ਤਾਜਾ ਖ਼ਬਰਾਂ


ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  6 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ...
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  21 minutes ago
ਹੰਡਿਆਇਆ, 14 ਦਸੰਬਰ (ਗੁਰਜੀਤ ਸਿੰਘ ਖੁੱਡੀ)- ਪਿਛਲੇ ਦੋ ਦਿਨ ਲਗਾਤਾਰ ਪਏ ਮੀਂਹ ਦੇ ਚੱਲਦਿਆਂ ਹੰਡਿਆਇਆ ਮਾਈਨਰ ਰਜਵਾਹੇ 'ਚ ਪਾੜ ਪੈਣ ਕਾਰਨ ਪਿੰਡ ਹੰਡਿਆਇਆ ਦਿਹਾਤੀ ਅਤੇ ਪਿੰਡ ਖੁੱਡੀ ਖ਼ੁਰਦ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  38 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਮਨਾਇਆ ਜਾ ਰਿਹਾ ਹੈ, ਜਿਸ 'ਚ...
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  49 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਕਾਲੀ ਆਗੂਆਂ ਵੱਲੋਂ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਅਕਾਲੀ ਦਲ ਬਾਦਲ...
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਵੈਸਟ ਇੰਡੀਜ਼ ਦੇ ਖ਼ਿਲਾਫ਼ 15 ਦਸੰਬਰ ਤੋਂ ਸ਼ੁਰੂ ਹੋ ਰਹੀ ਇਕ ਦਿਨਾਂ ਸੀਰੀਜ਼ ਦੇ ਲਈ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ...
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  about 1 hour ago
ਟੱਲੇਵਾਲ, 14 ਦਸੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦੇ 27 ਵਰ੍ਹਿਆਂ ਦੇ ਕਮਲ ਸੇਖੋਂ ਉਰਫ ਕਾਲੂ ਭੋਤਨਾ ਦੀ ਕੈਨੇਡਾ ਦੇ ਅਲਬਰਟਾ ਦੀ ਡਰੈਗਨ ਵੈਲੀ ...
ਮਹਾਰਾਸ਼ਟਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਮੁੰਬਈ, 14 ਦਸੰਬਰ- ਮਹਾਰਾਸ਼ਟਰ ਦੇ ਪਾਲਘਰ 'ਚ ਅੱਜ ਸਵੇਰੇ 5:22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ...
ਨੇਪਾਲ 'ਚ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 14 ਦਸੰਬਰ- ਦੱਖਣੀ ਨੇਪਾਲ ਦੇ ਧਨੁਸ਼ਾ ਜ਼ਿਲ੍ਹੇ 'ਚ ਬੀਤੀ ਰਾਤ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਿਸ 'ਚ 1 ਪੁਲਿਸ ਅਫ਼ਸਰ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਹੋਈ ਬਰਫ਼ਬਾਰੀ
. . .  about 2 hours ago
ਸ੍ਰੀਨਗਰ, 14 ਦਸੰਬਰ- ਜੰਮੂ-ਕਸ਼ਮੀਰ ਦੇ ਡੋਡਾ ਦੇ ਉੱਪਰਲੇ ਹਿੱਸਿਆ 'ਚ ਬਰਫ਼ਬਾਰੀ ਹੋਈ ....
ਦਿੱਲੀ : ਲਕੜੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  42 minutes ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਦੀ ਅਨਾਜ ਮੰਡੀ ਤੋਂ ਬਾਅਦ ਹੁਣ ਮੁੰਡਕਾ ਇਲਾਕੇ 'ਚ ਇਕ ਲਕੜੀ ਦੇ ਗੋਦਾਮ 'ਚ ਭਿਆਨਕ ....
ਅੱਜ ਦਾ ਵਿਚਾਰ
. . .  about 2 hours ago
ਕੰਡਿਆਲੀ ਤਾਰ ਤੋਂ ਮਿਲੀ 15 ਕਰੋੜ ਦੀ ਹੈਰੋਇਨ
. . .  1 day ago
ਖੇਮਕਰਨ ,13 ਦਸੰਬਰ (ਰਾਕੇਸ਼ ਬਿੱਲਾ)-ਬੀ ਐੱਸ ਐੱਫ ਦੀ 116 ਬਟਾਲੀਅਨ ਤੇ ਨਾਰਕੋਟਿਕ ਸੈੱਲ ਤਰਨਤਾਰਨ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਸੀਮਾ ਚੌਕੀ ਝੁੱਗੀਆਂ ਨੂਰ ਮੁਹੰਮਦ ਅਧੀਨ ਕੰਡਿਆਲੀ ਤਾਰ ਤੋਂ ਪਾਰ ਸਰਚ ਦੌਰਾਨ ਪਾਕਿਸਤਾਨੀ ...
ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  1 day ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਨੂੰ ਲੈ ਕੇ ਹੁਣ ਤੱਕ ਛੱਤੀਸਗੜ੍ਹ, ਕੇਰਲ, ਪੰਜਾਬ , ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਲਾਗੂ ਨਹੀਂ ਕਰਨਗੇ ਪਰੰਤੂ ਰਿਪੋਰਟਾਂ...
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  1 day ago
ਕਰਤਾਰਪੁਰ ਲਾਂਘਾ, 13 ਦਸੰਬਰ (ਡਾ.ਕਾਹਲੋਂ, ਪੁਰੇਵਾਲ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ...
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  1 day ago
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  1 day ago
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  1 day ago
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  1 day ago
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  1 day ago
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  1 day ago
ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਕਾਬੂ
. . .  1 day ago
ਦਿੱਲੀ : ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਅਦਾਲਤ ਨੇ ਰਤੁਲ ਪੁਰੀ ਦੀ ਜ਼ਮਾਨਤ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਕਾਂਗਰਸੀ ਨੇਤਾ ਜੈ ਰਾਮ ਰਮੇਸ਼
. . .  1 day ago
ਜੰਮੂ-ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ 'ਚ ਕੀਤੀ ਦਾਇਰ
. . .  about 2 hours ago
ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਹਾਈਕਮਾਂਡ ਤੇ ਕੈਪਟਨ ਨੂੰ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਅਧਿਕਾਰ : ਤ੍ਰਿਪਤ ਬਾਜਵਾ
. . .  1 day ago
ਦਿੱਲੀ ਹਾਈਕੋਰਟ ਨੇ ਜੇ.ਐਨ.ਯੂ ਦੇ ਵਿਦਿਆਰਥੀਆਂ ਦਾ ਮੰਗਿਆ ਵੇਰਵਾ
. . .  1 day ago
ਮਾਜਰੀ ਪੁਲਿਸ ਨੇ ਫੜੀ ਖੇਰ ਲੱਕੜ ਦੀ ਭਰੀ ਦਸ ਚੱਕੀ ਗੱਡੀ
. . .  1 day ago
'ਰੇਪ ਇਨ ਇੰਡੀਆ' ਵਾਲੀ ਟਿੱਪਣੀ ਦੇ ਲਈ ਰਾਹੁਲ ਗਾਂਧੀ ਨੇ ਮਾਫ਼ੀ ਮੰਗਣ ਤੋਂ ਕੀਤਾ ਸਾਫ਼ ਇਨਕਾਰ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ
. . .  1 day ago
ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਹੋਈ ਮੌਤ, ਪਤੀ ਸਮੇਤ ਤਿੰਨ ਵਿਰੁੱਧ ਪਰਚਾ ਦਰਜ
. . .  1 day ago
ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਦੇ ਲਈ ਮੁਲਤਵੀ
. . .  1 day ago
ਸਬਰੀਮਾਲਾ ਮੰਦਰ ਮਾਮਲੇ ਦੇ ਸੰਬੰਧ 'ਚ ਸਮੀਖਿਆ ਪਟੀਸ਼ਨ 'ਤੇ ਹੋਵੇਗੀ ਸੁਣਵਾਈ : ਸੁਪਰੀਮ ਕੋਰਟ
. . .  1 day ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਸੁਪਰੀਮ ਕੋਰਟ ਨੇ ਚੋਣ ਆਯੋਗ ਨੂੰ ਜਾਰੀ ਕੀਤਾ ਨੋਟਿਸ
. . .  1 day ago
ਸ਼੍ਰੀ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ ਹਿੰਦੂ ਯਾਤਰੀਆਂ ਦਾ ਜਥਾ ਪਾਕਿਸਤਾਨ ਰਵਾਨਾ
. . .  1 day ago
ਬ੍ਰਿਟੇਨ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਬੌਰਿਸ ਜਾਨਸਨ ਨੂੰ ਦਿੱਤੀ ਵਧਾਈ
. . .  1 day ago
ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ
. . .  about 1 hour ago
ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
. . .  about 1 hour ago
ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤ
. . .  about 1 hour ago
ਅਕਾਲੀ ਆਗੂਆਂ ਨੇ ਦੂਸਰੇ ਦਿਨ ਵੀ ਕੀਤੀ ਸੇਵਾ
. . .  about 1 hour ago
ਉੱਤਰਾਖੰਡ : ਬਾਰੀ ਬਰਫ਼ਬਾਰੀ ਕਾਰਨ ਗੰਗੋਤਰੀ-ਜਮਨੋਤਰੀ ਹਾਈਵੇ ਬੰਦ
. . .  about 1 hour ago
ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ 18 ਸਾਲਾਂ ਨੌਜਵਾਨ ਦਾ ਕਤਲ
. . .  about 1 hour ago
ਨਿਰਭੈਆ ਮਾਮਲਾ : ਪਟਿਆਲਾ ਹਾਊਸ ਕੋਰਟ 'ਚ 18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 1 hour ago
ਰਾਸ਼ਟਰਪਤੀ ਨੇ 2001 'ਚ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  25 minutes ago
ਜੇਰੇਮੀ ਕੋਰਬੀਨ ਨੇ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ
. . .  36 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਰੂਪਨਗਰ

ਦਿੱਲੀ 'ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਬੰਦ ਦੇ ਸੱਦੇ ਨੂੰ ਭਰਵਾਂ ਸਮਰਥਨ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਉਸਾਰੇ ਗਏ ਪ੍ਰਾਚੀਨ ਮੰਦਰ ਨੂੰ ਕੇਂਦਰ ਸਰਕਾਰ ਅਧੀਨ ਡੀ.ਡੀ.ਏ. ਵਲੋਂ ਢਾਹੁਣ ਵਿਰੁੱਧ ਅੱਜ ਰਵਿਦਾਸੀਆ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਕਾਰਨ ਬਾਜ਼ਾਰ ਬੰਦ ਰਹੇ | ਇਸ ਮੌਕੇ ਰਵਿਦਾਸੀਆਂ ਭਾਈਚਾਰੇ ਨੇ ਹੋਰ ਦਲਿਤ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਧਰਨੇ ਅਤੇ ਰੋਸ ਰੈਲੀਆਂ ਕੱਢਣ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਹਾਲਾਂਕਿ ਦਿੱਲੀ 'ਚ ਰਵਿਦਾਸ ਮੰਦਰ ਅਦਾਲਤ ਦੇ ਹੁਕਮਾਂ ਉਪਰੰਤ ਢਾਹਿਆ ਗਿਆ ਹੈ ਪਰ ਰਵਿਦਾਸ ਭਾਈਚਾਰੇ ਨੇ ਇਸ ਨੂੰ ਵੀ ਇੱਕ ਸਾਜ਼ਿਸ਼ ਕਰਾਰ ਦਿੰਦਿਆਂ ਆਖਿਆ ਕਿ ਸਰਕਾਰ ਦੇ ਗ਼ਲਤ ਰਵੱਈਏ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੇ ਵਿਰੁੱਧ ਪੇਸ਼ ਕੀਤੇ ਗਏ ਤੱਥਾਂ 'ਤੇ ਹੀ ਅਦਾਲਤ ਨੇ ਇਹ ਫ਼ੈਸਲਾ ਕੀਤਾ ਹੈ ਜਿਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ | ਆਗੂਆਂ ਨੇ ਕਿਹਾ ਕਿ ਦਿੱਲੀ ਦੇ ਤੁਗ਼ਲਕਾਬਾਦ ਵਿਚ 600 ਸਾਲਾਂ ਪ੍ਰਾਚੀਨ ਮੰਦਰ ਢਾਹੁਣ ਕਰਕੇ ਪੂਰੇ ਦੇਸ਼ ਦੇ ਰਵਿਦਾਸੀਆ ਭਾਈਚਾਰੇ 'ਚ ਰੋਸ ਫੈਲ ਗਿਆ ਹੈ | ਰੂਪਨਗਰ ਵਿਖੇ ਬੰਦ ਨੂੰ ਸਫਲ ਬਣਾਉਣ ਲਈ ਸਾਂਝੀ ਐਕਸ਼ਨ ਕਮੇਟੀ, ਬਸਪਾ, ਭਰਾਤਰੀ ਜਥੇਬੰਦੀਆਂ ਅਤੇ ਕਾਂਗਰਸ ਤੇ ਕੁੱਝ ਅਕਾਲੀ ਆਗੂਆਂ ਨੇ ਵੀ ਸਹਿਯੋਗ ਦਿੱਤਾ | ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਜਥੇਦਾਰ ਭਾਗ ਸਿੰਘ ਪ੍ਰਧਾਨ ਗੁਰੂ ਰਵਿਦਾਸ ਸਭਾ, ਬਨਬਾਰੀ ਲਾਲ ਮੱਟੂ, ਡਾ. ਰਾਜੇਸ਼ ਬੱਗਣ ਮੰਚ ਆਗੂ, ਮੰਗਲ ਪ੍ਰਕਾਸ਼ ਭੱਟੀ ਪ੍ਰਧਾਨ ਬਾਲਮੀਕ ਸਭਾ, ਕਰਮ ਸਿੰਘ ਡੱਲਾਂ, ਕੁਲਦੀਪ ਘਨੌਲੀ, ਮੱਖਣ ਸਿੰਘ ਸੁਰਤਾਪੁਰ, ਚਰਨਜੀਤ ਸਿੰਘ ਘਈ ਵਕੀਲ, ਹਰਮੇਸ਼ ਅਟਵਾਲ, ਕਾਮਰੇਡ ਗੁਰਦੇਵ ਸਿੰਘ ਬਾਗ਼ੀ, ਰਾਜੇਸ਼ਵਰ ਲਾਲੀ ਆਦਿ ਆਗੂਆਂ ਨੇ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਰਵਿਦਾਸ ਜੀ ਦੇ ਮੰਦਰ ਦੀ ਮੁੜ ਉਸਾਰੀ ਕਰਨ ਉਪਰੰਤ ਬਹਾਲ ਕੀਤਾ ਜਾਵੇ | ਇਸ ਤੋਂ ਬਾਅਦ ਰੋਸ ਮਾਰਚ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਮਿੰਨੀ ਸਕੱਤਰੇਤ ਪਹੁੰਚਿਆ ਤੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਨ ਭੇਟ ਕਰਨ ਉਪਰੰਤ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਦੇ ਹਵਾਲੇ ਕੀਤਾ | ਇਸ ਤੋਂ ਇਲਾਵਾ ਰਜੇਸ਼ ਕੁਮਾਰ ਕਾਂਗਰਸੀ ਆਗੂ, ਜਸਪਾਲ ਸਿੰਘ ਗੱੁਡੂ ਬਸਪਾ ਆਗੂ, ਬੀਰਬਲ ਵੈਦ ਬਸਪਾ ਆਗੂ, ਟਰੱਕ ਯੂਨੀਅਨ ਦੇ ਪ੍ਰਧਾਨ ਮੱਘਰ ਸਿੰਘ, ਕਿਸ਼ੋਰ ਕੁਮਾਰ ਫ਼ੌਜੀ, ਰਜਿੰਦਰ ਸਿੰਘ ਸ਼ਾਮਪੁਰਾ, ਸੁਰਜੀਤ ਸਿੰਘ ਹਵੇਲੀ, ਝੰਡਾ ਸਿੰਘ ਮਹਿਰਾ, ਸੁਖਦੇਵ ਸਿੰਘ ਸੁਰਤਾਪੁਰ, ਪਿ੍ੰ: ਸੁਰਜਨ ਸਿੰਘ, ਹਰਜੀਤ ਸਿੰਘ ਲੌਾਗੀਆਂ ਮੀਤ ਪ੍ਰਧਾਨ ਬਸਪਾ ਪੰਜਾਬ, ਬੀਬੀ ਪਰਮਜੀਤ ਕੌਰ, ਬਸਪਾ ਆਗੂ, ਠੇਕੇਦਾਰ ਅਜੀਤ ਸਿੰਘ ਭੈਣੀ, ਬਲਵੰਤ ਚਾਂਦਪੁਰੀ ਆਦਿ ਹਾਜ਼ਰ ਸਨ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਨਬਾਰੀ ਲਾਲ ਮੱਟੂ ਨੇ ਨਿਭਾਈ |
ਨੰਗਲ ਡੈਮ 'ਤੇ ਜਾਮ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ
ਨੰਗਲ, (ਪ੍ਰੀਤਮ ਸਿੰਘ ਬਰਾਰੀ)-ਦਿੱਲੀ ਦੇ ਤੁਗਲਕਾਬਾਗ ਇਲਾਕੇ 'ਚ ਸ੍ਰੀ ਰਵਿਦਾਸ ਜੀ ਦੇ 650 ਸਾਲਾ ਮੰਦਰ ਨੂੰ ਤੋੜਨ ਦੇ ਮਸਲੇ ਨੂੰ ਲੈ ਕੇ ਅੱਜ ਸੰਤ ਗੋਪਾਲਾ ਨੰਦ ਜੀ ਪੱਸੀਵਾਲ ਵਾਲਿਆਂ ਦੀ ਅਗਵਾਈ ਹੇਠ ਸਮੂਹ ਦਲਿਤ ਭਾਈਚਾਰੇ ਵਲੋਂ ਅਤਿ ਸੰਵੇਦਨਸ਼ੀਲ ਨੰਗਲ ਡੈਮ 'ਤੇ ਸੜਕ ਜਾਮ ਕਰਕੇ ਕਰੀਬ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਦਲਿਤ ਸਮਾਜ ਵਲੋਂ ਪੁਰਾਣਾ ਗੁਰਦੁਆਰਾ ਵਿਖੇ ਵੱਡਾ ਇਕੱਠ ਕੀਤਾ ਗਿਆ | ਜਿਸ ਵਲੋਂ ਬਾਜ਼ਾਰ ਬੰਦ ਕਰਵਾਏ ਗਏ ਫਿਰ ਇਹ ਇਕੱਠ ਨੰਗਲ ਡੈਮ ਤੇ ਧਰਨੇ ਵਿਚ ਸ਼ਾਮਲ ਹੋਇਆ | ਇਸ ਮੌਕੇ ਸੰਤ ਗੋਪਾਲਾ ਨੰਗਲ ਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਕ ਪਾਸੇ ਤਾਂ ਜਾਂਦੇ ਹਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਤੇ ਜਾ ਕੇ ਨਤਮਸਤਕ ਹੁੰਦੇ ਹਨ ਪਰ ਦੂਜੇ ਪਾਸੇ ਉਨ੍ਹਾਂ ਦਾ 650 ਸਾਲਾ ਪੁਰਾਣਾ ਮੰਦਰ ਤਹਿਸ ਨਹਿਸ ਕਰਵਾ ਰਹੇ ਹਨ | ਇਸ ਮੌਕੇ ਸੁਰਿੰਦਰ ਪੰਮਾ ਪ੍ਰਧਾਨ, ਹਰਪਾਲ ਸਿੰਘ ਭਸੀਨ, ਤਰਸੇਮ ਸਹੋਤਾ, ਕੈਪਟਨ ਸੰਤੋਖ ਸਿੰਘ, ਗਿਆਨ ਚੰਦ ਸਰਪੰਚ ਮਾਣਕਪੁਰ, ਅਸ਼ਵਨੀ ਕੁਮਾਰ ਦਘੌੜ ਪ੍ਰਧਾਨ, ਪ੍ਰਧਾਨ ਗੌਰਵ ਸਹੋਤਾ, ਕੁਲਦੀਪ ਚੰਦ, ਨਰਿੰਦਰ ਕੁਮਾਰ ਥਲੂਹ, ਕਰਮ ਚੰਦ ਖਮੇੜਾ, ਨੰਦ ਲਾਲ ਦੁਬੇਟਾ, ਅਸ਼ੋਕ ਕੁਮਾਰ, ਦੌਲਤ ਰਾਮ , ਸੁਖਚੈਨ ਕਮਾਂਡੋ ਪ੍ਰਧਾਨ ਵਾਲਮੀਕ ਸਤਿਸੰਗ ਸਭਾ ਨੰਗਲ, ਰਾਜੇਸ਼ ਭੁੱਖੜ ਆਦਿ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਮਨੂੰਵਾਦੀ ਸੋਚ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਇੰਜੀਨੀਅਰ ਪਰਮਿੰਦਰ ਸੰਧੂ, ਕੁਲਦੀਪ ਚੰਦ, ਪਵਨ ਕੁਮਾਰ ਮੈਦਾ ਮਾਜਰਾ, ਸ਼ਾਦੀ ਲਾਲ ਪੱਟੀ, ਸੁਰਜੀਤ ਸਿੰਘ, ਬਿਹਾਰੀ ਲਾਲ, ਸੁਰਿੰਦਰ ਕੁਮਾਰ, ਯਸ਼ਪਾਲ, ਬਿੱਲੂ ਮਹਿਤਾ, ਅਵਤਾਰ ਪਵਾਰ, ਵਿਕੀ ਮਹਿਤਾ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ | ਦੂਜੇ ਪਾਸੇ ਪੰਜਾਬ ਪੁਲਿਸ ਵਲੋਂ ਐਸ. ਐਚ. ਓ. ਚੌਧਰੀ ਪਵਨ ਕੁਮਾਰ ਅਤੇ ਚੌਾਕੀ ਇੰਚਾਰਜ ਨਵਾਂ ਨੰਗਲ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਖ਼ਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ |
ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ
ਦਲਿਤ ਭਾਈਚਾਰੇ ਦੇ ਲੋਕਾਂ ਵਲੋਂ ਕੇਂਦਰ ਸਰਕਾਰ
ਿਖ਼ਲਾਫ਼ ਲਗਾਏ ਗਏ ਜਾਮ ਕਾਰਨ ਆਮ ਲੋਕਾਂ ਖ਼ਾਸ ਕਰ ਬਿਮਾਰ ਲੋਕਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਜਿੱਥੇ ਸਕੂਲੀ ਵਿਦਿਆਰਥੀ ਜਾਮ ਕਾਰਨ ਪੈਦਲ ਹੀ ਨੰਗਲ ਡੈਮ ਪਾਰ ਕਰਦੇ ਵੇਖੇ ਗਏ ਉੱਥੇ ਹੀ ਕਈ ਬਜ਼ੁਰਗ ਜੋ ਬਿਮਾਰੀ ਦੀ ਹਾਲਤ ਵਿਚ ਸਨ ਉਨ੍ਹਾਂ ਨੂੰ ਵੀ ਮਜਬੂਰੀ ਕਾਰਨ ਪੈਦਲ ਭੀੜ ਵਿਚ ਚੱਲਣਾ ਪਿਆ | ਜਾਮ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਕਰੀਬ ਦੋ ਘੰਟੇ ਮਗਰੋਂ ਇਹ ਜਾਮ ਖੋਲਿ੍ਹਆ ਗਿਆ |
ਸ੍ਰੀ ਚਮਕੌਰ ਸਾਹਿਬ ਵਿਖੇ ਬੰਦ ਨੂੰ ਮਿਲਿਆ ਰਲਿਆ ਮਿਲਿਆ ਹੰੁਗਾਰਾ, ਦਿੱਤਾ ਧਰਨਾ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਦਿੱਲੀ ਵਿਖੇ ਰਵਿਦਾਸ ਮੰਦਿਰ ਦੇ ਢਾਹੇ ਜਾਣ ਦੇ ਰੋਸ ਵਜੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ | ਇਸ ਦੌਰਾਨ ਸਥਾਨਕ ਥਾਣਾ ਮੁਖੀ ਨੇ ਦੁਕਾਨਾਂ ਬੰਦ ਕਰਵਾ ਰਹੇ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਜ਼ਬਰਦਸਤੀ ਦੁਕਾਨਾਂ ਬੰਦ ਨਾ ਕਰਵਾਓ ਤਾਂ ਭਾਈਚਾਰੇ ਦੇ ਲੋਕ ਭੜਕ ਗਏ ਤੇ ਸਥਾਨਕ ਟੀ ਪੁਆਇੰਟ 'ਤੇ ਧਰਨਾ ਮਾਰ ਕੇ ਬੈਠ ਗਏ ਤੇ ਥਾਣਾ ਮੁਖੀ, ਪੰਜਾਬ ਪੁਲਿਸ, ਕੈਬਨਿਟ ਮੰਤਰੀ ਅਤੇ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਦਾ ਪਤਾ ਲੱਗਦਿਆਂ ਮਨਕਮਲ ਸਿੰਘ ਚਾਹਲ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਵੀ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਦੋਵਾਂ ਧਿਰਾਂ ਦੀ ਗੱਲ ਸੁਣੀ ਤੇ ਪੈਦਾ ਹੋਏ ਵਿਵਾਦ ਨੂੰ ਸੁਲਝਾ ਕੇ ਧਰਨਾ ਖ਼ਤਮ ਕਰਵਾਇਆ | ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਦੁਕਾਨਦਾਰ ਸ਼ਿਕਾਇਤ ਕਰ ਰਹੇ ਸਨ ਕਿ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਜ਼ਬਰਦਸਤੀ ਨਾ ਕੀਤੀ ਜਾਵੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਵਪਾਰ ਮੰਡਲ ਸ੍ਰੀ ਚਮਕੌਰ ਸਾਹਿਬ ਦੀ ਰਵਿਦਾਸੀਆ ਭਾਈਚਾਰੇ ਨੂੰ ਬੰਦ ਦੀ ਹਮਾਇਤ ਹਾਸਲ ਸੀ ਤੇ ਸਵੇਰੇ 9 ਤੋਂ 12:30 ਵਜੇ ਦੁਪਹਿਰ ਤੱਕ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ | ਦੁਪਹਿਰ ਕਰੀਬ 1 ਵਜੇ ਸਾਰਾ ਬਾਜ਼ਾਰ ਆਮ ਵਾਂਗ ਖੁੱਲ ਗਿਆ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਸੂਬੇਦਾਰ ਧੰਨਾ ਸਿੰਘ, ਪਿ੍ੰਸੀਪਲ ਲਛਮਣ ਸਿੰਘ, ਸੂਬੇਦਾਰ ਰਘਵੀਰ ਸਿੰਘ ਰੁੜਕੀ, ਆਪ ਆਗੂ ਗੁਰਚਰਨ ਸਿੰਘ ਮਾਣੇਮਾਜਰਾ, ਬਸਪਾ ਆਗੂ ਗੁਰਦਰਸ਼ਨ ਸਿੰਘ ਢੋਲਣਮਾਜਰਾ ਤੇ ਗੁਰਪ੍ਰੀਤ ਸਿੰਘ ਭੂਰੜੇ, ਜਗਦੀਸ਼ ਸਿੰਘ ਅਟਾਰੀ, ਦਰਸ਼ਨ ਸਿੰਘ ਸਮਾਣਾ, ਸੁਖਦੇਵ ਸਿੰਘ ਹਵਾਰਾ, ਲਾਲੀ ਰੁੜਕੀ, ਮਨਮੋਹਨ ਸਿੰਘ ਆਦਿ ਮੌਜੂਦ ਸਨ |
ਰੋਸ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ
ਮੋਰਿੰਡਾ, (ਪਿ੍ਤਪਾਲ ਸਿੰਘ)-ਰਵਿਦਾਸੀਆ ਭਾਈਚਾਰੇ ਵਲੋਂ ਮੋਰਿੰਡਾ ਸ਼ਹਿਰ ਵਿਖੇ ਵਿਸਾਲ ਰੋਸ ਮਾਰਚ ਕੱਢਿਆ ਗਿਆ ਜੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਤੋਂ ਸ਼ੁਰੂ ਹੋ ਕੇ ਕਾਈਨੋਰ ਚੌਕ ਪਹੁੰਚ ਕੇ ਸੰਪੰਨ ਹੋਇਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ (ਐਸ.ਸੀ. ਵਿੰਗ) ਦੇ ਵਾਇਸ ਚੇਅਰਮੈਨ ਕੌਾਸਲਰ ਮਹਿੰਦਰ ਸਿੰਘ ਢਿੱਲੋ, ਜ਼ਿਲ੍ਹਾ ਵਾਇਸ ਚੇਅਰਮੈਨ ਕੈਪਟਨ ਜਸਵੰਤ ਸਿੰਘ ਅਰਨੋਲੀ, ਬਹੁਜਨ ਸਮਾਜ ਪਾਰਟੀ ਦੇ ਆਗੂ ਸੇਵਾ ਸਿੰਘ ਬਡਵਾਲੀ, ਹਲਕਾ ਪ੍ਰਧਾਨ ਗੁਰਦਰਸਨ ਸਿੰਘ ਢੋਲਣ ਮਾਜਰਾ, ਬਾਲਮੀਕ ਸਭਾ ਮੋਰਿੰਡਾ ਦੇ ਪ੍ਰਧਾਨ ਹਰੀ ਪਾਲ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਫੋਜਾ ਸਿੰਘ ਧਨੋਰੀ, ਸੈਂਟਰਲ ਬਾਲਮੀਕ ਸਭਾ ਪੰਜਾਬ ਦੇ ਸਕੱਤਰ ਸਰਪੰਚ ਜਸਵਿੰਦਰ ਸਿੰਘ ਰੋਣੀ, ਜ਼ਿਲ੍ਹਾ ਪ੍ਰਧਾਨ ਰਮਨ ਮੱਟੂ, ਐਡਵੋਕੇਟ ਪਰਮਿੰਦਰ ਸਿੰਘ ਤੂਰ, ਬਸਪਾ ਆਗੂ ਕੈਪਟਨ ਕਰਮਜੀਤ ਸਿੰਘ ਬਡਵਾਲੀ, ਆਲ ਇੰਡੀਆ ਗ੍ਰੰਥੀ ਸਭਾ ਦੇ ਪ੍ਰਧਾਨ ਗਿਆਨੀ ਕੁਲਵਿੰਦਰ ਸਿੰਘ ਕਲਹੇੜੀ, ਸ੍ਰੀ ਗੁਰੂ ਰਵਿਦਾਸ ਰਾਸਟਰੀ ਸੇਵਾ ਦਲ ਮੋਰਿੰਡਾ ਦੇ ਪ੍ਰਧਾਨ ਬਲਬੀਰ ਸਿੰਘ ਲਾਲਾ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਰਵਿਦਾਸ ਮੰਦਰ ਨੂੰ ਹਟਾ ਕੇ ਦਲਿਤ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ |
ਉਨ੍ਹਾਂ 15 ਅਗਸਤ ਨੂੰ ਕਾਲਾ ਦਿਨ ਵਜੋਂ ਮਨਾਉਣ ਦਾ ਸੱਦਾ ਦਿੰਦਿਆਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਦੀ ਪੂਰੇ ਆਦਰ-ਸਨਮਾਨ ਨਾਲ ਉਸਾਰੀ ਨਾ ਕਰਵਾਈ ਗਈ ਤਾਂ ਅਣਮਿਥੇ ਸਮੇਂ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਇਸ ਮੌਕੇ ਕਾਈਨੋਰ ਚੌਕ 'ਤੇ ਰੋਡ ਜਾਮ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਅਖੀਰ ਤਹਿਸੀਲਦਾਰ ਮੋਰਿੰਡਾ ਡਾ. ਅਮਨਦੀਪ ਸਿੰਘ ਚਾਵਲਾ ਨੂੰ ਦੇਸ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇ ਕੇ ਰੋਸ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ, ਰਿਟਾ. ਪਿ੍ੰਸੀਪਲ ਬਾਵਾ ਸਿੰਘ ਲੱਧੜ, ਬਲਾਕ ਕਾਂਗਰਸ ਐਸ. ਸੀ ਵਿੰਗ ਦੇ ਚੇਅਰਮੈਨ ਰੁਲਦਾ ਸਿੰਘ, ਮਾ. ਅਜੈਬ ਸਿੰਘ, ਬਸਪਾ ਆਗੂ ਫ਼ਕੀਰ ਸਿੰਘ ਬਡਵਾਲੀ, ਪੰਚ ਹਰਵਿੰਦਰ ਸਿੰਘ ਕੋਟਲਾ, ਗੋਬਿੰਦ ਸਿੰਘ ਛਿੱਬਰ, ਕੇਸਰ ਸਿੰਘ ਮੋਰਿੰਡਾ, ਮਾ. ਗੁਰਦੇਵ ਸਿੰਘ, ਰਾਜਿੰਦਰ ਸਿੰਘ ਚੱਕਲਾਂ, ਚਰਨ ਸਿੰਘ ਮੋਰਿੰਡਾ, ਹਰਜੀਤ ਸਿੰਘ ਚਤਾਮਲਾ, ਹਰਦੀਪ ਸਿੰਘ ਦੁੱਮਣਾ, ਜਸਪਾਲ ਸਿੰਘ ਦੁੱਮਣਾ, ਲਛਮਣ ਮੱਟੂ ਆਦਿ ਹਾਜ਼ਰ ਸਨ |
ਮੋਰਿੰਡਾ ਵਿਚ ਰਵਿਦਾਸੀਆ ਭਾਈਚਾਰੇ ਵਲੋਂ ਰੋਸ ਮੁਜ਼ਾਹਰਾ
ਮੋਰਿੰਡਾ, (ਤਰਲੋਚਨ ਸਿੰਘ ਕੰਗ)-ਅੱਜ ਸ਼ਹਿਰ ਮੋਰਿੰਡਾ ਵਿਚ ਆਮ ਆਦਮੀ ਪਾਰਟੀ ਅਤੇ ਰਵਿਦਾਸੀਆ ਭਾਈਚਾਰੇ ਵਲੋਂ ਦਿੱਲੀ ਵਿਚ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹੁਣ ਿਖ਼ਲਾਫ਼ ਬੀ.ਜੇ.ਪੀ. ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ¢ ਦਿੱਲੀ ਵਿਚ ਮੰਦਿਰ ਢਾਹੁਣ ਕਰਕੇ ਹਲਕਾ ਇੰਚਾਰਜ ਮੋਰਿੰਡਾ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੀ ਨਿਖੇਧੀ ਕਰਦੀ ਹੈ¢ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਇਸ ਵਿਚ ਕੋਈ ਹੱਥ ਨਹੀਂ ਹੈ¢ ਆਮ ਆਦਮੀ ਪਾਰਟੀ ਪੂਰੇ ਭਾਰਤ ਅੰਦਰ ਦਲਿਤ ਸਮਾਜ ਦੇ ਨਾਲ ਖੜ੍ਹੀ ਹੈ ¢ ਇਸ ਰੋਸ ਮੁਜ਼ਾਹਰੇ ਵਿਚ ਜਨਰਲ ਸਕੱਤਰ ਰੋਪੜ ਰਜਿੰਦਰ ਸਿੰਘ, ਬਲਾਕ ਪ੍ਰਧਾਨ ਮੋਰਿੰਡਾ ਸਕਿੰਦਰ ਸਿੰਘ, ਬਲਾਕ ਪ੍ਰਧਾਨ ਰੋਪੜ ਬਲਵਿੰਦਰ ਸਿੰਘ, ਰੋਹਿਤ ਸ਼ਰਮਾ, ਜਸਪਾਲ ਸਿੰਘ ਦੁੱਮਣਾ, ਸੁਖਮਿੰਦਰ ਸਿੰਘ, ਬਹਾਦਰ ਸਿੰਘ ਆਦਿ ਹਾਜ਼ਰ ਸਨ¢
ਬੇਲਾ 'ਚ ਬਾਜ਼ਾਰ ਆਮ ਦਿਨਾਂ ਵਾਗ ਖੁੱਲੇ੍ਹ ਰਹੇ
ਬੇਲਾ, (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ, ਬਹਿਰਾਮਪੁਰ ਬੇਟ ਵਿਚ ਪੰਜਾਬ ਬੰਦ ਦਾ ਕੋਈ ਅਸਰ ਨਹੀਂ ਹੋਇਆ | ਇੱਥੇ ਬਾਜ਼ਾਰ ਆਮ ਦਿਨਾਂ ਵਾਗ ਖੁੱਲੇ੍ਹ ਰਹੇ, ਕੁੱਝ ਕੁ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲ ਆਮ ਵਾਂਗ ਖੁੱਲੇ੍ਹ ਪ੍ਰੰਤੂ ਨਿੱਜੀ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਲਾਜ਼ਮੀ ਹੋਣ ਕਾਰਨ ਅਧਿਆਪਕ ਹਾਜ਼ਰ ਹੋਏ | ਸਰਕਾਰੀ ਬੱਸਾਂ ਨੂੰ ਛੱਡ ਕੇ ਪ੍ਰਾਈਵੇਟ ਬੱਸਾਂ ਆਮ ਵਾਗ ਚੱਲਦੀਆਂ ਰਹੀਆਂ | ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵਿਚ ਕੰਮ ਆਮ ਦਿਨਾਂ ਵਾਗ ਚੱਲਦਾ ਰਿਹਾ |
ਆਮ ਲੋਕਾਂ ਨੇ ਕੀਤਾ ਰੋਸ ਮਾਰਚ ਤੇ ਅਰਥੀ ਫ਼ੂਕ ਮੁਜ਼ਾਹਰਾ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਦਿੱਲੀ ਵਿਖੇ ਗੁਰੂ ਰਵਿਦਾਸ ਜੀ ਨਾਲ ਸਬੰਧਤ ਧਾਰਮਿਕ ਅਸਥਾਨ ਨੂੰ ਤੋੜਨ ਤੇ ਮੂਰਤੀਆਂ ਹਟਾਉਣ ਿਖ਼ਲਾਫ਼ ਰਵਿਦਾਸੀਆਂ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ, ਵਿੱਦਿਅਕ ਅਦਾਰੇ ਤੇ ਹੋਰ ਸੰਸਥਾਨ ਆਦਿ ਬੰਦ ਰਹੇ | ਰਵਿਦਾਸੀਆਂ ਤੇ ਸਮਾਜ ਦੇ ਹੋਰ ਭਾਈਚਾਰਿਆਂ ਵਲੋਂ ਧਾਰਮਿਕ ਅਸਥਾਨ ਨੂੰ ਤੋੜਨ ਿਖ਼ਲਾਫ਼ ਭਰਵਾਂ ਰੋਸ ਮਾਰਚ ਕੀਤਾ ਤੇ ਸਰਕਾਰ ਦੀ ਅਰਥੀ ਫੂਕੀ ਗਈ | ਰੋਸ ਮਾਰਚ ਸਥਾਨਕ ਵੀ.ਆਈ.ਪੀ. ਪਾਰਕਿੰਗ ਤੋਂ ਆਰੰਭ ਹੋ ਕੇ ਚਾਈ ਬਾਜ਼ਾਰ, ਅਟਾਰੀ ਬਾਜ਼ਾਰ ਤੇ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਇਥੋਂ ਦੇ ਗੁਰੂ ਰਵਿਦਾਸ ਚੌਾਕ ਵਿਖੇ ਪਹੰੁਚਿਆਂ | ਚੌਾਕ 'ਚ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਰਾਜਸੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਰੀਬ 5-6 ਸਦੀਆਂ ਪੁਰਾਣੇ ਉਕਤ ਧਾਰਮਿਕ ਅਸਥਾਨ ਨੂੰ ਮੁੜ ਉਸੇ ਥਾਂ 'ਤੇ ਬਣਾਇਆ ਜਾਵੇ ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਦ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਨਿਰਮਲ ਸਿੰਘ ਸੁਮਨ, ਗੁਰਦੇਵ ਸਿੰਘ ਡੱਬਰੀ, ਪਿ੍ੰਸੀਪਲ ਸਰਵਣ ਸਿੰਘ ਲੋਦੀਪੁਰ, ਪਿ੍ੰ: ਕੇਵਲ ਸਿੰਘ, ਗੁਰਮੇਲ ਸਿੰਘ ਸਾਬਕਾ ਐਸ.ਡੀ.ਓ., ਬਾਲਮੀਕ ਸਭਾ ਦੇ ਪ੍ਰਧਾਨ ਰਵੀ ਹੰਸ, ਭਾਜਪਾ ਮੰਡਲ ਪ੍ਰਧਾਨ ਮੋਹਨ ਸਿੰਘ ਕੈਂਥ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੋਤਾ, ਬਾਬਾ ਤੀਰਥ ਸਿੰਘ, ਜਥੇਦਾਰ ਸੰਤੋਖ ਸਿੰਘ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਮੋਹਨ ਸਿੰਘ ਭਸੀਨ, ਜਥੇਦਾਰ ਰਾਮ ਸਿੰਘ, ਮਨਜਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਬੰਗਾ ਆਦਿ ਹਾਜ਼ਰ ਸਨ |
ਮੰਦਰ ਤੋੜਨ ਦੇ ਵਿਰੋਧ ਨੂੰ ਦੇਖਦਿਆਂ ਆਰ.ਐਸ.ਐਸ. ਵਲੋਂ ਹਾਅ ਦਾ ਨਾਅਰਾ
ਰੂਪਨਗਰ, (ਸਟਾਫ਼ ਰਿਪੋਰਟਰ)-ਦਿੱਲੀ ਦੇ ਤੁਗਲਕਾਬਾਦ ਵਿਚ ਰਵਿਦਾਸ ਮੰਦਰ ਤੋੜਨ ਦੇ ਵਿਰੋਧ ਵਿਚ ਦੇਸ਼ ਵਿਆਪੀ ਵਿਰੋਧ ਨੂੰ ਦੇਖਦਿਆਂ ਆਰ.ਐਸ.ਐਸ. ਤੇ ਕੁੱਝ ਹਿੰਦੂ ਸੰਸਥਾਵਾਂ ਨੇ ਵੀ ਹਵਾ ਦੇ ਰੁੱਖ ਨੂੰ ਦੇਖਦਿਆਂ ਮੰਦਰ ਤੋੜਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਵਿਦਾਸ ਮੰਦਰ ਦਾ ਮੁੜ ਨਿਰਮਾਣ ਕੀਤਾ ਜਾਵੇ ਅਤੇ ਰਵਿਦਾਸ ਸਮਾਜ ਦਾ ਸਨਮਾਨ ਬਹਾਲ ਕੀਤਾ ਜਾਵੇ | ਇਸ ਸਬੰਧੀ ਇੱਕ ਮੰਗ ਪੱਤਰ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ.ਐਸ.ਐਸ. ਦੇ ਕੁੱਝ ਆਗੂਆਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੌਾਪਿਆ | ਮੰਗ ਪੱਤਰ ਦੇਣ ਵਾਲਿਆਂ ਵਿਚ ਮੁਕੇਸ਼ ਮਹਾਜਨ, ਭਾਜਪਾ ਆਗੂ ਅਤੇ ਕੌਾਸਲਰ ਰਮਨ ਜਿੰਦਲ, ਕੌਾਸਲਰ ਰਚਨਾ ਲਾਂਬਾ, ਸਤੀਸ਼ ਕੁਮਾਰ, ਬਰਿੱਜ ਭੂਸ਼ਨ ਆਦਿ ਸ਼ਾਮਲ ਸਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੇ ਮੰਦਰ ਤੋੜ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ |
ਦਲਿਤ ਭਾਈਚਾਰੇ ਵਲੋਂ ਬੈਂਸ ਤੇ ਨੂਰਪੁਰ ਬੇਦੀ ਵਿਖੇ ਚੱਕਾ ਜਾਮ
ਨੂਰਪੁਰ ਬੇਦੀ, (ਰਾਜੇਸ਼ ਚੌਧਰੀ ਤਖ਼ਤਗੜ੍ਹ)-ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਅੱਜ ਦਲਿਤ ਤੇ ਰਵਿਦਾਸੀਆ ਭਾਈਚਾਰੇ ਵਲੋਂ ਨੂਰਪੁਰ ਬੇਦੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਜਦਕਿ ਇਸ ਮੌਕੇ ਤਖਤਗੜ੍ਹ ਤੇ ਨੂਰਪੁਰ ਬੇਦੀ ਵਿਖੇ ਕਰੀਬ 2-2 ਘੰਟਿਆਂ ਲਈ ਚੱਕਾ ਜਾਮ ਵੀ ਕੀਤਾ ਗਿਆ | ਇਸ ਮੌਕੇ ਬੋਲਦਿਆਂ ਦਲਿਤ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਕਤ ਸਦੀਆਂ ਪੁਰਾਣੇ ਮੰਦਰ ਨੂੰ ਢਹਿ ਢੇਰੀ ਕਰਨ ਦੇ ਫੈਸਲੇ ਨੇ ਸਮੁੱਚੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਕਰਕੇ ਉਕਤ ਫ਼ੈਸਲੇ ਨੂੰ ਕਿਸੀ ਵੀ ਸੂਰਤ 'ਚ ਮਨਜ਼ੂਰ ਨਹੀਂ ਕੀਤਾ ਜਾਵੇਗਾ | ਉਪਰੰਤ ਸਥਾਨਕ ਬੱਸ ਅੱਡੇ 'ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਤੋਂ ਬਾਅਦ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਹਰਿੰਦਰਜੀਤ ਸਿੰਘ ਨੂੰ ਇਕ ਮੰਗ ਪੱਤਰ ਸੋਂਪਿਆ ਗਿਆ | ਇਸੀ ਪ੍ਰਕਾਰ ਪਿੰਡ ਅਬਿਆਣਾ ਵਿਖੇ ਵੀ ਦਲਿਤ ਤੇ ਰਵਿਦਾਸੀਆ ਭਾਈਚਾਰੇ ਵੱਲੋਂ ਰੋਸ ਮਾਰਚ ਕੱਢਿਆ ਗਿਆ | ਇਸ ਪ੍ਰਦਰਸ਼ਨ ਦੌਰਾਨ ਮਾ. ਰਾਮਪਾਲ ਅਬਿਆਣਾ, ਸਰਪੰਚ ਕੇਵਲ ਕ੍ਰਿਸ਼ਨ ਹੈੱਪੀ, ਧਰਮਪਾਲ ਬੈਂਸ, ਤਰਸੇਮ ਚੰਦ, ਭਾਰਤ ਭੂਸ਼ਣ, ਕਮਲ ਕ੍ਰਿਸ਼ਨ, ਸੁਖਵਿੰਦਰ ਸਿੰਘ ਮੋਠਾਪੁਰ, ਪਰਮਜੀਤ ਸਿੰਘ, ਊਸ਼ਾ ਦੇਵੀ, ਰਾਜ ਕੁਮਾਰ ਆਜ਼ਮਪੁਰ, ਭਗਤ ਰਾਮ, ਜਸਵਿੰਦਰ ਸਿੰਘ, ਸਤਨਾਮ ਕੌਰ, ਗੁਰਨੈਬ ਸਿੰਘ, ਰਾਮਜੀ ਦਾਸ, ਬਲਜੀਤ ਸਿੰਘ, ਬੱਗੂ ਰਾਮ, ਜੀਤ ਰਾਮ ਕਾਂਗੜ, ਬਲਵਿੰਦਰ ਕੌਰ ਸਰਪੰਚ ਮੋਠਾਪੁਰ, ਸਾਬਕਾ ਤਹਿਸੀਲਦਾਰ ਜੋਗਿੰਦਰ ਸਿੰਘ, ਸੰਮਤੀ ਮੈਂਬਰ ਮਾ. ਬਲਜੀਤ ਸਿੰਘ ਆਦਿ ਹਾਜ਼ਰ ਸਨ |

ਸਕੂਟਰ ਅੱਗੇ ਆਉਣ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਪਲਟ ਗਈ ਅਤੇ ਵੱਡਾ ਹਾਦਸਾ ਹੋਣੋਂ ਟੱਲ ਗਿਆ, ਜਦਕਿ ਸਾਰੇ ਬੱਚੇ ਸੁਰੱਖਿਅਤ ਹਨ | ਜਾਣਕਾਰੀ ਅਨੁਸਾਰ ਸੇਂਟ ਕਾਰਮਲ ਸਕੂਲ ਕਟਲੀ ਦੀ ਬੱਸ (ਪੀ.ਬੀ.11 ਬੀ-ਐਫ-5644) ...

ਪੂਰੀ ਖ਼ਬਰ »

ਲੜਕੀਆਂ ਲਈ ਆਏ ਸਾਈਕਲ, ਬਣੇ ਬੰਦ ਕਮਰਿਆਂ ਦਾ ਸ਼ਿੰਗਾਰ

ਬੇਲਾ, 13 ਅਗਸਤ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਮਾਈ ਭਾਗੋ ਸਕੀਮ ਅਧੀਨ ਸਕੂਲ ਦੀਆਂ +1 ਤੇ +2 ਦੀਆਂ ਲੜਕੀਆਂ ਨੂੰ ਵੰਡਣ ਆਏ ਸਾਈਕਲ ਬੰਦ ਕਮਰਿਆਂ ਦਾ ਸ਼ਿੰਗਾਰ ਬਣੇ ਹੋਏ ਹਨ ਕਿੳਾੁਕਿ ਇਨ੍ਹਾਂ ਸਾਈਕਲਾਂ ਨੂੰ ਤਕਸੀਮ ਕਰਨ ਲਈ ਸਥਾਨਕ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕਾਲਜ ਪ੍ਰਬੰਧਕਾਂ ਵਿਰੁੱਧ ਧਰਨਾ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਿਖੇ ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਵਿਦਿਆਰਥੀ ਮੰਗਾਂ ਨੂੰ ਲੈ ਕੇ ਧਰਨਾ | ਅੱਜ ਸਰਕਾਰੀ ਕਾਲਜ ਰੋਪੜ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਮੂਹ ਵਿਦਿਆਰਥੀਆਂ ਵਲੋਂ ਕਾਲਜ ਪ੍ਰਸ਼ਾਸਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਹੋਏ

ਰੂਪਨਗਰ, 13 ਅਗਸਤ (ਮਨਜਿੰਦਰ ਸਿੰਘ ਚੱਕਲ)-ਮਿਸ਼ਨ ਤੰਦਰੁਸਤ ਤਹਿਤ ਪੰਜਾਬ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਨਹਿਰੂ ਸਟੇਡੀਅਮ ਰੂਪਨਗਰ ਦੇ ਤੈਰਾਕੀ ਪੂਲ ਵਿਚ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਲੜਕੇ ਅਤੇ ਲੜਕੀਆਂ ਅੰਡਰ 14, 18 ਤੇ 25 ਜ਼ਿਲ੍ਹਾ ਖੇਡ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ 'ਤੇ ਬਿਨਾ ਜਾਂਚ ਕੀਤੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦਾ ਦੋਸ਼

ਮੋਰਿੰਡਾ, 13 ਅਗਸਤ (ਪਿ੍ਤਪਾਲ ਸਿੰਘ)-ਸਿਟੀ ਪੁਲਿਸ ਥਾਣਾ ਮੋਰਿੰਡਾ ਵਲੋਂ 17 ਅਪ੍ਰੈਲ 2019 ਨੂੰ ਧੋਖਾਧੜੀ ਤਹਿਤ ਦਰਜ ਕੀਤੇ ਮੁਕੱਦਮਾ ਨੰਬਰ 36 ਨੂੰ ਪੀੜਤ ਵਿਅਕਤੀ ਪਵਿੱਤਰ ਸਿੰਘ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ | ਇਸ ਸਬੰਧੀ ਪਵਿੱਤਰ ਸਿੰਘ ਪੁੱਤਰ ਤਾਰਾ ਸਿੰਘ ...

ਪੂਰੀ ਖ਼ਬਰ »

120 ਬੋਤਲਾਂ ਵਿਸਕੀ ਦੀਆਂ ਬਰਾਮਦ ਕਰ ਕੇ ਇੱਕ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਸਕਾਰਪਿਓ ਗੱਡੀ ਵਿਚੋਂ ਲਈ ਤਲਾਸ਼ੀ ਦੌਰਾਨ 120 ਬੋਤਲਾਂ ਵਿਸਕੀ ਚੰਡੀਗੜ੍ਹ ਵਿੱਕਰੀ ਵਾਲੀ ਕਾਬੂ ਕਰਕੇ ਇੱਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ...

ਪੂਰੀ ਖ਼ਬਰ »

ਸਰਕਾਰੀ ਕਾਲਜ ਰੋਪੜ ਵਿਖੇ ਨਾਨਕ ਬਗੀਚੀ ਦੇ ਤਹਿਤ ਬੂਟੇ ਲਾਏ

ਰੂਪਨਗਰ, 13 ਅਗਸਤ (ਸਟਾਫ਼ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਨਕ ਬਗੀਚੀ ਦੇ ਤਹਿਤ ਪਿ੍ੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾ ਅਤੇ ਜੋਗਰਫ਼ੀ ਵਿਭਾਗ ਵਲੋਂ ਵਣ ਮਹਾਂਉਤਸਵ ...

ਪੂਰੀ ਖ਼ਬਰ »

ਭਰਤਗੜ੍ਹ ਨਵੇਂ ਐਸ.ਐਮ.ਓ. ਵਜੋਂ ਡਾ. ਰਜਿੰਦਰ ਕੁਮਾਰ ਨੇ ਸੰਭਾਲਿਆ ਅਹੁਦਾ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਡਾ. ਰਜਿੰਦਰ ਕੁਮਾਰ ਨੇ ਭਰਤਗੜ੍ਹ ਸਥਿਤ ਕਮਿਊਨਿਟੀ ਸਿਹਤ ਕੇਂਦਰ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ, ਇਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕੱਤਰਤਾ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆ ਦੀ ਪ੍ਰਧਾਨਗੀ ਹੇਠ ਗੁ: ਸ੍ਰੀ ਭੱਠਾ ਸਾਹਿਬ ਵਿਖੇ ਹੋਈ ਜਿਸ ਵਿਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰਾਂ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਮ ਦੀ ਪ੍ਰਧਾਨਗੀ ਡਵੀਜ਼ਨ ਪ੍ਰਧਾਨ ਦੇਸ ਰਾਜ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਆਜ਼ਾਦੀ ਦਿਵਸ ਸਬੰਧੀ ਫ਼ੁਲ ਡਰੈੱਸ ਰਿਹਰਸਲ ਕਰਵਾਈ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ 15 ਅਗਸਤ ਨੰ ਕਰਵਾਏ ਜਾ ਰਹੇ ਆਜ਼ਾਦੀ ਦਿਵਸ ਸਬੰਧੀ ਸਮਾਰੋਹ ਲਈ ਅੱਜ ਫ਼ੁਲ ਡਰੈੱਸ ਰਿਹਰਸਲ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਥਾਨਕ ਤਹਿਸੀਲਦਾਰ ਸੁਸ਼ੀਲ ਕੁਮਾਰ ਸ਼ਰਮਾ ਤੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਾਹਨਪੁਰ ਖੂਹੀ ਸਕੂਲ ਦਾ ਕੀਤਾ ਦੌਰਾ

ਕਾਹਨਪੁਰ ਖੁਹੀ, 13 ਅਗਸਤ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਮੰਤਵ ਨਾਲ ਬਣਾਏ ਜਾ ਰਹੇ ਸਮਾਰਟ ਸਕੂਲਾਂ ਨੂੰ 15 ਅਗਸਤ ਨੂੰ ਪੰਜਾਬ ਰਾਜ ਦੇ ਲੋਕਾਂ/ਵਿਦਿਆਰਥੀਆਂ ਨੂੰ ਲੋਕ ਅਰਪਣ ਕੀਤਾ ਜਾਣਾ ਹੈ¢ 15 ਅਗਸਤ ਨੂੰ ...

ਪੂਰੀ ਖ਼ਬਰ »

ਲੁਠੇੜੀ ਵਿਖੇ ਮੈਡੀਕਲ ਸਟੋਰ ਦੀ ਡਰੱਗ ਇੰਸਪੈਕਟਰ ਤੇ ਪੁਲਿਸ ਨੇ ਕੀਤੀ ਜਾਂਚ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਨੇੜਲੇ ਕਸਬਾ ਲੁਠੇੜੀ ਦੇ ਇੱਕ ਮੈਡੀਕਲ ਸਟੋਰ ਤੇ ਡਰੱਗ ਇੰਸਪੈਕਟਰ ਤੇ ਪੁਲਿਸ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ, ਕੋਈ ਵੀ ਇਤਰਾਜ਼ਯੋਗ ਦਵਾਈ ਨਹੀਂ ਮਿਲੀ ਪਰ ਰਿਕਾਰਡ ਵਿਚ ਪਾਈਆਂ ਊਣਤਾਈਆਂ ਤੇ ਫਾਰਮਾਸਿਸਟ ਦੇ ...

ਪੂਰੀ ਖ਼ਬਰ »

ਕੌਮਾਂਤਰੀ ਦੰਗਲ ਸਬੰਧੀ ਭਰਤਗੜ੍ਹ 'ਚ ਪੋਸਟਰ ਜਾਰੀ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਸਥਾਨਕ ਹੰਸਾਲੀਸਰ ਨਿਰਮਲ ਆਸ਼ਰਮ ਵਿਚ ਅੱਜ ਬਾਬਾ ਪਰਮਜੀਤ ਸਿੰਘ ਹੰਸਾਲੀ ਵਲੋਂ ਪ੍ਰਬੰਧਕਾਂ ਤੇ ਮੁਹਤਬਰਾਂ ਦੀ ਮੌਜੂਦਗੀ ਵਿਚ ਭਰਤਗੜ੍ਹ 'ਚ ਹੋਣ ਵਾਲੇ ਤਿੰਨ-ਦਿਨਾ ਕੌਮਾਂਤਰੀ ਦੰਗਲ ਸਬੰਧੀ ਪੋਸਟਰ ਜਾਰੀ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਇੰਟਰਲਾਕ ਟਾਈਲਾਂ ਲਗਾਉਣ ਦੌਰਾਨ ਬੰਦ ਕੀਤੀ ਨਾਲੀ ਖੋਲ੍ਹਣ ਦੀ ਮੰਗ

ਕੀਰਤਪੁਰ ਸਾਹਿਬ, 13 ਅਗਸਤ (ਬੀਰਅੰਮਿ੍ਤਪਾਲ ਸਿੰਘ ਸੰਨੀ)-ਮੁੱਖ ਬਾਜ਼ਾਰ ਦਰਮਿਆਨ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ | ਇਸ ਦੌਰਾਨ ਉਕਤ ਠੇਕੇਦਾਰ ਵਲੋਂ ਸੜਕ ਵਿਚਕਾਰ ਬਣੀ ਇਕ ਨਾਲੀ ਨੂੰ ...

ਪੂਰੀ ਖ਼ਬਰ »

ਅਬਿਆਣਾ ਸਕੂਲ ਵਿਖੇ ਅਧਿਆਪਕਾਂ ਵਲੋਂ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ

ਨੂਰਪੁਰ ਬੇਦੀ, 13 ਅਗਸਤ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਦੇ ਬੇਹੱਦ ਮਿਹਨਤੀ ਮੁੱਖ ਅਧਿਆਪਕ ਪਰਦੀਪ ਕੁਮਾਰ ਵਲੋਂ ਸਕੂਲ ਦੀ ਵਧੀਆ ਦਿੱਖ ਤੇ ਆਧੁਨਿਕ ਬਣਾਉਣ ਲਈ ਪਿਛਲੇ ਸਮੇਂ ਤੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ...

ਪੂਰੀ ਖ਼ਬਰ »

ਰੈਵੇਨਿਉ ਯੂਨੀਅਨ ਰੂਪਨਗਰ ਦੀ ਚੋਣ ਸੁਰਿੰਦਰ ਸਿੰਘ ਪ੍ਰਧਾਨ ਬਣੇ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਰੈਵੀਨਿਊ ਸਟਾਫ਼ ਰੋਪੜ ਹੈੱਡ ਵਰਕਸ ਡਵੀਜ਼ਨ ਰੋਪੜ ਦੀ ਮੀਟਿੰਗ ਰੈਸਟ ਹਾਊਸ ਰੋਪੜ ਵਿਖੇ ਹੋਈ | ਜਿਸ ਵਿਚ ਪੁਰਾਣੀ ਯੂਨੀਅਨ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਯੂਨੀਅਨ ਦੀ ਚੋਣ ਕੀਤੀ ਗਈ | ਨਵੀਂ ਚੋਣ ਅਨੁਸਾਰ ਸਰਬਜੀਤ ਸਿੰਘ ਨੂੰ ...

ਪੂਰੀ ਖ਼ਬਰ »

ਕਿਡਜ਼ੀ ਸਕੂਲ ਰੂਪਨਗਰ 'ਚ ਮਨਾਇਆ ਤੀਜ ਦਾ ਤਿਉਹਾਰ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਬੇਲਾ ਚੌਾਕ ਨੇੜੇ ਸਥਿਤ ਕਿਡਜ਼ੀ ਸਕੂਲ ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਡੇ-ਕੇਅਰ ਦੇ ਬੱਚਿਆਂ ਤੋਂ ਲੈ ਕੇ ਪ੍ਰਾਇਮਰੀ ਵਿੰਗ ਤੱਕ ਦੇ ਬੱਚਿਆਂ ਵਿਚ ਤੀਜ ਪ੍ਰਤੀ ਭਾਰੀ ...

ਪੂਰੀ ਖ਼ਬਰ »

ਬੱਸ ਡਰਾਈਵਰ ਨੇ ਲੜਕੀ ਦਾ ਡਿੱਗਿਆ ਮੋਬਾਈਲ ਮੋੜ ਕੇ ਇਮਾਨਦਾਰੀ ਦਾ ਸਬੂਤ ਦਿੱਤਾ

ਮੋਰਿੰਡਾ, 13 ਅਗਸਤ (ਪਿ੍ਤਪਾਲ ਸਿੰਘ)-ਆਰੀਆ ਮਾਡਲ ਸਕੂਲ ਦੇ ਬੱਸ ਡਰਾਈਵਰ ਵਲੋਂ ਇਕ ਲੜਕੀ ਦਾ ਗੁੰਮ ਹੋਇਆ ਕੀਮਤੀ ਮੋਬਾਈਲ ਵਾਪਸ ਮੋੜ ਕੇ ਇਮਾਨਦਾਰੀ ਜਿੰਦਾ ਰਹਿਣ ਦਾ ਸਬੂਤ ਦਿੱਤਾ ਹੈ | ਇਸ ਸਬੰਧੀ ਪਿੰਡ ਅਰਨੋਲੀ ਨਿਵਾਸੀ ਸਰਨਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਨੇ ...

ਪੂਰੀ ਖ਼ਬਰ »

ਨਹਿਰੂ ਸਟੇਡੀਅਮ ਵਿਖੇ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ

ਰੂਪਨਗਰ, 13 ਅਗਸਤ (ਮਨਜਿੰਦਰ ਸਿੰਘ ਚੱਕਲ)-ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇੱਥੇ ਨਹਿਰੂ ਸਟੇਡੀਅਮ ਵਿਖੇ 15 ਅਗਸਤ ਸਬੰਧੀ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਤੋਂ ਸਲਾਮੀ ਲਈ¢ ਸਮੁੱਚੀ ਪਰੇਡ ਦੀ ਅਗਵਾਈ ਗੁਰਵਿੰਦਰ ਸਿੰਘ ਡੀ. ਐਸ. ...

ਪੂਰੀ ਖ਼ਬਰ »

ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਮੂਹਰੇ ਰੈਲੀ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਪੰਜਾਬ ਸੀਟੂ ਵਲੋਂ ਆਪਣੀਆਂ ਭਖਵੀਂਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਮੰਗ ਪੱਤਰ ਸਿਵਲ ਸਰਜਨ ਰੂਪਨਗਰ ਨੂੰ ਰੋਹ ਭਰਪੂਰ ਰੈਲੀ ਕਰਕੇ ਦਿੱਤਾ ਗਿਆ | ਇਸ ਰੈਲੀ ਅਤੇ ਮੁਜ਼ਾਹਰੇ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਆਗੂਆਂ ਅਤੇ ਵਰਕਰਾਂ ਦੀ ਹੋ ਰਹੀ ਇਕੱਤਰਤਾ ਸਬੰਧੀ ਮੀਟਿੰਗ

ਘਨੌਲੀ, 13 ਅਗਸਤ (ਜਸਵੀਰ ਸਿੰਘ ਸੈਣੀ)-ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਸਾਰੇ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ 16 ਅਗਸਤ ਨੂੰ ਸਵੇਰੇ 10.30 ਵਜੇ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋ ਰਹੀ ਹੈ | ਇਸ ਸਬੰਧੀ ਘਨੌਲੀ ਵਿਖੇ ਹੋਈ ਅਕਾਲੀ ਆਗੂਆਂ ਦੀ ਮੀਟਿੰਗ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਵਲੋਂ ਮਹਾਰਾਜਾ ਬ੍ਰਹਮਾ ਨੰਦ ਭੂਰੀ ਵਾਲੇ ਟਰੱਸਟ ਨੂੰ 5 ਲੱਖ ਦੀ ਗ੍ਰਾਂਟ ਦਿੱਤੀ

ਢੇਰ, 13 ਅਗਸਤ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਮਹਾਰਾਜਾ ਬ੍ਰਹਮਾ ਨੰਦ ਭੂਰੀ ਵਾਲੇ ਟਰੱਸਟ ਨੂੰ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ, ਜਿਸ ਦਾ ਚੈੱਕ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈ ਵਲੋਂ ਸੰਤ ਆਤਮਾ ਨੰਦ ਭੂਰੀ ...

ਪੂਰੀ ਖ਼ਬਰ »

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ.ਐਸ.ਨਿੱਕੁੂਵਾਲ, ਕਰਨੈਲ ਸਿੰਘ)-ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਮੋਹਨ ਸਿੰਘ ਕੈਂਥ ਨੇ ਏਜੰਡਾ ਪੇਸ਼ ਕੀਤਾ | ਸਭ ...

ਪੂਰੀ ਖ਼ਬਰ »

ਜ਼ਿਲ੍ਹਾ ਨੰਬਰਦਾਰਾਂ ਯੂਨੀਅਨ ਦੀ ਮਹੀਨਾਵਾਰ ਇਕੱਤਰਤਾ ਮੰਗਾਂ ਨਾ ਮੰਨਣ 'ਤੇ ਸਖ਼ਤ ਸੰਘਰਸ਼ ਦੀ ਧਮਕੀ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਨੰਬਰਦਾਰ ਯੂਨੀਅਨ ਰਜਿ. 643 ਦੀ ਇਕੱਤਰਤਾ ਐਡਵੋਕੇਟ ਪਾਲ ਸਿੰਘ ਕੱਟਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਹੋਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਨ੍ਹਾਂ ...

ਪੂਰੀ ਖ਼ਬਰ »

ਕੰਧ ਤੋੜ ਕੇ ਅੱਠ ਲੱਖ ਰੁਪਏ ਦਾ ਸੋਨਾ ਤੇ 5 ਹਜ਼ਾਰ ਦੀ ਨਕਦੀ ਚੋਰੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸ਼ਹਿਰ ਦੇ ਮੇਨ ਬਾਜ਼ਾਰ 'ਚ ਇੱਕ ਸੁਨਿਆਰੇ ਦੀ ਦੁਕਾਨ 'ਤੇ ਚੋਰਾਂ ਨੇ ਪਿਛਲੀ ਕੰਧ ਤੋੜ ਕੇ ਅੱਠ ਲੱਖ ਰੁਪਏ ਦਾ ਸੋਨਾ ਤੇ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਦੁਕਾਨ ਮਾਲਕ ਚਮਨ ਲਾਲ ਵਰਮਾ ਨੇ ਦੱਸਿਆ ਕਿ ਬੀਤੀ ਰਾਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX