ਤਾਜਾ ਖ਼ਬਰਾਂ


ਸੁਪਰੀਮ ਕੋਰਟ 'ਚ ਅਜੇ ਤੱਕ ਲਿਸਟ ਨਹੀਂ ਹੋਈ ਪੀ. ਚਿਦੰਬਰਮ ਦੀ ਪਟੀਸ਼ਨ
. . .  6 minutes ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਅਤੇ ਪੰਜ ਦਿਨਾਂ ਦੇ ਸੀ. ਬੀ. ਆਈ. ਰਿਮਾਂਡ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋ...
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਕੂਲ 'ਚ ਧਰਨੇ 'ਤੇ ਬੈਠੇ ਵਿਦਿਆਰਥੀ ਅਤੇ ਮਾਪੇ
. . .  16 minutes ago
ਮਮਦੋਟ, 26 ਅਗਸਤ (ਸੁਖਦੇਵ ਸਿੰਘ ਸੰਗਮ)- ਮਮਦੋਟ ਦੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਦੇ ਸਰਕਾਰੀ ਸੈਕੰਡਰੀ ਸਕੂਲ 'ਚ ਅਧਿਆਪਕਾਂ ਦੀ ਘਾਟ ਤੋਂ ਤੰਗ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਦੇ...
ਭਾਰੀ ਮੀਂਹ ਦੇ ਚੱਲਦਿਆਂ ਪੁਲ ਵਹਿਣ ਕਾਰਨ ਰੋਕੀ ਗਈ ਮਣੀਮਹੇਸ਼ ਯਾਤਰਾ
. . .  24 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਮਣੀਮਹੇਸ਼ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਰਮੌਰ ਨੂੰ ਹੜਸਰ ਨਾਲ ਜੋੜਨ ਵਾਲਾ ਪੁਲ ਭਾਰੀ ਮੀਂਹ ਕਾਰਨ ਵਹਿ ਗਿਆ ਹੈ, ਜਿਸ ਕਾਰਨ ਇੱਥੇ ਸੈਂਕੜੇ ਸ਼ਰਧਾਲੂ ਵੀ ਫਸ ਗਏ...
ਸ਼ਿਮਲਾ 'ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ-5 ਹੋਇਆ ਬੰਦ
. . .  47 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਬਢਾਲ ਪਿੰਡ 'ਚ ਨੈਸ਼ਨਲ ਹਾਈਵੇਅ-5 ਬੰਦ ਹੋ ਗਿਆ ਹੈ। ਇਸ ਕਾਰਨ ਇੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ...
ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. ਸੁਰੱਖਿਆ
. . .  56 minutes ago
ਨਵੀਂ ਦਿੱਲੀ, 26 ਅਗਸਤ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਹਟਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ...
ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 26 ਅਗਸਤ - ਸੀ.ਬੀ.ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਵੇਗੀ, ਜਿਸ ਵਿਚ ਹਾਈਕੋਰਟ ਦੇ ਹੁਕਮ ਨੂੰ...
ਇਰਮਿਮ ਸ਼ਮੀਮ ਬਣੀ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਪਾਸ ਕਰਨ ਵਾਲੀ ਰਾਜ਼ੌਰੀ ਦੀ ਪਹਿਲੀ ਲੜਕੀ
. . .  about 1 hour ago
ਸ੍ਰੀਨਗਰ, 26 ਅਗਸਤ - ਰਾਜੌਰੀ ਦੀ ਇਰਮਿਮ ਸ਼ਮੀਮ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਕਲੀਅਰ ਕਰ ਕੇ ਰਾਜੌਰੀ ਦੀ ਪਹਿਲੀ ਲੜਕੀ ਹੋਣ ਦਾ ਮਾਣ ਹਾਸਲ...
ਮਿਆਂਮਾਰ 'ਚ ਆਇਆ ਭੂਚਾਲ
. . .  about 1 hour ago
ਨਵੀਂ ਦਿੱਲੀ, 26 ਅਗਸਤ - ਭਾਰਤੀ ਮੌਸਮ ਵਿਭਾਗ ਅਨੁਸਾਰ ਮਿਆਂਮਾਰ 'ਚ ਅੱਜ ਸਵੇਰੇ 8.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕੁਮਾਰਸਵਾਮੀ ਨੇ ਮੈਨੂੰ ਕਦੇ ਵੀ ਦੋਸਤ ਨਹੀ ਸਮਝਿਆ - ਸਿੱਧਾਰਮੱਈਆ
. . .  about 2 hours ago
ਬੈਂਗਲੁਰੂ, 26 ਅਗਸਤ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸਿੱਧਾਰਮਈਆ ਦਾ ਕਹਿਣਾ ਹੈ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐੱਸ ਆਗੂ ਐੱਚ.ਡੀ ਕੁਮਾਰਸਵਾਮੀ...
ਨਾਗਾਲੈਂਡ 'ਚ ਆਇਆ ਭੂਚਾਲ
. . .  about 2 hours ago
ਨਵੀਂ ਦਿੱਲੀ, 26 ਅਗਸਤ - ਨਾਗਾਲੈਂਡ ਦੇ ਤੁਏਨਸਾਂਗ ਵਿਖੇ 132 ਕਿੱਲੋਮੀਟਰ ਪੂਰਬ ਵੱਲ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚੇ ਭੂਚਾਲ ਦੀ ਤੀਬਰਤਾ...
ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ
. . .  about 2 hours ago
ਦੇਹਰਾਦੂਨ, 26 ਅਗਸਤ - ਉੱਤਰਾਖੰਡ ਦੇ ਉਤਰਾਕਾਸ਼ੀ ਵਿਖੇ ਹਨੂਮਾਨ ਛੱਤੀ ਨੇੜੇ ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ ਕਰ ਦਿੱਤਾ ਗਿਆ...
ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਸੂਬੇ 'ਚ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਜਾਵੇ - ਅਧੀਰ ਰੰਜਨ ਚੌਧਰੀ
. . .  about 2 hours ago
ਨਵੀਂ ਦਿੱਲੀ, 26 ਅਗਸਤ - ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਜੰਮੂ ਕਸ਼ਮੀਰ 'ਚ ਭਾਜਪਾ ਦਾ ਪ੍ਰਧਾਨ ਬਣਾ ਦੇਣਾ...
ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ
. . .  about 3 hours ago
ਚੇਨਈ, 26 ਅਗਸਤ - ਤਾਮਿਲਨਾਡੂ ਦੇ ਵੇਦਾਰਨਯਮ ਵਿਖੇ ਇੱਕ ਵਿਅਕਤੀ ਵੱਲੋਂ ਡਾ. ਬੀ.ਆਰ.ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਦੋ ਧਿਰਾਂ ਦਰਮਿਆਨ ਟਕਰਾਅ...
ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਲੱਗੀ ਅੱਗ
. . .  about 3 hours ago
ਲਖਨਊ, 26 ਅਗਸਤ - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 18 ਗੱਡੀਆਂ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  1 day ago
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  1 day ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  1 day ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  1 day ago
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  1 day ago
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  1 day ago
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  1 day ago
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  1 day ago
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  1 day ago
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  1 day ago
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  1 day ago
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਾਥਜੀ ਮੰਦਰ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ
. . .  1 day ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। -ਸਾਇਰਸ

ਹੁਸ਼ਿਆਰਪੁਰ / ਮੁਕੇਰੀਆਂ

ਈਦ-ਉੱਲ-ਅਜ਼ਹਾ ਮੌਕੇ ਪਈਆਂ ਪਿਆਰ ਦੀਆਂ ਗਲਵਕੜੀਆਂ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਜਾਮਾ ਮਸਜਿਦ ਹੁਸ਼ਿਆਰਪੁਰ 'ਚ ਈਦ ਉੱਲ ਜੂਹਾ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਇਮਾਮ ਮੌਲਵੀ ਸ਼ਮੀਮ ਅਹਿਮਦ ਕਾਸਮੀ ਨੇ ਈਦ ਦੀ ਨਮਾਜ਼ ਅਦਾ ਕਰਵਾਈ | ਇਸ ਮੌਕੇ ਉਨ੍ਹਾਂ ਦੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਦੋ ਵੱਡੇ ਪੈਗ਼ੰਬਰਾਂ ਦੇ ਖੁਦਾਈ ਇਸ਼ਕ ਦੇ ਦਾਅਵੇ ਵਿਚ ਪੂਰੇ ਉੱਤਰਨ ਦੀ ਯਾਦਗਾਰ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਹਜ਼ਰਤ ਮੁਹੰਮਦ ਵਲੋਂ ਦੱਸੇ ਹੋਏ ਰਸਤੇ 'ਤੇ ਚੱਲ ਕੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ | ਇਸ ਮੌਕੇ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ | ਇਸ ਮੌਕੇ ਠੇਕੇਦਾਰ ਰਿਆਜ਼ ਅੰਸਾਰੀ, ਐਮ.ਏ. ਫਾਰੂਕੀ, ਆਲਮ ਚੇਚੀ, ਵਸੀਮ ਅਹਿਮਦ, ਸੁਰਮੂ ਪਹਿਲਵਾਨ, ਅਕਰਮ ਹੁਸੈਨ, ਮੁਹੰਮਦ ਅਸਲਮ, ਜਹਾਂਗੀਰ ਠੇਕੇਦਾਰ, ਮੈਰਾਜ ਅਹਿਮਦ ਆਦਿ ਹਾਜ਼ਰ ਸਨ |
ਨੂਰ-ਏ-ਇਲਾਹੀ ਮਸਜਿਦ 'ਚ ਈਦ ਉਲ-ਜੂਹਾ ਦਾ ਤਿਉਹਾਰ ਮਨਾਇਆ
ਗੜ੍ਹਸ਼ੰਕਰ, (ਧਾਲੀਵਾਲ)-ਸਥਾਨਕ ਸ਼ਹਿਰ ਵਿਖੇ ਸਥਿਤ ਨੂਰ-ਏ-ਇਲਾਹੀ ਮਸਜਿਦ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਜੂਹਾ (ਬਕਰੀਦ) ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਮਾਜ਼ ਅਦਾ ਕਰਨ ਤੋਂ ਬਾਅਦ ਭਾਈਚਾਰੇ ਦੇ ਲੋਕਾਂ ਵਲੋਂ ਇਕ ਦੂਜੇ ਨੂੰ ਗਲੇ ਮਿਲਕੇ ਈਦ ਦੀ ਵਧਾਈ ਦਿੱਤੀ ਗਈ | ਇਸ ਮੌਕੇ ਨਗਰ ਕੌਾਸਲ ਦੇ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ ਅਤੇ ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਤੇ ਸ਼ਹਿਰ ਦੀਆਂ ਹੋਰ ਸ਼ਖ਼ਸੀਅਤਾਂ ਨੇ ਮੌਕੇ 'ਤੇ ਪਹੁੰਚਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਮੌਲਵੀ ਮੁਹੰਮਦ ਹਾਰੂਨ ਨੇ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੰਦਿਆ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁਹੰਮਦ ਸਫੀ, ਬਾਵੀ ਸਾਹ, ਮੁਹੰਮਦ ਬਸ਼ੀਰ, ਮੁਹੰਮਦ ਅਹਿਸਾਨ, ਮੁਹੰਮਦ ਸ਼ਾਹ, ਮੁਹੰਮਦ ਹਾਮੀਨ, ਅਬਦੁੱਲ, ਆਜ਼ਾਦ, ਮੁਹੰਮਦ ਮੇਹਰਬਾਨ ਤੇ ਭਾਈਚਾਰੇ ਦੇ ਹੋਰ ਲੋਕ ਹਾਜ਼ਰ ਹੋਏ |
ਈਦਗਾਹ ਕਮੇਟੀ ਵਲੋਂ ਈਦ-ਉਲ-ਜੂਹਾ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸਥਾਨਕ ਜਲੰਧਰ ਰੋਡ 'ਤੇ ਸਥਿਤ ਈਦਗਾਹ 'ਚ ਈਦ-ਉਲ-ਜੂਹਾ ਦੀ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਈਦਗਾਹ ਕਮੇਟੀ ਦੇ ਚੇਅਰਮੈਨ ਮਾ: ਮੁਹੰਮਦ ਸ਼ਰੀਫ਼ ਨੇ ਕਿਹਾ ਕਿ ਈਦ-ਉਲ-ਜੂਹਾ ਦਾ ਤਿਉਹਾਰ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸਭ ਧਰਮਾਂ ਦੇ ਲੋਕਾਂ ਨੂੰ ਆਪਸ ਵਿਚ ਮਿਲਜੁਲ ਕੇ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਖ਼ੁਰਸ਼ੀਦ ਅਹਿਮਦ ਅਤੇ ਜਨਰਲ ਸਕੱਤਰ ਡਾ: ਜਮੀਲ ਬਾਲੀ ਨੇ ਸਮੂਹ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਰੱਖਿਆ ਲਈ ਮੁਸਲਿਮ ਭਾਈਚਾਰਾ ਵੀ ਤਿਆਰ ਹੈ | ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵੀ ਵਧਾਈ ਦਿੱਤੀ | ਇਸ ਮੌਕੇ ਗ਼ੁਲਾਮ ਹੁਸੈਨ, ਬਹਾਦਰ ਖਾਨ, ਮੁਹੰਮਦ ਅਸਲਮ, ਸਾਬਰ ਆਲਮ, ਮੌਲਵੀ ਖਲੀਲ ਅਹਿਮਦ, ਕਸ਼ਮੀਰ ਮੁਹੰਮਦ, ਮੁਰੀਦ ਹੁਸੈਨ, ਮੁਹੰਮਦ ਜਾਸੀਟ ਆਦਿ ਸਮੇਤ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਦਸੂਹਾ, (ਭੁੱਲਰ)- ਅੱਜ ਪਿੰਡ ਖੇੜਾ ਕੋਟਲੀ ਵਿਖੇ ਈਦ-ਉੱਲ-ਜੂਹਾ ਬਕਰੀਦ ਦੇ ਸਬੰਧ 'ਚ ਮੁਸਲਮਾਨ ਗੁੱਜਰ ਭਾਈਚਾਰੇ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਮਾਜ਼ ਅਦਾ ਕੀਤੀ ਗਈ ਤੇ ਈਦ ਦੀਆਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਮੀਤ ਪ੍ਰਧਾਨ ਨਗਰ ਕੌਾਸਲ ਦਸੂਹਾ ਨੇ ਈਦ ਉਲ ਜੁਹਾ ਦੇ ਪਵਿੱਤਰ ਤਿਉਹਾਰ ਸਬੰਧੀ ਗੁੱਜਰ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਵੱਡੀ ਗਿਣਤੀ ਵਿਚ ਗੁੱਜਰ ਭਾਈਚਾਰੇ ਦੇ ਲੋਕ ਹਾਜ਼ਰ ਸਨ | ਪਿੰਡ ਦੇਹਰੀਵਾਲ ਵਿਖੇ ਈਦ-ਉੱਲ-ਜੂਹਾ ਬਕਰੀਦ ਸਬੰਧੀ ਸਮਾਗਮ
ਦਸੂਹਾ, (ਭੁੱਲਰ)- ਪਿੰਡ ਦੇਹਰੀਵਾਲ ਵਿਖੇ ਈਦ-ਉੱਲ-ਜੂਹਾ ਬਕਰੀਦ ਦੇ ਤਿਉਹਾਰ ਸਬੰਧੀ ਮੁਸਲਮਾਨ ਗੁੱਜਰ ਭਾਈਚਾਰੇ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਸਜਿਦ ਵਿਖੇ ਮੌਲਵੀ ਵਲੋਂ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਈਦ-ਉਲ-ਜੂਹਾ ਦੇ ਤਿਉਹਾਰ ਦੀਆਂ ਮੁਸਲਮਾਨ ਗੁੱਜਰ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਬਰਕਤ ਅਲੀ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਜਸਵੰਤ ਸਿੰਘ ਦੇਹਰੀਵਾਲ, ਡਾ. ਕਰਮ ਸਿੰਘ ਜੌਹਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੁੱਜਰ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਅਹਿਮਦੀਆ ਮੁਸਲਿਮ ਮਸਜਿਦ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪਰਾਣੀ ਕਣਕ ਮੰਡੀ ਵਿਖੇ ਅਹਿਮਦੀਆ ਮੁਸਲਿਮ ਮਸਜਿਦ 'ਚ ਈਦ-ਉਲ-ਜੂਹਾ, ਜਿਸ ਨੂੰ ਕੁਰਬਾਨੀ ਦੀ ਈਦ ਵੀ ਕਿਹਾ ਜਾਂਦਾ ਹੈ ਮੌਕੇ ਨਮਾਜ਼ ਅਦਾ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਅਹਿਮਦੀਆ ਮੁਸਲਮਾਨਾਂ ਨੇ ਹਿੱਸਾ ਲਿਆ ਤੇ ਨਮਾਜ਼ ਪੜ੍ਹੀ | ਮੁੱਖ ਨਮਾਜ਼ ਪ੍ਰਚਾਰਕ ਸ਼ੇਖ਼ ਮਨਾਨ ਨੇ ਪੜ੍ਹਾਈ | ਇਸ ਮੌਕੇ ਸ਼ੇਖ਼ ਮਨਾਨ ਨੇ ਕਿਹਾ ਕਿ ਈਦ ਮੁਸਲਮਾਨਾਂ ਦਾ ਦੂਸਰਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਨੂੰ ਬਕਰੀਦ ਜਾਂ ਕੁਰਬਾਨੀ ਦੀ ਈਦ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਈਦ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਇਸ ਦਿਨ ਪੂਰੀ ਦੁਨੀਆਂ ਤੋਂ ਲੱਖਾਂ ਮੁਸਲਮਾਨ ਖਾਨਾ-ਏ-ਕਾਬਾ ਜੋ ਸਾਊਦੀ ਅਰਬ ਦੇ ਸ਼ਹਿਰ ਮੱਕਾ 'ਚ ਹੈ, ਹੱਜ ਕਰਦੇ ਹਨ ਤੇ ਆਪਣੇ ਪ੍ਰਮਾਤਮਾ ਦੀ ਆਗਿਆ ਦਾ ਪਾਲਣ ਕਰਦੇ ਹਨ | ਇਸ ਮੌਕੇ ਸਮੂਹ ਮੁਸਲਮਾਨ ਭਾਈਚਾਰੇ ਨੇ ਇੱਕ-ਦੂਸਰੇ ਦੇ ਗਲੇ ਲੱਗ ਕੇ ਈਦ ਉਲ ਜੂਹਾ ਦੀ ਵਧਾਈ ਦਿੱਤੀ | ਇਸ ਮੌਕੇ ਮੁਹੰਮਦ ਰੁਸਤਮ ਪ੍ਰਧਾਨ ਅਹਿਮਦੀਆ ਜਮਾਤ ਹੁਸ਼ਿਆਰਪੁਰ, ਮੁਹੰਮਦ ਸਲੀਮ, ਮੁਹੰਮਦ ਮੰਸੂਰ, ਰੁਸਤਮ, ਸਲੀਮ ਅੰਸਾਰੀ, ਰੱਬਾਨ ਅਤੇ ਅਯੂਬ ਆਦਿ ਮੌਜੂਦ ਸਨ |
ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ
ਗੜ੍ਹਸ਼ੰਕਰ, (ਧਾਲੀਵਾਲ)-ਸਥਾਨਕ ਸ਼ਹਿਰ 'ਚ ਸਥਿਤ ਬੜਾ ਰੌਜ਼ਾ ਮਸਜਿਦ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਈਦ-ਉਲ-ਜੂਹਾ (ਬਕਰੀਦ) ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੌਲਵੀ ਆਸ਼ੂ ਮੁਹੰਮਦ ਰਿਜ਼ਵਾਨ ਦੀ ਅਗਵਾਈ ਹੇਠ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇਕ ਦੂਜੇ ਨੂੰ ਗਲੇ ਮਿਲਕੇ ਈਦ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਮੁਹੰਮਦ ਨਵਾਬ ਭਾਈ, ਮੁਹੰਮਦ ਇਸਮਾਇਲ, ਨੂਰ ਦੀਨ, ਮੁਹੰਮਦ ਸ਼ਾਹ, ਸੇਮ ਅਲੀ, ਮੁਹੰਮਦ ਸ਼ਾਕਿਰ, ਸ਼ੌਕਤ ਅਲੀ, ਮੁਹੰਮਦ ਇਸਰਾਇਲ, ਮੁਹੰਮਦ ਅਮੀਰ ਹੂਸੈਨ ਤੇ ਹੋਰ ਹਾਜ਼ਰ ਹੋਏ |
ਸ਼ਿਵ ਸੈਨਾ ਨੇ ਗਾਂ ਨੂੰ ਚਾਰਾ ਖਿਲਾ ਕੇ ਈਦ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, (ਹਰਪ੍ਰੀਤ ਕੌਰ)-ਸ਼ਿਵ ਸੈਨਾ (ਬਾਲ ਠਾਕੁਰੇ) ਵਲੋਂ ਸ਼ਹਿਰੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ਹੇਠ ਈਦ-ਉਲ-ਜੂਹਾ ਦਾ ਤਿਉਹਾਰ ਮਨਾਇਆ ਗਿਆ | ਜਾਵੇਦ ਖਾਨ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਵਾਦ ਦਿੱਤੀ | ਇਸ ਮੌਕੇ ਉਨ੍ਹਾਂ ਬੱਕਰੇ ਦੀ ਬਲੀ ਨਾ ਦੇ ਕੇ ਸਗੋਂ ਗਊਸ਼ਾਲਾ ਜਾ ਕੇ ਗਾਵਾਂ ਨੂੰ ਆਟੇ ਦੇ ਪੇੜੇ, ਗੁੜ ਅਤੇ ਹਰਾ ਚਾਰਾ ਖਿਲਾ ਕੇ ਈਦ ਮਨਾਈ | ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਗਾਂ ਦੀ ਕੁਰਬਾਨੀ ਦੇ ਕੇ ਈਦ ਮਨਾਉਂਦੇ ਹਨ ਜਿਸ ਨਾਲ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ | ਉਨ੍ਹਾਂ ਕਿਹਾ ਕਿ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੇ ਹਨ ਤੇ ਇਸ ਲਈ ਸਾਰਿਆਂ ਨੂੰ ਮਿਲਜੁੱਲ ਕੇ ਮਨਾਉਣੇ ਚਾਹੀਦੇ ਹਨ | ਇਸ ਮੌਕੇ ਜ਼ਿਲ੍ਹਾ ਕਨਵੀਨਰ ਸਰਬਜੀਤ ਸਾਬੀ, ਅਨਮੋਲ ਰਾਵਤ, ਪ੍ਰਦੀਪ ਸਿੰਘ, ਮਨਜੀਤ ਕੌਰ, ਸੰਤੋਸ਼ ਕੁਮਾਰੀ, ਅਨੀਤਾ ਰਾਣੀ, ਪੁਸ਼ਪਾ ਦੇਵੀ ਆਦਿ ਮੌਜੂਦ ਸਨ |
ਡਵਿੱਡਾ ਅਹਿਰਾਣਾ 'ਚ ਈਦ-ਉੱਲ-ਅਜ਼ਹਾ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, (ਨਰਿੰਦਰ ਸਿੰਘ ਬੱਡਲਾ)-ਜਾਮਾ ਮਸਜਿਦ ਡਵਿੱਡਾ ਅਹਿਰਾਣਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ-ਉੱਲ-ਜੂਹਾ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮਸਜਿਦ ਦੇ ਇਮਾਮ ਸੱਯਦ ਮੁਸ਼ਤਾਕ ਸ਼ਾਹ ਨੇ ਈਦ ਦੀ ਨਮਾਜ਼ ਅਦਾ ਕਰਵਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਾਰੇ ਧਰਮ ਮਨੁੱਖਤਾ ਨੂੰ ਸਭ ਤੋਂ ਵੱਡਾ ਧਰਮ ਮੰਨਦੇ ਹਨ ਤੇ ਸਭ ਨੂੰ ਆਪਸ 'ਚ ਇੱਕਜੁੱਟ ਹੋ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹ ਦਿਨ ਹਜ਼ਰਤ ਇਬਰਾਹੀਮ ਖਲੀਉਲਾ ਤੇ ਹਜ਼ਰਤ ਇਸਮਾਈਲ ਜਬੀਉਲਾ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ ਅਤੇ ਸਾਨੂੰ ਪ੍ਰਮਾਤਮਾ ਦੇ ਦੱਸੇ ਰਸਤੇ 'ਚ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਸ ਮੌਕੇ ਸਰਬੱਤ ਦੇ ਭਲੇ ਦੀ ਦੁਆ ਵੀ ਕੀਤੀ ਗਈ | ਇਸ ਮੌਕੇ ਸੱਯਦ ਮਸਤਾਨ ਸ਼ਾਹ ਹੁੱਕੜਾਂ, ਬਸ਼ੀਰ ਅਲੀ ਫੁਗਲਾਣਾ, ਸੈਫ਼ ਅਲੀ ਤਨੁੰਲੀ, ਰਫ਼ੀ ਡਵਿੱਡਾ, ਹੁਸਨ ਸ਼ਾਹ, ਅਸਲਮ ਸ਼ਾਹ, ਮੁਹੰਮਦ ਜਾਫ਼ਰ ਆਦਿ ਹਾਜ਼ਰ ਸਨ |
ਖੈਰੜ ਅੱਛਰਵਾਲ ਵਿਖੇ ਈਦ-ਉੱਲ-ਅਜ਼ਹਾ ਦਾ ਤਿਉਹਾਰ ਮਨਾਇਆ
ਕੋਟਫ਼ਤੂਹੀ, (ਅਟਵਾਲ)-ਪਿੰਡ ਖੈਰੜ-ਅੱਛਰਵਾਲ ਦੀ ਮਸਜਿਦ ਅੱਬੂ ਬਕਰ ਵਿਖੇ ਹਾਫ਼ਿਜ਼ ਇਨਾਮਲ ਹੱਕ ਦੀ ਅਗਵਾਈ 'ਚ ਈਦ-ਉਲ-ਜੂਹਾ ਦਾ ਤਿਉਹਾਰ ਇਲਾਕੇ ਦੇ ਸਮੂਹ ਮੁਸਲਿਮ ਭਾਈਚਾਰੇ ਵਲੋਂ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਨਮਾਜ਼ ਅਦਾ ਕਰਨ ਉਪਰੰਤ ਦੱਸਿਆ ਕਿ ਇਹ ਤਿਉਹਾਰ ਕੁਰਬਾਨੀ ਤੇ ਤਿਆਗ ਦਾ ਪ੍ਰਤੀਕ ਹੈ | ਇਸ ਮੌਕੇ ਸਰਬੱਤ ਦੇ ਭਲੇ ਲਈ, ਦੇਸ਼ 'ਚ ਅਮਨ ਸ਼ਾਂਤੀ ਤੇ ਆਪਸੀ ਭਾਈ ਚਾਰੇ ਲਈ ਦੁਆ ਕੀਤੀ ਗਈ, ਇਸ ਮੌਕੇ ਗੁਲਜ਼ਾਰ ਮੁਹੰਮਦ, ਇਕਬਾਲ ਖਾਨ, ਆਰਫ਼ ਖਾਨ, ਯੁਸਫ ਅਲੀ ਹਕੂਮਤਪੁਰ, ਮੁਹੰਮਦ ਅਸਗਰ, ਬਹਾਦਰ ਖਾਨ ਖਾਨ, ਮੁਹੰਮਦ ਆਰਫ਼, ਤੁਫੈਲ ਅਲੀ, ਸ਼ਬਾਨ, ਮੁਹੰਮਦ ਸਰਵਰ ਕੋਟ ਫ਼ਤੂਹੀ, ਮੁਹੰਮਦ ਅਹਿਮਦ, ਮੁਹੰਮਦ ਉਮਰ, ਆਬਾਦ ਅਲੀ, ਰਾਜਾ ਹਕੂਮਤਪੁਰ, ਸੋਨੂੰ ਖਾਨ, ਯੂਸਫ਼, ਅਨਵਰ, ਸਦੀਕੀ, ਮੁਹੰਮਦ ਰਫ਼ੀ, ਰਹੀਮ ਗੋਂਦਪੁਰ, ਸ਼ਾਹਬਾਜ਼ ਖਾਨ ਚੰਦੂ, ਮੁਸਤਾਕ ਅਲੀ, ਮੁਹੰਮਦ ਸਲੀਮ, ਸਲੀਮ ਮੁਹੰਮਦ, ਅਰਸ਼ਦ ਮੁਹੰਮਦ, ਮੁਜੱਫਰ, ਬਬੂਲਾ, ਰਿਆਜ਼ ਮੁਹੰਮਦ ਆਦਿ ਹਾਜ਼ਰ ਸਨ |
ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ ਨੇ ਈਦ ਮਨਾਈ
ਹੁਸ਼ਿਆਰਪੁਰ, (ਹਰਪ੍ਰੀਤ ਕੌਰ)-ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ ਵੱਲੋਂ ਈਦ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਇਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਤੇ ਸਾਰਿਆਂ ਦੇ ਜੀਵਨ 'ਚ ਪਿਆਰ, ਉੱਨਤੀ ਤੇ ਸੁੱਖ-ਸ਼ਾਂਤੀ ਬਣਾਈ ਰੱਖਣ ਦੀ ਪ੍ਰਾਰਥਨਾ ਕਰਦਿਆਂ ਈਦੀ ਮੰਗੀ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰਿਆਂ ਨੂੰ ਈਦ ਮੁਬਰਾਕ ਕਿਹਾ ਤੇ ਸਾਰਿਆਂ ਨੂੰ ਆਪਸੀ ਭਾਈਚਾਰੇ ਨਾਲ ਰਹਿਣ ਤੇ ਸਾਰੇ ਧਰਮਾਂ ਦਾ ਸਨਮਾਨ ਕਰਦੇ ਹੋਏ ਸਾਰੇ ਤਿਉਹਾਰ ਮਿਲ ਕੇ ਮਨਾਉਣ ਲਈ ਕਿਹਾ |

ਬੰਦ ਘਰਾਂ 'ਚ ਚੋਰੀਆਂ ਕਰਨ ਵਾਲੇ ਗਰੋਹ ਦੇ 3 ਮੈਂਬਰ ਗਿ੍ਫ਼ਤਾਰ

ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਿੰਡਾਂ ਵਿਚ ਬੰਦ ਪਏ ਘਰਾਂ ਵਿਚ ਚੋਰੀਆਂ ਕਰਨ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਵੱਡੀ ਮਾਤਰਾ ਵਿਚ ਘਰੇਲੂ ਸਾਮਾਨ ਅਤੇ ਟਿਊਬਵੈੱਲਾਂ ਦੀਆਂ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਸਮੇਂ ਦੀ ਲੋੜ-ਬਾਬਾ ਭੱਜੀ

ਟਾਂਡਾ ਉੜਮੁੜ , 12 ਅਗਸਤ (ਗੁਰਾਇਆ)-ਅੱਜ ਉੱਘੇ ਸਮਾਜ ਸੇਵਕ ਬਾਵਾ ਹਰਭਜਨ ਸਿੰਘ ਭੱਜੀ ਦੀ ਅਗਵਾਈ ਹੇਠ ਪਿੰਡ ਮਿਆਣੀ 'ਚ ਬੂਟੇ ਲਗਾਏ ਗਏ | ਇਸ ਮੌਕੇ ਬਾਵਾ ਭੱਜੀ ਨੇ ਕਿਹਾ ਕਿ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਾ-ਭਰਾ ਬਣਾਉਣ ਲਈ ਸਾਨੂੰ ਵੱਧ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਦਾ ਢਾਹਿਆ ਜਾਣਾ ਮੰਦਭਾਗਾ-ਠੰਡਲ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਦਿੱਲੀ ਦੇ ਤੁਗਲਕਾਬਾਦ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹੇ ਗਏ ਗੁਰੂ ਰਵਿਦਾਸ ਮੰਦਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਸਮੁੱਚੇ ...

ਪੂਰੀ ਖ਼ਬਰ »

ਸਾਂਪਲਾ ਦੀ ਅਗਵਾਈ 'ਚ ਵਫਦ ਅੱਜ ਮਿਲੇਗਾ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਨੂੰ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਮਾਮਲੇ ਨੂੰ ਲੈ ਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ 'ਚ ਵਫ਼ਦ ਵਲੋਂ 13 ਅਗਸਤ ਨੂੰ 11 ਵਜੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਮੁਕੇਰੀਆਂ ਵਲੋਂ ਪੀੜਤ ਮਹਿਲਾ ਕਰਮਚਾਰੀ ਐੱਸ.ਐੱਸ.ਪੀ. ਦੇ ਪੇਸ਼

ਮੁਕੇਰੀਆਂ, 12 ਅਗਸਤ (ਸਰਵਜੀਤ ਸਿੰਘ)-ਬੀਤੇ ਦਿਨ ਬੀ.ਡੀ.ਪੀ.ਓ. ਦਫ਼ਤਰ ਮੁਕੇਰੀਆਂ ਦੀ ਦਰਜਾਚਾਰ ਮਹਿਲਾ ਮੁਲਾਜ਼ਮ ਜਿਸ ਨੇ ਬੀ.ਡੀ.ਪੀ.ਓ. ਮੁਕੇਰੀਆਂ 'ਤੇ ਅਨੈਤਿਕ ਸਬੰਧ ਬਣਾਉਣ ਲਈ ਮਜਬੂਰ ਕਰਨ ਤੇ ਡਿਊਟੀ ਦੌਰਾਨ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਣ ਵਾਲੀ ਮਹਿਲਾ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਤੀਆਂ ਦੀਆਂ ਰੌਣਕਾਂ

ਦਸੂਹਾ, 12 ਅਗਸਤ (ਕੌਸ਼ਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਤੇਗ਼ ਬਹਾਦਰ ਖ਼ਾਲਸਾ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਸਾਵਣ ਮਹੀਨੇ ਦਾ ਵਿਰਾਸਤੀ ਤਿਉਹਾਰ ਹੈ, ਜਿਸ ਘਰ ਧੀਆਂ ਉਸ ਘਰ ਤੀਆਂ ਦਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਕੋਟਫ਼ਤੂਹੀ, 12 ਅਗਸਤ (ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ ਉੱਪਰ ਕਾਂਗਰਸੀ ਆਗੂਆਂ 'ਤੇ ਬਸਪਾ 'ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਰੋਸ 'ਚ 13 ਅਗਸਤ ਨੂੰ ਭਾਰਤ ਬੰਦ ਦੇ ਸਬੰਧ ਵਿਚ ...

ਪੂਰੀ ਖ਼ਬਰ »

ਯਾਤਰਾ 'ਤੇ ਗਏ ਪਰਿਵਾਰ ਦੇ ਘਰ 'ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਥਾਨਕ ਮੁਹੱਲਾ ਨਵੀਂ ਆਬਾਦੀ ਵਿਖੇ ਸਥਿਤ ਇੱਕ ਘਰ 'ਚੋਂ ਅਣਪਛਾਤੇ ਚੋਰਾਂ ਵਲੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੰਡਿਤ ਅਮਿਤ ਸ਼ਰਮਾ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਪੁਲ ਦੀ ਰੇਿਲੰਗ ਤੋੜ ਕੇ ਟਰਾਲਾ ਹੇਠਾਂ ਡਿੱਗਾ

ਐਮਾਂ ਮਾਂਗਟ, 12 ਅਗਸਤ (ਗੁਰਾਇਆ)-ਅੱਜ ਸਵੇਰੇ ਕਰੀਬ 7.15 'ਤੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਉੱਚੀ ਬੱਸੀ ਦੇ ਕੋਲ ਇਕ ਭਾਰਤ ਪੈਟਰੋਲੀਅਮ ਕੰਪਨੀ ਦਾ ਟਰਾਲਾ ਜੋ ਕਿ ਤੇਲ ਨੂੰ ਖ਼ਾਲੀ ਕਰਕੇ ਵਾਪਸ ਜਲੰਧਰ ਨੂੰ ਜਾ ਰਿਹਾ ਸੀ ਕਿ ਜਦੋਂ ਇਹ ਟਰਾਲਾ ਪੁਲ 'ਤੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 6 ਤਸਕਰ ਨਾਮਜ਼ਦ 5 ਕਾਬੂ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਨਸ਼ੀਲਾ ਪਦਾਰਥ ਬਰਾਮਦ ਕਰਕੇ 6 ਤਸਕਰਾਂ ਨੂੰ ਨਾਮਜ਼ਦ ਕਰਕੇ 6 ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁੁਸਾਰ ਮੇਹਟੀਆਣਾ ਪੁਲਿਸ ਨੇ ਇਕ ਸੂਚਨਾ ਤੋਂ ਬਾਅਦ ਤਿੰਨ ਤਸਕਰਾਂ ਯੋਗਰਾਜ ਵਾਸੀ ਹਾਰਟਾ, ਹਰਦੇਵ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਟਵੇਰਾ ਕਾਰ ਚੋਰੀ

ਨੰਗਲ ਬਿਹਾਲਾਂ, 12 ਅਗਸਤ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਸਹੌੜਾ ਕੰਢੀ ਵਿਖੇ ਅੱਜ ਸ਼ਾਮ ਨੂੰ ਉਮੇਸ਼ ਡੋਗਰਾ ਦੇ ਘਰ ਦੇ ਬਾਹਰੋਂ ਟਵੇਰਾ ਕਾਰ ਨੰਬਰ ਪੀ.ਬੀ .02 ਬੀ. ਐਮ. 8895 ਚੋਰੀ ਹੋਣ ਦਾ ਸਮਾਚਾਰ ਹੈ | ਉਮੇਸ਼ ਡੋਗਰਾ ਨੇ ਇਸ ਸਬੰਧੀ ਥਾਣਾ ਹਾਜੀਪੁਰ ਪੁਲਿਸ ਨੂੰ ਸੂਚਨਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)-ਮਾਡਲ ਟਾਊਨ ਪੁਲਿਸ ਨੇ ਇਕ ਔਰਤ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਪੁਰਹੀਰਾਂ ਬਾਈਪਾਸ ਤੋਂ ਮੁਹੱਲਾ ਸੁੰਦਰ ਨਗਰ ਦੀ ਰਾਮ ਕਲੀ ਨਾਂਅ ਦੀ ਇਸ ਔਰਤ ਨੂੰ ਕਾਬੂ ਕਰਕੇ ਉਸ ਦੇ ਹੱਥ 'ਚ ਫੜੇ ਥੈਲੇ ਦੀ ਜਦੋਂ ...

ਪੂਰੀ ਖ਼ਬਰ »

ਔਰਤ ਨਾਲ ਛੇੜ-ਛਾੜ ਕਰਨ ਵਾਲਾ ਨਾਮਜ਼ਦ

ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਿੰਡ ਹੱਲੂਵਾਲ ਦੀ ਇਕ ਔਰਤ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਦੇ ਹੀ ਇਕ ਨੌਜਵਾਨ ਵਿਰੁੱਧ ਕਾਨੂੰਨ ਦੀ ਧਾਰਾ 354 ਡੀ, 452 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ...

ਪੂਰੀ ਖ਼ਬਰ »

ਪਿੰਡ ਸਤੌਰ ਦੇ ਵਾਸੀਆਂ ਨੂੰ ਪਾਣੀ ਬਚਾਉਣ ਪ੍ਰਤੀ ਜਾਗਰੂਕ ਕੀਤਾ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਿੰਡ ਸਤੌਰ ਵਿਖੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪਿ੍ੰਸੀਪਲ ਡਾ: ਪਰਮਜੀਤ ਸਿੰਘ ਦੀ ਅਗਵਾਈ 'ਚ ਐਨ.ਐਸ.ਐਸ ਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ: ਵਿਜੇ ਕੁਮਾਰ ਵਲੋਂ ਪਿੰਡ ਵਾਸੀਆਂ ਨੂੰ 'ਜਲ ਸ਼ਕਤੀ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਮਾਲਾ ਤੇ ਦਸਤਾਰ ਸਿਖਲਾਈ ਕੈਂਪ ਸ਼ੁਰੂ

ਕੋਟਫਤੂਹੀ, 12 ਅਗਸਤ (ਅਮਰਜੀਤ ਸਿੰਘ ਰਾਜਾ)-ਪਿੰਡ ਦਿਹਾਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 18 ਅਗਸਤ ਤੱਕ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਮਾਮਲੇ ਸਬੰਧੀ ਵਫ਼ਦ ਕੇਂਦਰੀ ਮੰਤਰੀ ਨੂੰ ਮਿਲੇਗਾ-ਡਾ: ਰਾਏ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹੇ ਜਾਣ ਉਪਰੰਤ ਪੈਦਾ ਹੋਈ ਸਥਿਤੀ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ 'ਚ ਤੀਆਂ ਦਾ ਤਿਉਹਾਰ ਮਨਾਇਆ

ਮਿਆਣੀ, 12 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫ਼ਾਰ ਵੁਮੈਨ ਮਿਆਣੀ ਵਿਖੇ ਪਿ੍ੰਸੀਪਲ ਡਾਕਟਰ ਹਰਜਿੰਦਰ ਕੌਰ ਦੀ ਅਗਵਾਈ 'ਚ ਕਾਲਜ ਕੈਂਪਸ ਵਿਚ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਦੇ ਸੇਵੀਆਂ ਵੱਟਣ ਦੇ ...

ਪੂਰੀ ਖ਼ਬਰ »

ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਅੰਡਰ-14 ਫੁੱਟਬਾਲ ਲੀਗ ਸ਼ੁਰੂ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਅੰਡਰ-14 ਲੜਕਿਆਂ ਦੀ ਫੁੱਟਬਾਲ ਲੀਗ ਦਾ ਉਦਘਾਟਨ ਮੇਹਟੀਆਣਾ ਵਿਖੇ ਜੀ.ਐਨ.ਏ. ਐਕਸਲਜ਼ ਦੇ ਡਾਇਰੈਕਟਰ ਰਣਵੀਰ ਸਿੰਘ ਅਤੇ ਡਾਇਰੈਕਟਰ ਕੁਲਵੀਨ ਸਿੰਘ ਵਲੋਂ ਸਾਂਝੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਮੁਲਤਵੀ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦੀ 15 ਅਗਸਤ ਨੂੰ ਹੋਣ ਵਾਲੀ ਮੀਟਿੰਗ, ਜੋ 13 ...

ਪੂਰੀ ਖ਼ਬਰ »

ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ-ਭੂਸ਼ਾਂ

ਦਸੂਹਾ, 12 ਅਗਸਤ (ਭੁੱਲਰ)-ਗੁਰੂ ਲਾਧੋ ਰੇ ਵੈੱਲਫੇਅਰ ਐਾਡ ਚੈਰੀਟੇਬਲ ਸੁਸਾਇਟੀ ਰਜਿਸਟਰਡ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ 14 ਅਗਸਤ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਮੁੱਖ ਪ੍ਰਬੰਧਕ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਸਾਂਧਰਾ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਅਕਤੂਬਰ ਨੂੰ ਸਥਾਨਕ ਰੌਸ਼ਨ ਗਰਾਊਾਡ 'ਚ ਕਰਵਾਏ ਜਾ ਰਹੇ 29ਵੇਂ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਕਾਲਜ ਦਾ ਪ੍ਰਾਸਪੈਕਟਸ ਤੇ ਕਾਲਜ ਮੈਗਜ਼ੀਨ 'ਦਿਸ਼ਾ' ਜਾਰੀ

ਦਸੂਹਾ, 12 ਅਗਸਤ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਕਾਲਜ ਦਾ ਪ੍ਰਾਸਪੈਕਟਸ ਤੇ ਕਾਲਜ ਮੈਗਜ਼ੀਨ ਦਿਸ਼ਾ ਜਾਰੀ ਕੀਤਾ ਗਿਆ | ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਵਾਈਸ ਪ੍ਰਧਾਨ ਅਜਮੇਰ ...

ਪੂਰੀ ਖ਼ਬਰ »

ਮਿਆਣੀ 'ਚ ਲੋਕਾਂ ਨੇ ਮੈਂਬਰਸ਼ਿਪ ਮੁਹਿੰਮ 'ਚ ਦਿਖਾਇਆ ਵੱਡਾ ਉਤਸ਼ਾਹ-ਲੱਖੀ

ਮਿਆਣੀ, 12 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)-ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਇਕ ਸਾਹਨੇਵਾਲ ਸ਼ਰਨਜੀਤ ਸਿੰਘ ਢਿੱਲੋਂ ਅਬਜ਼ਰਵਰ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਤਹਿਤ ...

ਪੂਰੀ ਖ਼ਬਰ »

ਵਿਅਕਤੀ 'ਤੇ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਦਾ ਦੋਸ਼

ਗੜ੍ਹਸ਼ੰਕਰ, 12 ਅਗਸਤ (ਸੁਮੇਸ਼ ਬਾਲੀ)-ਥਾਣਾ ਗੜ੍ਹਸ਼ੰਕਰ ਦੀ ਪੁਲਿਸ ਚੌਕੀ ਸਮੁੰਦੜਾ 'ਚ ਪੈਂਦੇ ਪਿੰਡ ਪਨਾਮ ਦੀ ਮਹਿਲਾ ਕੁਲਵਿੰਦਰ ਕੌਰ ਪਤਨੀ ਤਲਜਿੰਦਰ ਸਿੰਘ, ਜੋ ਆਪਣੇ ਦੋ ਬੱਚਿਆਂ ਨਾਲ ਰਹਿੰਦੀ ਹੈ | ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਦਿੱਤੀ ਲਿਖਤੀ ਦਰਖ਼ਾਸਤ 'ਚ ...

ਪੂਰੀ ਖ਼ਬਰ »

ਮਾਨਾਂ 'ਚ ਤੀਆਂ ਦਾ ਤਿਉਹਾਰ ਮਨਾਇਆ

ਨਸਰਾਲਾ, 12 ਅਗਸਤ (ਸਤਵੰਤ ਸਿੰਘ ਥਿਆੜਾ)-ਪਿੰਡ ਮਾਨਾਂ ਦੇ ਸਰਕਾਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਪਿੰਡ ਦੀਆਂ ਨੌਜਵਾਨ ਲੜਕੀਆਂ ਦੇ ਨਾਲ-ਨਾਲ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਮੁਟਿਆਰਾਂ ਵਲੋਂ ਪੰਜਾਬੀ ਪੁਸ਼ਾਕਾਂ ਪਾ ...

ਪੂਰੀ ਖ਼ਬਰ »

ਰਣਸੋਤਾ ਤੋਂ ਸ਼ੱਕੀ ਨੌਜਵਾਨ ਪਿੰਡ ਵਾਸੀਆਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ

ਨੰਗਲ ਬਿਹਾਲਾਂ, 12 ਅਗਸਤ (ਵਿਨੋਦ ਮਹਾਜਨ)- ਅੱਜ ਦੇਰ ਸ਼ਾਮ ਪਿੰਡ ਰਣਸੋਤਾ ਵਾਸੀਆਂ ਨੇ ਪਿੰਡ ਦੇ ਬਾਹਰ ਇੱਕ ਅਣਪਛਾਤੇ ਨੌਜਵਾਨ ਨੂੰ ਖੇਤਾਂ ਵਿਚ ਘੁੰਮਦਾ ਦੇਖਿਆ | ਪਿੰਡ ਵਿਚ ਰੋਲਾ ਪੈਣ ਤੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਤੋਂ ਉਸ ਦਾ ਪਤਾ ਪੁੱਛਿਆ | ਉਸ ਦੇ ...

ਪੂਰੀ ਖ਼ਬਰ »

ਸਰਕਾਰੀ ਨੌਕਰੀ ਪਾਉਣ ਦੇ ਸੁਪਨੇ ਸਾਕਾਰ ਕਰ ਰਿਹੈ-ਆਈ. ਬੀ. ਟੀ.

ਹੁਸ਼ਿਆਰਪੁਰ, 12 ਅਗਸਤ (ਅ. ਬ.)-ਅੱਜ ਹਰ ਵਿਦਿਆਰਥੀ ਦਾ ਸੁਪਨਾ ਬੈਂਕ ਵਿਚ ਨੌਕਰੀ ਕਰਨ ਦਾ ਹੁੰਦਾ ਹੈ ਅਤੇ ਹੋਵੇ ਵੀ ਕਿਉਂ ਨਾ | ਇਹ ਅਹੁਦਾ ਕੈਰੀਅਰ, ਤਨਖਾਹ ਅਤੇ ਪ੍ਰਤੀਸ਼ਠਾ ਦੀ ਨਜ਼ਰ ਵਾਲੇ ਨੌਜਵਾਨਾਂ ਲਈ ਸ਼ਾਨਦਾਰ ਹੈ | ਸੈਕਿੰਡ ਫਲੋਰ, ਸਿਟੀ ਸੈਂਟਰ, ਹੋਟਲ ਮਹਾਰਾਜਾ ...

ਪੂਰੀ ਖ਼ਬਰ »

ਭਾਜਪਾ ਸਰਕਾਰ ਦੇ ਰਾਜ 'ਚ ਘੱਟ ਗਿਣਤੀ ਭਾਈਚਾਰਿਆਂ 'ਤੇ ਹਮਲੇ ਵਧੇ-ਪ੍ਰੋਫੈਸਰ ਮੁਲਤਾਨੀ

ਮੁਕੇਰੀਆਂ, 12 ਅਗਸਤ (ਸਰਵਜੀਤ ਸਿੰਘ)-ਜਦੋਂ ਦੀ ਮੋਦੀ ਸਰਕਾਰ ਦੁਬਾਰਾ ਭਾਰੀ ਬਹੁਮਤ ਨਾਲ ਸੱਤਾ 'ਚ ਆਈ ਹੈ ਉਸ ਸਮੇਂ ਤੋਂ ਹੀ ਸਰਕਾਰ ਇਕ ਡਿਕਟੇਟਰ ਦੀ ਤਰ੍ਹਾਂ ਕੰਮ ਕਰ ਰਹੀ ਹੈ | ਇਹ ਗੱਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐਸ. ਮੁਲਤਾਨੀ ਨੇ ਗੱਲਬਾਤ ...

ਪੂਰੀ ਖ਼ਬਰ »

ਪੰਜਾਬ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 2 ਮਹੀਨੇ 5 ਦਿਨ ਦੀ ਯਾਤਰਾ ਕਰਕੇ ਪਹੁੰਚੇ ਲਾਲ ਸਿੰਘ ਤੇ ਪਰਿਵਾਰ ਦਾ ਬਾਬਾ ਕੁਲਵੰਤ ਸਿੰਘ ਵਲੋਂ ਸਨਮਾਨ

ਮਿਆਣੀ, 12 ਅਗਸਤ (ਹਰਜਿੰਦਰ ਸਿਘ ਮੁਲਤਾਨੀ)-ਸਿੱਖੀ ਮਿਸ਼ਨ ਦੇ ਜਜ਼ਬੇ ਨਾਲ ਭਰੇ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਤਲਵੰਡੀ ਡੋਗਰਾਂ ਦੇ ਲਾਲ ਸਿੰਘ ਨੇ ਪਰਿਵਾਰ ਸਮੇਤ ਸੈਂਕੜੇ ਕਿਲੋਮੀਟਰ ਦੂਰੀ ਪੈਦਲ ਤੈਅ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕੀਤੇ, ...

ਪੂਰੀ ਖ਼ਬਰ »

ਮੰਡੀ ਹਰਿਆਣਾ ਨੇੜੇ 15-20 ਦਿਨ ਪਹਿਲਾਂ ਬਣੀ ਸੜਕ 'ਤੇ ਪਹਿਲੇ ਮੀਂਹ ਨਾਲ ਪਏ ਟੋਏ

ਹਰਿਆਣਾ, 12 ਅਗਸਤ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਿਲੰਕ ਸੜਕਾਂ ਦੀ ਮੁਰੰਮਤ ਕਰਵਾਉਣੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਉਸ 'ਤੇ ਠੇਕੇਦਾਰ ਵਲੋਂ ਪਾਏ ਜਾ ਰਿਹਾ ਮਟੀਰੀਅਲ 'ਤੇ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ...

ਪੂਰੀ ਖ਼ਬਰ »

ਚੋਰਾਂ ਵਲੋਂ ਚੋਰੀ ਦੀ ਅਸਫ਼ਲ ਕੋਸ਼ਿਸ਼

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਨੇ ਸੇਵਾ ਮੁਕਤ ਬਿ੍ਗੇਡੀਅਰ ਦੇ ਘਰ 'ਚ ਚੋਰੀ ਦਾ ਯਤਨ ਕੀਤਾ ਪਰ ਉਹ ਸਫ਼ਲ ਨਹੀਂ ਹੋ ਸਕੇ | ਥਾਣਾ ਮੇਹਟੀਆਣਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਰਾਜਪੁਰ ਭਾਈਆਂ ਦੇ ...

ਪੂਰੀ ਖ਼ਬਰ »

ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ

ਟਾਂਡਾ ਉੜਮੁੜ , 12 ਅਗਸਤ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ, ਦਲ ਖਾਲਸਾ, ਯੂਥ ਆਫ ਪੰਜਾਬ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਇਕ ਸਾਂਝੀ ਪ੍ਰੈੱਸ ਕਾਨਫਰੰਸ ਮਹਿਕ ਹੋਟਲ ਟਾਂਡਾ ਵਿਖੇ ਹੋਈ | ਇਸ ਮੌਕੇ ਗੱਲਬਾਤ ਕਰਦੇ ਹੋਏ ਦਲ ਖਾਲਸਾ ਦੇ ਗੁਰਪ੍ਰੀਤ ਸਿੰਘ ਨੇ ...

ਪੂਰੀ ਖ਼ਬਰ »

ਸੰਧੂ ਤੇ ਉਸ ਦੇ ਪੁੱਤਰ ਸਮੇਤ 4 ਿਖ਼ਲਾਫ਼ ਅਣ-ਅਧਿਕਾਰਤ ਕਾਲੋਨੀ ਕੱਟਣ ਦਾ ਮਾਮਲਾ ਦਰਜ

ਚੱਬੇਵਾਲ, 12 ਅਗਸਤ (ਸਖ਼ੀਆ)-ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ ਜਲੰਧਰ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਨਾਜਾਇਜ਼ ਕਲੋਨੀ ਕੱਟਣ ਦੇ ਦੋਸ਼ ਤਹਿਤ ਕੀਤੀ ਕਾਰਵਾਈ ਨੂੰ ਅਗਲੇਰੀ ਰੂਪ-ਰੇਖਾ 'ਚ ਲਿਆਉਂਦਿਆਂ ਚੱਬੇਵਾਲ ਪੁਲਿਸ ਕੋਲੋਂ ਚਾਰ ਵਿਅਕਤੀਆਂ ਿਖ਼ਲਾਫ਼ ...

ਪੂਰੀ ਖ਼ਬਰ »

ਏਕਤਾ ਮੰਚ ਮਾਹਿਲਪੁਰ ਵਲੋਂ ਤੀਆਂ ਦੇ ਤਿਉਹਾਰ ਮੌਕੇ ਸੱਭਿਆਚਾਰਕ ਸਮਾਗਮ

ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)-ਏਕਤਾ ਮੰਚ ਮਾਹਿਲਪੁਰ ਵਲੋਂ ਸਥਾਨਕ ਵਾਰਡ ਨੰਬਰ 4 'ਚ ਸਾਲਾਨਾ ਤੀਆਂ ਦਾ ਤਿਉਹਾਰ ਪ੍ਰਧਾਨ ਬਲਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿਚ ਵਿਆਹੁਤਾ ਲੜਕੀਆਂ, ਔਰਤਾਂ ਅਤੇ ਬਜ਼ੁਰਗ ਔਰਤਾਂ ਵਲੋਂ ਜਿੱਥੇ ਸੱਭਿਆਚਾਰਕ ...

ਪੂਰੀ ਖ਼ਬਰ »

31ਵਾਂ ਸਾਲਾਨਾ 'ਸਾਵਣ ਆਇਆ' ਕਵੀ ਦਰਬਾਰ ਕਰਵਾਇਆ

ਮਾਹਿਲਪੁਰ, 12 ਅਗਸਤ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵਲੋਂ 31ਵਾਂ ਸਾਲਾਨਾ 'ਸਾਵਣ ਆਇਆ' ਕਵੀ ਦਰਬਾਰ ਸਭਾ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਪ੍ਰਦੇਸੀ ਦੀ ...

ਪੂਰੀ ਖ਼ਬਰ »

ਐੱਸ.ਡੀ.ਐਮ. ਵਲੋਂ ਭਾਰਤ ਬੰਦ ਦੇ ਮੱਦੇਨਜ਼ਰ ਵਪਾਰਕ ਜਥੇਬੰਦੀਆਂ ਨਾਲ ਮੀਟਿੰਗ

ਦਸੂਹਾ, 12 ਅਗਸਤ (ਭੁੱਲਰ)-ਅੱਜ ਉਪ ਮੰਡਲ ਮਜਿਸਟਰੇਟ ਦਸੂਹਾ ਸ੍ਰੀਮਤੀ ਜੋਤੀ ਬਾਲਾ ਮੱਟੂ ਪੀ. ਸੀ. ਐੱਸ. ਨੇ 13 ਅਗਸਤ ਨੂੰ ਦਿੱਤੇ ਗਏ ਭਾਰਤ ਬੰਦ ਦੇ ਮੱਦੇਨਜ਼ਰ ਦਸੂਹਾ, ਟਾਂਡਾ, ਗੜ੍ਹਦੀਵਾਲ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਫ਼ਾਹਾ ਲੈ ਕੇ ਮਰਨ ਵਾਲੇ ਨੌਜਵਾਨ ਦੀ ਪਤਨੀ ਤੇ ਵਿਚੋਲਣ ਗਿ੍ਫ਼ਤਾਰ

ਨਸਰਾਲਾ, 12 ਅਗਸਤ (ਸਤਵੰਤ ਸਿੰਘ ਥਿਆੜਾ)-ਨਵ ਵਿਆਹੀ ਘਰਵਾਲੀ, ਸਾਂਢੂ ਤੇ ਵਿਚੋਲਣ ਤੋਂ ਦੁਖੀ ਹੋ ਕੇ ਘਰ ਦੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ਅਤੇ ਵਿਚੋਲਣ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਮਿ੍ਤਕ ਦਾ ...

ਪੂਰੀ ਖ਼ਬਰ »

ਹੜ੍ਹਾਂ ਨਾਲ ਤਲਵਾੜਾ-ਊਨਾ ਮਾਰਗ ਦੀ ਆਵਾਜਾਈ ਕਰੀਬ 3 ਘੰਟੇ ਬੰਦ ਰਹੀ

ਰਾਮਗੜ੍ਹ ਸੀਕਰੀ, 12 ਅਗਸਤ (ਕਟੋਚ)-ਬਲਾਕ ਤਲਵਾੜਾ ਦੇ ਇਲਾਕੇ 'ਚ ਅੱਜ ਹੋਈ ਮੂਸਲਾਧਾਰ ਤੇ ਜ਼ੋਰਦਾਰ ਬਾਰਿਸ਼ ਨਾਲ ਇਲਾਕੇ 'ਚ ਵੱਡੇ ਪੱਧਰ 'ਤੇ ਹੋਏ ਨੁਕਸਾਨ ਤੇ ਤਬਾਹੀ ਦੇ ਸਮਾਚਾਰ ਪ੍ਰਾਪਤ ਹੋਏ ਹਨ | ਇਲਾਕੇ ਦੇ ਪਿੰਡਾਂ ਦੇ ਿਲੰਕ ਸੜਕਾਂ ਦੇ ਟੁੱਟਣ ਦੇ ਨਾਲ-ਨਾਲ ਿਲੰਕ ...

ਪੂਰੀ ਖ਼ਬਰ »

ਕੋਲਡਰਿੰਕ ਨਾਲ ਲੱਦਿਆ ਟਰੱਕ ਪਲਟਿਆ

ਨਸਰਾਲਾ, 12 ਅਗਸਤ (ਸਤਵੰਤ ਸਿੰਘ ਥਿਆੜਾ)-ਹੁਸੈਨਪੁਰ ਤੋਂ ਖ਼ਾਨਪੁਰ ਥਿਆੜਾ ਿਲੰਗ ਰੋਡ 'ਤੇ ਕੋਕ ਕੰਪਨੀ ਦੇ ਲੱਦੇ ਹੋਏ ਟਰੱਕ ਦੇ ਝੋਨੇ ਵਾਲੇ ਖੇਤ 'ਚ ਪਲਟ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਕੰਪਨੀ ਦੇ ਡਰਾਈਵਰ ਕਰਨੈਲ ਸਿੰਘ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਬੱਚਿਆਂ ਸਮੇਤ ਨਣਾਨ-ਭਰਜਾਈ ਜ਼ਖ਼ਮੀ

ਮਾਹਿਲਪੁਰ, 12 ਅਗਸਤ (ਰਜਿੰਦਰ ਸਿੰਘ)-ਅੱਜ ਸ਼ਾਮ 5 ਵਜੇ ਦੇ ਕਰੀਬ ਮਾਹਿਲਪੁਰ-ਹੁਸ਼ਿਆਰਪੁਰ ਮੁੱਖ ਮਾਰਗ ਨੇੜੇ ਬਿਜਲੀ ਘਰ ਦੇ ਕੋਲ ਇਕ ਮੋਟਰਸਾਈਕਲ ਚਾਲਕ ਵਲੋਂ ਇਕ ਐਕਟਿਵਾ 'ਤੇ ਆਪਣੇ ਛੋਟੇ ਬੱਚਿਆਂ ਨਾਲ ਜਾ ਰਹੀਆਂ ਨਣਾਨ-ਭਰਜਾਈ ਨੂੰ ਟੱਕਰ ਮਾਰਨ 'ਤੇ ਚਾਰ ਜ਼ਖਮੀ ਹੋ ...

ਪੂਰੀ ਖ਼ਬਰ »

ਲਾਪਤਾ ਹੋਈ ਲੜਕੀ ਦੀ ਭਾਲ ਲਈ ਡੀ.ਜੀ.ਪੀ. ਨੂੰ ਲਗਾਈ ਗੁਹਾਰ

ਹੁਸ਼ਿਆਰਪੁਰ, 12 ਅਗਸਤ (ਨਰਿੰਦਰ ਸਿੰਘ ਬੱਡਲਾ)-ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਲੇਹਲ ਦੇ ਇਕ ਵਿਅਕਤੀ ਵਲੋਂ ਭੇਦਭਰੀ ਹਾਲਤ 'ਚ ਉਸ ਦੀ ਲੜਕੀ ਦੇ ਗੁੰਮ ਹੋ ਜਾਣ ਸਬੰਧੀ ਪੁਲਿਸ ਵਲੋਂ ਤਸੱਲੀਬਖ਼ਸ਼ ਕਾਰਵਾਈ ਨਾ ਕਰਨ 'ਤੇ ਡੀ.ਜੀ.ਪੀ. ਪੰਜਾਬ ਕੋਲ ਲਿਖਤੀ ਤੌਰ 'ਤੇ ਮਦਦ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੀਆਂ ਲੀਡ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੰਮਿ੍ਤਾ ਸਿੰਘ ਵਲੋਂ ਜ਼ਿਲ੍ਹੇ ਦੀਆਂ ਲੀਡ ਬੈਂਕਾਂ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਸਲਾਹਕਾਰ ਕਮੇਟੀ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਆਰ.ਕੇ. ਵਾਜਪਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX