ਤਾਜਾ ਖ਼ਬਰਾਂ


ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਮਜ਼ਬੂਤ ਕਰ...
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇੱਥੇ ਆ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ...
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ...
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਿਊਸਟਨ 'ਚ ਚੱਲ ਰਹੇ 'ਹਾਉਡੀ ਮੋਦੀ' ਪ੍ਰੋਗਰਾਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ। ਇੱਥੇ ਪਹੁੰਚਣ 'ਤੇ ਵਿਦੇਸ਼ ਮੰਤਰੀ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਦੂਸਰਾ ਖਿਡਾਰੀ (ਸ਼ਿਖਰ ਧਵਨ) 36 ਦੌੜਾਂ ਬਣਾ ਕੇ ਆਊਟ
. . .  1 day ago
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਦੇ ਲਈ ਹੋਏ ਰਵਾਨਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 9 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
. . .  1 day ago
ਬਾਬਾ ਫਰੀਦ ਮੇਲੇ ਦੀਆਂ 5ਵੇਂ ਦਿਨ ਦੀਆਂ ਝਲਕੀਆਂ
. . .  1 day ago
ਗੁਰੂ ਚਰਨਾ ਵਿਚ ਜਾ ਬਿਰਾਜੇ ਬਾਬਾ ਨਿਰਮਲ ਸਿੰਘ ਚੱਕ ਸਿੰਘਾ
. . .  1 day ago
ਬਠਿੰਡਾ ਜੇਲ੍ਹ 'ਚ ਕੈਦੀ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ ਨੂੰ ਪਰਿਵਾਰ ਖ਼ਤਮ ਕਰਨ ਦੀਆਂ ਧਮਕੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਗਹਿਲੇਵਾਲਾ ਰਜਵਾਹੇ ਵਿਚੋਂ ਮਿਲੀ ਕੱਟੀ ਵਢੀ ਲਾਸ਼
. . .  1 day ago
ਹਾਊਡੀ ਮੋਦੀ 'ਚ ਟਰੰਪ 30 ਮਿੰਟ ਤੱਕ ਦੇਣਗੇ ਭਾਸ਼ਣ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਨੇ 22 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਦੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਨਿਖੇਧੀ
. . .  1 day ago
ਪੌੜੀ ਤੋੜਦੇ ਸਮੇਂ ਮਲਬੇ ਹੇਠ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ
. . .  1 day ago
ਪੀ.ਓ.ਕੇ ਜਵਾਹਰ ਲਾਲ ਨਹਿਰੂ ਦੀ ਦੇਣ - ਅਮਿਤ ਸ਼ਾਹ
. . .  1 day ago
ਦਿੜ੍ਹਬਾ ਪੁਲਿਸ ਨੇ 13800 ਨਸ਼ੀਲੀਆਂ ਗੋਲੀਆਂ ਅਤੇ 30 ਸ਼ੀਸ਼ੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋ ਕੀਤਾ ਕਾਬੂ
. . .  1 day ago
ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ ਦਾ ਨਾਭਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਪੁਲਿਸ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੀ ਝੜਪ 'ਚ ਐੱਸ. ਐੱਚ. ਓ. ਸਮੇਤ ਛੇ ਮੁਲਾਜ਼ਮ ਜ਼ਖ਼ਮੀ
. . .  1 day ago
ਬੈਠਕ ਦੇ ਭਰੋਸੇ ਤੋਂ ਬਾਅਦ ਪੱਕਾ ਮੋਰਚਾ ਸੰਘਰਸ਼ ਕਮੇਟੀ ਵਲੋਂ ਮੋਤੀ ਮਹਿਲ ਵੱਲ ਦਾ ਰੋਸ ਮਾਰਚ ਮੁਲਤਵੀ
. . .  1 day ago
ਬਟਾਲਾ : ਹੰਸਲੀ ਨਾਲੇ 'ਚੋਂ ਮਿਲੀ ਕੱਟੀ-ਵੱਢੀ ਲਾਸ਼
. . .  1 day ago
ਸੰਗਰੂਰ : ਹਸਪਤਾਲ 'ਚ ਦਾਖ਼ਲ ਕਰਾਏ ਗਏ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਅਧਿਆਪਕ
. . .  1 day ago
ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖ਼ੀਰਾ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ
. . .  1 day ago
ਪਾਕਿਸਤਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 22 ਲੋਕਾਂ ਦੀ ਮੌਤ
. . .  1 day ago
ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਝੜਪ
. . .  1 day ago
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ
. . .  1 day ago
ਹਜ਼ਾਰਾਂ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧਿਆ
. . .  1 day ago
ਬਾਬਾ ਬਕਾਲਾ ਸਾਹਿਬ : ਅਣਪਛਾਤੀ ਲੜਕੀ ਦੀ ਮਿਲੀ ਲਾਸ਼
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਲੱਗਣ ਕਾਰਨ ਫਾਈਨਲ ਮੁਕਾਬਲਾ ਨਹੀਂ ਖੇਡਣਗੇ ਪੂਨੀਆ, ਗੋਲਡ ਦਾ ਸੁਪਨਾ ਟੁੱਟਿਆ
. . .  1 day ago
ਦਿੱਲੀ : ਅਕਸ਼ਰਧਾਮ ਮੰਦਰ ਦੇ ਬਾਹਰ ਹਮਲਾਵਰਾਂ ਵਲੋਂ ਪੁਲਿਸ ਟੀਮ 'ਤੇ ਗੋਲੀਬਾਰੀ
. . .  1 day ago
ਵਾਹਨ ਦੇ ਨਦੀ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ 'ਸਪੈਸ਼ਲ' ਪਲੇਨ 'ਚ ਸਵਾਰ ਹੋ ਕੇ ਅਮਰੀਕਾ ਪਹੁੰਚੇ ਇਮਰਾਨ ਖ਼ਾਨ
. . .  1 day ago
ਹਾਂਗਕਾਂਗ ਜਾ ਰਹੇ ਯਾਤਰੀ ਦੇ ਬੈਗ 'ਚੋਂ ਬਰਾਮਦ ਹੋਏ 99,550 ਡਾਲਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਖੰਨਾ / ਸਮਰਾਲਾ

ਆਵਾਜਾਈ ਨਿਯਮ ਲਾਗੂ ਕਰਨ ਸਬੰਧੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫ਼ਲ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਟਰੈਫ਼ਿਕ ਪੁਲਿਸ ਬੇਸ਼ੱਕ ਇਹ ਦਾਅਵਾ ਕਰਦੀ ਹੈ ਕਿ ਸਭ ਵਾਹਨਾਂ 'ਤੇ ਬਰਾਬਰ ਟਰੈਫ਼ਿਕ ਨਿਯਮ ਲਾਗੂ ਕੀਤੇ ਜਾਂਦੇ ਹਨ, ਪ੍ਰੰਤੂ ਅਸਲ ਵਿਚ ਟਰੈਫ਼ਿਕ ਨਿਯਮ ਸਿਰਫ਼ ਕਾਰਾਂ ਅਤੇ ਦੋ-ਪਹੀਆ ਵਾਹਨਾਂ ਲਈ ਹੀ ਰਹਿ ਗਏ ਹਨ¢ ਜਦ ਕਿ ਟਰੈਕਟਰ-ਟਰਾਲੀਆਂ, ਟਰੱਕ ਟਰਾਲੀਆਂ, ਸਕੂਲੀ ਅਤੇ ਯਾਤਰੀ ਬੱਸਾਂ, ਟਿੱਪਰ-ਟੈਂਪੂ, ਆਟੋ-ਥ੍ਰੀ-ਵਹੀਲਰਾਂ ਅਤੇ ਮੋਟਰਸਾਈਕਲ ਤੋਂ ਬਣਾਏ ਜਗਾੜੂ ਰੇਹੜੇ ਸ਼ਰੇਆਮ ਨਿਯਮ ਤੋੜ ਕੇ ਕਮਰਸ਼ੀਅਲ ਢੋਅ-ਢੁਆਈ ਕਰ ਰਹੇ ਹਨ | ਪਰ ਇਨ੍ਹਾਂ ਵਾਹਨਾਂ ਿਖ਼ਲਾਫ਼ ਬਣਦੀ ਕਾਰਵਾਈ ਕਰਨ ਤੋਂ ਪੁਲਿਸ ਅਸਮਰਥ ਲੱਗਦੀ ਹੈ¢ ਸਭ ਤੋਂ ਵੱਧ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਾਰ ਚਾਲਕ ਹੀ ਕਰਦੇ ਹਨ ਤੇ ਪੁਲਿਸ ਵੀ ਇਨ੍ਹਾਂ ਨੂੰ ਹੀ ਨਾਕਿਆਂ ਤੇ ਰੋਕ ਕੇ ਪ੍ਰੇਸ਼ਾਨ ਕਰਦੀ ਹੈ ਤੇ ਚਲਾਨ ਕਰਦੀ ਹੈ | ਇਹ ਦਾਅਵਾ ਅੱਜ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ.ਡੀ. ਬਾਂਸਲ ਨੇ ਕੀਤਾ | ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲਿਸ ਖੰਨਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ ਓਵਰਲੋਡ ਅਤੇ ਬਿਨਾਂ ਨੰਬਰ ਪਲੇਟ ਟਰੈਕਟਰ-ਟਰਾਲੀਆਂ ਦੇ ਨਾਲ-ਨਾਲ ਆਟੋ ਥ੍ਰੀ ਵੀਲ੍ਹਰ ਦਾ ਸੀਟ ਬੈਲਟ ਨਾ ਹੋਣ ਦਾ ਕੋਈ ਚਲਾਨ ਨਹੀਂ ਕੱਟਿਆ ਗਿਆ | ਜਦ ਕਿ ਬਾਕੀ ਵੱਡੇ ਵਾਹਨਾਂ ਦੇ ਵੀ ਨਾ-ਮਾਤਰ ਚਲਾਨ ਹੀ ਕੱਟੇ ਗਏ ਹਨ | ਪਿਛਲੇ ਚਾਰ ਸਾਲ ਵਿਚ ਯਾਤਰੀ ਬੱਸਾਂ ਦੇ ਸੀਟ ਬੈਲਟ ਨਾ ਹੋਣ ਕਾਰਨ ਸਿਰਫ਼ 263 ਚਲਾਨ, ਟਰੱਕ-ਟਰਾਲਿਆਂ ਦੇ ਸੀਟ ਬੈਲਟ ਦੇ 323 ਚਲਾਨ, ਆਟੋ-ਰਿਕਸ਼ਾ ਦੇ ਓਵਰਲੋਡ ਦੇ 188 ਚਲਾਨ, ਯਾਤਰੀ ਬੱਸਾਂ ਦੇ ਪ੍ਰਦੂਸ਼ਣ ਦੇ 59 ਚਲਾਨ, ਟਰੱਕ-ਟਰਾਲਿਆਂ ਦੇ ਪ੍ਰਦੂਸ਼ਣ ਦੇ 41 ਚਲਾਨ, ਟਰੈਕਟਰ ਟਰਾਲੀਆਂ ਦੇ ਕਮਰਸ਼ੀਅਲ ਚਲਾਨ 55, ਟਰੈਕਟਰ-ਟਰਾਲੀਆਂ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਸਿਰਫ਼ 40 ਚਲਾਨ ਹੀ ਕੱਟੇ ਗਏ ਹਨ | ਜਦ ਕਿ ਅਸਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਨਿਯਮਾਂ ਦੀ ਉਲੰਘਣਾ ਕਰਦੇ 4 ਸਾਲਾਂ ਵਿਚ ਖੰਨਾ ਵਿਚੋਂ ਲੰਘੇ ਹੋਣਗੇ | ਬਾਂਸਲ ਨੇ ਕਿਹਾ ਕਿ ਪਿਛਲੇ ਦਿਨੀਂ ਖੰਨਾ ਵਿਚ ਲੋਹੇ ਨਾਲ ਭਰੀ ਟਰੈਕਟਰ-ਟਰਾਲੀ ਨਾਲ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਦੋ ਵਿਅਕਤੀ ਵੀ ਟਰੈਕਟਰ-ਟਰਾਲੀਆਂ ਵਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦਾ ਹੀ ਨਤੀਜਾ ਸੀ |
ਬਾਡੀ ਤੋਂ ਬਾਹਰ ਸਮਾਨ ਢੋਣ ਵਾਲੇ ਵਾਹਨਾਂ 'ਤੇ ਹੋਵੇ ਕੇਸ ਦਰਜ
ਸੰਸਥਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਟਰੈਕਟਰ-ਟਰਾਲੀਆਂ, ਟਰੱਕ/ਟੈਂਪੂ ਅਤੇ ਮੋਟਰ-ਸਾਇਕਲ/ਮੋਪਡ ਰੇਹੜਿਆਂ ਉਤੇ ਬਾਡੀ ਤੋਂ ਬਾਹਰ ਢੋਏ ਜਾ ਰਹੇ ਸਾਰੇ ਸਮਾਨ ਜਿਨ੍ਹਾਂ ਵਿਚ ਸਰੀਆ, ਪਾਈਪਾਂ, ਗੰਨਾ, ਰੇਤਾ, ਫੱਕ ਆਦਿ ਵੀ ਸ਼ਾਮਲ ਹਨ, ਦੇ ਿਖ਼ਲਾਫ਼ ਨਿਯਮਾਂ ਦੀ ਉਲੰਘਣਾ ਤੇ ਐਫ. ਆਈ. ਆਰ.ਦਰਜ ਹੋਣੀ ਚਾਹੀਦੀ ਹੈ¢ ਬਾਂਸਲ ਅਨੁਸਾਰ ਪੁਲਿਸ ਪ੍ਰਸ਼ਾਸਨ ਘੱਟ ਉਮਰ ਦੇ ਬੱਚਿਆਂ ਵਲੋਂ ਕੀਤੀ ਜਾ ਰਹੀ ਡਰਾਈਵਿੰਗ ਰੋਕਣ ਲਈ ਕੋਈ ਉਪਰਾਲਾ ਨਹੀਂ ਕਰ ਰਿਹਾ ਜਦ ਕਿ ਇਹ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਧਿਆਨ ਦੇਣ ਯੋਗ ਮੁੱਦਾ ਹੈ |
ਏ. ਡੀ. ਜੀ. ਪੀ. ਟਰੈਫ਼ਿਕ ਪੰਜਾਬ ਦੇ ਫ਼ੈਸਲੇ ਦਾ ਸਵਾਗਤ
ਬਾਂਸਲ ਨੇ ਕਿਹਾ ਕਿ ਵਧੀਕ ਡਾਇਰੈਕਟਰ ਜਨਰਲ ਪੁਲਿਸ (ਟਰੈਫ਼ਿਕ) ਵਲੋਂ ਜਾਰੀ ਕੀਤੇ ਗਏ ਨਵੇ ਹੁਕਮ ਸ਼ਲਾਘਾਯੋਗ ਹਨ ਅਤੇ ਸਾਡੀ ਸੰਸਥਾ ਇਨ੍ਹਾਂ ਹੁਕਮਾਂ ਦਾ ਸਵਾਗਤ ਕਰਦੀ ਹੈ | ਬਾਂਸਲ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਸੀਂ ਕਈ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਲਿਖ ਚੁੱਕੇ ਹਾਂ ਕਿ ਸਭ ਵਾਹਨਾਂ ਤੇ ਬਰਾਬਰ ਟਰੈਫ਼ਿਕ ਨਿਯਮ ਲਾਗੂ ਕੀਤੇ ਜਾਣ ਤਾਂ ਕਿ ਸੜਕ ਹਾਦਸਿਆਂ ਤੇ ਰੋਕ ਲੱਗ ਸਕੇ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਅੱਗੇ ਤਾਜ਼ਾ ਰਿਪੋਰਟ ਪੇਸ਼ ਕਰਕੇ ਮੰਗ ਕੀਤੀ ਜਾਵੇਗੀ ਕਿ ਸਭ ਵਾਹਨਾਂ ਤੇ ਬਰਾਬਰ ਟਰੈਫ਼ਿਕ ਨਿਯਮ ਲਾਗੂ ਨਾ ਕਰਨ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਇਆ ਜਾਵੇ | ਇਸ ਮੌਕੇ ਤਾਰਾ ਚੰਦ-ਜਨਰਲ ਸਕੱਤਰ, ਗੁਰਸੇਵਕ ਸਿੰਘ ਉਪ ਪ੍ਰਧਾਨ, ਦਿਲਪ੍ਰੀਤ ਸਿੰਘ ਕੈਸ਼ੀਅਰ, ਅਵਤਾਰ ਸਿੰਘ ਮਾਨ, ਰਾਕੇਸ਼ ਕੁਮਾਰ, ਰਾਜਿੰਦਰ ਸਿੰਘ, ਅਸੀਸ ਸਚਦੇਵਾ, ਕੌਸ਼ਲ ਕੁਮਾਰ ਅਤੇ ਜਗਦੀਪ ਸਿੰਘ ਹਾਜ਼ਰ ਸਨ |

ਮਾਰਕਸੀ ਪਾਰਟੀ ਵਲੋਂ ਬਿਜਲੀ ਪਾਣੀ ਦੇ ਰੇਟ ਘਟਾਉਣ ਸਬੰਧੀ ਮੰਗ-ਪੱਤਰ

ਖੰਨਾ, 22 ਜੁਲਾਈ (ਜੋਗਿੰਦਰ ਸਿੰਘ ਓਬਰਾਏ)-ਅੱਜ ਮਾਰਕਸੀ ਪਾਰਟੀ ਵਲੋਂ ਸਮੂਹ ਡਵੀਜ਼ਨਾਂ ਤੇ ਸਬ ਡਵੀਜ਼ਨ ਪੱਧਰ 'ਤੇ ਬਿਜਲੀ ਬੋਰਡ ਅਧਿਕਾਰੀਆਂ ਨੂੰ ਪੰਜਾਬ 'ਚ ਘਰੇਲੂ ਬਿਜਲੀ ਦੀਆਂ ਦਰਾਂ ਵਿਚ ਕੀਤੇ ਵਾਧੇ ਵਾਪਸ ਕਰਨ ਅਤੇ ਘਰਾਂ ਦੇ ਪੀਣ ਵਾਲੇ ਪਾਣੀ ਦੇ ਬਿੱਲ ਮੁਆਫ਼ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਿਚ ਫ਼ਰਾਰ ਵਿਅਕਤੀ ਪੁਲਿਸ ਵਲੋਂ ਕਾਬੂ

ਅਦਾਲਤ ਵਲੋਂ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜਿਆ ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)-ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਿਚ ਲੋੜੀਂਦਾ ਵਿਅਕਤੀ ਅੱਜ ਪੁਲਿਸ ਨੇ ਇਕ ਮੁਖ਼ਬਰ ਦੀ ਇਤਲਾਹ 'ਤੇ ਕਾਬੂ ਕਰ ਲਿਆ | ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਭੀਮ ਸਿੰਘ ...

ਪੂਰੀ ਖ਼ਬਰ »

ਬੀ. ਕੇ. ਯੂ. ਨੇਤਾ ਈਸੜੂ ਦੀ ਅਗਵਾਈ ਵਿਚ ਇਕ ਲੱਖ ਦਸਤਖ਼ਤ ਇਕੱਠੇ ਕਰਨੇ ਸ਼ੁਰੂ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਦੀ ਅਗਵਾਈ ਵਿਚ ਭਾਰਤ ਦੇ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਨੂੰ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਐਸ. ਵਾਈ. ...

ਪੂਰੀ ਖ਼ਬਰ »

ਔਰਤ ਕੋਲੋਂ 29 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਔਰਤ ਨਾਜਾਇਜ਼ ਸ਼ਰਾਬ ਛੱਡ ਕੇ ਫ਼ਰਾਰ, ਗਿ੍ਫ਼ਤਾਰੀ ਲਈ ਛਾਪੇਮਾਰੀ

ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)-ਥਾਣਾ ਸਮਰਾਲਾ ਅਧੀਨ ਪੁਲਿਸ ਚੌਕੀ ਹੇਡੋਂ ਦੀ ਪੁਲਿਸ ਪਾਰਟੀ ਵਲੋਂ ਇਕ ਔਰਤ ਕੋਲੋਂ 29 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਔਰਤ ਦੀ ਪਹਿਚਾਣ ਜਿੰਦਰ ਕੌਰ ਵਾਸੀ ...

ਪੂਰੀ ਖ਼ਬਰ »

ਪਾਇਲ ਪੁਲਸ ਵਲੋਂ 24 ਬੋਤਲਾਂ ਸਮੇਤ ਸ਼ਰਾਬ ਤਸਕਰ ਕਾਬੂ

ਪਾਇਲ, 22 ਜੁਲਾਈ (ਪੱਤਰ ਪ੍ਰੇਰਕ)-ਥਾਣਾ ਪਾਇਲ ਦੇ ਮੁੱਖ ਅਫ਼ਸਰ ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ, ਥਾਣੇਦਾਰ ਬਲਵੰਤ ਸਿੰਘ, ਥਾਣੇਦਾਰ ਕਮਲਜੀਤ ਸਿੰਘ ਕੈਲੇ ਵਲੋਂ ਪੁਲਿਸ ਪਾਰਟੀ ਨਾਲ ...

ਪੂਰੀ ਖ਼ਬਰ »

ਖ਼ਜ਼ਾਨਾ ਮੰਤਰੀ ਤੋਂ ਖ਼ਫ਼ਾ ਪੈਨਸ਼ਨਰਜ਼ ਮੁਲਾਜ਼ਮਾਂ ਨਾਲ ਰਲ ਕੇ ਕਰਨਗੇ ਸੰਘਰਸ਼

ਸਮਰਾਲਾ, 22 ਜੁਲਾਈ (ਸੁਰਜੀਤ)-ਪੈਨਸ਼ਨਰਾਂ ਦਾ ਇਕ ਵਫ਼ਦ ਪਿਛਲੀ ਇੱਕ ਜੁਲਾਈ ਨੂੰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਚੰਡੀਗੜ੍ਹ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਜ਼ਰੂਰੀ ਨਹੀਂ ਹੁੰਦੀ ਸਾਂਭ-ਸੰਭਾਲ ਬੱਸ ਇਸੇ ਗੱਲ ਦਾ ਦੁੱਖ

ਬੀਜਾ, 22 ਜੁਲਾਈ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਹਵਾ, ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਹੁਣ ਜ਼ਿਆਦਾ ਰੁੱਖ ਲਗਾਉਣ ਦੀ ਜ਼ਰੂਰਤ ਹੈ¢ ਜਿਸ ਵਿਚ ਆਮ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਦਾ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਵੀ ਹੋ ਰਿਹਾ ਹੈ | ...

ਪੂਰੀ ਖ਼ਬਰ »

ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਡ) ਦੀ ਮੀਟਿੰਗ ਵਿਚ ਮੁੱਦੇ ਵਿਚਾਰੇ

ਦੋਰਾਹਾ, 22 ਜੁਲਾਈ (ਝੱਜ, ਓਬਰਾਏ)-ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੀ ਸੁਰਿੰਦਰ ਸ਼ਹਿਜ਼ਾਦ ਦੀ ਪ੍ਰਧਾਨਗੀ ਹੇਠ ਹੋਈ ਲੁਧਿਆਣਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿਚ ਐਮ.ਸੀ.ਪੀ.ਆਈ. (ਯੂ) ਦੇ ਕੌਮੀ ਸਕੱਤਰ ਕਾ: ਕੁਲਦੀਪ ਸਿੰਘ ਨੇ ਅੱਜ ਦੇ ਹਾਲਾਤ ...

ਪੂਰੀ ਖ਼ਬਰ »

ਕੁੱਟਮਾਰ ਦੌਰਾਨ ਇਕ ਵਿਅਕਤੀ ਜ਼ਖ਼ਮੀ

ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ)-ਮੁਹੱਲਾ ਧਰਮਪੁਰਾ ਵਿਖੇ ਹੋਈ ਆਪਸੀ ਲੜਾਈ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਲੱਕੀ 16 ਵਾਸੀ ਮੁਹੱਲਾ ਧਰਪੁਰਾ ਲਲਹੇੜੀ ਰੋਡ ਖੰਨਾ ਨੇ ਦੱਸਿਆ ਕਿ ਬੀਤੀ ਸ਼ਾਮ ਵੇਲੇ ਮੈਂ ...

ਪੂਰੀ ਖ਼ਬਰ »

ਅਦਾਲਤ ਵਲੋਂ ਭਗੌੜਾ ਕਰਾਰ ਦੋਸ਼ੀ ਪੁਲਿਸ ਵਲੋਂ ਕਾਬੂ

ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ ਨਾਮਜ਼ਦ ਅਦਾਲਤ ਵਲੋਂ ਭਗੌੜਾ ਕਰਾਰ ਕਥਿਤ ਦੋਸ਼ੀ ਕਾਬੂ ਕੀਤਾ ਗਿਆ | ਥਾਣਾ ਸ਼ਹਿਰੀ 2 ਖੰਨਾ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿਚ ਸਬ ਇੰਸਪੈਕਟਰ ਵਿਜੇ ਕੁਮਾਰ ਨੂੰ ...

ਪੂਰੀ ਖ਼ਬਰ »

ਨਗਰ ਕੌਾਸਲ ਲੇਖਾਕਾਰ ਹਰਦੀਪ ਸਿੰਘ ਦਾ ਸੇਵਾ ਮੁਕਤੀ ਮੌਕੇ ਵਿਧਾਇਕ ਵਲੋਂ ਸਨਮਾਨ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਸਥਾਨਕ ਨਗਰ ਕੌਾਸਲ ਦੇ ਲੇਖਾਕਾਰ ਹਰਦੀਪ ਸਿੰਘ ਨੂੰ ਅੱਜ ਸੇਵਾ ਮੁਕਤੀ ਦੇ ਵਿਦਾਇਗੀ ਪਾਰਟੀ ਦਿੱਤੀ ਗਈ | ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਇਕ ਸਨਮਾਨ ਸਮਾਰੋਹ ਕੀਤਾ ਗਿਆ | ਜਿਸ ਵਿਚ ਕੌਾਸਲ ਦੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ | ...

ਪੂਰੀ ਖ਼ਬਰ »

ਭਾਈ ਘਨੱਈਆ ਸੁਸਾਇਟੀ ਰੌਣੀ ਵਲੋਂ ਵਿਦਿਆਰਥੀ ਸਨਮਾਨਿਤ

ਜੌੜੇਪੁਲ ਜਰਗ, 22 ਜੁਲਾਈ (ਪਾਲਾ ਰਾਜੇਵਾਲੀਆ)-ਇਲਾਕੇ ਦੀ ਨਾਮੀ ਸੰਸਥਾ ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਰੌਣੀ ਵਲੋਂ ਵਿੱਦਿਅਕ ਸੰਸਥਾ ਸੱਤਿਆ ਭਾਰਤੀ ਸੀਨੀ: ਸੈਕ: ਸਕੂਲ ਰੌਣੀ ਦੇ ਸੀ. ਬੀ. ਐਸ. ਈ. ਬੋਰਡ ਦੀਆਂ ਜਮਾਤਾਂ ਵਿਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਮੈਮੋਰੀਅਲ ਸਕੂਲ ਵਿਖੇ ਸੀ. ਬੀ. ਐੱਸ. ਈ. ਦੇ ਐੱਚ. ਓ. ਐੱਲ. ਪ੍ਰੋਗਰਾਮ ਸਬੰਧੀ ਮੀਟਿੰਗ

ਈਸੜੂ, 22 ਜੁਲਾਈ (ਬਲਵਿੰਦਰ ਸਿੰਘ)-ਸੀ. ਬੀ. ਐੱਸ. ਈ. ਵੱਲੋਂ ਜਾਰੀ ਕੀਤੇ ਗਏ ਐੱਚ. ਓ. ਐੱਲ. ਪ੍ਰੋਗਰਾਮ ਤਹਿਤ ਸੰਤ ਈਸ਼ਰ ਸਿੰਘ ਮੈਮੋਰੀਅਲ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੀ ਮੀਟਿੰਗ ਬੁਲਾਈ ਗਈ ¢ ਜਿਸ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ...

ਪੂਰੀ ਖ਼ਬਰ »

ਸਾਉਣ ਦੇ ਮਹੀਨੇ ਸ਼ਿਵ ਮੰਦਰਾਂ 'ਚ ਭਗਤਾਂ ਦੀਆਂ ਰੌਣਕਾਂ

ਪਾਇਲ, 22 ਜੁਲਾਈ (ਪੱਤਰ ਪ੍ਰੇਰਕਾਂ ਰਾਹੀਂ)-ਸਥਾਨਕ ਸ਼ਹਿਰ ਦੇ ਪ੍ਰਾਚੀਨ ਮਹਾਦੇਵ ਮੰਦਿਰ 'ਚ ਸਾਉਣ ਦੇ ਪਹਿਲੇ ਸੋਮਵਾਰ ਸ਼ਿਵ ਭਗਤਾਂ ਨੇ ਵੱਡੀ ਗਿਣਤੀ 'ਚ ਸ਼ਿਵ ਜੀ ਦੀ ਪੂਜਾ ਅਰਚਨਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਇਸ ਸਦੀਆਂ ਪੁਰਾਣੇ ਪ੍ਰਾਚੀਨ ...

ਪੂਰੀ ਖ਼ਬਰ »

ਪਾਲ ਹੁੰਡਈ ਖੰਨਾ ਨੇ ਲਗਾਇਆ ਮੈਡੀਕਲ ਕੈਂਪ

ਖੰਨਾ/ਬੀਜਾ, 22 ਜੁਲਾਈ (ਅਜੀਤ ਬਿਊਰੋ)-ਅੱਜ ਪਾਲ ਹੰੁਡਈ ਖੰਨਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਚ ਮੈਗਾ ਕੈਂਪ ਲਗਾਇਆ ਗਿਆ | ਹੁੰਡਈ ਦੀਆਂ ਸਾਰੀਆਂ ਕਾਰਾਂ ਦੀ ਮੁਫ਼ਤ ਜਾਂਚ ਕੀਤੀ ਗਈ | ਇਸ ਮੌਕੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ | ਜਿਸ ਦੌਰਾਨ ਆਈ. ਵੀ. ...

ਪੂਰੀ ਖ਼ਬਰ »

ਮਾਲਵਾ ਕਾਲਜ ਬੌਾਦਲੀ ਦੇ ਬੀ. ਐੱਸ. ਸੀ. ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ

ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)-ਪੇਂਡੂ ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਮਾਲਵਾ ਕਾਲਜ ਬੌਾਦਲੀ-ਸਮਰਾਲਾ ਦੇ ਬੀ. ਐੱਸ. ਸੀ. ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਕਾਰਜਕਾਰੀ ਪਿ੍ੰ:ਪਰਮਜੀਤ ਕੌਰ ਨੇ ਦਸਿਆ ਕਿ ਕਾਲਜ ਦੇ ਬੀ. ਐੱਸ. ਸੀ. ਸਮੈਸਟਰ ...

ਪੂਰੀ ਖ਼ਬਰ »

ਸ. ਸ. ਸ. ਸ. ਦੋਰਾਹਾ ਵਿਖੇ 'ਬਾਲ ਸਾਹਿਤ ਸਭਾ ਦੀ ਸਥਾਪਨਾ'

ਦੋਰਾਹਾ, 22 ਜੁਲਾਈ (ਪ. ਪ.)- ਸ. ਸ. ਸ. ਸ. ਦੋਰਾਹਾ ਵਿਖੇ ਪਿੰ੍ਰਸੀਪਲ ਸਤੀਸ਼ ਕੁਮਾਰ ਦੁਆ ਦੀ ਅਗਵਾਈ ਹੇਠ ਅਤੇ ਪ੍ਰੇਰਨਾ ਸਦਕਾ 'ਬਾਲ ਸਾਹਿਤ ਸਭਾ ਸ. ਸ. ਸ. ਸਕੂਲ ਦੋਰਾਹਾ' ਦੀ ਸਥਾਪਨਾ ਕੀਤੀ ਗਈ | ਜਿਸ ਵਿਚ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਸਾਹਿਤ ਪ੍ਰਤੀ ਰੁਚੀ ਰੱਖਣ ...

ਪੂਰੀ ਖ਼ਬਰ »

ਕਾਲਖ ਵਿਖੇ ਮੈਡੀਕਲ ਕੈਂਪ ਦੌਰਾਨ 300 ਤੋਂ ਵੱਧ ਲੋਕਾਂ ਨੇ ਲਾਹਾ ਲਿਆ

ਡੇਹਲੋਂ, 22 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕਾਲਖ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗ੍ਰਾਮ ਪੰਚਾਇਤ ਅਤੇ ਸੱੁਚਾ ਸਿੰਘ ਤੇ ਕਪੂਰ ਸਿੰਘ ਸਮੇਤ ਚੀਮਾ ਪਰਿਵਾਰ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਮੁਫ਼ਤ ਮੈਡੀਕਲ ਕੈਂਪ ...

ਪੂਰੀ ਖ਼ਬਰ »

ਕਿਸਾਨਾਂ ਤੋਂ ਬਾਅਦ ਪੜੇ੍ਹ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਲੋਂ ਖੁਦਕੁਸ਼ੀਆਂ ਕਰਨਾ ਚਿੰਤਾ ਦਾ ਵਿਸ਼ਾ-ਘੁਡਾਣੀ

ਮਲੌਦ, 22 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਅੰਦਰ ਸਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਆਰਥਿਕ ਪੱਖੋਂ ਡਾਵਾਂਡੋਲ ਹੋਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਬਾਅਦ ਵੀ ਸੁੱਤੀ ਸਰਕਾਰ ਦੀ ਅੱਖ ਨਹੀਂ ਖੁੱਲ੍ਹੀ ਬਲਕਿ ਬੀਤੇ ਕੱਲ੍ਹ ਬੁਢਲਾਡਾ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਵਲੋਂ ਗੀਤਕਾਰ ਚੰਦ ਸੌਸਪੁਰੀ ਨਾਲ ਰੂ-ਬਰੂ 28 ਨੂੰ

ਕੁਹਾੜਾ, 22 ਜੁਲਾਈ (ਤੇਲੂ ਰਾਮ ਕੁਹਾੜਾ)-ਗੀਤਕਾਰੀ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਗੀਤਕਾਰ ਚੰਦ ਸੌਾਸਪੁਰੀ ਨਾਲ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਵਲੋਂ 28 ਜੁਲਾਈ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ...

ਪੂਰੀ ਖ਼ਬਰ »

ਸਰਕਾਰੀ ਕੰਨਿ੍ਹਆ ਸਕੂਲ ਸਾਹਨੇਵਾਲ ਵਿਖੇ ਵਣ ਮਹਾਂਉਤਸਵ ਮਨਾਇਆ

ਸਾਹਨੇਵਾਲ, 22 ਜੁਲਾਈ (ਹਰਜੀਤ ਸਿੰਘ ਢਿੱਲੋਂ)-ਸਾਹਨੇਵਾਲ ਦੇ ਵਾਤਾਵਰਨ ਨੂੰ ਹੋਰ ਹਰਿਆ ਭਰਿਆ ਬਣਾਉਣ ਦੇ ਮਨੋਰਥ ਨਾਲ ਸਰਕਾਰੀ ਕੰਨਿ੍ਹਆਂ ਸੀਨੀ ਸੈਕੰ ਸਕੂਲ ਸਾਹਨੇਵਾਲ ਵਿਖੇ ਪਿ੍ੰਸੀਪਲ ਮੈਡਮ ਕੁਲਵਿੰਦਰ ਕੌਰ ਦੀ ਅਗਵਾਈ ਤੇ ਪਸਵਕ ਮੈਂਬਰਾਂ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਬੀ. ਕੇ. ਯੂ. (ਲੱਖੋਵਾਲ) ਵਲੋਂ 29 ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਏਗਾ-ਲੱਖੋਵਾਲ

ਕੁਹਾੜਾ, 22 ਜੁਲਾਈ (ਤੇਲੂ ਰਾਮ ਕੁਹਾੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਲੁਧਿਆਣਾ 2 ਦੀ ਮੀਟਿੰਗ ਬਲਾਕ ਪ੍ਰਧਾਨ ਗਿਆਨ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਬੁੱਢੇਵਾਲ ਵਿਖੇ ਹੋਈ¢ ਜਿਸ ਵਿਚ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ...

ਪੂਰੀ ਖ਼ਬਰ »

ਗਿਆਨੀ ਪਰਮਜੀਤ ਸਿੰਘ ਰਛੀਨ ਦੇ ਦਿਹਾਂਤ 'ਤੇ ਹਲਕਾ ਇੰਚਾਰਜ ਸੰਧੂ ਵਲੋਂ ਅਫ਼ਸੋਸ ਪ੍ਰਗਟ

ਲੋਹਟਬੱਦੀ, 22 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਰਛੀਨ ਨਾਲ ਸਬੰਧਿਤ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਗਿਆਨੀ ਪਰਮਜੀਤ ਸਿੰਘ ਰਛੀਨ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਉਨ੍ਹਾਂ ਦੇ ਪੁੱਤਰ ਇੰਦਰਜੀਤ ...

ਪੂਰੀ ਖ਼ਬਰ »

15 ਅਗਸਤ ਮਨਾਉਣ ਸਬੰਧੀ ਤਹਿਸੀਲਦਾਰ ਹੁੰਦਲ ਵਲੋਂ ਸਕੂਲ ਮੁਖੀਆਂ ਨਾਲ ਮੀਟਿੰਗ

ਖੰਨਾ, 22 ਜੁਲਾਈ (ਪੱਤਰ ਪ੍ਰੇਰਕਾਂ ਰਾਹੀਂ)-ਅੱਜ ਸਥਾਨਕ ਤਹਿਸੀਲ ਕੰਪਲੈਕਸ ਖੰਨਾ ਵਿਖੇ ਆਜ਼ਾਦੀ ਦਿਹਾੜਾ ਮਨਾਉਣ ਸਬੰਧੀ ਇਕ ਮੀਟਿੰਗ ਤਹਿਸੀਲਦਾਰ ਡਾ: ਹਰਮਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਵੱਖ ਵੱਖ ਸਕੂਲਾਂ ਦੇ ਮੁਖੀ ਵੀ ਸ਼ਾਮਲ ਹੋਏ | ਇਸ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੀ ਪ੍ਰੇਸ਼ਾਨੀ ਬਾਰੇ ਕਾਲੀਰਾਓ ਤੇ ਜੱਸੀ ਪ੍ਰਧਾਨ ਨੂੰ ਮਿਲੇ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਅਤੇ ਲਗਾਤਾਰ ਹੋ ਰਹੇ ਹਾਦਸਿਆਂ ਕਾਰਨ ਅੱਜ ਵਾਰਡ 8 ਦੇ ਭਾਜਪਾ ਕੌਾਸਲਰ ਸਰਵਦੀਪ ਸਿੰਘ ਕਾਲੀਰਾਓ ਅਤੇ ਕੌਾਸਲਰ ਜਸਵੀਰ ਸਿੰਘ ਜੱਸੀ ਕਾਲੀਰਾਓ ਨੇ ਅੱਜ ਖੰਨਾ ਨਗਰ ਕੌਾਸਲ ਦੇ ਪ੍ਰਧਾਨ ...

ਪੂਰੀ ਖ਼ਬਰ »

ਆਟੋ ਰਿਕਸ਼ਾ ਇਨੋਵਾ ਦੀ ਟੱਕਰ ਵਿਚ ਆਟੋ ਚਾਲਕ ਜ਼ਖ਼ਮੀ

ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ)-ਖੜ੍ਹੇ ਆਟੋ ਵਿਚ ਪਿੱਛੋਂ ਇਨੋਵਾ ਗੱਡੀ ਵੱਜਣ ਕਾਰਨ ਆਟੋ ਚਾਲਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਨੀਲੂ ਪੁੱਤਰ ਲੰਗਰ ਰਾਮ ਵਾਸੀ ਬਾਜ਼ੀਗਰ ਬਸਤੀ ਮੀਟ ਮਾਰਕੀਟ ਖੰਨਾ ਨੇ ਦੱਸਿਆ ਕਿ ਮੈਂ ...

ਪੂਰੀ ਖ਼ਬਰ »

ਸਭਾ ਦੇ ਨਵੇਂ ਚੁਣੇ ਪ੍ਰਧਾਨ ਬੈਨੀਪਾਲ ਨੇ ਅਹੁਦਾ ਸੰਭਾਲਿਆ

ਈਸੜੂ, 22 ਜੁਲਾਈ (ਬਲਵਿੰਦਰ ਸਿੰਘ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਈਸੜੂ ਦੇ ਨਵੇਂ ਚੁਣੇ ਗਏ ਪ੍ਰਧਾਨ ਰਣਧੀਰ ਸਿੰਘ ਬੈਨੀਪਾਲ ਖ਼ੁਰਦ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬੈਨੀਪਾਲ ਨੇ ਕਿਹਾ ਕਿ ਸਹਿਕਾਰੀ ਸਭਾ ਈਸੜੂ ਨਾਲ ...

ਪੂਰੀ ਖ਼ਬਰ »

ਅਦਾਲਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਿਖ਼ਲਾਫ਼ ਸੰਘਰਸ਼ ਜਲਦ-ਯੂਨੀਅਨ ਆਗੂ

ਪਾਇਲ, 22 ਜੁਲਾਈ (ਨਿਜ਼ਾਮਪੁਰ)-ਪੰਜਾਬ ਅਧਿਆਪਕ ਯੋਗਤਾ ਟੈੱਸਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਪਾਲ ਕੌਰ, ਕਰਮਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਦੱਸਿਆ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸਿੱਖਿਆ ਵਿਭਾਗ ਨੂੰ ਅਧਿਆਪਕ ਯੋਗਤਾ ਟੈੱਸਟ ਪਾਸ 2011 ਨੂੰ 2 ...

ਪੂਰੀ ਖ਼ਬਰ »

ਬਰਸਾਤ ਦੇ ਕਾਰਨ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ

ਬੀਜਾ, 22 ਜੁਲਾਈ (ਪੱਤਰ ਪ੍ਰੇਰਕ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤ ਕਰਕੇ ਸਬਜ਼ੀਆਂ ਦੇ ਭਾਅ ਬਹੁਤ ਜ਼ਿਆਦਾ ਵੱਧ ਗਏ ਹਨ | ਜਿਸ ਕਰਕੇ ਹੁਣ ਹਰ ਵਰਗ ਦੇ ਲਈ ਸਬਜ਼ੀ ਦੇ ਭਾਅ ਵਧਣ ਨਾਲ ਘਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਤੇ ਗਰੀਬ ਦੇ ਲਈ ਸਬਜ਼ੀ ਇਕ ਸੁਪਨੇ ਦੀ ...

ਪੂਰੀ ਖ਼ਬਰ »

ਉਪਜਾਊ ਧਰਤੀ ਨੂੰ ਅੱਗ ਦੀ ਨਹੀਂ ਬਲਕਿ ਹਾਈਟੈੱਕ ਮਸ਼ੀਨਰੀ ਦੀ ਲੋੜ-ਰੂਪ ਸਿੰਘ ਰਿਐਤ

ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)-ਪਲੀਤ ਹੁੰਦੇ ਜਾ ਰਹੇ ਵਾਤਾਵਰਨ ਦੀ ਮੁੜ ਸ਼ੁੱਧਤਾ ਲਈ ਯਤਨਸ਼ੀਲ ਹਾਕੀ ਕਲੱਬ ਸਮਰਾਲਾ ਦੇ ਖ਼ਜ਼ਾਨਚੀ ਅਤੇ ਪ੍ਰਸਿੱਧ ਉਦਯੋਗਪਤੀ ਰੂਪ ਸਿੰਘ ਰਿਐਤ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ...

ਪੂਰੀ ਖ਼ਬਰ »

ਕਿਸਾਨ 31 ਤੱਕ ਸਰਕਾਰੀ ਸਕੀਮ ਦਾ ਲਾਹਾ ਲੈ ਸਕਦੇ ਹਨ-ਜ਼ਿਲ੍ਹਾ ਖੇਤੀਬਾੜੀ ਅਫ਼ਸਰ

ਸਮਰਾਲਾ, 22 ਜੁਲਾਈ (ਸੁਰਜੀਤ)-ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਹੋ ਕੇ ਆਪਣੇ ਹੱਕ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਹੁਣ ਕਿਸਾਨ 31 ਜੁਲਾਈ 2019 ਤੱਕ ਖੇਤੀ ਸੰਦਾਂ ਉੱਪਰ ਮਿਲ ਰਹੀ ...

ਪੂਰੀ ਖ਼ਬਰ »

ਅੰਬੇਡਕਰ ਮਿਸ਼ਨ ਸੁਸਾਇਟੀ ਦੀ ਮੀਟਿੰਗ ਵਿਚ ਸੋਨਭੱਦਰ ਦੇ ਕਤਲਾਂ ਦੀ ਨਿਖੇਧੀ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਰਜਿ: ਖੰਨਾ ਦੀ ਇਕ ਮੀਟਿੰਗ ਦੇ ਕਾਰਜਕਾਰੀ ਪ੍ਰਧਾਨ ਪ੍ਰੇਮ ਸਿੰਘ ਬੰਗੜ ਦੀ ਪ੍ਰਧਾਨਗੀ ਹੇਠ ਹੋਈ ¢ ਜਿਸ ਵਿਚ ਸਰਬਸੰਮਤੀ ਨਾਲ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਖੇ ਹੋਏ ਆਦਿ-ਵਾਸੀ ਭਰਾਵਾਂ ...

ਪੂਰੀ ਖ਼ਬਰ »

ਪਿੰਡ ਲਲੌੜੀ ਖ਼ੁਰਦ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲੱਗਿਆ

ਖੰਨਾ, 22 ਜੁਲਾਈ (ਜੋਗਿੰਦਰ ਸਿੰਘ ਓਬਰਾਏ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਡੈਪੋ ਮੁਹਿੰਮ ਅਧੀਨ ਡਾ.ਅਜੀਤ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਮਾਨੂੰਪੁਰ ਦੀ ਅਗਵਾਈ ਵਿਚ ਪਿੰਡ ਲਲੌੜੀ ਖ਼ੁਰਦ ਵਿਖੇ ਨਸ਼ਿਆਂ ਵਿਰੁੱਧ ਅਤੇ ਡੇਂਗੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਖੰਨਾ ਵਿਚ ਵਣ ਮਹਾਂਉਤਸਵ ਮੌਕੇ ਵੰਡੇ ਜਾਣਗੇ ਕੀਮਤੀ ਬੂਟੇ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਸਾਂਝੀ ਰਸੋਈ ਬੱਸ ਸਟੈਂਡ ਵਿਖੇ ਇੰਡੀਅਨ ਰੈਡ ਕਰਾਸ ਸੁਸਾਇਟੀ ਅਤੇ ਵਿਸ਼ਵ ਯੋਗ ਸੰਸਥਾਨ ਸਵਾਮੀ ਗੰਗਾਨੰਦ ਜੀ ਭੂਰੀ ਵਾਲੇ ਸੇਵਾ ਸੰਮਤੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ ਵਿਚ ਐਸ. ਡੀ ਐਮ. ਸੰਦੀਪ ਸਿੰਘ ਖੰਨਾ ...

ਪੂਰੀ ਖ਼ਬਰ »

ਬਿਮਾਰੀ ਨਾਲ ਮਰੀ ਹੋਈ ਬੱਕਰੀ ਵੇਚਣ ਦੀ ਤਿਆਰੀ ਵਿਚ ਸੀ ਝਟਕਈ

ਕੁਹਾੜਾ, 22 ਜੁਲਾਈ (ਤੇਲੂ ਰਾਮ ਕੁਹਾੜਾ)-ਮੀਟ ਦੀ ਇਕ ਦੁਕਾਨ 'ਤੇ ਬਿਮਾਰੀ ਨਾਲ ਮਰੀ ਹੋਈ ਬੱਕਰੀ ਵੇਚਣ ਦੀ ਤਿਆਰੀ ਵਿਚ ਸੀ ਇਕ ਝਟਕਈ ਕਿ ਇਕ ਵਿਅਕਤੀ ਨੇ ਆ ਕੇ ਪੱਤਰਕਾਰਾਂ ਨੰੂ ਦੱਸਿਆ ਕਿ ਕੁਹਾੜਾ ਨੇੜੇ ਬੁਢੇਵਾਲ ਵਾਲੀ ਸੜਕ ਤੇ ਇਕ ਝਟਕਈ ਮੀਟ ਦੀ ਦੁਕਾਨ 'ਤੇ ...

ਪੂਰੀ ਖ਼ਬਰ »

ਗੋਹ ਵਿਖੇ ਬਾਬਾ ਮੈਂਗਣ ਦਾਸ ਸਪੋਰਟਸ ਕਲੱਬ ਵਲੋਂ ਦਸਤਾਰ ਮੁਕਾਬਲੇ ਕਰਵਾਏ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ/ਧੀਮਾਨ)-ਪਿੰਡ ਗੋਹ ਵਿਖੇ ਬਾਬਾ ਮੈਂਗਣ ਦਾਸ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਮੁਕਤਸਰ ਸਾਹਿਬ , ਤਰਨਤਾਰਨ , ਚੰਡੀਗੜ੍ਹ ਦੇ ਨੌਜਵਾਨਾਂ ਅਤੇ ...

ਪੂਰੀ ਖ਼ਬਰ »

ਏ. ਐਸ. ਕਾਲਜ ਵਿਚ ਯੁਕਤਾ ਪਹਿਲੇ, ਵਿਭਾ ਦੂਜੇ ਅਤੇ ਏਕਮਜੋਤ ਤੀਜੇ ਸਥਾਨ ਤੇ ਰਹੇ

ਖੰਨਾ, 22 ਜੁਲਾਈ (ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਏ. ਚੌਥੇ ਸਮੈਸਟਰ ਦੇ ਨਤੀਜਿਆਂ ਵਿਚ ਏ. ਐਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਕਾਲਜ ਦੀ ਵਿਦਿਆਰਥਣ ਯੁਕਤਾ ਨੇ ਕਾਲਜ ਵਿਚੋਂ ਪਹਿਲਾ, ਵਿਭਾ ਸਦਾਣਾ ਨੇ ਦੂਜਾ ਅਤੇ ਏਕਮਜੋਤ ਸਿੰਘ ...

ਪੂਰੀ ਖ਼ਬਰ »

ਸਹਿਕਾਰੀ ਸਭਾ ਹੰਬੜਾਂ ਵਲੋਂ ਏ. ਆਰ. ਸੁਰਜੀਤ ਕੌਰ ਦਾ ਸਨਮਾਨ

ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)-ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਵਲੋਂ ਸਭਾ ਦੇ ਪ੍ਰਧਾਨ ਠੇਕੇਦਾਰ ਹਰਮੋਹਣ ਸਿੰਘ ਦੀ ਅਗਵਾਈ ਵਿਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ (ਪੱਛਮੀ) ਸ੍ਰੀਮਤੀ ਸੁਰਜੀਤ ਕੌਰ ਦਾ ਕਮੇਟੀ ਮੈਂਬਰਾਂ ...

ਪੂਰੀ ਖ਼ਬਰ »

ਕਾਂਗਰਸੀ ਆਗੂ ਅਵਤਾਰ ਸਿੰਘ ਰੌਣੀ ਨੂੰ ਸਦਮਾ, ਭਰਾ ਦੀ ਮੌਤ

ਜੌੜੇਪੁਲ ਜਰਗ, 22 ਜੁਲਾਈ (ਪਾਲਾ ਰਾਜੇਵਾਲੀਆ)-ਪੀ. ਪੀ. ਸੀ. ਸੀ ਦੇ ਸਕੱਤਰ ਰਾਜਿੰਦਰ ਸਿੰਘ ਲੱਖਾ ਰੌਣੀ ਦੇ ਅਤਿ ਕਰੀਬੀ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਮੰਤਰੀ ਰੌਣੀ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਸ ਦੇ ਵੱਡੇ ਭਰਾ ਗੁਰਮੇਲ ਸਿੰਘ ਰੌਣੀ ਅਚਾਨਕ ਸਦੀਵੀ ...

ਪੂਰੀ ਖ਼ਬਰ »

ਸ਼ਮਸ਼ਾਨ ਘਾਟ ਰੋਡ ਦੀ ਗੰਦਗੀ ਤੋਂ ਰਾਹਗੀਰ ਪ੍ਰੇਸ਼ਾਨ ਕੌ ਾਸਲਰ ਦੇ ਪਤੀ ਭਾਟੀਆ ਨੇ ਕਿਹਾ ਕਿ ਕੋਈ ਸੁਣਵਾਈ ਨਹੀਂ ਹੁੰਦੀ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼ਹਿਰ ਵਿਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਨਗਰ ਕੌਾਸਲ ਨੇ ਖ਼ੁਦ ਹੀ ਜੀ. ਟੀ. ਰੋਡ ਦੇ ਚੌਕਾਂ ਵਿਚ ਪੁਲਾਂ ਹੇਠਾਂ ਗੰਦਗੀ ਦੇ ਡੰਪ ਬਣਾ ਕੇ ਖੰਨਾ ਦੇ ਗੰਦੇ ਹੋਣ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ, ਜਦੋਂ ਵੀ ਬਾਹਰਲਾ ...

ਪੂਰੀ ਖ਼ਬਰ »

ਸੁਰਖ਼ੀਆਂ ਤੋਂ ਬਾਅਦ ਚਿੱਕੜ ਦੀ ਸਫ਼ਾਈ ਦਾ ਕੰਮ ਚੱਲਿਆ ਪਰ ਬਾਕੀ ਪ੍ਰਬੰਧ ਫਿਰ ਵੀ ਢਿੱਲੇ

ਮਾਛੀਵਾੜਾ ਸਾਹਿਬ, 22 ਜੁਲਾਈ (ਸੁਖਵੰਤ ਸਿੰਘ ਗਿੱਲ)-ਸੂਬਾ ਸਰਕਾਰ ਵਲੋਂ ਮਾਛੀਵਾੜਾ ਬਲਾਕ ਦੇ ਬੁਰਜ ਪਵਾਤ ਵਿਖੇ ਸਰਕਾਰੀ ਗਊਸ਼ਾਲਾ 'ਚ ਗਊਆਂ ਦੀ ਸਾਂਭ-ਸੰਭਾਲ ਤੇ ਚਿੱਕੜ 'ਚ ਬੈਠਣ ਦੀਆਂ ਪਿਛਲੇ ਦਿਨੀਂ ਅਦਾਰਾ ਅਜੀਤ 'ਚ ਲੱਗੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਜਗਰਾਉਂ ਕਚਹਿਰੀਆਂ 'ਚ ਗਲਤ ਦਸਤਾਵੇਜ਼ ਬਣਾਉਣ ਸਬੰਧੀ ਚੱਲ ਰਹੇ ਗੋਰਖ ਧੰਦੇ ਤੋਂ ਪਰਦਾ ਉਠਿਆ

ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਦੇ ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਨ•ਾਂ ਦੇ ਹੀ ਪਿੰਡ ਦੇ ਇਕ ਵਿਅਕਤੀ ਵਲੋਂ ਵਿਦੇਸ਼ ਜਾਣ ਲਈ ਲੋਂੜੀਦੇ ਖੇਤੀਬਾੜੀ ਨਾਲ ਸਬੰਧਿਤ ਦਸਤਾਵੇਜ਼ ਤਿਆਰ ਕਰਵਾਉਣ ਲਈ ਜਗਰਾਉਂ ਦੀ ਕਚਹਿਰੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ-ਗਰੇਵਾਲ, ਬਾਜਵਾ

ਜੋਧਾਂ, 22 ਜੁਲਾਈ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁਲਾਜਮਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਡਾਢਾ ਰੋਸ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਪੀ. ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ

ਰਾਏਕੋਟ, 22 ਜੁਲਾਈ (ਸੁਸ਼ੀਲ)-ਪੀ.ਡਬਲਯੂ.ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਰਾਏਕੋਟ ਦੀ ਇਕ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿਖੇ ਜ਼ੋਨ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜਥੇਬੰਦੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਮੰਦਰ ਸ਼ਿਵਾਲਾ ਖਾਮ ਨੂੰ ਏਅਰ ਕੰਡੀਸ਼ਨਰ ਭੇਟ

ਰਾਏਕੋਟ, 22 ਜੁਲਾਈ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਅੱਜ ਆਪਣੇ ਸਮਾਜਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਮਨੀਕ ਦਿਉਲ ਦੀ ਅਗਵਾਈ 'ਚ ਸਥਾਨਕ ਸ੍ਰੀ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਦੀ ਪ੍ਰਬੰਧਕੀ ਕਮੇਟੀ ਨੂੰ ਇਕ ਏਅਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਡੀ. ਸੀ. ਦਫ਼ਤਰ ਲੁਧਿਆਣਾ ਵਿਖੇ ਧਰਨਾ ਅੱਜ

ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਦੀ ਕਿਸਾਨੀ ਸੰਕਟ ਵਿਚ ਹੈ ਅਤੇ ਇਹ ਸੰਕਟ ਲਗਾਤਾਰ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ | ਹਰ ਰੋਜ਼ ਕਿਸਾਨ ਤੇ ਖੇਤੀ ਕਿੱਤੇ ਨਾਲ ਸਬੰਧਿਤ ਮਜ਼ਦੂਰ ਆਰੀਥਕ ਤੰਗੀਆਂ ਦੇ ਚਲਦਿਆਂ ਖੁਦਕੁਸ਼ੀਆਂ ਕਰ ਰਹੇ ਹਨ, ਪਰ ਕਿਸੇ ਵੀ ...

ਪੂਰੀ ਖ਼ਬਰ »

ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਵਿਖੇ ਗ੍ਰੀਨ-ਡੇ ਮਨਾਇਆ

ਭੰੂਦੜੀ, 22 ਜੁਲਾਈ (ਕੁਲਦੀਪ ਸਿੰਘ ਮਾਨ)-ਪੁਲਿਸ ਪਬਲਿਕ ਸੀਨੀਅਰ ਸਕੈਡਰੀ ਸਕੂਲ ਭਰੋਵਾਲ ਕਲਾਂ ਵਿਖੇ ਸਾਉਣ ਮਹੀਨੇ ਦੀ ਆਮਦ 'ਤੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਵਿਭਾਗ ਦੇ ਬੱਚਿਆਂ ਨੇ ਗ੍ਰੀਨ-ਡੇ ਮਨਾਇਆ ਗਿਆ | ਇਸ ਸਮਾਗਮ ਵਿਚ ਬੱਚੇ ਹਰੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਆਏ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਸਬੰਧੀ ਅੰਤਰ ਸਕੂਲ ਭਾਸ਼ਨ ਮੁਕਾਬਲੇ ਕਰਵਾਏ

ਜਗਰਾਉਂ, 22 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸੀਨੀਅਰ ਸਿਟੀਜਨਜ਼ ਵੈੱਲਫ਼ੇਅਰ ਫੋਰਮ ਵੱਲੋਂ ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਸਬੰਧੀ ਅੰਤਰ ਸਕੂਲ ਭਾਸ਼ਣ ਮੁਕਾਬਲੇ ਖ਼ਾਲਸਾ ਸਕੂਲ (ਲੜਕੀਆਂ) ਮਨੋਹਰ ਲਾਲ ਗਰਗ ਦੀ ਪ੍ਰਧਾਨਗੀ ਹੇਠ ਕਰਵਾਏ ਗਏ | ਇਸ ਵਿਚ 26 ...

ਪੂਰੀ ਖ਼ਬਰ »

ਗੁਲਜ਼ਾਰ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਖਾਣੇ ਦੀਆਂ ਝਲਕਾਂ ਪੇਸ਼ ਕੀਤੀਆਂ

ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਜ਼ਾਇਕਾ ਥੀਮ ਹੇਠ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪੜ੍ਹਨ ਆਏ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੀਨੀਅਰਾਂ ਵਲੋਂ ਆਪਣੇ-ਆਪਣੇ ਰਾਜਾਂ ਦੇ ਸਭਿਆਚਾਰ ਅਤੇ ਖਾਣੇ ਦੀ ਝਲਕ ਪੇਸ਼ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX