ਤਾਜਾ ਖ਼ਬਰਾਂ


ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  40 minutes ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  52 minutes ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  about 2 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  about 2 hours ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  about 2 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  about 2 hours ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  about 3 hours ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 4 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 4 hours ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ- ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ...
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ- ਪੰਜਾਬ ਦੀਆਂ ਔਰਤਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਆਪਣੇ ਨਿੱਜੀ ਮੋਬਾਇਨ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਜਾਰੀ...
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  1 minute ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 5 hours ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 5 hours ago
ਆਈ. ਐੱਨ. ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ
. . .  about 5 hours ago
ਮੁੱਖ ਮੰਤਰੀ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਨਿੱਜੀ ਸਹਾਇਕਾਂ ਦੀ ਪੋਸਟਿੰਗ ਰੱਦ ਕਰਨ ਦੇ ਹੁਕਮ
. . .  about 5 hours ago
ਫ਼ਿਰੋਜ਼ਪੁਰ ਵਿਖੇ ਨੌਜਵਾਨਾਂ ਦੀ ਲੜਾਈ 'ਚ ਚੱਲੀ ਗੋਲੀ, ਸਰਪੰਚ ਜ਼ਖ਼ਮੀ
. . .  about 6 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  about 6 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 7 hours ago
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 7 hours ago
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 7 hours ago
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 7 hours ago
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 7 hours ago
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 8 hours ago
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 8 hours ago
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  about 8 hours ago
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 8 hours ago
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 9 hours ago
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 9 hours ago
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 9 hours ago
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 10 hours ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 10 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 10 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 10 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 12 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 12 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 12 hours ago
ਅੱਜ ਦਾ ਵਿਚਾਰ
. . .  about 13 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  about 1 hour ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  21 minutes ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  25 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਆਪਣੇ-ਆਪ ਨੂੰ ਇਸ ਆਧਾਰ 'ਤੇ ਤੋਲਦੇ ਹਾਂ ਕਿ ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ

ਪਹਿਲਾ ਸਫ਼ਾ

ਖ਼ਤਮ ਹੋਇਆ ਨਾਟਕ, ਕਰਨਾਟਕ 'ਚ ਡਿਗੀ ਕੁਮਾਰਸਵਾਮੀ ਸਰਕਾਰ

• ਵਿਸ਼ਵਾਸ ਮਤ ਦੌਰਾਨ ਹੱਕ 'ਚ 99 ਤੇ ਵਿਰੋਧ 'ਚ 105 ਵੋਟਾਂ ਪਈਆਂ • ਰਾਜਪਾਲ ਨੂੰ ਸੌ ਾਪਿਆ ਅਸਤੀਫ਼ਾ
ਬੈਂਗਲੂਰੂ, 23 ਜੁਲਾਈ (ਏਜੰਸੀ)- ਵਿਧਾਨ ਸਭਾ 'ਚ ਵਿਸ਼ਵਾਸ ਮਤ ਹਾਰਨ ਤੋਂ ਬਾਅਦ ਕਰਨਾਟਕ 'ਚ 14 ਮਹੀਨੇ ਪੁਰਾਣੀ ਕਾਂਗਰਸ-ਜੇ.ਡੀ. (ਐਸ.) ਸਰਕਾਰ ਡਿਗ ਗਈ ਹੈ, ਜਿਸ ਨਾਲ ਸੂਬੇ 'ਚ ਪਿਛਲੇ ਕਰੀਬ ਤਿੰਨ ਹਫਤਿਆਂ ਤੋਂ ਜਾਰੀ ਰਾਜਨੀਤਿਕ ਨਾਟਕ ਦਾ ਵੀ ਅੰਤ ਹੋ ਗਿਆ ਹੈ | ਮੰਗਲਵਾਰ ਦੇਰ ਸ਼ਾਮ ਨੂੰ ਵਿਧਾਨ ਸਭਾ 'ਚ ਵਿਸ਼ਵਾਸ ਮੱਤ ਦੇ ਪ੍ਰਸਤਾਵ 'ਤੇ ਹੋਈ ਵੋਟਿੰਗ 'ਚ ਕੁਮਾਰਸਵਾਮੀ ਸਰਕਾਰ ਦੇ ਪੱਖ 'ਚ 99, ਜਦਕਿ ਵਿਰੋਧ 'ਚ 105 ਵੋਟਾਂ ਪਈਆਂ | ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਐਲਾਨ ਕੀਤਾ ਕਿ 99 ਵਿਧਾਇਕਾਂ ਨੇ ਸਰਕਾਰ ਦੇ ਹੱਕ 'ਚ, ਜਦਕਿ 105 ਵਿਧਾਇਕਾਂ ਨੇ ਵਿਰੋਧ 'ਚ ਵੋਟਾਂ ਪਾਈਆਂ ਹਨ, ਜਿਸ ਤੋਂ ਬਾਅਦ ਸਰਕਾਰ ਦੀ ਵਿਸ਼ਵਾਸ ਮਤ ਪ੍ਰਸਤਾਵ 'ਤੇ ਹਾਰ ਹੋਈ ਹੈ | ਵੋਟਿੰਗ ਦੌਰਾਨ ਸਦਨ 'ਚ 204 ਵਿਧਾਇਕ ਮੌਜੂਦ ਸਨ, ਜਦਕਿ ਗੱਠਜੋੜ ਦੇ 17, ਬਸਪਾ ਦੇ 1 ਤੇ 2 ਆਜ਼ਾਦ ਵਿਧਾਇਕਾਂ ਨੇ ਅੱਜ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲਿਆ | ਜ਼ਿਕਰਯੋਗ ਹੈ ਕਿ 15 ਬਾਗ਼ੀ ਵਿਧਾਇਕਾਂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਸੂਬੇ ਦੀ ਗੱਠਜੋੜ ਸਰਕਾਰ 'ਤੇ ਤਲਵਾਰ ਲਟਕ ਰਹੀ ਸੀ | ਵਿਸ਼ਵਾਸ ਮਤ ਪ੍ਰਸਤਾਵ 'ਤੇ ਵੋਟਿੰਗ ਦੌਰਾਨ ਐਚ.ਡੀ. ਕੁਮਾਰਸਵਾਮੀ ਸਦਨ 'ਚ ਉਦਾਸ ਮੁਦਰਾ 'ਚ ਬੈਠੇ ਨਜ਼ਰ ਆਏ | ਵਿਸ਼ਵਾਸ ਮਤ 'ਚ ਜਿੱਤ ਤੋਂ ਬਾਅਦ ਭਾਜਪਾ ਦੇ ਵਿਧਾਇਕ ਜੇਤੂ ਨਿਸ਼ਾਨ ਵਿਖਾਉਂਦੇ ਨਜ਼ਰ ਆਏ | ਵਿਧਾਨ ਸਭਾ 'ਚ ਭਰੋਸਾ ਗੁਆਉਣ ਤੋਂ ਬਾਅਦ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਰਾਜ ਭਵਨ ਜਾ ਕੇ ਰਾਜਪਾਲ ਨੂੰ ਅਸਤੀਫ਼ਾ ਸੌਾਪ ਦਿੱਤਾ ਹੈ | ਉਨ੍ਹਾਂ ਦੇ ਅਸਤੀਫ਼ੇ ਬਾਅਦ ਰਾਜਪਾਲ ਵਾਜੂਭਾਈ ਵਾਲਾ ਭਾਜਪਾ ਨੇਤਾ ਬੀ.ਐਸ. ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ | ਇਸੇ ਦੌਰਾਨ ਬੈਂਗਲੂਰੂ 'ਚ ਧਾਰਾ 144 ਲਗਾ ਦਿੱਤੀ ਗਈ ਹੈ ਤਾਂ, ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਜ਼ਿਕਰਯੋਗ ਹੈ ਕਿ ਤਿੰਨ ਹਫ਼ਤੇ ਪਹਿਲਾਂ ਕਾਂਗਰਸ-ਜੇ.ਡੀ. (ਐਸ.) ਸਰਕਾਰ ਤੋਂ ਅਸਤੀਫ਼ਾ ਦੇ ਕੇ 15 ਵਿਧਾਇਕ ਬਾਗੀ ਹੋ ਗਏ ਸਨ ਤੇ ਉਦੋਂ ਤੋਂ ਹੀ ਉਹ ਮੁੰਬਈ ਦੇ ਇਕ ਲਗਜ਼ਰੀ ਹੋਟਲ 'ਚ ਰਹਿ ਰਹੇ ਸਨ | ਕਾਂਗਰਸ ਦੇ 13 ਤੇ ਜੇ.ਡੀ. (ਐਸ.) ਦੇ 3 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਦੋ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ | ਸਪੀਕਰ ਵਲੋਂ ਅਸਤੀਫ਼ਾ ਨਾ ਮਨਜ਼ੂਰ ਕਰਨ 'ਤੇ ਉਨ੍ਹਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਿਧਾਇਕਾਂ ਦੇ ਅਸਤੀਫ਼ੇ 'ਤੇ ਆਖ਼ਰੀ ਫ਼ੈਸਲਾ ਲੈਣ ਦਾ ਅਧਿਕਾਰ ਸਪੀਕਰ ਨੂੰ ਦਿੱਤਾ ਸੀ | ਪਿਛਲੇ ਸ਼ੁੱਕਰਵਾਰ ਤੋਂ ਕੁਮਾਰਸਵਾਮੀ ਰਾਜਪਾਲ ਵਾਜੂਭਾਈ ਵਾਲਾ ਵਲੋਂ ਮਿਲੀਆਂ ਦੋ ਮੁਹਲਤਾਂ ਦੇ ਬਾਵਜੂਦ ਬਹੁਮਤ ਸਾਬਤ ਕਰਨ ਨੂੰ ਲਗਾਤਾਰ ਟਾਲ ਰਹੇ ਸਨ, ਜਿਸ 'ਤੇ ਕੁਮਾਰਸਵਾਮੀ ਤੇ ਕਾਂਗਰਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਰਾਜਪਾਲ 'ਤੇ ਵਿਧਾਨ ਸਭਾ ਦੀ ਕਾਰਵਾਈ 'ਚ ਦਖ਼ਲ ਦੇਣ ਦਾ ਦੋਸ਼ ਲਗਾਇਆ ਸੀ |
ਲੋਕਤੰਤਰ, ਇਮਾਨਦਾਰੀ ਤੇ ਕਰਨਾਟਕ ਦੀ ਜਨਤਾ ਹਾਰ ਗਈ- ਰਾਹੁਲ
ਨਵੀਂ ਦਿੱਲੀ, (ਏਜੰਸੀ)-ਕਰਨਾਟਕ 'ਚ ਕੁਮਾਰਸਵਾਮੀ ਸਰਕਾਰ ਡਿੱਗਣ ਨੂੰ ਲੋਕਤੰਤਰ, ਇਮਾਨਦਾਰੀ ਅਤੇ ਸੂਬੇ ਦੀ ਜਨਤਾ ਦੀ ਹਾਰ ਕਰਾਰ ਦਿੰਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਆਖਰ ਸਵਾਰਥੀ ਲੋਕਾਂ ਦੇ ਲਾਲਚ ਦੀ ਅੱਜ ਜਿੱਤ ਹੋ ਗਈ | ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਆਪਣੇ ਪਹਿਲੇ ਦਿਨ ਤੋਂ ਹੀ ਕਾਂਗਰਸ, ਜੇ. ਡੀ. (ਐਸ) ਸਰਕਾਰ ਉਨ੍ਹਾਂ ਸਵਾਰਥੀ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਸੀ ਜਿੰਨ੍ਹਾਂ ਨੇ ਇਸ ਗਠਜੋੜ ਨੂੰ ਸੱਤਾ ਦੇ ਆਪਣੇ ਰਸਤੇ ਲਈ ਖ਼ਤਰਾ ਅਤੇ ਰੁਕਾਵਟ ਵਜੋਂ ਦੇਖਿਆ | ਜਿੰਨ੍ਹਾਂ ਦੇ ਲਾਲਚ ਦੀ ਅੱਜ ਜਿੱਤ ਹੋ ਗਈ |
ਅਮਿਤ ਸ਼ਾਹ ਵਲੋਂ ਪਾਰਟੀ ਨੇਤਾਵਾਂ ਨਾਲ ਵਿਚਾਰ ਚਰਚਾ
ਨਵੀਂ ਦਿੱਲੀ, 23 ਜੁਲਾਈ (ਏਜੰਸੀ)- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਐਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਡਿੱਗਣ ਤੋਂ ਬਾਅਦ ਕਰਨਾਟਕ 'ਚ ਬੀ.ਐਸ. ਯੇਦੀਯੁਰੱਪਾ ਸਮੇਤ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਵਿਚਾਰ ਚਰਚਾ ਕੀਤੀ | ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਸੰਦ ਬਾਰੇ ਪੁੱਛੇ ਜਾਣ 'ਤੇ ਪਾਰਟੀ ਦੇ ਇਕ ਨੇਤਾ ਨੇ ਕਿਹਾ ਬੀ. ਐਸ. ਯੇਦੀਯੁਰੱਪਾ ਨਾਂਅ ਲਿਆ ਪਰ ਆਖ਼ਰੀ ਫ਼ੈਸਲਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਾਹ ਸਮੇਤ ਸੀਨੀਅਰ ਆਗੂ ਇਸ ਮੁੱਦੇ 'ਤੇ ਇਕ ਬੈਠਕ ਬੁਲਾਉਣਗੇ | ਕਰਨਾਟਕ ਨਾਲ ਸਬੰਧਿਤ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਯੇਦੀਯੁਰੱਪਾ ਅਹੁਦੇ ਲਈ ਸੁਭਾਵਿਕ ਪਸੰਦ ਹਨ ਪਰ ਕੌਮੀ ਲੀਡਰਸ਼ਿਪ ਅੰਤਿਮ ਫ਼ੈਸਲੇ ਲਈ ਮੀਟਿੰਗ ਬੁਲਾਉਣਗੇ |

ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗਦਾ ਹਾਂ-ਕੁਮਾਰਸਵਾਮੀ

ਇਸ ਤੋਂ ਪਹਿਲਾਂ ਵਿਧਾਨ ਸਭਾ 'ਚ ਵਿਸ਼ਵਾਸ ਮਤ ਪ੍ਰਸਤਾਵ 'ਤੇ ਜਵਾਬ ਦੇਣ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਹ ਖੁਸ਼ੀ ਨਾਲ ਆਪਣੀ ਕੁਰਸੀ ਤਿਆਗਣ ਲਈ ਤਿਆਰ ਹਨ | ਵਿਧਾਨ ਸਭਾ 'ਚ ਵਿਸ਼ਵਾਸ ਮਤ 'ਤੇ ਕਰੀਬ ਚਾਰ ਦਿਨ ਤੱਕ ਚੱਲੀ ਬਹਿਸ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਮੈਂ ਖੁਸ਼ੀ ਨਾਲ ਆਪਣੀ ਕੁਰਸੀ ਤਿਆਗਣ ਲਈ ਤਿਆਰ ਹਾਂ | ਉਨ੍ਹਾਂ ਸਪੀਕਰ ਤੇ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਦੀ ਵਿਸ਼ਵਾਸ ਮਤ ਹਾਸਲ ਕਰਨ ਦੀ ਕੋਈ ਇੱਛਾ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਈ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਤੇ ਆਪਣੀ ਕੁਰਸੀ ਨਾਲ ਚਿਪਕਿਆ ਹਾਂ | ਉਨ੍ਹਾਂ ਕਿਹਾ ਕਿ ਜਦੋਂ 2018 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸਨ ਤਾਂ ਉਨ੍ਹਾਂ ਰਾਜਨੀਤੀ ਛੱਡਣ ਦਾ ਮਨ ਬਣਾ ਲਿਆ ਸੀ | ਕੁਮਾਰਸਵਾਮੀ ਨੇ ਕਿਹਾ ਕਿ ਮੇਰਾ ਰਾਜਨੀਤੀ 'ਚ ਦਾਖ਼ਲਾ ਅਚਾਨਕ ਤੇ ਬਿਨਾਂ ਕਿਸੇ ਸੋਚ ਸਮਝ ਦੇ ਹੋਇਆ ਸੀ | ਉਨ੍ਹਾਂ ਭਾਜਪਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ ਸ਼ੁਰੂ ਤੋਂ ਹੀ ਸਰਕਾਰ ਨੂੰ ਡੇਗਣ 'ਚ ਕੋਈ ਕਸਰ ਨਹੀਂ ਛੱਡੀ | ਉਨ੍ਹਾਂ ਭਗਵਾ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੀ ਲੰਬੇ ਸਮੇਂ ਤੱਕ ਨਹੀਂ ਚੱਲੇਗੀ | ਉਨ੍ਹਾਂ ਕਿਹਾ ਕਿ ਪਹਿਲਾ ਬੰਬ ਤਾਂ ਮੰਤਰੀ ਬਣਾਉਣ ਦੀ ਪ੍ਰਕਿਰਿਆ ਦੌਰਾਨ ਹੀ ਫਟ ਜਾਵੇਗਾ | ਉਧਰ ਕਾਂਗਰਸ ਨੇਤਾ ਸਿੱਧਾਰਮਈਆ ਨੇ ਵੀ ਭਾਜਪਾ 'ਤੇ ਭਿ੍ਸ਼ਟਾਚਾਰ ਤੇ ਵਿਧਾਇਕਾਂ ਦੇ ਥੋਕ ਵਪਾਰ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪਿਛਲੇ ਦਰਵਾਜ਼ੇ ਤੋਂ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਸੀ |
ਰਾਜਪਾਲ ਨੂੰ ਅਸਤੀਫ਼ਾ ਸੌਾਪਿਆ
ਵਿਸ਼ਵਾਸ ਮਤ ਹਾਰਨ ਦੇ ਥੋੜੇ੍ਹ ਸਮੇਂ ਬਾਅਦ ਹੀ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਰਾਜਪਾਲ ਵਾਜੂਭਾਈ ਵਾਲਾ ਨੂੰ ਆਪਣਾ ਅਸਤੀਫ਼ਾ ਸੌਾਪ ਦਿੱਤਾ ਹੈ | ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਕੁਮਾਰਸਵਾਮੀ ਨੇ ਉੱਪ-ਮੁੱਖ ਮੰਤਰੀ ਜੀ. ਪਰਮੇਸ਼ਵਰਾ ਤੇ ਹੋਰ ਸੀਨੀਅਰ ਸਾਥੀਆਂ ਨਾਲ ਰਾਜ ਭਵਨ ਪਹੰੁਚ ਕੇ ਰਾਜਪਾਲ ਨੂੰ ਅਸਤੀਫ਼ਾ ਸੌਾਪਿਆ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰਸਵਾਮੀ ਨੇ ਆਪਣੇ ਅਸਤੀਫ਼ਾ ਪੱਤਰ 'ਚ ਲਿਖਿਆ ਕਿ ਮੈਂ ਆਪਣੀ ਕੈਬਨਿਟ ਸਮੇਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ ਤੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਸਵੀਕਾਰ ਕਰੋ | ਉਨ੍ਹਾਂ ਕਿਹਾ ਕਿ ਕਾਰਜਕਾਲ ਦੌਰਾਨ ਮੈਨੂੰ ਤੇ ਮੇਰੀ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ | ਇਸ 'ਤੇ ਰਾਜਪਾਲ ਨੇ ਕੁਮਾਰਸਵਾਮੀ ਨੂੰ ਆਪਣੇ ਪੱਤਰ 'ਚ ਲਿਖਿਆ ਕਿ ਮੈਂ ਤੁਹਾਡਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰਦਾ ਹਾਂ |

ਬੌਰਿਸ ਜੌਹਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ

ਅੱਜ ਸੰਭਾਲਣਗੇ ਅਹੁਦਾ 
ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਡਨ, 23 ਜੁਲਾਈ -ਬੌਰਿਸ ਜੌਹਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ | ਇਸ ਦਾ ਐਲਾਨ ਅੱਜ ਲੰਡਨ 'ਚ ਕੰਜ਼ਰਵੇਟਿਵ ਪਾਰਟੀ ਵਲੋਂ ਕੀਤਾ ਗਿਆ | ਉਨ੍ਹਾਂ ਆਪਣੇ ਨੇੜਲੇ ਵਿਰੋਧੀ ਜੈਰਮੀ ਹੰਟ ਨੂੰ ਹਰਾਇਆ | ਬੌਰਿਸ ਨੂੰ 92,153 ਵੋਟਾਂ ਅਤੇ ਜੈਰਮੀ ਹੰਟ ਨੂੰ 46,656 ਵੋਟਾਂ ਪ੍ਰਾਪਤ ਹੋਈਆਂ | ਕੰਜ਼ਰਵੇਟਿਵ ਪਾਰਟੀ ਦੇ 1 ਲੱਖ 60 ਹਜ਼ਾਰ ਮੈਂਬਰਾਂ 'ਚੋਂ 87.4 ਫ਼ੀਸਦੀ ਨੇ ਵੋਟਾਂ ਪਾਈਆਂ ਅਤੇ 509 ਵੋਟਾਂ ਰੱਦ ਹੋ ਗਈਆਂ | ਬੌਰਿਸ ਜੌਹਨਸਨ ਨੇ ਆਪਣੇ ਭਾਸ਼ਨ 'ਚ ਜਿਥੇ ਪਾਰਟੀ ਮੈਂਬਰਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਪਹਿਲੇ ਭਾਸ਼ਨ 'ਚ ਹੀ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਦੇਸ਼ ਨੂੰ ਮਜ਼ਬੂਤ ਕਰਨਗੇ ਅਤੇ ਅਸੀਂ ਮਿਲ ਕੇ ਬ੍ਰੈਗਜ਼ਿਟ ਕਰ ਕੇ ਵਿਖਾਵਾਂਗੇ | ਜੈਰਮੀ ਕੌਰਬਿਨ ਦੀ ਹਾਰ ਹੋਵੇਗੀ | ਉਨ੍ਹਾਂ ਥੈਰੇਸਾ ਮੇਅ ਤੇ ਜੈਰਮੀ ਹੰਟ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੈਂ ਸ਼ੱਕ ਕਰਨ ਵਾਲੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਦੇਸ਼ 'ਚ ਨਵੀਂ ਊਰਜਾ ਭਰਾਂਗੇ, ਅਸੀਂ ਇਕ ਵਾਰ ਫਿਰ ਆਤਮ ਵਿਸ਼ਵਾਸ ਕਰਨ ਜਾ ਰਹੇ ਹਾਂ | 31 ਅਕਤੂਬਰ ਨੂੰ ਬ੍ਰੈਗਜ਼ਿਟ ਹੋਵੇਗਾ ਅਤੇ ਹਰ ਮੌਕੇ ਦਾ ਲਾਭ ਉਠਾਵਾਂਗੇ, ਜਿਸ ਨਾਲ ਨਵਾਂ ਉਤਸ਼ਾਹ ਪੈਦਾ ਹੋਵੇਗਾ | ਬੌਰਿਸ ਜੌਹਨਸਨ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ | ਮੌਜੂਦਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਬੁੱਧਵਾਰ ਨੂੰ ਆਪਣਾ ਅਸਤੀਫ਼ਾ ਮਹਾਰਾਣੀ ਐਲਿਜ਼ਾਬੈੱਥ ਨੂੰ ਸੌਾਪਣਗੇ, ਜਿਸ ਤੋਂ ਬਾਅਦ ਬੌਰਿਸ ਜੌਹਨਸਨ 10 ਡਾਊਨਿੰਗ ਸਟਰੀਟ ਦਾ ਕੰਮਕਾਜ ਸੰਭਾਲਣਗੇ |
ਥੈਰੇਸਾ ਮੇਅ, ਟਰੰਪ ਅਤੇ ਹੋਰਾਂ ਵਲੋਂ ਵਧਾਈ
ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੌਰਿਸ ਜੌਹਨਸਨ ਨੂੰ ਜਿੱਤ ਦੀ ਵਧਾਈ ਦਿੰਦਿਆਂ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ | ਵਿਦੇਸ਼ ਮੰਤਰੀ ਜੈਰਮੀ ਹੰਟ ਨੇ ਬੌਰਿਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਮੇਂ 'ਚ ਉਹ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਹੋਣਗੇ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰ ਕੇ ਮੁਬਾਰਕਬਾਦ ਦਿੱਤੀ ਹੈ |
ਮੰਤਰੀਆਂ ਵਲੋਂ ਅਸਤੀਫ਼ੇ ਜਾਰੀ
ਬਰਤਾਨੀਆ ਦੀ ਸਿੱਖਿਆ ਮੰਤਰੀ ਐਨੀ ਮਿਲਟਨ ਨੇ ਨਤੀਜੇ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਐਨੀ ਮਿਲਟਨ ਨੇ ਖ਼ੁਦ ਨੂੰ ਖਜ਼ਾਨਾ ਮੰਤਰੀ ਫਿਲਪ ਹੇਮੰਡ, ਜਸਟਿਸ ਸਕੱਤਰ ਡੇਵਿਡ ਗੋਕੇ ਅਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਰੋਰੇ ਸਟੀਵਰਟ ਨਾਲ ਸਹਿਮਤ ਹੁੰਦਿਆਂ ਕਿਹਾ ਹੈ ਕਿ ਉਹ ਜੌਹਨਸਨ ਦੀ ਬ੍ਰੈਗਜ਼ਿਟ ਨੂੰ ਲੈ ਕੇ ਅਸਹਿਮਤੀ ਪ੍ਰਗਟਾਈ ਹੈ |

ਭਾਰਤ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ

ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ | ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਨਾਲ ਪਰਿਵਾਰਕ ਰਿਸ਼ਤਾ ਰਿਹਾ ਹੈ | ਬੌਰਿਸ ਦੀ ਸਾਬਕਾ ਪਤਨੀ ਮਰੀਨਾ ਵੀਹਲਰ ਕਿਊ ਸੀ (54) ਭਾਰਤੀ ਮੂਲ ਦੀ ਹੈ, ਜਿਸ ਨਾਲ ਉਹ ਪਿਛਲੇ ਸਾਲ ਸਤੰਬਰ 'ਚ ਵੱਖ ਹੋ ਗਏ ਸਨ ਅਤੇ ਮਰੀਨਾ ਨਾਲ 25 ਸਾਲਾ ਰਿਸ਼ਤੇ ਦੌਰਾਨ ਬੌਰਿਸ ਅਣਗਿਣਤ ਵਾਰ ਦਿੱਲੀ ਅਤੇ ਮੁੰਬਈ 'ਚ ਆਪਣੇ ਰਿਸ਼ਤੇਦਾਰਾਂ ਕੋਲ ਰਿਹਾ ਕਰਦੇ ਸਨ | ਉਨ੍ਹਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ, ਜਿਨ੍ਹਾਂ ਨਾਲ ਉਹ ਮਰੀਨਾ ਦੇ ਰਿਸ਼ਤੇਦਾਰਾਂ ਦੇ ਵਿਆਹ ਸਮਾਰੋਹਾਂ 'ਚ ਵੀ ਸ਼ਾਮਿਲ ਹੁੰਦੇ ਰਹੇ ਹਨ | ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਅਨੁਸਾਰ ਬੌਰਿਸ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਨਾਲ ਇਸ ਤਰ੍ਹਾਂ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ | ਮੈਰੀਨਾ ਦੀ ਮਾਂ ਦਾ ਨਾਂਅ ਦੀਪ ਵੀਹਲਰ ਸੀ (ਨੀ ਕੌਰ) ਜੋ ਵੈਸਟ ਸੂਸੈਕਸ 'ਚ ਰਹਿੰਦੀ ਸੀ, ਜਿਸ ਦਾ ਵਿਆਹ ਦਲਜੀਤ ਸਿੰਘ ਨਾਲ ਹੋਇਆ | ਦਲਜੀਤ ਸਿੰਘ ਦੇ ਪਿਤਾ ਸਰ ਸੋਭਾ ਸਿੰਘ ਇਕ ਬਿਲਡਰ ਸਨ | ਦੀਪ ਦਿੱਲੀ 'ਚ ਦਲਜੀਤ ਨੂੰ ਮਿਲੀ ਸੀ | ਉਸ ਦੇ ਦੂਜੇ ਪਤੀ ਪੱਤਰਕਾਰ ਸਵਰਗੀ ਚਾਰਲਸ ਵੀਹਲਰ ਸਨ | ਦੀਪ ਦੀ ਭੈਣ ਅਮਰਜੀਤ ਦਾ ਵਿਆਹ ਦਲਜੀਤ ਸਿੰਘ ਦੇ ਵੱਡੇ ਭਰਾ ਭਗਵੰਤ ਸਿੰਘ ਨਾਲ ਹੋਇਆ, ਜਿਸ ਦੀ ਬੇਟੀ ਅੰਮਿ੍ਤਾ ਸਿੰਘ ਪ੍ਰਸਿੱਧ ਹਿੰਦੀ ਅਦਾਕਾਰਾ ਹੈ, ਜੋ ਸੈਫ਼ ਅਲੀ ਖ਼ਾਨ ਦੀ ਪਹਿਲੀ ਪਤਨੀ ਸੀ | ਬੌਰਿਸ ਜੌਹਨਸਨ ਜਿਥੇ ਭਾਰਤੀ ਖਾਣੇ ਦੇ ਸ਼ੌਕੀਨ ਹਨ, ਉਥੇ ਹੀ ਉਹ ਆਪਣੀ ਪਹਿਲੀ ਪਤਨੀ ਮਰੀਨਾ ਦੇ ਰਿਸ਼ਤੇਦਾਰਾਂ ਦੇ ਨਾਵਾਂ ਨੂੰ ਵੀ ਜਾਣਦੇ ਹਨ | ਉਹ ਖ਼ੁਦ ਨੂੰ ਭਾਰਤੀ ਸੱਭਿਆਚਾਰ ਅਨੁਸਾਰ ਢਾਲ ਲੈਂਦੇ ਹਨ | ਰਾਹੁਲ ਸਿੰਘ ਨੇ ਇਹ ਵੀ ਕਿਹਾ ਹੈ ਕਿ ਇਕ ਵਾਰ ਬੌਰਿਸ ਜੌਹਸਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਸਿੱਖ ਮੂਲ ਦੀ ਲੜਕੀ ਨਾਲ ਵਿਆਹੇ ਹੋਣ ਕਰ ਕੇ ਬਰਤਾਨੀਆ ਵਸਦੇ ਸਿੱਖ ਉਨ੍ਹਾਂ ਨੂੰ ਵੋਟ ਪਾਉਣਗੇ | ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਲੰਡਨ ਦੇ ਸਾਬਕਾ ਮੇਅਰ 55 ਸਾਲਾ ਬੌਰਿਸ ਜੌਹਨਸਨ ਹੁਣ ਆਪਣੀ ਨਵੀਂ ਸਾਥਣ 31 ਸਾਲਾ ਕੈਰੀ ਸੇਮੰਡ ਨਾਲ ਰਿਸ਼ਤੇ 'ਚ ਹਨ |

ਕਸ਼ਮੀਰ ਬਾਰੇ ਟਰੰਪ ਦੇ ਬਿਆਨ 'ਤੇ ਸੰਸਦ 'ਚ ਹੰਗਾਮਾ

• ਭਾਰਤ ਵਲੋਂ ਅਜਿਹੀ ਕੋਈ ਅਪੀਲ ਨਹੀਂ ਕੀਤੀ ਗਈ-ਵਿਦੇਸ਼ ਮੰਤਰੀ • ਪ੍ਰਧਾਨ ਮੰਤਰੀ ਜਵਾਬ ਦੇਣ-ਵਿਰੋਧੀ ਧਿਰ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 23 ਜੁਲਾਈ -ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ, ਜਿਸ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਨੂੰ ਕਿਹਾ ਹੈ, ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਜੰਮ ਕੇ ਹੰਗਾਮਾ ਹੋਇਆ | ਦੋਵਾਂ ਸਦਨਾਂ 'ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤ ਵਲੋਂ ਅਜਿਹੀ ਕੋਈ ਅਪੀਲ ਨਹੀਂ ਕੀਤੀ ਗਈ, ਪਰ ਵਿਰੋਧੀ ਧਿਰਾਂ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਵਿਦੇਸ਼ ਮੰਤਰੀ ਦੇ ਦਿੱਤੇ ਭਰੋਸੇ ਨੂੰ ਖਾਰਜ ਕਰਦਿਆਂ ਤਿੱਖੇ ਸੁਰਾਂ 'ਚ 'ਪ੍ਰਧਾਨ ਮੰਤਰੀ ਸਦਨ ਮੇਂ ਆਓ' ਅਤੇ 'ਪ੍ਰਧਾਨ ਮੰਤਰੀ ਜਵਾਬ ਦੋ' ਦੇ ਨਾਅਰੇ ਲਗਾ ਕੇ ਪ੍ਰਧਾਨ ਮੰਤਰੀ ਤੋਂ ਜਵਾਬ ਦੀ ਮੰਗ ਕੀਤੀ | ਪ੍ਰਦਰਸ਼ਨ ਵਜੋਂ ਜਿਥੇ ਲੋਕ ਸਭਾ 'ਚੋਂ ਵਿਰੋਧੀ ਧਿਰਾਂ ਨੇ ਵਾਕਆਊਟ ਕੀਤਾ, ਉਥੇ ਵਿਰੋਧੀ ਧਿਰਾਂ
ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ |
ਪਾਕਿ ਨਾਲ ਬਕਾਇਆ ਮੁੱਦੇ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ਦੇ ਦੋਵਾਂ ਸਦਨਾਂ 'ਚ ਭਾਰਤ ਦਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਕਦੇ ਵੀ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਨੂੰ ਨਹੀਂ ਕਿਹਾ | ਵਿਦੇਸ਼ ਮੰਤਰੀ ਨੇ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੀ ਸਥਿਤੀ ਹਮੇਸ਼ਾ ਤੋਂ ਸਾਫ਼ ਰਹੀ ਹੈ ਕਿ ਪਾਕਿਸਤਾਨ ਨਾਲ ਸਾਰੇ ਬਕਾਇਆ ਮੁੱਦੇ ਦੁਵੱਲੇ ਤਰੀਕੇ ਨਾਲ ਹੀ ਸੁਲਝਾਏ ਜਾਣਗੇ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਸਰਹੱਦ ਪਾਰ ਤੋਂ ਅੱਤਵਾਦ ਬੰਦ ਕਰਨਾ ਜ਼ਰੂਰੀ ਹੈ | ਵਿਦੇਸ਼ ਮੰਤਰੀ ਨੇ ਸ਼ਿਮਲਾ ਸਮਝੌਤੇ ਅਤੇ ਲਾਹੌਰ ਸਮਝੌਤੇ ਦੇ ਦਾਇਰੇ ਦੇ ਅੰਦਰ ਹੀ ਕਸ਼ਮੀਰ ਦੇ ਮੁੱਦੇ 'ਤੇ ਗੱਲਬਾਤ ਕਰਨ ਦਾ ਸਟੈਂਡ ਵੀ ਦੁਹਰਾਇਆ |
ਵਿਰੋਧੀ ਧਿਰ ਨੇ ਕੀਤਾ ਵਾਕਆਊਟ
ਲੋਕ ਸਭਾ 'ਚ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਸਦਨ 'ਚੋਂ ਵਾਕਆਊਟ ਕੀਤਾ, ਜਿਸ 'ਚ ਟੀ. ਐਮ. ਸੀ., ਡੀ. ਐਮ. ਕੇ., ਐਨ. ਸੀ. ਪੀ., ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਸ਼ਾਮਿਲ ਸੀ | ਸਿਫ਼ਰਕਾਲ 'ਚ ਮੁੱਦਾ ਉਠਾਉਂਦਿਆਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਕਿਹਾ ਕਿ ਟਰੰਪ ਵਲੋਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਦੀ ਪੇਸ਼ਕਸ਼ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ 'ਤੇ ਹਮਲਾ ਕਰਾਰ ਦਿੱਤਾ | ਮਨੀਸ਼ ਤਿਵਾੜੀ ਨੇ ਜਦ ਹਵਾਲੇ ਵਜੋਂ ਅਖ਼ਬਾਰ 'ਚ ਛਪੇ ਟਰੰਪ ਦੇ ਬਿਆਨ ਨੂੰ ਸਦਨ 'ਚ ਰੱਖਣਾ ਚਾਹਿਆ ਤਾਂ ਸਪੀਕਰ ਓਮ ਬਿਰਲਾ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਅਖ਼ਬਾਰ ਦਾ ਤਰਜਮਾ ਸਦਨ 'ਚ ਨਹੀਂ ਰੱਖਿਆ ਜਾ ਸਕਦਾ | ਟੀ. ਐਮ. ਸੀ. ਨੇਤਾ ਸੌਗਤ ਰਾਏ ਅਤੇ ਡੀ. ਐਮ. ਕੇ. ਨੇਤਾ ਵੀ. ਆਰ. ਬਾਲੂ ਨੇ ਭਾਰਤ ਦੇ ਪਹਿਲਾਂ ਤੋਂ ਕਾਇਮ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮੁੱਦਾ ਹੈ, ਜਿਸ 'ਚ ਕਿਸੇ ਵੀ ਹੋਰ ਮੁਲਕ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸੰਸਦ ਮੈਂਬਰਾਂ ਵਲੋਂ ਇਸ ਮਾਮਲੇ 'ਚ ਵਿਦੇਸ਼ ਮੰਤਰੀ ਦੀ ਥਾਂ 'ਤੇ ਪ੍ਰਧਾਨ ਮੰਤਰੀ ਤੋਂ ਜਵਾਬ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਗਈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦੇਸ਼ ਮੰਤਰੀ ਲਈ ਵਰਤੇ ਗ਼ੈਰ-ਜ਼ਿੰਮੇਵਾਰਾਨਾ ਸ਼ਬਦਾਂ 'ਤੇ ਇਤਰਾਜ਼ ਪ੍ਰਗਟਾਇਆ, ਜਿਸ 'ਤੇ ਸੱਤਾ ਧਿਰ ਨੇ ਸੌਗਤ ਰਾਏ ਤੋਂ ਮੁਆਫ਼ੀ ਦੀ ਮੰਗ ਕੀਤੀ | ਸਪੀਕਰ ਨੇ ਸੰਸਦ ਮੈਂਬਰਾਂ ਨੂੰ ਸ਼ਾਂਤ ਕਰਦਿਆਂ ਬੋਲਣ ਸਮੇਂ ਸੰਜਮ ਵਰਤਣ ਦੀ ਤਾਕੀਦ ਕੀਤੀ | ਇਸ ਹੰਗਾਮੇ ਦੌਰਾਨ ਹੀ ਵਿਦੇਸ਼ ਮੰਤਰੀ ਦੇ ਬਿਆਨ ਦੇਣ ਲਈ ਵਿਦੇਸ਼ ਮੰਤਰੀ ਦੇ ਖੜ੍ਹੇ ਹੋਣ 'ਤੇ ਹੀ ਵਿਰੋਧੀ ਧਿਰਾਂ ਨੇ ਰੋਸ ਰੋਸ ਵਜੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ | ਸੰਸਦ ਦੇ ਉੱਪਰਲੇ ਸਦਨ 'ਚ ਵੀ ਵਿਰੋਧੀ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ | ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਟਰੰਪ ਦੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸਾਹਮਣੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ | ਆਰ. ਜੇ. ਡੀ. ਨੇਤਾ ਮਨੋਜ ਝਾਅ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੁਝ ਤਾਂ ਹੈ, ਜਿਸ ਦੀ ਪਰਦਾਦਾਰੀ ਹੈ | ਸਦਨ 'ਚ ਹੰਗਾਮਿਆਂ ਕਾਰਨ ਚੇਅਰਮੈਨ ਵੈਂਕਈਆ ਨਾਇਡੂ ਨੂੰ ਕਈ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ | ਆਜ਼ਾਦ ਨੇ ਮੰਗ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਆਪਣੇ ਪ੍ਰਧਾਨ ਮੰਤਰੀ 'ਤੇ ਭਰੋਸਾ ਕਰਨ ਨੂੰ ਤਿਆਰ ਹਨ, ਬਸ਼ਰਤੇ ਉਹ ਸਦਨ 'ਚ ਆ ਕੇ ਕਹਿਣ ਕਿ ਟਰੰਪ ਦਾ ਬਿਆਨ ਝੂਠ ਹੈ | ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਦੇ ਸਦਨ 'ਚ ਆਉਣ ਦੀ ਮੰਗ ਕਾਰਨ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ |

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ, ਕਸ਼ਮੀਰ ਭਾਰਤ-ਪਾਕਿ ਦਾ ਆਪਸੀ ਮਾਮਲਾ

ਵਾਸ਼ਿੰਗਟਨ, 23 ਜੁਲਾਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਦੇ ਦਿੱਤੇ ਬਿਆਨ 'ਤੇ ਹੁਣ ਟਰੰਪ ਪ੍ਰਸ਼ਾਸਨ ਇਸ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਸਫ਼ਾਈਆਂ ਦੇਣ (ਡੈਮਜ਼ ਕੰਟਰੋਲ) 'ਚ ਜੁਟਿਆ ਹੋਇਆ ਹੈ | ਹੁਣ ਇਸ 'ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ ਅਤੇ ਜੇਕਰ ਦੋਵੇਂ ਦੇਸ਼ ਗੱਲਬਾਤ ਲਈ ਬੈਠਦੇ ਹਨ ਤਾਂ ਇਸ ਦਾ ਅਮਰੀਕਾ ਵਲੋਂ ਸਵਾਗਤ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਅੱਤਵਾਦ ਿਖ਼ਲਾਫ਼ ਨਿਰੰਤਰ ਅਤੇ ਸਥਿਰ ਕਦਮ ਉਠਾਉਣੇ ਭਾਰਤ ਨਾਲ ਸਫ਼ਲ ਗੱਲਬਾਤ ਦਾ ਇਕ ਮੰਤਰ ਹੈ | ਡੋਨਾਲਡ ਟਰੰਪ ਦੇ ਕਸ਼ਮੀਰ ਮੁੱਦੇ 'ਤੇ ਦਿੱਤੇ ਬਿਆਨ ਦੇ ਇਕ ਸਵਾਲ ਦੇ ਜਵਾਬ 'ਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਧਿਰਾਂ ਲਈ ਗੱਲਬਾਤ ਕਰਨ ਲਈ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ ਅਤੇ ਟਰੰਪ ਪ੍ਰਸ਼ਾਸਨ ਪਾਕਿਸਤਾਨ ਤੇ ਭਾਰਤ ਦੇ ਗੱਲਬਾਤ ਲਈ ਬੈਠਣ ਦਾ ਸਵਾਗਤ ਕਰੇਗਾ ਅਤੇ ਅਮਰੀਕਾ ਸਹਾਇਤਾ ਕਰਨ ਲਈ ਤਿਆਰ ਖੜ੍ਹਾ ਹੈ | ਉੱਧਰ ਭਾਰਤ ਪਹਿਲਾਂ ਹੀ ਟਰੰਪ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਚੁੱਕਾ ਹੈ, ਜਿਸ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਕਸ਼ਮੀਰ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਤੋਂ ਵਿਚੋਲਗੀ ਦੀ ਮੰਗ ਕੀਤੀ ਸੀ | ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਕਿਸੇ ਸਫ਼ਲ ਗੱਲਬਾਤ ਦੀ ਬੁਨਿਆਦ ਪਾਕਿਸਤਾਨ ਵਲੋਂ ਅੱਤਵਾਦੀਆਂ ਿਖ਼ਲਾਫ਼ ਅਤੇ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਲਈ ਨਿਰੰਤਰ ਅਤੇ ਸਥਿਰ ਕਦਮ ਚੁੱਕਣ 'ਤੇ ਹੀ ਆਧਾਰਿਤ ਹੋਵੇਗੀ | ਇਹ ਕਾਰਵਾਈਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਵਚਨਬੱਧਤਾਵਾਂ ਅਤੇ ਪਾਕਿਸਤਾਨ ਦੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਦੀ ਤਰਜ਼ 'ਤੇ ਹੈ | ਉਨ੍ਹਾਂ ਕਿਹਾ ਕਿ ਅਸੀਂ ਤਣਾਅ ਘੱਟ ਕਰਨ ਅਤੇ ਗੱਲਬਾਤ ਲਈ ਢੁਕਵਾਂ ਮਾਹੌਲ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਹਮਾਇਤ ਜਾਰੀ ਰੱਖਾਂਗੇ | ਇਸ ਲਈ ਸਭ ਤੋਂ ਪਹਿਲੀ ਅਤੇ ਸਭ ਤੋਂ ਅਹਿਮ ਗੱਲ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣਾ ਹੈ | ਜਿਵੇਂ ਕਿ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਹੈ ਕਿ ਅਸੀਂ ਸਹਾਇਤਾ ਲਈ ਤਿਆਰ ਹਾਂ |
ਭਾਰਤੀ ਰਾਜਦੂਤ ਤੋਂ ਮੰਗੀ ਮੁਆਫ਼ੀ
ਇਕ ਪ੍ਰਭਾਵਸ਼ਾਲੀ ਡੈਮੋਕ੍ਰੇਟਿਕ ਕਾਂਗਰਸ ਮੈਂਬਰ ਨੇ ਕਸ਼ਮੀਰ ਮੁੱਦੇ 'ਤੇ ਡੋਨਾਲਡ ਟਰੰਪ ਵਲੋਂ ਦਿੱਤੇ ਬਿਆਨ 'ਤੇ ਅਮਰੀਕਾ 'ਚ ਭਾਰਤੀ ਰਾਜਦੂਤ ਹਰਸ਼ ਸ਼ਿ੍ੰਗਲਾ ਤੋਂ ਮੁਆਫ਼ੀ ਮੰਗੀ ਹੈ, ਜਦਕਿ ਕਈ ਹੋਰਾਂ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਦੇ ਰੁਖ਼ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ | ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ਰਮਨ ਨੇ ਟਰੰਪ ਦੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਕੀਤੇ ਟਵੀਟ 'ਚ ਕਿਹਾ ਕਿ ਮੈਂ ਟਰੰਪ ਦੀ ਬਚਕਾਨਾ ਤੇ ਸ਼ਰਮਨਾਕ ਗਲਤੀ ਲਈ ਭਾਰਤੀ ਰਾਜਦੂਤ ਹਰਸ਼ ਸ਼ਿੰ੍ਰਗਲਾ ਤੋਂ ਮੁਆਫ਼ੀ ਮੰਗਦਾ ਹੈ | ਏਸ਼ੀਆ, ਪ੍ਰਸ਼ਾਂਤ ਅਤੇ ਅਪ੍ਰਸਾਰ 'ਤੇ ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਸਬ-ਕਮੇਟੀ ਦੇ ਮੁਖੀ ਸ਼ਰਮਨ ਨੇ ਕਿਹਾ ਕਿ ਦੱਖਣੀ ਏਸ਼ੀਆ 'ਚ ਜੋ ਵੀ ਕੋਈ ਵਿਦੇਸ਼ ਨੀਤੀ ਬਾਰੇ ਕੁਝ ਜਾਣਦਾ ਹੈ ਉਸ ਨੂੰ ਪਤਾ ਹੈ ਕਿ ਭਾਰਤ ਕਸ਼ਮੀਰ ਮੁੱਦੇ 'ਤੇ ਲਗਾਤਾਰ ਤੀਸਰੀ ਧਿਰ ਦਾ ਵਿਰੋਧ ਕਰਦਾ ਹੈ | ਸਭ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਇਸ ਤਰ੍ਹਾਂ ਦਾ ਸੁਝਾਅ ਨਹੀਂ ਦੇਣਗੇ | ਇਕ ਸਾਂਝੇ ਬਿਆਨ 'ਚ ਸ਼ਰਮਨ ਅਤੇ ਇਕ ਹੋਰ ਸੰਸਦ ਮੈਂਬਰ ਜੋਰਜ ਹੋਲਡਿੰਗ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ |
ਟਰੰਪ 10 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਬੋਲ ਚੁੱਕੇ ਹਨ ਝੂਠ
ਨਵੀਂ ਦਿੱਲੀ, 23 ਜੁਲਾਈ (ਏਜੰਸੀ)-ਕਸ਼ਮੀਰ ਮੁੱਦੇ 'ਤੇ ਟਰੰਪ ਵਲੋਂ ਦਿੱਤੇ ਬਿਆਨ ਦੀ ਹਰ ਪਾਸੇ ਚਰਚਾ ਹੈ ਪਰ ਟਰੰਪ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਤੇ ਝੂਠੇ ਦਾਅਵਿਆਂ ਲਈ ਜਾਣੇ ਜਾਂਦੇ ਹਨ | ਇਸੇ ਸਾਲ ਅਪ੍ਰੈਲ 'ਚ ਬਿ੍ਟਿਸ਼ ਅਖ਼ਬਾਰ ਦਾ ਗਾਰਡੀਅਨ ਨੇ ਟਰੰਪ ਦੇ ਝੂਠੇ ਦਾਅਵਿਆਂ 'ਤੇ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਟਰੰਪ ਜਦ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਤਦ ਤੋਂ ਲੈ ਕੇ ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਵਾਰ ਝੂਠ ਬੋਲ ਚੁੱਕੇ ਹਨ | ਜੇਕਰ ਇਸ ਦੀ ਔਸਤ ਕੱਢੀਏ ਤਾਂ ਰੋਜ਼ਾਨਾ ਤਕਰੀਬਨ 17 ਵਾਰ ਝੂਠ ਬੋਲਣ ਦਾ ਰਿਕਾਰਡ ਬਣਦਾ ਹੈ | ਭਾਰਤ ਦੇ ਸਬੰਧ 'ਚ ਟਰੰਪ ਨੇ ਇਸ ਤਰ੍ਹਾਂ ਦਾ ਕੋਈ ਪਹਿਲੀ ਵਾਰ ਝੂਠ ਨਹੀਂ ਬੋਲਿਆ | ਇਸ ਤੋਂ ਪਹਿਲਾਂ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਉਨ੍ਹਾਂ ਨੇ ਇਹ ਝੂਠਾ ਦਾਅਵਾ ਕੀਤਾ ਸੀ ਕਿ ਅਮਰੀਕਾ ਨਹੀਂ, ਬਲਕਿ ਭਾਰਤ ਤੇ ਚੀਨ ਦੁਨੀਆ ਦੇ ਸਭ ਤੋਂ ਵੱਡੇ ਪ੍ਰਦੂਸ਼ਿਤ ਦੇਸ਼ ਹਨ | ਇਸ ਦੇ ਉਲਟ ਸੱਚਾਈ ਇਹ ਹੈ ਕਿ ਜਲਵਾਯੂ ਪਰਿਵਰਤਨ ਦੇ ਲਿਹਾਜ਼ ਨਾਲ ਦੋਵੇਂ ਦੇਸ਼ ਭਾਵੇਂ ਹੀ ਵੱਡੇ ਪ੍ਰਦੂਸ਼ਿਤ ਹੋਣ ਪਰ ਇਸ ਮਾਮਲੇ 'ਚ ਅਮਰੀਕਾ ਇਨ੍ਹਾਂ ਤੋਂ ਅੱਗੇ ਹੈ | ਮਾਹਿਰਾਂ ਦੇ ਮੁਤਾਬਿਕ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੇ ਮੌਜੂਦਾ ਪੱਧਰ 'ਚ ਭਾਰਤ ਤੇ ਚੀਨ ਦੀ ਹਿੱਸੇਦਾਰੀ ਕ੍ਰਮਵਾਰ 10 ਤੇ 6 ਫ਼ੀਸਦੀ ਹੈ ਪਰ ਇਸ ਮਾਮਲੇ 'ਚ ਅਮਰੀਕਾ ਦਾ ਯੋਗਦਾਨ 23 ਫ਼ੀਸਦੀ ਹੈ |

ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

• ਪੇਂਡੂ ਜਲ ਸਪਲਾਈ ਸਕੀਮਾਂ ਦੇ ਖਪਤਕਾਰਾਂ ਵੱਲ 400 ਕਰੋੜ ਮੁਆਫ਼ ਕਰਨ ਦੀ ਤਜਵੀਜ਼
• ਪਟਿਆਲਾ 'ਚ ਓਪਨ ਯੂਨੀਵਰਸਿਟੀ ਦੀ ਸਥਾਪਤੀ ਲਈ ਪ੍ਰਵਾਨਗੀ ਏਜੰਡੇ 'ਤੇ
ਚੰਡੀਗੜ੍ਹ, 23 ਜੁਲਾਈ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਬਾਅਦ ਦੁਪਹਿਰ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਮੀਟਿੰਗ ਵਲੋਂ ਕੁਝ ਇਕ ਅਹਿਮ ਏਜੰਡਿਆਂ 'ਤੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦਿਹਾਤੀ ਜਲ ਸਪਲਾਈ ਦੇ ਕੋਈ 400 ਕਰੋੜ ਦੇ ਬਕਾਏ, ਜਿਨ੍ਹਾਂ 'ਚੋਂ ਕੋਈ 297 ਕਰੋੜ ਜਲ ਸਪਲਾਈ ਬੋਰਡ ਦੇ ਅਤੇ 100 ਕਰੋੜ ਤੋਂ ਵੱਧ ਦੇ ਬਕਾਏ ਦਿਹਾਤੀ ਵਿਕਾਸ ਵਿਭਾਗ ਦੇ ਹਨ, ਜੋ ਮੁੱਖ ਤੌਰ 'ਤੇ ਮਗਰਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕਈ ਖੇਤਰਾਂ ਦੀਆਂ ਪੰਚਾਇਤਾਂ ਅਤੇ ਸਰਪੰਚਾਂ ਵਲੋਂ ਜਲ ਸਪਲਾਈ ਦੇ ਬਿੱਲ ਨਾ ਭਰਨ ਦੇ ਫ਼ੈਸਲੇ ਕਾਰਨ ਖੜ੍ਹੇ ਹਨ | ਮਗਰਲੀ ਸਰਕਾਰ ਅਤੇ ਮੌਜੂਦਾ ਸਰਕਾਰ ਵਲੋਂ ਇਨ੍ਹਾਂ ਬਕਾਇਆ ਦੀਆਂ ਪ੍ਰਾਪਤੀਆਂ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਹੁਣ ਮੌਜੂਦਾ ਸਰਪੰਚਾਂ ਦਾ ਕਹਿਣਾ ਹੈ ਕਿ ਮਗਰਲੀ ਸਰਕਾਰ ਅਤੇ ਮਗਰਲੀਆਂ ਪੰਚਾਇਤਾਂ ਦੇ ਇਨ੍ਹਾਂ ਬਕਾਇਆਂ ਨੂੰ ਰਾਜ ਸਰਕਾਰ ਆਪਣੇ ਖ਼ਜ਼ਾਨੇ 'ਚੋਂ ਅਦਾ ਕਰ ਕੇ ਇਸ ਪੁਰਾਣੇ ਰੇੜਕੇ ਨੂੰ ਖ਼ਤਮ ਕਰੇ ਤਾਂ ਜੋ ਅੱਗੋਂ ਦਿਹਾਤੀ ਖੇਤਰਾਂ ਦੀਆਂ ਇਨ੍ਹਾਂ ਸਕੀਮਾਂ ਨੂੰ ਠੀਕ ਢੰਗ ਨਾਲ ਚਲਾਇਆ ਜਾ ਸਕੇ ਅਤੇ ਹੁਣ ਦੇ ਬਣਦੇ ਭਾੜਿਆਂ ਦੀ ਉਗਰਾਹੀ ਵੀ ਕੀਤੀ ਜਾਵੇ | ਇਸੇ ਤਰ੍ਹਾਂ ਮੌਜੂਦਾ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਵਿਭਾਗੀ ਤਰੱਕੀਆਂ ਲਈ ਮੌਜੂਦਾ
ਤਜਰਬੇ ਦੀ ਸਮਾਂ ਸੀਮਾ ਨੂੰ ਘਟਾਏ ਜਾਣ ਦੀ ਵੀ ਤਜਵੀਜ਼ ਹੈ, ਕਿਉਂਕਿ ਰਾਜ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਡੀ.ਏ. ਦੇ ਬਕਾਏ ਅਤੇ ਉਨ੍ਹਾਂ ਦੀਆਂ ਦੂਜੀਆਂ ਵਿੱਤੀ ਮੰਗਾਂ ਨੂੰ ਪ੍ਰਵਾਨ ਕਰਨ 'ਚ ਮੌਜੂਦਾ ਹਾਲਾਤ ਦੌਰਾਨ ਸਫਲ ਨਹੀਂ ਹੋ ਰਹੀ | ਇਸੇ ਤਰ੍ਹਾਂ ਪਟਿਆਲਾ ਵਿਖੇ ਮੌਜੂਦਾ 3 ਯੂਨੀਵਰਸਿਟੀਆਂ ਤੋਂ ਬਾਅਦ ਹੁਣ ਚੌਥੀ ਓਪਨ ਯੂਨੀਵਰਸਿਟੀ ਦੀ ਸਥਾਪਤੀ ਦਾ ਏਜੰਡਾ ਵੀ ਇਸ ਮੀਟਿੰਗ ਵਿਚ ਲਿਆਂਦਾ ਜਾ ਰਿਹਾ ਹੈ, ਜਿਸ ਲਈ ਰਾਜ ਸਰਕਾਰ ਵਲੋਂ ਆਪਣੇ ਸਾਲਾਨਾ ਵਿੱਤੀ ਬਜਟ 'ਚ 5 ਕਰੋੜ ਰੁਪਏ ਰੱਖੇ ਹੋਏ ਹਨ | ਇਹ ਓਪਨ ਯੂਨੀਵਰਸਿਟੀ ਉਨ੍ਹਾਂ ਲੋਕਾਂ ਲਈ ਹੋਵੇਗੀ, ਜੋ ਨੌਕਰੀਆਂ ਆਦਿ 'ਚ ਜਾਣ ਤੋਂ ਬਾਅਦ ਪੜ੍ਹਾਈ ਕਰਨਾ ਚਾਹੁੰਦੇ ਹਨ ਅਤੇ ਕਲਾਸਾਂ ਲਗਾਉਣ ਦੇ ਸਮਰੱਥ ਨਹੀਂ ਹਨ | ਮੰਤਰੀ ਮੰਡਲ ਦੀ ਇਸ ਮੀਟਿੰਗ ਵਿਚ ਰਾਜ ਦੀਆਂ 4 ਨਿੱਜੀ ਯੂਨੀਵਰਸਿਟੀਆਂ ਦੀ ਮੁਸ਼ਕਲ ਨੂੰ ਸਾਹਮਣੇ ਰੱਖ ਕੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਲਈ ਸੰਨ 2010 ਵਿਚ ਬਣਾਏ ਗਏ ਐਕਟ ਵਿਚ ਤਰਮੀਮ ਕਰ ਕੇ ਨਿੱਜੀ ਯੂਨੀਵਰਸਿਟੀ ਦੀ ਸਥਾਪਤੀ ਲਈ ਘੱਟੋ-ਘੱਟ ਜ਼ਮੀਨ ਉਪਲਬਧ ਹੋਣ ਦੀ ਸ਼ਰਤ ਨੂੰ 35 ਏਕੜ ਤੋਂ ਘਟਾ ਕੇ 25 ਏਕੜ ਕੀਤੇ ਜਾਣ ਦੀ ਤਜਵੀਜ਼ ਹੈ | ਸੂਚਨਾ ਅਨੁਸਾਰ ਇਨ੍ਹਾਂ 'ਚੋਂ 2 ਯੂਨੀਵਰਸਿਟੀਆਂ 2010 ਦਾ ਐਕਟ ਬਣਨ ਤੋਂ ਪਹਿਲਾਂ ਦੀਆਂ ਹਨ, ਜੋ ਕਿ 35 ਏਕੜ ਜ਼ਮੀਨ ਦੀ ਸ਼ਰਤ ਨੂੰ ਪੂਰਾ ਨਹੀਂ ਕਰਦੀਆਂ, ਜਦੋਂਕਿ 2 ਰਾਜ 'ਚ ਨਵੀਆਂ ਆ ਰਹੀਆਂ ਯੂਨੀਵਰਸਿਟੀਆਂ ਹਨ, ਜਿਨ੍ਹਾਂ 'ਚੋਂ ਇਕ ਅਸ਼ੋਕਾ ਯੂਨੀਵਰਸਿਟੀ ਹੈ | ਕੇਂਦਰ 'ਚ ਮੋਦੀ ਸਰਕਾਰ ਦੀ ਤਰਜ਼ 'ਤੇ ਹੁਣ ਪੰਜਾਬ ਸਰਕਾਰ ਵੀ ਆਉਂਦੇ 4 ਸਾਲਾਂ ਲਈ ਸਸਟੇਨੇਵਲ ਡਿਵੈਲਪਮੈਂਟ ਏਜੰਡਾ ਅਪਣਾਉਣਾ ਚਾਹੁੰਦੀ ਹੈ | ਜਿਸ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ | ਸੂਚਨਾ ਅਨੁਸਾਰ ਰਾਜ ਸਰਕਾਰ ਆਉਂਦੇ ਇਕ ਸਾਲ ਲਈ ਵੀ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਸਬੰਧੀ ਏਜੰਡਾ ਨਿਸ਼ਚਿਤ ਕਰਨਾ ਚਾਹੁੰਦੀ ਹੈ, ਜਿਸ ਨੂੰ ਪੂਰਾ ਕੀਤਾ ਜਾ ਸਕੇ | ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਓ.ਐਸ.ਡੀ. ਕਮ ਸਕੱਤਰ ਸ. ਐਮ.ਪੀ. ਸਿੰਘ ਦੀਆਂ ਸੇਵਾ ਸ਼ਰਤਾਂ ਲਈ ਵੀ ਪ੍ਰਵਾਨਗੀ ਦਿੱਤੀ ਜਾਣੀ ਹੈ ਕਿ ਉਨ੍ਹਾਂ ਦੇ ਕੰਮ ਕਰਨ ਦੀ ਵੀ ਸਮਾਂ ਸੀਮਾ ਕੀ ਹੋਵੇਗੀ |

ਵਿਧਾਨ ਸਭਾ ਦਾ ਇਜਲਾਸ 2 ਤੋਂ ਸੰਭਵ

ਚੰਡੀਗੜ੍ਹ, 23 ਜੁਲਾਈ (ਐਨ.ਐਸ. ਪਰਵਾਨਾ)-ਉੱਚ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ 2 ਅਗਸਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜੋ ਬੜਾ ਸੰਖੇਪ ਜਿਹਾ ਹੋਏਗਾ ਤੇ ਉਸ ਦੀਆਂ ਕੇਵਲ ਤਿੰਨ ਬੈਠਕਾਂ ਕਰਨ ਦਾ ਪ੍ਰੋਗਰਾਮ ...

ਪੂਰੀ ਖ਼ਬਰ »

ਡਰਾਈਵਰ ਨਾਬਾਲਗ ਤਾਂ ਸਜ਼ਾ ਮਾਂ-ਪਿਉ ਨੂੰ

ਲੋਕ ਸਭਾ 'ਚ ਪਾਸ ਹੋਇਆ ਮੋਟਰ ਵਾਹਨ (ਤਰਮੀਮੀ ਬਿੱਲ) ਨਵੀਂ ਦਿੱਲੀ, 23 ਜੁਲਾਈ (ਉਪਮਾ ਡਾਗਾ ਪਾਰਥ)-ਸੜਕ ਹਾਦਸਿਆਂ 'ਚ ਚੋਖੀ ਕਮੀ ਕਰਕੇ ਖੁਦ ਨੂੰ ਰੋਲ ਮਾਡਲ ਵਜੋਂ ਸਥਾਪਿਤ ਕਰਨ ਵਾਲੇ ਸੂਬਾ ਤਾਮਿਲਨਾਡੂ ਦੀ ਤਰਜ਼ 'ਤੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਬਾਰੇ ਕੇਂਦਰੀ ...

ਪੂਰੀ ਖ਼ਬਰ »

ਰਿਟਰਨ ਭਰਨ ਦੀ ਤਰੀਕ 31 ਅਗਸਤ ਤੱਕ ਵਧਾਈ

ਨਵੀਂ ਦਿੱਲੀ, 23 ਜੁਲਾਈ (ਏਜੰਸੀਆਂ)-ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੇ ਆਮਦਨ ਕਰ ਰਿਟਰਨ ਦਾਖ਼ਲ ਕਰਨ ਦੀ ਤਾਰੀਕ 31 ਜੁਲਾਈ ਤੋਂ ਵਧਾ ਕੇ 31 ਅਗਸਤ, 2019 ਕਰ ਦਿੱਤੀ ਹੈ | 31 ਜੁਲਾਈ ਤੱਕ ਰਿਟਰਨ ਦਾਖ਼ਲ ਕਰਨ 'ਚ ਕਰਦਾਤਾਵਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ...

ਪੂਰੀ ਖ਼ਬਰ »

ਤਿ੍ਲੋਕਪੁਰੀ ਇਲਾਕੇ ਨਾਲ ਸਬੰਧਿਤ ਮਾਮਲੇ 'ਚ 34 ਲੋਕਾਂ ਨੂੰ ਮਿਲੀ ਜ਼ਮਾਨਤ

ਜਗਤਾਰ ਸਿੰਘ ਨਵੀਂ ਦਿੱਲੀ, 23 ਜੁਲਾਈ - ਸੁਪਰੀਮ ਕੋਰਟ ਨੇ ਅੱਜ 1984 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਉਨ੍ਹਾਂ 34 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ ਦਿੱਲੀ ਹਾਈਕੋਰਟ ਵਲੋਂ 5-5 ਸਾਲ ਦੀ ਸਜ਼ਾ ਸੁਣਾਈ ਗਈ ਸੀ | ਦਿੱਲੀ ਦੇ ਤਿ੍ਲੋਕਪੁਰੀ ਇਲਾਕੇ ...

ਪੂਰੀ ਖ਼ਬਰ »

ਘੱਗਰ ਦੇ ਪੱਕੇ ਹੱਲ ਲਈ ਹਰਿਆਣਾ ਨਾਲ ਮਿਲ ਕੇ ਕੰਮ ਕਰਾਂਗੇ-ਕੈਪਟਨ

• ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਤੁਰੰਤ ਮੁਆਵਜ਼ਾ ਦੇਣ ਦਾ ਐਲਾਨ • ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ ਮੂਣਕ/ ਬਾਦਸ਼ਾਹਪੁਰ/ ਸ਼ੁਤਰਾਣਾ, 23 ਜੁਲਾਈ (ਸਿੰਗਲਾ, ਭਾਰਦਵਾਜ, ਧਾਲੀਵਾਲ, ਰਛਪਾਲ ਸਿੰਘ ਢੋਟ, ਬਲਦੇਵ ਸਿੰਘ ਮਹਿਰੋਕ)-ਮੁੱਖ ਮੰਤਰੀ ...

ਪੂਰੀ ਖ਼ਬਰ »

ਹਿਜ਼ਬੁਲ ਮੁਜਾਹਦੀਨ ਦੇ 3 ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 23 ਜੁਲਾਈ (ਮਨਜੀਤ ਸਿੰਘ)-ਸ੍ਰੀਨਗਰ 'ਚ ਪੁਲਿਸ ਨੇ ਚੈਕਿੰਗ ਦੌਰਾਨ ਹਿਜ਼ਬੁਲ ਦੇ 3 ਅੱਤਵਾਦੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਐਸ.ਪੀ. ਓ. 'ਤੇ ਹਮਲੇ ਲਈ ਜ਼ਿੰਮੇਵਾਰ ਹਨ | ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਾਸ ਨੰਨ੍ਹੇ ਦੋਸਤ ਨੂੰ ਮਿਲੇ

ਨਵੀਂ ਦਿੱਲੀ, 23 ਜੁਲਾਈ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਹੀ ਸੁਰੱਖਿਆ ਘੇਰਾ ਤੋੜ ਕੇ ਬੱਚਿਆਂ ਨੂੰ ਮਿਲਦੇ ਦੇਖਿਆ ਜਾਂਦਾ ਹੈ | ਦੇਸ਼ ਹੋਵੇ ਜਾਂ ਵਿਦੇਸ਼ ਹਰ ਥਾਂ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਨਾਲ ਬੜੀ ਗਰਮਜੋਸ਼ੀ ਨਾਲ ਮਿਲਦੇ ਹਨ | ਬੱਚੇ ਵੀ ...

ਪੂਰੀ ਖ਼ਬਰ »

ਪਾਕਿ ਵਲੋਂ ਪੁਣਛ 'ਚ ਗੋਲਾਬਾਰੀ

ਸ੍ਰੀਨਗਰ, 23 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਲੱਗਦੇ ਪੁਣਛ ਜ਼ਿਲ੍ਹੇ 'ਚ ਅੱਜ ਵੀ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ,ਪਾਕਿ ਫੌਜ ਵਲੋਂ ਪੁਣਛ ਦੇ ਕ੍ਰਿਸ਼ਨਾ ਘਾਟੀ ਮਨਕੋਟ ਤੇ ਮੇਂਢਰ ਸੈਕਟਰਾਂ 'ਚ ਅਗਾਉਂ ਚੌਕੀਆਂ ...

ਪੂਰੀ ਖ਼ਬਰ »

ਯੇਦੀਯੁਰੱਪਾ ਦੇ ਸਹੰੁ ਚੁੱਕਣ ਤੋਂ ਬਾਅਦ ਪਰਤਣਗੇ ਬਾਗ਼ੀ ਵਿਧਾਇਕ

ਮੁੰਬਈ, 23 ਜੁਲਾਈ (ਏਜੰਸੀ)- ਮੁੰਬਈ ਵਿਖੇ ਠਹਿਰੇ ਹੋਏ ਕਾਂਗਰਸ-ਜੇ.ਡੀ.(ਐਸ.) ਦੇ ਬਾਗੀ ਵਿਧਾਇਕ ਭਾਜਪਾ ਨੇਤਾ ਬੀ.ਐਸ.ਯੇਦੀਯੁਰੱਪਾ ਦੇ ਮੁੱਖ ਮੰਤਰੀ ਵਜੋਂ ਸਹੰੁ ਚੁੱਕਣ ਤੋਂ ਬਾਅਦ ਹੀ ਬੰਗਲੂਰੂ ਰਵਾਨਾ ਹੋਣਗੇ | ਇਸ ਸਬੰਧੀ ਇਕ ਭਾਜਪਾ ਨੇਤਾ ਨੇ ਦੱਸਿਆ ਕਿ ਇਸ ਮਹੀਨੇ ਦੇ ...

ਪੂਰੀ ਖ਼ਬਰ »

ਲਾਲੂ, ਚਿਰਾਗ ਪਾਸਵਾਨ ਤੇ ਰਾਜੀਵ ਪ੍ਰਤਾਪ ਰੂਡੀ ਸਮੇਤ ਕਈ ਨੇਤਾਵਾਂ ਦੀ ਸੁਰੱਖਿਆ ਘਟਾਈ

ਨਵੀਂ ਦਿੱਲੀ, 23 ਜੁਲਾਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰਾਲੇ ਨੇ ਨੇਤਾਵਾਂ ਨੂੰ ਮਿਲੀ ਸਰਕਾਰੀ ਸੁਰੱਖਿਆ ਦੀ ਸਮੀਖਿਆ ਕਰਦੇ ਹੋਏ ਕੁਝ ਨੇਤਾਵਾਂ ਕੋਲੋਂ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਜਾਰੀ ਕੀਤਾ ਹੈ | ਇਸ ਤਹਿਤ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ, ਭਾਜਪਾ ਨੇਤਾ ...

ਪੂਰੀ ਖ਼ਬਰ »

ਰਾਮ ਚੰਦਰ ਕੰਬੋਜ ਦਾ ਵਿਧਾਇਕੀ ਤੋਂ ਅਸਤੀਫ਼ਾ ਸਪੀਕਰ ਵਲੋਂ ਮਨਜ਼ੂਰ

ਚੰਡੀਗੜ੍ਹ, 23 ਜੁਲਾਈ (ਐਨ.ਐਸ.ਪਰਵਾਨਾ)-ਹਰਿਆਣਾ ਵਿਧਾਨ ਸਭਾ ਦੇ ਰਾਨੀਆ ਹਲਕੇ (ਜ਼ਿਲ੍ਹਾ ਸਿਰਸਾ) ਤੋਂ ਇਨੈਲੋ ਦੇ ਮੈਂਬਰ ਰਾਮ ਚੰਦਰ ਕੰਬੋਜ ਨੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਰਾਜ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਤੁਰੰਤ ਪ੍ਰਵਾਨ ਕਰ ਲਿਆ | ਯਾਦ ਰਹੇ ...

ਪੂਰੀ ਖ਼ਬਰ »

ਵਿੱਤ ਮੰਤਰੀ ਵਲੋਂ ਅਖ਼ਬਾਰੀ ਕਾਗਜ਼ 'ਤੇ ਦਰਾਮਦ ਡਿਊਟੀ ਵਾਪਸ ਲੈਣ ਤੋਂ ਇਨਕਾਰ

ਨਵੀਂ ਦਿੱਲੀ, 23 ਜੁਲਾਈ (ਏਜੰਸੀ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਖ਼ਬਾਰਾਂ ਦੀ ਛਪਾਈ ਲਈ ਵਰਤੇ ਜਾਣ ਵਾਲੇ ਕਾਗਜ਼ 'ਤੇ ਦਰਾਮਦ ਡਿਊਟੀ ਨੂੰ ਵਾਪਸ ਕਰਨ ਦੀ ਮੰਗ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਦਰਾਮਦ ਕੀਤੇ ਗਏ ਅਖ਼ਬਾਰੀ ਕਾਗਜ਼ 'ਤੇ 10 ਫ਼ੀਸਦੀ ਕਸਟਮ ਡਿਊਟੀ ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਕਸ਼ਮੀਰ 'ਚ ਛਾਪੇ

ਸ੍ਰੀਨਗਰ, 23 ਜੁਲਾਈ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਸ਼ਮੀਰ 'ਚ ਹਿੰਸਾ ਫੈਲਾਉਣ ਲਈ ਵਰਤੀ ਜਾਂਦੀ ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਸ੍ਰੀਨਗਰ ਤੇ ਪੁਲਵਾਮਾ ਇਲਾਕੇ ਦੇ 7 ਸਥਾਨਾਂ 'ਤੇ ਭਾਰਤ-ਪਾਕਿ ਸਰਹੱਦੀ ਵਪਾਰ ਨਾਲ ਜੁੜੇ ਵਪਾਰੀਆ ਦੇ ਘਰਾਂ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX