ਤਾਜਾ ਖ਼ਬਰਾਂ


ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  10 minutes ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  21 minutes ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  28 minutes ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  39 minutes ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 1 hour ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  about 1 hour ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  about 1 hour ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  about 1 hour ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  about 1 hour ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  about 1 hour ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  about 1 hour ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ...
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  about 1 hour ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  about 1 hour ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  about 1 hour ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  1 minute ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  about 2 hours ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  about 2 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  about 2 hours ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  about 2 hours ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  about 2 hours ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  about 2 hours ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  about 2 hours ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  about 3 hours ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  about 3 hours ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  about 4 hours ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  about 4 hours ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  about 3 hours ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  about 4 hours ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  about 4 hours ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  about 5 hours ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  about 5 hours ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  about 5 hours ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  about 5 hours ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  about 5 hours ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 6 hours ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  about 6 hours ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  about 6 hours ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  about 6 hours ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  about 6 hours ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  about 7 hours ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  about 7 hours ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  about 6 hours ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  about 7 hours ago
ਕੁਲਬੀਰ ਜੀਰਾ ਵਲੋਂ ਅਧਿਆਪਕ ਪਰਮਿੰਦਰ ਬਰਿਆਣਾ ਨੂੰ ਸੌਂਪੇ ਵਿਸ਼ੇਸ਼ ਅਧਿਕਾਰ ਦੇ ਮਾਮਲੇ 'ਚ ਅਕਾਲੀ-ਭਾਜਪਾ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਦਨ 'ਚ ਨਾਅਰੇਬਾਜ਼ੀ ਕਰਦਿਆਂ ਵਾਕ ਆਊਟ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਸਪੀਕਰ ਨਾਲ ਬਹਿਸਬਾਜ਼ੀ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ ਵਿਧਾਇਕਾਂ ਵਲੋਂ ਸਦਨ 'ਚੋਂ ਵਾਕ ਆਊਟ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਰੌਲਾ-ਰੱਪਾ ਅਤੇ ਨਾਅਰੇਬਾਜ਼ੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਹੁਸ਼ਿਆਰਪੁਰ ਰਿਹਾ ਮੁਕੰਮਲ ਬੰਦ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)-ਦਿੱਲੀ ਦੇ ਤੁਗਲਕਾਬਾਦ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹੇ ਗਏ ਗੁਰੂ ਰਵਿਦਾਸ ਮੰਦਰ ਤੋਂ ਬਾਅਦ ਅੱਜ ਸਮੂਹ ਰਵਿਦਾਸ ਨਾਮਲੇਵਾ ਜਥੇਬੰਦੀਆਂ ਅਤੇ ਬਸਪਾ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਹੁਸ਼ਿਆਰਪੁਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ 'ਚ ਮੁਕੰਮਲ ਬੰਦ ਰਿਹਾ | ਸ਼ਹਿਰ 'ਚ ਬਹੁਤੀ ਜਗ੍ਹਾ ਇਹ ਵੀ ਦੇਖਣ ਨੂੰ ਮਿਲਿਆ ਕਿ ਪ੍ਰਦਰਸ਼ਨਕਾਰੀ ਰਵਾਇਤੀ ਹਥਿਆਰਾਂ ਨਾਲ ਲੈਸ ਸਨ ਤੇ ਉਹ ਲੋਕਾਂ ਨੂੰ ਡਰਾ ਧਮਕਾ ਵੀ ਰਹੇ ਸਨ | ਸ਼ਹਿਰ 'ਚ ਸਰਕਾਰੀ ਬੱਸਾਂ ਦੇ ਨਾਲ-ਨਾਲ ਪ੍ਰਾਈਵੇਟ ਬੱਸਾਂ ਦੀ ਆਮਦ ਨੂੰ ਵੀ ਰੋਕਿਆ ਗਿਆ ਅਤੇ ਰੇਲਵੇ ਆਵਾਜ਼ਾਈ ਵੀ ਪ੍ਰਭਾਵਿਤ ਰਹੀ, ਜਿਸ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਛਿੱਦਤ ਦਾ ਸਾਹਮਣਾ ਕਰਨਾ ਪਿਆ | ਨਿੱਜੀ ਵਾਹਨਾਂ 'ਤੇ ਜ਼ਰੂਰੀ ਕੰਮਾਂ ਜਾਂ ਹਸਪਤਾਲਾਂ 'ਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਜਗ੍ਹਾ-ਜਗ੍ਹਾ ਰੋਕਿਆ ਗਿਆ, ਜਿਸ ਦੇ ਚੱਲਦਿਆਂ ਲੋਕ ਭਾਰੀ ਪ੍ਰੇਸ਼ਾਨ ਹੋਏ | ਜਿਨ੍ਹਾਂ ਬਾਜ਼ਾਰਾਂ 'ਚ ਰੋਜ਼ਾਨਾ ਚਹਿਲ ਪਹਿਲ ਦਾ ਮਾਹੌਲ ਬਣਿਆ ਰਹਿੰਦਾ ਹੈ, ਉੱਥੇ ਅੱਜ ਸੁੰਨਸਾਨ ਪਸਰੀ ਰਹੀ | ਸ਼ਹਿਰ 'ਚ ਸਵੇਰੇ ਜੇਕਰ ਇਕਾ ਦੁੱਕਾ ਦੁਕਾਨਾਂ ਖੁੱਲ੍ਹੀਆਂ ਵੀ ਉਨ੍ਹਾਂ ਨੂੰ ਧੱਕੇ ਨਾਲ ਪੁਲਿਸ ਦੀ ਹਾਜ਼ਰੀ 'ਚ ਬੰਦ ਕਰਵਾਇਆ ਗਿਆ | ਇਸ ਦੇ ਨਾਲ ਹੀ ਪੈਟਰੋਲ ਪੰਪ ਤੱਕ ਵੀ ਬੰਦ ਰਹੇ | ਸਵੇਰ ਸਾਰ ਤੋਂ ਸ਼ੁਰੂ ਹੋਏ ਇਸ ਬੰਦ ਦੇ ਸਿਲਸਿਲੇ ਕਾਰਨ ਲੋਕਾਂ 'ਚ ਭੈਅ ਦਾ ਮਾਹੌਲ ਬਣਿਆ ਰਿਹਾ | ਸ਼ਹਿਰ 'ਚ ਬੇਸ਼ੱਕ ਬੰਦ ਦਾ ਮਾਹੌਲ ਸ਼ਾਂਤੀਪੂਰਨ ਚੱਲ ਰਿਹਾ ਸੀ ਪ੍ਰੰਤੂ ਅਚਾਨਕ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਥਿਤ ਮਹਾਂਵੀਰ ਸਪੀਨਿੰਗ ਮਿੱਲ ਅਤੇ ਹਾਕਿਨਜ਼ ਕੂਕਰ ਫੈਕਟਰੀ 'ਤੇ ਕੁੱਝ ਪ੍ਰਦਰਸ਼ਨਕਾਰੀਆਂ ਵਲੋਂ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਫੈਕਟਰੀ ਦੇ ਗੇਟ 'ਤੇ ਬਣੇ ਸਕਿਊਰਿਟੀ ਰੂਮਾਂ ਨੂੰ ਨੁਕਸਾਨ ਪਹੰੁਚਿਆ | ਮੌਕੇ 'ਤੇ ਪਹੰੁਚੇ ਡੀ.ਐਸ.ਪੀ. ਸਿਟੀ ਜਗਦੀਸ਼ ਅੱਤਰੀ ਨੇ ਦੱਸਿਆ ਕਿ ਛੁੱਟੀ ਹੋਣ ਦੇ ਚੱਲਦਿਆਂ ਸਟਾਫ ਫੈਕਟਰੀ 'ਚ ਮੌਜੂਦ ਨਹੀਂ ਸੀ ਕਿ ਜਿਸ ਕਾਰਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਫੈਕਟਰੀ 'ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਅਜੇ ਨਹੀਂ ਦੇਖਿਆ ਜਾ ਸਕਿਆ, ਪ੍ਰੰਤੂ ਉਨ੍ਹਾਂ ਦੀ ਫੁਟੇਜ਼ ਆਉਣ ਤੋਂ ਬਾਅਦ ਦੋਸ਼ੀ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਹੁਸ਼ਿਆਰਪੁਰ ਸ਼ਹਿਰ 'ਚ ਸ਼ੋ੍ਰਮਣੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇ ਪ੍ਰਧਾਨ ਜਗਦੀਸ਼ ਲਾਲ ਬੱਧਣ, ਠੇਕੇਦਾਰ ਭਗਵਾਨ ਦਾਸ ਜਨਰਲ ਸਕੱਤਰ ਬਸਪਾ ਪੰਜਾਬ, ਖੁਸ਼ੀ ਰਾਮ, ਪ੍ਰਸ਼ੋਤਮ ਅਹੀਰ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਸਪਾ, ਉਂਕਾਰ ਸਿੰਘ ਝੱਮਟ, ਇੰਜ: ਮਹਿੰਦਰ ਸਿੰਘ, ਮੋਹਣ ਲਾਲ ਭਟੋਆ, ਜਗਮੋਹਨ ਸਿੰਘ ਸੱਜਣਾ, ਅਨਿਲ ਬਾਘਾ, ਕ੍ਰਿਸ਼ਨ ਲਾਲ ਦੜੌਚ ਆਦਿ ਦੀ ਅਗਵਾਈ 'ਚ ਰੋਸ ਮਾਰਚ ਕੱਢਿਆ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਦਿੱਲੀ ਵਿਖੇ ਢਾਹੇ ਗਏ ਗੁਰੂ ਰਵਿਦਾਸ ਮੰਦਰ ਦਾ ਮੁੜ ਨਿਰਮਾਣ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੁਰਾਤਨ ਮੰਦਰ ਨੂੰ ਢਾਹ ਕੇ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ | ਇਸੇ ਤਰ੍ਹਾਂ ਸ਼ੋ੍ਰਮਣੀ ਗੁਰੂ ਰਵਿਦਾਸ ਸਭਾ ਦੇ ਚੇਅਰਮੈਨ ਗੁਰਮੇਲ ਰਾਮ ਝਿੰਮ ਦੀ ਅਗਵਾਈ 'ਚ ਮੋਟਰਸਾਈਕਲਾਂ 'ਤੇ ਰੋਸ ਮਾਰਚ ਕੀਤਾ ਗਿਆ | ਜਿਸ 'ਚ ਹੋਰਨਾਂ ਤੋਂ ਇਲਾਵਾ ਰਿੰਕੀ ਝਿੰਮ, ਬਲਵਿੰਦਰ ਕੁਮਾਰ, ਅਨਿਲ ਕੁਮਾਰ, ਸਾਹਿਲ ਝਿੰਮ, ਸਤਪਾਲ ਚੱਬੇਵਾਲ, ਹਰਭਗਵਾਨ, ਓਮ ਪ੍ਰਕਾਸ਼ ਲੁਥਰਾ, ਬੀ.ਆਰ. ਬੱਧਣ ਆਦਿ ਸਮੇਤ ਵੱਡੀ ਗਿਣਤੀ 'ਚ ਸਭਾ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ | ਇਸੇ ਤਰ੍ਹਾਂ ਹੁਸ਼ਿਆਰਪੁਰ ਨੂੰ ਆਉਣ ਵਾਲੇ ਵੱਖ-ਵੱਖ ਮਾਰਗਾਂ 'ਤੇ ਵੀ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਪਿੰਡ ਬਾਗਪੁਰ 'ਚ ਸੰਤ ਕੁਲਦੀਪ ਸਿੰਘ ਬਸੀ ਮਰੂਫ਼, ਗੁਰਦੀਪ ਸਿੰਘ ਖੁਣ ਖੁਣ, ਸਤਵੰਤ ਸਿੰਘ, ਸਤਨਾਮ ਸਿੰਘ ਬਸੀ ਮਰੂਫ਼, ਪ੍ਰਗਟ ਰਾਮ, ਨੰਬਰਦਾਰ ਜਸਵਿੰਦਰ ਰਾਮ, ਸਰਪੰਚ ਰਜਿੰਦਰ ਸਿੰਘ ਬਸੀ ਮਰੂਫ਼, ਚੈਂਚਲ ਸਿੰਘ, ਹਰਭਜਨ ਸਿੰਘ, ਸੁਨੀਤਾ ਦੇਵੀ, ਗੁਰਚਰਨ ਸਿੰਘ ਸਾਬੀ ਸਤੌਰ, ਜਗਮੋਹਨ ਸਿੰਘ ਸੱਜਣਾ, ਹਰਦੀਪ ਸਿੰਘ, ਰਾਜ ਕੁਮਾਰ ਦੀ ਅਗਵਾਈ 'ਚ ਰੋੋਸ ਪ੍ਰਦਰਸ਼ਨ ਕੀਤਾ ਗਿਆ | ਇਸੇ ਤਰ੍ਹਾਂ ਨਲੋਈਆਂ ਬਾਈਪਾਸ 'ਤੇ ਵੀ ਗੁਰਮੀਤ ਰਾਮ, ਉਂਕਾਰ ਸਿੰਘ, ਸੰਤੋਖ ਸਿੰਘ, ਮਹਿੰਦਰਪਾਲ ਕਲਸੀ, ਰਾਜ ਕੁਮਾਰੀ ਗੋਲਡੀ, ਰਜਨੀ ਬਾਲਾ, ਪ੍ਰਕਾਸ਼ੋ ਦੇਵੀ, ਜੀਤ ਕੌਰ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਅੱਡਾ ਅੱਤੋਵਾਲ ਵਿਖੇ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ, ਸੰਜੀਵ ਕੁਮਾਰ ਅਤੇ ਨਿਰਮਲ ਸਿੰਘ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਵੀ ਫੂਕੇ ਗਏ | ਇਸੇ ਤਰ੍ਹਾਂ ਕਸਬਾ ਮੇਹਟੀਆਣਾ 'ਚ ਵੀ ਵੱਡੀ ਗਿਣਤੀ 'ਚ ਚੱਕਾ ਜਾਮ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ |
ਮੁਕੇਰੀਆਂ, (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿਚ ਬੰਦ ਦਾ ਅਸਰ ਪੂਰਾ ਦਿਖਾਈ ਦਿੱਤਾ ਅਤੇ ਦੁਕਾਨਦਾਰਾਂ ਸਮੇਤ ਵਿੱਦਿਅਕ ਅਦਾਰੇ ਜਿੱਥੇ ਬੰਦ ਰਹੇ ਉੱਥੇ ਹੀ ਬੰਦ ਸਮਰਥਕਾਂ ਵਲੋਂ ਸਰਕਾਰੀ ਬੈਂਕਾਂ ਨੂੰ ਜਬਰੀ ਬੰਦ ਕਰਵਾ ਦਿੱਤਾ ਗਿਆ | ਇਸ ਮੌਕੇ ਭਾਰੀ ਗਿਣਤੀ ਵਿਚ ਬੰਦ ਸਮਰਥਕਾਂ ਦਾ ਇਕ ਇਕੱਠ ਮਾਤਾ ਰਾਣੀ ਚੌਕ ਵਿਖੇ ਹੋਇਆ, ਜਿੱਥੇ ਉਨ੍ਹਾਂ ਸਵੇਰੇ ਕਰੀਬ 9 ਵਜੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਬੈਠ ਕੇ ਰੋਸ ਧਰਨਾ ਸ਼ੁਰੂ ਕੀਤਾ ਅਤੇ ਟ੍ਰੈਫ਼ਿਕ ਨੂੰ ਬੰਦ ਕਰ ਦਿੱਤਾ | ਭਾਵੇਂ ਇੱਥੇ ਐੱਸ.ਐੱਚ.ਓ. ਸਤਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਤਾਇਨਾਤ ਸੀ ਪਰੰਤੂ ਫਿਰ ਵੀ ਭਾਰੀ ਗਿਣਤੀ ਵਿਚ ਹਾਜ਼ਰ ਧਰਨਾਕਾਰੀ ਰੋਡ ਉੱਤੋਂ ਪੂਰੀ ਤਰ੍ਹਾਂ ਟ੍ਰੈਫ਼ਿਕ ਨੂੰ ਜਾਮ ਕਰੀ ਬੈਠੇ ਸਨ ਅਤੇ ਲੋਕਲ ਲੋਕਾਂ ਨੂੰ ਵੀ ਉੱਥੋਂ ਲੰਘਣ ਦੀ ਇਜਾਜ਼ਤ ਨਹੀਂ ਸੀ | ਰੋਸ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ ਅਤੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਰ.ਐੱਸ.ਐੱਸ. ਦੀ ਇਸ਼ਾਰੇ 'ਤੇ ਭਾਰਤ ਨੂੰ ਹਿੰਦੂ ਵਾਦੀ, ਰਾਸ਼ਟਰਵਾਦੀ ਦੇਸ਼ ਬਣਾਉਣ ਲਈ ਕਾਰਵਾਈ ਕਰ ਰਹੀ ਹੈ ਅਤੇ ਉਸ ਦੀ ਦੀ ਜਿੰਦਾ ਉਦਾਹਰਨ ਜੰਮੂ-ਕਸ਼ਮੀਰ ਵਿਚ ਕੀਤੀ ਗਈ ਵੱਡੀ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਲੋਕ ਸਰਕਾਰ ਦੇ ਰਾਜ ਵਿਚ ਪੂਰੀ ਤਰ੍ਹਾਂ ਅਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਧਰਮਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ | ਇਸ ਮੌਕੇ ਸਮੂਹ ਰਵਿਦਾਸ ਭਾਈਚਾਰਾ, ਵਾਲਮੀਕ ਭਾਈਚਾਰਾ ਅਤੇ ਘੱਟ ਗਿਣਤੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ | ਇਸ ਮੌਕੇ ਇਨ੍ਹਾਂ ਨੁਮਾਇੰਦਿਆਂ ਵਲੋਂ ਇਕ ਮੰਗ ਪੱਤਰ ਐੱਸ.ਡੀ.ਐਮ. ਮੁਕੇਰੀਆਂ ਨੂੰ ਸੌਾਪਿਆ ਗਿਆ ਕਿ ਉਹ ਇਹ ਮੰਗ-ਪੱਤਰ ਰਾਸ਼ਟਰਪਤੀ ਨੂੰ ਭੇਜਣ |
ਹਰਿਆਣਾ, (ਹਰਮੇਲ ਸਿੰਘ ਖੱਖ)- ਅੱਜ ਬੰਦ ਦੇ ਸੱਦੇ ਕਾਰਨ ਕਸਬਾ ਹਰਿਆਣਾ ਅਤੇ ਆਸ-ਪਾਸ ਦੇ ਛੋਟੇ ਵੱਡੇ ਅੱਡੇ ਤੇ ਬਾਜ਼ਾਰ ਬੰਦ ਰਹੇ | ਇਸ ਮੌਕੇ ਕਸਬਾ ਹਰਿਆਣਾ, ਭੀਖੋਵਾਲ, ਭੰੂਗਾ, ਜਨੌੜੀ, ਢੋਲਵਹਾ ਅਤੇ ਅੱਡਾ ਦੋਸੜਕਾ ਵਿਖੇ ਰਵਿਦਾਸ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਤੇ ਹੋਰਨਾਂ ਵਲੋਂ ਦੁਕਾਨਾਂ ਨੂੰ ਬੰਦ ਕਰਵਾਇਆ ਤੇ ਮੇਨ ਰੋਡ ਨੂੰ ਮੁਕੰਮਲ ਬੰਦ ਕਰ ਕੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਿਖ਼ਲਾਫ਼ ਜਮ ਕੇ ਨਾਅਰੇਬਾਜ਼ੀ ਕਰ ਕੇ ਪੁਤਲਾ ਵੀ ਸਾੜਿਆ ਗਿਆ | ਇਸ ਮੌਕੇ ਰਾਜ ਕੁਮਾਰ ਕੈਲੋਂ, ਜੋਗਿੰਦਰ ਕੁਮਾਰ ਚੱਕਲਾਦੀਆਂ, ਤਰਲੋਕ ਸਿੰਘ ਲਾਲਾ, ਦਲਵਿੰਦਰ ਸਿੰਘ ਜੇ.ਡੀ, ਮਲਕੀਤ ਸਿੰਘ, ਸੰਦੀਪ ਕੁਮਾਰ ਚੀਨਾ, ਸੁੱਚਾ ਸਿੰਘ ਤਾਜਪੁਰ, ਰਣਜੀਤ ਸਿੰਘ ਦੋਲੋਵਾਲ, ਰੇਸ਼ਮ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨ ਸੁਪਰੀਮ ਕੋਰਟ ਦੇ ਆਏ ਫ਼ੈਸਲੇ 'ਤੇ ਤੁਰੰਤ ਹੀ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਢਾਹਿਆ ਗਿਆ, ਜਿਸ ਦਾ ਲੋਕਾਂ ਨੇ ਬੁਰਾ ਮਨਾਇਆ ਤੇ ਹੁਣ ਇਸ ਫ਼ੈਸਲੇ ਦੇ ਵਿਰੋਧ 'ਚ ਪੂਰੇ ਦੇਸ਼ ਅੰਦਰ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਕੇਸ਼ ਕਾਲਾ, ਢੇਰੂ ਰਾਮ, ਰਾਮ ਤੀਰਥ, ਸੁਖਦੀਪ ਸਿੰਘ ਨਿੱਕਾ, ਬਲਵਿੰਦਰ ਸੋਨੂੰ, ਦਵਿੰਦਰ ਪਟਵਾਰੀ, ਸ਼ਿੰਗਾਰਾ ਰਾਮ, ਕਰਮ ਸਿੰਘ ਲਾਡੀ, ਸਤਨਾਮ ਸਿੰਘ ਲਾਲਪੁਰ, ਰਵਿੰਦਰ ਕੁਮਾਰ, ਕਮਲਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਕੌਰ, ਜਸਵਿੰਦਰ ਕੌਰ, ਸ਼ਕੁੰਤਲਾ ਦੇਵੀ, ਗੁਰਦਿਆਲ ਸਿੰਘ, ਪ੍ਰੋ: ਨਰਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ | ਦਿੱਲੀ ਵਿਖੇ ਡੀ.ਡੀ.ਏ. ਵਲੋਂ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਮੱਦੇਨਜ਼ਰ ਕਸਬਾ ਹਰਿਆਣਾ ਵਿਖੇ ਸਮੂਹ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਦੀ ਇਕ ਬੈਠਕ ਹੋਈ ਜਿਸ 'ਚ ਰਵਿਦਾਸ ਮੰਦਰ ਢਾਹੇ ਜਾਣ ਦੀ ਨਿਖੇਧੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਰੇਸ਼ਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੀ ਸਮੂਹ ਗੁਰਦੁਆਰਾ ਕਮੇਟੀਆਂ ਵਲੋਂ ਸਖ਼ਤ ਨਿਖੇਧੀ ਕੀਤੀ ਅਤੇ ਅੱਜ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ |
ਅੱਡਾ ਸਰਾਂ, (ਹਰਜਿੰਦਰ ਸਿੰਘ ਮਸੀਤੀ)- ਸਥਾਨਕ ਅੱਡੇ ਨੂੰ ਦਿੱਲੀ ਵਿਖੇ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਦੀ ਕਾਰਵਾਈ ਦੇ ਵਿਰੋਧ ਵਿਚ ਮੁਕੰਮਲ ਤੌਰ 'ਤੇ ਬੰਦ ਕੀਤਾ ਗਿਆ ਤੇ ਰਵਿਦਾਸੀਆ ਭਾਈਚਾਰੇ, ਵਾਲਮੀਕਿ ਭਾਈਚਾਰੇ ਦੇ ਲੋਕਾਂ ਤੇ ਸਾਥ ਦੇਣ ਵਾਲੀਆਂ ਹੋਰ ਜਥੇਬੰਦੀਆਂ ਦੇ ਲੋਕਾਂ ਨੇ ਅੱਡਾ ਸਰਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਜਾਮ ਲਗਾਇਆ | ਇਸ ਮੌਕੇ ਡਾ: ਅੰਬੇਡਕਰ ਯੂਥ ਕਲੱਬ ਦੇ ਪ੍ਰਧਾਨ ਜਸਵੀਰ ਲੱਕੀ, ਮੀਤ ਪ੍ਰਧਾਨ ਸੁਮਨਦੀਪ ਸੰਮੀ, ਚਰਨਜੀਤ ਸਿੰਘ, ਜਸਵੀਰ ਨਿੱਕਾ, ਜਗਪ੍ਰੀਤ ਸਿੰਘ, ਪ੍ਰੇਮਦੀਪ ਸਿੰਘ ਜੋੜਾ, ਲੱਖਾ, ਚਮਨਪ੍ਰੀਤ ਸਿੰਘ, ਨੰਬਰਦਾਰ ਸਤਨਾਮ ਸਿੰਘ, ਰੂਪ ਲਾਲ, ਮਾ: ਸਰੂਪ ਲਾਲ, ਹਰਮੇਸ਼ ਲਾਲ, ਕਰਮ ਚੰਦ, ਬਲਵੀਰ ਸਿੰਘ, ਸੋਹਣ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ |
ਗੜ੍ਹਸ਼ੰਕਰ, (ਧਾਲੀਵਾਲ)- ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਗੜ੍ਹਸ਼ੰਕਰ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ | ਇਸ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਮੁੱਖ ਮਾਰਗਾਂ ਦੀਆਂ ਦੁਕਾਨਾਂ ਮੁਕੰਮਲ ਰੂਪ ਵਿਚ ਬੰਦ ਰਹੀਆਂ ਤੇ ਸ਼ਹਿਰ ਵਿਚ ਆਉਣ ਵਾਲੀ ਟ੍ਰੈਫਿਕ ਨੂੰ ਵੀ ਵੱਖ-ਵੱਖ ਮਾਰਗਾਂ 'ਤੇ ਰੋਕਿਆ ਗਿਆ | ਸ਼ਹਿਰ ਵਿਚ ਆਵਾਜਾਈ ਮੁਕੰਮਲ ਤੌਰ 'ਤੇ ਸਵੇਰ ਤੋਂ ਸ਼ਾਮ ਤੱਕ ਬੰਦ ਰਹੀ | ਦਲਿਤ ਭਾਈਚਾਰੇ ਦੇ ਲੋਕਾਂ ਵਲੋਂ ਸ਼ਹਿਰ ਵਿਚ ਮਾਰਚ ਕੀਤਾ ਗਿਆ | ਬੰਦ ਦੌਰਾਨ ਭਾਰਤੀ ਫੌਜ ਦੀਆਂ ਗੱਡੀਆਂ ਅਤੇ ਐਬੂਲੈਂਸ ਵਾਹਨਾਂ ਨੂੰ ਰਸਤਾ ਦੇ ਕੇ ਅੱਗੇ ਜਾਣ ਦਿੱਤਾ ਗਿਆ |
ਸੈਲਾ ਖ਼ੁਰਦ, (ਹਰਵਿੰਦਰ ਸਿੰਘ ਬੰਗਾ)- ਕਸਬਾ ਸੈਲਾ ਖ਼ੁਰਦ ਬਾਬਾ ਅੋਗੜ ਮੰਦਰ ਮੇਨ ਰੋਡ 'ਤੇ ਸਥਿਤ ਰਵਿਦਾਸ ਸਮਾਜ ਵਲੋਂ ਲਾਮਬੰਦ ਹੋ ਕੇ ਰੋਸ ਧਰਨਾ ਦਿੱਤਾ | ਇਸ ਮੌਕੇ ਕਾਂਗਰਸੀ ਆਗੂ ਕੁਲਵਿੰਦਰ ਬਿੱਟੂ ਨੇ ਕਿਹਾ ਕਿ ਗੁਰੂ ਰਵਿਦਾਸ ਦੇ ਪੁਰਾਤਨ ਮੰਦਰ ਨੂੰ ਢਾਹੁਣਾ ਅਤਿ-ਨਿੰਦਣਯੋਗ ਕੰਮ ਹੈ | ਇਸ ਮੌਕੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵੀ ਗੁਰੂ ਰਵਿਦਾਸ ਮੰਦਰ ਢਾਹੁਣ ਦੀ ਸਖ਼ਤ ਨਿਖੇਧੀ ਕੀਤੀ | ਇਸ ਤੋਂ ਇਲਾਵਾ ਕੇਵਲ ਕਲੇਰ, ਕੁਲਵਿੰਦਰ ਸਿੰਘ ਸੈਲਾ, ਰਾਜੇਸ਼ ਜੇਸੀ, ਪ੍ਰੇਮ ਸਿੰਘ, ਬਲਜਿੰਦਰ ਪੈਂਸਰਾ ਤੋਂ ਇਲਾਵਾ ਹੋਰ ਪਿੰਡਾਂ ਦੇ ਦਲਿਤ ਸਮਾਜ ਦੇ ਲੋਕ ਹਾਜ਼ਰ ਸਨ |
ਮਾਹਿਲਪੁਰ, (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)- ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਦੇ ਮੰਦਰ ਨੂੰ ਤੋੜਨ ਦੇ ਵਿਰੋਧ ਵਿਚ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦਾ ਅਸਰ ਮਾਹਿਲਪੁਰ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਵੀ ਦੇਖਣ ਨੂੰ ਮਿਲਿਆ | ਸਵੇਰ ਸਾਰ ਮੀਂਹ ਕਾਰਨ ਪਹਿਲਾਂ ਸ਼ਹਿਰ ਦੀਆਂ ਦੁਕਾਨਾਂ ਖੁੱਲ੍ਹ ਗਈਆਂ, ਪਰੰਤੂ 10 ਵਜੇ ਦੇ ਕਰੀਬ ਸਮੂਹ ਜਥੇਬੰਦੀਆਂ ਨੇ ਇਕੱਠੇ ਹੋ ਕੇ ਬਾਜ਼ਾਰਾਂ ਨੂੰ ਬੰਦ ਕਰਵਾ ਕੇ ਮੁੱਖ ਚੌਕ ਵਿਚ ਧਰਨਾ ਮਾਰ ਦਿੱਤਾ ਅਤੇ ਟ੍ਰੈਫ਼ਿਕ ਨੂੰ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ | ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਪਹਿਲਾਂ ਵੀ ਦੋ ਫ਼ੈਸਲੇ ਸੁਣਾਏ ਸੀ, ਜਿਨ੍ਹਾਂ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਗਿਆ ਜਦਕਿ ਇਸ ਫ਼ੈਸਲੇ ਨੂੰ ਲਾਗੂ ਕਰਕੇ ਸਰਕਾਰਾਂ ਨੇ ਵੀ ਦਰਸਾ ਦਿੱਤਾ ਹੈ ਕਿ ਉਹ ਹਮੇਸ਼ਾ ਦੀ ਤਰ੍ਹਾਂ ਦਲਿਤ ਵਿਰੋਧੀ ਹਨ | ਇਸ ਮੌਕੇ ਸੰਤ ਸ਼ੀਤਲ ਦਾਸ ਕਾਲੇਵਾਲ ਭਗਤਾਂ, ਸੰਤ ਹਰੀ ਓਮ, ਸੰਤ ਰਮੇਸ਼ ਦਾਸ ਸ਼ੇਰਪੁਰ ਕੱਲਰਾਂ, ਸੰਤ ਸਤਨਾਮ ਦਾਸ ਖੰਨੀ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਕਰਤਾਰ ਦਾਸ ਟੂਟੋਮਜਾਰਾ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਮਹਿੰਦਰ ਦਾਸ ਨੰਗਲ, ਬੀਬੀ ਕੁਸਮ ਦੇਵਾ, ਬਖ਼ਸ਼ੀਸ਼ ਸਿੰਘ ਗਾਂਧੀ, ਬਲਵਿੰਦਰਪਾਲ ਮਰਵਾਹਾ, ਕੁਲਵੰਤ ਭੂੰਨੋ, ਰਛਪਾਲ ਪਾਲੀ ਭਾਰਟਾ, ਚਮਨ ਲਾਲ ਟੂਟੋਮਜਾਰਾ, ਗੁਰਨਾਮ ਸਿੰਘ ਰਾਮਪੁਰ, ਪ੍ਰਕਾਸ਼ ਰਾਮ, ਗੁਰਪਾਲ ਸਿੰਘ, ਚਮਨ ਲਾਲ ਖੇੜਾ ਸਮੇਤ ਭਾਰੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ |
ਐਮਾਂ ਮਾਂਗਟ, (ਗੁਰਾਇਆ)-ਕਸਬਾ ਐਮਾਂ ਮਾਂਗਟ ਵਿਖੇ ਗਜ਼ਟਿਡ ਅਤੇ ਨਾਨ-ਗਜਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਬਲਾਕ ਮੁਕੇਰੀਆਂ ਦੀ ਅਗਵਾਈ 'ਚ ਕਸਬਾ ਐਮਾਂ ਮਾਂਗਟ ਅਤੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਵਲੋਂ ਦਿੱਲੀ ਵਿਖੇ ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹੇ ਜਾਣ ਅਤੇ ਮੰਦਰ ਦੀ ਜ਼ਮੀਨ ਸਰਕਾਰ ਵਲੋਂ ਹਥਿਆਉਣ ਦੇ ਮੁੱਦੇ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਰਾਸ਼ਟਰੀ ਰਾਜ ਮਾਰਗ ਉੱਪਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਕੇਜਰੀਵਾਲ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫੂਕਿਆ ਗਿਆ | ਰੋਸ ਪ੍ਰਦਰਸ਼ਨ ਵਿਚ ਲਖਵੀਰ ਸਿੰਘ, ਛਿੰਦਪਾਲ, ਜੈਨ ਸਿੰਘ, ਸਰਪੰਚ ਜਗਮੋਹਨ ਸਿੰਘ ਭਾਟੀਆ, ਸਾਬਕਾ ਸਰਪੰਚ ਤਰਸੇਮ ਲਾਲ, ਹਜ਼ਾਰਾ ਸਿੰਘ, ਮਹਿੰਦਰ ਪਾਲ, ਸ਼ਾਹ ਬਾਲ ਕ੍ਰਿਸ਼ਨ, ਸਤਪਾਲ, ਪੰਚ ਰਾਜ ਕੁਮਾਰ, ਡਾ. ਸੰਜੀਵ ਕੁਮਾਰ, ਗਗਨਦੀਪ, ਓਮ ਪ੍ਰਕਾਸ਼, ਬਲਜੀਤ ਸਿੰਘ, ਸੰਦੀਪ ਕੁਮਾਰ ਤੋ ਇਲਾਵਾ ਹੋਰ ਲੋਕ ਹਾਜ਼ਰ ਹੋਏ | ਚੱਬੇਵਾਲ, (ਰਾਜਾ ਸਿੰਘ ਪੱਟੀ/ਸਖੀਆ)- ਪੰਜਾਬ ਬੰਦ ਦੇ ਸੱਦੇ ਦੌਰਾਨ ਰਵਿਦਾਸ ਭਾਈਚਾਰੇ ਵਲੋਂ ਕਸਬਾ ਚੱਬੇਵਾਲ ਦੇ ਮੁੱਖ ਚੌਕ ਵਿਖੇ ਵਿਸ਼ਾਲ ਧਰਨਾ ਦੇ ਕੇ ਸਾਰਾ ਦਿਨ ਪੂਰੀ ਤਰ੍ਹਾਂ ਆਵਾਜਾਈ ਠੱਪ ਕੀਤੀ ਗਈ | ਸ਼ਾਂਤੀਪੂਰਵਕ ਚਲ ਰਹੇ ਰੋਸ ਪ੍ਰਦਰਸ਼ਨ ਦੇ ਹਾਲਾਤ ਉਸ ਵੇਲੇ ਗਰਮਾ ਗਏ, ਜਦੋਂ ਰਾਜਸੀ ਲਾਹਾ ਲੈਣ ਦੀ ਤਾਕ ਵਿਚ ਬਸਪਾ ਅਤੇ ਕਾਂਗਰਸ ਪਾਰਟੀਆਂ ਦੇ ਕਾਰਕੁੰਨਾ ਨੇ ਆਪੋ ਆਪਣੀ ਪਾਰਟੀ ਦੇ ਨਿਸ਼ਾਨ ਵਾਲੇ ਝੰਡੇ ਧਰਨੇ ਵਿਚ ਲਹਿਰਾਉਣੇ ਸ਼ੁਰੂ ਕਰ ਦਿੱਤੇ ਅਤੇ ਇੱਕ ਦੂਜੇ ਿਖ਼ਲਾਫ਼ ਕੁੱਝ ਸਮਾਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਆਪਸ ਵਿਚ ਧੱਕਾਮੁੱਕੀ ਵੀ ਹੋਏ | ਇਸੇ ਦੌਰਾਨ ਕੁੱਝ ਸੂਝਵਾਨ ਵਿਅਕਤੀਆਂ ਨੇ ਟਕਰਾਅ ਦੇ ਮਸਲੇ ਨੂੰ ਹੱਲ ਕਰਦਿਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਝੰਡੇ ਧਰਨੇ ਤੋਂ ਬਾਹਰ ਲੈ ਜਾਣ ਅਤੇ ਧਰਨੇ ਵਿਚ ਸਿਰਫ਼ ਇਕ ਝੰਡਾ ਹਰਿ ਦੇ ਨਿਸ਼ਾਨ ਵਾਲਾ ਹੀ ਲਹਿਰਾਉਣ ਨੂੰ ਕਿਹਾ ਗਿਆ, ਜਿਸ ਨਾਲ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਦੁਬਾਰਾ ਫਿਰ ਮੰਦਰ ਨੂੰ ਢਾਹੇ ਜਾਣ ਦੇ ਰੋਸ ਨੂੰ ਪ੍ਰਗਟ ਕਰਦੀਆਂ ਤਕਰੀਰਾਂ ਵੱਖ-ਵੱਖ ਆਗੂਆਂ ਵਲੋਂ ਕੀਤੀਆਂ ਗਈਆਂ | ਚੱਬੇਵਾਲ ਕਸਬੇ ਦਾ ਸਾਰਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਵਾਲੇ , ਸੰਤ ਸੀਤਲ ਦਾਲ, ਡਾ. ਜਤਿੰਦਰ ਕੁਮਾਰ, ਚਿਰੰਜੀ ਲਾਲ ਬਿਹਾਲਾ ਸੰਮਤੀ ਮੈਂਬਰ , ਹਰਮਿੰਦਰ ਸਿੰਘ ਲੱਕੀ, ਜਸਵਿੰਦਰ ਸਿੰਘ, ਜੀਵਨ ਸੰਮਤੀ ਮੈਂਬਰ, ਸੰਨੀ ਭੀਲੋਵਾਲ ਬਸਪਾ ਮੀਤ ਪ੍ਰਧਾਨ ਹਲਕਾ ਚੱਬੇਵਾਲ, ਗਗਨ ਚਾਨਥੂ, ਰਮਨ ਚਿੱਤੋਂ, ਬਲਦੇਵ ਹੀਰ, ਰਾਜੂ ਸਿੰਘਪੁਰ, ਰਾਮ ਲਾਲ ਮਿੰਟੂ ਕਾਲੇਵਾਲ, ਬਲਵਿੰਦਰ ਸਸੋਲੀ, ਗੁਰਪ੍ਰੀਤ ਚੱਬੇਵਾਲ, ਮੇਜਰ ਨੱਸਰਾਂ, ਸਤਪਾਲ ਚੱਬੇਵਾਲ, ਸ਼ਿੰਦਰਪਾਲ ਸਰਪੰਚ, ਭੋਲਾ ਜੈਤਪੁਰ, ਯਸ਼ ਭੱਟੀ , ਇੰਦਰ ਚੱਬੇਵਾਲ, ਵਿਪਨ ਬਜਰਾਵਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
ਗੜ੍ਹਦੀਵਾਲਾ, (ਕੁਲਦੀਪ ਸਿੰਘ ਗੋਂਦਪੁਰ)- ਸਥਾਨਕ ਸ਼ਹਿਰ ਗੜ੍ਹਦੀਵਾਲਾ ਵਿਖੇ ਦਲਿਤ ਸਮਾਜ, ਵਾਲਮੀਕ ਭਾਈਚਾਰੇ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਤੋੜ ਜਾਣ ਦੇ ਰੋਸ 'ਚ ਭਾਰਤ ਬੰਦ ਦੇ ਸਬੰਧ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ ਮਾਰਚ ਕੱਢਿਆ | ਲਗਾਏ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਮੱਧਕਾਲੀ ਹਮਲਾਵਰ ਰਾਜਸੀ ਮਾਨਸਿਕਤਾ ਦਿਖਾਉਂਦਿਆਂ ਗੁਰੂ ਰਵਿਦਾਸ ਮੰਦਰ ਤੋੜਿਆ, ਜਿਸ ਨੂੰ ਦਲਿਤ ਸਮਾਜ ਕਦੇ ਵੀ ਸਹਿਣ ਨਹੀਂ ਕਰੇਗਾ | ਬੰਦ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ, ਪਟਰੋਲ ਪੰਪ, ਬੈਂਕਾਂ ਪੂਰੀ ਤਰ੍ਹਾਂ ਬੰਦ ਰਹੀਆਂ ਤੇ ਮੈਡੀਕਲ ਸਟੋਰ, ਡਾਕਟਰਾਂ ਦੇ ਕਲੀਨਿਕ ਆਦਿ ਸੁਵਿਧਾ ਆਮ ਵਾਂਗ ਖੁੱਲ੍ਹੇ ਰਹੇ | ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਇਸ ਮੌਕੇ ਗੁਰਦੀਪ ਸਿੰਘ, ਬਲਦੇਵ ਸਿੰਘ ਧੁੱਗਾ, ਡਾ: ਰਾਮਜੀ, ਜਸਪਾਲ ਸਿੰਘ, ਹਰਪਾਲ ਭੱਟੀ, ਜਸਵੀਰ ਸਿੰਘ, ਜਗਜੀਤ ਸਿੰਘ, ਡਾ: ਬਲਜੀਤ ਸਿੰਘ, ਦੇਸ ਰਾਜ ਧੁੱਗਾ, ਕਮਲੇਸ਼ ਰਾਣੀ, ਸਰਪੰਚ ਬਿੱਟੂ ਸਰਿਆਲਾ, ਬਚਨ ਸਿੰਘ, ਕੇਵਲ ਸਿੰਘ, ਜਥੇ: ਕੁਲਦੀਪ ਸਿੰਘ, ਕੇਵਲ ਸਿੰਘ, ਸ਼ੁਭਮ ਸਹੋਤਾ, ਕੁਲਦੀਪ ਸਿੰਘ, ਮਾ: ਜਸਪਾਲ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |
ਸੈਲਾ ਖ਼ੁਰਦ, (ਹਰਵਿੰਦਰ ਸਿੰਘ ਬੰਗਾ)- ਦਿੱਲੀ 'ਚ ਸਥਿਤ ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹੁਣ ਦੇ ਰੋਸ ਵਜੋਂ ਰਵਿਦਾਸੀਆ ਸਮਾਜ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਸੜਕਾਂ 'ਤੇ ਲਾਮਬੰਦ ਹੋ ਕੇ ਪੱਦੀ ਸੂਰਾ ਸਿੰਘ ਪੋਅ ਵਿਖੇ ਰੋਸ ਧਰਨਾ ਦਿੱਤਾ | ਰੋਸ ਧਰਨੇ 'ਚ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਬਿੱਟੂ, ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੌੜੀ, ਮਾ: ਮਲਕੀਅਤ ਸਿੰਘ ਸੂੰਨੀ ਪ੍ਰਧਾਨ ਬਸਪਾ ਗੜ੍ਹਸ਼ੰਕਰ, ਮੁਲਾਜ਼ਮ ਜਥੇਬੰਦੀ ਆਗੂ ਸੁਖਦੇਵ ਡਾਨਸੀਵਾਲ, ਪਿ੍ੰ: ਸੋਹਣ ਸਿੰਘ ਸੂੰਨੀ, ਅਵਤਾਰ ਸਿੰਘ ਪਦਰਾਣਾ, ਮਾ: ਕੁੰਦਨ ਲਾਲ ਸਤਨੌਰ, ਕੁਲਵੰਤ ਸਿੰਘ ਹੀਰ ਪੱਦੀ, ਸੂਬੇ: ਜਰਨੈਲ ਸਿੰਘ ਪੱਦੀ, ਨਰਿੰਦਰ ਸਿੰਘ ਪੱਦੀ, ਕੁਲਵੀਰ ਖੀਰਾ, ਲਾਲ ਚੰਦ ਲਾਲੀ ਸਮੇਤ ਹੋਰ ਆਗੂਆਂ ਨੇ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ 'ਤੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਗੁਰੂ ਰਵਿਦਾਸ ਦੇ ਪੁਰਾਤਨ ਮੰਦਰ ਦਾ ਉਸੇ ਜਗ੍ਹਾ 'ਤੇ ਮੁੜ ਨਿਰਮਾਣ ਕਰਵਾਇਆ ਜਾਵੇ |
ਸ਼ਾਮਚੁਰਾਸੀ, (ਗੁਰਮੀਤ ਸਿੰਘ ਖ਼ਾਨਪੁਰੀ)- ਦਿੱਲੀ ਵਿਖੇ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਕਸਬਾ ਸ਼ਾਮਚੁਰਾਸੀ ਪੂਰਨ ਤੌਰ 'ਤੇ ਬੰਦ ਰਿਹਾ | ਇਸ ਦੌਰਾਨ ਕਸਬਾ ਸ਼ਾਮਚੁਰਾਸੀ ਵਿਖੇ ਰਵਿਦਾਸ ਭਾਈਚਾਰੇ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਇਕੱਠ ਕੀਤਾ ਗਿਆ | ਇਸ ਮੌਕੇ ਬੀ.ਐਸ.ਪੀ. ਦੇ ਸਾਬਕਾ ਸ਼ਹਿਰੀ ਪ੍ਰਧਾਨ ਮਦਨ ਲਾਲ ਬਿੱਟੂ ਦੀ ਅਗਵਾਈ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਸ਼ਹਿਰੀ ਪ੍ਰਧਾਨ ਬੀ.ਐਸ.ਪੀ., ਮਹਿੰਦਰ ਸਿੰਘ ਸੰਧਰ, ਭਗਤ ਰਾਮ ਪ੍ਰਧਾਨ ਨਗਰ ਕੌਾਸਲ ਸ਼ਾਮਚੁਰਾਸੀ, ਉਪ ਪ੍ਰਧਾਨ ਨਿਰਮਲ ਕੁਮਾਰ, ਬਾਬਾ ਪਿ੍ਥੀ ਸਿੰਘ ਬਾਲੀ, ਡਾ ਜੋਗਿੰਦਰ ਸਿੰਘ, ਹੈਪੀ ਫੰਬੀਆਂ, ਬਿੱਲੂ ਸ਼ਾਮਚੁਰਾਸੀ ਅਤੇ ਹੋਰਾਂ ਨੇ ਕਿਹਾ ਕਿ ਦਿੱਲੀ ਵਿਖੇ ਢਾਹੇ ਗਏ ਗੁਰੂ ਰਵਿਦਾਸ ਮੰਦਰ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
ਨਸਰਾਲਾ, (ਸਤਵੰਤ ਸਿੰਘ ਥਿਆੜਾ)- ਪੰਜਾਬ ਬੰਦ ਦੇ ਸੱਦੇ ਤਹਿਤ ਅੱਡਾ ਨਸਰਾਲਾ, ਮੰਡਿਆਲਾਂ, ਨਵੀਂ ਆਬਾਦੀ ਪੰਡੋਰੀ ਰੁਕਮਾਣ, ਨਸਰਾਲਾ ਸਟੇਸ਼ਨ ਦੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ | ਇਲਾਕੇ ਦੇ ਸਰਕਾਰੀ ਗੈਰ ਸਰਕਾਰੀ ਵਿੱਦਿਅਕ ਅਦਾਰੇ ਵੀ ਬੰਦ ਰਹੇ ਤੇ ਬੈਂਕਾਂ, ਮੈਡੀਕਲ ਸਟੋਰ, ਕਲੀਨਿਕ ਆਦਿ ਆਮ ਵਾਂਗ ਖੁੱਲੇ੍ਹ ਰਹੇ | ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਚੱਕਗੁਜ਼ਰਾਂ ਤੋਂ ਲੈ ਕੇ ਨਸਰਾਲਾ ਸਟੇਸ਼ਨ, ਅੱਡਾ ਨਸਰਾਲਾ, ਸਰਕਾਰੀ ਸਕੂਲ, ਨਸਰਾਲਾ ਪੈਟਰੋਲ ਪੰਪ, ਪੁਲ, ਅੱਡਾ ਮੰਡਿਆਲਾਂ ਤੇ ਬਾਦੋਵਾਲ ਮੋੜ ਤੱਕ 7 ਜਗ੍ਹਾ ਰੋਡ ਜਾਮ ਕੀਤਾ ਹੋਇਆ ਸੀ | ਨਸਰਾਲਾ ਪੈਟਰੋਲ ਪੰਪ 'ਤੇ ਜਾਮ ਮੌਕੇ ਸੂਬੇਦਾਰ ਸ਼ਿੰਦਰਪਾਲ ਅਜੜਾਮ, ਪ੍ਰਧਾਨ ਬਿੰਧੀ ਚੰਦ ਅਜੜਾਮ, ਪ੍ਰਧਾਨ ਬਲਵਿੰਦਰ ਟੂਰਾ ਗਗਨੌਲੀ, ਪ੍ਰੇਮ ਸਿੰਘ ਕਜਲਾ ਖ਼ਾਨਪੁਰ, ਬਲਵੀਰ ਰਾਮ ਫ਼ੌਜੀ ਖ਼ਾਨਪੁਰ ਥਿਆੜਾ, ਚੰਦਰਭਾਨ ਪਿਆਲਾਂ, ਸੀਤਾ ਰਾਮ ਪਿਆਲਾਂ, ਕੁਲਦੀਪ ਸਿੰਘ ਜੌਹਲ, ਜਸਵਿੰਦਰ ਸਿੰਘ ਅਜੜਾਮ, ਗੋਪੀ ਮੇਘੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਗੜ੍ਹਦੀਵਾਲਾ, (ਚੱਗਰ)- ਅੱਜ ਗੜ੍ਹਦੀਵਾਲਾ ਵਿਖੇ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਪੰਜਾਬ ਵਲੋਂ ਸੂਬਾ ਪ੍ਰਧਾਨ ਅਜੈ ਕੁਮਾਰ ਐਡਵੋਕੇਟ ਦੀ ਅਗਵਾਈ ਹੇਠ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਗੁਰੂ ਰਵਿਦਾਸ ਦਾ ਪ੍ਰਾਚੀਨ ਮੰਦਿਰ ਤੋੜਨ ਦੇ ਵਿਰੋਧ ਵਿਚ ਗੜ੍ਹਦੀਵਾਲਾ ਵਿਖੇ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨਿਰਮਲ ਸਿੰਘ ਅਤੇ ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਨੂੰ ਇਕ ਮੰਗ ਪੱਤਰ ਭੇਟ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਜੈ ਕੁਮਾਰ ਐਡਵੋਕੇਟ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕਰਦੇ ਹਨ ਕਿ ਧਾਰਮਿਕ ਗੰਭੀਰਤਾ ਅਤੇ ਲੱਖਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਖਿਆਲ ਵਿਚ ਰੱਖਦੇ ਹੋਏ ਜਲਦ ਤੋਂ ਜਲਦ ਇਸ ਮਸਲੇ ਵਿਚ ਦਖ਼ਲਅੰਦਾਜ਼ੀ ਕਰਕੇ ਸਮਾਜ ਅੰਦਰ ਫੈਲੀ ਰੋਸ ਤੇ ਗੁੱਸੇ ਦੀ ਲਹਿਰ ਨੂੰ ਸ਼ਾਂਤ ਕੀਤਾ | ਇਸ ਮੌਕੇ ਰਾਕੇਸ਼ ਕੁਮਾਰ ਸੂਬਾ ਸਕੱਤਰ, ਐਡਵੋਕੇਟ ਰਾਜਾ ਥਾਪਰ, ਮਨਦੀਪ ਕੁਮਾਰ ਮੰਨਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਸਾਮਰਾਜ ਸਭਰਵਾਲ, ਜ਼ਿਲ੍ਹਾ ਸਕੱਤਰ ਰਾਜਿੰਦਰ ਕੁਮਾਰ, ਬਲਾਕ ਪ੍ਰਧਾਨ ਗੜ੍ਹਦੀਵਾਲਾ ਸੁਖਦੇਵ ਸਿੰਘ, ਜਗਤਾਰ ਸਿੰਘ ਲੱਡੂ, ਮਨੀ, ਹਰਪ੍ਰੀਤ, ਦੀਪਾ, ਰਿੰਕੂ ਆਦਿ ਹਾਜ਼ਰ ਸਨ |
ਗੜ੍ਹਸ਼ੰਕਰ, (ਧਾਲੀਵਾਲ)- ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਦੌਰਾਨ ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਵਲੋਂ ਸ਼ਹਿਰ ਦੇ ਨੰਗਲ ਚੌਾਕ 'ਚ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹ ਹੈ ਜਿਸ ਭਵਿੱਖ ਵਿਚ ਬੇਹੱਦ ਮਾੜਾ ਹਾਲ ਹੋਵੇਗਾ | ਉਨ੍ਹਾਂ ਕੇਂਦਰ 'ਚ ਭਾਈਵਾਲ ਅਕਾਲੀ ਦਲ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਹਰਦੀਪ ਪੁਰੀ 'ਤੇ ਵੀ ਤਿੱਖੇ ਹਮਲੇ ਕੀਤੇ | ਇਸ ਮੌਕੇ ਹੋਰ ਵੀ ਕਈ ਬੁਲਾਰਿਆਂ ਨੇ ਵਿਚਾਰ ਰੱਖੇ |
ਟਾਂਡਾ ਉੜਮੁੜ, (ਦੀਪਕ ਬਹਿਲ)- ਗੁਰੂ ਰਵਿਦਾਸ ਮੰਦਿਰ ਢਾਏ ਜਾਣ ਦੇ ਮਾਮਲੇ ਦੇ ਵਿਰੋਧ ਵਿਚ ਰਵਿਦਾਸ ਭਾਈਚਾਰੇ ਵਲੋਂ ਅੱਜ ਟਾਂਡਾ ਵਿਚ ਪੂਰਨ ਬੰਦ ਰੱਖਿਆ ਗਿਆ ਇਸ ਬੰਦ ਦੇ ਚੱਲਦਿਆਂ ਜਿੱਥੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬੰਦ ਰਹੇ ਉੱਥੇ ਅਹਿਤਿਆਤ ਤੌਰ 'ਤੇ ਪ੍ਰਸ਼ਾਸਨ ਵਲੋਂ ਵਿੱਦਿਅਕ ਅਦਾਰੇ ਵੀ ਬੰਦ ਕਰਵਾ ਦਿੱਤੇ ਗਏ ਜਿਸ ਦੇ ਚੱਲਦਿਆਂ ਜਿੱਥੇ ਸਾਰਾ ਦਿਨ ਬਾਜ਼ਾਰਾਂ ਵਿਚ ਰੱਖੜੀ ਦੇ ਤਿਉਹਾਰ ਦੇ ਚੱਲਦਿਆਂ ਵੀ ਬੇਰੌਣਕੀ ਛਾਈ ਰਹੀ | ਮੰਦਿਰ ਢਾਏ ਜਾਣ ਦੇ ਵਿਰੋਧ ਵਿਚ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਸ਼ਿਮਲਾ ਪਹਾੜੀ ਤੋਂ ਇਕੱਠੇ ਹੋ ਕੇ ਜੀ.ਟੀ. ਰੋਡ ਟਾਂਡਾ ਤੱਕ ਰੋਸ ਪ੍ਰਦਰਸ਼ਨ ਕੀਤਾ ਤੇ ਜੀ.ਟੀ ਰੋਡ ਜਾਮ ਕਰ ਦਿੱਤਾ | ਇਨ੍ਹਾਂ ਪ੍ਰਦਰਸ਼ਨ ਕਾਰੀਆਂ ਵਿਚ ਸੁਖਵਿੰਦਰ ਸਿੰਘ ਮੂਨਕ, ਸੁਰਿੰਦਰ ਜਾਜਾ, ਗਗਨ ਭੱਟੀ, ਸੁਰਜੀਤ ਲਾਲ ਪਾਲ, ਜਗਜੀਵਨ ਜੱਗੀ, ਗੁਰਸੇਵਕ ਮਾਰਸ਼ਲ, ਸਰਬਜੀਤ ਸਿੰਘ ਮੋਮੀ, ਸੇਠ ਰਾਮ ਸੇਠੀ, ਹੀਰਾ ਲਾਲ ਭੱਟੀ, ਹਰਦੀਪ ਸਿੰਘ ਸਾਬੀ ਸ਼ਾਹਬਾਜ਼ਪੁਰ, ਦੇਸਰਾਜ ਡੋਗਰਾ, ਦਲਜੀਤ ਸਿੰਘ, ਓਮ ਪ੍ਰਕਾਸ਼ ਭੱਟੀ, ਜਗਤਾਰ ਸਿੰਘ ਦਾਰਾ, ਜਸਵਿੰਦਰ ਕਾਕਾ, ਰੋਹਿਤ, ਵਿਨੋਦ ਖੋਸਲਾ, ਰਾਜਨ ਮਲਹੋਤਰਾ, ਬੰਟੀ, ਓਾਕਾਰ ਸਿੰਘ, ਅਜੇ ਖੋਸਲਾ, ਲਾਡੀ ਸਮੇਤ ਹੋਰ ਕਈ ਜੱਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ |
ਦਸੂਹਾ, (ਭੁੱਲਰ)- ਅੱਜ ਐੱਸ. ਡੀ. ਐਮ. ਚੌਕ ਦਸੂਹਾ ਵਿਖੇ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ, ਸਿੱਖ ਜਥੇਬੰਦੀਆਂ ਅਤੇ ਸਭਾਵਾਂ ਵਲੋਂ ਸ੍ਰੀਮਾਨ 108 ਸੰਤ ਬਾਬਾ ਜਸਪਾਲ ਸਿੰਘ ਦੀ ਅਗਵਾਈ ਹੇਠ ਟ੍ਰੈਫ਼ਿਕ ਜਾਮ ਕੀਤਾ ਗਿਆ | ਸ੍ਰੀ ਗੁਰੂ ਰਵਿਦਾਸ ਟੈਂਪਲ ਕਿ੍ਸ਼ਨਾ ਕਾਲੋਨੀ ਦਸੂਹਾ ਵਿਖੇ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਦਾ ਭਾਰੀ ਇਕੱਠ ਹੋਇਆ ਅਤੇ ਰੋਸ ਮਾਰਚ ਕਰਦਾ ਹੋਇਆ ਇਹ ਇਕੱਠ ਐੱਸ. ਡੀ. ਐਮ. ਚੌਕ ਦਸੂਹਾ ਵਿਖੇ ਪਹੁੰਚਿਆ ਜਿੱਥੇ ਰੋਸ ਮੁਜ਼ਾਹਰਾ ਕਰਦੇ ਹੋਏ ਟ੍ਰੈਫ਼ਿਕ ਜਾਮ ਕੀਤਾ ਗਿਆ, ਜਿਸ ਮੌਕੇ ਐਸ.ਡੀ.ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਮੱਟੂ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ, ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਗੁਰਪ੍ਰੀਤ ਸਿੰਘ ਓਡਰਾ, ਸੰਤ ਰਾਮ ਗਿਰਜੀ ਰਾਜਪੁਰ, ਸੰਤ ਸਰਬਜੀਤ ਸਿੰਘ ਕਸਬਾ, ਸੰਤ ਪ੍ਰੇਮ ਦਾਸ ਰਜਪਾਲਮਾ, ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਸੰਤ ਤੇਜਾ ਸਿੰਘ, ਮੈਨੇਜਰ ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਨੂੰ ਛੇ ਸੌ ਸਾਲ ਪਹਿਲਾਂ ਬਾਦਸ਼ਾਹ ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਸੱਤ ਕਨਾਲ ਜ਼ਮੀਨ ਭੇਟ ਕੀਤੀ ਸੀ ਜਿਸ ਨੂੰ ਹਥਿਆਉਣ ਲਈ ਦਿੱਲੀ ਸਰਕਾਰ ਵਲੋਂ ਕਾਰਵਾਈ ਕੀਤੀ ਕੀਤੀ ਗਈ ਹੈ | ਇਸ ਮੌਕੇ ਜਸਵਿੰਦਰ ਸਿੰਘ ਬਿੱਟੂ, ਸੇਵਾ ਲਾਲ, ਬੂਟਾ ਰਾਮ, ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਗੋਪਾਲ ਸਿੰਘ ਪਾਲ, ਸਰਤਾਜ ਸਿੰਘ ਬਸਰਾਵਾਂ, ਪਲਵਿੰਦਰ ਸਿੰਘ, ਇੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ ਆਦਿ ਵੀ ਹਾਜਰ ਸਨ |
ਤਲਵਾੜਾ, (ਸੁਰੇਸ਼ ਕੁਮਾਰ)- ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਮਾਮਲੇ ਵਿਚ ਦਿੱਤੇ ਬੰਦ ਦੇ ਸੱਦੇ ਨੂੰ ਤਲਵਾੜਾ ਅੰਦਰ ਬਹੁਤਾ ਹੁੰਗਾਰਾ ਨਹੀਂ ਮਿਲਿਆ | ਤਲਵਾੜਾ ਅੰਦਰ ਕਰੀਬ 11 ਵਜੇ ਤੋਂ ਬਾਅਦ ਆਮ ਵਾਂਗ ਬਾਜ਼ਾਰ ਖੁੱਲ੍ਹ ਗਏ ਸਨ | ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਗੁਰੂ ਰਵਿਦਾਸ ਮੰਦਰ ਨੂੰ ਦਿੱਲੀ ਅਤੇ ਕੇਂਦਰ ਸਰਕਾਰ ਵਲੋਂ ਢਾਹੁਣ ਦੇ ਵਿਰੋਧ ਵਿਚ ਬਲਾਕ ਤਲਵਾੜਾ ਵਿਖੇ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਭਾਰਤ ਬੰਦ ਦਾ ਸਮਰਥਨ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਨਾਲ ਰਵਿਦਾਸ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਨਾਇਬ ਤਹਿਸੀਲਦਾਰ ਗੁਰਸੇਵਕ ਸਿੰਘ ਨੂੰ ਮੰਗ ਪੱਤਰ ਵੀ ਸੌਾਪਿਆ ਗਿਆ | ਇਸ ਮੌਕੇ ਅਮਨਦੀਪ ਹੈਪੀ, ਪਿੰ੍ਰਸੀਪਲ ਤਰਸੇਮ ਸਿੰਘ, ਕੌਾਸਲਰ ਪਰਮਿੰਦਰ ਕੌਰ, ਸਰਪੰਚ ਗੁਰਦੀਪ ਕੁਮਾਰ, ਕੌਾਸਲਰ ਕਲਾਵਤੀ, ਚੇਅਰਮੈਨ ਰਮੇਸ਼ ਕੁਮਾਰ, ਪ੍ਰਧਾਨ ਗੁਰਦਰਸ਼ਨ ਸਿੰਘ, ਵਿਜੇ ਕੁਮਾਰ, ਪਰਮਜੀਤ ਸਿੰਘ, ਦੀਪਕ ਠਾਕੁਰ, ਰਾਜਿੰਦਰ ਸਿੰਘ, ਬਿਸ਼ਨ ਦਾਸ ਸੰਧੂ, ਹਰਵਿੰਦਰ ਸਿੰਘ, ਘਸੀਟਾ ਰਾਮ, ਬੋਧ ਰਾਜ, ਸ਼ਾਮ ਸਿੰਘ ਵੀ ਸ਼ਾਮਿਲ ਸਨ |
ਚੌਲਾਂਗ, (ਸੁਖਦੇਵ ਸਿੰਘ)- ਗੁਰੂ ਰਵਿਦਾਸ ਮੰਦਰ ਤੁਗਲਕਬਾਦ ਦਿੱਲੀ ਵਿਖੇ ਢਾਉਣ ਖਿਲਾਫ਼ ਭਾਰਤ ਬੰਦ ਸੱਦੇ 'ਤੇ ਅੱਜ ਨੈਸ਼ਨਲ ਹਾਈਵੇ ਸੰਪੂਰਨ ਤੌਰ 'ਤੇ ਸਵੇਰੇ ਕਰੀਬ 10 ਵਜੇ ਤੋਂ ਸ਼ਾਮ ਤੱਕ ਬੰਦ ਰਿਹਾ | ਚੌਲਾਂਗ ਟੋਲ-ਪਲਾਜ਼ਾ ਬਿਲਕੁਲ ਸੁੰਨਾ ਨਜ਼ਰ ਆਇਆ | ਹਾਈਵੇ 'ਤੇ ਕੋਈ ਵੀ ਸਰਕਾਰੀ, ਪ੍ਰਾਈਵੇਟ ਬੱਸਾਂ ਸ਼ਾਮ ਦਿਖਾਈ ਨਹੀਂ ਦਿੱਤੀ | ਕੁੱਲ ਮਿਲਾ ਕੇ ਚੌਲਾਂਗ ਪੂਰੀ ਤਰ੍ਹਾਂ ਬੰਦ ਰਿਹਾ |
ਦਸੂਹਾ, (ਭੁੱਲਰ)- ਦਸੂਹਾ ਵਿਖੇ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਵਿਖੇ ਪੁਲਿਸ ਵਲੋਂ ਕੀਤੀ ਕਾਰਵਾਈ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ, ਕਸਟਰਡ ਪਿੰਡ ਨਾਲ ਲਿਸਟਿਡ ਐਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ, ਗੁਰੂ ਰਵਿਦਾਸ ਸੁਸਾਇਟੀ, ਕਿ੍ਸਚੀਅਨ ਫਰੰਟ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਲੱਬਾਂ ਅਤੇ ਭਗਵਾਨ ਵਾਲਮੀਕ ਜਥੇਬੰਦੀਆਂ ਦੇ ਸਹਿਯੋਗ ਨਾਲ ਦਲਵਿੰਦਰ ਸਿੰਘ ਬੋਦਲ ਮੀਤ ਪ੍ਰਧਾਨ ਬਹੁਜਨ ਸਮਾਜ ਪਾਰਟੀ ਅਤੇ ਹਲਕਾ ਇੰਚਾਰਜ ਹੇਮ ਰਾਜ ਦੀ ਅਗਵਾਈ ਹੇਠ ਟ੍ਰੈਫ਼ਿਕ ਜਾਮ ਕੀਤਾ ਗਿਆ ਅਤੇ ਰੋਸ ਮੁਜ਼ਾਹਰੇ ਕੀਤੇ ਗਏ | ਇਸ ਮੌਕੇ ਐਸ. ਸੀ. ਬੀ. ਸੀ. ਦੇ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਲੈਕਚਰਾਰ ਬਲਜੀਤ ਸਿੰਘ, ਸ੍ਰੀ ਕਿ੍ਸ਼ਨ ਖੋਸਲਾ, ਡਾ. ਸਤਪਾਲ ਸਿੰਘ ਬੇਰਛਾ, ਐਡਵੋਕੇਟ ਲਖਵੀਰ ਸਿੰਘ ਬੇਰਛਾ, ਜ਼ਿਲ੍ਹਾ ਸਕੱਤਰ ਅਵਤਾਰ ਸਿੰਘ, ਯੋਗਰਾਜ ਸਿੰਘ, ਸੋਹਣ ਮਸੀਹ, ਕੁਲਵੰਤ ਸਿੰਘ, ਬਲਾਕ ਪ੍ਰਧਾਨ ਕਸ਼ਮੀਰ ਸਿੰਘ, ਲਖਵਿੰਦਰ ਸਿੰਘ ਕੈਰੇ, ਸੁਰਿੰਦਰ ਕੁਮਾਰ, ਦੇਸ ਰਾਜ ਮੀਰਪੁਰ, ਡਾਕਟਰ ਸੰਦੀਪ ਕੁਮਾਰ, ਜਗਦੀਪ ਸਿੰਘ, ਸੁਰਜੀਤ ਸਿੰਘ ਸੋਨੂੰ ਨਿਹਾਲਪੁਰ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ ਪੰਡੋਰੀ, ਕੁਲਵੰਤ ਸਿੰਘ, ਬਲਬੀਰ ਸਿੰਘ, ਰਾਕੇਸ਼ ਰਿੱਕੀ, ਡਾਕਟਰ ਸੰਤੋਖ ਸਿੰਘ, ਹੁਸ਼ਿਆਰ ਸਿੰਘ, ਰਿੱਕੀ ਬੋਦਲ, ਸੁੱਖਾ ਸਿੰਘ ਆਦਿ ਵੀ ਹਾਜ਼ਰ ਸਨ |
ਗੜ੍ਹਸ਼ੰਕਰ, ਅਗਸਤ (ਧਾਲੀਵਾਲ/ਸੁਮੇਸ਼ ਬਾਲੀ)- ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਡਿਵੈਲਪਮੈਂਟ ਅਥਾਰਿਟੀ ਵਲੋਂ ਦਿੱਲੀ ਸਥਿਤ ਤੁਗਲਗਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਸਾਧੂ ਸੰਪਰਦਾਇ, ਬਹੁਜਨ ਸਮਾਜ ਪਾਰਟੀ ਤੇ ਹੋਰ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦ ਦੌਰਾਨ ਜਥੇਬੰਦੀਆਂ ਵਲੋਂ ਗੜ੍ਹਸ਼ੰਕਰ ਦੇ ਬੰਗਾ ਚੌਕ 'ਚ ਭਰਵਾਂ ਇਕੱਠ ਕਰ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ | ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਰੋਸ ਵਜੋਂ ਇਕੱਠ ਦੌਰਾਨ ਸ਼ਿਰਕਤ ਕਰਦੇ ਹੋਏ ਮੌਕੇ 'ਤੇ ਹਾਜ਼ਰ ਦਲਿਤ ਸਮਾਜ ਦੇ ਲੋਕਾਂ ਨੂੰ ਜਾਗਣ ਦਾ ਹੋਕਾ ਦਿੱਤਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਿਸ ਤਰ੍ਹਾਂ ਐੱਸ.ਸੀ. ਐੱਸ.ਟੀ. ਐਕਟ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਦਲਿਤ ਸਮਾਜ ਵਲੋਂ ਆਵਾਜ਼ ਬੁਲੰਦ ਕਰ ਕੇ ਅਸਫਲ ਬਣਾਇਆ ਗਿਆ ਹੈ, ਉਸੇ ਤਰ੍ਹਾਂ ਗੁਰੂ ਰਵਿਦਾਸ ਮੰਦਰ ਨੂੰ ਵੀ ਢਹਿਣ ਤੋਂ ਬਚਾਇਆ ਜਾ ਸਕਦਾ ਸੀ | ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀ ਲਿਆ | ਇਸ ਦੌਰਾਨ ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਤੇ ਹੋਰ ਬੁਲਾਰਿਆਂ ਨੇ ਰਵਿਦਾਸ ਮੰਦਰ ਢਾਹੇ ਜਾਣ ਦੇ ਮਾਮਲੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੰਮ ਕੇ ਭੜਾਸ ਕੱਢੀ | ਇਸ ਦੌਰਾਨ ਸੰਤ ਸਮਾਜ ਵਲੋਂ ਸੰਤ ਸੁਰਿੰਦਰ ਦਾਸ, ਸੰਤ ਬਾਬਾ ਤਾਰਾ ਚੰਦ ਸੰਧਵਾਂ ਵਾਲੇ, ਸੰਤ ਤਰਸੇਮ ਲਾਲ, ਸੰਤ ਮਹਿੰਦਰ ਪਾਲ, ਸੰਤ ਦਵਿੰਦਰ ਸਿੰਘ, ਭਾਈ ਬਲਰਾਮ ਰਾਮ ਤੇ ਹੋਰਨਾਂ ਨੇ ਸਟੇਜ 'ਤੇ ਰੋਸ ਵਜੋਂ ਹਾਜ਼ਰੀ ਲਵਾਈ | ਇਸ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕਾਮਰੇਡ ਦਰਸ਼ਨ ਸਿੰਘ ਮੱਟੂ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਕਾਂਗਰਸੀ ਆਗੂ ਪੰਕਜ ਕ੍ਰਿਪਾਲ, ਡਾ. ਕੇਵਲ ਸਿੰਘ ਪ੍ਰਧਾਨ ਤਪ ਅਸਥਾਨ ਖੁਰਾਲਗੜ੍ਹ, ਸੋਮ ਨਾਥ ਬੰਗੜ, ਡਾ ਕੁਲਵਰਨ ਸਿੰਘ, ਡਾ. ਹਰਭਜ ਮਹਿਮੀ, ਮੱਖਣ ਸਿੰਘ ਵਾਹਿਦਪੁਰੀ, ਹਰਦੇਵ ਗੁਲਮਰਗ, ਮੁਸਲਿਮ ਭਾਈਚਾਰੇ ਤੋਂ ਸਲੀਮ, ਕੇਵਲ ਕਲੇਰ ਤੇ ਹੋਰ ਕਈ ਬੁਲਾਰਿਆਂ ਨੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੰਮਕੇ ਭੜਾਸ ਕੱਢੀ | ਇਸ ਦੌਰਾਨ ਬਾਬਾ ਕਸ਼ਮੀਰਾ ਸਿੰਘ, ਕ੍ਰਿਸ਼ਨ ਬੱਧਣ, ਕੌਾਸਲਰ ਪਵਨ ਕੁਮਾਰ, ਸੁਰਜੀਤ ਸਿੰਘ, ਪ੍ਰੇਮ ਸਿੰਘ ਮੋਰਾਂਵਾਲੀ, ਹੈੱਡ ਗ੍ਰੰਥੀ ਨਰੇਸ਼ ਸਿੰਘ, ਨੰਬਰਦਾਰ ਪ੍ਰੇਮ ਸਿੰਘ, ਜੀਤ ਸਿੰਘ ਬਗਵਾਈਾ, ਪਵਨ ਭੰਮੀਆਂ, ਜਰਨੈਲ ਸਿੰਘ ਗੜ੍ਹੀ ਮਨਸੋਵਾਲ, ਬਾਬਾ ਬੀਰੂ ਰਾਮ, ਦਵਿੰਦਰ ਸਿੰਘ ਦਰਦੀ, ਸ਼ਿੰਗਾਰਾ ਰਾਮ ਭੱਜਲ, ਯਸ਼ਪਾਲ ਚੇਚੀ, ਸੁਰਿੰਦਰ ਸ਼ਿੰਦਾ ਤੋਂ ਇਲਾਵਾ ਵੱਡੀ ਗਿਣਤੀ 'ਚ ਬੀਬੀਆਂ ਤੇ ਹੋਰ ਲੋਕ ਬੰਦ ਦੌਰਾਨ ਰੋਸ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ |
ਤਲਵਾੜਾ, (ਵਿਸ਼ੇਸ਼ ਪ੍ਰਤੀਨਿਧ)- ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਰੋਸ ਵਜੋਂ ਅੱਜ ਤਲਵਾੜਾ ਵਿਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਤਲਵਾੜਾ-ਮੁਕੇਰੀਆਂ ਮੁੱਖ ਸੜਕ 'ਤੇ ਜਾਮ ਲਗਾਇਆ ਗਿਆ | ਇਸ ਮੌਕੇ ਨਾਇਬ ਤਹਿਸੀਲਦਾਰ ਤਲਵਾੜਾ ਗੁਰਸੇਵਕ ਚੰਦ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਸੰਗਤਾਂ ਵਲੋਂ ਮੰਗ ਕੀਤੀ ਗਈ ਕਿ ਤੋੜੇ ਧਾਰਮਿਕ ਸਥਾਨ ਦੀ ਮੁੜ ਉਸੇ ਥਾਂ ਉਸਾਰੀ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਰਾਜਕੁੰਵਰ ਸਿੰਘ ਬਿੱਟੂ, ਅਮਨਦੀਪ ਹੈਪੀ, ਰਾਜਿੰਦਰ ਸਿੰਘ, ਜਸਵੀਰ ਸਿੰਘ ਤਲਵਾੜਾ, ਪ੍ਰੇਮ ਕੁਮਾਰ, ਨਰਿੰਦਰ ਭੂਰਾ, ਦੇਵਿੰਦਰ ਸਿੰਘ ਹੈਪੀ, ਸ਼ਿਵ ਕੁਮਾਰ ਸ਼ਰਮਾ, ਜਸਵਿੰਦਰ ਢੁਲਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤ ਅਤੇ ਆਗੂ ਹਾਜ਼ਰ ਸਨ |

ਜਦੋਂ ਬਸਪਾ ਸੂਬਾ ਪ੍ਰਧਾਨ ਨੇ ਕਾਂਗਰਸੀ ਤੇ ਆਪ ਆਗੂਆਂ ਖਿਲਾਫ਼ ਤਨਜ਼ ਕੱਸੇ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)-ਇਥੇ ਬੰਦ ਦੌਰਾਨ ਰੋਸ ਵਜੋਂ ਬੰਗਾ ਚੌਾਕ 'ਚ ਰੱਖੇ ਮੁੱਖ ਇਕੱਠ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੇਂਦਰ ਦੀ ਮੋਦੀ ਸਰਕਾਰ, ਦਿੱਲੀ ਦੀ ਆਪ ਸਰਕਾਰ, ਪੰਜਾਬ ਦੇ ਕੈਪਟਨ ਸਰਕਾਰ ਅਤੇ ਅਕਾਲੀ ਦਲ 'ਤੇ ਤਿੱਖੇ ਹਮਲੇ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਵਲੋਂ ਬੀ. ਡੀ. ਪੀ. ਓ. ਮੁਕੇਰੀਆਂ ਦਾ ਅਰਥੀ ਫੂਕ ਮੁਜ਼ਾਹਰਾ

ਮੁਕੇਰੀਆਂ, 13 ਅਗਸਤ (ਸਰਵਜੀਤ ਸਿੰਘ)-ਸਰਕਾਰੀ ਅਦਾਰਿਆਂ ਅੰਦਰ ਫੈਲੇ ਭਿ੍ਸ਼ਟਾਚਾਰ ਅਤੇ ਹਨੇਰ-ਗਰਦੀ ਿਖ਼ਲਾਫ਼ ਕੁਲ ਹਿੰਦ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਵਲੋਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਬੀ.ਡੀ.ਪੀ.ਓ. ਮੁਕੇਰੀਆਂ ਦਾ ਸਾਂਝਾ ਪੁਤਲਾ ਫੂਕਿਆ ਗਿਆ | ਇਸ ਤੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਡਗਾਣਾ ਰੋਡ ਹੁਸ਼ਿਆਰਪੁਰ 'ਚ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਐਮ.ਐਸ.ਸੀ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ ...

ਪੂਰੀ ਖ਼ਬਰ »

ਇਰਾਦਾ ਕਤਲ ਦੇ ਮਾਮਲੇ 'ਚ 3 ਗਿ੍ਫ਼ਤਾਰ

ਹਰਿਆਣਾ, 13 ਅਗਸਤ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਨੇ ਇਰਾਦਾ ਕਤਲ ਦੇ ਮਾਮਲੇ 'ਚ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸ: ਦਿਲਬਾਗ ਸਿੰਘ ਐਸ.ਐਚ.ਓ ਹਰਿਆਣਾ ਨੇ ਦੱਸਿਆ ਕਿ 4 ਅਗਸਤ ਦੀ ਸ਼ਾਮ ਨੂੰ ...

ਪੂਰੀ ਖ਼ਬਰ »

ਡੀਪੂ ਹੋਲਡਰ ਿਖ਼ਲਾਫ਼ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਮਾਮਲਾ ਦਰਜ

ਟਾਂਡਾ ਉੜਮੁੜ, 13 ਅਗਸਤ (ਦੀਪਕ ਬਹਿਲ/ਭਗਵਾਨ ਸਿੰਘ ਸੈਣੀ)- ਫੂਡ ਸਪਲਾਈ ਵਿਭਾਗ ਦੇ ਕਰਮਚਾਰੀਆਂ ਨਾਲ ਟਾਂਡਾ ਦੇ ਇਕ ਡੀਪੂ ਹੋਲਡਰ ਅਤੇ ਉਸ ਦੇ ਪਿਤਾ ਵਲੋਂ ਕਥਿਤ ਤੌਰ 'ਤੇ ਬਦਸਲੂਕੀ ਅਤੇ ਉਨ੍ਹਾਂ ਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਟਾਂਡਾ ਵਿਖੇ ...

ਪੂਰੀ ਖ਼ਬਰ »

ਢਿੱਗਾਂ ਡਿੱਗਣ ਨਾਲ ਝਰੇੜਾ-ਖੂੰਡਿਆਲਾ ਿਲੰਕ ਸੜਕ ਬੰਦ

ਰਾਮਗੜ੍ਹ ਸੀਕਰੀ, 13 ਅਗਸਤ (ਕਟੋਚ)- ਤਲਵਾੜਾ ਇਲਾਕੇ 'ਚ ਬੀਤੇ ਦਿਨ ਹੋਈ ਭਾਰੀ ਬਾਰਿਸ਼ ਨੇ ਜਿੱਥੇ ਵੱਡੇ ਪੱਧਰ 'ਤੇ ਤਬਾਹੀ ਕੀਤੀ ਹੈ, ਉੱਥੇ ਇਲਾਕੇ ਦੀਆ ਿਲੰਕ ਸੜਕਾਂ ਤੇ ਮੁੱਖ ਸੜਕਾਂ ਦੀ ਟੁੱਟ-ਭੱਜ ਕੀਤੀ ਹੈ | ਇਸ ਬਲਾਕ ਦੇ ਪਿੰਡਾਂ ਝਰੇੜਾ-ਖੂੰਡਿਆਲਾ ਅਤੇ ਦੇੇਹਰੀਆਂ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਿਖ਼ਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ, 13 ਅਗਸਤ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਵਲੋਂ ਸਪੈਸ਼ਲ ਬਰਾਂਚ ਹੁਸ਼ਿਆਰਪੁਰ ਦੇ ਏ.ਐੱਸ.ਆਈ. ਵਿਪਨ ਕੁਮਾਰ ਅਤੇ ਰਣਜੀਤ ਸਿੰਘ ਦੀ ਸੂਚਨਾ 'ਤੇ ਰੇਤਾ ਨਾਲ ਭਰੀ ਟਰਾਲੀ ਸਮੇਤ ਟਰੈਕਟਰ ਕਾਬੂ ਕਰ ਕੇ ਟਰੈਕਟਰ ਚਾਲਕ ਿਖ਼ਲਾਫ਼ ਮਾਈਨਿੰਗ ਐਕਟ ਅਧੀਨ ...

ਪੂਰੀ ਖ਼ਬਰ »

1 ਕਿੱਲੋ ਅਫੀਮ ਸਮੇਤ ਔਰਤ ਗਿ੍ਫ਼ਤਾਰ ਪਤੀ ਫ਼ਰਾਰ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਗੁਪਤਾ ਸੂਚਨਾ ਤੋਂ ਬਾਅਦ ਇਕ ਔਰਤ ਨੂੰ ਕਾਬੂ ਕਰ ਕੇ ਉਸ ਤੋਂ ਇਕ ਕਿੱਲੋ ਅਫੀਮ ਬਰਾਮਦ ਕੀਤੀ ਹੈ | ਜਦਕਿ ਕਥਿਤ ਦੋਸ਼ੀ ਔਰਤ ਦਾ ਪਤੀ ਫ਼ਰਾਰ ਹੋ ਗਿਆ | ਪੁਲਿਸ ਨੇ ਪਤੀ-ਪਤਨੀ ਖਿਲਾਫ਼ ਮਾਮਲਾ ...

ਪੂਰੀ ਖ਼ਬਰ »

ਬਾਬਾ ਮੱਖਣ ਸ਼ਾਹ ਲੁਬਾਣਾ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ-ਭਿੰਡਰ, ਕਾਲੜਾ

ਦਸੂਹਾ, 13 ਅਗਸਤ (ਭੁੱਲਰ)- ਗੁਰੂ ਲਾਧੋ ਰੇ ਵੈੱਲਫੇਅਰ ਐਾਡ ਚੈਰੀਟੇਬਲ ਸੁਸਾਇਟੀ ਰਜਿਸਟਰਡ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ 14 ਅਗਸਤ ਨੂੰ ਕੱਢੇ ਜਾ ਰਹੇ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਨਿੱਘਾ ਸਵਾਗਤ ...

ਪੂਰੀ ਖ਼ਬਰ »

ਬੰਦ ਸਮਰਥਕਾਂ ਨੇ ਬਜ਼ੁਰਗ ਨਾਲ ਵੀ ਕੀਤੀ ਬਦਸਲੂਕੀ

ਮੁਕੇਰੀਆਂ, 13 ਅਗਸਤ (ਰਾਮਗੜ੍ਹੀਆ)-ਅੱਜ ਪੰਜਾਬ ਬੰਦ ਦੇ ਸੱਦੇ 'ਤੇ ਮੁਕੇਰੀਆਂ ਦੇ ਮੁਹੱਲਾ ਸੰਗੜ ਬਾਜ਼ਾਰ ਵਿਖੇ ਵੀ ਧਰਨਾਕਾਰੀਆਂ ਵਲੋਂ ਇਕ ਬਜ਼ੁਰਗ ਵਿਅਕਤੀ ਨਾਲ ਬੰਦ ਕਰਵਾਉਣ ਨੂੰ ਲੈ ਕੇ ਤਕਰਾਰਬਾਜ਼ੀ ਕੀਤੀ ਗਈ ਅਤੇ ਉਸ ਦਾ ਸਾਮਾਨ ਵੀ ਨੁਕਸਾਨਿਆ ਗਿਆ | ਇਸ ...

ਪੂਰੀ ਖ਼ਬਰ »

ਧਰਨੇ ਦੌਰਾਨ ਕਾਂਗਰਸ ਸਰਕਾਰ ਖਿਲਾਫ਼ ਲੱਗੇ ਮੁਰਦਾਬਾਦ ਦੇ ਨਾਅਰੇ

ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਬੰਦ ਦੌਰਾਨ ਬੰਗਾ ਚੌਾਕ ਦੇ ਮੁੱਖ ਪ੍ਰੋਗਰਾਮ ਤੋਂ ਇਲਾਵਾ ਨੰਗਲ ਚੌਕ ਵਿਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਵਲੋਂ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਬੰਗਾ ਚੌਕ ਵਿਚਲੇ ਪ੍ਰੋਗਰਾਮ ਵਿਚੋਂ ...

ਪੂਰੀ ਖ਼ਬਰ »

ਗੁਰੂ ਲਾਧੋ ਰੇ ਵੈੱਲਫੇਅਰ ਐਾਡ ਚੈਰੀਟੇਬਲ ਸੁਸਾਇਟੀ ਵਲੋਂ ਨਗਰ ਕੀਰਤਨ ਅੱਜ

ਦਸੂਹਾ, 13 ਅਗਸਤ (ਭੁੱਲਰ)- ਗੁਰੂ ਲਾਧੋ ਰੇ ਵੈੱਲਫੇਅਰ ਐਾਡ ਚੈਰੀਟੇਬਲ ਸੁਸਾਇਟੀ ਰਜਿਸਟਰਡ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 14 ਅਗਸਤ ਨੂੰ ਤਿੰਨ ਜ਼ਿਲਿ੍ਹਆਂ ਰਾਹੀਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਡਾ: ਨੰਦਾ ਭਲਕੇ ਜ਼ਿਲ੍ਹਾ ਕਾਂਗਰਸ ਦਫ਼ਤਰ 'ਚ ਲਹਿਰਾਉਣਗੇ ਕੌਮੀ ਝੰਡਾ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਡਾ: ਕੁਲਦੀਪ ਨੰਦਾ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕੌਮੀ ਤਿਰੰਗਾ ਝੰਡਾ ...

ਪੂਰੀ ਖ਼ਬਰ »

ਸੰਘਰਸ਼ ਕਮੇਟੀ ਮੁਕੇਰੀਆਂ ਦੇ ਸੱਦੇ 'ਤੇ ਬੀ. ਡੀ. ਪੀ. ਓ. ਮੁਕੇਰੀਆਂ ਿਖ਼ਲਾਫ਼ ਵਿਸਾਲ ਰੋਸ ਧਰਨਾ

ਮੁਕੇਰੀਆਂ, 13 ਅਗਸਤ (ਸਰਵਜੀਤ ਸਿੰਘ)-ਬੀਤੇ ਦਿਨੀਂ ਬੀ.ਡੀ.ਪੀ.ਓ. ਦਫ਼ਤਰ ਮੁਕੇਰੀਆਂ ਦੀ ਦਰਜਾ ਚਾਰ ਮਹਿਲਾ ਮੁਲਾਜ਼ਮ ਜਿਸ ਨੇ ਬੀ.ਡੀ.ਪੀ.ਓ. 'ਤੇ ਅਨੈਤਿਕ ਸਬੰਧ ਬਣਾਉਣ ਲਈ ਮਜਬੂਰ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ | ਇਸ ਪੀੜਤ ਮਹਿਲਾ ਨੂੰ ਇਨਸਾਫ਼ ...

ਪੂਰੀ ਖ਼ਬਰ »

ਸੂਦ ਭਲਕੇ ਲਹਿਰਾਉਣਗੇ ਕੌਮੀ ਤਿਰੰਗਾ ਝੰਡਾ

ਹੁਸ਼ਿਆਰਪੁਰ, 13 ਅਗਸਤ (ਬਲਜਿੰਦਰਪਾਲ ਸਿੰਘ)-ਕੌਾਸਲਰ ਬਿੱਟੂ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਵਾਰਡ ਨੰਬਰ 42 'ਚ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX