ਤਾਜਾ ਖ਼ਬਰਾਂ


ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  8 minutes ago
ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ੍ਰੀਮਤੀ ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ...
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  29 minutes ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਸਿੱਧੂ ਮੁਸੇਵਾਲਾ ਦੇ ਨਵੇਂ ਗੀਤ ...
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  54 minutes ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ) ਨੂੰ ਤਿਹਾੜ ਕੇਂਦਰੀ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ...
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  about 1 hour ago
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ਅਤੇ ਧਾਗਾ ਮਿੱਲ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ...
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  about 1 hour ago
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖ਼ੁਰਦ ਦੀ ਹੱਡਾ ਰੋੜੀ ਦਾ ਮਾਮਲਾ ਭਖਣ ਕਾਰਨ ਅੱਜ ਉਸ ਸਮੇਂ ਮਾਹੌਲ...
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ ਅਤੇ 6 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ...
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 1 hour ago
ਸ੍ਰੀਨਗਰ, 20 ਸਤੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਸ੍ਰੀਨਗਰ ਜਾਣਗੇ ਅਤੇ ਅਗਲੇ ਦੋ ਦਿਨਾਂ 'ਚ ਬਾਰਾਮੂਲਾ ...
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ 30 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ...
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  about 2 hours ago
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਮੰਡੀ ਵਿਖੇ ਸੰਘਰਸ਼ ਕਮੇਟੀ ਦੇ ਸੱਦ 'ਤੇ 39 ਦੇ ਕਰੀਬ ਪੁੱਜੀਆਂ ਵੱਖ ਵੱਖ ਜਥੇਬੰਦੀਆਂ ...
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਇਕ...
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  about 2 hours ago
ਪਟਿਆਲਾ, 20 ਸਤੰਬਰ (ਅਮਨਦੀਪ ਸਿੰਘ) - ਮਨਜੀਤ ਸਿੰਘ ਧਨੇਰ ਨੂੰ ਇਨਸਾਫ਼ ਦਿਵਾਉਣ, ਕਰਜ਼ਾ ਮਾਫ਼ੀ ਨੂੰ ਲਾਗੂ ਕਰਵਾਉਣ ਅਤੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ...
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  about 3 hours ago
ਬਟਾਲਾ, 20 ਸਤੰਬਰ (ਕਾਹਲੋਂ)- ਬਟਾਲਾ ਵਿਖੇ ਅੱਜ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਵਿਧਾਇਕ ਬਲਜਿੰਦਰ ਸਿੰਘ ਬੈਂਸ ਵੱਲੋਂ ...
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  about 3 hours ago
ਬਟਾਲਾ, 20 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਦੀ ਆਪਸ ਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ....
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 20 ਸਤੰਬਰ- ਮੰਗੋਲੀਆ ਦੇ ਰਾਸ਼ਟਰਪਤੀ ਖਾਲਤਮਾਗਿਨ ਬਤੂਲਗਾ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ...
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  about 3 hours ago
ਮੁੰਬਈ, 20 ਸਤੰਬਰ- ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਸ਼ੁੱਕਰਵਾਰ ਨੂੰ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ ਢਹਿ ਢੇਰੀ ਹੋ ਗਿਆ...
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  1 minute ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  about 4 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  about 4 hours ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  about 4 hours ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  about 4 hours ago
ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਾਭਾ ਵਿਖੇ ਕਰਵਾਇਆ ਗਿਆ
. . .  about 4 hours ago
ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ
. . .  about 5 hours ago
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦਰਾਂ ਨੂੰ ਘੱਟ ਕਰਨ ਦਾ ਲਿਆਂਦਾ ਗਿਆ ਪ੍ਰਸਤਾਵ - ਵਿੱਤ ਮੰਤਰੀ
. . .  about 5 hours ago
ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਦੇ 6 ਕਰਮਚਾਰੀ ਟੈਂਕੀ 'ਤੇ ਚੜ੍ਹੇ
. . .  about 5 hours ago
ਪੱਕੇ ਮੋਰਚੇ ਦੇ ਮੱਦੇਨਜ਼ਰ ਪਟਿਆਲਾ 'ਚ ਸਖ਼ਤ ਪ੍ਰਬੰਧ
. . .  about 5 hours ago
ਜਬਰ ਜਨਾਹ ਮਾਮਲੇ ਵਿਚ ਭਾਜਪਾ ਦਾ ਸਾਬਕਾ ਮੰਤਰੀ ਸਵਾਮੀ ਚਿਨਮਿਆਨੰਦ ਗ੍ਰਿਫਤਾਰ
. . .  about 6 hours ago
ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  about 6 hours ago
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  about 7 hours ago
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  about 7 hours ago
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  1 day ago
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 1 hour ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 1 hour ago
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 1 hour ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  about 1 hour ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  13 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਹਰਿਆਣਾ ਹਿਮਾਚਲ

ਏਲਨਾਬਾਦ ਤਹਿਸੀਲ ਕੰਪਲੈਕਸ 'ਚ ਕਿਸਾਨਾਂ ਦਾ ਧਰਨਾ ਸੱਤਵੇਂ ਦਿਨ ਵੀ ਜਾਰੀ

ਏਲਨਾਬਾਦ, 22 ਜੁਲਾਈ (ਜਗਤਾਰ ਸਮਾਲਸਰ)- ਤਹਿਸੀਲ ਕੰਪਲੈਕਸ 'ਚ ਕਿਸਾਨ ਯੂਨੀਅਨ ਦੇ ਬੈਨਰ ਹੇਠ ਏਲਨਾਬਾਦ ਬਲਾਕ ਦੇ ਪਿੰਡਾਾ ਦੇ ਕਿਸਾਨਾਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਵ ਭਾਰਤੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾ. ਸੁਰਜੀਤ ਸਿੰਘ ਤੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਮੁਮੇਰਾ ਦੀ ਅਗਵਾਈ ਵਿਚ ਦਿੱਤਾ ਜਾ ਰਿਹਾ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ | ਕਿਸਾਨਾਂ ਨੇ ਅੱਜ ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦਾ ਪੁਤਲਾ ਸਾੜ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਕਿਸਾਨਾਾ ਨੇ ਆਖਿਆ ਧਰਨੇ ਨੂੰ ਸੱਤ ਦਿਨ ਹੋ ਚੁੱਕੇ ਹਨ, ਪਰ ਹਰਿਆਣਾ ਸਰਕਾਰ ਵਲੋਂ ਕੋਈ ਵੀ ਰਾਜਨੇਤਾ ਜਾਾ ਕੋਈ ਵੀ ਪ੍ਰਬੰਧਕੀ ਅਧਿਕਾਰੀ ਉਨ੍ਹਾਂ ਦੀ ਸੁੱਧ ਲੈਣ ਨਹੀਂ ਅੱਪੜਿਆ, ਜਿਸ ਦੀ ਸਾਰੇ ਕਿਸਾਨ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਨ | ਕਿਸਾਨਾਾ ਨੇ ਬੀਤੇ ਸ਼ਨੀਵਾਰ ਨੂੰ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਅੱਜ ਗ਼ੁੱਸੇ ਵਿਚ ਆਏ ਕਿਸਾਨਾਾ ਨੇ ਏਲਨਾਬਾਦ ਤਹਿਸੀਲ ਕੰਪਲੈਕਸ ਦੇ ਸਾਹਮਣੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦਾ ਪੁਤਲਾ ਫੂਕਿਆ ਅਤੇ ਹਰਿਆਣਾ ਸਰਕਾਰ ਿਖ਼ਲਾਫ਼ ਜੰਮਕੇ ਨਾਅਰੇਬਾਜ਼ੀ ਤੇ ਧਰਨਾ ਪ੍ਰਦਰਸ਼ਨ ਕੀਤਾ | ਕਿਸਾਨ ਸੰਗਠਨਾਾ ਦੇ ਨੁਮਾਇੰਦਿਆਂ ਨੇ ਆਖਿਆ ਕਿ ਜੇਕਰ ਸਮਾਾ ਰਹਿੰਦੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਵੱਡਾ ਰੂਪ ਦੇਣਗੇ | ਜ਼ਿਕਰਯੋਗ ਹੈ ਕਿ ਘੱਗਰ ਨਦੀ ਵਿਚ ਆ ਰਹੇ ਕਾਲੇ ਪਾਣੀ ਨੂੰ ਰੋਕ ਕੇ ਫ਼ਿਲਟਰ ਕਰਕੇ ਕਿਸਾਨਾਾ ਨੂੰ ਸਿੰਚਾਈ ਲਈ ਦਿੱਤੇ ਜਾਣ, ਘੱਗਰ ਨਦੀ ਨੂੰ ਪਿੱਛੇ ਜਮੁਨਾ ਨਦੀ ਨਾਲ ਜੋੜਨ, ਕਿਸਾਨਾਾ ਦੀ ਬਕਾਇਆ ਬੀਮਾ ਕਲੇਮ ਤੇ ਮੁਆਵਜ਼ਾ ਰਾਸ਼ੀ ਤੁਰੰਤ ਕਿਸਾਨਾਾ ਦੇ ਖਾਤੇ ਵਿਚ ਪਾਏ ਜਾਣ, ਏਲਨਾਬਾਦ ਖੇਤਰ ਨੂੰ ਡਾਰਕ ਜ਼ੋਨ ਵਿਚੋਂ ਕੱਢ ਕੇ ਤੁਰੰਤ ਨਵੇਂ ਕੁਨੈਕਸ਼ਨ ਜਾਰੀ ਕਰਨ, ਏਲਨਾਬਾਦ ਬਲਾਕ ਦੀਆਾ ਢਾਣੀਆਾ ਵਿਚ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾਣ, ਨਹਿਰਾਂ ਵਿਚ ਲੱਗੀਆਂ ਗੈਰ-ਕਾਨੂੰਨੀ ਮੋਘੀਆਂ ਨੂੰ ਹਟਾ ਕੇ ਟੇਲਾਂ ਤੱਕ ਪਾਣੀ ਪਹੁੰਚਾਉਣ ਆਦਿ ਮੰਗਾਂ ਨੂੰ ਲੈ ਕੇ ਕਿਸਾਨ ਸਥਾਨਿਕ ਤਹਿਸੀਲ ਕੰਪਲੈਕਸ ਵਿਚ ਪਿਛਲੇ ਸੱਤ ਦਿਨ ਤੋਂ ਧਰਨਾ ਦੇ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ | ਕਿਸਾਨਾਂ ਨੇ ਇਸ ਮੌਕੇ ਆਖਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਕੇ ਆਪਣੇ ਕਿਸਾਨ ਨੇਤਾ ਮੈਦਾਨ ਵਿਚ ਉਤਾਰਨਗੇ | ਅੱਜ ਧਰਨੇ 'ਚ 20 ਤੋਂ ਜ਼ਿਆਦਾ ਪਿੰਡਾਂ ਦੇ ਕਿਸਾਨ ਮੌਜੂਦ ਰਹੇ | ਧਰਨੇ ਨੂੰ ਅੱਜ ਕਾਾਗਰਸੀ ਨੇਤਾ ਰਮੇਸ਼ ਭਾਦੂ ਨੇ ਵੀ ਆਪਣਾ ਸਮਰਥਨ ਦਿੱਤਾ |

ਭਗੌੜਿਆਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸਤਨਾਮ ਸਿੰਘ ਵਾਸੀ ਦੁਗਰੀ ਕਿੰਦਰਪਾਲ ਸਿੰਘ ਵਾਸੀ ਉੱਤਰ ਪ੍ਰਦੇਸ਼, ਜੀਵਨ ਪੁੱਤਰ ਸੋਹਣ ਲਾਲ ਅਤੇ ਦਵਿੰਦਰ ਕਸ਼ਯਪ, ਰਜਿੰਦਰ ਸਿੰਘ ਵਾਸੀ ਸਿੱਧਵਾਂ ਬੇਟ ਖਿਲਾਫ ਕੇਸ ਕੀਤਾ ਹੈ | ਪੁਲਿਸ ਅਨੁਸਾਰ ਕਥਿਤ ...

ਪੂਰੀ ਖ਼ਬਰ »

ਨਸ਼ੇ ਦੇ ਦੈਂਤ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

ਨਵਾਂ ਪਿੰਡ, 22 ਜੁਲਾਈ (ਜਸਪਾਲ ਸਿੰਘ)-ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਲਾ ਜਾ ਰਹੇ ਟਿੱਲ ਦੇ ਬਾਵਜੂਦ ਵੀ ਪੰਜਾਬ 'ਚੋਂ ਨਸ਼ੇ ਖ਼ਤਮ ਨਹੀਂ ਹੋ ਰਹੇ, ਜਿਸਦੇ ਚੱਲਦਿਆਂ ਹੋਇਆਂ ਆਏ ਦਿਨ ਮਨੁੱਖੀ ਜ਼ਿੰਦਗੀਆਂ ਮੌਤ ਦੇ ਮੂੰਹ ਪੈ ਰਹੀਆਂ ਹਨ | ...

ਪੂਰੀ ਖ਼ਬਰ »

15 ਸਾਲਾ ਲੜਕੀ ਨੂੰ ਰੇਲ ਗੱਡੀ 'ਚ ਬਿਠਾ ਕੇ ਖਿਸਕੇ ਵਾਰਸ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਚਾਈਲਡ ਲਾਈਨ ਲੁਧਿਆਣਾ ਨੂੰ ਮਾਪਿਆਂ ਵਿਹੂਣੀ ਇਕ 15 ਸਾਲਾ ਲੜਕੀ ਮਿਲੀ, ਜਿਸ ਨੂੰ ਉਸ ਦੇ ਤਾਇਆ-ਤਾਈ (ਜਿਸ ਨੂੰ ਲੜਕੀ ਮੰਮੀ-ਪਾਪਾ ਕਹਿੰਦੀ ਹੈ) ਰੇਲ ਗੱਡੀ 'ਚ ਬਿਠਾ ਕੇ ਕਿਧਰੇ ਖਿਸਕ ਗਏ ਦੱਸੇ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਕਬਜ਼ੇ ਹਟਾਉਣ ਨੂੰ ਲੈ ਕੇ ਮੇਅਰ ਵਲੋਂ ਕੌ ਾਸਲਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ

ਜਗਾਧਰੀ, 22 ਜੁਲਾਈ (ਜਗਜੀਤ ਸਿੰਘ)- ਨਗਰ ਨਿਗਮ ਦੀ ਜ਼ਮੀਨ ਤੋਂ ਗ਼ੈਰ-ਕਾਨੂੰਨੀ ਕਬਜ਼ੇ ਹਟਾਉਣ ਨੂੰ ਲੈ ਕੇ ਮੇਅਰ ਮਦਨ ਚੌਹਾਨ ਨੇ ਨਗਰ ਨਿਗਮ ਕੌਾਸਲਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਨਾਜਾਇਜ਼ ਕਬਜ਼ੇ ਹਟਾਉਣ ਤੇ ਸਟਰੀਟ ਲਾਈਟ ਦੀ ਵਿਵਸਥਾ ਦਰੁਸਤ ...

ਪੂਰੀ ਖ਼ਬਰ »

ਸੀ. ਆਰ. ਡੀ. ਏ. ਵੀ. ਗਰਲਜ਼ ਕਾਲਜ 'ਚ ਨਵੇਂ ਵਿੱਦਿਅਕ ਵਰ੍ਹੇ ਦਾ ਆਰੰਭ

ਏਲਨਾਬਾਦ, 22 ਜੁਲਾਈ (ਜਗਤਾਰ ਸਮਾਲਸਰ)- ਸਥਾਨਿਕ ਸੀ. ਆਰ. ਡੀ. ਏ. ਵੀ. ਗਰਲਜ਼ ਕਾਲਜ ਵਿਚ ਨਵੇਂ ਵਿੱਦਿਅਕ ਵਰ੍ਹੇ 2019-20 ਦੀ ਸ਼ੁਰੂਆਤ ਵੈਦਿਕ ਮੰਤਰ ਉਚਾਰਨ ਤੇ ਹਵਨ ਯੱਗ ਨਾਲ ਕੀਤੀ ਗਈ | ਹਵਨ ਵਿਚ ਪੂਰਨ ਆਹੂਤੀ ਸੰਸਥਾ ਦੇ ਐੱਮ.ਡੀ. ਜਗਦੀਸ਼ ਮਹਿਤਾ ਅਤੇ ਸਰਿਤਾ ਮਹਿਤਾ ਵਲੋਂ ...

ਪੂਰੀ ਖ਼ਬਰ »

ਭੈਣ ਤੇ ਉਸ ਦੇ ਪ੍ਰੇਮੀ ਦਾ ਕਤਲ ਕਰਨ ਵਾਲੇ ਭਰਾ ਨੂੰ ਅਦਾਲਤ ਵਲੋਂ ਉਮਰ ਕੈਦ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)- ਐਡੀਸ਼ਨਲ ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਭੈਣ ਤੇ ਉਸ ਦੇ ਪ੍ਰੇਮੀ ਦਾ ਕਤਲ ਕਰਨ ਵਾਲੇ ਭਰਾ ਨੂੰ ਉਮਰ ਕੈਦ ਤੇ ਪੰਜਾਹ ਹਜ਼ਾਰ ਜ਼ੁਰਮਾਨੇ ਦੀ ਸਜਾ ਸੁਣਾਈ ਹੈ | ਜ਼ੁਰਮਾਨਾ ਨਾ ਭਰਨ 'ਤੇ ਇਕ ਸਾਲ ਹੋਰ ਕੈਦ ਭੁਗਤਣੀ ...

ਪੂਰੀ ਖ਼ਬਰ »

ਮਾਸੂਮ ਨਾਲ ਬਦਫੈਲੀ, ਕੇਸ ਦਰਜ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਪਿੰਡ ਠੋਬਰੀਆਂ ਵਿਖੇ ਇਕ ਮਾਸੂਮ ਬੱਚੇ ਨਾਲ ਬਦਫੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਰਾਣੀਆਂ ਥਾਣਾ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਬੱਚੇ ਦੇ ਪਿਤਾ ਵਲੋਂ ਪਿੁਲਸ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਗੁਰਮਤਿ ਸਮਾਗਮ 4 ਨੂੰ - ਕਰਨਦੇਵ ਕੰਬੋਜ

ਜਗਾਧਰੀ/ਯਮੁਨਾਨਗਰ, 22 ਜੁਲਾਈ (ਜਗਜੀਤ ਸਿੰਘ/ਗੁਰਦਿਆਲ ਸਿੰਘ ਨਿਮਰ)- ਸੂਬੇ ਦੇ ਰਾਜ ਮੰਤਰੀ ਕਰਨਦੇਵ ਕੰਬੋਜ ਨੇ ਸਥਾਨਕ ਪੰਚਾਇਤ ਭਵਨ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਧਾਰਮਿਕ ਆਗੂਆਂ ਨਾਲ ਕੀਤੀ ਮੀਟਿੰਗ ਵਿਚ ਕਿਹਾ ...

ਪੂਰੀ ਖ਼ਬਰ »

ਹਰਿਆਣਾ ਦੀ ਧਰਤੀ 'ਤੇ 82 ਇਤਿਹਾਸਕ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ- ਕ੍ਰਿਸ਼ਨ ਬੇਦੀ

ਸ਼ਾਹਬਾਦ ਮਾਰਕੰਡਾ, 22 ਜੁਲਾਈ (ਅਵਤਾਰ ਸਿੰਘ)- ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਹਰਿਆਣਾ ਪ੍ਰਦੇਸ਼ ਦੀ ਧਰਤੀ ਦਾ ਇਤਿਹਾਸ ਸਿੱਖ ਗੁਰੂਆਂ ਨਾਲ ਜੁੜਿਆ ਹੋਇਆ ਹੈ | ਇਸ ਪ੍ਰਦੇਸ਼ ਦੀ ਮਿੱਟੀ ਵਿਚ ਉਂਝ ਤਾਂ ...

ਪੂਰੀ ਖ਼ਬਰ »

ਅਫ਼ੀਮ ਸਮੇਤ ਇਕ ਕਾਬੂ

ਟੋਹਾਣਾ, 22 ਜੁਲਾਈ (ਗੁਰਦੀਪ ਸਿੰਘ ਭੱਟੀ)- ਪੁਲਿਸ ਨੇ ਰਾਤ ਦੀ ਗਸ਼ਤ ਦੌਰਾਨ ਜ਼ਿਲ੍ਹੇ ਦੇ ਖੇਮਾਖਾਤੀ ਚੌਾਕ ਵਿਚੋਂ ਇਕ ਨੌਜਵਾਨ ਨੂੰ ਅਫ਼ੀਮ ਦੇ ਪੈਕਟ ਸਮੇਤ ਕਾਬੂ ਕੀਤਾ ਹੈ | ਐੱਸ. ਐੱਚ. ਓ. ਸੁਰਿੰਦਰ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖ਼ਤ ਅਸ਼ੋਕ ਨਗਰ ਦੇ ਅਨਿਲ ...

ਪੂਰੀ ਖ਼ਬਰ »

ਨਹਿਰ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਟੋਹਾਣਾ, 22 ਜੁਲਾਈ (ਗੁਰਦੀਪ ਸਿੰਘ ਭੱਟੀ)- ਪੁਲਿਸ ਨੇ ਆਦਮਪੁਰ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕਰਕੇ ਪਿੰਡ ਧਾਰਨੀਆਂ ਦੇ ਸਰਪੰਚ ਰਮੇਸ਼ ਭਾਰਤੀ ਦੀ ਸ਼ਿਕਾਇਤ 'ਤੇ ਅਨਪਛਾਤੇ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨ ਦਾ ਕਤਲ ਕਰ ਕੇ ਮੱਝਾਂ ਚੋਰੀ

ਟੋਹਾਣਾ, 22 ਜੁਲਾਈ (ਗੁਰਦੀਪ ਸਿੰਘ ਭੱਟੀ)- ਕਸਬਾ ਬਰਵਾਲਾ ਦੀ ਦੌਲਤਪੂਰ ਰੋਡ 'ਤੇ ਖੇਤਾਂ 'ਚ ਬਣੀ ਢਾਣੀ 'ਤੇ ਪਸ਼ੂ ਲੁਟੇਰਿਆਂ ਨੇ ਕਿਸਾਨ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਸਦੀਆਂ ਦੋ ਕੀਮਤੀ ਮੱਝਾਂ ਤੇ ਇਕ ਕੱਟੀ ਲੈ ਗਏ | ਵਾਰਦਾਤ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ...

ਪੂਰੀ ਖ਼ਬਰ »

ਤੈਰਾਕੀ ਮੁਕਾਬਲੇ 'ਚ ਡੀ. ਪੀ. ਐੱਸ. ਸਕੂਲ ਦੇ ਵਿਦਿਆਰਥੀ ਨੇ ਜਿੱਤੇ ਤਗਮੇ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਦਿੱਲੀ ਪਬਲਿਕ ਸਕੂਲ ਵਿਚ ਹੋਏ ਤੈਰਾਕੀ ਦੇ ਸਬ ਜੂਨੀਅਰ ਮੁਕਾਬਲੇ ਵਿਚ ਵਿਦਿਆਰਥੀ ਜੈ ਅਗਰਵਾਲ ਨੇ ਚਾਰ ਗੋਲਡ ਮੈਡਲ ਪ੍ਰਾਪਤ ਕੀਤੇ ਹਨ | ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿੰ੍ਰਸੀਪਲ ਰਮਾ ਦਈਆ ਨੇ ਦੱਸਿਆ ਹੈ ...

ਪੂਰੀ ਖ਼ਬਰ »

ਮੁਕੰਦ ਲਾਲ ਨੈਸ਼ਨਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਯਮੁਨਾਨਗਰ, 22 ਜੁਲਾਈ (ਗੁਰਦਿਆਲ ਸਿੰਘ ਨਿਮਰ)-ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਬੀ. ਐੱਸ. ਸੀ. ਤੀਜੇ ਸਾਲ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿਚ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਚਾਰ ਸਥਾਨ ਹਾਸਲ ਕੀਤੇ ਹਨ | ਕਾਲਜ ਦੇ ਕਾਰਜਕਾਰੀ ...

ਪੂਰੀ ਖ਼ਬਰ »

ਕਾਰਤਿਕ ਨੇ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਬਣਾਇਆ ਵਿਸ਼ਵ ਰਿਕਾਰਡ

ਨਰਾਇਣਗੜ੍ਹ ਹਲਕੇ ਦੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਨਰਾਇਣਗੜ੍ਹ, 22 ਜੁਲਾਈ (ਪੀ. ਸਿੰਘ)- ਨਰਾਇਣਗੜ੍ਹ ਦੇ ਪਿੰਡ ਡੈਹਰ ਦੇ ਕਾਰਤਿਕ ਨੇ ਕਰਨਾਲ ਦੇ ਅਸੰਧ ਵਿਚ ਹੋਈ ਕੌਮੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਵਿਸ਼ਵ ਰਿਕਾਰਡ ਬਣਾਇਆ ਹੈ | ਖਿਡਾਰੀ ਨੇ ...

ਪੂਰੀ ਖ਼ਬਰ »

ਘੱਗਰ ਹੜ੍ਹ ਪੀੜਤਾਂ ਦੀ ਮਦਦ ਲਈ ਟੋਹਾਣਾ ਸਿੰਘ ਸਭਾ ਦੇ ਜਥੇ ਬਹੁੜੇ

ਟੋਹਾਣਾ, 22 ਜੁਲਾਈ (ਗੁਰਦੀਪ ਸਿੰਘ ਭੱਟੀ)- ਸੂਬੇ ਦੀ ਸੀਮਾ ਦੇ ਨਾਲ ਪੈਂਦੇ ਘੱਗਰ ਪੀੜਤਾਂ ਲਈ ਇੱਥੋਂ ਦੀ ਸੰਗਤ ਪਰਿਵਾਰਾਂ ਨੂੰ ਲੋੜੀਂਦੀਆਂ ਵਸਤੂਆਂ ਪਹੁੰਚਾ ਰਹੀ ਹੈ | ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਸਕੰਵਰ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਮਾਰਕੰਡਾ ਨੈਸ਼ਨਲ ਕਾਲਜ 'ਚ ਜਲ ਸ਼ਕਤੀ ਸਮਾਰੋਹ ਕਰਵਾਇਆ

ਸ਼ਾਹਬਾਦ ਮਾਰਕੰਡਾ, 22 ਜੁਲਾਈ (ਅਵਤਾਰ ਸਿੰਘ)- ਸਥਾਨਕ ਮਾਰਕੰਡਾ ਨੈਸ਼ਨਲ ਕਾਲਜ ਵਿਚ ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਯੂਨਿਟਾਂ ਵਲੋਂ ਜਲ ਸ਼ਕਤੀ ਸਮਾਰੋਹ ਕਰਵਾਇਆ ਗਿਆ | ਕਾਲਜ ਦੇ ਐਕਟਿੰਗ ਪਿ੍ੰਸੀਪਲ ਹਰਪਾਲ ਸਿੰਘ ਸੈਣੀ ਨੇ ਪਾਣੀ ਦੇ ਮਹੱਤਵ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਦੋ ਕਾਬੂ

ਪਾਉਂਟਾ ਸਾਹਿਬ, 22 ਜੁਲਾਈ (ਹਰਬਖਸ਼ ਸਿੰਘ)-ਜ਼ਿਲ੍ਹਾ ਸਿਰਮੌਰ ਪੁਲਿਸ ਵਲੋਂ ਨਸ਼ੇ ਦਾ ਵਪਾਰ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਅਤੇ ਦੋ ਜਣੇ ਕਾਬੂ ਕਰ ਲਏ, ...

ਪੂਰੀ ਖ਼ਬਰ »

ਆਰੀਆ ਭੱਟ ਪਬਲਿਕ ਸਕੂਲ 'ਚ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਫ਼ਤਿਹਾਬਾਦ, 22 ਜੁਲਾਈ (ਹਰਬੰਸ ਸਿੰਘ ਮੰਡੇਰ)- ਬੀਗੜ ਰੋਡ ਸਥਿਤ ਆਰੀਆ ਭੱਟ ਪਬਲਿਕ ਸਕੂਲ ਵਿਚ ਸਮਾਜਿਕ ਵਿਗਿਆਨ ਦੇ ਵਿਸ਼ੇ 'ਤੇ ਆਧਾਰਿਤ ਪ੍ਰਸ਼ਨੋਤਰੀ ਕਰਵਾਏ ਗਏ | ਮੁਕਾਬਲੇ ਵਿਚ ਨੌਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਟਾਫ਼ ਮੈਂਬਰ ਵਿਨੋਦ ...

ਪੂਰੀ ਖ਼ਬਰ »

ਗਰਾਮ ਵਿਕਾਸ ਯੁਵਾ ਕਲੱਬ ਰੋਹਿੜਾਂਵਾਲੀ ਦੀ ਨਵੀਂ ਕਾਰਜਕਾਰਨੀ ਦਾ ਗਠਨ

ਕਾਲਾਂਵਾਲੀ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੋਹਿੜਾਂਵਾਲੀ ਵਿਚ ਗਰਾਮ ਵਿਕਾਸ ਯੁਵਾ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਲੜਕੀਆਂ ਨੂੰ ਸਿੱਖਿਆ ਤੇ ਖੇਡਾਂ ਵਿਚ ਅੱਗੇ ਲਿਆਉਣ ਅਤੇ ਔਰਤਾਂ ਦੇ ਸਮਾਜਿਕ ਭੇਦਭਾਵ ਨੂੰ ਦੂਰ ਕਰਨ ਦੇ ...

ਪੂਰੀ ਖ਼ਬਰ »

ਕੇਹਰਵਾਲਾ ਦੀ ਅਗਵਾਈ 'ਚ ਵੱਖ-ਵੱਖ ਪਾਰਟੀਆਂ ਦੇ ਲੋਕ ਕਾਂਗਰਸ ਵਿਚ ਸ਼ਾਮਿਲ

ਕਾਲਾਂਵਾਲੀ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਸੀਨੀਅਰ ਆਗੂ ਤੇ ਕਾਲਾਂਵਾਲੀ ਹਲਕੇ ਦੇ ਪ੍ਰਤੀਨਿਧੀ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਭਾਜਪਾ ਨੇ ਰਾਸ਼ਟਰਵਾਦ ਦੇ ਛਲਾਵੇ ਦੇ ਰੂਪ ਵਿਚ ਦੇਸ਼ ਦੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਵੋਟਾਂ ...

ਪੂਰੀ ਖ਼ਬਰ »

ਭਾਜਪਾ ਦਾ ਨਾਅਰਾ ਸਭ ਦਾ ਸਾਥ ਸਭ ਦਾ ਵਿਕਾਸ-ਦੇਸੂਜੋਧਾ

ਕਾਲਾਂਵਾਲੀ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)- ਭਾਜਪਾ ਦੇ ਵਿਧਾਨ ਸਭਾ ਖੇਤਰ ਇੰਚਾਰਜ ਰਜਿੰਦਰ ਸਿੰਘ ਦੇਸੂਜੋਧਾ ਨੇ ਆਪਣੇ ਜਨਸੰਪਰਕ ਅਭਿਆਨ ਦੌਰਾਨ ਪਿੰਡ ਭੰਗੂ ਤੇ ਢਾਬਾਂ ਆਦਿ ਵਿਚ ਭਾਜਪਾ ਮੈਂਬਰਸ਼ਿਪ ਮੁਹਿੰਮ ਤਹਿਤ ਲੋਕਾਂ ਨੂੰ ਭਾਜਪਾ ਦੀਆਂ ਜਨ ਕਲਿਆਣਕਾਰੀ ...

ਪੂਰੀ ਖ਼ਬਰ »

55 ਟੀਕਿਆਂ ਸਮੇਤ ਦੋ ਕਾਬੂ, ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਨਸ਼ੇ ਦੇ ਤੌਰ 'ਤੇ ਵਰਤੇ ਜਾਂਦੇ 55 ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸਵਪਨ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ ਤੋਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੇ ਚਾਰ ਨੌਜਵਾਨਾਂ ਦੀ ਕੁੱਟਮਾਰ

ਮੋਰਿੰਡਾ, 22 ਜੁਲਾਈ (ਕੰਗ)-ਮੰਡੀ ਗੋਬਿੰਦਗੜ੍ਹ ਤੋਂ ਕੀਰਤਪੁਰ ਸਾਹਿਬ ਨੂੰ ਆਪਣੀ ਦਾਦੀ ਦੀਆਂ ਅਸਥੀਆਂ ਲੈ ਕੇ ਜਾਣ ਸਮੇਂ ਚਾਰ ਵਿਅਕਤੀਆਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਸਰਹਿੰਦ-ਮੋਰਿੰਡਾ ਬਾਈਪਾਸ ਦੇ ਪੁਲ ਹੇਠ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਹੈ | ਸਰਕਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਲੰਗਰ ਸੇਵਾ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ, ਪਿੰਡ ਘੱਟੀਵਾਲ ਅਤੇ ਪਿੰਡ ਮਟੌਰ ਦੀਆਂ ਸੰਗਤਾਂ ਵਲੋਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਇਲਾਕੇ ਦੇ ਸਹਿਯੋਗ ਨਾਲ ਪਾਤਸ਼ਾਹੀ ਛੇਵੀਂ ...

ਪੂਰੀ ਖ਼ਬਰ »

ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ 'ਚ ਬੂਟਾ ਲਗਾਓ ਮੁਹਿੰਮ ਆਰੰਭ

ਰੂਪਨਗਰ, 22 ਜੁਲਾਈ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੂਪਨਗਰ ਦੇ ਵਿਸ਼ਾਲ ਖੇਡ ਮੈਦਾਨ ਦੇ ਦੁਆਲੇ ਉਸਾਰੀ ਹਾਈ ਸੈਰ ਪੱਟੀ ਦੇ ਕਿਨਾਰਿਆਂ 'ਤੇ ਅੱਜ ਬੂਟਾ ਲਗਾਓ ਮੁਹਿੰਮ ਅਰੰਭੀ ਗਈ ਜਿਸ ਦਾ ਰਸਮੀ ਅਰੰਭ ਗੁਰਦੁਆਰਾ ਸੋਲਖੀਆਂ ਦੀ ਮੁੱਖ ਪ੍ਰਬੰਧਕ ਬੀਬਾ ਕਮਲਜੀਤ ...

ਪੂਰੀ ਖ਼ਬਰ »

ਹਾਈਟੈਨਸ਼ਨ ਪਾਵਰ ਲਾਈਨ ਦੀ ਲਪੇਟ 'ਚ ਆਉਣ ਨਾਲ 1 ਦੀ ਮੌਤ, ਇਕ ਝੁਲਸਿਆ

ਰੂਪਨਗਰ, 22 ਜੁਲਾਈ (ਸ.ਰ.)-ਸਥਾਨਕ ਸੁਖਰਾਮਪੁਰ ਕਲੋਨੀ ਵਿਖੇ ਛੱਤ 'ਤੇ ਹਾਈਟੈਨਸ਼ਨ ਪਾਵਰਲਾਈਨ ਦੀ ਲਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਵਿਅਕਤੀ ਗੰਭੀਰ ਹਾਲਤ ਵਿਚ ਝੁਲਸਿਆ ਗਿਆ | ਜਿਸ ਨੂੰ ਪੀ.ਜੀ.ਆਈ. ਰੈਫ਼ਰ ਕੀਤਾ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸੱਭਿਆਚਾਰਕ ਸਮਾਗਮ

ਸੁਖਸਾਲ, 22 ਜੁਲਾਈ (ਧਰਮ ਪਾਲ)-ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਸੁਖਸਾਲ ਦੀ ਪੰਚਾਇਤ ਅਤੇ ਯੂਥ ਵੈੱਲਫੇਅਰ ਕਲੱਬ ਵਲੋਂ ਸਭਿਆਚਾਰਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਣਾ ਕੇ.ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਦੇ ਤੌਰ ...

ਪੂਰੀ ਖ਼ਬਰ »

ਪਿੰਡ ਸਮਾਣਾ ਦੀ ਜ਼ਮੀਨ 'ਤੇ ਕੋਈ ਕਬਜ਼ਾ ਕਰਨ ਨਹੀਂ ਗਿਆ-ਹਰਪ੍ਰੀਤ ਸਿੰਘ

ਮੋਰਿੰਡਾ, 22 ਜੁਲਾਈ (ਕੰਗ)-ਮਗਰਲੇ ਦਿਨੀਂ ਪਿੰਡ ਸਮਾਣਾ ਵਿਚ ਜ਼ਮੀਨੀ ਮਾਮਲੇ ਨੂੰ ਲੈ ਕੇ ਜੋ ਲੜਾਈ ਝਗੜਾ ਹੋਇਆ ਸੀ, ਉਸ ਸੰਬੰਧੀ ਮਾਜਰੀ ਦੇ ਵਸਨੀਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਸਮਾਣਾ ਵਿਚ ਜੋ ਉਨ੍ਹਾਂ ਦੀ ਮਾਤਾ ਦੇ ਨਾਂਅ ਜ਼ਮੀਨ ਹੈ ਉਸਦਾ ਕਬਜ਼ਾ ਨਹੀਂ ...

ਪੂਰੀ ਖ਼ਬਰ »

ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨਾਲ ਜੋੜਨ ਲਈ ਸੰਗਤਾਂ ਆਪਣੇ ਬੱਚਿਆਂ ਸਮੇਤ ਸਮਾਗਮਾਂ 'ਚ ਸ਼ਮੂਲੀਅਤ ਕਰਨ-ਮੈਨੇਜਰ ਭਾਈ ਟੌਹੜਾ

ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਬੀਤੀ ਰਾਤ ਸਥਾਨਕ ...

ਪੂਰੀ ਖ਼ਬਰ »

ਵਿਵੇਕ ਚਾਨਣਾ ਸਿਰ ਸਜਿਆ ਰੋਟਰੀ ਕਲੱਬ ਰੂਪਨਗਰ ਦਾ ਤਾਜ

ਰੂਪਨਗਰ, 22 ਜੁਲਾਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਰੋਟਰੀ ਕਲੱਬ ਰੂਪਨਗਰ ਦਾ ਤਾਜਪੋਸ਼ੀ ਸਮਾਰੋਹ ਐਚ.ਐਮ.ਟੀ. ਰਿਜ਼ਾਰਟ ਰੂਪਨਗਰ ਵਿਖੇ ਹੋਇਆ, ਜਿਸ ਵਿਚ ਨਵ-ਨਿਯੁਕਤ ਪ੍ਰਧਾਨ ਵਿਵੇਕ ਚਾਨਣਾ ਸਮੇਤ ਨਵੀਂ ਟੀਮ ਦੀ ਤਾਜਪੋਸ਼ੀ ਹੋਈ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਲੜਕੀਆਂ ਨੇ ਪਾਣੀ ਦਾ ਸਹੀ ਇਸਤੇਮਾਲ ਕਰਨ ਦੀ ਸਹੁੰ ਚੁੱਕੀ

ਗੂਹਲਾ ਚੀਕਾ, 22 ਜੁਲਾਈ (ਓ.ਪੀ. ਸੈਣੀ)- ਸਰਕਾਰੀ ਕੰਨਿਆ ਕਾਲਜ ਚੀਕਾ ਵਿਖੇ ਜਲ ਸ਼ਕਤੀ ਮੁਹਿੰਮ ਅਧੀਨ ਕਾਲਜ ਪਿ੍ੰਸੀਪਲ, ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਨੇ ਪਾਣੀ ਦੇ ਸਹੀ ਇਸਤੇਮਾਲ ਕਰਕੇ ਉਸ ਦੀ ਸੰਭਾਲ ਕਰਨ ਲਈ ਨਾ ਕੇਵਲ ਸਹੁੰ ਚੁੱਕੀ ਸਗੋਂ ਇਸ ਨੂੰ ਜਨ ਅੰਦੋਲਨ ...

ਪੂਰੀ ਖ਼ਬਰ »

ਸ਼ੇਰਾਵਾਲੀ ਲਿੰਕ ਚੈਨਲ ਨਹਿਰ ਬਣਨ ਦੇ ਬਾਅਦ ਖ਼ੁਸ਼ਹਾਲ ਹੋਣਗੇ ਕਿਸਾਨ-ਪਵਨ ਬੈਨੀਵਾਲ

ਏਲਨਾਬਾਦ, 22 ਜੁਲਾਈ (ਜਗਤਾਰ ਸਮਾਲਸਰ)- ਕਈ ਸਾਲਾਾ ਤੋਂ ਖੇਤਰ ਵਾਸੀਆਂ ਦੀ ਮੰਗ ਸੀ ਕਿ ਸ਼ੇਰਾਵਾਲੀ ਲਿੰਕ ਚੈਨਲ ਨਹਿਰ ਦਾ ਕੰਮ ਹੋਵੇ ਇਸ ਲਈ ਪੂਰੇ ਯਤਨ ਕੀਤੇ ਅਤੇ ਹੁਣ ਉਹ ਸਮਾਾ ਆ ਗਿਆ ਹੈ ਕਿ ਨਹਿਰ ਦੇ ਕੰਮ ਦੀ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੰਮ ਛੇਤੀ ਤੋਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਅਕੈਡਮੀ ਵਿਖੇ ਬੱਚਿਆਂ ਨੂੰ ਬੂਟੇ ਲਗਾਉਣ ਲਈ ਕੀਤਾ ਪੇ੍ਰਰਿਤ

ਗੂਹਲਾ ਚੀਕਾ, 22 ਜੁਲਾਈ (ਓ.ਪੀ. ਸੈਣੀ)- ਗੁਰੂ ਨਾਨਕ ਦੇਵ ਅਕੈਡਮੀ ਪਿਹੋਵਾ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਸੁਖਵਿੰਦਰ ਕੌਰ, ਪ੍ਰਵੀਨ ਕੌਸ਼ਿਕ ਤੇ ਵਿਕਾਸ ਕੁਮਾਰ ਦੀ ਅਗਵਾਈ ਵਿਚ ਅਮਰੂਦ, ਜ਼ਾਮਨ, ਆਂਵਲਾ ਤੇ ਨਿੰਮ ਦੇ 512 ਬੂਟੇ ਲਗਾਏ ਗਏ | ਅਕੈਡਮੀ ਦੇ ਵਿਹੜੇ ਨੂੰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਡਾਕਟਰਾਂ ਨਾਲ ਮੀਟਿੰਗ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)- ਰਾਸ਼ਟਰੀ ਕਿ੍ਮੀ ਮੁਕਤ ਦਿਵਸ ਮੌਕੇ 8 ਅਗਸਤ ਤੋਂ ਜ਼ਿਲ੍ਹੇ ਵਿਚ ਇਕ ਤੋਂ 19 ਸਾਲ ਉਮਰ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਦਿੱਤੀ ਜਾਵੇਗੀ | ਪੇਟ ਦੇ ਕੀੜੇ ਮਾਰਨ ਦੀ ਦਵਾਈ ਦੇਣ ਨਾਲ ਬੱਚਿਆਂ 'ਚੋਂ ਕੁਪੋਸ਼ਨ ਦੂਰ ...

ਪੂਰੀ ਖ਼ਬਰ »

ਨਸ਼ੇ ਤੇ ਅਪਰਾਧਿਕ ਘਟਨਾਵਾਂ ਦੀ ਰੋਕਥਾਮ ਲਈ ਥਾਣਾ ਮੁਖੀ ਨੇ ਬੁਲਾਈ ਬੈਠਕ

ਰਤੀਆ, 22 ਜੁਲਾਈ (ਬੇਅੰਤ ਕੌਰ ਮੰਡੇਰ)- ਖੇਤਰ 'ਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਤੇ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਹਰਕਤ ਵਿਚ ਹੈ | ਇਸ ਸਬੰਧੀ ਸਦਰ ਥਾਣਾ ਪ੍ਰਭਾਰੀ ਕਪਿਲ ਸਿਹਾਗ ਨੇ ਖੇਤਰ ਵਿਚ ਨਸ਼ਾ, ਅਪਰਾਧਿਕ ...

ਪੂਰੀ ਖ਼ਬਰ »

ਸੱਤ ਸਾਲਾ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ 'ਤੇ ਕੇਸ ਦਰਜ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਉੱਤਮ ਨਗਰ ਵਿਚ ਸੱਤ ਸਾਲ ਦੀ ਮਾਸੂਮ ਬਾਲੜੀ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਨੌਜਵਾਨ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾਉਣ 'ਤੇ ਮੁਕੱਦਮਾ ਦਰਜ

ਫੁੱਲਾਂਵਾਲ, 22 ਜੁਲਾਈ (ਮਨਜੀਤ ਸਿੰਘ ਦੁੱਗਰੀ)-ਬੀਤੇ ਦਿਨੀਂ ਡਿੰਪਲ ਟੰਡਨ ਪਤਨੀ ਅਸ਼ੋਕ ਕੁਮਾਰ ਵਾਸੀ ਭਾਈ ਹਿੰਮਤ ਸਿੰਘ ਨਗਰ ਦੀ ਸ਼ਿਕਾਇਤ 'ਤੇ ਉਸ ਦੀ 15 ਸਾਲਾ ਲੜਕੀ ਜੋ ਸਿਲਾਈ ਸਿੱਖਣ ਲਈ ਰੋਜ਼ਾਨਾ ਦੁੱਗਰੀ ਸਥਿਤ ਸਿਲਾਈ ਸੈਂਟਰ ਵਿਖੇ ਜਾਂਦੀ ਸੀ, ਨੂੰ ਵਰਗਲਾ ਕੇ ...

ਪੂਰੀ ਖ਼ਬਰ »

ਛੇੜਖਾਨੀ ਕਰਨ 'ਤੇ ਕੇਸ ਦਰਜ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬੇਅੰਤ ਕਾਲੋਨੀ ਵਿਚ ਹਸਪਤਾਲ ਦੀ ਮਹਿਲਾ ਮੁਲਾਜ਼ਮ ਨਾਲ ਛੇੜਖਾਨੀ ਕਰਨ ਵਾਲੇ ਇਕ ਨੌਜਵਾਨ ਿਖ਼ਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਪੀੜਤ ਔਰਤ ...

ਪੂਰੀ ਖ਼ਬਰ »

ਬਿਸਕੁਟ ਪੈਕੇਟ 'ਚੋਂ ਸਿਗਰਟ ਦਾ ਟੁਕੜਾ ਨਿਕਲਣ 'ਤੇ ਕੰਪਨੀ ਨੂੰ 1 ਲੱਖ ਰੁਪਏ ਹਰਜਾਨਾ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਬਿਸਕੁਟ ਬਣਾਉਣ ਵਾਲੀ ਮਸ਼ਹੂਰ ਪਿ੍ਆ ਗੋਲਡ ਕੰਪਨੀ ਦੇ ਬਿਸਕੁਟ ਦੇ ਪੈਕੇਟ ਵਿਚੋਂ ਸਿਗਰਟ ਦਾ ਟੁਕੜਾ ਨਿਕਲਣ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਕੰਪਨੀ ਨੂੰ 1 ਲੱਖ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਵਿਅਕਤੀ ਪੁਲਿਸ ਵਲੋਂ ਕਾਬੂ

ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)-ਸਮਰਾਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਵਿਅਕਤੀ ਸਮਰਾਲਾ ਪੁਲਿਸ ਨੇ ਮੁਖ਼ਬਰ ਦੀ ਇਤਲਾਹ ਤੇ ਬਹਿਲੋਲਪੁਰ ਰੋਡ ਤੋਂ ਕਾਬੂ ਕਰਕੇ ਦੁਬਾਰਾ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ...

ਪੂਰੀ ਖ਼ਬਰ »

ਬੇਕਾਬੂ ਸਕਾਰਪੀਓ ਕਾਰ ਨੇ ਦੋ ਕਾਰਾਂ ਨੂੰ ਲਿਆ ਲਪੇਟ 'ਚ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਮਾਲਪੁਰ ਨੇੜੇ ਬੇਕਾਬੂ ਹੋਈ ਸਕਾਰਪੀਓ ਕਾਰ ਨੇ ਦੋ ਕਾਰਾਂ ਨੂੰ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਕਾਰਾਂ ਦਾ ਭਾਰੀ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਸ੍ਰੀ ਚਮਕੌਰ ਸਾਹਿਬ ਰਹਿਣ ਵਾਲਾ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 22 ਜੁਲਾਈ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਪੁਰਾ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਸੇਵਾ ਮਿਸ਼ਨ ਵਲੋਂ ਸਾਂਝੇ ਰੂਪ 'ਚ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਸੂਬਾ ਪੱਧਰੀ ਮੀਟਿੰਗ

ਲੁਧਿਆਣਾ, 22 ਜੁਲਾਈ (ਸਲੇਮਪੁਰੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਅੱਜ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਮੋਰਚੇ ਦੇ ਸੂਬਾਈ ਆਗੂਆਂ ਜਿਨ੍ਹਾਂ ਵਿਚ ਭਗਤ ਸਿੰਘ ਭਗਤਾ, ਜਗਰੂਪ ਸਿੰਘ ਲਹਿਰਾ, ਵਰਿੰਦਰ ਸਿੰਘ ਬਠਿੰਡਾ, ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਨਕਲੀ ਖਾਦਾਂ ਤੇ ਦਵਾਈਆਾ ਵੇਚਣ ਵਾਲਿਆਾ 'ਤੇ ਕੱਸਿਆ ਸ਼ਿਕੰਜਾ

ਲੁਧਿਆਣਾ, 22 ਜੁਲਾਈ (ਬੀ.ਐਸ.ਬਰਾੜ)-ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਅਤੇ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਕਾਹਨ ਸਿੰਘ ਪੰਨੂੰ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਸਵਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਭਗੌੜਾ ਗਿ੍ਫ਼ਤਾਰ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੀ.ਓ. ਸਟਾਫ਼ ਦੀ ਪੁਲਿਸ ਨੇ ਤਿੰਨ ਵੱਖ-ਵੱਖ ਅਪਰਾਧਕ ਮਾਮਲਿਆਂ ਵਿਚ ਲੋੜੀਂਦੇ ਭਗੌੜੇ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਸਮੈਕ ਸਮੇਤ ਆਟੋ ਚਾਲਕ ਕਾਬੂ

ਫੁੱਲਾਂਵਾਲ, 22 ਜੁਲਾਈ (ਮਨਜੀਤ ਸਿੰਘ ਦੁੱਗਰੀ)-ਥਾਣਾ ਦੁੱਗਰੀ ਦੀ ਪੁਲਿਸ ਵਲੋਂ ਪੱਖੋਵਾਲ ਰੋਡ ਸਥਿਤ ਕੀਜ਼ ਹੋਟਲ ਦੇ ਸਾਹਮਣੇ ਲਗਾਏ ਨਾਕੇ ਦੌਰਾਨ ਮੁਖਬਰ ਖ਼ਾਸ ਦੀ ਇਤਲਾਹ 'ਤੇ ਕੁਲਦੀਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕਰੋਲ ਬਾਗ ਪਿੰਡ ਦਾਦ ਨੂੰ ਉਸ ਦੇ ਆਟੋ ਨੰਬਰ ...

ਪੂਰੀ ਖ਼ਬਰ »

ਇਲਾਕੇ ਦੀ ਦੁਰਦਸ਼ਾ ਨੂੰ ਲੈ ਕੇ ਨਿੱਕੀ ਰਿਐਤ ਵਲੋਂ ਮੇਅਰ ਨੂੰ ਗੁਹਾਰ

ਢੰਡਾਰੀ ਕਲਾਂ, 22 ਜੁਲਾਈ (ਪਰਮਜੀਤ ਸਿੰਘ ਮਠਾੜੂ)- ਹਲਕਾ ਦੱਖਣੀ ਵਿਚ ਪੈਂਦੇ ਵਾਰਡ ਨੰਬਰ 28, 29 ਅਤੇ 30 ਵਿਚ ਫੈਲੀ ਗੰਦਗੀ ਅਤੇ ਭੈੜੀ ਵਿਵਸਥਾ ਕਾਰਨ ਲੋਕਾਂ ਦੇ ਹਾਲਾਤ ਤਰਸਯੋਗ ਬਣੇ ਪਏ ਹਨ | ਕਈ ਜਗ੍ਹਾ ਤਾਂ ਸੜਕਾਂ ਦਾ ਨਾਮੋ ਨਿਸ਼ਾਨ ਖ਼ਤਮ ਹੋ ਚੁੱਕਿਆ ਹੈ ਅਤੇ ਲੋਕਾਂ ...

ਪੂਰੀ ਖ਼ਬਰ »

ਜ਼ਿਆਦਾ ਵਿਆਜ ਵਸੂਲਣ 'ਤੇ ਬੈਂਕ ਨੂੰ 50 ਹਜ਼ਾਰ ਰੁਪਏ ਹਰਜਾਨਾ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਖਪਤਕਾਰ ਤੇ ਝਗੜਾ ਨਿਪਟਾਊ ਫੋਰਮ ਨੇ ਗਾਹਕ ਤੋਂ ਵੱਧ ਵਿਆਜ ਵਸੂਲਣ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਸਟੈਂਡਰਡ ਚਾਰਟਰਡ ਬੈਂਕ ਮਲਹਾਰ ਰੋਡ ਨੂੰ 50 ਹਜ਼ਾਰ ਰੁਪਏ ਹਰਜਾਨਾ ਅਤੇ 10 ਹਜ਼ਾਰ ਰੁਪਏ ਕੇਸ ਖਰਚ ਅਦਾ ...

ਪੂਰੀ ਖ਼ਬਰ »

ਵਾਹਨ ਚੋਰ ਗਰੋਹ ਦਾ ਸਰਗਨਾ ਮੋਟਰਸਾਈਕਲ ਤੇ ਐਕਟਿਵਾ ਸਮੇਤ ਕਾਬੂ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਵਾਹਨ ਚੋਰ ਗਰੋਹ ਦੇ ਸਰਗਨੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਅਵਤਾਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਗੁਰਪਾਲ ਸਿੰਘ ਪੁੱਤਰ ਚੇਲਾ ਰਾਮ ਵਾਸੀ ...

ਪੂਰੀ ਖ਼ਬਰ »

'ਸਾਡਾ ਪਾਣੀ ਸਾਡਾ ਹੱਕ' ਦਸਤਖ਼ਤੀ ਮੁਹਿੰਮ 'ਚ ਹੋਵੋ ਸ਼ਾਮਿਲ-ਬੈਂਸ

ਲੁਧਿਆਣਾ, 22 ਜੁਲਾਈ (ਕਵਿਤਾ ਖੁੱਲਰ)- ਰਾਜਸਥਾਨ ਸਰਕਾਰ ਤੋਂ ਪਾਣੀ ਦੀ 16 ਲੱਖ ਕਰੋੜ ਰੁਪਏ ਕੀਮਤ ਵਸੂਲੀ ਸਬੰਧੀ ਲੋਕ ਇਨਸਾਫ ਪਾਰਟੀ ਵਲੋਂ ਪੰਜਾਬ ਭਰ ਵਿਚ ਦਸਤਖ਼ਤੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਅੱਜ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਇਲਾਕਾ ਫਲਾਵਰ ...

ਪੂਰੀ ਖ਼ਬਰ »

ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਾਰੇ ਵਿਭਾਗਾਂ ਦੀ ਮੀਟਿੰਗ ਸੱਦਣ ਦਾ ਫ਼ੈਸਲਾ

ਲੁਧਿਆਣਾ, 22 ਜੁਲਾਈ (ਪੁਨੀਤ ਬਾਵਾ)-ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਬਹਾਨੇ ਬਣਾ ਕੇ ਟਾਲਾ ਵੱਟਣ ਵਾਲੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਭਾਗਾਂ ਦੀ ਇਕ ਸਾਂਝੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਵਿਚ ਬਹਾਨੇ ਲਗਾਉਣ ਵਾਲਿਆਂ ਦੀ ਭੁਗਤ ...

ਪੂਰੀ ਖ਼ਬਰ »

ਗੁਰੂ ਨਾਨਕ ਪ੍ਰਕਾਸ਼ ਯਾਤਰਾ ਦਾ ਲਾਡੋਵਾਲ ਵਿਖੇ ਭਰਵਾਂ ਸਵਾਗਤ

ਲਾਡੋਵਾਲ, 22 ਜੁਲਾਈ (ਬਲਬੀਰ ਸਿੰਘ ਰਾਣਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਨਾਨਕ ਝੀਰਾ (ਬਿਦਰ) ਕਰਨਾਟਕਾ ਤੋਂ ਚੱਲੇ ਵਿਸ਼ਾਲ ਨਗਰ ਕੀਰਤਨ ਜੋ ਗੁਰਦੁਆਰਾ ਹਜ਼ੂਰ ਸਾਹਿਬ ਲੰਗਰ ਸਾਹਿਬ (ਟੋਲ ਪਲਾਜ਼ਾ) ਲਾਡੋਵਾਲ ਵਿਖੇ ...

ਪੂਰੀ ਖ਼ਬਰ »

ਲੋਕ ਵਿਰਾਸਤ ਅਕੈਡਮੀ ਵਲੋਂ ਚੇਅਰਮੈਨ ਬਣਨ 'ਤੇ ਬਾਵਾ ਦਾ ਸਨਮਾਨ

ਲੁਧਿਆਣਾ, 22 ਜੁਲਾਈ (ਬੀ.ਐਸ.ਬਰਾੜ)- ਲੋਕ ਵਿਰਾਸਤ ਅਕਾਡਮੀ ਵਲੋਂ ਪੰਜਾਬ ਦੇ ਉਦਯੋਗਕ ਵਿਕਾਸ ਨਾਲ ਸਬੰਧਤ ਕਾਰਪੋਰੇਸ਼ਨ ਦੇ ਨਵਨਿਯੁਕਤ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੂੰ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦਾ ਚੇਅਰਮੈਨ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਾਹਿਬਾਣਾ ਦੇ ਨੌਜਵਾਨਾਂ ਨੇ ਕੀਤੀ ਗਰਾਊਾਡ ਦੀ ਸਫ਼ਾਈ

ਭਾਮੀਆਂ ਕਲਾਂ, 22 ਜੁਲਾਈ (ਜਤਿੰਦਰ ਭੰਬੀ)- ਕਿਸੇ ਵਕਤ ਫੁੱਟਬਾਲ ਦੀ ਮੋਹਰੀ ਕਤਾਰ ਵਿਚ ਆਉਣ ਵਾਲੀ ਪਿੰਡ ਸਾਹਿਬਾਣਾ ਦੀ ਗਰਾਊਾਡ ਵਿਚ ਹੋਏ ਗੋਡੇ-ਗੋਡੇ ਘਾਹ ਦੀ ਸਫ਼ਾਈ ਕਰਦੇ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਕਿਹਾ ਕਿ ਅਸੀਂ ਵਿਸ਼ੇਸ ਤੌਰ 'ਤੇ ਕਿਸੇ ਸਿਆਸੀ ਪਾਰਟੀ ...

ਪੂਰੀ ਖ਼ਬਰ »

ਅਕਾਲੀ ਦਲ ਦੀ ਭਰਤੀ ਨੂੰ ਮਿਲ ਰਿਹੈ ਭਾਰੀ ਹੁੰਗਾਰਾ-ਭੁੱਲਰ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਆਰਗੇਨਾਈਜ਼ਰ ਸੈਕਟਰੀ ਬਲਵਿੰਦਰ ਸਿੰਘ ਭੁੱਲਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਆਮ ਜਨਤਾ ਤਾਂ ਦੁਖੀ ਹੈ ਅਤੇ ਨਾਲ ਹੀ ਬਹੁਤ ਸਾਰੇ ਕਾਾਗਰਸੀ ...

ਪੂਰੀ ਖ਼ਬਰ »

ਧਾਂਦਰਾ ਕਲੱਸਟਰ ਦੀ ਗ੍ਰਾਂਟ ਜਲਦ ਜਾਰੀ ਕੀਤੀ ਜਾਵੇਗੀ-ਕੁਲਦੀਪ ਸਿੰਘ ਵੈਦ

ਫੁੱਲਾਂਵਾਲ, 22 ਜੁਲਾਈ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਰੇਗਾ ਸਕੀਮ ਅਧੀਨ ਬਣੀਆਂ ਇੰਟਰਲਾਕਿੰਗ ਟਾਇਲਾਂ ਵਾਲੀਆਂ ਗਲੀਆਂ ਦਾ ਉਦਘਾਟਨ ਕਰਦਿਆਂ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ...

ਪੂਰੀ ਖ਼ਬਰ »

ਸਵੈ ਇੱਛਾ ਅਧੀਨ ਖੇਤੀਬਾੜੀ ਦੀਆਂ ਮੋਟਰਾਂ ਦਾ ਲੋਡ ਵਧਾਉਣ ਸਬੰਧੀ ਕੈਂਪ

ਫੁੱਲਾਂਵਾਲ, 22 ਜੁਲਾਈ (ਮਨਜੀਤ ਸਿੰਘ ਦੁੱਗਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪਿੰਡ ਧਾਂਦਰਾ ਵਿਖੇ ਸਵੈ ਇੱਛਾ ਅਧੀਨ ਖੇਤੀਬਾੜੀ ਦੀ ਵਰਤੋਂ ਵਿਚ ਆਉਣ ਵਾਲੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਇਕ ਕੈਂਪ ਲਗਾਇਆ ਗਿਆ, ਜਿਸ ਦੌਰਾਨ ਐਸ. ਡੀ. ਓ. ਇੰਜੀਨੀਅਰ ...

ਪੂਰੀ ਖ਼ਬਰ »

'ਕਿਸ ਮੇਂ ਕਿਤਨਾ ਹੈ ਦਮ' ਪ੍ਰੋਗਰਾਮ 'ਚ ਬਟਾਲਾ ਦੇ ਤਰੁਨਪ੍ਰੀਤ ਸਿੰਘ ਨੇ ਯੋਗ 'ਚ ਪਹਿਲਾ ਸਥਾਨ ਕੀਤਾ ਪ੍ਰਾਪਤ

ਬਟਾਲਾ, 22 ਜੁਲਾਈ (ਹਰਦੇਵ ਸਿੰਘ ਸੰਧੂ)-ਵੁਡ ਸਟਾਕ ਪਬਲਿਕ ਸਕੂਲ ਬਟਾਲਾ ਦਾ ਹੋਣਹਾਰ 8ਵੀਂ ਜਮਾਤ ਦਾ ਵਿਦਿਆਰਥੀ ਤਰੁਨਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਬਿੱਟਾ ਗਾਊਾਸਪੁਰੀਆ, ਜਿਸ ਨੇ ਸੂਬਾ ਚੈਂਪੀਅਨਸ਼ਿਪ ਤੇ ਅੰਤਰਰਾਸ਼ਟਰੀ ਯੋਗਾ ਚੈਂਪੀਅਨਸ਼ਿਪ 'ਚ ਸੋਨ ...

ਪੂਰੀ ਖ਼ਬਰ »

ਯੂ.ਸੀ.ਪੀ.ਐਮ.ਏ. ਦੀ ਚੋਣ ਦੇ ਮੱਦੇਨਜ਼ਰ ਨਗਰ ਨਿਗਮ ਤੇ ਉਦਯੋਗ ਵਿਭਾਗ ਵਲੋਂ ਨੋਟਿਸ ਭੇਜਣਾ ਹੈਰਾਨੀਜਨਕ

ਲੁਧਿਆਣਾ, 22 ਜੁਲਾਈ (ਪੁਨੀਤ ਬਾਵਾ)-ਯੂਨਾਈਟਡ ਸਾਈਕਲ ਐਾਡ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀ ਮੌਜੂਦਾ ਕਾਰਜਕਾਰਨੀ ਦੀ ਮਿਆਦ ਸਤੰਬਰ ਮਹੀਨੇ ਵਿਚ ਪੂਰੀ ਹੋਣ ਜਾਣ ਰਹੀ ਹੈ, ਪਰ ਮਿਆਦ ਪੂਰੀ ਹੋਣ ਤੋਂ ਕੁੱਝ ਮਹੀਨੇ ਪਹਿਲਾਂ ਨਗਰ ਨਿਗਮ ਵਲੋਂ ਜਾਇਦਾਦ ਕਰ ਭਰਨ ਦਾ ...

ਪੂਰੀ ਖ਼ਬਰ »

ਡਾ: ਚਾਵਲਾ ਨੇ ਰੋਟਰੀ ਕਲੱਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਲੁਧਿਆਣਾ, 22 ਜੁਲਾਈ (ਸਲੇਮਪੁਰੀ)-ਰੋਟਰੀ ਕਲੱਬ ਮਿੱਡਟਾਊਨ ਲੁਧਿਆਣਾ ਦੀ ਨਵੀਂ ਚੁਣੀ ਗਈ ਟੀਮ ਵਲੋਂ ਸਾਲ 2019-20 ਲਈ ਆਹੁਦੇਦਾਰਾਂ ਨੇ ਆਪਣੀ ਤਾਜ਼ਪੋਸ਼ੀ ਕੀਤੀ | ਇਸ ਮੌਕੇ ਇੰਪਰੂਵਮੈਂਟ ਟਰੱਸਟ ਲੁਧਿਆਣਾ ਦੇ ਚੇਅਰਮੈਨ ਰਮਨ ਸੁਬਰਾਮਨੀਅਮ ਮੁੱਖ ਮਹਿਮਾਨ ਦੇ ਤੌਰ ਤੇ ...

ਪੂਰੀ ਖ਼ਬਰ »

ਅਕਾਲੀ ਦਲ ਦੀ ਭਰਤੀ ਨੂੰ ਮਿਲ ਰਿਹੈ ਭਾਰੀ ਹੁੰਗਾਰਾ-ਭੁੱਲਰ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਆਰਗੇਨਾਈਜ਼ਰ ਸੈਕਟਰੀ ਬਲਵਿੰਦਰ ਸਿੰਘ ਭੁੱਲਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਆਮ ਜਨਤਾ ਤਾਂ ਦੁਖੀ ਹੈ ਅਤੇ ਨਾਲ ਹੀ ਬਹੁਤ ਸਾਰੇ ਕਾਾਗਰਸੀ ...

ਪੂਰੀ ਖ਼ਬਰ »

ਜਣੇਪੇ ਤੋਂ ਬਾਅਦ 38 ਫ਼ੀਸਦੀ ਮੌਤਾਂ ਲਈ ਪੀ.ਐਚ.ਪੀ. ਬਿਮਾਰੀ ਜ਼ਿੰਮੇਵਾਰ-ਮਾਹਿਰ

ਲੁਧਿਆਣਾ, 22 ਜੁਲਾਈ (ਸਲੇਮਪੁਰੀ)-ਜਣੇਪਾ ਅਤੇ ਬਾਅਦ ਵਿਚ ਵਹਿਣ ਵਾਲੇ ਖੂਨ ਦੌਰਾਨ ਜੱਚਾ ਦੀ ਜ਼ਿੰਦਗੀ ਬਚਾਉਣ ਲਈ ਹਰ ਮਿੰਟ ਕੀਮਤੀ ਹੁੰਦਾ ਹੈ ਤੇ ਅਜਿਹੇ ਸਮੇਂ ਵਿਚ ਕੀਤੀ ਜਾਣ ਵਾਲੀ ਡਾਕਟਰ/ਨਰਸ ਦੀ ਹਰ ਕਾਰਵਾਈ ਮਹੱਤਵਪੂਰਨ ਹੁੰਦੀ ਹੈ | ਇਸ ਸਬੰਧੀ ਜਾਣਕਾਰੀ ਦੇਣ ...

ਪੂਰੀ ਖ਼ਬਰ »

ਹੈੱਡਕੁਆਰਟਰਾਂ 'ਤੇ ਰੈਲੀਆਂ ਕੱਲ੍ਹ-ਖਟੜਾ

ਲੁਧਿਆਣਾ, 22 ਜੁਲਾਈ (ਬੀ.ਐਸ.ਬਰਾੜ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਬੰਧ ਵਿਚ ਹੋ ਰਹੀ ਦੇਰੀ ਨੂੰ ਮੁੱਖ ਰੱਖਦੇ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਯੂ.ਸੀ.ਪੀ.ਐਮ.ਏ. ਦੀ ਚੋਣ ਦੇ ਮੱਦੇਨਜ਼ਰ ਨਗਰ ਨਿਗਮ ਤੇ ਉਦਯੋਗ ਵਿਭਾਗ ਵਲੋਂ ਨੋਟਿਸ ਭੇਜਣਾ ਹੈਰਾਨੀਜਨਕ

ਲੁਧਿਆਣਾ, 22 ਜੁਲਾਈ (ਪੁਨੀਤ ਬਾਵਾ)-ਯੂਨਾਈਟਡ ਸਾਈਕਲ ਐਾਡ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀ ਮੌਜੂਦਾ ਕਾਰਜਕਾਰਨੀ ਦੀ ਮਿਆਦ ਸਤੰਬਰ ਮਹੀਨੇ ਵਿਚ ਪੂਰੀ ਹੋਣ ਜਾਣ ਰਹੀ ਹੈ, ਪਰ ਮਿਆਦ ਪੂਰੀ ਹੋਣ ਤੋਂ ਕੁੱਝ ਮਹੀਨੇ ਪਹਿਲਾਂ ਨਗਰ ਨਿਗਮ ਵਲੋਂ ਜਾਇਦਾਦ ਕਰ ਭਰਨ ਦਾ ...

ਪੂਰੀ ਖ਼ਬਰ »

ਬੱਚਿਆਂ ਨੇ ਲਾਏ ਬੂਟੇ

ਲੁਧਿਆਣਾ, 22 ਜੁਲਾਈ (ਬੀ.ਐਸ.ਬਰਾੜ)-ਡੀ.ਐਮ.ਸੀ. ਅਤੇ ਪੀ.ਏ.ਯੂ. ਦੇ ਵਿਚ ਸਰਵਿਸ ਕਰਨ ਵਾਲੇ ਬੱਚਿਆਂ ਵਲੋ ਬਣਾਏ ਗਰੱੁਪ ਨੇ ਵਾਰਡ ਨੰਬਰ 78 ਵਿਖੇ ਵਾਰਡ ਦੇ ਇਨਚਾਰਜ ਅੰਗਰੇਜ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਬੂਟੇ ਲਾਏ ਗਏ | ਇਸ ਸਮੇਂ ਅੰਗਰੇਜ ਸਿੰਘ ਸੰਧੂ ...

ਪੂਰੀ ਖ਼ਬਰ »

ਪੰਜਾਬ ਸਿਹਤ ਪੈਨਸ਼ਨਰਜ਼ ਜਥੇਬੰਦੀ ਦੀ ਮੀਟਿੰਗ

ਲੁਧਿਆਣਾ, 22 ਜੁਲਾਈ (ਸਲੇਮਪੁਰੀ)-ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਸਤੀਸ਼ ਸਚਦੇਵਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਜ਼ ਦੀਆਂ ਕਾਫੀ ਦੇਰ ਤੋਂ ਲਟਕਦੀਆਂ ਆ ...

ਪੂਰੀ ਖ਼ਬਰ »

ਕੈਂਸਰ ਪੀੜਤ ਮਰਦ ਦੇ ਸ਼ੁਕਰਾਣੂ ਨੂੰ 5 ਸਾਲ ਤੱਕ ਸਟੋਰ ਕਰ ਕੇ ਬੱਚਾ ਪੈਦਾ ਕੀਤਾ ਜਾ ਸਕਦੈ-ਡਾ: ਰਾਣਾ

ਲੁਧਿਆਣਾ, 22 ਜੁਲਾਈ (ਸਲੇਮਪੁਰੀ)-ਖਾਦ ਪਦਾਰਥਾਂ ਵਿਚ ਦਿਨ ਬਦਿਨ ਕੈਮੀਕਲ ਤੱਤਾਂ ਦੀ ਮਾਤਰਾ ਵਧਦੀ ਜਾ ਰਹੀ ਹੈ, ਜਿਸ ਕਰਕੇ ਸਮਾਜ ਵਿਚ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਬਾਂਝਪਣ ਦੀ ਸਮੱਸਿਆ ਵੀ ਦਿਨ ਬਦਿਨ ਵਧਦੀ ਜਾ ਰਹੀ ਹੈ | ਇਹ ਵਿਚਾਰ ਔਰਤ ਰੋਗਾਂ ਦੀ ਮਾਹਿਰ ਡਾ. ...

ਪੂਰੀ ਖ਼ਬਰ »

ਜੀ.ਜੀ.ਐਨ. ਆਈ.ਐਮ.ਟੀ 'ਚ ਵਰਕਸ਼ਾਪ ਲਗਾਈ

ਲੁਧਿਆਣਾ, 22 ਜੁਲਾਈ (ਬੀ.ਐਸ.ਬਰਾੜ)-ਜੀ.ਜੀ.ਐਨ.ਆਈ.ਐਮ.ਟੀ. ਦੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਲਾਈਵ ਪਾਸਤਾ ਅਤੇ ਕਬਾਬ ਤੇ ਵਰਕਸ਼ਾਪ ਲਗਾਈ ਗਈ | ਸੰਸਥਾ ਦੇ ਹੋਟਲ ਮੈਨੇਜਮੈਂਟ ਵਿਭਾਗ ਦੇ ਸ਼ੈੱਫ ਮਹੇਸ਼ ਖੱਡਵਾਲ ਨੇ ਵਰਕਸ਼ਾਪ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX