ਤਾਜਾ ਖ਼ਬਰਾਂ


ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  6 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ...
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  21 minutes ago
ਹੰਡਿਆਇਆ, 14 ਦਸੰਬਰ (ਗੁਰਜੀਤ ਸਿੰਘ ਖੁੱਡੀ)- ਪਿਛਲੇ ਦੋ ਦਿਨ ਲਗਾਤਾਰ ਪਏ ਮੀਂਹ ਦੇ ਚੱਲਦਿਆਂ ਹੰਡਿਆਇਆ ਮਾਈਨਰ ਰਜਵਾਹੇ 'ਚ ਪਾੜ ਪੈਣ ਕਾਰਨ ਪਿੰਡ ਹੰਡਿਆਇਆ ਦਿਹਾਤੀ ਅਤੇ ਪਿੰਡ ਖੁੱਡੀ ਖ਼ੁਰਦ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  38 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਮਨਾਇਆ ਜਾ ਰਿਹਾ ਹੈ, ਜਿਸ 'ਚ...
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  49 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਕਾਲੀ ਆਗੂਆਂ ਵੱਲੋਂ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਅਕਾਲੀ ਦਲ ਬਾਦਲ...
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਵੈਸਟ ਇੰਡੀਜ਼ ਦੇ ਖ਼ਿਲਾਫ਼ 15 ਦਸੰਬਰ ਤੋਂ ਸ਼ੁਰੂ ਹੋ ਰਹੀ ਇਕ ਦਿਨਾਂ ਸੀਰੀਜ਼ ਦੇ ਲਈ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ...
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  about 1 hour ago
ਟੱਲੇਵਾਲ, 14 ਦਸੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦੇ 27 ਵਰ੍ਹਿਆਂ ਦੇ ਕਮਲ ਸੇਖੋਂ ਉਰਫ ਕਾਲੂ ਭੋਤਨਾ ਦੀ ਕੈਨੇਡਾ ਦੇ ਅਲਬਰਟਾ ਦੀ ਡਰੈਗਨ ਵੈਲੀ ...
ਮਹਾਰਾਸ਼ਟਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਮੁੰਬਈ, 14 ਦਸੰਬਰ- ਮਹਾਰਾਸ਼ਟਰ ਦੇ ਪਾਲਘਰ 'ਚ ਅੱਜ ਸਵੇਰੇ 5:22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ...
ਨੇਪਾਲ 'ਚ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 14 ਦਸੰਬਰ- ਦੱਖਣੀ ਨੇਪਾਲ ਦੇ ਧਨੁਸ਼ਾ ਜ਼ਿਲ੍ਹੇ 'ਚ ਬੀਤੀ ਰਾਤ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਿਸ 'ਚ 1 ਪੁਲਿਸ ਅਫ਼ਸਰ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਹੋਈ ਬਰਫ਼ਬਾਰੀ
. . .  about 2 hours ago
ਸ੍ਰੀਨਗਰ, 14 ਦਸੰਬਰ- ਜੰਮੂ-ਕਸ਼ਮੀਰ ਦੇ ਡੋਡਾ ਦੇ ਉੱਪਰਲੇ ਹਿੱਸਿਆ 'ਚ ਬਰਫ਼ਬਾਰੀ ਹੋਈ ....
ਦਿੱਲੀ : ਲਕੜੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  42 minutes ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਦੀ ਅਨਾਜ ਮੰਡੀ ਤੋਂ ਬਾਅਦ ਹੁਣ ਮੁੰਡਕਾ ਇਲਾਕੇ 'ਚ ਇਕ ਲਕੜੀ ਦੇ ਗੋਦਾਮ 'ਚ ਭਿਆਨਕ ....
ਅੱਜ ਦਾ ਵਿਚਾਰ
. . .  about 2 hours ago
ਕੰਡਿਆਲੀ ਤਾਰ ਤੋਂ ਮਿਲੀ 15 ਕਰੋੜ ਦੀ ਹੈਰੋਇਨ
. . .  1 day ago
ਖੇਮਕਰਨ ,13 ਦਸੰਬਰ (ਰਾਕੇਸ਼ ਬਿੱਲਾ)-ਬੀ ਐੱਸ ਐੱਫ ਦੀ 116 ਬਟਾਲੀਅਨ ਤੇ ਨਾਰਕੋਟਿਕ ਸੈੱਲ ਤਰਨਤਾਰਨ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਸੀਮਾ ਚੌਕੀ ਝੁੱਗੀਆਂ ਨੂਰ ਮੁਹੰਮਦ ਅਧੀਨ ਕੰਡਿਆਲੀ ਤਾਰ ਤੋਂ ਪਾਰ ਸਰਚ ਦੌਰਾਨ ਪਾਕਿਸਤਾਨੀ ...
ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  1 day ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਨੂੰ ਲੈ ਕੇ ਹੁਣ ਤੱਕ ਛੱਤੀਸਗੜ੍ਹ, ਕੇਰਲ, ਪੰਜਾਬ , ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਲਾਗੂ ਨਹੀਂ ਕਰਨਗੇ ਪਰੰਤੂ ਰਿਪੋਰਟਾਂ...
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  1 day ago
ਕਰਤਾਰਪੁਰ ਲਾਂਘਾ, 13 ਦਸੰਬਰ (ਡਾ.ਕਾਹਲੋਂ, ਪੁਰੇਵਾਲ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ...
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  1 day ago
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  1 day ago
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  1 day ago
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  1 day ago
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  1 day ago
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  1 day ago
ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਕਾਬੂ
. . .  1 day ago
ਦਿੱਲੀ : ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਅਦਾਲਤ ਨੇ ਰਤੁਲ ਪੁਰੀ ਦੀ ਜ਼ਮਾਨਤ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਕਾਂਗਰਸੀ ਨੇਤਾ ਜੈ ਰਾਮ ਰਮੇਸ਼
. . .  1 day ago
ਜੰਮੂ-ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ 'ਚ ਕੀਤੀ ਦਾਇਰ
. . .  about 2 hours ago
ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਹਾਈਕਮਾਂਡ ਤੇ ਕੈਪਟਨ ਨੂੰ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਅਧਿਕਾਰ : ਤ੍ਰਿਪਤ ਬਾਜਵਾ
. . .  1 day ago
ਦਿੱਲੀ ਹਾਈਕੋਰਟ ਨੇ ਜੇ.ਐਨ.ਯੂ ਦੇ ਵਿਦਿਆਰਥੀਆਂ ਦਾ ਮੰਗਿਆ ਵੇਰਵਾ
. . .  1 day ago
ਮਾਜਰੀ ਪੁਲਿਸ ਨੇ ਫੜੀ ਖੇਰ ਲੱਕੜ ਦੀ ਭਰੀ ਦਸ ਚੱਕੀ ਗੱਡੀ
. . .  1 day ago
'ਰੇਪ ਇਨ ਇੰਡੀਆ' ਵਾਲੀ ਟਿੱਪਣੀ ਦੇ ਲਈ ਰਾਹੁਲ ਗਾਂਧੀ ਨੇ ਮਾਫ਼ੀ ਮੰਗਣ ਤੋਂ ਕੀਤਾ ਸਾਫ਼ ਇਨਕਾਰ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ
. . .  1 day ago
ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਹੋਈ ਮੌਤ, ਪਤੀ ਸਮੇਤ ਤਿੰਨ ਵਿਰੁੱਧ ਪਰਚਾ ਦਰਜ
. . .  1 day ago
ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਦੇ ਲਈ ਮੁਲਤਵੀ
. . .  1 day ago
ਸਬਰੀਮਾਲਾ ਮੰਦਰ ਮਾਮਲੇ ਦੇ ਸੰਬੰਧ 'ਚ ਸਮੀਖਿਆ ਪਟੀਸ਼ਨ 'ਤੇ ਹੋਵੇਗੀ ਸੁਣਵਾਈ : ਸੁਪਰੀਮ ਕੋਰਟ
. . .  1 day ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਸੁਪਰੀਮ ਕੋਰਟ ਨੇ ਚੋਣ ਆਯੋਗ ਨੂੰ ਜਾਰੀ ਕੀਤਾ ਨੋਟਿਸ
. . .  1 day ago
ਸ਼੍ਰੀ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ ਹਿੰਦੂ ਯਾਤਰੀਆਂ ਦਾ ਜਥਾ ਪਾਕਿਸਤਾਨ ਰਵਾਨਾ
. . .  1 day ago
ਬ੍ਰਿਟੇਨ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਬੌਰਿਸ ਜਾਨਸਨ ਨੂੰ ਦਿੱਤੀ ਵਧਾਈ
. . .  1 day ago
ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ
. . .  about 1 hour ago
ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
. . .  about 1 hour ago
ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤ
. . .  about 1 hour ago
ਅਕਾਲੀ ਆਗੂਆਂ ਨੇ ਦੂਸਰੇ ਦਿਨ ਵੀ ਕੀਤੀ ਸੇਵਾ
. . .  about 1 hour ago
ਉੱਤਰਾਖੰਡ : ਬਾਰੀ ਬਰਫ਼ਬਾਰੀ ਕਾਰਨ ਗੰਗੋਤਰੀ-ਜਮਨੋਤਰੀ ਹਾਈਵੇ ਬੰਦ
. . .  about 1 hour ago
ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ 18 ਸਾਲਾਂ ਨੌਜਵਾਨ ਦਾ ਕਤਲ
. . .  about 1 hour ago
ਨਿਰਭੈਆ ਮਾਮਲਾ : ਪਟਿਆਲਾ ਹਾਊਸ ਕੋਰਟ 'ਚ 18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 1 hour ago
ਰਾਸ਼ਟਰਪਤੀ ਨੇ 2001 'ਚ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  25 minutes ago
ਜੇਰੇਮੀ ਕੋਰਬੀਨ ਨੇ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ
. . .  36 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਪਟਿਆਲਾ

ਪਟਿਆਲਾ 'ਚ ਵੱਖ-ਵੱਖ ਥਾੲੀਂ ਦਲਿਤ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ

ਗੁਰੂ ਰਵਿਦਾਸ ਦਾ ਮੰਦਰ ਢਾਹੁਣ ਵਿਰੁੱਧ ਬੰਦ ਦੇ ਸੱਦੇ ਨੂੰ ਪਟਿਆਲਾ ਸ਼ਹਿਰ 'ਚ ਰਲਵਾਂ-ਮਿਲਵਾਂ ਹੰੁਗਾਰਾ
ਵੱਖ-ਵੱਖ ਜਥੇਬੰਦੀਆਂ ਨੇ ਸ਼ਹਿਰ 'ਚ ਰੋਸ ਮਾਰਚ ਕਰਕੇ ਕਰਵਾਏ ਬਾਜ਼ਾਰ ਬੰਦ
ਡਿਊਟੀ ਮੈਜਿਸਟਰੇਟ ਨੂੰ ਸੌ ਾਪਿਆ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ
ਪਟਿਆਲਾ, 13 ਅਗਸਤ (ਪਰਗਟ ਸਿੰਘ ਬਲਬੇੜ•ਾ, ਧਰਮਿੰਦਰ ਸਿੰਘ ਸਿੱਧੂ)-ਅੱਜ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਤੇ ਭਾਰਤ ਬੰਦ ਦੇ ਸੱਦੇ 'ਤੇ ਕੇਂਦਰ ਸਰਕਾਰ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਸਾਂਝੇ ਤੌਰ 'ਤੇ ਆਪੋ ਆਪਣੇ ਸੰਗਠਨਾਂ ਰਾਹੀਂ ਸਮੂਹਿਕ ਰੂਪ 'ਚ ਸ਼ਮੂਲੀਅਤ ਕੀਤੀ ਗਈ | ਇਨ•੍ਹਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਬੱਸ ਅੱਡਾ ਚੌਾਕ ਵਿਖੇ ਪ੍ਰਦਰਸ਼ਨ ਕਰਦਿਆਂ ਰੋਸ ਮਾਰਚ ਕਰਦੇ ਹੋਏ ਸ਼ਹਿਰ ਦੇ ਬਾਜ਼ਾਰ ਬੰਦ ਕਰਵਾਏ ਤੇ ਖੰਡਾ ਚੌਾਕ ਤੋਂ ਮਿੰਨੀ ਸਕੱਤਰੇਤ ਚੌਾਕ ਤੱਕ ਰੋਸ ਮਾਰਚ ਕੀਤਾ | ਜਥੇਬੰਦੀਆਂ ਨੇ ਡਿਊਟੀ ਮੈਜਿਸਟਰੇਟ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਾਪਿਆ | ਸ਼ਹਿਰ 'ਚ ਜਿੱਥੇ ਬਾਜ਼ਾਰ ਕਾਫ਼ੀ ਹੱਦ ਤੱਕ ਬੰਦ ਰਹੇ, ਉੱਥੇ ਹੀ ਵਿੱਦਿਅਕ ਅਦਾਰੇ ਤੇ ਹੋਰ ਸਰਕਾਰੀ ਦਫ਼ਤਰ ਆਮ ਵਾਂਗ ਖੁੱਲੇ• ਰਹੇ | ਵੱਖ-ਵੱਖ ਜਥੇਬੰਦੀਆਂ ਵਲੋਂ ਕੁਝ ਸਮਾਂ ਬੱਸ ਅੱਡੇ ਦਾ ਮੇਨ ਗੇਟ ਕੂੜੇ ਦੀਆਂ ਟਰਾਲੀਆਂ ਲਗਾ ਕੇ ਬੰਦ ਰੱਖਿਆ ਗਿਆ ਜਿਸ ਨਾਲ ਮੁਸਾਫ਼ਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਬੰਦ ਦੇ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਦੇ ਪ੍ਰਾਚੀਨ ਤੁਗਲਕਾਬਾਦ ਵਾਲੇ ਮੰਦਿਰ ਨੂੰ ਢਾਹੁਣ ਲਈ ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ ਦਿੱਲੀ ਵਿਕਾਸ ਅਥਾਰਿਟੀ (ਡੀ.ਡੀ.ਏ) ਤੇ ਸ਼ਹਿਰੀ ਵਿਕਾਸ ਵਿਭਾਗ ਕੇਂਦਰ ਤੇ ਸੁਪਰੀਮ ਕੋਰਟ ਆਫ਼ ਇੰਡੀਆ ਰਾਹੀਂ ਇਸ ਇਤਿਹਾਸਕ ਮੰਦਿਰ ਨੂੰ ਢਹਿ ਢੇਰੀ ਕਰਕੇ ਖ਼ਤਮ ਕਰ ਦਿੱਤਾ ਗਿਆ ਹੈ ਜੋ ਕਿ ਨਿੰਦਣਯੋਗ ਹੈ | ਉਨ•੍ਹਾਂ ਕਿਹਾ ਕਿ ਜਦੋਂ ਤੱਕ ਮੰਦਿਰ ਦੀ ਉਸਾਰੀ ਲਈ ਕੇਂਦਰ ਸਰਕਾਰ ਸਹਿਮਤ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਤਰੀਕੇ ਨਾਲ ਸ਼ਾਂਤਮਈ ਰੋਸ ਪ੍ਰਦਰਸ਼ਨਾਂ ਨੂੰ ਜਾਰੀ ਰੱਖਿਆ ਜਾਵੇਗਾ | ਪੰਜਾਬ ਬੰਦ ਦੇ ਦਲਿਤ ਭਾਈਚਾਰੇ ਦੇ ਇਸ ਸੱਦੇ ਨੂੰ ਹੋਰਨਾਂ ਧਾਰਮਿਕ ਜਥੇਬੰਦੀਆਂ ਵਲੋਂ ਵੀ ਹਮਾਇਤ ਕੀਤੀ ਗਈ | ਇਸ ਮੌਕੇ ਪਰਮਜੀਤ ਸਿੰਘ ਕੈਂਥ, ਡਾ. ਜਤਿੰਦਰ ਸਿੰਘ ਮੱਟੂ, ਇੰਜ: ਜੱਸਲ, ਬਾਬੂ ਕਬੀਰ ਦਾਸ, ਅਸ਼ੋਕ ਕੁਮਾਰ ਅਹੀਰ, ਅਵਤਾਰ ਸਿੰਘ ਕੈਂਥ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ੍ਰਧਾਨ ਸੋਨੂੰ ਸੰਗਰ, ਨਰੇਸ਼ ਬੋਬੀ, ਸ਼ਾਰਦਾ ਦੇਵੀ, ਕੌਾਸਲਰ ਗੁਰਸੇਵਕ ਝਿੱਲ, ਕੌਾਸਲਰ ਰਵਿੰਦਰ ਟੋਨੀ, ਕੌਾਸਲਰ ਸ਼ੰਮੀ, ਕੌਾਸਲਰ ਸੁਖਵਿੰਦਰ, ਕੌਾਸਲਰ ਕਮਲੇਸ਼ ਕੁਮਾਰੀ, ਮੰਗ ਕਲਿਆਣ, ਰਾਮ ਕ੍ਰਿਸ਼ਨ, ਰਾਮ ਲਾਲ, ਮਲਾਗਰ ਸਿੰਘ, ਵੀਰ ਲਵਲੀ ਅਛੂਤ, ਅਰੁਣ ਧਾਲੀਵਾਲ, ਵਿਜੇ ਕੇਸਲਾ ਟਿੰਕੂ, ਇੰਜ: ਕਰਮ ਸਿੰਘ, ਡਾ. ਰਾਜੇਸ਼ ਬੱਧਣ, ਕੁਲਵੰਤ ਸਿੰਘ ਨਾਭਾ, ਸਰਬਜੀਤ ਸਿੰਘ ਸਿੱਧੂ, ਡਾ. ਗਿਆਨ ਸਿੰਘ, ਬਲਬੀਰ ਸਿੰਘ, ਜਤਿੰਦਰ ਧਾਲੀਵਾਲ, ਡਾ. ਹਰਪਾਲ ਸਿੰਘ, ਇੰਜ: ਐਮ.ਐਸ. ਕੱਜਲ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ |
ਦਲਿਤ ਭਾਈਚਾਰੇ ਵਲੋਂ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ
ਪਟਿਆਲਾ, (ਕੁਲਵੀਰ ਸਿੰਘ ਧਾਲੀਵਾਲ)-ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਗੁਰੂ ਰਵਿਦਾਸ ਦੇ ਧਾਰਮਿਕ ਸਥਾਨ ਨੂੰ ਢਾਹੇ ਜਾਣ ਦੇ ਵਿਰੋਧ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੀ ਅਗਵਾਈ 'ਚ ਦਲਿਤ ਭਾਈਚਾਰੇ ਤੇ ਹੋਰ ਜਥੇਬੰਦੀਆਂ ਵਲੋਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਕੇਂਦਰ ਸਰਕਾਰ ਿਖ਼ਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਸਵੇਰੇ 8 ਵਜੇ ਸਮੁੱਚੇ ਵਰਗਾਂ ਦੇ ਕਰਮਚਾਰੀ ਪ੍ਰੀਖਿਆ ਸ਼ਾਖਾ ਨਜ਼ਦੀਕ ਇਕੱਠੇ ਹੋਏ ਜਿਨ੍ਹਾਂ ਇਕ ਕਾਫ਼ਲੇ ਦੇ ਰੂਪ 'ਚ ਯੂਨੀਵਰਸਿਟੀ ਦੇ ਮੇਨ ਗੇਟ ਬੰਦ ਕਰਕੇ ਸਰਕਾਰ ਦੇ ਇਸ ਫ਼ੈਸਲੇ ਿਖ਼ਲਾਫ਼ ਨਾਅਰੇਬਾਜ਼ੀ ਤੇ ਤਕਰੀਰਾਂ ਕੀਤੀਆਂ | 11 ਵਜੇ ਇਹ ਰੋਸ ਪ੍ਰਦਰਸ਼ਨ ਅਤੇ ਧਰਨਾ ਖ਼ਤਮ ਹੋਣ ਉਪਰੰਤ ਯੂਨੀਵਰਸਿਟੀ ਦਾ ਮੁੱਖ ਗੇਟ ਖੋਲਿਆ ਗਿਆ | ਇਸ ਮੌਕੇ ਡਾ. ਜਤਿੰਦਰ ਸਿੰਘ ਮੱਟੂ, ਡਾ. ਗਿਆਨ ਸਿੰਘ, ਡਾ. ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਸਾਡੇ ਸੰਤਾਂ ਮਹਾਂਪੁਰਸ਼ਾਂ ਦੇ ਪਾਵਨ ਅਸਥਾਨਾਂ ਨੂੰ ਤਹਿਸ ਨਹਿਸ ਕਰਕੇ ਸਾਡੀ ਸਮੁੱਚੀ ਕੌਮ ਦੀਆਂ ਭਾਵਨਾਵਾਂ ਨੂੰ ਦਰੜਿਆ ਗਿਆ ਹੈ | ਇਸ ਮੌਕੇ ਆਊਟ ਸੋਰਸਿਜ ਕਰਮਚਾਰੀ ਯੂਨੀਅਨ ਪ੍ਰਧਾਨ ਜਤਿੰਦਰ ਧਾਲੀਵਾਲ, ਗੁਰਿੰਦਰਪਾਲ ਸਿੰਘ ਬੱਬੀ, ਸੰਦੀਪ ਕੁਮਾਰ, ਬਲਬੀਰ ਸਿੰਘ, ਡਾ. ਗੁਰਜੰਟ ਸਿੰਘ, ਸੁਪਰਡੈਂਟ ਜਸਵੰਤ ਸਿੰਘ, ਡਾ. ਸੁਖਚੈਨ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਬਾਟਨੀ ਵਿਭਾਗ, ਵਿਕਰਮ ਸਿੰਘ, ਰਾਜ ਕੁਮਾਰ ਰਾਜੂ, ਰਾਜੇਸ਼ ਕੁਮਾਰ, ਪਰਮਜੀਤ ਸਿੰਘ ਢਿੱਲੋਂ, ਡਾ. ਸੁਖਚੈਨ ਸਿੰਘ, ਗੁਰਮੀਤ ਬਡਲਾਨ, ਇਕਬਾਲ ਮੀਰ, ਅਸਿਸਟੈਂਟ ਪ੍ਰੋ: ਸਰਬਵੀਰ ਸਿੰਘ, ਰਵੀ ਕੁਮਾਰ ਆਦਿ ਹਾਜ਼ਰ ਸਨ |
ਗੁਰੂ ਰਵਿਦਾਸ ਮੰਦਰ ਢਾਹੁਣ ਦੇ ਮੁੱਦੇ 'ਤੇ ਰਾਜਪੁਰਾ ਰਿਹਾ ਪੂਰਨ ਬੰਦ
ਰਾਜਪੁਰਾ, (ਜੀ.ਪੀ. ਸਿੰਘ, ਰਣਜੀਤ ਸਿੰਘ)-ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਮੁੱਦੇ 'ਤੇ ਸੰਤਾਂ, ਮਹਾਂਪੁਰਖਾਂ ਤੇ ਧਾਰਮਿਕ ਆਗੂਆਂ ਦੇ ਸੱਦੇ 'ਤੇ ਅੱਜ ਰਾਜਪੁਰਾ ਬੰਦ ਦੌਰਾਨ ਬਜਾਰ, ਸਕੂਲ, ਕਾਲਜ ਬੰਦ ਰਹੇ ਤੇ ਕਾਂਗਰਸ, ਬਸਪਾ, ਡਾ. ਅੰਬੇਡਕਰ ਵਾਲਮੀਕੀ ਨੌਜਵਾਨ ਸਭਾ, ਨਗਰ ਕੌਾਸਲ ਸਫ਼ਾਈ ਮਜ਼ਦੂਰ ਯੂਨੀਅਨ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਆਗੂਆਂ ਨੇ ਸ਼ਹਿਰ ਵਿਚ ਕੇਂਦਰ ਦੀ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਕਾਂਗਰਸੀਆਂ ਨੇ ਪੰਜਾਬ ਕਾਂਗਰਸ ਕਮੇਟੀ ਮੈਂਬਰ ਨਿਰਭੈ ਸਿੰਘ ਮਿਲਟੀ ਦੀ ਅਗਵਾਈ 'ਚ ਸਥਾਨਕ ਟਾਹਲੀ ਵਾਲਾ ਚੌਾਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਦਲਿਤ ਵਰਗ ਨਾਲ ਹੋਣ ਵਾਲੇ ਕਿਸੇ ਧੱਕੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੀ ਹੈ | ਇਸ ਮੌਕੇ ਨਗਰ ਕੌਾਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਸਰਬਜੀਤ ਸਿੰਘ ਮਾਣਕਪੁਰ, ਸੇਵਾ ਸਿੰਘ ਚੱਕ, ਰਾਮ ਸਰਨ ਸਮੇਤ ਸੈਂਕੜੇ ਕਾਂਗਰਸੀ ਆਗੂ ਹਾਜਰ ਸਨ | ਇਸੇ ਤਰ੍ਹਾਂ ਰਵਿਦਾਸ ਭਾਈਚਾਰਾ ਤੇ ਵਾਲਮੀਕਿ ਭਾਈਚਾਰੇ ਵਲੋਂ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿਚ ਮਾਰਚ ਕਰਕੇ ਕੇਂਦਰ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਰੀ ਕੀਤੀ ਗਈ | ਇਸੇ ਦੌਰਾਨ ਸਥਾਨਕ ਨਗਰ ਕੌਾਸਲ ਦੇ ਦਫ਼ਤਰ ਵਿਖੇ ਡਾ. ਅੰਬੇਡਕਰ ਵਾਲਮੀਕਿ ਨੌਜਵਾਨ ਦੇ ਕੌਮੀ ਪ੍ਰਧਾਨ ਹੰਸ ਰਾਜ ਅਤੇ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ ਦੀ ਸਾਂਝੀ ਅਗਵਾਈ ਵਿਚ ਸੈਂਕੜੇ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਥਾਨਕ ਆਈ.ਟੀ.ਆਈ. ਚੌਾਕ ਵਿਖੇ ਐਸ.ਡੀ.ਐਮ. ਰਜਨੀਸ਼ ਅਰੋੜਾ ਨੂੰ ਇਕ ਮੰਗ ਪੱਤਰ ਦਿੱਤਾ | ਇਸੇ ਤਰ੍ਹਾਂ ਨਗਰ ਕੌਾਸਲ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦੀ ਅਗਵਾਈ ਵਿਚ ਕਰਮਚਾਰੀਆਂ ਨੇ ਕੇਂਦਰ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪਵਨ ਪਿੰਕਾ, ਅਨਿਲ ਟੰਨੀ, ਰਾਮ ਸਰਨ, ਦਲਬੀਰ ਸਿੰਘ ਸੱਗੂ, ਮਨਪ੍ਰੀਤ ਸਿੰਘ ਲੱਕੀ, ਨਰਿੰਦਰ ਸੋਨੀ, ਮਲਕੀਤ ਸਿੰਘ ਉਪੱਲਹੇੜੀ, ਬਲਦੀਪ ਸਿੰਘ ਬੱਲੂ, ਹਰਕੇਸ਼ ਕੌਰ, ਸਾਹਿਬ ਸਿੰਘ ਨੈਣਾ, ਜੋਗਿੰਦਰ ਸਿੰਘ ਟਾਈਗਰ, ਕੁਲਵੰਤ ਸਿੰਘ ਸ਼ਾਮ ਨਗਰ, ਰਛਪਾਲ ਸਿੰਘ, ਸਤੀਸ਼ ਕੁਮਾਰ ਮੱਟੂ, ਦਰਸ਼ੀ ਕਾਂਤ, ਰੋਹਿਤ ਕੁਮਾਰ, ਦੇਵ ਕੁਮਾਰ, ਜਗਜੀਤ ਸਿੰਘ ਖਾਲਸਾ, ਪਰਮਜੀਤ ਮਾਹੀ, ਸੰਜੀਤ ਸਿੰਘ ਆਦਿ ਮੌਜੂਦ ਸਨ |
ਗੁਰੂ ਰਵਿਦਾਸ ਮੰਦਰ ਢਾਹੁਣ ਵਿਰੁੱਧ ਦੇਵੀਗੜ੍ਹ 'ਚ ਰੋਸ ਮਾਰਚ ਤੇ ਦੁਕਾਨਾਂ ਬੰਦ
ਦੇਵੀਗੜ੍ਹ, (ਮੁਖ਼ਤਿਆਰ ਸਿੰਘ ਨੌਗਾਵਾਂ)-ਪਿਛਲੇ ਦਿਨੀਂ ਦਿੱਲੀ ਵਿਖੇ ਗੁਰੂ ਰਵਿਦਾਸ ਦੇ ਮੰਦਿਰ ਨੂੰ ਢਾਹੁਣ ਦੇ ਵਿਰੁੱਧ ਰਵਿਦਾਸ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅੱਜ ਦਿੱਤੇ ਗਏ ਬੰਦ ਦੌਰਾਨ ਬਲਦੇਵ ਸਿੰਘ ਭੰਬੂਆਂ ਤੇ ਰਣਧੀਰ ਸਿੰਘ ਰੌਹੜ ਦੀ ਅਗਵਾਈ ਹੇਠ ਸੈਂਕੜੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕਸਬਾ ਦੇਵੀਗੜ੍ਹ 'ਚ ਦੁਕਾਨਾਂ ਬੰਦ ਕਰਵਾਈਆਂ ਤੇ ਰੋਸ ਮਾਰਚ ਕੱਢਿਆ | ਇਸ ਮੌਕੇ ਬਲਦੇਵ ਭੰਬੂਆਂ ਤੇ ਰਣਧੀਰ ਰੋਹੜ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਗੁਰੂ ਰਵਿਦਾਸ ਦੇ ਸੈਂਕੜੇ ਸਾਲ ਪੁਰਾਣੇ ਮੰਦਿਰ ਨੂੰ ਢਾਅ ਕੇ ਰਵਿਦਾਸ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਇਸ ਮੌਕੇ ਇੰਦਰਜੀਤ ਸਿੰਘ ਬਹਿਰੂ, ਡਾ: ਸੁਰਿੰਦਰ ਸਿੰਘ ਮਾਲੀਮਾਜਰਾ, ਜਸਵੀਰ ਸਿੰਘ, ਗੁਰਮੀਤ ਸਿੰਘ ਸਰਪੰਚ ਬੂੜੇਮਾਜਰਾ, ਰਾਮ ਕੁਮਾਰ ਰੌਹੜ, ਲੱਡਾ ਰਾਮ, ਮੱਗਰ ਸਿੰਘ ਰਾਮ ਨਗਰ ਚੂੰਨੀਵਾਲਾ, ਬਲਰਾਜ ਸਿੰਘ ਦੇਵੀਗੜ੍ਹ, ਕਰਮਾ ਹਸਨਪੁਰ ਆਦਿ ਹਾਜਰ ਸਨ |
ਸਮਾਣਾ ਬੰਦ ਦੌਰਾਨ ਜਬਰਦਸਤੀ ਦੁਕਾਨਾਂ, ਬੈਂਕ ਤੇ ਸਕੂਲ ਬੰਦ ਕਰਵਾਏ
ਸਮਾਣਾ, (ਸਾਹਿਬ ਸਿੰਘ)-ਦਿੱਲੀ ਵਿਚ 'ਗੁਰੂ ਰਵਿਦਾਸ ਮੰਦਿਰ' ਤੋੜੇ ਜਾਣ ਵਿਰੱੁਧ ਕੀਤੇ ਸਮਾਣਾ ਬੰਦ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਜ਼ੋਰ-ਜਬਰਦਸਤੀ ਦਾ ਸਹਾਰਾ ਲੈਂਦਿਆਂ ਦੁਕਾਨਾਂ, ਬੈਂਕ ਤੇ ਸਕੂਲ ਬੰਦ ਕਰਵਾਏ | ਸ਼ਹਿਰ 'ਚ ਜ਼ਿਆਦਾਤਰ ਦੁਕਾਨਦਾਰਾਂ ਨੇ ਸਵੇਰ ਤੋਂ ਹੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸਨ | ਬੈਂਕਾਂ ਵਿਚ ਕੰਮ ਚੱਲ ਰਿਹਾ ਸੀ | ਕਈ ਡਾਕਟਰਾਂ ਤੇ ਜ਼ਰੂਰੀ ਸੇਵਾਵਾਂ ਦੁੱਧ, ਸਬਜ਼ੀਆਂ ਤੇ ਫਲ ਆਦਿ ਵਿਕ੍ਰੇਤਾਵਾਂ ਨੇ ਆਪਣੀ ਸਪਲਾਈ ਜਾਰੀ ਰੱਖੀ | ਕੁੱਝ ਸਮੇਂ ਬਾਅਦ ਕਰੀਬ 4 ਦਰਜਨ ਮੋਟਰਸਾਈਕਲਾਂ ਦਾ ਕਾਫ਼ਲਾ ਆਇਆ ਜਿਨ੍ਹਾਂ 'ਤੇ ਦੋ ਤੋਂ ਚਾਰ ਨੌਜਵਾਨ ਚੜ੍ਹੇ ਹੋਏ ਸਨ | ਉਨ੍ਹਾਂ ਨੇ ਡਾਂਗਾਂ ਵਿਚ ਝੰਡੇ ਪਾਏ ਹੋਏ ਸ | ਝੰਡਿਆਂ ਦੀ ਆੜ ਹੇਠ ਡਾਂਗਾਂ ਨਾਲ ਦੁਕਾਨਦਾਰਾਂ ਨੂੰ ਧਮਕਾਇਆ ਗਿਆ | ਇਕ ਸਮੋਸਿਆਂ ਦੀ ਦੁਕਾਨ 'ਤੇ ਹਮਲਾ ਕਰਕੇ ਉਸ ਦੀਆਂ ਕੁਰਸੀਆਂ ਤੋੜ ਦਿੱਤੀਆਂ | ਲੋਕਾਂ ਦਾ ਮੰਨਣਾ ਸੀ ਕਿ ਮੋਟਰਸਾਈਕਲ ਸਵਾਰਾਂ ਦੇ ਚਿਹਰਿਆਂ 'ਤੇ ਮੰਦਿਰ ਢਾਹੇ ਜਾਣ ਦਾ ਭੌਰਾ ਵੀ ਅਫ਼ਸੋਸ ਵੇਖਣ ਨੂੰ ਨਹੀਂ ਮਿਲ ਰਿਹਾ ਸੀ ਸਗੋਂ ਉਹ ਲੋਕਾਂ ਵਲੋਂ ਦਿੱਤੇ ਸਹਿਯੋਗ ਦਾ ਗਲਤ ਫ਼ਾਇਦਾ ਉਠਾ ਕੇ ਆਪਣੀ ਦਹਿਸ਼ਤ ਦਾ ਡੰਕਾ ਵਜਾ ਰਹੇ ਸਨ | ਪੁਲਿਸ ਵਲੋਂ ਵਾਰ-ਵਾਰ ਮਨਾਂ ਕਰਨ 'ਤੇ ਵੀ ਭੂਤਰੇ ਨੌਜਵਾਨਾਂ ਨੇ ਪੁਲਿਸ ਦੀ ਇਕ ਨਹੀਂ ਸੁਣੀ | ਉਹ ਖ਼ੁਦ ਹੀ ਪੁਲਿਸ ਅਫ਼ਸਰ ਅਤੇ ਮੈਜਿਸਟ੍ਰੇਟ ਦੀ ਭੂਮਿਕਾ ਨਿਭਾਉਂਦੇ ਵਿਖਾਈ ਦਿੱਤੇ |
ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਵਿਰੁੱਧ ਸਮਾਣਾ 'ਚ ਮੁਕੰਮਲ ਬੰਦ
ਸਮਾਣਾ-ਦਿੱਲੀ ਦੇ ਤੁਗ਼ਲਕਾਬਾਦ 'ਚ 'ਗੁਰੂ ਰਵਿਦਾਸ ਮੰਦਿਰ' ਤੋੜੇ ਜਾਣ ਦੇ ਵਿਰੋਧ 'ਚ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਸਮਾਣਾ ਸ਼ਹਿਰ ਮੁਕੰਮਲ ਰਿਹਾ | ਰਵਿਦਾਸ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ | ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਭਾਈਚਾਰੇ ਦੇ ਆਗੂ ਗੁਰਦੀਪ ਸਿੰਘ ਨੰਬਰਦਾਰ, ਭੀਮ ਸਿੰਘ ਕਾਦਰਾਬਾਦ, ਭਾਈ ਰਾਜ ਸਿੰਘ, ਡਾ. ਪ੍ਰਕਾਸ਼ ਸਿੰਘ, ਬੱਲੀ ਸਰਾਂਪੱਤੀ, ਪਰਮਿੰਦਰ ਸਿੰਘ, ਮੱਘਰ ਸਿੰਘ ਅਤੇ ਸੋਨੂੰ ਕਲਿਆਣ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਲਿਤ ਵਿਰੋਧੀ ਹੈ | ਇਸ ਮੌਕੇ ਭਾਰੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ | ਪੁਲਿਸ ਉਪ-ਕਪਤਾਨ ਸ. ਜਸਵੰਤ ਸਿੰਘ ਮਾਂਗਟ ਤੇ ਥਾਣਾ ਸ਼ਹਿਰੀ ਸਮਾਣਾ ਦੇ ਮੁਖੀ ਸਾਹਿਬ ਸਿੰਘ ਵਿਰਕ ਸ਼ਹਿਰ ਵਿਚ ਲਗਾਤਾਰ ਗਸ਼ਤ ਕਰਦੇ ਰਹੇ |
ਰਵਿਦਾਸ ਭਾਈਚਾਰੇ ਨੇ ਪਾਤੜਾਂ ਕਰਵਾਇਆ ਬੰਦ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ, ਗੁਰਵਿੰਦਰ ਸਿੰਘ ਬੱਤਰਾ)-ਹਲਕਾ ਸ਼ੁਤਰਾਣਾ ਦੀਆਂ ਕਈ ਜਥੇਬੰਦੀਆਂ ਵਲੋਂ ਦਿੱਲੀ 'ਚ ਗੁਰੂ ਰਵਿਦਾਸ ਮੰਦਿਰ ਢਾਏ ਜਾਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ 'ਤੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਪਾਤੜਾਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਤੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਨੰੂ ਬੰਦ ਕਰਵਾ ਦਿੱਤਾ | ਮਾਨ ਦਲ ਤੇ ਹੋਰ ਰਾਜਨੀਤਕ ਪਾਰਟੀਆਂ ਦੇ ਸਮਰਥਨ ਵਾਲੇ ਇਸ ਰੋਸ ਵਿਖਾਵੇ 'ਚ ਆਗੂਆਂ ਨੇ ਮੰਦਿਰ ਨੂੰ ਦੁਬਾਰਾ ਨਾ ਬਣਾਏ ਜਾਣ 'ਤੇ ਦਿੱਲੀ ਵੱਲ ਕੂਚ ਕਰਨ ਦੀ ਚਿਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ | ਇਸ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧਾਂ ਦੇ ਚੱਲਦਿਆਂ ਸ਼ਾਂਤੀ ਬਣੀ ਰਹੀ | ਰਵਿਦਾਸ ਭਾਈਚਾਰੇ ਵਲੋਂ ਤਹਿਸੀਲਦਾਰ ਸੰਧੂਰਾ ਸਿੰਘ ਨੂੰ ਭਾਰਤ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ ਗਿਆ | ਪਾਤੜਾਂ ਵਿਚ ਇਸ ਰੋਸ ਵਿਖਾਵੇ ਦੀ ਅਗਵਾਈ ਕਰਦਿਆਂ ਤਰਸੇਮ ਸਿੰਘ, ਸਰਬਜੀਤ ਸਿੰਘ ਗਾਂਗਟ ਸਾਬਕਾ ਕੌਾਸਲਰ, ਰਘਵੀਰ ਸਿੰਘ ਘੱਗਾ, ਮਹਿੰਦਰਪਾਲ ਸਿੰਘ, ਮੰਗਤ ਸਿੰਘ ਹਰਿਆਊ, ਬਲਦੇਵ ਸਿੰਘ ਮਹਿਰਾ ਜਰਨਲ ਸਕੱਤਰ ਬਸਪਾ, ਕੇਸਰ ਸਿੰਘ ਬਖਸ਼ੀਵਾਲਾ, ਗੁਰਮੇਲ ਸਿੰਘ ਘੱਗਾ, ਸੁਖਵਿੰਦਰ ਕੌਰ ਕੌਾਸਲਰ ਘੱਗਾ, ਦੇਸਰਾਜ ਕਕਰਾਲਾ, ਸਤਵੀਰ ਸਿੰਘ ਨਾਈਵਾਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਦਿੱਲੀ ਵਿਚ ਗੁਰੂ ਰਵਿਦਾਸ ਦਾ ਬਹੁਤ ਪੁਰਾਣਾ ਇਤਿਹਾਸਕ ਮੰਦਿਰ ਹੈ ਜਿਸ ਨੂੰ ਪੁਰਾਤਨ ਸਮੇਂ ਤੋਂ ਹੀ ਜ਼ਮੀਨ ਨਾਂਅ ਹੋਈ ਹੈ ਪਰ ਕੇਂਦਰ ਸਰਕਾਰ ਅਤੇ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਰਵਿਦਾਸ ਜੀ ਦਾ ਬਹੁਤ ਪੁਰਾਣਾ ਮੰਦਿਰ ਢਾਹ ਦਿੱਤਾ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਢਾਹੇ ਗਏ ਮੰਦਿਰ ਦੀ ਦੋਬਾਰਾ ਉਸਾਰੀ ਨਾ ਕਰਵਾਈ ਤਾਂ ਪੰਜਾਬ ਤੋਂ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਦਿੱਲੀ ਵੱਲ ਨੂੰ ਕੂਚ ਕਰਕੇ ਸਮੁੱਚੀ ਦਿੱਲੀ ਨੂੰ ਜਾਮ ਕਰ ਦਿੱਤਾ ਜਾਵੇਗਾ | ਇਸ ਰੋਸ ਵਿਖਾਵੇ ਅਤੇ ਬੰਦ ਦਾ ਸਮਰਥਨ ਕਰ ਰਹੇ ਅਕਾਲੀ ਦਲ ਮਾਨ ਦੇ ਆਗੂ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਹਮੇਸ਼ਾ ਘੱਟ ਗਿਣਤੀ ਲੋਕਾਂ ਨਾਲ ਧੱਕਾ ਕਰਦੀਆ ਰਹੀ ਕੇਂਦਰ ਸਰਕਾਰ ਨੇ ਰਵਿਦਾਸ ਮੰਦਿਰ ਢਾਹ ਕੇ ਵੱਡਾ ਧੱਕਾ ਕੀਤਾ ਹੈ |
ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਸਨੌਰ ਵਿਖੇ ਪ੍ਰਦਰਸ਼ਨ
ਸਨੌਰ, (ਸੋਖਲ)-ਨਵੀਂ ਦਿੱਲੀ ਵਿਚ ਤੁਗਲਕਾਬਾਦ ਵਿਖੇ ਸਥਿਤ ਪ੍ਰਾਚੀਨ ਰਵਿਦਾਸ ਮੰਦਿਰ ਨੂੰ ਢਾਹੁਣ ਦੇ ਵਿਰੋਧ 'ਚ ਹੋ ਰਹੇ ਪੰਜਾਬ ਪੱਧਰ 'ਤੇ ਪ੍ਰਦਰਸ਼ਨ ਦੌਰਾਨ ਸਨੌਰ ਬੱਸ ਸਟੈਂਡ ਵਿਖੇ ਵੀ ਰਵਿਦਾਸ ਤੇ ਵਾਲਮੀਕਿ ਭਾਈਚਾਰੇ ਵਲੋਂ ਸਾਂਝੇ ਤੌਰ 'ਤੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੁਰਮੇਲ ਸਿੰਘ ਖੁੱਡਾ ਜ਼ਿਲ੍ਹਾ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਨੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਮੰਦਰ ਦਾ ਜਦ ਤੱਕ ਪੁਨਰ ਨਿਰਮਾਣ ਸ਼ੁਰੂ ਨਹੀਂ ਹੋ ਜਾਂਦਾ, ਉਦੋਂ ਤੱਕ ਸਾਡਾ ਵਿਰੋਧ ਨਿਰੰਤਰ ਜਾਰੀ ਰਹੇਗਾ | ਇਸ ਮੌਕੇ ਸੁਰਿੰਦਰ ਕੁਮਾਰ, ਕਿ੍ਸ਼ਨ ਸਿੰਘ, ਵਿਕਾਸ ਕੁਮਾਰ, ਕਰਮਜੀਤ ਸਿੰਘ, ਚਰਨ ਦਾਸ, ਦਰਸ਼ਨ ਸਿੰਘ, ਰਾਜ ਕੁਮਾਰ, ਜਗਮੇਲ ਸਿੰਘ ਆਦਿ ਮੌਜੂਦ ਸਨ |
ਗੁਰੂ ਰਵਿਦਾਸ ਮੰਦਰ ਢਾਹੇ ਜਾਣ ਨੂੰ ਲੈ ਕੇ ਰੋਸ ਪ੍ਰਦਰਸ਼ਨ
ਭਾਦਸੋਂ, (ਪਰਦੀਪ ਦੰਦਰਾਲਾ)-ਨਵੀਂ ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਦੇ ਪ੍ਰਾਚੀਨ ਮੰਦਰ ਨੂੰ ਢਾਹੁਣ ਵਿਰੁੱਧ ਨੂੰ ਲੈ ਕੇ ਅੱਜ ਸਰਬ ਸਾਂਝੀ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਵਿਚ ਤੇ ਰਵਿਦਾਸ ਕਮੇਟੀ ਭਾਦਸੋਂ ਦੇ ਸਹਿਯੋਗ ਨਾਲ ਰਵਿਦਾਸ ਮੰਦਰ ਵਿਖੇ ਵਿਸ਼ਾਲ ਇਕੱਠ ਕਰਕੇ ਭਾਦਸੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਤੇ ਬੱਸ ਸਟੈਂਡ ਵਿਖੇ ਧਰਨਾ ਲਾਇਆ ਗਿਆ | ਵੱਖ-ਵੱਖ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕੀਤਾ | ਬੰਦ ਦੀ ਅਪੀਲ ਨਾਲ ਬੱਸਾਂ ਤੇ ਹੋਰ ਵਾਹਨਾਂ ਨਾ ਚੱਲਣ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਧਰਨੇ ਨੂੰ ਸੰਬੋਧਨ ਕਰਦਿਆਂ ਸਤਪਾਲ ਸਿੰਘ ਦੁਰਗਾਪੁਰ ਨੇ ਕਿਹਾ ਸਰਕਾਰ ਇਸ ਦਲਿਤ ਵਿਰੋਧੀ ਫ਼ੈਸਲੇ ਨੂੰ ਵਾਪਸ ਲਵੇ | ਇਸ ਸਮੇਂ ਆਮ ਆਦਮੀ ਪਾਰਟੀ ਤੋਂ ਗੁਰਦੇਵ ਸਿੰਘ ਦੇਵ ਮਾਨ, ਨਰਿੰਦਰ ਜੋਸ਼ੀ ਤੇ ਸ਼ਮਸ਼ੇਰ ਸਿੰਘ ਦੁਰਗਾਪੁਰ, ਹੰਸ ਰਾਜ ਸਰਪੰਚ, ਨੰਬਰਦਾਰ ਪ੍ਰੇਮ ਲਾਲਕਾ, ਕੇਸਰ ਸਿੰਘ, ਅੰਮਿ੍ਤ ਸਿੰਘ, ਮਾ. ਜਗਮੇਲ ਸਿੰਘ ਆਦਿ ਹਾਜ਼ਰ ਸਨ |
ਦਲਿਤ ਭਾਈਚਾਰੇ ਵਲੋਂ ਰੋਸ ਮਾਰਚ
ਬਾਦਸ਼ਾਹਪੁਰ, (ਰਛਪਾਲ ਸਿੰਘ ਢੋਟ)-ਅੱਜ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਸਥਾਨਕ ਮੇਨ ਬਾਜ਼ਾਰ 'ਚ ਕੇਂਦਰ ਸਰਕਾਰ ਿਖ਼ਲਾਫ਼ ਕਾਲੀਆਂ ਝੰਡੀਆਂ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ¢ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਰੋਸ ਵਜੋਂ ਕੇਂਦਰ ਸਰਕਾਰ ਿਖ਼ਲਾਫ਼ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਗਿਆ ਤੇ ਜ਼ਿਆਦਾਤਰ ਬਾਜ਼ਾਰ ਖੁੱਲ੍ਹਾ ਰਿਹਾ¢ ਦਲਿਤ ਭਾਈਚਾਰੇ ਵਲੋਂ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਤੇ ਮੁੜ ਵਿਚਾਰ ਕਰਨ ਤੋਂ ਇਲਾਵਾ ਪੁਨਰ ਉਸਾਰੀ ਕਰਨ ਲਈ ਚਿਤਾਵਨੀ ਦਿੱਤੀ¢ ਇਕੱਠੇ ਹੋਏ ਲੋਕਾਂ ਦੇ ਸਮੂਹ ਨੇ ਕਿਹਾ ਕਿ ਜੇਕਰ ਇਸ ਫ਼ੈਸਲੇ 'ਤੇ ਮੁੜ ਵਿਚਾਰ ਨਾ ਕੀਤਾ ਗਿਆ ਤਾਂ ਸਮੂਹ ਦਲਿਤ ਭਾਈਚਾਰੇ ਵਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਭਾਰਤ ਬੰਦ ਨੂੰ ਲੈ ਕੇ ਅੱਜ ਪੂਰਾ ਬਾਜ਼ਾਰ ਖੁੱਲ੍ਹਾ ਰਿਹਾ ਪਰ ਸਥਾਨਕ ਸਕੂਲ ਬੰਦ ਰਹੇ ¢
ਬਨੂੜ ਵਿਖੇ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ
ਵੱਖ-ਵੱਖ ਪਾਰਟੀਆਂ ਨੇ ਕੱਢਿਆ ਰੋਸ ਮਾਰਚ, ਮੋਦੀ ਦੇ ਸਾੜੇ ਪੁਤਲੇ
ਬਨੂੜ, (ਭੁਪਿੰਦਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਦੇ ਪਵਿੱਤਰ ਅਸਥਾਨ ਨੂੰ ਤੋੜੇ ਜਾਣ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ, ਭਾਰਤ ਬੰਦ ਦੇ ਸੱਦੇ ਦਾ ਅੱਜ ਬਨੂੜ ਸ਼ਹਿਰ ਵਿਚ ਰਲਵਾਂ-ਮਿਲਵਾਂ ਹੁੰਗਾਰਾ ਵੇਖਣ ਨੂੰ ਮਿਲਿਆ | ਕਾਂਗਰਸੀ ਵਰਕਰਾਂ ਨੇ ਜਿੱਥੇ ਬੰਨੋਂ ਮਾਈ ਚੌਾਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਉੱਥੇ ਹੀ ਦਲਿਤ ਭਾਈਚਾਰੇ ਨੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਦੇ ਹੋਏ ਸਰਕਾਰੀ ਸਕੂਲ ਨੇੜੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਥਾਣਾ ਮੁਖੀ ਗੁਰਮੁਖ ਸਿੰਘ ਅਤੇ ਐਸ.ਆਈ. ਮੋਹਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਪੂਰੀ ਮੁਸਤੈਦੀ ਨਾਲ ਤਾਇਨਾਤ ਕੀਤੀ ਗਈ ਸੀ | ਕਾਂਗਰਸ ਪਾਰਟੀ ਤੇ ਦਲਿਤ ਭਾਈਚਾਰੇ ਵਲੋਂ 10 ਵਜੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਤੇ ਰੋਸ ਮਾਰਚ ਕੱਢਣ ਲਈ ਦਿੱਤੇ ਸੱਦੇ ਤਹਿਤ ਲੋਕ ਬੰਨੋ ਮਾਈ ਚੌਾਕ ਵਿਖੇ ਇਕੱਠੇ ਹੋ ਗਏ | ਪਰ ਦੋਨੋਂ ਪਾਰਟੀਆਂ ਨੇ ਆਪੋ-ਆਪਣਾ ਇਕੱਠ ਕਰ ਲਿਆ | ਕਾਂਗਰਸੀ ਵਰਕਰਾਂ ਵਲੋਂ ਕੀਤੇ ਗਏ ਇਕੱਠ ਵਿਚ ਸ਼ਿਕਾਇਤ ਨਿਵਾਰਨ ਸੈਲ ਪੰਜਾਬ ਦੇ ਚੇਅਰਮੈਨ ਐਸ.ਐਮ.ਐਸ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ, ਟਰੱਕ ਯੂਨੀਅਨ ਦੇ ਪ੍ਰਧਾਨ ਸੋਨੀ ਸੰਧੂ, ਅਵਤਾਰ ਸਿੰਘ ਬਬਲਾ, ਨਗਰ ਕੌਾਸਲ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਖੱਟੜਾ, ਸਾਬਕਾ ਮੀਤ ਪ੍ਰਧਾਨ ਭਜਨ ਲਾਲ, ਕੈਪਟਨ ਬੰਤ ਸਿੰਘ ਨੇ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਕੌਾਸਲਰ ਜਗਤਾਰ ਸਿੰਘ, ਗੁਰਮੇਲ ਸਿੰਘ ਫੌਜੀ, ਦਵਿੰਦਰ ਪੁਰੀ, ਗੋਪੀ ਸੰਧੂ, ਜਤਿੰਦਰ ਗੋਲਡੀ, ਜਸਵੀਰ ਸਿੰਘ ਪੱਪੀ, ਬਲਵਿੰਦਰ ਸਿੰਘ, ਰਾਕੇਸ਼ ਕੇਸੀ, ਪ੍ਰੇਮ ਫ਼ੌਜੀ, ਦੀਦਾਰ ਸਿੰਘ ਆਦਿ ਮੌਜੂਦ ਸਨ |
ਜਦੋਂ ਕਿ ਦਲਿਤ ਭਾਈਚਾਰੇ ਦੇ ਲੋਕਾਂ ਨੇ ਬਸਪਾ ਦੇ ਜ਼ਿਲ੍ਹਾ ਇੰਚਾਰਜ ਜਗਜੀਤ ਸਿੰਘ ਛਰਬੜ ਅਤੇ ਜਨਰਲ ਸਕੱਤਰ ਰਾਮ ਦਿਆ ਸਿੰਘ ਦੀ ਅਗਵਾਈ ਵਿਚ ਇਕੱਠੇ ਹੋ ਕਿ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਤੇ ਦੁਕਾਨਦਾਰਾਂ ਨੂੰ 2 ਵਜੇ ਤੱਕ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ | ਪਰ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਦੁਕਾਨਦਾਰ ਦੁਕਾਨਾਂ ਬੰਦ ਕਰਨ ਤੋਂ ਅਸਮਰਥ ਵਿਖਾਈ ਦਿੱਤੇ | ਇਸ ਤੋਂ ਬਾਅਦ ਬਸਪਾ ਆਗੂਆਂ ਨੇ ਸਰਕਾਰੀ ਸਕੂਲ ਨੇੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਜਗਜੀਤ ਸਿੰਘ ਛਰਬੜ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਰਵਿਦਾਸ ਦੇ ਮੰਦਿਰ ਨੂੰ ਤੋੜਨ ਦੇ ਲਏ ਫ਼ੈਸਲੇ ਨਾਲ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ | ਇਸ ਮੌਕੇ ਦਰਸ਼ਨ ਸਿੰਘ ਨੰਡਿਆਲੀ, ਗੁਰਮੇਲ ਸਿੰਘ ਉੜਦਨ, ਜਗਤਾਰ ਸਿੰਘ, ਕਾਕਾ ਸਿੰਘ, ਸੁਰਿੰਦਰ ਸਿੰਘ, ਹਰਨੇਕ ਸਿੰਘ, ਗਿਆਨ ਸਿੰਘ, ਸੁਰਿੰਦਰ ਪਾਲ ਸਿੰਘ, ਮਹਿੰਦਰ ਸਿੰਘ, ਕਰਮ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ | ਸ਼ੁਤਰਾਣਾ, (ਬਲਦੇਵ ਸਿੰਘ ਮਹਿਰੋਕ)-ਦਿੱਲੀ ਵਿਖੇ ਬੀਤੇ ਦਿਨੀਂ ਗੁਰੂ ਰਵਿਦਾਸ ਦਾ ਮੰਦਿਰ ਤੋੜੇ ਜਾਣ ਦੇ ਿਖ਼ਲਾਫ਼ ਕੁਝ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕਸਬਾ ਸ਼ੁਤਰਾਣਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਆਮ ਵਾਂਗ ਬਾਜ਼ਾਰ ਖੁੱਲ੍ਹੇ ਰਹੇ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਹਰੋਂ ਆਏ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਨੇ ਸਥਾਨਕ ਸਕੂਲ ਦੇ ਕੁਝ ਕੁ ਵਿਦਿਆਰਥੀਆਂ (ਲੜਕੇ ਤੇ ਲੜਕੀਆਂ) ਨੂੰ ਆਪਣੇ ਨਾਲ ਲੈ ਕੇ ਸਕੂਲ ਦੇ ਮੁੱਖ ਗੇਟ ਅੱਗੇ ਸ਼ੁਤਰਾਣਾ-ਪਾਤੜਾਂ ਸੜਕ ਉੱਪਰ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ | ਪੀ.ਐਸ.ਯੂ. ਦੇ ਪ੍ਰਦੀਪ ਕੁਮਾਰ ਪੈਂਦ, ਸੰਜੇ ਕੁਮਾਰ ਪੈਂਦ, ਅਜੈ ਕੁਮਾਰ ਰਸੌਲੀ ਦੀ ਅਗਵਾਈ ਹੇਠ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੀ ਮੰਗ ਸੀ ਕਿ ਜਿਵੇਂ ਪੰਜਾਬ ਦੇ ਕੁਝ ਜ਼ਿਲਿ੍ਹਆਂ 'ਚ ਸਕੂਲ ਬੰਦ ਕੀਤੇ ਗਏ ਹਨ ਉਸੇ ਤਰ੍ਹਾਂ ਪਟਿਆਲਾ ਜ਼ਿਲੇ੍ਹ 'ਚ ਵੀ ਸਕੂਲ ਬੰਦ ਕੀਤੇ ਜਾਣ | ਧਰਨੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਮੁਖੀ ਸ਼ੁਤਰਾਣਾ ਨੇ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਕੇ ਧਰਨਾ ਚੁਕਵਾ ਦਿੱਤਾ ਤੇ ਆਵਾਜਾਈ ਨੰੂ ਬਹਾਲ ਕੀਤਾ | ਮੰਦਿਰ ਦੇ ਮੁੱਦੇ ਸਬੰਧੀ ਬੰਦ ਦੌਰਾਨ ਹਲਕਾ ਸ਼ੁਤਰਾਣਾ ਦੇ ਲਗਭਗ ਸਾਰੇ ਕਸਬਿਆਂ ਦੇ ਬਾਜ਼ਾਰ ਰੋਜ਼ਾਨਾ ਦੀ ਤਰ੍ਹਾਂ ਆਮ ਖੁੱਲੇ੍ਹ ਰਹੇ ਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ | ਇਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਮਿਸ. ਇਨਾਇਤ ਗੁਪਤਾ ਤੇ ਪੁਲਿਸ ਉਪ ਕਪਤਾਨ ਸੁਖਅੰਮਿ੍ਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ |

ਚਾਰ ਜੂਏਬਾਜ਼ ਨਕਦੀ ਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਚਾਰ ਜੂਏਬਾਜ ਨਗਦੀ ਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ 'ਚ ...

ਪੂਰੀ ਖ਼ਬਰ »

ਸਬਮਰਸੀਬਲ ਮੋਟਰਾਂ ਦੀ ਦੁਕਾਨ ਵਿਚੋਂ ਲੱਖਾਂ ਦਾ ਸਾਮਾਨ ਚੋਰੀ

ਬਨੂੜ, 13 ਅਗਸਤ (ਭੁਪਿੰਦਰ ਸਿੰਘ)-ਬੀਤੀ ਰਾਤ ਸੇਲ ਟੈਕਸ ਬੈਰੀਅਰ ਚੌਾਕ ਨੇੜੇ ਨਿਉ ਪੰਜਾਬ ਇਲੈਕਟ੍ਰੀਕਲ ਵਰਕਸ ਸਬਮਰਸੀਬਲ ਮੋਟਰਾਂ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ | ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਨਾਲ ...

ਪੂਰੀ ਖ਼ਬਰ »

ਭਾਰਤ ਪਹੰੁਚੀ ਇਜ਼ਰਾਇਲ ਦੀ ਖੇਤੀ ਵਿਗਿਆਨੀ ਟੀਮ

ਪਾਤੜਾਂ, 13 ਅਗਸਤ (ਗੁਰਵਿੰਦਰ ਸਿੰਘ ਬੱਤਰਾ)-ਖੇਤੀ 'ਚ ਨਵੀਆਂ ਤਕਨੀਕਾਂ ਅਪਣਾਉਣ ਲਈ ਇਜ਼ਰਾਇਲ ਦੇ ਖੇਤੀ ਵਿਗਿਆਨੀਆਂ ਨੇ ਭਾਰਤ 'ਚ ਪਹੰੁਚ ਕੀਤੀ ਹੈ | ਪੰਜਾਬ ਦੇ ਕਿਸਾਨਾਂ ਨੰੂ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇਜ਼ਰਾਇਲ ਤੋਂ ਪੰਜਾਬ ਪਹੰੁਚੀ ਵਿਗਿਆਨੀਆਂ ਦੀ ਟੀਮ ...

ਪੂਰੀ ਖ਼ਬਰ »

ਹਰਿਆਣਾ ਦੀ ਸ਼ਰਾਬ ਸਮੇਤ ਕਾਬੂ

ਸਮਾਣਾ, 13 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 15 ਪੇਟੀਆਂ ਸ਼ਰਾਬ ਠੇਕਾ ਦੇਸੀ ਸਾਹਿਬ ਸੰਤਰਾ ਹਰਿਆਣਾ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਸਾਹਿਬ ਸਿੰਘ ਵਿਰਕ ਨੇ ਦੱਸਿਆ ਕਿ ਹੌਲਦਾਰ ਧਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਦਫ਼ਤਰ 'ਚ ਧਰਨਾ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਦੇ ਮੈਂਬਰਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੋਂ ਆਸ਼ਾ ਵਰਕਰਾਂ ਨੂੰ ਬੱਝਵਾਂ ਭੱਤਾ ਦੇਣ ਦੀ ਮੰਗ ...

ਪੂਰੀ ਖ਼ਬਰ »

ਫ਼ੈਕਟਰੀ ਮਾਲਕ ਦੇ ਘਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ

ਰਾਜਪੁਰਾ, 13 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਫ਼ੈਕਟਰੀ ਮਾਲਕ ਦੇ ਘਰ 'ਚੋਂ ਵਰਕਰ ਦੀ ਕੁੱਟਮਾਰ ਕਰਕੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਨਗਦੀ ਚੋਰੀ ਕਰਕੇ ਲੈ ਜਾਣ ਦੇ ਦੋਸ਼ 'ਚ ਘਰ ਦੀ ਨੌਕਰਾਣੀ ਅਤੇ ਉਸ ਦੇ ਪਤੀ ਸਮੇਤ 4 ਹੋਰ ...

ਪੂਰੀ ਖ਼ਬਰ »

ਮੀਟ ਵਿਕਰੇਤਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਸਮਾਣਾ, 13 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਥਾਣਾ ਸ਼ਹਿਰੀ ਦੇ ਮੁਖੀ ਸਾਹਿਬ ਸਿੰਘ ਵਿਰਕ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜੈ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

1 ਕਿੱਲੋ 500 ਗਰਾਮ ਅਫ਼ੀਮ ਸਮੇਤ ਦੋ ਕਾਬੂ

ਘਨੌਰ, 13 ਅਗਸਤ (ਬਲਜਿੰਦਰ ਸਿੰਘ ਗਿੱਲ)-ਥਾਣਾ ਸ਼ੰਭੂ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸ਼ੰਭੂ 'ਚ ਤਾਇਨਾਤ ਏ.ਐਸ.ਆਈ. ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਦੋ ਕਥਿਤ ਦੋਸ਼ੀਆਂ ਨੂੰ ਪਿੰਡ ਡਾਹਰੀਆਂ ...

ਪੂਰੀ ਖ਼ਬਰ »

ਪੁਲਿਸ ਨੇ 35 ਪੇਟੀਆਂ ਸ਼ਰਾਬ ਸਮੇਤ ਗੱਡੀ ਕਬਜ਼ੇ 'ਚ ਲਈ, ਚਾਲਕ ਮੌਕੇ ਤੋਂ ਫਰਾਰ

ਰਾਜਪੁਰਾ, 13 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਪਿੰਡ ਉਕਸੀ ਸੈਣੀਆਂ ਨੇੜੇ ਇਕ ਗੱਡੀ 'ਚੋਂ 35 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਗੱਡੀ ਛੱਡ ਕੇ ਭੱਜੇ ਅਣਪਛਾਤੇ ਡਰਾਈਵਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਦਰ ਦੇ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

73ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਤਿਆਰੀਆਂ ਮੁਕੰਮਲ-ਕੁਮਾਰ ਅਮਿਤ

ਪਟਿਆਲਾ, 13 ਅਗਸਤ (ਜਸਪਾਲ ਸਿੰਘ ਢਿੱਲੋਂ)-ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਰਾਜਾ ਭਿਲੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਕੌਮੀ ਝੰਡਾ ਲਹਿਰਾਉਣ ਦੀ ...

ਪੂਰੀ ਖ਼ਬਰ »

ਸ਼ਰਾਬ ਸਮੇਤ ਕਾਬੂ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਦੌਲਤਪੁਰ ਨੇੜੇ ਸ਼ਰਾਬ ਵੇਚਦੇ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 240 ਬੋਤਲਾਂ ਦੇਸੀ ਸ਼ਰਾਬ ਚੰਡੀਗੜ੍ਹ ਦੀਆਂ ਬਰਾਮਦ ਕੀਤੀਆਂ ਹਨ¢ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ

ਸਮਾਣਾ, 13 ਅਗਸਤ (ਸਾਹਿਬ ਸਿੰਘ)-ਸਮਾਣਾ-ਪਟਿਆਲਾ ਸੜਕ 'ਤੇ ਹੋਏ ਇਕ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ | ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਵਤਾਰ ਮੁਹੰਮਦ ਪੁੱਤਰ ਮੇਜਰ ...

ਪੂਰੀ ਖ਼ਬਰ »

15 ਅਗਸਤ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਸਖ਼ਤ ਸੁਰੱਖਿਆ ਪ੍ਰਬੰਧ-ਸਿੱਧੂ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ¢ ਜਿਸ ਤਹਿਤ ਜ਼ਿਲੇ੍ਹ 'ਚ ਜਨਤਕ ਤੇ ਨਿੱਜੀ ਥਾਵਾਂ 'ਤੇ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ¢ ਜਿਨ੍ਹਾਂ ਵਿਚ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਨੇ ਬੈਸਟ ਸਕੂਲ ਇਨ ਸਪੋਰਟਸ ਦਾ ਸਨਮਾਨ ਕੀਤਾ ਹਾਸਲ

ਨਾਭਾ, 13 ਅਗਸਤ (ਕਰਮਜੀਤ ਸਿੰਘ)-ਪੰਜਾਬ ਪਬਲਿਕ ਸਕੂਲ ਨਾਭਾ ਨੂੰ ਭਾਰਤ ਦਾ ਬੈੱਸਟ ਸਕੂਲ ਇਨ ਸਪੋਰਟਸ ਐਲਾਨਿਆ ਗਿਆ | ਸਕੂਲ ਦੇ ਮੁਖੀ ਡਾ. ਜਗਪ੍ਰੀਤ ਸਿੰਘ ਨੂੰ ਵੀ ਸਾਲ ਦਾ ਸਰਵੋਤਮ ਪਿ੍ੰਸੀਪਲ ਐਲਾਨਿਆ ਗਿਆ | ਗਲੋਬਲ ਐਜੂਕੇਸ਼ਨ ਅਵਾਰਡ 2019 ਦੁਆਰਾ ਇਕ ਕਨਕਲੇਵ ਦਾ ...

ਪੂਰੀ ਖ਼ਬਰ »

ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲੱਗੇ ਰੋਜ਼ਗਾਰ ਸਬੰਧੀ ਕੈਂਪ 'ਚ 88 ਨੌਜਵਾਨਾਂ ਨੂੰ ਮਿਲੀ ਨੌਕਰੀ

ਪਟਿਆਲਾ, 13 ਅਗਸਤ (ਜ.ਸ. ਢਿੱਲੋਂ)-ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ 'ਘਰ ਘਰ ਰੋਜ਼ਗਾਰ' ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਸਬੰਧੀ ਕੈਂਪ ਲਗਾਏ ਜਾ ਰਹੇ ...

ਪੂਰੀ ਖ਼ਬਰ »

ਵਿਸ਼ਵ ਬੁੱਧੀਜੀਵੀ ਫੋਰਮ ਵਲੋਂ ਪੰਜਾਬ ਦੇ ਮਸਲਿਆਂ ਸਬੰਧੀ ਪ੍ਰਨੀਤ ਕੌਰ ਨਾਲ ਬੈਠਕ

ਪਟਿਆਲਾ, 13 ਅਗਸਤ (ਗੁਰਵਿੰਦਰ ਸਿੰਘ ਔਲਖ)-ਵਿਸ਼ਵ ਬੁੱਧੀਜੀਵੀ ਫੋਰਮ ਦਾ ਵਫ਼ਦ ਪ੍ਰਧਾਨ ਪੋ੍ਰਫੈਸਰ ਗੁਰਬਖਸੀਸ ਸਿੰਘ ਅੰਟਾਲ ਦੀ ਅਗਵਾਈ 'ਚ ਪਟਿਆਲਾ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ਗੱਲਬਾਤ ਕੀਤੀ ਗਈ | ਬੈਠਕ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਡਾ: ਘੁੰਮਣ ਦਾ ਦੋ ਸਾਲ ਦਾ ਕਾਰਜਕਾਲ ਸਮਾਪਤ

ਪਟਿਆਲਾ, 13 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਡਾ. ਬੀ.ਐੱਸ. ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਜੋਂ ਦੋ ਸਾਲ ਦਾ ਕਾਰਜਕਾਲ ਸਫਲਤਾ ਪੂਰਵਕ ਸਮਾਪਤ ਕਰ ਲਿਆ ਗਿਆ ਹੈ | ਉਨ੍ਹਾਂ 14 ਅਗਸਤ 2017 ਨੂੰ ਇਹ ਅਹੁਦਾ ਸੰਭਾਲਿਆ ਸੀ ਜਦੋਂ ਪੰਜਾਬੀ ...

ਪੂਰੀ ਖ਼ਬਰ »

ਸਕੂਲ ਦੀਆਂ ਸਮੱਸਿਆਵਾਂ ਸਬੰਧੀ ਪ੍ਰਬੰਧਕ ਕਮੇਟੀ ਨੇ ਪ੍ਰਨੀਤ ਕੌਰ ਨੂੰ ਜਾਣੂੰ ਕਰਵਾਇਆ

ਸਮਾਣਾ, 13 ਅਗਸਤ (ਹਰਵਿੰਦਰ ਸਿੰਘ ਟੋਨੀ)-ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਪ੍ਰਧਾਨ ਮਦਨ ਮਿੱਤਲ ਕੌਾਸਲਰ ਦੀ ਅਗਵਾਈ ਹੇਠ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨਾਲ ਬੈਠਕ ਕੀਤੀ ਗਈ | ਜਿਸ ਦੌਰਾਨ ਮਦਨ ਮਿੱਤਲ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਗਠਿਤ ਸਬ ਕਮੇਟੀ ਦੀ ਇਕੱਤਰਤਾ

ਪਟਿਆਲਾ, 13 ਅਗਸਤ (ਧਰਮਿੰਦਰ ਸਿੰਘ ਸਿੱਧੂ)-ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਗਠਿਤ ਸਬ ਕਮੇਟੀ ਦੀ ਇਕੱਤਰਤਾ ਸ਼ੋ੍ਰਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਪ੍ਰਧਾਨਗੀ 'ਚ ਹੋਈ | ਇਕੱਤਰਤਾ ਦੌਰਾਨ ਅੰਤਿ੍ੰਗ ...

ਪੂਰੀ ਖ਼ਬਰ »

ਡੇਢ ਕਿੱਲੋ ਅਫ਼ੀਮ ਰੱਖਣ ਦੇ ਦੋਸ਼ 'ਚ ਦੋ ਕਾਬੂ, ਪਰਚਾ ਦਰਜ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਦੋ ਵਿਅਕਤੀਆਂ ਦੇ ਿਖ਼ਲਾਫ਼ ਅਫ਼ੀਮ ਰੱਖਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਡਾਹਰੀਆਂ ...

ਪੂਰੀ ਖ਼ਬਰ »

ਪੁਰਾਣੇ ਕਿਲ੍ਹੇ 'ਚੋਂ ਮਿਲੀ ਲਾਵਾਰਸ ਲਾਸ਼

ਨਾਭਾ, 13 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਕਿਲ੍ਹੇ ਦੀ ਇਮਾਰਤ ਦੇ ਕੋਲ ਬਣੇ ਇਕ ਕਮਰੇ 'ਚੋਂ ਇਕ ਲਾਸ਼ ਮਿਲੀ | ਅੱਜ ਕਿਲ੍ਹੇ ਦੇ ਨੇੜਿਉਂ ਲੰਘਣ ਵਾਲੇ ਲੋਕਾਂ ਨੇ ਕੋਤਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਇਕ ਕਮਰੇ 'ਚੋਂ ਕਾਫ਼ੀ ਬਦਬੂ ਆ ਰਹੀ ਹੈ | ਖ਼ਬਰ ਮਿਲਦੇ ਹੀ ਥਾਣਾ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦੀ ਸਾਂਭ-ਸੰਭਾਲ ਜ਼ਰੂਰੀ-ਕੇ.ਕੇ. ਸ਼ਰਮਾ

ਪਟਿਆਲਾ, 13 ਅਗਸਤ (ਜ.ਸ. ਢਿੱਲੋਂ)-ਸ਼ਾਪਕੀਪਰ ਵੈੱਲਫੇਅਰ ਐਸੋਸੀਏਸ਼ਨ ਅਤੇ ਨਗਰ ਨਿਗਮ ਦੇ ਸਾਂਝੇ ਉਦਮ ਸਦਕਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਤੇ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਹਲੂਵਾਲੀਆ ਪਾਰਕ ਵਿਚ ਚੰਦਨ ਤੇ ਹੋਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ, ਪਰਚਾ ਦਰਜ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਸੜਕ ਹਾਦਸੇ 'ਚ ਮੌਤ ਹੋ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਹਰਵਿੰਦਰ ਸਿੰਘ ਵਾਸੀ ਧਰੇੜੀ ਜੱਟਾਂ ...

ਪੂਰੀ ਖ਼ਬਰ »

ਅਗਰਵਾਲ ਬੁੱਧੀਜੀਵੀ ਫੋਰਮ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਪਟਿਆਲਾ, 13 ਅਗਸਤ (ਗੁਰਵਿੰਦਰ ਸਿੰਘ ਔਲਖ)-ਅਗਰਵਾਲ ਬੁੱਧੀਜੀਵੀ ਫੋਰਮ ਵਲੋਂ ਸਥਾਨਕ ਛੋਟੀ ਬਾਰਾਂਦਰੀ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਉਚਾਰਨ ਨਾਲ ਕੀਤੀ ਗਈ | ਕਿਰਨ ਜੈਨ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਬਾਰੇ ...

ਪੂਰੀ ਖ਼ਬਰ »

ਗਾਂਜਾ ਰੱਖਣ ਦੇ ਦੋਸ਼ 'ਚ ਔਰਤ ਿਖ਼ਲਾਫ਼ ਪਰਚਾ ਦਰਜ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਇਕ ਔਰਤ ਦੇ ਿਖ਼ਲਾਫ਼ ਗਾਂਜਾ ਰੱਖਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਰਜਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨਸ਼ਾ ਮੁਕਤੀ ਕੇਂਦਰ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਕੇਸ ਦਰਜ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਸੈਣੀ ਮਾਜਰਾ ਵਿਖੇ ਦੋ ਭਰਾਵਾ ਵਲੋਂ ਘਰ ਦੇ ਸਾਹਮਣੇ ਰੌਲਾ ਪਾਉਣ ਤੋਂ ਰੋਕਣ 'ਤੇ ਚਾਰ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਝਗੜਾ ਛਡਾਉਣ ਆਏ ਹਰਪ੍ਰੀਤ ਸਿੰਘ ਦੀ ਵੀ ਕੁੱਟਮਾਰ ਕਰਨ ਦੇ ਨਾਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਸਥਾਨਕ ਚੋਰਾ ਰੋਡ 'ਤੇ ਇਕ ਅਣਪਛਾਤੀ ਕਾਰ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਦੋਨੇਂ ਵਿਅਕਤੀ ਜ਼ਖ਼ਮੀ ਹੋ ਗਏ ਤੇ ਇਲਾਜ ਦੌਰਾਨ ਇਕ ਜਣੇ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ...

ਪੂਰੀ ਖ਼ਬਰ »

ਕਾਰਜਕਾਰੀ ਇੰਜੀਨੀਅਰ 20 ਨੂੰ ਕਰਨਗੇ ਰੋਸ ਰੈਲੀ

ਪਟਿਆਲਾ, 13 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਮੰਡੀ ਬੋਰਡ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਜਵਾਬ ਦੇਣ ਲਈ ਪੰਜਾਬ ਮੰਡੀ ਬੋਰਡ ਫ਼ੀਲਡ ਇੰਪਲਾਈਜ਼ ਯੂਨੀਅਨ ਬਰਾਂਚ ਪਟਿਆਲਾ ਵਲੋਂ 6 ਅਗਸਤ 2019 ਨੂੰ ਕਾਰਜਕਾਰੀ ਇੰਜੀਨੀਅਰ (ਸਿਵਲ) ਮੰਡਲ ਦਫ਼ਤਰ ...

ਪੂਰੀ ਖ਼ਬਰ »

ਖ਼ੂਨਦਾਨ ਤੇ ਸਮਾਜ ਸੇਵਾ ਲਈ ਨੌਜਵਾਨਾਂ ਦਾ ਅੱਗੇ ਆਉਣਾ ਸਮੇਂ ਦੀ ਲੋੜ-ਸਨੌਰ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ)-ਅੱਜ ਦੀ ਨੌਜਵਾਨ ਪੀੜੀ ਨੂੰ ਖ਼ੂਨਦਾਨ ਤੇ ਸਮਾਜ ਸੇਵਾ ਦੇ ਕੰਮਾਂ 'ਚ ਮੋਹਰਲੀ ਕਤਾਰ ਵਿਚ ਖੜੇ ਹੋਣਾ ਸਮੇਂ ਦੀ ਮੁੱਖ ਮੰਗ ਹੈ, ਇਸ ਲਈ ਨੌਜਵਾਨਾਂ ਨੂੰ ਇਨ੍ਹਾਂ ਕੰਮਾਂ ਵੱਲ ਆਪਣਾ ਧਿਆਨ ਜ਼ਿਆਦਾ ਕੇਂਦਰਿਤ ਕਰਨ ਦੀ ਲੋੜ ਹੈ | ਇਨ੍ਹਾਂ ...

ਪੂਰੀ ਖ਼ਬਰ »

ਨਕਲੀ ਸੋਨੇ ਸਮੇਤ ਕਾਬੂ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਥਾਣਾ ਲਹੌਰੀ ਗੇਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੋਕਾਂ ਨੂੰ ਮਿਲਾਵਟੀ ਸੋਨਾ ਅਸਲੀ ਦੱਸ ਕੇ ਵੇਚਣ ਵਾਲੇ ਵਿਅਕਤੀ ਨੂੰ ਮੌਕੇ 'ਤੇ ਛਾਪੇਮਾਰੀ ਕਰਕੇ ਮੁਲਜ਼ਮ ਦੇ ਕਬਜ਼ੇ 'ਚੋਂ 3 ਕਿੱਲੋ ਨਕਲੀ ਸੋਨਾ ਬਰਾਮਦ ਕੀਤਾ ਹੈ¢ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX