ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  4 minutes ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾ ਧਮਾਕਾ ਪਰਵਾਨ ਸੂਬੇ 'ਚ ਹੋਇਆ। ਧਮਾਕਾ ਉਸ ਸਮੇਂ ਹੋਇਆ, ਜਦੋਂ ਅਫ਼ਗ਼ਾਨਿਸਤਾਨ...
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  12 minutes ago
ਵੇਰਕਾ, 17 ( ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮਪੁਰਾ ਖੇਤਰ ਦੇ ਇਲਾਕੇ ਨਿਊ ਪ੍ਰੀਤ ਨਗਰ 'ਚ ਅੱਜ ਸਵੇਰੇ ਤੜਕੇ ਇੱਕ ਮਕਾਨ ਮਾਲਕ ਔਰਤ ਵੱਲੋਂ ਉਸੇ ਘਰ 'ਚ ਕਿਰਾਏ 'ਤੇ ਰਹਿੰਦੀ ਔਰਤ...
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦ ਮਾਮਲੇ 'ਚ ਕਥਿਤ ਤੌਰ 'ਤੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਸੀ.ਬੀ.ਆਈ ਨੇ ਦਿੱਲੀ ਦੀ ਰਾਉਜ ...
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 1 hour ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 14 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ...
ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ
. . .  about 1 hour ago
ਭਿੰਡੀ ਸੈਦਾਂ , 17 ਸਤੰਬਰ (ਪ੍ਰਿਤਪਾਲ ਸਿੰਘ ਸੂਫ਼ੀ)-ਸਕੂਲ ਤੋਂ ਛੁੱਟੀ ਲੈ ਕੇ ਘਰ ਆ ਰਹੇ ਵਿਦਿਆਰਥੀ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ...
ਪ੍ਰਵਾਸੀ ਮਜ਼ਦੂਰ ਦੇ 10 ਸਾਲਾ ਬੱਚੇ ਦੀ ਹੱਤਿਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ ਇੱਕ 10 ਸਾਲਾ ਬੱਚੇ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ...
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਰੰਧਾਵਾ ਵਿਚਾਲੇ ਹੋਈਆਂ ਵਿਚਾਰਾਂ
. . .  about 2 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਬੈਠਕ ਹੋਈ। ਬੈਠਕ ਉਪਰੰਤ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ...
ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਡਮਟਾਲ, 17 ਸਤੰਬਰ (ਰਾਕੇਸ਼ ਕੁਮਾਰ)- ਤਹਿਤ-ਕਪਾੜੀ ਮੋੜ ਨੇੜੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਮਹਿੰਦਰਾ ਪਿਕਅਪ ਗੱਡੀ...
ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਵਾਸ਼ਿੰਗਟਨ, 17 ਸਤੰਬਰ- ਅਮਰੀਕਾ ਦੇ ਅਲਾਸਕਾ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਦੇ ਭੂ-ਵਿਗਿਆਨ ਵਿਭਾਗ ਦੇ ਅਨੁਸਾਰ, ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ...
ਪੁਲਿਸ ਤੋ ਤੰਗ ਆ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਕਿਸਾਨ
. . .  about 2 hours ago
ਭਗਤਾ ਭਾਈਕਾ, 17 ਸਤੰਬਰ (ਸੁਖਪਾਲ ਸਿੰਘ ਸੋਨੀ)- ਪਿੰਡ ਦਿਆਲਪੁਰਾ ਭਾਈਕਾ ਵਿਖੇ ਅੱਜ ਸਵੇਰੇ ਇੱਕ ਕਿਸਾਨ ਪੁਲਿਸ ਤੋਂ ਤੰਗ ਆ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ ...
ਸੀ.ਬੀ.ਆਈ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸੀ.ਬੀ.ਆਈ ਦੇ ਸੂਤਰਾਂ ਦੇ ਮੁਤਾਬਿਕ ਸੀ.ਬੀ.ਆਈ ਨੇ ਕੋਲਕਾਤਾ ਪੁਲਿਸ ਨੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਨੂੰ ਅੱਜ (ਮੰਗਲਵਾਰ) ਸਵੇਰੇ 10 ਵਜੇ ਪੇਸ਼ ...
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਬੈਠਕ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ...
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
. . .  about 2 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਪਾਲ ਸਿੰਘ ਵਰਪਾਲ)- ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ (ਸਕੂਲ ਤੇ ਇੰਨਸਪੈਕਸ਼ਨ) ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਬਦਲੀਆਂ ...
ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦਾ ਕਤਲ
. . .  about 1 hour ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਘੋਟਕੀ ਸ਼ਹਿਰ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਹਿੰਦੂ ਵਿਦਿਆਰਥਣ ਦਾ ਗਲਾ ਘੁੱਟ ਕੇ ਹੱਤਿਆ ਕੀਤੇ...
ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
. . .  about 2 hours ago
ਘਨੌਰ, 17 ਸਤੰਬਰ(ਬਲਜਿੰਦਰ ਸਿੰਘ ਗਿੱਲ) - ਪਿੰਡ ਪਿੱਪਲ ਮੰਘੌਲੀ ਦੇ ਵਸਨੀਕ ਰਣਵੀਰ ਸਿੰਘ(45) ਦੀ ਲੰਘੀ ਰਾਤ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਰਮਦਾ ਨਦੀ ਦੀ ਪੂਜਾ
. . .  about 4 hours ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬਟਰਫਲਾਈ ਗਾਰਡਨ 'ਚ ਉਡਾਈਆਂ ਤਿਤਲੀਆਂ
. . .  about 4 hours ago
ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ
. . .  about 4 hours ago
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  about 4 hours ago
ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ
. . .  about 5 hours ago
ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ
. . .  about 6 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋਏ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  1 day ago
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  1 day ago
ਡਰਾਈਵਰ ਨੇ ਆਪਣੇ ਪਿੰਡ ਦੇ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕੁਚਲਿਆ
. . .  1 day ago
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  1 day ago
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  1 day ago
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  about 1 hour ago
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  about 1 hour ago
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  about 1 hour ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  about 1 hour ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  7 minutes ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  17 minutes ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  59 minutes ago
ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵਾ ਪ੍ਰਸਾਦ ਰਾਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਸਤਿਆਪਾਲ ਮਲਿਕ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਸੰਪਾਦਕੀ

ਭਾਰਤ ਦੀ ਇਕ ਵੱਡੀ ਪ੍ਰਾਪਤੀ

ਚੰਦਰਯਾਨ-2 ਦਾ ਸਫ਼ਲਤਾ ਨਾਲ ਛੱਡਿਆ ਜਾਣਾ ਨਿਸਚੇ ਹੀ ਭਾਰਤ ਦੀ ਇਕ ਵੱਡੀ ਇਤਿਹਾਸਕ ਪ੍ਰਾਪਤੀ ਹੈ, ਜਿਸ 'ਤੇ ਮਾਣ ਕੀਤਾ ਜਾ ਸਕਦਾ ਹੈ। ਬਿਨਾਂ ਸ਼ੱਕ ਪੁਲਾੜ ਦੀ ਖੋਜ ਸ਼ੁਰੂ ਕਰਨ ਦਾ ਸਿਹਰਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਚੰਨ-ਤਾਰਿਆਂ ਦੀ ਥਾਹ ਪਾਉਣ ਲਈ ਅਜਿਹੇ ਅਦਾਰਿਆਂ ਦੀ ਸਥਾਪਨਾ ਕਰਵਾਈ। ਆਜ਼ਾਦੀ ਮਿਲਣ ਤੋਂ ਇਕਦਮ ਬਾਅਦ ਉਨ੍ਹਾਂ ਨੇ ਇਸ ਖੇਤਰ ਵਿਚ ਖੋਜ ਕਰਨ ਦਾ ਸੁਪਨਾ ਲਿਆ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ। ਪੁਲਾੜ ਦੀ ਖੋਜ ਦੇ ਯਤਨਾਂ ਦੀ ਇਸ ਆਧਾਰ 'ਤੇ ਅਕਸਰ ਆਲੋਚਨਾ ਵੀ ਕੀਤੀ ਜਾਂਦੀ ਰਹੀ ਹੈ ਕਿ, ਕੀ ਭਾਰਤ ਵਰਗੇ ਗ਼ਰੀਬ ਮੁਲਕ ਲਈ ਇਸ ਸਮੇਂ ਅਜਿਹੀ ਖੋਜ ਜਾਇਜ਼ ਹੈ? ਸਾਡੇ ਵੱਡੇ ਅਤੇ ਗੁੰਝਲਦਾਰ ਦੇਸ਼ ਵਿਚ ਹੇਠਲੇ ਪੱਧਰ 'ਤੇ ਜੀਵੀ ਜਾ ਰਹੀ ਜ਼ਿੰਦਗੀ ਨੂੰ ਦੇਖ ਕੇ ਅਜਿਹਾ ਪ੍ਰਭਾਵ ਜ਼ਰੂਰ ਪ੍ਰਪੱਕ ਹੁੰਦਾ ਹੈ। ਪਰ ਪੁਲਾੜ ਸੰਸਥਾ ਇਸਰੋ ਨੇ ਆਪਣੇ ਇਸ ਖੇਤਰ ਵਿਚ ਏਨੀਆਂ ਵੱਡੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜਿਸ ਦੇ ਸਾਹਮਣੇ ਇਹ ਪ੍ਰਭਾਵ ਵੱਡੀ ਹੱਦ ਤੱਕ ਘਟ ਜਾਂਦਾ ਹੈ। ਇਸ ਦੇ ਦੋ ਹੋਰ ਵੀ ਅਹਿਮ ਕਾਰਨ ਹਨ।
ਪਹਿਲਾ ਤਾਂ ਇਹ ਕਿ ਇਸ ਸੰਸਥਾ ਦੇ ਵਿਗਿਆਨੀਆਂ ਨੇ ਘੱਟ ਤੋਂ ਘੱਟ ਪੂੰਜੀ ਲਗਾ ਕੇ ਵੱਧ ਤੋਂ ਵੱਧ ਮੱਲਾਂ ਮਾਰੀਆਂ ਹਨ। ਦੂਸਰਾ, ਕਦੀ ਅਜਿਹੇ ਖੋਜ ਕਾਰਜਾਂ ਵਿਚ ਵੱਡੇ ਦੇਸ਼ਾਂ ਤੋਂ ਪ੍ਰਾਪਤ ਕੀਤੀ ਤਕਨਾਲੋਜੀ ਨੂੰ ਵਰਤਿਆ ਜਾਂਦਾ ਸੀ। ਅੱਜ ਇਸ ਮਕਸਦ ਲਈ ਭਾਰਤੀ ਤਕਨਾਲੋਜੀ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਤੀਸਰਾ, ਇਹ ਸੰਸਥਾ ਹੁਣ ਵੱਡੀ ਕਮਾਈ ਵੀ ਕਰਨ ਲੱਗੀ ਹੈ। ਇਸ ਕਮਾਈ ਦਾ ਪੈਸਾ ਹੀ ਪੁਲਾੜੀ ਖੋਜ 'ਤੇ ਲਾਇਆ ਜਾਣ ਲੱਗਾ ਹੈ। ਹੁਣ ਤਾਂ ਵੱਡੇ ਵਿਕਸਤ ਦੇਸ਼ ਵੀ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਸਟੇਸ਼ਨ ਤੋਂ ਪੁਲਾੜ ਵਿਚ ਆਪਣੇ ਉਪਗ੍ਰਹਿ ਟਿਕਾਉਣ ਲਈ ਭਾਰਤੀ ਪੁਲਾੜ ਏਜੰਸੀ ਇਸਰੋ ਦੀਆਂ ਸੇਵਾਵਾਂ ਲੈਣ ਲੱਗੇ ਹਨ। ਇਸਰੋ ਦੇ ਸ੍ਰੀ ਹਰੀਕੋਟਾ ਸਟੇਸ਼ਨ ਤੋਂ ਹੁਣ ਤੱਕ ਦੂਜੇ ਦੇਸ਼ਾਂ ਦੇ ਅਨੇਕਾਂ ਉਪਗ੍ਰਹਿ ਪੁਲਾੜ ਵਿਚ ਟਿਕਾਏ ਜਾ ਚੁੱਕੇ ਹਨ। ਇਸ ਲਈ ਇਨ੍ਹਾਂ ਵੱਡੀਆਂ ਖੋਜਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਆਰਥਿਕ ਘਾਟੇ ਵਾਲਾ ਸੌਦਾ ਨਹੀਂ ਕਿਹਾ ਜਾ ਸਕਦਾ। ਜੇਕਰ ਕੁਝ ਦਹਾਕਿਆਂ ਵਿਚ ਪੁਲਾੜ ਤਕਨਾਲੋਜੀ ਨਾਲ ਦੁਨੀਆ ਬਦਲ ਗਈ ਹੈ ਤਾਂ ਇਸ ਵਿਚ ਭਾਰਤ ਦਾ ਵੀ ਵੱਡਾ ਯੋਗਦਾਨ ਮੰਨਿਆ ਜਾਣ ਲੱਗਾ ਹੈ। ਚੰਦਰਯਾਨ-2 ਦੀ ਸਫ਼ਲ ਉਡਾਰੀ ਨਾਲ ਭਾਰਤ ਚੰਨ 'ਤੇ ਪੁੱਜਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਤਤਕਾਲੀ ਸੋਵੀਅਤ ਯੂਨੀਅਨ (ਹੁਣ ਰੂਸ) ਅਤੇ ਚੀਨ ਆਦਿ ਦੇਸ਼ ਇਹ ਪ੍ਰਾਪਤੀ ਹਾਸਲ ਕਰ ਚੁੱਕੇ ਹਨ। ਅੱਜ ਤੋਂ 11 ਸਾਲ ਪਹਿਲਾਂ ਭਾਰਤ ਨੇ ਚੰਦਰਯਾਨ-1 ਛੱਡਿਆ ਸੀ, ਜੋ ਚੰਨ ਦੀ ਧਰਤੀ 'ਤੇ ਤਾਂ ਨਹੀਂ ਸੀ ਉਤਰਿਆ ਪਰ ਇਸ ਨੇ ਚੰਨ ਦੇ ਦੁਆਲੇ ਗੇੜੇ ਲਾ ਕੇ ਵੱਡੀਆਂ ਅਤੇ ਉਪਯੋਗੀ ਖੋਜਾਂ ਕੀਤੀਆਂ ਸਨ। ਚੰਦਰਯਾਨ-1 ਨੇ ਹੀ ਦੁਨੀਆ ਨੂੰ ਇਹ ਸੂਚਨਾ ਦਿੱਤੀ ਸੀ ਕਿ ਚੰਨ 'ਤੇ ਪਾਣੀ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਅਜਿਹਾ ਚੰਦਰਯਾਨ-1 ਵਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਪ੍ਰਗਟ ਹੁੰਦਾ ਸੀ। ਹੁਣ ਚੰਦਰਯਾਨ-2 ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਚੰਨ ਦੀ ਧਰਤੀ 'ਤੇ ਉਤਰੇਗਾ। ਉਥੋਂ ਦੇ ਵਾਤਾਵਰਨ, ਜ਼ਮੀਨ, ਪਾਣੀ, ਪਹਾੜਾਂ ਅਤੇ ਖਣਿਜ ਪਦਾਰਥਾਂ ਦੀ ਖੋਜ ਕਰੇਗਾ। ਬਿਨਾਂ ਸ਼ੱਕ ਅਮਰੀਕਾ ਚੰਨ ਦੀ ਖੋਜ ਵਿਚ ਪਹਿਲੇ ਨੰਬਰ 'ਤੇ ਰਿਹਾ ਹੈ। ਅੱਜ ਤੋਂ 50 ਸਾਲ ਪਹਿਲਾਂ ਭਾਵ 20 ਜੁਲਾਈ, 1969 ਨੂੰ ਚੰਨ 'ਤੇ ਉਸ ਦੇ ਪੁਲਾੜ ਯਾਤਰੀਆਂ ਨੇ ਕਦਮ ਰੱਖੇ ਸਨ, ਜਿਸ ਨੇ ਦੁਨੀਆ ਨੂੰ ਇਕ ਵਾਰ ਤਾਂ ਹੈਰਾਨ ਕਰਕੇ ਰੱਖ ਦਿੱਤਾ ਸੀ। ਸੋਵੀਅਤ ਯੂਨੀਅਨ (ਰੂਸ) ਪਹਿਲਾ ਅਜਿਹਾ ਮੁਲਕ ਸੀ, ਜਿਸ ਨੇ ਪੁਲਾੜ ਵਿਚ ਆਪਣੇ ਯਾਤਰੀ ਭੇਜੇ ਸਨ। ਅਕਤੂਬਰ 1957 ਵਿਚ ਉਸ ਨੇ ਆਪਣਾ ਪਹਿਲਾ ਉਪਗ੍ਰਹਿ ਸਪੂਤਨਿਕ-1 ਪੁਲਾੜ ਵਿਚ ਭੇਜਣ 'ਚ ਸਫਲਤਾ ਪ੍ਰਾਪਤ ਕੀਤੀ ਸੀ। ਆਪਣੇ ਪੁਲਾੜ ਯਾਤਰੀ ਯੂਰੀ ਗ੍ਰੈਗਰਿਨ ਨੂੰ ਅਪ੍ਰੈਲ 1961 ਵਿਚ ਪੁਲਾੜ ਦੀ ਯਾਤਰਾ ਕਰਵਾ ਕੇ ਉਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਚੰਨ 'ਤੇ ਜਾਣ ਦੀ ਇਕ ਦੌੜ ਲੱਗ ਗਈ ਸੀ। 1959 ਵਿਚ ਰੂਸ ਨੇ ਚੰਨ ਉੱਪਰ ਆਪਣਾ ਪਹਿਲਾ ਉਪਗ੍ਰਹਿ ਲੂਨਾ-1 ਉਤਾਰ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਲਗਾਤਾਰ ਆਪਣੇ ਉਪਗ੍ਰਹਿ ਉਥੇ ਭੇਜ ਕੇ ਉਥੋਂ ਦੀਆਂ ਤਸਵੀਰਾਂ ਪ੍ਰਾਪਤ ਕੀਤੀਆਂ ਸਨ। ਉਸ ਤੋਂ ਬਾਅਦ ਅਮਰੀਕਾ ਨੇ ਅਪੋਲੋ ਉਪਗ੍ਰਹਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ ਅਤੇ 'ਮੂਨ ਮਿਸ਼ਨ' ਦੇ ਤਹਿਤ ਅਪੋਲੋ-11 ਰਾਹੀਂ ਏਅਰ ਫੋਰਸ ਦੇ ਪਾਇਲਟ ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਨ ਨੂੰ ਚੰਨ 'ਤੇ ਉਤਾਰਿਆ ਗਿਆ ਸੀ। ਬਾਅਦ ਵਿਚ ਦੋਵਾਂ ਦੇਸ਼ਾਂ ਦੀ ਪੁਲਾੜ ਖੋਜ ਤਾਂ ਜਾਰੀ ਰਹੀ ਪਰ ਚੰਨ 'ਤੇ ਜਾਣ ਲਈ ਉਨ੍ਹਾਂ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ। ਪਰ ਚੀਨ ਚੰਨ 'ਤੇ ਉਪਗ੍ਰਹਿ ਭੇਜਣ ਵਾਲਾ ਤੀਸਰਾ ਦੇਸ਼ ਜ਼ਰੂਰ ਬਣ ਗਿਆ ਸੀ ਅਤੇ ਹੁਣ ਜਿਸ ਤਰ੍ਹਾਂ ਭਾਰਤ ਨੇ ਆਪਣੇ ਦੇਸੀ ਉਪਗ੍ਰਹਿ ਚੰਦਰਯਾਨ-2 ਨੂੰ ਆਪਣੇ ਹੀ ਅਤੀ ਭਾਰੀ ਰਾਕੇਟ ਰਾਹੀਂ ਸਫਲਤਾ ਨਾਲ ਪੁਲਾੜ ਵਿਚ ਭੇਜਿਆ ਹੈ, ਉਸ ਨਾਲ ਇਹ ਵਿਸ਼ਵਾਸ ਪੈਦਾ ਹੋਇਆ ਹੈ ਕਿ ਭਾਰਤ ਨੇੜ-ਭਵਿੱਖ ਵਿਚ ਪੁਲਾੜ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਸਕੇਗਾ। ਪੁਲਾੜ ਵਿਚ ਆਪਣਾ ਪੱਕਾ ਸਟੇਸ਼ਨ ਬਣਾ ਕੇ ਉਹ ਹੋਰ ਗ੍ਰਹਿ ਤੇ ਤਾਰਿਆਂ ਦੀ ਵੀ ਖੋਜ ਕਰ ਸਕੇਗਾ। ਤਰਤੀਬ ਅਨੁਸਾਰ ਚੰਦਰਯਾਨ ਚੰਨ ਦੇ ਦੱਖਣੀ ਹਿੱਸੇ 'ਤੇ 48 ਦਿਨਾਂ ਬਾਅਦ ਪਹੁੰਚੇਗਾ ਅਤੇ ਫਿਰ ਉਸ ਵਿਚੋਂ ਰੋਵਰ ਭਾਵ 6 ਪਹੀਆਂ ਵਾਲਾ ਰੋਬੋਟ ਨਿਕਲੇਗਾ, ਜਿਸ ਦੇ ਸ਼ਕਤੀਸ਼ਾਲੀ ਕੈਮਰੇ ਚੰਨ ਦੇ ਇਸ ਖੇਤਰ ਦੇ ਹਰ ਪੱਖ ਨੂੰ ਖੰਗਾਲਣ ਦੇ ਸਮਰੱਥ ਹੋਣਗੇ। ਭਾਰਤ ਦੀ ਇਸ ਵੱਡੀ ਸਫਲਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਉਦੋਂ ਵੀ ਜਦੋਂ ਮਨੁੱਖ ਚੰਨ 'ਤੇ ਬਸਤੀਆਂ ਬਣਾਉਣ ਵਿਚ ਕਾਮਯਾਬ ਹੋ ਜਾਏਗਾ।

-ਬਰਜਿੰਦਰ ਸਿੰਘ ਹਮਦਰਦ

 

ਗਿਰਾਵਟ ਵੱਲ ਜਾ ਰਹੀ ਹੈ ਮਾਇਆਵਤੀ ਦੀ ਸਿਆਸਤ

ਮਾਇਆਵਤੀ ਨੇ ਆਪਣੇ ਭਰਾ ਅਨੰਦ ਕੁਮਾਰ ਦੇ 400 ਕਰੋੜ ਰੁਪਏ ਦੇ ਬੇਨਾਮੀ ਪਲਾਟ ਦੀ ਜ਼ਬਤੀ ਤੋਂ ਬਾਅਦ ਬਚਾਅ 'ਚ ਜੋ ਦੋਸ਼ ਲਗਾਇਆ ਹੈ, ਉਹ ਕਈ ਦ੍ਰਿਸ਼ਟੀਆਂ ਤੋਂ ਵਿਚਾਰਨਯੋਗ ਹੈ। ਇਸ ਦੋਸ਼ ਵਿਚ ਪਹਿਲੀ ਜ਼ਰੂਰੀ ਗੱਲ ਇਹ ਕਹੀ ਗਈ ਹੈ ਕਿ ਉਹ ਅਤੇ ਉਨ੍ਹਾਂ ਦੇ ਭਰਾ ਕਿਉਂਕਿ ਦਲਿਤ ਹਨ, ...

ਪੂਰੀ ਖ਼ਬਰ »

ਇਸ ਨੂੰ ਤਰੱਕੀ ਕਹੀਏ ਜਾਂ ਉਜਾੜਾ?

ਕੁਦਰਤ ਬੇਅੰਤ ਹੈ, ਕੁਦਰਤ ਵਿਚਲਾ ਸਭ ਕੁਝ ਆਪਸੀ ਤਾਣੇ-ਬਾਣੇ 'ਚ ਬੱਝਾ ਹੋਇਆ ਹੈ, ਕੁਦਰਤ ਵਿਚ ਵਾਪਰਦੀ ਹਰ ਪ੍ਰਕਿਰਿਆ ਦੂਜੀਆਂ ਅਨੇਕਾਂ ਪ੍ਰਕਿਰਿਆ ਨਾਲ ਜੁੜੀ ਹੁੰਦੀ ਹੈ, ਤੇ ਸਾਨੂੰ ਹਰ ਪ੍ਰਕਿਰਿਆ ਇਕ ਸਮੂਹਿਕ ਢਾਂਚੇ 'ਚ ਹੀ ਦੇਖਣੀ ਚਾਹੀਦੀ ਹੈ ਕਿਉਂਕਿ ਸਭ ਏਕੇ ਦਾ ...

ਪੂਰੀ ਖ਼ਬਰ »

ਚੰਦਰਯਾਨ-2 ਦੀ ਸਫਲ ਉਡਾਰੀਂਇਸਰੋ ਨੇ ਫਿਰ ਰਚਿਆ ਇਤਿਹਾਸ

ਇਤਿਹਾਸ ਵਿਚ ਅਜਿਹੇ ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦੋਂ ਦੋ, ਚਾਰ, ਦਸ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ ਬਲਕਿ ਕਰੋੜਾਂ ਲੋਕ ਦਿਲ ਦੀਆਂ ਧੜਕਣਾਂ ਰੋਕ ਕੇ ਕਿਸੇ ਇਕ ਘੜੀ ਦਾ ਇੰਤਜ਼ਾਰ ਕਰਦੇ ਹਨ। 22 ਜੁਲਾਈ, 2019 ਦੀ ਬਾਅਦ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਕੁਝ ਅਜਿਹਾ ਹੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX