ਤਾਜਾ ਖ਼ਬਰਾਂ


ਸੁਪਰੀਮ ਕੋਰਟ 'ਚ ਅਜੇ ਤੱਕ ਲਿਸਟ ਨਹੀਂ ਹੋਈ ਪੀ. ਚਿਦੰਬਰਮ ਦੀ ਪਟੀਸ਼ਨ
. . .  6 minutes ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਅਤੇ ਪੰਜ ਦਿਨਾਂ ਦੇ ਸੀ. ਬੀ. ਆਈ. ਰਿਮਾਂਡ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋ...
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਕੂਲ 'ਚ ਧਰਨੇ 'ਤੇ ਬੈਠੇ ਵਿਦਿਆਰਥੀ ਅਤੇ ਮਾਪੇ
. . .  16 minutes ago
ਮਮਦੋਟ, 26 ਅਗਸਤ (ਸੁਖਦੇਵ ਸਿੰਘ ਸੰਗਮ)- ਮਮਦੋਟ ਦੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਦੇ ਸਰਕਾਰੀ ਸੈਕੰਡਰੀ ਸਕੂਲ 'ਚ ਅਧਿਆਪਕਾਂ ਦੀ ਘਾਟ ਤੋਂ ਤੰਗ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਦੇ...
ਭਾਰੀ ਮੀਂਹ ਦੇ ਚੱਲਦਿਆਂ ਪੁਲ ਵਹਿਣ ਕਾਰਨ ਰੋਕੀ ਗਈ ਮਣੀਮਹੇਸ਼ ਯਾਤਰਾ
. . .  24 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਮਣੀਮਹੇਸ਼ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਰਮੌਰ ਨੂੰ ਹੜਸਰ ਨਾਲ ਜੋੜਨ ਵਾਲਾ ਪੁਲ ਭਾਰੀ ਮੀਂਹ ਕਾਰਨ ਵਹਿ ਗਿਆ ਹੈ, ਜਿਸ ਕਾਰਨ ਇੱਥੇ ਸੈਂਕੜੇ ਸ਼ਰਧਾਲੂ ਵੀ ਫਸ ਗਏ...
ਸ਼ਿਮਲਾ 'ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ-5 ਹੋਇਆ ਬੰਦ
. . .  47 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਬਢਾਲ ਪਿੰਡ 'ਚ ਨੈਸ਼ਨਲ ਹਾਈਵੇਅ-5 ਬੰਦ ਹੋ ਗਿਆ ਹੈ। ਇਸ ਕਾਰਨ ਇੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ...
ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. ਸੁਰੱਖਿਆ
. . .  56 minutes ago
ਨਵੀਂ ਦਿੱਲੀ, 26 ਅਗਸਤ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਹਟਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ...
ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 26 ਅਗਸਤ - ਸੀ.ਬੀ.ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਵੇਗੀ, ਜਿਸ ਵਿਚ ਹਾਈਕੋਰਟ ਦੇ ਹੁਕਮ ਨੂੰ...
ਇਰਮਿਮ ਸ਼ਮੀਮ ਬਣੀ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਪਾਸ ਕਰਨ ਵਾਲੀ ਰਾਜ਼ੌਰੀ ਦੀ ਪਹਿਲੀ ਲੜਕੀ
. . .  about 1 hour ago
ਸ੍ਰੀਨਗਰ, 26 ਅਗਸਤ - ਰਾਜੌਰੀ ਦੀ ਇਰਮਿਮ ਸ਼ਮੀਮ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਕਲੀਅਰ ਕਰ ਕੇ ਰਾਜੌਰੀ ਦੀ ਪਹਿਲੀ ਲੜਕੀ ਹੋਣ ਦਾ ਮਾਣ ਹਾਸਲ...
ਮਿਆਂਮਾਰ 'ਚ ਆਇਆ ਭੂਚਾਲ
. . .  about 1 hour ago
ਨਵੀਂ ਦਿੱਲੀ, 26 ਅਗਸਤ - ਭਾਰਤੀ ਮੌਸਮ ਵਿਭਾਗ ਅਨੁਸਾਰ ਮਿਆਂਮਾਰ 'ਚ ਅੱਜ ਸਵੇਰੇ 8.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕੁਮਾਰਸਵਾਮੀ ਨੇ ਮੈਨੂੰ ਕਦੇ ਵੀ ਦੋਸਤ ਨਹੀ ਸਮਝਿਆ - ਸਿੱਧਾਰਮੱਈਆ
. . .  about 2 hours ago
ਬੈਂਗਲੁਰੂ, 26 ਅਗਸਤ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸਿੱਧਾਰਮਈਆ ਦਾ ਕਹਿਣਾ ਹੈ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐੱਸ ਆਗੂ ਐੱਚ.ਡੀ ਕੁਮਾਰਸਵਾਮੀ...
ਨਾਗਾਲੈਂਡ 'ਚ ਆਇਆ ਭੂਚਾਲ
. . .  about 2 hours ago
ਨਵੀਂ ਦਿੱਲੀ, 26 ਅਗਸਤ - ਨਾਗਾਲੈਂਡ ਦੇ ਤੁਏਨਸਾਂਗ ਵਿਖੇ 132 ਕਿੱਲੋਮੀਟਰ ਪੂਰਬ ਵੱਲ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚੇ ਭੂਚਾਲ ਦੀ ਤੀਬਰਤਾ...
ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ
. . .  about 2 hours ago
ਦੇਹਰਾਦੂਨ, 26 ਅਗਸਤ - ਉੱਤਰਾਖੰਡ ਦੇ ਉਤਰਾਕਾਸ਼ੀ ਵਿਖੇ ਹਨੂਮਾਨ ਛੱਤੀ ਨੇੜੇ ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ ਕਰ ਦਿੱਤਾ ਗਿਆ...
ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਸੂਬੇ 'ਚ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਜਾਵੇ - ਅਧੀਰ ਰੰਜਨ ਚੌਧਰੀ
. . .  about 2 hours ago
ਨਵੀਂ ਦਿੱਲੀ, 26 ਅਗਸਤ - ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਜੰਮੂ ਕਸ਼ਮੀਰ 'ਚ ਭਾਜਪਾ ਦਾ ਪ੍ਰਧਾਨ ਬਣਾ ਦੇਣਾ...
ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ
. . .  about 3 hours ago
ਚੇਨਈ, 26 ਅਗਸਤ - ਤਾਮਿਲਨਾਡੂ ਦੇ ਵੇਦਾਰਨਯਮ ਵਿਖੇ ਇੱਕ ਵਿਅਕਤੀ ਵੱਲੋਂ ਡਾ. ਬੀ.ਆਰ.ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਦੋ ਧਿਰਾਂ ਦਰਮਿਆਨ ਟਕਰਾਅ...
ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਲੱਗੀ ਅੱਗ
. . .  about 3 hours ago
ਲਖਨਊ, 26 ਅਗਸਤ - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 18 ਗੱਡੀਆਂ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  1 day ago
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  1 day ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  1 day ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  1 day ago
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  1 day ago
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  1 day ago
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  1 day ago
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  1 day ago
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  1 day ago
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  1 day ago
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  1 day ago
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਾਥਜੀ ਮੰਦਰ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ
. . .  1 day ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। -ਸਾਇਰਸ

ਅੰਮ੍ਰਿਤਸਰ

ਅੰਮਿ੍ਤਸਰ ਦੇ ਖਾਦ, ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ

ਅੰਮਿ੍ਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)¸ਖੇਤੀਬਾੜੀ ਸਕੱਤਰ ਪੰਜਾਬ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਡਾ: ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਗਠਿਤ ਰਾਜ ਪੱਧਰੀ ਟੀਮ ਵਲੋਂ ਜ਼ਿਲ੍ਹਾ ਤਰਨ ਤਾਰਨ, ਅੰਮਿ੍ਤਸਰ ਅਤੇ ਗੁਰਦਾਸਪੁਰ ਦੇ ਖਾਦ, ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਅੰਮਿ੍ਤਸਰ ਦੇ ਖਾਦ, ਦਵਾਈਆਂ ਦੇ ਡੀਲਰਾਂ ਦੇ ਵਿਕਰੀ ਕੇਂਦਰਾਂ ਅਤੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ | ਜਿਸ ਦੌਰਾਨ ਬੱਲ ਖੇਤੀ ਸਟੋਰ ਛੱਜਲਵੱਡੀ ਦੀ ਚੈਕਿੰਗ ਕਰਦੇ ਵਕਤ ਕੀਟਨਾਸ਼ਕ ਕਾਰਟਾਪ ਹਾਈਡਰੋਕਲੋਰਾਈਡ ਅਤੇ ਜ਼ਿੰਕ ਖਾਦ ਦੇ ਸੈਂਪਲ ਭਰੇ ਗਏ ਅਤੇ ਅਣਅਧਿਕਾਰਤ ਖ਼ਾਦ, ਦਵਾਈਆਂ ਜ਼ਬਤ ਕੀਤੀਆਂ ਗਈਆਂ | ਇਸ ਮੌਕੇ ਰਾਇਲ ਗ੍ਰੀਨ ਐਗਰੋ ਕੰਪਨੀ ਦਾ ਮਾਈਕਰੋਨਿਊਟ੍ਰੀਐਾਟ ਮਿਕਸਚਰ ਪੰਜਾਬ ਵਿਚ ਵਿਕਰੀ ਦੀ ਆਗਿਆ ਨਾ ਹੋਣ ਕਾਰਨ ਸੀਜ਼ ਕੀਤਾ ਗਿਆ | ਰਵੀ ਖਾਦ ਸਟੋਰ ਖਿਲਚੀਆਂ ਦੀ ਚੈਕਿੰਗ ਦੌਰਾਨ ਕੀਟਨਾਸ਼ਕ ਕਾਰਟਾਪ ਹਾਈਡਰੋਕਲੋਰਾਈਡ, ਫੋਰੇਟ ਅਤੇ ਸਲਫ਼ਰ ਦੇ ਸੈਂਪਲ ਭਰੇ ਗਏ | ਰਾਜ ਪੱਧਰੀ ਟੀਮ ਦੇ ਇੰਚਾਰਜ ਡਾ: ਗੁਰਮੇਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਇਸ ਲੜੀ ਤਹਿਤ ਖੇਤੀ ਸਮੱਗਰੀ ਵਿਕੇ੍ਰਤਾਵਾਂ ਦੀ ਲਗਾਤਾਰ ਚੈਕਿੰਗ ਜਾਰੀ ਰਹੇਗੀ ਅਤੇ ਕਿਸੇ ਵੀ ਕੀਮਤ ਤੇ ਅਣਅਧਿਕਾਰਤ ਅਤੇ ਨਕਲੀ ਦਵਾਈਆਂ ਦੀ ਵਿਕਰੀ ਕਿਸਾਨਾਂ ਨੂੰ ਨਹੀਂ ਹੋਣ ਦਿੱਤੀ ਜਾਵੇਗੀ | ਰਾਜ ਪੱਧਰੀ ਟੀਮ ਵਿਚ ਡਾ. ਰੇਸ਼ਮ ਸਿੰਘ ਖੇਤੀਬਾੜੀ ਅਫ਼ਸਰ, ਡਾ: ਰਜਨੀਸ਼ ਕੁਮਾਰ ਏਡੀਉ (ਪੀਪੀ) ਜ਼ਿਲ੍ਹਾ ਫ਼ਿਰੋਜ਼ਪੁਰ, ਡਾ: ਗੁਰਮੀਤ ਸਿੰਘ ਖੇਤੀਬਾੜੀ ਅਫ਼ਸਰ ਅਤੇ ਡਾ: ਅਵਨਿੰਦਰ ਸਿੰਘ ਮਾਨ ਏਡੀਉ (ਇਨਫੋਰਸਮੈਂਟ) ਜਿਲ੍ਹਾ ਪਟਿਆਲਾ ਸ਼ਾਮਿਲ ਸਨ | ਇਸ ਮੌਕੇ ਜਿਲ੍ਹਾ ਅੰਮਿ੍ਤਸਰ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਡਾ: ਰਣਜੋਤ ਸਿੰਘ, ਡਾ: ਪਿ੍ਤਪਾਲ ਸਿੰਘ, ਡਾ: ਜਤਿੰਦਰ ਸਿੰਘ ਗਿੱਲ (ਸਾਰੇ ਖੇਤੀਬਾੜੀ ਅਫ਼ਸਰ), ਡਾ: ਬਲਵਿੰਦਰ ਸਿੰਘ ਛੀਨਾ ਏਡੀਉ (ਪੀਪੀ), ਡਾ: ਸੁਖਮਿੰਦਰ ਸਿੰਘ ਉੱਪਲ ਏਡੀਉ (ਇਨਫੋਰਸਮੈਂਟ), ਡਾ: ਰਸ਼ਪਾਲ ਸਿੰਘ, ਡਾ: ਹਰਮਨਦੀਪ ਸਿੰਘ, ਡਾ: ਸਤਵਿੰਦਰਬੀਰ ਸਿੰਘ ਅਤੇ ਡਾ: ਕੰਵਲਜੀਤ ਸਿੰਘ (ਸਾਰੇ ਬਲਾਕ ਏਡੀੳ) ਵੀ ਮੌਜੂਦ ਸਨ |
ਟਾਂਗਰਾ, (ਹਰਜਿੰਦਰ ਸਿੰਘ ਕਲੇਰ)-ਖੇਤੀਬਾੜੀ ਮਹਿਕਮੇ ਦੇ ਸੈਕਟਰੀ ਕਾਹਨ ਸਿੰਘ ਪੰਨੂ ਅਤੇ ਡਾ: ਸੁੰਤਤਰ ਕੁਮਾਰ ਐਰੀ: ਡਾਇਰੈਕਟਰ ਖੇਤੀਬਾੜੀ ਵਿਭਾਗ ਵਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਅੱਜ ਬੱਲ ਖੇਤੀ ਸਟੋਰ ਛੱਜਲਵੱਡੀ ਵਿਖੇ ਚੈਕਿੰਗ ਕਰਕੇ ਦਵਾਈਆਂ ਦੇ ਸੈਂਪਲ ਭਰੇ ਗਏ | ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵਲੋਂ ਕਿਸਾਨਾਂ ਨੂੰ ਫ਼ਸਲਾਂ ਲਈ ਚੰਗੀ ਕਿਸਮ ਦੇ ਬੀਜ, ਦਵਾਈਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਨਫੋਰਸਮੈਂਟ ਟੀਮਾਂ ਜਿੰਨਾਂ ਨੂੰ ਤਿੰਨ-ਤਿੰਨ ਜ਼ਿਲਿ੍ਹਆਂ 'ਚ ਕਰਾਸ ਚੈਕਿੰਗ ਦੀਆਂ ਡਿਊਟੀਆਂ ਲਾਈਆਂ ਗਈਆਂ ਸਨ, ਵਲੋਂ ਸਰਕਾਰ ਦੇ ਹੁੰਕਮਾਂ ਤਹਿਤ ਅੱਡਾ ਟਾਂਗਰਾ ਦੇ ਨੇੜੇ ਪਿੰਡ ਛਜਲਵੱਡੀ ਵਿਖੇ ਬੱਲ ਖੇਤੀ ਸਟੋਰ ਵਿਖੇ ਲੋਕਾਂ ਡਾ: ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ, ਡਾ: ਗੁਰਮੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਪੁਨਰਹੇੜ੍ਹੀ, ਡਾ: ਅਰਵਿੰਦਰ ਸਿੰਘ ਮਾਨ ਖੇਤੀਬਾੜੀ ਵਿਕਾਸ ਅਫ਼ਸਰ ਪਟਿਆਲਾ, ਪਿ੍ਤਪਾਲ ਸਿੰਘ ਬਲਾਕ ਅਫ਼ਸਰ ਜੰਡਿਆਲਾ ਗੁਰੂ ਸਮੇਤ ਪਾਰਟੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਈ ਕਿਸਮ ਦੀਆਂ ਦਵਾਈਆਂ ਬਰਾਬਦ ਕਰਕੇ ਸੈਂਪਲ ਭਰੇ ਗਏ | ਇਸ ਦੌਰਾਨ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਬੱਲ ਖੇਤੀ ਸਟੋਰ ਨਾਲ ਤਿੰਨ ਹੋਰ ਸਟੋਰ ਰੱਖੇ ਗਏ ਸਨ, ਜਿੰਨਾਂ ਕਈ ਸਟੋਰ ਬਿਨਾਂ ਮਨਜ਼ੂਰੀ ਹੀ ਖੋਲੇ ਗਏ ਸਨ ਅਤੇ ਮਿਆਦ ਪੁੱਗੀਆਂ ਖੇਤੀਬਾੜੀ ਨਾਲ ਸਬੰਧਤ ਦਵਾਈਆਂ, ਬਿਨ੍ਹਾਂ ਮਨਜ਼ੂਰੀ ਕੰਪਨੀ ਦੀਆਂ ਦਵਾਈਆਂ ਜੋ ਸਰਕਾਰ ਵਲੋਂ ਪੰਜਾਬ 'ਚ ਬੈਨ ਕੀਤੀਆਂ ਗਈਆਂ ਹਨ, ਉਹ ਵੀ ਭਾਰੀ ਮਾਤਰਾਂ ਵਿਚ, ਦੂਸਰੇ ਰਾਜਾਂ ਦੀਆਂ ਦਵਾਈਆਂ ਵੀ ਬਰਾਬਦ ਕਰ ਲਈਆਂ ਗਈਆਂ ਹਨ | ਇਨ੍ਹਾਂ ਦਵਾਈਆਂ ਦੇ ਸੈਂਪਲ ਸਟੋਰ ਦੇ ਮਾਲਕ ਦੀ ਹਾਜ਼ਰੀ ਵਿੱਚ ਭਰੇ ਗਏ ਹਨ | ਬਾਕੀ ਜਾਂਚ ਪੜਤਾਲ ਚੱਲ ਰਹੀ ਹੈ ਗ਼ੈਰ-ਕਾਨੂੰਨੀ ਸਟੋਰ ਵੀ ਐਸ. ਡੀ. ਐਮ. ਕੋਲੋਂ ਮਨਜ਼ੂਰੀ ਲੈ ਕੇ ਸੀਲ ਕਰ ਦਿੱਤੇ ਜਾਣਗੇ | ਖ਼ਬਰ ਲਿਖੇ ਜਾਣ ਤੱਕ ਕਾਰਵਾਈ ਬਰੀਕੀ ਨਾਲ ਚੱਲ ਰਹੀ ਸੀ | ਇਸ ਮੌਕੇ ਸੁਖਮਿੰਦਰ ਸਿੰਘ ਉਪਲ ਏ. ਡੀ. ਓ. ਅੰਮਿ੍ਤਸਰ, ਬਲਵਿੰਦਰ ਸਿੰਘ, ਰਛਪਾਲ ਸਿੰਘ, ਹਰਮਨਦੀਪ ਸਿੰਘ, ਭੁਪਿੰਦਰ ਸਿੰਘ, ਨਵਤੇਜ ਸਿੰਘ ਬੱਲ ਆਦਿ ਹਾਜ਼ਰ ਸਨ |

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਗੇਟ ਰੈਲੀ

ਅੰਮਿ੍ਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)¸ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਭਰਵੀਂ ਗੇਟ ਰੈਲੀ ਕੀਤੀ ਗਈ ਅਤੇ 14-15-16 ਅਗਸਤ ਦੀ 3 ਰੋਜ਼ਾ ਹੜਤਾਲ ਦਾ ਬਿਗਲ ਵਜਾਉਂਦੇ ਵਰਕਰਾਂ ਨੂੰ ਲਾਮਬੱਧ ਕੀਤਾ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਓਠੀਆਂ, 12 ਅਗਸਤ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਉਮਰਪੁਰਾ ਦੇ ਨੌਜਵਾਨ ਦੀ ਬੀਤੇ ਦਿਨੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਉਮਰਪੁਰਾ ਦੇ ਵਸਨੀਕ ਗੁਰਲਾਲ ਸਿੰਘ ਲਾਲੀ ਨੇ ਦੱਸਿਆ ਕੇ ਮੇਰਾ ਭਤੀਜਾ ...

ਪੂਰੀ ਖ਼ਬਰ »

62 ਲੱਖ ਦੀ ਹੈਰੋਇਨ ਸਮੇਤ ਤਸਕਰ ਕਾਬੂ

ਅੰਮਿ੍ਤਸਰ, 12 ਅਗਸਤ (ਰੇਸ਼ਮ ਸਿੰਘ)¸ਅੰਮਿ੍ਤਸਰ ਪੁਲਿਸ ਵਲੋਂ ਤਰਨ ਤਾਰਨ ਦੇ ਇਕ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 125 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਬਰਾਮਦ ਹੋਈ ਹੈਰੋਇਨ ਦੀ ਕੀਮਤ 62 ਲੱਖ ਤੋਂ ਵੀ ਵਧੇਰੇ ਦੱਸੀ ਗਈ ਹੈ | ਇਹ ਖ਼ੁਲਾਸਾ ਅੱਜ ...

ਪੂਰੀ ਖ਼ਬਰ »

ਵਿਆਹ ਵਾਲੇ ਘਰ ਹਮਲਾ, 4 ਜ਼ਖ਼ਮੀ

ਲੋਪੋਕੇ, 12 ਅਗਸਤ (ਗੁਰਵਿੰਦਰ ਸਿੰਘ ਕਲਸੀ)¸ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮੁਜ਼ੱਫ਼ਰਪੁਰਾ ਵਿਖੇ ਵਿਆਹ ਵਾਲੇ ਘਰ ਦਾਖ਼ਲ ਹੋ ਕੇ ਕੁਝ ਲੋਕਾਂ ਵਲੋਂ ਔਰਤਾਂ ਤੇ ਵਿਆਹ ਵਾਲੇ ਲੜਕੇ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪੀੜਤ ਬੀਰ ...

ਪੂਰੀ ਖ਼ਬਰ »

ਕਸ਼ਮੀਰੀ ਲੜਕੀਆਂ ਦੀ ਹਿਫ਼ਾਜ਼ਤ ਲਈ ਸ਼੍ਰੋਮਣੀ ਕਮੇਟੀ ਵਲੋਂ ਹਰ ਸੰਭਵ ਯਤਨ ਕੀਤੇ ਜਾਣਗੇ -ਡਾ. ਰੂਪ ਸਿੰਘ

ਅੰਮਿ੍ਤਸਰ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ)¸ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਵੱਖ-ਵੱਖ ਥਾਵਾਂ 'ਤੇ ਰਹਿ ਰਹੀਆਂ ਕਸ਼ਮੀਰ ਦੀਆਂ ਲੜਕੀਆਂ ਦੀ ਹਿਫ਼ਾਜ਼ਤ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਕਸ਼ਮੀਰ ਦੀਆਂ ਜਿਹੜੀਆਂ ਵੀ ਬੱਚੀਆਂ ...

ਪੂਰੀ ਖ਼ਬਰ »

-ਮਾਮਲਾ ਪਿੰਡ ਪੱਡੇ ਵਿਖੇ ਦੋ ਧਿਰਾਂ ਦੀ ਲੜਾਈ ਦਾ- ਪੁਲਿਸ 'ਤੇ ਪਥਰਾਅ ਦੌਰਾਨ ਡੀ. ਐਸ. ਪੀ. ਅਤੇ ਗੰਨਮੈਨ ਗੰਭੀਰ ਜ਼ਖ਼ਮੀ

ਰਈਆ, 12 ਅਗਸਤ (ਸ਼ਰਨਬੀਰ ਸਿੰਘ ਕੰਗ)-ਦੇਰ ਰਾਤ ਏਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਦੋ ਧਿਰਾਂ ਦੀ ਲੜਾਈ ਹਟਾਉਣ ਗਈ ਪੁਲਿਸ 'ਤੇ ਇੱਟਾਂ ਰੋੜਿਆਂ ਦਾ ਹਮਲਾ ਕਰਨ ਨਾਲ ਡੀ. ਐਸ. ਪੀ. ਬਾਬਾ ਬਕਾਲਾ ਸਾਹਿਬ ਅਤੇ ਉਨ੍ਹਾਂ ਦੇ ਗੰਨਮੈਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਸਾਰੇ ਅਦਾਰੇ ਅੱਜ ਬੰਦ ਰਹਿਣਗੇ

ਅੰਮਿ੍ਤਸਰ, 12 ਅਗਸਤ (ਹਰਮਿੰਦਰ ਸਿੰਘ)¸ਦਿੱਲੀ ਵਿਖੇ ਭਗਤ ਰਵੀਦਾਸ ਜੀ ਦੇ ਅਸਥਾਨ ਨੂੰ ਢਾਹੁਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ 13 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਪੰਜਾਬ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕਾਬੂ, ਮਾਮਲਾ ਦਰਜ

ਅਜਨਾਲਾ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦੇਹਾਤੀ ਦੇ ਐਸ. ਐਸ. ਪੀ. ਸ੍ਰੀ ਵਿਕਰਮਜੀਤ ਦੁੱਗਲ ਦੀਆਂ ਹਦਾਇਤਾਂ ਅਨਸੁਾਰ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਦੋ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ ਮੰਦਰ ਢਾਹੁਣਾ ਭਾਜਪਾ ਦੀ ਨਿੰਦਣਯੋਗ ਕਾਰਵਾਈ-ਧਾਲੀਵਾਲ

ਅੰਮਿ੍ਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨੀਂ ਦਿੱਲੀ ਵਿਖੇ ਸਥਾਨਕ ਭਾਜਪਾ ਅਧਿਕਾਰਤ ਕਾਰਪੋਰੇਸ਼ਨ ਵਲੋਂ ਗੁਰੂ ਰਵਿਦਾਸ ਦੇ ਮੰਦਰ ਨੂੰ ਤੋੜਨ ਦੀ ਕਾਰਵਾਈ ਦੀ ਆਮ ਆਦਮੀ ਪਾਰਟੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਆਮ ਆਦਮੀ ਪਾਰਟੀ ਮਾਝਾ ਜ਼ੋਨ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਜਲਾਲ ਉਸਮਾਂ ਨੇ ਅਕਾਲੀ ਕਾਨਫ਼ਰੰਸ ਵਾਲੇ ਪੰਡਾਲ ਦਾ ਜਾਇਜ਼ਾ ਲਿਆ

ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਵਰੋਸਾਈ ਹੋਈ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਤੇ ਕੀਤੀ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਦੇ ਸਰਬ-ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਵਿਧਾਇਕ ਭਲਾਈਪੁਰ

ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਬੱਪਖੀ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਨਗਰ 'ਚ 15 ਅਗਸਤ ਨੂੰ ਕਾਂਗਰਸ ਪਾਰਟੀ ਵਲੋਂ ਇਕ ਵਿਸ਼ਾਲ ਸਿਆਸੀ ਕਾਨਫ਼ਰੰਸ ਕੀਤੀ ਜਾਵੇਗੀ, ...

ਪੂਰੀ ਖ਼ਬਰ »

-ਮਾਮਲਾ ਬਾਲੀਵੁੱਡ ਅਭਿਨੇਤਰੀ ਸੁਨਾਕਸ਼ੀ ਸਿਨਹਾ ਵਲੋਂ ਭਗਵਾਨ ਵਾਲਮੀਕਿ ਸਮਾਜ ਿਖ਼ਲਾਫ਼ ਅਪਸ਼ਬਦ ਬੋਲਣ ਦਾ- ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਕਮੇਟੀ ਅਜਨਾਲਾ ਅਤੇ ਦਲਿਤ ਸੁਰੱਖਸ਼ਾ ਸੈਨਾ ਦੇ ਕਾਰਕੁੁਨਾਂ ਵਲੋਂ ਸੁਨਾਕਸ਼ੀ ਸਿਨਹਾ ਦਾ ਪੁਤਲਾ ਸਾੜਿਆ

ਅਜਨਾਲਾ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਬਾਲੀਵੁੱਡ ਅਭਿਨੇਤਰੀ ਸੁਨਾਕਸ਼ੀ ਸਿਨਹਾ ਵਲੋਂ ਇਕ ਇੰਟਰਵਿਊ ਦੌਰਾਨ ਭਗਵਾਨ ਵਾਲਮੀਕਿ ਸਮਾਜ ਸਬੰਧੀ ਅਪਸ਼ਬਦ ਬੋਲਣ ਦੇ ਰੋਸ ਵਜੋਂ ਅੱਜ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਕਮੇਟੀ ਅਜਨਾਲਾ ਅਤੇ ਦਲਿਤ ਸੁਰੱਖਸ਼ਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜੰਡਿਆਲਾ ਗੁਰੂ ਹਲਕੇ ਤੋਂ ਟਿਕਟ ਦੇ ਤਿੰਨ ਦਾਅਵੇਦਾਰ ਹੋਣ ਕਰ ਕੇ ਵਰਕਰ ਦੁਬਿਧਾ 'ਚ

ਬੰਡਾਲਾ, 12 ਅਗਸਤ (ਅੰਗਰੇਜ ਸਿੰਘ ਹੁੰਦਲ)-ਵਿਧਾਨ ਸਭਾ ਚੋਣਾਂ ਵਿਚ ਅਜੇ ਢਾਈ ਸਾਲ ਦਾ ਸਮਾਂ ਬਾਕੀ ਪਿਆ ਹੈ ਅਤੇ ਜੰਡਿਆਲਾ ਗੁਰੂ ਹਲਕੇ ਤੋਂ ਹੁਣ ਤੋਂ ਹੀ ਟਿਕਟ ਪ੍ਰਾਪਤ ਕਰਨ ਦੇ ਚਾਹਵਾਨਾਂ ਵਲੋਂ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸ਼੍ਰੋਮਣੀ ...

ਪੂਰੀ ਖ਼ਬਰ »

ਪਿੰਡ ਭੋਮਾ ਵਿਖੇ ਦੁੱਧ ਉਤਪਾਦਨ ਲਈ ਜਾਗਰੂਕਤਾ ਕੈਂਪ ਲਗਾਇਆ

ਮਜੀਠਾ, 12 ਅਗਸਤ (ਜਗਤਾਰ ਸਿੰਘ ਸਹਿਮੀ)- ਡੇਅਰੀ ਵਿਕਾਸ ਵਿਭਾਗ ਅੰਮਿ੍ਤਸਰ ਵਲੋਂ ਡਿਪਟੀ ਡਾਇਰੈਕਟਰ ਡਾ: ਕਸ਼ਮੀਰ ਸਿੰਘ ਦੀ ਅਗਵਾਈ ਵਿਚ ਪਿੰਡ ਭੋਮਾ ਵਿਖੇ ਇਕ ਰੋਜ਼ਾ ਦੁੱਧ ਉਤਪਾਦਕ ਜਾਗਰੁਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਪਸ਼ੂਆਂ ਦੀ ਸਾਂਭ ਸੰਭਾਲ, ਨਸਲ ਕਸ਼ੀ, ...

ਪੂਰੀ ਖ਼ਬਰ »

ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਜੀਵਨ ਜੁਗਤਿ ਸਮਾਗਮ ਲੜੀ ਜਾਰੀ

ਅੰਮਿ੍ਤਸਰ, 12 ਅਗਸਤ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅਰੰਭੀ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦੇ ਤੀਸਰੇ ਦਿਨ ਅੱਜ ਗੁ: ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਚੱਲ ਰਹੇ ਪ੍ਰਾਜੈਕਟਾਂ ਨੂੰ ਬੰਦ ਕਰ ਕੇ ਨੌਜਵਾਨਾਂ ਤੇ ਮੁਲਾਜ਼ਮਾਂ ਨੂੰ ਮੁੜ ਬੇਰੁਜ਼ਗਾਰੀ ਵੱਲ ਧੱਕਿਆ-ਸਰੂਪ ਸਿੰਘ ਸੰਤ

ਜੰਡਿਆਲਾ ਗੁਰੂ, 12 ਅਗਸਤ (ਰਣਜੀਤ ਸਿੰਘ ਜੋਸਨ)-ਪੰਜਾਬ ਅੰਦਰ ਰਾਜ ਕਰ ਰਹੀ ਕਾਂਗਰਸ ਸਰਕਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਵਪਾਰੀ ਵਰਗ ਵਿਰੋਧੀ ਸਾਬਤ ਹੋਈ ਅਤੇ ਪੰਜਾਬ ਦੀ ਜਨਤਾ ਦਾ ਮੋਹ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਭੰਗ ਹੋ ਚੁੱਕਾ | ਇਸ ਗੱਲ ਦਾ ਪ੍ਰਗਟਾਵਾ ਸ: ...

ਪੂਰੀ ਖ਼ਬਰ »

ਮੇਲੇ ਮੌਕੇ ਸਿਹਤ ਵਿਭਾਗ ਰਹੇਗਾ ਪੂਰੀ ਤਰ੍ਹਾਂ ਚੌਕਸ

ਖਾਣ-ਪੀਣ ਵਾਲਾ ਘਟੀਆ ਸਾਮਾਨ ਵੇਚਣ ਵਾਲਿਆਂ ਿਖ਼ਲਾਫ਼ ਹੋਵੇਗੀ ਕਾਰਵਾਈ-ਡਾ: ਚਾਹਲ ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ 14-15-16 ਅਗਸਤ ਨੂੰ ਮਾਨਏ ਜਾ ਰਹੇ ਮੇਲਾ ਰੱਖੜ ਪੁੰਨਿਆਂ ਮੌਕੇ ਜਿੱਥੇ ਸਿਵਲ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਈਦਗਾਹ ਵਿਖੇ 'ਈਦ-ਉਲ-ਅਜ਼ਹਾ' ਦਾ ਤਿਉਹਾਰ ਮਨਾਇਆ

ਮਜੀਠਾ, 12 ਅਗਸਤ (ਮਨਿੰਦਰ ਸਿੰਘ ਸੋਖੀ)-ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ 'ਈਦ-ਉਲ- ਅਜ਼ਹਾ' ਦੇਸ਼ ਅਤੇ ਦੁਨੀਆਂ ਭਰ ਦੇ ਮੁਸਲਮਾਨਾਂ ਵਲੋਂ ਮਨਾਈ ਗਈ | ਇਸੇ ਤਹਿਤ ਮਜੀਠਾ ਦੀ ਈਦਗਾਹ ਵਿਖੇ ਮੁਸਲਮਾਨ ਭਰਾਵਾਂ ਵਲੋਂ ਧਾਰਮਿਕ ਸਮਾਗਮ ਕੀਤਾ ਗਿਆ | ਜਿਸ ਵਿਚ ਇਲਾਕੇ ਦੇ ਤਮਾਮ ...

ਪੂਰੀ ਖ਼ਬਰ »

ਅਜਨਾਲਾ ਤੇ ਰਮਦਾਸ ਦੇ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਾਂਗੇ-ਬੋਨੀ ਅਜਨਾਲਾ

ਅਜਨਾਲਾ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)-ਕੇਂਦਰ ਸਰਕਾਰ ਵਲੋਂ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸ਼ੁਰੂ ਕੀਤੀ ਗਈ ਸਕੀਮ ਤਹਿਤ ਸਾਲ 2015-16 'ਚ ਅਜਨਾਲਾ ਦੇ ਗ਼ਰੀਬ ਪਰਿਵਾਰਾਂ ਲਈ 407 ਅਤੇ ਕਸਬਾ ਰਮਦਾਸ ਦੇ 245 ਮਕਾਨ ਬਣਾਉਣ ਲਈ ਲੋੜੀਂਦੀਆਂ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਪਿੰਡਾਂ ਦੇ ਤੂਫ਼ਾਨੀ ਦੌਰੇ

ਸਠਿਆਲਾ, 12 ਅਗਸਤ (ਜਗੀਰ ਸਿੰਘ ਸਫਰੀ)¸'ਸਾਚਾ ਗੁਰੂ ਲਾਧੋ ਰੇ' ਜੀ ਦੇ ਸਾਲਾਨਾ ਜੋੜ ਮੇਲੇ 'ਤੇ 15 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸੀ ਪਾਰਟੀ ਵਲੋਂ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਪਿੰਡਾਂ ਦੇ ਤੂਫ਼ਾਨੀ ਦੌਰੇ ...

ਪੂਰੀ ਖ਼ਬਰ »

ਮਲਕੀਅਤ ਸਿੰਘ ਏ. ਆਰ. ਵਲੋਂ ਸ਼੍ਰੋਮਣੀ ਅਕਾਲੀ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਦਰਜਨਾਂ ਪਿੰਡਾਂ 'ਚ ਤੂਫ਼ਾਨੀ ਦੌਰੇ

ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ 15 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਤੇ ਕੀਤੀ ਜਾ ਰਹੀ ਵਿਸ਼ਾਲ ਅਕਾਲੀ ਕਾਨਫ਼ਰੰਸ ...

ਪੂਰੀ ਖ਼ਬਰ »

ਵਿਧਾਇਕ ਮੰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ 'ਚ ਵੱਡੀ ਪੱਧਰ 'ਤੇ ਕਰਾਂਗੇ ਸ਼ਮੂਲੀਅਤ-ਡਾ: ਹਰਜੀਤ ਸਿੰਘ ਮੀਆਂਵਿੰਡ

ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਤੇ 15 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰਾਂ ਵਲੋਂ ਕੀਤੇ ਜਾਂਦੇ ਦਾਅਵੇ ਹੋ ਰਹੇ ਨੇ ਖੋਖਲੇ ਸਾਬਤ

ਰਾਜਾਸਾਂਸੀ, 12 ਅਗਸਤ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਦੇ ਨਾਂਅ ਨਾਲ ਵਿਸ਼ਵ ਭਰ ਵਿਚ ਜਾਣਿਆਂ ਜਾਂਦਾ, ਕਰੀਬ 25 ਹਜ਼ਾਰ ਤੋਂ ਵੱਧ ਅਬਾਦੀ ਵਾਲਾ ਕਸਬਾ ਰਾਜਾਸਾਂਸੀ ਕਈ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਤੇ ...

ਪੂਰੀ ਖ਼ਬਰ »

ਕਾਂਗਰਸ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਅਜਨਾਲਾ, 12 ਅਗਸਤ (ਐਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ 'ਚ ਕਾਂਗਰਸ ਆਗੂਆਂ ਤੇ ਸਰਗਰਮ ਕਾਰਕੁਨਾਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ 'ਚ ਹਲਕਾ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਗਰਭਵਤੀ ਲੜਕੀ ਦੀ ਜ਼ਹਿਰ ਖਾਣ ਨਾਲ ਮੌਤ

ਰਾਮ ਤੀਰਥ/ਜਗਦੇਵ ਕਲਾਂ, 12 ਅਗਸਤ (ਧਰਵਿੰਦਰ ਸਿੰਘ ਔਲਖ, ਸ਼ਰਨਜੀਤ ਸਿੰਘ ਗਿੱਲ)-ਪਿੰਡ ਭਿੱਟੇਵੱਢ ਦੀ ਇਕ ਸਾਲ ਪਹਿਲਾਂ ਪਿੰਡ ਖਤਰਾਏ ਕਲਾਂ ਵਿਖੇ ਵਿਆਹੀ ਗਰਭਵਤੀ ਲੜਕੀ ਦੀ ਜ਼ਹਿਰ ਖਾਣ ਨਾਲ ਹਸਪਤਾਲ 'ਚ ਮੌਤ ਹੋ ਗਈ¢ ਮਿ੍ਤਕ ਲੜਕੀ ਰਮਨਦੀਪ ਕੌਰ ਦੇ ਪਿਤਾ ਗੋਪਾਲ ਸਿੰਘ ...

ਪੂਰੀ ਖ਼ਬਰ »

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਭਗਤ ਰਵਿਦਾਸ ਮੰਦਰ ਤੋੜੇ ਜਾਣ ਵਿਰੁੱਧ ਦਿੱਤੇ ਬੰਦ ਦੇ ਸੱਦੇ ਦਾ ਸਮਰਥਨ

ਅੰਮਿ੍ਤਸਰ, 12 ਅਗਸਤ (ਹਰਮਿੰਦਰ ਸਿੰਘ)¸ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਦੀ ਹੰਗਾਮੀ ਮੀਟਿੰਗ ਅੰਮਿ੍ਤਸਰ ਵਿਖੇ ਫ਼ੈੱਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਦਿੱਲੀ ਦੇ ਤੁਗਲਕਾਬਾਦ ਵਿਖੇ ਭਗਤ ਰਵਿਦਾਸ ਦੇ ਪ੍ਰਾਚੀਨ ...

ਪੂਰੀ ਖ਼ਬਰ »

ਪਟਵਾਰੀ ਗੁਰਦਿਆਲ ਸਿੰਘ ਪੱਲ੍ਹਾ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਰਈਆ, 12 ਅਗਸਤ (ਸੁੱਚਾ ਸਿੰਘ ਘੁੰਮਣ)¸ਸ੍ਰੀਮਤੀ ਪਰਮਜੀਤ ਕੌਰ ਦੇ ਸਤਿਕਾਰਯੋਗ ਪਤੀ ਗੁਰਨਿਸ਼ਾਨ ਸਿੰਘ ਪਟਵਾਰੀ, ਬਲਵਿੰਦਰ ਸਿੰਘ ਦੁਬਈ, ਤੇਜਿੰਦਰ ਕੌਰ ਦੇ ਪਿਤਾ ਪਟਵਾਰੀ ਗੁਰਦਿਆਲ ਸਿੰਘ ਪੱਲ੍ਹਾ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਪਹਿਲਾਂ ...

ਪੂਰੀ ਖ਼ਬਰ »

ਅੱਜ ਦੇ ਭੰਡਾਰੀ ਪੁਲ 'ਤੇ ਦਿੱਤੇ ਜਾਣ ਵਾਲੇ ਧਰਨੇ 'ਚ ਵਾਲਮੀਕਿ ਸਮਾਜ ਹੋਵੇਗਾ ਸ਼ਾਮਿਲ- ਗੱਬਰ

ਰਾਮ ਤੀਰਥ, 12 ਅਗਸਤ (ਧਰਵਿੰਦਰ ਸਿੰਘ ਔਲਖ)¸ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਿਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਭੰਡਾਰੀ ਪੁਲ 'ਤੇ 13 ਅਗਸਤ ਨੂੰ ਦਿੱਤੇ ਜਾਣ ਵਾਲੇ ਧਰਨੇ 'ਚ ਭਗਵਾਨ ਵਾਲਮੀਕ ਆਸ਼ਰਮ ਧੂਣਾ ਸਾਹਿਬ ਦੇ ਮਹੰਤ ਮਲਕੀਤ ਨਾਥ ਦੀ ਅਗਵਾਈ 'ਚ ...

ਪੂਰੀ ਖ਼ਬਰ »

ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ, ਮਾਮਲਾ ਦਰਜ

ਛੇਹਰਟਾ, 12 ਅਗਸਤ (ਸੁਰਿੰਦਰ ਸਿੰਘ ਵਿਰਦੀ)¸ਇੰਡੀਆ ਗੇਟ ਬਾਈਪਾਸ ਸਥਿਤ ਹਮੀਦਪੁਰਾ ਕਾਲੋਨੀ ਵਿਖੇ ਗਲੀ ਵਿਚ ਗੇਟ ਕੱਢਣ ਨੂੰ ਲੈ ਕੇ ਚੱਲ ਰਿਹਾ ਝਗੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਰੰਜਿਸ਼ ਤਹਿਤ ਕੁਝ ਨੌਜਵਾਨਾਂ ਨੇ ਗੁਆਂਢ 'ਚ ...

ਪੂਰੀ ਖ਼ਬਰ »

-ਮਾਮਲਾ ਗਲੀ 'ਚ ਗੇਟ ਕੱਢਣ ਦਾ- ਇੰਡੀਆ ਗੇਟ ਬਾਈਪਾਸ ਨਜ਼ਦੀਕ ਹਮੀਦਪੁਰਾ ਕਾਲੋਨੀ ਵਿਖੇ ਰੰਜਸ਼ ਤਹਿਤ ਚਲਾਈਆਂ ਗੋਲੀਆਂ

ਛੇਹਰਟਾ, 12 ਅਗਸਤ (ਸੁਰਿੰਦਰ ਸਿੰਘ ਵਿਰਦੀ)¸ਇੰਡੀਆ ਗੇਟ ਬਾਈਪਾਸ ਸਥਿਤ ਹਮੀਦਪੁਰਾ ਕਾਲੋਨੀ ਵਿਖੇ ਗਲੀ ਵਿਚ ਗੇਟ ਕੱਢਣ ਨੂੰ ਲੈ ਕੇ ਚੱਲ ਰਿਹਾ ਝਗੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਰੰਜਿਸ਼ ਤਹਿਤ ਕੁਝ ਨੌਜਵਾਨਾਂ ਨੇ ਗੁਆਂਢ 'ਚ ...

ਪੂਰੀ ਖ਼ਬਰ »

ਝਾੜੀਆਂ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਅੰਮਿ੍ਤਸਰ, 12 ਅਗਸਤ (ਰੇਸ਼ਮ ਸਿੰਘ)¸ਅੱਜ ਇੱਥੇ ਢੱਪਈ ਰੋਡ ਬੀ-ਬਲਾਕ ਨੇੜੇ ਝਾੜੀਆਂ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਜਿਸ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ | ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਦੀ ਸ਼ਨਾਖ਼ਤ ਕਰਵਾ ਲਈ ਗਈ ਹੈ ...

ਪੂਰੀ ਖ਼ਬਰ »

ਏ. ਟੀ. ਐਮ. 'ਚੋਂ ਚੋਰਾਂ ਨੇ ਉਡਾਈ 9 ਲੱਖ ਤੋਂ ਵਧੇਰੇ ਦੀ ਨਕਦੀ

ਅੰਮਿ੍ਤਸਰ, 12 ਅਗਸਤ (ਰੇਸ਼ਮ ਸਿੰਘ)¸ਚੋਰਾਂ ਵਲੋਂ ਇੱਥੇ ਜੀ.ਟੀ.ਰੋਡ ਸਥਿਤ ਇਕ ਬੈਂਕ ਦੇ ਏ.ਟੀ.ਐਮ. ਮਸ਼ੀਨ 'ਚੋਂ 9 ਲੱਖ ਤੋਂ ਵਧੇਰੇ ਦੀ ਰਕਮ ਚੋਰੀ ਕਰ ਲਈ ਤੇ ਰਫ਼ੂਚੱਕਰ ਹੋ ਗਏ | ਅੱਜ ਸਵੇਰੇ ਜਦੋਂ ਅਧਿਕਾਰੀਆਂ ਨੇ ਬੈਂਕ ਖੋਲਿ੍ਹਆਂ ਤਾਂ ਇਸ ਚੋਰੀ ਦਾ ਪਤਾ ਲੱਗਿਆ | ਇਹ ...

ਪੂਰੀ ਖ਼ਬਰ »

ਸ਼ਹਿਰ 'ਚ ਵੱਖ-ਵੱਖ ਪਾਬੰਧੀਆਂ ਦੇ ਹੁਕਮ ਜਾਰੀ

ਅੰਮਿ੍ਤਸਰ, 12 ਅਗਸਤ (ਰੇਸ਼ਮ ਸਿੰਘ)¸ਕਾਰਜਕਾਰੀ ਮੈਜਿਸਟਰੇਟ ਕਮ ਡੀ.ਸੀ. ਪੁਲਿਸ ਜਗਮੋਹਨ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਸ਼ਹਿਰ 'ਚ ਵੱਖ ਵੱਖ ਤਰਾਂ ਦੀਆਂ ਪਾਬੰਧੀਆਂ ਲਾਈਆਂ ਹਨ ਜਿਸ ...

ਪੂਰੀ ਖ਼ਬਰ »

ਪੰਜਾਬ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 2 ਮਹੀਨੇ 5 ਦਿਨ ਦੀ ਯਾਤਰਾ ਕਰ ਕੇ ਪਹੁੰਚੇ ਲਾਲ ਸਿੰਘ ਤੇ ਪਰਿਵਾਰ ਦਾ ਬਾਬਾ ਕੁਲਵੰਤ ਸਿੰਘ ਵਲੋਂ ਸਨਮਾਨ

ਮਿਆਣੀ, 12 ਅਗਸਤ (ਹਰਜਿੰਦਰ ਸਿਘ ਮੁਲਤਾਨੀ)-ਸਿੱਖੀ ਮਿਸ਼ਨ ਦੇ ਜਜ਼ਬੇ ਨਾਲ ਭਰੇ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਤਲਵੰਡੀ ਡੋਗਰਾਂ ਦੇ ਲਾਲ ਸਿੰਘ ਨੇ ਪਰਿਵਾਰ ਸਮੇਤ ਸੈਂਕੜੇ ਕਿਲੋਮੀਟਰ ਦੂਰੀ ਪੈਦਲ ਤੈਅ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕੀਤੇ, ...

ਪੂਰੀ ਖ਼ਬਰ »

2 ਪਿਸਤੌਲਾਂ ਤੇ ਚੋਰੀ ਦੇ ਮੋਟਰਸਾਈਕਲ ਸਣੇ ਦੋ ਨੌਜਵਾਨ ਕਾਬੂ

ਅੰਮਿ੍ਤਸਰ, 12 ਅਗਸਤ (ਰੇਸ਼ਮ ਸਿੰਘ)¸ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲਿਸ ਨੇ 2 ਨੌਜਵਾਨਾਂ ਨੂੰ ਅੰਮਿ੍ਤਸਰ 'ਚ ਕਾਬੂ ਕਰ ਲਿਆ ਹੈ ਜੋ ਕਿ ਬਿਨ੍ਹਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ 'ਚ ਘੁੰਮ ਰਹੇ ਸਨ | ਪੁਲਿਸ ਨੇ ਇਨ੍ਹਾਂ ਦੀ ਤਲਾਸ਼ੀ ਲੈ ਕੇ 2 ਪਿਸਤੌਲ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX