ਤਾਜਾ ਖ਼ਬਰਾਂ


ਸੁਪਰੀਮ ਕੋਰਟ 'ਚ ਅਜੇ ਤੱਕ ਲਿਸਟ ਨਹੀਂ ਹੋਈ ਪੀ. ਚਿਦੰਬਰਮ ਦੀ ਪਟੀਸ਼ਨ
. . .  5 minutes ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਅਤੇ ਪੰਜ ਦਿਨਾਂ ਦੇ ਸੀ. ਬੀ. ਆਈ. ਰਿਮਾਂਡ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ ਹੋ...
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਕੂਲ 'ਚ ਧਰਨੇ 'ਤੇ ਬੈਠੇ ਵਿਦਿਆਰਥੀ ਅਤੇ ਮਾਪੇ
. . .  15 minutes ago
ਮਮਦੋਟ, 26 ਅਗਸਤ (ਸੁਖਦੇਵ ਸਿੰਘ ਸੰਗਮ)- ਮਮਦੋਟ ਦੇ ਪਿੰਡ ਦੋਨਾਂ ਮੱਤੜ (ਗਜਨੀ ਵਾਲਾ) ਦੇ ਸਰਕਾਰੀ ਸੈਕੰਡਰੀ ਸਕੂਲ 'ਚ ਅਧਿਆਪਕਾਂ ਦੀ ਘਾਟ ਤੋਂ ਤੰਗ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਦੇ...
ਭਾਰੀ ਮੀਂਹ ਦੇ ਚੱਲਦਿਆਂ ਪੁਲ ਵਹਿਣ ਕਾਰਨ ਰੋਕੀ ਗਈ ਮਣੀਮਹੇਸ਼ ਯਾਤਰਾ
. . .  23 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਮਣੀਮਹੇਸ਼ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਰਮੌਰ ਨੂੰ ਹੜਸਰ ਨਾਲ ਜੋੜਨ ਵਾਲਾ ਪੁਲ ਭਾਰੀ ਮੀਂਹ ਕਾਰਨ ਵਹਿ ਗਿਆ ਹੈ, ਜਿਸ ਕਾਰਨ ਇੱਥੇ ਸੈਂਕੜੇ ਸ਼ਰਧਾਲੂ ਵੀ ਫਸ ਗਏ...
ਸ਼ਿਮਲਾ 'ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ-5 ਹੋਇਆ ਬੰਦ
. . .  46 minutes ago
ਸ਼ਿਮਲਾ, 26 ਅਗਸਤ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਬਢਾਲ ਪਿੰਡ 'ਚ ਨੈਸ਼ਨਲ ਹਾਈਵੇਅ-5 ਬੰਦ ਹੋ ਗਿਆ ਹੈ। ਇਸ ਕਾਰਨ ਇੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ...
ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. ਸੁਰੱਖਿਆ
. . .  55 minutes ago
ਨਵੀਂ ਦਿੱਲੀ, 26 ਅਗਸਤ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਹਟਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ...
ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 26 ਅਗਸਤ - ਸੀ.ਬੀ.ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਵੇਗੀ, ਜਿਸ ਵਿਚ ਹਾਈਕੋਰਟ ਦੇ ਹੁਕਮ ਨੂੰ...
ਇਰਮਿਮ ਸ਼ਮੀਮ ਬਣੀ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਪਾਸ ਕਰਨ ਵਾਲੀ ਰਾਜ਼ੌਰੀ ਦੀ ਪਹਿਲੀ ਲੜਕੀ
. . .  about 1 hour ago
ਸ੍ਰੀਨਗਰ, 26 ਅਗਸਤ - ਰਾਜੌਰੀ ਦੀ ਇਰਮਿਮ ਸ਼ਮੀਮ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਕਲੀਅਰ ਕਰ ਕੇ ਰਾਜੌਰੀ ਦੀ ਪਹਿਲੀ ਲੜਕੀ ਹੋਣ ਦਾ ਮਾਣ ਹਾਸਲ...
ਮਿਆਂਮਾਰ 'ਚ ਆਇਆ ਭੂਚਾਲ
. . .  about 1 hour ago
ਨਵੀਂ ਦਿੱਲੀ, 26 ਅਗਸਤ - ਭਾਰਤੀ ਮੌਸਮ ਵਿਭਾਗ ਅਨੁਸਾਰ ਮਿਆਂਮਾਰ 'ਚ ਅੱਜ ਸਵੇਰੇ 8.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕੁਮਾਰਸਵਾਮੀ ਨੇ ਮੈਨੂੰ ਕਦੇ ਵੀ ਦੋਸਤ ਨਹੀ ਸਮਝਿਆ - ਸਿੱਧਾਰਮੱਈਆ
. . .  about 2 hours ago
ਬੈਂਗਲੁਰੂ, 26 ਅਗਸਤ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸਿੱਧਾਰਮਈਆ ਦਾ ਕਹਿਣਾ ਹੈ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐੱਸ ਆਗੂ ਐੱਚ.ਡੀ ਕੁਮਾਰਸਵਾਮੀ...
ਨਾਗਾਲੈਂਡ 'ਚ ਆਇਆ ਭੂਚਾਲ
. . .  about 2 hours ago
ਨਵੀਂ ਦਿੱਲੀ, 26 ਅਗਸਤ - ਨਾਗਾਲੈਂਡ ਦੇ ਤੁਏਨਸਾਂਗ ਵਿਖੇ 132 ਕਿੱਲੋਮੀਟਰ ਪੂਰਬ ਵੱਲ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਚੇ ਭੂਚਾਲ ਦੀ ਤੀਬਰਤਾ...
ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ
. . .  about 2 hours ago
ਦੇਹਰਾਦੂਨ, 26 ਅਗਸਤ - ਉੱਤਰਾਖੰਡ ਦੇ ਉਤਰਾਕਾਸ਼ੀ ਵਿਖੇ ਹਨੂਮਾਨ ਛੱਤੀ ਨੇੜੇ ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ ਕਰ ਦਿੱਤਾ ਗਿਆ...
ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਸੂਬੇ 'ਚ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਜਾਵੇ - ਅਧੀਰ ਰੰਜਨ ਚੌਧਰੀ
. . .  about 2 hours ago
ਨਵੀਂ ਦਿੱਲੀ, 26 ਅਗਸਤ - ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਜੰਮੂ ਕਸ਼ਮੀਰ 'ਚ ਭਾਜਪਾ ਦਾ ਪ੍ਰਧਾਨ ਬਣਾ ਦੇਣਾ...
ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ
. . .  about 3 hours ago
ਚੇਨਈ, 26 ਅਗਸਤ - ਤਾਮਿਲਨਾਡੂ ਦੇ ਵੇਦਾਰਨਯਮ ਵਿਖੇ ਇੱਕ ਵਿਅਕਤੀ ਵੱਲੋਂ ਡਾ. ਬੀ.ਆਰ.ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਦੋ ਧਿਰਾਂ ਦਰਮਿਆਨ ਟਕਰਾਅ...
ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਲੱਗੀ ਅੱਗ
. . .  about 3 hours ago
ਲਖਨਊ, 26 ਅਗਸਤ - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 18 ਗੱਡੀਆਂ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  1 day ago
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  1 day ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  1 day ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  1 day ago
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  1 day ago
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  1 day ago
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  1 day ago
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  1 day ago
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  1 day ago
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  1 day ago
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  1 day ago
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਾਥਜੀ ਮੰਦਰ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ
. . .  1 day ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। -ਸਾਇਰਸ

ਪੰਜਾਬ / ਜਨਰਲ

ਗੁਰੂ ਰਵਿਦਾਸ ਮੰਦਿਰ ਨੂੰ ਤੋੜੇ ਜਾਣ ਦੇ ਮਾਮਲੇ 'ਚ ਸੁਖਬੀਰ ਵਲੋਂ ਦਿੱਲੀ ਦੇ ਉੱਪ ਰਾਜਪਾਲ ਨਾਲ ਮੁਲਾਕਾਤ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਗੁਰੂ ਰਵਿਦਾਸ ਮੰਦਿਰ ਨੂੰ ਤੋੜੇ ਜਾਣ ਸਬੰਧੀ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਇਕ ਵਫ਼ਦ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ | ਮੁਲਾਕਾਤ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਅਸੀਂ ਉੱਪ ਰਾਜਪਾਲ ਦੇ ਧਿਆਨ 'ਚ ਲਿਆਂਦਾ ਹੈ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ ਤੇ ਇਹ ਬਹੁਤ ਪੁਰਾਣਾ ਧਾਰਮਿਕ ਸਥਾਨ ਹੈ | ਇਸ ਨਾਲ ਲੱਖਾਂ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਹਨ | ਸੁਖਬੀਰ ਨੇ ਦੱਸਿਆ ਕਿ ਉੱਪ ਰਾਜਪਾਲ ਨੂੰ ਇਸ ਮਸਲੇ ਦਾ ਛੇਤੀ ਤੋਂ ਛੇਤੀ ਯੋਗ ਹੱਲ ਲੱਭਣ ਦੀ ਅਪੀਲ ਵੀ ਕੀਤੀ ਗਈ ਹੈ | ਸੁਖਬੀਰ ਨੇ ਕਿਹਾ ਕਿ ਰਵਿਦਾਸ ਭਾਈਚਾਰੇ 'ਚ ਉਕਤ ਘਟਨਾ ਨੂੰ ਲੈ ਕੇ ਕਾਫ਼ੀ ਰੋਸ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਸਬੰਧੀ ਰਵਿਦਾਸ ਭਾਈਚਾਰੇ ਦੇ ਨਾਲ ਡੱਟ ਕੇ ਖੜ੍ਹਾ ਹੈ |
ਕੇਂਦਰ ਕੋਲ ਉਠਾਵਾਾਗੇ ਮੁੱਦਾ-ਸੁਖਬੀਰ
ਚੰਡੀਗੜ੍ਹ-ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਕੇਸ ਦੀ ਕਾਨੰੂਨੀ ਲੜਾਈ 'ਚ ਮਦਦ ਕਰਨ ਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ¢ ਇਹ ਕਹਿੰਦਿਆਂ ਕਿ ਗੁਰੂ ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨਿੱਖੜਵਾਾ ਅੰਗ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਧਾਰਮਿਕ ਗੁਰੂਆਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗਾ ਤੇ ਜਲਦ ਹੀ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਏਗਾ | ਇੱਥੇ ਇੱਕ ਪੈੱ੍ਰਸ ਬਿਆਨ ਜਾਰੀ ਕਰਦਿਆਾ ਉਨ੍ਹਾਂ ਕਿਹਾ ਕਿ ਇਹ ਗੁਰੂ ਰਵਿਦਾਸ ਦੇ ਪੰਜਾਬ ਤੇ ਪੰਜਾਬ ਤੋਂ ਬਾਹਰ ਰਹਿੰਦੇ ਲੱਖਾਂ ਸ਼ਰਧਾਲੂਆਂ ਦੇ ਵਿਸ਼ਵਾਸ ਤੇ ਭਰੋਸੇ ਦਾ ਸਵਾਲ ਹੈ |

ਪੰਚਕੂਲਾ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ

ਪੰਚਕੂਲਾ, 12 ਅਗਸਤ (ਕਪਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਅੱਜ ਪੰਚਕੂਲਾ ਪਹੁੰਚਣ 'ਤੇ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਢਾ ਸਾਹਿਬ ...

ਪੂਰੀ ਖ਼ਬਰ »

ਮਾਮਲਾ ਪਾਦਰੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦਾ

ਪੁਲਿਸ ਵਲੋਂ ਕੰਬੋਜ ਤੇ ਗੈਰੀ ਿਖ਼ਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਐੱਸ.ਏ.ਐੱਸ. ਨਗਰ, 12 ਅਗਸਤ (ਜਸਬੀਰ ਸਿੰਘ ਜੱਸੀ)-ਪਾਦਰੀ ਐਾਥਨੀ ਦੇ 6 ਕਰੋੜ 65 ਲੱਖ ਰੁਪਏ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ ਸਟੇਟ ਕ੍ਰਾਈਮ ਸੈੱਲ ਵਲੋਂ ਬਾਅਦ 'ਚ ਗਿ੍ਫ਼ਤਾਰ ਕੀਤੇ ਅਮਨਦੀਪ ਸਿੰਘ ਕੰਬੋਜ ਵਾਸੀ ਚੀਮਾ ਬਾਗ਼ ਸਨੌਰ ਰੋਡ (ਪਟਿਆਲਾ) ਤੇ ਗੁਰਵਿੰਦਰ ਸਿੰਘ ਉਰਫ਼ ...

ਪੂਰੀ ਖ਼ਬਰ »

ਮੀਕਾ ਸਿੰਘ ਨੇ ਕਰਾਚੀ 'ਚ ਵਿਆਹ ਸਮਾਰੋਹ ਮੌਕੇ ਕੀਤਾ ਕਲਾ ਦਾ ਪ੍ਰਦਰਸ਼ਨ, ਛਿੜਿਆ ਵਿਵਾਦ

ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)-ਭਾਰਤ ਤੇ ਪਾਕਿਸਤਾਨ 'ਚ ਵੱਧ ਰਹੇ ਤਣਾਅ ਵਿਚਾਲੇ ਕਰਾਚੀ 'ਚ ਇਕ ਅਰਬਪਤੀ ਦੀ ਧੀ ਦੇ ਵਿਆਹ 'ਚ ਭਾਰਤੀ ਗਾਇਕ ਮੀਕਾ ਸਿੰਘ ਵਲੋਂ ਪ੍ਰੋਗਰਾਮ ਪੇਸ਼ ਕਰਨ 'ਤੇ ਵਿਵਾਦ ਪੈਦਾ ਹੋ ਗਿਆ | ਉਕਤ ਅਰਬਪਤੀ ਪਾਕਿ ਦੇ ਸਾਬਕਾ ਰਾਸ਼ਟਰਪਤੀ ਜਨਰਲ ...

ਪੂਰੀ ਖ਼ਬਰ »

24ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

ਅੰਮਿ੍ਤਸਰ, 12 ਅਗਸਤ (ਹਰਮਿੰਦਰ ਸਿੰਘ)-14 ਅਗਸਤ ਨੂੰ ਕਰਵਾਏ ਜਾਣ ਵਾਲੇ 'ਹਿੰਦ-ਪਾਕਿ ਦੋਸਤੀ ਸੰਮੇਲਨ-2019' ਦੀਆਂ ਤਿਆਰੀਆਂ ਸਬੰਧੀ ਫ਼ੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਦੀ ਮੀਟਿੰਗ ਵਿਰਸਾ ਵਿਹਾਰ ਵਿਖੇ ਦਿਲਬਾਗ ਸਿੰਘ ਸਰਕਾਰੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ...

ਪੂਰੀ ਖ਼ਬਰ »

ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼ਰਧਾਲੂ 20 ਅਗਸਤ ਤੱਕ ਕਰਵਾ ਸਕਦੇ ਹਨ ਪਾਸਪੋਰਟ ਜਮ੍ਹਾਂ

ਅੰਮਿ੍ਤਸਰ, 12 ਅਗਸਤ (ਹਰਮਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼ੋ੍ਰਮਣੀ ਕਮੇਟੀ ਵਲੋਂ ਨਵੰਬਰ 2019 ਨੂੰ ਗੁ: ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਨੇ ਹੁਣ ਸ਼ਰਧਾਲੂਆਂ ਦੇ ...

ਪੂਰੀ ਖ਼ਬਰ »

ਨਸ਼ੇ ਦੇ ਆਦੀ ਨੌਜਵਾਨ ਵਲੋਂ ਖ਼ੁਦਕੁਸ਼ੀ

ਮੱਲਾਂਵਾਲਾ, 12 ਅਗਸਤ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਖੱਚਰ ਵਾਲਾ ਦਾਖਲੀ ਮੱਲਾਂਵਾਲਾ 'ਚ ਨਸ਼ੇ ਦੇ ਆਦੀ ਇਕ ਨੌਜਵਾਨ ਵਲੋਂ ਘਰ 'ਚ ਫਾਹਾ ਲੈ ਖ਼ੁਦਕੁਸ਼ੀ ਕਰ ਲਈ ਗਈ, ਜਿਸ ਦੀ ਪਛਾਣ ਮਨਪ੍ਰੀਤ ਸਿੰਘ (22) ਪੁੱਤਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਵਲੋਂ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਮੁਲਾਕਾਤ

ਜੋਧਾਂ, 12 ਅਗਸਤ (ਗੁਰਵਿੰਦਰ ਸਿੰਘ ਹੈਪੀ)-ਗੁਰਦੁਆਰਾ ਦਮਦਮਾ ਸਾਹਿਬ ਮਨਸੂਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ 'ਚੋਂ ਸੰਤ ਸਮਾਜ ਦੀ ਉੱਘੀ ਤੇ ਸਤਿਕਾਰਤ ਸ਼ਖ਼ਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ...

ਪੂਰੀ ਖ਼ਬਰ »

ਬਿਜਲੀ ਚੋਰੀ, ਭਿ੍ਸ਼ਟਾਚਾਰ ਦੀ ਸੂਚਨਾ ਦੇਣ ਵਾਲੇ ਲੱਗਣਗੇ ਬੋਰਡ

ਜਲੰਧਰ, 12 ਅਗਸਤ (ਸ਼ਿਵ)-ਬਿਜਲੀ ਚੋਰੀ, ਭਿ੍ਸ਼ਟਾਚਾਰ ਦੇ ਮਾਮਲਿਆਂ 'ਤੇ ਪਾਵਰਕਾਮ ਨੇ ਸਖ਼ਤੀ ਕਰਦੇ ਹੋਏ ਪਾਵਰਕਾਮ ਦਫ਼ਤਰਾਂ ਦੇ ਬਾਹਰ ਅਧਿਕਾਰੀਆਂ ਦੇ ਮੋਬਾਈਲ ਨੰਬਰਾਂ ਵਾਲੇ ਬੋਰਡ ਲਗਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਅੱਜ ਤੇ ਕੱਲ੍ਹ ਬੰਦ ਰਹੇਗੀ ਜੰਗ-ਏ-ਆਜ਼ਾਦੀ ਯਾਦਗਾਰ

ਜਲੰਧਰ, 12 ਅਗਸਤ (ਅਜੀਤ ਬਿਊਰੋ)-ਕੁਝ ਪ੍ਰਬੰਧਕੀ ਕਾਰਨਾਂ ਕਰਕੇ 13 ਅਤੇ 14 ਅਗਸਤ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਦਰਸ਼ਕਾਂ ਲਈ ਬੰਦ ਰਹੇਗੀ | 15 ਅਗਸਤ ਨੂੰ ਇਹ ਯਾਦਗਾਰ ਪਹਿਲਾਂ ਵਾਂਗ ਦਰਸ਼ਕਾਂ ਲਈ ਖੁੱਲ੍ਹੇਗੀ | ਇਹ ਜਾਣਕਾਰੀ ਜੰਗ-ਏ-ਆਜ਼ਾਦੀ ਯਾਦਗਾਰ ਦੀ ...

ਪੂਰੀ ਖ਼ਬਰ »

ਜੰਗ ਦੀ ਤਿਆਰੀ ਕਰ ਰਿਹੈ ਪਾਕਿਸਤਾਨ

ਨਵੀਂ ਦਿੱਲੀ/ਸ੍ਰੀਨਗਰ, 12 ਅਗਸਤ (ਏਜੰਸੀ)- ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਬਾਅਦ ਬੌਖਲਾਇਆ ਪਾਕਿਸਤਾਨ ਸਰਹੱਦ 'ਤੇ ਕੋਈ ਵੱਡੀ ਸਾਜਿਸ਼ ਕਰਨ ਦੀ ਤਾਕ 'ਚ ਹੈ | ਸੂਤਰਾਂ ਮੁਤਾਬਿਕ ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ ਭਾਰੀ ਤੋਪਾਂ ਤਾਇਨਾਤ ਕਰ ਦਿੱਤੀਆਂ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਵਿਚ ਸਿ ੱਖਾਂ ਦੇ ਰਾਜਨੀਤਕ, ਆਰਥਿਕ, ਧਾਰਮਿਕ ਤੇ ਸਮਾਜਿਕ ਹੱਕ ਯਕੀਨੀ ਬਣਾਏ ਜਾਣ-ਭੋਮਾ, ਜੰਮੂ

ਜਲੰਧਰ, 12 ਅਗਸਤ (ਅ. ਬ.)-ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਗੁਲਾਬ ਸਿੰਘ ਵਲੋਂ ਅੰਗਰੇਜ਼ਾਂ ਨਾਲ ਰਲ ਕੇ ਪ੍ਰਾਪਤ ਕੀਤਾ ਜੰਮੂ-ਕਸ਼ਮੀਰ ਦਾ ਰਾਜ, ਰਾਜਾ ਹਰੀ ਸਿੰਘ ਵਲੋਂ ਅਕਤੂਬਰ, 1947 ਵਿਚ ਭਾਰਤ ਵਿਚ ਸ਼ਾਮਿਲ ਕਰ ਦੇਣ ਤੋਂ ਲੈ ਕੇ ਅੱਜ ਤੱਕ ਕਸ਼ਮੀਰੀ ...

ਪੂਰੀ ਖ਼ਬਰ »

ਨਾਮਧਾਰੀ ਆਗੂ ਵਲੋਂ ਜੰਮੂ-ਕਸ਼ਮੀਰ ਬਾਰੇ ਫੈਸਲੇ ਦਾ ਸਵਾਗਤ

ਚੰਡੀਗੜ੍ਹ, 12 ਅਗਸਤ (ਐਨ.ਐਸ. ਪਰਵਾਨਾ)-ਨਾਮਧਾਰੀ ਸੰਪਰਦਾਏ ਦੇ ਆਗੂ ਸ੍ਰੀ ਉਧੇ ਸਿੰਘ ਨੇ ਸੰਵਿਧਾਨ ਦੀ ਧਾਰਾ 370 ਖ਼ਤਮ ਕਰਕੇ ਲਦਾਖ਼, ਜੰਮੂ ਤੇ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ ਬਣਾਉਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਅੱਜ ਉਨ੍ਹਾਂ 'ਅਜੀਤ' ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ ਮੰਦਰ ਤੋੜੇ ਜਾਣ ਦੀ ਨਿਖੇਧੀ

ਜਲੰਧਰ, 12 ਅਗਸਤ (ਅ.ਬ)-'ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦਿੱਲੀ ਵਿਚ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੁਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੀ ਹੈ, ਕਿਉਂਕਿ ਇਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ...

ਪੂਰੀ ਖ਼ਬਰ »

ਕੈਪਟਨ ਵਲੋਂ ਈਦ ਮੌਕੇ ਪੰਜਾਬ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਮੇਜ਼ਬਾਨੀ

ਚੰਡੀਗੜ੍ਹ, 12 ਅਗਸਤ (ਅਜੀਤ ਬਿਊਰੋ)-ਪੰਜਾਬ 'ਚ ਕਸ਼ਮੀਰੀ ਵਿਦਿਆਰਥੀਆਂ ਲਈ ਅੱਜ ਈਦ-ਉਲ-ਜ਼ੁਹਾ ਦਾ ਤਿਉਹਾਰ ਆਪਣੇ ਪਰਿਵਾਰਾਂ ਤੋਂ ਦੂਰ ਇਕੱਲਿਆਂ ਹੀ ਮਨਾਉਣ ਦੀਆਂ ਰਿਪੋਰਟਾਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਭੂਰੀ ਵਾਲੇ ਕੁਟੀਆ ਤਲਵੰਡੀ ਖੁਰਦ ਸਾਲਾਨਾ ਸਮਾਗਮਾਂ ਸਮੇਂ ਗਰੀਬਦਾਸੀ ਬਾਣੀ ਦੀ ਛੇਵੀਂ ਲੜੀ ਪਾਠ ਦੇ ਭੋਗ ਪਵਾਏ

ਮੁੱਲਾਂਪੁਰ-ਦਾਖਾ, 12 ਅਗਸਤ (ਨਿਰਮਲ ਸਿੰਘ ਧਾਲੀਵਾਲ)-ਭਗਵਾਨ ਸਰਬ ਵਿਆਪੀ ਹੈ, ਉਹ ਤੇਰੇ, ਮੇਰੇ ਹਰ ਪ੍ਰਾਣੀ ਵਿਚ ਬਿਰਾਜਮਾਨ ਹੈ, ਅਚਾਰੀਆ ਗਰੀਬਦਾਸ ਗੁਰਬਾਣੀ ਵਿਚ ਕਥਨ ਕਰਦੇ ਹਨ ਕਿ ਗੁਰੂ ਤੋਂ ਬਿਨਾਂ ਜੀਵ ਦਾ ਕਲਿਆਣ ਨਹੀਂ ਹੋ ਸਕਦਾ, ਗੁਰਬਾਣੀ ਅੰਦਰ ਖੰਡਨ-ਮੰਡਨ ...

ਪੂਰੀ ਖ਼ਬਰ »

ਉੱਘੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਦੀ ਨਵੀਂ ਪੁਸਤਕ 'ਵਿਸਮਾਦੀ ਵਿਸ਼ਵ ਆਰਡਰ' ਲੋਕ ਅਰਪਣ

ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਭਾਈ ਹਰਸਿਮਰਨ ਸਿੰਘ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਿੱਖ ਫ਼ਿਲਾਸਫ਼ੀ ਅਨੁਸਾਰ ਕੌਮੀ ਸਟੇਟ ਮਾਡਲ ਦੇ ਬਦਲਵੇਂ ਵਿਸ਼ਵ ਸੱਭਿਆਚਾਰਾਂ ਦੀ ਇਕਸੁਰਤਾ ਵਾਲਾ ਵਿਸ਼ਵ ਮਾਡਲ ਦੇ ਕੇ ਨਾ ਕੇਵਲ ...

ਪੂਰੀ ਖ਼ਬਰ »

ਕੈਪੀਟੋਲ 'ਚ ਦੁਬਾਰਾ ਦਿਲ ਦਾ ਵਾਲਵ ਬਦਲ ਕੇ ਮਰੀਜ਼ ਨੂੰ ਦਿੱਤਾ ਜੀਵਨ ਦਾਨ

ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਪਠਾਨਕੋਟ ਰੋਡ 'ਤੇ ਰੇਰੂ ਚੌਕ ਨੇੜੇ ਚੱਲ ਰਹੇ ਬਹੁ-ਮੁਹਾਰਤਾਂ ਵਾਲੇ ਤੇ ਵਿਸ਼ਵ ਪੱਧਰ ਦੇ ਇਲਾਜ ਦੀ ਸਹੂਲਤ ਦੇਣ ਵਾਲੇ ਕੈਪੀਟੋਲ ਹਸਪਤਾਲ 'ਚ 67 ਸਾਲਾ ਵਿਅਕਤੀ ਦੇ 15 ਸਾਲ ਬਾਅਦ ਦੁਬਾਰਾ ਖ਼ਰਾਬ ਹੋਏ ਦਿਲ ਦੇ ਵਾਲਵ ਨੂੰ ਬਦਲਣ ਦਾ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ ਦਾ ਮੁੱਦਾ ਕਸ਼ਮੀਰ ਨਾਲ ਜੋੜਨਾ ਠੀਕ ਨਹੀਂ-ਮੁਜਾਹਿਦ

ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਅਫ਼ਗਾਨਿਸਤਾਨ ਤੇ ਕਸ਼ਮੀਰ ਮੁੱਦੇ ਨੂੰ ਜੋੜਨ ਦੇ ਵਿਰੋਧ 'ਚ ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲ੍ਹਾ ਮੁਜਾਹਿਦ ਨੇ ਕਿਹਾ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਕੁਝ ਧਿਰਾਂ ਅਫ਼ਗਾਨਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਗਿਆਨੀ ਸਰੂਪ ਸਿੰਘ ਦੇ ਦਸਹਿਰੇ 'ਤੇ ਵਿਸ਼ੇਸ਼

ਪੱਟੀ- ਗਿਆਨੀ ਸਰੂਪ ਸਿੰਘ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਸੂਰਜ ਪ੍ਰਤਾਪ, ਸਰਬ ਲੋਹ ਤੇ ਗੁਰਪ੍ਰਤਾਪ ਆਦਿ ਧਾਰਮਿਕ ਗ੍ਰੰਥਾਂ ਦਾ ਗਿਆਨ ਰੱਖਦੇ ਸਨ, ਦਾ ਜਨਮ 22 ਅਕਤੂਬਰ 1958 ਨੂੰ ਪਿਤਾ ਬਾਬਾ ਪ੍ਰੀਤਮ ਸਿੰਘ ਦੇ ਗ੍ਰਹਿ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿੰਡ ...

ਪੂਰੀ ਖ਼ਬਰ »

ਅਮਰੀਕਾ ਗੌਟ ਟੈਲੈਂਟ 'ਚ ਬੀਰ ਖ਼ਾਲਸਾ ਗਰੁੱਪ ਦਾ ਲਾਈਵ ਪ੍ਰਦਰਸ਼ਨ ਅੱਜ

ਤਰਨ ਤਾਰਨ, 12 ਅਗਸਤ (ਹਰਿੰਦਰ ਸਿੰਘ)- ਦੁਨੀਆਂ ਦੇ ਸਭ ਤੋਂ ਵੱਡੇ ਟੈਲੈਂਟ ਸ਼ੋਅ ਅਮਰੀਕਾ ਗੌਟ ਟੈਲੈਂਟ ਵਿਚ ਤੀਜੇ ਰਾਊਾਡ ਦਾ ਲਾਈਵ ਪ੍ਰਦਰਸ਼ਨ ਅੱਜ ਹੋਵੇਗਾ | ਪਹਿਲੇ ਦੋ ਰਾਊਾਡਾਂ ਵਿਚ ਬੀਰ ਖਾਲਸਾ ਗਤਕਾ ਗਰੁੱਪ ਦੇ ਕੰਵਲਜੀਤ ਸਿੰਘ, ਜਗਦੀਪ ਸਿੰਘ ਵਲੋਂ ਲਾਜਵਾਬ ...

ਪੂਰੀ ਖ਼ਬਰ »

-ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ 'ਚ 2 ਥਾਣੇਦਾਰ ਕਾਬੂ, ਮਾਮਲਾ ਦਰਜ-

ਪੁੱਛਗਿੱਛ ਜਾਰੀ, ਜਲਦ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ-ਐਸ.ਐਸ.ਪੀ.

ਅਟਾਰੀ, 12 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)-ਐਸ.ਟੀ.ਐਫ. ਬਾਰਡਰ ਰੇਂਜ ਅੰਮਿ੍ਤਸਰ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਵੱਡੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਤੇ ਵੱਡੇ ਪੱਧਰ 'ਤੇ ਹੈਰੋਇਨ ਵੇਚਣ ਦੇ ਦੋਸ਼ ਹੇਠ ਨਸ਼ੇ ਦੇ ਆਦੀ ਦੋ ਥਾਣੇਦਾਰਾਂ ਨੂੰ ਕਾਬੂ ਕਰਦਿਆਂ ...

ਪੂਰੀ ਖ਼ਬਰ »

ਸੈਲਫ਼ੀ ਲੈਂਦੇ ਨੌਜਵਾਨ ਸਵਾਂ ਨਦੀ 'ਚ ਡਿਗੇ, ਇਕ ਦੀ ਮੌਤ

ਕਾਹਨਪੁਰ ਖੂਹੀ, 12 ਅਗਸਤ (ਗੁਰਬੀਰ ਸਿੰਘ ਵਾਲੀਆ)-ਅੱਜ ਬਾਅਦ ਦੁਪਹਿਰ ਇੱਥੋਂ 12 ਕਿੱਲੋਮੀਟਰ ਦੂਰ ਝੱਜ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਮੇਨ ਸੜਕ 'ਤੇ ਪੈਂਦੇ ਪਿੰਡ ਸੈਦਪੁਰ ਨਜ਼ਦੀਕ ਇਕ ਨੌਜਵਾਨ ਦੀ ਸੈਲਫੀ ਲੈਣ ਸਮੇਂ ਸੁਆਂ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ ਜਦਕਿ ਉਸ ...

ਪੂਰੀ ਖ਼ਬਰ »

ਬਾਜਵਾ ਨੇ ਲਿਖਿਆ ਕੈਪਟਨ ਨੂੰ ਪੱਤਰ, ਮਾਈਨਿੰਗ ਦੇ ਮੁੱਦੇ 'ਤੇ ਆਪਣੀ ਹੀ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ

ਚੰਡੀਗੜ੍ਹ, 12 ਅਗਸਤ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਪਾਰਟੀ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਸੂਬੇ 'ਚੋਂ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਕਰਨ ਦੇ ਜੋ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਉਹ ਵਫ਼ਾ ਨਹੀਂ ਹੋ ਸਕੇ | ਇਸ ਮਾਮਲੇ ਨੂੰ ਲੈ ਕੇ ਸਰਕਾਰ ਬਣਨ ਮਗਰੋਂ ਕਈ ਵਾਰ ...

ਪੂਰੀ ਖ਼ਬਰ »

ਪਿਰਾਮਿਡ ਈ. ਸਰਵਿਸਿਜ਼ ਨੇ ਸੈਂਕੜੇ ਨੌਜਵਾਨਾਂ ਦਾ ਵਿਦੇਸ਼ ਪੜ੍ਹਾਈ ਦਾ ਸੁਪਨਾ ਕੀਤਾ ਪੂਰਾ

ਜਲੰਧਰ, 12 ਅਗਸਤ (ਅ. ਬ.)-ਜਲੰਧਰ ਦੇ ਨੌਜਵਾਨਾਂ ਨੇ ਪਿਰਾਮਿਡ ਈ. ਸਰਵਿਸਿਜ਼ ਦੁਆਰਾ ਆਯੋਜਿਤ ਕੀਤੇ ਗਏ ਮੈਗਾ ਕੈਨੇਡਾ ਸਿੱਖਿਆ ਮੇਲੇ ਵਿਚ ਬੜੇ ਉਤਸ਼ਾਹ ਨਾਲ ਵਿਦੇਸ਼ ਵਿਚ ਪੜ੍ਹਨ ਲਈ ਅਪਲਾਈ ਕੀਤਾ ਹੈ | ਇਹ ਸਿੱਖਿਆ ਮੇਲਾ ਕਿੰਗਜ਼ ਹੋਟਲ, ਜਲੰਧਰ ਵਿਖੇ ਆਯੋਜਨ ਕੀਤਾ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਦਾ ਤੇਜਾ ਖੇੜਾ 'ਚ ਅੰਤਿਮ ਸੰਸਕਾਰ

ਡੱਬਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਚੌਟਾਲਾ ਦਾ ਅੱਜ ਦੇਰ ਸ਼ਾਮ ਪਿੰਡ ਤੇਜਾਖੇੜਾ 'ਚ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕੀਤਾ ਗਿਆ | ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਸੇਜਲ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ 'ਚ ਹੋਵੇ ਯਾਦਗਾਰੀ ਸਮਾਗਮ-ਤਰਲੋਚਨ ਸਿੰਘ

ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)-ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਸਮੇਤ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਸ਼ਾਲ ਪੱਧਰ ਦੇ ਸਮਾਗਮ ਕਰਵਾਏ ਜਾਣ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਅਮਰੀਕਾ ਦੇ ਐਨ.ਆਰ.ਆਈ. ਨੇ ਯੂ.ਪੀ. 'ਚ ਖੋਲਿ੍ਹਆ ਮੈਡੀਕਲ ਕਾਲਜ

ਬਰੇਲੀ, 12 ਅਗਸਤ (ਅਜੀਤ ਬਿਊਰੋ.)-ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਦੇ ਕਸਬਾ ਭੀਰਾ 'ਚ 'ਵਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਜ਼ ਦਾ ਉਦਘਾਟਨ ਕੀਤਾ ਗਿਆ | ਅਮਰੀਕਾ ਦੇ ਸ਼ਹਿਰ ਸਿਆਟਲ ਨਾਲ ਲੱਗਦੇ ਸ਼ਹਿਰ ਸੈਲਮ ਦੇ ਵਸਨੀਕ ਪ੍ਰਸਿੱਧ ਕਾਰੋਬਾਰੀ ਬਹਾਦਰ ਸਿੰਘ ਸੈਲਮ ...

ਪੂਰੀ ਖ਼ਬਰ »

ਸਿੱਖਾਂ ਤੋਂ ਇਲਾਵਾ ਅਨੇਕਾਂ ਮੁਸਲਮਾਨ ਸ਼ਰਧਾਲੂ ਵੀ ਗੁਰਦੁਆਰਾ ਜਨਮ ਅਸਥਾਨ 'ਚ ਹੁੰਦੇ ਹਨ ਨਤਮਸਤਕ

ਅੰਮਿ੍ਤਸਰ, 12 ਅਗਸਤ (ਜਸਵੰਤ ਸਿੰਘ ਜੱਸ)-ਨਨਕਾਣਾ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਪਾਕਿਸਤਾਨ ਦੀ ਧਰਤੀ 'ਤੇ ਵੱਸਦੇ ਸਿੱਖਾਂ ਤੇ ਹਿੰਦੂਆਂ ਤੋਂ ਇਲਾਵਾ ਗੁਰੂ ਸਾਹਿਬ ਦੇ ਅਨੇਕਾਂ ਮੁਸਲਮਾਨ ਸ਼ਰਧਾਲੂ ਵੀ ਸ਼ੁੱਕਰਵਾਰ ਤੇ ਐਤਵਾਰ ਨੂੰ ਇਸ ਪਾਵਨ ਅਸਥਾਨ ਦੀ ...

ਪੂਰੀ ਖ਼ਬਰ »

ਨਸ਼ਿਆਂ ਦਾ ਕਾਲਾ ਕਾਰੋਬਾਰ ਔਰਤਾਂ ਹੱਥ ਆਉਣ ਕਾਰਨ ਹੋਰ ਵਧੀਆਂ ਮੁਸ਼ਕਿਲਾਂ

ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)-ਕਿਸੇ ਸੋਚੀ ਸਮਝੀ ਸਾਜ਼ਿਸ਼ ਅਧੀਨ ਨਸ਼ੇ ਦੇ ਕਾਲਾ ਕਾਰੋਬਾਰ ਔਰਤਾਂ ਵਲੋਂ ਸੰਭਾਲ ਲਏ ਜਾਣ ਕਾਰਨ ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ | ਪੁਲਿਸ ਤੇ ਆਮ ਜਨਤਾ ਔਰਤਾਂ ਿਖ਼ਲਾਫ਼ ਉਹ ਕਰਵਾਈ ਨਹੀਂ ਕਰ ਸਕਦੀ ਜੋ ...

ਪੂਰੀ ਖ਼ਬਰ »

ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਰੂ ਰਵਿਦਾਸ ਮੰਦਰ ਤੋੜਨ ਦੀ ਨਿਖੇਧੀ

ਅੰਮਿ੍ਤਸਰ, 12 ਅਗਸਤ (ਹਰਮਿੰਦਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਗੁਰੂ ਰਵੀਦਾਸ ਦਾ ਪੁਰਾਤਨ ਮੰਦਰ ਤੋੜਨ ਦੀ ਨਿਖੇਧੀ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੁਰਾਤਨ ਤੇ ਇਤਿਹਾਸਕ ਮੰਦਰ ਤੋੜਨਾ ...

ਪੂਰੀ ਖ਼ਬਰ »

ਪੰਜਾਬ 'ਚ ਪਟਵਾਰੀਆਂ ਦੀਆਂ 2200 ਅਸਾਮੀਆਂ ਖਾਲੀ ਹੋਣ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ

ਸੰਗਰੂਰ, 12 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਦੇ ਮਾਲ ਵਿਭਾਗ ਵਿਚ 2200 ਦੇ ਕਰੀਬ ਪਟਵਾਰੀਆਂ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਜਿੱਥੇ ਕੰਮ ਕਰ ਰਹੇ ਪਟਵਾਰੀਆਂ 'ਤੇ ਕੰਮ ਦਾ ਬੋਝ ਵਧਿਆ ਹੋਇਆ ਹੈ, ਉੱਥੇ ਕੰਮ ਸਮੇਂ ਸਿਰ ਨਾ ਹੋਣ ਕਾਰਨ ਲੋਕਾਂ ਨੰੂ ਵੀ ਖੱਜਲ ਖ਼ੁਆਰ ਹੋਣਾ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਪਾਬੰਦੀਆਂ ਿਖ਼ਲਾਫ਼ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਦੇ ਬਾਅਦ ਰਾਜ 'ਚ ਪਾਬੰਦੀਆਂ ਲਗਾਉਣ ਅਤੇ ਹੋਰ ਸਖ਼ਤ ਉਪਾਅ ਕਰਨ ਦੇ ਕੇਂਦਰ ਦੇ ਫ਼ੈਸਲੇ ਿਖ਼ਲਾਫ਼ ਦਾਇਰ ਅਰਜ਼ੀ 'ਤੇ ਸੁਪਰੀਮ ਕੋਰਟ ਮੰਗਲਵਾਰ ਨੂੰ ਸੁਣਵਾਈ ਕਰੇਗਾ | ਜਸਟਿਸ ਅਰੁਣ ਮਿਸ਼ਰਾ, ਐਮ. ...

ਪੂਰੀ ਖ਼ਬਰ »

ਇਮਰਾਨ ਖ਼ਾਨ ਨੇ ਇੰਡੋਨੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਫ਼ੋਨ 'ਤੇ ਕੀਤੀ ਗੱਲਬਾਤ

ਇਸਲਾਮਾਬਾਦ, 12 ਅਗਸਤ (ਏਜੰਸੀ)-ਮੀਡੀਆ ਖ਼ਬਰਾਂ ਮੁਤਾਬਿਕ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿਸ਼ਵ ਨੇਤਾਵਾਂ ਸਾਹਮਣੇ ਕਸ਼ਮੀਰ ਦੀ ਗੱਲ ਰੱਖਣ ਲਈ ਇੰਡੋਨੇਸ਼ੀਆ ਦੇ ਪ੍ਰਧਾਨ ਮੰਤਰੀ ਨੂੰ ਜੋਕੋ ਵਿਡੋਸੋ ਨਾਲ ਗੱਲਬਾਤ ਕੀਤੀ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਅਮਰੀਕਾ ਜਨਤਕ ਲਾਭ ਲੈ ਰਹੇ ਪ੍ਰਵਾਸੀਆਂ ਨੂੰ ਨਹੀਂ ਦੇਵੇਗਾ ਗ੍ਰੀਨ ਕਾਰਡ

ਵਾਸ਼ਿੰਗਟਨ, 12 ਅਗਸਤ (ਏਜੰਸੀ)- ਟਰੰਪ ਪ੍ਰਸ਼ਾਸਨ ਨੇ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਨਾਗਰਿਕ ਬਣਨ ਦੇ ਰਾਹ ਨੂੰ ਹੋਰ ਮੁਸ਼ਕਿਲ ਬਣਾਉਂਦਿਆਂ ਅੱਜ ਕਿਹਾ ਕਿ 'ਫੂਡ ਸਟੈਂਪ' ਜਾਂ 'ਹਾਊਸਿੰਗ ਅਸਿਸਟੈਂਸ' ਵਰਗੀਆਂ ਜਨਤਕ ਸਹੂਲਤਾਂ ਦਾ ਲਾਭ ਲੈਣ ਵਾਲਿਆਂ ਨੂੰ ਗ੍ਰੀਨ ...

ਪੂਰੀ ਖ਼ਬਰ »

ਜਬਰ ਜਨਾਹ ਕਰਨ 'ਚ ਨਾਕਾਮ ਰਹਿਣ 'ਤੇ ਭਰਜਾਈ ਨੂੰ ਲਗਾਈ ਅੱਗ

ਪੀਲੀਭੀਤ, 12 ਅਗਸਤ (ਏਜੰਸੀ)- ਉੱਤਰ ਪ੍ਰਦੇਸ਼ 'ਚ ਜਬਰ ਜਨਾਹ ਕਰਨ ਦੀ ਕੋਸ਼ਿਸ਼ 'ਚ ਨਾਕਾਮ ਹੋ ਜਾਣ 'ਤੇ ਇਕ ਦਿਉਰ ਨੇ ਆਪਣੀ ਭਰਜਾਈ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ, ਪੁਲਿਸ ਨੇ ਦੋਸ਼ੀ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਨੇਰੀਆ ਪੁਲਿਸ ਥਾਣੇ ਦੇ ਇੰਚਾਰਜ ...

ਪੂਰੀ ਖ਼ਬਰ »

ਚੰਦਰਮਾ ਦੇ ਗ੍ਰਹਿਪੰਧ 'ਚ 20 ਨੂੰ ਪੁੱਜੇਗਾ ਚੰਦਰਯਾਨ-2

ਅਹਿਮਦਾਬਾਦ, 12 ਅਗਸਤ (ਏਜੰਸੀ)- ਭਾਰਤੀ ਚੰਦਰਯਾਨ-2 ਚੰਦਰਮਾ ਦੀ ਸ਼੍ਰੇਣੀ 'ਚ 20 ਅਗਸਤ ਨੂੰ ਪਹੁੰਚ ਜਾਵੇਗਾ, ਇਸ ਤੋਂ ਬਾਅਦ 7 ਸਤੰਬਰ ਨੂੰ ਉਹ ਚੰਦਰਮਾ ਦੀ ਸਤ੍ਹਾ 'ਤੇ ਉੱਤਰੇਗਾ | ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ. ਕੇ. ਸਿਵਨ ਨੇ ਸੋਮਵਾਰ ਨੂੰ ...

ਪੂਰੀ ਖ਼ਬਰ »

ਮੌਤ ਬਾਅਦ ਵੀ ਮਾਂ ਨੇ ਆਪਣੇ ਬੱਚੇ ਦਾ ਹੱਥ ਨਹੀਂ ਛੱਡਿਆ

ਕੇਰਲ, 12 ਅਗਸਤ (ਏਜੰਸੀ)-ਕੇਰਲ ਦੇ ਕੋਟਾਕੁਨੂ ਜਿਥੇ ਦੋ ਦਿਨ ਪਹਿਲਾਂ ਵੱਡੇ ਪੱਧਰ 'ਤੇ ਢਿੱਗਾਂ ਡਿੱਗੀਆਂ ਸਨ, ਨੇੜੇ ਇਕ ਮਿ੍ਤਕ ਮਾਂ ਤੇ ਉਸ ਦੇ ਮਿ੍ਤਕ ਬੱਚੇ ਦਾ ਸਪਰਸ਼ ਭਰੇ ਦਿ੍ਸ਼ ਨੂੰ ਵੇਖ ਕੇ ਬਚਾਅ ਕਰਮੀ ਵੀ ਆਪਣੇ ਅੱਥਰੂ ਰੋਕ ਨਹੀਂ ਸਕੇ | ਰਾਹਤ ਕਾਰਜਾਂ 'ਚ ਜੁਟੇ ...

ਪੂਰੀ ਖ਼ਬਰ »

ਕੁਰੈਸ਼ੀ ਵਲੋਂ ਕਸ਼ਮੀਰ ਮੁੱਦੇ 'ਤੇ ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ

ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ ਮੁਜ਼ਫਰਾਬਾਦ 'ਚ ਈਦ-ਉਲ-ਅਜ਼ਹਾ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਸ਼ਮੀਰ ਮੁੱਦੇ 'ਤੇ ਸਭ ਵਿਰੋਧੀ ਪਾਰਟੀਆਂ ਨੂੰ ...

ਪੂਰੀ ਖ਼ਬਰ »

ਹਰਿਆਣਾ 'ਚ ਭਾਜਪਾ ਵਿਧਾਇਕਾ ਦੇ ਮਾਰਿਆ ਥੱਪੜ

ਅੰਬਾਲਾ, 12 ਅਗਸਤ (ਏਜੰਸੀ)- ਅੰਬਾਲਾ ਦੇ ਇਕ ਪਿੰਡ 'ਚ ਅੱਜ ਹਰਿਆਣਾ 'ਚ ਸੱਤਾਧਾਰੀ ਪਾਰਟੀ ਭਾਜਪਾ ਦੀ ਵਿਧਾਇਕਾ ਦੇ ਲੋਕਾਂ ਨਾਲ ਬੈਠਕ ਦੌਰਾਨ ਇਕ ਵਿਅਕਤੀ ਵਲੋਂ ਥੱਪੜ ਮਾਰੇ ਜਾਣ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਸਰਦੇਹਰੀ ਪਿੰਡ 'ਚ ਬਿਨਾਂ ਕਿਸੇ ਉਕਸਾਵੇ ਦੇ ...

ਪੂਰੀ ਖ਼ਬਰ »

ਜੇਕਰ ਭਾਰਤ ਹੱਦ ਪਾਰ ਕਰੇ ਤਾਂ ਯੁੱਧ ਕੀਤਾ ਜਾਵੇ-ਅਬਦੁਲ ਬਾਸਿਤ

ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)¸ਭਾਰਤ ਵਲੋਂ ਕਸ਼ਮੀਰ 'ਚ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤੇ ਜਾਣ ਬਾਅਦ ਪਾਕਿਸਤਾਨ 'ਚ ਬੌਖਲਾਹਟ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨੀ ਨੇਤਾਵਾਂ ਤੇ ਅਧਿਕਾਰੀਆਂ ਵਲੋਂ ਲਗਾਤਾਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਦੀ ਜਨਮ ਸ਼ਤਾਬਦੀ ਮੌਕੇ ਸ਼ਰਧਾਂਜਲੀ

ਅਹਿਮਦਾਬਾਦ, 12 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੁਲਾੜ ਵਿਗਿਆਨੀ ਵਿਕਰਮ ਸਾਰਾਬਾਈ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਦੂਰ-ਅੰਦੇਸ਼ੀ ਸੋਚ ਨੇ ਭਾਰਤ ਨੂੰ ਦੁਨੀਆ 'ਚ ਇਕ ਪ੍ਰਮੁੱਖ ...

ਪੂਰੀ ਖ਼ਬਰ »

ਦਿੱਲੀ ਹਵਾਈ ਅੱਡੇ 'ਤੇ ਬੰਬ ਦੀ ਝੂਠੀ ਧਮਕੀ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਦਿੱਲੀ ਕੌਮਾਂਤਰੀ ਹਵਾਈ ਅੱਡੇ 'ਤੇ ਸੋਮਵਾਰ ਰਾਤ ਨੂੰ ਬੰਬ ਦੀ ਝੂਠੀ ਧਮਕੀ ਮਿਲਣ ਮਗਰੋਂ 70 ਮਿੰਟਾਂ ਤੱਕ ਸੇਵਾਵਾਂ ਪ੍ਰਭਾਵਿਤ ਹੋਈਆਂ ਰਹੀਆਂ | ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਰਾਤ 8.49 ਵਜੇ ਦਿੱਲੀ ਪੁਲਿਸ ਨੂੰ ਹਵਾਈ ਅੱਡੇ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX