰ ਸੁਰੱਖਿਆ ਸਹਾਇਤਾ ਤੋਂ ਪਾਬੰਦੀ ਨਾ ਹਟਾਉਣ ਦੇ ਸੰਕੇਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਕਿ ਪਾਕਿਸਤਾਨ ਨੂੰ ਸੁਰੱਖਿਆ ਸਹਾਇਤਾ ਦੇਣ 'ਤੇ ਲਗਾਈ ਪਾਬੰਦੀ ਨੂੰ ਉਸ ਸਮੇਂ ਤੱਕ ਨਹੀਂ ਹਟਾਇਆ ਜਾਵੇਗਾ ਜਦੋਂ ਤੱਕ ਪਾਕਿ ਅੱਤਵਾਦੀ ਸੰਗਠਨਾਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦਾ। ਇਮਰਾਖ ਖ਼ਾਨ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੱਕ ਪਾਕਿ ਦੀ ਸਹਾਇਤਾ ਕੀਤੀ ਹੈ। ਸਮੱਸਿਆ ਇਹ ਹੈ ਕਿ ਪਾਕਿ ਨੇ ਸਾਡੇ ਲਈ ਕੁਝ ਨਹੀਂ ਕੀਤਾ। ਪਾਕਿ ਸਾਡੇ ਫ਼ੈਸਲੇ ਦੇ ਖਿਲਾਫ਼ ਗਿਆ, ਇਸ ਲਈ ਮੈਂ ਡੇਢ ਸਾਲ ਪਹਿਲਾਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.3 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰੋਕ ਦਿੱਤੀ। ਜੋ ਅਮਰੀਕਾ ਕਈ ਸਾਲਾਂ ਤੋਂ ਪਾਕਿ ਨੂੰ ਦਿੰਦਾ ਸੀ।
ਭਾਰਤ ਵਲੋਂ ਟਰੰਪ ਦਾ ਦਾਅਵਾ ਖ਼ਾਰਜ

ਨਵੀਂ ਦਿੱਲੀ, (ਏਜੰਸੀ)-ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ ਖ਼ਾਰਜ ਕੀਤਾ ਹੈ ਜਿਸ 'ਚ ਉਨ੍ਹਾਂ ਦਾਅਵਾ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਕਸ਼ਮੀਰ ਮੁੱਦੇ 'ਤੇ ਮਦਦ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਅਮਰੀਕਾ ਕੋਲੋਂ ਕਦੇ ਅਜਿਹੀ ਕੋਈ ਮਦਦ ਨਹੀਂ ਮੰਗੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਆਪਣੇ ਫ਼ੈਸਲੇ 'ਤੇ ਕਾਇਮ ਹੈ ਕਿ ਪਾਕਿਸਤਾਨ ਦੇ ਨਾਲ ਸਾਰੇ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਪਾਕਿਸਤਾਨ ਪਹਿਲਾਂ ਸਰਹੱਦ 'ਤੇ ਅੱਤਵਾਦ ਨੂੰ ਖ਼ਤਮ ਕਰੇ। ਸ਼ਿਮਲਾ ਸਮਝੌਤਾ ਅਤੇ ਲਾਹੌਰ ਐਲਾਨਨਾਮੇ ਦੇ ਤਹਿਤ ਮੁੱਦਿਆਂ ਦਾ ਹੱਲ ਹੋਵੇਗਾ।

ਸਪੀਕਰ ਨੇ ਬਦਲੀ ਰਵਾਇਤ

ਮਰਹੂਮ ਸੰਸਦ ਮੈਂਬਰ ਨੂੰ ਸ਼ਰਧਾਂਜਲੀ ਵਜੋਂ ਕਾਰਵਾਈ ਸਿਰਫ਼ ਦੁਪਹਿਰ ਤੱਕ ਲਈ ਕੀਤੀ ਮੁਲਤਵੀ

ਨਵੀਂ ਦਿੱਲੀ, 22 ਜੁਲਾਈ (ਉਪਮਾ ਡਾਗਾ ਪਾਰਥ)-ਰਵਾਇਤ ਤੋਂ ਪਰ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਹੇਠਲੇ ਸਦਨ ਦੇ ਮੈਂਬਰ ਰਾਮਚੰਦਰ ਪਾਸਵਾਨ ਦੇ ਦਿਹਾਂਤ 'ਤੇ ਸਨਮਾਨ ਵਜੋਂ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ, ਜਦਕਿ ਰਵਾਇਤਨ ਸਦਨ ਦੇ ਮੌਜੂਦਾ ਮੈਂਬਰ ਦੇ ਦਿਹਾਂਤ ਮੌਕੇ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕੀਤੀ ਜਾਂਦੀ ਹੈ। ਰਾਮ ਚੰਦਰ ਪਾਸਵਾਨ ਜੋ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਹੀ ਹਨ। ਬਿਹਾਰ ਦੇ ਸਮਸਤੀਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਸਪੀਕਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਰਵਾਇਤ ਮੁਤਾਬਿਕ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕੀਤੀ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਮੌਜੂਦਾ ਇਜਲਾਸ 'ਚ ਹੀ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਮਰਹੂਮ ਮੈਂਬਰ ਲਈ ਸਭਾ ਦੀ ਕਾਰਵਾਈ ਦਿਨ ਭਰ ਮੁਲਤਵੀ ਕਰਨ ਦੀ ਥਾਂ 'ਤੇ ਦੁਪਹਿਰ ਤੱਕ ਲਈ ਕਾਰਵਾਈ ਮੁਲਤਵੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਮਦਨ ਲਾਲ ਸੈਣੀ ਦੇ 24 ਜੂਨ ਨੂੰ ਹੋਏ ਦਿਹਾਂਤ ਤੋਂ ਬਾਅਦ ਅਗਲੇ ਦਿਨ ਭਾਵ 25 ਜੂਨ ਨੂੰ ਮਰਹੂਮ ਮੈਂਬਰ ਨੂੰ ਸ਼ਰਧਾਂਜਲੀ ਵਜੋਂ ਸਿਰਫ਼ ਦੁਪਹਿਰ ਤੱਕ ਲਈ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਦਿਨ ਵਿਦੇਸ਼ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਦੇ ਭਾਸ਼ਨ 'ਤੇ ਹੋਈ ਚਰਚਾ ਦਾ ਜਵਾਬ ਦੇਣ ਕਾਰਨ ਅਜਿਹਾ ਕੀਤਾ ਗਿਆ ਸੀ। ਅੱਜ ਸਪੀਕਰ ਬਿਰਲਾ ਨੇ ਵਿਰੋਧੀ ਧਿਰਾਂ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ ਕਰਦਿਆਂ ਇਹ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਸਪੀਕਰ ਵਲੋਂ ਪਾਸਵਾਨ ਦੇ ਦਿਹਾਂਤ ਦੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਬਿਰਲਾ ਨੇ ਦਿੱਲੀ ਦੀ ਸਾਬਕਾ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਅਤੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਮਰਹੂਮ ਨੇਤਾਵਾਂ ਨੂੰ ਸ਼ਰਧਾਂਜਲੀ ਤੋਂ ਬਾਅਦ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਆਰ.ਟੀ.ਆਈ. ਸੋਧ ਬਿੱਲ ਲੋਕ ਸਭਾ 'ਚ ਪਾਸ

ਬਿੱਲ ਦੇ ਸਮਰਥਨ 'ਚ 218 ਅਤੇ ਵਿਰੋਧ 'ਚ ਪਈਆਂ 79 ਵੋਟਾਂ

ਨਵੀਂ ਦਿੱਲੀ, 22 ਜੁਲਾਈ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰ ਦੇ ਸਖ਼ਤ ਇਤਰਾਜ਼ਾਂ ਦਰਮਿਆਨ ਸੂਚਨਾ ਦੇ ਅਧਿਕਾਰ ਬਾਰੇ ਤਰਮੀਮੀ ਬਿੱਲ 2019 ਲੋਕ ਸਭਾ 'ਚ ਪਾਸ ਹੋ ਗਿਆ ਹੈ। ਸੰਸਦ ਦੇ ਹੇਠਲੇ ਸਦਨ 'ਚ ਬਿੱਲ ਦੇ ਵਿਰੋਧ 'ਚ ਪਈਆਂ 79 ਵੋਟਾਂ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਉਕਤ ਵਿਵਾਦਿਤ ਬਿੱਲ ਨੂੰ 'ਸੂਚਨਾ ਦੇ ਅਧਿਕਾਰ ਦੇ ਖ਼ਾਤਮੇ' ਦਾ ਬਿੱਲ ਕਰਾਰ ਦਿੰਦਿਆਂ ਇਸ 'ਚ ਹੋਰ ਸੁਧਾਰਾਂ ਲਈ ਸਲੈਕਟ ਕਮੇਟੀ ਨੂੰ ਭੇਜੇ ਜਾਣ ਦਾ ਸੁਝਾਅ ਦਿੱਤਾ, ਜਿਸ ਨੂੰ ਲੋਕ ਸਭਾ 'ਚ ਬਹੁਮਤ ਵਾਲੀ ਭਾਜਪਾ ਨੇ ਖ਼ਾਰਜ ਕਰਦਿਆਂ ਵੀ ਪਾਸ ਕਰਵਾ ਲਿਆ। ਬਿੱਲ 'ਚ ਕੀਤੀਆਂ ਸੋਧਾਂ ਮੁਤਾਬਿਕ ਰਾਜਾਂ ਅਤੇ ਕੇਂਦਰ ਦੇ ਸੂਚਨਾ ਕਮਿਸ਼ਨਰਾਂ ਦੇ ਕਾਰਜਕਾਰ ਦੀ ਮਿਆਦ 5 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਤਨਖ਼ਾਹ ਜੋ ਕਿ ਹਾਲੇ ਤੱਕ ਚੋਣ ਕਮਿਸ਼ਨਰਾਂ ਦੇ ਬਰਾਬਰ ਹੈ, ਨਿਸ਼ਚਿਤ ਕਰਨ ਦਾ ਅਧਿਕਾਰ ਵੀ ਕੇਂਦਰ ਕੋਲ ਹੋਵੇਗਾ। ਵਿਰੋਧੀ ਧਿਰਾਂ ਵਲੋਂ ਬਿੱਲ ਦੇ 'ਹਿਟਲਰਸ਼ਾਹੀ' ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਤਜਵੀਜ਼ ਕੀਤੀਆਂ ਸੋਧਾਂ ਨਾਲ ਸੂਚਨਾ ਦੇ ਅਧਿਕਾਰ ਦਾ ਬੁਨਿਆਦੀ ਮੰਤਵ ਖ਼ਤਮ ਹੋ ਜਾਵੇਗਾ। ਕਾਂਗਰਸ ਨੇਤਾ ਕਾਰਤੀ ਚਿੰਦਬਰਮ ਨੇ ਬਿੱਲ ਦੀ ਤੁਲਨਾ ਜਨਰਲ ਡਾਇਰ ਦੀ ਰਾਈਫ਼ਲ 303 ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਡਾਇਰ ਨੇ ਰਾਈਫ਼ਲ 303 ਦਾ ਇਸਤੇਮਾਲ ਕਰ ਕੇ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਸੀ ਸਰਕਾਰ ਇਸ ਬਿੱਲ ਨੂੰ ਰਾਈਫ਼ਲ 303 ਬਣਾ ਕੇ ਲੋਕਾਂ ਦੇ ਅਧਿਕਾਰੀ ਦੀ ਹੱਤਿਆ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਦੇ ਦਾਨਿਸ਼ ਅਲੀ ਨੇ ਇਸ ਨੂੰ ਕੇਂਦਰ ਵਲੋਂ ਹਰ ਸੰਸਥਾ ਨੂੰ ਬੁਲਡੋਜ਼ ਕਰਨ ਦੀ ਕਾਰਵਾਈ ਦਾ ਹਿੱਸਾ ਕਰਾਰ ਦਿੱਤਾ। ਉਨ੍ਹਾਂ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਆਉਣ ਵਾਲੇ ਵਕਤਾਂ 'ਚ ਵਿਰੋਧੀ ਧਿਰਾਂ ਦੇ ਬੋਲਣ 'ਤੇ ਵੀ ਪਾਬੰਦੀ ਲਾਉਣ 'ਤੇ ਵੀ ਵਿਚਾਰ ਕਰ ਸਕਦੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਘੱਟ ਗਿਣਤੀ ਹੋਣ 'ਤੇ ਵੀ ਵਿਰੋਧੀ ਧਿਰਾਂ ਇਸ ਨਾਇਨਸਾਫ਼ੀ ਖ਼ਿਲਾਫ਼ ਸੰਘਰਸ਼ ਕਰਨਗੀਆਂ। ਵਿਰੋਧੀ ਧਿਰਾਂ ਦੇ ਖਦਸ਼ਿਆਂ ਨੂੰ ਖ਼ਾਰਜ ਕਰਦਿਆਂ ਲੋਕ ਪ੍ਰਸ਼ਾਸਨ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਬਾਰੇ ਰਾਜ ਮੰਤਰੀ ਨੇ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਸੁਸ਼ਾਸਨ ਅਤੇ ਘੱਟ ਤੋਂ ਘੱਟ ਸਰਕਾਰ ਦੇ ਸਿਧਾਂਤ 'ਤੇ ਕੰਮ ਕਰਦੀ ਹੈ। ਉਨ੍ਹਾਂ ਇਸ ਬਿੱਲ ਨੂੰ ਆਰ.ਟੀ.ਆਈ. ਕਾਨੂੰਨ ਨੂੰ ਸੰਸਥਾਗਤ ਰੂਪ ਪ੍ਰਦਾਨ ਕਰਨ ਅਤੇ ਵਿਵਸਥਿਤ ਬਣਾਉਣ ਦਾ ਜ਼ਰੀਆ ਕਰਾਰ ਦਿੱਤਾ ਜਿਸ ਨਾਲ ਆਰ.ਟੀ.ਆਈ. ਦਾ ਮੁਕੰਮਲ ਢਾਂਚਾ ਮਜ਼ਬੂਤ ਹੋਵੇਗਾ। ਬਹਿਸ ਦੇ ਆਖਿਰ 'ਚ ਏ.ਆਈ.ਐੱਮ.ਏ. ਵਲੋਂ ਵੋਟਿੰਗ ਦੀ ਮੰਗ ਤੋਂ ਬਾਅਦ ਸਪੀਕਰ ਨੇ ਪਰਚੀ ਰਾਹੀਂ ਵੋਟਿੰਗ ਕਰਵਾਉਣ ਦਾ ਆਦੇਸ਼ ਦਿੱਤਾ ਜਿਸ 'ਚ 218 ਮੈਂਬਰਾਂ ਨੇ ਇਸ ਦੇ ਹੱਕ 'ਚ ਜਦਕਿ 79 ਮੈਂਬਰਾਂ ਨੇ ਬਿੱਲ ਦੇ ਵਿਰੋਧ 'ਚ ਵੋਟ ਕੀਤੀ।
ਸੰਸਦ 'ਚ ਗੂੰਜਿਆ ਸੋਨਭੱਦਰ ਮਾਮਲਾ

ਨਵੀਂ ਦਿੱਲੀ, 22 ਜੁਲਾਈ (ਉਪਮਾ ਡਾਗਾ ਪਾਰਥ)-ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ 'ਚ 10 ਕਬਾਇਲੀ ਲੋਕਾਂ ਦੀ ਹੱਤਿਆ ਦੇ ਮਾਮਲੇ ਦੀ ਗੂੰਜ ਅੱਜ ਸੰਸਦ ਤੱਕ ਪਹੁੰਚ ਗਈ। ਕਾਂਗਰਸੀ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਮਾਮਲੇ ਸਬੰਧੀ ਨਿਆਂ ਦੀ ਮੰਗ ਕਰ ਰਹੇ ਕਾਂਗਰਸੀ ਸੰਸਦ ਮੈਂਬਰਾਂ ਨੇ ਪਾਰਟੀ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ 'ਚ ਲੈਣ ਅਤੇ ਚੁਨਾਰ ਗੈਸਟ ਹਾਊਸ 'ਚ ਬਿਜਲੀ ਦੀ ਸਪਲਾਈ ਬੰਦ ਕਰਨ 'ਤੇ ਇਤਰਾਜ਼ ਪ੍ਰਗਟਾਉਂਦਿਆਂ ਪ੍ਰਦਰਸ਼ਨ ਕੀਤਾ। ਦੋਵਾਂ ਸਦਨਾਂ ਦੇ ਕਾਂਗਰਸੀ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸੀ ਸੰਸਦ ਮੈਂਬਰਾਂ ਨੇ ਇਤਰਾਜ਼ ਪ੍ਰਗਟਾਉਦਿਆਂ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਦੇਣ ਦੀ ਥਾਂ 'ਤੇ ਭਾਜਪਾ ਸਰਕਾਰ ਨੇ ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਪੀੜਤਾਂ ਨੂੰ ਇਨਸਾਫ਼ ਦੁਆਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸੋਨਭੱਦਰ ਜਾਣ ਤੋਂ ਰੋਕ ਦਿੱਤਾ ਸੀ। ਪ੍ਰਿਯੰਕਾ ਸੋਨਭੱਦਰ ਦੇ ਪੀੜ੍ਹਤ ਪਰਿਵਾਰਾਂ ਨਾਲ ਮਿਲਣ ਜਾ ਰਹੀ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਕੇ ਚੁਨਾਰ ਗੈਸਟ ਹਾਊਸ 'ਚ ਰੱਖਿਆ ਸੀ। ਜਿੱਥੇ ਕੁਝ ਦੇਰ ਲਈ ਬਿਜਲੀ ਦੀ ਸਪਲਾਈ ਵੀ ਨਹੀਂ ਸੀ।
ਆਰ.ਟੀ.ਆਈ. ਸੋਧ ਬਿੱਲ ਨਾਲ ਸੂਚਨਾ ਕਮਿਸ਼ਨਾਂ ਦੀ ਸੁਤੰਤਰਤਾ ਖ਼ਤਮ ਹੋਵੇਗੀ-ਕੇਜਰੀਵਾਲ
ਨਵੀਂ ਦਿੱਲੀ, 22 ਜੁਲਾਈ (ਆਈ.ਏ.ਐਨ.ਐਸ.)-ਕੇਂਦਰ ਵਲੋਂ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਬਿੱਲ 2005 'ਚ ਸੋਧ ਕਰਨ ਦੇ ਫ਼ੈਸਲੇ ਨੂੰ ਗਲਤ ਕਦਮ ਦੱਸਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਇਸ ਨਾਲ ਕੇਂਦਰੀ ਅਤੇ ਸੂਬਾ ਸੂਚਨਾ ਕਮਿਸ਼ਨਾਂ ਦੀ ਸੁਤੰਤਰਤਾ ਖ਼ਤਮ ਹੋ ਜਾਵੇਗੀ। ਕੇਜਰੀਵਾਲ ਨੇ ਟਵੀਟ ਕੀਤਾ ਕਿ ਆਰ.ਟੀ.ਆਈ. ਬਿੱਲ 'ਚ ਸੋਧ ਕਰਨ ਦਾ ਫ਼ੈਸਲਾ ਬਹੁਤ ਵੱਡਾ ਗਲਤ ਕਦਮ ਹੈ। ਇਹ ਕੇਂਦਰ ਅਤੇ ਸੂਬਿਆਂ ਦੇ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਨੂੰ ਖ਼ਤਮ ਕਰ ਦੇਵੇਗਾ, ਜੋ ਕਿ ਆਰ.ਟੀ.ਆਈ. ਲਈ ਗਲਤ ਹੈ। ਉਨ੍ਹਾਂ ਨੇ ਇਹ ਪ੍ਰਤੀਕਿਰਿਆ ਇਕ ਬਿੱਲ 'ਤੇ ਦਿੱਤੀ ਹੈ ਜਿਸ 'ਚ ਰਾਜ ਅਤੇ ਕੇਂਦਰੀ ਸੂਚਨਾ ਕਮਿਸ਼ਨਾਂ ਦੀ ਤਨਖ਼ਾਹ ਅਤੇ ਕਾਰਜਕਾਲ ਤੈਅ ਕਰਨ ਦੀ ਸ਼ਕਤੀ ਕੇਂਦਰ ਦੇ ਕੋਲ ਹੈ।

ਪ੍ਰੇਮੀ ਨਾਲ ਮਿਲ ਕੇ ਪਤਨੀ ਵਲੋਂ ਪਤੀ ਦੀ ਹੱਤਿਆ

ਤਰਨ ਤਾਰਨ, 22 ਜੁਲਾਈ (ਹਰਿੰਦਰ ਸਿੰਘ)-ਪਿੰਡ ਪਲਾਸੌਰ ਵਿਖੇ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪ੍ਰੇਮੀ ਤੇ ਮ੍ਰਿਤਕ ਦੀ ਪਤਨੀ ਮੌਕੇ ਤੋਂ ਫ਼ਰਾਰ ਦੱਸੇ ਜਾ ...

ਪੂਰੀ ਖ਼ਬਰ »

ਇਕ ਹੋਰ ਵਿਧਾਇਕ ਨੇ ਛੱਡਿਆ ਇਨੈਲੋ ਦਾ ਸਾਥ

ਚੌਟਾਲਾ ਨੇ ਚੰਡੀਗੜ੍ਹ 'ਚ-ਸਾਥੀਆਂ ਨਾਲ ਕੀਤੀਆਂ ਵਿਚਾਰਾਂ

ਚੰਡੀਗੜ੍ਹ, 22 ਜੁਲਾਈ (ਐਨ. ਐਸ. ਪਰਵਾਨਾ)-ਪਿਛਲੇ 4 ਸਾਲਾਂ ਤੋਂ ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹੁਣ ਖੇਰੂੰ-ਖੇਰੂੰ ਹੋ ਚੱਲੀ ਹੈ ਤੇ ਰਾਜ ਵਿਧਾਨ ਸਭਾ 'ਚ 18 ਮੈਂਬਰਾਂ ਵਾਲੀ ਇਹ ਪਾਰਟੀ ਹੁਣ ਕੇਵਲ 6 ਮੈਂਬਰਾਂ 'ਤੇ ਸਿਮਟ ਕੇ ਰਹਿ ਗਈ ...

ਪੂਰੀ ਖ਼ਬਰ »

ਜੇ.ਪੀ. ਨੱਢਾ ਨੇ ਪ੍ਰੱਗਿਆ ਠਾਕੁਰ ਦੀ ਪਖਾਨਿਆਂ ਸਬੰਧੀ ਕੀਤੀ ਟਿੱਪਣੀ 'ਤੇ ਕੀਤੀ ਖਿਚਾਈ

ਨਵੀਂ ਦਿੱਲੀ, 22 ਜੁਲਾਈ (ਏਜੰਸੀ)-ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਭੁਪਾਲ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਦੀ ਪਖਾਨਿਆਂ ਸਬੰਧੀ ਕੀਤੀ ਟਿੱਪਣੀ ਲਈ ਉਨ੍ਹਾਂ ਦੀ ਖਿਚਾਈ ਕੀਤੀ। ਵਰਨਣਯੋਗ ਹੈ ਕਿ ਪ੍ਰੱਗਿਆ ਠਾਕੁਰ ਨੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਅਗਸਤ 'ਚ ਮੋਦੀ ਭੁਟਾਨ ਦੌਰੇ ਅਤੇ ਵਿਦੇਸ਼ ਮੰਤਰੀ ਚੀਨ ਦੌਰੇ 'ਤੇ ਜਾਣਗੇ

ਨਵੀਂ ਦਿੱਲੀ, 22 ਜੁਲਾਈ (ਉਪਮਾ ਡਾਗਾ ਪਾਰਥ)-ਸੰਸਦ ਦੇ ਇਜਲਾਸ ਦੇ ਖ਼ਤਮ ਹੋਣ ਦੇ ਕਗਾਰ 'ਤੇ ਪਹੁੰਚਣ ਦੇ ਨਾਲ ਹੀ ਕੇਂਦਰ ਵਲੋਂ ਵਿਦੇਸ਼ ਨੀਤੀ ਦਾ ਖ਼ਾਕਾ ਉਲੀਕਣਾ ਸ਼ੁਰੂ ਕਰ ਦਿੱਤਾ ਹੈ। ਇਸ ਕਵਾਇਦ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ 'ਚ ਗੁਆਂਢੀ ਮੁਲਕ ਭੂਟਾਨ ਦਾ ...

ਪੂਰੀ ਖ਼ਬਰ »

ਨਿਰਭੈਆ ਕਾਂਡ ਦੇ ਦੋਸ਼ੀ ਦੀ ਤਸਵੀਰ ਹੋਰਡਿੰਗ 'ਚ ਛਾਪਣ ਦੇ ਮਾਮਲੇ 'ਚ ਚੋਣ ਕਮਿਸ਼ਨ ਨੂੰ ਨੋਟਿਸ

ਨਵੀਂ ਦਿੱਲੀ, 22 ਜੁਲਾਈ (ਏਜੰਸੀਆਂ)-ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਮਿਲ ਕੇ ਹੋਰਡਿੰਗ 'ਚ ਨਿਰਭੈਆ ਦੇ ਦੋਸ਼ੀ ਦੀ ਤਸਵੀਰ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਚਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX