ਤਾਜਾ ਖ਼ਬਰਾਂ


ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  1 day ago
ਦਿਸਪੁਰ, 12 ਦਸੰਬਰ - ਅਸਮ ਵਿਚ ਨਾਗਰਿਕਤਾ ਸੋਧ ਬਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੌਰਾਨ ਡਿਬੂਰਗੜ੍ਹ ਹਵਾਈ ਅੱਡੇ 'ਚ ਫਸੇ 178 ਯਾਤਰੀ ਹਵਾਈ ਜਹਾਜ਼ ਰਾਹੀ ਸੁਰੱਖਿਅਤ ਗੁਹਾਟੀ...
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 12 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਮੱਕੜ)- ਪਿੰਡ ਤੋਲਾਵਾਲ ਦੇ ਇੱਕ ਨੌਜਵਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ...
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 12 ਦਸੰਬਰ- ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ...
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  1 day ago
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  1 day ago
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  1 day ago
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  1 day ago
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  1 day ago
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  1 day ago
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  1 day ago
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  1 day ago
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  1 day ago
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  1 day ago
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  1 day ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  1 day ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  1 day ago
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  1 day ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  1 day ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  1 day ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  1 day ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  1 day ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  1 day ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  1 day ago
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  about 1 hour ago
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ
. . .  about 1 hour ago
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551

ਸੰਪਾਦਕੀ

ਨੱਥੂਵਾਲ ਗਰਬੀ ਦੀ ਘਟਨਾ ਤੋਂ ਸਬਕ ਸਿੱਖਣ ਦੀ ਲੋੜ

ਅਖ਼ਬਾਰਾਂ ਦੇ ਪੰਨਿਆਂ 'ਤੇ ਰੋਜ਼ਾਨਾ ਨਾਂਹ-ਪੱਖੀ ਤੇ ਹਾਂ-ਪੱਖੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ, ਪਰ ਕੁਝ ਖ਼ਬਰਾਂ ਆਪਣੀ ਵਿਲੱਖਣ ਨਕਸ਼-ਨੁਹਾਰ ਕਰਕੇ ਦੇਰ ਤੱਕ ਸਾਨੂੰ ਝੰਜੋੜਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਘਟਨਾ ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾ ਪੁਰਾਣਾ ਦੇ ਪਿੰਡ ਨੱਥੂਵਾਲ ਵਿਚ ਵਾਪਰੀ ਹੈ, ਜਿੱਥੇ ਇਕ 28 ਸਾਲਾ ਨੌਜਵਾਨ ਵਲੋਂ ਆਪਣੇ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ ਕਰਨ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਖ਼ਬਰ ਨੇ ਅਨੇਕਾਂ ਸਵਾਲਾਂ ਨੂੰ ਜਨਮ ਦਿੱਤਾ ਹੈ। ਖ਼ਾਸ ਕਰਕੇ ਜਦੋਂ ਇਕ ਸਾਧਨ-ਸੰਪੰਨ, ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਲੜਕੇ ਵਲੋਂ ਅਜਿਹਾ ਕਦਮ ਉਠਾਇਆ ਜਾਂਦਾ ਹੈ, ਤਾਂ ਇਹ ਸੋਚਣ ਲਈ ਅਤੇ ਮਸਲੇ ਦੀ ਤੈਅ ਤੱਕ ਜਾਣ ਲਈ ਮਜਬੂਰ ਕਰਦਾ ਹੈ। ਮਾਪਿਆਂ, ਰਿਸ਼ਤੇਦਾਰਾਂ/ਸਕੇ-ਸਬੰਧੀਆਂ ਅਤੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਘਰੇਲੂ ਜੀਵਨ ਦੌਰਾਨ ਇਕ-ਦੂਜੇ ਪ੍ਰਤੀ ਸੰਵੇਦਨਸ਼ੀਲਤਾ ਨਾਲ ਨਿਰੰਤਰ ਵਾਰਤਾਲਾਪ ਜਾਰੀ ਰੱਖਣ।
ਇਸ ਤੋਂ ਵੱਡੀ ਗੱਲ ਇਹ ਕਿ ਨੌਜਵਾਨ ਦੇ ਪਰਿਵਾਰ ਨੂੰ ਸਿਰਫ਼ ਇਸ ਕਰਕੇ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ, ਕਿਉਂਕਿ ਉਨ੍ਹਾਂ ਅਤੇ ਲੜਕੇ ਦਾ ਆਪਸ ਵਿਚ ਬਹੁਤ ਪਿਆਰ ਸੀ ਅਤੇ ਪੀੜਤ-ਦੋਸ਼ੀ ਭਾਵ ਆਤਮ-ਹੱਤਿਆ ਅਤੇ ਹੱਤਿਆਵਾਂ ਕਰਨ ਵਾਲੇ ਲੜਕੇ ਨੂੰ ਡਰ ਸੀ ਕਿ ਉਸ ਦੀ ਸਵੈ-ਮੌਤ ਨੂੰ ਉਸ ਦਾ ਪਰਿਵਾਰ ਸਹਿਣ ਨਹੀਂ ਕਰ ਸਕੇਗਾ। ਉਸ ਦੁਆਰਾ ਲਿਖਿਆ 19-ਪੰਨਿਆਂ ਦਾ ਖ਼ੁਦਕੁਸ਼ੀ ਨੋਟ, ਜਿਸ ਨੂੰ ਉਸ ਨੇ ਖ਼ੂਨੀ ਚਿੱਠੀ ਦਾ ਨਾਂਅ ਦਿੱਤਾ ਹੈ (ਜਿਵੇਂ ਕਿ ਇਸ ਨੋਟ 'ਤੇ ਲਿਖਿਆ ਹੈ) ਉਸ ਦੀ ਮਾਨਸਿਕ ਹਾਲਤ, ਪਰਿਵਾਰਕ ਤੇ ਸਮਾਜਿਕ ਦਬਾਅ ਅਤੇ ਅੰਧ-ਵਿਸ਼ਵਾਸੀ ਨਜ਼ਰੀਏ ਦੀ ਪੋਲ ਖੋਲ੍ਹਦਾ ਹੈ, ਉੱਥੇ ਇਸ ਹਾਦਸੇ ਨੇ ਪਰਿਵਾਰਾਂ ਵਿਚ ਹਥਿਆਰ ਰੱਖਣ ਦੇ ਮਾਰੂ ਪ੍ਰਭਾਵਾਂ ਨੂੰ ਵੀ ਉਭਾਰਿਆ ਹੈ। ਇਹ ਪੱਤਰ ਸਾਡੀ ਸਮਾਜਿਕ ਸੋਚ 'ਤੇ ਵੀ ਪ੍ਰਸ਼ਨ ਚਿੰਨ ਖੜ੍ਹੇ ਕਰਦਾ ਹੈ। ਸੈਕਸ ਸਿੱਖਿਆ ਕੋਈ ਵਿਵਰਜਿਤ ਵਿਸ਼ਾ ਨਹੀਂ, ਸਗੋਂ ਸੈਕਸ ਸਾਡੇ ਜੀਵਨ ਦਾ ਧੁਰਾ ਹੀ ਨਹੀਂ, ਅਹਿਮ ਅਤੇ ਅਟੁੱਟ ਹਿੱਸਾ ਹੋਣ ਦੇ ਬਾਵਜੂਦ ਇਸ ਬਾਰੇ ਗੱਲ ਕਰਨਾ ਸਾਡੇ, ਖ਼ਾਸ ਕਰਕੇ ਪੇਂਡੂ, ਪਰਿਵਾਰਾਂ ਵਿਚ ਇਕ ਸ਼ਰਮ ਦੀ ਗੱਲ ਸਮਝਿਆ ਜਾਂਦਾ ਹੈ, ਜਿਸ ਨਾਲ ਬੱਚਿਆਂ ਵਿਚ ਮਨੋਰੋਗ, ਗੁੰਝਲਾਂ ਅਤੇ ਤਣਾਅ ਪੈਦਾ ਹੁੰਦੇ ਹਨ। ਇਸੇ ਕਰਕੇ ਕਈ ਨੌਜਵਾਨ ਮਾਨਸਿਕ ਗੰਢਾਂ ਵਿਚ ਫਸੇ, ਡਰ ਅਤੇ ਸਹਿਮ ਦੀ ਦੁਨੀਆ ਵਿਚ ਵਿਚਰਦੇ ਹਨ।
ਇਸ ਕੇਸ ਵਿਚ ਨੌਜਵਾਨ ਦਾ ਖ਼ੁਦਕੁਸ਼ੀ ਨੋਟ ਪੜ੍ਹਦਿਆਂ ਇੰਜ ਜਾਪਦਾ ਹੈ ਜਿਵੇਂ ਇਹ ਪੱਤਰ ਕਿਸੇ ਮੰਝੇ ਹੋਏ ਲਿਖਾਰੀ ਦੇ ਨਾਵਲ ਦਾ ਇਕ ਹਿੱਸਾ ਹੋਵੇ! ਅਜਿਹਾ ਤਾਂ ਹੀ ਸੰਭਵ ਹੈ ਜੇਕਰ ਪੱਤਰ ਲਿਖਣ ਵਾਲਾ ਮਾਨਸਿਕ ਉਥਲ-ਪੁਥਲ ਨਾਲ ਦੇਰ ਤੋਂ ਦਸਤ-ਪੰਜਾ ਲੈ ਰਿਹਾ ਹੋਵੇ, ਗੁੱਥਮ-ਗੁੱਥਾ ਹੋ ਰਿਹਾ ਹੋਵੇ, ਜਿਸ ਕਰਕੇ ਉਸ ਦੇ ਦਿਲੋਂ-ਦਿਮਾਗ ਵਿਚ ਚਲ ਰਹੇ ਜਵਾਰਭਾਟੇ ਦੇ ਕਈ ਰੰਗ ਇਸ ਪੱਤਰ ਵਿਚ ਮੌਜੂਦ ਹਨ। ਇਹ ਪੱਤਰ ਉਸ ਦੀ ਸ਼ਖ਼ਸੀਅਤ ਅਤੇ ਸਮਾਜਿਕ ਵਰਤਾਰਿਆਂ ਅਤੇ ਉਨ੍ਹਾਂ ਦੇ ਨਾਂਹ-ਪੱਖੀ ਅਸਰਾਂ ਦੀ ਪਰਤ-ਦਰ-ਪਰਤ ਨਿਸ਼ਾਨਦੇਹੀ ਕਰਦਾ ਹੈ। ਪਰਿਵਾਰ, ਸਮਾਜ ਅਤੇ ਵਹਿਮਾਂ-ਭਰਮਾਂ ਬਾਰੇ ਸੰਕੇਤ ਦਿੰਦਾ ਹੈ। ਇਕ ਸੂਖਮ ਚਿੰਤਕ ਵਾਂਗ ਉਹ ਲਿਖਦਾ ਹੈ, 'ਇਕ ਅੰਦਰ ਡਰ ਸੀ, ਜਿਸ ਨੇ ਮੈਨੂੰ ਐਨਾ ਡਰਾ ਦਿੱਤਾ ਕਿ ਮੈਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ। ਡਿਪ੍ਰੈਸ਼ਨ ਐਨਾ ਵਧ ਗਿਆ ਕਿ ਮੇਰੇ ਦਿਲੋਂ-ਦਿਮਾਗ ਵਿਚ ਧਮਾਕੇ ਹੋ ਰਹੇ ਸਨ। ਅੱਜ ਦੇ ਦਿਨ ਇਕ ਵੱਡਾ ਧਮਾਕਾ ਹੋਇਆ, ਜਿਸ ਵਿਚ ਸਾਰਾ ਘਰ ਹੀ ਉੱਡ ਗਿਆ। ਪਰ ਇਸ ਵਿਚ ਮੇਰਾ ਕੋਈ ਵੀ ਕਸੂਰ ਨਹੀਂ। ਰੱਬ ਨੇ ਮਾਰਿਆ ਮੈਨੂੰ। ਜੇ ਵਿਆਹ ਨਾ ਕਰਾਉਂਦਾ ਲੋਕਾਂ ਨੇ ਨਹੀਂ ਛੱਡਣਾ ਸੀ, ਘਰਦਿਆਂ ਨੇ ਵੀ ਮੈਨੂੰ ਵਿਆਹੁਣ ਲਈ ਜੰਮਿਆ ਸੀ। ਪਰ ਉਹ ਦਰਦ ਤਾਂ ਮੈਨੂੰ ਪਤਾ ਸੀ, ਜੋ ਮੈਂ ਲੈ ਕੇ ਜਿਉਂ ਰਿਹਾ ਸੀ। ਇਹ ਸਾਰੀ ਘਟਨਾ ਮੇਰੇ ਚੁੱਪ ਦੇ ਅੰਜ਼ਾਮ ਤੇ ਡਰ ਕਾਰਨ ਘਟੀ।' ਕਿਸ ਤਰ੍ਹਾਂ ਵਿਆਹ ਕਰਵਾਉਣ ਦਾ ਸਮਾਜਿਕ ਅਤੇ ਪਰਿਵਾਰਿਕ ਦਬਾਅ ਇਕ ਸੂਝਵਾਨ ਲੜਕੇ ਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਦਿੰਦਾ ਹੈ, ਦਾ ਬਿਆਨ ਉਸ ਨੇ ਕੀਤਾ, ਅਤੇ ਇਸੇ ਦਬਾਅ ਅਧੀਨ ਉਹ ਆਪਣੇ-ਆਪ ਨਾਲ ਘੁਲਦਾ ਰਿਹਾ। ਅਸਲ ਵਿਚ ਅਸੀਂ ਨਾ ਤਾਂ ਪੁਰਾਣੀਆਂ ਰੂੜੀਆਂ ਨੂੰ ਪੂਰੀ ਤਰ੍ਹਾਂ ਛੱਡ ਸਕੇ ਹਾਂ, ਨਾ ਹੀ ਨਵੀਂ ਸੋਚ ਨੂੰ ਪੂਰੀ ਤਰ੍ਹਾਂ ਅਪਣਾ ਸਕੇ ਹਾਂ। ਅਸੀਂ ਦੋਵਾਂ ਬੇੜੀਆਂ ਦੇ ਸਵਾਰ ਹੋਣ ਦਾ ਯਤਨ ਕਰਦੇ ਹਾਂ। ਸੈਕਸ ਸਿੱਖਿਆ, ਇਸ ਵਿਸ਼ੇ 'ਤੇ ਖੁੱਲ੍ਹ ਕੇ ਪਰਿਵਾਰਾਂ ਵਿਚ ਗੱਲ ਜਾਂ ਚਰਚਾ ਕਰਨਾ ਸਾਨੂੰ ਵਰਜਿਤ ਵਿਸ਼ਾ ਲਗਦਾ ਹੈ। ਪਰ, ਸਾਡੀ ਬੋਲ-ਚਾਲ ਵਿਚ ਸੈਕਸ-ਮੁਖੀ ਸ਼ਬਦ (ਜਿਵੇਂ ਗਾਲਾਂ ਜਾਂ ਮਾੜੀ ਭਾਸ਼ਾ) ਅਚੇਤ ਰੂਪ ਵਿਚ ਘੁੰਮਦੇ ਰਹਿੰਦੇ ਹਨ।
ਮਾਪਿਆਂ ਦੀਆਂ ਇੱਛਾਵਾਂ ਬੱਚੇ ਦੀ ਸਮਰੱਥਾ ਅਤੇ ਸੋਚ ਦੇ ਮੁਤਾਬਿਕ ਹੋਣੀਆਂ ਚਾਹੀਦੀਆਂ ਹਨ। ਮਾਪਿਆਂ ਨੂੰ ਬੱਚਿਆਂ ਨਾਲ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਬੱਚੇ ਨਾਲ ਦੋਸਤਾਨਾ ਵਿਹਾਰ ਕਰਦਿਆਂ ਉਸ ਅੰਦਰ ਸਵੈ-ਵਿਸ਼ਵਾਸ ਤੇ ਭਰੋਸਾ ਕਾਇਮ ਕਰਕੇ, ਉਸ ਦੀ ਸ਼ਖ਼ਸੀਅਤ ਦੇ ਹਰ ਪਹਿਲੂ ਬਾਰੇ ਸਮਝਣਾ ਅਤੇ ਉਸ ਦਾ ਹੱਲ ਕਰਨਾ ਜਾਂ ਉਸ ਨਾਲ ਸੰਵਾਦ ਸਥਾਪਤ ਕਰਨਾ ਚਾਹੀਦਾ ਹੈ। ਲੋੜ ਪਵੇ ਤਾਂ ਕਿਸੇ ਸਿਹਤ, ਮਾਨਸਿਕ ਮਾਹਿਰ ਜਾਂ ਸਲਾਹਕਾਰ ਦੀ ਮਦਦ ਲਈ ਜਾ ਸਕਦੀ ਹੈ। ਜਿਵੇਂ ਸੰਦੀਪ ਨੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ, 'ਮੈਨੂੰ ਤਾਂ ਪਹਿਲਾਂ ਈ ਪਤਾ ਸੀ ਕਿ ਇਹ ਸੁਪਨੇ ਸੱਚ ਹੋਣਗੇ, ਅਤੇ ਬੜੇ ਖ਼ਤਰਨਾਕ ਹੋਣਗੇ। ਕਿਸੇ ਜ਼ਾਲਮ ਡਿਕਟੇਟਰ ਵਾਂਗ!' ਪਤਾ ਨਹੀਂ ਕਿੰਨੇ ਸੰਦੀਪ ਆਪਣੀਆਂ ਮਾਨਸਿਕ ਗੁੰਝਲਾਂ ਅਤੇ ਦੁਬਿਧਾਵਾਂ ਨਾਲ ਲੜ ਰਹੇ ਹੋਣਗੇ। ਆਪਣੇ ਪੱਤਰ ਵਿਚ ਸੰਦੀਪ ਨੇ ਵੀ ਲਿਖਿਆ ਹੈ, 'ਜਿਹੜਾ ਬੰਦਾ ਵਿਆਹ ਨਹੀਂ ਕਰਵਾਉਂਦਾ, ਉਸ ਪਿੱਛੇ ਰਾਜ਼ ਹੁੰਦਾ ਹੈ। ਬੰਦੇ ਦੀਆਂ ਆਪਣੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਜ਼ਰੂਰੀ ਨਹੀਂ ਹਰ ਬੰਦਾ ਵਿਆਹ ਦੇ ਕਾਬਲ ਹੋਵੇ। ਬਾਹਰਲੇ ਮੁਲਕਾਂ ਵਿਚ ਕੋਈ ਨਹੀਂ ਪੁੱਛਦਾ ਵਿਆਹ ਕਰਵਾਉਣਾ ਏ ਜਾਂ ਨਹੀਂ। ਇਹ ਬੰਦੇ ਦੀ ਆਪਣੀ ਸਮਝ ਹੁੰਦੀ ਹੈ ਕਿ ਇਹ ਉਸ ਦੀ ਨਿੱਜੀ ਜ਼ਿੰਦਗੀ ਹੈ ਅਤੇ ਉਹ ਲੋਕਾਂ ਦਾ ਮੁਹਤਾਜ ਨਹੀਂ ਹੈ। ਨਾਲੇ ਮਾਪੇ ਵੀ ਇਸ ਗੱਲ ਨੂੰ ਸਮਝਣ ਕਿ ਤੁਹਾਡਾ ਜੰਮਿਆ ਧੀ-ਪੁੱਤ ਤੁਹਾਡਾ ਗੁਲਾਮ ਨਹੀਂ। ਮੈਂ ਜੋ ਕਰਨ ਜਾ ਰਿਹਾ ਹਾਂ, ਇਸ ਲਈ ਸਮਾਜ ਵੀ ਜ਼ਿੰਮੇਵਾਰ ਹੈ।'
ਸਾਨੂੰ ਬੱਚਿਆਂ ਦੀ ਹਰ ਕਿਰਿਆ, ਪ੍ਰਤੀਕਿਰਿਆ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਦੇ ਸੁਭਾਅ ਜਾਂ ਵਤੀਰੇ ਵਿਚ ਮਾਮੂਲੀ ਤਬਦੀਲੀ ਦਾ ਵੀ ਕਾਰਨ ਜਾਣਨ ਦਾ ਯਤਨ ਕਰਨਾ ਚਾਹੀਦਾ ਹੈ। ਨਿਰੰਤਰ ਬੱਚੇ ਨਾਲ ਗੱਲ ਕਰੋ, ਉਸ ਦੇ ਦੋਸਤਾਂ-ਮਿੱਤਰਾਂ ਨਾਲ ਗੱਲ ਕਰੋ, ਸਮਝਣ ਦਾ ਯਤਨ ਕਰੋ ਕਿ ਉਸ ਦੇ ਮਨ ਵਿਚ ਕੀ ਚੱਲ ਰਿਹਾ ਹੈ। ਮਾਂ ਤੇ ਬਾਪ ਨੂੰ ਬੱਚੇ ਨਾਲ ਅਲੱਗ-ਅਲੱਗ ਤੌਰ 'ਤੇ ਵੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਕਈ ਵਾਰ ਬੱਚਾ ਮਾਂ ਨਾਲ ਗੱਲ ਕਰਦਾ ਹੈ, ਪਿਤਾ ਤੋਂ ਸ਼ਰਮਾਉਂਦਾ ਹੈ। ਕਈ ਵਾਰ ਉਲਟ ਹੁੰਦਾ ਹੈ।
ਹਥਲੀ ਘਟਨਾ ਵਿਚ ਮੂਲ ਰੂਪ ਵਿਚ ਲੜਕਾ ਨਾਮਰਦ ਸੀ ਅਤੇ ਵਿਆਹ ਕਰਵਾਉਣ ਦੇ ਕਾਬਲ ਨਹੀਂ ਸੀ, ਪਰ ਮਾਪਿਆਂ ਅਤੇ ਸਮਾਜ ਦਾ ਦਬਾਅ ਸੀ, ਜਿਸ ਕਰਕੇ ਉਸ ਨੂੰ ਜਾਪਦਾ ਸੀ ਕਿ ਵਿਆਹ ਕਰਵਾਉਣ ਬਾਅਦ ਉਹ ਨਾ ਤਾਂ ਆਪਣੀ ਪਤਨੀ ਨੂੰ ਸੰਤੁਸ਼ਟ ਕਰ ਸਕੇਗਾ ਅਤੇ ਨਾ ਹੀ ਕਿਸੇ ਔਲਾਦ ਨੂੰ ਜਨਮ ਦੇ ਸਕੇਗਾ ਤੇ ਇਹ ਗੱਲ ਪਰਿਵਾਰਕ ਅਤੇ ਸਮਾਜਿਕ ਨਮੋਸ਼ੀ ਦਾ ਕਾਰਨ ਬਣੇਗੀ। ਇਹੀ ਡਰ ਅਤੇ ਬੋਝ ਇਸ ਹਾਦਸੇ ਦਾ ਕਾਰਨ ਬਣਿਆ। ਅੰਧ-ਵਿਸ਼ਵਾਸਾਂ ਦਾ ਸ਼ਿਕਾਰ ਹੋਣ ਕਰਕੇ ਉਹ ਇਸ ਦਾ ਕਾਰਨ ਆਪਣੇ ਪਰਿਵਾਰ ਦੀ ਜ਼ਮੀਨ ਤੇ ਕਿਸੇ ਓਪਰੀ ਰੂਹ ਦੇ ਪਰਛਾਵੇਂ ਵਿਚੋਂ ਲੱਭਣ ਲੱਗਾ। ਸਮਾਜ, ਪਰਿਵਾਰ ਵਿਚ ਵਿਚਰਨ ਦੇ ਬਾਵਜੂਦ, ਆਪਣੇ ਮਨ ਦੀਆਂ ਭਾਵਨਾਵਾਂ ਕਿਸੇ ਨਾਲ ਸਾਂਝੀਆਂ ਨਾ ਕਰਨ ਕਰਕੇ ਉਹ ਜ਼ਿਹਨੀ ਇਕਲਾਪੇ ਦਾ ਸ਼ਿਕਾਰ ਹੋ ਗਿਆ ਅਤੇ ਇਕੱਲਾ ਹੀ ਸੋਚਦਾ ਰਿਹਾ। ਆਪਣੇ-ਆਪ ਨੂੰ ਸਹੀ ਸਾਬਤ ਕਰਦਾ ਰਿਹਾ, 'ਪਿੰਡ ਵਾਲਿਓ! ਮੇਰਾ ਸੰਦੇਸ਼ ਇਹ ਹੈ ਕਿ ਕਦੇ ਵੀ ਭੁੱਲ ਕੇ ਕਿਸੇ ਪੀਰ-ਫ਼ਕੀਰ ਦੀ ਜਗ੍ਹਾ ਜਾਂ ਪੈਲੀ 'ਤੇ ਅੱਖ ਨਾ ਰੱਖਿਓ, ਇਸ ਥਾਂ ਨੂੰ ਪੂਜਿਆ ਕਰੋ। ਸਾਨੂੰ ਤਾਂ ਮੁਰੱਬੇਬੰਦੀ 'ਚ ਹੀ ਮੌਤ ਆਈ ਸੀ। ਇਹ ਸਾਰੀ ਖੋਜ ਮੈਂ ਆਪ ਕੀਤੀ। ਘਰਦਿਆਂ ਨੂੰ ਕੋਈ ਪਤਾ ਨਹੀਂ, ਪਰ ਮੈਂ ਜਾਣ ਗਿਆ।'
ਅਜਿਹੀਆਂ ਘਟਨਾਵਾਂ ਵਿਕਲੋਤਰੀਆਂ ਹੋਣ ਦੇ ਬਾਵਜੂਦ ਸਾਡੇ ਜੀਵਨ ਅਤੇ ਸਮਾਜ ਦਾ ਹਿੱਸਾ ਬਣ ਚੁੱਕੀਆਂ ਹਨ। ਪਰ, ਕਦੇ-ਕਦੇ ਅਜਿਹੀ ਘਟਨਾ ਸਾਡੇ ਨੇੜੇ ਵਾਪਰਨ ਕਰਕੇ ਸਾਨੂੰ ਅੰਦਰੋਂ ਝੰਜੋੜ ਦਿੰਦੀ ਹੈ ਅਤੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਪਿਛਲੇ ਸਾਲ ਦਿੱਲੀ ਵਿਚ ਇਕ ਪਰਿਵਾਰ ਦੇ 11 ਮੈਂਬਰਾਂ ਵਲੋਂ ਸਮੂਹਿਕ ਆਤਮ-ਹੱਤਿਆ ਨੇ ਸੋਚਣ ਲਈ ਮਜਬੂਰ ਕੀਤਾ ਸੀ। ਬੱਚਿਆਂ ਨਾਲ ਨਿਰੰਤਰ ਹਰ ਵਿਸ਼ੇ 'ਤੇ ਗੱਲ ਕਰਨਾ, ਉਨ੍ਹਾਂ ਨਾਲ ਨੇੜਤਾ ਸਥਾਪਿਤ ਕਰਨਾ, ਚੰਗੇ ਮਾਪੇ ਬਣਨ ਦੇ ਗੁਰ ਸਿੱਖਣ ਲਈ ਇਸ ਵਿਸ਼ੇ ਤੇ ਕਿਤਾਬਾਂ ਪੜ੍ਹਨੀਆਂ, ਸੈਮੀਨਾਰਾਂ ਵਿਚ ਹਿੱਸਾ ਲੈ ਕੇ ਸਿੱਖਣਾ ਅਤੇ ਸਿੱਖੇ ਗੁਰਾਂ 'ਤੇ ਅਮਲ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਉਸਾਰੂ ਕੰਮਾਂ ਜਿਵੇਂ ਖੇਡਾਂ, ਕਿਤਾਬਾਂ ਪੜ੍ਹਨ ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਲਾਜ਼ਮੀ ਹੈ। ਅਜਿਹਾ ਕਰਨ ਵਾਲਾ ਬੱਚਾ ਕਦੇ ਵੀ ਢਾਹੂ ਸੋਚ ਦਾ ਸ਼ਿਕਾਰ ਨਹੀਂ ਹੋ ਸਕਦਾ।

-ਪੀ.ਸੀ.ਐੱਸ. (ਏ.) 2919, ਪਿਲਕਨ ਸਟਰੀਟ,
ਅਨਾਰਕਲੀ ਬਾਜ਼ਾਰ, ਜਗਰਾਉਂ, ਜ਼ਿਲ੍ਹਾ ਲੁਧਿਆਣਾ
ਮੋ: 9888569669

 

ਅੰਗ ਦਾਨ ਦਿਵਸ 'ਤੇ ਵਿਸ਼ੇਸ਼

ਅੰਗ ਦਾਨ ਹੈ ਇਕ ਵਿਲੱਖਣ ਦਾਨ

ਮੌਤ ਇਕ ਅਟੱਲ ਸਚਾਈ ਹੈ। ਜੋ ਘੜਿਆ ਆਖਰ ਉਸ ਟੁੱਟਣਾ ਹੀ ਹੈ। ਜਿਸ ਦੀ ਹੋਂਦ ਹੈ, ਉਸ ਦਾ ਅੰਤ ਵੀ ਹੈ। ਇਸ ਲਈ ਜੀਵਨ ਨੂੰ ਝੂਠ ਤੇ ਮਰਨ ਨੂੰ ਸੱਚ ਕਿਹਾ ਗਿਆ ਹੈ। ਕਈ ਮੌਤ ਨੂੰ ਜੀਵਨ ਦੀ ਆਖਰੀ ਮੰਜ਼ਿਲ ਅਤੇ ਕਈ ਇਸ ਨੂੰ ਕਿਸੇ ਹੋਰ ਜੀਵਨ ਦੀ ਸ਼ੁਰੂਆਤ ਵੀ ਮੰਨਦੇ ਹਨ। ਮਨ (ਜਿਸ ...

ਪੂਰੀ ਖ਼ਬਰ »

ਭਾਜਪਾ ਸਰਕਾਰ ਨੇ ਕਸ਼ਮੀਰ ਸਬੰਧੀ ਕਾਹਲੀ ਵਿਚ ਫ਼ੈਸਲਾ ਕਿਉਂ ਲਿਆ ?

ਕਸ਼ਮੀਰ 'ਤੇ ਚਾਰੇ ਪਾਸੇ ਚੱਲ ਰਹੀ ਵਿਚਾਰ-ਚਰਚਾ ਅਤੇ ਵਿਸ਼ਲੇਸ਼ਣ ਹੈਰਾਨੀ ਵਿਚ ਪਾ ਰਿਹਾ ਹੈ। ਪਹਿਲਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਸ ਮਸਲੇ ਦੇ ਏਨੇ ਪਹਿਲੂ ਨਿਕਲ ਆਉਣਗੇ। ਇਕ ਤਰ੍ਹਾਂ ਨਾਲ ਸਾਰੇ ਤਰਕ ਕਿਸੇ ਨਾ ਕਿਸੇ ਰੂਪ ਵਿਚ ਅਤੇ ਕਿਸੇ ਨਾ ਕਿਸੇ ਕੋਣ ਤੱਕ ...

ਪੂਰੀ ਖ਼ਬਰ »

ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੀ ਹੈ ਕਾਂਗਰਸ

ਸ੍ਰੀਮਤੀ ਸੋਨੀਆ ਗਾਂਧੀ ਕਾਂਗਰਸ ਦੀ ਮੁੜ ਅੰਤ੍ਰਿਮ ਪ੍ਰਧਾਨ ਚੁਣੇ ਜਾਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਹਨ। ਪਹਿਲਾ ਹੈ ਕਿ ਇਹ ਕੌਮੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਇਕ ਪਰਿਵਾਰ ਦੇ ਪ੍ਰਭਾਵ ਹੇਠ ਹੀ ਵਿਚਰਦੀ ਰਹੀ ਹੈ। ਦੂਸਰਾ ਇਹ ਕਿ ਕੋਈ ਸਪੱਸ਼ਟ ਨੀਤੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX