ਤਾਜਾ ਖ਼ਬਰਾਂ


ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  14 minutes ago
ਫਗਵਾੜਾ, 18 ਸਤੰਬਰ (ਤਰਨਜੀਤ ਸਿੰਘ ਕਿੰਨੜਾ)- ਰਾਜਪਾਲ ਦੇ ਹੁਕਮਾਂ 'ਤੇ ਪੰਜਾਬ 'ਚ ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਅਤੇ...
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  24 minutes ago
ਚੇਨਈ, 18 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 'ਇੱਕ ਦੇਸ਼ ਇੱਕ ਭਾਸ਼ਾ' ਦੇ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਅਦਾਕਾਰ ਕਮਲ ਹਾਸਲ ਤੋਂ ਬਾਅਦ ਹੁਣ ਰਜਨੀਕਾਂਤ ਨੇ ਵੀ ਇਸ ਦਾ ਵਿਰੋਧ...
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  37 minutes ago
ਗੋਲੂ ਕਾ ਮੋੜ, 18 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਫ਼ਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਗੇਟ ਅੱਗੇ ਅੱਜ ਪੰਜਾਬ ਰੋਡਵੇਜ਼ ਦੇ ਕੰਡਕਟਰ...
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  57 minutes ago
ਸੁਲਤਾਨਪੁਰ ਲੋਧੀ, 18 ਸਤੰਬਰ (ਹੈਪੀ, ਲਾਡੀ, ਥਿੰਦ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੇ 600 ਵਲੰਟੀਅਰਾਂ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਬੇਰ ਸਾਹਿਬ...
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  about 1 hour ago
ਡਮਟਾਲ, 18 ਸਤੰਬਰ (ਰਾਕੇਸ਼ ਕੁਮਾਰ)- ਪਠਾਨਕੋਟ-ਮੰਡੀ ਹਾਈਵੇਅ 'ਤੇ ਛਤਰੋਲੀ 'ਚ ਅੱਜ ਇੱਕ ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 29 ਸਾਲਾ ਬਾਦਲ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  55 minutes ago
ਸੰਗਰੂਰ, 18 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ 11 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡੀ. ਸੀ. ਦਫ਼ਤਰ ਮੂਹਰੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਭੁੱਖ ਹੜਤਾਲ ਸ਼ੁਰੂ...
ਕਰਤਾਰਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੱਲ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ
. . .  about 1 hour ago
ਬਟਾਲਾ, 18 ਸਤੰਬਰ (ਕਾਹਲੋਂ)- ਕਰਤਾਰਪੁਰ ਲਾਂਘੇ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਕੱਲ੍ਹ ਭਾਵ ਕਿ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਨਿਟ ਦੀ ਬੈਠਕ ਹੋ ਰਹੀ ਹੈ। ਇਨ੍ਹਾਂ ਤਿਆਰੀਆਂ...
ਟਿੱਪਰ ਵਲੋਂ ਕੁਚਲੇ ਜਾਣ ਕਾਰਨ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਮੌਤ
. . .  about 1 hour ago
ਜਲੰਧਰ, 18 ਸਤੰਬਰ- ਪੰਜਾਬੀ ਗਾਇਕ ਮਾਸਟਰ ਸਲੀਮ ਦੀ ਭਾਬੀ ਨੂੰ ਅੱਜ ਇੱਥੋਂ ਦੇ ਨਕੋਦਰ ਰੋਡ 'ਤੇ ਇੱਕ ਟਿੱਪਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਸਟਰ...
ਕੇਂਦਰੀ ਕੈਬਨਿਟ ਦੇ ਵੱਡੇ ਫ਼ੈਸਲੇ- ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ, ਈ-ਸਿਗਰਟ 'ਤੇ ਪਾਬੰਦੀ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਈ-ਸਿਗਰਟ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ...
ਖੇਮਕਰਨ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 2 hours ago
ਖੇਮਕਰਨ, 18 ਸਤੰਬਰ (ਰਾਕੇਸ਼ ਬਿੱਲਾ)- ਸਰਹੱਦੀ ਖੇਤਰ ਅੰਦਰ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ 'ਚ ਹੋਈ ਘਪਲੇਬਾਜ਼ੀ 'ਚ ਕੁਝ ਬੇਕਸੂਰ ਦੁਕਾਨਦਾਰਾਂ ਵਿਰੁੱਧ ਕੇਸ ਦਰਜ ਕਰਨ...
ਕੈਬਨਿਟ ਬੈਠਕ ਦਾ ਫ਼ੈਸਲਾ- ਰੇਲਵੇ ਕਰਮਚਾਰੀਆਂ ਨੂੰ ਲਗਾਤਾਰ ਛੇਵੇਂ ਸਾਲ ਦਾ ਬੋਨਸ, ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖ਼ਾਹ ਬੋਨਸ ਵਜੋਂ ਦਿੱਤੀ ਜਾਵੇਗੀ
. . .  about 2 hours ago
ਕੈਬਨਿਟ ਬੈਠਕ ਦਾ ਫ਼ੈਸਲਾ- ਈ-ਸਿਗਰਟ 'ਤੇ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਈ ਪਾਬੰਦੀ
. . .  about 2 hours ago
ਕੈਬਨਿਟ ਦੇ ਫ਼ੈਸਲਿਆਂ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਕਰ ਰਹੇ ਪ੍ਰੈੱਸ ਕਾਨਫ਼ਰੰਸ
. . .  about 2 hours ago
ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ ਵਿਜੀਲੈਂਸ ਵਲੋਂ ਛਾਪੇਮਾਰੀ
. . .  about 2 hours ago
ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)- ਸੜਕ ਘੁਟਾਲੇ ਮਾਮਲੇ 'ਚ ਅੱਜ ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ...
ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ 'ਚ ਵੀ ਦੋਹਾਂ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  about 2 hours ago
ਸੰਗਰੂਰ, 18 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਅੱਠ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਦੋ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਜਗਵਿੰਦਰ ਸਿੰਘ ਅਤੇ ਹਰਜੀਤ ਸਿੰਘ, ਜਿਨ੍ਹਾਂ ਨੂੰ ਅੱਜ ਪੁਲਿਸ ਨੇ ਧੱਕੇ ਨਾਲ ਚੁੱਕ ਕੇ...
ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ
. . .  54 minutes ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 3 hours ago
ਮੁੱਖ ਮੰਤਰੀ ਨਾਲ ਗੱਲਬਾਤ ਦਾ ਸਮਾਂ ਮਿਲਣ ਦੇ ਬਾਵਜੂਦ ਅਧਿਆਪਕ ਧਰਨਾ ਜਾਰੀ ਰੱਖਣ 'ਤੇ ਅੜੇ
. . .  about 3 hours ago
ਪਾਕਿ ਬੈਟ ਕਮਾਂਡੋ ਕਰ ਰਹੇ ਸਨ ਘੁਸਪੈਠ ਦੀ ਕੋਸ਼ਿਸ਼, ਫੌਜ ਨੇ ਗਰਨੇਡ ਨਾਲ ਬਣਾਇਆ ਨਿਸ਼ਾਨਾ
. . .  about 4 hours ago
ਰੋਹ 'ਚ ਆਏ ਅਧਿਆਪਕਾਂ ਨੇ ਜਾਮ ਕੀਤਾ ਸੰਗਰੂਰ-ਸੁਨਾਮ ਮਾਰਗ
. . .  about 4 hours ago
ਮਰਨ ਵਰਤ 'ਤੇ ਬੈਠ ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਪਹੁੰਚਾਇਆ ਹਸਪਤਾਲ
. . .  about 4 hours ago
2020 ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼ ਫੋਗਾਟ
. . .  1 minute ago
ਨਹੀਂ ਰਹੇ ਹਾਰਰ ਫ਼ਿਲਮਾਂ ਦੇ ਬਾਦਸ਼ਾਹ ਸ਼ਿਆਮ ਰਾਮਸੇ
. . .  about 4 hours ago
ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣ ਭਾਰਤ ਅਤੇ ਪਾਕਿਸਤਾਨ- ਯੂਰਪੀ ਯੂਨੀਅਨ ਦੀ ਸੰਸਦ
. . .  about 5 hours ago
ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
. . .  about 5 hours ago
ਭਾਰੀ ਮੀਂਹ ਦੇ ਚੱਲਦਿਆਂ ਪਟਨਾ ਪੁਲਿਸ ਲਾਈਨ 'ਤੇ ਡਿੱਗਾ ਦਰਖ਼ਤ, 10 ਕਰਮਚਾਰੀ ਜ਼ਖ਼ਮੀ
. . .  about 6 hours ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- 18 ਅਕਤੂਬਰ ਤੱਕ ਬਹਿਸ ਪੂਰੀ ਕਰਨ ਦੋਵੇਂ ਪੱਖ
. . .  about 6 hours ago
ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕੀਤੇ ਕੇਦਾਰਨਾਥ ਮੰਦਰ ਦੇ ਦਰਸ਼ਨ
. . .  about 6 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਏਅਰ ਇੰਡੀਆ ਕਰ ਰਿਹੈ ਉਡਾਣ ਸ਼ੁਰੂ
. . .  about 6 hours ago
ਤੇਜ਼ਧਾਰ ਹਥਿਆਰਾਂ ਦੇ ਨਾਲ ਔਰਤ ਦਾ ਕਤਲ
. . .  about 7 hours ago
ਦੋ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦਾ ਮਰਨ ਵਰਤ 8ਵੇਂ ਦਿਨ ਦਾਖਲ
. . .  about 7 hours ago
ਲੱਖਾਂ ਰੁਪਏ ਦੀ ਨਕਲੀ ਕਰੰਸੀ ਸਮੇਤ ਦੋ ਗ੍ਰਿਫ਼ਤਾਰ
. . .  about 8 hours ago
ਅੱਜ ਮੁਹਾਲੀ ਵਿਚ ਹੋਵੇਗਾ ਭਾਰਤ ਦੱਖਣੀ ਅਫ਼ਰੀਕਾ ਵਿਚਾਲੇ ਟੀ20 ਮੈਚ
. . .  about 9 hours ago
ਪੈਸੇ ਉਧਾਰ ਨਾ ਦੇਣ 'ਤੇ 12 ਸਾਲਾ ਲੜਕੇ ਨੇ ਟੀਚਰ ਦਾ ਕੀਤਾ ਕਤਲ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਇੰਗਲਿਸ਼ ਚੈਨਲ ਨੂੰ 4 ਵਾਰ ਪਾਰ ਕਰਨ ਵਾਲੀ ਪਹਿਲੀ ਮਹਿਲਾ ਬਣੀ ਸਾਰਾ ਥਾਮਸ
. . .  1 day ago
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  1 day ago
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  1 day ago
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 1 hour ago
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 1 hour ago
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 1 hour ago
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 1 hour ago
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 1 hour ago
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  13 minutes ago
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  11 minutes ago
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  32 minutes ago
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  43 minutes ago
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  about 1 hour ago
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  about 1 hour ago
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਜਗਰਾਓਂ

ਬਿਜਲੀ ਦਰਾਂ 'ਚ ਵਾਧੇ ਿਖ਼ਲਾਫ਼ ਮਾਰਕਸੀ ਪਾਰਟੀ ਵਲੋਂ ਸਰਕਾਰ ਦੇ ਨਾਂਅ ਐਕਸੀਅਨ ਨੂੰ ਮੰਗ-ਪੱਤਰ

ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਅੰਦਰ ਵਧੀਆਂ ਪਾਣੀ, ਬਿਜਲੀ ਦਰਾਂ ਨੂੰ ਲੈ ਕੇ ਮਾਰਕਸੀ ਪਾਰਟੀ ਵਲੋਂ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਡਵੀਜ਼ਨ ਪੱਧਰ 'ਤੇ ਪਾਵਰਕਾਮ ਐਕਸੀਅਨ ਦੁਆਰਾ ਮੈਮੋਰੰਡਮ ਦੇਣ ਦੇ ਪ੍ਰੋਗਰਾਮ ਹੇਠ ਅੱਜ ਬਿਜਲੀ ਉਪ ਮੰਡਲ ਦਾਖਾ ਐਕਸੀਅਨ ਮਨਿੰਦਰ ਕੁਮਾਰ ਨੂੰ ਮਾਰਕਸੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਰੂਪ ਬਸੰਤ ਸਿੰਘ ਬੜੈਚ ਦੀ ਅਗਵਾਈ ਹੇਠ ਕਾਮਰੇਡਾਂ ਨੇ ਮੈਮੋਰੰਡਮ ਦਿੱਤਾ | ਪੰਜਾਬ ਅੰਦਰ ਘਰੇਲੂ ਖ਼ਪਤਕਾਰਾਂ ਲਈ ਵਧੀਆਂ ਬਿਜਲੀ ਦਰਾਂ ਸਬੰਧੀ ਮੈਮੋਰੰਡਮ ਦੇਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸਤਨਾਮ ਸਿੰਘ ਬੜੈਚ ਨੇ ਕਿਹਾ ਕਿ ਪਾਵਰਕਾਮ ਨਿੱਜੀ ਤਾਪ ਬਿਜਲੀ ਘਰਾਂ ਤੋਂ 3528 ਮੈਗਾਵਾਟ ਅਤੇ ਪੰਜਾਬ ਦੇ ਪਣ ਬਿਜਲੀ ਘਰਾਂ ਤੋਂ 852 ਮੈਗਾਵਾਟ ਬਿਜਲੀ ਮਹਿੰਗੇ ਭਾਅ 'ਤੇ ਖਰੀਦ ਰਿਹਾ, ਜਦ ਕਿ ਪੰਜਾਬ ਬਿਜਲੀ ਨਿਗਮ ਦਾ ਬਠਿੰਡਾ ਤਾਪ ਘਰ ਬੰਦ ਪਿਆ ਹੈ | ਬੜੈਚ ਨੇ ਕਿਹਾ ਕਿ ਲੋਕ ਹਿੱਤਾਂ ਲਈ ਸੰਘਰਸ਼ ਵਾਲੀ ਪਾਰਟੀ ਸੀ.ਪੀ.ਆਈ (ਐੱਮ) ਪੰਜਾਬ ਦੇ ਕਿਸਾਨ, ਖੇਤ ਮਜ਼ਦੂਰ ਜਾਂ ਹੋਰ ਛੋਟਾ ਵਰਗ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਨਹੀਂ ਪੈਣ ਦੇਵੇਗੀ | ਬੜੈਚ ਨੇ ਅੰਕੜਿਆਂ ਨਾਲ ਦੱਸਿਆ ਕਿ ਪਹਿਲੇ 100 ਯੂਨਿਟ ਤੱਕ ਪੰਜਾਬ ਪਾਵਰਕਾਮ ਆਪਣੇ ਖ਼ਪਤਕਾਰ ਨੂੰ 4.99 ਰੁਪਏ ਬਿਜਲੀ ਦੇ ਰਿਹਾ, ਜਿਸ ਉੱਪਰ ਆਡਿਸ਼ਨਲ-ਫਿਕਸਡ ਚਾਰਜ, ਈ.ਡੀ+ਇਨਫਰਾ ਸੈੱਸ, ਗਊ ਸੈੱਸ, ਮੀਟਰ ਰੈਂਟ ਦੇ ਨਾਂਅ ਉੱਪਰ ਕਈ ਤਰ੍ਹਾਂ ਦੇ ਟੈਕਸ ਪਾ ਕੇ ਖ਼ਪਤਕਾਰ ਨੂੰ ਸਾਢੇ 7 ਤੋਂ 8 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ, ਜਦ ਕਿ ਗੁਆਂਢੀ ਰਾਜ ਹਿਮਾਚਲ 150 ਯੂਨਿਟ ਤੱਕ 3.90 ਰੁਪਏ ਪ੍ਰਤੀ ਯੂਨਿਟ, ਹਰਿਆਣਾ 200 ਯੂਨਿਟ ਤੱਕ 2.50 ਰੁਪਏ ਪ੍ਰਤੀ ਯੂਨਿਟ, ਚੰਡੀਗੜ੍ਹ 150 ਯੂਨਿਟ ਤੱਕ 2.75 ਰੁਪਏ, ਦਿੱਲੀ 200 ਯੂਨਿਟ ਤੱਕ 3 ਰੁਪਏ ਪ੍ਰਤੀ ਯੂਨਿਟ ਬਿਜਲੀ ਘਰੇਲੂ ਖ਼ਤਪਕਾਰ ਨੂੰ ਦੇ ਰਿਹਾ ਹੈ | ਸੀ.ਪੀ.ਆਈ (ਐੱਮ) ਜ਼ਿਲ੍ਹਾ ਸਕੱਤਰ ਰੂਪ ਬਸੰਤ ਸਿੰਘ ਬੜੈਚ ਕਿਹਾ ਕਿ ਜਦ ਪੰਜਾਬ ਬਿਜਲੀ ਨਿਗਮ ਦੇ ਵੱਖੋ-ਵੱਖ ਤਾਪ ਘਰਾਂ ਕੋਲ ਬਿਜਲੀ ਪੈਦਾ ਕਰਨ ਦੀ ਪੂਰੀ ਸਮਰੱਥਾ ਹੈ ਤਾਂ ਫਿਰ ਖ਼ਪਤਕਾਰ ਨੂੰ ਗੁਆਂਢੀ ਰਾਜਾਂ ਨਾਲੋਂ ਦੁੱਗਣੇ ਭਾਅ 'ਤੇ ਬਿਜਲੀ ਕਿਉਂ ਦਿੱਤੀ ਜਾ ਰਹੀ ਹੈ! ਬੜੈਚ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਬਿਜਲੀ ਦੀ ਵਧੀ ਪ੍ਰਤੀ ਯੂਨਿਟ ਦਰ ਵਾਪਿਸ ਨਾ ਲਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕਾਮਰੇਡ ਕਰਤਾਰ ਸਿੰਘ ਖਹਿਰਾ ਬੇਟ, ਤਹਿਸੀਲ ਸਕੱਤਰ ਬਲਦੇਵ ਸਿੰਘ ਪਮਾਲ, ਮੁਕੇਸ਼ ਬਾਂਸਲ, ਸ਼ਿਆਮ ਬਿਹਾਰੀ ਪਾਂਡੇ, ਬ੍ਰਾਂਚ ਸਕੱਤਰ ਹਰਜੀਤ ਸਿੰਘ, ਦਰਸ਼ਨ ਸਿੰਘ ਖਹਿਰਾ, ਕਿ੍ਪਾਲ ਸਿੰਘ ਪਮਾਲੀ, ਭਜਨ ਸਿੰਘ ਦਾਖਾ, ਜ਼ਿਲ੍ਹਾ ਕਮੇਟੀ ਮੈਂਬਰ ਮੋਹਣ ਸਿੰਘ ਮੁੱਲਾਂਪੁਰ, ਪਲਵਿੰਦਰ ਸਿੰਘ ਚੰਗਣਾ, ਠੇਕੇਦਾਰ ਦਰਸ਼ਨ ਸਿੰਘ ਮੁੱਲਾਂਪੁਰ, ਪਵਿੱਤਰ ਸਿੰਘ ਛੋਕਰ, ਸਿਕੰਦਰ ਸਿੰਘ ਮੁੱਲਾਂਪੁਰ, ਜਗਜੀਤ ਸਿੰਘ ਮੁੱਲਾਂਪੁਰ, ਤੋਤਾ ਸਿੰਘ, ਦਲੀਪ ਸਿੰਘ, ਭਗਵੰਤ ਸਿੰਘ ਜਾਂਗਪੁਰ, ਦਰਜਨਾਂ ਹੋਰ ਪਾਰਟੀ ਨਾਲ ਜੁੜੇ ਆਗੂ ਮੌਜੂਦ ਸਨ |
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਸੀ.ਪੀ.ਆਈ.ਐਮ ਤਹਿਸੀਲ ਕਮੇਟੀ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਪੂਰੇ ਪੰਜਾਬ ਭਰ ਵਿਚ ਪਾਵਰਕਾਮਾਂ ਦਫ਼ਤਰਾਂ ਦੇ ਐਕਸੀਅਨਾਂ ਨੂੰ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਸਬੰਧੀ ਮੰਗ ਪੱਤਰ ਸੌਾਪੇ ਗਏ | ਇਸੇ ਮੌਕੇ ਸੀ.ਪੀ.ਆਈ.ਐਮ. ਰਾਏਕੋਟ ਵਲੋਂ ਐਕਸੀਅਨ ਰਤਨ ਕੁਮਾਰ ਮਿੱਤਲ ਰਾਏਕੋਟ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਜਿਸ ਦੌਰਾਨ ਤਹਿਸੀਲ ਸਕੱਤਰ ਹਰਿੰਦਰਪ੍ਰੀਤ ਸਿੰਘ ਹਨੀ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਤਹਿਸੀਲ ਪ੍ਰਧਾਨ ਰਣਧੀਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਕਾ. ਬਲਜੀਤ ਸਿੰਘ ਬੁਰਜ ਹਰੀ ਸਿੰਘ, ਕਿਸਾਨ ਆਗੂ ਕਾ. ਫਕੀਰ ਚੰਦ ਦੱਧਾਹੂਰ, ਹਰਪਾਲ ਸਿੰਘ ਮਜ਼ਦੂਰ ਆਗੂ, ਕੌਾਸਲਰ ਗਣੇਸ਼ ਬਹਾਦਰ ਆਦਿ ਨੇ ਦੱਸਿਆ ਕਿ ਜੋ ਬਿਜਲੀ ਬਿੱਲ ਘਰੇਲੂ ਵਰਤੋਂ 'ਚ ਆਉਂਦੇ ਹਨ | ਉਨ੍ਹਾਂ ਦੇ ਰੇਟ ਬੇਹੱਦ ਗੁਆਂਢੀ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ | ਉਨ੍ਹਾਂ ਦੱਸਿਆ ਕਿ ਪਾਵਰਕਾਮ ਲੋਕਾਂ ਦੀ ਅੰਨ੍ਹੀਂ ਲੁੱਟ ਕਰ ਰਹੀ ਹੈ | ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਬਿਜਲੀ ਬਿੱਲ 'ਤੇ ਜੀ.ਐਸ.ਟੀ ਤੇ ਗਊ ਟੈਕਸ ਲਗਾ ਕੇ ਖ਼ਪਤਕਾਰਾਂ 'ਤੇ ਬੇਹੱਦ ਬੋਝ ਪਾਇਆ ਹੈ | ਉਨ੍ਹਾਂ ਆਖਿਆ ਕਿ ਇਨ੍ਹਾਂ ਟੈਕਸਾਂ ਨੂੰ ਤੁਰੰਤ ਘਟਾਇਆ ਜਾਵੇ ਤੇ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਕੁਨੈਕਸਨ ਤੇ ਲੋਡ ਵਧਾਉਣ ਲਈ ਫੀਸ ਵੀ ਇਕ ਅੰਨ੍ਹੀ ਲੁੱਟ ਹੈ ਜਦ ਕਿ ਪਿਛਲੀ ਬਾਦਲ ਸਰਕਾਰ ਨੇ ਕਿਸਾਨਾਂ ਤੋਂ ਪ੍ਰਤੀ ਹਾਰਸ ਪਾਵਰ 12 ਸੌ ਰੁਪਏ ਪ੍ਰਤੀ ਵਸੂਲੇ ਸਨ | ਇਸ ਲਈ ਹੁਣ ਕਿਸਾਨਾਂ ਤੋਂ 4950 ਰੁਪਏ ਪ੍ਰਤੀ ਹਾਰਸ ਪਾਵਰ ਲਏ ਜਾ ਰਹੇ ਹਨ | ਇਸ ਲੁੱਟ ਨੂੰ ਕਿਸਾਨ ਜੱਥੇਬੰਦੀਆਂ ਬਰਦਾਸਤ ਨਹੀਂ ਕਰਨਗੀਆਂ | ਉਨ੍ਹਾਂ ਆਖਿਆ ਕਿ ਜੋ ਸਰਕਾਰੀ ਥਰਮਲ ਪਲਾਟ ਬੰਦ ਕਰ ਦਿੱਤੇ ਹਨ ਉਹ ਜਲਦੀ ਚਾਲੂੂ ਕਰਕੇ ਸਸਤੀ ਬਿਜਲੀ ਪੈਦਾ ਕੀਤੀ ਜਾਵੇ ਘਰੇਲੂ ਖ਼ਪਤਕਾਰਾਂ ਨੂੰ ਬਿਜਲੀ ਬਿੱਲ ਹਰ ਮਹੀਨੇ ਲਏ ਜਾਣ ਤੇ ਪਾਣੀ ਵਾਲੀਆਂ ਟੈਕੀਆਂ ਜੋ ਵਾਟਰ ਸਪਲਾਈ ਮਹਿਕਮੇ ਕੋਲ ਹਨ ਉੱਥੇ ਹੀ ਰਹਿਣ ਪੰਚਾਇਤਾਂ ਨੂੰ ਨਾ ਦਿੱਤੀਆਂ ਜਾਣ ਤਾਂ ਕਿ ਬਿਜਲੀ ਬਿੱਲ ਭਰਨ 'ਚ ਦਿੱਕਤ ਨਾ ਆਵੇ | ਇਸ ਮੌਕੇ ਮਾ. ਸਿਆਮ ਸਿੰਘ, ਡਾ. ਗੁਲਜੀਤ ਸਿੰਘ ਧਾਲੀਵਾਲ ਬੁਰਜ ਹਰੀ ਸਿੰਘ, ਕਾ. ਨਿਰਮਲ ਸਿੰਘ ਗਿੱਲ, ਕਾ. ਬਿੰਦਰ ਕੁਮਾਰ, ਕਾ. ਇੰਦਰਜੀਤ ਸਿੰਘ ਬੁਰਜ ਹਰੀ ਸਿੰਘ, ਕਾ. ਗੁਰਮੀਤ ਸਿੰਘ ਤਲਵੰਡੀ, ਲਾਭ ਸਿੰਘ ਭੈਣੀ, ਕਾ. ਹਰਭਜਨ ਸਿੰਘ, ਗੁਲਵੰਤ ਸਿੰਘ ਦੱਧਾਹੂਰ, ਚਮਕੌਰ ਸਿੰਘ ਦੱਧਾਹੂਰ, ਸੁਰਿੰਦਰ ਸਿੰਘ ਤਾਜਪੁਰ, ਜਸਵੀਰ ਸਿੰਘ ਜੌਹਲਾਂ, ਦੇਬੀ ਸਿੰਘ ਜੌਹਲਾਂ, ਮੇਜਰ ਸਿੰਘ ਭੈਣੀ, ਬਲਵਿੰਦਰ ਸਿੰਘ, ਰਛਪਾਲ ਸਿੰਘ ਭੈਣੀ ਆਦਿ ਹਾਜ਼ਰ ਸਨ |

ਹਲਕਾ ਦਾਖਾ ਅੰਦਰ ਸੜਕਾਂ 'ਤੇ ਪੈ ਰਹੀ ਪ੍ਰੀਮਿਕਸ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਭੈਣੀ

ਸਿੱਧਵਾਂ ਬੇਟ, 22 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਨੇ ਸਥਾਨਕ ਕਸਬੇ ਅਤੇ ਲਾਗਲੇ ਪਿੰਡ ਸਲੇਮਪੁਰਾ ਦੀਆਂ ਫਿਰਨੀਆਂ ਦੀ ਰਿਪੇਅਰ ਕਰਕੇ ਪੈਣ ਵਾਲੀ ਪ੍ਰੀਮਿਕਸ ...

ਪੂਰੀ ਖ਼ਬਰ »

ਆਰਜ਼ੀ ਕੂੜੇ ਦੇ ਡੰਪ ਦੀ ਸਮੱਸਿਆ ਨਗਰ ਕੌਾਸਲ ਲਈ ਬਣੀ ਗਲੇ ਦੀ ਹੱਡੀ

ਜਗਰਾਉਂ, 22 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸਿਆਸੀ ਨੇਤਾਵਾਂ ਵਲੋਂ ਵੋਟਾਂ ਅਤੇ ਮਲਾਜ਼ੇਦਾਰੀਆਂ ਨੂੰ ਲੈ ਕੇ ਸ਼ਹਿਰ ਅੰਦਰ ਕੂੜੇ ਦੇ ਆਰਜ਼ੀ ਡੰਪ ਖ਼ਤਮ ਕਰਨ ਨਾਲ ਬਣੀ ਸਮੱਸਿਆ ਹੁਣ ਇਨ੍ਹਾਂ ਦੇ ਗਲੇ ਦੀ ਹੱਡੀ ਬਣ ਚੁੱਕੀ ਹੈ | ਝਾਂਸੀ ਰਾਣੀ ਚੌਕ ਵਿਖੇ ਅੱਜ ਫਿਰ ...

ਪੂਰੀ ਖ਼ਬਰ »

ਤੂੜੀ ਨਾਲ ਭਰੀਆਂ 17 ਓਵਰਲੋਡ ਟਰੈਕਟਰ-ਟਰਾਲੀਆਂ ਸਮੇਤ ਮਾਲਕ ਕਾਬੂ

ਭੂੰਦੜੀ, 22 ਜੁਲਾਈ (ਕੁਲਦੀਪ ਸਿੰਘ ਮਾਨ)-ਸਥਾਨਿਕ ਪੁਲਿਸ ਚੌਕੀ ਵੱਲੋਂ ਤੂੜੀ ਨਾਲ ਭਰੀਆਂ 17 ਓਵਰਲੋਡ ਟਰੈਕਟਰ-ਟਰਾਲੀਆਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਭੂੰਦੜੀ ਦੇੇ ਇੰਚਾਰਜ ਗੁਰਸੇਵਕ ਸਿੰਘ ਅਤੇ ਏ. ਐਸ. ਆਈ ...

ਪੂਰੀ ਖ਼ਬਰ »

ਹੰਬੜਾਂ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰ ਕਾਬੂ

ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਕਸਬਾ ਹੰਬੜਾਂ ਚੌਾਕੀ ਦੇ ਇੰਚਾਰਜ ਹਰਮੇਸ਼ ਸਿੰਘ ਵੱਲੋਂ ਹੰਬੜਾਂ ਇਲਾਕੇ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ...

ਪੂਰੀ ਖ਼ਬਰ »

ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ ਨਾਜਾਇਜ਼ ਸ਼ਰਾਬ ਦੀਆਂ 40 ਪੇਟੀਆਂ ਬਰਾਮਦ

ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ 40 ਪੇਟੀਆਂ ਸ਼ਰਾਬ ਦੇਸ਼ੀ ਮਾਰਕਾ ਚੰਡੀਗੜ੍ਹ ਸਮੇਤ ਕਾਰ ਸਮੇਤ ਇਕ ਕਾਬੂ, ਦੂਜਾ ਸਾਥੀ ਫ਼ਰਾਰ ਮੁਕੱਦਮਾ ਦਰਜ | ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸ. ਐਚ. ਓ. ਅਮਰਜੀਤ ਸਿੰਘ ਗੋਗੀ ...

ਪੂਰੀ ਖ਼ਬਰ »

ਪਿੰਡ ਸਿੱਧਵਾਂ ਖੁਰਦ ਦੇੇ ਨਗਰ ਨਿਵਾਸੀਆਂ ਵਲੋਂ ਨਸ਼ਿਆਂ ਿਖ਼ਲਾਫ਼ ਇਕਜੁੱਟ ਹੋ ਕੇ ਲੜਨ ਦਾ ਐਲਾਨ

ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਖੁਰਦ ਵਿਖੇ ਸਿੱਧਵਾਂ ਸੇਵਾ ਗਰੁੱਪ, ਗ੍ਰਾਮ ਪੰਚਾਇਤ, ਗਰੀਨ ਸਭ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ 'ਚਿੱਟੇ' ਅਤੇ ਹੋਰ ਨਸ਼ਿਆਂ ਸਬੰਧੀ ਵਿਚਾਰ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਅੱਡਾ ਦਾਖਾ ਸ਼ਹਿਰੀ ਫੀਡਰ ਅਧੀਨ ਬਿਜਲੀ ਬੰਦ ਦੀ ਸੂਚਨਾ

ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਰਾਜ ਬਿਜਲੀ ਨਿਗਮ (ਲਿਮ:) ਉਪ ਮੰਡਲ ਅੱਡਾ ਦਾਖਾ ਐੱਸ.ਡੀ.ਓ. ਕੇਵਲ ਸਿੰਘ ਹੀਰਾ ਦੁਆਰਾ ਜਾਣਕਾਰੀ ਅਨੁਸਾਰ 11 ਕੇ.ਵੀ. ਸ਼ਹਿਰੀ ਫੀਡਰ ਅੱਡਾ ਦਾਖਾ ਅਧੀਨ ਸ਼ਹਿਰੀ ਇਲਾਕੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਅਤੇ ...

ਪੂਰੀ ਖ਼ਬਰ »

ਬਹੁਮੰਤਵੀ ਸਹਿਕਾਰੀ ਸਭਾ ਰਸੂਲਪੁਰ ਵਲੋਂ ਬੂਟੇ ਲਗਾਏ

ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹੁ-ਮੰਤਵੀ ਸਹਿਕਾਰੀ ਸਭਾ ਰਸੂਲਪੁਰ ਵਿਖੇ ਪ੍ਰਧਾਨ ਸਤਿੰਦਰਪਾਲ ਸਿੰਘ ਸੀਬਾ ਤੇ ਲੈਂਡ ਮਾਰਗੇਜ਼ ਬੈਂਕ ਜਗਰਾਉਂ ਦੇ ਡਾਇਰੈਕਟਰ ਅਮਰਜੀਤ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਕੀਤਾ ਜਾਗਰੂਕ

ਰਾਏਕੋਟ, 22 ਜੁਲਾਈ (ਸੁਸ਼ੀਲ)-ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਪਿੰਡ ਆਂਡਲੂ ਦੇ ਐਸ. ਜੀ. ਐਨ. ਡੀ. ਕਾਨਵੈਂਟ ਸਕੂਲ ਵਿੱਚ ਡੈਪੋ ਪ੍ਰੋਗਰਾਮ ਤਹਿਤ ਇਕ ਸੈਮੀਨਾਰ ਕਰਵਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੁਕ ਕੀਤਾ | ਇਸ ...

ਪੂਰੀ ਖ਼ਬਰ »

ਰਾਏਕੋਟ ਤੋਂ ਲੋਹਗੜ੍ਹ ਤੱਕ ਬਣਨ ਵਾਲੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ

ਰਾਏਕੋਟ, 22 ਜੁਲਾਈ (ਸੁਸ਼ੀਲ)-ਸਥਾਨਕ ਸ਼ਹਿਰ ਤੋਂ ਪਿੰਡ ਲੋਹਗੜ੍ਹ ਤੱਕ ਬਣਨ ਵਾਲੀ ਲਗਪਗ 11 ਕਿੱਲੋਮੀਟਰ ਲੰਬੀ ਸੜਕ ਦੀ ਉਸਾਰੀ ਦਾ ਕੰਮ ਅੱਜ ਯੂਥ ਆਗੂ ਕਾਮਿਲ ਬੋਪਾਰਾਏ ਵਲੋਂ ਪਿੰਡ ਜੌਹਲਾਂ ਤੋਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਕਾਮਿਲ ਬੋਪਾਰਾਏ ...

ਪੂਰੀ ਖ਼ਬਰ »

ਸਲੇਮਪੁਰ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਉਣ ਦੀ ਸ਼ੁਰੂਆਤ

ਹੰਬੜਾਂ, 22 ਜੁਲਾਈ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਸਲੇਮਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਲਗਾਉਣ ਦੀ ਸ਼ੁਰੂਆਤ ਸਰਪੰਚ ਇੰਦਰਜੀਤ ਸਿੰਘ ਗਿੱਲ ਵੱਲੋਂ ਬੂਟਾ ਲਗਾ ...

ਪੂਰੀ ਖ਼ਬਰ »

ਛੱਪੜ ਦਾ ਪਾਣੀ ਘਰਾਂ ਵਿਚ ਆਉਣ ਵਿਰੁੱਧ ਵਾਰਡ ਵਾਸੀਆਂ ਨੇ ਲਗਾਇਆ ਧਰਨਾ

ਜਗਰਾਉਂ, 22 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹਿਰ ਅੰਦਰ ਹੋਏ ਨਾਜਾਇਜ਼ ਕਬਜ਼ਿਆਂ ਪ੍ਰਤੀ ਨਗਰ ਕੌਾਸਲ ਦੀ ਢਿੱਲ ਮੱਠ ਅਤੇ ਅੱਖਾਂ ਮੀਚਣ ਦੀ ਨੀਤੀ ਨੇ ਜਿੱਥੇ ਆਵਾਜਾਈ ਦੀ ਸਮੱਸਿਆ ਖੜ੍ਹੀ ਕੀਤੀ ਹੋਈ ਹੈ, ਉੱਥੇ ਹੁਣ ਇਹ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਅੜਿੱਕਾ ...

ਪੂਰੀ ਖ਼ਬਰ »

ਮਾਣੂੰਕੇ ਵਿਖੇ 2100 ਬੂਟੇ ਲਗਾਏ

ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਅਤੇ ਬਾਬਾ ਨਰੈਣ ਸਿੰਘ ਦੇ 97ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਮਾਣੂੰਕੇ ਵਿਖੇ ਸਰਪੰਚ ਗੁਰਮੁਖ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਵਾਸੀਆਂ ਅਤੇ ਭਾਈ ਦਾਨ ਸਿੰਘ ਪਬਲਿਕ ...

ਪੂਰੀ ਖ਼ਬਰ »

ਸ਼ਹਿਨਸ਼ਾਹ ਪਲਾਈਵੁੱਡ ਹੰਬੜਾਂ 'ਚ ਮਜ਼ਦੂਰਾਂ ਦੀ ਕੁੱਟਮਾਰ ਕਰ ਕੇ ਲਿਆ ਜਾਂਦਾ ਹੈ ਜਬਰੀ ਕੰਮ

ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)-ਕਸਬਾ ਹੰਬੜਾਂ 'ਚ ਜਿੱਥੇ ਵੱਡੀ ਗਿਣਤੀ ਵਿਚ ਫੈਕਟਰੀਆਂ ਵਿਚ ਨਾਬਾਲਗਾਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ, ਉੱਥੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟ ਕੇ ਜਬਰੀ ਕੰਮ ਲਿਆ ਜਾ ਰਿਹਾ ਹੈ | ਜਿਸ ਦੀ ਮਿਸਾਲ ਕਸਬਾ ਹੰਬੜਾਂ ਦੀ ...

ਪੂਰੀ ਖ਼ਬਰ »

5 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਇਕ ਕਾਬੂ

ਜੋਧਾਂ, 22 ਜੁਲਾਈ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਥਾਣਾ ਜੋਧਾਂ ਦੇ ਮੁਖੀ ਇੰਦਰਪਾਲ ਚੌਹਾਨ ਦੀ ਅਗਵਾਈ ਹੇਠ ਨਸਿਆ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ | ਏ.ਐਸ.ਆਈ ਲਖਬੀਰ ਸਿੰਘ, ਏ.ਐਸ.ਆਈ ਸਰਨਜੀਤ ਸਿੰਘ ...

ਪੂਰੀ ਖ਼ਬਰ »

ਹੰਬੜਾਂ 'ਚ ਨਾਬਾਲਗ ਨੂੰ ਚੁੱਕ ਕੇ ਲੈ ਜਾਣ 'ਤੇ ਦਹਿਸ਼ਤ ਦਾ ਮਹੌਲ

ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)-ਪੁਲਿਸ ਕਮਿਸ਼ਨਰੇਟ ਅਧੀਨ ਪੈਂਦੇ ਕਸਬਾ ਹੰਬੜਾਂ ਵਿਖੇ ਸਵੇਰੇ 7 ਵਜੇ ਕੁੱਝ ਅਣਪਛਾਤੇ ਲੋਕਾਂ ਵੱਲੋਂ ਇਕ ਨਾਬਾਲਗ ਬੱਚੇ ਨੂੰ ਜਬਰੀ ਘਰੋਂ ਚੁੱਕ ਕੇ ਲਿਜਾਣ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ | ਮੌਕੇ ਤੋਂ ਪ੍ਰਾਪਤ ਹੋਈ ...

ਪੂਰੀ ਖ਼ਬਰ »

ਮੰਡਲ ਦਾਖਾ 'ਚ ਟਿਊਬਵੈੱਲ ਲੋਡ ਵਧਾਉਣ ਪ੍ਰਕਿਰਿਆ ਜਾਰੀ-ਐਕਸੀਅਨ

ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਰਾਜ ਬਿਜਲੀ ਨਿਗਮ ਦੁਆਰਾ ਜਾਰੀ ਹਦਾਇਤਾਂ ਅਤੇ ਐੱਸ.ਈ ਜਗਦੇਵ ਸਿੰਘ ਹਾਂਸ ਦੀ ਨਜ਼ਰਸਾਨੀ ਹੇਠ ਖੇਤੀ ਮੋਟਰਾਂ ਦੇ ਲੋਡ ਨਿਯਮਿਤ ਕਰਨ ਲਈ ਸ਼ੁਰੂ ਮੁਹਿੰਮ ਵਿਚ ਟਿਊਬਵੈੱਲ ਬਿਜਲੀ ਖ਼ਪਤਕਾਰਾਂ ਵਲੋਂ ...

ਪੂਰੀ ਖ਼ਬਰ »

ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਜ਼ਰੂਰੀ ਹੈ-ਦਿਉਲ/ਸਰਪੰਚ ਜੱਸੋਵਾਲ

ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ 'ਰੁੱਖ ਲਗਾਓ-ਵੰਸ਼ ਬਚਾਓ' ਮੁਹਿੰਮ ਤਹਿਤ ਸੂਬੇ ਦੇ ਪਿੰਡ-ਪਿੰਡ ਵਿਚ 550 ਬੂਟੇ ਲਗਾਉਣ ਦੀ ਸ਼ਲਾਘਾ ਕਰਦਿਆਂ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਪਸ਼ੂਆਂ ਦੁਆਰਾ ਬੂਟਿਆਂ ਦਾ ਉਜਾੜਾ ਰੋਕਣ ਲਈ ਸਾਂਝੇ ਯਤਨਾਂ ਦੀ ਲੋੜ

ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਜ਼ਹਿਰੀਲੀ ਹੋ ਰਹੀ ਹਵਾ ਅਤੇ ਬੇਹੱਦ ਗੰਧਲਾ ਹੋ ਰਹੇ ਪਾਣੀ ਨੂੰ ਬਚਾਉਣ ਲਈ ਪੂਰੇ ਸਾਲ ਨੂੰ ਵਣ ਮਹਾਂਉਤਸਵ ਦੇ ਰੂਪ 'ਚ ਮਨਾ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਗਰੀਨ ਪੰਜਾਬ ਮਿਸ਼ਨ ਤਹਿਤ 10 ...

ਪੂਰੀ ਖ਼ਬਰ »

ਮਲਸੀਹਾਂ ਭਾਈਕੇ ਦੀ ਪੰਚਾਇਤ ਤੇ ਕਲੱਬ ਵਲੋਂ ਪੁਲਿਸ 'ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼

ਸਿੱਧਵਾਂ ਬੇਟ, 22 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਮਲਸੀਹਾਂ ਭਾਈਕੇ ਦੀ ਪੰਚਾਇਤ ਅਤੇ ਕਲੱਬ ਦੇ ਮੈਂਬਰਾਂ ਨੇ ਥਾਣਾ ਸਦਰ ਦੀ ਪੁਲਿਸ ਉੱਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਗੰਭੀਰ ਦੋਸ਼ ਲਗਾ ਕੇ ਨਸ਼ਿਆਂ ਦੇ ਮਾਮਲੇ 'ਤੇ ਪਹਿਲਾਂ ਹੀ ਪੁਲਿਸ ਦੀ ਹੋ ...

ਪੂਰੀ ਖ਼ਬਰ »

ਕੋਆਪ੍ਰੇਟਿਵ ਸਭਾ ਚੀਮਨਾਂ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ

ਜਗਰਾਉਂ, 22 ਜੁਲਾਈ (ਗੁਰਦੀਪ ਸਿੰਘ ਮਲਕ)-ਨਜ਼ਦੀਕੀ ਪਿੰਡ ਚੀਮਨਾਂ ਦੀ ਕੋਆਪਰੇਟਿਵ ਐਗਰੀਕਲਰ ਬਹੁਮੰਤਵੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ | ਇਹ ਚੋਣ ਵਿਭਾਗ ਵੱਲੋਂ ਨਿਯੁਕਤ ਕੀਤੇ ਰੀਟਰਨਿੰਗ ਅਫ਼ਸਰ ਦੀਪਕ ਸ਼ਰਮਾ ਦੀ ਨਿਗਰਾਨੀ ਹੇਠ ਕਰਵਾਈ ਗਈ | ਪਿੰਡ ਚੀਮਨਾਂ ...

ਪੂਰੀ ਖ਼ਬਰ »

ਸਰਪੰਚ ਨਵਦੀਪ ਸਿੰਘ ਗਰੇਵਾਲ ਚੇਅਰਮੈਨ ਦੀ ਦੌੜ 'ਚ ਨਹੀਂ-ਗਾਲਿਬ

ਜਗਰਾਉਂ, 22 ਜੁਲਾਈ (ਗੁਰਦੀਪ ਸਿੰਘ ਮਲਕ)-ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਦੇ ਲਈ ਸਰਪੰਚ ਨਵਦੀਪ ਸਿੰਘ ਗਰੇਵਾਲ ਵਲੋਂ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੰੁਚਾਵਾਂਗੇ-ਕਲੇਰ

ਜਗਰਾਉਂ, 22 ਜੁਲਾਈ (ਅਜੀਤ ਸਿੰਘ ਅਖਾੜਾ)-ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਦਿਸ਼ਾ-ਦਿਰਦੇਸ਼ਾਂ ਦੇ ਮੱਦੇਨਜ਼ਰ ਪਾਰਟੀ ਦੀ ਹੋਰ ਵਧੇਰੇ ਮਜ਼ਬੂਤੀ ਲਈ ਅਤੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਨੂੰ ਹੋਰ ਤੇਜ਼ ਕੀਤਾ ...

ਪੂਰੀ ਖ਼ਬਰ »

ਬਿਜਲੀ ਮੰਡਲ ਲਲਤੋਂ ਕਲਾਂ ਵਿਖੇ ਕੇਂਦਰੀ ਜ਼ੋਨ ਚੇਤਨਾ ਕਨਵੈਨਸ਼ਨ ਅੱਜ

ਇਯਾਲੀ/ਥਰੀਕੇ, 22 ਜੁਲਾਈ (ਰਾਜ ਜੋਸ਼ੀ)-ਪੀ. ਐੱਸ. ਈ. ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਚੇਤਨਾ ਕਨਵੈਨਸ਼ਨਾਂ ਦੀ ਲੜੀ ਤਤਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਸੰਜੀਵਨੀ ਟਰੱਸਟ ਵਲੋਂ ਚਰਚਿਤ ਮੁਹੱਲਾ ਪ੍ਰੇਮ ਨਗਰ 'ਚ ਬਰਸਾਤੀ ਮੌਸਮ ਦੇ ਮੱਦੇਨਜ਼ਰ ਸਪਰੇਅ ਦਾ ਛਿੜਕਾਅ

ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸੰਜੀਵਨੀ ਟਰੱਸਟ ਰਾਏਕੋਟ ਵਲੋਂ ਪਿਛਲੇ ਸਮੇਂ ਦੌਰਾਨ ਹਰੀ ਸਿੰਘ ਨਲੂਆਂ ਚੌਾਕ ਵਿਚ ਜਾਲੀਆਂ ਲਾ ਕੇ ਬੂਟੇ ਲਾਉਣ, ਖੂਨਦਾਨ ਕੈਂਪ ਲਗਾਉਣ, ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਤੀਆਂ ਦੇ ਤਿਉਹਾਰ ਮਨਾਉਣ, ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਹਲਕਾ ਇੰਚਾਰਜ ਸੰਧੂ ਵਲੋਂ ਬੱਸੀਆਂ ਵਿਖੇ ਵਰਕਰਾਂ ਨਾਲ ਮੀਟਿੰਗ

ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਮੈਂਬਰਸ਼ਿੱਪ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

ਕਿਸਾਨਾਂ ਨੂੰ ਬੀ. ਡੀ. ਐਸ. ਸਕੀਮ ਰਾਹੀਂ ਰਿਆਇਤ ਦਿੱਤੀ ਜਾਵੇ-ਬਲੌਰ ਸਿੰਘ ਫੇਰੂਰਾਈ

ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਕਰਜੇ ਹੇਠ ਦੱਬੇ ਕਿਸਾਨਾਂ ਤੇ ਪਾਵਰਕਾਮ ਵਲੋਂ ਲੋਡ ਵਧਾਉਣ ਦੀ ਆੜ ਹੇਠ ਹੋਰ ਬੋਝ ਪਾਉਣ ਦੀਆਂ ਤਿਆਰੀਆਂ ਸੁਰੂ ਕਰ ਦਿੱਤੀਆਂ ਹਨ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕੋ-ਕਨਵੀਨਰ ਬਲੌਰ ...

ਪੂਰੀ ਖ਼ਬਰ »

ਸਰਾਭਾ 'ਚ ਭੈਣੀ ਦੀ ਅਗਵਾਈ ਹੇਠ ਇੰਟਰਲਾਕ ਟਾਇਲਾਂ ਲਗਉਣ ਦਾ ਕੰਮ ਸ਼ੂਰੂ

ਪੱਖੋਵਾਲ/ਸਰਾਭਾ, 22 ਜੁਲਾਈ (ਕਿਰਨਜੀਤ ਕੌਰ ਗਰੇਵਾਲ)-ਪੰਜਾਬ ਸਰਕਾਰ ਸੂਬੇ ਦੇ ਸਰਵਪੱੱਖੀ ਵਿਕਾਸ ਦੇ ਨਾਲ-ਨਾਲ ਪਿੰਡਾਂ ਦੀ ਨੁਹਾਰ ਬਦਲਣ ਲਈ ਠੋਸ ਉਪਰਾਲੇ ਕਰ ਰਹੀ ਹੈ, ਇਸ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ...

ਪੂਰੀ ਖ਼ਬਰ »

ਮਨਜੀਤ ਕੌਰ ਭੈਣੀ ਨੇ ਦਾਖਾ ਵਿਖੇ ਤੀਆਂ ਦੇ ਪਿੜ 'ਚ ਮੁਟਿਆਰਾਂ ਨਾਲ ਪਾਈ ਕਿੱਕਲੀ

ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਵਿਰਸੇ ਦੀ ਜਿੰਦਜਾਨ ਔਰਤਾਂ ਲਈ ਸਾਉਣ ਮਹੀਨੇ ਵਿਸ਼ੇਸ਼ ਤੀਆਂ ਦਾ ਤਿਉਹਾਰ ਪਿੰਡ ਦਾਖਾ (ਲੁਧਿ:) ਵਿਖੇ ਅੱਲੜ੍ਹ ਮੁਟਿਆਰਾਂ, ਨਵ ਵਿਆਹੀਆ ਅਤੇ ਬੀਬੀਆਂ ਵਲੋਂ ਰਲ਼ ਕੇ ਮਨਾਏ ਜਾਣ ਸਮੇਂ ਤੀਆਂ ਦੇ ਪਿੜ ...

ਪੂਰੀ ਖ਼ਬਰ »

ਜਗਰਾਉਂ ਕਚਹਿਰੀਆਂ 'ਚ ਗਲਤ ਦਸਤਾਵੇਜ਼ ਬਣਾਉਣ ਸਬੰਧੀ ਚੱਲ ਰਹੇ ਗੋਰਖ ਧੰਦੇ ਤੋਂ ਪਰਦਾ ਉੱਠਿਆ

ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਦੇ ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਨ•ਾਂ ਦੇ ਹੀ ਪਿੰਡ ਦੇ ਇਕ ਵਿਅਕਤੀ ਵਲੋਂ ਵਿਦੇਸ਼ ਜਾਣ ਲਈ ਲੋਂੜੀਦੇ ਖੇਤੀਬਾੜੀ ਨਾਲ ਸਬੰਧਿਤ ਦਸਤਾਵੇਜ਼ ਤਿਆਰ ਕਰਵਾਉਣ ਲਈ ਜਗਰਾਉਂ ਦੀ ਕਚਹਿਰੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ-ਗਰੇਵਾਲ, ਬਾਜਵਾ

ਜੋਧਾਂ, 22 ਜੁਲਾਈ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁਲਾਜਮਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਡਾਢਾ ਰੋਸ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਪੀ. ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ

ਰਾਏਕੋਟ, 22 ਜੁਲਾਈ (ਸੁਸ਼ੀਲ)-ਪੀ.ਡਬਲਯੂ.ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਰਾਏਕੋਟ ਦੀ ਇਕ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿਖੇ ਜ਼ੋਨ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜਥੇਬੰਦੀ ...

ਪੂਰੀ ਖ਼ਬਰ »

ਸੀ੍ਰ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ ਹਾਂਸ ਕਲਾਂ ਵੱਲੋਂ ਸਿਲਾਈ ਸੈਂਟਰ ਤੇ ਸੰਗੀਤ ਅਕੈਡਮੀ ਦੀ ਸ਼ੁਰੂਆਤ

ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸੀ੍ਰ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ (ਰਜਿ:) ਪਿੰਡ ਹਾਂਸ ਕਲਾਂ ਵੱਲੋਂ ਲੋਕ ਭਲਾਈ ਕੇਂਦਰ (ਘੁੱਦੂ ਦੀ ਹਵੇਲੀ) ਵਿਚ ਸਿਲਾਈ ਸੈਂਟਰ ਅਤੇ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਮੰਦਰ ਸ਼ਿਵਾਲਾ ਖਾਮ ਨੂੰ ਏਅਰ ਕੰਡੀਸ਼ਨਰ ਭੇਟ

ਰਾਏਕੋਟ, 22 ਜੁਲਾਈ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਅੱਜ ਆਪਣੇ ਸਮਾਜਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਮਨੀਕ ਦਿਉਲ ਦੀ ਅਗਵਾਈ 'ਚ ਸਥਾਨਕ ਸ੍ਰੀ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਦੀ ਪ੍ਰਬੰਧਕੀ ਕਮੇਟੀ ਨੂੰ ਇਕ ਏਅਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਡੀ. ਸੀ. ਦਫ਼ਤਰ ਲੁਧਿਆਣਾ ਵਿਖੇ ਧਰਨਾ ਅੱਜ

ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਦੀ ਕਿਸਾਨੀ ਸੰਕਟ ਵਿਚ ਹੈ ਅਤੇ ਇਹ ਸੰਕਟ ਲਗਾਤਾਰ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ | ਹਰ ਰੋਜ਼ ਕਿਸਾਨ ਤੇ ਖੇਤੀ ਕਿੱਤੇ ਨਾਲ ਸਬੰਧਿਤ ਮਜ਼ਦੂਰ ਆਰੀਥਕ ਤੰਗੀਆਂ ਦੇ ਚਲਦਿਆਂ ਖੁਦਕੁਸ਼ੀਆਂ ਕਰ ਰਹੇ ਹਨ, ਪਰ ਕਿਸੇ ਵੀ ...

ਪੂਰੀ ਖ਼ਬਰ »

ਸਹਿਕਾਰੀ ਸਭਾ ਹੰਬੜਾਂ ਵਲੋਂ ਏ. ਆਰ. ਸੁਰਜੀਤ ਕੌਰ ਦਾ ਸਨਮਾਨ

ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)-ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਵਲੋਂ ਸਭਾ ਦੇ ਪ੍ਰਧਾਨ ਠੇਕੇਦਾਰ ਹਰਮੋਹਣ ਸਿੰਘ ਦੀ ਅਗਵਾਈ ਵਿਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ (ਪੱਛਮੀ) ਸ੍ਰੀਮਤੀ ਸੁਰਜੀਤ ਕੌਰ ਦਾ ਕਮੇਟੀ ਮੈਂਬਰਾਂ ...

ਪੂਰੀ ਖ਼ਬਰ »

ਭੈਣੀ ਵਲੋਂ ਵਲੀਪੁਰ ਕਲਾਂ 'ਚ ਮਨਰੇਗਾ ਅਧੀਨ ਵਿਕਾਸ ਕਾਰਜ ਕਰਵਾਉਣ ਦੇ ਕੰਮਾਂ ਦਾ ਉਦਘਾਟਨ

ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਵਲੀਪੁਰ ਕਲਾਂ ਵਿਖੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਿਨ੍ਹਾਂ ਨੇ ...

ਪੂਰੀ ਖ਼ਬਰ »

ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਪਿ੍ੰਸੀਪਲ ਨੇ ਸਕੂਲ ਸਟਾਫ਼ ਨੂੂੰ 'ਸੁਹਾਜਣੇ' ਦੇ ਬੂਟੇ ਵੰਡੇ

ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਪਿ੍ੰਸੀਪਲ ਮੈਡਮ ਜਤਿੰਦਰ ਕੌਰ ਨੇ ਸਕੂਲ ਸਟਾਫ਼ ਨੂੰ 'ਸੁਹਾਜਣੇ' ਦੇ ਬੂਟੇ ਵੰਡੇ | ਇਸ ਮੌਕੇ ਪਿ੍ੰਸੀਪਲ ਮੈਡਮ ਜਤਿੰਦਰ ਕੌਰ ਨੇ ਸਕੂਲ ਸਟਾਫ਼ ਨੂੰ ਕਿਹਾ ...

ਪੂਰੀ ਖ਼ਬਰ »

ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਵਿਖੇ ਗ੍ਰੀਨ-ਡੇ ਮਨਾਇਆ

ਭੰੂਦੜੀ, 22 ਜੁਲਾਈ (ਕੁਲਦੀਪ ਸਿੰਘ ਮਾਨ)-ਪੁਲਿਸ ਪਬਲਿਕ ਸੀਨੀਅਰ ਸਕੈਡਰੀ ਸਕੂਲ ਭਰੋਵਾਲ ਕਲਾਂ ਵਿਖੇ ਸਾਉਣ ਮਹੀਨੇ ਦੀ ਆਮਦ 'ਤੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਵਿਭਾਗ ਦੇ ਬੱਚਿਆਂ ਨੇ ਗ੍ਰੀਨ-ਡੇ ਮਨਾਇਆ ਗਿਆ | ਇਸ ਸਮਾਗਮ ਵਿਚ ਬੱਚੇ ਹਰੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਆਏ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਸਬੰਧੀ ਅੰਤਰ ਸਕੂਲ ਭਾਸ਼ਨ ਮੁਕਾਬਲੇ ਕਰਵਾਏ

ਜਗਰਾਉਂ, 22 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸੀਨੀਅਰ ਸਿਟੀਜਨਜ਼ ਵੈੱਲਫ਼ੇਅਰ ਫੋਰਮ ਵੱਲੋਂ ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਸਬੰਧੀ ਅੰਤਰ ਸਕੂਲ ਭਾਸ਼ਣ ਮੁਕਾਬਲੇ ਖ਼ਾਲਸਾ ਸਕੂਲ (ਲੜਕੀਆਂ) ਮਨੋਹਰ ਲਾਲ ਗਰਗ ਦੀ ਪ੍ਰਧਾਨਗੀ ਹੇਠ ਕਰਵਾਏ ਗਏ | ਇਸ ਵਿਚ 26 ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX