ਤਾਜਾ ਖ਼ਬਰਾਂ


ਦਿੱਲੀ ਦੇ ਗੰਗਾਰਾਮ ਹਸਪਤਾਲ ’ਚ ਮੈਡੀਕਲ ਸਟਾਫ ਦੇ 108 ਲੋਕਾਂ ਨੂੰ ਇਕਾਂਤਵਾਸ ਭੇਜਿਆ
. . .  2 minutes ago
ਦਿੱਲੀ, 4 ਅਪ੍ਰੈਲ (ਜਗਤਾਰ ਸਿੰਘ) - ਦਿੱਲੀ ਦੇ ਗੰਗਾਰਾਮ ਹਸਪਤਾਲ ‘ਚ ਮੈਡੀਕਲ ਸਟਾਫ਼ ਦੇ 108 ਲੋਕਾਂ ਨੂੰ ਇਕਾਂਤਵਾਸ ਭੇਜਿਆ। ਇਸ ਵਿਚ ਡਾਕਟਰ ਤੇ ਨਰਸਾਂ ਵੀ ਸ਼ਾਮਿਲ ਹਨ। ਇਹ ਸਾਰੇ ਕੋਰੋਨਾ ਪਾਜ਼ੀਟਿਵ 2 ਲੋਕਾਂ ਦੇ ਸੰਪਰਕ ‘ਚ ਆਏ ਸਨ। 108 ਵਿਚੋਂ 85 ਨੂੰ ਘਰ...
ਅੱਜ ਪੰਜਾਬ ਮੰਤਰੀ ਮੰਡਲ ਦੀ ਵੀਡੀਓ ਕਾਨਫ਼ਰੰਸ ਜਰੀਏ ਹੋਵੇਗੀ ਬੈਠਕ
. . .  11 minutes ago
ਲੁਧਿਆਣਾ, 4 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਅੱਜ ਪੰਜਾਬ ਮੰਤਰੀ ਮੰਡਲ ਦੀ ਵੀਡੀਓ ਕਾਨਫ਼ਰੰਸ ਜਰੀਏ 3.30 ਵਜੇ ਮੀਟਿੰਗ ਹੋਣ ਜਾ ਰਹੀ ਹੈ। ਜਿਸ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨਗੀ ਕਰਨਗੇ ਤੇ...
ਮਿਡ ਡੇ ਮੀਲ ਵੰਡਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸ਼ਨਾਖ਼ਤੀ ਕਾਰਡ ਜਾਰੀ ਕਰਨ ਦੇ ਆਦੇਸ਼
. . .  14 minutes ago
ਨੂਰਪੁਰ ਬੇਦੀ, 4 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਪੰਜਾਬ ਵਿੱਚ ਚੱਲ ਰਹੇ ਕਰਫਿਊ ਦੌਰਾਨ ਬੰਦ ਪਏ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਘਰ ਘਰ ਸੀਲ ਬੰਦ ਪੈਕਟਾਂ ਵਿੱਚ ਮੁਹੱਈਆ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ...
ਗੁਰੂ ਹਰਸਹਾਏ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਪੰਜ ਲੋਕਾਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ
. . .  37 minutes ago
ਬੀਕਾਨੇਰ ’ਚ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ
. . .  39 minutes ago
ਜੈਪੁਰ, 4 ਅਪ੍ਰੈਲ - ਰਾਜਸਥਾਨ ਦੇ ਬੀਕਾਨੇਰ ’ਚ ਇਕ 60 ਸਾਲਾ ਕੋਰੋਨਾਵਾਇਰਸ ਤੋਂ ਪੀੜਤ ਔਰਤ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿਚ 12 ਤਾਜ਼ਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਰਾਜਸਥਾਨ ਵਿਚ...
ਸੰਤ ਸੀਚੇਵਾਲ ਅਤੇ 5 ਸੇਵਾਦਾਰਾਂ ਦੀ ਰਿਪੋਰਟ ਆਈ ਨੈਗੇਟਿਵ
. . .  1 minute ago
ਮਲਸੀਆਂ, 4 ਅਪ੍ਰੈਲ (ਅਜ਼ਾਦ ਸਚਦੇਵਾ)- ਉੱਘੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਵਰਨਣਯੋਗ ਹੈ ਕਿ ਸੰਤ ਸੀਚੇਵਾਲ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੀਤੀ 13 ਮਾਰਚ...
ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਨੂੰ ਕੋਰੋਨਾਵਾਇਰਸ, ਸਿਹਤ ਵਿਭਾਗ ਵਲੋਂ ਅਜੇ ਪੁਸ਼ਟੀ ਨਹੀਂ
. . .  about 1 hour ago
ਜਲੰਧਰ, 4 ਅਪ੍ਰੈਲ - ਰਿਪੋਰਟਾਂ ਮੁਤਾਬਿਕ ਮਰਹੂਮ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਜਸਕੀਰਤ ਕੌਰ ਦਾ ਵੀ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ ਪਰੰਤੂ ਇਸ ਸਬੰਧੀ ਸਿਹਤ ਵਿਭਾਗ ਵਲੋਂ ਅਧਿਕਾਰਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ। ਉਹ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਹਨ। ਜਿਕਰਯੋਗ...
ਨਾਕਾਬੰਦੀ ਦੌਰਾਨ ਕੁੱਟ ਮਾਰ ਕਰਨ 'ਤੇ ਦਰਜਨ ਖ਼ਿਲਾਫ਼ ਮੁਕੱਦਮਾ
. . .  about 1 hour ago
ਕੇਂਦਰ ਮੁਤਾਬਿਕ ਭਾਰਤ 'ਚ ਕੋਰੋਨਾਵਾਇਰਸ ਦੇ 2902 ਕੇਸ, 68 ਮੌਤਾਂ
. . .  about 1 hour ago
ਨਵੀਂ ਦਿੱਲੀ, 4 ਅਪ੍ਰੈਲ - ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸ ਵੱਧ ਕੇ 2902 ਹੋ ਗਏ ਹਨ ਅਤੇ 68 ਮੌਤਾਂ ਹੋ ਚੁੱਕੀਆਂ ਹਨ ਤੇ ਮਹਿਜ 183 ਲੋਕ ਠੀਕ ਹੋਏ ਹਨ ਤੇ 2650 ਸਰਗਰਮ...
ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 4 ਅਪ੍ਰੈਲ - ਕਸ਼ਮੀਰ ਦੇ ਕੁਲਗਾਮ ਸਥਿਤ ਮਨਜਗਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ 'ਚ 2 ਅੱਤਵਾਦੀ ਮਾਰੇ ਜਾਣ ਦੀ...
ਅਲਬਰਟਾ ਸੂਬੇ ਅੰਦਰ ਮੌਤਾਂ ਦੀ ਗਿਣਤੀ 18 ਹੋਈ ਹੁਣ ਤੱਕ 1075 ਕੇ ਸਾਹਮਣੇ ਆਏ
. . .  about 1 hour ago
ਹੈਰੀਟੇਜ ਮਹੀਨੇ ਨੂੰ ਮੁੱਖ ਰੱਖਦਿਆ ਕਮੇਟੀ ਨੇ ਸਿੱਖ ਫੂਡ ਬੈਂਕ ਦਾ ਕੀਤਾ ਐਲਾਨ
. . .  about 1 hour ago
ਕੈਲਗਰੀ 4 ਅਪ੍ਰੈਲ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵੱਲੋ ਮੁੱਖਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ ਹੁਰਾਂ ਖਾਲਸਾ ਸਾਜਨਾ ਦਿਵਸ ਨੂੰ ਮਨਾਉਦਿਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਫੂਡ ਬੈਂਕ ਦਾ ਇਤਜਾਮ ਕੀਤਾ ਗਿਆ ਹੈ। ਜਿਸ ਵਿੱਚ ਸੰਗਤਾਂ...
ਅੱਜ ਕੁਝ ਇਸ ਤਰ੍ਹਾਂ ਹਨ ਜਲੰਧਰ ਜ਼ਿਲ੍ਹੇ 'ਚ ਸਬਜ਼ੀਆਂ ਤੇ ਫਲਾਂ ਦੇ ਭਾਅ
. . .  about 2 hours ago
ਜਲੰਧਰ, 4 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ ‘ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਰਫਿਊ ਦੌਰਾਨ ਕਾਲਾਬਾਜ਼ਾਰੀ ਤੋਂ ਬੱਚ ...
ਕਿਸਾਨਾਂ ਨੇ ਕਣਕ ਦੀ ਵਾਢੀ ਕੀਤੀ ਸ਼ੁਰੂ
. . .  about 2 hours ago
ਖਮਾਣੋਂ,4 ਅਪ੍ਰੈਲ (ਪਰਮਵੀਰ ਸਿੰਘ) - ਬਲਾਕ ਖਮਾਣੋਂ ਦੇ ਪਿੰਡਾਂ ਵਿੱਚ ਕੁੱਝ ਥਾਵਾਂ ਤੇ ਕਣਕ ਦੀ ਫਸਲ ਵਾਢੀ ਲਈ ਤਿਆਰ ਹੋ ਚੁੱਕੀ ਹੈ। ਸਰਕਾਰ ਵਲੋਂ 15 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਕਿਸਾਨਾਂ ਨੂੰ ਲੇਬਰ ਦੀ ਚਿੰਤਾ ਵੀ ਸਤਾ ਰਹੀ ਹੈ। ਅਜਿਹੇ...
ਸਵੇਰੇ ਸਵੇਰੇ ਕਰਫ਼ਿਊ ਦੀਆਂ ਉੱਡੀਆਂ ਧੱਜੀਆਂ
. . .  about 3 hours ago
ਅਜਨਾਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾਵਾਇਰਸ ਦੀ ਰੋਕਥਾਮ ਲਈ ਭਾਵੇਂ ਕਿ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੂਬੇ ਅੰਦਰ ਕਰਫ਼ਿਊ ਲਗਾਇਆ ਹੋਇਆ ਹੈ ਪਰ ਅਜਨਾਲਾ ਸ਼ਹਿਰ 'ਚ ਕਈ ਦੁਕਾਨਦਾਰ ਤੇ ਆਮ ਲੋਕ ਕਰਫ਼ਿਊ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਦਿਨ...
ਫ਼ਰੀਦਕੋਟ ਵਿਚੋਂ ਮਿਲਿਆ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ, ਮਾਨਸਾ ਵਿਚ ਮਿਲੇ 3 ਪਾਜ਼ੀਟਿਵ
. . .  about 2 hours ago
ਅੱਜ ਦਾ ਵਿਚਾਰ
. . .  about 3 hours ago
ਨਵਾਂਸ਼ਹਿਰ ਦੇ ਦੋ ਡਾਕਟਰਾਂ ਸਮੇਤ 9 ਜਣਿਆਂ ਨੂੰ ਇਕਾਂਤਵਾਸ ਚ ਰੱਖਿਆ
. . .  1 day ago
ਕੋਵਿਡ-19 ਵਾਇਰਸ ਦੀ ਜਾਂਚ ਲਈ ਭੇਜੇ 16 ਸੈਂਪਲ ਆਏ ਨੈਗੇਟਿਵ
. . .  1 day ago
ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਪਾਜ਼ੀਟਿਵ
. . .  1 day ago
ਪੁਣੇ 'ਚ ਇਕਾਂਤਵਾਸ 'ਚ ਰਹਿਣ ਵਾਲੇ 10 ਵਿਅਕਤੀ ਫ਼ਰਾਰ, ਪੁਲਿਸ ਨੇ ਭਾਲ 'ਚ
. . .  1 day ago
ਕੋਰੋਨਾਵਾਇਰਸ : ਯੂ ਕੇ ਵਿਚ ਹੋਈਆਂ 684 ਮੌਤਾਂ
. . .  1 day ago
ਡਾਕਖ਼ਾਨਾ, ਬੈਂਕ ਦੇ ਕਰਮਚਾਰੀ ਪਿੰਡ-ਪਿੰਡ ਜਾ ਕੇ ਵੰਡਣਗੇ ਲਾਭਪਾਤਰੀਆਂ ਨੂੰ ਪੈਨਸ਼ਨਾਂ
. . .  1 day ago
ਲੁਧਿਆਣਾ 'ਚ ਹੁਣ ਤੱਕ 236 ਲੋਕਾਂ ਦੇ ਲਏ ਗਏ ਸੈਂਪਲ, 5 ਪਾਜ਼ੀਟਿਵ
. . .  1 day ago
ਗੜ੍ਹਸ਼ੰਕਰ ਪੁਲਿਸ ਵੱਲੋਂ 5 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ਼
. . .  1 day ago
ਜਥੇ: ਰਘਬੀਰ ਸਿੰਘ ਰਾਜਾਸਾਂਸੀ ਨੇ ਵੇਰਕਾ ਵਾਸੀਆਂ ਵੱਲੋਂ ਸ਼ਮਸ਼ਾਨਘਾਟ ਨੂੰ ਤਾਲੇ ਲਗਾਉਣ ਦੀ ਕੀਤੀ ਨਿਖੇਧੀ
. . .  1 day ago
ਨਗਰ ਕੌਂਸਲ ਕਾਡਰ ਦੇ 8 ਕਾਰਜ ਸਾਧਕ ਅਫ਼ਸਰਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ
. . .  1 day ago
ਸੰਗਰੂਰ 'ਚ ਪੁਲਿਸ ਦੀ ਤੀਸਰੀ ਅੱਖ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਰੱਖੇਗੀ ਨਜ਼ਰ
. . .  1 day ago
ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੇਸ਼ਨ ਵਾਰਡ 'ਚ ਭੇਜਿਆ
. . .  1 day ago
ਪੁਲਿਸ ਸਬ ਡਵੀਜ਼ਨ ਮਹਿਲ ਕਲਾਂ 'ਚ 8 ਮੁਕੱਦਮੇ ਦਰਜ, 23 ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ 'ਚ ਇਕ ਦੁਕਾਨਦਾਰ ਵੀ ਨਿਕਲਿਆ ਕੋਰੋਨਾ ਪਾਜ਼ੀਟਿਵ
. . .  1 day ago
ਖ਼ੁਸ਼ਹਾਲੀ ਦੇ ਰਾਖੇ ਸਾਬਕਾ ਫ਼ੌਜੀਆਂ ਵੱਲੋਂ ਆਪਣੀ ਅੱਧੀ ਤਨਖ਼ਾਹ ਰਾਹਤ ਕੰਮਾਂ 'ਚ ਲਗਾਉਣ ਦਾ ਐਲਾਨ
. . .  1 day ago
ਕਰਨਾਲ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
. . .  1 day ago
ਕਰਫ਼ਿਊ ਦੌਰਾਨ ਉਲੰਘਣਾ ਕਰਨ 'ਤੇ ਪੁਲਿਸ ਲੋਕਾਂ ਅਤੇ ਦੁਕਾਨਦਾਰਾਂ ਖ਼ਿਲਾਫ਼ ਨੇ ਪਰਚੇ ਕੀਤੇ ਦਰਜ
. . .  1 day ago
ਮੋਗਾ ਪੁਲਿਸ ਦੇ 1552 ਕਰਮਚਾਰੀਆਂ ਵੱਲੋਂ ਇੱਕ ਦਿਨ ਦੀ ਤਨਖ਼ਾਹ ਕੋਵਿਡ ਫ਼ੰਡ ਲਈ ਦਾਨ ਦੇਣ ਐਲਾਨ : ਐੱਸ.ਐੱਸ.ਪੀ.
. . .  1 day ago
ਮੁਹਾਲੀ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 12
. . .  1 day ago
ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਪਿੰਡ ਪਿਆਲਾਂ ਕੀਤਾ ਸੀਲ
. . .  1 day ago
ਕਰਫ਼ਿਊ ਵਧਾਉਣ 'ਤੇ ਹਾਲੇ ਕੋਈ ਫ਼ੈਸਲਾ ਨਹੀਂ, ਮੌਜੂਦਾ ਸਥਿਤੀ 'ਤੇ ਕਰੇਗਾ ਨਿਰਭਰ : ਕੈਪਟਨ
. . .  1 day ago
ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ- ਭਾਈ ਲੌਂਗੋਵਾਲ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 70 ਦੇ ਕਰੀਬ ਲੋਕਾਂ 'ਤੇ ਪੁਲਿਸ ਨੇ ਕੀਤੀ ਕਾਨੂੰਨੀ ਕਾਰਵਾਈ
. . .  1 day ago
ਘਰ 'ਚ ਕਹੀ ਨਾਲ ਕੰਮ ਕਰ ਕੇ ਪੰਜਾਬ ਵਾਸੀਆਂ ਨੂੰ ਗੁਰਜੀਤ ਔਜਲਾ ਦੇ ਰਹੇ ਹਨ ਖ਼ਾਸ ਸੁਨੇਹਾ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 51 ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਕਰਫ਼ਿਊ ਦੀ ਉਲੰਘਣਾ ਤਹਿਤ 8 ਵਾਹਨ ਜ਼ਬਤ, 1 ਖ਼ਿਲਾਫ਼ ਮਾਮਲਾ ਦਰਜ
. . .  1 day ago
ਵਿਸਾਖੀ ਮੌਕੇ ਨਹੀਂ ਹੋਵੇਗਾ ਇਕੱਠ : ਜਥੇਦਾਰ ਹਰਪ੍ਰੀਤ ਸਿੰਘ
. . .  1 day ago
ਤਪਾ ਪੁਲਿਸ ਨੇ ਮਾਮਲਾ ਦਰਜ਼ ਕਰ ਆਰਜ਼ੀ ਜੇਲ੍ਹ 'ਚ ਭੇਜੇ ਦੋ ਨੌਜਵਾਨ
. . .  1 day ago
ਬਲਾਕ ਬਾਘਾ ਪੁਰਾਣਾ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  1 day ago
ਭਿੰਡੀ ਸੈਦਾਂ ਪੁਲਿਸ ਨੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਵਾਹਨ ਕੀਤੇ ਕਾਬੂ
. . .  1 day ago
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਸ੍ਰੀ ਸਹਿਜ ਪਾਠ ਆਰੰਭ
. . .  1 day ago
ਰਾਜਪੁਰਾ : 7 ਵਿਅਕਤੀਆਂ ਖਿਲਾਫ ਕਰਫ਼ਿਊ ਉਲੰਘਣਾ ਦੇ ਚੱਲਦਿਆਂ ਮਾਮਲੇ ਦਰਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਬੰਦ ਨੂੰ ਮਿਲਿਆ ਜ਼ਿਲ੍ਹੇ ਭਰ 'ਚ ਭਰਵਾਂ ਹੁੰਗਾਰਾ

ਫ਼ਿਰੋਜ਼ਪੁਰ, 13 ਅਗਸਤ (ਜਸਵਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ, ਕੰਵਰਜੀਤ ਸਿੰਘ ਜੈਂਟੀ)-ਦਿੱਲੀ ਅੰਦਰ ਢਾਹੇ ਗਏ ਗੁਰੂ ਰਵਿਦਾਸ ਮੰਦਰ ਦੇ ਰੋਸ 'ਚ ਰਵਿਦਾਸੀਆ ਭਾਈਚਾਰੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਜ਼ਿਲ੍ਹੇ ਭਰ ਅੰਦਰ ਭਰਵਾਂ ਹੁੰਗਾਰਾ ਮਿਲਿਆ | ਬਾਜ਼ਾਰਾਂ ਤੇ ਸੜਕਾਂ 'ਤੇ ਸੁੰਨਸਾਨ ਪਸਰੀ ਰਹੀ | ਆਵਾਜਾਈ ਠੱਪ ਰਹਿਣ ਨਾਲ ਜਿਥੇ ਆਮ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ 'ਚੋਂ ਗੁਜ਼ਰਨਾ ਪਿਆ, ਉਥੇ ਬਾਜ਼ਾਰ, ਸਕੂਲ, ਕਾਲਜ ਆਦਿ ਅਦਾਰੇ ਤੇ ਕਾਰੋਬਾਰ ਵੀ ਠੱਪ ਰਹੇ | ਰਵੀਦਾਸ ਭਾਈਚਾਰੇ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਖ-ਵੱਖ ਸ਼ਹਿਰਾਂ 'ਚ ਕਾਲੇ ਝੰਡੇ ਲੈ ਰੋਸ ਮਾਰਚ ਕੱਢਦੇ ਹੋਏ ਜਿਥੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ, ਉਥੇ ਤੁਰ-ਫਿਰ ਕੇ ਬਾਜ਼ਾਰ ਬੰਦ ਕਰਵਾਏ | ਫ਼ਿਰੋਜ਼ਪੁਰ ਸ਼ਹਿਰ ਅੰਦਰ ਇਕੱਤਰ ਹੋਏ ਰਵਿਦਾਸ ਭਾਈਚਾਰੇ ਆਦਿ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਬਸਪਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮੱਲਵਾਲ, ਕਿਸ਼ੋਰ ਕੁਮਾਰ, ਲਾਲ ਸਿੰਘ ਸੁਲਹਾਣੀ, ਦਰਸ਼ਨ ਮੰਡ, ਪੂਰਨ ਭੱਟੀ ਕਰ ਰਹੇ ਸਨ | ਇਸ ਤੋਂ ਇਲਾਵਾ ਹੋਰ ਵੀ ਗਰੁੱਪ ਰੋਸ ਮਾਰਚ ਕਰਦੇ ਦੇਖੇ ਗਏ | ਭੀੜ ਨੂੰ ਕੰਟਰੋਲ 'ਚ ਰੱਖਣ ਲਈ ਡੀ. ਐੱਸ. ਪੀ. ਗੁਰਦੀਪ ਸਿੰਘ ਸੰਧੂ ਜਿਥੇ ਖ਼ੁਦ ਵੱਡੀ ਪੁਲਿਸ ਤਾਇਨਾਤੀ ਨਾਲ ਰੋਸ ਮਾਰਚ ਦੇ ਨਾਲ-ਨਾਲ ਚੱਲ ਰਹੇ ਸਨ, ਉਥੇ ਪੁਲਿਸ ਜੀਪਾਂ, ਮੋਟਰਸਾਈਕਲਾਂ ਤੇ ਪੈਦਲ ਵੀ ਭਾਰੀ ਤਾਦਾਦ 'ਚ ਬਾਜ਼ਾਰਾਂ 'ਚ ਗਸ਼ਤ ਕਰ ਰਹੀ ਸੀ | ਰੋਸ ਮਾਰਚ ਦੌਰਾਨ ਕੁਝ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਧੱਕੇ ਨਾਲ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ, ਪਰ ਕੁਲ ਮਿਲਾ ਕੇ ਸ਼ਾਂਤੀ ਹੀ ਰਹੀ | ਫ਼ਿਰੋਜ਼ਪੁਰ ਸ਼ਹਿਰ, ਸਰਕਲ ਰੋਡ, ਬਗ਼ਦਾਦੀ ਗੇਟ, ਦਿੱਲੀ ਗੇਟ, ਊਧਮ ਸਿੰਘ ਚੌਕ, ਮਾਲ ਰੋਡ, ਵਸਤੀ ਟੈਂਕਾਂ ਵਾਲੀ, ਬੱਸ ਸਟੈਂਡ, ਛਾਉਣੀ ਬਾਜ਼ਾਰ 'ਚੋਂ ਹੁੰਦੇ ਹੋਏ ਰੋਸ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੰੁਚੇ, ਜਿਥੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇ ਕੇ ਪੁਰਜ਼ੋਰ ਮੰਗ ਕੀਤੀ ਕਿ ਢਾਹੇ ਗਏ ਮੰਦਰ ਨੂੰ ਮੁੜ ਤੋਂ ਬਣਾਇਆ ਜਾਵੇ, ਨਹੀਂ ਤਾਂ ਉਹ ਸਖ਼ਤ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਮੌਕੇ ਰੇਸ਼ਮ ਭੱਟੀ ਝੋਕ ਹਰੀ ਹਰ, ਸੁਖਵਿੰਦਰ ਸਿੰਘ ਸ਼ੇਰਖਾਂ, ਬੂਟਾ ਸਿੰਘ ਵਾਹਗੇ ਵਾਲਾ, ਰਾਕੇਸ਼ ਭਾਰਤੀ, ਰਾਕੇਸ਼ ਲਹੋਰਾ ਆਦਿ ਰਵੀਦਾਸ ਭਾਈਚਾਰੇ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਗੁਰੂ ਰਵਿਦਾਸ ਦੇ ਮੰਦਰ ਢਾਹੇ ਜਾਣ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ 'ਤੇ ਤਸ਼ੱਦਦ ਕਰਨਾ ਤੇ ਬੇਇਨਸਾਫ਼ੀਆਂ ਕਰਨਾ ਬੰਦ ਕੀਤਾ ਜਾਵੇ ਅਤੇ ਸਮੂਹ ਧਰਮ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਹਰੇਕ ਮਨੁੱਖ ਨੂੰ ਆਜ਼ਾਦਾਨਾ ਢੰਗ ਨਾਲ ਜੀਵਨ ਜਿਊਣਾ ਯਕੀਨੀ ਬਣਾਇਆ ਜਾਵੇ |
ਵਿੱਦਿਅਕ ਸੰਸਥਾਵਾਂ ਰਹੀਆਂ ਬੰਦ
ਰਵਿਦਾਸ ਭਾਈਚਾਰੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ 'ਤੇ ਜਿਥੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਬੰਦ ਹੀ ਰਹੀਆਂ, ਉਥੇ ਸਰਕਾਰੀ ਸਕੂਲਾਂ ਅੰਦਰ ਵੀ ਗਿਣਤੀ ਨਾ-ਮਾਤਰ ਹੀ ਪਹੰੁਚੀ | ਭਾਈਚਾਰੇ ਦੇ ਲੋਕਾਂ ਵਲੋਂ ਬੰਦ ਨੂੰ ਹੁੰਗਾਰਾ ਦੇਣ ਦੀ ਕੀਤੀ ਗਈ ਅਪੀਲ 'ਤੇ ਪ੍ਰਾਈਵੇਟ ਅਦਾਰਿਆਂ ਨੇ ਆਪੋ-ਆਪਣੇ ਕਾਰੋਬਾਰਾਂ ਨੂੰ ਠੱਪ ਕਰ ਕੇ ਪੂਰਨ ਸਹਿਯੋਗ ਦਿੱਤਾ |
ਤਲਵੰਡੀ ਭਾਈ ਵਿਖੇ ਕੱਢਿਆ ਰੋਸ ਮਾਰਚ
ਤਲਵੰਡੀ ਭਾਈ, (ਰਵਿੰਦਰ ਸਿੰਘ ਬਜਾਜ)-ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਸਬੰਧ 'ਚ ਬੰਦ ਦੇ ਸੱਦੇ 'ਤੇ ਤਲਵੰਡੀ ਭਾਈ ਵਿਖੇ ਵੀ ਰਵਿਦਾਸ ਭਾਈਚਾਰੇ ਵਲੋਂ ਰਾਕੇਸ਼ ਕੁਮਾਰ ਕਾਇਤ ਪ੍ਰਧਾਨ ਐੱਸ. ਸੀ. ਐੱਸ. ਟੀ. ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ 'ਚ ਵਿਸ਼ਾਲ ਰੋਸ ਮਾਰਚ ਪੂਰੇ ਸ਼ਹਿਰ 'ਚ ਕੱਢਿਆ ਗਿਆ | ਇਸ ਮੌਕੇ ਭਾਈਚਾਰੇ ਦੇ ਆਗੂਆਂ ਵਲੋਂ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਤੇ ਡੀ. ਐੱਸ. ਪੀ. ਸਤਨਾਮ ਸਿੰਘ ਨੂੰ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਆਗੂਆਂ ਵਲੋਂ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਸਰਕਾਰ ਇਸ ਕਦਮ ਲਈ ਮੁਆਫ਼ੀ ਮੰਗੇ ਤੇ ਮੰਦਰ ਦੀ ਉਸੇ ਜਗ੍ਹਾ 'ਤੇ ਦੁਬਾਰਾ ਉਸਾਰੀ ਕਰਵਾਏ ਨਹੀਂ ਤਾਂ ਇਸ ਦੇ ਵਿਰੋਧ 'ਚ ਭਾਈਚਾਰੇ ਵਲੋਂ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ | ਦਲਿਤ ਭਾਈਚਾਰੇ ਵਲੋਂ ਆਪਣਾ ਰੋਸ ਜਿਤਾਉਂਦੇ ਹੋਏ ਸਮੂਹਿਕ ਰੂਪ 'ਚ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ | ਰੋਸ ਮਾਰਚ 'ਚ ਭੁਪਿੰਦਰ ਸਿੰਘ ਨੰਬਰਦਾਰ, ਕਿਰਨ ਸਿਤਾਰਾ, ਸੁਖਚੈਨ ਨਾਹਰ, ਸਤੀਸ਼ ਕੁਮਾਰ ਵਾਲੀਆ, ਜਗਦੀਸ਼ ਨਾਹਰ, ਸਤੀਸ਼ ਕਾਇਤ, ਰਮੇਸ਼ ਐਮ. ਸੀ., ਗੁਰਪ੍ਰੀਤ ਲਾਂਬਾ, ਜੰਟਾ ਜੈਲੀ, ਰਮੇਸ਼ ਕੁਮਾਰ ਮੇਸ਼ਾ, ਕਾਲਾ ਮਿਹਰ ਲਵਲੀ ਕੁਮਾਰ ਆਦਿ ਮੌਜੂਦ ਸਨ |
ਬੰਦ ਦੇ ਸੱਦੇ 'ਤੇ ਮੱਲਾਂਵਾਲਾ ਰਿਹਾ ਬੰਦ
ਮੱਲਾਂਵਾਲਾ, (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਬੰਦ ਦੇ ਸੱਦੇ 'ਤੇ ਮੱਲਾਂਵਾਲਾ 9 ਵਜੇ ਤੋਂ 12 ਵਜੇ ਤੱਕ ਲਗਪਗ ਬੰਦ ਰਿਹਾ | ਕਲਗ਼ੀਧਰ ਅੰਮਿ੍ਤ ਸੰਚਾਰ ਜਥਾ, ਗੁਰੂ ਰਵੀਦਾਸ ਨੌਜਵਾਨ ਸਭਾ ਆਦਿ ਧਰਮ ਸਮਾਜ (ਆਦਸ), ਬਹੁਜਨ ਸਮਾਜ ਪਾਰਟੀ, ਰਾਜ ਕਰੇਗਾ ਖ਼ਾਲਸਾ ਜਥੇਬੰਦੀ ਆਦਿ ਜਥੇਬੰਦੀਆਂ ਨੇ ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਰਾਮ ਕੁਮਾਰ, ਭਾਈ ਬਲਕਾਰ ਸਿੰਘ, ਗਿਆਨੀ ਮਲੂਕ ਸਿੰਘ, ਰਮੇਸ਼ ਅਟਵਾਲ, ਭਾਈ ਹਰਦੀਪ ਸਿੰਘ, ਬੂਟਾ ਰਾਮ, ਰਕੇਸ਼ ਘਾਰੂ, ਸਾਹਬ ਸਿੰਘ ਬੰਡਾਲਾ, ਰਕੇਸ਼ ਅਟਵਾਲ, ਮੁਖਤਿਆਰ ਸਿੰਘ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ ਲਾਡੀ, ਬੋਧ ਰਾਜ, ਜੰਗਾ ਸਿੰਘ, ਬਾਰੂ ਮੱਲ, ਅਰਵਿੰਦ, ਭੋਲਾ ਸਿੰਘ ਇਲਮੇਵਾਲਾ, ਮੇਜਰ ਸਿੰਘ, ਮਲਕੀਤ ਸਿੰਘ, ਗੁਰਮੁਖ, ਮਨਜੀਤ ਕੁਮਾਰ, ਸੁਖਦੇਵ ਆਦਿ ਆਗੂ ਹਾਜ਼ਰ ਸਨ | ਜ਼ੀਰਾ ਸ਼ਹਿਰ ਮੁਕੰਮਲ ਬੰਦ ਰਿਹਾ
ਜ਼ੀਰਾ, (ਮਨਜੀਤ ਸਿੰਘ ਢਿੱਲੋਂ)-ਬੰਦ ਦੇ ਸੱਦੇ 'ਤੇ ਜ਼ੀਰਾ ਸ਼ਹਿਰ ਮੁਕੰਮਲ ਬੰਦ ਰਿਹਾ, ਜਿਸ ਦੌਰਾਨ ਦਲਿਤ ਭਾਈਚਾਰੇ ਦੇ ਲੋਕਾਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਮਾਰਚ ਕੱਢਿਆ ਗਿਆ | ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਹਰੀ ਦਾਸ ਚੌਹਾਨ, ਡਾ: ਭੀਮ ਰਾਓ ਅੰਬੇਡਕਰ ਜਾਗਿ੍ਤੀ ਮੰਚ ਦੇ ਕਨਵੀਨਰ ਕੈਪਟਨ ਸਵਰਨ ਸਿੰਘ, ਦਲਬੀਰ ਸਿੰਘ ਜੇ. ਈ., ਰਾਮ ਪ੍ਰਕਾਸ਼, ਬਸਪਾ ਆਗੂ ਸੁਖਦੇਵ ਸਿੰਘ ਸ਼ੀਰਾ ਸਾਧੂ ਵਾਲਾ, ਦਿਲਬਾਗ ਸਿੰਘ ਆਗੂ ਕ੍ਰਾਂਤੀਕਾਰੀ ਮੰਚ ਜ਼ੀਰਾ ਦੀ ਪ੍ਰਧਾਨਗੀ ਹੇਠ ਕੱਢੇ ਗਏ ਰੋਸ ਮਾਰਚ ਦੌਰਾਨ ਇਕੱਤਰ ਲੋਕਾਂ ਵਲੋਂ ਗੁਰੂ ਰਵਿਦਾਸ ਭਗਵਾਨ ਵਾਲਮੀਕਿ, ਸ਼ਹੀਦ ਬਾਬਾ ਜੀਵਨ ਸਿੰਘ ਤੇ ਡਾ: ਭੀਮ ਰਾਓ ਅੰਬੇਡਕਰ ਦੇ ਨਾਅਰੇ ਲਗਾਏ ਗਏ ਤੇ ਏਕੇ ਦਾ ਪ੍ਰਮਾਣ ਦਿੰਦਿਆਂ ਮੰਦਰ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਹਰੀ ਦਾਸ ਚੌਹਾਨ, ਰਾਮ ਪ੍ਰਕਾਸ਼ ਐੱਸ. ਪੀ., ਸੁਖਦੇਵ ਸਿੰਘ ਸ਼ੀਰਾ ਬਸਪਾ ਆਗੂ, ਦਿਲਬਾਗ ਸਿੰਘ ਕ੍ਰਾਂਤੀਕਾਰੀ ਆਗੂ, ਡਾ: ਮੋਹਨ ਸਿੰਘ ਲਾਲਕਾ, ਪ੍ਰਤਾਪ ਸਿੰਘ ਸਨ•ੇਰ, ਪਰਮਜੀਤ ਸਿੰਘ ਜੇ. ਈ., ਸੁਰਿੰਦਰ ਕੌਰ ਬਲਾਕ ਸਿੱਖਿਆ ਅਫ਼ਸਰ ਨੇ ਵੀ ਸੰਬੋਧਨ ਕੀਤਾ | ਰੋਸ ਮਾਰਚ ਕਰਨ ਵਾਲਿਆਂ 'ਚ ਹਰਜਿੰਦਰ ਸਿੰਘ ਸਹੋਤਾ, ਗੁਰਸੇਵਕ ਸਿੰਘ ਮੱਟੂ, ਹਰਜੀਤ ਸਿੰਘ ਸਨ•ੇਰ, ਡਾਕਟਰ ਕੇ. ਐੱਸ. ਕਮਲ, ਸਾਧੂ ਸਿੰਘ ਮਿਸਤਰੀ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ | ਰੋਸ ਮਾਰਚ ਉਪਰੰਤ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੂੰ ਮੰਗ-ਪੱਤਰ ਦਿੱਤਾ |
ਬੰਦ ਦਾ ਮਖੂ 'ਤੇ ਅਸਰ ਨਹੀਂ ਪਿਆ
ਮਖੂ, (ਮੇਜਰ ਸਿੰਘ ਥਿੰਦ)-ਬੰਦ ਦਾ ਮਖੂ ਸ਼ਹਿਰ ਤੇ ਆਸ-ਪਾਸ 'ਤੇ ਪ੍ਰਭਾਵ ਨਹੀਂ ਪਿਆ | ਸੜਕੀ ਆਵਾਜਾਈ ਵੀ ਆਮ ਵਾਂਗ ਰਹੀ | ਸ਼ਹਿਰ 'ਚ ਲੋਕਾਂ ਨੇ ਦੁਕਾਨਾਂ ਆਮ ਵਾਂਗ ਖੋਲ੍ਹ•ੀਆਂ | ਆਮ ਵੇਖਿਆ ਗਿਆ ਹੈ ਕਿ ਕਿਸੇ ਵੀ ਧਰਮ ਵਲੋਂ ਦਿੱਤੇ ਬੰਦ ਦੇ ਸੱਦੇ ਸ਼ਹਿਰੀ ਦੁਕਾਨਾਂ ਸਵੇਰ ਵੇਲੇ ਆਮ ਵਾਂਗ ਹੀ ਖੋਲ੍ਹ•ਦੇ ਹਨ, ਪਰ ਵੇਖਣ 'ਚ ਆਉਂਦਾ ਹੈ ਕਿ ਭਾਵੇਂ ਦੋ-ਚਾਰ ਆਦਮੀ ਹੀ ਦੁਕਾਨਾਂ ਬੰਦ ਕਰਨ ਲਈ ਕਹਿੰਦੇ ਹਨ ਤਾਂ ਬਾਜ਼ਾਰ ਬੰਦ ਹੋ ਜਾਂਦਾ ਹੈ, ਪਰ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਇਹ ਕੁਝ ਨਹੀਂ ਹੋਇਆ |

ਆਜ਼ਾਦੀ ਦਿਵਸ ਸਮਾਗਮਾਂ ਸਬੰਧੀ ਫ਼ੱੁਲ ਡਰੈੱਸ ਰਿਹਰਸਲ ਦਾ ਡੀ. ਸੀ. ਨੇ ਲਿਆ ਜਾਇਜ਼ਾ

ਫ਼ਿਰੋਜ਼ਪੁਰ, 13 ਅਗਸਤ (ਜਸਵਿੰਦਰ ਸਿੰਘ ਸੰਧੂ)-ਆਜ਼ਾਦੀ ਦਿਹਾੜੇ ਨੂੰ ਮਨਾਉਣ ਸਬੰਧੀ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਚੱਲ ਰਹੀ ਤਿਆਰੀ ਦੌਰਾਨ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਪਹੰੁਚੇ, ਜਿਨ੍ਹਾਂ ਨੇ ਸਮਾਗਮਾਂ ਦੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ 2 ਕਾਬੂ

ਫ਼ਿਰੋਜ਼ਪੁਰ, 13 ਅਗਸਤ (ਨਿਰਮਲ ਸਿੰਘ ਗਿੱਲ)-ਥਾਣਾ ਸਿਟੀ ਫ਼ਿਰੋਜ਼ਪੁਰ ਵਲੋਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਦੌਰਾਨ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 220 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਹਰਨੇਕ ...

ਪੂਰੀ ਖ਼ਬਰ »

ਕਾਂਗਰਸੀ ਆਗੂ ਜੌੜਾ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਤਾਂ ਪੁਲਿਸ ਨੂੰ ਨਹੀਂ ਲੱਭੇ, ਪਰ ਨਾਜਾਇਜ਼ ਸ਼ਰਾਬ ਬਰਾਮਦ

ਮੱਲਾਂਵਾਲਾ, 13 ਅਗਸਤ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਬੀਤੇ ਦਿਨ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਜੌੜਾ ਮੈਂਬਰ ਡੈਲੀਗੇਟ ਕਾਂਗਰਸ ਪੰਜਾਬ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾ ਕਾਤਲਾਨਾ ਹਮਲਾ ਕੀਤਾ ਗਿਆ ਸੀ ਜੋ ਸ੍ਰੀ ਗੁਰੂ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਤੇ ਹੈਰੋਇਨ ਸਮੇਤ ਵਿਅਕਤੀ ਕਾਬੂ

ਮਮਦੋਟ, 13 ਅਗਸਤ (ਜਸਬੀਰ ਸਿੰਘ ਕੰਬੋਜ)-ਮਮਦੋਟ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਤੇ 5 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ਮੁਖੀ ਜਸਵੰਤ ਸਿੰਘ ਲਾਡੋ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸ਼ਿੰਗਾਰਾ ...

ਪੂਰੀ ਖ਼ਬਰ »

ਬਿਜਲੀ ਸਪਲਾਈ ਦੀ ਮੁਰੰਮਤ ਦੇ ਚਲਦਿਆਂ ਤਾਰਾਂ 'ਚ ਆਇਆ ਕਰੰਟ, 2 ਜ਼ਖ਼ਮੀ

ਫ਼ਿਰੋਜ਼ਪੁਰ, 13 ਅਗਸਤ (ਕੰਵਰਜੀਤ ਸਿੰਘ ਜੈਂਟੀ)-ਫ਼ਿਰੋਜ਼ਪੁਰ ਸ਼ਹਿਰ ਅੰਦਰ ਪਿਛਲੇ ਦਿਨਾਂ ਤੋਂ ਬਿਜਲੀ ਸਪਲਾਈ ਪੈ ਰਹੇ ਵੱਡੇ ਵਿਘਨਾਂ ਨੂੰ ਦੂਰ ਕਰਨ 'ਚ ਜੁਟੇ ਬਿਜਲੀ ਮੁਲਾਜ਼ਮ ਅਚਾਨਕ ਤਾਰਾਂ 'ਚ ਕਰੰਟ ਆਉਣ ਨਾਲ ਵਾਪਰੇ ਹਾਦਸੇ 'ਚ ਇਕ ਮੁਲਾਜ਼ਮ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਐਨ. ਆਰ. ਆਈ. ਕਤਲ ਕਾਂਡ 'ਚ 3 ਕਾਬੂ ਤੇ ਆਸਟੇ੍ਰਲੀਆ ਵਾਸੀ ਦੋ ਮੁਲਜ਼ਮਾਂ ਦੇ ਵਾਰੰਟ ਜਾਰੀ

ਫ਼ਿਰੋਜ਼ਪੁਰ, 13 ਅਗਸਤ (ਕੰਵਰਜੀਤ ਸਿੰਘ ਜੈਂਟੀ)-ਆਸਟੇ੍ਰਲੀਆ ਤੋਂ ਪੇਕੇ ਪਿੰਡ ਬੱਗੇ ਕੇ ਪਿੱਪਲ ਆਈ ਰਵਨੀਤ ਕੌਰ ਨੂੰ ਕਤਲ ਕਰਨ ਤੇ ਕਰਵਾਉਣ ਵਾਲਿਆਂ ਿਖ਼ਲਾਫ਼ ਪੁਲਿਸ ਥਾਣਾ ਸਦਰ ਨੇ ਸ਼ਲਾਘਾਯੋਗ ਭੂਮਿਕਾ ਨਿਭਾਉਂਦੇ ਹੋਏ ਜਿਥੇ ਤਿੰਨ ਮੁਲਜ਼ਮਾਂ ਨੂੰ ਫੜ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ

ਫ਼ਿਰੋਜ਼ਪੁਰ, 13 ਅਗਸਤ (ਨਿਰਮਲ ਸਿੰਘ ਗਿੱਲ)-ਥਾਣਾ ਸਿਟੀ ਫ਼ਿਰੋਜ਼ਪੁਰ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਇਕ ਵਿਅਕਤੀ ਨੂੰ ਸਾਢੇ 30 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਦੋਸ਼ੀ ...

ਪੂਰੀ ਖ਼ਬਰ »

ਗੋਲੀਆਂ ਚਲਾਉਣ ਵਾਲੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਨਸ਼ੀਲੀਆਂ ਗੋਲੀਆਂ ਤੇ ਨਸ਼ੀਲਾ ਪਾਊਡਰ ਬਰਾਮਦ

ਫ਼ਿਰੋਜ਼ਪੁਰ, 13 ਅਗਸਤ (ਗੁਰਿੰਦਰ ਸਿੰਘ)-ਦੋ ਦਿਨ ਪਹਿਲਾਂ ਫ਼ਿਰੋਜ਼ਪੁਰ ਛਾਉਣੀ ਖੇਤਰ 'ਚ ਸ਼ਰੇਆਮ ਗੋਲੀਆਂ ਚਲਾ ਦਹਿਸ਼ਤ ਫੈਲਾਉਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਦੋਸ਼ੀਆਂ 'ਚੋਂ ਇਕ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ...

ਪੂਰੀ ਖ਼ਬਰ »

ਡੀ. ਐੱਸ. ਪੀ. ਦੀ ਫੈੱਡਰੇਸ਼ਨ ਮਹਿਤਾ ਆਗੂਆਂ ਨਾਲ ਮੀਟਿੰਗ

ਫ਼ਿਰੋਜ਼ਪੁਰ, 13 ਅਗਸਤ (ਤਪਿੰਦਰ ਸਿੰਘ)-ਡੀ. ਐੱਸ. ਪੀ. ਸ਼ਹਿਰੀ ਵਜੋਂ ਨਿਯੁਕਤ ਹੋਏ ਗੁਰਦੀਪ ਸਿੰਘ ਸੰਧੂ ਨੇ ਅੱਜ ਇਲਾਕੇ 'ਚ ਅਮਨ ਸ਼ਾਂਤੀ ਦੀ ਬਹਾਲੀ ਨਸ਼ਾ ਤਸਕਰਾਂ ਤੇ ਚੋਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ ਇਲਾਕੇ ਦੀ ਪ੍ਰਮੁੱਖ ...

ਪੂਰੀ ਖ਼ਬਰ »

ਖੂਈਆਂ ਸਰਵਰ 'ਚ ਕੈਂਪ ਦੌਰਾਨ 142 ਯੂਨਿਟ ਖ਼ੂਨ ਦਾਨ

ਖੂਈਆ ਸਰਵਰ, 13 ਅਗਸਤ (ਜਗਜੀਤ ਸਿੰਘ ਧਾਲੀਵਾਲ)-ਸ੍ਰੀ ਬਾਲਾ ਜੀ ਸਮਾਜ ਸੇਵੀ ਸੰਸਥਾ ਵਲੋਂ ਡੇਰਾ ਬਾਬਾ ਸੰਤ ਲਾਲਾ ਖੂਈਆਂ ਸਰਵਰ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ | ਸੰਸਥਾ ਦੇ ਪ੍ਰਧਾਨ ਗਗਨ ਮਲਹੋਤਰਾ ਦੀ ਅਗਵਾਈ 'ਚ ਲਾਏ ਕੈਂਪ ਦੌਰਾਨ ਇਲਾਕੇ ਦੇ ਪਿੰਡਾਂ ਤੋਂ ਆਏ ...

ਪੂਰੀ ਖ਼ਬਰ »

ਭੈਣ ਨੂੰ ਮਿਲਣ ਆਇਆ ਨੌਜਵਾਨ ਹੋਇਆ ਲਾਪਤਾ

ਕੁੱਲਗੜ੍ਹੀ, 13 ਅਗਸਤ (ਸੁਖਜਿੰਦਰ ਸਿੰਘ ਸੰਧੂ)-ਨਜ਼ਦੀਕੀ ਪਿੰਡ ਸ਼ੇਰਖਾਂ ਵਿਖੇ ਜ਼ੀਰੇ ਤੋਂ ਆਪਣੀ ਭੈਣ ਨੂੰ ਮਿਲਣ ਆਇਆ 19 ਸਾਲਾ ਨੌਜਵਾਨ ਲਾਪਤਾ ਹੋ ਗਿਆ ਹੈ | ਇਸ ਸਬੰਧੀ ਥਾਣਾ ਕੁੱਲਗੜ੍ਹੀ ਦੇ ਮੁਖੀ ਜਸਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਨੇ ...

ਪੂਰੀ ਖ਼ਬਰ »

ਖੇਡ ਮੁਕਾਬਲਿਆਂ 'ਚ ਦੇਵ ਸਮਾਜ ਸਕੂਲ ਫ਼ਿਰੋਜ਼ਸ਼ਾਹ ਨੇ ਮਾਰੀਆਂ ਮੱਲਾਂ

ਫ਼ਿਰੋਜ਼ਸ਼ਾਹ, 13 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਖੇਡ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਦੇਵ ਸਮਾਜ ਸਕੂਲ ...

ਪੂਰੀ ਖ਼ਬਰ »

ਸੀ. ਜੇ. ਐਮ. ਅਮਨ ਪ੍ਰੀਤ ਸਿੰਘ ਵਲੋਂ ਐੱਸ. ਐੱਚ. ਓ. ਤੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ

ਫ਼ਿਰੋਜ਼ਪੁਰ, 13 ਅਗਸਤ (ਰਾਕੇਸ਼ ਚਾਵਲਾ)-ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਵਲੋਂ 14 ਸਤੰਬਰ ਨੂੰ ਦੇਸ਼ ਦੇ ਹਰ ਇਕ ਰਾਜ ਦੀ ਹਰ ਇਕ ਅਦਾਲਤ ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ | ਇਸ ਕੌਮੀ ਲੋਕ ਅਦਾਲਤ 'ਚ ਸੰਗੀਨ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਰਾਜ਼ੀਨਾਮਾ ਹੋਣ ...

ਪੂਰੀ ਖ਼ਬਰ »

ਵੈੱਲਫ਼ੇਅਰ ਸਭਾ ਨੇ ਡੀ. ਸੀ. ਨੂੰ ਸੌਾਪਿਆ ਮੰਗ-ਪੱਤਰ

ਫ਼ਿਰੋਜ਼ਪੁਰ, 13 ਅਗਸਤ (ਤਪਿੰਦਰ ਸਿੰਘ)-ਮਜ਼ਦੂਰ ਵੈੱਲਫੇਅਰ ਸਭਾ ਪੰਜਾਬ ਵਲੋਂ ਦਲਿਤਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦਫ਼ਤਰ ਮੂਹਰੇ ਜਥੇਬੰਦੀ ਦੇ ਆਗੂ ਬੱਗਾ ਸਿੰਘ ਦੀ ਅਗਵਾਈ ਹੇਠ ਸ਼ਾਂਤੀ ਪੂਰਵਕ ਰੋਸ ...

ਪੂਰੀ ਖ਼ਬਰ »

ਗਾਇਕ ਗੈਰੀ ਸਿੰਘ ਦੇ ਨਵੇਂ ਆਏ ਸਿੰਗਲ ਟਰੈਕ ਜ਼ਿੰਦਗੀ ਦਾ ਪੋਸਟਰ ਜਾਰੀ

ਜ਼ੀਰਾ, 13 ਅਗਸਤ (ਮਨਜੀਤ ਸਿੰਘ ਢਿੱਲੋਂ)-ਪੰਜਾਬੀ ਲੋਕ ਗਾਇਕ ਗੈਰੀ ਸਿੰਘ ਦੇ ਨਵੇਂ ਆਏ ਗੀਤ ਸਿੰਗਲ ਟਰੈਕ ਜ਼ਿੰਦਗੀ ਦਾ ਪੋਸਟਰ ਸ਼ੋ੍ਰਮਣੀ ਅਕਾਲੀ ਦਲ ਯੂਥ ਆਗੂ ਗੁਰਮੀਤ ਸਿੰਘ ਗਿੱਲ ਵਲੋਂ ਪੈੱ੍ਰਸ ਕਲੱਬ ਜ਼ੀਰਾ ਵਿਖੇ ਕੀਤਾ ਗਿਆ | ਇਸ ਸਮੇਂ ਡਾ: ਨੂਰ ਧਾਲੀਵਾਲ, ...

ਪੂਰੀ ਖ਼ਬਰ »

ਨਿਊ ਡਿਫੈਂਸ ਕਾਲੋਨੀ ਵਾਸੀਆਂ ਵਲੋਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਫ਼ਿਰੋਜ਼ਪੁਰ, 13 ਅਗਸਤ (ਜਸਵਿੰਦਰ ਸਿੰਘ ਸੰਧੂ)-ਨਿਊ ਡਿਫੈਂਸ ਕਾਲੋਨੀ ਫ਼ੇਜ਼-2 ਸਤੀਏ ਵਾਲਾ ਵਿਖੇ ਕਾਲੋਨੀ ਵਾਸੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ | ਇਸ ਦੌਰਾਨ ਸੁਰਿੰਦਰਪਾਲ ਸਿੰਘ ਸਿੱਧੂ ਨੂੰ ਪ੍ਰਧਾਨ ਚੁਣੇ ਜਾਣ ...

ਪੂਰੀ ਖ਼ਬਰ »

ਐੱਸ. ਡੀ. ਐਮ. ਵਲੋਂ ਨਸ਼ਾ ਵਿਰੋਧੀ ਕਮੇਟੀ ਨਾਲ ਮੀਟਿੰਗ

ਜ਼ੀਰਾ, 13 ਅਗਸਤ (ਮਨਜੀਤ ਸਿੰਘ ਢਿੱਲੋਂ)-ਪਿੰਡਾਂ 'ਚ ਨਸ਼ਿਆਂ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵਲੋਂ ਚਲਾਈ ਗਈ ਗਤੀਵਿਧੀ ਤਹਿਤ ਜ਼ੀਰਾ ਦੇ ਐੱਸ. ਡੀ. ਐਮ. ਨਰਿੰਦਰ ਸਿੰਘ ਧਾਲੀਵਾਲ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ...

ਪੂਰੀ ਖ਼ਬਰ »

ਭਾਈ ਘਨੱਈਆ ਸਿਹਤ ਸੇਵਾ ਸਕੀਮ ਸਬੰਧੀ ਕਾਰਡ ਬਣਨੇ ਸ਼ੁਰੂ

ਗੁਰੂਹਰਸਹਾਏ, 13 ਅਗਸਤ (ਪਿ੍ਥਵੀ ਰਾਜ ਕੰਬੋਜ)-ਪੰਜਾਬ ਸਰਕਾਰ ਵਲੋਂ ਭਾਈ ਘਨੱਈਆ ਸਿਹਤ ਸੇਵਾ ਸਕੀਮ ਅਧੀਨ ਕਾਰਡ ਬਣਨੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਕਮਲਜੀਤ ਸਿੰਘ ਰਾਜਾ ਬਰਾਂਚ ਮੈਨੇਜਰ ਸੋਹਣਗੜ੍ਹ (ਰੱਤੇਵਾਲਾ) ਕੋਆਪੇ੍ਰਟਿਵ ਬੈਂਕ ਨੇ ਦੱਸਿਆ ਕਿ ਇਹ ਕਾਰਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX