ਤਾਜਾ ਖ਼ਬਰਾਂ


ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਕੋਟਕਪੂਰਾ,22 ਅਗਸਤ (ਮੋਹਰ ਸਿੰਘ ਗਿੱਲ)- ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ ਵਸਨੀਕ ਨੌਜਵਾਨ ਰੌਕਸੀ ਚਾਵਲਾ (23) ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ਵਿਚ ਮੌਤ ਹੋ ...
ਅਣਪਛਾਤੇ ਨੌਜਵਾਨ ਵੱਲੋਂ ਹਮਲਾ ਕੀਤੇ ਵਪਾਰੀ ਦੀ ਹੋਈ ਮੌਤ
. . .  1 day ago
ਨਾਭਾ -22 ਅਗਸਤ( ਕਰਮਜੀਤ ਸਿੰਘ )-ਬੀਤੀ ਕੱਲ੍ਹ ਸ਼ਹਿਰ ਨਾਭਾ ਦੇ ਮੈਹਸ ਗੇਟ ਨੇੜੇ ਸਥਿਤ ਇਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ ਨੌਜਵਾਨ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ । ਜ਼ਖਮੀ ਦੁਕਾਨਦਾਰ ਦੀ ਪਹਿਚਾਣ ...
ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਹੁਣ 27 ਅਗਸਤ ਨੂੰ
. . .  1 day ago
ਐੱਸ. ਏ. ਐੱਸ. ਨਗਰ, 22 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਲਏ ਜਾਣ ਵਾਲੀ 10 ਵੀਂ ਤੇ 12 ਵੀਂ ਸ਼੍ਰੇਣੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਹੁਣ ਇਹ ਪ੍ਰੀਖਿਆਵਾਂ 27 ਅਗਸਤ ਨੂੰ...
ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 22 ਅਗਸਤ (ਰਾਕੇਸ਼ ਕੁਮਾਰ)- ਐੱਸ.ਪੀ. ਕਾਂਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗੜ ਵਿਖੇ ਨਸ਼ੇ ਦੇ ਖ਼ਿਲਾਫ਼....
550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ - ਪਾਕਿ
. . .  1 day ago
ਇਸਲਾਮਾਬਾਦ, 22 ਅਗਸਤ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਵੱਲੋਂ ਇਹ ਜਾਣਕਾਰੀ ਦਿੱਤੀ ...
ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 day ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  1 day ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  1 day ago
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  1 day ago
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  1 day ago
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  1 day ago
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  1 day ago
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  1 day ago
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  1 day ago
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  1 day ago
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  1 day ago
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  1 day ago
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  1 day ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  1 day ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  1 day ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  1 day ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  1 day ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  1 day ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  1 day ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  1 day ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  1 day ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  1 day ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  1 day ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  1 day ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  1 day ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  1 day ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  1 day ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  1 day ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਸੰਗਰੂਰ

ਪੰਜਾਬ ਬੰਦ ਦੇ ਸੱਦੇ ਨੂੰ ਸੰਗਰੂਰ 'ਚ ਰਲਵਾਂ-ਮਿਲਵਾਂ ਹੁੰਗਾਰਾ

ਸੰਗਰੂਰ, 13 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਗੁਰੂ ਰਵਿਦਾਸ ਜੀ ਦੇ ਦਿੱਲੀ ਵਿਖੇ ਢਾਹੇ ਗਏ ਮੰਦਰ ਦੇ ਰੋਸ ਵਜੋਂ ਅੱਜ ਰਵਿਦਾਸ ਸਮਾਜ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਸੰਗਰੂਰ ਵਿਚ ਦੁਪਹਿਰ 12 ਵਜੇ ਤੱਕ ਵਪਾਰਕ ਅਦਾਰੇ ਤੇ ਸਮੂਹ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ | ਅੱਜ ਦੇ ਰੋਸ ਪ੍ਰਦਰਸ਼ਨ ਲਈ ਸਮਾਜ ਵਲੋਂ ਗਠਿਤ ਕੀਤੀ ਗਈ ਐਕਸ਼ਨ ਕਮੇਟੀ ਦੇ ਆਗੂਆਂ ਵਿਜੈ ਲੰਕੇਸ਼ ਕੌਾਸਲਰ, ਦਰਸ਼ਨ ਕਾਂਗੜਾ, ਵਰਿਆਮ ਸਿੰਘ ਚੰਦੜ੍ਹ, ਮਾਂਗੇ ਰਾਮ, ਦਰਸ਼ਨ ਸਿੰਘ ਨੌਰਥ, ਰਣਜੀਤ ਸਿੰਘ, ਰਣਜੀਤ ਸਿੰਘ ਨਾਗਰਾ, ਬਿੰਦਰ ਸਿੰਘ ਘਾਂਬਦਾ, ਸੁਰਜੀਤ ਸਿੰਘ ਕਾਲੀਆ, ਡਾ: ਮੱਖਣ ਸਿੰਘ, ਅਮਨਪ੍ਰੀਤ ਸਿੰਘ ਗੁਰੂ, ਚਮਕੌਰ ਸਿੰਘ ਵੀਰ ਅਤੇ ਸੁਖਚੈਨ ਸਿੰਘ ਸਾਰੋਂ ਆਦਿ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਹੋਏ ਸਮਾਜ ਦੇ ਵਰਕਰਾਂ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਰੋਸ ਮਾਰਚ ਕਰਨ ਉਪਰੰਤ ਸਥਾਨਕ ਮਹਾਂਵੀਰ ਚੌਾਕ ਵਿਖੇ ਚੱਕਾ ਜਾਮ ਕਰ ਕੇ ਦਿੱਲੀ ਲੁਧਿਆਣਾ ਅਤੇ ਚੰਡੀਗੜ੍ਹ-ਬਠਿੰਡਾ ਮੁੱਖ ਮਾਰਗਾਂ ਨੂੰ ਲਗਪਗ 2 ਘੰਟੇ ਤੱਕ ਜਾਮ ਰੱਖਿਆ | ਮਹਾਵੀਰ ਚੌਾਕ ਵਿਖੇ ਲਗਾਏ ਗਏ ਧਰਨੇ ਵਿਚ ਬਸਪਾ ਆਗੂ ਚਮਕੌਰ ਸਿੰਘ, ਵਾਲਮੀਕ ਸਮਾਜ ਦੇ ਸੂਬਾਈ ਆਗੂ ਅਤੇ ਕੌਾਸਲਰ ਵਿਜੈ ਲੰਕੇਸ਼, ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਕੱਤਰ ਭਰਤ ਬੇਦੀ, ਸ਼ੋ੍ਰਮਣੀ ਅਕਾਲੀ ਦਲ (ਅ) ਦੇ ਸੂਬਾਈ ਆਗੂ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਦਲਿਤ ਸਮਾਜ ਦੇ ਸੂਬਾਈ ਆਗੂ ਦਰਸ਼ਨ ਕਾਂਗੜਾ ਅਤੇ ਹੋਰਨਾਂ ਨੇ ਸੰਬੋਧਨ ਕੀਤਾ | ਇਸ ਮੌਕੇ ਪ੍ਰੋ: ਮਲਕੀਤ ਸਿੰਘ ਖੱਟੜਾ, ਪਿਆਰਾ ਸਿੰਘ ਬੱਗੂਆਣਾ, ਭੁਪਿੰਦਰ ਸਿੰਘ ਜੱਸੀ, ਰਣਜੀਤ ਸਿੰਘ ਸਾਬਕਾ ਕੌਾਸਲਰ, ਨਿਰਭੈ ਸਿੰਘ ਸੰਨਾ, ਵਿਜੈ ਸਾਹਨੀ, ਵਿੱਕੀ ਪਰੋਚਾ, ਪਰਮਜੀਤ ਸਿੰਘ ਬੱਬੀ, ਗੁਰਮੇਲ ਸਿੰਘ, ਲਾਭ ਸਿੰਘ, ਨਰੇਸ਼ ਬਬਰੀਕ, ਮਨੀਸ਼ ਚੌਹਾਨ, ਪਵਨ ਲੱਡਾ, ਪ੍ਰਗਟ ਸਿੰਘ ਬਟੂਹਾ, ਜਗਜੀਤਇੰਦਰ ਸਿੰਘ, ਜੋਗੀ ਰਾਮ ਕੌਾਸਲਰ, ਸਫੀ ਮੁਹੰਮਦ, ਜਰਨੈਲ ਸਿੰਘ ਸਮਾਣਾ, ਬਲਵਿੰਦਰ ਸਿੰਘ ਘਰਾਚੋਂ, ਬੀਬੀ ਸਰਬਜੀਤ ਕੌਰ ਕੁਲਾਰਾਂ, ਰਵੀ ਰਾਣਾ, ਬਲਵਿੰਦਰ ਸਿੰਘ ਸੋਮਾ ਅਤੇ ਮੋਨੂੰ ਮਦਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਬੁਲਾਰਿਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ | ਐਕਸ਼ਨ ਕਮੇਟੀ ਦੇ ਆਗੂਆਂ ਵਲੋਂ ਸੰਗਰੂਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਾਪਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ |
ਸੁਰੱ ਖਿਆ ਪ੍ਰਬੰਧ ਰਹੇ ਚੌਾਕਸ
ਰਵਿਦਾਸ ਸਮਾਜ ਵਲੋਂ ਦਿੱਤੇ ਰੋਸ ਧਰਨੇ ਦੇ ਚਲਦਿਆਂ ਸੰਗਰੂਰ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਡੀ.ਐਸ.ਪੀ ਸੰਗਰੂਰ ਸਤਪਾਲ ਸ਼ਰਮਾ ਦੀ ਅਗਵਾਈ ਹੇਠ ਚੌਾਕਸ ਸੁਰੱ ਖਿਆ ਪ੍ਰਬੰਧ ਕੀਤੇ ਗਏ | ਥਾਣਾ ਮੁਖੀ ਸਿਟੀ ਸੰਗਰੂਰ ਇੰਸ: ਗੁਰਭਜਨ ਸਿੰਘ, ਥਾਣਾ ਮੁਖੀ ਸਿਟੀ-1 ਸੰਗਰੂਰ ਹਰਜਿੰਦਰ ਸਿੰਘ ਅਤੇ ਥਾਣਾ ਮੁਖੀ ਸਦਰ ਸੰਗਰੂਰ ਰਕੇਸ਼ ਕੁਮਾਰ ਵਲੋਂ ਆਪਣੀਆਂ ਟੀਮਾਂ ਨਾਲ ਸ਼ਹਿਰ ਅੰਦਰ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਗਈ |
ਵਪਾਰ ਮੰਡਲ ਨੇ ਕੀਤਾ ਬੰਦ ਦਾ ਸਮਰਥਨ
ਭਾਰਤ ਬੰਦ ਦੇ ਸੱਦੇ ਦੇ ਚਲਦਿਆਂ ਰਵਿਦਾਸ ਸਮਾਜ ਵਲੋਂ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਨੂੰ ਇਕ ਪੱਤਰ ਲਿਖ ਕੇ ਬੰਦ ਦਾ ਸਮਰਥਨ ਮੰਗਿਆ ਗਿਆ ਸੀ ਜਿਸ ਬਾਰੇ ਦਸਦਿਆਂ ਪਿ੍ੰਸ ਅਤੇ ਵਪਾਰ ਮੰਡਲ ਦੇ ਆਗੂ ਰਜੇਸ਼ ਥਰੇਜਾ, ਸਰਜੀਵਨ ਜਿੰਦਲ ਅਤੇ ਮਹਿੰਦਰ ਕੁਮਾਰ ਬਾਬਾ ਨੇ ਦੱਸਿਆ ਕਿ ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਸੱਦ ਕੇ ਬੰਦ ਦੇ ਸੱਦੇ 'ਤੇ ਵਿਚਾਰ ਕਰਦਿਆਂ ਦੁਪਹਿਰ 12 ਵਜੇ ਤੱਕ ਬੰਦ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਸੀ | ਆਗੂਆਂ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਦੀ ਆਮਦ ਨੂੰ ਲੈ ਕੇ 12 ਵਜੇ ਤੱਕ ਸਮਰਥਨ ਦਾ ਫੈਸਲਾ ਲਿਆ ਗਿਆ ਸੀ | ਉਨ੍ਹਾਂ ਕਿਹਾ ਕਿ ਵਪਾਰ ਮੰਡਲ ਸੂਬਾ ਪੱਧਰ 'ਤੇ ਇਹ ਮਤਾ ਪਾਸ ਕਰਨ ਜਾ ਰਿਹਾ ਹੈ ਕਿ ਭਵਿੱਖ 'ਚ ਕੇਵਲ ਵਪਾਰਕ ਹਿਤਾਂ ਨੂੰ ਲੈ ਕੇ ਹੀ ਬਾਜ਼ਾਰ ਬੰਦ ਰੱਖਿਆ ਜਾਵੇਗਾ | ਸਮਾਜਿਕ ਜਥੇਸੰਦੀਆਂ ਦੇ ਸੱਦੇ 'ਤੇ ਨਹੀਂ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ) - ਕੇਂਦਰ ਦੀ ਮੋਦੀ ਸਰਕਾਰ ਜੋ ਆਪਣੇ ਆਪ ਨੂੰ ਧਰਮ ਨਿਰਪੱਖ ਸਰਕਾਰ ਹੋਣ ਦੇ ਢੌਾਗ ਰਚ ਰਹੀ ਹੈ, ਉਸ ਦੀ ਅੰਦਰਲੀ ਮਨਸ਼ਾ ਦਾ ਪਤਾ ਉਸ ਸਮੇਂ ਲੱਗ ਗਿਆ ਜਦ ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਸਦੀਆਂ ਪੁਰਾਣੇ ਪ੍ਰਾਚੀਨ ਰਵਿਦਾਸ ਮੰਦਿਰ ਨੂੰ ਡੀ. ਡੀ. ਏ. ਵੱਲੋਂ ਕਰਵਾਏ ਫ਼ੈਸਲੇ ਅਨੁਸਾਰ ਢਾਹੁਣ ਦੀ ਗੱਲ ਸਾਹਮਣੇ ਆ ਗਈ |ਇਹ ਸ਼ਬਦ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਉਨ•ਾਂ ਕਿਹਾ ਕਿ ਇਸ ਪ੍ਰਾਚੀਨ ਮੰਦਿਰ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਸਰਕਾਰ ਨੂੰ ਇਸ ਤਰ੍ਹਾਂ ਦੇ ਫ਼ੈਸਲਿਆਂ 'ਤੇ ਅਮਲ ਕਰਨ ਤੋਂ ਪਹਿਲਾਂ ਮਾਮਲੇ ਦੀ ਗੰਭੀਰਤਾ ਨੂੰ ਜ਼ਿੰਮੇਵਾਰੀ ਨਾਲ ਲੈਣਾ ਚਾਹੀਦਾ ਹੈ |
ਸੁਨਾਮ ਊਧਮ ਸਿੰਘ ਵਾਲਾ, (ਸੱਗੂ, ਧਾਲੀਵਾਲ, ਭੁੱਲਰ)-ਅੱਜ ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਸ਼ਹਿਰ ਅੰਦਰ ਇਕ ਰੋਸ ਮਾਰਚ ਕੱਢ ਕੇ ਸੁਨਾਮ ਸ਼ਹਿਰ ਨੂੰ ਬੰਦ ਕਰਵਾਉਣ ਦੇ ਨਾਲ ਸਥਾਨਕ ਆਈ.ਟੀ.ਆਈ ਚੌਕ ਵਿਖੇ ਧਰਨਾ ਦਿੰਦਿਆਂ ਕੇਂਦਰ ਅਤੇ ਦਿੱਲੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬਲਵਿੰਦਰ ਸਿੰਘ, ਹਰਜਸ ਸਿੰਘ, ਦਰਬਾਰਾ ਸਿੰਘ, ਗੁਰਚਰਨ ਸਿੰਘ, ਹਰੀ ਸਿੰਘ, ਭੀਮ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਦੈਸੂ ਸਿੰਘ, ਧਰਮ ਸਿੰਘ, ਹਰਬੰਸ ਸਿੰਘ, ਅਮਰੀਕ ਸਿੰਘ, ਜੀਤ ਸਿੰਘ, ਕਰਮ ਸਿੰਘ, ਗੁਰਤੇਜ ਸਿੰਘ, ਬੁੱਧ ਸਿੰਘ, ਕਰਨੈਲ ਸਿੰਘ ਨੀਲੋਵਾਲ ਸਮੇਤ ਵੱਡੀ ਗਿਣਤੀ 'ਚ ਰਵਿਦਾਸ ਭਾਈ ਚਾਰੇ ਦੇ ਲੋਕ ਹਾਜ਼ਰ ਸਨ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ) - ਅੱਜ ਕਸਬਾ ਸ਼ੇਰਪੁਰ ਮੁਕੰਮਲ ਤੌਰ 'ਤੇ ਬੰਦ ਰਿਹਾ, ਇਸ ਤੋਂ ਇਲਾਵਾ ਵਿੱਦਿਅਕ ਅਦਾਰੇ ਤੇ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ¢ ਇਸ ਮੌਕੇ ਰਵਿਦਾਸ ਭਾਈਚਾਰੇ ਵੱਲੋਂ ਕਸਬੇ 'ਚੋਂ ਰੋਸ ਮਾਰਚ ਵੀ ਕੱਢਿਆ ਗਿਆ¢ ਜ਼ਿਕਰਯੋਗ ਹੈ ਕਿ ਸਵੇਰ ਸਮੇਂ ਬਾਜ਼ਾਰ ਖੁੱਲ੍ਹਾ ਹੋਇਆ ਸੀ ਪਰ ਕਰੀਬ 12 ਵਜੇ ਰਵਿਦਾਸ ਭਾਈਚਾਰੇ ਦੇ ਲੋਕ ਰੋਸ ਪ੍ਰਦਰਸ਼ਨ ਕਰਦੇ ਹੋਏ ਬਾਜ਼ਾਰਾਂ 'ਚ ਆ ਗਏ ਤੇ ਦੁਕਾਨਾਾ ਬੰਦ ਕਰਵਾਉਣੀਆਾ ਸ਼ੁਰੂ ਕਰ ਦਿੱਤੀਆਾ¢ ਇਕ-ਦੋ ਥਾਵਾਾ 'ਤੇ ਦੁਕਾਨਾਾ ਬੰਦ ਕਰਵਾਉਂਦੇ ਮੌਕੇ ਰਵਿਦਾਸ ਭਾਈਚਾਰੇ ਦੇ ਲੋਕਾਾ ਦੀ ਦੁਕਾਨਦਾਰਾਾ ਨਾਲ ਹਲਕੀ ਬਹਿਸ ਵੀ ਹੋਈ ਪਰ ਪੁਲਿਸ ਨੇ ਮਾਮਲੇ ਨੂੰ ਸ਼ਾਾਤ ਕਰਵਾ ਦਿੱਤਾ | ਧਰਨੇ ਨੂੰ ਬਸਪਾ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਦਰਸ਼ਨ ਸਿੰਘ ਬਾਜਵਾ ਤੇ ਬਾਬਾ ਰਾਜਵਰਿੰਦਰ ਸਿੰਘ ਟਿੱਬਾ ਨੇ ਸੰਬੋਧਨ ਕੀਤਾ | ਇਸ ਮੌਕੇ ਸੋਮਾ ਸਿੰਘ ਗੰਡੇਵਾਲ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਸਰਾਂ, ਜਗਦੇਵ ਸਿੰਘ ਸੋਹਣਾ, ਚਮਕੌਰ ਸਿੰਘ, ਸਰਬਜੀਤ ਸਿੰਘ ਛੱਲਾ, ਰਾਮ ਸਿੰਘ ਬਾਜਵਾ, ਜਸਵੀਰ ਸਿੰਘ ਖੇੜੀ, ਜਸਪਾਲ ਸਿੰਘ ਬੀਰੀ, ਬਲਦੇਵ ਸਿੰਘ ਜਵੰਧਾ, ਬਲਵਿੰਦਰ ਸਿੰਘ, ਮੱਘਰ ਸਿੰਘ, ਕਰਨੈਲ ਸਿੰਘ ਆਦਿ ਮੌਜੂਦ ਸਨ |
ਖਨੌਰੀ, (ਰਮੇਸ਼ ਕੁਮਾਰ) - ਅੱਜ ਖਨੌਰੀ ਮੰਡੀ 'ਚ ਰਵਿਦਾਸ ਭਾਈਚਾਰੇ ਵਲੋਂ ਰੋਸ ਰੈਲੀ ਕੱਢੀ ਗਈ ਜਿਸ 'ਚ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਦੁਕਾਨਾਾ ਨੂੰ ਬੰਦ ਕਰਵਾਇਆ ਗਿਆ¢ ਕੁਝ ਦੁਕਾਨਾਾ ਦੇ ਸ਼ੀਸ਼ੇ ਤੇ ਸਾਮਾਨ ਦੀ ਤੋੜਫੋੜ ਵੀ ਕੀਤੀ ਗਈ¢ ਇਨ੍ਹਾਾ ਲੋਕਾਂ ਵਲੋਂ ਕੁਝ ਦੁਕਾਨਾਾ ਵੱਲ ਪੱਥਰ ਵਗੈਰਾ ਵੀ ਸੁੱਟੇ ਗਏ¢ ਜਿਸ ਦੇ ਵਿਰੋਧ 'ਚ ਖਨੌਰੀ ਮੰਡੀ ਦੇ ਸਾਰੇ ਦੁਕਾਨਦਾਰਾਾ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿੱਤਾ¢ ਜਾਮ ਨੂੰ ਖੁਲਵਾਉਣ ਲਈ ਮੂਨਕ ਦੇ ਡੀਐੱਸਪੀ ਬੂਟਾ ਸਿੰਘ ਗਿਲ ਮੌਕੇ 'ਤੇ ਪਹੁੰਚੇ ਤੇ ਉਨ੍ਹਾਾ ਨੇ ਲੋਕਾਾ ਦੇ ਨਾਲ ਗੱਲਬਾਤ ਕੀਤੀ ਪਰ ਦੁਕਾਨਦਾਰਾਾ ਵਲੋਂ ਡੀ.ਐੱਸ.ਪੀ ਅੱਗੇ ਇਕ ਹੀ ਮੰਗ ਰੱਖੀ ਗਈ ਕਿ ਦੁਕਾਨਾਂ ਦੀ ਭੰਨਤੋੜ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਵਿਅਕਤੀਆਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਾ ਨੂੰ ਗਿ੍ਫਤਾਰ ਕੀਤਾ ਜਾਵੇ¢ ਦੁਕਾਨਦਾਰਾਾ ਵਲੋਂ ਵਾਰ-ਵਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ¢ਜਾਮ ਨੂੰ ਖੁਲਵਾਉਣ ਦੇ ਲਈ ਸੰਗਰੂਰ ਤੋਂ ਐੱਸ.ਪੀ. ਡੀ. ਹਰਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਾ ਨੇ ਜਾਮ ਲਗਾਉਣ ਵਾਲੇ ਦੁਕਾਨਦਾਰਾਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰਾਾ ਨੇ ਐਸ.ਪੀ.ਡੀ ਅੱਗੇ ਵੀ ਉਹੀ ਸ਼ਰਤ ਰੱਖੀ ਕਿ ਸ਼ਰਾਰਤੀ ਅਨਸਰਾਾਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਦੁਕਾਨਦਾਰ ਦੇ ਨਾਲ ਨਗਰ ਨਗਰ ਪੰਚਾਇਤ ਦੇ ਪ੍ਰਧਾਨ ਗਿਰਦਾਰੀ ਲਾਲ ਗਰਗ, ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਸੰਗਰੂਰ ਦੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਸੰਜੇ ਸਿੰਗਲਾ, ਤਾਰਾ ਚੰਦ ਪ੍ਰਧਾਨ ਗਊਸ਼ਾਲਾ ਕਮੇਟੀ ਖਨੌਰੀ, ਸੁਰਿੰਦਰ ਸ਼ਰਮਾ, ਕਿ੍ਸ਼ਨ ਕੁਮਾਰ, ਨੈਨੁ ਰਾਮ ਸ਼ਹਿਰੀ ਪ੍ਰਧਾਨ ਕਾਾਗਰਸ, ਸੋਨੂੰ ਕੁਮਾਰ ਤੇ ਹੋਰ ਬਹੁਤ ਸਾਰੇ ਵਿਅਕਤੀ ਨਾਲ ਮੌਜੂਦ ਸਨ ਦੂਸਰੇ ਪਾਸੇ ਰਵਿਦਾਸ ਭਾਈਚਾਰੇ ਦੇ ਲੋਕਾਾ ਨੇ ਵੀ ਨੈਸ਼ਨਲ ਹਾਈਵੇ 'ਤੇ ਜਾਮ ਲਗਾਇਆ ਹੋਇਆ ਸੀ ਤੇ ਉਨ੍ਹਾਾ ਨੇ ਵੀ ਪੁਲਿਸ ਅੱਗੇ ਮੰਗ ਰੱਖੀ ਕਿ ਜੋ ਰਵਿਦਾਸ ਮੰਦਰ ਤੋੜਿਆ ਗਿਆ ਹੈ ਉਸ ਦਾ ਦੁਬਾਰਾ ਨਿਰਮਾਣ ਕੀਤਾ ਜਾਵੇ | ਕਈ ਘੰਟੇ ਜਾਮ ਲੱਗਣ ਤੋਂ ਬਾਅਦ ਡੀਐੱਸਪੀ ਮੁਨਕ ਬੂਟਾ ਸਿੰਘ ਗਿੱਲ ਅਤੇ ਐਸਪੀ ਡੀ ਹਰਿੰਦਰ ਸਿੰਘ ਵੱਲੋਂ ਦੋਵੇਂ ਪਾਰਟੀਆਾ ਨੂੰ ਵਿਸ਼ਵਾਸ ਦੁਆਉਣ ਤੋਂ ਬਾਅਦ ਖਨੌਰੀ ਮੰਡੀ ਦੇ ਦੁਕਾਨਦਾਰਾਾ ਤੇ ਰਵਿਦਾਸ ਭਾਈਚਾਰੇ ਦੇ ਲੋਕਾਾ ਵਲੋਂ ਜਾਮ ਖੋਲ੍ਹ ਦਿੱਤਾ ਗਿਆ ¢ ਜਦੋਂ ਇਸ ਸਬੰਧੀ ਡੀਐੱਸਪੀ ਮੁਨਕ ਬੂਟਾ ਸਿੰਘ ਗਿਲ ਨਾਲ ਗੱਲ ਕੀਤੀ ਤਾਾ ਉਨ੍ਹਾਾ ਕਿਹਾ ਕਿ ਦੋਸ਼ੀਆਾ ਖਿਲਾਫ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤੇ ਦੋਸ਼ੀਆਾ ਨੂੰ ਜਲਦੀ ਹੀ ਗਿ੍ਫਤਾਰ ਕੀਤਾ ਜਾਵੇਗਾ |
ਕੁੱਪ ਕਲਾਾ, (ਮਨਜਿੰਦਰ ਸਿੰਘ ਸਰੌਦ, ਲਵਲੀ)-ਪੰਜਾਬ ਬੰਦ ਦੇ ਸੱਦੇ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਦੁਕਾਨਾਾ ਬੰਦ ਰਹੀਆਾ ਤੇ ਵੱਖ-ਵੱਖ ਜਥੇਬੰਦੀਆਾ ਵਲੋਂ ਕੁੱਪ ਕਲਾਾ ਵਿਖੇ ਲੁਧਿਆਣਾ-ਮਾਲੇਰਕੋਟਲਾ ਰੋਡ ਨੂੰ ਲਗਭਗ ਦੋ ਘੰਟੇ ਜਾਮ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਇਸ ਮੌਕੇ ਨੌਜਵਾਨ ਆਗੂ ਸਤਵੀਰ ਸਿੰਘ ਸੀਰਾ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਤੇ ਰਵਿਦਾਸ ਕਲੱਬਾਾ ਦੇ ਆਗੂਆਾ ਨੇ ਸੰਬੋਧਨ ਕੀਤਾ | ਧਰਨਾਕਾਰੀਆਾ ਕੋਲ ਪੁੱਜ ਕੇ ਡੀ.ਐੱਸ.ਪੀ ਅਮਰਗੜ੍ਹ ਸੁਬੇਗ ਸਿੰਘ ਤੇ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਸੰਜੀਵ ਕਪੂਰ ਨੇ ਮੰਗ-ਪੱਤਰ ਲੈਣ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਾ ਦੀਆਾ ਮੰਗਾਾ ਨੂੰ ਸਰਕਾਰ ਤੱਕ ਪਹੁੰਚਾਉਣਗੇ | ਉਸ ਤੋਂ ਤੁਰੰਤ ਬਾਅਦ ਧਰਨਾਕਾਰੀਆਾ ਵਲੋਂ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ¢ ਇਸ ਮੌਕੇ ਧਰਨਾਕਾਰੀਆਾ 'ਚ ਰਵਿਦਾਸ ਸਮਾਜ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਾ ਜਿਨ੍ਹਾਾ 'ਚ ਰਵਿਦਾਸ ਕਲੱਬ ਕੁੱਪ ਕਲਾਾ, ਟਿੰਬਰਵਾਲ, ਰਾਮਗੜ੍ਹ ਸਰਦਾਰਾਾ, ਬੁਰਕੜਾ, ਫਲੌਡ ਕਲਾਾ ਦੇ ਮੈਂਬਰ ਤੇ ਆਗੂ ਧਰਨੇ ਮੌਕੇ ਹਾਜ਼ਰ ਸਨ ¢

ਪੁਲਿਸ ਦੀ ਮੁਸਤੈਦੀ ਕਾਰਨ ਦੋ ਧੜਿ੍ਹਆ 'ਚ ਟਕਰਾਅ ਹੋਣ ਤੋਂ ਬਚਿਆ
ਸਥਾਨਕ ਕਸਬਾ ਕੁੱਪ ਕਲਾਂ ਵਿਖੇ ਰਵਿਦਾਸ ਭਾਈਚਾਰੇ ਤੇ ਜਥੇਬੰਦੀਆਂ ਵਲੋਂ ਲਗਾਏ ਧਰਨੇ ਮੌਕੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਧਰਨਾਕਾਰੀਆਂ ਦਾ ਕਿਸੇ ਰਾਹਗੀਰ ਨਾਲ ਧਰਨੇ ਵਿਚੋਂ ਲੰਘਣ ਮੌਕੇ ਤਕਰਾਰ ਹੋ ਗਿਆ, ਦੋਹਾਂ ਧਿਰਾਂ ਦੀ ਤਲਖ਼ ਕਲਾਮੀ ਸਮੇਂ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਐਸ.ਐਚ.ਓ. ਸੰਜੀਵ ਕਪੂਰ ਵਲੋਂ ਦਿਖਾਈ ਫੁਰਤੀ ਨਾਲ ਦੋਵਾਂ ਧਿਰਾਂ ਵਿਚਕਾਰ ਟਕਰਾਅ ਹੁੰਦਾ-ਹੁੰਦਾ ਟੱਲ ਗਿਆ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ)-ਅਮਰਗੜ੍ਹ ਵਿਖੇ ਭਾਰੀ ਬਰਸਾਤ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਲਿਤ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਘਰਵਾਲੀ, ਧੌਲ ਸਿੰਘ ਬਾਠਾਂ ਅਤੇ ਗੁਰਜੰਟ ਸਿੰਘ ਢਢੋਗਲ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਰੋਸ ਪ੍ਰਦਰਸ਼ਨ ਦੀ ਆਰੰਭਤਾ ਅਮਰਗੜ੍ਹ ਦੇ ਨਵੇਂ ਬੱਸ ਸਟੈਂਡ ਤੋਂ ਹੋਈ, ਜਿੱਥੇ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਅਤੇ ਹਲਕਾ ਇੰਚਾਰਜ ਪ੍ਰੋ. ਸਿੰਘ ਜਸਵੰਤ ਸਿੰਘ ਗੱਜਣਮਾਜਰਾ ਨੇ ਵਿਸ਼ਾਲ ਕਾਫਲੇ ਨੂੰ ਰਵਾਨਾ ਕੀਤਾ | ਇਸ ਰੋਸ ਪ੍ਰਦਰਸ਼ਨ 'ਚ ਕਾਂਗਰਸ ਪਾਰਟੀ ਵਲੋਂ ਮਨਿੰਦਰ ਸਿੰਘ ਬਿੱਟਾ ਪੀ. ਏ. ਵਿਧਾਇਕ ਸੁਰਜੀਤ ਸਿੰਘ ਧੀਮਾਨ, ਬਲਾਕ ਕਾਂਗਰਸ ਪ੍ਰਧਾਨ ਜਗਰੂਪ ਸਿੰਘ ਬਿੱਟੂ, ਸਵਰਨਜੀਤ ਸਿੰਘ ਐਮ.ਡੀ. ਦਸਮੇਸ਼ ਮਕੈਨੀਕਲ ਵਰਕਸ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਅਮਰਗੜ੍ਹ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਗੁਰਵੀਰ ਸਿੰਘ ਅਮਰਗੜ੍ਹ, ਚੇਅਰਮੈਨ ਸ਼ਰਧਾ ਰਾਮ ਓ.ਬੀ.ਸੀ. ਸੈੱਲ ਅਮਰਗੜ੍ਹ, ਨਿੱਜੀ ਸਕੱਤਰ ਕਾਮਰੇਡ ਰਾਜਿੰਦਰ ਰਾਜੀ ਅਮਰਗੜ੍ਹ ਨੇ ਸ਼ਿਰਕਤ ਕੀਤੀ | ਇਸ ਸਮੇਂ ਰਾਜ ਸਿੰਘ ਟੋਡਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਦਾ ਆਜ਼ਾਦੀ ਦਿਹਾੜਾ ਸਮੂਹ ਦਲਿਤ ਭਾਈਚਾਰੇ ਵਲੋਂ ਕਾਲੀਆਂ ਝੰਡੀਆਂ ਲਗਾ ਕੇ ਮਨਾਇਆ ਜਾਵੇਗਾ | ਇਸ ਮੌਕੇ ਐਸ.ਐਚ.ਓ. ਰਾਜੇਸ਼ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਥਾਣਾ ਅਮਰਗੜ੍ਹ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਤਾਂ ਜੋ ਰਾਹਗੀਰਾਂ ਨੂੰ ਬਹੁਤੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਇਸ ਸਮੇਂ
(ਬਾਕੀ ਸਫ਼ਾ 10 'ਤੇ)
ਕੁਲਵੰਤ ਸਿੰਘ ਮੁਹਾਲਾ, ਰਣਧੀਰ ਸਿੰਘ ਮੋਹਾਲੀ, ਬਾਬਾ ਸਾਹਿਬ ਸਿੰਘ, ਨਛੱਤਰ ਸਿੰਘ ਬਸਪਾ ਆਗੂ, ਪਰਮਜੀਤ ਬਾਗੜੀਆਂ, ਜਗਜੀਵਨ ਸਿੰਘ ਮਾਹੋਰਾਣਾ, ਗੁਰਪ੍ਰੀਤ ਸਿੰਘ ਬਨਭੌਰਾ, ਸਤਨਾਮ ਸਿੰਘ, ਮਾਨ ਸਿੰਘ ਮਾਣਕਮਾਜਰਾ, ਸੁੱਖਾ ਸਿੰਘ ਦਰੋਗੇਵਾਲ, ਰਾਮਧਨ ਸਿੰਘ, ਜਸਵਿੰਦਰ ਸਿੰਘ, ਬਾਬਾ ਲਾਭ ਸਿੰਘ ਲੱਧਾਹੇੜੀ, ਜੋਗਾ ਸਿੰਘ ਲਾਂਗੜੀਆਂ, ਐੈੱਫ.ਸੀ.ਆਈ. ਅਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਡੀਪੂ ਅਮਰਗੜ੍ਹ ਵਲੋਂ ਸ਼ਮਸ਼ੇਰ ਸਿੰਘ, ਮੇਵਾ ਸਿੰਘ, ਲਾਲ ਸਿੰਘ ਲਾਲ, ਮਾਸਟਰ ਫਕੀਰ ਸਿੰਘ, ਰਾਮ ਸਿੰਘ ਭੱਟੀਆਂ, ਟੀਟੂ ਅਮਰਗੜ੍ਹ, ਚਮਕੌਰ ਸਿੰਘ ਅਮਰਗੜ੍ਹ, ਹਰਜਿੰਦਰ ਬਿਰਲਾ ਅਮਰਗੜ੍ਹ, ਜਗਸੀਰ ਸਿੰਘ ਤੋਲੇਵਾਲ, ਸਾਬਕਾ ਸਰਪੰਚ ਗੁਰਦੀਪ ਸਿੰਘ ਝੱਲ, ਨੰਬਰਦਾਰ ਨਵਤੇਜ ਸਿੰਘ ਝੱਲ, ਮਾਸਟਰ ਬਰਜਿੰਦਰ ਸਿੰਘ ਸੰਧੂ, ਸਾਬਕਾ ਪੰਚ ਜਗਜੀਤ ਸਿੰਘ ਸੰਧੂ ਆਦਿ ਤੋਂ ਇਲਾਵਾ ਬੀਬੀਆਾ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ |
ਮੂਣਕ, (ਸਿੰਗਲਾ, ਭਾਰਦਵਾਜ, ਧਾਲੀਵਾਲ) -ਅੱਜ ਮੂਣਕ ਵਿਖੇ ਵੀ ਵਪਾਰਕ ਅਦਾਰੇ ਬੰਦ ਕਰਵਾਏ ਗਏ ਤੇ ਮੂਣਕ-ਪਾਤੜਾਂ 'ਤੇ ਪੈਂਦੇ ਚੌਾਕ 'ਚ ਰੋਸ ਧਰਨਾ ਦੇ ਕੇ ਆਵਾਜਾਈ ਬੰਦ ਕੀਤੀ ਗਈ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪ੍ਰੇਮ ਚੰਦ, ਬੀਰਬਲ ਸਿੰਘ, ਜਗਦੀਸ ਬਾਬਾ, ਮਨੀ ਰਾਮ, ਰਾਮ ਸਿੰਘ, ਛੱਜੂ ਸਿੰਘ, ਪੱਮਾ, ਜੇਠੂ ਰਾਮ, ਗਿਆਨ ਮੰਡਵੀ, ਤਰਸੇਮ ਸਿੰਘ, ਸੁੱਖਾ ਸਿੰਘ, ਸੇਵਕ ਭੁੰਦੜਭੈਣੀ, ਲੱਖਾ ਸਿੰਘ, ਗੁਰਮੀਤ ਸਿੰਘ ਹਮੀਰਗੜ੍ਹ, ਰਾਮ ਚੰਦ, ਸੁਖਦੇਵ ਸਿੰਘ ਮੰਡਵੀ ਆਦਿ ਮੌਜੂਦ ਸਨ |
ਮਹਿਲਾਂ ਚੌਾਕ, (ਸੁਖਵੀਰ ਸਿੰਘ ਢੀਂਡਸਾ) -ਮਹਿਲਾਂ ਚੌਾਕ ਵਿਖੇ ਓਵਰ ਬਰਿੱਜ ਥੱਲੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਗਿਆ, ਧਰਨਾਕਾਰੀਆਂ ਵਲੋਂ ਪੰਜਾਬ ਦੀ ਮੌਜੂਦਾ ਸਰਕਾਰ, ਆਮ ਆਦਮੀ ਪਾਰਟੀ, ਦਿੱਲੀ ਸਰਕਾਰ ਖਿਲਾਫ ਤੇ ਭਾਜਪਾ ਦੀ ਮੋਦੀ ਸਰਕਾਰ ਖਿਲਾਫ ਨਾਅਰੇ ਲਗਾਏ ਗਏ | ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ ਗਿਆ | ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਹਰਪ੍ਰੀਤ ਸਿੰਘ ਚੀਮਾ ਐਸ.ਐਚ.ਓ. ਛਾਜਲੀ ਨੂੰ ਧਰਨਾਕਾਰੀਆਂ ਨੇ ਮੰਗ ਪੱਤਰ ਦਿੱਤਾ | ਇਸ ਮੌਕੇ ਪੁਲਿਸ ਚੌਾਕੀ ਇੰਚਾਰਜ ਹਰਿੰਦਰ ਸਿੰਘ, ਚਤਰ ਸਿੰਘ ਤੋਂ ਇਲਾਵਾ ਅਧਿਕਾਰੀ ਮੌਜੂਦ ਸਨ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ) -ਪਿੰਡ ਬਾਗੜੀਆਂ 'ਚ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਦਲਿਤ ਭਾਈਚਾਰੇ ਦੀ ਹਮਾਇਤ ਕਰਦਿਆਂ ਨਾਭਾ ਮਾਲੇਰਕੋਟਲਾ ਸੜਕ 'ਤੇ ਜਾਮ ਲਗਾਇਆ ਗਿਆ | ਇਸ ਮੌਕੇ ਸ਼ਿੰਗਾਰਾ ਸਿੰਘ ਤੇ ਗੁਰਮੀਤ ਸਿੰਘ ਜੱਗੀ ਬਾਗੜੀਆਂ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਪੋਸਟ ਮਾਸਟਰ ਸੁਖਦੇਵ ਸਿੰਘ, ਕੇਵਲ ਸਿੰਘ, ਬੰਤ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ ਤਾਰੀ, ਕੁਲਵੰਤ ਸਿੰਘ, ਸੁਰਿੰਦਰਪਾਲ ਕੌਰ, ਸਰਬਜੀਤ ਕੌਰ, ਪ੍ਰਦੀਪ ਕੌਰ, ਚਰਨਜੀਤ ਕੌਰ, ਜੰਗ ਸਿੰਘ ਆਦਿ ਮੌਜੂਦ ਸਨ |
ਅਹਿਮਦਗੜ,੍ਹ (ਪੁਰੀ) - ਸਥਾਨਕ ਆਗੂਆਂ ਦੀ ਅਗਵਾਈ ਹੇਠ ਲੁਧਿਆਣਾ-ਮਾਲੇਰਕੋਟਲਾ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕੀਤਾ ਗਿਆ | ਡਾ. ਅੰਬੇਦਕਰ ਚੌਾਕ ਵਿਖੇ ਵਿਸ਼ਾਲ ਰੋਸ ਰੈਲੀ ਨੂੰ ਰਵਿਦਾਸ ਭਾਈਚਾਰੇ ਦੇ ਆਗੂ ਸਾਬਕਾ ਕੌਾਸਲਰ ਜੀਵਨ ਸਿੰਘ, ਸਾਬਕਾ ਨਗਰ ਕੌਾਸਲ ਪ੍ਰਧਾਨ ਕਿਸ਼ੋਰੀ ਲਾਲ ਬੱਧਣ, ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਾਬਕਾ ਡੀ ਐਮ ਸ਼ਿਗਾਰਾ ਸਿੰਘ ਛਪਾਰ, ਕੌਾਸਲਰ ਨਿਰਮਲ ਸਿੰਘ ਫੱਲੇਵਾਲ, ਡਾ. ਜਸਵਿੰਦਰ ਸਿੰਘ ਕਾਲਖ, ਪ੍ਰਧਾਨ ਤਾਰਾ ਸਿੰਘ, ਸਰਪੰਚ ਜਸਬੀਰ ਸਿੰਘ ਜੰਡਾਲੀ, ਬਿੱਟੂ ਬੱਧਣ, ਜਗਤਾਰ ਸਿੰਘ ਸਾਬਕਾ ਐਸ ਡੀ ਓ, ਗੁਰਮੇਲ ਸਿੰਘ, ਮਨਦੀਪ ਬੱਧਣ, ਚੰਦ ਸਿੰਘ, ਕੈਪਟਨ ਬੂਟਾ ਸਿੰਘ, ਸਵਰਨ ਸਿੰਘ, ਮਨਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ | ਸ਼ਹਿਰ 'ਚ ਰੋਸ ਰੈਲੀ ਤੋਂ ਬਾਅਦ ਰਵਿਦਾਸ ਭਾਈਚਾਰੇ ਵਲੋਂ ਲੁਧਿਆਣਾ-ਮਾਲੇਰਕੋਟਲਾ ਮਾਰਗ ਨੂੰ ਲਗਭਗ ਡੇਢ ਘੰਟਾ ਬੰਦ ਰੱਖਿਆ ਗਿਆ | ਡੀ. ਐਸ. ਪੀ. ਸੁਵੇਘ ਸਿੰਘ ਨੂੰ ਮੰਗ-ਪੱਤਰ ਦੇਣ ਤੋਂ ਬਾਅਦ ਧਰਨਾ ਚੁੱਕਿਆ ਗਿਆ | ਇਸ ਦੌਰਾਨ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਬੰਦ ਰਹੇ |
ਮਲੇਰਕੋਟਲਾ, (ਪਾਰਸ ਜੈਨ, ਹਨੀਫ ਥਿੰਦ, ਕੁਠਾਲਾ) - ਦਲਿਤ ਭਾਈਚਾਰੇ ਦੇ ਲੋਕਾਂ ਨੇ ਗੁਰੂ ਰਵਿਦਾਸ ਮੰਦਿਰ ਸੱਟਾ ਬਾਜ਼ਾਰ ਤੋਂ ਇਕੱਠੇ ਹੋ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਟਰੱਕ ਯੂਨੀਅਨ ਦੇ ਦੋਵੇਂ ਚੌਕਾਂ 'ਚ ਧਰਨਾ ਦੇ ਕੇ ਲੁਧਿਆਣਾ-ਸੰਗਰੂਰ ਮੁੱਖ ਮਾਰਗ ਜਾਮ ਕੀਤਾ | ਧਰਨੇ ਨੂੰ ਪ੍ਰਧਾਨ ਚਮਕੌਰ ਸਿੰਘ, ਬਘੈਲ ਸਿੰਘ, ਨਛੱਤਰ ਸਿੰਘ, ਵਜੀਰ ਚੰਦ, ਹਾਕਮ ਸਿੰਘ, ਦਿਲਾਵਰ ਰਾਮ, ਜੋਰਾ ਸਿੰਘ ਚੀਮਾ, ਬਲਵੰਤ ਸਿੰਘ ਸਰਵਰਪੁਰ, ਪਿਆਰਾ ਸਿੰਘ ਖਾਲਸਾ, ਗੁਰਮੇਲ ਸਿੰਘ ਚੰਦੜ, ਹਰਦੇਵ ਸਿੰਘ, ਸਿੰਘ, ਰਾਜ ਸਿੰਘ ਦੁੱਲਮਾਂ ਕਲਾਂ, ਮੁਖਤਿਆਰ ਸਿੰਘ ਆਦਿ ਨੇ ਸੰਬੋਧਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਦਾ ਮੰਗ ਪੱਤਰ ਤਹਿਸੀਲਦਾਰ ਬਾਦਲਦੀਨ ਨੂੰ ਦੇ ਕੇ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਪਿ੍ੰਸੀਪਲ ਜੱਗਾ ਸਿੰਘ ਮੰਡਿਆਲਾ, ਰਾਜ ਕੁਮਾਰ, ਅਜੇ ਕੁਮਾਰ ਅੱਜੂ, ਰਾਮ ਸਿੰਘ, ਬਿੱਕਰ ਸਿੰਘ ਧੰਨੋ ਆਦਿ ਵੀ ਮੌਜੂਦ ਸਨ |
ਅਹਿਮਦਗੜ੍ਹ, (ਸੋਢੀ) - ਅਹਿਮਦਗੜ੍ਹ ਵਿਖੇ
ਕੈਪਟਨ ਬੂਟਾ ਸਿੰਘ, ਸਾਬਕਾ ਕੌਾਸਲਰ ਜੀਵਨ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ 'ਚ ਰਵਿਦਾਸ ਭਾਈਚਾਰੇ ਵਲੋਂ ਮੋਟਰਸਾਈਕਲਾਂ 'ਤੇ ਰੋਸ ਮਾਰਚ ਕੱਢ ਕੇ ਸ਼ਹਿਰ ਬੰਦ ਕਰਵਾਇਆ ਗਿਆ | ਇਸ ਮੌਕੇ ਜੀਵਨ ਸਿੰਘ ਤੋਂ ਇਲਾਵਾ ਗੁਰਮੇਲ ਸਿੰਘ, ਸ਼ਿੰਗਾਰਾ ਸਿੰਘ ਛਪਾਰ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਸਾਬਕਾ ਪ੍ਰਧਾਨ ਕਿਸ਼ੋਰੀ ਲਾਲ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜਵੀਰ ਸਿੰਘ, ਰੂਪ ਲਾਲ, ਚਮਨ ਲਾਲ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਡਾ. ਜੋਰਾ ਸਿੰਘ ਸੰਜੇ ਕੁਮਾਰ, ਬਰਿੰਦਰ ਕੁਮਾਰ, ਤਾਰਾ ਸਿੰਘ, ਰਣਜੀਤ ਸਿੰਘ, ਰੌਸ਼ਨ ਲਾਲ ਬੱਧਣ, ਗੁਰਪ੍ਰੀਤ ਸਿੰਘ, ਮਨਦੀਪ ਬੱਧਣ, ਜਗਤਾਰ ਬਾਘਾ, ਵਰਿੰਦਰ ਤੋਤਾ, ਬਲਦੇਵ ਸਿੰਘ, ਹੰਸ ਰਾਜ ਚੁੰਬਰ ਆਦਿ ਮੌਜੂਦ ਸਨ |
ਅਹਿਮਦਗੜ, (ਰਣਧੀਰ ਸਿੰਘ ਮਹੋਲੀ) - ਡਾ. ਅੰਬੇਡਕਰ ਸੋਸ਼ਲ ਵੈਲਫ਼ੇਅਰ ਸੁਸਾਇਟੀ ਦੀ ਅਗਵਾਈ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਾਪਿਆ ਗਿਆ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਕੈਪਟਨ ਬੂਟਾ ਸਿੰਘ, ਡਾ. ਜ਼ੋਰਾ ਸਿੰਘ, ਸੁਖਵਿੰਦਰ ਸਿੰਘ ਲਹਿਰਾ, ਗਿਆਨੀ ਹਰਬਚਨ ਸਿੰਘ, ਗੁਰਮੇਲ ਸਿੰਘ, ਸਿੰਗਾਰਾ ਸਿੰਘ ਐਮ. ਡੀ, ਵਰਿੰਦਰ ਤੋਤਾ, ਜੀਵਨ ਸਿੰਘ, ਜਗਤਾਰ ਸਿੰਘ, ਕਿਸ਼ੋਰੀ ਲਾਲ ਬੱਧਨ, ਚੰਦ ਸਿੰਘ, ਜਸਵਿੰਦਰ ਸਿੰਘ ਕਾਲਖ, ਚਮਨ ਲਾਲ ਆਦਿ ਮੌਜੂਦ ਸਨ |
ਲੌਾਗੋਵਾਲ, (ਸ.ਸ.ਖੰਨਾ) - ਭਾਰਤ ਬੰਦ ਦੇ ਸੱਦੇ 'ਤੇ ਕਸਬਾ ਲੌਾਗੋਵਾਲ ਵਿਖੇ ਰਵਿਦਾਸ ਭਾਈਚਾਰੇ ਵਲੋਂ ਸ਼ਹਿਰ 'ਚ ਮਾਰਚ ਕਰਦਿਆਾ ਰੋਸ ਮਾਰਚ ਬੱਸ ਸਟੈਂਡ ਵਿਖੇ ਪਹੁੰਚਿਆ | ਇਸ ਮੌਕੇ ਜਸਵੀਰ ਸਿੰਘ ਲੌਾਗੋਵਾਲ, ਅੰਮਿ੍ਤਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ ਰਾਮ ਸਿੰਘ, ਡਾ, ਹਰਬੰਸ ਸਿੰਘ, ਕੁਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਲਿਬੜਾ ਸ਼ਹਿਰੀ ਪ੍ਰਧਾਨ, ਅਮਨਦੀਪ ਕੌਰ ਕੌਾਸਲਰ, ਪਿ੍ਥੀ ਸਿੰਘ, ਰਾਮ ਸਿੰਘ, ਮਾਸਟਰ ਕੁਲਵੰਤ ਸਿੰਘ, ਗੁਰਧਿਆਨ ਸਿੰਘ, ਸੁਰਜੀਤ ਸਿੰਘ ਕਾਲਾ ਪ੍ਰਧਾਨ ਰਵਿਦਾਸ ਕਲੱਬ, ਲਖਵੀਰ ਸਿੰਘ, ਕਸ਼ਮੀਰ ਸਿੰਘ, ਰੌਸ਼ਨ ਸਿੰਘ, ਅਜੈਬ ਸਿੰਘ, ਕੌਰ ਸਿੰਘ, ਹੰਸ ਰਾਜ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ¢
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ)- ਚੀਮਾ ਮੰਡੀ ਵਿਖੇ ਰਵਿਦਾਸ ਭਾਈਚਾਰੇ ਵਲੋਂ ਰੋਸ ਮਾਰਚ ਕੱਢਿਆ ਗਿਆ ਤੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਕਾਲੇ ਝੰਡੇ ਲੈ ਕੇ ਮੋਟਰਸਾਈਕਲਾਂ ਦਾ ਕਾਫ਼ਲਾ ਕੁਝ ਦੇਰ ਸੁਨਾਮ-ਮਾਨਸਾ ਰੋਡ 'ਤੇ ਰੁਕਿਆ | ਇਸ ਮੌਕੇ ਸੁੱਖਾ ਸਿੰਘ ਪ੍ਰਧਾਨ, ਨਾਜ਼ਰ ਸਿੰਘ ਚੀਮਾ, ਭੀਮ ਸਿੰਘ, ਭੋਲਾ ਸਿੰਘ, ਰਾਜ ਸਿੰਘ, ਬੁਧੂ ਸਿੰਘ, ਪ੍ਰਕਾਸ਼ ਸਿੰਘ, ਭੋਲਾ ਸਿੰਘ ਪ੍ਰਧਾਨ ਆਦਿ ਨੇ ਸੰਬੋਧਨ ਕੀਤਾ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) - ਸਥਾਨਕ ਇਲਾਕੇ ਦੇ ਰਵਿਦਾਸ ਭਾਈਚਾਰੇ ਦੇ ਆਗੂਆਂ ਨੇ ਅਨਾਜ ਮੰਡੀ 'ਚ ਰੋਸ ਰੈਲੀ ਕਰਦਿਆਂ ਸ਼ਹਿਰ 'ਚ ਰੋਸ ਮਾਰਚ ਕਰ ਕੇ ਮੁੱਖ ਸੜਕ 'ਤੇ ਜਾਮ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੀ.ਆਰ. ਅੰਬੇਡਕਰ ਮੰਚ ਦੇ ਪ੍ਰਧਾਨ ਚਰਨਾ ਰਾਮ ਲਾਲਕਾ, ਚੰਦ ਸਿੰਘ ਰਾਮਪੁਰਾ ਬਲਾਕ ਪ੍ਰਧਾਨ ਬਸਪਾ, ਬਸਪਾ ਆਗੂ ਡਾ.ਮੱਖਣ ਸਿੰਘ ਸੰਗਰੂਰ, ਕ੍ਰਿਸ਼ਨ ਸਿੰਘ ਭੜੋ੍ਹ ,ਜਗਤਾਰ ਸਿੰਘ ਕਾਲਾਝਾੜ, ਮਨਪ੍ਰੀਤ ਸਿੰਘ ਭੱਟੀਵਾਲ ਆਗੂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ, ਵਿਕਰਮ ਸਿੰਘ ਜ਼ਿਲ੍ਹਾ ਪ੍ਰਧਾਨ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ, ਰਾਮ ਸਿੰਘ ਮੱਟਰਾਂ, ਅਮਰੀਕ ਸਿੰਘ ਵਿੱਕੀ, ਰੋਸ਼ਨ ਲਾਲ, ਗੁਰਮੀਤ ਸਿੰਘ ਕਾਲਾਝਾੜ, ਨਛੱਤਰ ਸਿੰਘ ਬਾਲਦ, ਕਰਨੈਲ ਸਿੰਘ, ਬਲਵਿੰਦਰ ਸਿੰਘ ਮਾਝੀ, ਮਿੱਠੂ ਖਾਨ ਪ੍ਰਧਾਨ ਮੁਸਲਿਮ ਭਾਈਚਾਰਾ, ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸੰਜੀਵ ਲਾਲਕਾ ਕੌਾਸਲਰ, ਹਰੀ ਸਿੰਘ ਫੱਗੂਵਾਲਾ, ਗੁਰਦੀਪ ਸਿੰਘ ਫੱਗੂਵਾਲਾ ਤੇ ਗਮੀ ਕਲਿਆਣ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਮਨਜੀਤ ਸਿੰਘ ਸੋਢੀ, ਜਥੇ: ਪ੍ਰਸ਼ੋਤਮ ਸਿੰਘ ਫੱਗੂਵਾਲਾ, ਮਨਜੀਤ ਸਿੰਘ ਪਟਵਾਰੀ, ਗੁਰਤੇਜ ਸਿੰਘ ਤੇ ਭਾਰੀ ਗਿਣਤੀ 'ਚ ਔਰਤਾਂ ਤੇ ਵੱਖ-ਵੱਖ ਪਿੰਡਾਂ ਦੇ ਲੋਕ ਸ਼ਾਮਿਲ ਸਨ |
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਕੌਹਰੀਆਂ ਵਿਖੇ ਗੁਰੂ ਰਵਿਦਾਸ ਕਲੱਬ ਕੌਹਰੀਆਂ ਦੇ ਨੌਜਵਾਨਾਂ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ | ਰੋਸ ਮਾਰਚ ਪਿੰਡ ਕੌਹਰੀਆਂ, ਰੋਗਲਾ, ਕੈਂਪਰ ਆਦਿ ਪਿੰਡਾਂ 'ਚੋਂ ਹੁੰਦਾ ਹੋਇਆ ਸ਼ਹਿਰ ਦਿੜ੍ਹਬਾ ਪਹੁੰਚਿਆ | ਰੋਸ ਮਾਰਚ ਦੌਰਾਨ ਬੁਲਾਰਿਆਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ .ਤੇ ਮੰਦਰ ਦੀ ਮੁੜ ਉਸਾਰੀ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਰਾਜਪਾਲ ਸਿੰਘ ਪ੍ਰਧਾਨ, ਜਗਸੀਰ ਸਿੰਘ ਪੰਚ, ਹਰਦੀਪ ਸਿੰਘ ਬੱਬੂ, ਜਸਵੀਰ ਸਿੰਘ, ਗੁਰਜੰਟ ਸਿੰਘ, ਜਸਰਾਜ ਸਿੰਘ, ਜਗਸੀਰ ਸਿੰਘ, ਰਣਧੀਰ ਸਿੰਘ, ਲਖਵਿੰਦਰ ਸਿੰਘ ਪੰਚ, ਮੱਖਣ ਸਿੰਘ, ਜਰਨੈਲ ਸਿੰਘ, ਰਮਾਪਾਲ ਸਿੰਘ, ਸੁਖਦੇਵ ਸਿੰਘ, ਸਤਗੁਰ ਸਿੰਘ, ਦਰਸਨ ਸਿੰਘ, ਲਖਵੀਰ ਸਿੰਘ, ਵਿੱਕੀ ਸਿੰਘ, ਤਾਰੀ ਸਿੰਘ, ਪੱਪੀ ਸਿੰਘ, ਜੱਗਾ ਸਿੰਘ ਆਦਿ ਸਮੇਤ ਰਵਿਦਾਸੀਆ ਭਾਈਚਾਰੇ ਦੇ ਲੋਕ ਮੌਜੂਦ ਸਨ |

ਪਿੰਡ ਮੀਮਸਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਪਿੱਛੋਂ ਦਲਿਤਾਂ ਨੇ ਡੀ.ਸੀ. ਦਫ਼ਤਰ ਅੱਗੇ ਦਿੱਤਾ ਧਰਨਾ

ਸੰਗਰੂਰ, 13 ਅਗਸਤ (ਧੀਰਜ ਪਸ਼ੌਰੀਆ) - ਪਿੰਡ ਮੀਮਸਾ ਦੀ ਪੰਚਾਇਤੀ ਜ਼ਮੀਨ 'ਚੋਂ ਦਲਿਤ ਹਿੱਸੇ ਦੀ ਬੋਲੀ ਨੂੰ ਲੈ ਕੇ ਤਿੰਨ ਮਹੀਨਿਆਂ ਤੋਂ ਗਰਮਾਏ ਮਾਹੌਲ ਨੂੰ ਜਿੱਥੇ ਪ੍ਰਸ਼ਾਸਨ ਨੇ 34 ਵਿੱਘੇ ਜ਼ਮੀਨ ਦੀ ਬੋਲੀ ਕਰਵਾ ਕੇ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ ਉੱਥੇ ...

ਪੂਰੀ ਖ਼ਬਰ »

ਸ਼ੇਰਪੁਰ ਦੇ ਸਰਕਾਰੀ ਹਸਪਤਾਲ ਅੱਗੇ ਲੜੀਵਾਰ ਧਰਨਾ ਸ਼ੁਰੂ

ਸ਼ੇਰਪੁਰ, 13 ਅਗਸਤ (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ) - ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ ਸੇਵਾਵਾਂ ਬੰਦ ਹੋਣ ਕਰਕੇ ਤੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਅੱਜ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵੱਲੋਂ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ...

ਪੂਰੀ ਖ਼ਬਰ »

420 ਨਸ਼ੀਲੀਆਂ ਗੋਲੀਆਂ ਬਰਾਮਦ

ਸ਼ੇਰਪੁਰ, 13 ਅਗਸਤ (ਦਰਸ਼ਨ ਸਿੰਘ ਖੇੜੀ) - ਪੁਲਿਸ ਜ਼ਿਲਾ ਸੰਗਰੂਰ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਵਲੋਂ ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਧੂਰੀ ਦੇ ਡੀ.ਐਸ.ਪੀ ਰਛਪਾਲ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਰਮਨਦੀਪ ਸਿੰਘ ...

ਪੂਰੀ ਖ਼ਬਰ »

ਨਵਇੰਦਰਪ੍ਰੀਤ ਸਿੰਘ ਨੇ ਗੁਰਦੁਆਰਾ ਕਮੇਟੀ ਨੰੂ ਦਿੱਤਾ ਚੈੱਕ

ਜਖੇਪਲ, 13 ਅਗਸਤ (ਮੇਜਰ ਸਿੰਘ ਸਿੱਧੂ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ ਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ...

ਪੂਰੀ ਖ਼ਬਰ »

ਵਿਦਿਆਰਥੀ ਦੀ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਚੋਣ

ਲਹਿਰਾਗਾਗਾ, 13 ਅਗਸਤ (ਸੂਰਜ ਭਾਨ ਗੋਇਲ) - ਮੁਕੇਰੀਆਂ (ਹੁਸ਼ਿਆਰਪੁਰ) ਵਿਖੇ ਹੋਈ 'ਫ਼ਸਟ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ' 'ਚੋਂ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਦੇ ਵਿਦਿਆਰਥੀ ਜਸ਼ਨਦੀਪ ਸਿੰਘ (ਨੌਵੀਂ ਕਲਾਸ) ਸਪੁੱਤਰ ਜਸਵੰਤ ਸਿੰਘ ਨੇ ਦੂਸਰੀ ...

ਪੂਰੀ ਖ਼ਬਰ »

ਅਕੇਡੀਆ ਦੇ ਵਿਦਿਆਰਥੀਆਂ ਨੇ ਇਕਾਗਰਤਾ ਤੇ ਯਾਦ ਸ਼ਕਤੀ ਵਧਾਉਣ ਦੀ ਕਲਾ ਸਿੱਖੀ

ਸੁਨਾਮ ਊਧਮ ਸਿੰਘ ਵਾਲਾ, 13 ਅਗਸਤ (ਸੱਗੂ, ਭੁੱਲਰ, ਧਾਲੀਵਾਲ) - ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਸਕੂਲ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ ਜਿਸ 'ਚ ਗਵਾਲੀਅਰ ਤੋਂ ਆਚਾਰੀਆ ਪਵਨ ਵਿਸ਼ੇਸ਼ ਤਕਨੀਕਾਂ ਸਮਝਾਉਣ ਲਈ ਆਏ ਅਤੇ ਉਨ੍ਹਾਂ ਨੇ ਸਾਇੰਟੀਫਿਕ ...

ਪੂਰੀ ਖ਼ਬਰ »

ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਇਆ

ਲਹਿਰਾਗਾਗਾ, 13 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਅੱਜ ਇੱਥੇ ਓਵਰ ਬਿ੍ਜ ਤੋਂ ਵਾਇਆ ਰਾਮਪੁਰਾ ਜਵਾਹਰਵਾਲਾ, ਗੋਬਿੰਦਪੁਰਾ ਜਵਾਹਰਵਾਲਾ, ਬਖੋਰਾ ...

ਪੂਰੀ ਖ਼ਬਰ »

ਸੁਸਰੀ ਤੋਂ ਪ੍ਰੇਸ਼ਾਨ ਪਿੰਡਾਂ ਦੇ ਲੋਕਾਂ ਨੇ ਕੀਤਾ ਜਾਖਲ-ਲਹਿਰਾਗਾਗਾ ਮੁੱਖ ਮਾਰਗ ਜਾਮ

ਲਹਿਰਾਗਾਗਾ, 13 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਪਿੰਡ ਚੂੜਲ ਕਲਾਂ ਵਿਖੇ ਅਨਾਜ ਸਟੋਰ ਕਰਨ ਲਈ ਬਣੇ ਐੱਫ.ਸੀ.ਆਈ ਗੁਦਾਮ ਪਿੰਡਾਂ ਦੇ ਲੋਕਾਂ ਲਈ ਵੱਡੀ ਮੁਸ਼ਕਿਲ ਪੈਦਾ ਕਰ ਰਹੇ ਹਨ | ਗੁਦਾਮਾਂ 'ਚੋਂ ਉੱਡਦੀ ਸੁਸਰੀ ਕਾਰਨ ਪਿੰਡ ਚੂੜਲ ਕਲਾਂ, ਚੂੜਲ ਖੁਰਦ ਤੇ ...

ਪੂਰੀ ਖ਼ਬਰ »

ਸਟਰੀਟ ਲਾਈਟਾਂ ਦੇ ਪਿੱਲਰ ਟੁੱਟਣ 'ਤੇ ਤਾਰਾਂ ਹੋਈਆਂ ਨੰਗੀਆਂ

ਚੀਮਾ ਮੰਡੀ, 13 ਅਗਸਤ (ਦਲਜੀਤ ਸਿੰਘ ਮੱਕੜ)-ਕਸਬੇ ਦੇ ਵਾਰਡ ਨੰ-13 ਦੇ ਸਟਰੀਟ ਲਾਈਟਾਂ ਦੇ ਪਿੱਲਰਾਂ ਦੇ ਟੁੱਟਣ ਕਾਰਨ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਉਕਤ ਵਾਰਡ 'ਚ ਲੱਗੇ ਸਟਰੀਟ ਲਾਈਟਾਂ ਦੇ ਖੰਭੇ ਦੀ ਮਜ਼ਬੂਤੀ ਲਈ ਹੇਠਾਂ 2 ...

ਪੂਰੀ ਖ਼ਬਰ »

ਤੋਲਾਵਾਲ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ

ਚੀਮਾ ਮੰਡੀ, 13 ਅਗਸਤ (ਜਸਵਿੰਦਰ ਸਿੰਘ ਸ਼ੇਰੋਂ) - ਇੱਥੋਂ ਨੇੜਲੇ ਪਿੰਡ ਤੋਲਾਵਾਲ ਵਿਖੇ ਸਰਪੰਚ ਮੇਵਾ ਸਿੰਘ ਦੀ ਅਗਵਾਈ ਹੇਠ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ¢ਜਿਸ ਵਿਚ ਹਰਮਨਦੇਵ ਬਾਜਵਾ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਾਗਰਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਚੰਗਾਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਮਸਤੂਆਣਾ ਸਾਹਿਬ, 13 ਅਗਸਤ (ਦਮਦਮੀ) - ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਅੰਡਰ 18 ਸਾਲ (ਲੜਕੇ) ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਐੱਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਅਹਿਮਦਗੜ੍ਹ, 13 ਅਗਸਤ (ਸੋਢੀ) - ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੀੜਤ ਸਥਾਨਕ ਅਮਰਪੁਰਾ ਮੁਹੱਲਾ ਨਿਵਾਸੀਆਂ ਨੇ ਅਹਿਮਦਗੜ੍ਹ ਸਬਡਵੀਜ਼ਨ ਦੇ ਐੱਸ.ਡੀ.ਐੱਮ. ਵਿਕਰਮਜੀਤ ਸਿੰਘ ਪੈਂਥੇ ਨੂੰ ਮੰਗ ਪੱਤਰ ਦਿੱਤਾ | ਸਾਬਕਾ ਕੌਾਸਲਰ ਅਵਤਾਰ ਸਿੰਘ ਜੱਸਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਮਾਡਰਨ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ

ਸੰਦੌੜ, 13 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਮਾਡਰਨ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਦੇ ਖਿਡਾਰੀਆਂ ਨੇ ਭੋਗੀਵਾਲ ਜ਼ੋਨ 'ਚ ਹੋਏ ਵੱਖ ਵੱਖ ਖੇਡ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਢਾਬੇ ਦੀ ਆੜ 'ਚ ਡੀਜ਼ਲ ਵੇਚਣ ਦਾ ਗੋਰਖ ਕਰਦੇ ਫੜੇ

ਘਰਾਚੋਂ, 13 ਅਗਸਤ (ਘੁਮਾਣ) - ਇੱਥੋਂ ਨੇੜੇ ਪਿੰਡ ਨਾਗਰਾ ਵਿਖੇ ਸੁਨਾਮ ਪਟਿਆਲਾ ਸੜਕ 'ਤੇ ਬਣੇ ਨਿਊ ਅਮਨ ਵੈਸ਼ਨੂੰ ਢਾਬੇ ਤੋਂ ਭਵਾਨੀਗੜ੍ਹ ਪੁਲਿਸ ਦੇ ਥਾਣਾ ਮੁਖੀ ਗੁਰਿੰਦਰ ਸਿੰਘ ਨੇ ਛਾਪਾ ਮਾਰ ਕੇ 180 ਲੀਟਰ ਡੀਜ਼ਲ ਬਰਾਮਦ ਕਰ ਕੇ ਚਾਰ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ...

ਪੂਰੀ ਖ਼ਬਰ »

ਪੀ.ਐਸ.ਐਸ.ਐਫ. 22 ਨੰੂ ਕਰੇਗੀ ਪ੍ਰਦਰਸ਼ਨ

ਸੰਗਰੂਰ, 13 ਅਗਸਤ (ਦਮਨ, ਬਿੱਟਾ) - ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਅਤੇ ਸੂਬਾਈ ਆਗੂ ਰਾਜਿੰਦਰ ਕੌਰ ਕਾਕੜਾ ਦੀ ਪ੍ਰਧਾਨਗੀ ਹੇਠ ਹਾਊਸਿੰਗ ਬੋਰਡ ਕਲੋਨੀ ਵਾਟਰ ਵਰਕਸ ਵਿਖੇ ਹੋਈ | ਸਟੇਟ ...

ਪੂਰੀ ਖ਼ਬਰ »

ਟਰਾਂਸਫਾਰਮਰ ਤੇ ਮੀਟਰ ਬਕਸੇ 'ਚ ਆਇਆ ਕਰੰਟ

ਦਿੜ੍ਹਬਾ ਮੰਡੀ, 13 ਅਗਸਤ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਸਬ-ਤਹਿਸੀਲ ਨੇੜੇ ਪਾਵਰਕਾਮ ਦੇ ਟਰਾਂਸਫਾਰਮਰ ਤੇ ਮੀਟਰਾਂ ਵਾਲੇ ਬਕਸੇ 'ਚ ਕਰੰਟ ਆ ਗਿਆ | ਕਰੰਟ ਲੱਗਣ ਕਾਰਨ ਦੋ ਕੁੱਤੇ ਮਾਰੇ ਗਏ | ਕੁੱਤੇ ਮਰਨ ਤੋਂ ਬਾਅਦ ਤਹਿਸੀਲ ਦੇ ਲੋਕਾਂ ਨੂੰ ਕਰੰਟ ਆਉਣ ਬਾਰੇ ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਦੀ ਸ਼ਤਰੰਜ ਟੀਮ ਨੰੂ ਦੂਜਾ ਸਥਾਨ

ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ) - ਕੈਂਬਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ 65ਵੀਂ ਪੰਜਾਬ ਸਕੂਲ ਜ਼ੋਨਲ ਖੇਡਾਂ ਸੰਪੰਨ ਹੋਈਆਂ | ਇਨ੍ਹਾਂ ਖੇਡਾਂ 'ਚ ਸਕੂਲ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਅੰਡਰ-17 ਗਰੁੱਪ 'ਚ ਦੂਜਾ ਸਥਾਨ ਹਾਸਲ ਕੀਤਾ ਹੈ | ਸਕੂਲ ਦੇ ...

ਪੂਰੀ ਖ਼ਬਰ »

ਤਹਿਦਿਲ ਦੇ ਵਿਦਿਆਰਥੀ ਦਾ ਸਟੱਡੀ ਵੀਜਾ ਲੱਗਾ

ਸੰਗਰੂਰ, 13 ਅਗਸਤ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੌਜੂਦ ਸਮੇਂ ਨੌਜਵਾਨਾਂ ਦਾ ਰੁਝਾਨ ਆਈਲੈਟਸ ਦੀ ਬਜਾਇ ਪੀ.ਟੀ.ਈ. ਵੱਲ ਵਧੇਰੇ ਦੇਖਣ ਨੰੂ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੀ.ਟੀ.ਈ. ਦਾ ਨਤੀਜਾ ਵੀ ਜਲਦ ਆ ਜਾਂਦਾ ਹੈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX