ਤਾਜਾ ਖ਼ਬਰਾਂ


ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਕੋਟਕਪੂਰਾ,22 ਅਗਸਤ (ਮੋਹਰ ਸਿੰਘ ਗਿੱਲ)- ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ ਵਸਨੀਕ ਨੌਜਵਾਨ ਰੌਕਸੀ ਚਾਵਲਾ (23) ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ਵਿਚ ਮੌਤ ਹੋ ...
ਅਣਪਛਾਤੇ ਨੌਜਵਾਨ ਵੱਲੋਂ ਹਮਲਾ ਕੀਤੇ ਵਪਾਰੀ ਦੀ ਹੋਈ ਮੌਤ
. . .  1 day ago
ਨਾਭਾ -22 ਅਗਸਤ( ਕਰਮਜੀਤ ਸਿੰਘ )-ਬੀਤੀ ਕੱਲ੍ਹ ਸ਼ਹਿਰ ਨਾਭਾ ਦੇ ਮੈਹਸ ਗੇਟ ਨੇੜੇ ਸਥਿਤ ਇਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ ਨੌਜਵਾਨ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ । ਜ਼ਖਮੀ ਦੁਕਾਨਦਾਰ ਦੀ ਪਹਿਚਾਣ ...
ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਹੁਣ 27 ਅਗਸਤ ਨੂੰ
. . .  1 day ago
ਐੱਸ. ਏ. ਐੱਸ. ਨਗਰ, 22 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਲਏ ਜਾਣ ਵਾਲੀ 10 ਵੀਂ ਤੇ 12 ਵੀਂ ਸ਼੍ਰੇਣੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਹੁਣ ਇਹ ਪ੍ਰੀਖਿਆਵਾਂ 27 ਅਗਸਤ ਨੂੰ...
ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 22 ਅਗਸਤ (ਰਾਕੇਸ਼ ਕੁਮਾਰ)- ਐੱਸ.ਪੀ. ਕਾਂਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗੜ ਵਿਖੇ ਨਸ਼ੇ ਦੇ ਖ਼ਿਲਾਫ਼....
550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ - ਪਾਕਿ
. . .  1 day ago
ਇਸਲਾਮਾਬਾਦ, 22 ਅਗਸਤ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਵੱਲੋਂ ਇਹ ਜਾਣਕਾਰੀ ਦਿੱਤੀ ...
ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 day ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  1 day ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  1 day ago
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  1 day ago
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  1 day ago
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  1 day ago
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  1 day ago
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  1 day ago
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  1 day ago
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  1 day ago
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  1 day ago
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  1 day ago
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  1 day ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  1 day ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  1 day ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  1 day ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  1 day ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  1 day ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  1 day ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  1 day ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  1 day ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  1 day ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  1 day ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  1 day ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  1 day ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  1 day ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  1 day ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  1 day ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਲੁਧਿਆਣਾ

ਰਵਿਦਾਸ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਮਾਮਲੇ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਗਏ ਬੰਦ ਨੂੰ ਸ਼ਹਿਰ ਵਿਚ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ | ਜਾਣਕਾਰੀ ਅਨੁਸਾਰ ਬੰਦ ਦੇ ਸੱਦੇ ਨੂੰ ਦੇਖਦੇ ਹੋਇਆ ਸ਼ਹਿਰ ਦੀਆਂ ਕੁਝ ਮਾਰਕੀਟ ਜਥੇਬੰਦੀਆਂ ਅਤੇ ਮਾਲਜ਼ ਮਾਲਕਾਂ ਵਲੋਂ ਬੀਤੀ ਦੇਰ ਰਾਤ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਸੀ | ਪੁਲਿਸ ਵਲੋਂ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ | ਪੁਲਿਸ ਵਲੋਂ ਇਸ ਮੌਕੇ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ 37 ਪੁਲਿਸ ਉੱਚ ਅਧਿਕਾਰੀਆਂ ਦੀ ਦੀਆਂ ਡਿਊਟੀਆਂ ਵੱਖ-ਵੱਖ ਇਲਾਕਿਆਂ ਵਿਚ ਲਗਾਈਆਂ ਗਈਆਂ ਸਨ, ਇਨ੍ਹਾਂ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਅਤੇ ਡੀ.ਸੀ.ਪੀ ਸ੍ਰੀ ਅਸ਼ਵਨੀ ਕਪੂਰ ਕਰ ਰਹੇ ਸਨ | ਅੱਜ ਸਵੇਰੇ ਸ਼ਹਿਰ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪਹਿਲਾਂ ਰਵਿਦਾਸ ਭਾਈਚਾਰੇ ਦੇ ਲੋਕ ਕੁਝ ਸਮਾਂ ਸਵੇਰੇ ਦੇਰੀ ਨਾਲ ਬਾਹਰ ਨਿਕਲੇ | ਭਾਈਚਾਰੇ ਦੇ ਲੋਕਾਂ ਵਲੋਂ ਜਲੰਧਰ-ਬਾਈਪਾਸ, ਬਸਤੀ ਜੋਧੇਵਾਲ, ਸਮਰਾਲਾ ਚੌਕ, ਸ਼ੇਰਪੁਰ ਚੌਕ, ਪੱਖੋਵਾਲ, ਢੰਡਾਰੀ, ਚੰਡੀਗੜ੍ਹ ਰੋਡ, ਗਿੱਲ ਰੋਡ, ਭਾਰਤ ਨਗਰ ਚੌਕ, ਪੱਖੋਵਾਲ ਰੋਡ 'ਤੇ ਧਰਨੇ ਦੇ ਕੇ ਆਵਾਜਾਈ ਮੁਕੰਮਲ ਬੰਦ ਕਰ ਦਿੱਤੀ ਗਈ | ਉਨ੍ਹਾਂ ਲੋਕਾਾ ਵਲੋਂ ਸ਼ਹਿਰ ਵਿਚ ਕਿਸੇ ਵੀ ਵਾਹਨ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹੀ ਅਤੇ ਰਾਹਗੀਰ ਜਾਮ 'ਚ ਫਸੇ ਰਹੇ | ਦੁਪਹਿਰ ਤੱਕ ਸ਼ਹਿਰ ਦੀ ਆਮ ਜਨ-ਜੀਵਨ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਸੀ | ਬੰਦ ਦੇ ਸੱਦੇ ਕਾਰਨ ਇਨ੍ਹਾਂ ਲੋਕਾਂ ਵਲੋਂ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ | ਕੁਝ ਵਿਅਕਤੀ ਦੁਕਾਨਾਂ ਬੰਦ ਕਰਵਾਉਂਦੇ ਰਹੇ, ਜਦਕਿ ਧਾਂਦਰਾ ਰੋਡ 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਰਾਹਗੀਰਾਂ ਦੀ ਮਾਰਕੁਟਾਈ ਕੀਤੀ, ਪਰ ਪੁਲਿਸ ਨੇ ਮਾਮਲੇ ਨੂੰ ਜਲਦ ਹੱਲ ਕਰ ਲਿਆ | ਪੁਲਿਸ ਵਲੋਂ ਬੀਤੀ ਰਾਤ ਵੱਖ-ਵੱਖ ਜਥੇਬੰਦੀਆਂ ਅਤੇ ਮਾਲ ਮਾਲਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਅਦਾਰੇ ਬੰਦ ਰੱਖਣ ਲਈ ਬੇਨਤੀ ਕੀਤੀ ਗਈ ਸੀ ਅਤੇ ਇਸ ਕਾਰਨ ਸ਼ਹਿਰ ਦੀਆਂ ਜ਼ਿਆਦਾਤਰ ਮਾਰਕੀਟ ਐਸੋਸੀਏਸ਼ਨਾਂ ਵਲੋਂ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਕਰ ਲਿਆ ਗਿਆ ਸੀ | ਪ੍ਰਦਰਸ਼ਨਕਾਰੀਆਂ ਵਲੋਂ ਸ਼ਹਿਰ ਦੇ ਚਾਰੇ ਬਾਈਪਾਸਾਂ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਰਹੇ | ਕੁਝ ਥਾਵਾਂ 'ਤੇ ਪ੍ਰਦਰਸ਼ਨਕਾਰੀ ਰਾਹਗੀਰਾਂ ਨਾਲ ਉਲਝਦੇ ਨਜ਼ਰ ਆਏ, ਪਰ ਪੁਲਿਸ ਵਲੋਂ ਰਾਹਗੀਰਾਂ ਨੂੰ ਸ਼ਾਂਤ ਕਰਕੇ ਉੱਥੇ ਭੇਜ ਦਿੱਤਾ ਗਿਆ | ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਦੀ ਪੂਰੀ ਹਮਾਇਤ ਕੀਤੀ ਜਾ ਰਹੀ ਸੀ ਕਿਉਂਕਿ ਕਾਾਗਰਸ ਸਰਕਾਰ ਵਲੋਂ ਵੀ ਭਾਈਚਾਰੇ ਦੀ ਹਮਾਇਤ ਕੀਤੀ ਜਾ ਰਹੀ ਸੀ |
ਸਰਕਾਰੀ ਦਫ਼ਤਰਾਂ 'ਚ ਕੰਮਕਾਜ ਪ੍ਰਭਾਵਿਤ
ਬੰਦ ਦੇ ਸੱਦੇ ਕਾਰਨ ਅੱਜ ਸਰਕਾਰੀ ਦਫਤਰਾਂ ਵਿਚ ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਹਾਜ਼ਰੀ ਨਾਂਹ ਦੇ ਬਰਾਬਰ ਹੀ ਸੀ | ਕੁਝ ਮੁਲਾਜ਼ਮ ਮੀਂਹ ਕਾਰਨ ਦਫ਼ਤਰਾਂ ਵਿਚ ਲੇਟ ਪਹੁੰਚੇ, ਜਦਕਿ ਕੁਝ ਮੁਲਾਜ਼ਮ ਸੜਕਾਂ ਬੰਦ ਹੋਣ ਕਾਰਨ ਆਪਣੇ ਦਫ਼ਤਰਾਂ ਵਿਚ ਨਹੀਂ ਪਹੁੰਚ ਸਕੇ | ਸ਼ਹਿਰ ਦੀਆਂ ਸੜਕਾਂ 'ਤੇ ਕਰਫਿਊ ਵਰਗੇ ਹਾਲਾਤ ਸਨ ਅਤੇ ਵਾਹਨਾਂ ਦੀ ਆਵਾਜਾਈ ਵੀ ਘੱਟ ਹੀ ਸੀ | ਸ਼ਹਿਰ ਵਿਚ ਬੰਦ ਦੇ ਸੱਦੇ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਬੰਦ ਰਹਿਣ ਨੂੰ ਮਜਬੂਰ ਹੋਣਾ ਪਿਆ |
ਅਦਾਲਤੀ ਕੰਮਕਾਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
ਬੰਦ ਦੇ ਸੱਦੇ ਦਾ ਅਸਰ ਅਦਾਲਤੀ ਕੰਮਕਾਜ 'ਤੇ ਵੀ ਪਿਆ | ਅਦਾਲਤਾਂ ਵਿਚ ਮੁਕੱਦਮਿਆਂ ਦੀ ਪੇਸ਼ੀ ਦੌਰਾਨ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਲੋਕ ਲੁਧਿਆਣਾ ਵਿਚ ਨਹੀਂ ਪਹੁੰਚ ਸਕੇ, ਜਿਸ ਕਾਰਨ ਵਕੀਲਾਂ ਵਲੋਂ ਅਦਾਲਤਾਂ ਵਿਚ ਉਨ੍ਹਾਂ ਦੀ ਹਾਜ਼ਰੀ ਦੀ ਛੋਟ ਲਈ ਜੱਜ ਅੱਗੇ ਬੇਨਤੀ ਕੀਤੀ ਗਈ | ਜ਼ਿਆਦਾਤਰ ਮਾਮਲਿਆਂ ਵਿਚ ਜੱਜ ਸਾਹਿਬਾਨ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ | ਅਦਾਲਤੀ ਕੰਪਲੈਕਸ ਵਿਚ ਵੀ ਬੰਦ ਦੇ ਕਾਰਨ ਅੱਜ ਰੌਣਕ ਘੱਟ ਹੀ ਸੀ ਅਤੇ ਦੁਪਹਿਰ ਬਾਅਦ ਅਦਾਲਤੀ ਕੰਪਲੈਕਸ ਪੂਰੀ ਤਰ੍ਹਾਂ ਨਾਲ ਸੁੰਨਸਾਨ ਹੋ ਗਿਆ |
ਰੇਲ ਆਵਾਜਾਈ ਪ੍ਰਭਾਵਿਤ
ਸਥਾਨਕ ਰੇਲਵੇ ਸਟੇਸ਼ਨ 'ਤੇ ਵੀ ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਰੇਲਵੇ ਪ੍ਰਸ਼ਾਸਨ ਵਲੋਂ ਕਈ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤੀਆਂ ਗਈਆਂ ਕਿਉਂਕਿ ਜਲੰਧਰ ਛਾਉਣੀ ਨੇੜੇ ਰੇਲਵੇ ਲਾਈਨ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ | ਰੇਲਵੇ ਅਧਿਕਾਰੀਆਂ ਵਲੋਂ ਇਕ ਦਰਜਨ ਦੇ ਕਰੀਬ ਰੇਲ ਗੱਡੀਆਂ ਨੂੰ ਲੁਧਿਆਣਾ ਤੋਂ ਹੀ ਵਾਪਸ ਭੇਜ ਦਿੱਤਾ ਗਿਆ | ਅਜਿਹੇ ਹਾਲਾਤ ਵਿਚ ਟਿਕਟਾਂ ਰਿਫੰਡ ਕਰਵਾਉਣ ਵਾਲੀ ਖਿੜਕੀ 'ਤੇ ਮੁਸਾਫ਼ਰਾਂ ਦੀ ਭਾਰੀ ਭੀੜ ਦੇਖੀ ਗਈ | ਰੇਲਵੇ ਸਟੇਸ਼ਨ 'ਤੇ ਅੱਜ ਮੁਸਾਫਰ ਖੱਜਲ ਖੁਆਰ ਹੋਏ, ਕੁਝ ਮੁਸਾਫਰ ਨਿੱਜੀ ਟੈਕਸੀਆਂ ਕਰਕੇ ਆਪਣੀ ਮੰਜਿਲ 

ਵੱਲ ਰਵਾਨਾ ਹੋਏ। ਅੰਮ੍ਰਿਤਸਰ, ਪਠਾਨਕੋਟ ਅਤੇ ਜੰਮੂ ਵਾਲੇ ਪਾਸੋਂ ਆਉਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਲੁਧਿਆਣਾ ਹੀ ਨਹੀਂ ਪਹੁੰਚ ਸਕੀਆਂ, ਉਨ੍ਹਾਂ ਨੂੰ ਪਿਛਲੇ ਸਟੇਸ਼ਨਾਂ 'ਤੇ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਬੰਦ ਦੌਰਾਨ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਰਹੇ ਅਤੇ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਜਮਾਲਪੁਰ ਇਲਾਕੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਭਾਮੀਆਂ ਕਲਾਂ, (ਜਤਿੰਦਰ ਭੰਬੀ)- ਭਾਰਤ ਬੰਦ ਦੇ ਸੱਦੇ ਤਹਿਤ ਜਮਾਲਪੁਰ ਚੌਕ ਵਿਚ ਇਲਾਕੇ ਦੇ ਰਵਿਦਾਸ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੀ ਮੋਦੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਲੁਧਿਆਣਾ ਤੋ ਬਾਹਰ ਜਾਣ ਵਾਲੇ ਮੁੱਖ ਮਾਰਗਾਂ 'ਤੇ ਲਗਦੇ ਪਿੰਡਾਂ ਦੇ ਲੋਕਾਂ ਨੇ ਸੜਕਾਂ 'ਤੇ ਡੇਰੇ ਲਗਾਉਂਦੇ ਹੋਏ ਰੋਸ ਧਰਨੇ ਲਗਾਏ, ਜਿਸ ਦੇ ਚਲਦੇ ਚੰਡੀਗੜ੍ਹ ਰੋਡ 'ਤੇ ਜਮਾਲਪੁਰ ਚੌਕ, ਵੀਰ ਪੈਲੇਸ, ਮੂੰਡੀਆਂ ਕਲਾਂ, ਮੂੰਡੀਆਂ ਖੁਰਦ, ਰਾਮਗੜ੍ਹ, ਜੰਡਿਆਲੀ, ਕੁਹਾੜਾ, ਹੀਰਾਂ, ਕਟਾਣੀ ਕਲਾਂ ਦੇ ਚੌਕਾਂ 'ਚ ਵੀ ਰਵਿਦਾਸੀਆ ਸਮਾਜ ਦੇ ਲੋਕ ਰੋਸ ਧਰਨੇ 'ਤੇ ਬੈਠੇ ਹੋਏ ਸਨ। ਚੰਡੀਗੜ੍ਹ ਰੋਡ 'ਤੇ ਜਮਾਲਪੁਰ ਚੌਂਕ 'ਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਅੰਬੇਦਕਰ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ, ਲਾਭ ਸਿੰਘ ਭਾਮੀਆਂ ਸਾਬਕਾ ਮੈਂਬਰ ਬਲਾਕ ਸੰਮਤੀ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਰੋਡਾ ਭਾਮੀਆਂ ਕਲਾਂ, ਗੁਰਦੀਪ ਸਿੰਘ ਲਾਲਾ, ਰਾਮਾਨੰਦ, ਕੇਵਲ ਜਮਾਲਪੁਰ, ਰਾਮਲੋਕ, ਗੁਰਪ੍ਰੀਤ ਗੋਪੀ, ਹਰਨੇਕ ਸਿੰਘ ਪੰਚ, ਇੰਦਰਜੀਤ ਸਿੰਘ, ਹਰਜਿੰਦਰ ਟਿੱਲੂ ਪੰਚ ਅਤੇ ਹੋਰ ਆਗੂਆਂ ਨੇ ਕੇਂਦਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਮੁੜ ਉਸਾਰਿਆ ਜਾਵੇ ਤੇ ਇਸੇ ਥਾਂ 'ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਵਰਲਡ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ ਜਾਵੇ।
ਇਯਾਲੀ ਥਰੀਕੇ ਚੌਕ 'ਚ ਰੋਸ ਪ੍ਰਦਰਸ਼ਨ
ਇਯਾਲੀ/ਥਰੀਕੇ, (ਰਾਜ ਜੋਸ਼ੀ)- ਬੰਦ ਦੇ ਸੱਦੇ 'ਤੇ ਭਾਈਚਾਰੇ ਦੇ ਸਮਰਥਨ ਵਿਚ ਆਏ ਕਾਂਗਰਸ, ਲੋਕ ਇਨਸਾਫ ਪਾਰਟੀ, ਅਕਾਲੀ ਦਲ ਬਾਦਲ ਅਤੇ ਹੋਰ ਜਥੇਬੰਦੀਆਂ ਨੇ ਅੱਜ ਸਥਾਨਕ ਇਯਾਲੀ ਥਰੀਕੇ ਚੌਕ (ਲੁਧਿਆਣਾ ਫ਼ਿਰੋਜ਼ਪੁਰ ਰੋਡ) 'ਚ ਮੋਦੀ ਅਤੇ ਕੇਜਰੀਵਾਲ ਸਰਕਾਰ ਵਿਰੁੱਧ ਧਰਨਾ ਲਾ ਕੇ ਪੂਰਨ ਰੂਪ ਵਿਚ ਆਵਾਜਾਈ ਬੰਦ ਰੱਖੀ, ਹਾਲਾਂਕਿ ਐਂਬੂਲੈਂਸ ਅਤੇ ਮਰੀਜ਼ਾਂ ਵਾਲੀਆਂ ਹੋਰ ਗੱਡੀਆਂ ਨੂੰ ਛੋਟ ਦਿੱਤੀ ਗਈ। ਆਸ ਪਾਸ ਦੇ ਪਿੰਡਾਂ ਇਯਾਲੀ, ਥਰੀਕੇ, ਝਾਂਡੇ, ਬੈਂਸ, ਲਲਤੋਂ, ਝੱਮਟ ਅਤੇ ਲਾਗਲੀਆਂ ਕਲੋਨੀਆਂ ਦੇ ਲੋਕਾਂ ਨੇ ਸਵੇਰੇ 10 ਵਜੇ ਤੋਂ ਹੀ ਇਸ ਚੌਕ ਵਿਖੇ ਧਰਨਾਂ ਦੇ ਕੇ ਆਵਾਜਾਈ ਰੋਕ ਦਿੱਤੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਸਰਾਭਾ ਨਗਰ ਮੁਖੀ ਐਸ.ਆਈ. ਮੈਡਮ ਮਧੂ ਬਾਲਾ ਆਪਣੀ ਪੂਰੀ ਟੀਮ ਨਾਲ ਧਰਨੇ ਦੌਰਾਨ ਇਥੇ ਤਾਇਨਾਤ ਰਹੇ। ਧਰਨੇ 'ਤੇ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸਨੀ ਕੈਂਥ ਨੇ ਕੇਂਦਰ ਵਿਰੁੱਧ ਬੋਲਦਿਆਂ ਧਰਨਾਕਾਰੀਆਂ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਗੁਰੂ ਰਵਿਦਾਸ ਜੀ ਦਾ ਮੰਦਰ ਢਾਹ ਕੇ ਪੰਜਾਬੀਆਂ ਦਾ ਧਿਆਨ ਵਟਾਉਣ ਦੀ ਚਾਲ ਚੱਲੀ ਹੈ ਤਾਂ ਜੋ ਪੰਜਾਬ ਕਸ਼ਮੀਰ ਦੇ ਹੱਕ ਵਿਚ ਨਾ ਖੜ੍ਹੇ ਅਤੇ ਕਸ਼ਮੀਰੀ ਧੀਆਂ ਭੈਣਾਂ ਦੇ ਹੱਕ ਵਿਚ ਕੋਈ ਨਾ ਬੋਲ ਸਕੇ। ਧਰਨੇ 'ਚ ਕਾਂਗਰਸ ਦੇ ਸੀਨੀਅਰ ਆਗੂ ਜਗਤਾਰ ਸਿੰਘ ਕਾਕਾ ਥਰੀਕੇ, ਸਰਪੰਚ ਦਿਲਬੀਰ ਸਿੰਘ, ਲਿਪ ਦੇ ਪਰਸ ਨਾਰੰਗ, ਜਸਵੰਤ ਸਿੰਘ, ਮਿਠਣ ਸਿੰਘ, ਜਗਦੀਪ ਸਿੰਘ ਥਰੀਕੇ, ਹਰਦੀਪ ਸਿੰਘ ਥਰੀਕੇ, ਪਰਮਿੰਦਰ ਸਿੰਘ ਸਿੰਮੂ, ਅਵਿਨਾਸ਼ ਜੱਸਲ, ਗੁਰਦੇਵ ਸਿੰਘ ਝਾਂਡੇ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਨੇ ਵੀ ਆਪੋ-ਆਪਣੇ ਵਿਚਾਰ ਰੱਖੇ।
ਹਲਕਾ ਗਿੱਲ 'ਚ ਹੋਇਆ ਜ਼ਬਰਦਸਤ ਵਿਰੋਧ
ਆਲਮਗੀਰ, (ਜਰਨੈਲ ਸਿੰਘ ਪੱਟੀ)- ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ 'ਚ ਵਿਧਾਨ ਸਭਾ ਹਲਕਾ ਗਿੱਲ ਦੇ ਵੱਖ-ਵੱਖ ਪਿੰਡਾਂ ਦੱਖਣੀ ਬਾਈਪਾਸ ਸਥਿਤ ਪਿੰਡ ਜਸਪਾਲ ਬਾਗਰ, ਸੰਗੋਵਾਲ ਨਹਿਰ ਪੁਲ, ਹਰਨਾਮਪੁਰਾ, ਸੰਗੋਵਾਲ, ਜਸਪਾਲ ਬਾਗਰ ਦੇ ਲੋਕਾਂ ਨੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਕੀਤਾ। ਇਸ ਮੌਕੇ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਪੰਚ ਪ੍ਰੀਤਮ ਸਿੰਘ, ਚੰਨਾ ਸੰਗੋਵਾਲ, ਸਾਬਕਾ ਪੰਚ ਮਨਜੀਤ ਕੌਰ ਫੌਜਣ, ਪੰਚ ਕਰਮਜੀਤ ਸੰਗੋਵਾਲ, ਲਖਵਿੰਦਰ ਸਿੰਘ ਜਸਪਾਲ ਬਾਗਰ, ਰਣਧੀਰ ਪੰਚ ਸੰਗੋਵਾਲ, ਪੰਚ ਨਿਰਭੈ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਬਾਬਾ ਬੋਤਾ ਸਿੰਘ , ਬਾਬਾ ਗਰਜਾ ਸਿੰਘ ਧਰਮ ਪ੍ਰਚਾਰ ਲਹਿਰ ਦੇ ਆਗੂਆ ਜਥੇ. ਵਿਸਾਖਾ ਸਿੰਘ ਖਾਲਸਾ, ਧਰਮਿੰਦਰ ਸਿੰਘ ਖਾਲਸਾ, ਅਮਨਦੀਪ ਸਿੰਘ ਸੀਲੋਂ ਕਲਾਂ, ਸੈਕੀ ਸਿੰਘ, ਅਮ੍ਰਿੰਤਪਾਲ ਸਿੰਘ ਹਰਨਾਮਪੁਰਾ, ਰਣਜੀਤ ਸਿੰਘ ਹਰਨਾਮਪੁਰਾ, ਪੰਚ ਨਿਰਮਲ ਸਿੰਘ, ਮੋਹਣ ਸਿੰਘ ਖਾਲਸਾ ਸੰਗੋਵਾਲ, ਮੇਜਰ ਸਿੰਘ, ਅਵਤਾਰ ਰਾਜੂ, ਪੰਚ ਮਨਜੀਤ ਕੌਰ, ਜਸਮੇਲ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ, ਜਸਵਿੰਦਰ ਸਿੰਘ ਬਰ੍ਹਾਮਨਮਾਜਰਾਂ ਆਦਿ ਹਾਜ਼ਰ ਸਨ।
ਹੰਬੜਾਂ ਮੁੱਖ ਚੌਕ 'ਚ ਰੋਸ ਪ੍ਰਦਰਸ਼ਨ
ਹੰਬੜਾਂ, (ਹਰਵਿੰਦਰ ਸਿੰਘ ਮੱਕੜ )- ਬੰਦ ਦੇ ਐਲਾਨ ਤਹਿਤ ਅੱਜ ਹੰਬੜਾਂ ਮੇਨ ਚੌਕ ਵਿਚ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਤੇ ਹੋਰ ਸੰਸਥਾਵਾਂ ਵਲੋਂ ਵੱਡੇ ਇਕੱਠ ਨਾਲ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ 'ਚ ਕਰਤਿੰਦਰਪਾਲ ਸਿੰਘ ਸਿੰਘਪੁਰਾ, ਮੇਵਾ ਸਿੰਘ ਸਲੇਮਪੁਰ, ਲਖਵਿੰਦਰ ਸਿੰਘ ਘਮਣੇਵਾਲ, ਮਨਜੀਤ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਛਿੰਦਰ ਸਿੰਘ ਆਦਿ ਨੇ ਕੇਂਦਰ ਸਰਕਾਰ ਵਿਰੱਧ ਭੜਾਸ ਕੱਢਦਿਆਂ ਆਖਿਆ ਕਿ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਨਾਲ ਸਮੁੱਚੇ ਭਾਈਚਾਰੇ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਫਰਤ ਫੈਲੀ ਹੈ। ਆਗੂਆਂ ਨੇ ਰਾਸ਼ਟਰਪਤੀ ਤੋਂ ਇਨਸਾਫ਼ ਲਈ ਵੀ ਮੰਗ ਕੀਤੀ। ਇਸ ਮੌਕੇ ਆਸ-ਪਾਸ ਦੇ ਪਿੰਡਾਂ ਦੇ ਦਲਿਤ ਸਮਾਜ ਨਾਲ ਸਬੰਧਤ ਪਤਵੰਤੇ ਸੱਜਣ ਤੇ ਹੋਰ ਵੱਡੀ ਗਿਣਤੀ ਚ ਨੌਜਵਾਨ ਹਾਜ਼ਰ ਸਨ।
ਕਸਬਾ ਡੇਹਲੋਂ ਮੁਕੰਮਲ ਬੰਦ
ਡੇਹਲੋਂ, (ਅੰਮ੍ਰਿਤਪਾਲ ਸਿੰਘ ਕੈਲੇ)-ਦਿੱਲੀ ਦੇ ਤੁਗਲਕਾਬਾਦ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ 'ਤੇ ਕਸਬਾ ਡੇਹਲੋਂ ਮੁਕੰਮਲ ਬੰਦ ਰਿਹਾ, ਜਦਕਿ ਵੱਖ-ਵੱਖ ਜੱਥੇਬੰਦੀਆਂ ਵਲੋਂ ਵਰ੍ਹਦੇ ਮੀਂਹ ਵਿਚ ਦਿੱਤੇ ਧਰਨੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਡੇਹਲੋਂ ਮੁੱਖ ਚੌਕ ਤੋਂ ਰੋਸ ਮਾਰਚ ਕੱਢਿਆ ਗਿਆ ਅਤੇ ਬਾਅਦ ਵਿਚ ਬਾਈਪਾਸ ਤੇ ਧਰਨਾ ਲਗਾਇਆ ਗਿਆ। ਇਸ ਸਮੇਂ ਹਲਕਾ ਗਿੱਲ ਬਸਪਾ ਇੰਚਾਰਜ਼ ਬਿੱਕਰ ਸਿੰਘ ਨੱਤ, ਲੋਕ ਇਨਸਾਫ਼ ਪਾਰਟੀ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਭਰਪੂਰ ਸਿੰਘ ਡੇਹਲੋਂ, ਨਿਰਮਲ ਸਿੰਘ ਸਾਇਆ, ਜਸਵੀਰ ਸਿੰਘ ਸੰਗੋਵਾਲ, ਸਿਕੰਦਰ ਸਿੰਘ ਲੁਹਾਰਾ, ਅਮਰੀਕ ਸਿੰਘ ਪੋਹੀੜ, ਜਰਨੈਲ ਸਿੰਘ ਖੱਟੜਾ, ਸਾਬਕਾ ਸਰਪੰਚ ਕੇਸਰ ਸਿੰਘ ਕਿਲਾ ਰਾਏਪੁਰ, ਬੂਟਾ ਸਿੰਘ ਸੰਗੋਵਾਲ, ਜਸਵੀਰ ਸਿੰਘ ਗੁਰਮ, ਕਸ਼ਮੀਰ ਸਿੰਘ ਗੁਰਮ, ਸਤਪਾਲ ਸਿੰਘ ਲਾਲੀ, ਬਲਵੀਰ ਸਿੰਘ ਪੋਹੀੜ, ਹਰਨੇਕ ਸਿੰਘ ਬੁਟਾਹਰੀ, ਜਸਵੀਰ ਸਿੰਘ ਸੀਰਾ ਨੰਗਲ, ਭਾਗ ਸਿੰਘ ਸਾਇਆਂ, ਪੰਚ ਮਨਜੀਤ ਸਿੰਘ ਨੰਗਲ, ਬਲਜਿੰਦਰ ਸਿੰਘ ਰਾਜਗੜ ਆਦਿ ਹਾਜ਼ਰ ਸਨ।
ਢੰਡਾਰੀ ਜੀ.ਟੀ. ਰੋਡ 'ਤੇ ਰੋਸ ਪ੍ਰਦਰਸ਼ਨ
ਢੰਡਾਰੀ ਕਲਾਂ, (ਪਰਮਜੀਤ ਸਿੰਘ ਮਠਾੜੂ)- ਭਾਰਤ ਬੰਦ ਦਾ ਸਮਰਥਨ ਕਰਨ ਵਾਸਤੇ ਢੰਡਾਰੀ ਕਲਾਂ ਤੇ ਆਸ ਪਾਸ ਦੇ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਢੰਡਾਰੀ ਜੀ.ਟੀ. ਰੋਡ 'ਤੇ ਧਰਨਾ ਲਾਇਆ ਤੇ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੀ ਅਗਵਾਈ ਕਰਦੇ ਐਸ.ਸੀ. ਡਿਪਾਰਟਮੈਂਟ ਕਾਂਗਰਸ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਗੁਰਕ੍ਰਿਪਾਲ ਸਿੰਘ ਪਾਲਾ ਢੰਡਾਰੀ ਨੇ ਦੱਸਿਆ ਕਿ ਜਦ ਤੱਕ ਸਰਕਾਰ ਤੋੜੇ ਹੋਏ ਮੰਦਰ ਨੂੰ ਦੁਬਾਰਾ ਨਹੀਂ ਬਣਾ ਦਿੰਦੀ ਉਦੋਂ ਤੱਕ ਪੂਰੇ ਹਿੰਦੋਸਤਾਨ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਪ੍ਰਦਰਸ਼ਨਕਾਰੀਆਂ ਵਿਚ ਜਗਦੇਵ ਸਿੰਘ, ਸੁਖਦੇਵ ਰਾਜ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ ਜੀਤਾ, ਨਿੰਦਾ ਗਰਚਾ, ਅਮਰੀਕ ਢਿੱਲੋਂ, ਕਰਮਜੀਤ ਬਿੱਲੂ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।
ਮੇਹਰਬਾਨ ਇਲਾਕੇ 'ਚ ਬੰਦ ਦਾ ਪੂਰਨ ਅਸਰ
ਭਾਮੀਆਂ ਕਲਾਂ, 13 ਅਗਸਤ (ਜਤਿੰਦਰ ਭੰਬੀ)- ਬੰਦ ਤਹਿਤ ਜ਼ਿਲ੍ਹੇ ਦੇ ਕੂੰਮਕਲਾਂ, ਮੱਤੇਵਾੜਾ, ਕੜਿਆਣਾ, ਚੌਂਤਾ, ਢੋਲਣਵਾਲ ਦੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ। ਰਾਹੋਂ ਰੋਡ 'ਤੇ ਸਥਿਤ ਪਿੰਡ ਕੜਿਆਣਾ ਕਲਾਂ ਦੇ ਰਵਿਦਾਸ ਭਾਈਚਾਰੇ ਵਲੋਂ ਗੁਰੂ ਰਵਿਦਾਸ ਧਰਮ ਸਥਾਨ ਕੜਿਆਣਾ ਕਲਾਂ ਵਿਖੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਕਿਹਾ ਕਿ ਜਿਸ ਦੇਸ਼ ਵਿਚ ਅੱਜ ਇਹ ਆਗੂ ਆਜ਼ਾਦੀ ਦਿਵਸ ਮਨਾਉਣ ਦੀ ਤਿਆਰੀ ਕਰ ਰਹੇ ਹਨ, ਉਸੇ ਦੇਸ਼ ਵਿਚ ਦਲਿਤ ਭਾਈਚਾਰਾ ਅਜੇ ਤੱਕ ਗੁਲਾਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਵਲੋਂ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਗਰੀਬਾਂ ਤੇ ਦਲਿਤਾਂ ਦਾ ਸੋਸ਼ਣ ਕਰਦੀ ਰਹਿਣਗੀਆਂ ਤਾਂ ਆਮ ਲੋਕ ਚੁੱਪ ਨਹੀਂ ਬੈਠਣਗੇ ਅਤੇ ਸਰਕਾਰ ਖਿਲਾਫ਼ ਇੱਕਜੁਟ ਹੋ ਕੇ ਸੰਘਰਸ਼ ਕਰਨਗੇ।
ਬੰਦ ਕਾਰਨ ਕਰੋੜਾਂ ਦਾ ਵਪਾਰ ਪ੍ਰਭਾਵਿਤ
ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬਸਰਾ)- ਭਾਰਤ ਬੰਦ ਦੇ ਸੱਦੇ ਦਾ ਅੱਜ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਕਾਫ਼ੀ ਅਸਰ ਵੇਖਣ ਨੂੰ ਮਿਲਿਆ। ਸ਼ਹਿਰ ਦੇ ਪ੍ਰਮੁੱਖ ਬਾਜਾਰ ਜਿਨ੍ਹਾ ਵਿਚ ਚੌੜਾ ਬਾਜਾਰ, ਗੁੜ ਮੰਡੀ, ਘੁਮਾਰ ਮੰਡੀ, ਕਿਤਾਬ ਬਾਜ਼ਾਰ, ਬਿਜਲੀ ਬਾਜ਼ਾਰ, ਭਾਰਤ ਨਗਰ ਚੋਂਕ, ਘੰਟਾਘਰ ਚੌਕ, ਗਿੱਲ ਰੋਡ ਸਮੇਤ ਸ਼ਹਿਰ ਦੇ ਹੋਰ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਬੈਂਕਾਂ ਭਾਵੇ ਖੁਲ੍ਹੀਆਂ ਸਨ, ਪਰ ਬੰਦ ਕਾਰਨ ਆਮ ਦਿਨਾਂ ਵਾਂਗ ਕਾਰੋਬਾਰ ਨਹੀਂ ਹੋ ਸਕਿਆ, ਜਿਸ ਕਾਰਨ ਬੈਂਕਾਂ ਵਿਚ ਹੁੰਦਾ ਕਰੋੜਾਂ ਦਾ ਲੈਣ-ਦੇਣ ਪ੍ਰਭਾਵਿਤ ਹੋਇਆ। ਸਨਅਤੀ ਇਕਾਈਆਂ ਵਿਚ ਵੀ ਹੋਣ ਵਾਲਾ ਕੰਮ ਪ੍ਰਭਾਵਿਤ ਹੋਇਆ। ਸਵੇਰ ਦੇ ਸਮੇਂ ਕੁਝ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹੀਆਂ ਗਈਆ ਸਨ, ਪਰ ਪ੍ਰਦਰਸ਼ਨਕਾਰੀਆਂ ਵਲੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆ। ਪੰਜਾਬ ਰੋਡਵੇਜ਼ ਅਤੇ ਹੋਰ ਨਿਜੀ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਰੋਡਵੇਜ਼ ਨੂੰ ਅੱਜ ਲੱਖਾਂ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ।

ਪ੍ਰਾਈਵੇਟ ਸਕੂਲ ਬੰਦ ਤੇ ਸਰਕਾਰੀ ਰਹੇ ਖੁੱਲ੍ਹੇ

ਲੁਧਿਆਣਾ, 13 ਅਗਸਤ (ਬੀ.ਐਸ.ਬਰਾੜ)- ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਅੱਜ ਮਹਾਨਗਰ ਦੇ ਬਾਜ਼ਾਰ ਲਗਪਗ ਬੰਦੇ ਰਹੇ | ਬੰਦ ਦੇ ਸਬੰਧ ਵਿਚ ਸਥਾਨਕ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਵੱਡੀ ਗਿਣਤੀ ਵਿਚ ਪਹਿਲੇ ਦਿਨ ਹੀ ਸਕੂਲ ਬੰਦ ਰੱਖਣ ਦੇ ਹੁਕਮ ...

ਪੂਰੀ ਖ਼ਬਰ »

ਸ਼ਤਾਬਦੀ ਰੇਲ ਨੂੰ ਲੁਧਿਆਣਾ ਸਟੇਸ਼ਨ 'ਤੇ ਲੱਗੀ ਬ੍ਰੇਕ

ਲੁਧਿਆਣਾ, 13 ਅਗਸਤ (ਬੀ.ਐਸ.ਬਰਾੜ)-ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਸਬੰਧ ਵਿਚ ਅੱਜ ਜਿੱਥੇ ਸੜਕ ਆਵਾਜਾਈ ਠੱਪ ਰਹੀ ਉੱਥੇ ਨਾਲ ਹੀ ਰੇਲ ਗੱਡੀਆਂ ਵੀ ਲੰਮਾ ਸਮਾਂ ਸਟੇਸ਼ਨਾਂ 'ਤੇ ਖੜ੍ਹੀਆਂ ਰਹੀਆਂ | ਅਜਿਹਾ ਹੀ ਦੇਖਣ ਨੂੰ ਮਿਲਿਆ ਮਹਾਂਨਗਰ ਦੇ ...

ਪੂਰੀ ਖ਼ਬਰ »

ਬੰਬ ਧਮਾਕਾ ਮਾਮਲ 'ਚ ਭਾਈ ਹਵਾਰਾ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਵਿਚ ਦਸੰਬਰ 1995 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ | ਪੇਸ਼ੀ ਉਪਰੰਤ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਸੁਣਵਾਈ 22 ਅਗਸਤ ਤੱਕ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੋਲੇਵਾਲ ਇਲਾਕੇ ਵਿਚ ਅੱਜ ਦੁਪਹਿਰ ਬਾਅਦ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਓਮ ਪ੍ਰਕਾਸ਼ ਉਰਫ ਸੰਨੀ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਵਿਅਕਤੀ ਦੀ ਮੌਤ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਇਲਾਕੇ ਵਿਚ ਸ਼ੱਕੀ ਹਾਲਾਤ ਵਿਚ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੁਨੀਲ ਕੁਮਾਰ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 40 ਸਾਲ ਦੇ ਕਰੀਬ ਸੀ | ਜਾਂਚ ਅਧਿਕਾਰੀ ਐਸ.ਐਚ.ਓ. ਬਿਟਨ ...

ਪੂਰੀ ਖ਼ਬਰ »

ਬੰਬ ਧਮਾਕਾ ਮਾਮਲ 'ਚ ਭਾਈ ਹਵਾਰਾ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਵਿਚ ਦਸੰਬਰ 1995 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ | ਪੇਸ਼ੀ ਉਪਰੰਤ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਸੁਣਵਾਈ 22 ਅਗਸਤ ਤੱਕ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਐਾਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਸੰਜੇ ...

ਪੂਰੀ ਖ਼ਬਰ »

ਸ਼ਹਿਰ 'ਚ ਵਧਦੀ ਆਵਾਜਾਈ ਦਾ ਮੁੱਖ ਕਾਰਨ ਗ਼ੈਰ-ਕਾਨੂੰਨੀ ਪਾਰਕਿੰਗ-ਹੌਬੀ

ਲੁਧਿਆਣਾ 13 ਅਗਸਤ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੁਧਿਆਣਾ ਪੱਛਮੀ ਤੋਂ ਹਲਕਾ ਇੰਚਾਰਜ ਤੇ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ (ਐੱਸ.ਡੀ.ਐੱਫ.) ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੁਧਿਆਣਾ ਸ਼ਹਿਰ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ 16 ਸਾਲਾ ਲੜਕੇ ਵਲੋਂ ਖ਼ੁਦਕੁਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਦਰ ਨਗਰ ਵਿਚ ਸ਼ੱਕੀ ਹਾਲਾਤ ਵਿਚ ਇਕ 16 ਸਾਲ ਦੇ ਲੜਕੇ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਉਮੇਸ਼ ਕੁਮਾਰ ਪੁੱਤਰ ਰਾਮ ਲਖਨ ਵਜੋਂ ਹੋਈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਨਾਜ਼ਾਇਜ਼ ਪਿਸਤੌਲ ਤੇ ਕਾਰਤੂਸ ਸਮੇਤ ਗਿ੍ਫ਼ਤਾਰ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਸਮੇਤ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਬੰਦ ਕਾਰਨ ਕਰੋੜਾਂ ਦਾ ਵਪਾਰ ਪ੍ਰਭਾਵਿਤ

ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬਸਰਾ)- ਭਾਰਤ ਬੰਦ ਦੇ ਸੱਦੇ ਦਾ ਅੱਜ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਕਾਫ਼ੀ ਅਸਰ ਵੇਖਣ ਨੂੰ ਮਿਲਿਆ | ਸ਼ਹਿਰ ਦੇ ਪ੍ਰਮੁੱਖ ਬਾਜਾਰ ਜਿਨ੍ਹਾ ਵਿਚ ਚੌੜਾ ਬਾਜਾਰ, ਗੁੜ ਮੰਡੀ, ਘੁਮਾਰ ਮੰਡੀ, ਕਿਤਾਬ ਬਾਜ਼ਾਰ, ਬਿਜਲੀ ਬਾਜ਼ਾਰ, ਭਾਰਤ ...

ਪੂਰੀ ਖ਼ਬਰ »

ਸਹੋਤਾ ਦੀ ਅਗਵਾਈ 'ਚ ਮੰਦਰ ਦੀ ਨਵਉਸਾਰੀ ਲਈ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)- ਤੁਗਲਕਾਬਾਦ ਵਿਚ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜਨ ਖਿਲਾਫ ਹੋਏ ਬੰਦ ਦੌਰਾਨ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਭਾਵਾਧਸ ਦੇ ਰਾਸ਼ਟਰੀ ਸਰਵਉੱਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ 'ਚ ਵਫਦ ਅੱਜ ...

ਪੂਰੀ ਖ਼ਬਰ »

ਡਿਪਟੀ ਮੇਅਰ ਸ਼ਿਮਲਾਪੁਰੀ ਵਲੋਂ ਕੈਨੇਡਾ ਦੀ ਐਮ.ਪੀ. ਸਿੱਧੂ ਨਾਲ ਮੁਲਾਕਾਤ

ਡਾਬਾ/ਲੁਹਾਰਾ, 13 ਅਗਸਤ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਅਤੇ ਉਨ੍ਹਾ ਦੇ ਪਤੀ ਵਿਧਾਨ ਸਭਾ ਹਲਕਾ ਦੱਖਣੀ ਤੋਂ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਜੋ ਕੈਨੇਡਾ ਦੇ ਦੌਰੇ 'ਤੇ ਹਨ, ਨੇ ...

ਪੂਰੀ ਖ਼ਬਰ »

ਕੁਲਦੀਪ ਨੇਗੀ ਵਿਧਾਨ ਸਭਾ ਹਲਕਾ ਗਿੱਲ ਦੇ ਪ੍ਰਵਾਸੀ ਵਿੰਗ ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਵਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕੇ ਦੇ ਨਿਧੜਕ ਆਗੂ ਕੁਲਦੀਪ ਨੇਗੀ ...

ਪੂਰੀ ਖ਼ਬਰ »

ਸਮਾਜਿਕ ਬੁਰਾਈਆਂ ਦਾ ਖ਼ਾਤਮਾ ਜ਼ਰੂਰੀ-ਬੋਬੀ

ਲੁਧਿਆਣਾ, 13 ਅਗਸਤ (ਜੁਗਿੰਦਰ ਸਿੰਘ ਅਰੋੜਾ)-ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਦੇ ਹੋਏ ਇਕ ਨਿਰੋਏ ਸਮਾਜ ਦੀ ਸਿਰਜਣਾ ਲਈ ਸਾਨੰੂ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ | ਇਨ੍ਹਾਂ ਵਿਚਾਰਾਂ ਪ੍ਰਗਟਾਵਾ ਕਰਦਿਆਂ ਭਾਈ ਮੰਨਾ ਸਿੰਘ ਨਗਰ ...

ਪੂਰੀ ਖ਼ਬਰ »

ਪੁਰਾਤਨ ਮੰਦਰ ਤੋੜਨ ਨਾਲ ਸਮੁੱਚੇ ਭਾਈਚਾਰੇ ਨੂੰ ਪੁੱਜੀ ਠੇਸ-ਲੀਲ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਦੇ ਤੁਗਲਕਬਾਦ ਖੇਤਰ ਦੇ ਵਿਚ ਗੁਰੂ ਰਵਿਦਾਸ ਪੁਰਾਤਨ ਮੰਦਰ ਤੋੜਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਹਲਕਾ ਪੱਛਮੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਕਿਹਾ ਪੁਰਾਤਨ ਮੰਦਰ ਨੂੰ ...

ਪੂਰੀ ਖ਼ਬਰ »

ਬੰਦ ਦੌਰਾਨ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ-ਭਾਰਤੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਵਿੰਦਰ ਸਿੰਘ ਭਾਰਤੀ ਨੇ ਕਿਹਾ ਹੈ ਕਿ ਰਵਿਦਾਸ ਭਾਈਚਾਰੇ ਵਲੋਂ ਅੱਜ ਬੰਦ ਦੌਰਾਨ ਆਵਾਜਾਈ ਠੱਪ ਹੋਣ ਕਾਰਨ ਆਮ ਲੋਕਾਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਤੋੜਣ ਿਖ਼ਲਾਫ਼ ਭਾਵਾਧਸ ਵਲੋਂ ਰਾਸ਼ਟਰਪਤੀ ਨੂੰ ਮੰਗ ਪੱਤਰ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)- ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਇਤਿਹਾਸਕ ਮੰਦਰ ਤੋੜਨ ਖਿਲਾਫ ਹੋਏ ਬੰਦ ਦੌਰਾਨ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ | ਸੰਗਠਨ ਦੇ ਵਰਕਰ ਢੋਲੇਵਾਲ ਸਥਿਤ ਭਾਵਾਧਸ ਦਫਤਰ ...

ਪੂਰੀ ਖ਼ਬਰ »

ਪੁਰਾਤਨ ਮੰਦਰ ਤੋੜਨ ਨਾਲ ਸਮੁੱਚੇ ਭਾਈਚਾਰੇ ਨੂੰ ਪੁੱਜੀ ਠੇਸ-ਲੀਲ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਦੇ ਤੁਗਲਕਬਾਦ ਖੇਤਰ ਦੇ ਵਿਚ ਗੁਰੂ ਰਵਿਦਾਸ ਪੁਰਾਤਨ ਮੰਦਰ ਤੋੜਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਹਲਕਾ ਪੱਛਮੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਕਿਹਾ ਪੁਰਾਤਨ ਮੰਦਰ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਵਾਲੇ 'ਤੇ ਕੇਸ ਦਰਜ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਅਜੇ ਕੁਮਾਰ ਵਾਸੀ ਢੋਲੇਵਾਲ ਦੀ ਸ਼ਿਕਾਇਤ 'ਤੇ ਸੁਨਾਮੀ ਵਾਸੀ ਪਿੰਡ ਢੋਲੇਵਾਲ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕਾਮਿਆਂ ਵਲੋਂ ਚੱਕਾ ਜਾਮ ਰੱਦ

ਲੁਧਿਆਣਾ, 13 ਅਗਸਤ (ਸਲੇਮਪੁਰੀ)-ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਅਧੀਨ ਚੱਲ ਰਹੇ ਪੰਜਾਬ ਰੋਡਵੇਜ਼ ਅਤੇ ਪਨਬੱਸ ਵਿਚ ਤੈਨਾਤ ਠੇਕਾ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਤਿੰਨ ਰੋਜਾ ਪਨਬੱਸ ਦਾ ਚੱਕਾ ਜਾਮ ਕਰਨ ਦਾ ਜੋ ਐਲਾਨ ਕੀਤਾ ਸੀ, ਹਾਲ ਦੀ ਘੜੀ ਮੁਲਤਵੀ ਕਰ ...

ਪੂਰੀ ਖ਼ਬਰ »

ਯੂਨੀਸਕੋ ਦੀ ਨਕਲੀ ਮੁਲਾਜ਼ਮ ਬਣ ਕੇ ਵਪਾਰੀ ਨਾਲ ਮਾਰੀ 6 ਲੱਖ ਦੀ ਠੱਗੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਯੂਨੀਸਕੋ ਦੀ ਨਕਲੀ ਮੁਲਾਜ਼ਮ ਬਣ ਕੇ ਵਪਾਰੀ ਨਾਲ 6 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਔਰਤ ਸਮੇਤ ਦੋ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਗੁਰੂ ਨਾਨਕ ਪੂਰਾ ਸਿਵਲ ਲਾਈਨ ਦੇ ਰਹਿਣ ...

ਪੂਰੀ ਖ਼ਬਰ »

ਮੋਬਾਈਲ ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਚੋਰੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਵਿਚ ਅੱਜ ਤੜਕੇ ਚੋਰ ਇਕ ਮੋਬਾਈਲ ਸ਼ੋਅਰੂਮ ਦਾ ਸ਼ਟਰ ਤੋੜ ਕੇ ਉੱਥੇ ਪਏ 5 ਲੱਖ ਰੁਪਏ ਮੁੱਲ ਦੇ ਮੋਬਾਈਲ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ | ਚੋਰਾਂ ਵਲੋਂ ਕੀਤੀ ਗਈ ਇਹ ਹਰਕਤ ਦੁਕਾਨ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX