ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼: ਕੁੱਲੂ ਅਤੇ ਮਨਾਲੀ 'ਚ ਹੋਈ ਭਾਰੀ ਬਰਫ਼ਬਾਰੀ
. . .  1 minute ago
ਸ਼ਿਮਲਾ, 13 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮਨਾਲੀ 'ਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ...
ਲਗਾਤਾਰ ਹੋ ਰਹੀ ਕਣ -ਮਿਣ ਅਤੇ ਤੇਜ ਹਵਾਵਾਂ ਚੱਲਣ ਕਾਰਨ ਠੰਢ 'ਚ ਹੋਇਆ ਭਾਰੀ ਵਾਧਾ
. . .  42 minutes ago
ਸੁਲਤਾਨਪੁਰ ਲੋਧੀ, 13 ਦਸੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ -ਪਾਸ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ...
ਭਾਰਤੀ ਪਹੁੰਚੀ ਇੰਡੋਨੇਸ਼ੀਆ ਦੀ ਵਿਦੇਸ਼ ਮੰਤਰੀ
. . .  about 1 hour ago
ਨਵੀਂ ਦਿੱਲੀ, 13 ਦਸੰਬਰ- ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਐਲ.ਪੀ ਮਾਰਸੂਦੀ ਭਾਰਤ ਪਹੁੰਚ ਗਏ ...
ਅੱਜ ਦਾ ਵਿਚਾਰ
. . .  about 1 hour ago
ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  1 day ago
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  1 day ago
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  1 day ago
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  1 day ago
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  1 day ago
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  1 day ago
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  1 day ago
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  1 day ago
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  1 day ago
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  1 day ago
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  1 day ago
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  1 day ago
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  1 day ago
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  1 day ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  1 day ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  1 day ago
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  1 day ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  1 day ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  1 day ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  1 day ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  1 day ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  1 day ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਦਿੱਲੀ ਵਿਖੇ ਗੁਰੂ ਰਵਿਦਾਸ ਦਾ ਮੰਦਿਰ ਤੋੜੇ ਜਾਣ ਨੰੂ ਲੈ ਕੇ ਅੱਜ ਗੁਰਦਾਸਪੁਰ ਬੰਦ ਦਾ ਸੱਦਾ

ਗੁਰਦਾਸਪੁਰ, 12 ਅਗਸਤ (ਗੁਰਪ੍ਰਤਾਪ ਸਿੰਘ)-ਦਿੱਲੀ ਦੇ ਤੁਗਲਕਾਬਾਦ ਖੇਤਰ ਵਿਖੇ ਸਥਿਤ ਗੁਰੂ ਰਵਿਦਾਸ ਦੇ 500 ਸਾਲ ਪੁਰਾਣੇ ਮੰਦਰ ਨੰੂ ਤੋੜੇ ਜਾਣ ਤੋਂ ਬਾਅਦ ਸਮੂਹ ਰਵਿਦਾਸ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਦੇ ਚੱਲਦਿਆਂ ਜੇਲ੍ਹ ਰੋਡ ਗੁਰਦਾਸਪੁਰ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ | ਜਿਸ ਵਿਚ ਸਮੂਹ ਗੁਰੂ ਰਵਿਦਾਸ ਸਭਾਵਾਂ, ਬੀ.ਐਸ.ਪੀ. ਕਮੇਟੀ ਮੈਂਬਰਾਂ, ਗੁਰੂ ਨਾਭਾ ਦਾਸ ਸਭਾਵਾਂ, ਭਗਤ ਕਬੀਰ ਜੀ ਸਭਾਵਾਂ, ਬਾਲਮੀਕੀ ਸਭਾਵਾਂ, ਭਾਰਤੀ ਮੂਲ ਨਿਵਾਸੀ ਫਰੰਟ, ਸਿੱਖ ਜਥੇਬੰਦੀਆਂ ਤੇ ਕ੍ਰਿਸ਼ਚਨ ਸਭਾਵਾਂ ਵਲੋਂ ਹਿੱਸਾ ਲਿਆ ਗਿਆ | ਦਿੱਲੀ ਵਿਖੇ ਰਵਿਦਾਸ ਮੰਦਰ ਤੋੜੇ ਜਾਣ ਦੇ ਰੋਸ ਵਜੋਂ ਸਮੂਹ ਸਭਾਵਾਂ ਵਲੋਂ ਅੱਜ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਕੀਤੇ ਗਏ ਇਸ ਘਟੀਆ ਕੰਮ ਦੇ ਰੋਸ ਵਜੋਂ ਅੱਜ ਸਮੂਹ ਸਭਾਵਾਂ ਮਿਲ ਕੇ ਪੂਰੇ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਨਗੀਆਂ | ਉਨ੍ਹਾਂ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਨਹਿਰੂ ਪਾਰਕ ਤੋਂ ਸ਼ੁਰੂ ਹੋਵੇਗਾ ਅਤੇ ਪੂਰੇ ਸ਼ਹਿਰ ਦਾ ਦੌਰਾ ਕਰੇਗਾ | ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੰੂ ਇਸ ਬੰਦ ਦੇ ਸੱਦੇ ਦਾ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ | ਬੰਦ ਦੇ ਸੱਦੇ ਤੋਂ ਬਾਅਦ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਅੱਜ 13 ਤਰੀਕ ਨੂੰ ਸਾਰਿਆਂ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 15 ਅਗਸਤ ਨੰੂ ਫੁੱਲ ਡਰੈਸ ਪਰੇਡ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਰਿਹਰਸਲ ਪਹਿਲਾਂ ਦੀ ਤਰ੍ਹਾਂ ਚੱਲੇਗੀ ਜਦੋਂ ਕਿ ਜ਼ਿਲ੍ਹੇ ਅੰਦਰਲੇ ਬਾਕੀ ਸਾਰੇ ਵਿੱਦਿਅਕ ਅਦਾਰੇ ਅੱਜ ਬੰਦ ਰਹਿਣਗੇ |

ਚਰਸ, ਹੈਰੋਇਨ ਤੇ ਨਕਦੀ ਸਮੇਤ ਇਕ ਔਰਤ ਕਾਬੂ

ਬਟਾਲਾ, 12 ਅਗਸਤ (ਕਾਹਲੋਂ)-ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ-ਨਿਰਦੇਸ਼ਾਂ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਥਾਨਕ ਥਾਣਾ ਸਿਟੀ ਪੁਲਿਸ ਨੇ ਇਕ ਔਰਤ ਨੂੰ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧੀ ਐਸ.ਐਚ.ਓ. ਸਿਟੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ 'ਤੇ ਰਾਜਨੀਤੀ ਕਰਨੀ ਘਟੀਆ ਲੋਕਾਂ ਦੀ ਘਟੀਆ ਸੋਚ-ਰਮਨਦੀਪ ਸੰਧੂ

ਬਟਾਲਾ, 12 ਅਗਸਤ (ਕਾਹਲੋਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦਾ ਸਾਂਝਾ ਗੁਰੂ ਹੈ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ 'ਤੇ ਰਾਜਨੀਤੀ ਕਰਨੀ ਘਟੀਆ ਲੋਕਾਂ ਦੀ ਘਟੀਆ ਸੋਚ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਗਾਜ਼ੀਕੋਟ ਤੋਂ ਤਿੱਬੜੀ ਕੈਂਟ ਨੰੂ ਜਾਂਦੀ ਸੜਕ ਟੁੱਟਣ ਕਾਰਨ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 12 ਅਗਸਤ (ਅਸ਼ੋਕ ਸ਼ਰਮਾ)-ਨਹਿਰ ਅੱਪਰਬਾਰੀ ਦੁਆਬ ਅੱਡਾ ਗਾਜ਼ੀਕੋਟ ਤੋਂ ਤਿੱਬੜੀ ਕੈਂਟ ਤੇ ਨਵਾਂ ਪਿੰਡ ਬਹਾਦਰ ਨੰੂ ਜਾਣ ਵਾਲੀ ਸੰਪਰਕ ਸੜਕ ਹਾਲ ਹੀ 'ਚ ਬਣੀ ਸੀ, ਨੰੂ ਭਾਰੀ ਵਹੀਕਲਾਂ ਨੇ ਤੋੜ ਕੇ ਰੱਖ ਦਿੱਤਾ ਹੈ | ਪ੍ਰੈਸ ਨੰੂ ਇਕ ਲਿਖਤੀ ਬਿਆਨ ਜਾਰੀ ...

ਪੂਰੀ ਖ਼ਬਰ »

6 ਗ੍ਰਾਮ ਹੈਰੋਇਨ ਅਤੇ ਜਾਅਲੀ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਮੇਤ ਇਕ ਕਾਬੂ

ਊਧਨਵਾਲ, 12 ਅਗਸਤ (ਪਰਗਟ ਸਿੰਘ)-ਪੁਲਿਸ ਚੌਕੀ ਊਧਨਵਾਲ ਦੇ ਇੰਚਾਰਜ ਏ.ਐਸ.ਆਈ. ਪਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਊਧਨਵਾਲ ਨਹਿਰ 'ਤੇ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਅਤੇ ਜਾਅਲੀ ਨੰਬਰ ਪਲੇਟ ਵਾਲਾ ਪਲਸਰ ਮੋਟਰਸਾਈਕਲ ਸਮੇਤ ਗਿ੍ਫ਼ਤਾਰ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਤੇ ਗੋਲੀਆਾ ਸਮੇਤ ਦੋ ਗਿ੍ਫ਼ਤਾਰ

ਦੀਨਾਨਗਰ, 12 ਅਗਸਤ (ਰਵਿੰਦਰ ਸਿੰਘ ਸੋਢੀ)-ਤਾਰਾਗੜ੍ਹ ਪੁਲਿਸ ਵਲੋਂ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਤਾਰਾਗੜ੍ਹ ਥਾਣੇ ਦੇ ਐਸ.ਐੱਚ.ਓ ਵਿਸ਼ਵ ਨਾਥ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ...

ਪੂਰੀ ਖ਼ਬਰ »

ਮਹਾਰਾਣੀ ਨਾਲ ਠੱਗੀ ਮਾਰਨ ਵਾਲੇ ਫੜੇ ਜਾ ਸਕਦੇ ਹਨ ਤਾਂ ਆਮ ਲੋਕਾਂ ਦੇ ਮੁਜਰਮ ਕਿਉਂ ਨਹੀਂ-ਰਾਜਾ ਚੌਧਰੀਵਾਲ

ਬਟਾਲਾ, 12 ਅਗਸਤ (ਸਵਰਨ ਸਿੰਘ)-ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਨਾਲ 23 ਲੱਖ ਦੀ ਠੱਗੀ ਮਾਰਨ ਵਾਲਿਆਂ ਦਾ ਜੇਕਰ ਪੁਲਿਸ ਕੁਝ ਹੀ ਦਿਨਾਂ ਵਿਚ ਪਤਾ ਲਗਾ ਸਕਦੀ ਹੈ ਤਾਂ ਆਮ ਲੋਕਾਂ ਨਾਲ ਹੁੰਦੀਆਂ ਠੱਗੀਆਂ ਅਤੇ ਚੋਰੀਆਂ ...

ਪੂਰੀ ਖ਼ਬਰ »

ਸਖ਼ਤ ਮਿਹਨਤ ਤੇ ਸਮੇਂ ਦੀ ਸਹੀ ਵਰਤੋਂ ਨਾਲ ਵਿਦਿਆਰਥੀ ਹਰ ਪ੍ਰੀਿਖ਼ਆ 'ਚ ਸਫਲ ਹੋ ਸਕਦੇ ਹਨ

ਗੁਰਦਾਸਪੁਰ, 12 ਅਗਸਤ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦੀ ਅਗਵਾਈ ਹੇਠ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਬੇਰੁਜਗਾਰ ਨੌਜਵਾਨਾਂ ਅਤੇ ਸਿੱਖਿਆ ਸੰਸਥਾਵਾਂ ਵਿਚ ਪੜ੍ਹਦੇ ਵਿਦਿਆਰਥੀਆਾ ਨੂੰ ਕੈਰੀਅਰ ਗਾਈਡੈਂਸ, ਸਵੈ ਰੁਜਗਾਰ ਅਤੇ ਰੁਜ਼ਗਾਰ ...

ਪੂਰੀ ਖ਼ਬਰ »

ਵਾਹਲਾ ਨੇ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਕੀਤੀ ਸ਼ੁਰੂ

ਬਟਾਲਾ, 12 ਅਗਸਤ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਤਹਿਤ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਹਰੇਕ ਵਰਗ ਦੇ ਵਿਅਕਤੀ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ-ਵਿਧਾਇਕ ਬਾਜਵਾ

ਬਟਾਲਾ, 12 ਅਗਸਤ (ਕਾਹਲੋਂ)-ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰੇਕ ਵਰਗ ਦੇ ਵਿਅਕਤੀ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਅਕਾਲੀ ਆਗੂਆਂ ਦੇ ਕਾਂਗਰਸ ਪਾਰਟੀ 'ਚ ...

ਪੂਰੀ ਖ਼ਬਰ »

ਦਿਨ-ਦਿਹਾੜੇ ਘਰ 'ਚੋਂ ਨਕਦੀ ਚੋਰੀ

ਕਾਦੀਆਂ, 12 ਅਗਸਤ (ਗੁਰਪ੍ਰੀਤ ਸਿੰਘ)-ਮੁਹੱਲਾ ਧਰਮਪੁਰਾ ਕਾਦੀਆਂ ਵਿਖੇ ਚੋਰਾਂ ਵਲੋਂ ਦਿਨ-ਦਿਹਾਡੇ ਘਰ ਦੇ ਤਾਲੇ ਤੋੜ ਕੇ ਅੰਦਰ ਪਈ ਨਕਦੀ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਦੂ ਪੁੱਤਰ ਸੰਪੂ ਪਾਸਵਾਨ ਤੇ ਉਸ ਦੀ ਪਤਨੀ ਆਸਾ ਵਾਸੀ ਬਿਹਾਰ ...

ਪੂਰੀ ਖ਼ਬਰ »

ਗੁਰਨਾਮ ਸਿੰਘ ਨਵਾਂ ਪਿੰਡ ਵਲੋਂ ਅਕਾਲੀ ਦਲ ਦੀ ਭਰਤੀ ਲਈ ਵੰਡੀਆਂ ਕਾਪੀਆਂ

ਘੁਮਾਣ, 12 ਅਗਸਤ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਗੁਰਨਾਮ ਸਿੰਘ ਨਵਾਂ ਪਿੰਡ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਤੇਜ਼ ਕਰਨ ਲਈ ਐਸ.ਸੀ. ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਇਸ ਮੌਕੇ ਗੁਰਨਾਮ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਪਿੰਡ 'ਚ ਸ਼ਰੇਆਮ ਵਿਕਦੇ ਨਸ਼ੇ ਵਿਰੁੱਧ ਪਿੰਡ ਵਾਸੀਆਂ ਵਲੋਂ ਐਸ.ਐਸ.ਪੀ. ਨੂੰ ਦਿੱਤਾ ਮੰਗ-ਪੱਤਰ

ਬਟਾਲਾ, 12 ਅਗਸਤ (ਹਰਦੇਵ ਸਿੰਘ ਸੰਧੂ)-ਅੱਜ ਬਟਾਲਾ ਨਜ਼ਦੀਕ ਪਿੰਡ ਸ਼ਾਹਬਾਦ ਦੇ ਵਸਨੀਕਾਂ ਵਲੋਂ ਪਿੰਡ 'ਚ ਧੜੱਲੇ ਨਾਲ ਵਿਕ ਰਹੇ ਨਸ਼ਿਆਂ ਦੇ ਵਿਰੋਧ ਵਿਚ ਇਕੱਤਰ ਹੋ ਕੇ ਐਸ.ਐਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੂੰ ਸਰਪੰਚ ਹਰਵਿੰਦਰਪਾਲ ਸਿੰਘ ਜੋਤੀ ਦੀ ...

ਪੂਰੀ ਖ਼ਬਰ »

ਦੀਨਾਨਗਰ ਵਿਖੇ ਜਨਮ ਅਸ਼ਟਮੀ 23 ਨੂੰ ਮਨਾਉਣ ਦਾ ਫ਼ੈਸਲਾ

ਦੀਨਾਨਗਰ, 12 ਅਗਸਤ (ਜਸਬੀਰ ਸਿੰਘ ਸੰਧੂ)-ਸ੍ਰੀ ਬ੍ਰਾਹਮਣ ਸਭਾ ਦੀਨਾਨਗਰ ਦੀ ਮੀਟਿੰਗ ਦੀਨਾਨਗਰ ਦੇ ਪ੍ਰਧਾਨ ਹਰੀਸ਼ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਮਨਮੋਹਨ ਕੁੱਕੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ ਵਿਧਵਾਵਾਾ ਨੂੰ ...

ਪੂਰੀ ਖ਼ਬਰ »

ਗੋਬਿੰਦਜੋਤ ਮਾਡਰਨ ਸਕੂਲ ਵਿਖੇ ਲਗਾਏ ਬੂਟੇ

ਪੁਰਾਣਾ ਸ਼ਾਲਾ, 12 ਅਗਸਤ (ਅਸ਼ੋਕ ਸ਼ਰਮਾ)-ਗੋਬਿੰਦਜੋਤ ਮਾਡਰਨ ਹਾਈ ਸਕੂਲ ਵਿਖੇ ਮੈਨੈਜਿੰਗ ਡਾਇਰੈਕਟਰ ਬਲਜੀਤ ਕੌਰ ਅਤੇ ਚੇਅਰਮੈਨ ਜਸਪਿੰਦਰ ਕੌਰ, ਪਿ੍ੰਸੀਪਲ ਕੁਲਵੰਤ ਕੌਰ ਦੀ ਅਗਵਾਈ ਹੇਠ ਸਕੂਲ ਵਿਖੇ 120 ਦੇ ਕਰੀਬ ਬੂਟੇ ਲਗਾਏ ਗਏ | ਇਸ ਮੌਕੇ ਐਮ.ਡੀ.ਬਲਜੀਤ ਕੌਰ ਨੇ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ 'ਚ ਫ਼ਤਹਿ ਦਿਵਸ ਨੂੰ ਸਮਰਪਿਤ ਬੈਠਕ

ਸ੍ਰੀ ਹਰਿਗੋਬਿੰਦਪੁਰ, 12 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਵਲੋਂ ਜਿੱਤੀ ਦੂਸਰੀ ਜੰਗ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਅਹਿਮ ਬੈਠਕ ...

ਪੂਰੀ ਖ਼ਬਰ »

ਟੀ.ਐਸ.ਯੂ. ਦੀ ਮੀਟਿੰਗ ਅੱਜ-ਪੱਪੂ ਪ੍ਰਧਾਨ

ਗੁਰਦਾਸਪੁਰ, 12 ਅਗਸਤ (ਭਾਗਦੀਪ ਸਿੰਘ ਗੋਰਾਇਆ)-ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਤੇ ਵਿੱਤ ਸਕੱਤਰ ਪੰਜਾਬ ਸੁਰਿੰਦਰ ਪੱਪੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੇਅਰਮੈਨ ਪਾਵਰਕਾਮ ਪਟਿਆਲਾ ਕੋਲੋਂ ਆਪਣੀਆਂ ਮੰਨੀਆਂ ਹੋਈਆਂ ...

ਪੂਰੀ ਖ਼ਬਰ »

ਖੋਦੇਬੇਟ ਦੀ ਪੰਚਾਇਤ ਨੇ ਲਾਭਪਾਤਰੀਆਂ ਨੂੰ ਵੰਡੀ ਸਸਤੀ ਕਣਕ

ਡੇਰਾ ਬਾਬਾ ਨਾਨਕ, 12 ਅਗਸਤ (ਵਤਨ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ ਅਤੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਹੇਠ ਪਿੰਡ ਖੋਦੇਬੇਟ ਦੇ ਸਰਪੰਚ ...

ਪੂਰੀ ਖ਼ਬਰ »

ਅਮਨਦੀਪ ਕੌਰ ਕਠਿਆਲਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਧਿਆਨਪੁਰ, 12 ਅਗਸਤ (ਸਰਬਜੀਤ ਸਿੰਘ ਰਿਆੜ)-ਨਜ਼ਦੀਕ ਪਿੰਡ ਕਠਿਆਲਾ 'ਚ ਵਪਾਰੀ ਉਤਮ ਸਿੰਘ ਮਾਨਪੁਰੀ ਦੀ ਧਰਮਪਤਨੀ ਮਨਦੀਪ ਕੌਰ ਕਠਿਆਲਾ ਦੀ ਬੀਤੇ ਦਿਨੀਂ ਮੌਤ ਹੋਣ 'ਤੇ ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਗੋਸ਼ਿਟ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹੁਣਾ ਬਹੁਤ ਹੀ ਮੰਦਭਾਗੀ ਘਟਨਾ-ਆਰਿਫ਼ ਚੌਹਾਨ

ਧਾਰੀਵਾਲ, 12 ਅਗਸਤ (ਜੇਮਸ ਨਾਹਰ)-ਦਿੱਲੀ ਵਿਖੇ ਸਥਿਤ ਤੁਗਲਕਾਬਾਦ 'ਚ ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹੁਣਾ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ | ਇਸ ਘਟਨਾ ਨਾਲ ਜਿੱਥੇ ਇਸਾਈ ਭਾਈਚਾਰੇ ਸਮੇਤ ਸਾਰੇ ਵਰਗਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਸਾਰੇ ਧਰਮਾਂ ਦੇ ...

ਪੂਰੀ ਖ਼ਬਰ »

ਪਿੰਡ ਟਰਪੱਲਾ ਦੇ ਸਰਕਾਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫਤਹਿਗੜ੍ਹ ਚੂੜੀਆਂ, 12 ਅਗਸਤ (ਧਰਮਿੰਦਰ ਸਿੰਘ ਬਾਠ)-ਨਜ਼ਦੀਕੀ ਪਿੰਡ ਟਰਪੱਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸਕੂਲੀ ਬੱਚਿਆਂ, ਸਟਾਫ ਮੈਬਰਾਂ ਅਤੇ ਪਿੰਡ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਸੰਚਾਲਨ ਰਮਨਦੀਪ ਕੌਰ ਨੇ ...

ਪੂਰੀ ਖ਼ਬਰ »

ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ ਵਲੋਂ ਕੈਂਸਰ ਪੀੜਤ ਔਰਤ ਦੀ ਮਦਦ

ਕਾਦੀਆਂ, 12 ਅਗਸਤ (ਗੁਰਪ੍ਰੀਤ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਬੇਸਹਾਰਾ ਗ਼ਰੀਬ ਪਰਿਵਾਰਾਂ ਦੀ ਮਦਦ ਕਰਦੀ ਆ ਰਹੀ ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ ਹਾਂਗਕਾਂਗ ਵਲੋਂ ਬੀਬੀ ਸਿਮਰਜੀਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਤੁਗਲਵਾਲਾ ...

ਪੂਰੀ ਖ਼ਬਰ »

ਗੁਰਦਾਸਪੁਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਸਫ਼ਲ ਨਤੀਜੇ

ਗੁਰਦਾਸਪੁਰ, 12 ਅਗਸਤ (ਆਰਿਫ਼)-ਨਾਚੀਕੇਤਾ ਐਜੂਕੇਸ਼ਨ ਸਰਵਿਸਿਜ਼ ਗੁਰਦਾਸਪੁਰ ਵਲੋਂ ਕੈਨੇਡਾ ਦਾ ਇਕ ਹੋਰ ਸਪਾਊਸ ਡਿਪੈਂਡੈਂਟ ਵੀਜ਼ਾ ਲਗਵਾਇਆ ਗਿਆ ਹੈ | ਜਸਵੰਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਜੀਠਾ ਰੋਡ ਅੰਮਿ੍ਤਸਰ ਆਪਣੀ ਪਤਨੀ ਗੁਰਪ੍ਰੀਤ ਕੌਰ ਵਾਸੀ ...

ਪੂਰੀ ਖ਼ਬਰ »

ਐਸ.ਐਸ. ਬਾਜਵਾ ਸਕੂਲ ਕਾਦੀਆਂ 'ਚ ਸਿਹਤ ਵਿਭਾਗ ਨੇ ਦਿੱਤੀਆਂ ਕਲੋਰੀਨ ਦੀਆਂ ਗੋਲੀਆਂ

ਕਾਦੀਆਂ, 12 ਅਗਸਤ (ਗੁਰਪ੍ਰੀਤ ਸਿੰਘ)-ਐਸ.ਐਮ.ਓ. ਕਾਦੀਆਂ ਨਿਰੰਕਾਰ ਸਿੰਘ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਕਾਦੀਆਂ ਦੇ ਸਿਹਤ ਇੰਸਪੈਕਟਰ ਕੁਲਬੀਰ ਸਿੰਘ ਦੀ ਅਗਵਾਈ ਹੇਠ ਸਿਹਤ ਵਰਕਰਾਂ ਵਲੋਂ ਐਸ.ਐਸ. ਬਾਜਵਾ ਸਕੂਲ ਕਾਦੀਆਂ ਦੇ ਪਿ੍ੰਸੀਪਲ ਡਾ: ਰਾਜੀਵ ਨਰਿਅਲ ਨੂੰ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਦੀ ਬਦੌਲਤ ਪਿੰਡ ਕੂੰਟ ਦੇ ਵਿਕਾਸ ਕੰਮ ਹੋ ਰਹੇ ਹਨ-ਸਰਪੰਚ ਨਿਸ਼ਾਨ ਸਿੰਘ, ਮੰਗਲ ਸਿੰਘ ਕੂੰਟ

ਕਾਹਨੂੰਵਾਨ, 12 ਅਗਸਤ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੂੰਟ ਵਿਖੇ ਜਿਹੜੇ ਕੰਮ ਪਿਛਲੇ 10 ਸਾਲਾਂ 'ਚ ਅਕਾਲੀ-ਭਾਜਪਾ ਸਰਕਾਰ ਨਹੀਂ ਕਰਵਾ ਸਕੀ, ਉਹ ਵਿਕਾਸ ਦੇ ਕੰਮ ਹੁਣ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਬਦੌਲਤ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਨੂੰ ਨੇਪਰੇ ਚਾੜ੍ਹਨ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤਾਲਮੇਲ ਬਣਾ ਕੇ ਰੱਖਣ-ਦੇਸ ਰਾਜ ਧੁੱਗਾ

ਬਟਾਲਾ, 12 ਅਗਸਤ (ਕਾਹਲੋਂ)-ਸ੍ਰੀ ਹਰਿਗੋਬਿੰਦਪੁਰ ਹਲਕੇ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਸ: ਦੇਸ ਰਾਜ ਧੁੱਗਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਾਲਮੇਲ ਬਣਾ ਕੇ ਰੱਖਣ | ਸ: ਧੁੱਗਾ ਨੇ ਕਿਹਾ ਕਿ ...

ਪੂਰੀ ਖ਼ਬਰ »

ਆਰ.ਆਰ. ਬਾਵਾ ਕਾਲਜੀਏਟ ਸਕੂਲ ਬਟਾਲਾ ਵਿਚ 'ਅੰਕੁਰ' ਫਰੈਸ਼ਰ ਪਾਰਟੀ ਕਰਵਾਈ

ਬਟਾਲਾ, 12 ਅਗਸਤ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਚ 'ਅੰਕੁਰ' ਫ਼ਰੈਸ਼ਰ ਪਾਰਟੀ ਪਿ੍ੰ. ਡਾ. ਨੀਰੂ ਚੱਡਾ ਦੇ ਨਿਰਦੇਸ਼ਾਂ ਅਨੁਸਾਰ ਕਨਵੀਨਰ ਏਕਤਾ ਭੰਡਾਰੀ, ਪ੍ਰੋ. ਸੁਨੀਲ ਦੱਤ ਅਤੇ ਕੋ. ਕਨਵੀਨਰ ਪ੍ਰੋੋ. ਰਣਜੀਤ ਕੌਰ ...

ਪੂਰੀ ਖ਼ਬਰ »

ਡਿਵਾਈਨ ਵਿੱਲ ਪਬਲਿਕ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਬਟਾਲਾ, 12 ਅਗਸਤ (ਬੁੱਟਰ)-ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਵਿਚ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ | ਇਸ ਸਮੇਂ ਵੱਖ-ਵੱਖ ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਰਾਜ ਅੰਦਰ ਸ਼ਰੇਆਮ ਹੋ ਰਹੀ ਨਸ਼ਿਆਂ ਦੀ ਤਸਕਰੀ-ਅਕਾਲੀ ਆਗੂ

ਅਲੀਵਾਲ, 12 ਅਗਸਤ (ਅਵਤਾਰ ਸਿੰਘ ਰੰਧਾਵਾ)-ਜਦੋਂ ਵੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੇ ਪੰਜਾਬ ਦੀ ਸਤ੍ਹਾ ਸੰਭਾਲੀ, ਹਰੇਕ ਵਰਗ ਦੇ ਲੋਕਾਂ ਦਾ ਬਿਨਾਂ ਕਿਸੇ ਭੇਦਭਾਵ ਦੇ ਮਾਣ-ਸਤਿਕਾਰ ਹੋਇਆ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਵਰਕਰ ਸੁਖਰਾਜ ...

ਪੂਰੀ ਖ਼ਬਰ »

550 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਢਾਡੀ-ਕਵੀਸ਼ਰ ਇਨਾਮੀ ਮੁਕਾਬਲਾ

ਬਟਾਲਾ, 12 ਅਗਸਤ (ਕਾਹਲੋਂ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਸੰਪਰਦਾਇ ਕਾਰ ਸੇਵਾ ਸਰਹਾਲੀ ਕਲਾਂ ਵਲੋਂ ਮਾਝੇ ਦੀ ਧਰਤੀ 'ਤੇ ਗੁਰਦੁਆਰਾ ਸ਼ਹੀਦ ਭਾਈ ਲਖਮੀਰ ਸਿੰਘ ਜੀ ਘਰਿਆਲਾ ਵਿਖੇ ਇਕ ਮਹਾਨ ਢਾਡੀ ਅਤੇ ਕਵੀਸ਼ਰ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਪਰਮਜੀਤ ਸਿੰਘ ਕਾਹਲੋਂ ਨੇ ਚਾਰਜ ਸੰਭਾਲਿਆ

ਕਾਹਨੂੰਵਾਨ, 12 ਅਗਸਤ (ਹਰਜਿੰਦਰ ਸਿੰਘ ਜੱਜ)-ਬੀ.ਡੀ.ਪੀ.ਓ. ਪਰਮਜੀਤ ਸਿੰਘ ਕਾਹਲੋਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਾਹਨੂੰਵਾਨ ਦਾ ਚਾਰਜ ਸੰਭਾਲ ਲਿਆ ਹੈ | ਉਹ ਜ਼ਿਲ੍ਹਾ ਕਪੂਰਥਲਾ ਨਡਾਲਾ ਬਲਾਕ ਤੋਂ ਬਦਲ ਕੇ ਇੱਥੇ ਆਏ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਬਲਾਕ ...

ਪੂਰੀ ਖ਼ਬਰ »

ਸਾਡੇ ਚਾਨਣ ਮੁਨਾਰੇ ਪੰ. ਮੋਹਨ ਲਾਲ ਗਲੋਬਲ ਸਕੂਲ ਫਤਹਿਗੜ੍ਹ ਚੂੜੀਆਂ

ਫਤਹਿਗੜ੍ਹ ਚੂੜੀਆਂ, 12 ਅਗਸਤ (ਐਮ.ਐਸ. ਫੱੁਲ)-ਥੋੜੇ ਸਮੇਂ 'ਚ ਵੱਡੀਆਂ ਮੱਲ੍ਹਾਂ ਮਾਰਨ ਵਾਲਾ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਬਟਾਲਾ ਰੋਡ ਫਤਹਿਗੜ੍ਹ ਚੂੜੀਆਂ ਜੋ ਆਪਣੀ ਨਿਵੇਕਲੀ ਪਹਿਚਾਣ ਆਪਣੀਆਂ ਵਿਸੇਸ਼ਤਾਈਆਂ ਕਾਰਨ ਬਣਾ ਚੁੱਕਾ ਹੈ | ਪ੍ਰਬੰਧਕਾਂ ਦੀ ਯੋਗ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਦੀ ਰਹਿਨੁਮਾਈ ਹੇਠ ਕਸਬਾ ਕੋਟਲੀ ਸੂਰਤ ਮੱਲ੍ਹੀ ਦੀ ਬਦਲੇਗੀ ਨੁਹਾਰ-ਤੇਜਬੀਰ ਭਿੱਟੇਵੱਢ

ਕੋਟਲੀ ਸੂਰਤ ਮੱਲ੍ਹੀ, 12 ਅਗਸਤ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਜਿੱਥੇ ਕਸਬਾ ਕੋਟਲੀ ਸੂਰਤ ਮੱਲ੍ਹੀ 'ਚ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ, ਉਥੇ ਅੱਡਾ ਕੋਟਲੀ ...

ਪੂਰੀ ਖ਼ਬਰ »

ਸਾਬਕਾ ਸੂਬੇਦਾਰ ਪ੍ਰੀਤਮ ਸਿੰਘ ਸ਼ਿਵ ਸੈਨਾ (ਬਾਲ ਠਾਕਰੇ) ਦੇ ਸ੍ਰੀ ਹਰਿਗੋਬਿੰਦਪੁਰ ਤੋਂ ਪ੍ਰਧਾਨ ਨਿਯੁਕਤ

ਬਟਾਲਾ, 12 ਅਗਸਤ (ਬੁੱਟਰ)-ਸ਼ਿਵ ਸੈਨਾ (ਬਾਲ ਠਾਕਰੇ) ਬਟਾਲਾ ਦੀ ਵਿਸ਼ੇਸ਼ ਮੀਟਿੰਗ ਉਪ ਪ੍ਰਧਾਨ ਸ੍ਰੀ ਰਮੇਸ਼ ਨਈਅਰ ਦੀ ਅਗਵਾਈ 'ਚ ਸਥਾਨਕ ਸਿਨੇਮਾ ਰੋਡ ਵਿਖੇ ਹੋਈ | ਮੀਟਿੰਗ ਦੌਰਾਨ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਉਪਰੰਤ ਜੰਮੂ-ਕਸ਼ਮੀਰ ਵਿਚ ...

ਪੂਰੀ ਖ਼ਬਰ »

ਸੁਸਾਇਟੀ ਨੇ 550 ਸਾਲਾ ਮੁਹਿੰਮ ਨੂੰ ਕੀਤਾ ਪੂਰਾ ਅਤੇ ਅੱਗੇ ਤੋਂ ਹੋਰ ਬੂਟੇ ਲਗਾਉਣ ਦਾ ਕੀਤਾ ਵਾਧਾ

ਕਾਦੀਆਂ, 12 ਅਗਸਤ (ਗੁਰਪ੍ਰੀਤ ਸਿੰਘ)-ਪਿੰਡ ਕੋਟ ਟੋਡਰ ਮੱਲ ਦੇ ਨੌਜਵਾਨਾਂ ਵਲੋਂ ਬਣਾਈ ਗਈ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੇਨ ਸੜਕ ਕਿਨਾਰਿਆਂ ਅਤੇ ਪਿੰਡ ਦੀ ਫ਼ਿਰਨੀ ਵਾਲੀ ਸੜਕ ਤੇ ...

ਪੂਰੀ ਖ਼ਬਰ »

ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ ਸਹੋਦਿਆ ਵਲੋਂ ਕਰਵਾਏ ਟੈਸਟ 'ਚ ਦੂਜਾ ਸਥਾਨ

ਘੁਮਾਣ, 12 ਅਗਸਤ (ਬੰਮਰਾਹ)-ਸਹੋਦਿਆ ਸਕੂਲ ਕੰਪਲੈਕਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਮੀਡੀਆ ਤੇ ਆਈ.ਟੀ. ਟੈਸਟ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਪਰ ਕਰਵਾਇਆ ਗਿਆ ਸੀ, ਇਸ ਵਿਚੋਂ ਘੁਮਾਣ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਕਸ਼ਮੀਰ ਦੀਆਂ ਧੀਆਂ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨਿੰਦਣਯੋਗ-ਨਵਨੀਤ ਸਿੰਘ

ਕਾਦੀਆਂ, 12 ਅਗਸਤ (ਗੁਰਪ੍ਰੀਤ ਸਿੰਘ)-ਧਾਰਾ 370 ਟੁੱਟਣ ਤੋਂ ਬਾਅਦ ਕੁਝ ਸ਼ਰਾਰਤੀ ਅਨਸਰ ਕਸ਼ਮੀਰੀ ਧੀਆਂ ਬਾਰੇ ਗ਼ਲਤ ਬੋਲ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਨਵਨੀਤ ਸਿੰਘ ਨੇ ਕੀਤਾ | ਨਵਨੀਤ ਸਿੰਘ ਨੇ ਕਿਹਾ ਕਿ ਇਹ ਵੱਡਾ ਗੁਨਾਹ ਹੈ, ਜੋ ਬਿਲਕੁਲ ...

ਪੂਰੀ ਖ਼ਬਰ »

ਡਾ. ਕਮਲ ਜੋਤੀ ਨੇ ਅਵਿਨਾਸ਼ ਰਾਏ ਖੰਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਗਸਤ (ਪ੍ਰਦੀਪ ਸਿੰਘ ਬੇਦੀ)-ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ ਆਰਟੀਕਲ 35 ਏ ਨੂੰ ਖਤਮ ਕਰ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਿਆ ਗਿਆ ਇਤਿਹਾਸਕ ਫੈਸਲਾ ਸਮੁੱਚੇ ਦੇਸ਼ ਦੀ ਤਰੱਕੀ ਲਈ ਜਿਥੇ ਇਕ ਬਹੁਤ ਹੀ ...

ਪੂਰੀ ਖ਼ਬਰ »

ਆਪਣੀਆਂ ਜਾਇਜ਼ ਮੰਗਾਂ ਸਬੰਧੀ ਜੰਗਲਾਤ ਵਰਕਰਜ਼ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 12 ਅਗਸਤ (ਭਾਗਦੀਪ ਸਿੰਘ ਗੋਰਾਇਆ)-ਅੱਜ ਸਥਾਨਿਕ ਵਣ ਮੰਡਲ ਦਫ਼ਤਰ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚੇਅਰਮੈਨ ਰਤਨ ਸਿੰਘ ਹੱਲਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

'ਸੰਦਲ' ਗਰੁੱਪ ਦੀਆਂ ਔਰਤਾਂ ਨੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਫਤਹਿਗੜ੍ਹ ਚੂੜੀਆਂ, 12 ਅਗਸਤ (ਐਮ.ਐਸ. ਫੁੱਲ)-ਪ੍ਰਾਚੀਨ ਤੇ ਸੱਭਿਆਚਾਰਕ ਨਾਲ ਸਬੰਧਤ ਤੀਆਂ ਦਾ ਤਿਉਹਾਰ ਸਥਾਨਕ ਰੇਲਵੇ ਰੋਡ ਵਿਖੇ ਕਾਲੋਨੀ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਸੰਦਲ ਗਰੁੱਪ ਦੀਆਂ ਔਰਤਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਡਾਇਰੈਕਟਰ ਪੰਜਾਬ ਰਾਜ ਬੀਜ ਨਿਗਮ ਸੁਤੰਤਰ ਕੁਮਾਰ ਐਰੀ ਵਲੋਂ ਵਿਸ਼ੇਸ਼ ਦੌਰਾ

ਧਾਰੀਵਾਲ, 12 ਅਗਸਤ (ਜੇਮਸ ਨਾਹਰ)-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਤੇ ਮੈਨਜਿੰਗ ਡਾਇਰੈਕਟਰ ਪੰਜਾਬ ਰਾਜ ਬੀਜ ਨਿਗਮ ਸੁਤੰਤਰ ਕੁਮਾਰ ਐਰੀ ਵਲੋਂ ਪੰਜਾਬ ਰਾਜ ਬੀਜ ਨਿਗਮ ਦੇ ਸੋਹਲ ਸੈਂਟਰ (ਧਾਰੀਵਾਲ) ਵਿਖੇ ਅਚਨਚੇਤ ਦੌਰਾ ਕਰਕੇ ਇੱਥੇ ਚੱਲ ਰਹੇ ...

ਪੂਰੀ ਖ਼ਬਰ »

ਵੀਲਾ ਤੇਜਾ 'ਚ ਮੁਹੰਮਦ ਸ਼ਾਹ ਗਾਜ਼ੀ ਯਾਦਗਾਰੀ ਤੀਆਂ ਦਾ ਤਿਉਹਾਰ ਮਨਾਇਆ

ਕਾਲਾ ਅਫਗਾਨਾ, 12 ਅਗਸਤ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਵੀਲਾ ਤੇਜਾ ਵਿਖੇ ਹਜ਼ਰਤ ਪੀਰ ਮੁਹੰਮਦ ਸ਼ਾਹ ਗਾਜ਼ੀ ਦੀ ਮਜ਼ਾਰ ਤੇ ਮੁੱਖ ਪ੍ਰਬੰਧਕ ਸੇਵਾ-ਮੁਕਤ ਬੀ.ਈ.ਓ. ਸੋਹਣ ਸਿੰਘ ਦੀ ਅਗਵਾਈ 'ਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਿੰਡ ...

ਪੂਰੀ ਖ਼ਬਰ »

ਗੁਰਜੀਤ ਸਿੰਘ ਚੌਹਾਨ ਨੇ ਕਲਾਨੌਰ 'ਚ ਬੀ.ਡੀ.ਪੀ.ਓ. ਦਾ ਅਹੁਦਾ ਸੰਭਾਲਿਆ

ਕਲਾਨੌਰ, 12 ਅਗਸਤ (ਪੁਰੇਵਾਲ/ ਕਾਹਲੋਂ)-ਸਥਾਨਕ ਕਸਬੇ 'ਚ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ ਭਗਵਾਨ ਸਿੰਘ ਦੇ ਤਬਾਦਲੇ ਤੋਂ ਬਾਅਦ ਗੁਰਜੀਤ ਸਿੰਘ ਚੋਹਾਨ ਨੇ ਕਲਾਨੌਰ ਬੀ.ਡੀ.ਪੀ.ਓ. ਦਾ ਅਹੁੱਦਾ ਸੰਭਾਲ ਲਿਆ | ਉਨ੍ਹਾਂ ਆਪਣੇ ਖੇਤਰ ਅਧੀਨ ਪੈਂਦੇ ਪਿੰਡਾਂ ਦੇ ...

ਪੂਰੀ ਖ਼ਬਰ »

ਸੱਪ ਦੇ ਡੱਸਣ ਨਾਲ ਮਰੇ ਜੰਗਲਾਤ ਵਰਕਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਘਿਰਾਓ 16 ਨੂੰ

ਕੋਟਲੀ ਸੂਰਤ ਮੱਲ੍ਹੀ, 12 ਅਗਸਤ (ਕੁਲਦੀਪ ਸਿੰਘ ਨਾਗਰਾ)-ਬੀਤੇ ਦਿਨ ਨੇੜਲੇ ਪਿੰਡ ਫੱਤੂਪੁਰ ਦੇ ਜੰਗਲਾਤ ਵਿਭਾਗ 'ਚ ਦਿਹਾੜੀਦਾਰ ਵਜੋਂ ਕੰਮ ਕਰਦੇ ਨਰਿੰਦਰ ਸਿੰਘ ਦੀ ਰੁੱਖ ਲਗਾਉਂਦਿਆਂ ਸੱਪ ਦੇ ਡੱਸਣ ਨਾਲ ਹੋਈ ਮੌਤ ਤੋਂ ਬਾਅਦ ਸਬੰਧਿਤ ਵਿਭਾਗ ਵਲੋਂ ਪਰਿਵਾਰ ਦੀ ਕੋਈ ...

ਪੂਰੀ ਖ਼ਬਰ »

ਪੰਚਾਇਤ ਨੂੰ 'ਭੂਤਨਿਆਂ ਦੀ ਪੰਚਾਇਤ' ਕਹਿਣ ਵਾਲਿਆਂ ਿਖ਼ਲਾਫ਼ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ-ਸਰਪੰਚ

ਕਲਾਨੌਰ, 12 ਅਗਸਤ (ਪੁਰੇਵਾਲ)-ਪਿੰਡ ਖੈਹਿਰਾ ਕੋਟਲੀ ਵਿਖੇ ਪਿੰਡ ਦੇ ਕੁਝ ਲੋਕਾਂ ਵਲੋਂ ਪਿੰਡ ਦੀ ਪੰਚਾਇਤ ਨੂੰ 'ਭੂਤਣਿਆਂ ਦੀ ਪੰਚਾਇਤ' ਕਹਿਣ 'ਤੇ ਪਿੰਡ ਦੀ ਪੰਚਾਇਤ ਵਲੋਂ ਮਾਣਯੋਗ ਅਦਾਲਤ ਦਾ ਸਹਾਰਾ ਲੈਣ ਦੀ ਗੱਲ ਆਖੀ ਗਈ ਹੈ | ਇਸ ਸਬੰਧੀ ਜ਼ਿਲ੍ਹਾ ਜਨਰਲ ਸਕੱਤਰ ...

ਪੂਰੀ ਖ਼ਬਰ »

ਮੰਨੰੂ ਪੰਨੂੰ ਦੇ ਸਹਿਯੋਗ ਨਾਲ ਡਾ. ਅਠਵਾਲ ਦੀ ਅਗਵਾਈ ਹੇਠ ਪੰਨਵਾਂ 'ਚ ਸਿਹਤ ਕੈਂਪ ਲਗਾਇਆ

ਕਲਾਨੌਰ, 12 ਅਗਸਤ (ਪੁਰੇਵਾਲ)-ਨੇੜਲੇ ਪਿੰਡ ਪੰਨਵਾਂ ਵਿਖੇ ਯੂਥ ਕਾਂਗਰਸੀ ਆਗੂ ਅਤੇ ਪੰਚ ਕਮਲਪ੍ਰੀਤ ਸਿੰਘ ਮੰਨੂੰ ਪੰਨਵਾਂ ਦੇ ਸਹਿਯੋਗ ਨਾਲ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਜੀ.ਓ.ਜੀ. ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਛਿੱਛਰੇਵਾਲ 'ਚ ਨਸ਼ਾ ਵਿਰੋਧੀ ਕੈਂਪ

ਕਾਲਾ ਅਫਗਾਨਾ, 12 ਅਗਸਤ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਛਿੱਛਰੇਵਾਲ ਵਿਖੇ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਦੇ ਪ੍ਰਾਜੈਕਟ ਅਫ਼ਸਰ ਫਤਹਿਗੜ੍ਹ ਚੂੜੀਆਂ ਅਤੇ ਜੀ.ਓ.ਜੀ. ਕਲੱਸਟਰ ਨੰਬਰ 6 ਬਲਾਕ ਫਤਹਿਗੜ੍ਹ ਚੂੜੀਆਂ ਵਲੋਂ ਨਸ਼ਿਆਂ ਦੇ ਵੱਧ ਰਹੇ ਰੁਝਾਨ ਅਤੇ ...

ਪੂਰੀ ਖ਼ਬਰ »

ਦੁਧਾਰੂ ਪਸ਼ੂਆਂ ਦੇ ਦੁੱਧ ਦਾ ਰੇਟ ਘੱਟ ਮਿਲਣ ਨਾਲ ਕਿਸਾਨ ਹੋ ਰਹੇ ਕਰਜ਼ਾਈ

ਪੁਰਾਣਾ ਸ਼ਾਲਾ, 12 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਰਸੂਲਪੁਰ (ਡੇਰਾ ਸੇਖਵਾਂ) ਜ਼ਿਲ੍ਹਾ ਗੁਰਦਾਸਪੁਰ ਦੇ ਉੱਘੇ ਪਸ਼ੂ ਪਾਲਕ ਮਹਿੰਦਰ ਸਿੰਘ ਪੁੱਤਰ ਰਘੁਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮਹਿੰਗੇ ਭਾਅ ਦੀਆਂ ਇਕ ਦਰਜਨ ਦੇ ...

ਪੂਰੀ ਖ਼ਬਰ »

ਐਸ.ਡੀ. ਕਾਲਜ 'ਚ ਪੰਜਾਬ ਹੈਰੀਟੇਜ ਪ੍ਰਮੋਸ਼ਨ ਕਮੇਟੀ ਨੇ ਮਨਾਇਆ ਤੀਜ ਦਾ ਤਿਉਹਾਰ

ਗੁਰਦਾਸਪੁਰ, 12 ਅਗਸਤ (ਸੁਖਵੀਰ ਸਿੰਘ ਸੈਣੀ)-ਸਥਾਨਕ ਕਾਹਨੰੂਵਾਨ ਰੋਡ 'ਤੇ ਸਥਿਤ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਵਿਖੇ ਪੰਜਾਬ ਹੈਰੀਟੇਜ਼ ਪ੍ਰਮੋਸ਼ਨ ਕਮੇਟੀ ਦੇ ਇੰਚਾਰਜ ਡਾ: ਸੁਖਵਿੰਦਰ ਕੌਰ, ਹਰਜੀਤ ਕੌਰ ਅਤੇ ਬਲਜੀਤ ਕੌਰ ਦੀ ਅਗਵਾਈ ਹੇਠ ਕਾਲਜ ਪਿ੍ੰਸੀਪਲ ਡਾ: ...

ਪੂਰੀ ਖ਼ਬਰ »

ਐਸ.ਪੀ.ਆਰ.ਐਨ. ਨੇ ਜਾਗਰੂਕਤਾ ਸੈਮੀਨਾਰ ਲਗਾਇਆ

ਗੁਰਦਾਸਪੁਰ, 12 ਅਗਸਤ (ਆਰਿਫ਼)-ਐਸ.ਪੀ.ਆਰ.ਐਨ. ਇੰਟਰਪ੍ਰਨਯੋਰ ਲਿਮਟਿਡ ਕੰਪਨੀ ਵਲੋਂ ਇਕ ਨਿੱਜੀ ਹੋਟਲ ਵਿਖੇ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਕੰਪਨੀ ਦੇ ਐਮ.ਡੀ ਡਾ: ਸੰਜੀਵ ਸਰਪਾਲ ਅਤੇ ਰਜਿੰਦਰ ਕੁਮਾਰ ਵਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੈਮੀਨਾਰ ਦੌਰਾਨ ...

ਪੂਰੀ ਖ਼ਬਰ »

ਨਵੀਂ ਠੇਕਾ ਕੰਪਨੀ ਵਲੋਂ ਬੈਂਕਾਂ ਦੇ ਗਾਰਡਾਂ ਦੀ ਤਨਖ਼ਾਹ 'ਚ ਕਟੌਤੀ ਕਰਨ ਦਾ ਸਖ਼ਤ ਵਿਰੋਧ

ਗੁਰਦਾਸਪੁਰ, 12 ਅਗਸਤ (ਭਾਗਦੀਪ ਸਿੰਘ ਗੋਰਾਇਆ)-ਅੱਜ ਏਕਤਾ ਸਕਿਉਰਿਟੀ ਪੰਜਾਬ ਬੈਂਕ ਪੀ.ਜੀ.ਬੀ. ਯੂਨੀਅਨ ਦੀ ਮੀਟਿੰਗ ਬਲਵਿੰਦਰ ਸਿੰਘ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਠਾਨਕੋਟ, ਗੁਰਦਾਸਪੁਰ ਅਤੇ ਅੰਮਿ੍ਤਸਰ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਜਨਰਲ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਜਾਗਰੂਕ ਕਰੇਗੀ ਫੈੱਡਰੇਸ਼ਨ

ਗੁਰਦਾਸਪੁਰ, 12 ਅਗਸਤ (ਆਰਿਫ਼)-ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਫਿਸ਼ ਪਾਰਕ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਰਿਸ਼ਟੀਪਾਲ ਨੇ ਕੀਤੀ | ਮੀਟਿੰਗ ਦੀ ਕਾਰਵਾਈ ਫੈਡਰੇਸ਼ਨ ਦੇ ਸਕੱਤਰ ਪ੍ਰੀਤਮ ਸਿੰਘ ਗੋਰਾਇਆ ਨੇ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਸਰਾਵਾਂ ਦੇ ਖੇਡ ਸਟੇਡੀਅਮ 'ਚ ਬੂਟੇ ਲਗਾਉਣ ਦਾ ਕੀਤਾ ਉਦਘਾਟਨ

ਵਰਸੋਲਾ, 12 ਅਗਸਤ (ਵਰਿੰਦਰ ਸਹੋਤਾ)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਨੇ ਅੱਜ ਨਜ਼ਦੀਕੀ ਪਿੰਡ ਸਰਾਵਾਂ ਵਿਚ ਉਸਾਰੇ ਜਾ ਰਹੇ ਖੇਡ ਸਟੇਡੀਅਮ ਵਿਖੇ ਬੂਟੇ ਲਗਾਉਣ ਦਾ ਉਦਘਾਟਨ ਕੀਤਾ | ਇਹ ਬੂਟੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਲਗਾਏ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਕਿਸਾਨ ਕਰਜ਼ ਮੁਆਫ਼ੀ ਸਕੀਮ ਲਾਗੂ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਬਚਾਇਆ-ਮਾਲੋਗਿੱਲ

ਵਡਾਲਾ ਬਾਂਗਰ, 12 ਅਗਸਤ (ਮਨਪ੍ਰੀਤ ਸਿੰਘ ਘੁੰਮਣ)-ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ 10 ਸਾਲਾਂ ਵਿਚ ਪੰਜਾਬ ਦੇ ਕਿਸਾਨਾਂ ਦੀ ਹਾਲਤ ਏਨੀ ਪਤਲੀ ਹੋ ਗਈ ਸੀ ਕਿ ਕਿਸਾਨਾਂ ਨੂੰ ਆਪਣੀ ਫਸਲਾਂ ਦੇ ਭਾਅ ਸਹੀ ਨਾ ਮਿਲਣ ਕਰਕੇ ਸੂਬੇ ਅੰਦਰੋਂ ਕਿਰਸਾਨੀ ਖਤਮ ਹੋਣ ਕਿਨਾਰੇ ਸੀ, ...

ਪੂਰੀ ਖ਼ਬਰ »

ਗੁਰੂ ਰਾਮਦਾਸ ਅਕੈਡਮੀ 'ਚ ਨਸ਼ਿਆਂ ਤੇ ਪ੍ਰਦੂਸ਼ਣ ਸਬੰਧੀ ਸੈਮੀਨਾਰ

ਬਟਾਲਾ, 12 ਅਗਸਤ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਰਿਆਲੀ ਕਲਾਂ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਰਾਮਦਾਸ ਅਕੈਡਮੀ 'ਚ ਸਿੱਖਿਆ ਬੋਰਡ ਦੇ ਹੁਕਮਾਂ ਅਨੁਸਾਰ ਪਿ੍ੰਸੀਪਲ ਧੰਨਰਾਜ ਸਿੰਘ ਬੋਪਾਰਾਏ ਦੀ ਅਗਵਾਈ 'ਚ ਨਸ਼ਿਆਂ ਤੇ ਪ੍ਰਦੂਸ਼ਣ ਬਾਰੇ ਸੈਮੀਨਾਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਸੂਬੇ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ-ਵਿਧਾਇਕ ਪਾਹੜਾ

ਗੁਰਦਾਸਪੁਰ, 12 ਅਗਸਤ (ਆਰਿਫ਼)-ਹਲਕਾ ਵਿਧਾਇਕ ਗੁਰਦਾਸਪੁਰ ਨੇ ਬਰਿੰਦਰਮੀਤ ਸਿੰਘ ਪਾਹੜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਸੂਬੇ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤੇ ਰਾਜ ਅੰਦਰ ਵੱਖ-ਵੱਖ ਸਨਅਤੀ ਇਕਾਈਆਂ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਦਾਣਾ ਮੰਡੀ ਨੂੰ ਪੱਕਾ ਕਰਨ ਲਈ ਕੀਤਾ ਉਦਘਾਟਨ

ਘੁਮਾਣ, 12 ਅਗਸਤ (ਬੰਮਰਾਹ)-ਨਜ਼ਦੀਕੀ ਪਿੰਡ ਬੋਲੇਵਾਲ ਵਿਖੇ ਦਾਣਾ ਮੰਡੀ ਵਿਚ ਸਰਪੰਚ ਪ੍ਰਮਜੀਤ ਸਿੰਘ ਬੋਲੇਵਾਲ ਤੇ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਬੋਲੇਵਾਲ ਦੀ ਅਗਵਾਈ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ-ਸਰਪੰਚ ਆਗੂ

ਵਡਾਲਾ ਬਾਂਗਰ, 12 ਅਗਸਤ (ਮਨਪ੍ਰੀਤ ਸਿੰਘ ਘੁੰਮਣ)-ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੂਬੇ ਨੂੰ ਇਕ ਵਾਰ ਮੁੜ ਤੋਂ ਤਰੱਕੀ ਦੀਆਂ ਲੀਹਾਂ 'ਤੇ ਲਿਆਦਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸੀਨੀਅਰ ਕਾਂਗਰਸੀ ਆਗੂ ਜ਼ੋਨ ਇੰਚਾਰਜ ਸਰਪੰਚ ਸੁਰਿੰਦਰ ਸਿੰਘ ...

ਪੂਰੀ ਖ਼ਬਰ »

ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਰਿਕਾਰਡਤੋੜ ਭਰਤੀ ਕੀਤੀ ਜਾਵੇਗੀ-ਇੰਦਰਜੀਤ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 12 ਅਗਸਤ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਰਿਕਾਰਡਤੋੜ ਭਰਤੀ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਹਲਕੇ ਦੇ ਪਿੰਡਾਂ ਦੀ ਵਿਕਾਸ ਕਾਰਜਾਂ ਕਾਰਨ ਬਦਲ ਰਹੀ ਹੈ ਨੁਹਾਰ-ਨੀਟਾ ਗੋਰਾਇਆ

ਕਲਾਨੌਰ, 12 ਅਗਸਤ (ਪੁਰੇਵਾਲ)-ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਵਾਸੀਆਂ ਨਾਲ ਕੀਤੇ ਗਏ ਵਾਅਦੇ ਤਹਿਤ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਸ਼ੁਰੂ ...

ਪੂਰੀ ਖ਼ਬਰ »

ਦੀਨਾਨਗਰ-ਬਹਿਰਾਮਪੁਰ ਰੇਲਵੇ ਟਰੈਕ 'ਤੇ ਬਣਨ ਵਾਲੇ ਓਵਰਬਿ੍ਜ ਦਾ ਕੰਮ ਜਲਦੀ ਹੋਵੇਗਾ ਸ਼ੁਰੂ-ਅਰੁਣਾ ਚੌਧਰੀ

ਦੀਨਾਨਗਰ, 12 ਅਗਸਤ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਵਿਧਾਨ ਸਭਾ ਖੇਤਰ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਸ ਤੋਂ ਵੱਧ ਕੇ ਵਿਕਾਸ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਅਤੇ ਦੀਨਾਨਗਰ ਬਹਿਰਾਮਪੁਰ ਰੋਡ ਰੇਲਵੇ ਕਰਾਸਿੰਗ 'ਤੇ ਬਣਨ ਵਾਲੇ ਓਵਰਬਿ੍ਜ ਦਾ ਕੰਮ ਜਲਦੀ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰਦਾਸਪੁਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ

ਗੁਰਦਾਸਪੁਰ, 12 ਅਗਸਤ (ਆਰਿਫ਼)-ਟੈਕਨੀਕਲ ਸਰਵਿਸਜ਼ ਯੂਨੀਅਨ ਗੁਰਦਾਸਪੁਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਯੂਨੀਅਨ ਦੇ ਅਨੇਕਾਂ ਆਗੂਆਂ ਤੇ ਵਰਕਰਾਂ ਭਾਗ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜੀ.ਓ.ਜੀ ਟੀਮ ਵਲੋਂ ਪੰਜੂਪੁਰ ਵਿਖੇ ਲੱਗੇ ਪੁਸਤਕ ਮੇਲੇ ਦਾ ਨਿਰੀਖ਼ਣ

ਘਰੋਟਾ, 12 ਅਗਸਤ (ਸੰਜੀਵ ਗੁਪਤਾ)-ਬੱਚਿਆਂ ਵਿਚ ਕਿਤਾਬਾਂ ਤੇ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਪੰਜੂਪੁਰ ਵਿਖੇ ਪੁਸਤਕ ਮੇਲਾ ਲਗਾਇਆ ਗਿਆ | ਅਧਿਆਪਕਾ ਰੇਣੂ ਬਾਲਾ ਤੇ ਜੋਮੀਮਨਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਜੀ.ਓ.ਜੀ ਪੂਰਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ 'ਚ ਸਾਥ ਦੇ ਰਹੇ ਵਰਕਰਾਂ ਦੀ ਪਿੱਠ 'ਤੇ ਚੱਟਾਨ ਵਾਂਗ ਖੜ੍ਹੇ ਰਹਾਂਗੇ-ਮਾਹਲ

ਧਾਰੀਵਾਲ, 12 ਅਗਸਤ (ਜੇਮਸ ਨਾਹਰ)-ਸਾਬਕਾ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਅੰਦਰ ਕੀਤੀ ਜਾ ਰਹੀ ਪਾਰਟੀ ਵਿਚ ਭਰਤੀ ਨੂੰ ਲੈ ਕੇ ਇਥੇ ਵਾਰਡ ਨੰਬਰ-13 ਦੇ ਸੀਨੀਅਰ ਅਕਾਲੀ ਆਗੂ ...

ਪੂਰੀ ਖ਼ਬਰ »

ਨਿੱਕੂ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਇਆ ਜਾਵੇ-ਕਾਂਗਰਸੀ ਆਗੂ

ਕਾਲਾ ਅਫਗਾਨਾ, 12 ਅਗਸਤ (ਅਵਤਾਰ ਸਿੰਘ ਰੰਧਾਵਾ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਸਪੁੱਤਰ ਰਵੀਨੰਦਨ ਸਿੰਘ ਨਿੱਕੂ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਨਿੱਕੂ ਬਾਜਵਾ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਇਆ ਜਾਵੇ-ਭਾਲੋਵਾਲੀ, ਸੋਨੂੰ ਅਲੀਵਾਲ ਜੱਟਾਂ, ਲੰਗਰਵਾਲ, ਬੱਲਾ

ਫਤਹਿਗੜ੍ਹ ਚੂੜੀਆਂ, 12 ਅਗਸਤ (ਧਰਮਿੰਦਰ ਸਿੰਘ ਬਾਠ)-ਕਾਂਗਰਸ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ, ਸਰਪੰਚ ਹਰਵਿੰਦਰ ਸਿੰਘ ਸੋਨੂੰ ਵਿਰਕ ਅਲੀਵਾਲ ਜੱਟਾਂ, ਸਰਪੰਚ ਹਰਵਿੰਦਰ ਸਿੰਘ ਲੰਗਰਵਾਲ ਅਤੇ ਸਰਪੰਚ ਬਲਜਿੰਦਰ ਸਿੰਘ ਬੱਲਾ ਕਿਲਾ ਦੇਸਾ ਸਿੰਘ ਵਲੋਂ ...

ਪੂਰੀ ਖ਼ਬਰ »

ਪੀ.ਏ.ਯੂ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਗੁਰਦਾਸਪੁਰ, 12 ਅਗਸਤ (ਗੁਰਪ੍ਰਤਾਪ ਸਿੰਘ)-ਅੱਜ ਪੀ.ਏ.ਯੂ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਡਾ: ਐਸ.ਐਸ. ਪਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੋਲਦਿਆਂ ਡਾ: ਪਾਲ ਨੇ ਦੱਸਿਆ ਕਿ ਜੁਲਾਈ ਮਹੀਨੇ ਦੀ ਪੈਨਸ਼ਨ ਦੀ ਅਦਾਇਗੀ ਹੁਣ ਤੱਕ ਨਹੀਂ ਹੋਈ | ਉਨ੍ਹਾਂ ਮੰਗ ਕੀਤੀ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਤਹਿਤ ਪਿ੍ੰਸੀਪਲਾਂ ਅਤੇ ਸਕੂਲ ਮੁਖੀਆਂ ਦੀ ਮੀਟਿੰਗ

ਫਤਹਿਗੜ੍ਹ ਚੂੜੀਆਂ, 12 ਅਗਸਤ (ਫੁੱਲ, ਬਾਠ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਚੂੜੀਆਂ ਵਿਖੇ ਸਮਾਰਟ ਸਕੂਲ ਪ੍ਰਾਜੈਕਟ ਦੇ ਤਹਿਤ ਬਲਾਕ ਫਤਹਿਗੜ੍ਹ ਚੂੜੀਆਂ ਸਕੂਲਾਂ ਦੇ ਪਿ੍ੰਸੀਪਲਾਂ ਅਤੇ ਸਕੂਲ ਮੁਖੀਆਂ ਦੀ ਮੀਟਿੰਗ ਹੋਈ | ਇਸ ਮੀਟਿੰਗ ਦੀ ...

ਪੂਰੀ ਖ਼ਬਰ »

ਕੰਵਲਜੀਤ ਸਿੰਘ ਚਾਹਲ 'ਸੁਤੰਤਰਤਾ ਦਿਵਸ' ਸਮਾਗਮ 'ਚ ਬਤੌਰ ਮੁੱਖ ਮਹਿਮਾਨ ਕਰਨਗੇ ਸ਼ਿਰਕਤ

ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਸਥਾਨਕ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਚਾਹਲ ਅਕਾਲੀ ਦਲ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ 'ਸੁਤੰਤਰਤਾ ਦਿਵਸ' ਸਮਾਗਮ ਨਗਰ ਕੌਾਸਲ ਕਾਦੀਆਂ ਵਿਖੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ | ਇਸ ਸਬੰਧ ਵਿਚ ਅਕਾਲੀ ...

ਪੂਰੀ ਖ਼ਬਰ »

ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਕੋਟਲੀ ਸੂਰਤ ਮੱਲ੍ਹੀ, 12 ਅਗਸਤ (ਕੁਲਦੀਪ ਸਿੰਘ ਨਾਗਰਾ)-ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਵਿਖੇਂ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲ ਦੀਆਂ ਵਿਦਿਆਰਥਣਾਂ ਤੇ ਬੱਚਿਆਂ ਨੇ ਹਿੱਸਾ ਲਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਰਪੰਚ ਬਲਰਾਜ ਸਿੰਘ ਭਾਗੋਵਾਲ ਨੇ ਖੇਡ ਸਟੇਡੀਅਮ 'ਚ ਲਗਵਾਏ ਬੂਟੇ

ਕਿਲ੍ਹਾ ਲਾਲ ਸਿੰਘ, 12 ਅਗਸਤ (ਬਲਬੀਰ ਸਿੰਘ)-ਭਾਗੋਵਾਲ ਵਿਖੇ ਖੇਡ ਸਟੇਡੀਅਮ ਦੇ ਚਾਰ-ਚੁਫ਼ੇਰੇ ਜੀ.ਓ.ਜੀ., ਸਾਬਕਾ ਫ਼ੌਜੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸਰਪੰਚ ਬਲਰਾਜ ਸਿੰਘ ਕਾਹਲੋਂ ਦੀ ਅਗਵਾਈ ਹੇਠ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ | ਇਸ ਮੌਕੇ ਸਰਪੰਚ ...

ਪੂਰੀ ਖ਼ਬਰ »

ਪਿੰਡ ਸਿੱਧਵਾਂ ਵਿਖੇ 'ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਭਰੇ ਫਾਰਮ

ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ 'ਸਰਬੱਤ ਸਿਹਤ ਬੀਮਾ ਯੋਜਨਾ' ਮੁਹਿੰਮ ਤਹਿਤ ਪਿੰਡ ਸਿੱਧਵਾਂ ਵਿਖੇ ਸਰਪੰਚ ਮਨਜਿੰਦਰ ਕੌਰ ਦੀ ਅਗਵਾਈ ...

ਪੂਰੀ ਖ਼ਬਰ »

ਤੀਆਂ ਦੇ ਤਿਉਹਾਰ ਮੌਕੇ ਕਬੱਡੀ ਦੇ ਮੈਚ ਕਰਵਾਏ

ਹਰਚੋਵਾਲ, 12 ਅਗਸਤ (ਰਣਜੋਧ ਸਿੰਘ ਭਾਮ)-ਗ੍ਰਾਮ ਪੰਚਾਇਤ ਭਾਮ ਵਲੋਂ ਪਿੰਡ ਦੇ ਪੜ੍ਹੇ-ਲਿਖੇ ਅਤੇ ਨੌਜਵਾਨ ਸਰਪੰਚ ਹਰਭੇਜ ਸਿੰਘ ਰਿਆੜ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਗਿੱਧਾ ਪਾਇਆ ਅਤੇ ਬੋਹੜ ...

ਪੂਰੀ ਖ਼ਬਰ »

ਜਿਊ ਜਿਸਤੁੂ ਖੇਡ ਲਈ 7 ਖਿਡਾਰੀਆਂ ਦੀ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਚੋਣ

ਬਟਾਲਾ, 12 ਅਗਸਤ (ਹਰਦੇਵ ਸਿੰਘ ਸੰਧੂ)-ਅੱਜ ਬਟਾਲਾ ਦੇ ਹਰਨਾਮ ਨਗਰ 'ਚ ਬ੍ਰਾਜੀਲੀਅਨ ਜਿਸਤੂ ਖੇਡ ਲਈ 3 ਰੋਜ਼ਾ ਸੈਮੀਨਾਰ ਸ਼ਿਹਾਨ ਗੁਰਵੰਤ ਸਿੰਘ ਲਾਡੀ ਪ੍ਰਧਾਨ ਬ੍ਰਾਜੀਲੀਅਨ ਸਪੋਰਟਸ ਜਿਊ ਜਿਤਸੂ ਇੰਡੀਆ ਫੈਡਰੇਸ਼ਨ ਦੀ ਅਗਵਾਈ ਵਿਚ ਲਗਾਇਆ ਗਿਆ, ਜਿਸ ਵਿਚ ਕਰਨਾਟਕਾ, ...

ਪੂਰੀ ਖ਼ਬਰ »

ਸੁੱਖ ਭੰਡਾਰ ਚਰਚ ਵਿਖੇ 15 ਅਗਸਤ ਦੇ ਪ੍ਰੋਗਰਾਮ ਨੂੰ ਲੈ ਕੇ ਤਿਆਰੀ ਮੁਕੰਮਲ-ਬਿਸ਼ਪ ਰਿਆਜ ਮਸੀਹ ਤੇਜਾ

ਵਡਾਲਾ ਬਾਂਗਰ, 12 ਅਗਸਤ (ਮਨਪ੍ਰੀਤ ਸਿੰਘ ਘੁੰਮਣ)-ਅੱਜ ਸਥਾਨਕ ਕਸਬੇ 'ਚ ਮਸੀਹ ਭਾਈਚਾਰੇ ਦੇ ਮੇਨ ਕੇਂਦਰ ਸੁੱਖ ਭੰਡਾਰ ਚਰਚ ਵਿਖੇ ਆਜ਼ਾਦੀ ਦਿਵਸ ਨੂੰ ਮਨਾਉਣ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੁੱਖ ਭੰਡਾਰ ਚਰਚ ਦੇ ...

ਪੂਰੀ ਖ਼ਬਰ »

ਸਿਵਲ ਡਿਫੈਂਸ ਵਲੋਂ ਮੁਢਲੀ ਸਹਾਇਤਾ ਦੇ ਗੁਰ ਸਿਖਾਏ

ਬਟਾਲਾ, 12 ਅਗਸਤ (ਕਾਹਲੋਂ)-ਰੋਜ਼ਾਨਾ ਜੀਵਨ ਵਿਚ ਕਿਸੇ ਵੀ ਛੋਟੀ-ਮੋਟੀ ਘਟਨਾ ਮੌਕੇ ਸਹੀ ਤਰੀਕੇ ਨਾਲ ਮੁੱਢਲੀ ਸਹਾਇਤਾ ਪੀੜਤ ਲਈ ਜੀਵਨ ਦਾਨ ਬਣਦੀ ਹੈ | ਇਸੇ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਿਵਲ ਡਿਫੈਂਸ, ਪੋਸਟ ਨੰ: 8 ਵਲੋਂ ਮੁਢਲੀ ਸਹਾਇਤਾ ਦੇ ਗੁਰ ਸਿਖਾਏ ਗਏ, ਜਿਸ ...

ਪੂਰੀ ਖ਼ਬਰ »

ਹਲਕਾ ਕਾਦੀਆਂ ਦੇ ਪਿੰਡਾਂ ਅੰਦਰ ਮਸੀਹੀ ਭਾਈਚਾਰੇ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ-ਸਾਬਾ ਭੱਟੀ

ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਫਤੇਹ ਨੰਗਲ ਵਿਖੇ ਮਸੀਹੀ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ ਸਾਬਾ ਭੱਟੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਾਬਕਾ ਡਾਇਰੈਕਟਰ ਸਲਾਮਤ ਮਸੀਹ ਦਾਰਾਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਸਾਬਾ ...

ਪੂਰੀ ਖ਼ਬਰ »

ਕੈਪਟਨ ਬਾਠ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਬਾਬਾ ਬਕਾਲਾ ਸਾਹਿਬ ਵਿਖੇ ਰੈਲੀ 'ਚ ਵੱਡਾ ਜਥਾ ਜਾਵੇਗਾ-ਤਰਲੋਕ ਸਿੰਘ ਬਾਠ

ਘੁਮਾਣ, 12 ਅਗਸਤ (ਬੰਮਰਾਹ)-ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਰੱਖੜ ਪੰੁਨਿਆ ਦੇ ਜੋੜ ਮੇਲੇ 'ਤੇ 15 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾਣ ਵਾਲੀ ਰੈਲੀ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ...

ਪੂਰੀ ਖ਼ਬਰ »

ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਬਦੌਲਤ ਪਿੰਡ ਬਲੱਗਣ ਦੇ ਵਿਕਾਸ ਕੰਮ 'ਚ ਲਿਆਂਦੀ ਤੇਜ਼ੀ-ਠੇਕੇਦਾਰ ਸੁਖਦੇਵ ਸਿੰਘ

ਕਾਹਨੂੰਵਾਨ, 12 ਅਗਸਤ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਦੇ ਪਿੰਡ ਬਲੱਗਣ ਵਿਖੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਬਦੌਲਤ ਹੀ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਂਦੀ ਗਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਪੰਚ ਅਮਰਜੀਤ ਕੌਰ ਬਲੱਗਣ ਦੇ ਪਤੀ ਠੇਕੇਦਾਰ ...

ਪੂਰੀ ਖ਼ਬਰ »

ਚੀਮਾ ਕਾਲਜ ਆਫ਼ ਐਜਕੂੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਘੁਮਾਣ, 12 ਅਗਸਤ (ਬੰਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ.ਐਾਡ. ਸਮੈਸਟਰ ਤੀਜੇ (ਵਿਸ਼ੇਸ਼ ਮੌਕਾ) ਦੇ ਨਤੀਜੇ ਵਿਚ ਚੀਮਾ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ | ਕੰਵਲਜੀਤ ਕੌਰ ਨੇ 321 ਅੰਕ ਲੈ ਕੇ ਪਹਿਲਾ, ਅਮਨਪ੍ਰੀਤ ਕੌਰ ਨੇ 320 ...

ਪੂਰੀ ਖ਼ਬਰ »

20 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਡਮਟਾਲ, 12 ਅਗਸਤ (ਰਾਕੇਸ਼ ਕੁਮਾਰ)-ਪੁਲਿਸ ਥਾਣਾ ਡਮਟਾਲ ਦੇ ਅਧੀਨ ਪੈਂਦੇ ਪਿੰਡ ਸੂਰਜਪੁਰ ਵਿਚ ਡਮਟਾਲ ਪੁਲਿਸ ਨੇ ਇਕ ਸਕੂਟਰ ਸਵਾਰ ਵਿਅਕਤੀ ਨੰੂ 20 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਡਮਟਾਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਧਾਰਾ 370 ਤੋੜਨਾ ਦੇਸ਼ ਦੇ ਹਿੱਤ 'ਚ ਵੱਡਾ ਅਤੇ ਸ਼ਲਾਘਾਯੋਗ ਕਦਮ-ਚੇਅਰਮੈਨ ਬੂਆ ਸਿੰਘ

ਪਠਾਨਕੋਟ, 12 ਅਗਸਤ (ਆਰ. ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਨੂੰ ਭਾਰਤ ਕੋਲੋਂ ਵੱਖਰਾ ਕਰਨ ਵਾਲੀ ਧਾਰਾ 370 ਅਤੇ 35 ਏ ਨੂੰ ਤੋੜ ਕੇ ਭਾਰਤ ਵਿਚ ਸ਼ਾਮਲ ਕਰਨ ਦਾ ਇਤਿਹਾਸਿਕ ਫ਼ੈਸਲਾ ਦੇਸ਼ ਦੇ ਹਿਤ ਵਿਚ ਇੱਕ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ | ...

ਪੂਰੀ ਖ਼ਬਰ »

ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ

ਪਠਾਨਕੋਟ, 12 ਅਗਸਤ (ਚੌਹਾਨ)-ਈਦ ਉਲ ਅਜ਼ਹਾ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਮੁਸਲਮਾਨ ਭਾਈਚਾਰੇ ਦੇ ਲੋਕ ਮਦੀਨਾ ਮਦੀਨ ਮਸਜਿਦ ਭਾਈਆਂ ਗੁਰਦਾਸਪੁਰ ਵਿਖੇ ਇਕੱਠੇ ਹੋਏ | ਉਨ੍ਹਾਂ ਨਮਾਜ਼ ਪੜ੍ਹੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਜ ...

ਪੂਰੀ ਖ਼ਬਰ »

ਹਿਮਾਚਲ-ਜੰਮੂ ਤੋਂ ਆਉਂਦੀ ਰੇਤਾ ਬੱਜਰੀ ਨੇ ਤੋੜੀ ਪਠਾਨਕੋਟ ਕਰੈਸ਼ਰ ਇੰਡਸਟਰੀ ਦੀ ਕਮਰ

ਪਠਾਨਕੋਟ, 12 ਅਗਸਤ (ਆਸ਼ੀਸ਼ ਸ਼ਰਮਾ)-ਹਿਮਾਚਲ ਅਤੇ ਜੰਮੂ ਤੋਂ ਧੜਾਧੜ ਟਰੱਕਾਂ ਟਰਾਲਿਆਂ ਵਿਚ ਭੇਜੀ ਜਾ ਰਹੀ ਰੇਤ ਬੱਜਰੀ ਅਤੇ ਨਿਰਮਾਣ ਸਮੱਗਰੀ ਕਾਰਨ ਪੰਜਾਬ ਵਿਚ ਲੱਗੇ ਕਰੈਸ਼ਰ ਵਾਲਿਆਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ | ਅੱਕੇ ਕਰੈਸ਼ਰ ਵਾਲਿਆਂ ਨੇ ਆਪਣੇ ਕਰੈਸ਼ਰ ...

ਪੂਰੀ ਖ਼ਬਰ »

ਹਰ ਛੋਟੇ-ਵੱਡੇ ਵਪਾਰੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ-ਇੰਦਰਜੀਤ ਗੁਪਤਾ

ਪਠਾਨਕੋਟ, 12 ਅਗਸਤ ( ਆਰ. ਸਿੰਘ)-ਅੱਜ ਦੇ ਯੁੱਗ ਵਿਚ ਸਮੱਸਿਆ ਕੇਵਲ ਵੱਡੇ ਪੱਧਰ 'ਤੇ ਕੰਮਕਾਜ ਕਰਨ ਵਾਲੇ ਵਪਾਰੀਆਂ ਨੂੰ ਹੀ ਨਹੀਂ ਸਗੋਂ ਛੋਟੇ ਪੱਧਰ ਦੇ ਵਪਾਰੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਧਾਰਾ 370 ਤੋੜਨਾ ਦੇਸ਼ ਦੇ ਹਿੱਤ 'ਚ ਵੱਡਾ ਅਤੇ ਸ਼ਲਾਘਾਯੋਗ ਕਦਮ-ਚੇਅਰਮੈਨ ਬੂਆ ਸਿੰਘ

ਪਠਾਨਕੋਟ, 12 ਅਗਸਤ (ਆਰ. ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਨੂੰ ਭਾਰਤ ਕੋਲੋਂ ਵੱਖਰਾ ਕਰਨ ਵਾਲੀ ਧਾਰਾ 370 ਅਤੇ 35 ਏ ਨੂੰ ਤੋੜ ਕੇ ਭਾਰਤ ਵਿਚ ਸ਼ਾਮਲ ਕਰਨ ਦਾ ਇਤਿਹਾਸਿਕ ਫ਼ੈਸਲਾ ਦੇਸ਼ ਦੇ ਹਿਤ ਵਿਚ ਇੱਕ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ | ...

ਪੂਰੀ ਖ਼ਬਰ »

ਸ਼ਿਵ ਸੈਨਾ ਤਿਰੰਗਾ ਯਾਤਰਾ ਲੈ ਕੇ ਜੰਮੂ-ਕਸ਼ਮੀਰ ਵੱਲ ਕੂਚ ਕਰੇਗੀ-ਯੋਗਰਾਜ

ਪਠਾਨਕੋਟ, 12 ਅਗਸਤ (ਚੌਹਾਨ)-ਸ਼ਿਵ ਸੈਨਾ ਪ੍ਰਦੇਸ਼ ਦੇ ਪ੍ਰਧਾਨ ਯੋਗ ਰਾਜ ਸ਼ਰਮਾ ਅਤੇ ਜਨਰਲ ਸਕੱਤਰ ਜੋਗਿੰਦਰਪਾਲ ਜੱਗੀ ਨੇ ਐਲਾਨ ਕੀਤਾ ਹੈ ਕਿ 14 ਅਗਸਤ ਨੰੂ ਸ਼ਿਵ ਸੈਨਾ ਤਿਰੰਗਾ ਯਾਤਰਾ ਕੱਢ ਕੇ ਜੰਮੂ-ਕਸ਼ਮੀਰ ਵੱਲ ਕੂਚ ਕਰੇਗੀ | ਸ਼ਿਵ ਸੈਨਾ ਕਸ਼ਮੀਰ ਵਿਚ ਆਜ਼ਾਦੀ ...

ਪੂਰੀ ਖ਼ਬਰ »

ਪੀ.ਐੱਸ.ਪੀ.ਸੀ.ਐਲ. ਦੇ ਬਿਜਲੀ ਘਰ ਦੇ ਤਿਆਰ ਹੋਣ ਦੇ ਬਾਵਜੂਦ ਵੀ ਨਹੀਂ ਜੋੜਿਆ ਗਿਆ ਸਰਹੱਦੀ ਪਿੰਡਾਂ ਨੂੰ *ਪਿਛਲੇ 14 ਸਾਲਾਂ ਤੋਂ ਚੱਲ ਰਿਹਾ ਹੈ ਬਿਜਲੀ ਘਰ ਦਾ ਕੰਮ

ਬਮਿਆਲ, 12 ਅਗਸਤ (ਰਾਕੇਸ਼ ਸ਼ਰਮਾ)-ਸਰਹੱਦੀ ਬਲਾਕ ਬਮਿਆਲ ਦੇ ਕਰੀਬ 35 ਪਿੰਡਾਂ ਨੂੰ ਬਿਹਤਰ ਬਿਜਲੀ ਸੁਵਿਧਾ ਦੇਣ ਲਈ ਸੰਨ 2005 ਵਿਚ ਕਾਂਗਰਸ ਸਰਕਾਰ ਵਲੋਂ ਬਮਿਆਲ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਇਕ 66 ਕੇ.ਵੀ. ਸਬ ਸਟੇਸ਼ਨ ਦੀ ਮਨਜ਼ੂਰੀ ਕਰਵਾਈ ਗਈ ਸੀ | ਪਰ ...

ਪੂਰੀ ਖ਼ਬਰ »

ਜ਼ਰੂਰਤਮੰਦ ਬੀਬੀਆਂ ਨੰੂ ਰਾਸ਼ਨ ਵੰਡਿਆ

ਮਾਧੋਪੁਰ, 12 ਅਗਸਤ (ਨਰੇਸ਼ ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਜ਼ਰੂਰਤਮੰਦ ਬੀਬੀਆਂ ਨੰੂ ਮਹੀਨਾਵਾਰ ਰਾਸ਼ਨ ਵੰਡਿਆ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਅਰੂੜ੍ਹ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਮਹੀਨੇ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਐਨ.ਐੱਸ.ਐੱਸ.ਵਿਭਾਗ ਵਲੋਂ ਇਕ ਰੋਜ਼ਾ ਸਵੱਛਤਾ ਕੈਂਪ

ਪਠਾਨਕੋਟ, 12 ਅਗਸਤ (ਆਰ. ਸਿੰਘ)-ਆਰ.ਆਰ.ਐਮ.ਕੇ ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਦੀ ਅਗਵਾਈ ਵਿਚ ਕਾਲਜ ਦੇ ਐਨ.ਐੱਸ.ਐੱਸ.ਵਿਭਾਗ ਵਲੋਂ ਸਵੱਛਤਾ ਅਭਿਆਨ ਦੇ ਅਨੁਸਾਰ ਇੱਕ ਰੋਜ਼ਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ...

ਪੂਰੀ ਖ਼ਬਰ »

ਪ੍ਰਤਾਪ ਵਰਲਡ ਸਕੂਲ ਵਿਖੇ ਕਲਚਰਲ ਐਕਸੇਜ ਪ੍ਰੋਗਰਾਮ ਲਈ ਜਰਮਨੀ ਅਤੇ ਬੈਲਜੀਅਮ ਤੋਂ ਆਈਆਂ ਵਿਦਿਆਰਥਣਾਂ

ਪਠਾਨਕੋਟ , 12 ਅਗਸਤ (ਆਰ. ਸਿੰਘ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਕਲਚਰਲ ਐਕਸੇਜ ਪ੍ਰੋਗਰਾਮ ਲਈ ਜਰਮਨੀ ਤੋਂ ਨੀਕੋਲਾਈ ਅਤੇ ਬੈਲਜੀਅਮ ਤੋ ਗੈਵੇਰੀਲੇ ਭਾਰਤੀ ਕਲਚਰਲ ਅਤੇ ਭਾਰਤੀ ਸਿੱਖਿਆ ਸਿੱਖਣ ਲਈ ਆਇਆ ਹਨ | ਗੈਵੇਰੀਲੇ ਅਤੇ ਨੀਕੋਲਾਈ ਦੋਨਾਾ ਨੇ 11ਵੀਂ ਜਮਾਤ ...

ਪੂਰੀ ਖ਼ਬਰ »

ਜਾਨ ਤਲੀ 'ਤੇ ਧਰ ਕੇ ਸਫ਼ਰ ਕਰ ਰਹੇ ਹਨ ਲੋਕ

ਪਠਾਨਕੋਟ, 12 ਅਗਸਤ (ਚੌਹਾਨ)-ਸ਼ਹਿਰ, ਰਾਸ਼ਟਰੀ ਰਾਜ ਮਾਰਗ 'ਤੇ ਟਰੈਫ਼ਿਕ ਪੁਲਿਸ ਟਰੈਫ਼ਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਤਾਇਨਾਤ ਕੀਤੀ ਜਾਂਦੀ ਹੈ ਤੇ ਇਹ ਪੁਲਿਸ ਵਾਹਨਾਂ ਦੇ ਚਲਾਨ ਕੱਟਣ ਵੱਲ ਜ਼ਿਆਦਾ ਧਿਆਨ ਦਿੰਦੀ ਹੈ | ਉਸ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ...

ਪੂਰੀ ਖ਼ਬਰ »

ਗਊ ਸੇਵਕ ਦਲ ਦਾ ਗਠਨ-ਪਵਨ ਅਗਰਵਾਲ ਦਲ ਦੇ ਪ੍ਰਧਾਨ ਨਿਯੁਕਤ

ਪਠਾਨਕੋਟ, 12 ਅਗਸਤ (ਆਰ. ਸਿੰਘ)-ਸਰਕੁਲਰ ਰੋਡ ਪਠਾਨਕੋਟ ਸਥਿਤ ਗੋਪਾਲ ਧਾਮ ਗਊਸ਼ਾਲਾ ਵਿਚ ਗਊ ਸੇਵਕਾਂ ਦੀ ਮੀਟਿੰਗ ਗਊ ਪ੍ਰੇਮੀ ਮਨਮੋਹਨ ਕਾਲਾ ਦੀ ਪ੍ਰਧਾਨਗੀ ਹੇਠ ਹੋਈ ¢ਜਿਸ ਵਿਚ ਸ਼ਹਿਰ ਅੰਦਰ ਆਵਾਰਾ ਘੁੰਮ ਰਹੀਆਂ ਗਊਆਂ ਦੇ ਸੜਕ ਦੁਰਘਟਨਾਵਾਾ ਵਿਚ ਜਖਮੀ ਹੋਣ ਦੀਆਾ ...

ਪੂਰੀ ਖ਼ਬਰ »

ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਵਿਖੇ ਜਸ਼ਨ-ਏ-ਵਿਦਾਈ ਪ੍ਰੋਗਰਾਮ

ਪਠਾਨਕੋਟ, 12 ਅਗਸਤ (ਆਰ. ਸਿੰਘ)-ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਰੁਪਿੰਦਰ ਕੌਰ ਦੀ ਅਗਵਾਈ ਹੇਠ ਡੀ.ਈ.ਐਲ.ਈ.ਡੀ. ਦੇ ਵਿਦਿਆਰਥੀ ਦੇ ਆਖ਼ਰੀ ਸਾਲ ਲਈ ਜੂਨੀਅਰ ਵਿਦਿਆਰਥੀਆਂ ਵਲੋਂ ਜਸ਼ਨ ਏ ਵਿਦਾਈ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਕਾਲਜ ਦੇ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਸਭਾ ਦੀ ਮੀਟਿੰਗ

ਸ਼ਾਹਪੁਰ ਕੰਢੀ, 12 ਅਗਸਤ (ਰਣਜੀਤ ਸਿੰਘ)-ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਦੀ ਮੀਟਿੰਗ ਪ੍ਰਧਾਨ ਸੁਧੀਰ ਗੁਪਤਾ ਦੀ ਪ੍ਰਧਾਨਗੀ ਹੇਠ ਸਥਾਨਿਕ ਲਕਸ਼ਮੀ ਨਰਾਇਣ ਮੰਦਿਰ ਦੇ ਕੇਸ਼ਵ ਸਤਿਸੰਗ ਹਾਲ ਵਿਖੇ ਹੋਈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਪ੍ਰੈਸ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰ ਨਾਲ ਵਿਅਕਤੀ ਨੂੰ ਜ਼ਖ਼ਮੀ ਕਰਨ 'ਤੇ ਮਾਮਲਾ ਦਰਜ

ਡਮਟਾਲ, 12 ਅਗਸਤ (ਰਾਕੇਸ਼ ਕੁਮਾਰ)-ਡਮਟਾਲ ਪੁਲਿਸ ਥਾਣਾ ਦੇ ਅਧੀਨ ਪੈਂਦੇ ਪਿੰਡ ਕੰਦਰੋੜੀ ਦੇ ਇਕ ਨੌਜਵਾਨ ਨੰੂ ਸਿਰ 'ਤੇ ਕਿਸੇ ਤੇਜ਼ ਹਥਿਆਰ ਨਾਲ ਵਾਰ ਕਰਕੇ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪੁਲਿਸ ਥਾਣਾ ਡਮਟਾਲ ਦੇ ਮੁਖੀ ਹਰੀਸ਼ ਗੁਲੇਰੀਆ ਨੇ ਦੱਸਿਆ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ

ਪਠਾਨਕੋਟ, 12 ਅਗਸਤ (ਆਰ. ਸਿੰਘ)-ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਅਤੇ ਉਪ ਪ੍ਰਧਾਨ ਅਮਨ ਜੋਤੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਨਦੀਪ ਸਿੰਘ ਅਤੇ ਉਪ ਪ੍ਰਧਾਨ ਅਮਨ ...

ਪੂਰੀ ਖ਼ਬਰ »

ਸੰੁਨੀ ਪਈ ਹਿਮਾਚਲ ਦੀ ਹੱਦ 'ਤੇ ਬਣੀ ਨਾਕਾ ਚੌਕੀ

ਧਾਰ ਕਲਾਂ, 12 ਅਗਸਤ (ਨਰੇਸ਼ ਪਠਾਨੀਆ)-ਧਾਰ ਕਲਾਂ ਦੀ ਪੰਜਾਬ ਦੀ ਹੱਦ 'ਤੇ ਹਿਮਾਚਲ ਨਾਲ ਬਣੀ ਪੰਜਾਬ ਪੁਲਿਸ ਦੀ ਨਾਕਾ ਚੌਕੀ ਦੇਸ਼ ਭਰ ਵਿਚ 15 ਅਗਸਤ ਦੇ ਮੱਦੇਨਜ਼ਰ ਹਾਈ ਅਲਰਟ ਕਾਰਨ ਵੀ ਸੁੰਨੀ ਪਈ ਹੋਈ ਹੈ ਅਤੇ ਪੰਜਾਬ ਦੇ ਥਾਣਾ ਧਾਰ ਕਲਾਂ ਦੀ ਕਾਰਗੁਜ਼ਾਰੀ ਨੰੂ ਉਜਾਗਰ ...

ਪੂਰੀ ਖ਼ਬਰ »

ਸ੍ਰੀ ਮਹਾਂਦੇਵ ਲੰਗਰ ਸੇਵਾ ਕਮੇਟੀ ਨੇ ਕੱਢੀ ਸ਼ੋਭਾ ਯਾਤਰਾ

ਸਰਨਾ, 12 ਅਗਸਤ (ਬਲਵੀਰ ਰਾਜ)-ਮਣੀ ਮਹੇਸ਼ ਯਾਤਰੀਆਂ ਲਈ ਸ੍ਰੀ ਮਹਾਂਦੇਵ ਲੰਗਰ ਕਮੇਟੀ ਵਲੋਂ 16 ਅਗਸਤ ਨੰੂ ਧਾਰ ਬਲਾਕ ਦੇ ਧਾਰ ਖ਼ੁਰਦ ਪਿੰਡ ਵਿਚ ਲਗਾਹੇ ਜਾਣ ਵਾਲੇ ਪੰਜਵੇਂ ਵਿਸ਼ਾਲ ਭੰਡਾਰੇ ਦੇ ਸਬੰਧ ਵਿਚ ਅੱਜ ਸਮਿਤੀ ਅਧਿਕਾਰੀਆਂ ਵਲੋਂ ਸਰਨਾ ਵਿਚ ਸ਼ੋਭਾ ਯਾਤਰਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX