ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  1 day ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 day ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  1 day ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 day ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  1 day ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  1 day ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ, ਧਾਰਮਿਕ ਸੇਵਾ ਦਾ ਆਦੇਸ਼
. . .  1 day ago
ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਪਾਇਆ ਗਿਆ, ਮਰੀਜ਼ ਕੁੱਝ ਦਿਨ ਪਹਿਲਾ ਹੀ ਚੀਨ ਤੋਂ ਪਰਤਿਆ
. . .  1 day ago
ਰਾਜ ਪੱਧਰੀ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਹੋਈ ਸ਼ੁਰੂ
. . .  1 day ago
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਾਲਾਨਾ ਸਮਾਗਮ 4 ਫਰਵਰੀ ਤੋਂ ਸ਼ੁਰੂ
. . .  1 day ago
ਹਾਦਸੇ 'ਚ ਕਾਰ ਚਾਲਕ ਦੀ ਮੌਤ, ਦੋ ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ
. . .  1 day ago
ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਕੌਮੀ ਹਾਈਵੇਅ 5 ਆਵਾਜਾਈ ਲਈ ਬੰਦ
. . .  1 day ago
ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ
. . .  1 day ago
ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  1 day ago
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  1 day ago
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  1 day ago
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  1 day ago
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  1 day ago
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  1 day ago
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  1 day ago
ਅੱਜ ਦਾ ਵਿਚਾਰ
. . .  1 day ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  2 days ago
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  2 days ago
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  2 days ago
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  2 days ago
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  2 days ago
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  2 days ago
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  2 days ago
ਮੀਂਹ ਨੇ ਫਿਰ ਵਧਾਈ ਠੰਢ
. . .  2 days ago
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  2 days ago
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  2 days ago
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551

ਜਲੰਧਰ

ਨਾਜਾਇਜ਼ ਇਮਾਰਤਾਂ ਿਖ਼ਲਾਫ਼ ਨਹੀਂ ਕੀਤੀ ਕਾਰਵਾਈ

ਜਲੰਧਰ, 23 ਜੁਲਾਈ (ਸ਼ਿਵ ਸ਼ਰਮਾ)-ਸ਼ਹਿਰ ਦੀਆਂ 250 ਤੋਂ ਜ਼ਿਆਦਾ ਨਾਜਾਇਜ਼ ਇਮਾਰਤਾਂ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਤੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਬੰਟੀ ਦੇ ਵਕੀਲ ਹਰਿੰਦਰ ਪਾਲ ਸਿੰਘ ਈਸ਼ਰ ਨੇ ਕਿਹਾ ਕਿ ਨਾਜਾਇਜ਼ ਇਮਾਰਤਾਂ ਵਿਚ ਪਹਿਲਾਂ ਇਮਾਰਤਾਂ ਨੂੰ ਸੀਲਾਂ ਲਗਾਈਆਂ ਜਾਂਦੀਆਂ ਹਨ ਤੇ ਬਾਅਦ ਵਿਚ ਲਿਖੇ ਹੋਏ ਕਾਗ਼ਜ਼ ਲੈ ਕੇ ਸੀਲਾਂ ਖ਼ੋਲ੍ਹ ਦਿੱਤੀਆਂ ਜਾਂਦੀਆਂ ਹਨ | ਇਸ ਤਰ੍ਹਾਂ ਦੀ ਖੇਡ 'ਚ ਹੀ ਭਿ੍ਸ਼ਟਾਚਾਰ ਹੋਣ ਦਾ ਖ਼ਦਸ਼ਾ ਹੈ ਪਰ ਅਸਲ 'ਚ ਨਿਗਮ ਨੇ ਨਾਜਾਇਜ਼ ਇਮਾਰਤਾਂ ਨੂੰ ਤੋੜਨ ਦੀ ਕਾਰਵਾਈ ਨਹੀਂ ਕੀਤੀ ਤੇ ਇਸ ਤਰ੍ਹਾਂ ਦੇ ਨੋਟਿਸਾਂ ਨੂੰ ਇਕ ਪਾਸੇ ਸੁੱਟ ਦਿੱਤਾ ਗਿਆ ਹੈ | ਆਰ. ਟੀ. ਆਈ. ਐਕਟੀਵਿਸਟ ਵਲੋਂ ਹਾਈਕੋਰਟ 'ਚ ਪਟੀਸ਼ਨ ਦਾਖਲ ਹੋਣ ਤੋਂ ਬਾਅਦ ਹਾਈਕੋਰਟ ਨੇ ਨਿਗਮ ਨੂੰ ਨਾਜਾਇਜ਼ ਇਮਾਰਤਾਂ ਦੇ ਮਾਮਲੇ ਵਿਚ ਕਾਰਵਾਈ ਕਰਕੇ ਰਿਪੋਰਟ ਹਾਈਕੋਰਟ 'ਚ ਦੇਣ ਲਈ ਕਿਹਾ ਸੀ | ਨਿਗਮ ਨੇ ਆਪਣੀ ਕਾਰਵਾਈ ਦੀ ਰਿਪੋਰਟ ਹਾਈਕੋਰਟ 'ਚ ਪੇਸ਼ ਕਰ ਦਿੱਤੀ ਸੀ | ਨਿਗਮ ਵਲੋਂ ਇਸ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹਾਈਕੋਰਟ ਵਿਚ ਇਹ ਬੇਨਤੀ ਕੀਤੀ ਗਈ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ | ਸ਼ਿਕਾਇਤਕਰਤਾ ਦੇ ਵਕੀਲ ਦਾ ਕਹਿਣਾ ਸੀ ਕਿ ਇਮਾਰਤਾਂ ਦੀਆਂ ਸੀਲਾਂ ਲਗਾਉਣ ਜਾਂ ਖੋਲ੍ਹਣ ਦਾ ਕੰਮ ਕੀਤਾ ਗਿਆ ਪਰ ਅਸਲ ਕਾਰਵਾਈ ਨਹੀਂ ਹੋਈ | ਹਾਈਕੋਰਟ ਨੇ ਇਸ ਮਾਮਲੇ 'ਚ ਹੁਣ ਅਗਲੀ ਤਰੀਕ 19 ਅਗਸਤ ਦੀ ਪਾਈ ਹੈ | ਸ਼ਿਕਾਇਤਕਰਤਾ ਦੇ ਵਕੀਲ ਵਲੋਂ ਹੁਣ ਨਿਗਮ ਵਲੋਂ ਦਿੱਤੇ ਜਵਾਬ ਦਾ ਹੀ ਜਵਾਬ 19 ਨੂੰ ਦਿੱਤਾ ਜਾਵੇਗਾ | ਅੱਜ ਦੀ ਸੁਣਵਾਈ 'ਚ ਨਿਗਮ ਕਮਿਸ਼ਨਰ ਪੇਸ਼ ਨਹੀਂ ਹੋਏ ਪਰ ਐਮ. ਟੀ. ਪੀ. ਲਖਬੀਰ ਸਿੰਘ ਪੇਸ਼ ਹੋਏ | ਪਿਛਲੀ ਸੁਣਵਾਈ 'ਚ ਹਾਈਕੋਰਟ ਨੇ ਨਾਜਾਇਜ਼ ਇਮਾਰਤਾਂ ਬਾਰੇ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਸੀ |
274 ਕਰੋੜ ਦਾ ਮਾਮਲਾ ਵੀ ਹੈ ਸਾਲਸ ਵਿਚ
ਹਾਈਕੋਰਟ ਵਿਚ ਲਾਈਟਾਂ ਦਾ ਮਾਮਲਾ ਇਕੋ ਹੀ ਨਹੀਂ ਹੈ ਸਗੋਂ ਰੱਦ ਕੀਤੇ ਗਏ 274 ਕਰੋੜ ਦੇ ਐਲ. ਈ. ਡੀ. ਪ੍ਰਾਜੈਕਟ ਦੀ ਅਦਾਇਗੀ ਕਰਨ ਦਾ ਮਾਮਲਾ ਵੀ ਸਾਲਸ ਕੋਲ ਹੈ | ਕੰਪਨੀ ਨੇ ਕਰੀਬ 8 ਕਰੋੜ ਰੁਪਏ ਨਿਗਮ ਤੋਂ ਲੈਣ ਦੀ ਗੱਲ ਕਹੀ ਹੈ ਜਦਕਿ ਜਲੰਧਰ ਵਿਚ 5000 ਲਗਾਈਆਂ ਗਈਆਂ ਐਲ. ਈ. ਡੀ. ਬਾਰੇ ਅਲੱਗ ਤੌਰ 'ਤੇ ਕੰਪਨੀ ਵਲੋਂ ਅਦਾਇਗੀ ਲੈਣੀ ਹੈ | ਨਿਗਮ ਵਲੋਂ ਅਦਾਇਗੀ ਨਾ ਹੋਣ ਕਰਕੇ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਸੀ ਤੇ ਬਾਅਦ ਵਿਚ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਕੰਪਨੀ ਦਾ ਕੰਮ ਰੱਦ ਕਰ ਦਿੱਤਾ ਸੀ |
2 ਵਪਾਰਕ ਇਮਾਰਤਾਂ ਕੀਤੀਆਂ ਸੀਲ
ਦੂਜੇ ਪਾਸੇ ਜਾਇਦਾਦ ਕਰ ਵਿਭਾਗ ਨੇ ਆਪਣੀ ਵਸੂਲੀ ਵਧਾਉਣ ਦੀ ਮੁਹਿੰਮ ਜਾਰੀ ਰੱਖਦੇ ਹੋਏ ਦੋ ਵਪਾਰਕ ਇਮਾਰਤਾਂ ਸੀਲ ਕਰ ਦਿੱਤੀਆਂ ਹਨ | ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਜੇ. ਪੀ. ਨਗਰ ਵਿਚ 42 ਰਿਹਾਇਸ਼ੀ ਜਾਇਦਾਦਾਂ ਦੀ ਜਾਂਚ ਕੀਤੀ ਗਈ | ਟੀਮ ਨੇ ਕਰੀਬ 81567 ਰੁਪਏ ਦੀ ਵਸੂਲੀ ਕੀਤੀ ਹੈ | ਸੁਪਰਡੈਂਟ ਰਾਜੀਵ ਰਿਸ਼ੀ ਦਾ ਕਹਿਣਾ ਸੀ ਕਿ ਡਿਫਾਲਟਰਾਂ ਨੂੰ ਆਪਣਾ ਬਣਦਾ ਕਰ ਜਮ੍ਹਾਂ ਕਰਵਾਉਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੀਆਂ ਇਮਾਰਤਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ |
ਅਦਾਇਗੀ ਦੇ ਮਾਮਲੇ 'ਚ ਕਮਿਸ਼ਨਰ 30 ਨੂੰ ਹਾਈਕੋਰਟ ਤਲਬ
ਸਟਰੀਟ ਲਾਈਟਾਂ ਦੀ ਅਦਾਇਗੀ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੂੰ 30 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ | ਭਾਗਵਤ ਇੰਜੀਨੀਅਰ ਐਾਡ ਕੰਟਰੈਕਟਰ ਦੀ ਅਦਾਇਗੀ ਦੇ ਮਾਮਲੇ 'ਚ ਹਾਈਕੋਰਟ ਨੇ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ | ਕੰਪਨੀ ਨੂੰ 1 ਕਰੋੜ 'ਚੋਂ ਅਜੇ ਤੱਕ ਕਰੀਬ 16 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ | ਸਾਰੀ ਅਦਾਇਗੀ ਨਾ ਹੋਣ ਕਰਕੇ ਹੀ ਹਾਈਕੋਰਟ ਨੇ ਕਮਿਸ਼ਨਰ ਨੂੰ ਤਲਬ ਕੀਤਾ ਹੈ | ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਘੱਟ ਰੇਟਾਂ ਨੂੰ ਬਣਾ ਕੇ ਲਿਆਉਣ ਲਈ ਕਿਹਾ ਹੈ |

ਲੋਹੇ ਦੀ ਤਾਰ 'ਚ ਆਏ ਕਰੰਟ ਦੀ ਲਪੇਟ 'ਚ ਆਈ ਔਰਤ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 23 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉੇਂਦੇ ਕਾਜ਼ੀ ਮੰਡੀ ਵਿਖੇ ਮੰਗਲਵਾਰ ਦੀ ਸ਼ਾਮ ਨੂੰ ਲੋਹੇ ਦੀ ਤਾਰ 'ਚ ਆਏ ਕਰੰਟ ਦੀ ਲਪੇਟ 'ਚ ਆਈ ਇਕ ਔਰਤ ਦੀ ਮੌਤ ਹੋ ਗਈ | ਪੁਲਿਸ ਵਲੋਂ ਮਿ੍ਤਕਾ ਦੀ ਪਛਾਣ ਪੂਨਮ (35 ਸਾਲ) ਪਤਨੀ ਸਤਨਾਮ ਸਿੰਘ ...

ਪੂਰੀ ਖ਼ਬਰ »

ਕੁੰਡੀ ਨਾਲ ਸਬਮਰਸੀਬਲ ਪੰਪ ਚਲਾਉਣ ਦਾ ਮਾਮਲਾ ਫੜਿਆ, 5.50 ਲੱਖ ਜੁਰਮਾਨਾ

ਜਲੰਧਰ, 23 ਜੁਲਾਈ (ਸ਼ਿਵ)-ਪਾਵਰਕਾਮ ਦੀ ਇਨਫੋਰਸਮੈਂਟ ਵਿੰਗ ਦੀ ਇਕ ਟੀਮ ਨੇ ਹੁਸ਼ਿਆਰਪੁਰ ਸਰਕਲ ਦੇ ਮਾਹਿਲਪੁਰ ਦੇ ਕੋਲ ਭਾਮ ਪਿੰਡ ਵਿਚ 25 ਹਾਰਸਪਾਵਰ ਦੀ ਮੋਟਰ ਨਾਲ ਸਬਮਰਸੀਬਲ ਪੰਪ ਬਿਜਲੀ ਕੁੰਡੀ ਨਾਲ ਚਲਾਉਣ ਦਾ ਮਾਮਲਾ ਫੜਿਆ ਹੈ | ਇਸ ਪੰਪ ਨੂੰ ਚਲਾਉਣ ਵਾਲੇ ਵਲੋਂ ...

ਪੂਰੀ ਖ਼ਬਰ »

ਮੀਂਹ ਨਾਲ ਸੜਕਾਂ ਦੀ ਹਾਲਤ ਖਰਾਬ ਮੁਰੰਮਤ ਕਰਨ ਲਈ ਨਹੀਂ ਹੈ ਫੰਡ

ਜਲੰਧਰ, 23 ਜੁਲਾਈ (ਸ਼ਿਵ)-ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਾਂ ਪਹਿਲਾਂ ਹੀ ਖ਼ਰਾਬ ਹੈ ਪਰ ਰਹਿੰਦੀ ਕਸਰ ਮੀਂਹ ਨੇ ਕੱਢ ਦਿੱਤੀ ਹੈ | ਸ਼ਹਿਰ 'ਚ ਕਰੋੜਾਂ ਦੀ ਲਾਗਤ ਨਾਲ ਸੜਕਾਂ ਬਣਾਉਣ ਦੇ ਦਾਅਵੇ ਹਵਾ ਹੋ ਰਹੇ ਹਨ ਕਿਉਂਕਿ ਹੁਣ ਅਗਲੇ ਸਾਲ ਤੱਕ ਸੜਕਾਂ ਬਣਨ ਦੀ ਤਾਂ ਕੋਈ ਆਸ ...

ਪੂਰੀ ਖ਼ਬਰ »

24 ਘੰਟੇ ਚੱਲਣ ਵਾਲੀਆਂ ਫੈਕਟਰੀਆਂ ਨੂੰ ਮਿਲ ਰਹੀ ਹੈ 5 ਰੁਪਏ ਪ੍ਰਤੀ ਯੂਨਿਟ ਬਿਜਲੀ-ਅਰੋੜਾ

ਜਲੰਧਰ, 23 ਜੁਲਾਈ (ਸ਼ਿਵ ਸ਼ਰਮਾ)-ਰਾਜ ਦੇ ਸਨਅਤ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਈ ਸਨਅਤਕਾਰ ਜਥੇਬੰਦੀਆਂ ਵਲੋਂ 5 ਰੁਪਏ ਪ੍ਰਤੀ ਯੂਨਿਟ ਦੀ ਜਗ੍ਹਾ ਮਹਿੰਗੀ ਬਿਜਲੀ ਦੇਣ ਬਾਰੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ 'ਚ ਅਜੇ ਵੀ ਸਸਤੀ ਬਿਜਲੀ ਦੇ ਰਹੀ ਹੈ ਤੇ ...

ਪੂਰੀ ਖ਼ਬਰ »

ਅਕਸਰ ਸੱਪ ਲੰਘਣ ਤੋਂ ਬਾਅਦ ਕੁੱਟੀ ਜਾਂਦੀ ਹੈ ਲਕੀਰ

ਜਲੰਧਰ, 23 ਜੁਲਾਈ (ਜਸਪਾਲ ਸਿੰਘ)-ਸ਼ਹਿਰ 'ਚ ਅੱਜ ਫਿਰ ਇਕ ਸੜਕ ਹਾਦਸੇ 'ਚ ਮਾਸੂਮ ਬੱਚੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਤੇ ਆਮ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆਵੇਗਾ | ਕੁੱਝ ਦਿਨ ਤਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਕੂਲਾਂ ਬੱਸਾਂ ...

ਪੂਰੀ ਖ਼ਬਰ »

ਆਰ.ਸੀ.ਐਸ ਨੇ ਨਵਾਂਸ਼ਹਿਰ ਤੇ ਹੁਸ਼ਿਅਰਪੁਰ ਬ੍ਰਾਚਾਂ 'ਚ ਵੀ ਸ਼ੁਰੂ ਕੀਤੇ ਬੇਕਰੀ ਕੋਰਸ

ਜਲੰਧਰ, 23 ਜੁਲਾਈ (ਹਰਵਿੰਦਰ ਸਿੰਘ ਫੁੱਲ)-ਰਾਣਾ ਕੁਕਿੰਗ ਸਕੂਲ ਜਿਸ ਨੂੰ ਆਰ.ਸੀ.ਐਸ. ਦੇ ਨਾਂਅ ਨਾਲ ਵੀ ਜਾਣਿਆਂ ਜਾਦਾ ਹੈ ਨੇ ਆਪਣੀਆਂ ਹੁਸ਼ਿਆਰਪੁਰ ਤੇ ਨਵਾਂ ਹਿਰ ਦੀਆਂ ਬ੍ਰਾਚਾਂ ਵਿਚ ਵੀ ਬੇਕਰੀ ਦੇ ਕੋਰਸ ਸ਼ੁਰੂ ਕਰ ਦਿੱਤੇ ਹਨ | ਆਰ.ਸੀ.ਐਸ ਦੇ ਡਾਇਰੈਕਟਰ ...

ਪੂਰੀ ਖ਼ਬਰ »

ਗੱਡੀ ਦੀ ਲਪੇਟ 'ਚ ਆਉਣ ਨਾਲ ਵਿਆਕਤੀ ਦੀ ਬਾਂਹ ਕੱਟੀ

ਜਲੰਧਰ, 23 ਜੁਲਾਈ (ਹਰਵਿੰਦਰ ਸਿੰਘ ਫੁੱਲ)-ਬਾਆਦ ਦੁਪਹਿਰ ਡੀ.ਐਮ.ਯੂ.64552 ਡਾਊਨ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਬਾਂਹ ਕੱਟੀ ਗਈ ਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਿਸ ਨੂੰ ਤੁਰੰਤ 108 ਐਾਬੂਲੈਂਸ ਰਾਹੀਂ ਇਲਾਜ ਵਾਸਤੇ ਸਿਵਲ ਹਸਪਤਾਲ ਲਿਜਾਇਆ ਗਿਆ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਮਹਿਲਾ ਤਸਕਰ ਨੂੰ ਕੈਦ

ਜਲੰਧਰ, 23 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ਿੰਗਾਰੋ ਪਤਨੀ ਬਾਂਕਾ ਵਾਸੀ ਪਿੰਡ ਗੰਨਾ, ਫਿਲੌਰ ਨੂੰ 2 ਮਹੀਨੇ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ...

ਪੂਰੀ ਖ਼ਬਰ »

ਜਾਇਜ਼ ਕੀਮਤਾਂ ਲਗਾ ਕੇ ਕੀਤੀਆਂ ਜਾਣ ਰਜਿਸਟਰੀਆਂ

ਜਲੰਧਰ, 23 ਜੁਲਾਈ (ਸ਼ਿਵ)- ਦੀ ਕ੍ਰਿਸ਼ਨ ਨਗਰ ਵੈੱਲਫੇਅਰ ਸੁਸਾਇਟੀ ਨਜ਼ਦੀਕ ਆਦਰਸ਼ ਨਗਰ ਦੇ ਮੈਂਬਰਾਂ ਨੇ ਕੌਾਸਲਰ ਪਤੀ ਹਰਜਿੰਦਰ ਸਿੰਘ ਲਾਡਾ ਦੀ ਅਗਵਾਈ 'ਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਘਰਾਂ ...

ਪੂਰੀ ਖ਼ਬਰ »

ਰੰਜਸ਼ਨ ਫਾਈਨੈਂਸਰ ਤੇ ਜਾਨਲੇਵਾ ਹਮਲਾ, ਗੋਲੀਆਂ ਚਲਾਉਣ ਦੇ ਲਗਾਏ ਦੋਸ਼

ਮਕਸੂਦਾਂ, 23 ਜੁਲਾਈ (ਲਖਵਿੰਦਰ ਪਾਠਕ)—ਥਾਣਾ 1 ਦੇ ਅਧੀਨ ਆਉਂਦੇ ਸ਼ਿਵ ਨਗਰ 'ਚ ਦੇਰ ਰਾਤ ਇਕ ਨੌਜਵਾਨ ਤੇ ਰੰਜ਼ਿਸ਼ਨ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਹੈ | ਸਿਵਲ ਹਸਪਤਾਲ 'ਚ ਗੰਭੀਰ ਜ਼ਖ਼ਮੀ ਹਾਲਤ 'ਚ ਪੁੱਜੇ ਪੀੜਤ ਸੋਨੂੰ ਨੇ ਦੱਸਿਆ ਕਿ ਉਹ ਫਾਇਨੈਂਸ ਦਾ ਕੰਮ ਕਰਦਾ ਹੈ ...

ਪੂਰੀ ਖ਼ਬਰ »

ਦਵਾਈਆਾ ਦੇ ਵਪਾਰੀ ਤੋਂ 2 ਲੱਖ ਦੀ ਨਕਦੀ ਤੇ ਐਕਟਿਵਾ ਲੁੱਟਿਆ

ਜਲੰਧਰ, 23 ਜੁਲਾਈ (ਐੱਮ ਐੱਸ ਲੋਹੀਆ)-ਅੱਜ ਰਾਤ ਸਵਾ ਨੌ ਵਜੇ ਦੇ ਕਰੀਬ ਮਿਸ਼ਨ ਕੰਪਾਊਾਡ ਦੇ ਨੇੜੇ ਇੱਕ 65 ਸਾਲ ਦੇ ਬਜ਼ੁਰਗ ਨੂੰ ਘੇਰ ਕੇ ਚਾਰ ਨੌਜਵਾਨਾਂ ਨੇ ਉਸ ਦਾ ਐਕਟਿਵਾ ਅਤੇ ਦੋ ਲੱਖ ਰੁਪਏ ਦੀ ਨਕਦੀ ਲੁੱਟ ਲਈ | ਲੁੱਟ ਦੇ ਸ਼ਿਕਾਰ ਰਮੇਸ਼ ਕੁਮਾਰ ਵਾਸੀ ਰੋਜ਼ ਪਾਰਕ ...

ਪੂਰੀ ਖ਼ਬਰ »

ਬੱਸ ਅੱਡੇੇ ਤੋਂ ਪੁਲਿਸ ਨੂੰ ਮਿਲੀ ਨਾਬਾਲਗ ਬੱਚੀ

ਜਲੰਧਰ, 23 ਜੁਲਾਈ (ਸ਼ੈਲੀ)-ਜਲੰਧਰ ਬੱਸ ਅੱਡੇ 'ਤੇ ਬੀਤੀ ਦੇਰ ਰਾਤ ਕੋਈ ਇਕ ਨਾਬਾਲਗ ਬੱਚੀ ਨੂੰ ਇਕੱਲੇ ਹੀ ਛੱਡ ਗਿਆ ਜੋ ਕਿ ਸਹਿਮੀ ਹੋਈ ਸੀ | ਇਸ ਸਬੰਧੀ ਸੂਚਨਾ ਮਿਲਦੇ ਹੀ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਮਹਿਲਾ ਪੁਲਿਸ ਨੂੰ ਨਾਲ ਲੈਕੇ ਮੌਕੇ 'ਤੇ ਪਹੁੰਚ ਕੇ ਉਸ ਬੱਚੀ ...

ਪੂਰੀ ਖ਼ਬਰ »

ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਕਰਵਾਇਆ ਸੈਮੀਨਾਰ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ)-ਸਬ ਡਵੀਜ਼ਨ ਸਾਂਝ ਕੇਂਦਰ ਕੇਂਦਰੀ ਤੇ ਸਾਂਝ ਕੇਂਦਰ ਡਵੀਜ਼ਨ ਨੰਬਰ 2 ਵਲੋਂ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਸ੍ਰੀ ਪਾਰਵਤੀ ਜੈਨ ਕੋ-ਐਜੂਕੇਸ਼ਨਲ ਸੀਨੀਅਰ ਸਕੈਂਡਰੀ ਸਕੂਲ, ਵਿਜੇ ਨਗਰ, ਜਲੰਧਰ ...

ਪੂਰੀ ਖ਼ਬਰ »

ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ 7 ਸੈਂਪਲ ਭਰੇ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਕੀਤੀ ਕਾਰਵਾਈ ਦੇ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਸਮੇਤ 9 ਸੈਂਪਲ ਭਰੇ ਹਨ | ਇਸ ਬਾਰੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਚੋਰੀ ਦੇ ਮੋਬਾਈਲ ਸਮੇਤ ਇਕ ਵਿਅਕਤੀ ਕਾਬੂ

ਮਕਸੂਦਾਂ, 23 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਨੇ ਚੋਰੀ ਦੇ ਮੋਬਾਈਲ ਸਮੇਤ ਇਕ ਚੋਰ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਚੋਰ ਦੀ ਪਛਾਣ ਗੌਤਮ ਪੁੱਤਰ ਯਸ਼ਪਾਲ ਵਾਸੀ ਕਬੀਰ ਵਿਹਾਰ, ਬਸਤੀ ਬਾਵਾ ਖੇਲ ਦੇ ਤੌਰ ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਦੇਵੀ ...

ਪੂਰੀ ਖ਼ਬਰ »

ਸਕੂਲ 'ਚ ਬੂਟੇ ਲਗਾਏ

ਚੁਗਿੱਟੀ/ਜੰਡੂਸਿੰਘਾ, 23 ਜੁਲਾਈ (ਨਰਿੰਦਰ ਲਾਗੂ)-ਸਰਕਾਰੀ ਸੀਨੀ: ਸੈਕੰ: ਸਕੂਲ ਪਤਾਰਾ ਵਿਖੇ ਜਲ ਸ਼ਕਤੀ ਮੁਹਿੰਮ ਤਹਿਤ ਬੂਟੇ ਲਗਾਏ ਗਏ | ਇਸ ਮੌਕੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਵੀ ਹੋਏ | ਸਕੂਲ ਮੁਖੀ ਰਜਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ 'ਚ ਵਧ ...

ਪੂਰੀ ਖ਼ਬਰ »

ਪਤੀ ਨੇ ਸਹੁਰੇ ਘਰ ਆ ਕੇ ਪਤਨੀ 'ਤੇ ਚਾਕੂ ਨਾਲ ਕੀਤਾ ਜਾਨਲੇਵਾ ਹਮਲਾ

ਸ਼ਾਹਕੋਟ, 23 ਜੁਲਾਈ (ਸੁਖਦੀਪ ਸਿੰਘ)-ਅੱਜ ਦੁਪਹਿਰ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਢੰਡੋਵਾਲ ਵਿਖੇ ਇੱਕ ਵਿਅਕਤੀ ਨੇ ਆਪਣੇ ਸਹੁਰੇ ਘਰ ਆ ਕੇ ਆਪਣੀ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ | ਲੜਕੀ ਦੀ ਮਾਤਾ ਮਨਦੀਪ ਕੌਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਸਰਕਾਰ ਿਖ਼ਲਾਫ ਰੋਸ ਪ੍ਰਦਰਸ਼ਨ

ਜਲੰਧਰ, 23 ਜੁਲਾਈ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ ਵਲੋਂ ਰਾਜ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਦੇ ਵਿਰੁੱਧ ਅੱਜ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਸ਼ਹਿਰ 'ਚ ਰੋਸ ਮਾਰਚ ਕਰਨ ਤੋਂ ਬਾਅਦ ਡੀ. ਸੀ. ਦਫਤਰ ...

ਪੂਰੀ ਖ਼ਬਰ »

ਡੇਂਗੂ, ਚਿਕਨਗੁਨੀਆ ਦੀ ਟੀਮ ਨੇ ਦਿੱਤੀ ਜਮਸ਼ੇਰ ਦੇ 16 ਪਿੰਡਾਂ 'ਚ ਦਸਤਕ

ਜਮਸ਼ੇਰ ਖ਼ਾਸ, 23 ਜੁਲਾਈ (ਜਸਬੀਰ ਸਿੰਘ ਸੰਧੂ)-ਬਰਸਾਤੀ ਮੌਸਮ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਟੀਮ ਨੇ 101 ਪਿੰਡਾਂ 'ਚੋਂ ਕੇਵਲ ਅਜੇ 16 ਪਿੰਡਾਂ 'ਚ ਡੇਂਗੂ, ਮਲੇਰੀਆ ਮੁਹਿੰਮ ਦੀ ਦਸਤਕ ਦੇ ਦਿੱਤੀ ਹੈ | ਰਜਿੰਦਰਪਾਲ ਬੈਂਸ ਐੱਸ.ਐਮ.ਓ. ਪੀ. ਐੱਚ.ਸੀ. ਜਮਸ਼ੇਰ ਖ਼ਾਸ ਦੇ ...

ਪੂਰੀ ਖ਼ਬਰ »

ਮੰਗਾਂ ਨਾ ਮੰਨੇ ਜਾਣ ਤੋਂ ਨਾਰਾਜ਼ ਜੇ. ਈਜ਼ਾਂ ਨੇ ਕੀਤੀ ਨਾਅਰੇਬਾਜ਼ੀ

ਜਲੰਧਰ, 23 ਜੁਲਾਈ (ਸ਼ਿਵ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਪਾਵਰ ਮੈਨੇਜਮੈਂਟ ਪਾਸੋਂ ਆਪਣੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਪਹਿਲਾਂ ਚੱਲ ਰਹੇ ਸੰਘਰਸ਼ ਨੂੰ ਸ਼ੁਰੂ ਕਰ ਦਿੱਤਾ ਗਿਆ | ਪ੍ਰਧਾਨ ਇੰਜੀ. ਅਸ਼ਵਨੀ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਰਾਘਵ ਦੇ 2 ਹੋਰ ਸਾਥੀ ਕਾਬੂ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ)-ਲਾਡੋਵਾਲੀ ਰੋਡ 'ਤੇ ਕੰਮ ਕਰਨ ਵਾਲੇ ਹਰਦੇਵ ਕੁਮਾਰ ਵਾਸੀ ਵਡਾਲਾ ਚੌਕ ਤੋਂ ਮਾਡਲ ਟਾਊਨ ਦੇ ਖੇਤਰ 'ਚ 1900 ਰੁਪਏ ਲੁੱਟਣ ਵਾਲੇ 3 ਐਕਟਿਵਾ ਸਵਾਰਾਂ 'ਚੋਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਰਾਘਵ ਉਰਫ਼ ਗੁੱਲੂ ਪੁੱਤਰ ਸਤਵਿੰਦਰ ...

ਪੂਰੀ ਖ਼ਬਰ »

ਮੰਗਾਂ ਨਾ ਮੰਨੇ ਜਾਣ ਤੋਂ ਨਾਰਾਜ਼ ਜੇ. ਈਜ਼ਾਂ ਨੇ ਕੀਤੀ ਨਾਅਰੇਬਾਜ਼ੀ

ਜਲੰਧਰ, 23 ਜੁਲਾਈ (ਸ਼ਿਵ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਪਾਵਰ ਮੈਨੇਜਮੈਂਟ ਪਾਸੋਂ ਆਪਣੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਪਹਿਲਾਂ ਚੱਲ ਰਹੇ ਸੰਘਰਸ਼ ਨੂੰ ਸ਼ੁਰੂ ਕਰ ਦਿੱਤਾ ਗਿਆ | ਪ੍ਰਧਾਨ ਇੰਜੀ. ਅਸ਼ਵਨੀ ...

ਪੂਰੀ ਖ਼ਬਰ »

ਨੰਗਲ ਸ਼ਾਮਾਂ ਦੀ ਪਿੱਟ ਖਾਦ ਤੋਂ ਫੈਲੀ ਬਦਬੂ, ਬੇਰੀ ਨੂੰ ਕੀਤੀ ਲੋਕਾਂ ਨੇ ਸ਼ਿਕਾਇਤ

ਜਲੰਧਰ, 23 ਜੁਲਾਈ (ਸ਼ਿਵ ਸ਼ਰਮਾ)-ਸ਼ਹਿਰ 'ਚ ਸਫ਼ਾਈ ਵਿਵਸਥਾ ਪੂਰੀ ਤਰਾਂ ਨਾਲ ਖ਼ਰਾਬ ਹੋ ਗਈ ਹੈ ਜਦਕਿ ਨਿਗਮ ਪ੍ਰਸ਼ਾਸਨ ਸਫ਼ਾਈ ਵਿਵਸਥਾ ਨੰੂ ਸੁਧਾਰਨ ਦੀ ਜਗ੍ਹਾ ਸੁੱਕੇ ਗਿੱਲੇ ਕੂੜੇ ਦੀ ਯੋਜਨਾ ਵਿਚ ਹੀ ਉਲਝ ਕੇ ਰਹਿ ਗਿਆ ਹੈ | ਸ਼ਹਿਰ ਦਾ ਹਾਲ ਇਹ ਹੈ ਕਿ ਹੁਣ ਲੋਕ ...

ਪੂਰੀ ਖ਼ਬਰ »

ਆਰਮੀ ਪਬਲਿਕ ਸਕੂਲ ਦਾ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਸ਼ੁਰੂ

ਜਲੰਧਰ, 23 ਜੁਲਾਈ (ਜਤਿੰਦਰ ਸਾਬੀ)-ਆਰਮੀ ਪਬਲਿਕ ਸਕੂਲ ਵਲੋਂ ਅੰਤਰ ਜ਼ੋਨ ਫੁੱਟਬਾਲ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ ਹਨ ਤੇ ਇਸ ਵਿਚ 6 ਸਕੂਲਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ | ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਬਿ੍ਗੇਡੀਅਰ ਅਮਰੇਸ਼ ਪਨਵਾਰ ਚੇਅਰਮੈਨ ...

ਪੂਰੀ ਖ਼ਬਰ »

ਤਾਲਾ ਬੰਦ ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਰਾਜਾ ਗਾਰਡਨ ਦੇ ਇਕ ਘਰ 'ਚੋਂ ਕਿਸੇ ਨੇ 30 ਹਜ਼ਾਰ ਦੇ ਕਰੀਬ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ | ਘਰ ਦੇ ਮਾਲਕ ਰਾਜੀਵ ਗੁਪਤਾ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਆਪਣੇ ...

ਪੂਰੀ ਖ਼ਬਰ »

ਦਿਮਾਗ, ਰੀੜ੍ਹ ਦੀ ਹੱਡੀ ਤੇ ਜੋੜਾਂ ਦੀਆਂ ਬਿਮਾਰੀਆਂ ਬਾਰੇ ਸਾਂਝੀ ਕੀਤੀ ਜਾਣਕਾਰੀ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ)-ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੀ ਇਕ ਮੀਟਿੰਗ 'ਚ ਦਿਮਾਗ ਦੀਆਂ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਡਾ. ਦੀਪਾਸ਼ੂ ਸਚਦੇਵਾ, ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸਾਹਿਲ ਬੱਤਰਾ, ਮੋਢੇ ਅਤੇ ...

ਪੂਰੀ ਖ਼ਬਰ »

ਆਮਦਨ ਕਰ ਦਿਹਾੜੇ ਮੌਕੇ ਵਪਾਰਕ ਜਥੇਬੰਦੀਆਂ ਨੂੰ ਕੀਤਾ ਜਾਗਰੂਕ

ਜਲੰਧਰ, 23 ਜੁਲਾਈ (ਸ਼ਿਵ)-ਆਮਦਨ ਕਰ ਦਿਹਾੜੇ ਮੌਕੇ ਆਮਦਨ ਕਰ ਵਿਭਾਗ ਦੀ ਵਧੀਕ ਆਮਦਨ ਕਮਿਸ਼ਨਰ ਰੇਂਜ-3,4 ਸ੍ਰੀਮਤੀ ਬਲਵਿੰਦਰ ਕੌਰ ਨੇ ਵਪਾਰੀਆਂ, ਡੀਲਰਾਂ ਦੀ ਜਿੱਥੇ ਆਮਦਨ ਕਰ ਦੇ ਕੇ ਦੇਸ਼ ਦੇ ਵਿਕਾਸ ਵਿਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਉਨ੍ਹਾਂ ...

ਪੂਰੀ ਖ਼ਬਰ »

ਅਸ਼ੋਕ ਗੁਪਤਾ ਤੇ ਧੀਮਾਨ ਵਲੋਂ ਤੇਜਿੰਦਰ ਸਿੰਘ ਬਿੱਟੂ ਦਾ ਸਨਮਾਨ

ਜਲੰਧਰ, 23 ਜੁਲਾਈ (ਜਸਪਾਲ ਸਿੰਘ)-'ਪਨਸਪ' ਦੇ ਨਵ-ਨਿਯੁਕਤ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਨੂੰ ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁਭ ਚਿੰਤਕਾਂ ਵਲੋਂ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਸ਼ੋਕ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ 'ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੋਛਾੜਾਂ ਦੀ ਸਖ਼ਤ ਨਿੰਦਾ

ਜਲੰਧਰ, 23 ਜੁਲਾਈ (ਹਰਵਿੰਦਰ ਸਿੰਘ ਫੁੱਲ)-ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸੀ.ਬੀ.ਆਈ. ਵਲੋਂ ਅਦਾਲਤ 'ਚੇ ਪੇਸ਼ ਕੀਤੀ ਗਈ ਕਲੋਜਰ ਰਿਪੋਰਟ ਦੇ ਵਿਰੋਧ 'ਚ ਚੰਡੀਗੜ੍ਹ ਵਿਖੇ ਸਥਿਤ ਸੀ.ਬੀ.ਆਈ. ਦਫ਼ਤਰ ਦਾ ਘਿਰਾਓ ਕਰਨ ਜਾ ਰਹੀਆਂ ਸਿੱਖ ਜਥੇਬੰਦੀਆਂ 'ਤੇ ਪੁਲਿਸ ਵਲੋਂ ਕੀਤੇ ...

ਪੂਰੀ ਖ਼ਬਰ »

ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਇਆ ਜਾਵੇ-ਗੋਰਾ ਗਿੱਲ

ਜਲੰਧਰ, 23 ਜੁਲਾਈ (ਜਸਪਾਲ ਸਿੰਘ)-ਨਵਜੋਤ ਸਿੰਘ ਸਿੱਧੂ ਦੇ ਕੈਬਨਟ ਮੰਤਰੀ ਵਜੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਇਆ ਅਹੁਦਾ ਛੇਤੀ ਭਰੇ ਜਾਣ ਦੀ ਮੰਗ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੋਰਾ ਗਿੱਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ...

ਪੂਰੀ ਖ਼ਬਰ »

ਸਿਆਟਲ ਪਹੁੰਚੇ ਡੀ. ਐਸ. ਪੀ. ਲਖਵਿੰਦਰ ਸਿੰਘ ਦਾ ਸਵਾਗਤ

ਸਿਆਟਲ, 23 ਜੁਲਾਈ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ ਵਲੋਂ ਪ੍ਰਸਿੱਧ ਰੀਅਲ ਅਸਟੇਟਰ ਐਮ. ਪੀ. ਸਿੰਘ ਦੇ ਪਿਤਾ ਅਤੇ ਜਲੰਧਰ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਅਫ਼ਸਰ ਲਖਵਿੰਦਰ ਸਿੰਘ ਪੀ. ਪੀ. ਐਸ. ਡੀ. ਐਸ. ਪੀ. ਜਲੰਧਰ ਦਾ ਅੱਜ ਸਿਆਟਲ ਪਹੁੰਚਣ 'ਤੇ ਸਵਾਗਤ ...

ਪੂਰੀ ਖ਼ਬਰ »

ਪਟੇਲ ਹਸਪਤਾਲ ਵਲੋਂ ਛਾਤੀ ਦੇ ਕੈਂਸਰ 'ਤੇ ਕਾਨਫਰੰਸ ਕਰਵਾਈ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ)-ਬਹੁਮੁਹਾਰਤਾਂ ਵਾਲੇ ਪਟੇਲ ਹਸਪਤਾਲ ਵਲੋਂ ਛਾਤੀ ਦੇ ਕੈਂਸਰ 'ਤੇ ਇਕ ਕਾਨਫਰੰਸ ਕਰਵਾਈ ਗਈ | ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਅਤੇ ਐਸੋਸੀਏਸ਼ਨ ਆਫ਼ ਸਰਜਨਸ ਆਫ਼ ਇੰਡੀਆ (ਏ.ਐਸ.ਆਈ.) ਦੇ ਸਹਿਯੋਗ ਨਾਲ ਕਰਵਾਈ ਗਈ ਇਸ ...

ਪੂਰੀ ਖ਼ਬਰ »

ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਸਰਕਾਰ ਿਖ਼ਲਾਫ਼ ਸੰਘਰਸ਼ ਵਿੱਢਣ ਦੀ ਤਿਆਰੀ

ਜਲੰਧਰ, 23 ਜੁਲਾਈ (ਰਣਜੀਤ ਸਿੰਘ ਸੋਢੀ)-ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ, ਪੰਜਾਬ ਦੀ ਜਲੰਧਰ ਜ਼ੋਨ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ 'ਚ ਹੋਈ ¢ ਮੀਟਿੰਗ ਦੌਰਾਨ 28 ...

ਪੂਰੀ ਖ਼ਬਰ »

ਸੇਂਟ ਸੋਲਜਰ ਬੀ.ਪੀ.ਐੱਡ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 23 ਜੁਲਾਈ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਪੀ. ਐੱਡ. (2 ਸਾਲਾ) ਦੂਸਰੇ ਸਮੈਸਟਰ ਦੇ ਨਤੀਜਿਆਂ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦੀਆਂ ਮੈਰਿਟ ਪੁਜ਼ੀਸ਼ਨਾਂ 'ਤੇ ਕਬਜ਼ਾ ...

ਪੂਰੀ ਖ਼ਬਰ »

ਨਾਨਕ ਝੀਰਾ ਸਾਹਿਬ ਤੋਂ ਆ ਰਹੇ ਨਗਰ ਕੀਤਰਨ ਦਾ ਦਕੋਹਾ 'ਚ ਅੱਜ ਹੋਵੇਗਾ ਸਵਾਗਤ-ਜਸਬੀਰ ਦਕੋਹਾ

ਜਲੰਧਰ ਛਾਉਣੀ, 23 ਜੁਲਾਈ (ਪਵਨ ਖਰਬੰਦਾ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਨਾਨਕ ਝੀਰਾ ਸਾਹਿਬ (ਕਰਟਾਨਕ) ਤੋਂ ਚੱਲ ਕੇ ਜਲੰਧਰ ਵੱਲ ਨੂੰ ਆ ਰਿਹਾ ਹੈ ਦਾ ਬੁੱਧਵਾਰ ਦੁਪਹਿਰ 12 ਵਜੇ ਦਕੋਹਾ ਰੇਲਵੇ ਫਾਟਕ ...

ਪੂਰੀ ਖ਼ਬਰ »

ਯੂਥ ਬਲੱਡ ਡੋਨਰ ਆਰਗੇਨਾਈਜੇਸ਼ਨ ਵਲੋਂ ਤੱਲ੍ਹਣ 'ਚ ਖੂਨਦਾਨ ਕੈਂਪ

ਜਲੰਧਰ ਛਾਉਣੀ, 23 ਜੁਲਾਈ (ਪਵਨ ਖਰਬੰਦਾ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਯੂਥ ਬਲੱਡ ਡੋਨਰ ਆਰਗਨਾਈਜੇਸ਼ਨ ਅਤੇ ਵੈਲਫੇਅਰ ਸੁਸਾਇਟੀ ਜਲੰਧਰ ਵਲੋਂ ਸਿਵਲ ਹਸਪਤਾਲ, ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਰਾਮਾ ਮੰਡੀ ਅਤੇ ਉਹਰੀ ਬਲੱਡ ਬੈਂਕ ਨਾਲ ...

ਪੂਰੀ ਖ਼ਬਰ »

ਗਗਨਦੀਪ ਸੋਂਧੀ 'ਏਸ਼ੀਆ ਪੁਰਸਕਾਰ' ਨਾਲ ਸਨਮਾਨਿਤ

ਜਲੰਧਰ, 23 ਜੁਲਾਈ (ਹਰਵਿੰਦਰ ਸਿੰਘ ਫੁੱਲ)-ਮੀਡੀਆ ਤੇ ਪੱਤਰਕਾਰੀ ਦੇ ਖੇਤਰ 'ਚ ਬਹੁਤ ਘੱਟ ਲੋਕ ਹਨ ਜੋ ਸੱਚ ਨੂੰ ਸੱਚ ਲਿਖਣ ਅਤੇ ਕਹਿਣ ਦੀ ਹਿੰਮਤ ਰੱਖਦੇ ਹਨ | ਉਨ੍ਹਾਂ ਲੋਕਾਂ 'ਚੋਂ ਇਕ ਅਜਿਹੀ ਹੀ ਸ਼ਖ਼ਸੀਅਤ ਹੈ ਗਗਨਦੀਪ ਸੋਂਧੀ | ਬੀਤੇ ਐਤਵਾਰ ਸੱਤਿਆ ਫਾਊਾਡੇਸ਼ਨ ਜੋ ...

ਪੂਰੀ ਖ਼ਬਰ »

ਕੁੱਤਾ ਮਰਨ ਬਾਰੇ ਡਾਕਟਰਾਂ ਨੇ ਦਿੱਤੀ ਰਿਪੋਰਟ

ਜਲੰਧਰ, 23 ਜੁਲਾਈ (ਸ਼ਿਵ)-ਨੰਗਲ ਸ਼ਾਮਾਂ ਦੇ ਡਾਗ ਪੌਾਡ 'ਚ ਇਕ ਕੁੱਤਾ ਮਰਨ ਦੇ ਮਾਮਲੇ 'ਚ ਡਾਕਟਰਾਂ ਨੇ ਆਪਣੀ ਰਿਪੋਰਟ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੂੰ ਸੌਾਪ ਦਿੱਤੀ ਹੈ | ਨਿਊ ਜਵਾਹਰ ਨਗਰ ਤੋਂ ਇਕ ਸਮਾਜ ਸੇਵੀ ਕਮਲਦੀਪ ਸਿੰਘ ਸੈਣੀ ਵਲੋਂ ਜ਼ਖਮੀ ਕੁੱਤੇ ਨੂੰ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਬਾਰੇ ਕਿਸਾਨ ਮੰਗਾਂ ਨੂੰ ਲੈ ਕੇ ਵਫਦ ਅਧਿਕਾਰੀ ਨੂੰ ਮਿਲਿਆ

ਜਲੰਧਰ, 23 ਜੁਲਾਈ (ਮੇਜਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਬਿਜਲੀ ਬਾਰੇ ਮੰਗਾਂ ਨੂੰ ਲੈ ਕੇ ਇਕ ਵਫ਼ਦ ਨੇ ਪਾਵਰਕਾਮ ਦੇ ਚੀਫ ਇੰਜੀਨੀਅਰ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਦਿੱਤਾ | ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ 'ਚ ਮਿਲੇ ...

ਪੂਰੀ ਖ਼ਬਰ »

ਪਿਮਸ ਨੂੰ ਏਮਜ਼ 'ਚ ਤਬਦੀਲ ਕਰਨਾ ਲੋਕਾਂ ਦੇ ਹੱਕ 'ਚ-ਡਾ: ਜੱਸੀ

ਜਲੰਧਰ, 23 ਜੁਲਾਈ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਡਾ: ਰਾਮ ਲਾਲ ਜੱਸੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੂਰ ਅੰਦੇਸ਼ ਯਤਨਾਂ ਨਾਲ ਜਲੰਧਰ 'ਚ ਸਥਾਪਤ ਪਿਮਸ ਸੰਸਥਾ ਦੀ ਇਮਾਰਤ ਤੇ ਬੁਨਿਆਦੀ ਢਾਂਚੇ ਦੀ ਢੁਕਵੀਂ ਵਰਤੋਂ ਲਈ ...

ਪੂਰੀ ਖ਼ਬਰ »

ਸਿਵਲ ਸਰਜਨ ਜਲੰਧਰ ਵਲੋਂ ਸਿਵਲ ਹਸਪਤਾਲ ਫਿਲੌਰ ਤੇ ਬੜਾ ਪਿੰਡ ਦਾ ਦੌਰਾ

ਫਿਲੌਰ, 23 ਜੁਲਾਈ ( ਸੁਰਜੀਤ ਸਿੰਘ ਬਰਨਾਲਾ)-ਸਿਵਲ ਸਰਜਨ ਜਲੰਧਰ ਡਾ ਗੁਰਿੰਦਰ ਕੌਰ ਚਾਵਲਾ ਵਲ਼ੋਂ ਸਿਵਲ ਹਸਪਤਾਲ ਫਿਲੌਰ ਅਤੇ ਬੜਾ ਪਿੰਡ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਾ. ਗੁਰਿੰਦਰ ਕੌਰ ਚਾਵਲਾ ਨੇ ਜੱਚਾ ਬੱਚਾ ਸੁਵਿਧਾਵਾਂ ਨੂੰ ਬਿਹਤਰ ਕਰਨ ਲਈ ਕਿਹਾ ਅਤੇ ਵੱਧ ...

ਪੂਰੀ ਖ਼ਬਰ »

ਗਜ਼ਟਿਡ ਐਾਡ ਨਾਨ ਗਜ਼ਟਿਡ ਐੱਸ. ਸੀ./ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਦੀ ਮੀਟਿੰਗ

ਫਿਲੌਰ, 23 ਜੁਲਾਈ ( ਸੁਰਜੀਤ ਸਿੰਘ ਬਰਨਾਲਾ)-ਗਜ਼ਟਿਡ ਐਾਡ ਨਾਨ ਗਜ਼ਟਿਡ ਐੱਸ. ਸੀ./ ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਬਲਾਕ ਫਿਲੌਰ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਪਾਲ ਪੁਆਰੀ ਤੇ ਜਨਰਲ ਸਕੱਤਰ ਬੂਟਾ ਮਸਾਣੀਂ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਯੁਵਾ ਅਗਰਸੇਨ ਸਭਾ ਨੇ ਜਾਗਰਣ ਕਰਵਾਇਆ

ਆਦਮਪੁਰ 23 ਜੁਲਾਈ (ਰਮਨ ਦਵੇਸਰ)-ਯੁਵਾ ਅਗਰਸੇਨ ਸਭਾ ਆਦਮਪੁਰ ਵਲੋਂ ਰੇਲਵੇ ਰੋਡ 'ਤੇ ਵਿਸ਼ਾਲ ਭਗਵਤੀ ਜਾਗਰਣ ਮਨਾਇਆ ਗਿਆ | ਜਿਸ 'ਚ ਜੋਤੀ ਸ਼ਰਮਾ ਐਾਡ ਪਾਰਟੀ ਜਲੰਧਰ ਤੇ ਘਨਇਆ ਮਿੱਤਲ ਐਾਡ ਪਾਰਟੀ ਚੰਡੀਗੜ੍ਹ ਵਾਲੇ ਨੇ ਮਹਾਂਮਾਈ ਅਤੇ ਬਾਲਾਜੀ ਦੀਆਂ ਭੇਂਟਾਂ ਦਾ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਨੇ ਚਲਾਈ 'ਹਰੀ ਕ੍ਰਾਂਤੀ' ਮੁਹਿੰਮ

ਸ਼ਾਹਕੋਟ, 23 ਜੁਲਾਈ (ਸਚਦੇਵਾ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਲੋਂ ਸਕੂਲ ਦੇ ਡਾਇਰੈਕਟਰ ਡਾ. ਪ੍ਰਵੀਨ ਬੇਰੀ ਤੇ ਟਰੱਸਟੀ ਰਾਮ ਮੂਰਤੀ ਦੀ ਅਗਵਾਈ ਤੇ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਵੰਦਨਾ ਧਵਨ ਦੀ ਦੇਖ-ਰੇਖ ਹੇਠ 'ਹਰੀ ਕ੍ਰਾਂਤੀ' ਦੀ ਮੁਹਿੰਮ ਚਲਾਈ ਗਈ ...

ਪੂਰੀ ਖ਼ਬਰ »

ਮੁਕੰਦਪੁਰ ਕਾਲਜ ਦੇ ਐੱਮ. ਸੀ. ਏ. ਦੇ ਵਿਦਿਆਰਥੀ ਕੈਬਨਿਟ ਮੰਤਰੀ ਤਿ੍ਪਤ ਬਾਜਵਾ ਵਲੋਂ ਸਨਮਾਨਿਤ

ਫਿਲੌਰ, 23 ਜੁਲਾਈ ( ਸੁਰਜੀਤ ਸਿੰਘ ਬਰਨਾਲਾ)-ਅਮਰਦੀਪ ਕਾਲਜ ਮੁਕੰਦਪੁਰ ਦੇ ਐੱਮ.ਸੀ.ਏ. ਕੋਰਸ ਦੇ ਵਿਦਿਆਰਥੀ ਪਲਵਿੰਦਰ ਰਾਏ ਸਪੁੱਤਰ ਸ੍ਰੀ ਬਲਵੀਰ ਵਾਸੀ ਮੋਰੋਂ ਨੇ ਯੂਨੀਵਰਸਿਟੀ 'ਚੋਂ ਤੀਸਰਾ ਸਥਾਨ ਪ੍ਰਾਪਤ ਕਰਦਿਆਂ ਮੈਡਲ ਹਾਸਿਲ ਕੀਤਾ | ਉਸ ਨੰੂ ਇਹ ਸਨਮਾਨ ਪੰਜਾਬ ...

ਪੂਰੀ ਖ਼ਬਰ »

ਬਾਬਾ ਮਿੱਤ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ

ਆਦਮਪੁਰ, 23 ਜੁਲਾਈ (ਹਰਪ੍ਰੀਤ ਸਿੰਘ)-ਬਾਬਾ ਮਿੱਤ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਤਲਵਿੰਦਰ ਸਿੰਘ ਪ੍ਰਮੇਸ਼ਵਰ ਦੀ ਦੇਖ-ਰੇਖ ਹੇਠ ਪਿੰਡ ਕਿਸ਼ਨਪੁਰ ਵਿਖੇ ਮਨਾਇਆ ਗਿਆ | ਸਜਾਏ ਗਏ ਦੀਵਾਨ 'ਚ ਸਿੱਖ ਕੌਮ ਦੇ ਮਹਾਨ ਰਾਗੀ-ਢਾਡੀ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਜ਼ਖ਼ਮੀ

ਫਿਲੌਰ, 23 ਜੁਲਾਈ (ਬੀ.ਐੱਸ.ਕੈਨੇਡੀ)-ਅੱਜ ਇੱਥੇ ਰੇਲਵੇ ਚੌਕੀ ਦੇ ਇੰਚਾਰਜ ਰਾਜਿੰਦਰ ਸਿੰਘ ਮੁਲਾਜ਼ਮ ਕਮਲਜੀਤ ਸਿੰਘ ਧੁਲੇਤਾ ਨੇ ਦੱਸਿਆ ਕਿ ਅੱਜ ਫਿਲੌਰ-ਭੱਟੀਆ ਦਰਮਿਆਨ ਫਲਾਇੰਗ ਮੇਲ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ 24-25 ਸਾਲਾ ਪ੍ਰਵਾਸੀ ਨੌਜਵਾਨ ਬੁਰੀ ਤਰ੍ਹਾਂ ...

ਪੂਰੀ ਖ਼ਬਰ »

25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਮਹਿਤਪੁਰ, 23 ਜੁਲਾਈ (ਮਿਹਰ ਸਿੰਘ ਰੰਧਾਵਾ)-ਮਹਿਤਪੁਰ ਪੁਲਿਸ ਨੇ 25 ਬੋਤਲਾਂ ਨਾਜਾਇਜ਼ ਸ਼ਰਾਬ ਫੜਨ 'ਚ ਸਫਲਤਾ ਹਾਸਲ ਕੀਤੀ ਹੈ | ਇੰਸਪੈਕਟਰ ਲਖਵੀਰ ਸਿੰਘ ਐਸ. ਐਚ. ਓ. ਮਹਿਤਪੁਰ ਦੀ ਸੂਚਨਾ ਅਨੁਸਾਰ ਹੈੱਡ ਕਾਂਸਟੇਬਲ ਮਨਦੀਪ ਸਿੰਘ ਪੁਲਿਸ ਪਾਰਟੀ ਨਾਲ ਪਰਜੀਆਂ ਸੜਕ 'ਤੇ ...

ਪੂਰੀ ਖ਼ਬਰ »

ਕੈਂਟਰ ਟਾਟਾ ਦੀ ਟੱਕਰ 'ਚ 3 ਵਿਅਕਤੀ ਜ਼ਖ਼ਮੀ

ਫਿਲੌਰ, 23 ਜੁਲਾਈ ( ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਹਾਈਵੇ 'ਤੇ ਇੱਕ ਕੈਂਟਰ ਅਤੇ ਟਾਟਾ 407 ਦੀ ਟੱਕਰ 'ਚ 3 ਵਿਅਕਤੀ ਜ਼ਖਮੀ ਹੋ ਗਏ | ਇਸ ਸਬੰਧੀ ਹਾਈਵੇ ਪੈਟਰੋਲੀਅਮ ਨੰਬਰ 14 ਦੇ ਏ. ਐਸ. ਆਈ. ਮਨਜੀਤ ਸਿੰਘ ਤੇ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦਿੱਵਿਆ ਜਯੋਤੀ ਪਬਲਿਕ ਸਕੂਲ 'ਚ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਦਰਸ਼ਨੀ ਲਗਾਈ

ਸ਼ਾਹਕੋਟ, 23 ਜੁਲਾਈ (ਸਚਦੇਵਾ)-ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਪਿ੍ੰਸੀਪਲ ਸੁਨੀਤਾ ਬਾਂਸਲ ਤੇ ਕੋਆਰਡੀਨੇਟਰ ਮਾਨਸੀ ਬਾਂਸਲ ਦੀ ਅਗਵਾਈ 'ਚ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਦਰਸ਼ਨੀ ਲਗਾਈ ਗਈ, ਜਿਸ 'ਚ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਮਾਡਲ ਤਿਆਰ ...

ਪੂਰੀ ਖ਼ਬਰ »

ਅਖਿਲ ਭਾਰਤੀਯ ਬੱਸ ਪ੍ਰਦਰਸ਼ਨੀ ਦਾ ਪ੍ਰੋਗਰਾਮ ਆਰੀਆ ਸਕੂਲ ਵਿਖੇ ਕਰਵਾਇਆ

ਨਕੋਦਰ, 23 ਜੁਲਾਈ (ਗੁਰਵਿੰਦਰ ਸਿੰਘ)-ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਾ ਦੇ ਰੂਪ ਪ੍ਰਭਾਰਾ ਵਲੋਂ 'ਮੇਰਾ ਭਾਰਤ ਸਵਗੰਨਮ ਭਾਰਤ' ਆਖਿਲ ਭਾਰਤੀਯ ਬੱਸ ਪ੍ਰਦਰਸ਼ਨੀ ਅਭਿਆਨ ਦਾ ਪ੍ਰੋਗਰਾਮ ਆਰੀਆ ਸਕੂਲ ਵਿਖੇ ਕਰਵਾਇਆ ਗਿਆ | ਇਸ ਤੋਂ ਪਹਿਲਾਂ ਇਸ ...

ਪੂਰੀ ਖ਼ਬਰ »

ਦਸਮੇਸ਼ ਕਾਲੋਨੀ ਵਸਨੀਕਾਂ ਨੇ 'ਲੱਖਾਂ ਖਰਚ ਕੇ' ਲਾਏ ਬੂਟਿਆਂ ਦੀ ਚਾਰਦੁਆਰੀ ਲਈ ਗ੍ਰਾਂਟ ਦੀ ਕੀਤੀ ਮੰਗ

ਲੋਹੀਆਂ ਖਾਸ, 23 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਦੇ ਵਾਰਡ ਨੰ: 1 'ਚ ਪੈਂਦੀ ਦਸਮੇਸ਼ ਕਾਲੋਨੀ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਾਰਡ 'ਚ ਪੈਂਦੇ ਸ਼ਮਸ਼ਾਨਘਾਟ 'ਚ ਕਾਲੋਨੀ ਵਸਨੀਕਾਂ ਨੇ ਲੱਖਾਂ ਰੁਪਏ ਖਰਚ ਕਰਕੇ ਬਣਾਈ ਪਾਰਕ ਦੀ ...

ਪੂਰੀ ਖ਼ਬਰ »

ਇੱਕ ਮਹੀਨੇ 'ਚ ਸਪਾਈਸ ਜੈੱਟ ਦੀ ਉਡਾਣ ਤੀਜੀ ਵਾਰ ਹੋਈ ਰੱਦ

ਆਦਮਪੁਰ, 23 ਜੁਲਾਈ (ਰਮਨ ਦਵੇਸਰ)-ਆਦਮਪੁਰ ਵਿਖੇ ਹਵਾਈ ਅੱਡੇ 'ਤੇ ਆਉਣ-ਜਾਣ ਵਾਲੀ ਇੱਕੋ-ਇੱਕ ਸਪਾਈਸ ਜੈੱਟ ਦੀ ਉਡਾਣ ਜੁਲਾਈ ਮਹੀਨੇ 'ਚ ਅੱਜ ਤੀਜੀ ਵਾਰ ਰੱਦ ਹੋ ਗਈ | ਦਿੱਲੀ ਤੋਂ ਆਦਮਪੁਰ ਉਡਾਣ 2. 20 'ਤੇ ਪਹੁੰਚਦੀ ਹੈ | ਸਪਾਈਸ ਜੈੱਟ ਦੇ ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ

ਸ਼ਾਹਕੋਟ, 23 ਜੁਲਾਈ (ਸੁਖਦੀਪ ਸਿੰਘ)-ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮ ਨੇ 10 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ...

ਪੂਰੀ ਖ਼ਬਰ »

ਸੰਤ ਗਰੀਬ ਦਾਸ ਦਾ 25ਵਾਂ ਬਰਸੀ ਸਮਾਗਮ ਮਨਾਇਆ

ਕਿਸ਼ਨਗੜ੍ਹ, 23 ਜੁਲਾਈ (ਹਰਬੰਸ ਸਿੰਘ ਹੋਠੀ/ਲਖਵਿੰਦਰ ਸਿੰਘ ਲੱਕੀ)-ਸੰਤ ਗਰੀਬ ਦਾਸ ਦਾ 25ਵਾਂ ਬਰਸੀ ਸਮਾਗਮ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਚੇਅਰਮੈਨ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ...

ਪੂਰੀ ਖ਼ਬਰ »

ਨਗਰ ਕੌ ਾਸਲ ਭੋਗਪੁਰ ਨੇ ਬੱਸ ਅੱਡੇ ਵਿਖੇ ਬੂਟੇ ਲਗਾਏ

ਭੋਗਪੁਰ, 23 ਜੁਲਾਈ (ਕਮਲਜੀਤ ਸਿੰਘ ਡੱਲੀ)-ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦਫ਼ਤਰ ਨਗਰ ਕੌਾਸਲ ਭੋਗਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਨੂੰ ਮਨਾਉਣ ਲਈ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਉਣ ਦੀ ਮੁਹਿੰਮ ...

ਪੂਰੀ ਖ਼ਬਰ »

55 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ

ਗੁਰਾਇਆ, 23 ਜੁਲਾਈ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ 55 ਬੋਤਲਾ ਨਾਜਾਇਜ਼ ਸ਼ਾਰਾਬ ਸਮੇਤ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਓਮ ਪ੍ਰਕਾਸ਼ ਨੇ ਨਾਕਾਬੰਦੀ ਦੌਰਾਨ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ ਨਹਿਰੀ ਵਿਭਾਗ ਦੇ ਦੋ ਮੁਲਾਜ਼ਮਾਂ ਤੋਂ 5400 ਰੁਪਏ ਲੁੱਟੇ

ਆਦਮਪੁਰ, 23 ਜੁਲਾਈ (ਹਰਪ੍ਰੀਤ ਸਿੰਘ)-ਨਹਿਰੀ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰਕੇ ਲੁੱਟ ਖੋਹ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਨਹਿਰੀ ਵਿਭਾਗ ਦੇ ਮੇਟ ਜਗਦੀਸ਼ ਸਿੰਘ ਪੱੁਤਰ ਪਿਆਰਾ ਸਿੰਘ ਵਾਸੀ ਹੁਸ਼ਿਆਰਪੁਰ ਅਤੇ ਬੇਲਦਾਰ ...

ਪੂਰੀ ਖ਼ਬਰ »

ਬਿਜਲੀ ਵਿਭਾਗ ਦਾ ਕੀਤਾ ਪਿੱਟ ਸਿਆਪਾ ਬਿਜਲੀ ਖ਼ਰਾਬ ਹੋਣ 'ਤੇ ਸ਼ਹਿਰ ਵਾਸੀਆਂ ਵਲੋਂ ਰੋਡ ਜਾਮ

ਆਦਮਪੁਰ, 23 ਜੁਲਾਈ (ਹਰਪ੍ਰੀਤ ਸਿੰਘ)-ਪਿਛਲੇ 2 ਦਿਨਾਂ ਤੋਂ ਆਦਮਪੁਰ ਸ਼ਹਿਰ ਦੀ ਬਿਜਲੀ ਖ਼ਰਾਬ ਹੋਣ ਕਰਕੇ ਆਮਦਪੁਰ ਸ਼ਹਿਰ ਵਾਸੀਆਂ ਵਲੋਂ ਅੱਜ ਰਾਤ ਕਰੀਬ 10 ਤੋਂ 12 ਵਜੇ ਤੱਕ ਜਲੰਧਰ-ਹੁਸ਼ਿਆਰਪੁਰ ਜੀ.ਟੀ. ਰੋਡ ਜਾਮ ਕਰ ਬਿਜਲੀ ਮਹਿਕਮੇ ਿਖ਼ਲਾਫ਼ ਰੋਸ ਪ੍ਰਦਰਸ਼ਸ਼ਨ ...

ਪੂਰੀ ਖ਼ਬਰ »

ਬਿਜਲੀ ਖ਼ਰਾਬ ਹੋਣ 'ਤੇ ਸ਼ਹਿਰ ਵਾਸੀਆਂ ਵਲੋਂ ਰੋਡ ਜਾਮ

ਆਦਮਪੁਰ, 23 ਜੁਲਾਈ (ਹਰਪ੍ਰੀਤ ਸਿੰਘ)-ਪਿਛਲੇ 2 ਦਿਨਾਂ ਤੋਂ ਆਦਮਪੁਰ ਸ਼ਹਿਰ ਦੀ ਬਿਜਲੀ ਖ਼ਰਾਬ ਹੋਣ ਕਰਕੇ ਆਮਦਪੁਰ ਸ਼ਹਿਰ ਵਾਸੀਆਂ ਵਲੋਂ ਅੱਜ ਰਾਤ ਕਰੀਬ 10 ਤੋਂ 12 ਵਜੇ ਤੱਕ ਜਲੰਧਰ-ਹੁਸ਼ਿਆਰਪੁਰ ਜੀ.ਟੀ. ਰੋਡ ਜਾਮ ਕਰ ਬਿਜਲੀ ਮਹਿਕਮੇ ਿਖ਼ਲਾਫ਼ ਰੋਸ ਪ੍ਰਦਰਸ਼ਸ਼ਨ ...

ਪੂਰੀ ਖ਼ਬਰ »

ਕਰਤਾਰਪੁਰ ਦੀ ਰਾਫ਼ੀਆ ਨੂੰ ਯੂਨੀਵਰਸਿਟੀ ਨੇ ਬੀ. ਏ. 'ਚੋਂ ਮੈਰਿਟ ਹਾਸਲ ਕਰਨ 'ਤੇ ਸਨਮਾਨਿਤ ਕੀਤਾ

ਕਰਤਾਰਪੁਰ, 23 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਵਾਸੀ ਰਾਫ਼ੀਆ ਪੁੱਤਰੀ ਮੁਹੰਮਦ ਅਖਤਰ ਸਲਮਾਨੀ ਵਿਦਿਆਰਥਣ ਐਚ. ਐਮ. ਵੀ. ਕਾਲਜ ਜਲੰਧਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਗੋਲਡਨ ਜੁਬਲੀ ਸਮਾਗਮ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX