ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਟਰਨੈੱਟ ਨੰਬਰ ਰਾਹੀਂ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਏਲਾਂਤੇ ਮਾਲ 'ਚ ਬੰਬ ਹੋਣ ਧਮਕੀ ਭਰੀ ਕਾਲ ਆਈ ਤਾਂ ਪੁਲਿਸ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ | ਤੁਰੰਤ ਹਰਕਤ ਵਿਚ ਆਈਆਂ ਪੁਲਿਸ ਦੀਆਂ ਟੀਮਾਂ ਏਲਾਂਤੇ ਮਾਲ ਪਹੁੰਚੀਆਂ ਅਤੇ ਮਾਲ ਨੂੰ ਖ਼ਾਲੀ ਕਰਵਾਇਆ ਗਿਆ | ਪੁਲਿਸ ਨੇ ਲੋਕਾਂ ਨੂੰ ਤੁਰੰਤ ਮਾਲ ਤੋਂ ਬਾਹਰ ਕੱਢ ਦਿੱਤਾ ਅਤੇ ਬੇਸਮੈਂਟ 'ਚ ਖੜ੍ਹੇ ਲੋਕਾਂ ਦੇ ਵਾਹਨਾਂ ਨੂੰ ਵੀ ਬਾਹਰ ਕੱਢਣ ਦੀ ਮੌਹਲਤ ਨਹੀਂ ਦਿੱਤੀ ਗਈ | ਪੰਜ ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਪੁਲਿਸ ਟੀਮਾਂ ਮਾਲ ਅੰਦਰ ਬੰਬ ਲੱਭਦੀਆਂ ਰਹੀਆਂ ਪਰ ਅਖੀਰ ਧਮਕੀ ਭਰੀ ਕਾਲ ਝੂਠੀ ਨਿਕਲੀ ਅਤੇ ਕੋਈ ਵੀ ਅਜਿਹੀ ਸ਼ੱਕੀ ਚੀਜ਼ ਪੁਲਿਸ ਨੂੰ ਬਰਾਮਦ ਨਹੀਂ ਹੋਈ | ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਸਮੇਂ ਵੀ. ਓ. ਆਈ. ਪੀ. ਦੀ ਮਦਦ ਨਾਲ ਪੁਲਿਸ ਕੰਟਰੋਲ ਰੂਮ ਨੂੰ ਕਾਲ ਕਰਕੇ ਕਿਸੇ ਨੇ ਏਲਾਂਤੇ ਵਿਚ ਬੰਬ ਰੱਖਣ ਦੀ ਧਮਕੀ ਦਿੱਤੀ, ਜਿਸ ਦੇ ਬਾਅਦ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ, ਬੰਬ ਨਿਰੋਧੀ ਦਸਤਿਆਂ ਦੀਆਂ ਟੀਮਾਂ ਸਮੇਤ ਇਲਾਕਾ ਪੁਲਿਸ ਮੌਕੇ 'ਤੇ ਪਹੁੰਚੀ ਗਈ | ਇਸ ਦੇ ਇਲਾਵਾ ਐਾਬੂਲੈਂਸਾਂ ਅਤੇ ਸੀ.ਆਰ.ਪੀ.ਐੱਫ. ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ | ਮਾਲ ਦੇ ਸੁਰੱਖਿਆ ਕਰਮੀਆਂ ਨਾਲ ਮਿਲ ਕੇ ਪੁਲਿਸ ਟੀਮਾਂ ਨੇ ਮਾਲ ਅੰਦਰ ਬਣੇ ਸਿਨੇਮਾ ਘਰਾਂ ਅੰਦਰੋਂ ਵੀ ਲੋਕਾਂ ਨੂੰ ਬਾਹਰ ਕੱਢਿਆ ਅਤੇ ਬੇਸਮੈਂਟ ਸਮੇਤ ਮਾਲ ਦੀ ਹਰ ਮੰਜ਼ਿਲ 'ਤੇ ਪੁਲਿਸ ਟੀਮਾਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ | ਮਾਲ ਦੇ ਇਕ-ਇਕ ਸ਼ੋਅਰੂਮ ਦੀ ਜਾਂਚ ਕੀਤੀ ਗਈ ਅਤੇ ਕਿਸੇ ਵੀ ਵਿਅਕਤੀ ਨੂੰ ਜਾਂਚ ਦੌਰਾਨ ਮਾਲ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਪੁਲਿਸ ਟੀਮਾਂ ਵਲੋਂ ਪੂਰੇ ਮਾਲ ਦੀ ਘੇਰਾਬੰਦੀ ਕਰ ਲਈ ਗਈ | ਮਾਲ ਬੰਦ ਹੋਣ ਕਰਕੇ ਬਾਹਰ ਦੀਆਂ ਪਾਰਕਿੰਗਾਂ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਮਾਲ ਦੇ ਨੇੜੇ ਦੀਆਂ ਸੜਕਾਂ 'ਤੇ ਬੁਰੀ ਤਰ੍ਹਾਂ ਜਾਮ ਲੱਗ ਗਿਆ | ਲੋਕ ਲੰਬਾ ਸਮਾਂ ਟ੍ਰੈਫਿਕ ਜਾਮ ਵਿਚ ਫਸੇ ਰਹੇ |
ਈਦ ਹੋਣ ਕਾਰਨ ਖਚਾਖਚ ਭਰਿਆ ਸੀ ਏਲਾਂਤੇ ਮਾਲ
ਈਦ ਦੀ ਛੁੱਟੀ ਹੋਣ ਕਰਕੇ ਵੱਡੀ ਗਿਣਤੀ 'ਚ ਲੋਕ ਏਲਾਂਤੇ ਮਾਲ ਪਹੁੰਚੇ ਹੋਏ ਸਨ | ਇਨ੍ਹਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ | ਮਾਲ ਅੰਦਰ ਬੰਬ ਹੋਣ ਦੀ ਅਫ਼ਵਾਹ ਫੈਲੀ ਤਾਂ ਲੋਕਾਂ ਨੂੰ ਲੱਗਿਆ ਕਿ 15 ਅਗਸਤ ਦੀ ਸੁਰੱਖਿਆ ਨੂੰ ਲੈ ਕੇ ਮਾਲ ਅੰਦਰ ਮੌਕ ਡਰਿੱਲ ਕੀਤੀ ਜਾ ਰਹੀ ਹੈ ਪਰ ਵੱਡੀ ਗਿਣਤੀ ਵਿਚ ਪੁਲਿਸ ਦੇ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਲੱਗਿਆ ਕਿ ਮਾਮਲਾ ਕੁਝ ਹੋਰ ਹੀ ਹੈ | ਇਸ ਮੌਕੇ ਚੰਡੀਗੜ੍ਹ ਪੁਲਿਸ ਦੀ ਐੱਸ. ਐੱਸ. ਪੀ. ਨਿਲਾਬਰੀ ਜਗਦਲੇ ਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀ. ਓ. ਆਈ. ਪੀ. ਇੰਟਰਨੈੱਟ ਰਾਹੀਂ ਪੁਲਿਸ ਕੰਟਰੋਲ ਰੂਮ ਨੂੰ ਇਹ ਸੂਚਨਾ ਮਿਲੀ ਸੀ, ਜਿਸ ਦੇ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਮਾਲ ਅੰਦਰ ਸਰਚ ਆਪਰੇਸ਼ਨ ਚਲਾਇਆ ਗਿਆ ਹੈ, ਹਾਲਾਂਕਿ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੱਕੀ ਵਸਤੂ ਪੁਲਿਸ ਨੂੰ ਬਰਾਮਦ ਨਹੀਂ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਕਾਲ ਕਰਨ ਵਾਲੇ ਦਾ ਪਤਾ ਲਗਾਉਣ ਵਿਚ ਜੁੱਟੀ ਹੋਈ ਹੈ |
ਧਾਰਾ-370 ਹਟਾਏ ਜਾਣ ਦੇ ਬਾਅਦ ਇਮਰਾਨ ਖ਼ਾਨ ਨੇ ਪੁਲਵਾਮਾ ਵਰਗੇ ਹਮਲੇ ਹੋਣ ਦੀ ਦਿੱਤੀ ਸੀ ਧਮਕੀ
15 ਅਗਸਤ ਦੀ ਸੁਰੱਖਿਆ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਕਸ਼ਮੀਰ ਵਿਚ ਧਾਰਾ-370 ਹਟਾਏ ਜਾਣ ਕਰਕੇ ਵੀ ਚੌਕੰਨੀਆਂ ਹਨ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਭਾਰਤ ਨੂੰ ਇਹ ਧਮਕੀ ਵੀ ਦਿੱਤੀ ਗਈ ਸੀ ਕਿ ਧਾਰਾ-370 ਹਟਾਉਣ ਕਰਕੇ ਭਾਰਤ ਵਿਚ ਪੁਲਵਾਮਾ ਵਰਗੇ ਆਤਮਘਾਤੀ ਹਮਲੇ ਹੋ ਸਕਦੇ ਹਨ | ਅਜਿਹੇ ਮਾਹੌਲ ਨੂੰ ਦੇਖਦਿਆਂ ਹੋਇਆ ਪੁਲਿਸ ਲੋਕਾਂ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਕੁਤਾਹੀ ਨਹੀਂ ਵਰਤਣਾ ਚਾਹੰੁਦੀ ਹੈ |
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਘਰੇਲੂ ਝਗੜੇ ਦੇ ਕਾਰਨ ਇਕ ਵਿਅਕਤੀ ਵਲੋਂ ਆਪਣੀ ਪਤਨੀ 'ਤੇ ਤੇਜ਼ਧਾਰ ਪੇਪਰ ਕਟਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਨੇ ਮੁਲਜ਼ਮ ਿਖ਼ਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ...
ਚੰਡੀਗੜ੍ਹ, 12 ਅਗਸਤ (ਰਣਜੀਤ ਸਿੰਘ)- ਮੁਸਲਿਮ ਭਾਈਚਾਰੇ ਨੇ ਚੰਡੀਗੜ੍ਹ 'ਚ ਬਕਰੀਦ (ਈਦ-ਉਲ-ਜੂਹਾ) ਦਾ ਤਿਉਹਾਰ ਧਾਰਮਿਕ ਭਾਵਨਾ ਨਾਲ ਮਨਾਉਂਦੇ ਹੋਏ ਇਕ ਦੂਜੇ ਦੇ ਗਲੇ ਲੱਗ ਕੇ ਬਕਰੀਦ ਦੀ ਮੁਬਾਰਕਬਾਦ ਦਿੱਤੀ | ਮੁਸਲਿਮ ਭਾਈਚਾਰੇ ਦੇ ਲੋਕ ਸੋਮਵਾਰ ਦੀ ਸਵੇਰ ਨੂੰ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਸੰਗਰੂਰ ਦੇ ਰਹਿਣ ਵਾਲੇ 3 ਲੜਕਿਆਂ ਨੂੰ 2 ਔਰਤਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤਾਂ ਆਪਣੇ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਰੇਲ ਗੱਡੀ ਰਾਹੀਂ ਗਵਾਲੀਅਰ ਤੋਂ ਚੰਡੀਗੜ੍ਹ ਆ ਰਹੇ ਮੁਹਾਲੀ ਦੇ ਇਕ ਪਰਿਵਾਰ ਦੇ ਕਰੀਬ 9 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ | ਚੋਰਾਂ ਨੇ ਬੜੀ ਚਲਾਕੀ ਨਾਲ ਗੱਡੀ ਦੇ ਅੰਦਰ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਦੇਸੀ ਗੰਨ (ਇਕ ਨਾਲੀ) ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਸੈਕਟਰ-52 ਦੇ ਰਹਿਣ ਵਾਲੇ ਰਿੰਕੂ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸੈਕਟਰ-36 ਵਿਚ ਤਾਇਨਾਤ ...
ਚੰਡੀਗੜ੍ਹ, 12 ਅਗਸਤ (ਆਰ.ਐੱਸ.ਲਿਬਰੇਟ)- ਨਗਰ ਨਿਗਮ ਨੇ ਪਾਣੀ ਸਪਲਾਈ ਸੇਵਾ ਦਰਾਂ ਦੁੱਗਣੀਆਂ ਕਰਨ ਦੀ ਵਿਉਂਤ ਬਣਾ ਲਈ ਹੈ, ਇਹ ਸਦਨ 'ਤੇ ਹੈ ਕਿ ਕਿੰਨਾ ਵਾਧਾ ਕਰਨਾ ਹੈ | ਕਰੋੜਾਂ ਦੇ ਬਕਾਏ ਨੂੰ ਛੱਡ ਨਗਰ ਨਿਗਮ ਪਾਣੀ ਸਪਲਾਈ ਦੀਆਂ ਦਰਾਂ ਵਿਚ ਪਿਛਲੇ ਕਈ ਸਾਲਾਂ ਤੋਂ ...
ਚੰਡੀਗੜ੍ਹ, 12 ਅਗਸਤ (ਐੱਨ.ਐੱਸ.ਪਰਵਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਸ਼ਬਦ ਗੁਰੂ ਯਾਤਰਾ (ਅੰਤਰਰਾਸ਼ਟਰੀ ਨਗਰ ਕੀਰਤਨ) ਜੋ ਵੱਖ-ਵੱਖ ...
ਚੰਡੀਗੜ੍ਹ, 12 ਅਗਸਤ (ਵਿਕਰਮਜੀਤ ਸਿੰਘ ਮਾਨ )- ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ. ਸ਼ਮਸ਼ੇਰ ਸਿੰਘ ਦੂਲੋਂ ਨੇ 13 ਅਗਸਤ ਨੂੰ ਸਮੂਹ ਦਲਿਤ ਭਾਈਚਾਰੇ ਵਲੋਂ ਦਿੱਲੀ ਵਿਖੇ ਰਵਿਦਾਸ ਮੰਦਿਰ ਢਾਹੇ ਜਾਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਦਿੱਤੇ ਗਏ ...
ਚੰਡੀਗੜ੍ਹ, 12 ਅਗਸਤ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਹਰਿਆਣਾ 'ਚ ਐਡਮਨਿਸਟ੍ਰੇਟਿਵ ਟਿ੍ਬਿਊਨਲ 'ਹੈਟ' ਬਣਾਏ ਜਾਣ ਦੇ ਵਿਰੋਧ 'ਚ ਹੜਤਾਲ ਸੋਮਵਾਰ ਨੂੰ ਵੀ ਜਾਰੀ ਰਹੀ | ਬਾਰ ਐਸੋਸੀਏਸ਼ਨ ਵਲੋਂ ਵਕੀਲਾਂ ਨੂੰ 13 ਅਗਸਤ ...
ਚੰਡੀਗੜ੍ਹ, 12 ਅਗਸਤ (ਆਰ.ਐੱਸ.ਲਿਬਰੇਟ)-ਵਾਰਡ ਨੰਬਰ-22 ਦੇ ਕੌਾਸਲਰ ਸ੍ਰੀ ਦਵੇਸ਼ ਮੌਦਗਿੱਲ ਨੇ ਸੈਕਟਰ 47-ਸੀ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ | ਅੱਜ ਇਸ ਤਹਿਤ ਲਗਭਗ 50 ਬੂਟੇ ਲਗਾਏ ਗਏ | ਇਸ ...
ਚੰਡੀਗੜ੍ਹ, 12 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-52 'ਚ ਬੀਤੀ ਰਾਤ ਇਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਰਕੇ ਇਕ 12 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਜ਼ਖ਼ਮੀ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਲੜਕੀ ਦੀ ਪਛਾਣ 12 ਸਾਲ ਦੀ ਮੋਨਿਕਾ ਵਜੋਂ ਹੋਈ ...
ਚੰਡੀਗੜ੍ਹ, 12 ਅਗਸਤ (ਆਰ.ਐੱਸ.ਲਿਬਰੇਟ)- ਨਨਕਾਣਾ ਸਾਹਿਬ ਤੋਂ ਸਿੱਖ ਜਥਾ ਕੌਮਾਂਤਰੀ ਨਗਰ ਕੀਰਤਨ ਸਹਿਤ ਚੰਡੀਗੜ੍ਹ ਦੇਰ ਰਾਤ ਸੈਕਟਰ-17 ਵਿਚ ਪਹੁੰਚਿਆ ਅਤੇ ਨਗਰ ਨਿਗਮ ਚੰਡੀਗੜ੍ਹ ਵਲੋਂ ਪਰੇਡ ਗਰਾਊਾਡ ਨੇੜੇ ਭਰਵਾਂ ਸਵਾਗਤ ਕੀਤਾ ਗਿਆ | ਨਿਗਮ ਵਲੋਂ ਵੇਰਕਾ ਦੇ ਮਿੱਠੇ ...
ਚੰਡੀਗੜ੍ਹ, 12 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਅਲੁਮਨੀ ਐਸੋਸੀਏਸ਼ਨ ਅਤੇ ਇੰਡੀਅਨ ਥੀਏਟਰ ਵਿਭਾਗ ਵਲੋਂ ਅੱਜ ਪੰਜਾਬ ਕਲਾ ਭਵਨ ਸੈਕਟਰ-16 ਵਿਖੇ 'ਅੱਗ ਦੀ ਇਕ ਬਾਤ ਹੈ' ਨਾਟਕ ਦੀ ਪੇਸ਼ਕਾਰੀ ਦਿੱਤੀ ਗਈ | ਖਚਾਖਚ ਭਰੇ ਹਾਲ ਵਿਚ ਮੌਜੂਦ ਦਰਸ਼ਕਾਂ ਨੇ ਨਾਟਕ ...
ਚੰਡੀਗੜ੍ਹ, 12 ਅਗਸਤ (ਅ.ਬ.)-ਪੰਜਾਬ ਸਰਕਾਰ ਨਿੱਜੀ ਉਦਯੋਗਿਕ ਪਾਰਕਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੂਬੇ 'ਚ ਨਿੱਜੀ ਉਦਯੋਗਿਕ ਪਾਰਕਾਂ ਨੂੰ ਸੀ. ਐੱਲ. ਯੂ. ਈ. ਡੀ. ਸੀ. ਤੋਂ ਛੋਟ ਦੇਵੇਗੀ | ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ...
ਚੰਡੀਗੜ੍ਹ, 12 ਅਗਸਤ (ਮਨਜੋਤ ਸਿੰਘ ਜੋਤ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਖੇ ਐੱਨ. ਐੱਸ. ਐੱਸ. ਯੂਨਿਟ ਵਲੋਂ ਵਾਤਾਵਰਨ ਸੁਸਾਇਟੀ ਦੇ ਸਹਿਯੋਗ ਨਾਲ ਕਾਲਜ ਦੇ ਅੰਦਰ ਅਤੇ ਆਲ਼ੇ-ਦੁਆਲੇ ਸਫ਼ਾਈ ਮੁਹਿੰਮ ਚਲਾਈ ਗਈ ¢ ਇਹ ਪ੍ਰੋਗਰਾਮ ਸਵੱਛ ਭਾਰਤ-2019 ਪੱਖਵਾੜਾ ...
ਚੰਡੀਗੜ੍ਹ, 12 ਅਗਸਤ (ਐੱਨ.ਐੱਸ. ਪਰਵਾਨਾ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੇ ਕੈਂਪ 'ਚੋਂ ਐਲਾਨ ਕੀਤਾ ਗਿਆ ਹੈ ਕਿ ਭਾਵੇਂ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਸਰਬਹਿੰਦ ਕਾਂਗਰਸ ਕਮੇਟੀ ਦੇ ਅੰਤਿ੍ਮ ਪ੍ਰਧਾਨ ਦਾ ਪਦ ਸੰਭਾਲ ਲਿਆ ਗਿਆ ਹੈ ਪਰ ਇਸ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਮਿਲਕਫੈੱਡ ਪੰਜਾਬ ਵਲੋਂ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਦੇ ਕੀਤੇ ਵਾਧੇ ਨੂੰ ਨਕਾਰਦੇ ਹੋਏ ਸੂਬੇ ਦੇ ਸਮੂਹ ਮਿਲਕ ਪਲਾਂਟਾਂ ਦੇ ਬਾਹਰ ਦੁੱਧ ਉਤਪਾਦਕਾਂ ਨੇ ਧਰਨੇ ਦਿੰਦਿਆਂ ਸਰਕਾਰ ਅਤੇ ਮਿਲਕਫੈੱਡ ਿਖ਼ਲਾਫ਼ ਜਬਰਦਸਤ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਕਰਨ ਅਤੇ ਉਨ੍ਹਾਂ ਨੂੰ ਸਿਹਤਮੰਦ ਬਣਾਉਣ ਲਈ ਸਿਵਲ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਨੂੰ ਮੰਗ ਪੱਤਰ ਸੌਾਪਿਆ ਗਿਆ | ...
ਡੇਰਾਬੱਸੀ, 12 ਅਗਸਤ (ਸ਼ਾਮ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅੱਜ ਸ਼ਾਮ ਸਮੇਂ ਡੇਰਾਬੱਸੀ ਵਿਖੇ ਪਹੰੁਚਣ 'ਤੇ ਸੰਗਤਾਂ ਦੇ ਠਾਠਾਂ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਸਥਾਨਕ ਪ੍ਰਾਚੀਨ ਸ਼ਿਵ ਮੰਦਰ ਮਟੌਰ ਵਿਖੇ ਅੰਤਰਰਾਸ਼ਟਰੀ ਪੁਆਧੀ ਮੰਚ ਦੀ ਮੀਟਿੰਗ ਹੋਈ, ਜਿਸ 'ਚ 7 ਮੈਂਬਰੀ ਵਿਧਾਨਕਾਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਸੰਸਥਾ ਨੂੰ ਰਜਿਸਟਰਡ ਕਰਵਾਉਣ ਸਬੰਧੀ ਹਾਜ਼ਰ ਮੈਂਬਰਾਂ ...
ਪੰਚਕੂਲਾ, 12 ਅਗਸਤ (ਕਪਿਲ)-ਕਾਲਕਾ ਦੇ ਰਾਮਪੁਰ ਸਿਊੜੀ ਵਿਖੇ ਬੀਤੀ ਦੇਰ ਰਾਤ ਕਰੀਬ 1.30 ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਲਕਾ ਤੋਂ ਪਿੰਜੌਰ ਵੱਲ ਆ ਰਿਹਾ ਇਕ ਮੋਟਰਸਾਈਕਲ ਸਵਾਰ ਨੌਜਵਾਨ ਅਚਾਨਕ ਪੈਟਰੋਲ ...
ਮੁੱਲਾਂਪੁਰ ਗਰੀਬਦਾਸ, 12 ਅਗਸਤ (ਖੈਰਪੁਰ)-ਕਸਬਾ ਨਵਾਂਗਰਾਉਂ ਦੀ ਜਨਤਾ ਕਾਲੋਨੀ ਵਿਖੇ ਬੀਤੀ ਦੇਰ ਰਾਤ ਇਕ ਨਸ਼ੇੜੀ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਆਪਣੇ ਘਰ ਦੀ ਛੱਤ 'ਤੇ ਸ਼ਰਾਬ ਪੀ ਰਿਹਾ ਸੀ ਅਤੇ ਜਦੋਂ ਉਸ ਦਾ ਪਿਤਾ ਰਣਧੀਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਨੌਜਵਾਨ ...
ਖਿਜ਼ਰਾਬਾਦ, 12 ਅਗਸਤ (ਰੋਹਿਤ ਗੁਪਤਾ)-ਸਥਾਨਕ ਕਸਬੇ ਵਿਖੇ ਬਿੰਦਰੱਖ ਰੋਡ 'ਤੇ ਇਕ ਤੇਜ਼ ਰਫ਼ਤਾਰ ਟਰੈਕਟਰ ਨੇ ਬਿੰਦਰੱਖ ਵਲੋਂ ਸਕੂਟਰ 'ਤੇ ਆ ਰਹੇ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਦੋਵੇਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ...
ਮੁੱਲਾਂਪੁਰ ਗਰੀਬਦਾਸ, 12 ਅਗਸਤ (ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ ਵਿਚਾਲੇ ਸਥਿਤ ਪ੍ਰਾਚੀਨ ਮਾਤਾ ਜੈਅੰਤੀ ਦੇਵੀ ਮੰਦਰ ਵਿਖੇ ਸਾਲਾਨਾ ਮੇਲਾ 14 ਤੇ 15 ਅਗਸਤ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੇਲੇ ਵਿਚ ਆਉਣ-ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਯੂ. ਪੀ. ਦੇ ਸਾਬਕਾ ਜੇਲ੍ਹ ਮੰਤਰੀ, ਮੌਜੂਦਾ ਐੱਮ. ਐਲ. ਸੀ. ਅਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਦੁਨੀਆ ਭਰ ਦੇ ਸਿੱਖ ਸਮਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜੇ ਸਮਾਜ ਨੂੰ ...
ਪੰਚਕੂਲਾ, 12 ਅਗਸਤ (ਕਪਿਲ)-ਪੰਚਕੂਲਾ ਦੀ ਜਾਮਾ ਮਸਜਿਦ ਵਿਖੇ ਈਦ-ਉੱਲ-ਜੂਹਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਮਸਜਿਦ ਵਿਖੇ ਪਹੁੰਚ ਕੇ ਜਿੱਥੇ ਨਮਾਜ ਅਦਾ ਕੀਤੀ, ਉੱਥੇ ਹੀ ਇਕ ਦੂਜੇ ਨੂੰ ਈਦ ਦੀ ਵਧਾਈ ਵੀ ...
ਜ਼ੀਰਕਪੁਰ, 12 ਅਗਸਤ (ਅਵਤਾਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅੱਜ ਜ਼ੀਰਕਪੁਰ ਪੁੱਜਣ 'ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਪੰਜਾਬ ਸਟੇਟ ਵੈਟਰਨਰੀ ਅਫ਼ਸਰਜ਼ ਐਸੋਸੀਏਸ਼ਨ ਦੀ ਸੂਬਾ ਕਾਰਜਕਰਨੀ ਦੀ ਇਕ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਅਸ਼ੋਕ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੈਟਰਨਰੀ ਡਾਕਟਰਾਂ ਨੂੰ ਆਪਣੀ ਡਿਊਟੀ ...
ਖਰੜ, 12 ਅਗਸਤ (ਗੁਰਮੁੱਖ ਸਿੰਘ ਮਾਨ)-ਸੂਬਾ ਸਰਕਾਰ ਵਲੋਂ ਨਗਰ ਕੌਾਸਲ ਖਰੜ ਰਾਹੀਂ ਪਿੰਡ ਬਡਾਲੀ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਇਥੇ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ...
ਜ਼ੀਰਕਪੁਰ, 12 ਅਗਸਤ (ਅਵਤਾਰ ਸਿੰਘ)-ਚੰਡੀਗੜ੍ਹ ਸਥਿਤ ਏਲਾਂਤੇ ਮੌਲ ਵਿਚ ਬੰਬ ਰੱਖਣ ਦੀ ਅਫਵਾਹ ਅਤੇ ਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਕੁਲਦੀਪ ਚਾਹਲ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ੀਰਕਪੁਰ ਪੁਲਿਸ ਵਲੋਂ ...
ਐੱਸ. ਏ. ਐੱਸ. ਨਗਰ, 12 ਅਗਸਤ (ਝਾਂਮਪੁਰ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 17 ਅਗਸਤ ਨੂੰ ਦੇਸ਼ ਕੌਮ ਤੇ ਧਰਮ ਖਾਤਰ ਹਜਾਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੀ ਯਾਦ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ...
ਐੱਸ. ਏ. ਐੱਸ. ਨਗਰ, 12 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਮਾਗਮ ਕਰਵਾਇਆ ਗਿਆ | ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਕਰਵਾਏ ਗਏ ਧਾਰਮਿਕ ਸਮਾਗਮ 'ਚ ਭਾਈ ਮਲਕੀਤ ਸਿੰਘ ...
ਚੰਡੀਗੜ੍ਹ, 12 ਅਗਸਤ (ਆਰ.ਐਸ.ਲਿਬਰੇਟ)- 13 ਅਗਸਤ ਨੂੰ ਰਾਜ ਪੱਧਰੀ ਬੈਂਕਰ ਕਮੇਟੀ ਦੀ ਸਰਵਪੱਖੀ ਆਰਥਿਕ ਵਿਕਾਸ 'ਚ ਯੋਗਦਾਨ 'ਤੇ ਸਮੀਖਿਆ ਬੈਠਕ ਹੋਵੇਗੀ, ਜਿਸ 'ਚ ਕਮੇਟੀ ਇਕ ਤਿਮਾਹੀ ਸਬੰਧੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਅਤੇ ਭਵਿੱਖ ਵਿਚ ਕਮਜ਼ੋਰ ਖੇਤਰਾਂ ਦੀ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਉਦਯੋਗਿਕ ਖੇਤਰ ਫੇਜ਼-8 'ਚ ਨਿਰਮਾਣ ਅਧੀਨ ਬਿਲਡਿੰਗ ਦੀ ਸ਼ਟਰਿੰਗ ਨਾਲ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਰਾਮਪਾਲ ਉਰਫ ਰਮੇਸ਼ਵਰ ਮੂਲ ਵਾਸੀ ਬੰਗਾਲ ਤੇ ...
ਪੰਚਕੂਲਾ, 12 ਅਗਸਤ (ਕਪਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅੱਜ ਪੰਚਕੂਲਾ ਵਿਖੇ ਪਹੁੰਚਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇਤਿਹਾਸਕ ਗੁਰਦੁਆਰਾ ...
ਪੰਚਕੂਲਾ, 12 ਅਗਸਤ (ਕਪਿਲ)- ਪੰਚਕੂਲਾ ਦੇ ਸੈਕਟਰ-3 ਵਿਚ ਬੀਤੇ ਦਿਨ ਹੋਈ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਹਤਿਆਰੇ ਨੂੰ ਗਿ੍ਫ਼ਤਾਰ ਕਰ ਲਿਆ ਹੈ¢ ਪੁਲਿਸ ਨੇ ਮਿ੍ਤਕ ਗਗਨਦੀਪ ਦੇ ਨਾਲ਼ ਆਏ ਲੜਕੇ ਸੰਦੀਪ ਉਰਫ ਸੀਪੂ ਨੂੰ ਗਿ੍ਫ਼ਤਾਰ ਕੀਤਾ ਹੈ¢ ਮੁਜਰਮ ਸੰਦੀਪ ਨੇ ...
ਐੱਸ. ਏ. ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਪੀ. ਡਬਲਿਊ. ਡੀ. 'ਚ ਤਾਇਨਾਤ ਸੁਪਰਵਾਈਜਰ ਸਤਪਾਲ ਨਾਲ ਕ੍ਰੈਡਿਟ ਕਾਰਡ ਰਾਹੀਂ 20 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸਤਪਾਲ ਨੇ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਹੀ ਉਸ ਦਾ ਕ੍ਰੈਡਿਟ ...
ਐੱਸ. ਏ. ਐੱਸ. ਨਗਰ, 12 ਅਗਸਤ (ਰਾਣਾ)-ਲਹਿਰੀ ਸ਼ਾਹ ਮੰਦਰ ਰੋਡ ਨਜ਼ਦੀਕ ਡਾ. ਸਰਦਾਨਾ ਬੱਚਿਆਂ ਵਾਲੇ ਸਥਿਤ ਅਰਜਨ ਆਯੂਰਵੈਦਿਕ ਹਸਪਤਾਲ ਨੂੰ ਆਈ. ਏ. ਏ. ਦਿੱਲੀ ਵਲੋਂ ਆਯੂਰਵੈਦਾ ਵਿਧੀ ਨਾਲ ਗੋਡਿਆਂ, ਰੀੜ੍ਹ ਦੀ ਹੱਡੀ, ਸੈਟੀਕਾ ਪੈਨ, ਸਰਵਾਈਕਲ, ਦਮਾ ਅਤੇ ਬਵਾਸੀਰ ਦੇ ਪੰਜਾਬ ...
ਐੱਸ. ਏ. ਐੱਸ. ਨਗਰ, 12 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਐੱਮ. ਐੱਲ. ਮਾਰਕਨ ਟਰਾਫੀ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-16 ਕਿ੍ਕਟ ਟੂਰਨਾਮੈਂਟ 13 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ. ਸੀ. ਏ. ਦੇ ਬੁਲਾਰੇ ਸੁਸ਼ੀਲ ਕਪੂਰ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX