ਤਾਜਾ ਖ਼ਬਰਾਂ


ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  6 minutes ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  11 minutes ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  23 minutes ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  26 minutes ago
ਕੋਲਕਾਤਾ, 21 ਸਤੰਬਰ- ਪੱਛਮੀ ਬੰਗਾਲ ਦੀ ਅਲੀਪੁਰ ਕੋਰਟ ਨੇ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਦਾਇਰ ਅਗਾਊਂ ...
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  34 minutes ago
ਚੰਡੀਗੜ੍ਹ, 21 ਸਤੰਬਰ- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਇੱਕ ਵਾਰ ਫਿਰ ਕਾਂਗਰਸ...
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  39 minutes ago
ਜੈਪੁਰ, 21 ਸਤੰਬਰ- ਰਾਜਸਥਾਨ 'ਚ ਸ੍ਰੀਗੰਗਾਨਗਰ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ ਕੀਤੀ ਗਈ...
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  56 minutes ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੇ ਧਰਨੇ 'ਚ ਪੁੱਜੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 1 hour ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  about 1 hour ago
ਫਰੈਂਕਫਰਟ, 21 ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਹਿਊਸਟਨ ਜਾਂਦੇ ਸਮੇਂ ਜਹਾਜ਼ 'ਚ ਤਕਨੀਕੀ ਖ਼ਰਾਬੀ ਦੀ ਵਜ੍ਹਾ ਕਾਰਨ ਜਰਮਨੀ ਦੇ ਫਰੈਂਕਫਰਟ...
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 1 hour ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਵਿਖੇ ਚੱਲ ਰਿਹਾ ਹੱਡਾ ਰੋੜੀ ਦਾ ਵਿਵਾਦ ਅੱਜ ਦੂਜੇ ਦਿਨ 'ਚ ਦਾਖ਼ਲ ਹੋ...
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 2 hours ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਿਛਲੇ 18 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ...
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  44 minutes ago
ਜਲੰਧਰ, 21 ਸਤੰਬਰ- ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੀ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਠੇਕਿਆਂ ਦੇ ਕਰਿੰਦਿਆਂ...
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 2 hours ago
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਅੱਜ ਸਾਢੇ ਬਾਰਾਂ ਕਰੋੜ ਰੁਪਏ ਦੀ ਕੀਮਤ ਵਾਲੀ ਹੈਰੋਇਨ ਸਣੇ ਤਿੰਨ ਨੌਜਵਾਨਾਂ ਨੂੰ...
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੀ. ਏ. ਯੂ. ਦੇ ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਿਸਾਨਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਕੇ...
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 2 hours ago
ਚੰਡੀਗੜ੍ਹ, 21 ਸਤੰਬਰ (ਰਾਮ ਸਿੰਘ ਬਰਾੜ)- ਇਨੇਲੋ ਦੇ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਕਾਂਗਰਸ ਨੇਤਾ ਤੇ ਸਾਬਕਾ ਵਿਧਾਇਕ ਦੂਡਾ...
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 3 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 3 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 3 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 4 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 4 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 4 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 4 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 5 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 5 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 5 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 5 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 5 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 5 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 5 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 5 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 5 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 5 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 5 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 5 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 5 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 5 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 5 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 6 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 5 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 6 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 minute ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 5 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 7 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 7 hours ago
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 8 hours ago
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 8 hours ago
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਜਲੰਧਰ

ਕਿ੍ਮੀਕਾ, ਪਾਹਵਾ, ਮੈਕਡਾਨਲ ਤੇ ਬਰਗਰਕਿੰਗ ਤੋਂ ਭਰੇ 9 ਸੈਂਪਲ

ਐੱਮ. ਐੱਸ. ਲੋਹੀਆ
ਜਲੰਧਰ, 22 ਜੁਲਾਈ - ਨਵੇਂ ਬਣੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਵਲੋਂ ਸ਼ਹਿਰ ਵਾਸੀਆਂ ਨੂੰ ਵਧੀਆ ਅਤੇ ਮਿਆਰੀ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਖਾਤਰ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਅੱਜ ਵੱਡੀ ਕਾਰਵਾਈ ਕਰਦੇ ਹੋਏ ਡਾ. ਨਾਂਗਲ ਦੀ ਟੀਮ ਨੇ ਨਹਿਰੂ ਗਾਰਡਨ ਸਕੂਲ ਦੇ ਸਾਹਮਣੇ ਚੱਲ ਰਹੀ ਸੁਪਰ ਕ੍ਰਿਮੀਕਾ ਸਵੀਟਸ 'ਤੇ ਛਾਪਾ ਮਾਰ ਕੇ ਖਾਣ ਵਾਲੇ ਵੱਖ-ਵੱਖ ਪਦਾਰਥਾਂ ਦੇ 3 ਸੈਂਪਲ ਭਰੇ ਹਨ | ਅਜਿਹੀ ਹੀ ਕਾਰਵਾਈ ਨਾਲ ਲਗਦੀ ਆਈਸਕ੍ਰੀਮ ਦੀ ਦੁਕਾਨ ਪਾਹਵਾ 'ਤੇ ਕਰਦੇ ਹੋਏ 1 ਸੈਂਪਲ ਭਰਿਆ ਗਿਆ ਹੈ | ਗੁਰੂ ਨਾਨਕ ਮਿਸ਼ਨ ਚੌਕ ਨੇੜੇ ਮੈਕਡਾਨਲ 'ਤੇ ਕਾਰਵਾਈ ਕਰਦੇ ਹੋਏ 1 ਸੈਂਪਲ ਅਤੇ ਬਰਗਰਕਿੰਗ ਤੋਂ ਵੱਖ-ਵੱਖ ਪਦਾਰਥਾਂ ਦੇ 4 ਸੈਂਪਲ ਭਰੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨੰਗਲ ਨੇ ਦੱਸਿਆ ਕਿ ਉਨ੍ਹਾਂ ਕੋਲ ਅਕਸਰ ਸ਼ਿਕਾਇਤਾਂ ਆਉਂਦੀਆਂ ਹਨ ਕਿ ਖਾਣ ਪੀਣ ਦਾ ਕੰਮ ਕਰਨ ਵਾਲੇ ਅਦਾਰਿਆਂ 'ਤੇ ਜ਼ਿਆਦਾ ਪੈਸੇ ਖ਼ਰਚ ਕੇ ਵੀ ਮਿਆਰੀ ਖਾਣਾ ਨਹੀਂ ਮਿਲ ਰਿਹਾ | ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਹੀ ਉਨ੍ਹਾਂ ਵਲੋਂ ਸ਼ਹਿਰ ਦੇ ਵੱਖ-ਵੱਖ ਅਦਾਰਿਆਂ 'ਤੇ ਜਾਂਚ ਕੀਤੀ ਜਾ ਰਹੀ ਹੈ |
ਡਾ. ਨਾਂਗਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਅਕਸਰ ਆਉਂਦਾ ਹੈ ਕਿ ਖਾਣ ਵਾਲੇ ਸਾਮਾਨ 'ਚੋਂ ਕਈ ਇਤਰਾਜ਼ ਯੋਗ ਚੀਜ਼ ਨਿਕਲਦੀ ਹੈ, ਪਰ ਦੁਕਾਨਦਾਰ ਵਲੋਂ ਖਰੀਦਦਾਰ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰ ਲਿਆ ਜਾਂਦਾ ਹੈ ਅਤੇ ਵਿਭਾਗ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਦਿੱਤੀ ਜਾਂਦੀ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੁਝ ਵੀ ਉਨ੍ਹਾਂ ਦੇ ਧਿਆਨ 'ਚ ਆਉਂਦਾ ਹੈ ਤਾਂ ਉਨ੍ਹਾਂ ਵਲੋਂ ਆਪਣੇ ਤੌਰ 'ਤੇ ਹੀ ਅਜਿਹੇ ਅਦਾਰਿਆਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਵਾਸੀਆਂ ਨੂੰ ਖਾਣ-ਪੀਣ ਦਾ ਮਿਆਰੀ ਸਾਮਾਨ ਹੀ ਮੁਹੱਈਆ ਕਰਵਾਇਆ ਜਾਵੇ |


ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਜਲੰਧਰ, 22 ਜੁਲਾਈ (ਐੱਮ.ਐੱਸ. ਲੋਹੀਆ) - ਸੰਘਾ ਚੌਕ ਨੇੜੇ ਦੇਰ ਰਾਤ ਪੈਦਲ ਜਾ ਰਹੇ ਇਕ ਇਲੈਕਟ੍ਰੀਸ਼ਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਕਮਲੇਸ਼ ਕੁਮਾਰ (27) ਪੁੱਤਰ ਜੈ ਕਰਨ ਵਾਸੀ ਬਹਿਰਾਈਚ, ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾ ਕੇ ਲੈ ਜਾਣ ਵਾਲੇ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 22 ਜੁਲਾਈ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇਕ ਨਾਬਾਲਗਾ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸ਼ਿਵਮ ਪੁੱਤਰ ਹੈਪੀ ਵਾਸੀ ਡਾ. ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੇ ਤਾਲਾ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਵਿਖੇ ਚੋਰਾਂ ਵਲੋਂ ਇਕ ਪੁਲਿਸ ਮੁਲਾਜ਼ਮ ਦੇ ਤਾਲਾ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ, ਲੱਖਾਂ ਰੁਪਏ ਦੀ ਕੀਮਤ ਵਾਲਾ ਸਾਮਾਨ ਤੇ ਜ਼ਰੂਰੀ ਕਾਗਜ਼ਾਤ ਚੋਰੀ ...

ਪੂਰੀ ਖ਼ਬਰ »

ਅਫ਼ਸਰਾਂ 'ਤੇ ਮੇਅਰ ਸਖ਼ਤ, ਕਿਹਾ ਮਸਲੇ ਹੱਲ ਕਰਨ ਲਈ ਮੌਕੇ 'ਤੇ ਜਾਣ

ਜਲੰਧਰ, 22 ਜੁਲਾਈ (ਸ਼ਿਵ)- ਮੀਂਹ ਵਿਚ ਸ਼ਹਿਰ ਦੇ ਡੁੱਬਣ ਕਾਰਨ ਹੋ ਰਹੀ ਖਿਚਾਈ ਤੋਂ ਨਾਰਾਜ਼ ਮੇਅਰ ਜਗਦੀਸ਼ ਰਾਜਾ ਅੱਜ ਅਫ਼ਸਰਾਂ 'ਤੇ ਸਖ਼ਤ ਹੋਏ ਹਨ ਤੇ ਲੰਬੇ ਸਮੇਂ ਬਾਅਦ ਅਫ਼ਸਰਾਂ ਨਾਲ ਕੀਤੀ ਗਈ ਮੀਟਿੰਗ ਵਿਚ ਮੇਅਰ ਜਗਦੀਸ਼ ਰਾਜਾ ਨੇ ਅਫ਼ਸਰਾਂ ਨੂੰ ਹਦਾਇਤ ਦਿੰਦੇ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਬ

ਰੀ ਜਲੰਧਰ, 22 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਬਲਬੀਰ ਸਿੰਘ ਉਰਫ ਪੱਪੀ ਪੁੱਤਰ ਗੁਲਜਾਰ ਸਿੰਘ ਵਾਸੀ ਰਣਜੀਤ ਪੁਰਾ, ਤਲਵਨ, ਬਿਲਗਾ ਨੂੰ ਬਰੀ ਕੀਤੇ ਜਾਣ ਦਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 16 ਲੱਖ ਦੀ ਠੱਗੀ ਮਾਰਨ ਵਾਲਾ ਟ੍ਰੈਵਲ ਏਜੰਟ ਗਿ੍ਫ਼ਤਾਰ

ਜਲੰਧਰ, 22 ਜੁਲਾਈ (ਐ ਮ.ਐੱਸ. ਲੋਹੀਆ) - ਵਿਦੇਸ਼ ਭੇਜਣ ਦੇ ਨਾਂਅ 'ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਇਸ ਮਾਮਲੇ 'ਚ ਸ਼ਾਮਲ ਉਸ ਦੀ ਪਤਨੀ ਫਿਲਹਾਲ ਫਰਾਰ ਦੱਸੀ ਜਾ ਰਹੀ ਹੈ | ਥਾਣਾ ...

ਪੂਰੀ ਖ਼ਬਰ »

ਪਨਗ੍ਰੇਨ ਗਡਾਊਨ 'ਚੋਂ ਚੋਰ 640 ਕੱਟੇ ਕਣਕ ਲੁੱਟ ਕੇ ਫ਼ਰਾਰ

ਕਰਤਾਰਪੁਰ, 22 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਬੀਤੀ ਰਾਤ ਸਥਾਨਕ ਕਪੂਰਥਲਾ ਰੋਡ 'ਤੇ ਸਥਿਤ ਪਨਗ੍ਰੇਨ ਕਣਕ ਦੇ ਗੋਦਾਮ ਤੋਂ 20-25 ਚੋਰਾਂ ਵਲੋਂ 640 ਕੱਟੇ ਕਣਕ ਲੁੱਟ ਕੇ ਲੈ ਜਾਣ ਦਾ ਸਮਾਚਾਰ ਹੈ | ਇਸ ਸਬੰਧ 'ਚ ਪਨਗ੍ਰੇਨ ਦੇ ਗੋਦਾਮ ਇੰਚਾਰਜ ਇੰਸਪੈਕਟਰ ਸੰਦੀਪ ਮਲਹੋਤਰਾ ਨੇ ...

ਪੂਰੀ ਖ਼ਬਰ »

ਦਰਬਾਰ ਪੀਰ ਬਾਬਾ ਸ਼ਾਹ ਲੁੱਡਣ ਦੇ ਦਰਬਾਰ 'ਤੇ ਸਾਲਾਨਾ ਮੇਲਾ 26 ਨੂੰ ਪ੍ਰਸਿੱਧ ਗਾਇਕ ਮੰਗੀ ਮਾਹਲ, ਮਦਨ ਮੱਦੀ, ਅਸ਼ੋਕ ਗਿੱਲ, ਜਸਵੰਤ ਕੋਟਲਾ ਤੋਂ ਇਲਾਵਾ ਹੋਰ ਪ੍ਰਸਿੱਧ ਗਾਇਕ ਮੇਲੇ 'ਚ ਹਾਜ਼ਰੀ ਭਰਨਗੇ

ਮੱਲ੍ਹੀਆਂ ਕਲਾਂ, 22 ਜੁਲਾਈ (ਮਨਜੀਤ ਮਾਨ)-ਮੇਲਾ ਖਾਨਗਾ ਦਾ ਪਿੰਡ ਮਹਿਮੂਵਾਲ ਯੂਸਫ਼ਪੁਰ, ਮਾਲੂਪੁਰ ਤੇ ਪਿੰਡ ਦੌਲਤਪੁਰ ਢੱਡਾ ਦੀਆਂ ਪੰਚਾਇਤਾਂ, ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਦਰਬਾਰ ਪੀਰ ਬਾਬਾ ਸ਼ਾਹ ਲੁੱਡਣ ਵਿਖੇ 26 ਨੂੰ ...

ਪੂਰੀ ਖ਼ਬਰ »

ਫੰਡ ਲੈਣ ਲਈ ਮੁੱਖ ਮੰਤਰੀ ਨੂੰ ਮਿਲਣਗੇ ਆਹਲੂਵਾਲੀਆ

ਜਲੰਧਰ, 22 ਜੁਲਾਈ (ਸ਼ਿਵ ਸ਼ਰਮਾ)-ਕੁਝ ਦਿਨ ਪਹਿਲਾਂ ਹੋਈ ਬੋਲੀ ਵਿਚ ਇੰਪਰੂਵਮੈਂਟ ਟਰੱਸਟ ਦੀਆਂ ਪੌਣੇ ਨੌਾ ਕਰੋੜ ਦੀ ਜਾਇਦਾਦ ਦੇ ਵਿਕ ਜਾਣ ਤੋਂ ਬਾਅਦ ਹੁਣ ਟਰੱਸਟ ਦੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਹਨ ਪਰ ਇਸ ਦੇ ਬਾਵਜੂਦ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਹੋਰ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਨਵੇਂ ਸੈਸ਼ਨ ਦਾ ਆਗਾਜ਼

ਜਲੰਧਰ, 22 ਜੁਲਾਈ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਨਵੇਂ ਸੈਸ਼ਨ ਦਾ ਸੁੱਭ ਆਰੰਭ ਹਵਨ ਕੁੰਢ ਵਿਚ ਅਹੂਤੀਆਂ ਪਾ ਕੇ ਮੰਤਰ ਉਚਾਰਣ ਨਾਲ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਹੋਏ | ਇਸ ...

ਪੂਰੀ ਖ਼ਬਰ »

ਰੋਟਰੀ ਕਲੱਬ ਜਲੰਧਰ ਰਾਇਲ ਨੇ ਲਗਾਏ ਬੂਟੇ

ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਰੋਟਰੀ ਕਲੱਬ ਜਲੰਧਰ ਰਾਇਲ ਵਲੋਂ ਵਾਤਾਵਰਨ ਦੀ ਸ਼ੁੱਧੀ ਲਈ ਸ਼ਹਿਰ ਦੀਆਂ ਤਿੰਨ ਵੱਖ-ਵੱਖ ਜਗ੍ਹਾ ਸੁਭਾਨਾ, ਅਰਬਨ ਅਸਟੇਟ-1 ਅਤੇ ਅਰਬਨ ਅਸਟੇਟ-2 ਵਿਖੇੇ ਬੂਟੇ ਲਗਾਏ ਗਏ | ਇਹ ਪ੍ਰੋਜੈਕਟ ਸੀਨੀਅਰ ਰੋਟੇਰੀਅਨ ਪਰਮਜੀਤ ਕੰਡਾ, ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਵਿਖੇ ਨਵੇਂ ਸ਼ੈਸ਼ਨ ਦੀ ਸ਼ਰੂਆਤ ਵਿਦਿਆਰਥੀ ਜੀਵਨ 'ਚ ਲਏ ਸੁਪਨੇ ਭਵਿੱਖ ਦੀ ਬੁਨਿਆਦ- ਡਾ.ਦੁੱਗਲ

ਜਲੰਧਰ, 22 ਜੁਲਾਈ (ਰਣਜੀਤ ਸਿੰਘ ਸੋਢੀ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਅੱਜ ਅਕਾਦਮਿਕ ਵਰ੍ਹੇ 2019-2020 ਦੀ ਵਿਧੀਵੱਤ ਤਰੀਕੇ ਨਾਲ ਸ਼ੁਰੂਆਤ ਹੁੰਦਿਆਾ ਨਵੇਂ ਸ਼ੈਸ਼ਨ ਦੀਆਾ ਕਲਾਸਾਂ ਲੱਗਣੀਆਾ ਆਰੰਭ ਹੋਈਆਂ | ਇਸ ਮੌਕੇ ਤੇ ...

ਪੂਰੀ ਖ਼ਬਰ »

15 ਅਗਸਤ ਨੂੰ ਗੁਲਾਮੀ ਦਿਵਸ ਮਨਾਏਗੀ ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ

ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਅਪਣੀਆਾ ਮੰਗਾਾ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਡਿਪੂ-1 ਅਤੇ 2 ਵਲੋਂ ਸਾਂਝੇ ਤੌਰ 'ਤੇ ਡਿਪੂ-1 ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਨਕੋਦਰ ਪੁਲਿਸ ਵਲੋਂ 2 ਭਗੋੜੇ ਕਾਬੂ

ਨਕੋਦਰ, 22 ਜੁਲਾਈ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 2017 'ਚ ਜਬਰ ਜਨਾਹ ਦੇ ਮਾਮਲੇ 'ਚ ਦਰਜ ਮੁਕਦਮੇ 'ਚ ਅਦਾਲਤ ਵਲੋਂ ਭਗੌੜੇ ਮੁਲਜ਼ਮ ਤਲਬੂ ਪੁੱਤਰ ਰਹਿਮੂ ਵਾਸੀ ਗਾਂਧਰਾ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਮੁਲਜ਼ਮ ਤਲਬੂ ਪੁੱਤਰ ਰਹਿਮੂ 'ਤੇ ...

ਪੂਰੀ ਖ਼ਬਰ »

ਸੇਠ ਹੁਕਮ ਚੰਦ ਸਕੂਲ ਦੇ 7 ਖਿਡਾਰੀਆਂ ਦਾ ਨੈਸ਼ਨਲ 'ਚੋਂ ਤੀਜਾ ਸਥਾਨ

ਜਲੰਧਰ, 22 ਜੁਲਾਈ (ਜਤਿੰਦਰ ਸਾਬੀ)-ਸੇਠ ਹੁਕਮ ਚੰਦ ਐੱਸ.ਡੀ ਪਬਲਿਕ ਸਕੂਲ ਨਿਊ ਪ੍ਰੇਮ ਨਗਰ ਦੇ 7 ਖਿਡਾਰੀਆਂ ਨੇ ਦੂਜੀ ਰੈਡਬਾਲ ਨੈਸ਼ਨਲ ਕਿ੍ਕਟ ਮੁਕਾਬਲੇ ਅੰਡਰ 16 ਸਾਲ ਵਰਗ ਦੇ ਮੁਕਾਬਲੇ ਜੋ ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ | ਇਸ ਦੇ ਵਿਚ ਪੰਜਾਬ ਦੀ ਟੀਮ ਨੇ ਵੀ ...

ਪੂਰੀ ਖ਼ਬਰ »

ਚੇਅਰਮੈਨ ਬਣਨ 'ਤੇ ਜਸਦੀਪ ਸਿੰਘ ਖ਼ਾਲਸਾ ਦਾ ਆੜ੍ਹਤੀਆਂ ਵਲੋਂ ਸਵਾਗਤ

ਮਕਸੂਦਾਂ, 22 ਜੁਲਾਈ (ਲਖਵਿੰਦਰ ਪਾਠਕ)-ਜ਼ਿਲ੍ਹਾ ਸਹਿਕਾਰੀ ਯੂਨੀਅਨ ਲਿਮਟਿਡ ਜਲੰਧਰ ਦੇ ਚੇਅਰਮੈਨ ਜਸਦੀਪ ਸਿੰਘ ਸੋਨੂੰ ਖ਼ਾਲਸਾ ਦਾ ਦਾਨਾ ਮੰਡੀ 'ਚ ਆੜ੍ਹਤੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸਰਕਾਰ ਦਾ ਧੰਨਵਾਦ ਕੀਤਾ | ...

ਪੂਰੀ ਖ਼ਬਰ »

ਰੇਹੜੀਆਂ ਲਗਾਉਣ ਲਈ ਜੇ. ਸੀ. ਨੇ ਦੇਖਿਆ ਮੌਕਾ

ਜਲੰਧਰ, 22 ਜੁਲਾਈ (ਸ਼ਿਵ)- ਰੇਹੜੀਆਂ ਲਗਾਉਣ ਲਈ ਬਣਾਈ ਗਈ ਨੀਤੀ ਦੇ ਤਹਿਤ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ, ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਰੇਹੜੀਆਂ ਲਗਾਉਣ ਲਈ ਜਗ੍ਹਾ ਤੈਅ ਕਰਨ ਵਾਸਤੇ ਅਰਬਨ ਅਸਟੇਟ ਫੇਸ-1 ਦੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

12 ਸਾਲ ਦੀ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਜਬਰ ਜਨਾਹ

ਮੱਲ੍ਹੀਆਂ ਕਲਾਂ, 22 ਜੁਲਾਈ (ਮਨਜੀਤ ਮਾਨ)-ਨਜ਼ਦੀਕੀ ਇਕ ਪਿੰਡ ਵਿਖੇ 12 ਸਾਲ ਦੀ ਲੜਕੀ ਨਾਲ ਪਿੰਡ ਦੇ ਹੀ ਨੌਜਵਾਨ ਵਲੋਂ ਉਸ ਲੜਕੀ ਨੂੰ ਬੰਧਕ ਬਣਾ ਕੇ ਨਾਲ ਜਬਰ ਜਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਲੜਕੀ ਦੀ ਮਾਤਾ ਸੀਮਾ ਰਾਣੀ ਨੇ ਪੁਲਿਸ ਨੂੰ ਲਿਖਾਏ ...

ਪੂਰੀ ਖ਼ਬਰ »

ਸਾਬਕਾ ਕੌਾਸਲਰ ਤੋਂ ਜਾਨ ਦਾ ਖਤਰਾ

ਗੁਲੂ ਨੇ ਕਿਹਾ ਗ਼ਲਤ ਦੋਸ਼ ਲਗਾਉਂਦੇ ਹਨ ਚੱਢਾ

ਜਲੰਧਰ, 22 ਜੁਲਾਈ (ਸ਼ਿਵ)- ਆਰ. ਟੀ. ਆਈ. ਐਕਟੀਵਿਸਟ ਅਤੇ ਟਰਾਂਸਪੋਰਟਰ ਰਵਿੰਦਰ ਪਾਲ ਸਿੰਘ ਚੱਢਾ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਸਾਬਕਾ ਕੌਾਸਲਰ ਮਹਿੰਦਰ ਸਿੰਘ ਗੁਲੂ ਅਤੇ ਉਨਾਂ ਦੇ ਲੜਕੇ ਤੋਂ ਜਾਨ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ | ਚੱਢਾ ਨੇ ਆਪਣੀ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨ ਲ ਈ ਮਜ਼ਬੂਰ ਕੋਟ ਰਾਮਦਾਸ ਦੇ ਵਸਨੀਕ

ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਕੋਟ ਰਾਮਦਾਸ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਸ ਮਸਲੇ ਦੇ ਹੱਲ ਲਈ ਉਨ੍ਹਾਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ...

ਪੂਰੀ ਖ਼ਬਰ »

ਸੁਨਿਆਰੇ ਦੀ ਦੁਕਾਨ ਤੋਂ ਸੋਨਾ ਤੇ ਚਾਂਦੀ ਚੋਰੀ ਕਰਨ ਵਾਲੇ ਭੇਜੇ ਜੇਲ੍ਹ

ਜਲੰਧਰ, 22 ਜੁਲਾਈ (ਐੱਮ. ਐੱਸ. ਲੋਹੀਆ) - ਗੜ੍ਹਾ ਦੇ ਦਿਆਨੰਦ ਚੌਕ 'ਚ ਸੁਨਿਆਰੇ ਦੀ ਦੁਕਾਨ ਕਰ ਰਹੇ ਸੰਦੀਪ ਕੁਮਾਰ ਰਾਣਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਚਾਚਾ-ਭਤੀਜਾ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਵਿਜੀਲੈਂਸ ਨੂੰ ਸ਼ਿਕਾਇਤ ਹੋਣ 'ਤੇ ਕਰਿੰਦੇ ਰਹੇ ਬਾਹਰ

ਜਲੰਧਰ, 22 ਜੁਲਾਈ (ਸ਼ਿਵ)- ਵਿਜੀਲੈਂਸ ਬਿਊਰੋ ਵਲੋਂ ਦੋ ਸਾਲ ਪਹਿਲਾਂ ਆਰ. ਟੀ. ਓ. ਦਫ਼ਤਰ ਵਿਚ ਮਾਰੇ ਗਏ ਛਾਪੇ ਤੋਂ ਬਾਅਦ ਚਾਹੇ ਕੋਈ ਅਗਲੀ ਸਖ਼ਤ ਕਾਰਵਾਈ ਨਾ ਹੋਈ ਹੋਵੇ ਪਰ ਇਸ ਦੇ ਬਾਵਜੂਦ ਕਰਿੰਦਿਆਂ ਵਿਚ ਬਿਊਰੋ ਦੀ ਦਹਿਸ਼ਤ ਪਾਈ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਕ ...

ਪੂਰੀ ਖ਼ਬਰ »

ਬਿਜਲੀ ਦੇ ਵੱਧ ਰੇਟਾਂ ਦੇ ਿਖ਼ਲਾਫ਼ ਸੀ.ਪੀ.ਆਈ.ਐਮ. ਵਲੋਂ ਧਰਨੇ

ਰੁੜਕਾ ਕਲਾਂ, 22 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੇ ਐਸ.ਡੀ.ਓ. ਦਫ਼ਤਰ ਬਿਜਲੀ ਬੋਰਡ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਸਵੇਰੇ ਸੈਂਕੜਿਆਂ ਦੀ ਤਾਦਾਦ ਵਿਚ ਬੱਸ ਸਟੈਂਡ ਰੁੜਕਾ ਕਲਾਂ ਵਿਖੇ ਇਕੱਠੇ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਐਮ. ...

ਪੂਰੀ ਖ਼ਬਰ »

-ਮਾਮਲਾ ਜਬਰ-ਜਨਾਹ ਦਾ-

ਪੀੜਤ ਔਰਤ ਦਾ ਪੁਲਿਸ ਨੇ ਕਰਵਾਇਆ ਮੈਡੀਕਲ

ਜਲੰਧਰ ਛਾਉਣੀ, 22 ਜੁਲਾਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਇਕ ਮਾਮਲੇ ਵਿਚ ਇਕ ਔਰਤ ਨੂੰ ਭੈਣ ਬਣਾ ਕੇ ਉਸ ਨੂੰ ਬਦਾਮ ਦੇ ਪਾਊਡਰ 'ਚ ਨਸ਼ੀਲਾ ਪਦਾਰਥ ਖਿਲਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਪੀੜਤ ਮਹਿਲਾ ਦਾ ਸਿਵਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਤਨਿਸ਼ਕ ਦਾ ਨਵਾਂ ਅਹਲਿਆ ਕੁਲੈਕਸ਼ਨ ਹੁਣ ਜਲੰਧਰ 'ਚ

ਜਲੰਧਰ, 22 ਜੁਲਾਈ (ਅ.ਬ.)-ਤਨਿਸ਼ਕ ਨੇ ਇਸ ਸੀਜਨ ਦਾ ਆਪਣਾ ਨਵਾਂ ਡਾਇਮੰਡ ਕੁਲੈਕਸ਼ਨ ਅਹਲਿਆ ਐਤਵਾਰ ਨੂੰ ਮਾਡਲ ਟਾਊਨ ਜਲੰਧਰ ਤਨਿਸ਼ਕ ਸ਼ੋਅ ਰੂਮ ਵਿਚ ਜਾਰੀ ਕੀਤਾ | ਅਰੁਣ ਨਾਰਾਇਣ, ਟਾਇਟਨ ਕੰਪਨੀ ਲਿਮ. ਦੇ ਏ.ਵੀ.ਪੀ. ਅਤੇ ਬਿਜਨੈੱਸ ਹੈੱਡ, ਅਹਲਿਆ ਸੰਗ੍ਰਹਿ ਦੇ ਨਾਲ ...

ਪੂਰੀ ਖ਼ਬਰ »

ਇਟਲੀ 'ਚ ਅਲਾਵਲਪੁਰ ਦੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਆਦਮਪੁਰ, 22 ਜੁਲਾਈ (ਹਰਪ੍ਰੀਤ ਸਿੰਘ)-ਹਲਕਾ ਆਦਮਪੁਰ ਅਧੀਨ ਆਉਂਦਾ ਕਸਬਾ ਅਲਾਵਲਪੁਰ ਦੇ 32 ਸਾਲਾ ਨੌਜਵਾਨ ਦੀ ਇਟਲੀ ਦੇ ਸ਼ਹਿਰ (ਤੌਰੀਨੋ) ਵਿਚ ਭੇਦਭਰੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਹੈ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਮਿ੍ਤਕ ਸੰਨੀ ਰਾਮ ਦੇ ਪਿਤਾ ਯਸ਼ਪਾਲ ਵਾਸੀ ...

ਪੂਰੀ ਖ਼ਬਰ »

ਦੋਆਬਾ ਐਡੀਸ਼ਨਾਂ 'ਚ- ਅਣਅਧਿਕਾਰਤ ਕਾਲੋਨੀਆਂ ਲਈ 31 ਤੱਕ ਦਿੱਤੀਆਂ ਜਾ ਸਕਣਗੀਆਂ ਅਰਜ਼ੀਆਂ

ਜਲੰਧਰ, 22 ਜੁਲਾਈ (ਸ਼ਿਵ)-ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਨਾਜਾਇਜ਼ ਕਾਲੋਨੀਆਂ ਅਤੇ ਉਨਾਂ ਵਿਚ ਪੈਂਦੇ ਪਲਾਟ, ਬਿਲਡਿੰਗਾਂ ਨੂੰ ਰੈਗਲੂਰਾਈਜ ਕਰਨ ਲਈ 30 ਜੂਨ ਤੋਂ ਵਧਾ ਕੇ 31 ਅਕਤੂਬਰ 2109 ਸਮਾਂ ਵਧਾ ਦਿੱਤਾ ਹੈ | ਵਿਭਾਗ ਨੇ 18 ਅਕਤੂਬਰ 2019 ਨੂੰ ਅਣਅਧਿਕਾਰਤ ...

ਪੂਰੀ ਖ਼ਬਰ »

ਗੀਤਾਂਜਲੀ ਨੇ ਅੰਤਰਰਾਸ਼ਟਰੀ ਡਾਂਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫ਼ੀ 'ਤੇ ਕੀਤਾ ਕਬਜ਼ਾ

ਜਲੰਧਰ, 22 ਜੁਲਾਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਦੀ ਸੁਪਰ ਸਟਾਰ ਸੱਤਵੀਂ ਜਮਾਤ ਦੀ ਵਿਦਿਆਰਥਣ ਗੀਤਾਂਜਲੀ ਨੇ ਅੰਤਰ-ਰਾਸ਼ਟਰੀ ਡਾਂਸ ਮੁਕਾਬਲੇ 'ਚ ਹਿੱਸਾ ਲੈ ਕੇ ਵੱਖ ਵੱਖ ਵਰਗਾਂ 'ਚ ਸਥਾਨ ਹਾਸਲ ਕਰਨ ਤੋਂ ਇਲਾਵਾ 20 ਹਜ਼ਾਰ ਰੁਪਏ ਨਗਦ ਇਨਾਮ ਤੇ ਟਰਾਫ਼ੀ ਹਾਸਲ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਵਲੋਂ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਸ਼ਾਇਰ ਆਸ਼ੀ ਈਸਪੁਰੀ ਦਾ ਕਾਵਿ ਸੰਗ੍ਰਹਿ ਲੋਕ ਅਰਪਣ

ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਦੀ ਮਹਿਨਾਵਾਰੀ ਬੈਠਕ ਸਿਮਰਨ ਕੰਪਲੈਕਸ ਬਸਤੀ ਸ਼ੇਖ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਮੰਡਲ ਪ੍ਰਸਿੱਧ ਪੱਤਰਕਾਰ ਅਮਰਜੀਤ ਸਿੰਘ ਨਿੱਝਰ, ਬਲਜੀਤ ਸਿੰਘ ਸੰਘਾ, ਸੁਰਿੰਦਰ ਮਕਸ਼ੂਦਪੁਰੀ ਅਤੇ ਸਭਾ ਦੇ ...

ਪੂਰੀ ਖ਼ਬਰ »

ਹੰਸ ਰਾਜ ਸਟੇਡੀਅਮ ਵਿਖੇ ਬੈਡਮਿੰਟਨ ਟੂਰਨਾਮੈਂਟ 31 ਤੋਂ

ਜਲੰਧਰ, 22 ਜੁਲਾਈ (ਜਤਿੰਦਰ ਸਾਬੀ)-ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਵਿਖੇ 31 ਜੁਲਾਈ ਤੋਂ ਸੀਨੀਅਰ ਮਰਦਾਂ ਤੇ ਔਰਤਾਂ ਦਾ ਰੈਕਿੰਗ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਦੇ ਵਿਚੋਂ ਨਾਰਥ ਜ਼ੋਨ ਇੰਟਰ ਸਟੇਟ ਚੈਂਪੀਅਨਸ਼ਿਪ ਲਈ ...

ਪੂਰੀ ਖ਼ਬਰ »

ਕਮੇਟੀ ਮੈਂਬਰ ਨੇ ਮੰਨਿਆ ਖਤਰਨਾਕ ਹੈ ਮਾਈ ਹੀਰਾਂ ਗੇਟ ਦੀ ਇਮਾਰਤ

ਜਲੰਧਰ, 22 ਜੁਲਾਈ (ਸ਼ਿਵ)- ਵਿੱਤ ਅਤੇ ਠੇਕਾ ਕਮੇਟੀ ਦੀ ਪਿਛਲੀ ਮੀਟਿੰਗ ਵਿਚ ਮਾਈ ਹੀਰਾ ਗੇਟ ਦੀ ਖ਼ਤਰਨਾਕ ਘੋਸ਼ਿਤ ਕੀਤੀ ਗਈ ਇਮਾਰਤ ਨੂੰ ਢਾਹੁਣ ਦਾ ਮਤਾ ਇਹ ਕਹਿ ਕੇ ਪਾਸ ਕਰਨ ਤੋਂ ਰੋਕ ਲਿਆ ਗਿਆ ਸੀ ਕਿ ਪਹਿਲਾਂ ਕਮੇਟੀ ਦੇ ਦੋ ਮੈਂਬਰ ਗਿਆਨ ਚੰਦ ਅਤੇ ਬੰਟੀ ਨੀਲਕੰਠ ...

ਪੂਰੀ ਖ਼ਬਰ »

550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ ਦਾ ਕੱਲ੍ਹ ਕੀਤਾ ਜਾਵੇਗਾ ਨਿੱਘ ਸਵਾਗਤ-ਮੰਨਣ

ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ਼੍ਰੌਮਣੀ ਕਮੇਟੀ ਸ੍ਰੀ ਅੰਮਿ੍ਤਸਰ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕ ਝੀਰਾ ਸਹਿਬ ਬਿਦਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ T550 ਸਾਲਾ ...

ਪੂਰੀ ਖ਼ਬਰ »

ਚਰਨ ਪਾਵਨ ਦਿਵਸ 28 ਨੂੰ ਮਨਾਇਆ ਜਾਵੇਗਾ

ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ ਛੇਵੀਂ) ਬਸਤੀ ਸ਼ੇਖ ਦਰਵੇਸ਼ ਜਲੰਧਰ ਵਿਖੇ ਚਰਨ ਪਾਵਨ ਦਿਵਸ 28 ਜੁਲਾਈ ਦਿਨ ਐਤਵਾਰ ਨੂੰ ਬੜੀ ਸ਼ਰਧਾ ...

ਪੂਰੀ ਖ਼ਬਰ »

ਸਕੂਟਰ/ਕਾਰ ਪਾਰਕਿੰਗ ਤੇ ਕੰਟੀਨ ਦੇ ਠੇਕੇ ਦੀ ਨਿਲਾਮੀ 29 ਨੂੰ

ਜਲੰਧਰ, 22 ਜੁਲਾਈ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿਚ ਸਕੂਟਰ/ਕਾਰ ਪਾਰਕਿੰਗ ਅਤੇ ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇ ਦੀ ਨਿਲਾਮੀ 1 ਅਗਸਤ ਤੋਂ 31 ਮਾਰਚ 2020 ਤੱਕ ਦੇ ਸਮੇਂ ਲਈ ਖੁੱਲ੍ਹੀ ਬੋਲੀ ਅਧੀਨ 29 ਜੁਲਾਈ ਨੂੰ ਸਵੇਰੇ 11.00 ਵਜੇ ਵਧੀਕ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀ ਵਿਕਰੀ ਸਖ਼ਤੀ ਨਾਲ ਰੋਕਣ ਦੀ ਹਦਾਇਤ

ਐਕਸਾਈਜ਼ ਵਿਭਾਗ ਨੇ ਬੀਤੇ ਦਿਨੀਂ ਹੀ ਸ਼ਾਹਕੋਟ ਵਿਚ ਚੰਡੀਗੜ੍ਹ ਵਿਚ ਵਿਕਣ ਵਾਲੀਆਂ ਸ਼ਰਾਬ ਦੀਆਂ 293 ਪੇਟੀਆਂ ਬਰਾਮਦ ਕੀਤੀਆਂ ਸਨ | ਚੰਡੀਗੜ੍ਹ ਦੀ ਸ਼ਰਾਬ ਦੀ ਹੁੰਦੀ ਵਿੱਕਰੀ ਕਰਕੇ ਹੀ ਐਕਸਾਈਜ਼ ਵਿਭਾਗ ਨੇ ਹੁਣ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ | ਜਲੰਧਰ, 22 ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀ ਵਿਕਰੀ ਸਖ਼ਤੀ ਨਾਲ ਰੋਕਣ ਦੀ ਹਦਾਇਤ

ਜਲੰਧਰ, 22 ਜੁਲਾਈ (ਸ਼ਿਵ)-ਨਾਜਾਇਜ਼ ਸ਼ਰਾਬ ਦੀ ਵਿੱਕਰੀ ਰੋਕਣ ਲਈ ਐਕਸਾਈਜ਼ ਵਿਭਾਗ ਜਲਦੀ ਹੀ ਸਖ਼ਤੀ ਕਰਨ ਜਾ ਰਿਹਾ ਹੈ ਸਗੋਂ ਹੁਣ ਇਨਫੋਰਸਮੈਂਟ ਵਿੰਗ ਦੇ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਨੇ ਇਸ ਬਾਰੇ ਹਦਾਇਤ ਜਾਰੀ ਕੀਤੀ ਹੈ | ਈ. ਟੀ. ਓ. ਦੇ ਕੰਮਕਾਜ ਦੀ ਜਾਣਕਾਰੀ ...

ਪੂਰੀ ਖ਼ਬਰ »

ਸ਼ਕਤੀ ਸਦਨ 'ਚ ਲਗਾਏ ਬੂਟੇ

ਜਲੰਧਰ, 22 ਜੁਲਾਈ (ਸ਼ਿਵ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਤਰਾਂ ਦੇ ਬੂਟੇ ਲਗਾ ਕੇ ਉਤਸਵ ਨੂੰ ਮਨਾਉਣ ਲਈ ਸ਼ਕਤੀ ਸਦਨ ਵਿਚ ਪਾਵਰਕਾਮ ਦੇ ਮੁੱਖ ਇੰਜੀ. ਸੰਜੀਵ ਕੁਮਾਰ ਦੀ ਅਗਵਾਈ ਵਿਚ ਨਿੰਮ, ...

ਪੂਰੀ ਖ਼ਬਰ »

ਕੌਮਾਂਤਰੀ ਖਿਡਾਰੀ ਪੈਦਾ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਣਿਆ 'ਸੈਰਗਾਹ'

ਜਲੰਧਰ, 22 ਜੁਲਾਈ (ਜਤਿੰਦਰ ਸਾਬੀ)-ਜਲੰਧਰ ਸ਼ਹਿਰ ਦੇ ਵਿਚ ਬਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿਚ ਕਿਸੇ ਵੇਲੇ ਕੌਮਾਂਤਰੀ ਕਬੱਡੀ ਦੇ ਮੈਚ, ਕੌਮਾਂਤਰੀ ਹਾਕੀ ਦੇ ਮੈਚ ਤੇ ਫੁੱਟਬਾਲ ਦੇ ਮੈਚਾਂ ਦੀਆਂ ਰੌਣਕਾਂ ਲਗਦੀਆਂ ਸਨ ਤੇ ਇਸ ਸਟੇਡੀਅਮ ਦੇ ਵਿਚੋਂ ਪ੍ਰੈਕਟਿਸ ...

ਪੂਰੀ ਖ਼ਬਰ »

ਲਾਇਨ ਕਲੱਬ ਜਲੰਧਰ ਦੀ ਪਹਿਲੀ ਜਨਰਲ ਮੀਟਿੰਗ

ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਲਾਇਨਜ਼ ਕਲੱਬ ਜਲੰਧਰ ਦੀ ਪਹਿਲੀ ਜਨਰਲ ਮੀਟਿੰਗ ਕਲੱਬ ਦੇ ਪ੍ਰਧਾਨ ਕੁਲਵਿੰਦਰ ਫੁੱਲ ਦੀ ਪ੍ਰਧਾਨਗੀ ਹੇਠ | ਮੀਟਿੰਗ ਵਿਚ ਦਫ਼ਤਰੀ ਦੌਰੇ 'ਤੇ ਆਏ ਡਿਸਟਿ੍ਕ ਜ਼ੋਨਲ ਚੇਅਰਮੈਨ ਅਸ਼ਵਨੀ ਸਹਿਗਲ ਮੁਖ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਪ੍ਰੋਗਰਾਮ

ਜਲੰਧਰ, 22 ਜੁਲਾਈ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ ਖਾਲਸਾ ਕੰਨਿਆ ਹਾਈ ਸਕੂਲ ਨਕੋਦਰ ਰੋਡ, ਜਲੰਧਰ ਵਿਖੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਤੀਸ਼ ...

ਪੂਰੀ ਖ਼ਬਰ »

ਕੁੱਕੜ ਪਿੰਡ 'ਚ 5ਵੀਂ ਅਲਫਾ ਹਾਕੀ ਲੀਗ ਸਿਕਸ ਏ ਸਾਈਡ ਸ਼ੁਰੂ

ਜਲੰਧਰ ਛਾਉਣੀ, 22 ਜੁਲਾਈ (ਪਵਨ ਖਰਬੰਦਾ)-ਕੁੱਕੜ ਪਿੰਡ ਵਿਖੇ 5ਵੀਂ ਅਲਫਾ ਹਾਕੀ ਲੀਗ ਸਿਕਸ ਏ ਸਾਈਡ 14 ਅਤੇ 17 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਅਲਫਾ ਹਾਕੀ ਲੀਗ ਦੇ ਮੈਨੇਜਿੰਗ ਡਾਇਰੈਕਟਕ ਨਿਤਨ ਮਹਾਜਨ ਅਤੇ ਜਿਤਨ ...

ਪੂਰੀ ਖ਼ਬਰ »

ਜਮੂਹਰੀ ਕਿਸਾਨ ਸਭਾ ਨੇ ਦਿੱਤਾ ਐਸ.ਡੀ.ਐਮ ਫਿਲੌਰ ਨੂੰ ਮੰਗ ਪੱਤਰ

ਫਿਲੌਰ, 22 ਜੁਲਾਈ (ਇੰਦਰਜੀ ਚੰਦੜ੍ਹ, ਸੁਰਜੀਤ ਸਿੰਘ ਬਰਨਾਲਾ, ਕੈਨੇਡੀ) -ਕਿਸਾਨਾਂ ਦੀਆਂ ਭਖਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਫਿਲੌਰ ਤੋਂ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਤੇ ਕਿਸਾਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਐਸ.ਡੀ.ਐਮ ...

ਪੂਰੀ ਖ਼ਬਰ »

ਡੇਰਾ ਸੱਚ ਖੰਡ ਬੱਲਾਂ ਵਿਖੇ ਸੰਤ ਗਰੀਬ ਦਾਸ ਦੀ 25ਵੀਂ ਬਰਸੀ ਅੱਜ

ਕਿਸ਼ਨਗੜ੍ਹ, 22 ਜੁਲਾਈ (ਹਰਬੰਸ ਸਿੰਘ ਹੋਠੀ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਸੰਤ ਗਰੀਬ ਦਾਸ ਦੀ 25ਵੀਂ ਬਰਸੀ ਉਪਰੋਕਤ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ...

ਪੂਰੀ ਖ਼ਬਰ »

ਸਾਉਣ ਮਹੀਨੇ ਬਾਓਲੀ 'ਤੇ ਤੀਆਂ ਲਾਈਆਂ ਰੌਣਕਾਂ

ਸ਼ਾਹਕੋਟ, 22 ਜੁਲਾਈ (ਸੁਖਦੀਪ ਸਿੰਘ)- ਸਾਉਣ ਮਹੀਨੇ ਮੌਕੇ ਸ਼ਾਹਕੋਟ ਦੇ ਪਿੰਡ ਢੰਡੋਵਾਲ ਦੀਆਂ ਔਰਤਾਂ ਵਲੋਂ ਨਵਾਂ ਕਿਲਾ ਰੋਡ ਸਥਿਤ ਬਾਓਲੀ 'ਤੇ ਤੀਆਂ ਨੇ ਰੌਣਕਾਂ ਲਾਈਆਂ | ਇਸ ਮੌਕੇ ਵੱਡੀ ਗਿਣਤੀ 'ਚ ਜੁੜੀਆਂ ਪਿੰਡ ਢੰਡੋਵਾਲ ਸਮੇਤ ਵੱਖ-ਵੱਖ ਪਿੰਡਾਂ ਤੇ ਸ਼ਾਹਕੋਟ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਬਿਲਗਾ 'ਚ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਲਿਆ ਸੰਕਲਪ

ਬਿਲਗਾ, 22 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਡੀ. ਏ .ਵੀ. ਪਬਲਿਕ ਸਕੂਲ ਬਿਲਗਾ ਵਿਖੇ ਭਾਰਤ ਸਕਾਊਟ ਐਾਡ ਗਾਈਡ ਯੂਨਿਟ ਦੇ ਵਿਦਿਆਰਥੀਆਂ ਨੇ ਨਸ਼ੇ ਵਿਰੁੱਧ ਸਹੰੁ ਚੁੱਕਦੇ ਹੋਏ ਇਹ ਸੰਕਲਪ ਲਿਆ ਕਿ ਉਹ ਜ਼ਿੰਦਗੀ ਵਿਚ ਨਸ਼ੇ ਤੋਂ ਦੂਰ ਰਹਿਣਗੇ | ਸਕੂਲ ਦੇ ਪਿ੍ੰਸੀਪਲ ਰਵੀ ...

ਪੂਰੀ ਖ਼ਬਰ »

ਚੌਧਰੀ ਵਿਕਰਮਜੀਤ ਸਿੰਘ ਵਲੋਂ ਸਤਲੁਜ ਦਰਿਆ ਤੇ ਧੁੱਸੀ ਬੰਨ੍ਹ ਦਾ ਦੌਰਾ

ਫਿਲੌਰ, 22 ਜੁਲਾਈ (ਸੁਰਜੀਤ ਸਿੰਘ ਬਰਨਾਲਾ, ਚੰਦੜ)-ਪੰਜਾਬ ਵਿਚ ਬੀਤੇ ਦਿਨਾਂ ਤੋਂ ਹੋ ਰਹੇ ਭਾਰੀ ਮੀਂਹ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ | ਪੰਜਾਬ ਵਿਚ ਭਾਰੀ ਮੀਂਹ ਨਾਲ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਹਨ | ਜਿਸ ਨੂੰ ਦੇਖਦੇ ਹੋਏ ਫਿਲੌਰ ਦੇ ਸਤਲੁਜ ਦਰਿਆ ...

ਪੂਰੀ ਖ਼ਬਰ »

ਸੇਂਟ ਮਨੂੰਜ਼ ਕਾਨਵੈਂਟ ਸਕੂਲ 'ਚ ਕਰਵਾਈ 'ਵਾਦ-ਵਿਵਾਦ' ਪ੍ਰਤੀਯੋਗਤਾ

ਸ਼ਾਹਕੋਟ, 22 ਜੁਲਾਈ (ਸੁਖਦੀਪ ਸਿੰਘ)-ਸੇਂਟ ਮਨੂੰਜ਼ ਕਾਨਵੈਂਟ ਸਕੂਲ, ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਅਗਰਵਾਲ (ਸੀ.ਏ), ਸਕੱਤਰ ਸੁਲਕਸ਼ਣ ਜਿੰਦਲ, ਪਿ੍ੰਸੀਪਲ ਜਗਜੀਤ ਕੌਰ ਦੀ ਅਗਵਾਈ ਅਤੇ ਗਤੀਵਿਧੀਆਂ ਦੇ ਇੰਚਾਰਜ ਮੋਨਿਕਾ ਵਾਧਵਾ ਅਤੇ ...

ਪੂਰੀ ਖ਼ਬਰ »

ਕਾਰ ਅੱਗੇ ਅਵਾਰਾ ਗਾਵਾਂ ਆਉਣ ਕਾਰਨ ਵਾਪਰਿਆ ਹਾਦਸਾ

ਸ਼ਾਹਕੋਟ, 22 ਜੁਲਾਈ (ਸੁਖਦੀਪ ਸਿੰਘ)-ਸ਼ਾਹਕੋਟ-ਮੋਗਾ ਕੌਮੀ ਮਾਰਗ 'ਤੇ ਬੀਤੀ ਰਾਤ ਪਿੰਡ ਬਾਜਵਾ ਕਲਾਂ ਵਿਖੇ ਇਕ ਕਾਰ ਅੱਗੇ ਅਵਾਰਾ ਗਾਵਾਂ ਆਉਣ ਕਾਰਨ ਹਾਦਸਾ ਵਾਪਰ ਗਿਆ | ਹਿਊਮਨ ਰਾਈਟਸ ਪ੍ਰੈੱਸ ਕਲੱਬ ਬਲਾਕ ਸ਼ਾਹਕੋਟ ਦੇ ਪ੍ਰਧਾਨ ਮਨੋਜ ਅਰੋੜਾ ਪੁੱਤਰ ਅਸ਼ੋਕ ...

ਪੂਰੀ ਖ਼ਬਰ »

4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਮਲਸੀਆਂ, 22 ਜੁਲਾਈ (ਸੁਖਦੀਪ ਸਿੰਘ)-ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਨੇ 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ...

ਪੂਰੀ ਖ਼ਬਰ »

ਮਹਾਂਪੁਰਸ਼ਾਂ ਨੇ ਬਿਰਧ ਆਸ਼ਰਮ ਦੇ ਹਾਲ ਦਾ ਨੀਂਹ ਪੱਥਰ ਰੱਖਿਆ

ਫਿਲੌਰ, 22 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਗੁਰੂ ਅਮਰਦਾਸ ਬਿਰਧ ਆਸ਼ਰਮ ਬੜਾ ਪਿੰਡ (ਅੱਟੀ ਰੋਡ) ਵਿਖੇ ਨਵੀਂ ਬਣ ਰਹੀ ਇਮਾਰਤ ਦੇ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵਲ਼ੋਂ ਸੰਗਤਾਂ ਨੂੰ ਕੀਰਤਨ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ 'ਚ ਡਾ: ਅੰਬੇਡਕਰ ਦੇ ਜੀਵਨ 'ਤੇ ਵਿਸ਼ੇਸ਼ ਸੈਮੀਨਾਰ

ਨਕੋਦਰ, 22 ਜੁਲਾਈ (ਭੁਪਿੰਦਰ ਅਜੀਤ ਸਿੰਘ)-ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ 'ਚ ਪਰਮਿੰਦਰ ਸਿੰਘ ਵਲੋਂ ਡਾ: ਬੀ.ਆਰ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਬਾਰੇ ਇਕ ਲੈਕਚਰ ਦਿੱਤਾ ਗਿਆ ਜਿਸ ਵਿਚ ਨੌਾਵੀ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਮੋਟਰਾਂ ਨੂੰ ਬਿਜਲੀ ਦੀ ਸਪਲਾਈ ਨਾ ਦੇਣ ਤੋਂ ਦੁਖੀ ਕਿਸਾਨਾਂ ਵਲੋਂ ਰੋਸ ਮੁਜ਼ਾਹਰਾ

ਭੋਗਪੁਰ, 22 ਜੁਲਾਈ (ਕੁਲਦੀਪ ਸਿੰਘ ਪਾਬਲਾ)-ਪਾਵਰਕਾਮ ਸਟੇਸ਼ਨ ਭੋਗਪੁਰ ਦੇ ਲਾਹਧੜਾ ਫੀਡਰ ਵਿਚ ਪਿਛਲੇ 72 ਘੰਟੇ ਤੋਂ ਲੱਗੇ ਅਣ-ਐਲਾਨੇ ਕੱਟ ਤੋਂ ਦੁੱਖੀ ਕਿਸਾਨਾਂ ਵਲੋਂ ਅੱਕ ਪਾਵਰਕਾਮ ਦਫਤਰ ਭੋਗਪੁਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨ ਹਰਦੇਵ ਸਿੰਘ ਮੱਲੀ ...

ਪੂਰੀ ਖ਼ਬਰ »

ਖੁਆਜਾ ਕਮੇਟੀ ਵਲੋਂ ਲੰਗਰ ਲਗਾਇਆ

ਨੂਰਮਹਿਲ, 22 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਸਬਜ਼ੀ ਮੰਡੀ ਵਿਚ ਸਥਿਤ ਖੁਆਜਾ ਮੰਦਰ ਦੀ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਸਥਾਨ 'ਤੇ ਹਰ ਜੇਠੇ ਐਤਵਾਰ ਨੂੰ ਲੰਗਰ ਲਾਇਆ ਕਰਨਗੇ | ਇਸ ਮੌਕੇ ...

ਪੂਰੀ ਖ਼ਬਰ »

ਫਿਲੌਰ 'ਚ ਦੂਜੇ ਦਿਨ ਵੀ ਹੋਈ ਚੋਰੀ

ਫਿਲੌਰ, 22 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਮੁਹੱਲਾ ਚੌਧਰੀਆ ਵਿਖੇ ਬੀਤੀ ਰਾਤ ਫਿਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਪ੍ਰਾਪਤ ਵੇਰਵੇ ਅਨੁਸਾਰ ਸੰਜੀਵ ਕੁਮਾਰ ਵਾਸੀ ਮੁਹੱਲਾ ਚੌਧਰੀਆ ਜੋ ਕਿ ਆਪਣੀ ਭੈਣ ਦੇ ਘਰ ਲੁਧਿਆਣਾ ਗਏ ਹੋਏ ਸਨ | ਜਿਨ੍ਹਾਂ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਨੂਰਮਹਿਲ ਵਲੋਂ ਨਾਜਾਇਜ਼ ਕਬਜ਼ਿਆਂ ਿਖ਼ਲਾਫ਼ ਕਾਰਵਾਈ

ਨੂਰਮਹਿਲ, 22 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਨਗਰ ਕੌਾਸਲ ਨੂਰਮਹਿਲ ਵਲੋਂ ਸੈਨੇਟਰੀ ਇੰਸਪੈਕਟਰ ਰਿੰਕੂ ਭੱਟੀ ਦੀ ਅਗਵਾਈ ਵਿਚ ਸ਼ਹਿਰ ਵਿਚ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਵਲੋਂ ਕੀਤੇ ਗਏ ਵੱਡੀ ਪੱਧਰ 'ਤੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਕੀਤੀ ਗਈ | ...

ਪੂਰੀ ਖ਼ਬਰ »

ਸਕੂਲ 'ਚ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ

ਕਰਤਾਰਪੁਰ, 22 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਮਾਤਾ ਗੁਜਰੀ ਪਬਲਿਕ ਸਕੂਲ ਕਤਨੀ ਗੇਟ ਕਰਤਾਰਪੁਰ ਵਿਖੇ ਪਿ੍ੰਸੀਪਲ ਕਰਮ ਵਰਮਾ ਦੀ ਦੇਖ-ਰੇਖ ਹੇਠ ਖਵਾ ਹੀਸ਼ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਸਾਇੰਸ, ਸਮਾਜਿਕ ਅਤੇ ...

ਪੂਰੀ ਖ਼ਬਰ »

ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 22 ਜੁਲਾਈ (ਮਨਜੀਤ ਮਾਨ)-ਅੱਜ ਇਥੇ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਦਲਿਤ ਸਮਾਜ ਨਾਲ ਵਧੀਕੀਆਂ ਤੇ ਧੱਕੇਸ਼ਾਹੀਆਂ ...

ਪੂਰੀ ਖ਼ਬਰ »

ਬਿੱਲੀ ਬੜੈਚ 'ਚ ਪਸ਼ੂ ਡਿਸਪੈਂਸਰੀ ਬੰਦ ਹੋਣ 'ਤੇ ਪਸ਼ੂ ਪਾਲਕਾਂ ਵਿਚ ਭਾਰੀ ਰੋਸ

ਮੱਲ੍ਹੀਆਂ ਕਲਾਂ, 22 ਜੁਲਾਈ (ਮਨਜੀਤ ਮਾਨ)-ਪਿੰਡ ਬਿੱਲੀ ਬੜੈਚ ਦੀ ਪਸ਼ੂ ਡਿਸਪੈਂਸਰੀ ਨੂੰ ਅਫਸਰਸ਼ਾਹੀ ਨੇ ਇਕ ਸੋਚੀ ਸਮਝੀ ਚਾਲ ਅਧੀਨ ਬੰਦ ਕਰ ਦਿੱਤਾ ਹੈ | ਪਿੰਡ ਤੇ ਇਲਾਕੇ ਦੇ ਲੋਕਾਂ ਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਕਿਹਾ ਕਿ ਪਿਛਲੇ ਸਾਲ ਹਲਕਾ ਵਿਧਾਇਕ ਸ: ਹਰਦੇਵ ...

ਪੂਰੀ ਖ਼ਬਰ »

ਸੂਰੀਆ ਇਨਕਲੇਵ ਵਿਖੇ ਬੂਟੇ ਲਗਾਏ

ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਸਥਾਨਕ ਸੂਰੀਆ ਇਨਕਲੇਵ ਵਿਖੇ ਬੈਡਮਿੰਟਨ ਡਾਕਟਰਜ਼ ਕਲੱਬ ਤੇ ਸੂਰੀਆ ਇਨਕਲੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਮਿਲ ਕੇ ਖ਼ੇਤਰ ਨੂੰ ਖੂਬਸੂਰਤੀ ਦੇਣ ਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਬੂਟੇ ਲਗਾਏ ...

ਪੂਰੀ ਖ਼ਬਰ »

ਘਰੇਲੂ ਬਿਜਲੀ ਦੀਆਂ ਦਰਾਂ 'ਚ ਕੀਤੇ ਵਾਧੇ ਵਾਪਸ ਕੀਤੇ ਜਾਣ-ਸੀ. ਪੀ. ਆਈ. ਐਮ.

ਨਕੋਦਰ, 22 ਜੁਲਾਈ (ਗੁਰਵਿੰਦਰ ਸਿੰਘ)-ਸਥਾਨਕ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਅਗਵਾਈ ਵਿਚ ਘਰੇਲੂ ਬਿਜਲੀ ਦੇ ਬਿੱਲਾਂ ਵਿਚ ਕੀਤੇ ਵਾਧੇ ਵਾਪਸ ਕਰਨ ਲਈ ਐਕਸੀਅਨ ਬਿਜਲੀ ਬੋਰਡ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਨਕੋਦਰ ਵਿਖੇ ਮੰਗ ਪੱਤਰ ਦਿੱਤਾ ਗਿਆ | ...

ਪੂਰੀ ਖ਼ਬਰ »

ਪਿੰਡ ਦਿਆਲਪੁਰ 'ਚ ਚੋਰਾਂ ਦੀ ਦਹਿਸ਼ਤ

ਕਰਤਾਰਪੁਰ, 22 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਪਿੰਡ ਦਿਆਲਪੁਰ ਵਿਖੇ ਰੋਜ਼ਾਨਾ ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ ਨੇ ਪਿੰਡ ਵਿਚ ਦਹਿਸ਼ਤ ਪੈਦਾ ਕਰ ਕੇ ਰੱਖ ਦਿੱਤੀ ਹੈ | ਹੁਣ ਤਾਂ ਪਿੰਡ ਵਾਸੀ ਘਰ ਨੂੰ ਤਾਲਾ ਲਗਾਉਣ ਅਤੇ ਘਰ ਬੰਦ ਕਰਕੇ ਕਿਤੇ ਜਾਣ ਤੋਂ ਵੀ ਘਬਰਾ ਰਹੇ ...

ਪੂਰੀ ਖ਼ਬਰ »

ਸ਼ਾਹਕੋਟ 'ਚ ਦੂਸਰੇ ਪਰਿਵਾਰ ਨਿਯੋਜਨ ਕੈਂਪ ਦੌਰਾਨ ਕੀਤੇ 15 ਆਪ੍ਰੇਸ਼ਨ

ਸ਼ਾਹਕੋਟ, 22 ਜੁਲਾਈ (ਸਚਦੇਵਾ)-ਸੀ.ਐਚ.ਸੀ ਸ਼ਾਹਕੋਟ ਵਿਖੇ ਦੂਸਰਾ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 14 ਔਰਤਾਂ ਅਤੇ ਇਕ ਮਰਦ ਦਾ ਪਰਿਵਾਰ ਨਿਯੋਜਨ ਦਾ ਆਪ੍ਰੇਸ਼ਨ ਕੀਤਾ ਗਿਆ | ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਦੀ ਦੇਖ-ਰੇਖ ...

ਪੂਰੀ ਖ਼ਬਰ »

ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ-ਕੋਹਾੜ

ਸ਼ਾਹਕੋਟ, 22 ਜੁਲਾਈ (ਸਚਦੇਵਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ...

ਪੂਰੀ ਖ਼ਬਰ »

ਸੀ.ਪੀ.ਆਈ (ਐਮ) ਵਲੋਂ ਬਿਜਲੀ ਦੀਆਂ ਦਰਾਂ 'ਚ ਕੀਤੇ ਵਾਧੇ ਿਖ਼ਲਾਫ਼ ਧਰਨਾ

ਸ਼ਾਹਕੋਟ, 22 ਜੁਲਾਈ (ਸਚਦੇਵਾ, ਸੁਖਦੀਪ ਸਿੰਘ)- ਸੀ.ਪੀ.ਆਈ (ਐਮ) ਪੰਜਾਬ ਦੀ ਤਹਿਸੀਲ ਸ਼ਾਹਕੋਟ ਦੀ ਕਮੇਟੀ ਵਲੋਂ ਘਰੇਲੂ ਬਿਜਲੀ ਦੀਆਂ ਦਰਾਂ 'ਚ ਕੀਤੇ ਗਏ ਵਾਧੇ ਿਖ਼ਲਾਫ਼ ਤੇ ਘਰਾਂ ਦੇ ਪੀਣ ਵਾਲੇ ਪਾਣੀ ਦੇ ਬਿੱਲ ਮੁਆਫ਼ ਕਰਵਾਉਣ ਲਈ ਪਾਵਰ ਕਾਰਪੋਰੇਸ਼ਨ ਢੰਡੋਵਾਲ ...

ਪੂਰੀ ਖ਼ਬਰ »

ਅਕਾਲ ਗਲੈਕਸੀ ਸਕੂਲ 'ਚ 'ਲੜਕੀਆਂ ਦੀ ਸੁਰੱਖਿਆ' ਸਬੰਧੀ ਸਮਾਗਮ

ਲੋਹੀਆਂ ਖਾਸ, 22 ਜੁਲਾਈ (ਦਿਲਬਾਗ ਸਿੰਘ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ-ਲੋਹੀਆਂ ਖਾਸ ਵਿਖੇ ਪਿ੍ੰਸੀਪਲ ਅਮਨਪ੍ਰੀਤ ਕੌਰ ਦੀ ਅਗਵਾਈ 'ਚ ਲੜਕੀਆਂ ਦੀ ਸੁਰੱਖਿਆ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਥਾਣਾ ਅਫਸਰ ਲੋਹੀਆਂ ਦਲਬੀਰ ਸਿੰਘ ਬਤੌਰ ਮੁੱਖ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX