ਤਾਜਾ ਖ਼ਬਰਾਂ


ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  43 minutes ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  55 minutes ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  about 2 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  about 2 hours ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  about 2 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  about 2 hours ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  about 4 hours ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 4 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 4 hours ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ- ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ...
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ- ਪੰਜਾਬ ਦੀਆਂ ਔਰਤਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਆਪਣੇ ਨਿੱਜੀ ਮੋਬਾਇਨ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਜਾਰੀ...
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  about 5 hours ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 5 hours ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 5 hours ago
ਆਈ. ਐੱਨ. ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ
. . .  about 5 hours ago
ਮੁੱਖ ਮੰਤਰੀ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਨਿੱਜੀ ਸਹਾਇਕਾਂ ਦੀ ਪੋਸਟਿੰਗ ਰੱਦ ਕਰਨ ਦੇ ਹੁਕਮ
. . .  about 5 hours ago
ਫ਼ਿਰੋਜ਼ਪੁਰ ਵਿਖੇ ਨੌਜਵਾਨਾਂ ਦੀ ਲੜਾਈ 'ਚ ਚੱਲੀ ਗੋਲੀ, ਸਰਪੰਚ ਜ਼ਖ਼ਮੀ
. . .  about 6 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  about 6 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  about 7 hours ago
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 7 hours ago
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 7 hours ago
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 7 hours ago
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 7 hours ago
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 7 hours ago
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 8 hours ago
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 8 hours ago
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  about 8 hours ago
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 8 hours ago
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 9 hours ago
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 9 hours ago
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 9 hours ago
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 10 hours ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 10 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 10 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 10 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 12 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 12 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 12 hours ago
ਅੱਜ ਦਾ ਵਿਚਾਰ
. . .  about 13 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  about 1 hour ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  24 minutes ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  28 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਆਪਣੇ-ਆਪ ਨੂੰ ਇਸ ਆਧਾਰ 'ਤੇ ਤੋਲਦੇ ਹਾਂ ਕਿ ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ

ਤਰਨਤਾਰਨ

ਖਡੂਰ ਸਾਹਿਬ 'ਚ ਓਵਰਲੋਡ ਟਰਾਲੀਆਂ ਤੋਂ ਉੱਡਦੀ ਮਿੱਟੀ ਤੋਂ ਦੁਕਾਨਦਾਰ ਤੇ ਰਾਹਗੀਰ ਡਾਢੇ ਪ੍ਰੇਸ਼ਾਨ

ਖਡੂਰ ਸਾਹਿਬ, 23 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਕਿਸਾਨਾਂ ਦੀਆਂ ਫਸਲਾਂ ਢੋਹਣ ਲਈ ਰੋਡ 'ਤੇ ਬਿਨਾਂ ਟੈਕਸ ਚਲਦੀਆਂ ਟਰੈਕਟਰ ਟਰਾਲੀਆਂ ਨੂੰ ਪਿਛਲੇ ਸਮੇਂ ਤੋਂ ਕਮਰਸ਼ੀਅਲ ਵਾਹਨ ਦੇ ਤੌਰ 'ਤੇ ਮਿੱਟੀ, ਇੱਟਾਂ, ਰੇਤ, ਬੱਜਰੀ ਆਦਿ ਵਸਤੂਆਂ ਢੋਣ ਲਈ ਵਰਤਿਆ ਜਾਣ ਲੱਗਾ ਹੈ ਜਿਸ ਨਾਲ ਵੱਡੇ ਪੱਧਰ 'ਤੇ ਸਰਕਾਰ ਨੂੰ ਚੂਨਾ ਤਾਂ ਲਗਦਾ ਹੀ ਹੈ ਪਰ ਟਰਾਲੀਆਂ ਵਿਚ ਡਾਲੇ ਤੋਂ ਉਪਰ ਬੋਦੀ ਕੱਢ ਕੇ ਮਿੱਟੀ ਢੋਹਣ ਦਾ ਕੰਮ ਬਿਨਾਂ ਕਿਸੇ ਰੋਕ ਟੋਕ ਦੇ ਚੱਲ ਰਿਹਾ ਹੈ | ਜਿਸ ਕਾਰਨ ਜਨਤਾ ਪ੍ਰੇਸ਼ਾਨ ਹੋ ਰਹੀ ਹੈ | ਜਦੋਂ ਕਿ ਮਿੱਟੀ, ਇੱਟਾਂ, ਰੇਤ ਆਦਿ ਵਸਤੂਆਂ ਨੂੰ ਸੜਕਾਂ 'ਤੇ ਲਿਜਾਣ ਸਮੇਂ ਢੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ ਪਰ ਟ੍ਰੈਫਿਕ ਪੁਲਿਸ ਵਲੋਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਣ ਕਾਰਨ ਆਮ ਹੀ ਸੜਕਾਂ 'ਤੇ ਬਿਨਾਂ ਡੱਕੇ ਟਰਾਲੀਆਂ ਤੇ ਉਕਤ ਵਸਤੂਆਂ ਢੋਣ ਦਾ ਕੰਮ ਬਿਨਾਂ ਕਿਸੇ ਰੋਕ ਟੋਕ ਦੇ ਚੱਲ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਵੱਡੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ | ਮਿੱਟੀ ਡਾਲੇ ਤੋਂ ਉਪਰ ਲੱਧਣ ਕਾਰਨ ਆਮ ਹੀ ਸੜਕਾਂ 'ਤੇ ਖਿੱਲਰ ਜਾਂਦੀ ਹੈ ਜੋ ਬਾਅਦ ਵਿਚ ਧੂੜ ਬਣ ਕੇ ਉੱਡਦੀ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਮੌਕੇ ਖਡੂਰ ਸਾਹਿਬ ਬਜ਼ਾਰ ਦੇ ਦੁਕਾਨਦਾਰਾਂ ਸਕੱਤਰ ਸਿੰਘ ਟੈਂਟ ਵਾਲੇ, ਜਸਵੰਤ ਸਿੰਘ ਗਾਰਮੈਂਟ ਵਾਲਿਆਂ, ਗੁਰਜੀਤ ਸਿੰਘ ਸੋਹਲ, ਹਰਜੀਤ ਸਿੰਘ ਸੇਖੋਂ, ਪ੍ਰਦੀਪ ਸਿੰਘ, ਜੇ.ਕੇ. ਫੋਟੋ ਫਰੇਮ ਵਾਲਿਆਂ ਨੇ ਮੁੱਖ ਬਾਜ਼ਾਰ ਵਿਚ ਮਿੱਟੀ ਦੀਆਂ ਟਰਾਲੀਆਂ ਲੰਘਣ ਕਾਰਨ ਖਿਲਰੀ ਮਿੱਟੀ ਦਿਖਾਉਂਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰਾਲੀਆਂ ਢੱਕ ਕੇ ਚੱਲਣ ਦੇ ਨਿਰਦੇਸ਼ ਸਖ਼ਤੀ ਨਾਲ ਲਾਗੂ ਕੀਤੇ ਜਾਣ ਤੇ ਟ੍ਰੈਫਿਕ ਪੁਲਿਸ ਵਲੋਂ ਆਪਣੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇ ਤਾਂ ਜੋ ਸੜਕਾਂ 'ਤੇ ਮਿੱਟੀ ਨਾ ਉੱਡੇ | ਟ੍ਰੈਫਿਕ ਇੰਚਾਰਜ ਜ਼ਿਲ੍ਹਾ ਤਰਨ ਤਾਰਨ ਐੱਸ.ਪੀ. ਜਸਵੰਤ ਕੌਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਉਹ ਜ਼ੋਨ ਦੇਖਾਂਗੀ ਤੇ ਫਿਰ ਕਾਰਵਾਈ ਕਰਾਂਗੀ | ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਕਿਰਾਏ 'ਤੇ ਟਰਾਲੀਆਂ ਵਿਚ ਮਿੱਟੀ ਢੋਈ ਜਾ ਸਕਦੀ ਹੈ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ ਜਿਸ ਤੋਂ ਇੰਝ ਲਗਦਾ ਹੈ ਕਾਨੂੰਨ ਦੇ ਰਖਵਾਲਿਆਂ ਨੂੰ ਆਮ ਜਨਤਾ ਦੀ ਕੋਈ ਪ੍ਰਵਾਹ ਨਹੀ |

ਮਹਿੰਗੀ ਬਿਜਲੀ ਤੇ ਮਹਿਕਮੇ ਦੀ ਲੁੱਟ-ਖਸੁੱਟ ਵਿਰੁੱਧ ਸੀ.ਪੀ.ਐੱਮ. ਵਲੋਂ ਰੋਸ ਪ੍ਰਦਰਸ਼ਨ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)- ਸੀ.ਪੀ.ਆਈ.ਐੱਮ. ਵਲੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਸੂਬਾ ਪੱਧਰ 'ਤੇ ਅੱਜ ਰੋਸ ਮੁਜ਼ਾਹਰੇ ਕਰਕੇ ਮਹਿੰਗੀ ਬਿਜਲੀ ਦੀਆਂ ਦਰਾਂ 'ਚ ਕਟੌਤੀ ਕਰਨ ਲਈ ਐੱਸ.ਡੀ.ਓਜ਼ ਰਾਹੀਂ ਮੰਗ ਪੱਤਰ ਭੇਜਣ ਦੇ ਸੱਦੇ ਤਹਿਤ ਤਰਨ ਤਾਰਨ ਸ਼ਹਿਰ 'ਚ ਪਾਰਟੀ ...

ਪੂਰੀ ਖ਼ਬਰ »

ਟੀਮ ਗ਼ਲੋਬਲ ਨੇ 2 ਸਾਲ ਦੇ ਗੈਪ ਵਾਲੀ ਇਕ ਹੋਰ ਵਿਦਿਆਰਥਣ ਦਾ ਸਪਾਊਸ ਵੀਜ਼ਾ ਲਗਵਾਇਆ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)- ਸਟੱਡੀ ਵੀਜ਼ੇ 'ਤੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਵਾਲੀ ਨਾਮਵਰ ਸੰਸਥਾ 'ਟੀਮ ਗਲੋਬਲ ਇਮੀਗ੍ਰੇਸ਼ਨ' ਵਲੋਂ ਇਕ ਹੋਰ ਗੈਪ ਵਾਲੀ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਲਗਵਾਇਆ ਗਿਆ | ਵੀਜ਼ਾ ਮਾਹਿਰ ਗੈਵੀ ਕਲੇਰ ਨੇ ...

ਪੂਰੀ ਖ਼ਬਰ »

ਪਿਉ-ਪੁੱਤਰ 'ਤੇ ਕੀਤਾ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਸ਼ਰਾਬ ਦੇ ਠੇਕੇਦਾਰਾਂ ਨੇ ਜਾਨਲੇਵਾ ਹਮਲਾ

ਪੱਟੀ, 23 ਜੁਲਾਈ (ਅਵਤਾਰ ਸਿੰਘ ਖਹਿਰਾ)- ਪਿੰਡ ਰੱਤਾ ਗੁੱਦਾ ਵਿਖੇ ਪਿਉ-ਪੁੱਤਰ 'ਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਅਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵਲੋਂ ਬੀਤੀ ਸ਼ਾਮ ਜਾਨ ਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਰਕਾਰੀ ...

ਪੂਰੀ ਖ਼ਬਰ »

ਪਤਨੀ ਨੂੰ ਕ੍ਰਿਪਾਨ ਤੇ ਦਾਤਰਾਂ ਨਾਲ ਕੀਤਾ ਜ਼ਖ਼ਮੀ, ਕੇਸ ਦਰਜ

ਤਰਨ ਤਾਰਨ, 23 ਜੁਲਾਈ (ਪਰਮਜੀਤ ਜੋਸ਼ੀ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਗਿੱਲ ਕਲੇਰ ਵਿਖੇ ਇਕ ਪਤੀ ਵਲੋਂ ਆਪਣੀ ਪਤਨੀ ਨੂੰ ਮਾਰ ਕੁਟਾਈ ਕਰਕੇ ਕ੍ਰਿਪਾਨਾਂ ਨਾਲ ਜ਼ਖ਼ਮੀ ਕਰ ਦੇਣ 'ਤੇ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਕੇਸ ਦਰਜ ਕੀਤਾ | ਏ.ਐੱਸ.ਆਈ. ਅਵਤਾਰ ਸਿੰਘ ...

ਪੂਰੀ ਖ਼ਬਰ »

ਸਬ ਇੰਸਪੈਕਟਰ ਸੁਖਰਾਜ ਸਿੰਘ ਨੇ ਥਾਣਾ ਝਬਾਲ ਦੇ ਐੱਸ.ਐੱਚ.ਓ. ਵਜੋਂ ਅਹੁਦਾ ਸੰਭਾਲਿਆ

ਝਬਾਲ, 23 ਜੁਲਾਈ (ਸੁਖਦੇਵ ਸਿੰਘ)- ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁਵ ਦਾਹੀਆ ਵਲੋਂ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਥਾਣਾ ਝਬਾਲ ਦੇ ਐੱਸ.ਐੱਚ.ਓ. ਦੇ ਖਾਲੀ ਪਏ ਅਹੁਦੇ 'ਤੇ ਸਬ ਇੰਸਪੈਕਟਰ ਸੁਖਰਾਜ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ | ਸੁਖਰਾਜ ਸਿੰਘ ਪਹਿਲਾ ਨਾਰਕੋਟਿਕ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ

ਸਰਾਏਾ ਅਮਾਨਤ ਖਾਂ, 23 ਜੁਲਾਈ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏਾ ਅਮਾਨਤ ਖਾਂ ਦੀ ਪੁਿੁਲਸ ਪਾਰਟੀ ਵਲੋਂ ਇਕ ਮੋਟਰਸਾਈਕਲ ਸਵਾਰ ਕੋਲੋ ਹੈਰੋਇਨ ਬਰਾਮਦ ਕੀਤੀ ਗਈ | ਥਾਣਾ ਮੁਖੀ ਇੰਸ: ਰਣਜੀਤ ਸਿੰਘ ਧਾਰੀਵਾਲ ਨੇ ਦੱਸਿਆ ਕਿ ਏ.ਐਸ.ਆਈ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਕਰੇਨ ਦੀ ਫੇਟ ਵੱਜਣ ਨਾਲ ਬਿਜਲੀ ਦਾ ਖੰਭਾ ਟੁੱਟ ਕੇ ਸੜਕ 'ਚ ਡਿੱਗਾ

ਖਾਲੜਾ, 23 ਜੁਲਾਈ (ਜੱਜਪਾਲ ਸਿੰਘ)-ਕਸਬਾ ਖਾਲੜਾ ਦੇ ਮੁੱਖ ਬਾਜ਼ਾਰ ਅੰਦਰ ਖਾਲੜਾ ਹਰੀਕੇ ਸੜਕ ਨੂੰ ਚੌੜਾ ਕਰ ਰਹੀ ਹੈ | ਸੀਗਲ ਕੰਪਨੀ ਦੀ ਕਰੇਨ ਦੀ ਫੇਟ ਵੱਜਣ ਨਾਲ ਬਿਜਲੀ ਦਾ ਖੰਭਾ ਟੁੱਟ ਕੇ ਮੁੱਖ ਸੜਕ 'ਤੇ ਡਿੱਗ ਪਿਆ ਅਤੇ ਕੁਦਰਤ ਵੱਸ ਉਸ ਵੇਲੇ ਸੜਕ ਤੋਂ ਕੋਈ ਵਾਹਨ ਨਾ ...

ਪੂਰੀ ਖ਼ਬਰ »

ਹਰਿਆਵਲ ਫਾਊਾਡੇਸ਼ਨ ਵਲੋਂ ਹੁਣ ਤੱਕ ਪੰਜਾਹ ਹਜ਼ਾਰ ਬੂਟੇ ਮੁਫਤ ਵੰਡੇ ਗਏ - ਢਿਲੋਂ

ਸਰਾਏਾ ਅਮਾਨਤ ਖਾਂ, 23 ਜੁਲਾਈ (ਨਰਿੰਦਰ ਸਿੰਘ ਦੋਦੇ)-ਪਿੰਡ ਗੰਡੀਵਿੰਡ ਵਿਖੇ ਹਰਿਆਵਲ ਫਾਊਾਡੇਸ਼ਨ ਵਲੋਂ 1 ਲੱਖ ਬੂਟੇ ਵੰਡਣ ਦਾ ਜੋ ਟੀਚਾ ਮਿਥਿਆ ਗਿਆ ਸੀ, ਸਬੰਧੀ ਆਪਣੀ ਬਣਾਈ ਗਈ ਨਰਸਰੀ ਵਿਚੋਂ ਹੁਣ ਤਕ ਪੰਜਾਹ ਹਜ਼ਾਰ ਦੇ ਕਰੀਬ ਵੱਖ ਵੱਖ ਕਿਸਮ ਦੇ ਬੂਟੇ ਮੁਫਤ ਵੰਡੇ ...

ਪੂਰੀ ਖ਼ਬਰ »

ਦੁਖੀਆਂ ਤੇ ਲੋੜਵੰਦਾਂ ਦੀ ਸੇਵਾ ਕਰਨਾ ਉੱਤਮ ਕਾਰਜ - ਡਾ: ਸੋਹਲ

ਤਰਨ ਤਾਰਨ, 23 ਜੁਲਾਈ (ਗੁਰਪ੍ਰੀਤ ਸਿੰਘ ਕੱਦ ਗਿੱਲ)- ਜੈ ਮਲਾਪ ਸਮਾਜ ਸੇਵੀ ਸੰਸਥਾ ਵਲੋਂ ਪ੍ਰਧਾਨ ਮਦਨ ਲਾਲ ਦੀ ਅਗਵਾਈ ਵਿਚ ਲਬਾਰਟਰੀ ਟੈਸਟਾਂ ਲਈ ਮੁਫਤ ਮੈਡੀਕਲ ਕੈਂਪ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਲੰਗਰ ਹਾਲ ਦੇ ਨਜ਼ਦੀਕ ਲਗਾਇਆ ਗਿਆ | ਕੈਂਪ ਦਾ ਉਦਘਾਟਨ ...

ਪੂਰੀ ਖ਼ਬਰ »

ਇੰਸਪੈਕਟਰ ਮਨੋਜ ਕੁਮਾਰ ਥਾਣਾ ਸਦਰ ਤਰਨ ਤਾਰਨ ਦੇ ਐੱਸ.ਐੱਚ.ਓ. ਨਿਯੁਕਤ

ਤਰਨ ਤਾਰਨ, 23 ਜੁਲਾਈ (ਪਰਮਜੀਤ ਜੋਸ਼ੀ)-ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁਵ ਦਾਹੀਆ ਨੇ ਥਾਣਾ ਸਦਰ ਤਰਨ ਤਾਰਨ ਵਿਖੇ ਇੰਸਪੈਕਟਰ ਮਨੋਜ ਕੁਮਾਰ ਨੂੰ ਐੱਸ.ਐੱਚ.ਓ. ਨਿਯੁਕਤ ਕੀਤਾ ਹੈ | ਇੰਸ: ਮਨੋਜ ਕੁਮਾਰ ਥਾਣਾ ਚੋਹਲਾ ਸਾਹਿਬ ਤੋਂ ਬਦਲ ਕੇ ਇਥੇ ਆਏ ਹਨ | ਆਪਣਾ ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਦਲੀਪ ਕੁਮਾਰ ਨੇ ਟ੍ਰੈਫਿਕ ਇੰਚਾਰਜ ਇਲਾਕਾ ਝਬਾਲ ਦਾ ਅਹੁਦਾ ਸੰਭਾਲਿਆ

ਝਬਾਲ, 23 ਜੁਲਾਈ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਐੱਸ.ਐੱਸ.ਪੀ. ਤਰਨ ਤਾਰਨ ਵਲੋਂ ਹਾਲ ਹੀ ਵਿਚ ਕੀਤੀਆਂ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਤਹਿਤ ਝਬਾਲ ਇਲਾਕੇ ਦੇ ਨਵੇਂ ਆਏ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ | ...

ਪੂਰੀ ਖ਼ਬਰ »

ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ

ਪੱਟੀ, 23 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਪੱਟੀ ਵਿਖੇੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਿੱਖਿਆ ਅਫ਼ਸਰ ਸ੍ਰੀਮਤੀ ਰੇਖਾ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਪਿ੍ੰਸੀਪਲ ਨਰਾਜ ਕੌਰ ਨਾਮਧਾਰੀ ...

ਪੂਰੀ ਖ਼ਬਰ »

ਡਾ: ਸ਼ਮਸ਼ੇਰ ਸਿੰਘ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਮੈਡੀਸਨ ਵਿਭਾਗ ਦੇ ਮੁਖੀ ਨਿਯੁਕਤ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)- ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ: ਸ਼ਮਸ਼ੇਰ ਸਿੰਘ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿਖੇ ਮੈਡੀਸਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ | ਡਾ: ਸ਼ਮਸ਼ੇਰ ਸਿੰਘ ਨੇ ਤਰਨਤਾਰਨ ਵਿਖੇ ਲੰਮਾ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਨੈਸ਼ਨਲ ਸਟਾਇਲ ਮੁਕਾਬਲੇ ਕਰਵਾਏ

ਪੱਟੀ, 23 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਤਰਨ ਤਾਰਨ ਦੇ ਕਬੱਡੀ ਨੈਸ਼ਨਲ ਸਟਾਇਲ ਅੰਡਰ-14, ਅੰਡਰ-18, ਲੜਕੇ-ਲੜਕੀਆਂ ਅਤੇ ਅੰਡਰ-25 ਮੈਨ-ਵੂਮੈਨ ਦੇ ਮੁਕਾਬਲੇ ਮਲਟੀਪਰਪਜ਼ ਸਪੋਰਟਸ ...

ਪੂਰੀ ਖ਼ਬਰ »

'ਅੱਗ ਤੋਂ ਬਿਨਾਂ ਪਕਵਾਨ' ਵਿਸ਼ੇ 'ਤੇ ਮੁਕਾਬਲਾ ਕਰਵਾਇਆ

ਤਰਨ ਤਾਰਨ, 23 ਜੁਲਾਈ (ਲਾਲੀ ਕੈਰੋਂ)- ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ਹੇਠ ਚੱਲ ਰਹੀ ਗੁਰੂ ਨਾਨਕ ਦੇਵ ਅਕੈਡਮੀ ਝਬਾਲ ਰੋਡ ਤਰਨ ਤਾਰਨ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੁਕਾਬਲੇ ਵਿਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ | ...

ਪੂਰੀ ਖ਼ਬਰ »

ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸੁਰ ਸਿੰਘ, 23 ਜੁਲਾਈ (ਧਰਮਜੀਤ ਸਿੰਘ)- ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਅੱਜ ਸਥਾਨਕ ਸ਼ਿਮਲਾ ਸਾਹਿਬ ਅਸਥਾਨ ਵਿਖੇ ਬ੍ਰਹਮ ਗਿਆਨੀ ਬਾਬਾ ਸੋਹਣ ਸਿੰਘ ਅਤੇ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਦਰਸਾਈ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਭਾਸ਼ਨ ਤੇ ਲੈਕਚਰ ਮੁਕਾਬਲੇ ਕਰਵਾਏ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਬਡੀ ਪ੍ਰੋਗਰਾਮ ਅਨੁਸਾਰ ਲੈਕਚਰ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿੰਨਾਂ ਵਿਚ ਨੇੜੇ ਦੇ 9 ਸਕੂਲਾਂ ਦੇ ਵਿਦਿਆਰਥੀਆਂ, ਬਲਾਕ ਨੋਡਲ ਅਫ਼ਸਰ ਮੈਡਮ ...

ਪੂਰੀ ਖ਼ਬਰ »

ਸਿਹਤ ਵਿਭਾਗ ਕਲੈਰੀਕਲ ਯੂਨੀਅਨ ਨੇ ਕੀਤੀ ਕਲਮ ਛੋੜ ਹੜਤਾਲ

ਤਾਰਨ ਤਾਰਨ, 23 ਜੁਲਾਈ (ਗੁਰਪ੍ਰੀਤ ਸਿੰਘ ਕੱਦ ਗਿੱਲ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ 'ਤੇ ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫੀਸਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਸਮੁੱਚੇ ਕਲੈਰੀਕਲ ...

ਪੂਰੀ ਖ਼ਬਰ »

ਇੰਸ: ਸੋਨਮਦੀਪ ਕੌਰ ਮੁੜ ਥਾਣਾ ਚੋਹਲਾ ਸਾਹਿਬ ਦੇ ਐੱਸ.ਐੱਚ.ਓ. ਨਿਯੁਕਤ

ਚੋਹਲਾ ਸਾਹਿਬ, 23 ਜੁਲਾਈ (ਬਲਵਿੰਦਰ ਸਿੰਘ ਚੋਹਲਾ)- ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ ਐੱਸ.ਐੱਸ.ਪੀ. ਧਰੁਵ ਦਹੀਆ ਦੇ ਨਿਰਦੇਸ਼ਾਂ 'ਤੇ ਇੰਸ: ਸੋਨਮਦੀਪ ਕੌਰ ਨੂੰ ਦੁਬਾਰਾ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਐੱਸ.ਐੱਚ.ਓ. ਨਿਯੁਕਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ...

ਪੂਰੀ ਖ਼ਬਰ »

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਨੇ ਜਲ ਸਪਲਾਈ ਦਫ਼ਤਰ ਵਿਖੇ ਦਿੱਤਾ ਧਰਨਾ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)-ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿਖੇ ਜਲ ਸਪਲਾਈ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਵੱਖ-ਵੱਖ ਅਹੁਦੇਦਾਰਾਂ ਵਲੋਂ ਸਰਕਾਰ ਵਲੋਂ ਕੀਤੇ ਜਾ ਰਹੇ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲਾਂ 'ਚ ਕੀਤੇ ਵਾਧੇ ਨੇ ਲੋਕਾਂ ਦਾ ਲੱਕ ਤੋੜਿਆ-ਕਾ: ਦਵਿੰਦਰ ਸੋਹਲ

ਝਬਾਲ, 23 ਜੁਲਾਈ (ਸੁਖਦੇਵ ਸਿੰਘ)- ਪੈਟਰੋਲ ਤੇ ਡੀਜ਼ਲ ਦੇ ਭਾਅ ਅਤੇ ਬਿਜਲੀ ਦੇ ਬਿੱਲਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਵਾਪਸ ਲੈਣ ਅਤੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਰੱਦ ਕਰਨ, ਠੇਕੇ 'ਤੇ ਕੰਮ ਕਰਵਾਉਣ ਦੀ ਪ੍ਰਣਾਲੀ ਬੰਦ ਕਰਨ ਦੀ ਸਰਕਾਰ ਕੋਲੋਂ ਮੰਗ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਅਮਰਕੋਟ ਵਿਖੇ ਪੁਸਤਕਾਂ ਵੰਡੀਆਂ

ਅਮਰਕੋਟ, 23 ਜੁਲਾਈ (ਭੱਟੀ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨ ਦੇ ਮੰਤਵ ਨਾਲ ਸ਼ੁਰੂ ਕੀਤੀ ਮੁਫ਼ਤ ਪੁਸਤਕਾਂ ਵੰਡਣ ਦੀ ਗਤੀਵਿਧੀ ਤਹਿਤ ਸਰਕਾਰੀ ਹਾਈ ਸਕੂਲ ਅਮਰਕੋਟ ਵਿਖੇ ਮੁੱਖ ਅਧਿਆਪਕਾ ਮਨਿੰਦਰ ਕੌਰ ਦੀ ਰਹਿਨੁਮਾਈ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਸੋਢੀ ਪਬਲਿਕ ਸਕੂਲ ਵਿਖੇ ਜਾਗਰੂਕਤਾ ਪ੍ਰੋਗਰਾਮ

ਭਿੱਖੀਵਿੰਡ, 23 ਜੁਲਾਈ (ਬੌਬੀ)- ਸਿਵਲ ਸਰਜਨ ਡਾ: ਅਨੂਪ ਕੁਮਾਰ ਅਤੇ ਜ਼ਿਲ੍ਹਾ ਮਲੇਰੀਆ ਅਫ਼ਸਰ ਡਾ: ਸਵਰਨਜੀਤ ਧਵਨ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਵਲੋਂ ਜੁਲਾਈ ਮਹੀਨਾ ਡੇਂਗੂ ਵਿਰੋਧੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਬਲਾਕ ਪੱਧਰੀ ...

ਪੂਰੀ ਖ਼ਬਰ »

ਇੰਸ: ਸੋਨਮਦੀਪ ਕੌਰ ਮੁੜ ਥਾਣਾ ਚੋਹਲਾ ਸਾਹਿਬ ਦੇ ਐੱਸ.ਐੱਚ.ਓ. ਨਿਯੁਕਤ

ਚੋਹਲਾ ਸਾਹਿਬ, 23 ਜੁਲਾਈ (ਬਲਵਿੰਦਰ ਸਿੰਘ ਚੋਹਲਾ)- ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ ਐੱਸ.ਐੱਸ.ਪੀ. ਧਰੁਵ ਦਹੀਆ ਦੇ ਨਿਰਦੇਸ਼ਾਂ 'ਤੇ ਇੰਸ: ਸੋਨਮਦੀਪ ਕੌਰ ਨੂੰ ਦੁਬਾਰਾ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਐੱਸ.ਐੱਚ.ਓ. ਨਿਯੁਕਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਦਿਵਿਆਂਗਤਾ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਬਣਾਇਆ ਹੋਰ ਸੁਚਾਰੂ - ਗਿੱਲ

ਪੱਟੀ, 23 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਲੋੜਵੰਦਾਂ ਨੂੰ ਦਿਵਿਆਂਗਤਾ ਸਰਟੀਫੀਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਦਿਆਂ ਪੰਜਾਬ ਸਰਕਾਰ ਵਲੋਂ ਸਮਰੱਥ ਅਧਿਕਾਰੀਆਂ, ਸੰਸਥਾਵਾਂ/ਹਸਪਤਾਲਾਂ ਨੂੰ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਲਈ ...

ਪੂਰੀ ਖ਼ਬਰ »

ਪੀ.ਐੱਸ.ਈ.ਬੀ. ਇੰਪਲਾਈਜ਼ ਯੂਨੀਅਨ ਦੀ ਮੀਟਿੰਗ

ਤਰਨ ਤਾਰਨ, 23 ਜੁਲਾਈ (ਲਾਲੀ ਕੈਰੋਂ)¸ਬਿਜਲੀ ਕਾਮਿਆਂ ਦੀ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸਥਾਨਕ ਦਿਹਾਤੀ ਡਵੀਜ਼ਨ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਡਵੀਜ਼ਨ ਪ੍ਰਧਾਨ ਜਸਬੀਰ ਸਿੰਘ ਸੇਰੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਖੇਤੀ ਵਿਭਾਗ ਵਲੋਂ ਕੀਟਨਾਸ਼ਕ ਵਿਕ੍ਰੇਤਾਵਾ ਨਾਲ ਮੀਟਿੰਗ

ਪੱਟੀ, 23 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੱਟੀ ਵਿਖੇ ਬਲਾਕ ਖੇਤੀਬਾੜੀ ਅਫਸਰ ਡਾ: ਜਸਬੀਰ ਸਿੰਘ ਗਿੱਲ, ਡਾ: ਭੁਪਿੰਦਰ ਸਿੰਘ ਏ. ਡੀ. ਓ., ਡਾ: ਸੰਦੀਪ ਸਿੰਘ ਏ. ਡੀ. ਓ., ਡਾ: ਗੁਰਵਿੰਦਰ ਸਿੰਘ ਏ. ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਮੁਹਿੰਮ ਤਹਿਤ ਸਿਵਲ ਜੱਜ ਸੀਨੀਅਰ ਡਵੀਜ਼ਨ ਪੱਟੀ ਨੇ ਲਗਾਏ ਰੁੱਖ

ਪੱਟੀ, 23 ਜੁਲਾਈ (ਅਵਤਾਰ ਸਿੰਘ ਖਹਿਰਾ)-ਅਜੋਕਾ ਵਾਤਾਵਰਣ ਬਹੁਤ ਗੰਦਾ ਹੋ ਗਿਆ ਹੈ ਅਤੇ ਕੁਦਰਤੀ ਸੋਮਿਆਂ ਦੀ ਘਾਟ ਕਾਰਨ ਤਪਿਸ਼ ਬਹੁਤ ਜ਼ਿਆਦਾ ਵੱਧ ਗਈ ਹੈ ਜਿਸ ਕਾਰਨ ਸਾਨੂੰ ਹੁਣ ਰੁੱਖ ਲਗਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ, ਇਹ ਵਿਚਾਰ ਸਿਵਲ ਜੱਜ ਸੀਨੀਅਰ ਡਵੀਜ਼ਨ ...

ਪੂਰੀ ਖ਼ਬਰ »

ਸ਼ਤਾਬਦੀ ਸਮਾਰੋਹ 'ਚ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ: ਵਰਾਣਾ, ਕਾਹਲਵਾਂ

ਫਤਿਆਬਾਦ, 23 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸਿਆਸੀ ਸਲਾਹਕਾਰ ਸਿਕੰਦਰ ਸਿੰਘ ਵਰਾਣਾ ਤੇ ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ ਨੇ ਫਤਿਆਬਾਦ ਵਿਖੇ ਸਾਥੀਆਂ ਸਰਪੰਚ ਹਰਭਜਨ ਸਿੰਘ ਡੇਹਰਾ ਸਾਹਿਬ, ...

ਪੂਰੀ ਖ਼ਬਰ »

ਕਾਂਗਰਸ ਦੀ ਰੱਖੜ ਪੁੰਨਿਆਂ ਮੌਕੇ ਹੋਣ ਵਾਲੀ ਕਾਨਫਰੰਸ ਇਤਿਹਾਸਕ ਹੋਵੇਗੀ- ਭਲਾਈਪੁਰ

ਮੀਆਂਵਿੰਡ, 23 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੌਕੇ ਕਾਂਗਰਸ ਪਾਰਟੀ ਵਲੋਂ ਕਰਵਾਈ ਜਾ ਰਹੀ ਕਾਨਫਰੰਸ ਇਤਿਹਾਸਕ ਹੋਵੇਗੀ | ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਕਾਨਫਰੰਸ ਸਬੰਧੀ ਤਿਆਰੀਆਂ ਜ਼ੋਰਾਂ ...

ਪੂਰੀ ਖ਼ਬਰ »

ਵਿਧਾਇਕ ਭੁੱਲਰ ਦੇ ਯਤਨਾਂ ਸਦਕਾ ਸਰਹੱਦੀ ਪਿੰਡ ਸਕੱਤਰਾ 'ਚ ਵਿਕਾਸ ਕੰਮ ਸ਼ੁਰੂ

ਖੇਮਕਰਨ, 23 ਜੁਲਾਈ (ਰਾਕੇਸ਼ ਬਿੱਲਾ)- ਵਿਧਾਨ ਸਭਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ਅੰਦਰ ਵਿਕਾਸ ਕਾਰਜ ਚੱਲ ਰਹੇ ਹਨ | ਵਿਧਾਇਕ ਭੁੱਲਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਪਿੰਡ ਸਕੱਤਰਾ ਦੇ ਵਿਕਾਸ ਵਾਸਤੇ ਗ੍ਰਾਂਟ ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫੇਅਰ ਫੈੱਡਰੇਸ਼ਨ ਵਲੋਂ ਐੱਸ.ਈ. ਤਰਨ ਤਾਰਨ ਦਾ ਸਨਮਾਨ

ਖੇਮਕਰਨ, 23 ਜੁਲਾਈ (ਰਾਕੇਸ਼ ਬਿੱਲਾ)- ਪੈਨਸ਼ਨਰਜ਼ ਵੈੱਲਫੇਅਰ ਫੈੱਡਰੇਸ਼ਨ ਸਰਕਲ ਤਰਨ ਤਾਰਨ ਵਲੋਂ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਨਵੇਂ ਆਏ ਸਰਕਲ ਤਰਨ ਤਾਰਨ ਦੇ ਐੱਸ.ਈ. (ਪਾਵਰਕਾਮ) ਜਤਿੰਦਰ ਸਿੰਘ ਨੂੰ ਜੀ ਆਇਆਂ ਆਖਣ ਵਾਸਤੇ ਪੈਨਸ਼ਨਰਜ਼ਾਂ ...

ਪੂਰੀ ਖ਼ਬਰ »

ਥਾਣਾ ਸਿਟੀ ਪੱਟੀ ਦੇ ਮੁਖੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ

ਪੱਟੀ, 23 ਜੁਲਾਈ (ਅਵਤਾਰ ਸਿੰਘ ਖਹਿਰਾ) - ਪੁਲਿਸ ਥਾਣਾ ਸਿਟੀ ਪੱਟੀ ਅਧੀਨ ਸਬ ਡਵੀਜ਼ਨ ਪੱਧਰ ਦੇ ਸਾਂਝ ਕੇਂਦਰ ਵਿਚ ਕਮੇਟੀ ਮੈਂਬਰਾਂ ਤੇ ਮੋਹਤਬਰ ਵਿਅਕਤੀਆਂ ਦੀ ਮੀਟਿੰਗ ਐਸ.ਆਈ. ਭੁਪਿੰਦਰ ਸਿੰਘ ਥਾਣਾ ਮੁਖੀ ਪੱਟੀ ਦੀ ਪ੍ਰਧਾਨਗੀ ਹੇਠ ਹੋਈ | ਥਾਣਾ ਮੁਖੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪ੍ਰਾਪਰਟੀ ਟੈਕਸ ਹਟਾਵੇ-ਵਰਪਾਲ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)-ਲੋਕ ਇਨਸਾਫ਼ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ ਅਤੇ ਤਰਨਤਾਰਨ ਦੇ ਸ਼ਹਿਰੀ ਪ੍ਰਧਾਨ ਹਰਜੀਤ ਸਿੰਘ ਚੋਪੜਾ ਨੇ ਇਕ ਸਾਂਝੇ ਬਿਆਨ ਵਿਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸਰਕਾਰ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋਂ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਐੱਸ.ਐੱਸ.ਪੀ. ਧਰੁਵਾ ਦਾਹੀਆ ਨੇ ਦੱਸਿਆ ਕਿ ਐੱਸ.ਆਈ. ਸੁਖਰਾਜ ਸਿੰਘ ਸਾਥੀ ...

ਪੂਰੀ ਖ਼ਬਰ »

ਵੋਟਰਸ ਪਾਰਟੀ ਇੰੰਟਰਨੈਸ਼ਨਲ ਦੀ ਮੀਟਿੰਗ

ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)- ਵੋਟਰਸ ਪਾਰਟੀ ਇੰੰਟਰਨੈਸ਼ਨਲ ਦੀ ਇਕ ਮੀਟਿੰਗ ਸਥਾਨਕ ਪੰਜਾਬ ਪੈਲੇਸ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬ੍ਰਹਮਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀਆਂ ਰਾਜਨੀਤਕ ਪਾਰਟੀਆਂ ਨੇ ਲੁੱਟਣ ਅਤੇ ਕੁੱਟਣ ਦੇ ਬਗੈਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮਿਲਾਵਟਖੋਰਾਂ ਨੂੰ ਨੱਥ ਪਾਉਣ 'ਚ ਬੁਰੀ ਤਰ੍ਹਾਂ ਅਸਫ਼ਲ : ਭਰੋਵਾਲ

ਫਤਿਆਬਾਦ, 23 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਫਤਿਆਬਾਦ ਵਿਖੇ ਸਾਥੀਆਂ ਸਮੇਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਰਾਜ ਸਭਾ 'ਚ ਪੰਜਾਬ 'ਚ ਵਿਕ ਰਹੀਆਂ ਖਾਣ ਪੀਣ ...

ਪੂਰੀ ਖ਼ਬਰ »

ਅੱਡਾ ਵਲਟੋਹਾ ਵਿਖੇ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ

ਅਮਰਕੋਟ, 23 ਜੁਲਾਈ (ਭੱਟੀ)-ਅੱਡਾ ਵਲਟੋਹਾ ਦੇ ਅਮਰਕੋਟ ਰੋਡ 'ਤੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਥੋੜੇ ਜਿਹੇ ਮੀਂਹ ਨਾਲ ਇਹ ਰੋਡ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਦੇ ਰੋਸ ਵਜੋਂ ਕੱਲ੍ਹ ਤੇ ਅੱਜ ਅੱਡੇ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੋਵੇਂ ਦਿਨ ਬੰਦ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਵਲੋਂ ਐੱਸ. ਡੀ. ਅੱੈਮ. ਦਫ਼ਤਰ ਖਡੂਰ ਸਾਹਿਬ ਵਿਖੇ ਧਰਨਾ

ਖਡੂਰ ਸਾਹਿਬ, 23 ਜੁਲਾਈ (ਰਸ਼ਪਾਲ ਸਿੰਘ ਕੁਲਾਰ, ਮਾਨ ਸਿੰਘ)- ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਐੱਸ. ਡੀ. ਐੱਮ. ਦਫਤਰ ਖਡੂਰ ਸਾਹਿਬ ਵਿਖੇ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਅਜੀਤ ਸਿੰਘ ਢੋਟਾ, ਮਨਜੀਤ ...

ਪੂਰੀ ਖ਼ਬਰ »

-ਮਾਮਲਾ ਪੰਚਾਇਤੀ ਜ਼ਮੀਨ ਦਾ ਕਬਜ਼ਾ ਨਾ ਦੇਣ ਦਾ- ਕਿਸਾਨਾਂ ਘੇਰਿਆ ਬੀ.ਡੀ.ਪੀ.ਓ. ਦਫਤਰ

ਪੱਟੀ, 23 ਜੁਲਾਈ (ਅਵਤਾਰ ਸਿੰਘ ਖਹਿਰਾ)- ਸਬ ਡਵੀਜ਼ਨ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਮਹਿਕਮੇ ਵਲੋਂ ਕਰਵਾਈ ਗਈ ਤੇ ਬੋਲੀਦਾਰ ਕਿਸਾਨਾਂ ਪਾਸੋਂ ਠੇਕੇ ਦੀ ਰਕਮ ਵਸੂਲ ਕਰਕੇ ਕਿਸਾਨਾਂ ਨੂੰ ਪੈਸਿਆਂ ਦੀਆਂ ਰਸੀਦਾਂ ਦਿੱਤੀਆਂ ਗਈਆਂ ਪਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX