ਤਾਜਾ ਖ਼ਬਰਾਂ


ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  11 minutes ago
ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ੍ਰੀਮਤੀ ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ...
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  32 minutes ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਸਿੱਧੂ ਮੁਸੇਵਾਲਾ ਦੇ ਨਵੇਂ ਗੀਤ ...
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  57 minutes ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ) ਨੂੰ ਤਿਹਾੜ ਕੇਂਦਰੀ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ...
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  about 1 hour ago
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ਅਤੇ ਧਾਗਾ ਮਿੱਲ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ...
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  about 1 hour ago
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖ਼ੁਰਦ ਦੀ ਹੱਡਾ ਰੋੜੀ ਦਾ ਮਾਮਲਾ ਭਖਣ ਕਾਰਨ ਅੱਜ ਉਸ ਸਮੇਂ ਮਾਹੌਲ...
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ ਅਤੇ 6 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ...
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 1 hour ago
ਸ੍ਰੀਨਗਰ, 20 ਸਤੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਸ੍ਰੀਨਗਰ ਜਾਣਗੇ ਅਤੇ ਅਗਲੇ ਦੋ ਦਿਨਾਂ 'ਚ ਬਾਰਾਮੂਲਾ ...
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ 30 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ...
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  about 2 hours ago
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਮੰਡੀ ਵਿਖੇ ਸੰਘਰਸ਼ ਕਮੇਟੀ ਦੇ ਸੱਦ 'ਤੇ 39 ਦੇ ਕਰੀਬ ਪੁੱਜੀਆਂ ਵੱਖ ਵੱਖ ਜਥੇਬੰਦੀਆਂ ...
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਇਕ...
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  about 2 hours ago
ਪਟਿਆਲਾ, 20 ਸਤੰਬਰ (ਅਮਨਦੀਪ ਸਿੰਘ) - ਮਨਜੀਤ ਸਿੰਘ ਧਨੇਰ ਨੂੰ ਇਨਸਾਫ਼ ਦਿਵਾਉਣ, ਕਰਜ਼ਾ ਮਾਫ਼ੀ ਨੂੰ ਲਾਗੂ ਕਰਵਾਉਣ ਅਤੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ...
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  about 3 hours ago
ਬਟਾਲਾ, 20 ਸਤੰਬਰ (ਕਾਹਲੋਂ)- ਬਟਾਲਾ ਵਿਖੇ ਅੱਜ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਵਿਧਾਇਕ ਬਲਜਿੰਦਰ ਸਿੰਘ ਬੈਂਸ ਵੱਲੋਂ ...
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  about 3 hours ago
ਬਟਾਲਾ, 20 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਦੀ ਆਪਸ ਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ....
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 20 ਸਤੰਬਰ- ਮੰਗੋਲੀਆ ਦੇ ਰਾਸ਼ਟਰਪਤੀ ਖਾਲਤਮਾਗਿਨ ਬਤੂਲਗਾ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ...
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  about 3 hours ago
ਮੁੰਬਈ, 20 ਸਤੰਬਰ- ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਸ਼ੁੱਕਰਵਾਰ ਨੂੰ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ ਢਹਿ ਢੇਰੀ ਹੋ ਗਿਆ...
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  about 4 hours ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  about 4 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  about 4 hours ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  about 4 hours ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  about 4 hours ago
ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਾਭਾ ਵਿਖੇ ਕਰਵਾਇਆ ਗਿਆ
. . .  about 5 hours ago
ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ
. . .  about 5 hours ago
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦਰਾਂ ਨੂੰ ਘੱਟ ਕਰਨ ਦਾ ਲਿਆਂਦਾ ਗਿਆ ਪ੍ਰਸਤਾਵ - ਵਿੱਤ ਮੰਤਰੀ
. . .  about 5 hours ago
ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਦੇ 6 ਕਰਮਚਾਰੀ ਟੈਂਕੀ 'ਤੇ ਚੜ੍ਹੇ
. . .  about 5 hours ago
ਪੱਕੇ ਮੋਰਚੇ ਦੇ ਮੱਦੇਨਜ਼ਰ ਪਟਿਆਲਾ 'ਚ ਸਖ਼ਤ ਪ੍ਰਬੰਧ
. . .  about 5 hours ago
ਜਬਰ ਜਨਾਹ ਮਾਮਲੇ ਵਿਚ ਭਾਜਪਾ ਦਾ ਸਾਬਕਾ ਮੰਤਰੀ ਸਵਾਮੀ ਚਿਨਮਿਆਨੰਦ ਗ੍ਰਿਫਤਾਰ
. . .  about 6 hours ago
ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  about 6 hours ago
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  about 7 hours ago
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  about 7 hours ago
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  1 day ago
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 1 hour ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 1 hour ago
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 1 hour ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  0 minutes ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  16 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਆਪਣੇ-ਆਪ ਨੂੰ ਇਸ ਆਧਾਰ 'ਤੇ ਤੋਲਦੇ ਹਾਂ ਕਿ ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡੀ.ਪੀ. ਸਿੰਘ ਚਾਵਲਾ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਹੋਏ ਨਤਮਸਤਕ

ਬਟਾਲਾ, 23 ਜੁਲਾਈ (ਕਾਹਲੋਂ)-ਗੁਰਦੁਆਰਾ ਨਾਨਕ ਝੀਰਾ ਸਾਹਿਬ, ਬਿਦਰ (ਕਰਨਾਟਕ) ਤੋਂ 2 ਜੁੂਨ ਨੂੰ ਆਰੰਭ ਹੋਈ ਗੁਰੂ ਨਾਨਕ ਪ੍ਰਕਾਸ਼ ਯਾਤਰਾ ਨਾਲ ਚੱਲ ਰਹੇ ਤਖ਼ਤ ਸਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਨਿਕ ਅਧਿਕਾਰੀ ਡੀ.ਪੀ. ਸਿੰਘ ਚਾਵਲਾ ਅੱਜ ਆਪਣੀ ਸੁਪਤਨੀ ਬੀਬੀ ਕਮਲਜੀਤ ਕੌਰ ਸਮੇਤ ਬਟਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਏ | ਜਿੱਥੇ ਉਨ੍ਹਾਂ ਦਾ ਪਤਵੰਤਿਆਂ ਨੇ ਨਿੱਘਾ ਸਵਾਗਤ ਕੀਤਾ ਅਤੇ ਮੈਨੇਜਰ ਗੁਰਤਿੰਦਰਪਾਲ ਸਿੰਘ ਮਾਂਟੂ ਭਾਟੀਆ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸ: ਡੀ.ਪੀ. ਸਿੰਘ ਚਾਵਲਾ ਨੇ ਦੱਸਿਆ ਕਿ 2 ਜੂਨ ਨੂੰ ਬਿਦਰ ਤੋਂ ਰਵਾਨਾ ਹੋਈ ਇਸ ਯਾਤਰਾ ਦਾ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਪੁੱਜਣ 'ਤੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ, ਕਾਰ ਸੇਵਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਅਤੇ ਪ੍ਰਬੰਧਕ ਕਮੇਟੀ ਤਖ਼ਤ ਸਾਹਿਬ ਤੇ ਵਿਸ਼ੇਸ਼ ਤੌਰ 'ਤੇ ਸਿੰਧੀ ਸਮਾਜ ਨੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਤੇ 51000 ਰੁਪਏ ਭੇਟ ਕੀਤੇ | ਫਿਰ ਯਾਤਰਾ ਵੱਖ-ਵੱਖ ਰਾਜਾਂ ਤੋਂ ਹੁੰਦੀ ਹੋਈ ਪੰਜਾਬ 'ਚ ਪੁੱਜੀ, ਜਿਸ ਦਾ ਵੱਖ-ਵੱਖ ਸ਼ਹਿਰਾਂ ਅਤੇ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸ਼ਖ਼ਸੀਅਤਾਂ ਨੇ ਨਿੱਘ ਸਵਾਗਤ ਕੀਤਾ, ਜਿਨ੍ਹਾਂ ਦਾ ਬਿਦਰ ਕਮੇਟੀ ਦੇ ਪ੍ਰਧਾਨ ਡਾ: ਬਲਬੀਰ ਸਿੰਘ ਨੇ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਬਟਾਲਾ-ਡੇਰਾ ਬਾਬਾ ਨਾਨਕ ਤੋਂ ਵਾਪਸ ਜਲੰਧਰ, ਦਿੱਲੀ ਰਸਤੇ ਹੁੰਦੀ ਹੋਈ 7 ਸਤੰਬਰ ਨੂੰ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਪੁੱਜੇਗੀ | ਸ: ਡੀ.ਪੀ. ਸਿੰਘ ਚਾਵਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 10, 11, 12 ਨਵੰਬਰ ਨੂੰ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਹੁੰਮ-ਹੰੁਮਾ ਕੇ ਸ਼ਾਮਿਲ ਹੋਣ ਅਤੇ ਸੰਗਤਾਂ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਲਾਹਾ ਲੈਣ | ਅੱਜ ਇਸ ਮੌਕੇ ਉਨ੍ਹਾਂ ਨਾਲ ਰੁਪਿੰਦਰ ਸਿੰਘ ਸ਼ਾਮਪੁਰਾ, ਮਾ: ਜੋਗਿੰਦਰ ਸਿੰਘ ਅੱਚਲੀ ਗੇਟ, ਸਰਬਜੀਤ ਸਿੰਘ ਕਲਸੀ, ਐਡਵੋਕੇਟ ਰਜਿੰਦਰ ਸਿੰਘ ਪਦਮ, ਮਲਕੀਤ ਸਿੰਘ ਹੈਪੀ ਬਸਰਾਵਾਂ, ਬੀਬੀ ਕਮਲਜੀਤ ਕੌਰ ਆਦਿ ਸੰਗਤਾਂ ਹਾਜ਼ਰ ਸਨ |

70 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਗੁਰਦਾਸਪੁਰ, 23 ਜੁਲਾਈ (ਸੈਣੀ)-ਪੰਜਾਬ ਨੰੂ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਐਸ.ਐਸ.ਪੀ.ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਥਾਣਾ ਸਿਟੀ ਗੁਰਦਾਸਪੁਰ ਵਲੋਂ ਸ਼ਹਿਰ ਅੰਦਰ ਵੱਖ-ਵੱਖ ਥਾਈਾ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ...

ਪੂਰੀ ਖ਼ਬਰ »

ਜੂਨੀਅਰ ਇੰਜੀਨੀਅਰਾਂ ਵਲੋਂ ਸਰਕਲ ਦਫ਼ਤਰ ਸਾਹਮਣੇ ਧਰਨਾ

ਗੁਰਦਾਸਪੁਰ, 23 ਜੁਲਾਈ (ਗੁਰਪ੍ਰਤਾਪ ਸਿੰਘ)-ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰ ਕੇਡਰ ਦੀਆਂ ਬਕਾਇਆ ਮੰਗਾਂ ਪ੍ਰਤੀ ਕੋਈ ਸੰਜੀਦਗੀ ਨਾ ਦਿਖਾਉਣ ਕਾਰਨ ਜੂਨੀਅਰ ਇੰਜੀਨੀਅਰਾਂ ਵਲੋਂ ਪੰਜਾਬ ਦੇ ਸਮੁੱਚੇ ਸਰਕਲ ਹੈੱਡ ਕੁਆਟਰਾਂ ਸਾਹਮਣੇ ...

ਪੂਰੀ ਖ਼ਬਰ »

ਝਪਟਮਾਰਾਂ ਨੇ ਔਰਤ ਦੀਆਂ ਵਾਲ਼ੀਆਂ ਝਪਟੀਆਂ

ਦੋਰਾਂਗਲਾ, 23 ਜੁਲਾਈ (ਲਖਵਿੰਦਰ ਸਿੰਘ ਚੱਕਰਾਜਾ)-ਪਿੰਡ ਮਿਆਣੀ ਮਲਾਹ ਦੇ ਵਾਸੀ ਹਜ਼ਾਰਾ ਦੀ ਪਤਨੀ ਅਮਰ ਕੌਰ ਤੋਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਵਾਲੀਆਂ ਖੋਹਣ ਦੀ ਖ਼ਬਰ ਪ੍ਰਾਪਤ ਹੋਈ ਹੈ | ਹਜ਼ਾਰਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਗੁਰਦਾਸਪੁਰ ਤੋਂ ...

ਪੂਰੀ ਖ਼ਬਰ »

ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ, 23 ਜੁਲਾਈ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਹੱਲਾ ਵਿਖੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਮਿ੍ਤਕ ਦੇ ਭਰਾ ਸੁਖਜਿੰਦਰ ਨਾਥ ਨੇ ਦੱਸਿਆ ਕਿ ਉਸ ਦਾ ਭਰਾ ਵਿਕਰਮਜੀਤ ...

ਪੂਰੀ ਖ਼ਬਰ »

ਡਾਈਟ ਤੋਂ ਪ੍ਰਾਪਤ ਕੀਤੇ ਜਾਣ ਰਿਵਾਈਜ਼ਡ ਪੀ.ਟੈੱਟ ਸਰਟੀਫ਼ਿਕੇਟ

ਗੁਰਦਾਸਪੁਰ, 23 ਜੁਲਾਈ (ਸੁਖਵੀਰ ਸਿੰਘ ਸੈਣੀ)-ਸਾਲ 2011, 2013, 2014, 2016 ਦੇ ਰਿਵਾਈਜ਼ਡ ਪੀ.ਟੈੱਟ ਸਰਟੀਫਿਕੇਟ ਅਤੇ 2017 ਦੇ ਪੀ.ਟੈੱਟ ਸਰਟੀਫ਼ਿਕੇਟ 1 ਮਹੀਨੇ ਦੇ ਅੰਦਰ ਦਫ਼ਤਰ ਪਿ੍ੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਡਾਈਟ ਗੁਰਦਾਸਪੁਰ ਤੋਂ ਪ੍ਰਾਪਤ ਕੀਤੇ ਜਾ ਸਕਦੇ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਅੰਮੂ ਚੀਮਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਲਈ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਕੀਤਾ ਆਗਾਜ਼

ਬਟਾਲਾ, 23 ਜੁਲਾਈ (ਕਾਹਲੋਂ)-ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਮਰਿੰਦਰ ਸਿੰਘ ਅੰਮੂ ਚੀਮਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਲਈ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਆਗਾਜ਼ ਕਰ ਦਿੱਤਾ ਹੈ | ਕਿਸ਼ਨਕੋਟ ਸਥਿਤ ਆਪਣੇ ਦਫ਼ਤਰ 'ਚ ਯੂਥ ਅਕਾਲੀ ਦਲ ਆਗੂਆਂ ਦੀ ਭਰਵੀਂ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਤਿੰਨ ਦੁਧਾਰੂ ਪਸ਼ੂਆਂ ਦੀ ਮੌਤ

ਗੁਰਦਾਸਪੁਰ/ਪੁਰਾਣਾ ਸ਼ਾਲਾ, 23 ਜੁਲਾਈ (ਭਾਗਦੀਪ ਸਿੰਘ ਗੋਰਾਇਆ/ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੇ ਗੁਰਦੁਆਰਾ ਟਹਿਲ ਸਿੰਘ ਤਿੱਬੜੀ ਰੋਡ ਨੇੜੇ ਨਿਊ ਵਾਈਟ ਕਾਲੋਨੀ ਵਿਖੇ ਤਿੰਨ ਦੁਧਾਰੂ ਪਸ਼ੂਆਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ...

ਪੂਰੀ ਖ਼ਬਰ »

ਮੋਟਰਸਾਈਕਲ ਨਾਲ ਟਕਰਾ ਕੇ ਔਰਤ ਦੀ ਮੌਤ

ਕਾਹਨੂੰਵਾਨ, 23 ਜੁਲਾਈ (ਹਰਜਿੰਦਰ ਸਿੰਘ ਜੱਜ)-ਸਥਾਨਕ ਚੱਕ ਸ਼ਰੀਫ ਰੋਡ ਥਾਣੇ ਵਾਲੀ ਗਲੀ ਨਜ਼ਦੀਕ ਇਕ ਮੋਟਰਸਾਈਕਲ ਚਾਲਕ ਨਾਲ ਇਕ ਔਰਤ ਵਲੋਂ ਟਕਰਾਏ ਜਾਣ 'ਤੇ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦਰਸ਼ਨਾ ਦੇਵੀ (55) ਪਤਨੀ ਅਰੁਣ ...

ਪੂਰੀ ਖ਼ਬਰ »

ਵਿਧਵਾ ਨੇ ਲਗਾਏ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼

ਬਟਾਲਾ, 23 ਜੁਲਾਈ (ਕਾਹਲੋਂ)-ਅੱਜ 'ਅਜੀਤ' ਉਪ ਦਫ਼ਤਰ 'ਚ ਆ ਕੇ ਇਕ ਵਿਧਵਾ ਔਰਤ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਪਰ ਜਬਰੀ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲਗਾਏ ਹਨ | ਇਸ ਸਬੰਧੀ ਲਿਖਤੀ ਤੌਰ 'ਤੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਭੋਲੀ ਵਿਧਵਾ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ

ਦੀਨਾਨਗਰ, 23 ਜੁਲਾਈ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਦੇ ਨਜ਼ਦੀਕ ਪਿੰਡ ਤਲਵੰਡੀ ਵਿਖੇ ਇਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਰੇਲਵੇ ਪੁਲਿਸ ਚੌਾਕੀ ਦੇ ਇੰਚਾਰਜ ਸ਼ਾਮ ...

ਪੂਰੀ ਖ਼ਬਰ »

10 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਪੁਰਾਣਾ ਸ਼ਾਲਾ, 23 ਜੁਲਾਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਤਿੱਬੜ ਵਲੋਂ ਇਕ ਵਿਅਕਤੀ ਨੰੂ 10 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਨਿਸ਼ਾਨ ਸਿੰਘ ਨਾਰਕੋਟਿਕ ਸੈੱਲ ਗੁਰਦਾਸਪੁਰ ਦੀ ਇਤਲਾਹ 'ਤੇ ਏ.ਆਈ.ਆਈ ਪਰਸ ਰਾਮ ਥਾਣਾ ਤਿੱਬੜ ਨੇ ...

ਪੂਰੀ ਖ਼ਬਰ »

ਸ਼ੋ੍ਰਮਣੀ ਭਗਤ ਨਾਮਦੇਵ ਦੇ 750ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਵਿਸ਼ੇਸ਼ ਮੀਟਿੰਗ

ਘੁਮਾਣ, 23 ਜੁਲਾਈ (ਬੰਮਰਾਹ)-ਸ਼ੋ੍ਰਮਣੀ ਭਗਤ ਨਾਮਦੇਵ ਦਾ 750 ਸਾਲਾ ਪ੍ਰਕਾਸ਼ ਪੁਰਬ ਜੋ ਕਿ ਨਵੰਬਰ 2020 ਵਿਚ ਆ ਰਿਹਾ ਹੈ, ਜਿਸ ਨੂੰ ਲੈ ਕੇ ਭਗਤ ਨਾਮਦੇਵ ਨੂੰ ਸਮਰਪਿਤ ਪੂਰੇ ਦੇਸ਼ ਦੀਆਂ ਸਭਾ ਸੁਸਾਇਟੀਆਂ ਵਲੋਂ ਉਪਰਾਲੇ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ...

ਪੂਰੀ ਖ਼ਬਰ »

ਗੁਰੂ ਨਾਨਕ ਪ੍ਰਕਾਸ਼ ਯਾਤਰਾ ਦਾ ਫਤਹਿਗੜ੍ਹ ਚੂੜੀਆਂ ਪਹੰੁਚਣ 'ਤੇ ਕੀਤਾ ਸਵਾਗਤ

ਫਤਹਿਗੜ੍ਹ ਚੂੜੀਆਂ, 23 ਜੁਲਾਈ (ਧਰਮਿੰਦਰ ਸਿੰਘ ਬਾਠ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ-ਛਾਇਆ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਾਨਕ ਝੀਰਾ ਬਿਦਰ ਕਰਨਾਟਕਾ ਤੋਂ ਆਰੰਭ ਹੋਈ ਗੁਰੂ ਨਾਨਕ ...

ਪੂਰੀ ਖ਼ਬਰ »

ਲੋਕ ਭਾਜਪਾ ਨੂੰ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਰੂਪ 'ਚ ਦੇਖਣ ਲਈ ਉਤਾਵਲੇ-ਪ੍ਰਧਾਨ ਛਿੰਦੀ

ਫਤਹਿਗੜ੍ਹ ਚੂੜੀਆਂ, 23 ਜੁਲਾਈ (ਐੱਮ. ਐੱਸ. ਫੁੱਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਪੰਜਾਬ 'ਚੋਂ 2022 ਤੱਕ ਭਾਜਪਾ ਨੂੰ ਲੋਕ ਸਭਾ ਤੋਂ ਵੱਡੀ ਸਿਆਸੀ ਪਾਰਟੀ ਦੇ ਰੂਪ 'ਚ ਦੇਖਣ ਲਈ ਉਤਾਵਲੇ ਹਨ, ਇਸ ਦਾ ਸਬੂਤ ਲੋਕ ਚੋਣਾਂ ਦੇ ਨਤੀਜਿਆਂ 'ਚ ...

ਪੂਰੀ ਖ਼ਬਰ »

ਨਹਿਰੀ ਵਿਭਾਗ ਵਲੋਂ ਰੁੱਖ ਲਗਾਓ ਵਾਤਾਵਰਨ ਬਚਾਓ ਅਧੀਨ ਲਗਾਏ ਬੂਟੇ

ਗੁਰਦਾਸਪੁਰ, 23 ਜੁਲਾਈ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਸ਼ੁੱਧ ਰੱਖਣ ਲਈ ਚਲਾਈ ਗਈ ਰੱੁਖ ਲਗਾਓ ਵਾਤਾਵਰਨ ਬਚਾਓ ਮੁਹਿੰਮ ਤਹਿਤ ਨਹਿਰੀ ਵਿਭਾਗ ਵਲੋਂ ਗਾਜੀਕੋਟ ਨਹਿਰ ਕਿਨਾਰੇ ਬੂਟੇ ਲਗਾਏ ਗਏ | ਇਸ ਮੌਕੇ ਲੇਬਰ ਸੈੱਲ ...

ਪੂਰੀ ਖ਼ਬਰ »

ਸ਼ੈਂਪੀ ਸੋਹਲ ਭਾਜਪਾ ਯੁਵਾ ਮੋਰਚਾ ਮੈਂਬਰਸ਼ਿਪ ਦੇ ਜ਼ਿਲ੍ਹਾ ਇੰਚਾਰਜ ਅਤੇ ਲੱਕੀ ਸੂਰਿਆਵੰਸ਼ੀ ਬਣੇ ਉਪ ਇੰਚਾਰਜ

ਗੁਰਦਾਸਪੁਰ, 23 ਜੁਲਾਈ (ਆਰਿਫ਼)-ਭਾਜਪਾ ਵਲੋਂ ਪਾਰਟੀ ਅੰਦਰ ਕੀਤੀ ਜਾ ਰਹੀ ਵਰਕਰਾਂ ਦੀ ਭਰਤੀ ਦੇ ਸਬੰਧ ਵਿਚ ਯੁਵਾ ਮੋਰਚਾ ਦੀ ਭਰਤੀ ਲਈ ਯੁਵਾ ਆਗੂ ਸ਼ੈਂਪੀ ਸੋਹਲ ਨੰੂ ਭਾਜਪਾ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਮਾੜੀ ਪੰਨਵਾਂ ਸਕੂਲ 'ਚ ਵਾਤਾਵਰਨ ਬਦਲਾਅ ਤੋਂ ਵਿਦਿਆਥੀਆਂ ਨੂੰ ਜਾਣੂ ਕਰਵਾਇਆ

ਸ੍ਰੀ ਹਰਿਗੋਬਿੰਦਪੁਰ, 23 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਾੜੀ ਪੰਨਵਾਂ ਦੇ ਸ਼ਹੀਦ ਸੂਬੇਦਾਰ ਸਤਨਾਮ ਸਿੰਘ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਫੁਲਜਿੰਦਰ ਸਿੰਘ ਨੇ ਕਿਹਾ ਕਿ ਦਿਨੋਂ-ਦਿਨ ਵਧ ਰਹੀ ਗਰਮੀ ਅਤੇ ਵਾਤਾਵਰਨ 'ਚ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਅਕਾਦਮਿਕ ਵਰੇ੍ਹ ਦੀ ਸ਼ੁਰੂਆਤ ਮੌਕੇ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 23 ਜੁਲਾਈ (ਸੁਖਵੀਰ ਸਿੰਘ ਸੈਣੀ)-ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪਿ੍ੰਸੀਪਲ ਡਾ: ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਅਕਾਦਮਿਕ ਵਰੇ੍ਹ ਦੀ ਸ਼ੁਰੂਆਤ ਮੌਕੇ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੇ ਪ੍ਰੋਫੈਸਰ ਸਾਹਿਬਾਨਾਂ ਨੇ ...

ਪੂਰੀ ਖ਼ਬਰ »

ਨਿਊ ਲੁੱਕ ਸਲੂਨ 'ਚ ਲੱਗੀ ਅੱਗ

ਗੁਰਦਾਸਪੁਰ, 23 ਜੁਲਾਈ (ਆਰਿਫ਼)-ਸਥਾਨਕ ਹਨੰੂਮਾਨ ਚੌਕ 'ਚ ਸਥਿਤ ਨਿਊ ਲੁੱਕ ਸਲੂਨ ਦੀ ਦੂਜੀ ਮੰਜ਼ਿਲ 'ਤੇ ਕਰੀਬ ਸ਼ਾਮ 8:30 ਵਜੇ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਮੌਕੇ ਸਲੂਨ ਦੀ ਮਾਲਕਣ ਪ੍ਰਾਚੀ ਨੇ ਦੱਸਿਆ ਕਿ ਉਹ ਸਲੂਨ 'ਤੇ ਕੰਮ ਕਰਦੀ ਇਕ ਲੜਕੀ ਨਾਲ ਬੈਠੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਲਈ ਵਰਕਰਾਂ 'ਚ ਭਾਰੀ ਉਤਸ਼ਾਹ-ਕੰਵਲਪ੍ਰੀਤ ਸਿੰਘ ਕਾਕੀ

ਬਟਾਲਾ, 23 ਜੁਲਾਈ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪਾਰਟੀ ਦੀ ਮਜ਼ਬੂਤੀ ਤੇ ਵਿਸਥਾਰ ਲਈ ਆਰੰਭੇ ਮੈਂਬਰਸ਼ਿਪ ਅਭਿਆਨ ਲਈ ਅਕਾਲੀ ਵਰਕਰਾਂ 'ਚ ਭਾਰੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਹੈ ਪੂਰੇ-ਤਿ੍ਪਤਾ ਠਾਕੁਰ

ਕਾਦੀਆਂ, 23 ਜੁਲਾਈ (ਪ੍ਰਦੀਪ ਸਿੰਘ ਬੇਦੀ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਜੋ ਚੋਣਾਂ ਦੌਰਾਨ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਮਹਿਲਾ ਵਿੰਗ ਦੀ ਜਰਨਲ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਵਾਈਸ ਆਫ਼ ਧਾਰੀਵਾਲ ਸੰਸਥਾ ਨੇ ਲਗਾਏ ਬੂਟੇ

ਧਾਰੀਵਾਲ, 23 ਜੁਲਾਈ (ਜੇਮਸ ਨਾਹਰ)-ਸਵੈ ਸੇਵੀ ਸੰਸਥਾ ਵਾਇਸ ਆਫ਼ ਧਾਰੀਵਾਲ ਤੇ ਸਮੂਹ ਕਸਬਾ ਵਾਸੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਸੰਸਥਾ ਦੇ ਕੰਨਵੀਨਰ ਡਾ: ਕਮਲਜੀਤ ਸਿੰਘ ਕੇ.ਜੇ. ਦੀ ਅਗਵਾਈ ਵਿਚ ਅੱਪਰਬਾਰੀ ਦੁਆਬ ...

ਪੂਰੀ ਖ਼ਬਰ »

ਨਵੀਂ ਮੈਂਬਰਸ਼ਿਪ ਲਈ ਬੱਬੇਹਾਲੀ ਨੇ ਕੀਤੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

ਗੁਰਦਾਸਪੁਰ, 23 ਜੁਲਾਈ (ਆਰਿਫ਼)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਅੰਦਰ ਨਵੀਂ ਮੈਂਬਰਸ਼ਿਪ ਕਰਨ ਦੀ ਕੀਤੀ ਗਈ ਸ਼ੁਰੂਆਤ ਦੇ ਚੱਲਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਗੁਰਦਾਸਪੁਰ ਹਲਕੇ ਦੇ ਸਮੂਹ ਅਕਾਲੀ ...

ਪੂਰੀ ਖ਼ਬਰ »

ਅਸੀਂ ਆਪਣੇ ਪੰਜਾਬ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਚੁੱਕੇ ਹਾਂ-ਪ੍ਰੋ: ਰਿਆੜ

ਕਾਦੀਆਂ, 23 ਜੁਲਾਈ (ਗੁਰਪ੍ਰੀਤ ਸਿੰਘ)-ਪ੍ਰੋ: ਦਲਬੀਰ ਸਿੰਘ ਰਿਆੜ ਜੋ ਕਿ ਗੁਰਮਤਿ ਅਤੇ ਸਮਾਜਿਕ ਬੁਰਾਈਆਂ ਬਾਰੇ ਹਮੇਸ਼ਾ ਲਿਖਦੇ ਰਹਿੰਦੇ ਹਨ | ਅੱਜ ਕੱਲ੍ਹ ਉਹ ਕਨੇਡਾ-ਅਮਰੀਕਾ ਵਰਗੇ ਵਿਕਸਤ ਦੇਸ਼ਾਂ ਦੇ ਦੌਰੇ 'ਤੇ ਹਨ | ਪਿਛਲੇ ਲਗਪਗ ਦੋ ਮਹੀਨੇ ਤੋਂ ਦਲਬੀਰ ਸਿੰਘ ...

ਪੂਰੀ ਖ਼ਬਰ »

ਅੱਜ ਲੱਗੇਗਾ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ

ਗੁਰਦਾਸਪੁਰ, 23 ਜੁਲਾਈ (ਆਰਿਫ਼)-ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉੱਜਵਲ ਦੀ ਪ੍ਰਧਾਨਗੀ ਹੇਠ 24 ਜੁਲਾਈ ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ...

ਪੂਰੀ ਖ਼ਬਰ »

ਦੀਨਾਨਗਰ ਪੁਲਿਸ ਵਲੋਂ 26 ਕੈਨ ਨਾਜਾਇਜ਼ ਦੇਸੀ ਸ਼ਰਾਬ ਬਰਾਮਦ

ਦੀਨਾਨਗਰ, 23 ਜੁਲਾਈ (ਸੰਧੂ/ਸੋਢੀ/ ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸ਼ੁਰੂ ਕੀਤੇ ਅਭਿਆਨ ਤਹਿਤ ਬੀਤੀ ਰਾਤ ਭਾਰੀ ਮਾਤਰਾ ਵਿਚ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਅਪੰਗਤਾ ਸਰਟੀਫ਼ਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ-ਚੇਅਰਮੈਨ ਚੀਮਾ

ਬਟਾਲਾ, 23 ਜੁਲਾਈ (ਕਾਹਲੋਂ)-ਯੋਗ ਲਾਭਪਾਤਰੀਆਂ ਨੂੰ ਅਪੰਗਤਾ ਸਰਟੀਫ਼ਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਂਦਿਆਂ ਪੰਜਾਬ ਸਰਕਾਰ ਵਲੋਂ ਸਮਰੱਥ ਅਧਿਕਾਰੀਆਂ, ਸੰਸਥਾਵਾਂ/ ਹਸਪਤਾਲਾਂ ਨੂੰ ਅਪੰਗਤਾ ਸਰਟੀਫ਼ਿਕੇਟ ਜਾਰੀ ਕਰਨ ਲਈ ਨਾਮਜ਼ਦ ਕੀਤਾ ...

ਪੂਰੀ ਖ਼ਬਰ »

ਜੇਕਰ ਤਬਾਦਲੇ ਰੱਦ ਨਾ ਹੋਏ ਤਾਂ ਡਾਇਰੈਕਟੋਰੇਟ ਮੂਹਰੇ ਲੱਗੇਗਾ ਪੱਕਾ ਧਰਨਾ-ਵੈਟਰਨਰੀ ਇੰਸਪੈਕਟਰ

ਬਟਾਲਾ, 23 ਜੁਲਾਈ (ਕਾਹਲੋਂ)-ਪਸ਼ੂ ਪਾਲਣ ਵਿਭਾਗ ਵਲੋਂ ਹਾਈਕੋਰਟ ਵਿਭਾਗ ਵਲੋਂ ਦਿੱਤੇ ਇਕ ਪਾਸੜ ਫੈਸਲੇ ਨੂੰ ਆਧਾਰ ਬਣਾ ਕੇ ਵਿਭਾਗ ਦੇ ਡਾਇਰੈਕਟਰ ਵਲੋਂ ਇਕ ਵਿਸ਼ੇਸ਼ ਤਬਕੇ ਦੀ ਸਹੂਲਤ ਲਈ ਕੀਤੇ ਗਏ ਤਬਾਦਲੇ ਰੱਦ ਨਾ ਕੀਤੇ ਤਾਂ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ 'ਚ ਦਿਨ-ਦਿਹਾੜੇ ਘਰ 'ਚੋਂ ਸਾਮਾਨ ਚੋਰੀ

ਸ੍ਰੀ ਹਰਿਗੋਬਿੰਦਪੁਰ, 23 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਮੁਹੱਲਾ ਸੰਤੋਖਪੁਰ ਗੁਰਦਾਸਪੁਰ ਰੋਡ ਬਾਈਪਾਸ 'ਤੇ ਸਥਿਤ ਇਕ ਘਰ 'ਚ ਦਿਨ-ਦਿਹਾੜੇ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਿੰਦਰ ਕੌਰ ਅਤੇ ਉਸ ਦੇ ਸਪੁੱਤਰ ...

ਪੂਰੀ ਖ਼ਬਰ »

ਸ਼ਾਲਾ ਪੁਲਿਸ ਵਲੋਂ 60 ਹਜ਼ਾਰ ਮਿਲੀਲੀਟਰ ਲਾਹਣ ਬਰਾਮਦ

ਪੁਰਾਣਾ ਸ਼ਾਲਾ, 23 ਜੁਲਾਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ 60 ਹਜ਼ਾਰ ਮਿਲੀਲੀਟਰ ਲਾਹਣ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਮੋਹਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਦਰਿਆ ਬਿਆਸ ਧੁੱਸੀ ਕੰਢੇ ਪਿੰਡ ਦਲੇਲਪੁਰ ਖੇਰਾ ਕਾਲੋਨੀ ਨੇੜੇ ...

ਪੂਰੀ ਖ਼ਬਰ »

ਦਰਿਆ ਬਿਆਸ ਦੀ ਧੁੱਸੀ ਕੰਢੇ ਲਾਵਾਰਸ ਹਾਲਤ 'ਚ ਡਿੱਗੇ ਲੱਖਾਂ ਦੇ ਦਰੱਖ਼ਤ

ਪੁਰਾਣਾ ਸ਼ਾਲਾ, 23 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਵਣ ਵਿਭਾਗ ਗੁਰਦਾਸਪੁਰ ਦੀ ਲਾਪ੍ਰਵਾਹੀ ਕਾਰਨ ਲੱਖਾਂ ਰੁਪਏ ਦੇ ਦਰਖ਼ਤ ਦਰਿਆ ਬਿਆਸ ਦੀ ਧੁੱਸੀ ਕੰਢੇ ਲਾਵਾਰਸ ਹਾਲਤ ਵਿਚ ਡਿੱਗੇ ਪਏ ਹਨ | ਜਿਸ ਵੱਲ ਵਣ ਵਿਭਾਗ ਦਾ ਧਿਆਨ ਨਾ ਹੋਣ ਕਾਰਨ ਕੁਝ ਸ਼ਰਾਰਤੀ ...

ਪੂਰੀ ਖ਼ਬਰ »

ਪਿੰਡ ਧਮਰਾਈ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਦੀਨਾਨਗਰ, 23 ਜੁਲਾਈ (ਸੰਧੂ/ਸੋਢੀ/ ਸ਼ਰਮਾ)-ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਅੱਜ ਦੀਨਾਨਗਰ ਹਲਕੇ ਦੇ ਪਿੰਡ ਧਮਰਾਈ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗਰੂਕ ਕਰਨ ਲਈ ਐੱਸ.ਐੱਚ.ਓ. ਬਲਦੇਵ ਰਾਜ ਸ਼ਰਮਾ ਦੀ ...

ਪੂਰੀ ਖ਼ਬਰ »

ਸੁਖਜਿੰਦਰ ਗਰੁੱਪ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਵਰਸੋਲਾ, 23 ਜੁਲਾਈ (ਵਰਿੰਦਰ ਸਹੋਤਾ)-ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ ਪਹੁੰਚੇ ਡਾ: ਦਿਨੇਸ਼ ਕੁਮਾਰ (ਐਮ.ਡੀ ਤੇ ਡੀ.ਐਮ.ਨਿਊਰੋ) ਗੋਲਡ ਮੈਡਲਿਸਟ ਵਲੋਂ ਦਿਮਾਗ਼ ਦੀਆਂ ਬਿਮਾਰੀਆਂ ਨਾਲ ਸਬੰਧਿਤ 352 ਮਰੀਜ਼ਾਂ ਦਾ ...

ਪੂਰੀ ਖ਼ਬਰ »

ਸ਼ਾਂਤੀ ਭਵਨ ਚੈਰੀਟੇਬਲ ਟਰੱਸਟ ਮੁੰਬਈ ਵਲੋਂ ਥੋਮਸ ਮਸੀਹ ਪੰਜਾਬ ਚੇਅਰਮੈਨ ਨਿਯੁਕਤ

ਧਾਰੀਵਾਲ, 23 ਜੁਲਾਈ (ਜੇਮਸ ਨਾਹਰ)-ਮੁੰਬਈ ਵਿਖੇ ਬੱਚਿਆਂ ਦੇ ਚੱਲ ਰਹੇ ਅਨਾਥ ਆਸ਼ਰਮ ਸ਼ਾਂਤੀ ਭਵਨ ਚੈਰੀਟੇਬਲ ਟਰੱਸਟ ਵਲੋਂ ਭਾਜਪਾ ਘੱਟ ਗਿਣਤੀ ਵਿਭਾਗ ਦੇ ਸੂਬਾ ਉਪ ਪ੍ਰਧਾਨ ਥੋਮਸ ਮਸੀਹ ਨੂੰ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਦੌਰਾਨ ਥੋਮਸ ਮਸੀਹ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਜਰਨਲ ਸਕੱਤਰ ਨੇ ਆਪਣੇ ਪਿੰਡ ਦੀਆਂ ਮੁਸ਼ਕਿਲਾਂ ਹਲਕਾ ਵਿਧਾਇਕ ਨੂੰ ਜਾਣੂ ਕਰਵਾਈਆਂ

ਊਧਨਵਾਲ, 23 ਜੁਲਾਈ (ਪਰਗਟ ਸਿੰਘ)-ਨਜ਼ਦੀਕੀ ਪਿੰਡ ਨੱਥੂ ਖਹਿਰਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਨਵ-ਨਿਯੁਕਤ ਜ਼ਿਲ੍ਹਾ ਜਰਨਲ ਗੁਰਨਾਮ ਸਿੰਘ ਖਹਿਰਾ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਮਿਲ ਕੇ ਜਨਰਲ ਸਕੱਤਰ ਬਣਨ ਦੀ ਖੁਸ਼ੀ ਸਾਂਝੀ ਕੀਤੀ ਨਾਲ ਹੀ ਆਪਣੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਅੱਡਾ ਧੰਦੋਈ 'ਚ ਹੋਟਲਾਂ ਤੇ ਫਲਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ

ਊਧਨਵਾਲ, 23 ਜੁਲਾਈ (ਪਰਗਟ ਸਿੰਘ)-ਸੀ.ਐਚ.ਸੀ. ਭਾਮ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚੇਤਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੈਲਥ ਇੰਸਪੈਕਟਰ ਕੁਲਜੀਤ ਸਿੰਘ ਦੀ ਟੀਮ ਨੇ ਹੋਟਲਾਂ ਅਤੇ ਜੂਸ ਤਿਆਰ ਕਰਨ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਸੁਚੇਤ ਕੀਤਾ ਗਿਆ | ...

ਪੂਰੀ ਖ਼ਬਰ »

ਰੰਧਾਵਾ ਤੇ ਬੀਬੀ ਰੰਧਾਵਾ ਹਲਕੇ ਦਾ ਵਿਕਾਸ ਕਰਨ ਲਈ ਵਚਨਬੱਧ-ਭਾਰਦਵਾਜ਼, ਮਹਾਂਦੇਵ

ਕਲਾਨੌਰ, 23 ਜੁਲਾਈ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੋਸ਼ਲ ਮੀਡੀਆ ਦੇ ਰੋਹਿਤ ਭਾਰਦਵਾਜ਼, ਕਾਕਾ ਮਹਾਂਦੇਵ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਜਤਿੰਦਰ ਕੌਰ ...

ਪੂਰੀ ਖ਼ਬਰ »

ਰਾਜ ਪੱਧਰੀ ਪ੍ਰੋਗਰਾਮ 'ਚੋਂ ਪਹਿਲੇ-ਦੂਜੇ ਸਥਾਨ 'ਤੇ ਰਹੀਆਂ ਲੀਲ ਖੁਰਦ ਦੀਆਂ ਸਕੀਆਂ ਭੈਣਾਂ ਦਾ ਸਨਮਾਨ

ਵਡਾਲਾ ਗ੍ਰੰਥੀਆਂ, 23 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)-ਲੁਧਿਆਣਾ ਵਿਖੇ ਹੋਏ ਰਾਜ ਪੱਧਰੀ ਮਲਟੀਟੈਲੇਂਟ ਪ੍ਰੋਗਰਾਮ 'ਕਿਸਮੇ ਕਿਤਨਾ ਹੈ ਦਮ' ਵਿਚ ਇਥੋਂ ਨੇੜਲੇ ਪਿੰਡ ਲੀਲ ਖੁਰਦ ਦੀਆਂ ਦੋ ਸਕੀਆਂ ਭੈਣਾਂ ਨੇ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਇਲਾਕੇ ...

ਪੂਰੀ ਖ਼ਬਰ »

ਡਾ: ਮਾਨੇਪੁਰ ਦੀ ਅਗਵਾਈ 'ਚ ਸਿਹਤ ਅਮਲੇ ਵਲੋਂ ਪਿੰਡ ਮਾਨੇਪੁਰ 'ਚ ਲਗਾਇਆ ਜਾਗਰੂਕਤਾ ਕੈਂਪ

ਕਲਾਨੌਰ, 23 ਜੁਲਾਈ (ਪੁਰੇਵਾਲ)-ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀਆਂ ਹਦਾਇਤਾਂ 'ਤੇ ਸਿਹਤ ਅਮਲੇ ਵਲੋਂ ਪਿੰਡ ਮਾਨੇਪੁਰ 'ਚ ਡਾ. ਗੁਰਮੀਤ ਸਿੰਘ ਸਰਪੰਚ ਦੇ ਸਹਿਯੋਗ ਨਾਲ ਸਿਹਤ ...

ਪੂਰੀ ਖ਼ਬਰ »

ਸਰਪੰਚ ਰਜਿੰਦਰ ਸਿੰਘ ਤੇ ਸਟੀਫ਼ਨ ਨੇ ਖੁਸ਼ੀਪੁਰ 'ਚ ਚੱਲ ਰਹੇ ਵਿਕਾਸੀ ਕਾਰਜਾਂ ਦੀ ਕੀਤੀ ਸਮੀਖਿਆ

ਕਲਾਨੌਰ, 23 ਜੁਲਾਈ (ਪੁਰੇਵਾਲ)-ਨੇੜਲੇ ਪਿੰਡ ਖੁਸ਼ੀਪੁਰ 'ਚ ਸਥਿਤ ਦੋ ਵੱਖ-ਵੱਖ ਪੰਚਾਇਤਾਂ ਦੇ ਸਰਪੰਚਾਂ ਵਲੋਂ ਪੰਚਾਇਤ ਪੰਚਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਕਾਸੀ ਕਾਰਜ ਸ਼ੁਰੂ ਕਰਵਾਏ ਗਏ ਹਨ | ਇਸ ਸਬੰਧੀ ਸਰਪੰਚ ਰਜਿੰਦਰ ਸਿੰਘ ਨਾਗਰਾ ਅਤੇ ਸਰਪੰਚ ...

ਪੂਰੀ ਖ਼ਬਰ »

ਪਰਿਵਾਰ ਨਿਯੋਜਨ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਤੇ ਕਲੋਰੀਨ ਦੀਆਂ ਦਿੱਤੀਆਂ ਗੋਲੀਆਂ

ਕਾਦੀਆਂ, 23 ਜੁਲਾਈ (ਗੁਰਪ੍ਰੀਤ ਸਿੰਘ)-ਐਸ.ਐਮ.ਓ. ਕਾਦੀਆਂ ਨਿਰੰਕਾਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਕਾਦੀਆਂ ਦੇ ਸਿਵਲ ਇੰਸਪੈਕਟਰ ਕੁਲਬੀਰ ਸਿੰਘ ਦੀ ਟੀਮ ਵਲੋਂ ਕਾਦੀਆਂ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਪਰਿਵਾਰ ਨਿਯੋਜਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਰੁੱਖ ਲਗਾਓ ਮੁਹਿੰਮ ਸ਼ੁਰੂ-ਮੈਨੇਜਰ ਭਾਮ

ਹਰਚੋਵਾਲ, 23 ਜੁਲਾਈ (ਰਣਜੋਧ ਸਿੰਘ ਭਾਮ)-ਪੰਜਾਬ ਨੂੰ ਹਰਿਆਵਲ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਰੁੱਖ ਲਗਾਓ ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਥੈਲਾਸੀਮੀਆ ਦੇ ਮਰੀਜ਼ਾਂ ਨੂੰ ਵੰਡੇ ਮੁਫ਼ਤ ਬੱਸ ਕੂਪਨ

ਪਠਾਨਕੋਟ, 23 ਜੁਲਾਈ (ਆਰ. ਸਿੰਘ/ਸੰਧੂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਥੈਲਾਸੀਮੀਆਂ ਦੇ ਮਰੀਜ਼ਾਂ ਨੂੰ ਮੁਫ਼ਤ ਬੱਸ ਕੂਪਨ ਵੰਡੇ ਗਏ | ਸਿਵਲ ਸਰਜਨ ਡਾ: ਨੈਨਾ ਸਲਾਥੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਤਿ੍ਪਤ ਰਜਿੰਦਰ ਸਿੰਘ ਬਾਜਵਾ ਮਾਫ਼ੀ ਮੰਗੇ ਨਹੀਂ ਤਾਂ ਫੂਕੇ ਜਾਣਗੇ ਪੁਤਲੇ-ਯੋਗਰਾਜ ਸ਼ਰਮਾ

ਪਠਾਨਕੋਟ, 23 ਜੁਲਾਈ (ਚੌਹਾਨ)-ਸ਼ਿਵ ਸੈਨਾ ਦੀ ਮੀਟਿੰਗ ਪ੍ਰਦੇਸ਼ ਦਫ਼ਤਰ ਸੁੰਦਰ ਨਗਰ ਪਠਾਨਕੋਟ ਵਿਖੇ ਪ੍ਰਦੇਸ਼ ਪ੍ਰਧਾਨ ਯੋਗਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪ੍ਰਦੇਸ਼ ਦੇ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਗਊ ਮਾਤਾ ਦੇ ਵਿਸ਼ੇ 'ਚ ਜੋ ...

ਪੂਰੀ ਖ਼ਬਰ »

ਬਾਸਮਤੀ ਦੀ ਪੈਦਾਵਾਰ ਵਧਾਉਣ ਲਈ ਪਠਾਨਕੋਟ ਅੰਦਰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ-ਡਾ: ਹਰਤਰਨਪਾਲ ਸਿੰਘ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਜ਼ਿਲ੍ਹਾ ਪਠਾਨਕੋਟ ਵਿਚ ਮਿਆਰੀ ਬਾਸਮਤੀ ਦੀ ਪੈਦਾਵਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਇਹ ਪ੍ਰਗਟਾਵਾ ਡਾ: ਹਰਤਰਨਪਾਲ ਸਿੰਘ ਮੁੱਖ ...

ਪੂਰੀ ਖ਼ਬਰ »

ਆਈ ਡੋਨੇਸ਼ਨ ਐਾਡ ਬੈਂਕ ਸੁਸਾਇਟੀ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਪਠਾਨਕੋਟ ਆਈ ਡੋਨੇਸ਼ਨ ਐਾਡ ਬੈਂਕ ਸੁਸਾਇਟੀ ਵਲੋਂ ਪ੍ਰਧਾਨ ਵਿਜੇ ਕੁਮਾਰ ਪਾਸੀ ਦੀ ਅਗਵਾਈ ਹੇਠ ਡਾ: ਕੇ.ਡੀ.ਆਈ. ਹਸਪਤਾਲ ਅਤੇ ਪੀ.ਸੀ. ਹਿਊਮੈਨਿਟੀ ਦੇ ਸਹਿਯੋਗ ਨਾਲ ਮਿਸ਼ਨ ਰੋਡ ਦੇ ਨਜ਼ਦੀਕ ਸਥਿਤ ਰੇਣੂਕਾ ਮੰਦਿਰ ਕੰਪਲੈਕਸ ਵਿਚ ...

ਪੂਰੀ ਖ਼ਬਰ »

ਕਾਰਪੋਰੇਟਰ ਰਾਜੂ ਮਹਾਜਨ ਨੇ ਡੀ. ਐੱਸ. ਪੀ. ਹੈੱਡਕੁਆਟਰ ਨਾਲ ਕੀਤੀ ਮੀਟਿੰਗ

ਪਠਾਨਕੋਟ, 23 ਜੁਲਾਈ (ਸੰਧੂ)-ਵਾਰਡ ਨੰਬਰ-38 ਦੇ ਕਾਰਪੋਰਟੇਰ ਰਾਜੂ ਮਹਾਜਨ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਡੀ.ਐੱਸ.ਪੀ ਹੈੱਡਕੁਆਟਰ ਰਾਜੇਸ਼ ਮੱਟੂ ਨਾਲ ਮੀਟਿੰਗ ਕੀਤੀ | ਕਾਰਪੋਰੇਟਰ ਰਾਜੂ ਮਹਾਜਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ...

ਪੂਰੀ ਖ਼ਬਰ »

ਸੇਵਾ ਕੇਂਦਰ ਜੁਗਿਆਲ ਿਖ਼ਲਾਫ਼ ਲੋਕਾਂ ਕੀਤਾ ਰੋਸ ਪ੍ਰਦਰਸ਼ਨ

ਸ਼ਾਹਪੁਰ ਕੰਢੀ, 23 ਜੁਲਾਈ (ਰਣਜੀਤ ਸਿੰਘ)-ਸੇਵਾ ਕੇਂਦਰ ਜੁਗਿਆਲ ਦੀ ਮਾੜੀ ਕਾਰਗੁਜਾਰੀ ਿਖ਼ਲਾਫ਼ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ | ਜਦੋਂ ਜੀ.ਓ.ਜੀ. ਟੀਮ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਸਿਕੰਦਰ ਸਿੰਘ ਪਠਾਨੀਆ ਨੇ ਆਪਣੀ ਟੀਮ ਸਮੇਤ ਸੇਵਾ ਕੇਂਦਰ ਦਾ ਦੌਰਾ ਕੀਤਾ ...

ਪੂਰੀ ਖ਼ਬਰ »

ਗੁੰਡਾ ਪਰਚੀ ਕੱਟਣੀ ਬੰਦ ਪਰ ਕੋਈ ਗਿ੍ਫ਼ਤਾਰ ਨਹੀਂ

ਪਠਾਨਕੋਟ, 23 ਜੁਲਾਈ (ਚੌਹਾਨ)-ਹਰਿਆਲ ਵਿਚ ਨਾਕੇ ਲਗਾ ਕੇ ਇਕੱਠੇ ਕੀਤੇ ਜਾ ਰਹੇ ਗੁੰਡਾ ਪਰਚੀ ਕੱਟ ਕੇ ਰੋਜ਼ਾਨਾ ਦੇ ਲੱਖਾਂ ਰੁਪਏ ਲੈਣੇ ਤਾਂ ਬੰਦ ਹੋ ਗਏ ਹਨ ਤੇ ਪਰਚੀਆਂ ਕੱਟਣ ਵਾਲੇ ਦਫ਼ਤਰਾਂ ਨੰੂ ਤਾਲੇ ਵੀ ਲੱਗੇ ਹਨ | ਪਰ ਪੁਲਿਸ ਉਦੋਂ ਜਾਗੀ ਜਦੋਂ ਇਸ ਦਾ ਰੌਲਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਕਰਮਚਾਰੀਆਂ ਨਾਲ ਪਿੰਡ ਛੰਨੀ ਦੇ ਲੋਕਾਂ ਨੇ ਕੀਤੀ ਕੁੱਟਮਾਰ

ਡਮਟਾਲ, 23 ਜੁਲਾਈ (ਰਾਕੇਸ਼ ਕੁਮਾਰ)-ਨਸ਼ੇ ਦੇ ਕਾਰੋਬਾਰ ਦਾ ਗੜ੍ਹ ਮੰਨੇ ਜਾਣ ਵਾਲੇ ਪਿੰਡ ਛੰਨੀ ਬੇਲੀ ਵਿਚ ਨਸ਼ੇ ਦੇ ਵਪਾਰੀਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਕਿਸੇ ਮਾਮਲੇ ਵਿਚ ਇਕ ਵਿਅਕਤੀ ਨੰੂ ਫੜਨ ਲਈ ਆਈ ਪੰਜਾਬ ਪੁਲਿਸ ਦੇ ਚਾਰ ਕਰਮਚਾਰੀਆਂ ਨੰੂ ਜਬਰਦਸਤੀ ...

ਪੂਰੀ ਖ਼ਬਰ »

ਸ਼ੈਲੀ ਰੋਡ ਆਦਰਸ਼ ਕਾਲੋਨੀ ਨਿਵਾਸੀ ਗੰਦੇ ਨਾਲਿਆਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਤੋਂ ਪ੍ਰੇਸ਼ਾਨ

ਪਠਾਨਕੋਟ , 23 ਜੁਲਾਈ (ਆਰ. ਸਿੰਘ)-ਸ਼ੈਲੀ ਰੋਡ ਆਦਰਸ਼ ਕਾਲੋਨੀ ਪਠਾਨਕੋਟ ਵਿਖੇ ਗੰਦੇ ਨਾਲਿਆਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਾਲੋਨੀ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧ ਵਿਚ ਕਾਲੋਨੀ ਵਾਸੀ ਠਾਕੁਰ ਸਵਰਣ ਸਿੰਘ, ਮੰਗਲ ...

ਪੂਰੀ ਖ਼ਬਰ »

ਦੀਪਕ ਹਿਲੋਰੀ ਨੇ ਐੱਸ.ਐੱਸ.ਪੀ. ਪਠਾਨਕੋਟ ਵਜੋਂ ਅਹੁਦਾ ਸੰਭਾਲਿਆ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਐੱਸ. ਐੱਸ.ਪੀ. ਵਿਵੇਕਸ਼ੀਲ ਸੋਨੀ ਦੇ ਤਬਾਦਲੇ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਨਵੇਂ ਐੱਸ. ਐੱਸ.ਪੀ. ਦੀਪਕ ਹਿਲੋਰੀ ਨੇ ਪਠਾਨਕੋਟ ਦੇ ਐੱਸ.ਐੱਸ.ਪੀ.ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਮੌਕੇ ਸਾਰੇ ਅਧਿਕਾਰੀਆਾ ...

ਪੂਰੀ ਖ਼ਬਰ »

ਆਨੰਦਵਾਹਿਨੀ ਪੀਠ ਪ੍ਰੀਸ਼ਦ ਤੇ ਆਦਿੱਤੇਵਾਹਿਨੀ ਵਲੋਂ ਸਮਾਗਮ

ਪਠਾਨਕੋਟ, 23 ਜੁਲਾਈ (ਸੰਧੂ)-ਆਨੰਦਵਾਹਿਨੀ ਪੀਠ ਪ੍ਰੀਸ਼ਦ ਤੇ ਆਦਿੱਤੇਵਾਹਿਨੀ ਵਲੋਂ ਜਗਤ ਗੁਰੂ ਸੁਆਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਜੀ ਦੇ 76ਵੇਂ ਪ੍ਰਗਟ ਦਿਵਸ 'ਤੇ ਪ੍ਰਧਾਨ ਕਮਲਦੀਪ ਰੰਧਾਵਾ ਦੀ ਅਗਵਾਈ ਵਿਚ ਸਥਾਨਿਕ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਮੀਟਿੰਗ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਮੀਟਿੰਗ ਸੂਬਾਈ ਆਗੂ ਨਿਰਮਲ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਡਾਇਰੈਕਟੋਰੇਟ ਵਲੋਂ ਪਸ਼ੂ ਡਿਸਪੈਂਸਰੀਆਂ ਨੂੰ ਬੰਦ ਕਰਨ ਲਈ ਕੀਤੀ ਜਾ ਰਹੀ ਵਧੀਕੀ ...

ਪੂਰੀ ਖ਼ਬਰ »

ਭਾਰਤੀ ਸਟੇਟ ਬੈਂਕ ਵਲੋਂ ਸਿਵਲ ਹਸਪਤਾਲ ਵਿਖੇ ਲਗਾਏ ਬੂਟੇ ਤੇ ਟ੍ਰੀ ਗਾਰਡ

ਪਠਾਨਕੋਟ, 23 ਜੂਨ (ਸੰਧੂ)-ਭਾਰਤੀ ਸਟੇਟ ਬੈਂਕ ਮੁੱਖ ਸ਼ਾਖਾ ਢਾਗੂੰ ਰੋਡ ਪਠਾਨਕੋਟ ਵਲੋਂ ਸਿਵਲ ਹਸਪਤਾਲ ਵਿਖੇ ਚੀਫ਼ ਮੈਨੇਜਰ ਪ੍ਰਦੀਪ ਭਾਰਦਵਾਜ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਜਿਸ ਵਿਚ ਚੰਡੀਗੜ੍ਹ ਨੈੱਟਵਰਕ 1 ਦੇ ਜਨਰਲ ਮੈਨੇਜਰ ਸੁਰਿੰਦਰ ਰਾਣਾ ਮੁੱਖ ਮਹਿਮਾਨ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਤਿੰਨ ਹੋਣਹਾਰ ਵਿਦਿਆਰਥਣਾਂ ਨੰੂ ਵਜ਼ੀਫ਼ਾ ਭੇਟ

ਪਠਾਨਕੋਟ, 23 ਜੁਲਾਈ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਤਿੰਨ ਹੋਣਹਾਰ ਵਿਦਿਆਰਥਣਾਂ ਨੰੂ ਵਜ਼ੀਫ਼ਾ ਭੇਟ ਕੀਤਾ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਆਰੀਆ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਬ-ਜੇਲ੍ਹ ਪਠਾਨਕੋਟ ਦਾ ਦੌਰਾ

ਪਠਾਨਕੋਟ, 23 ਜੁਲਾਈ (ਆਰ. ਸਿੰਘ/ਸੰਧੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਸਕੱਤਰ ਜਤਿੰਦਰ ਪਾਲ ਸਿੰਘ ਸੀ.ਜੇ.ਐਮ. ਸਕੱਤਰ ਵਲੋਂ ਸਬ-ਜੇਲ੍ਹ ਪਠਾਨਕੋਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਜਤਿੰਦਰਪਾਲ ਸਿੰਘ ਸੀ.ਜੇ.ਐਮ. ਸਕੱਤਰ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਦੇਸ਼ ਭਗਤ ਕਮੇਟੀ ਵਲੋਂ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਨ ਮਨਾਇਆ

ਪਠਾਨਕੋਟ, 23 ਜੁਲਾਈ (ਸੰਧੂ)-ਦੇਸ਼ ਭਗਤ ਕਮੇਟੀ ਵਲੋਂ ਪ੍ਰਧਾਨ ਕੇਵਲ ਕ੍ਰਿਸ਼ਨ ਮਹਾਜਨ ਦੀ ਪ੍ਰਧਾਨਗੀ ਹੇਠ ਮਹਾਨ ਸਵਤੰਤਰਤਾ ਸੈਨਾਨੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਵਸ ਮਨਾਇਆ ਗਿਆ | ਪਹਿਲਾਂ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੀ ...

ਪੂਰੀ ਖ਼ਬਰ »

ਅਮਰਨਾਥ ਯਾਤਰੀਆਂ ਦਾ ਪਠਾਨਕੋਟ ਪਹੁੰਚਣ 'ਤੇ ਸਵਾਗਤ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਸ਼ਿਵ ਸੇਵਕ ਵੈੱਲਫੇਅਰ ਸੁਸਾਇਟੀ ਅਮਰਨਾਥ ਲੰਗਰ ਕਮੇਟੀ ਦੇ ਭੰਡਾਰੇ ਦੇ 23ਵੇਂ ਦਿਨ ਮਹਾਰਾਸ਼ਟਰ ਪੂਣੇ ਤੋਂ 14 ਆਦਮੀਆਂ ਦਾ ਜਥਾ ਸਵਰਾਜ ਐਕਸਪੈੱ੍ਰਸ ਤੋਂ ਪਠਾਨਕੋਟ ਚੱਕੀ ਬੈਂਕ ਰੁਕਿਆ | ਜਿਨ੍ਹਾਂ ਦਾ ਸੁਸਾਇਟੀ ਵਲੋਂ ਸਵਾਗਤ ਕੀਤਾ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਹੋਣਹਾਰ ਵਿਦਿਆਰਥੀ ਨੂੰ 10 ਹਜ਼ਾਰ ਰੁਪਏ ਵਜ਼ੀਫ਼ਾ ਭੇਟ

ਪਠਾਨਕੋਟ, 23 ਜੁਲਾਈ (ਸੰਧੂ)-ਰੋਟਰੀ ਕਲੱਬ ਪਠਾਨਕੋਟ ਵਲੋਂ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਪ੍ਰਧਾਨ ਇੰਦਰਪਾਲ ਮਹਾਜਨ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ ਜਿਸ ਵਿਚ ਕਾਲਜ ਦੇ ਪਿ੍ੰਸੀਪਲ ਡਾ. ਰਾਕੇਸ਼ ਮੋਹਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਸਮਾਗਮ ...

ਪੂਰੀ ਖ਼ਬਰ »

ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਨੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਨਾਲ ਕੀਤੀ ਮੀਟਿੰਗ

ਪਠਾਨਕੋਟ, 23 ਜੁਲਾਈ (ਸੰਧੂ)-ਜ਼ਿਲ੍ਹਾ ਪਠਾਨਕੋਟ ਵਪਾਰ ਮੰਡਲ ਵਲੋਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਵਿਚ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਡਾ. ਸੰਜੀਵ ਤਿਵਾਰੀ ਨਾਲ ਮੀਟਿੰਗ ਕੀਤੀ ਗਈ ਤੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ ...

ਪੂਰੀ ਖ਼ਬਰ »

ਮੀਰੀ ਪੀਰੀ ਪ੍ਰਚਾਰ ਸੰਸਥਾ ਵਲੋਂ ਆਰੰਭ ਕੀਤੀ ਗੁਰਮਤਿ ਚੇਤਨਾ ਲਹਿਰ ਪ੍ਰਤੀ ਸੰਗਤ 'ਚ ਭਾਰੀ ਉਤਸ਼ਾਹ-ਜਥੇਦਾਰ ਚਾਵਲਾ

ਨਰੋਟ ਮਹਿਰਾ, 23 ਜੁਲਾਈ (ਰਾਜ ਕੁਮਾਰੀ)-ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਮੀਰੀ ਪੀਰੀ ਪ੍ਰਚਾਰ ਸੰਸਥਾ ਪਠਾਨਕੋਟ ਵਲੋਂ ਆਰੰਭ ਕੀਤੀ ਗਈ ਗੁਰਮਤਿ ਚੇਤਨਾ ਲਹਿਰ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ...

ਪੂਰੀ ਖ਼ਬਰ »

ਬਾਬਾ ਸ਼ੇਰੇ ਖ਼ਾਨ ਸ਼ਾਹ ਪਠਾਨ ਅਤੇ ਬਾਬਾ ਅਸ਼ੋਕ ਸ਼ਾਹ ਦੀ ਦਰਗਾਹ 'ਤੇ ਧਾਰਮਿਕ ਪ੍ਰੋਗਰਾਮ ਕਰਵਾਇਆ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਸਰਬ ਸਾਂਝਾ ਪੀਰ ਬਾਬਾ ਸ਼ੇਰੇ ਖ਼ਾਨ ਸ਼ਾਹ ਪਠਾਨ ਅਤੇ ਬਾਬਾ ਅਸ਼ੋਕ ਸ਼ਾਹ ਦੀ ਦਰਗਾਹ ਪਠਾਨਕੋਟ ਦੇ ਸੇਵਾਦਾਰਾਂ ਵਲੋਂ ਗੁਰਦਾਸਪੁਰ ਰੋਡ ਪਠਾਨਕੋਟ ਗੁਰੂ ਪੂਰਨਿਮਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦਾ ਆਰੰਭ ...

ਪੂਰੀ ਖ਼ਬਰ »

ਕੈਪਟਨ ਸਰਕਾਰ ਲੋਕ ਵਾਅਦਿਆਂ ਨੂੰ ਵਿਸਾਰਨ ਵਾਲੀ ਸਾਬਤ ਹੋਈ ਹੈ-ਅਮਨਦੀਪ ਸਿੰਘ

ਪਠਾਨਕੋਟ, 23 ਜੁਲਾਈ (ਆਰ. ਸਿੰਘ)-ਕੈਪਟਨ ਸਰਕਾਰ ਨੇ ਸੂਬੇ ਨੂੰ ਚਾਰ ਹਫ਼ਤਿਆਂ ਵਿਚ ਨਸ਼ਾ ਮੁਕਤ ਕਰਨ ਦਾ ਸ੍ਰੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਐਲਾਨ ਕੀਤਾ ਸੀ | ਪਰ ਅੱਜ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਮੌਤ ਨੂੰ ਗਲੇ ਲਗਾ ਰਹੀ ਹੈ | ਅਜਿਹਾ ਮਾੜਾ ਸਮਾਂ ਪਿਛਲੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX