ਤਾਜਾ ਖ਼ਬਰਾਂ


ਲਗਾਤਾਰ ਹੋ ਰਹੀ ਕਣ -ਮਿਣ ਅਤੇ ਤੇਜ ਹਵਾਵਾਂ ਚੱਲਣ ਕਾਰਨ ਠੰਢ 'ਚ ਹੋਇਆ ਭਾਰੀ ਵਾਧਾ
. . .  2 minutes ago
ਸੁਲਤਾਨਪੁਰ ਲੋਧੀ, 13 ਦਸੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ -ਪਾਸ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ...
ਭਾਰਤੀ ਪਹੁੰਚੀ ਇੰਡੋਨੇਸ਼ੀਆ ਦੀ ਵਿਦੇਸ਼ ਮੰਤਰੀ
. . .  22 minutes ago
ਨਵੀਂ ਦਿੱਲੀ, 13 ਦਸੰਬਰ- ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਐਲ.ਪੀ ਮਾਰਸੂਦੀ ਭਾਰਤ ਪਹੁੰਚ ਗਏ ...
ਅੱਜ ਦਾ ਵਿਚਾਰ
. . .  46 minutes ago
ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  1 day ago
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  1 day ago
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  1 day ago
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  1 day ago
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  1 day ago
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  1 day ago
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  1 day ago
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  1 day ago
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  1 day ago
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  1 day ago
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  1 day ago
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  1 day ago
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  1 day ago
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  1 day ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  1 day ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  1 day ago
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  1 day ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  1 day ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  1 day ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  1 day ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  1 day ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  1 day ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 1 hour ago
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551

ਪਹਿਲਾ ਸਫ਼ਾ

ਜੰਮੂ-ਕਸ਼ਮੀਰ 'ਚ ਸ਼ਾਂਤੀ ਤੇ ਉਤਸ਼ਾਹ ਨਾਲ ਮਨਾਈ ਈਦ

* ਸੁਰੱਖਿਆ ਬਲਾਂ ਦੀ ਮੌਜੂਦਗੀ ਦਰਮਿਆਨ ਵੱਡੀ ਗਿਣਤੀ ਵਿਚ ਮਸਜਿਦਾਂ 'ਚ ਪੁੱਜੇ ਲੋਕ * ਇੱਕਾ-ਦੁੱਕਾ ਪ੍ਰਦਰਸ਼ਨ ਦੀਆਂ ਘਟਨਾਵਾਂ ਨੂੰ ਛੱਡ ਕੇ ਮਾਹੌਲ ਰਿਹਾ ਠੀਕ

ਸ੍ਰੀਨਗਰ/ਜੰਮੂ, 12 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਈਦ-ਉਲ-ਅਜ਼ਹਾ ਦਾ ਤਿਉਹਾਰ ਸ਼ਾਂਤੀਪੂਰਨ ਤਰੀਕੇ ਨਾਲ ਮਨਾਇਆ ਗਿਆ ਹਾਲਾਂਕਿ ਕਰਫ਼ਿਊ ਵਰਗੀਆਂ ਪਾਬੰਦੀਆਂ ਹੋਣ ਕਾਰਨ ਤਿਉਹਾਰੀ ਰੌਣਕ ਗਾਇਬ ਰਹੀ ਅਤੇ ਕੁਝ ਥਾਵਾਂ 'ਤੇ ਇੱਕਾ-ਦੁੱਕਾ ਪ੍ਰਦਰਸ਼ਨ ਦੀਆਂ ਘਟਨਾਵਾਂ ਨੂੰ ਛੱਡ ਕੇ ਮਾਹੌਲ ਠੀਕ ਰਿਹਾ। ਗ੍ਰਹਿ ਮੰਤਰਾਲੇ ਅਨੁਸਾਰ ਸ੍ਰੀਨਗਰ ਅਤੇ ਸ਼ੋਪੀਆਂ ਦੀਆਂ ਪ੍ਰਮੁੱਖ ਮਸਜਿਦਾਂ 'ਚ ਲੋਕਾਂ ਨੇ ਵੱਡੀ ਗਿਣਤੀ 'ਚ ਆ ਕੇ ਨਮਾਜ਼ ਪੜ੍ਹੀ। ਜੰਮੂ ਤੇ ਕਸ਼ਮੀਰ ਦੇ ਰਾਜਪਾਲ ਦੇ ਅਧਿਕਾਰਕ ਬੁਲਾਰੇ ਅਤੇ ਪ੍ਰਮੁੱਖ ਸਕੱਤਰ ਰੋਹਿਤ ਕਾਂਸਲ ਨੇ ਕਿਹਾ ਕਿ ਵਾਦੀ ਵਿਚਲੀਆਂ ਮਸਜਿਦਾਂ 'ਚ ਸ਼ਾਂਤੀਪੂਰਨ ਤਰੀਕੇ ਨਾਲ ਈਦ ਦੀ ਨਮਾਜ਼ ਪੜ੍ਹੀ ਗਈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦੀਆਂ ਤਿੰਨ ਘਟਨਾਵਾਂ ਹੋਈਆਂ ਅਤੇ ਇਨ੍ਹਾਂ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਈਦ ਮਨਾਉਣ ਲਈ ਡਿਵੀਜ਼ਨਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਟਵਿੱਟਰ 'ਤੇ ਦੱਸਿਆ ਕਿ ਅਨੰਤਨਾਗ, ਬਾਰਾਮੂਲਾ, ਬਡਗਾਮ ਅਤੇ ਬਾਂਦੀਪੁਰਾ 'ਚ ਸਾਰੀਆਂ ਸਥਾਨਕ ਮਸਜਿਦਾਂ 'ਚ ਬਗ਼ੈਰ ਕੋਈ ਅਣਸੁਖਾਵੀਂ ਘਟਨਾ ਦੇ ਸ਼ਾਂਤੀ ਨਾਲ ਈਦ ਮੌਕੇ ਨਮਾਜ਼ ਪੜ੍ਹੀ ਗਈ। ਬਾਰਾਮੂਲਾ ਦੇ ਪੁਰਾਣੇ ਕਸਬੇ 'ਚ ਸਥਿਤ ਜਾਮੀਆ ਮਸਜਿਦ 'ਚ ਲਗਪਗ 10 ਹਜ਼ਾਰ ਲੋਕਾਂ ਨੇ ਨਮਾਜ਼ ਪੜ੍ਹੀ। ਸਰਕਾਰ ਵਲੋਂ ਵੱਖ-ਵੱਖ ਥਾਵਾਂ 'ਤੇ ਸਥਾਪਤ ਕੀਤੇ ਗਏ ਬਾਜ਼ਾਰਾਂ 'ਚ ਕਾਫ਼ੀ ਗਿਣਤੀ 'ਚ ਭੇਡਾਂ ਉਪਲਬਧ ਕਰਵਾਈਆਂ ਗਈਆਂ ਸਨ। ਹਾਲਾਂਕਿ ਇਸ ਮੌਕੇ ਤਿਉਹਾਰੀ ਰੌਣਕ ਗਾਇਬ ਰਹੀ ਅਤੇ ਵਾਦੀ ਦੇ ਕਈ ਇਲਾਕਿਆਂ 'ਚ ਸੜਕਾਂ ਸੁੰਨਸਾਨ ਨਜ਼ਰ ਆਈਆਂ। ਪੁਲਿਸ ਦੇ ਸਾਈਰਨ ਅਤੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਦੀਆਂ ਆਵਾਜ਼ਾਂ ਚੁੱਪੀ ਤੋੜ ਰਹੀਆਂ ਸੀ। ਵਾਦੀ 'ਚ ਕੋਨੇ ਕੋਨੇ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਕਈ ਥਾਵਾਂ 'ਤੇ ਲੋਕ ਸੁਰੱਖਿਆ ਬਲਾਂ ਨੂੰ ਉਨ੍ਹਾਂ ਨੂੰ ਜਾਣ ਦੀ ਬੇਨਤੀ ਕਰਦੇ ਵੇਖੇ ਜਾ ਸਕਦੇ ਸਨ।
ਅੱਤਵਾਦੀ ਹਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਸ੍ਰੀਨਗਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਤੇ ਵਾਜਬ ਪਾਬੰਦੀਆਂ ਲਗਾਈਆਂ ਸਨ। ਇੱਥੇ ਵੱਡੀ ਗਿਣਤੀ 'ਚ ਲੋਕਾਂ ਨੇ ਸਥਾਨਕ ਮਸਜਿਦਾਂ 'ਚ ਨਮਾਜ਼ ਪੜ੍ਹੀ। ਇਕ ਬਿਆਨ ਅਨੁਸਾਰ ਬਾਂਦੀਪੁਰਾ ਦੀ ਦਾਰ ਉਲ ਆਲੂਮ ਰਹੀਮਿਆ ਮਸਜਿਦ 'ਚ 5000, ਜਾਮੀਆ ਮਸਜਿਦ 'ਚ 2000, ਬਾਰਾਮੁਲਾ 'ਚ 10 ਹਜ਼ਾਰ, ਕੁਪਵਾੜਾ ਦੀ ਈਦਗਾਹ 'ਚ 3500, ਸੋਪੋਰ 'ਚ 1500, ਕੁਲਗਾਮ ਦੇ ਕਾਜ਼ੀਗੁੰਡ 'ਚ 5500, ਸ਼ੋਪੀਆਂ 'ਚ 3000, ਪੁਲਵਾਮਾ 'ਚ 1800, ਅਵੰਤੀਪੁਰਾ 'ਚ 2500, ਅਨੰਤਨਾਗ ਦੇ ਅਚਬਲ 'ਚ 3000, ਗਾਂਦਰਬਲ 'ਚ 7000, ਬਡਗਾਮ ਦੇ ਚਰਾਰ-ਏ-ਸ਼ਰੀਫ਼ 'ਚ 5000 ਤੇ ਮਾਗਾਮ 'ਚ 8000 ਲੋਕਾਂ ਨੇ ਨਮਾਜ਼ ਅਦਾ ਕੀਤੀ।
ਜੰਮੂ ਵਿਖੇ ਈਦਗਾਹ 'ਚ 4500 ਲੋਕਾਂ ਨੇ ਨਮਾਜ਼ ਅਦਾ ਕੀਤੀ। ਜੰਮੂ ਦੀ ਡਿਪਟੀ ਕਮਿਸ਼ਨਰ ਸੁਸ਼ਮਾ ਚੌਹਾਨ ਨੇ ਕਿਹਾ ਨਮਾਜ਼ ਅਦਾ ਕਰਨ ਤੋਂ ਬਾਅਦ ਵੱਡੀ ਗਿਣਤੀ 'ਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਵਲੋਂ ਮੁਸਲਿਮ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਮਠਿਆਈਆਂ ਵੰਡੀਆਂ। ਕਿਸ਼ਤਵਾੜ, ਡੋਡਾ, ਰਾਮਬਨ, ਪੁਣਛ ਅਤੇ ਰਾਜੌਰੀ ਵਰਗੇ ਸੰਵੇਦਨਸ਼ੀਲ ਜ਼ਿਲ੍ਹਿਆਂ 'ਚ ਵੀ ਸ਼ਾਂਤੀਪੂਰਨ ਤਰੀਕੇ ਨਾਲ ਈਦ ਮਨਾਏ ਜਾਣ ਦੀ ਖ਼ਬਰ ਹੈ। ਹਾਲਾਂਕਿ ਲੋਕ ਪ੍ਰਸ਼ਾਸਨ ਤੋਂ ਪਾਬੰਦੀਆਂ ਹਟਾਉਣ ਅਤੇ ਫ਼ੋਨ ਤੇ ਇੰਟਰਨੈੱਟ ਸਮੇਤ ਸਾਰੀਆਂ ਸੰਚਾਰ ਸੁਵਿਧਾਵਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕਰਦੇ ਨਜ਼ਰ ਆਏ। ਜੰਮੂ ਦੀ ਈਦਗਾਹ ਵਿਖੇ ਨਮਾਜ਼ ਪੜ੍ਹਨ ਆਏ ਇਮਾਮ ਦੀਨ ਨੇ ਕਿਹਾ ਕਿ ਉਸ ਨੂੰ ਧਾਰਾ 370 ਖ਼ਤਮ ਕਰਨ ਦੇ ਫ਼ੈਸਲੇ ਨਾਲ ਕੋਈ ਮਤਲਬ ਨਹੀਂ ਹੈ ਪਰ ਉਹ ਚਾਹੁੰਦਾ ਹੈ ਕਿ ਪਾਬੰਦੀਆਂ ਹਟਾਈਆਂ ਜਾਣ ਤਾਂ ਜੋ ਪਰਿਵਾਰ ਨਾਲ ਗੱਲ ਹੋ ਸਕੇ।
ਕਸ਼ਮੀਰ ਦੀ ਹਰੇਕ ਮਸਜਿਦ 'ਚ ਈਦ ਦੀ ਨਮਾਜ਼ ਅਦਾ ਕੀਤੀ ਗਈ-ਰਾਜਪਾਲ
ਜੰਮੂ, 12 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਕਸ਼ਮੀਰ ਵਾਦੀ ਵਿਚਲੀਆਂ ਸਾਰੀਆਂ ਮਸਜਿਦਾਂ 'ਚ ਸ਼ਾਂਤੀਪੂਰਨ ਤਰੀਕੇ ਨਾਲ ਨਮਾਜ਼ ਅਦਾ ਕੀਤੀ ਗਈ। ਮਲਿਕ ਨੇ ਕਿਹਾ ਕਿ ਈਦ ਮੌਕੇ ਲੋਕਾਂ ਨੇ ਹਰੇਕ ਇਲਾਕੇ ਦੀ ਮਸਜਿਦ 'ਚ ਨਮਾਜ਼ ਅਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੇਸ਼ਾਨੀ ਵਾਲੀਆਂ ਥਾਵਾਂ 'ਚ ਅਸੀਂ ਸ਼ਾਂਤੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਕ ਵੀ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਵੇ ਜਾਂ ਕੋਈ ਜ਼ਖ਼ਮੀ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸ਼ਰਾਰਤੀ ਅਨਸਰ ਕੋਈ ਮੁਸੀਬਤ ਪੈਦਾ ਕਰਨ ਅਤੇ ਬਾਅਦ 'ਚ ਮੀਡੀਆ ਜਾ ਹੋਰ ਸਾਨੂੰ ਦੋਸ਼ੀ ਠਹਿਰਾਉਣ ਕੀ ਤੁਸੀ ਇਨ੍ਹਾਂ ਨੂੰ ਕਿਉਂ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਕੁਝ ਸੀਮਤ ਥਾਵਾਂ ਨੂੰ ਛੱਡ ਕੇ ਲੋਕ ਆਮ ਵਾਂਗ ਵਿਚਰਦੇ ਰਹੇ। ਵਾਦੀ 'ਚ ਹਾਲਾਤ ਕਦੋਂ ਆਮ ਵਰਗੇ ਹੋਣਗੇ, ਇਸ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਕਰਫ਼ਿਊ ਨਹੀਂ ਲਗਾਇਆ ਸਿਰਫ਼ ਪਾਬੰਦੀਆਂ ਲਗਾਈਆਂ ਹਨ। ਬੀਤੇ ਦੋ ਦਿਨਾਂ ਤੋਂ ਸਭ ਕੁਝ ਪੂਰੀ ਤਰ੍ਹਾਂ ਖੁੱਲ੍ਹਾ ਸੀ। ਬਾਜ਼ਾਰ ਖੁੱਲ੍ਹੇ ਰਹੇ, ਲੋਕਾਂ ਨੇ ਖ਼ਰੀਦਦਾਰੀ ਕੀਤੀ।
ਫ਼ਾਰੂਕ, ਉਮਰ ਅਬਦੁੱਲਾ ਤੇ ਮਹਿਬੂਬਾ ਲਈ ਈਦ ਰਹੀ ਫਿੱਕੀ
ਇਸ ਵਾਰ ਦੀ ਈਦ ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਲਈ ਫਿੱਕੀ ਰਹੀ। ਬੀਤੇ ਸਾਲਾਂ 'ਚ ਜਿੱਥੇ ਉਕਤ ਤਿੰਨਾਂ ਆਗੂਆਂ ਦੇ ਘਰ 'ਚ ਸਮਰਥਕਾਂ, ਦੋਸਤਾਂ, ਪਰਿਵਾਰਕ ਮੈਂਬਰਾਂ ਦਾ ਹਜੂਮ ਹੁੰਦਾ ਸੀ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੈ। ਸ਼ਹਿਰ ਦੇ ਪੋਸ਼ ਇਲਾਕੇ ਗੁਪਕਾਰ ਰੋਡ 'ਤੇ ਸਥਿਤ ਇਨ੍ਹਾਂ ਦੇ ਘਰਾਂ 'ਤੇ ਸੁੰਨ ਪਸਰੀ ਹੋਈ ਹੈ ਅਤੇ ਘਰਾਂ ਦੇ ਬਾਹਰ ਕੇਵਲ ਸੁਰੱਖਿਆ ਬਲਾਂ ਦੇ ਵਾਹਨ ਵਿਖਾਈ ਦੇ ਰਹੇ ਹਨ। ਜਿੱਥੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੂੰ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕੀਤਾ ਹੋਇਆ ਹੈ, ਉੱਥੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੂੰ ਹਰੀ ਨਿਵਾਸ ਪੈਲੇਸ 'ਚ ਰੱਖਿਆ ਗਿਆ ਹੈ। ਮਹਿਬੂਬਾ ਮੁਫ਼ਤੀ ਨੂੰ ਚਸ਼ਮਾ ਸ਼ਾਹੀ ਹੱਟ ਵਿਖੇ ਨਜ਼ਰਬੰਦ ਕੀਤਾ ਹੋਇਆ ਹੈ।
ਹਿਰਾਸਤ 'ਚ ਲਏ ਕਈ ਸਿਆਸੀ ਆਗੂਆਂ ਨੇ ਹੋਟਲ 'ਚ ਪੜ੍ਹੀ ਨਮਾਜ਼
ਬੀਤੀ 5 ਅਗਸਤ ਤੋਂ ਹਿਰਾਸਤ 'ਚ ਲਏ ਗਏ ਕਈ ਸਿਆਸੀ ਆਗੂਆਂ ਨੇ ਸੇਨਤੂਰ ਹੋਟਲ 'ਚ ਨਮਾਜ਼ ਪੜ੍ਹੀ। ਸਰਕਾਰ ਨੇ ਉਨ੍ਹਾਂ ਨੂੰ ਉੱਥੇ ਇਕ ਮੌਲਵੀ ਮੁਹੱਈਆ ਕਰਵਾਇਆ।
ਈਦ ਮੌਕੇ ਜੰਮੂ-ਕਸ਼ਮੀਰ 'ਚ ਕਿਤੇ ਵੀ ਗੋਲੀ ਨਹੀਂ ਚੱਲੀ-ਪੁਲਿਸ
ਸ੍ਰੀਨਗਰ, 12 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਈਦ ਦਾ ਤਿਉਹਾਰ ਮਾਮੂਲੀ ਕੁਝ ਘਟਨਾਵਾਂ ਨੂੰ ਛੱਡ ਕੇ ਸ਼ਾਂਤੀ ਨਾਲ ਮਨਾਇਆ ਗਿਆ ਅਤੇ ਕਸ਼ਮੀਰ ਵਾਦੀ 'ਚ ਕਿਤੇ ਵੀ ਕੋਈ ਗੋਲੀ ਨਹੀਂ ਚੱਲੀ। ਕਸ਼ਮੀਰ ਦੇ ਆਈ.ਜੀ. ਐਸ.ਪੀ. ਪਾਨੀ ਨੇ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਅਮਨ ਤੇ ਸ਼ਾਂਤੀ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਪੁਲਿਸ ਇਸ ਦਿਸ਼ਾ 'ਚ ਕੰਮ ਕਰ ਰਹੀ ਹੈ। ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇੱਕਾ-ਦੁੱਕਾ ਥਾਵਾਂ 'ਤੇ ਮਾਮੂਲੀ ਸਥਾਨਕ ਘਟਨਾਵਾਂ ਹੋਈਆਂ, ਜਿਨ੍ਹਾਂ ਨਾਲ ਪੇਸ਼ੇਵਰ ਤਰੀਕੇ ਨਾਲ ਨਜਿੱਠਿਆ ਗਿਆ। ਇਨ੍ਹਾਂ ਘਟਨਾਵਾਂ 'ਚ ਦੋ ਕੁ ਜਾਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਹੋਰ ਸਮੁੱਚੀ ਵਾਦੀ 'ਚ ਸਥਿਤੀ ਸ਼ਾਂਤੀਪੂਰਨ ਰਹੀ। ਉਨ੍ਹਾਂ ਕਿਹਾ ਕਿ ਮੈਂ ਕਸ਼ਮੀਰ ਵਾਦੀ 'ਚ ਕਿਤੇ ਵੀ ਗੋਲੀਬਾਰੀ ਦੀ ਕਿਸੇ ਵੀ ਘਟਨਾ ਦਾ ਦ੍ਰਿੜਤਾ ਨਾਲ ਖੰਡਨ ਕਰਦਾ ਹਾਂ। ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਪਾਨੀ ਨੇ ਕਿਹਾ ਕਿ ਕੁਝ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਪਰ ਇਹ ਬਿਲਕੁਲ ਕਾਨੂੰਨ ਦੇ ਦਾਇਰੇ 'ਚ ਸਨ ਅਤੇ ਸਾਰੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ।
ਪ੍ਰਸ਼ਾਸਨ ਵਲੋਂ ਮੌਲਵੀਆਂ ਨਾਲ ਬੈਠਕ
ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਪ੍ਰਮੁੱਖ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ ਡਵੀਜ਼ਨਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈਦ ਮੌਕੇ ਨਮਾਜ਼ ਦੀ ਵਿਵਸਥਾ ਦੀ ਦੇਖ-ਰੇਖ ਨੂੰ ਲੈ ਕੇ ਅਤੇ ਤਿਉਹਾਰ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਮਨਾਉਣ ਦੇ ਲਈ ਸਥਾਨਕ ਮੌਲਵੀਆਂ ਨਾਲ ਮੁਲਾਕਾਤ ਕੀਤੀ।
ਅਜੀਤ ਡੋਵਾਲ ਵਲੋਂ ਵਾਦੀ ਦਾ ਹਵਾਈ ਸਰਵੇਖਣ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਾਦੀ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਇਲਾਵਾ ਪੁਲਿਸ ਮੁਖੀ ਦਿਲਬਾਗ ਸਿੰਘ ਅਤੇ ਸੈਨਾ ਦੇ ਕਮਾਂਡਰਾਂ ਨੇ ਵਾਦੀ ਦੇ ਵੱਖ-ਵੱਖ ਇਲਾਕਿਆਂ 'ਚ ਵੱਖਰੇ ਤੌਰ 'ਤੇ ਹਵਾਈ ਸਰਵੇਖਣ ਕੀਤਾ। ਅਧਿਕਾਰੀਆਂ ਨੇ ਸਥਿਤੀ ਨੂੰ ਬਿਲਕੁਲ ਠੀਕ ਪਾਇਆ।

ਆਪਸੀ ਮਤਭੇਦ ਵਿਵਾਦ ਦਾ ਕਾਰਨ ਨਹੀਂ ਬਣਨੇ ਚਾਹੀਦੇ-ਜੈਸ਼ੰਕਰ

ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਬੀਜਿੰਗ, 12 ਅਗਸਤ (ਏਜੰਸੀ)- ਚੀਨ ਦੇ 3 ਦਿਨਾਂ ਮਹੱਤਵਪੂਰਨ ਦੌਰੇ 'ਤੇ ਗਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਚੀਨ 'ਚ ਕਿਹਾ ਹੈ ਕਿ ਕੋਈ ਵੀ ਆਪਸੀ ਦੁਪਾਸੜ ਮਤਭੇਦ ਵਿਵਾਦ ਦਾ ਕਾਰਨ ਨਹੀਂ ਬਣਨੇ ਚਾਹੀਦੇ, ਜਦਕਿ ਚੀਨ ਦਾ ਕਹਿਣਾ ਹੈ ਕਿ ਭਾਰਤ ਨੂੰ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ 'ਰਚਨਾਤਮਕ ਭੂਮਿਕਾ' ਨਿਭਾਉਣੀ ਚਾਹੀਦੀ ਹੈ। ਚੀਨ ਦੇ ਦੌਰੇ 'ਤੇ ਗਏ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬੇਹੱਦ ਭਰੋਸੇਮੰਦ ਉਪ-ਰਾਸ਼ਟਰਪਤੀ ਵਾਂਗ ਕਿਸ਼ਾਨ ਨਾਲ ਮੁਲਾਕਾਤ ਕਰਨ ਬਾਅਦ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਫਦ-ਪੱਧਰੀ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਵਾਂਗ ਨੇ ਜੈਸ਼ੰਕਰ ਦਾ ਸਵਾਗਤ ਕਰਦਿਆਂ ਭਾਰਤ-ਪਾਕਿ ਵਿਚਾਲੇ ਜਾਰੀ ਤਣਾਅ 'ਤੇ ਗੱਲਬਾਤ ਕੀਤੀ ਪਰ ਉਹ ਜੰਮੂ-ਕਸ਼ਮੀਰ 'ਚ ਭਾਰਤ ਵਲੋਂ ਧਾਰਾ 370 ਹਟਾ ਕੇ ਉਸ ਦੇ ਵਿਸ਼ੇਸ਼ ਦਰਜਾ ਨੂੰ ਖ਼ਤਮ ਕਰਨ ਸਬੰਧੀ ਸਿੱਧੇ ਤੌਰ 'ਤੇ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਸੀਂ (ਚੀਨ) ਸ਼ਾਂਤੀਪੂਰਨ ਸਹਿਭਾਗਤਾ ਦੇ ਪੰਜ ਸਿਧਾਂਤਾਂ 'ਤੇ ਵਿਸ਼ਵਾਸ ਰੱਖਦੇ ਹਾਂ, ਜਿਸ 'ਚ ਆਪਸੀ ਸੂਝਬੂਝ ਤੇ ਲਾਭਕਾਰੀ ਸਹਿਯੋਗ ਹੋਣਾ ਜ਼ਰੂਰੀ ਹੈ ਅਤੇ ਇਸ ਨਾਲ ਵਿਸ਼ਵ ਸ਼ਾਂਤੀ ਤੇ ਮਾਨਵਤਾ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ। ਵਿਦੇਸ਼ ਮੰਤਰੀ ਵਾਂਗ ਨੇ ਕਿਹਾ ਕਿ ਚੀਨ ਤੇ ਭਾਰਤ 'ਤੇ ਵੱਡੇ ਦੇਸ਼ ਹੋਣ ਕਾਰਨ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਨੂੰ ਸਥਾਪਿਤ ਕਰਨ ਦੀ ਅਹਿਮ ਜ਼ਿੰਮੇਵਾਰੀ ਹੈ। ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਐਸ. ਜੈਸ਼ੰਕਰ ਤੇ ਵਾਂਗ ਯੀ ਦੀ ਅਗਵਾਈ 'ਚ ਦੋਹਾਂ ਦੇਸ਼ਾਂ ਦੇ ਉੱਚ-ਪੱਧਰੀ ਵਫਦਾਂ ਵਿਚਾਲੇ ਅੱਜ ਦੂਸਰੀ ਬੈਠਕ ਤੋਂ ਬਾਅਦ ਸੱਭਿਆਚਾਰ ਤੇ ਲੋਕਾਂ ਤੋਂ ਲੋਕਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ 4 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ। ਅਧਿਕਾਰਤ ਬਿਆਨ 'ਚ ਦੱਸਿਆ ਗਿਆ ਹੈ ਕਿ ਇਹ ਸਮਝੌਤੇ-ਸੱਭਿਆਚਾਰਕ ਆਦਾਨ-ਪ੍ਰਦਾਨ, ਹੈਲਥਕੇਅਰ, ਖੇਡਾਂ ਤੇ ਮਿਊਜ਼ੀਅਮ ਪ੍ਰਬੰਧਨ ਦੇ ਖੇਤਰ 'ਚ ਸਹਿਯੋਗ ਵਧਾਉਣ ਲਈ ਕੀਤੇ ਗਏ ਹਨ ਅਤੇ ਆਪਸੀ ਕਾਰੋਬਾਰੀ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਨਵੇਂ ਮੌਕਿਆਂ ਦੀ ਤਾਲਾਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜੈਸ਼ੰਕਰ ਮੰਤਰੀ ਬਣਨ ਤੋਂ ਪਹਿਲਾਂ ਆਪਣੇ ਕੂਟਨੀਤਕ ਕੈਰੀਅਰ ਦੌਰਾਨ 2009 ਤੋਂ 2013 ਤੱਕ ਚੀਨ 'ਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਅਖੀਰ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਦੇ ਦੌਰੇ 'ਤੇ ਆਉਣਗੇ। ਦੱਸਣਯੋਗ ਹੈ ਕਿ ਜੈਸ਼ੰਕਰ ਤੋਂ ਪਹਿਲਾਂ 9 ਅਗਸਤ ਨੂੰ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕਸ਼ਮੀਰ ਨੂੰ ਲੈ ਕੇ ਚੀਨ ਦਾ ਸੰਯੁਕਤ ਰਾਸ਼ਟਰ 'ਚ ਸਮਰਥਨ ਹਾਸਲ ਕਰਨ ਲਈ ਦੌਰਾ ਕਰ ਚੁੱਕੇ ਹਨ।

ਲਖਨਊ ਦੇ ਇਕ ਆਸਰਾ ਘਰ 'ਚੋਂ 6 ਔਰਤਾਂ ਭੱਜੀਆਂ

ਲਖਨਊ, 12 ਅਗਸਤ (ਏਜੰਸੀ)- ਇੱਥੋਂ ਦੇ ਇਕ ਸਰਕਾਰੀ ਆਸਰਾ ਘਰ 'ਚੋਂ ਇਕ 5 ਮਹੀਨਿਆਂ ਦੀ ਗਰਭਵਤੀ ਸਮੇਤ 6 ਔਰਤਾਂ ਦੇ ਭੱਜ ਜਾਣ ਦੀ ਖ਼ਬਰ ਹੈ। ਲਖਨਊ ਦੇ ਡੀ.ਪੀ.ਓ. ਸੁਧਾਕਰ ਪਾਂਡੇ ਨੇ ਦੱਸਿਆ ਕਿ ਪਰਾਗ ਨਾਰਾਇਣ ਮਾਰਗ 'ਤੇ ਸਥਿਤ ਰਾਜਕੀਆ ਮਹਿਲਾ ਸ਼ਰਨਾਲਿਆ 'ਚੋਂ ਸਨਿੱਚਰਵਾਰ ਦੇਰ ਰਾਤ ਕਰੀਬ 2.30 ਵਜੇ 6 ਔਰਤਾਂ ਦੌੜ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ 'ਚੋਂ ਤਿੰਨ ਲਖੀਮਪੁਰ, ਦੋ ਹਰਦੋਈ ਤੇ ਇਕ ਲਖਨਊ ਤੋਂ ਹੈ। ਪਾਂਡੇ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਪਤਾ ਲਗਾ ਹੈ ਕਿ ਉਕਤ ਔਰਤਾਂ ਪਾਣੀ ਵਾਲੇ ਪਾਈਪ ਦੇ ਸਹਾਰੇ ਖ਼ਾਲੀ ਡਰੰਮ 'ਤੇ ਚੜ੍ਹ ਗਈਆਂ ਤੇ ਫਿਰ ਸੰਸਥਾ ਦੇ ਬਾਥਰੂਮ ਦੀ ਛੱਤ 'ਤੇ ਪਹੁੰਚ ਗਈਆਂ। ਜਿੱਥੋਂ ਉਹ ਕੰਡਿਆਲੀ ਤਾਰ ਨੂੰ ਪਾਰ ਕਰਕੇ ਭੱਜ ਗਈਆਂ। ਪਾਂਡੇ ਨੇ ਮੰਨਿਆ ਕਿ ਕੋਈ ਵੀ ਕਰਮਚਾਰੀ ਉਸ ਰਾਤ ਸੀ.ਸੀ.ਟੀ.ਵੀ. ਕੈਮਰਿਆਂ 'ਤੇ ਨਿਗਰਾਨੀ ਰੱਖਣ ਲਈ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਘਟਨਾ ਸਮੇਂ ਡਿਊਟੀ 'ਤੇ ਮੌਜੂਦ ਕੇਂਦਰੀ ਸੁਪਰਡੈਂਟ ਤੇ ਚਾਰ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਾਂਡੇ ਨੇ ਕਿਹਾ ਕਿ ਇਸ ਘਟਨਾ ਸਬੰਧੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ।

10ਵੀਂ ਤੇ 12ਵੀਂ ਦੀਆਂ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ

ਐੱਸ.ਏ.ਐੱਸ. ਨਗਰ, 12 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਐਲਾਨ ਕੀਤਾ ਹੈ ਕਿ ਬੋਰਡ ਦੀਆਂ ਜਾਰੀ ਸਪਲੀਮੈਂਟਰੀ ਪ੍ਰੀਖਿਆਵਾਂ ਦੌਰਾਨ ਅੱਜ 13 ਅਗਸਤ ਨੂੰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਅਮਨ ਤੇ ਕਾਨੂੰਨ ਦੇ ਖ਼ਦਸ਼ਿਆਂ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਰਾਹੀਂ ਜਾਰੀ ਬਿਆਨ ਅਨੁਸਾਰ ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਦਫ਼ਤਰ 13 ਅਗਸਤ ਨੂੰ ਆਮ ਦਿਨਾ ਵਾਂਗ ਖੁੱਲ੍ਹੇ ਰਹਿਣਗੇ।

ਮਹਿਲਾ ਪਹਿਲਵਾਨ ਬਬੀਤਾ ਫੋਗਟ ਪਿਤਾ ਸਮੇਤ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਪਹਿਲਵਾਨ ਬਬੀਤਾ ਫੋਗਟ ਅਤੇ ਉਸ ਦੇ ਪਿਤਾ ਮਹਾਂਵੀਰ ਫੋਗਟ, ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਤਗਮਾ ਜਿੱਤਣ ਵਾਲੀ ਬਬੀਤਾ ਫੋਗਟ ਭਾਜਪਾ ਦੇ ਸਦਰ ਮੁਕਾਮ ਵਿਖੇ ਭਾਜਪਾ 'ਚ ਸ਼ਾਮਿਲ ਹੋਈ। ਖੇਡ ਮੰਤਰੀ ਕਿਰਣ ਰਿਜਿਜੂ ਨੇ ਫੋਗਟ ਨੂੰ ਭਾਜਪਾ 'ਚ ਸ਼ਾਮਿਲ ਕਰਦਿਆਂ ਕਿਹਾ ਕਿ ਉਹ ਫੋਗਟ ਦੇ ਤਜਰਬੇ ਨਾਲ ਖੇਡ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ। ਫੋਗਟ ਪਰਿਵਾਰ ਇਸ ਤੋਂ ਪਹਿਲਾਂ ਚੌਟਾਲਾ ਪਰਿਵਾਰ ਨਾਲ ਜੁੜਿਆ ਹੋਇਆ ਸੀ ਅਤੇ ਸਮੇਂ-ਸਮੇਂ 'ਤੇ ਜਨਨਾਯਕ ਜਨਤਾ ਪਾਰਟੀ ਨੂੰ ਸਮਰਥਕ ਦਿੰਦਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਫੋਗਟ ਪਰਿਵਾਰ ਦੇ ਭਾਜਪਾ 'ਚ ਸ਼ਾਮਿਲ ਹੋਣ ਦੇ ਕਿਆਸ ਲਾਏ ਜਾ ਰਹੇ ਸਨ। ਬਬੀਤਾ ਦੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਰਿਜਿਜੂ ਨੇ ਕਿਹਾ ਕਿ ਸਿਆਸਤ 'ਚ ਆਉਣ ਤੋਂ ਬਾਅਦ ਵੀ ਉਹ ਖੇਡਣਾ ਜਾਰੀ ਰੱਖ ਸਕਦੀ ਹੈ। ਰਿਜਿਜੂ ਨੇ ਮੈਰੀ ਕਾਮ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਰਾਜਨੀਤੀ 'ਚ ਆਉਣ ਤੋਂ ਬਾਅਦ ਵੀ ਖੇਡਾਂ 'ਚ ਸਰਗਰਮ ਹੈ। ਫੋਗਟ ਦੇ ਜੀਵਨ 'ਤੇ ਆਧਰਿਤ ਬਣੀ 'ਦੰਗਲ' ਫ਼ਿਲਮ ਕਾਰਨ ਉਸ ਨੂੰ 'ਦੰਗਲ ਗਰਲ' ਵੀ ਕਿਹਾ ਜਾਂਦਾ ਹੈ। ਬਬੀਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮੋਦੀ ਦੀ ਮੁਰੀਦ ਹੈ।

ਈਦ ਮੌਕੇ ਪਾਕਿ ਨੇ ਮਠਿਆਈ ਲੈਣ ਤੋਂ ਕੀਤੀ ਨਾਂਹ

ਭਾਰਤੀਆਂ ਨਾਲ ਸਮਾਜਿਕ ਸਬੰਧ ਵੀ ਤੋੜੇ

ਅਟਾਰੀ/ਫ਼ਿਰੋਜ਼ਪੁਰ, 12 ਅਗਸਤ (ਰੁਪਿੰਦਰਜੀਤ ਸਿੰਘ ਭਕਨਾ/ਜਸਵਿੰਦਰ ਸਿੰਘ ਸੰਧੂ)-ਈਦ ਦੇ ਪਵਿੱਤਰ ਦਿਹਾੜੇ 'ਤੇ ਪਾਕਿਸਤਾਨ ਨੇ ਅਟਾਰੀ ਵਾਹਘਾ ਸਾਂਝੀ ਜਾਂਚ ਚੌਕੀ 'ਤੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਲੋਂ ਖ਼ਾਸ ਦਿਨਾਂ 'ਤੇ ਮਠਿਆਈ ਦੇਣ ਦੀ ਨਿਭਾਈ ਜਾਂਦੀ ਰਸਮ ਜਿਸ 'ਚ ਬੀ. ਐਸ. ਐਫ਼. ਵਲੋਂ ਮਠਿਆਈ ਦਿੱਤੀ ਜਾਂਦੀ ਹੈ, ਨੂੰ ਲੈਣ ਤੋਂ ਨਾਂਹ ਕਰਦਿਆਂ ਕਸ਼ਮੀਰ ਮਸਲੇ 'ਤੇ ਵਧੀ ਕੁੜੱਤਣ ਨੂੰ ਹੋਰ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਪਾਕਿ-ਭਾਰਤ ਵਿਚਾਲੇ ਮਠਿਆਈ ਦਾ ਆਦਾਨ-ਪ੍ਰਦਾਨ ਨਹੀਂ ਹੋ ਸਕਿਆ। ਭਾਰਤ-ਪਾਕਿ ਦੀਆਂ ਸਰਹੱਦੀ ਸੁਰੱਖਿਆ ਫ਼ੋਰਸਾਂ ਵਲੋਂ ਦੋਵਾਂ ਦੇਸ਼ਾਂ ਦੇ ਆਜ਼ਾਦੀ ਦਿਹਾੜਿਆਂ, 26 ਜਨਵਰੀ ਅਤੇ ਈਦ ਸਣੇ ਹੋਰ ਦਿਹਾੜਿਆਂ 'ਤੇ ਇਕ-ਦੂਸਰੇ ਨੂੰ ਮਠਿਆਈ ਅਤੇ ਫ਼ਲਾਂ ਦੇ ਟੋਕਰੇ ਭੇਟ ਕਰਨ ਦੀ ਰਸਮ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨਣ ਪਿਛੋਂ ਪਾਕਿਸਤਾਨ ਵਲੋਂ ਭਾਰਤ ਨਾਲ ਕੂਟਨੀਤਕ ਸਬੰਧ ਖ਼ਤਮ ਕਰਨ, ਸਮਝੌਤਾ ਐਕਸਪ੍ਰੈੱਸ ਅਤੇ ਬੱਸ ਸੇਵਾ ਸਣੇ ਵਪਾਰ ਨੂੰ ਰੋਕਣ ਦੇ ਐਲਾਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧੀ ਕੁੜੱਤਣ ਅਤੇ ਖਟਾਸ ਭਰੇ ਸਬੰਧਾਂ ਵਿਚਾਲੇ ਇਕ ਕਦਮ ਹੋਰ ਵਧਦਿਆਂ ਪਾਕਿਸਤਾਨ ਵਲੋਂ ਅੱਜ ਈਦ ਦੇ ਦਿਹਾੜੇ 'ਤੇ ਬੀ.ਐਸ.ਐਫ਼. ਵਲੋਂ ਦਿੱਤੀ ਜਾਂਦੀ ਮਠਿਆਈ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ, ਜਿਸ ਦੀ ਪੁਸ਼ਟੀ ਪੰਜਾਬ ਫਰੰਟੀਅਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਜਲੰਧਰ ਸਥਿਤ ਡੀ.ਆਈ.ਜੀ. ਵਲੋਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਕਾਰਗਿਲ ਜੰਗ, ਸੰਸਦ 'ਤੇ ਹਮਲੇ ਅਤੇ ਸਮੇਂ-ਸਮੇਂ ਦੋਵਾਂ ਦੇਸ਼ਾਂ ਵਿਚਾਲੇ ਬਣੇ ਖਟਾਸ ਭਰੇ ਸਬੰਧਾਂ ਕਾਰਨ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਜਾਂਦੀ ਰਹੀ ਹੈ। ਜਾਣਕਾਰੀ ਅਨੁਸਾਰ ਈਦ ਦੀ ਖ਼ੁਸ਼ੀ ਸਾਂਝੀ ਕਰਦਿਆਂ ਬੀ.ਐਸ.ਐਫ਼. ਗਾਰਡ ਦੇ ਕਮਾਂਡਰ ਐਚ.ਸੀ. ਨਰੇਂਦਰ ਵਲੋਂ ਅੱਜ ਹੁਸੈਨੀਵਾਲਾ ਕੌਮੀ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਨੂੰ ਵਧਾਈ ਦਿੰਦੇ ਹੋਏ ਜਦੋਂ ਮਠਿਆਈ ਸੌਂਪੀ ਗਈ ਤਾਂ ਪਾਕਿਸਤਾਨੀ ਰੇਂਜਰਜ਼ ਗਾਰਡ ਕਮਾਂਡਰ ਐਚ.ਸੀ. ਜਾਫ਼ਰ ਨੇ ਮਠਿਆਈ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਪਾਕਿਸਤਾਨ ਨੇ ਜਿਥੇ ਪਹਿਲਾਂ ਵਪਾਰਕ ਸਬੰਧ ਤੋੜੇ, ਉਥੇ ਹੁਣ ਸਮਾਜਿਕ ਸਬੰਧ ਵੀ ਤੋੜ ਲਏ ਹਨ। ਪਾਕਿਸਤਾਨ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਅਮਨ ਚਾਹੁਣ ਵਾਲੇ ਸ਼ਾਂਤੀ ਦੂਤਾਂ ਨੇ ਇਸ ਗੱਲ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਭਾਰਤ ਵਲੋਂ ਵੀ ਦਿੱਲੀ-ਲਾਹੌਰ ਬੱਸ ਸੇਵਾ ਰੱਦ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਡੀ.ਟੀ.ਸੀ. (ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ) ਨੇ ਦਿੱਲੀ-ਲਾਹੌਰ ਬੱਸ ਸੇਵਾ ਅੱਜ ਸੋਮਵਾਰ ਨੂੰ ਰੱਦ ਕਰ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਵਲੋਂ ਜੰਮੂ-ਕਸ਼ਮੀਰ 'ਚ 370 ਖਤਮ ਕੀਤੇ ਜਾਣ ਬਾਅਦ ਇਸ ਬੱਸ ਸੇਵਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ। ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਸਨਿਚਰਵਾਰ ਨੂੰ ਇਸ ਬੱਸ ਸੇਵਾ ਨੂੰ ਸੋਮਵਾਰ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡੀ.ਟੀ.ਸੀ. ਦੀ ਇਕ ਬੱਸ ਸੋਮਵਾਰ ਨੂੰ ਸਵੇਰੇ 6 ਵਜੇ ਲਾਹੌਰ ਲਈ ਰਵਾਨਾ ਹੋਣ ਵਾਲੀ ਸੀ, ਪਰ ਪਾਕਿਸਤਾਨ ਦੇ ਬੱਸ ਸੇਵਾ ਮੁਅੱਤਲ ਕਰਨ ਦੇ ਫ਼ੈਸਲੇ ਕਾਰਨ ਇਹ ਬੱਸ ਰਵਾਨਾ ਨਹੀਂ ਹੋਈ। ਡੀ.ਟੀ.ਸੀ. ਦੇ ਇਕ ਬਿਆਨ 'ਚ ਕਿਹਾ ਗਿਆ ਕਿ ਪਾਕਿਸਤਾਨ ਦੇ ਫ਼ੈਸਲੇ ਬਾਅਦ ਡੀ.ਟੀ.ਸੀ. 12 ਅਗਸਤ ਤੋਂ ਦਿੱਲੀ ਤੋਂ ਲਾਹੌਰ ਲਈ ਬੱਸ ਭੇਜਣ ਦੇ ਸਮਰੱਥ ਨਹੀਂ ਹੈ। ਲਾਹੌਰ ਲਈ ਆਖਰੀ ਬੱਸ ਸਨਿਚਰਵਾਰ ਸਵੇਰੇ ਦਿੱਲੀ ਤੋਂ ਰਵਾਨਾ ਹੋਈ ਸੀ, ਜਿਸ 'ਚ ਦੋ ਯਾਤਰੀ ਸਨ ਤੇ ਵਾਪਸੀ ਦੌਰਾਨ ਉਸੇ ਦਿਨ ਉਹ ਬੱਸ 19 ਯਾਤਰੀਆਂ ਨੂੰ ਲੈ ਕੇ ਸ਼ਾਮ ਨੂੰ ਦਿੱਲੀ ਪੁੱਜੀ ਸੀ। ਐਤਵਾਰ ਨੂੰ ਬੱਸ ਨਹੀਂ ਚੱਲੀ ਸੀ।

ਚਮੋਲੀ ਤੇ ਜੰਮੂ 'ਚ ਢਿਗਾਂ ਡਿਗਣ ਨਾਲ 9 ਮੌਤਾਂ

ਦੇਹਰਾਦੂਨ/ਗੋਪੇਸ਼ਵਰ/ਜੰਮੂ, 12 ਅਗਸਤ (ਏਜੰਸੀ)-ਚਮੋਲੀ ਜ਼ਿਲ੍ਹੇ ਦੇ ਘਾਟ ਇਲਾਕੇ 'ਚ ਤਿੰਨ ਪਿੰਡਾਂ 'ਚ ਸੋਮਵਾਰ ਨੂੰ ਭਾਰੀ ਬਾਰਿਸ਼ ਕਾਰਨ ਢਿਗਾਂ ਡਿਗਣ ਨਾਲ ਇਕ 9 ਮਹੀਨਿਆਂ ਦੀ ਬੱਚੀ ਸਮੇਤ 6 ਲੋਕ ਮਾਰੇ ਗਏ। ਚੁਫ਼ਲਾਗੜ੍ਹ ਨਦੀ 'ਚ ਹੜ੍ਹ ਆਉਣ ਨਾਲ ਢਿਗਾਂ ਡਿਗਣ ਦੀ ਘਟਨਾ ਵਾਪਰੀ ਤੇ ਨਦੀ ਨੇੜੇ ਦੋ ਇਮਾਰਤਾਂ ਵੀ ਪਾਣੀ ਦੇ ਵਹਾਅ 'ਚ ਰੁੜ੍ਹ ਗਈਆਂ। ਦੇਹਰਾਦੂਨ 'ਚ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਘਾਟ ਇਲਾਕੇ ਦੇ ਬੰਜਾਬਗੜ੍ਹ, ਅਲੀਗਾਓਂ ਤੇ ਲਾਂਖੀ ਪਿੰਡਾਂ 'ਚ ਤਿੰਨ ਘਰ ਢਿਗਾਂ ਦੇ ਮਲਬੇ ਹੇਠ ਦੱਬ ਗਏ ਤੇ ਇਨ੍ਹਾਂ 'ਚ ਰਹਿਣ ਵਾਲਿਆਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ ਬੰਜਾਬਗੜ੍ਹ ਪਿੰਡ ਤੋਂ ਰੂਪਾ ਦੇਵੀ ਤੇ ਉਸ ਦੀ ਬੇਟੀ ਚੰਦਾ, ਅਲੀਗਾਓਂ ਤੋਂ 21 ਸਾਲਾ ਨੌਰਾਤੀ ਦੇਵੀ ਅਤੇ ਲਾਖੀ ਪਿੰਡ ਤੋਂ ਕੁਮਾਰੀ ਆਰਤੀ, ਕੁਮਾਰੀ ਅੰਜਲੀ ਤੇ ਅਜੇ ਸ਼ਾਮਿਲ ਹਨ।
ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਢਿਗਾਂ ਡਿਗਣ ਦੌਰਾਨ ਇਕ ਵੱਡੇ ਪੱਥਰ ਦੇ ਟਕਰਾਉਣ ਨਾਲ ਇਕ ਪਰਿਵਾਰ ਦੇ ਤਿੰਨ ਲੋਕ ਮਾਰੇ ਗਏ ਤੇ ਦੋ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਜਦੋਂ ਢਿਗਾਂ ਡਿਗਣ ਦੀ ਘਟਨਾ ਵਾਪਰੀ ਇਹ ਪਰਿਵਾਰ ਮਾਹੋਰ ਬੈਲਟ 'ਚ ਆਪਣੇ ਲਾਰ ਪਿੰਡ ਤੋਂ ਜੰਗਲੀ ਇਲਾਕੇ ਨੇੜੇ ਗਿਆ ਸੀ। ਉਨ੍ਹਾਂ ਦੱਸਿਆ ਕਿ ਇਕ ਵੱਡਾ ਪੱਥਰ ਇਨ੍ਹਾਂ ਨਾਲ ਟਕਰਾਅ ਗਿਆ, ਜਿਸ ਕਾਰਨ ਤਿੰਨ ਲੋਕ ਮਾਰੇ ਗਏ ਤੇ ਦੋ ਜ਼ਖ਼ਮੀ ਹੋ ਗਏ। ਮਰਨ ਵਾਲਿਆਂ 'ਚ ਮਹਿਬਤਾਬ ਬੇਗਮ (55), ਅਬਦੁਲ ਲਤੀਫ਼ (25), ਬਸ਼ੀਰ ਅਹਿਮਦ (37) ਸ਼ਾਮਿਲ ਹਨ, ਜਦੋਂ ਕਿ ਮਹਿਬਤਾਬ ਬੇਗਮ ਦੇ ਦੋ ਲੜਕੇ ਨਵਾਬਦੀਨ ਤੇ ਸ਼ਬੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਜੰਮੂ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਗੁਰੂ ਰਵਿਦਾਸ ਮੰਦਰ ਮੁੱਦੇ ਨੂੰ ਲੈ ਕੇ ਪੰਜਾਬ ਬੰਦ ਅੱਜ

ਜਲੰਧਰ, 12 ਅਗਸਤ (ਮੇਜਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਤੇ ਮੂਰਤੀ ਹਟਾਏ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਦੇ ਸੰਤ-ਮਹਾਂਪੁਰਸ਼ਾਂ ਤੇ ਧਾਰਮਿਕ ਆਗੂਆਂ ਵਲੋਂ ਕਬਜ਼ੇ 'ਚ ਲਈ ਜ਼ਮੀਨ ਵਾਪਸ ਦੇਣ ਤੇ ਮੰਦਰ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਹੁਣ 9 ਵਜੇ ਖੁੱਲ੍ਹਣਗੇ ਸਰਕਾਰੀ ਬੈਂਕ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਡਿਜ਼ੀਟਲ ਲੈਣ-ਦੇਣ ਦੇ ਤੇਜ਼ੀ ਨਾਲ ਵਧਦੇ ਦੌਰ 'ਚ ਭਾਵੇਂ ਬੈਂਕਾਂ ਦੀਆਂ ਸ਼ਾਖਾਵਾਂ 'ਤੇ ਨਿਰਭਰਤਾ ਘਟ ਗਈ ਹੈ, ਪਰ ਹਾਲੇ ਵੀ ਅਜਿਹੇ ਕਿੰਨੇ ਹੀ ਕੰਮ ਹੁੰਦੇ ਹਨ, ਜਿਸ ਦੀ ਵਜ੍ਹਾ ਨਾਲ ਬੈਂਕ ਜਾਣਾ ਹੀ ਪੈਂਦਾ ਹੈ। ਕਾਨੂੰਨਨ ਸਰਕਾਰੀ ਬੈਂਕਾਂ ...

ਪੂਰੀ ਖ਼ਬਰ »

ਸਮੁੰਦਰੀ ਜਹਾਜ਼ 'ਚ ਅੱਗ ਲੱਗਣ ਨਾਲ ਇਕ ਦੀ ਮੌਤ-13 ਜ਼ਖ਼ਮੀ

ਵਿਸ਼ਾਖਾਪਟਨਮ, 12 ਅਗਸਤ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਬੰਗਾਲ ਦੀ ਖਾੜੀ 'ਚ ਕਾਰਜਸ਼ੀਲ 'ਕੋਸਟਲ ਜਗੁਆਰ' ਨਾਂਅ ਦੇ ਸਮੁੰਦਰੀ ਜਹਾਜ਼ 'ਚ ਅੱਜ ਸਵੇਰੇ 11:25 ਵਜੇ ਅਚਾਨਕ ਅੱਗ ਲੱਗ ਗਈ, ਜਿਸ 'ਤੇ ਅਮਲੇ ਦੇ 29 ਮੈਂਬਰ ਸਵਾਰ ਸਨ ਜਿਨ੍ਹਾਂ ਨੇ ਜਾਨ ਬਚਾਉਣ ਲਈ ਡੂੰਘੇ ...

ਪੂਰੀ ਖ਼ਬਰ »

ਸੜਕਾਂ 'ਤੇ ਮੌਤ ਦੇ ਦੈਂਤ ਬਣ ਘੁੰਮਦੇ ਨੇ ਓਵਰਲੋਡ ਟਿੱਪਰ

* ਸੜਕਾਂ ਦੇ ਰੂਪ 'ਚ ਸਰਕਾਰੀ ਸੰਪਤੀ ਹੋ ਰਹੀ ਹੈ ਤਬਾਹ * ਸਿਆਸੀ ਸ਼ਹਿ 'ਤੇ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਦੇ ਚਰਚੇ

ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)-ਸੂਬੇ 'ਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਕੋਈ ਨਵਾਂ ਨਹੀਂ। ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਹੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਪਿਛਲੇ ਸਮੇਂ ਦੌਰਾਨ ਵਿਰੋਧੀਆਂ ਵਲੋਂ ਕਰੜੇ ਹੱਥੀਂ ਲਿਆ ਗਿਆ ਸੀ। ਇਹ ਮੁੱਦਾ ਹਾਲੇ ਠੰਢਾ ...

ਪੂਰੀ ਖ਼ਬਰ »

ਸੰਸਦ 'ਚ ਕਿਸੇ ਨੇ ਵੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਨਹੀਂ ਮਾਰਿਆ-ਆਗੂ

13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿਖੇ ਮੀਟਿੰਗ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)- ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੇ ਮਹਿਰੌਲੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 76 ਤੱਕ ਪੁੱਜੀ

ਕਰਨਾਟਕ, ਗੁਜਰਾਤ ਤੇ ਮਹਾਰਾਸ਼ਟਰ 'ਚ ਹੁਣ ਤੱਕ 124 ਮਰੇ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਦੇਸ਼ ਦੇ ਚਾਰ ਸੂਬਿਆਂ ਕੇਰਲ, ਕਰਨਾਟਕ, ਮਹਾਰਾਸ਼ਟਰ ਤੇ ਗੁਜਰਾਤ 'ਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਕਾਰਨ ਹੁਣ ਤੱਕ ਮੌਤਾਂ ਦੀ ਗਿਣਤੀ 200 ਤੱਕ ਪਹੁੰਚ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਨ੍ਹਾਂ ਚਾਰਾਂ ਸੂਬਿਆਂ 'ਚ 12 ...

ਪੂਰੀ ਖ਼ਬਰ »

ਰਿਲਾਇੰਸ 100 ਐਮ.ਬੀ.ਪੀ.ਐਸ. ਸਪੀਡ ਨਾਲ ਜੀਓ ਫਾਈਬਰ 5 ਸਤੰਬਰ ਨੂੰ ਕਰੇਗਾ ਲਾਂਚ

ਮੁੰਬਈ, 12 ਅਗਸਤ (ਏਜੰਸੀ)- ਰਿਲਾਇੰਸ ਇੰਡਸਟਰੀ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 42ਵੀਂ ਏ.ਜੀ.ਐਮ. ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਸਤੰਬਰ ਨੂੰ ਬ੍ਰਾਡਬੈਂਡ ਸਰਵਿਸ ਜੀਓ ਗੀਗਾ ਫਾਈਬਰ ਕਮਰਸ਼ੀਅਲ ਲਾਂਚ ਹੋਵੇਗੀ। ਇਸ ਦਾ ਮੁਢਲਾ ਪਲਾਨ 100 ਐਮ.ਬੀ.ਪੀ.ਐਸ. ਸਪੀਡ ...

ਪੂਰੀ ਖ਼ਬਰ »

ਦੇਸ਼ ਭਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਈਦ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਈਦ ਉਲ ਅਜ਼ਹਾ ਦਾ ਤਿਉਹਾਰ ਦੇਸ਼ ਭਰ 'ਚ ਧਾਰਮਿਕ ਸ਼ਰਧਾ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਕਈ ਸ਼ਖ਼ਸੀਅਤਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕੁਰਬਾਨੀ ਦੇ ...

ਪੂਰੀ ਖ਼ਬਰ »

ਧਾਰਾ 370 'ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ-ਮਨਮੋਹਨ ਸਿੰਘ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਰਕਾਰ ਦਾ ਫ਼ੈਸਲਾ ਦੇਸ਼ ਦੇ ਜ਼ਿਆਦਾਤਾਰ ਲੋਕਾਂ ਦੀ ਪਸੰਦ ਅਨੁਸਾਰ ਨਹੀਂ ਹੈ ਅਤੇ ਜੇਕਰ ਭਾਰਤ ਦੇ ਵਿਚਾਰ ਨੂੰ ਜੀਵਤ ਬਣਾਈ ਰੱਖਣਾ ਹੈ ਤਾਂ ...

ਪੂਰੀ ਖ਼ਬਰ »

ਪਾਕਿ 'ਚ ਭਾਰੀ ਮੀਂਹ ਕਾਰਨ ਹੁਣ ਤੱਕ 160 ਲੋਕਾਂ ਦੀ ਮੌਤ

ਅੰਮ੍ਰਿਤਸਰ, 12 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਜੁਲਾਈ ਤੋਂ ਲੈ ਕੇ ਹੁਣ ਤੱਕ ਭਾਰੀ ਬਾਰਿਸ਼ ਨਾਲ ਸਬੰਧਿਤ ਘਟਨਾਵਾਂ 'ਚ 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 137 ਜ਼ਖ਼ਮੀ ਹੋ ਗਏ ਹਨ। ਇਹ ਪੁਸ਼ਟੀ ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX