ਤਾਜਾ ਖ਼ਬਰਾਂ


ਪ੍ਰਿਟਿੰਗ ਪ੍ਰੈੱਸ ਦੀ ਫੈਕਟਰੀ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  2 minutes ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਦੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  10 minutes ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  50 minutes ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  about 1 hour ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  about 1 hour ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  about 1 hour ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  about 1 hour ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  about 2 hours ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  about 2 hours ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  about 3 hours ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 minute ago
ਮੁੰਬਈ, 18 ਜਨਵਰੀ - ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਹੋਏ ਕਾਰ ਹਾਦਸੇ ਵਿਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ ਹੋ...
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  about 3 hours ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  about 4 hours ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  about 4 hours ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 4 hours ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  about 4 hours ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  about 4 hours ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 4 hours ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  about 4 hours ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 4 hours ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 5 hours ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 5 hours ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 5 hours ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 5 hours ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 5 hours ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 5 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 5 hours ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 5 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 5 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 5 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 6 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 6 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 6 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 7 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 7 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 7 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 7 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 8 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 8 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  about 8 hours ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 8 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 9 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 9 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 9 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 10 hours ago
ਮਥੁਰਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551

ਸੰਗਰੂਰ

ਹੜ੍ਹ ਦੇ ਪਾਣੀ ਨਾਲ ਗਲੀਆਂ ਫ਼ਸਲਾਂ ਨਾਲ ਬਿਮਾਰੀਆਂ ਫੈਲਣ ਦਾ ਡਰ

ਮੂਣਕ, 23 ਜੁਲਾਈ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਘੱਗਰ ਦਰਿਆ 'ਚ ਪਾਣੀ ਦਾ ਪੱਧਰ ਘਟਣ ਕਾਰਨ ਫੂਲਦ ਕੋਲ ਘੱਗਰ ਦਰਿਆ 'ਚ ਪਏ ਪਾੜ ਰਾਹੀਂ ਨਿਕਲਿਆ ਪਾਣੀ ਹੁਣ ਦੁਬਾਰਾ ਘੱਗਰ 'ਚ ਪੈਣਾ ਸ਼ੁਰੂ ਹੋ ਗਿਆ ਹੈ | ਘੱਗਰ ਦੇ ਪਾਣੀ ਨਾਲ ਪ੍ਰਭਾਵਿਤ ਜਿਨ੍ਹਾਂ ਉੱਚੀਆਂ ਥਾਂਵਾਂ 'ਤੇ ਕੱਲ੍ਹ ਝੋਨੇ ਦੀਆਂ ਫ਼ਸਲਾਂ ਡੁੱਬੀਆਂ ਸਨ ਉਨ੍ਹਾਂ ਚੋਂ ਪਾਣੀ ਨਿਕਲ ਚੁੱਕਾ ਹੈ | ਘੱਗਰ ਦੇ ਪਾਣੀ ਤੋਂ ਖ਼ਾਲੀ ਹੋਈਆਂ ਜਮੀਨਾਂ ਦਾ ਦੌਰਾ ਕਰਨ ਉਪਰੰਤ ਵੇਖਿਆ ਕਿ ਇਨ੍ਹਾਂ ਜਮੀਨਾਂ 'ਚ ਫ਼ਸਲਾਂ ਇਕ ਦਮ ਮੁਰਝਾਈਆਂ ਪਈਆਂ ਸਨ ਤੇ ਫ਼ਸਲਾਂ ਦਾ ਰੰਗ ਕਾਲਾ ਪੈ ਚੁੱਕਾ ਹੈ | ਪਿੰਡ ਸਲੇਮਗੜ੍ਹ ਦੇ ਕਿਸਾਨ ਰਾਮਪਾਲ ਸਿੰਘ ਅਤੇ ਮਕੌਰੜ ਸਾਹਿਬ ਦੇ ਕਿਸਾਨ ਗੁਰਮੁੱਖ ਫੌਜੀ ਨੇ ਦੱਸਿਆ ਕਿ ਘੱਗਰ ਦਾ ਪਾਣੀ ਕੈਮੀਕਲ ਵਾਲਾ ਹੋਣ ਕਾਰਨ ਇਕ ਦਿਨ ਡੁੱਬੀਆਂ ਫ਼ਸਲਾਂ ਦੇ ਬਚਣ ਦਾ ਵੀ ਕੋਈ ਮੌਕਾ ਨਹੀਂ ਹੈ ਸਗੋਂ ਜਿਵੇਂ ਜਿਵੇਂ ਧੁੱਪ ਪਵੇਗੀ ਇਹ ਫ਼ਸਲਾਂ ਸੜ ਜਾਣਗੀਆਂ | ਖੇਤਾਂ 'ਚ ਖੜ੍ਹੇ ਘੱਗਰ ਦਰਿਆ ਦੇ ਪਾਣੀ ਨੰੂ ਦੁਬਾਰਾ ਘੱਗਰ ਦਰਿਆ 'ਚ ਪੈਣ 'ਚ ਅਜੇ ਪੰਜ-ਛੇ ਦਿਨ ਹੋਰ ਲੱਗ ਸਕਦੇ ਹਨ ਸੋ ਜਿਵੇਂ-ਜਿਵੇਂ ਪਾਣੀ ਨਿਕਲਦਾ ਜਾਵੇਗਾ | ਉਸੇ ਤਰ੍ਹਾਂ ਘੱਗਰ ਦਰਿਆ ਦੇ ਪਾਣੀ ਨਾਲ ਗਲੀਆਂ-ਸੜੀਆਂ ਫ਼ਸਲਾਂ ਦੀ ਬਦਬੂ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਲਈ ਮੁਸ਼ਕਲਾਂ ਦਾ ਸਵੱਬ ਬਣਦੀਆਂ ਜਾਣਗੀਆਂ ਜਿਸ ਨਾਲ ਇਲਾਕੇ 'ਚ ਬਿਮਾਰੀਆਂ ਫੈਲਣ ਦਾ ਵੀ ਡਰ ਪੈਦਾ ਹੋ ਜਾਵੇਗਾ | ਕਿਸਾਨਾਂ ਨੇ ਹੋਰ ਦੱਸਿਆ ਕਿ ਖੇਤਾਂ 'ਚੋਂ ਪਾਣੀ ਨਿਕਲਣ ਉਪਰੰਤ ਮੋਟਰਾਂ ਦੇ ਕੋਠੇ ਵਗੈਰਾ ਵੀ ਡਿੱਗਣੇ ਸ਼ੁਰੂ ਹੋ ਜਾਣਗੇ | ਸੋ ਕਿਸਾਨਾਂ ਨੰੂ ਸੰਭਲਣ ਲਈ ਫੋਰੀ ਆਰਥਿਕ ਸਹਾਇਤਾ ਦੀ ਜ਼ਰੂਰਤ ਹੈ | ਗੈਰ ਸਰਕਾਰੀ ਸੂਤਰਾਂ ਅਨੁਸਾਰ ਸਬ-ਡਵੀਜਨ ਮੂਣਕ ਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਦੀ 8 ਹਜ਼ਾਰ ਤੋਂ 10 ਹਜ਼ਾਰ ਏਕੜ ਜਮੀਨ 'ਚ ਤਿੰਨ ਤੋਂ ਦਸ ਫੁੱਟ ਤੱਕ ਪਾਣੀ ਖੜ੍ਹਾ ਹੈ ਅਤੇ ਇਨ੍ਹਾਂ ਸਾਰੀਆਂ ਜਮੀਨਾਂ 'ਚ ਫ਼ਸਲਾਂ ਦੇ ਬਚਣ ਦੀ ਇਕ ਫ਼ੀਸਦੀ ਵੀ ਉਮੀਦ ਨਹੀਂ ਹੈ |

ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਚਾਲਕ ਗੰਭੀਰ ਜ਼ਖ਼ਮੀ

ਤਪਾ ਮੰਡੀ, 23 ਜੁਲਾਈ (ਪ੍ਰਵੀਨ ਗਰਗ)-ਬੀਤੀ ਰਾਤ ਮੁੱਖ ਮਾਰਗ 'ਤੇ ਬਣੇ ਓਵਰਬਿ੍ਜ ਉੱਪਰ ਇਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ ਚਾਲਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ ¢ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਡਿਊਟੀ 'ਤੇ ਤਾਇਨਾਤ ਟਿਕਟ ਚੈੱਕਰ ਦੀ ਹਾਰਟ ਅਟੈਕ ਨਾਲ ਮੌਤ

ਧੂਰੀ, 23 ਜੁਲਾਈ (ਸੰਜੇ ਲਹਿਰੀ) - ਰੇਲਵੇ ਸਟੇਸ਼ਨ ਧੂਰੀ ਵਿਖੇ ਤਾਇਨਾਤ ਟਿਕਟ ਚੈੱਕਰ ਜਗਤਾਰ ਸਿੰਘ ਦੀ ਅੱਜ ਅਚਾਨਕ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਧੂਰੀ ਦੇ ਮੁੱਖ ਟਿਕਟ ਨਿੱਰੀਖਕ ਗੁਰਦੀਪ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ...

ਪੂਰੀ ਖ਼ਬਰ »

45 ਲੀਟਰ ਲਾਹਣ ਤੇ ਚਾਲੂ ਭੱਠੀ ਸਮੇਤ ਇਕ ਕਾਬੂ

ਭਦÏੜ, 23 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਥਾਣਾ ਭਦੌੜ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਫੜਨ 'ਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਕੋਨੀ ਭਦੌੜ ਉੱਪਰ ਸਬ-ਇੰਸਪੈਕਟਰ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਨਾਕੇ 'ਤੇ ਨਜ਼ਰ ...

ਪੂਰੀ ਖ਼ਬਰ »

1400 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਲਹਿਰਾਗਾਗਾ, 23 ਜੁਲਾਈ (ਗਰਗ, ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਐੱਫ.ਐਸ.ਟੀ ਟੀਮ ਨਾਲ ਮਿਲ ਕੇ ਕੀਤੀ ਨਾਕਾਬੰਦੀ ਦੌਰਾਨ ਇਕ ਵਿਅਕਤੀ ਤੋਂ 1400 ਨਸ਼ੀਲੀਆਂ ਗੋਲੀਆਂ ਫੜਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ...

ਪੂਰੀ ਖ਼ਬਰ »

ਧੂਰੀ ਜਬਰ ਜਨਾਹ ਮਾਮਲਾ ਪੀੜਤ ਬੱਚੀ ਦੇ ਦਾਦਾ ਤੇ 9 ਡਾਕਟਰਾਂ ਦੀ ਅਦਾਲਤ 'ਚ ਹੋਈ ਗਵਾਹੀ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਧੂਰੀ ਦੇ ਇਕ ਨਿੱਜੀ ਸਕੂਲ 'ਚ ਪੜ੍ਹਦੀ ਪੰਜ ਸਾਲਾ ਮਾਸੂਮ ਬੱਚੀ ਨਾਲ ਸਕੂਲ 'ਚ ਹੀ ਹੋਏ ਜਬਰ ਜਨਾਹ ਦੇ ਮਾਮਲੇ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ 'ਚ ਹੋ ਰਹੀ ਸੁਣਵਾਈ ਦੌਰਾਨ ਅੱਜ ਮੁੱਖ ਕਥਿਤ ਦੋਸ਼ੀ ਬੱਸ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਪਤੀ ਪਤਨੀ ਸਮੇਤ 5 ਵਿਅਕਤੀਆਂ ਨੂੰ 3-3 ਸਾਲ ਦੀ ਕੈਦ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਜੱਜ ਅਜੇ ਮਿੱਤਲ ਦੀ ਅਦਾਲਤ ਨੇ ਛੇ ਸਾਲ ਪਹਿਲਾਂ ਮੁੰਬਈ ਦੀ ਇਕ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ ਦਰਜ ਧੋਖਾਧੜੀ ਦੇ ਇਕ ਮਾਮਲੇ ਦੀ ਸੁਣਵਾਈ ਮੁਕੰਮਲ ਕਰਦਿਆਂ ਪਤੀ ਪਤਨੀ ਸਮੇਤ ਪੰਜ ਵਿਅਕਤੀਆਂ ਨੂੰ ...

ਪੂਰੀ ਖ਼ਬਰ »

33 ਸਾਲਾ ਪਟੇ 'ਤੇ ਜ਼ਮੀਨ ਦੇਣ ਵਾਲਾ ਮਤਾ ਸਰਕਾਰ ਵਲੋਂ ਰੱਦ

ਅਮਰਗੜ੍ਹ, 23 ਜੁਲਾਈ (ਬਲਵਿੰਦਰ ਸਿੰਘ ਭੁੱਲਰ) - ਕੁਝ ਹਫ਼ਤੇ ਪਹਿਲਾਂ ਤੋਲੇਵਾਲ ਪਿੰਡ ਦੇ ਸਰਪੰਚ ਵਲੋਂ ਗਰਾਮ ਸਭਾ ਦੇ ਬੁਲਾਏ ਇਜਲਾਸ 'ਚ ਰਾਖਵੇਂ ਕੋਟੇ ਦੀ ਜ਼ਮੀਨ ਦਲਿਤਾਂ ਨੂੰ 33 ਸਾਲਾਂ ਪਟੇ 'ਤੇ ਦੇਣ ਦਾ ਮਤਾ ਪਾਇਆ ਗਿਆ ਸੀ ਪਰ ਜਦੋਂ ਪ੍ਰਸ਼ਾਸਨ ਜ਼ਮੀਨ ਦੀ ਬੋਲੀ ...

ਪੂਰੀ ਖ਼ਬਰ »

ਰਾਡ ਤੇ ਸੋਟੀਆਂ ਮਾਰ ਕੇ ਨੌਜਵਾਨ ਦੀ ਹੱਤਿਆ

ਲਹਿਰਾਗਾਗਾ, 23 ਜੁਲਾਈ (ਗਰਗ, ਢੀਂਡਸਾ, ਗੋਇਲ)-ਪਿੰਡ ਸੰਗਤਪੁਰਾ ਵਿਖੇ ਰਾਮਦਾਸੀਆ ਪਰਿਵਾਰ ਨਾਲ ਸਬੰਧਤ ਇਕ ਨੌਜਵਾਨ ਦੀ ਰਾਡ ਤੇ ਸੋਟੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ | ਇਹ ਘਟਨਾ ਐਤਵਾਰ ਤੇ ਸੋਮਵਾਰ ਦੇਰ ਰਾਤ ਦੀ ਹੈ | ਮਿ੍ਤਕ ਦੀ ਪਹਿਚਾਣ ਬਿੱਟੂ ਸਿੰਘ (21) ...

ਪੂਰੀ ਖ਼ਬਰ »

ਡੀ.ਸੀ. ਦਫਤਰ ਦਾ ਘਿਰਾਓ ਅੱਜ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਮੀਮਸਾ ਕਾਂਡ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਤੇ ਦਰਜ ਮਾਮਲੇ 'ਚ ਆਈ.ਪੀ.ਸੀ. ਦੀ ਧਾਰਾ 307 ਤੇ ਐਸ.ਸੀ.ਐਸ.ਟੀ ਐਕਟ ਦਾ ਵਾਧਾ ਕਰਵਾਵੁਣ ਲਈ 24 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫਤਰ ਦਾ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਭਰਤੀ ਕੀਤੀ ਜਾਵੇਗੀ-ਝੂੰਦਾਂ

ਰੁੜਕੀ ਕਲਾਂ, 23 ਜੁਲਾਈ (ਜਤਿੰਦਰ ਮੰਨਵੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸੰਗਰੂਰ ਜ਼ਿਲ੍ਹੇ ਅੰਦਰ ਅਕਾਲੀ ਦਲ ਦੀ ਭਰਤੀ ਮੁਹਿੰਮ ਬਹੁਤ ਜ਼ੋਰਾਂ ਸ਼ੋਰਾਂ ਨਾਲ ਚਲਾਈ ਜਾ ਰਹੀ ਹੈ ਤੇ ਪਾਰਟੀ ਪ੍ਰਧਾਨ ਵੱਲੋਂ ਤੀਹ ਹਜ਼ਾਰ ...

ਪੂਰੀ ਖ਼ਬਰ »

ਦਿੱਲੀ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਮੁਕਾਬਲੇ ਕਰਵਾਏ

ਮਾਲੇਰਕੋਟਲਾ, 23 ਜੁਲਾਈ (ਪਾਰਸ ਜੈਨ) - ਸਥਾਨਕ ਦਿੱਲੀ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਹਰਨੀਤ ਸਿੰਘ ਦੀ ਅਗਵਾਈ ਹੇਠ ਤੀਸਰੀ ਤੋਂ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਗਣਿਤ ਤੇ ਸਾਇੰਸ ਦੇ ਮੁਕਾਬਲੇ ਕਰਵਾਏ ਗਏ | ਜਿਸ ਦੌਰਾਨ ਸਕੂਲ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ 100 ਲੋੜਵੰਦ ਵਿਦਿਆਰਥੀਆਂ ਨੂੰ ਦੇਵੇਗੀ ਸਕਾਲਰਸ਼ਿਪ

ਮਸਤੂਆਣਾ ਸਾਹਿਬ, 23 ਜੁਲਾਈ (ਦਮਦਮੀ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਮਸਤੂਆਣਾ ਸਾਹਿਬ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਫ਼ੀਸ ਦੇ ਰੂਪ 'ਚ ...

ਪੂਰੀ ਖ਼ਬਰ »

ਹੈਂਡਬਾਲ ਖਿਡਾਰੀ ਪਲਕਦੀਪ ਦੁੱਗਾਂ ਦਾ ਸਵੀਡਨ ਵਿਖੇ ਭਾਗ ਲੈਣ 'ਤੇ ਕੀਤਾ ਸਨਮਾਨ

ਮਸਤੂਆਣਾ ਸਾਹਿਬ, 23 ਜੁਲਾਈ (ਦਮਦਮੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਦੁੱਗਾਂ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਪਲਕਦੀਪ ਸਿੰਘ ਦੁੱਗਾਂ ਵਲੋਂ ਸਵੀਡਨ ਵਿਖੇ ਕਰਵਾਏ ਗਏ ਵਰਡ ਯੂਥ ਇੰਟਰਨੈਸ਼ਨਲ ਅੰਡਰ-17 ਪਾਟਲੇ ਕੱਪ 'ਚ ਇੰਟਰਨੈਸ਼ਨਲ ਪੱਧਰ 'ਤੇ ਭਾਗ ਲੈਣ ...

ਪੂਰੀ ਖ਼ਬਰ »

ਅਣ-ਅਧਿਕਾਰਤ ਹੱਡਾ ਰੋੜ੍ਹੀ ਦੇ ਰਹੀ ਹੈ ਭਿਆਨਕ ਬਿਮਾਰੀਆਂ ਨੂੰ ਸੱਦਾ

ਮਾਲੇਰਕੋਟਲਾ, 23 ਜੁਲਾਈ (ਪਾਰਸ ਜੈਨ) - ਸਥਾਨਕ ਆਦਮਪਾਲ ਰੋਡ ਵਿਖੇ ਲਸਾੜਾ ਡਰੇਨ 'ਤੇ ਮਰੇ ਜਾਨਵਰਾਂ ਨੂੰ ਸੁੱਟਣ ਨਾਲ ਨੇੜ੍ਹਲੇ ਖੇਤਾਂ, ਉਦਯੋਗਿਕ ਅਦਾਰਿਆਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜਿੱਥੇ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਓਥੇ ਹੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ

ਚੀਮਾ ਮੰਡੀ, 23 ਜੁਲਾਈ (ਦਲਜੀਤ ਸਿੰਘ ਮੱਕੜ) - ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ ਅੰਡਰ 14, 18, 19 ਸਾਲ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਉਦਘਾਟਨ ...

ਪੂਰੀ ਖ਼ਬਰ »

ਉਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਨੂੰ ਮਨਾਉਣ ਦਾ ਫੈਸਲਾ

ਲਹਿਰਾਗਾਗਾ, 23 ਜੁਲਾਈ (ਸੂਰਜ ਭਾਨ ਗੋਇਲ) - ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇੱਥੇ ਸਰਕਾਰੀ ਹਸਪਤਾਲ ਦੇ ਜਲ ਘਰ ਵਿਖੇ ਗਿਆਨ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਬ-ਸੰਮਤੀ ...

ਪੂਰੀ ਖ਼ਬਰ »

ਰਮੇਸ਼ ਕੁਮਾਰ ਨੇ ਨਵੇਂ ਕਾਰਜਸਾਧਕ ਅਫਸਰ ਵਜੋਂ ਅਹੁਦਾ ਸੰਭਾਲਿਆ

ਸੰਗਰੂਰ, 23 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਗਰ ਕੌਾਸਲ ਦੇ ਨਵੇਂ ਕਾਰਜਸਾਧਕ ਅਫਸਰ ਰਮੇਸ਼ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਜਿਕਰਯੋਗ ਹੈ ਕਿ ਉਨ੍ਹਾਂ ਤੋਂ ਪਹਿਲਾਂ ਰਕੇਸ਼ ਅਰੋੜਾ ਕੋਲ ਨਗਰ ਕੌਾਸਲ ਸੰਗਰੂਰ ਦਾ ਵਾਧੂ ਚਾਰਜ ਸੀ | ਨਗਰ ...

ਪੂਰੀ ਖ਼ਬਰ »

ਕਾਲਾਬੂਲਾ ਦੀ ਮਦਦ ਲਈ ਸਾਹਿਤ ਸਭਾ ਅੱਗੇ ਆਈ

ਸ਼ੇਰਪੁਰ, 23 ਜੁਲਾਈ (ਸੁਰਿੰਦਰ ਚਹਿਲ) - ਉੱਘੇ ਸਮਾਜ ਸੇਵੀ ਤੇ ਵਾਤਾਵਰਨ ਪੇ੍ਰਮੀ ਰਾਜਿੰਦਰਜੀਤ ਸਿੰਘ ਕਾਲਾਬੂਲਾ ਜੋ ਪਿਛਲੇ ਕਾਫ਼ੀ ਸਮੇਂ ਤੋਂ ਸ਼ੂਗਰ, ਗੁਰਦਿਆਂ ਤੇ ਅੱਖਾਂ ਦੀ ਬੀਮਾਰੀ ਤੋਂ ਪੀੜਤ ਹੈ | ਕਾਲਾਬੂਲਾ ਸਮਾਜ ਭਲਾਈ ਮੰਚ ਦੇ ਪ੍ਰਧਾਨ ਤੇ ਹੋਰ ਕੋਈ ...

ਪੂਰੀ ਖ਼ਬਰ »

ਕਿਸਾਨਾਂ ਨੇ ਧਰਨੇ ਉਪਰੰਤ ਸੌਾਪਿਆ ਮੰਗ ਪੱਤਰ

ਸੰਗਰੂਰ, 23 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਕਿਸਾਨ ਮੋਰਚਾ ਪੰਜਾਬ ਦੇ ਸੱਦੇ ਦੇ ਚੱਲਦਿਆਂ ਅੱਜ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਧਰਨੇ ਦੌਰਾਨ ...

ਪੂਰੀ ਖ਼ਬਰ »

ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੀ ਹਾਜ਼ਰੀ ਵਿਚ 144 ਪਰਿਵਾਰ ਭਾਜਪਾ ਵਿਚ ਸ਼ਾਮਿਲ

ਜਾਖਲ, 23 ਜੁਲਾਈ (ਪ੍ਰਵੀਨ ਮਦਾਨ) - ਬੀਤੀ ਸ਼ਾਮ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੀ ਹਾਜ਼ਰੀ 'ਚ 144 ਪਰਿਵਾਰ ਅਲੱਗ ਅਲੱਗ ਪਾਰਟੀਆਂ ਛੱਡ ਭਾਜਪਾ 'ਚ ਸ਼ਾਮਲ ਹੋ ਗਏ | ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਦੇ ਬਰਾਲਾ ਨੇ ਕਿਹਾ ਕਿ ਪਾਰਟੀ ਵਿਚ ਆਏ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਬਰਾਮਦ

ਸ਼ੇਰਪੁਰ, 23 ਜੁਲਾਈ (ਦਰਸ਼ਨ ਸਿੰਘ ਖੇੜੀ) - ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਡਾ. ਸੰਦੀਪ ਗਰਗ ਵਲੋਂ ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਧੂਰੀ ਦੇ ਡੀ.ਐਸ.ਪੀ. ਰਛਪਾਲ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਰਮਨਦੀਪ ...

ਪੂਰੀ ਖ਼ਬਰ »

ਕੈਪਟਨ ਸਰਕਾਰ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਬਜਾਏ ਸਿਰਫ ਗਿਰਦਾਵਰੀਆਂ ਕਰਵਾਉਣ ਤੱਕ ਹੀ ਸੀਮਤ - ਇਕਬਾਲ ਸਿੰਘ ਝੂੰਦਾਂ

ਸੰਦੌੜ, 23 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸ਼ੋ੍ਰਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਮੂਣਕ ਨੇੜੇ ਘੱਗਰ 'ਚ ਪਏ ਪਾੜ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਖ਼ਰਾਬ ਹੋਈ ਫ਼ਸਲ ਦੇ ਮਾਮਲੇ 'ਚ ...

ਪੂਰੀ ਖ਼ਬਰ »

ਸੜਕਾਂ ਲੋਕਾਂ ਦੀਆਂ ਜਾਗੀਰਾਂ ਹਨ, ਸਰਕਾਰਾਂ ਦੀਆਂ ਨਹੀਂ; ਇਨ੍ਹਾਂ ਨੂੰ ਸਦਾ ਸੰਭਾਲ ਕੇ ਰੱਖੋ - ਦਿਉਲ

ਅਮਰਗੜ੍ਹ, 23 ਜੁਲਾਈ (ਬਲਵਿੰਦਰ ਸਿੰਘ ਭੁੱਲਰ) - ਬਹੁਤ ਸਾਲ ਪਹਿਲਾਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਪਿੰਡ ਸੰਗਾਲਾ ਤੋਂ ਧੂਰੀ ਨੂੰ ਜਾਣ ਵਾਲਾ ਸਫੈਦ ਪੱਟੀ ਲੱਗਿਆ ਸੜਕੀ ਮਾਰਗ ਪਿੰਡ ਦਲੇਲਗੜ੍ਹ ਦੇ ਨੇੜਿਓਾ ਦੋਵਾਂ ਪਾਸਿਆਂ ਤੋਂ ਪਾਣੀ ਨਾਲ ਭਰਿਆ ਤੇ ...

ਪੂਰੀ ਖ਼ਬਰ »

ਚੇਤਨਾ ਪਰਖ ਪ੍ਰੀਖਿਆ ਲਈ ਜ਼ਿਲ੍ਹਾ ਸੰਗਰੂਰ 'ਚ 2 ਕੇਂਦਰ ਐਲਾਨੇ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਮੁਖੀ ਮਾਸਟਰ ਪਰਮਵੇਦ ਨੇ ਦੱਸਿਆਕਿ 10 ਅਗਸਤ ਨੂੰ ਪੂਰੇ ਸੂਬੇ 'ਚ ਵਿਦਿਆਰਥੀ ਚੇਤਨਾ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ ਦੇ ਸਬੰਧ 'ਚ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ...

ਪੂਰੀ ਖ਼ਬਰ »

ਭਾਈ ਮਾਝੀ ਦਾ ਗੁਰਮਤਿ ਪ੍ਰਚਾਰ ਦੌਰਾ ਸਮਾਪਤ

ਮਸਤੂਆਣਾ ਸਾਹਿਬ, 23 ਜੁਲਾਈ (ਦਮਦਮੀ) - ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ ਏ ਖ਼ਾਲਸਾ ਦਾ ਚੌਥਾ 34 ਦਿਨਾ ਨਿਊਜ਼ੀਲੈਂਡ ਗੁਰਮਤਿ ਪ੍ਰਚਾਰ ਦੌਰਾ ਸਫਲਤਾ ਪੂਰਵਕ ਸਮਾਪਤ ਹੋਇਆ ਹੈ | ਇਸ ਦੌਰਾਨ ...

ਪੂਰੀ ਖ਼ਬਰ »

ਬੀ.ਐਸ.ਸੀ. ਫੈਸ਼ਨ ਟੈਕਨਾਲੋਜੀ ਦਾ ਨਤੀਜਾ ਸ਼ਾਨਦਾਰ

ਧੂਰੀ, 23 ਜੁਲਾਈ (ਭੁੱਲਰ)-ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਪਿ੍ੰਸੀਪਲ ਡਾ. ਸਵਿੰਦਰ ਸਿੰਘ ਛੀਨਾ ਦੀ ਰਹਿਨੁਮਈ ਹੇਠ ਚਲ ਰਹੇ ਬੀ.ਐਸ.ਸੀ. ਫੈਸ਼ਨ ਟੈਕਨਾਲੋਜੀ ਸਮੈਸਟਰ ਛੇਵਾਂ ਦੇ ਨਤੀਜੇ ਸ਼ਾਨਦਾਰ ਰਹੇ | ਪਿ੍ੰਸੀਪਲ ਨੇ ਦੱਸਿਆ ਕਿ ਰੁਪਿੰਦਰ ਕੌਰ ਨੇ 84 ਪ੍ਰਤੀਸ਼ਤ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਡਰੱਗ ਮਾਫੀਆਂ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ-ਨਰਿੰਦਰ ਕੌਰ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਆਗੂ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ ਪੁਲਿਸ ...

ਪੂਰੀ ਖ਼ਬਰ »

ਗੁਰਮਤਿ ਮੁਕਬਾਲੇ ਦੇ ਜੇਤੂ ਬੱਚੇ ਸਨਮਾਨਿਤ

ਸ਼ੇਰਪੁਰ, 23 ਜੁਲਾਈ (ਦਰਸਨ ਸਿੰਘ ਖੇੜੀ) - ਗੁਰੂ ਨਾਨਕ ਮਲਟੀਵਰਸਿਟੀ ਤੇ ਐਜੂਕੇਸ਼ਨ ਪੰਜਾਬ ਪ੍ਰਾਜੈਕਟ ਵਲੋਂ ਗੁਰਮਤਿ ਮੁਕਾਬਲੇ ਕਰਵਾਏ ਗਏ ਸਨ, ਜਿਸ 'ਚ ਸੰਤ ਹਰਚੰਦ ਸਿੰਘ ਲੌਾਗੋਵਾਲ ਪਬਲਿਕ ਸਕੂਲ ਦੇ ਵਿਦਿਆਰਥੀਆਾ ਨੇ ਭਾਗ ਲਿਆ ਸੀ | ਪਿ੍ੰਸੀਪਲ ਬਲਕਾਰ ਸਿੰਘ ਤੇ ...

ਪੂਰੀ ਖ਼ਬਰ »

ਕਾਲਜ ਵਲੋਂ ਚੌਗਿਰਦਾ ਮਿਸ਼ਨ ਤਹਿਤ 5 ਹਜ਼ਾਰ ਬੂਟੇ ਲਗਾਉਣ ਦਾ ਟੀਚਾ

ਲਹਿਰਾਗਾਗਾ, 23 ਜੁਲਾਈ (ਅਸ਼ੋਕ ਗਰਗ)-ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਸਾਂਭ-ਸੰਭਾਲ ਨੂੰ ਮੁੱਖ ਰੱਖਦੇ ਹੋਏ ਮਿਸ਼ਨ ਚੌਗਿਰਦਾ ਤਹਿਤ ਕਾਲਜ ਵਲੋਂ ਲਗਭਗ 5 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੀ ਸ਼ੁਰੂਆਤ ...

ਪੂਰੀ ਖ਼ਬਰ »

ਤਿੰਨ ਦਹਾਕਿਆਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਘੱਗਰ ਦਰਿਆ ਦੇ ਨਾਲ ਲਗਦੇ ਇਲਾਕੇ

ਮੂਣਕ, 23 ਜੁਲਾਈ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਘੱਗਰ ਦਰਿਆ 'ਚ ਪਿਛਲੇ ਤਿੰਨ ਦਹਾਕਿਆਂ ਤੋਂ ਹੜ੍ਹ ਆ ਰਹੇ ਹਨ ਜਿਸ ਦੌਰਾਨ ਕਈ ਵਾਰ ਮਾਲੀ ਤੇ ਜਾਨੀ ਨੁਕਸਾਨ ਹੋ ਚੁੱਕਾ ਹੈ ਹਰ ਵਾਰ ਘੱਗਰ ਦਰਿਆ 'ਚ ਹੜ੍ਹ ਆਉਣ 'ਤੇ ਸਿਆਸੀ ਆਗੂਆਂ ਵਲੋਂ ਹੜ੍ਹ ਪੀੜਤ ਇਲਾਕੇ ਦੇ ਦੌਰੇ ...

ਪੂਰੀ ਖ਼ਬਰ »

ਫੱਲੇਵਾਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਕੁੱਪ ਕਲ੍ਹਾਂ, 23 ਜੁਲਾਈ (ਸਰੌਦ) - ਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ,ਫੱਲੇਵਾਲ ਖ਼ੁਰਦ ਦਾ ਬੀ.ਐਸ.ਸੀ ਸਮੈਸਟਰ ਪਹਿਲਾ ਅਤੇ ਬੀ.ਐਸ.ਸੀ ਸਮੈਸਟਰ ਤੀਜੇ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ |ਜਿਸ 'ਚ ਸਮੈਸਟਰ ਪਹਿਲਾ ਮੈਡੀਕਲ ਦੀ ਵਿਦਿਆਰਥਣ ਮਨਦੀਪ ਕੌਰ ੇ 87.5% ਅੰਕ ਹਾਸਿਲ ...

ਪੂਰੀ ਖ਼ਬਰ »

ਲੁੱਟ ਖੋਹ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਪੂਨਮ ਬਾਂਸਲ ਦੀ ਅਦਾਲਤ ਨੇ ਲੁੱਟ ਖੋਹ ਦੇ ਦੋਸ਼ਾਂ 'ਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਵਿਕਾਸ ਇਲੀਸਾ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 20 ਮਈ 2017 ਨੂੰ ...

ਪੂਰੀ ਖ਼ਬਰ »

ਵਣ ਮਹਾਂ ਉਤਸਵ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਭੁੱਲਰ, ਧਾਲੀਵਾਲ) - ਲਾਇਨਜ਼ ਕਲੱਬ ਟੋਪ ਸੁਨਾਮ ਵੱਲੋਂ ਸੋਮ ਨਾਥ ਵਰਮਾ ਦੀ ਅਗਵਾਈ ਹੇਠ ਵਣ ਮਹਾਂ ਉਤਸਵ ਮਨਾਇਆ ਗਿਆ ਜਿਸ ਤਹਿਤ ਕਲੱਬ ਮੈਂਬਰਾਂ ਵੱਲੋਂ ਗੋ ਗਰੀਨ ਪੋ੍ਰਜੈਕਟ ਤਹਿਤ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ...

ਪੂਰੀ ਖ਼ਬਰ »

ਕੈਂਪ 'ਚ ਖ਼ੂਨਦਾਨ ਕਰਨ ਵਾਲੇ ਵਿਅਕਤੀ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਭੁੱਲਰ, ਧਾਲੀਵਾਲ) - ਬੀਤੇ ਦਿਨੀਂ ਸੁਨਾਮ ਵਿਖੇ ਰੋਟਰੀ ਕਲੱਬ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ 'ਚ ਉੱਘੇ ਸਮਾਜ ਸੇਵਕ ਗੁਰਬਚਨ ਸਿੰਘ ਹਰੀਕਾ ਦੀ ਪੇ੍ਰਰਨਾ ਸਦਕਾ ਕਲਗ਼ੀਧਰ ਪਬਲਿਕ ਸਕੂਲ ਸੁਨਾਮ ਦੇ ਮੱਖਣ ਸਿੰਘ, ਹਰਮੇਲ ਸਿੰਘ, ...

ਪੂਰੀ ਖ਼ਬਰ »

ਸਰਕਾਰ ਦੀ ਅਰਥੀ ਫੂਕ ਕੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦੀ ਮੰਗ

ਮਸਤੂਆਣਾ ਸਾਹਿਬ, 23 ਜੁਲਾਈ (ਦਮਦਮੀ) - ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਸਰਕਾਰ ਵਲੋਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ ਗਿ੍ਫ਼ਤਾਰ ਕਰ ਭੇਜੇ ਜੇਲ੍ਹ

ਅਮਰਗੜ੍ਹ, 23 ਜੁਲਾਈ (ਸੁਖਜਿੰਦਰ ਸਿੰਘ ਝੱਲ) - ਥਾਣਾ ਅਮਰਗੜ੍ਹ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਦੇ ਮਾਮਲੇ 'ਚ ਨਾਮਜ਼ਦ ਦੋ ਨੌਜਵਾਨਾਾ ਨੂੰ ਗਿ੍ਫ਼ਤਾਰ ਕਰ ਜੇਲ੍ਹ ਭੇਜਣ 'ਚ ਸਫਲਤਾ ਹਾਸਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜੇਸ਼ ਕੁਮਾਰ ਮਲਹੋਤਰਾ ...

ਪੂਰੀ ਖ਼ਬਰ »

ਊਧਮ ਸਿੰਘ ਦੇ ਸਹੀਦੀ ਦਿਹਾੜੇ ਸਬੰਧੀ 31 ਨੂੰ ਸੁਨਾਮ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ

ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 31 ਜੁਲਾਈ ਨੂੰ ਸੁਨਾਮ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀ ਤਿਆਰੀਆਂ ਮੁਕੰਮਲ ਕਰਵਾਉਣ ਲਈ ਸਥਾਨਕ ਐਸ.ਡੀ.ਐਮ ਮੈਡਮ ਮਨਜੀਤ ਕੌਰ ਨੇ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਬੀ.ਐਸ.ਐਨ.ਐਲ. ਦੇ ਕਾਮਿਆਂ ਵਲੋਂ ਧਰਨਾ

ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਭੁੱਲਰ, ਧਾਲੀਵਾਲ) - ਬੀ.ਐਸ.ਐਨ.ਐਲ ਦੇ ਠੇਕਾ ਆਧਾਰਤ ਕਾਮਿਆਂ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਬੀ.ਐਸ.ਐਨ.ਐਲ ਕੈਜ਼ੂਅਲ ਕੰਟਰੈਕਟ ਵਰਕਰ ਯੂਨੀਅਨ (ਏਟਕ) ਪੰਜਾਬ ਦੀ ਅਗਵਾਈ ਹੇਠ ਸਥਾਨਕ ਟੈਲੀਫ਼ੋਨ ...

ਪੂਰੀ ਖ਼ਬਰ »

ਗਊਸ਼ਾਲਾ ਪੱਖੋ ਕਲਾਂ ਵਿਖੇ ਸਫ਼ਾਈ ਅਭਿਆਨ ਸ਼ੁਰੂ

ਰੂੜੇਕੇ ਕਲਾਂ, 23 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਲੋਕ ਸੇਵਾ ਗਊ ਸੇਵਾ ਸੰਮਤੀ ਪੱਖੋ ਕਲਾਂ ਵਲੋਂ ਵੈਦ ਹਰੀ ਸਿੰਘ ਪੱਖੋ ਕਲਾਂ ਦੀ ਅਗਵਾਈ 'ਚ ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਲਈ ਚਲਾਈ ਜਾ ਰਹੀ ਗਊਸ਼ਾਲਾ ਵਿਖੇ ਵੈਦ ਹਰੀ ਸਿੰਘ ਪੱਖੋ ਕਲਾਂ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਧਾਂਦਰਾ ਦੀ ਸਵੈ-ਜੀਵਨੀ 'ਸੂਹੀਆਂ ਸਵੇਰਾ ਦਾ ਪੰਧ' ਲੋਕ ਅਰਪਣ

ਧੂਰੀ, 23 ਜੁਲਾਈ (ਸੰਜੇ ਲਹਿਰੀ) - ਕਾ. ਬਲਦੇਵ ਸਿੰਘ ਧਾਂਦਰਾ ਦੀ ਲਿਖੀ ਸਵੈ ਜੀਵਨੀ ਤੇ ਡਾ. ਅਵਤਾਰ ਸਿੰਘ ਢੀਂਡਸਾ ਵਲੋਂ ਸੰਪਾਦਿਤ ਪੁਸਤਕ 'ਸੂਹੀਆਂ ਸਵੇਰਾ ਦਾ ਪੰਧ' ਸਾਹਿੱਤ ਸਭਾ ਧੂਰੀ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ...

ਪੂਰੀ ਖ਼ਬਰ »

ਸ਼ੇਰਪੁਰ ਕਸਬੇ 'ਚ ਟਰੈਫ਼ਿਕ ਦਾ ਬੁਰਾ ਹਾਲ

ਸ਼ੇਰਪੁਰ, 23 ਜੁਲਾਈ (ਸੁਰਿੰਦਰ ਚਹਿਲ) - ਸਥਾਨਕ ਕਸਬੇ ਦੀ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਗ੍ਰਾਮ ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਆਪਣੇ ਤੌਰ 'ਤੇ ਯਤਨਸ਼ੀਲ ਹੈ ਅਤੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਪਰ ਫਿਰ ਵੀ ਸਮੱਸਿਆ ...

ਪੂਰੀ ਖ਼ਬਰ »

ਅਦਾਰਾ 'ਕਲਾਕਾਰ' ਦੀ ਵਿਸ਼ੇਸ਼ ਇਕੱਤਰਤਾ

ਬਰਨਾਲਾ, 23 ਜੁਲਾਈ (ਅਸ਼ੋਕ ਭਾਰਤੀ)-ਅਦਾਰਾ 'ਕਲਾਕਾਰ' ਦੀ ਇਕ ਵਿਸ਼ੇਸ਼ ਇਕੱਤਰਤਾ 'ਕਲਾਕਾਰ' ਦੇ ਸੰਪਾਦਕ ਕੰਵਰਜੀਤ ਭੱਠਲ ਦੀ ਪ੍ਰਧਾਨਗੀ ਹੇਠ ਕਲਾਕਾਰ ਭਵਨ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਕਲਾਕਾਰ ਦਾ 127ਵਾਂ ਅੰਕ ਸ਼ਾਇਰ ਪ੍ਰੋ: ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX