ਤਾਜਾ ਖ਼ਬਰਾਂ


ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  43 minutes ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  55 minutes ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  about 2 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  about 2 hours ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  about 2 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  about 2 hours ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  about 4 hours ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 4 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 4 hours ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ- ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ...
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ- ਪੰਜਾਬ ਦੀਆਂ ਔਰਤਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਆਪਣੇ ਨਿੱਜੀ ਮੋਬਾਇਨ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਜਾਰੀ...
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  about 5 hours ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 5 hours ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 5 hours ago
ਆਈ. ਐੱਨ. ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ
. . .  about 5 hours ago
ਮੁੱਖ ਮੰਤਰੀ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਨਿੱਜੀ ਸਹਾਇਕਾਂ ਦੀ ਪੋਸਟਿੰਗ ਰੱਦ ਕਰਨ ਦੇ ਹੁਕਮ
. . .  about 5 hours ago
ਫ਼ਿਰੋਜ਼ਪੁਰ ਵਿਖੇ ਨੌਜਵਾਨਾਂ ਦੀ ਲੜਾਈ 'ਚ ਚੱਲੀ ਗੋਲੀ, ਸਰਪੰਚ ਜ਼ਖ਼ਮੀ
. . .  about 6 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  about 6 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 7 hours ago
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 7 hours ago
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 7 hours ago
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 7 hours ago
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 7 hours ago
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 8 hours ago
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 8 hours ago
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  about 8 hours ago
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 8 hours ago
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 9 hours ago
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 9 hours ago
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 9 hours ago
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 10 hours ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 10 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 10 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 10 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 12 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 12 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 12 hours ago
ਅੱਜ ਦਾ ਵਿਚਾਰ
. . .  about 13 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  about 1 hour ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  24 minutes ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  28 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਆਪਣੇ-ਆਪ ਨੂੰ ਇਸ ਆਧਾਰ 'ਤੇ ਤੋਲਦੇ ਹਾਂ ਕਿ ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ

ਸ਼ਹੀਦ ਭਗਤ ਸਿੰਘ ਨਗਰ / ਬੰਗਾ

56 ਸਾਲ ਪਹਿਲਾਂ ਕੌਣ ਖਾ ਗਿਆ ਬੇਘਰ ਹੋ ਰਹੇ ਨਾਈ ਮਜਾਰਾ ਵਾਸੀਆਂ ਦਾ ਮੁਆਵਜ਼ਾ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਸਾਲ 1963 'ਚ ਹੋਏ ਸੜਕ ਦੇ ਸਰਵੇਖਣ ਦੌਰਾਨ ਪਿੰਡ ਨਾਈ ਮਜਾਰਾ ਦੇ ਬੇਘਰ ਹੋ ਰਹੇ 20 ਤੋਂ ਵੱਧ ਪਰਿਵਾਰਾਂ ਦੀ ਹੁਣ ਵਿਭਾਗ ਵਲੋਂ ਮੱਲ੍ਹੀ ਜਗ੍ਹਾ ਦਾ ਮੁਆਵਜ਼ਾ (ਗੁਜ਼ਾਰਾ ਭੱਤਾ) ਉਸ ਸਮੇਂ ਕੌਣ ਖਾ ਗਿਆ ਇਹ ਭੇਦ ਹੀ ਬਣਿਆ ਹੋਇਆ ਹੈ | ਇਸ ਮਾਮਲੇ ਨੂੰ ਲੈ ਕੇ ਉਕਤ ਪੀੜਤ ਪਰਿਵਾਰਾਂ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਿਕਾਇਤ ਦੇ ਕੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਗੁਜ਼ਾਰਾ ਭੱਤਾ ਤੇ ਇਸ ਨਾਲ ਸਬੰਧਤ ਹੋਰ ਭੱਤਿਆਂ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ | ਇਸ ਸਬੰਧੀ ਪੀੜਤਾਂ ਨੇ ਦੱਸਿਆ ਕਿ ਉਹ ਭਾਰਤ ਪਾਕਿ ਦੀ ਵੰਡ ਤੋਂ ਪਹਿਲਾ ਦੇ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਪੁਰਖੇ ਵੀ ਇਸੇ ਥਾਂ 'ਤੇ ਜੰਮੇ ਪੱਲੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਨਾਈ ਮਜਾਰਾ 'ਚੋਂ ਲੰਘਣ ਵਾਲੀ ਸੜਕ ਦਾ ਸਾਲ 1963 'ਚ ਸਰਵੇਖਣ ਹੋਇਆ ਸੀ | ਪਿੰਡ ਤੋਂ ਬਾਹਰ ਵਾਲੀ ਜ਼ਮੀਨ ਦੇ ਮਾਲਕਾਂ ਵਲੋਂ ਉਸ ਸਮੇਂ ਜ਼ਮੀਨ ਦਾ ਮੁਆਵਜ਼ਾ ਪ੍ਰਾਪਤ ਕੀਤਾ ਗਿਆ ਸੀ, ਪਰ ਨਾਈ ਮਜਾਰਾ ਦੇ ਵਿਚ ਵਾਲੀ ਜ਼ਮੀਨ ਦਾ ਉਨ੍ਹਾਂ ਦੇ ਬਜ਼ੁਰਗਾਂ ਵਲੋਂ ਸਰਕਾਰ ਪਾਸੋਂ ਕੋਈ ਮੁਆਵਜ਼ਾ ਪ੍ਰਾਪਤ ਨਹੀਂ ਸੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਮੁਆਵਜ਼ਾ ਨਾ ਲੈਣ ਵਾਲੇ ਉਨ੍ਹਾਂ ਦੇ ਘਰ ਇਸ ਸਮੇਂ ਬਣ ਰਹੇ ਮੱੁਖ ਮਾਰਗ 'ਤੇ ਪੈਂਦੇ ਹਨ | ਉਨ੍ਹਾਂ ਦੱਸਿਆ ਕਿ ਸੜਕ ਦੇ ਦੂਸਰੇ ਪਾਸੇ ਜਿੰਨੀ ਵੀ ਜ਼ਮੀਨ ਅਕਵਾਇਰ ਕੀਤੀ ਗਈ ਹੈ ਉਹ ਜ਼ਮੀਨ ਚਾਹੇ ਸੜਕ 'ਚ ਆ ਚਾਹੇ ਪਿੰਡ ਦੀ ਹਦੂਦ 'ਚ ਪੈਂਦੀ ਹੈ ਉਨ੍ਹਾਂ ਸਾਰੇ ਮਾਲਕਾਂ ਨੂੰ ਮਲਬੇ ਸਮੇਤ ਸਾਰੇ ਭੱਤੇ ਦੇ ਦਿੱਤੇ ਗਏ ਹਨ ਪਰ ਉਨ੍ਹਾਂ ਵਾਲੇ ਪਾਸੇ ਨਾ 1963 'ਚ ਕੋਈ ਗੁਜ਼ਾਰਾ ਭੱਤਾ ਦਿੱਤਾ ਗਿਆ ਅਤੇ ਨਾ ਹੀ ਹੁਣ ਕੋਈ ਭੱਤਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਹ ਸਾਡੇ ਨਾਲ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਦੂਸਰੀ ਬਾਰ ਸਰਕਾਰ ਵਲੋਂ ਧੱਕਾ ਕੀਤਾ ਜਾ ਰਿਹਾ ਹੈ | ਪੀੜਤਾਂ ਨੇ ਦੱਸਿਆ ਕਿ ਕਰੀਬ 2 ਸਾਲ ਤੋਂ ਰੋਪੜ ਫਗਵਾੜਾ ਹਾਈਵੇਅ ਦਾ ਕੰਮ ਚੱਲ ਰਿਹਾ ਹੈ, ਜਦ ਕਿ ਉਨ੍ਹਾਂ ਨੂੰ ਮਕਾਨ ਖ਼ਾਲੀ ਕਰਨ ਦਾ ਕੋਈ ਨੋਟਿਸ ਵੀ ਪ੍ਰਾਪਤ ਨਹੀਂ ਹੋਇਆ ਹੈ | ਪਿੰਡ ਨਾਈ ਮਜਾਰਾ ਵਿਚੋਂ ਲੰਘਣ ਵਾਲੀ ਸੜਕ ਪੂਰੀ ਤਰ੍ਹਾਂ ਤਿਆਰ ਹੋ ਚੱੁਕੀ ਹੈ | ਹੁਣ ਉਨ੍ਹਾਂ ਨੂੰ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਜਲੰਧਰ ਵਲੋਂ ਨੋਟਿਸ ਭੇਜੇ ਗਏ ਹਨ ਜਿਸ ਵਿਚ ਉਨ੍ਹਾਂ ਨੂੰ ਹਫ਼ਤੇ ਅੰਦਰ ਸੜਕ ਦੇ ਕਿਨਾਰੇ ਤੋਂ 18 ਫੱੁਟ ਤੱਕ ਜਗ੍ਹਾ ਖ਼ਾਲੀ ਕਰਨ ਵਾਸਤੇ ਕਿਹਾ ਗਿਆ ਹੈ | ਪੀੜਤਾਂ ਨੇ ਉਕਤ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਦਿਆਂ ਜਗ੍ਹਾ ਦਾ ਸਮੇਤ ਮਲਬਾ ਮੁਆਵਜ਼ੇ ਦੀ ਤੇ ਸਮਾਂ 7 ਦਿਨ ਦੀ ਬਜਾਏ 2 ਮਹੀਨੇ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਪੀੜਤਾਂ 'ਚ ਅਵਤਾਰ ਸਿੰਘ, ਰਾਮ ਜੀ ਦਾਸ, ਜਸਵਿੰਦਰ ਕੌਰ, ਕਿੰਦਰਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਸਿੰਘ, ਹਰਮਿੰਦਰ ਸਿੰਘ, ਗੁਰਮੁਖ ਸਿੰਘ, ਰਾਹੁਲ ਹੰਸ, ਜਸਵਿੰਦਰ ਸਿੰਘ, ਜੋਗਾ, ਤਰਸੇਮ ਸਿੰਘ, ਜੋਤੀ, ਆਰੀਅਨ, ਰੋਹਿਤ, ਪੂਨਮ ਦੇਵੀ, ਨੀਨਾ ਰਾਣੀ, ਨਰਿੰਦਰ ਸਿੰਘ, ਬਲਰਾਜ ਕੁਮਾਰ, ਮਹਿੰਦਰ ਕੌਰ, ਮੰਗਤ ਰਾਮ, ਲੱਕੀ ਆਦਿ ਹਾਜ਼ਰ ਸਨ |

ਭੇਦਭਰੇ ਹਾਲਾਤ 'ਚ 13 ਸਾਲਾ ਬੱਚਾ ਲਾਪਤਾ

ਸਮੁੰਦੜਾ, 23 ਜੁਲਾਈ (ਤੀਰਥ ਸਿੰਘ ਰੱਕੜ)-ਬੀਤੇ ਤਿੰਨ ਦਿਨਾਂ ਤੋਂ ਪਿੰਡ ਚੱਕ ਹਾਜੀਪੁਰ ਦੇ 13 ਸਾਲਾਂ ਇਕ ਬੱਚਾ ਭੇਦਭਰੇ ਹਾਲਾਤ 'ਚ ਲਾਪਤਾ ਹੋ ਗਿਆ | ਪੁਲਿਸ ਨੂੰ ਦਿੱਤੀ ਸੂਚਨਾ ਦੇ ਆਧਾਰ 'ਤੇ ਲੜਕੇ ਦੇ ਨਾਨਾ ਗੁਰਮੇਲ ਰਾਮ ਨੇ ਦੱਸਿਆ ਕਿ ਉਸ ਦਾ ਦੋਹਤਾ ਸਿਮੂਨ ਉਰਫ ...

ਪੂਰੀ ਖ਼ਬਰ »

ਕਾਰ ਕੈਂਟਰ ਦੀ ਟੱਕਰ 'ਚ ਇਕ ਗੰਭੀਰ ਜ਼ਖ਼ਮੀ

ਰੈਲਮਾਜਰਾ, 23 ਜੁਲਾਈ (ਰਾਕੇਸ਼ ਰੋਮੀ)-ਰੋਪੜ ਬਲਾਚੌਰ ਰਾਜ ਮਾਰਗ 'ਤੇ ਬੱਸ ਅੱਡਾ ਤਾਜੋਵਾਲ ਵਿਖੇ ਇਕ ਕੈਂਟਰ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ 'ਚ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਕਾਰ 'ਚੋਂ ਬਾਹਰ ਕੱਢਿਆ | ...

ਪੂਰੀ ਖ਼ਬਰ »

ਐਮਾਜ਼ੋਨ ਕੰਪਨੀ ਦੇ ਮੁਲਾਜ਼ਮ ਨੇ ਕੀਤੀ ਅਮਾਨਤ ਵਿਚ ਿਖ਼ਆਨਤ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)-ਐਮਾਜ਼ੋਨ ਕੰਪਨੀ ਤੋਂ ਮੰਗਵਾਇਆ ਮੋਬਾਈਲ ਫ਼ੋਨ ਰਸਤੇ 'ਚ ਕੱਢ ਕੇ ਕੰਪਨੀ ਮੁਲਾਜ਼ਮ ਵਲੋਂ ਗਾਹਕ ਨੂੰ ਖ਼ਾਲੀ ਡੱਬਾ ਦੇ ਕੇ ਅਮਾਨਤ ਵਿਚ ਿਖ਼ਆਨਤ ਕਰਨ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਚੇਤਨ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਜੇ. ਈ. ਕੌ ਾਸਲ ਨੇ ਲਗਾਇਆ ਧਰਨਾ

ਨਵਾਂਸ਼ਹਿਰ, 23 ਜੁਲਾਈ (ਹਰਵਿੰਦਰ ਸਿੰਘ)-ਅੱਜ ਜੇ.ਈ. ਕੌਾਸਲ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਆਪਣੀਆਂ ਮੰਗਾ ਸਬੰਧੀ ਸਥਾਨਕ ਪਾਵਰਕਾਮ ਸਰਕਲ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਧਰਨੇ ਵਿਚ ਵੱਖ-ਵੱਖ ਉਪ ਮੰਡਲਾਂ, ਨਵਾਂਸ਼ਹਿਰ, ...

ਪੂਰੀ ਖ਼ਬਰ »

ਬੰਗਾ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 4 ਸਰਗਣੇ ਕਾਬੂ

ਬੰਗਾ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)-ਬੰਗਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੀ ਗੈਂਗ ਦੇ 4 ਜਣੇ ਹਥਿਆਰਾਂ ਸਮੇਤ ਕਾਬੂ ਕੀਤੇ | ਜਿਨ੍ਹਾਂ ਨੇ ਇਲਾਕੇ ਵਿਚ 40 ਦੇ ਕਰੀਬ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਸੀ | ਇਨ੍ਹਾਂ 'ਤੇ ਪਹਿਲਾਂ ਵੀ ਬੰਗਾ ਥਾਣੇ 'ਚ ਦੋ ਮਾਮਲੇ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਰੋਕਣ ਲਈ ਨਵਾਂਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੀ ਕੀਤੀ ਅਚਨਚੇਤ ਜਾਂਚ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਕੰਚਨ ਅਰੋੜਾ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੂਰੀ ਟੀਮ ਦੇ ਨਾਲ ਬਾਲ ਮਜ਼ਦੂਰੀ ਰੋਕਣ ਲਈ ...

ਪੂਰੀ ਖ਼ਬਰ »

ਗਰਚਾ ਤੋਂ ਬਹਾਦਰਪੁਰ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਲਈ ਇਲਾਕੇ ਦੇ ਲੋਕਾਂ ਵਲੋਂ ਜ਼ੋਰਦਾਰ ਮੰਗ

ਔੜ, 23 ਜੁਲਾਈ (ਜਰਨੈਲ ਸਿੰਘ ਖ਼ੁਰਦ)-ਪਿੰਡ ਗਰਚਾ ਤੋਂ ਬਹਾਦਰਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਬੇਟ ਇਲਾਕੇ ਦੇ ਜੁਲਾਹ ਮਾਜਰਾ, ਤਾਜਪੁਰ, ਖ਼ੋਜਾ, ਖੜਕੂਵਾਲ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਖ਼ਰੀਦ ਕੇਂਦਰ ਗਰਚਾ ਨਾਲ ਜੋੜਦੀ ਹੈ ਇਸ ਲਿੰਕ ...

ਪੂਰੀ ਖ਼ਬਰ »

ਹਰਜਿੰਦਰ ਸਿੰਘ ਭਰੋਲੀ ਨੂੰ ਸਦਮਾ-ਦਾਦੀ ਤੇ ਪਿਤਾ ਦੀ ਮੌਤ

ਔੜ/ਝਿੰਗੜਾਂ, 23 ਜੁਲਾਈ (ਕੁਲਦੀਪ ਸਿੰਘ ਝਿੰਗੜ)-ਸਹਿਕਾਰੀ ਸਭਾ ਝਿੰਗੜਾਂ ਵਿਖੇ ਕੈਸ਼ੀਅਰ ਦੀ ਸੇਵਾ ਨਿਭਾਅ ਰਹੇ ਹਰਜਿੰਦਰ ਸਿੰਘ ਭਰੋਲੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦਾਦੀ ਤਰਸੇਮ ਕੌਰ 20 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ ਦਾ ਅਜੇ ਸਿਵਾ ...

ਪੂਰੀ ਖ਼ਬਰ »

ਝਿੱਕਾ ਸਕੂਲ 'ਚ ਲੜਕੀਆਂ ਨੂੰ ਸਾਈਕਲ ਵੰਡੇ

ਬੰਗਾ, 23 ਜੁਲਾਈ (ਕਰਮ ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਪੰਜਾਬ ਸਰਕਾਰ ਵਲੋਂ ਲੜਕੀਆਂ ਦੀ ਭਲਾਈ ਹਿੱਤ ਅਰੰਭੀ ਗਈ ਮਾਈ ਭਾਗੋ ਸਕੀਮ ਤਹਿਤ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਲੜਕੀਆਂ ਨੂੰ ਸਾਈਕਲਾਂ ਦੀ ਵੰਡ ਕੀਤੀ ਗਈ | ਇਹ ਰਸਮ ...

ਪੂਰੀ ਖ਼ਬਰ »

ਸੇਵਾ ਅਤੇ ਸਿਮਰਨ ਨਾਲ ਇਨਸਾਨ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ-ਸੰਤ ਸਰਬਣ ਦਾਸ

ਸੜੋਆ, 23 ਜੁਲਾਈ (ਨਾਨੋਵਾਲੀਆ)-ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ:ਭਾਰਤ ਵਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਆਦਿ ਧਰਮ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਮਿਸ਼ਨ ਵਲੋਂ ਸੰਤ ਸਮਾਜ ਦੇ ...

ਪੂਰੀ ਖ਼ਬਰ »

ਕੰਗਰੌੜ 'ਚ ਬੱਡੀ ਗਰੁੱਪ ਤਹਿਤ ਵਿਦਿਆਰੀਆਂ ਦੇ ਚਾਰਟ ਮੇਕਿੰਗ ਤੇ ਭਾਸ਼ਨ ਮੁਕਾਬਲੇ ਕਰਵਾਏ

ਕਟਾਰੀਆਂ, 23 ਜੁਲਾਈ (ਨਵਜੋਤ ਸਿੰਘ ਜੱਖੂ)-ਸਰਕਾਰੀ ਹਾਈ ਸਕੂਲ ਕੰਗਰੌੜ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਕੁਲਦੀਪ ਕੁਮਾਰ ਦੀ ਅਗਵਾਈ 'ਚ ਬੱਡੀ ਗਰੁੱਪ ਤਹਿਤ ਨਸ਼ਿਆਂ ਦੇ ਖਿਲਾਫ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਅਤੇ ਭਾਸ਼ਣ ਮੁਕਾਬਲੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਸਮੂਹ ਸੰਤਾਂ ਨੇ ਭਰੋਮਜਾਰਾ 'ਚ ਮੀਟਿੰਗ ਕੀਤੀ

ਬਹਿਰਾਮ, 23 ਜੁਲਾਈ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਪ੍ਰਧਾਨਗੀ ਵਿਚ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਸਮੂਹ ਸੰਤ ਸਮਾਜ ਤੇ ਸੰਗਤਾਂ ਦੀ ਮੀਟਿੰਗ ਹੋਈ | ਜਿਸ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਸਮੁੰਦੜਾ, 23 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ (ਹੁਸ਼ਿਆਰਪੁਰ) ਵਲੋਂ ਬਲਾਕ ਖੇਤੀਬਾੜੀ ਦਫਤਰ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਜਲ ਸ਼ਕਤੀ ਮੁਹਿੰਮ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਡਾ: ਦਵਿੰਦਰ ...

ਪੂਰੀ ਖ਼ਬਰ »

ਪ੍ਰਵਾਸੀ ਗਾਇਕ ਵਲੋਂ ਬਾਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਭੇਟ

ਬੰਗਾ, 23 ਜੁਲਾਈ (ਕਰਮ ਲਧਾਣਾ)-ਪੰਜਾਬੀ ਦੇ ਉੱਘੇ ਪ੍ਰਵਾਸੀ ਗਾਇਕ ਅਤੇ ਸਮਾਜ ਸੇਵੀ ਰੇਸ਼ਮ ਸਿੰਘ ਰੇਸ਼ਮ ਅਮਰੀਕਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਬਾਲੋਂ ਦੇ ਸਾਰੇ ਬੱਚਿਆਂ ਨੂੰ ਮੁਕੰਮਲ ਵਰਦੀ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੂੰ ਹੱਥਾਂ ਦੀ ਸਫ਼ਾਈ ਦੇ ਟਿਪਸ ਬਾਰੇ ਦਿੱਤੀ ਜਾਣਕਾਰੀ

ਮੁਕੰਦਪੁਰ, 23 ਜੁਲਾਈ (ਅਮਰੀਕ ਸਿੰਘ ਢੀਂਡਸਾ)-ਆਈ.ਡੀ.ਸੀ.ਪੀ. ਇਨਡੈਂਸੀਫਾਈਟ ਡਾਇਰੀਆ ਕੰਟਰੋਲ ਫੋਰਟਨਾਈਟ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਹੱਥਾਂ ਦੀ ਸਫ਼ਾਈ ਦੀ ਮਹੱਤਤਾ ਬਾਰੇ ਬਲਾਕ ਮੁਕੰਦਪੁਰ ਅਧੀਨ ਆਉਂਦੇ ਸਰਕਾਰੀ ਤੇ ...

ਪੂਰੀ ਖ਼ਬਰ »

ਸਮਾਜ ਸੇਵਕ ਰਾਕੇਸ਼ ਜੈਨ ਨੂੰ ਦੋਆਬਾ ਸੇਵਾ ਸਮਿਤੀ ਵਲੋਂ ਕੀਤਾ ਸਨਮਾਨਿਤ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)-ਅੱਜ ਸਮਾਜ ਸੇਵਕ ਰਾਕੇਸ਼ ਜੈਨ ਨੂੰ ਦੋਆਬਾ ਸੇਵਾ ਸਮਿਤੀ ਵਲੋਂ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਬੇਸਹਾਰਾ ਜੀਵਾਂ ਲਈ ਪਾਣੀ ਅਤੇ ਖਾਣੇ ਦੀ ਵਿਵਸਥਾ, ਜ਼ਖਮੀ ...

ਪੂਰੀ ਖ਼ਬਰ »

ਇਕ ਅਵਾਰਾ ਗਾਂ ਨੈਨੋ ਕਾਰ ਦੇ ਮੋਹਰੇ ਆਈ, ਬੇਕਾਬੂ ਹੋਈ ਕਾਰ ਟਾਹਲੀ ਨਾਲ ਟਕਰਾਈ

ਰਾਹੋਂ 23 ਜੁਲਾਈ (ਬਲਬੀਰ ਸਿੰਘ ਰੂਬੀ)- ਸਥਾਨਕ ਰਾਹੋਂ-ਨਵਾਂਸ਼ਹਿਰ ਰੋਡ 'ਤੇ ਸੂਰਜ ਕੁੰਡ ਦੇ ਨਜ਼ਦੀਕ ਇਕ ਨੈਨੋ ਕਾਰ ਦਾ ਆਵਾਰਾ ਗਾਂ ਦੇ ਅਚਾਨਕ ਮੋਹਰੇ ਆ ਜਾਣ ਨਾਲ ਬੇਕਾਬੂ ਹੋ ਕੇ ਕਾਰ ਟਾਹਲੀ ਨਾਲ ਜਾ ਟਕਰਾਈ | ਨੈਨੋ ਕਾਰ ਚਾਲਕ ਐੱਸ.ਡੀ.ਓ. ਪਾਵਰਕਾਮ ਤਰਵਿੰਦਰ ਸਿੰਘ ...

ਪੂਰੀ ਖ਼ਬਰ »

ਮਲੇਰੀਆ ਤੇ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਦਵਾਈਆਂ ਛਿੜਕਣ ਦੀ ਮੰਗ

ਮਜਾਰੀ/ਸਾਹਿਬਾ, 23 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਪਿੰਡ ਸਿੰਬਲ ਮਜਾਰਾ ਦੀ ਪੰਚਾਇਤ ਨੇ ਪ੍ਰਸ਼ਾਸਨ ਤੋਂ ਪਿੰਡ ਵਿਚ ਮਲੇਰੀਆ ਤੇ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਦਵਾਈਆਂ ਦਾ ਛਿੜਕਾਅ ਕਰਵਾਉਣ ਦੀ ਮੰਗ ਕੀਤੀ ਹੈ | ਇਸ ਮੌਕੇ ਸਰਪੰਚ ਜਗਤ ਸਿੰਘ, ਅਵਤਾਰ ਸਿੰਘ ਪਵਿਆਲ, ...

ਪੂਰੀ ਖ਼ਬਰ »

ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ

ਨਵਾਂਸ਼ਹਿਰ, 23 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਵੱਖ-ਵੱਖ ਵਿਭਾਗਾਂ ਦੇ 1 ਜਨਵਰੀ 2006 ਤੋ 30-11-2011 ਦੇ ਸਮੇਂ ਦੌਰਾਨ ਹੋਏ ਸੇਵਾ ਮੁਕਤ ਪੈਨਸ਼ਨਰਾਂ ਦੀ ਮੀਟਿੰਗ ਬਾਰਾਂਦਰੀ ਬਾਗ਼ ਵਿਖੇ ਜ਼ਿਲ੍ਹਾ ਉਪ ...

ਪੂਰੀ ਖ਼ਬਰ »

24 ਘੰਟੇ ਚੱਲਣ ਵਾਲੀਆਂ ਫੈਕਟਰੀਆਂ ਨੂੰ ਮਿਲ ਰਹੀ ਹੈ 5 ਰੁਪਏ ਪ੍ਰਤੀ ਯੂਨਿਟ ਬਿਜਲੀ-ਅਰੋੜਾ

ਜਲੰਧਰ, 23 ਜੁਲਾਈ (ਸ਼ਿਵ ਸ਼ਰਮਾ)-ਰਾਜ ਦੇ ਸਨਅਤ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਈ ਸਨਅਤਕਾਰ ਜਥੇਬੰਦੀਆਂ ਵਲੋਂ 5 ਰੁਪਏ ਪ੍ਰਤੀ ਯੂਨਿਟ ਦੀ ਜਗ੍ਹਾ ਮਹਿੰਗੀ ਬਿਜਲੀ ਦੇਣ ਬਾਰੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ 'ਚ ਅਜੇ ਵੀ ਸਸਤੀ ਬਿਜਲੀ ਦੇ ਰਹੀ ਹੈ ਤੇ ...

ਪੂਰੀ ਖ਼ਬਰ »

ਡੀ. ਏ. ਵੀ. ਸੈਨਟੇਨਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ

ਨਵਾਂਸ਼ਹਿਰ, 23 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਡੀ.ਏ.ਵੀ. ਸੈਨਟਨੇਰੀ ਪਬਲਿਕ ਸਕੂਲ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦੇ ਹੋਏ ਪਿ੍ੰ: ਸੋਨਾਲੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਬਿਨਾਂ ਅੱਗ ਤੋਂ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ...

ਪੂਰੀ ਖ਼ਬਰ »

ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ ਅੱਜ

ਬੰਗਾ, 23 ਜੁਲਾਈ (ਕਰਮ ਲਧਾਣਾ)-ਗੁਰੂ ਅਰਜਨ ਦੇਵ ਜੀ ਮਿਸ਼ਨ ਹਸਪਤਾਲ ਪੱਟੀ ਮਸੰਦਾਂ ਬੰਗਾ ਵਿਖੇ ਵਿਵੇਕ ਯਾਦਗਾਰੀ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ 24 ਜੁਲਾਈ ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ | ਕੈਂਪ ਦੇ ਅਰੰਭ ਵਿਚ ਡਾ: ਸੀਮਾ ਦੂਆ ਮਰੀਜਾਂ ਦੀ ਸਿਹਤ ਸਬੰਧੀ ...

ਪੂਰੀ ਖ਼ਬਰ »

ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਸਰਕਾਰੀ ਵਾਅਦੇ ਹਵਾ 'ਚ ਲਟਕੇ

ਸੰਧਵਾਂ, 23 ਜੁਲਾਈ (ਪ੍ਰੇਮੀ ਸੰਧਵਾਂ)-ਪੰਚਾਇਤੀ ਰਾਜ ਵਿਭਾਗ ਦੇ ਅਧੀਨ ਪੈਂਦੀ ਸੂੰਢ-ਮਕਸੂਦਪੁਰ ਦੀ ਡਿਸਪੈਂਸਰੀ 'ਚ ਪਿਛਲੇ ਇਕ ਸਾਲ ਤੋਂ ਕਰੀਬ ਡਾਕਟਰ ਨਾ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਨਾ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਲਈ ਮੀਟਿੰਗ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਆਜ਼ਾਦੀ ਦਿਵਸ ਸਮਾਗਮ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਲਈ ਬਣੀ ਕਮੇਟੀ ਦੀ ਮੀਟਿੰਗ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਖਿਆ ਕਿ ...

ਪੂਰੀ ਖ਼ਬਰ »

ਗੁਰੂ ਮੱਤ ਅਨੁਸਾਰ ਚੱਲਣ ਵਾਲਾ ਜੀਵ ਸਹਿਜ ਹੀ ਹਰ ਮੁਕਾਮ ਹਾਸਲ ਕਰ ਸਕਦੈ-ਸਵਾਮੀ ਦਾਸਾ ਨੰਦ

ਭੱਦੀ, 23 ਜੁਲਾਈ (ਨਰੇਸ਼ ਧੌਲ)-ਸੰਸਾਰ ਅੰਦਰ ਗੁਰੂ ਮੱਤ ਅਨੁਸਾਰ ਚੱਲਣ ਵਾਲਾ ਜੀਵ ਹਰ ਮੁਕਾਮ ਸਹਿਜ ਹੀ ਹਾਸਲ ਕਰ ਸਕਦਾ ਹੈ ਅਤੇ ਨਾਲ ਹੀ ਜੇਕਰ ਮਨੁੱਖ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਨੂੰ ਅਪਣਾਉਂਦਾ ਹੈ ਤਾਂ ਸਭ ਤੋਂ ਉੱਤਮ ...

ਪੂਰੀ ਖ਼ਬਰ »

ਸੋਹਣ ਆਦੋਆਣਾ ਵਲੋਂ ਪ੍ਰਾਇਮਰੀ ਸਕੂਲ ਕਾਠਗੜ੍ਹ ਦੇ ਬੱਚਿਆਂ ਲਈ 101 ਕਿਤਾਬਾਂ ਭੇਟ

ਕਾਠਗੜ੍ਹ, 23 ਜੁਲਾਈ (ਬਲਦੇਵ ਸਿੰਘ ਪਨੇਸਰ)-ਸਕੂਲੀ ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜਨ ਲਈ ਉੱਘੇ ਸਾਹਿੱਤਕਾਰ ਸੋਹਣ ਆਦੋਆਣਾ ਵਲੋਂ ਆਰੰਭੀ ਮੁਹਿੰਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਾਠਗੜ੍ਹ ਦੇ ਬੱਚਿਆਂ ਨੂੰ 101 ਕਿਤਾਬਾਂ ਭੇਟ ਕੀਤੀਆਂ ਗਈਆਂ | ਉਨ੍ਹਾਂ ...

ਪੂਰੀ ਖ਼ਬਰ »

50ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ

ਬੰਗਾ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)-ਆਪਣੇ 50 ਸਾਲਾਂ ਦਾ ਸ਼ਾਨਦਾਰ ਵਪਾਰਕ ਸਫ਼ਰ ਤੈਅ ਕਰਦੇ ਹੋਏ ਬੰਗਾ ਦੀ ਮਸ਼ਹੂਰ ਫ਼ਰਮ ਰਾਮ ਨਾਥ ਐਾਡ ਸੰਨਜ ਉਰਫ ਮਿੰਦੀ ਦੀ ਹੱਟੀ ਨੇ ਆਪਣੀ 50ਵੀਂ ਵਰ੍ਹੇਗੰਢ ਬੜੀ ਸ਼ਾਨ ਨਾਲ ਮਨਾਈ | ਇਹ ਫ਼ਰਮ ਬੰਗਾ ਵਿਖੇ ਐਮ.ਡੀ.ਐਚ. ਕੰਪਲੈਕਸ ...

ਪੂਰੀ ਖ਼ਬਰ »

ਜਰਮਨ ਤੋਂ ਬਾਲੂ ਭਾਟੀਆ ਦੀ ਲਾਸ਼ ਪਿੰਡ ਕਟਵਾਰਾ ਕਲਾਂ ਪੁੱਜੀ, ਕੀਤਾ ਸਸਕਾਰ

ਟੱਪਰੀਆਂ ਖ਼ੁਰਦ, 23 ਜੁਲਾਈ (ਸ਼ਾਮ ਸੁੰਦਰ ਮੀਲੂ)-25 ਸਾਲ ਤੋਂ ਇਟਲੀ ਦੇ ਪੱਕੇ ਵਸਨੀਕ ਬਲਾਕ ਸੜੋਆ ਦੇ ਪਿੰਡ ਕਟਵਾਰਾ ਕਲਾਂ ਦੇ ਜੰਮਪਲ ਬਾਲ ਕਿਸ਼ਨ (ਬਾਲੂ) ਭਾਟੀਆ ਦੀ ਵਿਦੇਸ਼ੀ ਧਰਤੀ 'ਤੇ ਹੋਈ ਬੇਵਕਤੀ ਮੌਤ ਦੀ ਖ਼ਬਰ ਪਿੰਡ ਪੁੱਜਣ 'ਤੇ ਪਿੰਡ ਵਿਚ ਮਾਤਮ ਛਾ ਗਿਆ | ਮਿ੍ਤਕ ...

ਪੂਰੀ ਖ਼ਬਰ »

ਦੀ ਬਲਾਚੌਰ ਬਹੁਮੰਤਵੀ ਸਹਿਕਾਰੀ ਸਭਾ, ਬਲਾਚੌਰ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ

ਬਲਾਚੌਰ, 23 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਦੀ ਬਲਾਚੌਰ ਬਹੁਮੰਤਵੀ ਸਹਿਕਾਰੀ ਸਭਾ ਬਲਾਚੌਰ ਲਿਮਟਡ ਦੇ ਮੈਂਬਰਾਂ ਦੀ ਚੋਣ ਚੋਣਕਾਰ ਅਧਿਕਾਰੀ ਕਪਿਲ ਕੁਮਾਰ ਨਿਰੀਖਕ ਸਹਿਕਾਰੀ ਸਭਾ ਜਾਡਲਾ ਦੀ ਦੇਖ ਰੇਖ ਹੇਠ ਹੋਈ | ਸਭਾ ਦੇ ਸਕੱਤਰ ਰਣਬੀਰ ਸਿੰਘ ਧਾਲੀਵਾਲ ਨੇ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ ਨੂੰ ਸਦਮਾ, ਪਿਤਾ ਨਹੀਂ ਰਹੇ

ਬਲਾਚੌਰ, 23 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਮਾਰਕੀਟ ਕਮੇਟੀ ਬਲਾਚੌਰ ਦੇ ਸਾਬਕਾ ਚੇਅਰਮੈਨ ਜਥੇ. ਤਰਲੋਚਨ ਸਿੰਘ ਰੱਕੜ ਤੇ ਕਿਸਾਨ ਆਗੂ ਜਸਪਾਲ ਸਿੰਘ ਰੱਕੜ ਦੇ ਸਤਿਕਾਰਯੋਗ ਪਿਤਾ, ਇਲਾਕੇ ਦੀ ਨਾਮਵਰ ਪੰਥਕ ਸ਼ਖ਼ਸੀਅਤ ਜਥੇਦਾਰ ਰਤਨ ਸਿੰਘ ਰੱਕੜ ਅੱਜ ਸਵੇਰੇ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ ਨੂੰ ਸਦਮਾ, ਪਿਤਾ ਨਹੀਂ ਰਹੇ

ਬਲਾਚੌਰ, 23 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਮਾਰਕੀਟ ਕਮੇਟੀ ਬਲਾਚੌਰ ਦੇ ਸਾਬਕਾ ਚੇਅਰਮੈਨ ਜਥੇ. ਤਰਲੋਚਨ ਸਿੰਘ ਰੱਕੜ ਤੇ ਕਿਸਾਨ ਆਗੂ ਜਸਪਾਲ ਸਿੰਘ ਰੱਕੜ ਦੇ ਸਤਿਕਾਰਯੋਗ ਪਿਤਾ, ਇਲਾਕੇ ਦੀ ਨਾਮਵਰ ਪੰਥਕ ਸ਼ਖ਼ਸੀਅਤ ਜਥੇਦਾਰ ਰਤਨ ਸਿੰਘ ਰੱਕੜ ਅੱਜ ਸਵੇਰੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਨਵਾਂਸ਼ਹਿਰ, 23 ਜੁਲਾਈ (ਹਰਵਿੰਦਰ ਸਿੰਘ)-ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਜੋ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ, ਦੀਆਂ ...

ਪੂਰੀ ਖ਼ਬਰ »

ਰਸੋਖਾਨਾ ਮਜਾਰਾ 'ਚ ਧਾਰਮਿਕ ਸਮਾਗਮ

ਬੰਗਾ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਮਜਾਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸੰਤ ਕੁਲਦੀਪ ਸਿੰਘ ਮਜਾਰੀ ਵਾਲਿਆਂ ਨੇ ਕੀਰਤਨ ਕੀਤਾ ਅਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਕਿਹਾ ਬੰਦਗੀ ਤੋਂ ਬਿਨਾ ਮਨੁੱਖ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸਮਾਗਮ

ਸੰਧਵਾਂ, 23 ਜੁਲਾਈ (ਪ੍ਰੇਮੀ ਸੰਧਵਾਂ)-ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ ਮਕਸੂਦਪੁਰ ਵਿਖੇ ਪਿ੍ੰ: ਕਸ਼ਮੀਰ ਚੰਦ ਜੀਵਨਪੁਰੀ ਦੀ ਅਗਵਾਈ 'ਚ ਨਸ਼ਿਆਂ ਖਿਲਾਫ ਜਾਗਰੂਤਾ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ...

ਪੂਰੀ ਖ਼ਬਰ »

ਕੈਪਟਨ ਲਕਸ਼ਮੀ ਸਹਿਗਲ ਦੀ ਬਰਸੀ ਮਨਾਈ

ਬੰਗਾ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)-ਬੰਗਾ ਦੇ ਮੰਢਾਲੀ ਭਵਨ ਵਿਖੇ ਜਨਵਾਦੀ ਇਸਤਰੀ ਸਭਾ ਤੇ ਸੂਬਾ ਪ੍ਰਧਾਨ ਸੁਭਾਸ਼ ਮੱਟੂ ਵਲੋਂ ਆਜ਼ਾਦ ਹਿੰਦ ਫੌਜ ਦੀ ਕੈਪਟਨ ਲਕਸ਼ਮੀ ਸਹਿਗਲ ਦੀ ਬਰਸੀ ਮਨਾਈ ਗਈ | ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਮੈਡਮ ਸਹਿਗਲ ਨੇ ਜਿਥੇ ਦੇਸ਼ ...

ਪੂਰੀ ਖ਼ਬਰ »

ਪ੍ਰਵਾਸੀ ਸੱਜਣਾਂ ਵਲੋਂ ਖ਼ਾਲਸਾ ਮਾਡਲ ਸਕੂਲ ਦੇ ਬੱਚਿਆਂ ਦੀ ਮਦਦ

ਬੰਗਾ, 23 ਜੁਲਾਈ (ਕਰਮ ਲਧਾਣਾ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਬੰਗਾ ਦੇ ਸਰਪ੍ਰਸਤ ਪਿ੍ੰਸੀਪਲ (ਸੇਵਾ ਮੁਕਤ) ਹਰਦੇਵ ਸਿੰਘ ਯੂ.ਐਸ.ਏ., ਉਨ੍ਹਾਂ ਦੀ ਪਤਨੀ ਮੈਡਮ ਜਸਪਾਲ ਕੌਰ ਸਾਬਕਾ ਮੁੱਖ ਅਧਿਆਪਕਾ ਅਤੇ ਮਾ: ਭੀਮ ਸੈਨ (ਸੇਵਾ ਮੁਕਤ) ਵਲੋਂ ਖਾਲਸਾ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਪੋਸਟ ਸਕਾਲਰਸ਼ਿਪ ਸਕੀਮ ਲਾਗੂ ਕਰੇ-ਪ੍ਰਵੀਨ ਬੰਗਾ

ਸੰਧਵਾਂ, 23 ਜੁਲਾਈ (ਪ੍ਰੇਮੀ ਸੰਧਵਾਂ)-ਡਾ: ਅੰਬੇਡਕਰ ਬੁੱਧਿਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਬਸਪਾ ਦੀ ਮਜ਼ਬੂਤੀ ਲਈ ਪਾਰਟੀ ਵਰਕਰਾਂ ਦੀ ਹੋਈ ਮੀਟਿੰਗ ਨੂੰ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਪੋਸਟ ...

ਪੂਰੀ ਖ਼ਬਰ »

ਸ੍ਰੀ ਰਾਧਾ ਰਮਣ ਸੰਕੀਰਤਨ ਮੰਡਲ ਦੀ ਮੀਟਿੰਗ ਹੋਈ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)-ਸ੍ਰੀ ਰਾਧਾ ਰਮਣ ਸੰਕੀਰਤਨ ਮੰਡਲ ਦੀ ਮੀਟਿੰਗ ਸ੍ਰੀ ਗੀਤਾ ਭਵਨ ਮੰਦਰ ਵਿਖੇ ਹੋਈ, ਜਿਸ ਵਿਚ ਮੰਡਲ ਪ੍ਰਧਾਨ ਵਿਕਾਸ ਦੁਆ ਨੇ ਦੱਸਿਆ ਕਿ ਇਸ ਸਾਵਣ ਮਹੀਨੇ ਵਿਚ ਸ੍ਰੀ ਵਿ੍ੰਦਾਵਨ ਧਾਮ ਵਿਖੇ ਝੂਲਾ ਉਤਸਵ ਜੋ ਕਿ ਹਰਿਆਲੀ ਤੀਜ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਨਵਾਂਸ਼ਹਿਰ, 23 ਜੁਲਾਈ (ਹਰਵਿੰਦਰ ਸਿੰਘ)-ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਜੋ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ, ਦੀਆਂ ...

ਪੂਰੀ ਖ਼ਬਰ »

ਅਲੋਪ ਹੋ ਰਹੀ ਕੁਦਰਤੀ ਬਨਸਪਤੀ ਨੂੰ ਸਾਂਭਣਾ ਅੱਜ ਸਮੇਂ ਦੀ ਅਹਿਮ ਲੋੜ-ਭੂਰੀਵਾਲੇ

ਟੱਪਰੀਆਂ ਖ਼ੁਰਦ, 23 ਜੁਲਾਈ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸਾਂਭ ਸੰਭਾਲ ਲਈ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਾਹਦੜਾ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਾਗਮ

ਟੱਪਰੀਆਂ ਖ਼ੁਰਦ, 23 ਜੁਲਾਈ (ਸ਼ਾਮ ਸੁੰਦਰ ਮੀਲੂ)-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਾਹਦੜਾ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਬੱਚੀ ਸੁਨੈਨਾ ਤੇ ਵੰਦਨਾ ਦੇ ਜਨਮ ਦੀ ਖ਼ੁਸ਼ੀ ਵਿਚ ਅਧਿਆਪਕ ਸੁਰਿੰਦਰ ਮਾਹੀ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX