ਤਾਜਾ ਖ਼ਬਰਾਂ


ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  1 day ago
ਦਿਸਪੁਰ, 12 ਦਸੰਬਰ - ਅਸਮ ਵਿਚ ਨਾਗਰਿਕਤਾ ਸੋਧ ਬਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੌਰਾਨ ਡਿਬੂਰਗੜ੍ਹ ਹਵਾਈ ਅੱਡੇ 'ਚ ਫਸੇ 178 ਯਾਤਰੀ ਹਵਾਈ ਜਹਾਜ਼ ਰਾਹੀ ਸੁਰੱਖਿਅਤ ਗੁਹਾਟੀ...
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 12 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਮੱਕੜ)- ਪਿੰਡ ਤੋਲਾਵਾਲ ਦੇ ਇੱਕ ਨੌਜਵਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ...
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 12 ਦਸੰਬਰ- ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ...
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  1 day ago
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  1 day ago
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  1 day ago
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  1 day ago
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  1 day ago
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  1 day ago
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  1 day ago
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  1 day ago
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  1 day ago
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  1 day ago
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  1 day ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  1 day ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  1 day ago
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  1 day ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  1 day ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  1 day ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  1 day ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  1 day ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  1 day ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  1 day ago
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  about 1 hour ago
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ
. . .  about 1 hour ago
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551

ਹਰਿਆਣਾ / ਹਿਮਾਚਲ

ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਮਿਲਾਵਟਖੋਰਾਂ, ਨਸ਼ੇਖੋਰਾਂ ਤੇ ਭਿ੍ਸ਼ਟ ਅਧਿਕਾਰੀਆਂ ਵਿਰੁੱਧ ਸੰਘਰਸ਼ ਜਾਰੀ ਰੱਖੇਗਾ- ਗਰਗ

ਟੋਹਾਣਾ, 12 ਅਗਸਤ (ਗੁਰਦੀਪ ਸਿੰਘ ਭੱਟੀ)- ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪੱਧਰੀ ਸਮਾਗਮ ਵਿਚ ਸੂਬੇ ਦੇ ਕੋਨੇ-ਕੋਨੇ ਤੋਂ ਆਏ ਵਪਾਰੀਆਂ ਦੀ ਦਸ ਮੁੱਦਿਆਂ 'ਤੇ ਸਹਿਮਤੀ ਬਣੀ | ਵਪਾਰੀ ਜੱਥੇਬੰਦੀਆਂ ਨੇ ਸੂਬਾ ਪ੍ਰਧਾਨ ਬਜੰਰਗ ਦਾਸ ਗਰਗ ਨੂੰ 10 ਮੁੱਿ ਦਆਂ ਬਾਰੇ ਸਰਕਾਰ ਨਾਲ ਗੱਲਬਾਤ ਕਰਨ ਤੇ ਮੰਗਾਂ ਮੰਨਵਾਉਣ ਲਈ ਉਨ੍ਹਾਂ ਦਾ ਸਾਥ ਦੇਣ ਦਾ ਫੈਸਲਾ ਲਿਆ | ਟੋਹਾਣਾ ਇਕਾਈ ਵਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿਚ ਸੈਕੜੇ ਵਪਾਰੀ ਡੈਲੀਗੇਟਾਂ ਨੇ ਰਾਮਭਵਨ ਵਿਚ ਕਰਵਾਏ ਗਏ ਸਮਾਗਮ ਵਿਚ ਭਾਗ ਲਿਆ | ਸਵੇਰੇ 10:00 ਵਜੇ ਅਰੰਭ ਹੋ ਇਆ ਸਮਾਗਮ ਸ਼ਾਮ ਪੰਜ ਵਜੇ ਤੱਕ ਚਲਿਆ | ਸੂਬੇ ਵਿਚ ਕਨੂੰਨ ਵਿਵਸਥਾ 'ਚ ਆਏ ਨਿਘਾਰ, ਫਿਰੌਤੀਆ, ਲੁੱਟ, ਕਤਲ ਦਾ ਸ਼ਿਕਾਰ ਰੋ ਰਹੇ ਵਪਾਰੀਆਂ ਦਾ ਮੁੱਦਾ ਝੱਜਰ ਤੋਂ ਆਏ ਡੈਲੀਗੇਟ ਨੇ ਉਠਾਇਆ | ਦਿਨਭਰ ਦੀ ਮਿਹਨਤ ਤੋਂ ਬਾਅਦ ਵਪਾਰੀ ਜਦੋਂ ਥੈਲਾ ਲੈ ਕੇ ਦੁਕਾਨ ਵਿਚੋਂ ਬਾਹਰ ਨਿਕਲਦਾ ਹੈ ਤਾਂ ਉਹ ਜਾਨ ਹੱਥ 'ਤੇ ਲੈ ਕੇ ਘਰ ਤੱਕ ਪੁੱਜਦਾ ਹੈ | ਡੈਲੀਗੇਟ ਨੇ ਵਪਾਰੀਆਂ ਤੋਂ ਫ਼ਿਰੌਤੀਆਂ, ਕਤਲਾਂ ਦੀ ਸੰਖਿਆ, ਲੁੱਟ ਦੇ ਮਾਮਲੇ ਵਪਾਰੀਆਂ ਸਾਹਮਣੇ ਰੱਖੇ | ਪੁਲਿਸ 'ਤੇ ਕਥਿਤ ਮਿਲੀਭਗਤ ਦੇ ਦੋਸ਼ ਲੱਗੇ | ਆੜਤੀ ਵਪਾਰੀਆਂ ਨੇ ਸਾਮੂਹਿਕ ਤੌਰ 'ਤੇ ਫ਼ਸਲਾਂ ਤੇ ਮਾਰਕਿਟ ਫੀਸ ਤੇ ਜੀ.ਐੱਸ.ਟੀ. ਦੋਹਰੇ ਟੈਕਸ ਦਾ ਮੁੱਦਾ ਉਠਾਇਆ | ਇਕ ਕਰੋੜ ਤੱਕ ਦੇ ਕੈਸ਼ ਲੈਣ ਦੇਣ 'ਤੇ ਦੋ ਪ੍ਰਤੀਸ਼ਤ ਟੈਕਸ ਰੱਦ ਕਰਨ ਦੀ ਮੰਗ ਕੀਤੀ | ਫ਼ਸਲਾਂ ਦੀ ਵਿਕਰੀ ਦਾ ਭੁਗਤਾਨ ਆਨਲਾਈਨ ਦੀ ਬਜਾਏ ਆੜਤੀ ਰਾਹੀ ਭੁਗਤਾਨ ਕਰਵਾਉਣ ਲਈ ਕਿਹਾ ਗਿਆ | ਭਿਵਾਨੀ ਤੋਂ ਆਏ ਡੈਲੀਗੇਟ ਨੇ ਆਨਲਾਈਨ ਵਿਕਰੀ ਬੰਦ ਕਰਨ ਦਾ ਮੁੱਦਾ ਉਠਾਇਆ | ਪ੍ਰਵੀਣ ਚੌਧਰੀ ਨੇ ਸੂਬੇ ਵਿਚ ਇੰਡਸਟਰੀ ਪਲਾ ਇਨ ਹੋਣ 'ਤੇ ਸਰਕਾਰ ਨੂੰ ਉਦਯੋਗਪਤੀਆਂ ਨਾਲ ਚਿੰਤਾ ਸਾਂਝੀ ਕੀਤੀ | ਉਨ੍ਹਾਂ ਕਿਹਾ ਬੇਰੁਜਗਾਰੀ ਦਾ ਮੁੱਖ ਕਾਰਨ ਇੰਡਸਟਰੀ ਦਾ ਪਲਾਇਨ ਵੀ ਹੈ | ਸਿਰਸਾ ਤੋਂ ਆਏ ਡੈਲੀਗੇਟ ਨੇ ਲਘੂ ਉਦਯੋਗ ਦੀ ਬਰਬਾਦੀ ਦਾ ਮਾਮਲਾ ਉਠਾਇਆ | ਉਨ੍ਹਾਂ ਕੇਂਦਰ ਦੀ ਨੀਤੀ ਚੀਨੀ ਸਮਾਨ ਬਜ਼ਾਰ ਵਿਚ ਬੇਹਤਾਸ਼ਾ ਮਾਤਰਾ ਵਿਚ ਆਉਣ 'ਤੇ ਲਘੂ ਉਦਯੋਗ ਵਾਲੇ ਪਰਿਵਾਰ ਉਜੜ ਗਏ ਹਨ, ਜਿਨ੍ਹਾਂ ਨੂੰ ਕੇਵਲ ਸਰਕਾਰ ਬਚਾ ਸਕਦੀ ਹੈ | ਪ੍ਰਦੇਸ਼ ਦੇ ਸਾਰੇ ਵਪਾਰੀਆਂ ਨੇ ਵਪਾਰੀ ਪੈਨਸ਼ਨ ਦੀ ਮੰਗ ਰੱਖੀ ਕਿ 20 ਸਾਲ ਤੱਕ ਟੈਕਸ ਦੇਣ ਵਾਲੇ ਵਪਾਰੀ ਨੂੰ ਪੈਨਸਨ ਸ਼ਕੀਮ ਅਧੀਨ ਲਿਆਂਦਾ ਜਾਏ | ਅਗਜ਼ਨੀ ਤੇ ਲੁੱਟ ਸਬੰਧੀ ਵਪਾਰੀ ਇਕ ਮੱਤ ਸਨ ਕਿ ਪੀੜਤ ਵਪਾਰੀ ਨੂੰ ਵਪਾਰੀ ਜਥੇਬੰਦੀ ਦੇ ਮੈਂਬਰ ਦੀ ਸਿਫ਼ਾਰਿਸ਼ ਤੋਂ ਮੁਆਵਿਜ਼ਾ ਦਿੱਤਾ ਜਾਏ ਸਰਕਾਰ ਪੀੜਤ ਨੂੰ ਮੁਲਰਾਸ਼ੀ ਤੋਂ ਘੱਟ ਮੁਆਵਜ਼ੇ ਦੇ ਟਾਲ-ਮਟੋਲ ਦੀ ਨੀਤੀ ਅਪਨਾ ਰਹੀ ਹੈ |
ਸੂਬਾ ਸਮਾਗਮ ਵਿਚ ਦਸ ਮੱਤੇ ਪਾਸ- ਪ੍ਰਦੇਸ਼ ਦੀ ਕਨੂੰਨ ਵਿਵਸਥਾ ਵਿਚ ਨਿਘਾਰ, ਜੀ.ਅੱੈਸ.ਟੀ. ਤੇ ਮਾਰਕਿਟ ਫੀਸ ਦੋਹਰੇ ਟੈਕਸ ਦੀ ਮਾਰ ਤੋਂ ਰਾਹਤ ਮਿਲੇ, ਕੈਸ਼ ਲੈਣ ਦੇਣ 'ਤੇ 2 ਪ੍ਰਤੀਸ਼ਤ ਟੈਕਸ ਖ਼ਤਮ ਹੋਵੇ, ਸੂਬੇ ਵਿਚ ਪਲਾਇਨ ਕਰ ਰਹੇ ਉਦਯੋਗਪਤੀਆਂ ਨੂੰ ਰੋਕਿਆ ਜਾਵੇ, ਲਘੂ ਉਦਯੋਗਪਤੀਆਂ ਨੂੰ ਮਦਦ ਮਿਲੇ, 20 ਸਾਲ ਤੱਕ ਟੈਕਸ ਦੇਣ ਵਾਲੇ ਵਪਾਰੀਆਂ ਨੂੰ ਪੈਨਸ਼ਨ ਮਿਲੇ | ਅੱਗਜ਼ਨੀ ਤੇ ਲੁੱਟ ਦੇ ਸ਼ਿਕਾਰ ਦੁਕਾਨਦਾਰਾਂ ਨੂੰ ਮੁਆਵਜ਼ਾ ਰਾਸ਼ੀ ਵਪਾਰੀ ਕਮੇਟੀ ਦੀ ਸ਼ਿਫਾਰਿਸ਼ 'ਤੇ ਮਿਲੇ, ਆਨਲਾਈਨ ਵਿਕਰੀ ਬੰਦ ਹੋਵੇ, ਕਿਸਾਨਾਂ ਦੀਆਂ ਫ਼ਸਲਾਂ ਦਾ ਭੁਗਤਾਨ ਆੜਤੀ ਰਾਹੀ ਹੋਵੇ |

ਕੋਲਕਾਤਾ ਪਾਕਿਸਤਾਨੀਆਂ ਨਾਲ ਨਫ਼ਰਤ ਨਹੀਂ, ਕਰਦਾ ਏ ਪਿਆਰ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)- ਸੋਸਲ ਮੀਡੀਆ ਤੇ ਟੀ.ਵੀ. ਚੈਂਨਲਾਂ 'ਚ ਭਾਵੇਂ ਪਾਕਿਸਤਾਨ ਵਿਰੁੱਧ ਜਿੰਨਾ ਵੀ ਜਹਿਰ ਉਗਲਿਆ ਜਾ ਰਿਹਾ ਹੋਵੇ, ਪਰ ਸੱਚਾਈ ਇਹ ਹੈ ਕਿ ਜਿਵੇਂ ਦੋਵੇਂ ਪੰਜਾਬ ਇਕ ਦੂਜੇ ਨਾਲ ਹਰ ਤਰ੍ਹਾਂ ਦੀ ਸਾਂਝ ਕਾਰਨ ਪਿਆਰ ਕਰਦੇ ਹਨ ਉਸੇ ...

ਪੂਰੀ ਖ਼ਬਰ »

ਧਰਮ 'ਤੇ ਟੈਕਸ ਨੂੰ ਲੈ ਕੇ ਤਿ੍ਣਮੂਲ ਵਲੋਂ ਧਰਨਾ

ਕੋਲਕਾਤਾ, 12 ਅਗਸਤ (ਰਣਜੀਤ ਸਿੰਘ ਲੁਧਿਆਣਵੀ)- ਤਿ੍ਣਮੂਲ ਕਾਂਗਰਸ ਵਲੋਂ ਪੱਛਮੀ ਬੰਗਾਲ 'ਚ ਦੂਰਗਾ ਪੂਜਾ 'ਤੇੇ ਇਨਕਮ ਟੈਕਸ ਲਾਉਣ ਦੇ ਵਿਰੁੱਧ ਧਰਨਾ ਦੇਣ ਦੇ ਫੈਸਲਾ ਕੀਤਾ ਹੈ | ਮੁੱਖ ਮੰਤਰੀ ਮਮਤਾ ਬੈਨਰਜੀ ਨੇ 13 ਅਗਸਤ ਨੂੰ ਸੁਬੋਧ ਮਲਿਕ ਸਕਵਾਇਰ ਤੇ ਬੰਗ ਜਨਨੀ ...

ਪੂਰੀ ਖ਼ਬਰ »

ਲੁੱਟ ਦੀ ਗੁੱਥੀ ਸੁਲਝੀ, ਘਟਨਾ ਦੇ ਮੁਲਜ਼ਮ ਕਾਬੂ

ਏਲਨਾਬਾਦ, 12 ਅਗਸਤ (ਜਗਤਾਰ ਸਮਾਲਸਰ)- ਏਲਨਾਬਾਦ ਥਾਣਾ ਪੁਲਿਸ ਨੇ ਮਹੱਤਵਪੂਰਨ ਸੁਰਾਗ ਇਕੱਠੇ ਕਰਦਿਆਂ ਬੀਤੀ 8 ਅਗਸਤ ਨੂੰ ਪਿੰਡ ਧੌਲਪਾਲੀਆ ਖੇਤਰ ਵਿਚੋਂ ਕਾਰ ਖੋਹੇ ਜਾਣ ਦੀ ਘਟਨਾ ਨੂੰ ਸੁਲਝਾ ਲਿਆ ਹੈ | ਜਾਣਕਾਰੀ ਦਿੰਦੇ ਹੋਏ ਏਲਨਾਬਾਦ ਦੇ ਡੀ.ਐੱਸ.ਪੀ. ਜਗਦੀਸ਼ ...

ਪੂਰੀ ਖ਼ਬਰ »

ਰਵਿਦਾਸ ਸਮਾਜ ਦੇ ਲੋਕਾਂ ਵਲੋਂ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਦਾ ਪੁਰਾਤਨ ਮੰਦਰ ਤੋੜੇ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ 13 ਅਗਸਤ ਨੂੰ ਸਿਰਸਾ ਬੰਦ ਦਾ ਸੱਦਾ ਦਿੱਤਾ ਹੈ | ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚਲਦੇ ਚਾਕੂ ਮਾਰ ਕੇ ਨੌਜਵਾਨ ਦੀ ਹੱਤਿਆ

ਟੋਹਾਣਾ, 12 ਅਗਸਤ (ਗੁਰਦੀਪ ਸਿੰਘ ਭੱਟੀ)- ਸ਼ਹਿਰ ਦੀ ਲਾਈਨੋਂ ਪਾਰ ਪੁਲਿਸ ਚੌਕੀ ਤੋਂ ਥੋੜੀ ਦੂਰੀ 'ਤੇ ਅੱੈਫ. ਸੀ. ਆਈ. ਗੋਦਾਮਾਂ ਕੋਲ ਸੜਕ 'ਤੇ ਇਕ ਨੌਜਵਾਨ ਗੋਪਾਲ ਉਰਫ਼ ਗੋਪੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਵਾਰਦਾਤ ਦੀ ਸੂਚਨਾ ਪੁਲਿਸ ਨੂੰ ਮਿਲਦੇ ਹੀ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਚੋਰੀ

ਟੋਹਾਣਾ, 12 ਅਗਸਤ (ਗੁਰਦੀਪ ਸਿੰਘ ਭੱਟੀ) - ਮਾਡਲ ਟਾਉਣ ਭੂਨਾ ਦੇ ਸ਼ਤੋਸ਼ ਕੁਮਾਰ ਦੀ ਬੇਟੀ ਦੇ ਵਿਆਹ ਲਈ ਤਿਆਰ ਸੋਨੇ ਦੇ ਗਹਿਣੇ ਦਿਨ-ਦਿਹਾੜੇ ਚੋਰੀ ਹੋਣ 'ਤੇ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ | ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਪਰਿਵਾਰ ਖ੍ਰੀਦਦਾਰੀ ਲਈ ਬਾਜ਼ਾਰ ...

ਪੂਰੀ ਖ਼ਬਰ »

ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਅੰਬਾਲਾ 'ਚ ਅੱਜ

ਸ਼ਾਹਬਾਦ ਮਾਰਕੰਡਾ, 12 ਅਗਸਤ (ਅਵਤਾਰ ਸਿੰਘ)- ਜੰਮੂ-ਕਸ਼ਮੀਰ ਤੋਂ ਧਾਰਾ-370 ਤੇ 35ਏ ਦੇ ਖਤਮ ਹੋਣ ਦੀ ਖੁਸ਼ੀ ਵਿਚ ਅੰਬਾਲਾ ਦੀ ਸੰਸਥਾ ਮੇਰਾ ਅਸਮਾਨ ਅਤੇ ਆਈਡੀਆ ਹਾਊਸ ਗਲੋਬਲ ਪ੍ਰਾਈਵੇਟ ਲਿਮਟਡ ਵਲੋਂ 13 ਅਗਸਤ ਨੂੰ ਸ਼ਾਮ 5.30 ਵਜੇ ਸੈਂਟਰਲ ਜੇਲ੍ਹ ਹਰਬਲ ਪਾਰਕ ਅੰਬਾਲਾ ...

ਪੂਰੀ ਖ਼ਬਰ »

ਪਿੰਡ ਚੋਰਮਾਰ 'ਚ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ

ਕਾਲਾਂਵਾਲੀ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚੋਰਮਾਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਸਟਾਫ਼ ਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ | ਇਸ ਰੈਲੀ ਵਿਚ ਸ਼ਾਮਿਲ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਦੋ ਕਾਬੂ

ਏਲਨਾਬਾਦ, 12 ਅਗਸਤ (ਜਗਤਾਰ ਸਮਾਲਸਰ)- ਚੌਪਟਾ ਥਾਣਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਢੂਕੜਾ ਖੇਤਰ ਵਿਚੋਂ ਦੋ ਨੌਜਵਾਨਾਾ ਨੂੰ ਕਾਬੂ ਕਰਕੇ ਉਨ੍ਹਾਾ ਦੇ ਕਬਜ਼ੇ ਵਿਚੋਂ 36 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ | ਫੜੇ ਗਏ ਨੌਜਵਾਨਾਾ ਦੀ ਪਹਿਚਾਣ ਬਿ੍ਜ ਲਾਲ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅੱਜ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ- ਭਾਈ ਖ਼ਾਲਸਾ

ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਯਮੁਨਾਨਗਰ ਜ਼ਿਲ੍ਹੇ ਵਿਚੋਂ ਹੁੰਦਾ ਹੋਇਆ ਅਗਲੇ ਪੜਾਅ ਛਛਰੋਲੀ ਖੇਤਰ ਲਈ ਰਵਾਨਾ ਹੋਵੇਗਾ | ਇਸ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਵਿਖੇ ਨਗਰ ਕੀਰਤਨ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ

ਪਾਉਂਟਾ ਸਾਹਿਬ, 12 ਅਗਸਤ (ਹਰਬਖ਼ਸ਼ ਸਿੰਘ)-ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਾਉਂਟਾ ਸਾਹਿਬ ਪੁੱਜ ਰਹੇ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ | ਬਹਿਬਲ ਬੈਰੀਅਰ 'ਤੇ ਹਿਮਾਚਲ ਪੁੱਜਣ 'ਤੇ ਸੰਗਤਾਂ ਹੁੰਮ-ਹੁਮਾ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਧਾਰਾ-370 ਖ਼ਤਮ ਕਰਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਇਤਿਹਾਸ ਰਚਿਆ- ਕਬੀਰਪੰਥੀ

ਨੀਲੋਖੇੜੀ, 12 ਅਗਸਤ (ਆਹੂਜਾ)- ਪਿੰੰਡ ਸਮਾਨਾ ਬਾਹੂ 'ਚ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਦੇ ਪਹੁੰਚਣ 'ਤੇ ਪਿੰਡ ਦੇ ਸਰਪੰਚ ਦੀਪਕ ਬੰਸਲ, ਬਰਾਨਾ ਦੇ ਸਰਪੰਚ ਅਨਿਲ ਕੁਮਾਰ, ਸਰਪੰਚ ਰਾਜਕਿਸ਼ਨ, ਗੁਲਾਬ ਸਿੰਘ, ਕਿਸਾਨ ਮੋਰਚੇ ਦੇ ਪ੍ਰਧਾਨ ਅਜਮੇਰ ਸਿੰਘ, ਅਵਤਾਰ ਸਿੰਘ, ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਹੁੱਡਾ ਦਾ ਭਲਕੇ ਹੋਣ ਵਾਲਾ ਸਿਰਸਾ ਦੌਰਾ ਮੁਲਤਵੀ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ 14 ਅਗਸਤ ਨੂੰ ਪ੍ਰਸਤਾਵਿਤ ਸਿਰਸਾ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਦੇ ਸਾਬਕਾ ਓ.ਐੱਸ.ਡੀ. ਡਾ. ਕੇਵੀ ਸਿੰਘ ...

ਪੂਰੀ ਖ਼ਬਰ »

ਹੈਰੋਇਨ ਸਮੇਤ ਪੁਲਿਸ ਵਲੋਂ ਇਕ ਕਾਬੂ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਇਥੋਂ ਦੀ ਸੀ.ਆਈ.ਏ. ਥਾਣਾ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਹੈਰੋਇਨ ਦੀ ਕੀਮਤ ਕਰੀਬ 14 ਲੱਖ ਰੁਪਏ ਦੱਸੀ ਗਈ ਹੈ | ਫੜੇ ਗਏ ਨੌਜਵਾਨ ਦੀ ਪਛਾਣ ਬਿ੍ਜੇਸ਼ ਵਾਸੀ ਸੁਪਰਸ਼ਾਈਨ ਚੌਕ ਦਿੱਲੀ ਈਸਟ ਦੇ ਰੂਪ 'ਚ ...

ਪੂਰੀ ਖ਼ਬਰ »

ਭਾਜਪਾ ਵਿਧਾਨ ਸਭਾ ਚੋਣਾਂ 'ਜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ-ਪਿ੍ੰਸ ਸ਼ਰਮਾ

ਹਾਂਸੀ, 12 ਅਗਸਤ (ਨਰੇਂਦਰ ਭਾਰਦਵਾਜ)- ਭਾਜਪਾ ਦੀ ਸੰਕਲਪ ਰੱਥ ਯਾਤਰਾ ਨੂੰ ਹਾਂਸੀ ਸ਼ਹਿਰ 'ਚ ਭਰਭੂਰ ਸਮਰਥਣ ਮਿਲ ਰਿਹਾ ਹੈ, ਅਤੇ ਪੂਰੇ ਸੂਬੇ 'ਚ ਸੰਕਲਪ ਰੱਥ ਯਾਤਰਾ ਹਰਿਆਣਾ ਵਿਧਾਨ ਸਭਾ ਚੋਣਾਂ 'ਚ 75 ਦਾ ਅੰਕੜਾ ਪਾਰ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ...

ਪੂਰੀ ਖ਼ਬਰ »

ਭਾਜਪਾ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਖੱਟਰ ਦੀ ਅਗਵਾਈ 'ਚ ਲੜੇਗੀ-ਕੰਵਰਪਾਲ ਗੁੱਜਰ

ਜਗਾਧਰੀ, 12 ਅਗਸਤ (ਜਗਜੀਤ ਸਿੰਘ)- ਭਾਜਪਾ ਹਰਿਆਣਾ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਲੜੇਗੀ ਅਤੇ 75 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਭਾਜਪਾ ਸੂਬੇ ਅੰਦਰ ਮੁੜ ਸਰਕਾਰ ਬਣਾਏਗੀ | ਇਹ ਸ਼ਬਦ ਹਰਿਆਣਾ ਵਿਧਾਨ ਸਭਾ ਦੇ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਏ ਜਾਣ 'ਤੇ ਭਾਜਪਾ ਕੱਢ ਰਹੀ ਹੈ ਤਿਰੰਗਾ ਯਾਤਰਾ

ਨੀਲੋਖੇੜੀ, 12 ਅਗਸਤ (ਆਹੂਜਾ)- ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਉਣ ਤੋਂ ਬਾਅਦ ਭਾਜਪਾ ਪੂਰੇ ਦੇਸ਼ ਵਿਚ ਤਿਰੰਗਾ ਯਾਤਰਾ ਕੱਢ ਰਹੀ ਹੈ | ਅੱਜ ਸਟੇਸ਼ਨ ਖੇਤਰ ਵਿਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਤਿਰੰਗਾ ਯਾਤਰਾ ਦੀ ਸਮਾਪਤੀ ਨੀਲੋਖੇੜੀ ਦੇ ਤਰਾਵੜੀ ਵਿਚ ...

ਪੂਰੀ ਖ਼ਬਰ »

ਜਨਨਾਇਕ ਸੇਵਾ ਦਲ ਨੇ ਕਾਲਾ ਪੀਲੀਆ ਜਾਂਚ ਕੈਂਪ ਲਗਾਇਆ

ਨਰਵਾਨਾ, 12 ਅਗਸਤ (ਵਿਕਾਸ ਜੇਠੀ)- ਜਨਨਾਇਕ ਸੇਵਾ ਦਲ ਵਲੋਂ ਪਿੰਡ ਕ੍ਰਮਗੜ੍ਹ 'ਚ ਕਾਲਾ ਪੀਲੀਆ ਦੀ ਜਾਂਚ ਲਈ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਅਗਵਾਈ ਜਨਨਾਇਕ ਸੇਵਾ ਦਲ ਦੇ ਸਕੱਤਰ ਬਿੱਟੂ ਨੈਨ ਨੇ ਕੀਤੀ, ਅਤੇ ਆਸਥਾ ਹਸਪਤਾਲ ਦੇ ਡਾ. ਪ੍ਰਦੀਪ ਨੈਨ ਨੇ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਭਾਜਪਾ ਧਰਮ ਦੇ ਨਾਂ 'ਤੇ ਵੰਡੀਆਂ ਪਾ ਰਹੀ ਹੈ-ਜਰਨੈਲ ਸਿੰਘ

ਰਤੀਆ, 12 ਅਗਸਤ (ਬੇਅੰਤ ਕੌਰ ਮੰਡੇਰ)-ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਪਿੰਡ ਦਾਦੂਪੁਰ ਦੀ ਸੱਥ 'ਚ ਵੱਡੀ ਗਿਣਤੀ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਹਰ ਵਰਗ ਨੂੰ ਅਣਗੋਲਿਆ ਕਰਕੇ ਚਿੰਤਾ 'ਚ ਪਾ ਦਿੱਤਾ ਗਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਕਿਸਾਨ ਗੌਰਵ ਮੁਹਿੰਮ ਤਹਿਤ ਭਾਜਪਾ ਕਿਸਾਨ ਮੋਰਚਾ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਰਣੀਆਂ, 12 ਅਗਸਤ (ਰਮੇਸ਼ ਡਾਵਰ)-ਭਾਜਪਾ ਕਿਸਾਨ ਮੋਰਚਾ ਨੇ ਕਿਸਾਨ ਗੌਰਵ ਮੁਹਿੰਮ ਤਹਿਤ ਰਾਣੀਆਂ ਵਿਧਾਨ ਸਭਾ ਦੇ ਵੱਖ-ਵੱਖ ਪਿੰਡਾਂ 'ਚ ਜੰਨ ਸੰਪਰਕ ਮੁਹਿੰਮ ਚਲਾਉਂਦੇ ਹੋਏ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ | ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਚਹਿਲ ਨੇ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਧੂਮ ਧਾਮ ਨਾਲ ਮਨਾਇਆ ਜਾਵੇਗਾ-ਸੈਣੀ

ਹਾਂਸੀ, 12 ਅਗਸਤ (ਨਰੇਂਦਰ ਭਾਰਦਵਾਜ)- ਮਾਨਵ ਹਿੱਤਕਾਰੀ ਸੇਵਾ ਸਮਿੱਤੀ ਦੀ ਮੀਟਿੰਗ ਨਿਊ ਪਾਰਕ ਨਜ਼ਦੀਕ ਖਰੜ ਚੁੰਗੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੰਗਠਨ ਦੇ ਪ੍ਰਧਾਨ ਰਾਮਸਰੂਪ ਸੈਣੀ ਨੇ ਕੀਤੀ | ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ...

ਪੂਰੀ ਖ਼ਬਰ »

ਇਗਨੂ ਯੂਨੀਵਰਸਿਟੀ 'ਚ ਦਾਖ਼ਲੇ 14 ਤੱਕ-ਸ਼ਰਮਾ

ਰਤੀਆ, 12 ਅਗਸਤ (ਬੇਅੰਤ ਕੌਰ ਮੰਡੇਰ)-ਚੌਧਰੀ ਮਨੀ ਰਾਮ ਗੌਦਾਰਾ ਸਰਕਾਰੀ ਕੰਨਿਆ ਕਾਲਜ ਭੋਡੀਆ ਖੇੜਾ 'ਚ ਸਥਾਪਤ ਇਗਨੂ ਸਟੱਡੀ ਸੈਂਟਰ ਦੇ ਕੋਆਰਡੀਨੇਟਰ ਯਾਅਨੀ ਸ਼ਰਮਾ ਨੇ ਦੱਸਿਆ ਕਿ ਜੁਲਾਈ 2019 ਤੱਕ ਵੱਖ-ਵੱਖ ਵਿਸ਼ਿਆਂ ਦੇ ਦਾਖ਼ਲਿਆਂ ਦੀ ਮਿਤੀ ਨੂੰ ਵਧਾਇਆ ਗਿਆ ਹੈ | ...

ਪੂਰੀ ਖ਼ਬਰ »

ਸੂਬਾਈ ਸੰਮੇਲਨ ਦੀ ਤਿਆਰੀ ਸਬੰਧੀ ਸੀਟੂ ਕਾਰਕੁਨਾਂ ਦੀ ਮੀਟਿੰਗ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਸੀਟੂ ਦੇ 13ਵੇਂ ਸੂਬਾਈ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਸੀਟੂ ਆਗੂਆਂ ਤੇ ਕਾਰਕੁਨਾਂ ਦੀ ਇਕ ਮੀਟਿੰਗ ਸੀਟੂ ਦਫ਼ਤਰ ਵਿਚ ਹੋਈ, ਜਿਸ ਵਿਚ ਸੰਮੇਲਨ ਦੀ ਤਿਆਰੀ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ਸਰਵ ...

ਪੂਰੀ ਖ਼ਬਰ »

ਰਾਹਗਿਰੀ ਵਰਗੇ ਪ੍ਰੋਗਰਾਮ ਮਨੁੱਖ ਦੇ ਤਣਾਅ ਨੂੰ ਕਰਦੇ ਹਨ ਘੱਟ-ਕ੍ਰਿਸ਼ਨ ਬੇਦੀ

ਸ਼ਾਹਬਾਦ ਮਾਰਕੰਡਾ, 12 ਅਗਸਤ (ਅਵਤਾਰ ਸਿੰਘ)- ਸ਼ਾਹਬਾਦ ਦੇ ਵਿਧਾਇਕ ਅਤੇ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਰਾਹਗਿਰੀ ਵਰਗੇ ਪ੍ਰੋਗਰਾਮ ਤਨਾਅ ਨੂੰ ਘੱਟ ਕਰਦੇ ਹਨ ਅਤੇ ਪ੍ਰਸ਼ਾਸਨ ਅਤੇ ਜਨਤਾ ਵਿਚ ਦੀ ਦੂਰੀ ...

ਪੂਰੀ ਖ਼ਬਰ »

ਕਸ਼ਮੀਰ ਮਸਲੇ 'ਤੇ ਨੌਜਵਾਨ ਭਾਰਤ ਸਭਾ ਵਲੋਂ ਵਿਚਾਰ ਚਰਚਾ

ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਨੌਜਵਾਨ ਭਾਰਤ ਸਭਾ ਸਿਰਸਾ ਸ਼ਾਖਾ ਵਲੋਂ ਸਿਰਸਾ ਕਾਲਾਂਵਾਲੀ ਮੰਡੀ ਸਥਿਤ ਲਾਇਬਰੇਰੀ ਵਿਚ ਕਸ਼ਮੀਰ ਮਸਲੇ ਤੇ ਧਾਰਾ-370 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਉਸ ...

ਪੂਰੀ ਖ਼ਬਰ »

ਸਰਵਪੱਲੀ ਪਬਲਿਕ ਸਕੂਲ 'ਚ ਬੂਟੇ ਲਗਾਏ

ਏਲਨਾਬਾਦ, 12 ਅਗਸਤ (ਜਗਤਾਰ ਸਮਾਲਸਰ)- ਸਮਾਜਿਕ ਸੰਸਥਾ ਟੀਮ ਮਿਸ਼ਨ ਗਰੀਨ ਦੁਆਰਾ ਸ਼ਹਿਰ ਦੇ ਸਰਵਪੱਲੀ ਪਬਲਿਕ ਸਕੂਲ ਦੀ ਗਰਾੳਾੂਡ ਵਿਚ 50 ਫਲਦਾਰ ਤੇ ਛਾਾਦਾਰ ਬੂਟੇ ਲਗਾਏ ਗਏ | ਇਹ ਨੇਕ ਕਾਰਜ ਸਕੂਲ ਪ੍ਰਬੰਧਕ ਸੁਲਤਾਨ ਹਰਡੂ ਦੀ ਪ੍ਰਧਾਨਗੀ ਵਿਚ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜ਼ਿੰਦਾ ਜੀਵ ਚੈਰੀਟੇਬਲ ਸੁਸਾਇਟੀ ਕੋਲ ਰਹਿ ਰਹੀ ਬਜ਼ੁਰਗ ਔਰਤ ਤਿੰਨ ਮਹੀਨਿਆਂ ਮਗਰੋਂ ਸੋਸ਼ਲ ਮੀਡੀਆ ਰਾਹੀਂ ਅੱਜ ਘਰਦਿਆਂ ਨੂੰ ਮਿਲੀ

ਨੰਗਲ, 12 ਅਗਸਤ (ਪ੍ਰੀਤਮ ਸਿੰਘ ਬਰਾਰੀ)-ਤਹਿਸੀਲ ਨੰਗਲ ਵਿਚ ਜ਼ਿੰਦਾ ਜੀਵ ਬੇਸਹਾਰਾ ਚੈਰੀਟੇਬਲ ਸੁਸਾਇਟੀ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਘਰੋਂ ਲਾਪਤਾ ਹੋਈ ਤੇ ਇਥੇ ਰਹਿ ਰਹੀ ਇਕ 65 ਸਾਲਾ ਬਜ਼ੁਰਗ ਔਰਤ ਅਰੁਣਾ ਕੁਮਾਰੀ ਨੂੰ ਸੋਸ਼ਲ ਮੀਡੀਆ ਰਾਹੀਂ ਅੱਜ ਉਸ ...

ਪੂਰੀ ਖ਼ਬਰ »

ਸਕੂਲ ਤਖ਼ਤਗੜ੍ਹ•ਦੀ ਮੈਰਿਟ 'ਚ ਆਈ ਵਿਦਿਆਰਥਣ ਦਾ ਸਨਮਾਨ

ਨੂਰਪੁਰ ਬੇਦੀ, 12 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ•, ਹਰਦੀਪ ਢੀਂਡਸਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ• ਦੀ 10ਵੀਂ ਕਲਾਸ 'ਚ ਮੈਰਿਟ 'ਚ ਆਈ ਵਿਦਿਆਰਥਣ ਦਾ ਸਰਕਾਰੀ ਪ੍ਰਾਇਮਰੀ ਸਕੂਲ ਤਖਤਗੜ• ਦੇ ਸਟਾਫ਼ ਵਲੋਂ ਸਨਮਾਨ ਕੀਤਾ ਗਿਆ | ਨਰਿੰਦਰਜੀਤ ਸਿੰਘ ਨੇ ...

ਪੂਰੀ ਖ਼ਬਰ »

ਮਾਤਾ ਨੈਣਾ ਦੇਵੀ ਜੀ ਦਾ ਸਾਉਣ ਅਸ਼ਟਮੀ ਮੇਲਾ ਹੋਇਆ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਂ ਦੇਵੀ ਵਿਖੇ ਚੱਲ ਰਿਹਾ ਦਸ ਰੋਜ਼ਾ ਸਾਉਣ ਅਸ਼ਟਮੀ ਮੇਲਾ ਧਾਰਮਿਕ ਰੀਤੀ-ਰਿਵਾਜ਼ਾਂ ਤੋਂ ਬਾਅਦ ਸਮਾਪਤ ਹੋ ਗਿਆ | ਜਿਸ ਵਿਚ ਲੱਖ ਸ਼ਰਧਾਲੂਆਂ ਨੇ ਮਾਤਾ ਨੈਣਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਕਲੱਸਟਰ ਪੱਧਰੀ ਮੀਟਿੰਗ

ਮੋਰਿੰਡਾ, 12 ਅਗਸਤ (ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਆਰੰਭੀ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋਰਿੰਡਾ ਵਿਖੇ ਕਲੱਸਟਰ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਸਾਰੰਗ ਲੋਕ ਵਿਖੇ 20 ਰੋਜ਼ਾ ਸੱਭਿਆਚਾਰਕ ਵਰਕਸ਼ਾਪ ਦੇ ਅੰਤਿਮ ਦਿਨ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਸਾਰੰਗ ਲੋਕ ਮੁਹਾਲੀ ਵਿਖੇ ਜਾਰੀ ਬੱਚਿਆਂ ਦੀ 20 ਰੋਜ਼ਾ ਸੱਭਿਆਚਾਰਕ ਵਰਕਸ਼ਾਪ ਦੇ ਅੰਤਿਮ ਦਿਨ ਸਮਾਗਮ ਕਰਵਾਇਆ ਗਿਆ ਜੋ ਕਿ ਮਾਪਿਆਂ ਤੇ ਦਰਸ਼ਕਾਂ ਦੇ ਮਨਾਂ 'ਤੇ ਸਦੀਵੀ ਪ੍ਰਭਾਵ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜੰਡ ਸਾਹਿਬ ਸਕੂਲ 'ਚ ਨਸ਼ਾ ਵਿਰੋਧੀ ਪ੍ਰਚਾਰ ਗਰੁੱਪ ਦਾ ਗਠਨ

ਬੇਲਾ, 12 ਅਗਸਤ (ਮਨਜੀਤ ਸਿੰਘ ਸੈਣੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧਾਂ ਅਧੀਨ ਚੱਲਦੇ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੋਪੜ ਦੇ ਆਦੇਸ਼ਾਂ ਅਨੁਸਾਰ ਨਸ਼ਾ ...

ਪੂਰੀ ਖ਼ਬਰ »

ਮਧੂਬਨ ਵਾਟਿਕਾ ਸਕੂਲ ਵਿਖੇ ਮਨਾਇਆ ਗਿਆ ਡੀ-ਵਾਰਮਿੰਗ ਦਿਵਸ

ਨੂਰਪਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ)-ਮਧੂਬਨ ਵਾਟਿਕਾ ਪਬਲਿਕ ਸਕੂਲ (ਅਸਮਾਨਪੁਰ) ਨੂਰਪੁਰ ਬੇਦੀ ਵਿਖੇ ਸਕੂਲ ਪਿ੍ੰਸੀਪਲ ਜੋਬੀ ਟੀ ਅਬਰਾਹਿਮ ਦੀ ਅਗਵਾਈ ਹੇਠ ਡੀ-ਵਾਰਮਿੰਗ ਦਿਵਸ ਮਨਾਇਆ ਗਿਆ¢ ਸਕੂਲ ਦੇ ਵਿਦਿਆਰਥੀਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ...

ਪੂਰੀ ਖ਼ਬਰ »

ਗਾਜੀਪੁਰ 'ਚ ਨੁੱਕੜ ਨਾਟਕ 'ਪਰਿੰਦੇ' ਦੀ ਪੇਸ਼ਕਾਰੀ

ਭਰਤਗੜ੍ਹ, 12 ਅਗਸਤ (ਜਸਬੀਰ ਸਿੰਘ ਬਾਵਾ)-ਗਾਜੀਪੁਰ ਦੇ ਸ਼ਿਵਾ ਯੂਥ ਕਲੱਬ ਦੇ ਸਮੂਹ ਨੁਮਾਇੰਦਿਆਂ ਵਲੋਂ ਸਥਾਨਕ ਕਮਿਊਨਿਟੀ ਸਿਹਤ ਕੇਂਦਰ ਵਿਚ ਅੱਜ ਭਰੂਣ ਹੱਤਿਆਵਾਂ ਨੂੰ ਰੋਕਣ, ਦਾਜ, ਨਸ਼ਿਆਂ ਵਿਰੁੱਧ 'ਪਰਿੰਦੇ' ਨਾਟਕ ਦੀ ਪੇਸ਼ਕਾਰੀ ਕਰਵਾਈ ਗਈ | ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

3 ਯੂਨੀਵਰਸਿਟੀਆਂ ਦੇ ਵਿਦਿਆਰਥੀ ਸਮਾਜਿਕ ਸਮੱਸਿਆਵਾਂ ਬਾਰੇ ਸੁਣਾਉਣਗੇ ਫ਼ਿਲਮਾਂ

ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ, ਪੂਨਾ ਯੂਨੀਵਰਸਿਟੀ ਅਤੇ ਮੁੰਬਈ ਯੂਨੀਵਰਸਿਟੀ ਵਿਚ ਪੜ੍ਹ ਰਹੀ ਵਿਦਿਆਰਥੀਆਂ ਨੇ ਆਪਸੀ ਸਹਿਯੋਗ ਦੇ ਨਾਲ ਸਮਾਜਿਕ ਸਮੱਸਿਆਵਾਂ ਪ੍ਰਤੀ ਪ੍ਰੇਰਨਾਦਾਇਕ ਕਾਮੇਡੀ ਫ਼ਿਲਮ ਬਣਾਉਣ ਦਾ ਉਪਰਾਲਾ ਕਰਨ ...

ਪੂਰੀ ਖ਼ਬਰ »

ਨਾਡਾ ਪੁਲ 'ਤੇ ਟ੍ਰੈਫ਼ਿਕ ਮਾਰਸ਼ਲ ਦੀ ਪੁਲਿਸ ਮੁਲਾਜ਼ਮਾਂ ਵਲੋਂ ਕੁੱਟਮਾਰ

ਮੁੱਲਾਂਪੁਰ ਗਰੀਬਦਾਸ, 12 ਅਗਸਤ (ਖੈਰਪੁਰ)-ਬੀਤੀ ਰਾਤ ਕਸਬਾ ਨਵਾਂਗਰਾਉਂ ਦੇ ਨਾਡਾ ਪੁਲ 'ਤੇ ਪੁਲਿਸ ਮੁਲਾਜ਼ਮਾਂ ਵਲੋਂ ਨਾਕਾ ਲਗਾਇਆ ਹੋਇਆ ਸੀ | ਇਸ ਨਾਕੇ ਦੌਰਾਨ ਖੁੱਡਾ ਲਾਹੌਰਾਂ ਸਾਈਡ ਤੋਂ ਆ ਰਹੇ ਅਮਨਦੀਪ ਸ਼ਰਮਾ ਟ੍ਰੈਫ਼ਿਕ ਮਾਰਸ਼ਲ ਦੀ ਪੁਲਿਸ ਮੁਲਾਜ਼ਮਾਂ ਨਾਲ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਹਿਲੇ ਮਾਮਲੇ ਵਿਚ ਗੁਰਦੀਪ ਸਿੰਘ ਉਰਫ ਅਮਰਜੀਤ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਸ਼ੱਕੀ ਹਾਲਤਾਂ ਵਿਚ ਨੌਜਵਾਨ ਦਾ ਕਤਲ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁੰਦਰ ਨਗਰ ਵਿਖੇ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਲੜਕੇ ਦੀ ਸ਼ਨਾਖਤ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ ਵਿਚ ਲੋੜੀਂਦਾ ਭਗੌੜਾ ਕਾਬੂ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੀ.ਓ. ਸਟਾਫ ਦੀ ਪੁਲਿਸ ਨੇ ਚੋਰੀ ਦੇ ਇਕ ਮਾਮਲੇ ਵਿਚ ਲੋੜੀਂਦੇ ਭਗੌੜੇ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਪੀ. ਓ. ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਹੰਬੜਾਂ 'ਚ ਚੋਰੀ ਦੇ ਸਬੰਧ 'ਚ ਇਕ ਗਿ੍ਫ਼ਤਾਰ, ਤਿੰਨ ਦੀ ਭਾਲ ਜਾਰੀ

ਹੰਬੜਾਂ, 12 ਅਗਸਤ (ਹਰਵਿੰਦਰ ਸਿੰਘ ਮੱਕੜ)-ਪੁਲਿਸ ਕਮਿਸ਼ਨਰ ਲੁਧਿਆਣਾ ਸੁਖਚੈਨ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਅਸ਼ਵਨੀ ਕਪੂਰ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਅਤੇ ਸਮੀਰ ਵਰਮਾ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਵਲੋਂ ...

ਪੂਰੀ ਖ਼ਬਰ »

40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋਸ਼ੀ ਪੁਲਿਸ ਅੜਿੱਕੇ

ਲਾਡੋਵਾਲ, 12 ਅਗਸਤ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਵਲੋਂ ਨਸ਼ਿਆਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ਼ ਛੇੜੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਲਾਡੋਵਾਲ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਪਾ ਸੈਂਟਰ ਦੀ ਆੜ ਹੇਠ ਦੇਹ ਵਪਾਰ ਦਾ ਅੱਡਾ ਚਲਾ ਰਹੇ ਦੋ ਮੈਨੇਜਰਾਂ ਸਮੇਤ 10 ਕਾਬੂ

ਲਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅੱਜ ਦੇਰ ਸ਼ਾਮ ਵੈਸਟਨ ਮਾਲ ਵਿਖੇ ਚਲ ਰਹੇ ਓਰਾ ਡੇ ਸਪਾ ਵਿਚ ਛਾਪਾਮਾਰੀ ਕਰਕੇ ਦੋ ਮੈਨੇਜਰਾਂ ਸਮੇਤ 10 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫਤਾਰ ਕੀਤੇ ਗਏ ਇਨ੍ਹਾਂ ਕਥਿਤ ਦੋਸ਼ੀਆਂ ...

ਪੂਰੀ ਖ਼ਬਰ »

ਦਰਿਆ ਵਿਚ ਡੁੱਬਣ ਨਾਲ ਨੌਜਵਾਨ ਦੀ ਮੌਤ

ਲਧਿਆਣਾ, 12 ਅਗਸਤ (ਪਰਮਿੰਦਰ ਸਿੰਘ)-ਸਥਾਨਕ ਕਾਸਾਬਾਦ ਨੇੜੇ ਜਾਂਦੇ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਸਾਗਰ (23) ਪਤਰ ਵਿਜੈ ਕੁਮਾਰ ਵਾਸੀ ਬਾਜ਼ੀਗਰ ਬਸਤੀ ਕਾਸਾਬਾਦ ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਲੁਟੇਰਾ ਗਰੋਹ ਦੇ ਦੋ ਮੈਂਬਰ ਭਾਰੀ ਮਾਤਰਾ ਵਿਚ ਸਾਮਾਨ ਸਮੇਤ ਕਾਬੂ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਮਿਲਰਗੰਜ ਦੇ ...

ਪੂਰੀ ਖ਼ਬਰ »

ਖ਼ਤਰਨਾਕ ਚੋਰ ਗਰੋਹ ਦੇ ਦੋ ਮੈਂਬਰ ਲੱਖਾਂ ਰੁਪਏ ਮੁੱਲ ਦੇ ਵਾਹਨਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਖਤਰਨਾਕ ਵਾਹਨ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਗ਼ਰੀਬ ਲੋੜਵੰਦਾਂ ਨੂੰ ਐਲਾਨੀਆਂ ਸਕੀਮਾਂ ਦੇਣ ਤੋਂ ਭੱਜੀ

ਸਮਰਾਲਾ, 12 ਅਗਸਤ (ਬਲਜੀਤ ਸਿੰਘ ਬਘੌਰ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਗਰੀਬ ਲੋੜਵੰਦਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਕਾਂਗਰਸ ਸਰਕਾਰ ਨੇ ਇਕ-ਇਕ ਕਰਕੇ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜੋ ਕਿ ਗਰੀਬ ਵਰਗ ਨਾਲ ਧੱਕਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸ਼ੱਕੀ ਹਾਲਾਤਾਂ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਸਵੰਤ ਨਗਰ ਵਿਚ ਬੀਤੀ ਦੇਰ ਰਾਤ ਇਕ 16 ਸਾਲ ਦੇ ਲੜਕੇ ਵਲੋਂ ਸ਼ੱਕੀ ਹਲਾਤਾਂ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਰੇਤ ਮਾਫ਼ੀਆ ਦੇ ਫਰਾਰ ਹੋਏ ਦੋਸ਼ੀਆਂ ਵਿਚੋਂ ਇਕ ਕਾਬੂ

ਲਾਡੋਵਾਲ, 12 ਅਗਸਤ (ਬਲਬੀਰ ਸਿੰਘ ਰਾਣਾ)-ਡਾ: ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਲੁਧਿਆਣਾ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਨਸ਼ਿਆਂ, ਲੁੱਟਾਂ ਖੋਹਾਂ ਕਰਨ ਵਾਲਿਆਂ ਅਤੇ ਰੇਤ ਮਾਫ਼ੀਆ ਵਿਅਕਤੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਫ਼ਲਤਾ ਹਾਸਿਲ ...

ਪੂਰੀ ਖ਼ਬਰ »

ਵਪਾਰ ਵਿਚ ਧੋਖਾ ਕਰਨ ਵਾਲੇ ਕੰਸਟਰਕਸ਼ਨ ਕੰਪਨੀ ਦੇ ਪ੍ਰਬੰਧਕ ਿਖ਼ਲਾਫ਼ ਮਾਮਲਾ ਦਰਜ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਵਪਾਰ ਦੇ ਮਾਮਲੇ ਵਿਚ ਧੋਖਾ ਕਰਨ ਵਾਲੇ ਕੰਸਟਰਕਸ਼ਨ ਕੰਪਨੀ ਦੇ ਪ੍ਰਬੰਧਕ ਖਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਚੰਡੀਗੜ੍ਹ ਦੀ ਰਹਿਣ ਵਾਲੀ ਬਲਜੀਤ ਕੌਰ ਵਿਧਵਾ ...

ਪੂਰੀ ਖ਼ਬਰ »

ਓ. ਐਸ. ਡੀ. 'ਤੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਖਜ਼ਾਨੇ 'ਤੇ ਬੋਝ-ਲਹਿਰ ਆਗੂ

ਲੁਧਿਆਣਾ, 12 ਅਗਸਤ (ਬੀ.ਐਸ.ਬਰਾੜ)-ਪੰਜਾਬ ਸਰਕਾਰ ਨੂੰ ਘੇਰਨ ਲਈ ਜਿਥੇ ਇਕ ਪਾਸੇ ਸੂਬੇ ਵਿਚ ਨਵੀਆਂ ਸਿਆਸੀ ਪਾਰਟੀਆਂ ਦਾ ਗਠਨ ਹੋ ਰਿਹਾ ਹੈ | ਉਥੇ ਹੁਣ ਨਾਲ ਹੀ ਸਰਕਾਰ ਨੂੰ ਘੇਰਨ ਲਈ ਨਵੀਂ ਹੋਂਦ ਵਿਚ ਆਈ ਲੋਕ ਅਧਿਕਾਰ ਲਹਿਰ ਦੇ ਆਗੂਆਂ ਨੇ ਲੋਕਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਸਿੱਖਾਂ ਤੋਂ ਇਲਾਵਾ ਅਨੇਕਾਂ ਮੁਸਲਮਾਨ ਸ਼ਰਧਾਲੂ ਵੀ ਗੁਰਦੁਆਰਾ ਜਨਮ ਅਸਥਾਨ 'ਚ ਹੁੰਦੇ ਹਨ ਨਤਮਸਤਕ

ਅੰਮਿ੍ਤਸਰ, 12 ਅਗਸਤ (ਜਸਵੰਤ ਸਿੰਘ ਜੱਸ)-ਨਨਕਾਣਾ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਪਾਕਿਸਤਾਨ ਦੀ ਧਰਤੀ 'ਤੇ ਵੱਸਦੇ ਸਿੱਖਾਂ ਤੇ ਹਿੰਦੂਆਂ ਤੋਂ ਇਲਾਵਾ ਗੁਰੂ ਸਾਹਿਬ ਦੇ ਅਨੇਕਾਂ ਮੁਸਲਮਾਨ ਸ਼ਰਧਾਲੂ ਵੀ ਸ਼ੁੱਕਰਵਾਰ ਤੇ ਐਤਵਾਰ ਨੂੰ ਇਸ ਪਾਵਨ ਅਸਥਾਨ ਦੀ ...

ਪੂਰੀ ਖ਼ਬਰ »

ਅਮਰੀਕਾ ਦੇ ਐਨ.ਆਰ.ਆਈ. ਨੇ ਯੂ.ਪੀ. 'ਚ ਖੋਲਿ੍ਹਆ ਮੈਡੀਕਲ ਕਾਲਜ

ਬਰੇਲੀ, 12 ਅਗਸਤ (ਅਜੀਤ ਬਿਊਰੋ.)-ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਦੇ ਕਸਬਾ ਭੀਰਾ 'ਚ 'ਵਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਜ਼ ਦਾ ਉਦਘਾਟਨ ਕੀਤਾ ਗਿਆ | ਅਮਰੀਕਾ ਦੇ ਸ਼ਹਿਰ ਸਿਆਟਲ ਨਾਲ ਲੱਗਦੇ ਸ਼ਹਿਰ ਸੈਲਮ ਦੇ ਵਸਨੀਕ ਪ੍ਰਸਿੱਧ ਕਾਰੋਬਾਰੀ ਬਹਾਦਰ ਸਿੰਘ ਸੈਲਮ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ 'ਚ ਹੋਵੇ ਯਾਦਗਾਰੀ ਸਮਾਗਮ-ਤਰਲੋਚਨ ਸਿੰਘ

ਅੰਮਿ੍ਤਸਰ, 12 ਅਗਸਤ (ਸੁਰਿੰਦਰ ਕੋਛੜ)-ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਸਮੇਤ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਸ਼ਾਲ ਪੱਧਰ ਦੇ ਸਮਾਗਮ ਕਰਵਾਏ ਜਾਣ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਪਿਰਾਮਿਡ ਈ. ਸਰਵਿਸਿਜ਼ ਨੇ ਸੈਂਕੜੇ ਨੌਜਵਾਨਾਂ ਦਾ ਵਿਦੇਸ਼ ਪੜ੍ਹਾਈ ਦਾ ਸੁਪਨਾ ਕੀਤਾ ਪੂਰਾ

ਜਲੰਧਰ, 12 ਅਗਸਤ (ਅ. ਬ.)-ਜਲੰਧਰ ਦੇ ਨੌਜਵਾਨਾਂ ਨੇ ਪਿਰਾਮਿਡ ਈ. ਸਰਵਿਸਿਜ਼ ਦੁਆਰਾ ਆਯੋਜਿਤ ਕੀਤੇ ਗਏ ਮੈਗਾ ਕੈਨੇਡਾ ਸਿੱਖਿਆ ਮੇਲੇ ਵਿਚ ਬੜੇ ਉਤਸ਼ਾਹ ਨਾਲ ਵਿਦੇਸ਼ ਵਿਚ ਪੜ੍ਹਨ ਲਈ ਅਪਲਾਈ ਕੀਤਾ ਹੈ | ਇਹ ਸਿੱਖਿਆ ਮੇਲਾ ਕਿੰਗਜ਼ ਹੋਟਲ, ਜਲੰਧਰ ਵਿਖੇ ਆਯੋਜਨ ਕੀਤਾ ...

ਪੂਰੀ ਖ਼ਬਰ »

ਬਾਜਵਾ ਨੇ ਲਿਖਿਆ ਕੈਪਟਨ ਨੂੰ ਪੱਤਰ, ਮਾਈਨਿੰਗ ਦੇ ਮੁੱਦੇ 'ਤੇ ਆਪਣੀ ਹੀ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ

ਚੰਡੀਗੜ੍ਹ, 12 ਅਗਸਤ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਪਾਰਟੀ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਸੂਬੇ 'ਚੋਂ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਕਰਨ ਦੇ ਜੋ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਉਹ ਵਫ਼ਾ ਨਹੀਂ ਹੋ ਸਕੇ | ਇਸ ਮਾਮਲੇ ਨੂੰ ਲੈ ਕੇ ਸਰਕਾਰ ਬਣਨ ਮਗਰੋਂ ਕਈ ਵਾਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX