ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  1 day ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 day ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  1 day ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  1 day ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  1 day ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  1 day ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  1 day ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  1 day ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  1 day ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  1 day ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  1 day ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  1 day ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  1 day ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  1 day ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 day ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  1 day ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  1 day ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  1 day ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  1 day ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  1 day ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  1 day ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  1 day ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  1 day ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  1 day ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  1 day ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  1 day ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  1 day ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  1 day ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  1 day ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲ੍ਹਾ ਤੇ ਨੇੜਲੇ ਇਲਾਕਿਆਂ 'ਚ ਬੰਦ ਨੂੰ ਭਰਵਾਂ ਹੁੰਗਾਰਾ

ਕਈ ਥਾਵਾਂ 'ਤੇ ਲਗਾਏ ਧਰਨੇ, ਜਾਮ ਤੇ ਰੋਸ ਮੁਜ਼ਾਹਰੇ
ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੀਆਂ ਸਬ ਡਵੀਜ਼ਨਾਂ ਖੰਨਾ, ਸਮਰਾਲਾ, ਪਾਇਲ ਤੋਂ ਇਲਾਵਾ ਸਾਹਨੇਵਾਲ ਅਤੇ ਡੇਹਲੋਂ, ਮਾਛੀਵਾੜਾ, ਕੁਹਾੜਾ, ਅਹਿਮਦਗੜ੍ਹ, ਬੀਜਾ, ਜੋਧਾਂ, ਦੋਰਾਹਾ ਆਦਿ ਇਲਾਕਿਆਂ ਵਿਚ ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਦਾ ਮੰਦਰ ਤੋੜੇ ਜਾਣ ਦੇ ਿਖ਼ਲਾਫ਼ ਪੰਜਾਬ ਬੰਦ ਲਗਭਗ ਕਾਮਯਾਬ ਰਿਹਾ | ਇਸ ਮੌਕੇ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਕਿਸੇ ਥਾਂ ਤੋਂ ਕਿਸੇ ਵੱਡੇ ਝਗੜੇ ਜਾਂ ਅਣਸੁਖਾਂਵੀ ਘਟਨਾ ਦੀ ਖ਼ਬਰ ਨਹੀਂ ਹੈ | ਐਸ. ਪੀ. ਬਲਵਿੰਦਰ ਸਿੰਘ ਭੀਖੀ, ਡੀ. ਐਸ. ਪੀ. ਦੀਪਕ ਰਾਏ ਤੇ ਹੋਰ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰਦੇ ਰਹੇ |
ਖੰਨੇ 'ਚ ਜ਼ਬਰਦਸਤ ਬੰਦ, ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ
ਖੰਨਾ, (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਦਿੱਲੀ ਦੇ ਤੁਗਲਕਾਬਾਦ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਤਨ ਮੰਦਿਰ ਨੂੰ ਤੋੜੇ ਜਾਣ ਿਖ਼ਲਾਫ਼ ਪੰਜਾਬ ਬੰਦ ਦੇ ਸੱਦੇ ਦਰਮਿਆਨ ਅੱਜ ਖੰਨਾ ਇਲਾਕੇ ਵਿਚ ਲਗਭਗ ਮੁਕੰਮਲ ਬੰਦ ਰਿਹਾ | ਖੰਨਾ ਸ਼ਹਿਰ ਅਤੇ ਸਮੁੱਚੇ ਹਲਕੇ ਵਿਚ ਆਮ ਤੌਰ ਤੇ ਦੁਕਾਨਾਂ ਅਤੇ ਵਪਾਰਕ ਅਦਾਰੇ ਬਿਲਕੁਲ ਬੰਦ ਰਹੇ ਅਤੇ ਬਾਜ਼ਾਰ ਸੰੁਨ ਮਸਾਨ ਨਜ਼ਰ ਆਏ | ਪਰ ਫਿਰ ਵੀ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਜ਼ਬਰਦਸਤੀ ਬੰਦ ਕਰਵਾਇਆ ਗਿਆ, ਇਕ ਅੱਧ ਦੁਕਾਨ ਦੇ ਸ਼ੀਸ਼ੇ ਤੋੜੇ ਜਾਣ ਦੀ ਵੀ ਖ਼ਬਰ ਹੈ | ਇਸ ਦਰਮਿਆਨ ਜੀ.ਟੀ .ਰੋਡ ਸਮੇਤ ਇਲਾਕੇ ਦੀਆਂ ਸੜਕਾਂ 'ਤੇ ਆਵਾਜਾਈ ਇਕ ਦੁੱਕਾ ਹੀ ਨਜ਼ਰ ਆਈ | ਬੰਦ ਦੀਆਂ ਸਮਰਥਕ ਜਥੇਬੰਦੀਆਂ ਅਤੇ ਗੁਰੂ ਰਵਿਦਾਸ ਦੇ ਭਗਤਾਂ ਨੇ ਸਥਾਨਕ ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਖਾਨਾ ਰੋਡ ਵਿਖੇ ਭਾਰੀ ਇਕੱਤਰਤਾ ਕੀਤੀ | ਅਤੇ ਅਰਦਾਸ ਕਰਕੇ ਸੈਂਕੜਿਆਂ ਦੀ ਗਿਣਤੀ ਵਿਚ ਭਾਰੀ ਰੋਸ ਮੁਜ਼ਾਹਰਾ ਕੀਤਾ | ਇਹ ਮੁਜ਼ਾਹਰਾ ਕਰਦੇ ਲੋਕਾਂ ਨੇ ਜੀ. ਟੀ. ਰੋਡ 'ਤੇ ਆ ਕੇ ਜਾਮ ਲਾ ਦਿੱਤਾ | ਇਨ੍ਹਾਂ ਨੇ ਕੁੱਝ ਟਾਇਰਾਂ ਨੂੰ ਅੱਗ ਲਾ ਕੇ ਸੜਕ ਤੇ ਰੱਖ ਦਿੱਤਾ | ਜਿਸ ਕਾਰਨ ਦੂਰ ਦੂਰ ਤੱਕ ਟਰੈਫ਼ਿਕ ਜਾਮ ਹੋ ਗਿਆ | ਇਸ ਦੌਰਾਨ ਖੰਨਾ ਪੁਲੀਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਸਨ, ਵੱਡੀ ਗਿਣਤੀ ਵਿਚ ਪੁਲੀਸ ਫੋਰਸ ਮੁਜ਼ਾਹਰਾਕਾਰੀਆਂ ਦੇ ਨਾਲ ਨਾਲ ਚੱਲ ਰਹੀ ਸੀ | ਰੋਸ ਮੁਜ਼ਾਹਰਾ ਕਰਨ ਵਾਲਿਆਂ ਨੇ ਐਸ. ਡੀ. ਐਮ. ਖੰਨਾ ਸੰਦੀਪ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ |
ਇਸ ਮੌਕੇ ਕੌਾਸਲਰ ਰਵਿੰਦਰ ਸਿੰਘ ਬੱਬੂ, ਰਣਜੀਤ ਸਿੰਘ ਜੱਸਲ, ਲਲਿਤ ਕੁਮਾਰ, ਸੰਦੀਪ ਸਿੰਘ ਰੁਪਾਲੋਂ ਪ੍ਰਧਾਨ ਲੋਕ ਚੇਤਨਾ ਲਹਿਰ ਪੰਜਾਬ, ਗੁਰਦੀਪ ਸਿੰਘ ਮਦਾਨ, ਦਿਲਬਾਗ ਸਿੰਘ ਬਾਘਾ, ਸੰਜੇ ਚੌਹਾਨ, ਰਾਜੀਵ ਖੋੜਾ, ਹਰਦੀਪ ਸਿੰਘ ਨੀਨੂੰ ਨਿਰਮਲ ਸਿੰਘ ਨਿੰਮਾ, ਸ਼ੇਖਰ ਬੱਗਣ, ਬਲਰਾਮ ਬਾਲੂ ਦੀ ਅਗਵਾਈ ਵਿਚ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਮੁਜ਼ਾਹਰਾਕਾਰੀਆਂ ਨੇ ਲਲਹੇੜੀ ਰੋਡ ਚੌਕ ਵਿਚ ਧਰਨਾ ਦਿੱਤਾ | ਇਸ ਮੌਕੇ ਹਰਜਿੰਦਰ ਸਿੰਘ ਇਕੋਲਾਹਾ, ਦਿਲਬਾਗ ਸਿੰਘ ਲੱਖਾ, ਮੈਡਮ ਪਿ੍ਆ ਧੀਮਾਨ, ਗੁਰਚਰਨ ਸਿੰਘ ਚੰਨੀ, ਹਰਭਜਨ ਸਿੰਘ ਦੁੱਲਵਾਂ, ਜੋਰਾ ਸਿੰਘ ਬੁੱਲੇਪੁਰ, ਬਲਜੀਤ ਸਿੰਘ ਸਲਾਣਾ, ਹਰਨੇਕ ਸਿੰਘ ਪ੍ਰਧਾਨ ਪੱਲੇਦਾਰ ਯੂਨੀਅਨ, ਕਰਮਜੀਤ ਸਿੰਘ ਸਿਫਤੀ, ਪ੍ਰੇਮ ਸਿੰਘ ਬੰਗੜ, ਦਰਸ਼ਨ ਸਿੰਘ, ਨੇਤਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ ਰੂਪੀ, ਜਸਵਿੰਦਰ ਸਿੰਘ, ਸੰਦੀਪ ਸਿੰਘ ਜੱਸਲ, ਮਨਜੀਤ ਸਿੰਘ ਠੇਕੇਦਾਰ, ਗੁਰਮੀਤ ਸਿੰਘ ਫ਼ੌਜੀ, ਸਵਰਨ ਸਿੰਘ, ਵਿਕਰਮ ਸਿੰਘ, ਗੁਰਪ੍ਰੀਤ ਸਿੰਘ, ਗੁਲਜ਼ਾਰ ਸਿੰਘ, ਸ਼ਿੰਦਰਪਾਲ ਸਿੰਘ, ਮਹਿੰਦਰ ਸਿੰਘ, ਪਿ੍ੰਸੀਪਲ ਰਣਬੀਰ ਸਿੰਘ, ਗੁਰਮੀਤ ਸਿੰਘ, ਆਦਿ ਹਾਜ਼ਰ ਸਨ |
ਲੋਕ ਇਨਸਾਫ਼ ਪਾਰਟੀ ਵਲੋਂ ਬੰਦ ਦਾ ਸਮਰਥਨ
ਖੰਨਾ, (ਹਰਜਿੰਦਰ ਸਿੰਘ ਲਾਲ)-ਲੋਕ ਇਨਸਾਫ਼ ਪਾਰਟੀ ਦੇ ਨੇਤਾਵਾਂ ਨੇ ਪਾਰਟੀ ਦੇ ਖੰਨਾ ਹਲਕਾ ਇੰਚਾਰਜ਼ ਸਰਬਜੀਤ ਸਿੰਘ ਕੰਗ ਸੀ. ਆਰ. ਦੀ ਅਗਵਾਈ ਵਿਚ ਗੁਰੂ ਰਵਿਦਾਸ ਦਾ ਦਿੱਲੀ ਤੁਗਲਕ ਬਾਦ ਵਿਚ ਧਾਰਮਿਕ ਅਸਥਾਨ ਢਾਹੇ ਜਾਣ ਦੇ ਰੋਸ ਵਜੋਂ ਦਲਿਤ ਭਾਈਚਾਰੇ ਵਲੋਂ ਕੀਤੇ ਪੰਜਾਬ ਬੰਦ ਦਾ ਖੁੱਲ ਕੇ ਸਾਥ ਦਿੱਤਾ | ਕੰਗ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਪੰਜਾਬ ਬੰਦ ਦਾ ਪੂਰਨ ਸਮਰਥਨ ਕਰਦੀ ਹੈ | ਇਸ ਮੌਕੇ ਰਘਬੀਰ ਸਿੰਘ ਸ਼ਹਿਰੀ ਪ੍ਰਧਾਨ ਖੰਨਾ, ਅਵਤਾਰ ਸਿੰਘ ਭੁਮੱਦੀ ਦਿਹਾਤੀ ਪ੍ਰਧਾਨ ਖੰਨਾ, ਮਨਜੀਤ ਸਿੰਘ ਭੱਟੀਆਂ, ਹਰਜਿੰਦਰ ਸਿੰਘ ਇਕੋਲਾਹੀ, ਗੋਰਾ ਖੰਨਾ, ਕਿ੍ਸ਼ਨ ਖੰਨਾ, ਰਾਜਾ ਭੁੱਲਰ ਭੱਟੀਆਂ ਆਦਿ ਹਾਜ਼ਰ ਸਨ |
ਹਿੰਦੂ ਸੰਸਥਾਵਾਂ ਵਲੋਂ ਰਵਿਦਾਸ ਮੰਦਰ ਦੁਬਾਰਾ ਬਣਾਉਣ ਦੀ ਮੰਗ
ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)-ਭਗਵਾਨ ਰਵਿਦਾਸ ਜੀ ਦੇ ਮੰਦਰ ਦੇ ਪੁਨਰ ਨਿਰਮਾਣ ਦੇ ਸਮਰਥਨ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹਿੰਦੂ ਸਮਾਜ ਨੇ ਐਸ. ਡੀ. ਐਮ. ਖੰਨਾ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਹੈ ਕਿ ਦਿੱਲੀ ਦੇ ਤੁਗਲਕਾਬਾਦ ਵਿਚ ਤੋੜੇ ਗਏ ਗੁਰੂ ਰਵਿਦਾਸ ਮੰਦਰ ਦੇ ਿਖ਼ਲਾਫ਼ ਪੂਰੇ ਦੇਸ਼ ਵਿਚ ਰੋਸ ਹੈ | ਇਸ ਬਾਰੇ ਵਿਸ਼ਵ ਹਿੰਦੂ ਪ੍ਰੀਸ਼ਦ, ਰਾਸ਼ਟਰੀ ਸਵੈਂ ਸੇਵਕ ਸੰਘ ਅਤੇ ਹੋਰ ਹਿੰਦੂ ਸੰਗਠਨਾਂ ਦੇ ਨੇਤਾਵਾਂ ਮਨੋਜ ਤਿਵਾੜੀ ਜ਼ਿਲ੍ਹਾ ਮੰਤਰੀ ਵਿਹਿਪ, ਰਾਜੇਸ਼ ਕੁਮਾਰ ਆਦਿ ਨੇ ਦੱਸਿਆ ਕਿ ਦਿੱਲੀ ਵਿਚ ਕਿੰਨੀ ਹੀ ਮਜਾਰਾਂ ਨੂੰ ਢਾਏ ਜਾਣ ਦੇ ਕੋਰਟ ਦੇ ਆਦੇਸ਼ ਬਕਾਇਆ ਪਏ ਹਨ | ਪ੍ਰੰਤੂ ਗੁਰੂ ਰਵਿਦਾਸ ਦੇ ਮੰਦਰ ਨੂੰ ਤੋੜ ਕੇ ਇਕ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸੁਬੋਧ ਮਿੱਤਲ, ਸ਼ੰਕਰ ਗੋਇਲ, ਕਿ੍ਸ਼ਨ ਦੁੱਗਲ, ਸੁਰਿੰਦਰ ਮਾਨ, ਰਵੀ ਵਰਮਾ, ਅਗਰਵਾਲ ਸਭਾ ਹਰੀਸ਼ ਗੁਪਤਾ, ਬਜਰੰਗ ਦਲ ਰੀਤਿਕ ਠਾਕੁਰ, ਅਨੁਜ ਛਾਹੜੀਆ, ਚਾਇਲਡ ਕੇਅਰ ਤੋਂ ਰਣਜੀਤ ਸਿੰਘ ਹੀਰਾ, ਆਸ਼ੂ ਲਟਾਵਾ, ਗਣਪਤੀ ਸੇਵਾ ਸੰਘ ਰਾਜ ਮੈਨਰੋ, ਅਜੈ ਸੂਦ, ਰਮਰੀਸ਼ ਵਿਜ, ਅਨੂਪ ਸ਼ਰਮਾ, ਸੰਜੀਵ ਧਮੀਜਾ, ਸੁਧੀਰ ਸੋਨੂੰ, ਆਤਿਸ਼ ਬਾਂਸਲ ਆਦਿ ਹਾਜ਼ਰ ਸਨ |
ਮੰਦਰ ਢਾਹੁਣ ਦੇ ਰੋਸ ਵਜੋਂ ਖੰਨਾ ਬੰਦ, ਸੜਕਾਂ ਜਾਮ, ਪੁਤਲੇ ਫੂਕੇ
ਖੰਨਾ, (ਜੋਗਿੰਦਰ ਸਿੰਘ ਓਬਰਾਏ)-ਦਿੱਲੀ ਦੇ ਤੁਗਲਕਾਬਾਦ ਵਿਖੇ ਰਵੀਦਾਸ ਮੰਦਰ ਨੂੰ ਢਾਹੁਣ ਦੇ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰੇ ਵਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਖੰਨਾ ਸ਼ਹਿਰ ਵਿਖੇ ਸਵੇਰ ਤੋਂ ਹੀ ਕਾਫ਼ੀ ਦੁਕਾਨਾਂ ਬੰਦ ਰਹੀਆਂ, ਪਰਤੰੂ ਕਈ ਦੁਕਾਨਦਾਰਾਂ ਨੇ ਖ਼ਾਸ ਕਰਕੇ ਹਲਵਾਈਆਂ ਤੇ ਸਬਜ਼ੀਆਂ ਵਾਲਿਆਂ ਨੇ ਦੁਕਾਨਾਂ ਖੁੱਲ੍ਹੀਆਂ ਰੱਖੀਆਂ | ਇਸੇ ਦੌਰਾਨ ਇੱਥੋਂ ਦੇ ਦਲਿਤ ਭਾਈਚਾਰੇ ਦੇ ਲੋਕਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਗੁਰੂ ਰਵਿਦਾਸ ਮੰਦਰ ਤੋਂ ਇਕਠੇ ਹੋ ਕੇ ਸ਼ਹਿਰ ਵਿਚ ਭਰਵੀਂ ਰੈਲੀ ਕੱਢੀ | ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ | ਇਸ ਮੌਕੇ ਲਲਹੇੜੀ ਚੌਕ ਵਿਖੇ ਇਸ ਘਟਨਾ ਨੂੰ ਲੈ ਕੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਨੂੰ ਦਲਿਤ ਆਗੂਆਂ ਸਰਵ ਸ੍ਰੀ ਪ੍ਰੀਤਮ ਸਿੰਘ ਹੋਲ, ਮਨਜੀਤ ਸਿੰਘ ਮਦਨੀਪੁਰ, ਧਰਮਵੀਰ, ਦੀਦਾਰ ਸਿੰਘ ਰਾਮਗੜ੍ਹ, ਲਖਵੀਰ ਸਿੰਘ ਰਾਜਾ, ਮਲਕੀਤ ਸਿੰਘ, ਜਗਦੀਸ਼ ਸਿੰਘ ਰਾਣਾ, ਬਹਾਦਰ ਸਿੰਘ ਗੰਢੂਆਂ, ਹਰਜਿੰਦਰ ਸਿੰਘ ਭਾਦਲਾ, ਜਸਵੀਰ ਸਿੰਘ ਮਾਣਕਮਾਜਰਾ, ਬਲਬੀਰ ਸਿੰਘ, ਦਰਸ਼ਨ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ |
ਛਾਹੜੀਆ ਨੇ ਵੀ ਕੀਤੀ ਬੰਦ ਦੀ ਹਮਾਇਤ
ਖੰਨਾ, (ਹਰਜਿੰਦਰ ਸਿੰਘ ਲਾਲ)-ਦਿੱਲੀ ਦੇ ਤੁਗਲਕਾਬਾਦ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਤੋੜੇ ਜਾਣ ਦੇ ਰੋਸ ਪ੍ਰਦਰਸ਼ਨ ਧਰਨੇ ਵਿਚ ਭਾਜਪਾ ਦੇ ਯੁਵਾ ਨੇਤਾ ਅਨੁਜ ਛਾਹੜੀਆ ਵੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ | ਉਨ੍ਹਾਂ ਦੇ ਨਾਲ ਆਰ. ਐਸ. ਐਸ. ਸੰਘ ਦੇ ਸਹਿ ਨਗਰ ਸੰਘ ਸੰਚਾਲਕ ਰਾਜੇਸ਼, ਕਾਰਜਕਾਰੀ ਸੁਰਿੰਦਰ ਮਾਨ, ਰਿਤਿਕ, ਰਵੀ ਵਰਮਾ ਆਦਿ ਵੀ ਸਨ |
ਮੰਦਰ ਘਟਨਾ ਦੇ ਰੋਸ ਵਜੋਂ ਦਲਿਤ ਸਮਾਜ ਦੀਆਂ ਜਥੇਬੰਦੀਆਂ ਵਲੋਂ ਦੋਰਾਹਾ 'ਚ ਰੋਸ ਪ੍ਰਦਰਸ਼ਨ
ਵਿਧਾਇਕ ਲੱਖਾ ਨੇ ਕੀਤਾ ਸੰਬੋਧਨ
ਦੋਰਾਹਾ, (ਮਨਜੀਤ ਸਿੰਘ ਗਿੱਲ/ਜੋਗਿੰਦਰ ਸਿੰਘ ਓਬਰਾਏ/ਜਸਵੀਰ ਝੱਜ)-ਦਿੱਲੀ 'ਚ ਗੁਰੂ ਰਵਿਦਾਸ ਨਾਲ ਸਬੰਧਿਤ ਮੰਦਰ ਨੂੰ ਢਾਹੇ ਜਾਣ ਦੀ ਕਾਰਵਾਈ ਨੂੰ ਲੈ ਕੇ ਦਲਿਤ ਸਮਾਜ ਨਾਲ ਸਬੰਧਿਤ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਤਹਿਤ ਦੋਰਾਹਾ ਸ਼ਹਿਰ ਦੀਆਂ ਦਲਿਤ ਸਮਾਜ ਦੀਆਂ ਜਥੇਬੰਦੀਆਂ ਵਲੋਂ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ ਗਿਆ | ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਦੋਰਾਹਾ, ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਕਮੇਟੀ ਦੋਰਾਹਾ, ਭੀਮ ਆਰਮੀ, ਅੰਬੇਡਕਰ ਸੈਨਾ ਅਤੇ ਬਾਲਮੀਕ ਭਾਈਚਾਰੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਮੰਗ ਪੱਤਰ ਰਾਹੀ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਵਿਚ ਗੁਰੂ ਰਵਿਦਾਸ ਦੇ ਢਾਹੇ ਗਏ ਮੰਦਰ ਦੀ ਉਸਾਰੀ ਦੁਬਾਰਾ ਜਲਦੀ ਕੀਤੀ ਜਾਵੇ | ਇਸ ਸਮੇਂ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆ ਹਲਕਾ ਪਾਇਲ ਦੇ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਭਾਜਪਾ ਸਰਕਾਰ ਆਰ ਐਸ ਐਸ ਦਾ ਲੁਕਵਾਂ ਏਜੰਡਾ ਲਾਗੂ ਕਰਕੇ ਦਲਿਤਾਂ ਤੇ ਪਿਛੜੇ ਵਰਗ ਨੂੰ ਨਿਸ਼ਾਨਾ ਬਣਾ ਰਹੀ ਹੈ | ਇਸ ਸਮੇਂ ਦੋਰਾਹਾ ਨਗਰ ਕੌਾਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਪ੍ਰਧਾਨ ਬੌਬੀ ਤਿਵਾੜੀ, ਬਲਾਕ ਪ੍ਰਧਾਨ ਐਸ ਸੀ ਸੈੱਲ ਕਾਂਗਰਸ ਰਾਮਪ੍ਰਕਾਸ਼ ਸਿੰਘ ਪੱਪੂ ਨੰਬਰਦਾਰ, ਕੌਾਸਲਰ ਕੰਵਲਜੀਤ ਸਿੰਘ ਬਿੱਟੂ, ਆਲ ਟਰੇਡਜ਼ ਯੂਨੀਅਨ ਪ੍ਰਧਾਨ ਪ੍ਰੀਤਮ ਸਿੰਘ ਜੱਗੀ, ਤਿ੍ਲੋਚਨ ਸਿੰਘ ਬਿਲਾਸਪੁਰ, ਸਾਬਕਾ ਕੌਾਸਲਰ ਮਨਜੀਤ ਸਿੰਘ ਜੱਗੀ, ਗੁਰਪ੍ਰੀਤ ਸਿੰਘ ਮਕਸੂਦੜਾ, ਸਾਬਕਾ ਕੌਾਸਲਰ ਨੈਬ ਸਿੰਘ, ਮੈਨੇਜਰ ਨਿਰਮਲ ਸਿੰਘ ਲਾਂਪਰਾ, ਸਾਧੂ ਸਿੰਘ ਕਾਨੂੰਨਗੋ, ਸਾਬਕਾ ਕੌਾਸਲਰ ਹਰਭਜਨ ਸਿੰਘ, ਅਮਰ ਸਿੰਘ ਘਲੋਟੀ, ਜਸਵੰਤ ਸਿੰਘ ਬਿਲਾਸਪੁਰ, ਨਗਿੰਦਰ ਸਿੰਘ ਬਿੱਲੂ, ਕੁਲਵਿੰਦਰ ਸਿੰਘ ਸਤਨਾਮ ਨਗਰ, ਨੰਬਰਦਾਰ ਨਰਿੰਦਰ ਸਿੰਘ ਕੱਦੋਂ, ਪੰਚ ਮਨਜੀਤ ਸਿੰਘ ਅੜੈਚਾਂ, ਰੌਕੀ ਸਹੋਤਾ, ਸਾਬਕਾ ਕੌਾਸਲਰ ਲਾਲੀ ਦੋਰਾਹਾ, ਪ੍ਰਧਾਨ ਰਾਹੁਲ ਬਡਲਾਨ, ਅਨਿਲ ਕੁਮਾਰ ਕਰਨ ਕੁਮਾਰ ਆਦਿ ਹਾਜ਼ਰ ਸਨ |
ਰਵਿਦਾਸ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਕਸਬਾ ਡੇਹਲੋਂ ਮੁਕੰਮਲ ਬੰਦ ਰਿਹਾ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਤੇ ਅੱਜ ਪੰਜਾਬ ਬੰਦ ਦੇ ਸੱਦੇ ਤੇ ਕਸਬਾ ਡੇਹਲੋਂ ਮੁਕੰਮਲ ਬੰਦ ਰਿਹਾ, ਜਦਕਿ ਵੱਖ-ਵੱਖ ਜਥੇਬੰਦੀਆਂ ਵਲੋਂ ਵਰ੍ਹਦੇ ਮੀਂਹ ਵਿਚ ਦਿੱਤੇ ਧਰਨੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ¢ਡੇਹਲੋਂ ਮੁੱਖ ਚੌਕ ਤੋਂ ਰੋਸ ਮਾਰਚ ਕੱਢਿਆ ਗਿਆ ਅਤੇ ਬਾਅਦ ਵਿਚ ਬਾਈਪਾਸ ਤੇ ਸੰਗਤਾਂ ਧਰਨਾ ਲਗਾ ਕੇ ਬੈਠ ਗਈਆਂ¢ਇਸ ਸਮੇਂ ਹਲਕਾ ਗਿੱਲ ਬਸਪਾ ਇੰਚਾਰਜ਼ ਬਿੱਕਰ ਸਿੰਘ ਨੱਤ , ਲੋਕ ਇਨਸਾਫ਼ ਪਾਰਟੀ ਇੰਚਾਰਜ਼ ਗਗਨਦੀਪ ਸਿੰਘ ਸ਼ਨੀ ਕੈਂਥ, ਭਰਪੂਰ ਸਿੰਘ ਡੇਹਲੋਂ, ਨਿਰਮਲ ਸਿੰਘ ਸਾਇਆਂ, ਜਸਵੀਰ ਸਿੰਘ ਸੰਗੋਵਾਲ, ਸਿਕੰਦਰ ਸਿੰਘ ਲੁਹਾਰਾ, ਅਮਰੀਕ ਸਿੰਘ ਪੋਹੀੜ, ਜਰਨੈਲ ਸਿੰਘ ਖੱਟੜਾ, ਸਮੇਤ ਬੁਲਾਰਿਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਢਾਹੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਘੱਟ ਗਿਣਤੀਆਂ ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਸੰਗਤਾਂ ਨੰੂ ਡਟਣ ਦਾ ਸੱਦਾ ਦਿੱਤਾ¢ਇਸ ਧਰਨੇ ਸਮੇਂ ਸਾਬਕਾ ਸਰਪੰਚ ਕੇਸਰ ਸਿੰਘ ਕਿਲ੍ਹਾ ਰਾਏਪੁਰ, ਬੂਟਾ ਸਿੰਘ ਸੰਗੋਵਾਲ, ਜਸਵੀਰ ਸਿੰਘ ਗੁਰਮ, ਕਸ਼ਮੀਰ ਸਿੰਘ ਗੁਰਮ, ਸਤਪਾਲ ਸਿੰਘ ਲਾਲੀ, ਬਲਵੀਰ ਸਿੰਘ ਪੋਹੀੜ, ਹਰਨੇਕ ਸਿੰਘ ਬੁਟਾਹਰੀ, ਜਸਵੀਰ ਸਿੰਘ ਸੀਰਾ ਨੰਗਲ, ਭਾਗ ਸਿੰਘ ਸਾਇਆਂ, ਪੰਚ ਮਨਜੀਤ ਸਿੰਘ ਨੰਗਲ, ਬਲਜਿੰਦਰ ਸਿੰਘ ਰਾਜਗੜ੍ਹ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਧਰਨੇ ਸਮੇਂ ਹਾਜ਼ਰ ਸਨ¢
ਦਿੱਲੀ 'ਚ ਰਵਿਦਾਸ ਮੰਦਰ ਤੋੜਨ ਦੇ ਰੋਸ ਵਜੋਂ ਕਸਬਾ ਬੀਜਾ ਰਿਹਾ ਮੁਕੰਮਲ ਬੰਦ
ਬੀਜਾ, (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਭਾਰਤ ਦੀ ਸਰਬ ਉੱਚ ਅਦਾਲਤ ਨੇ ਦਿੱਲੀ ਦੇ ਇਤਿਹਾਸਕ ਰਵਿਦਾਸ ਮੰਦਰ ਨੂੰ ਤੋੜਨ ਦੇ ਫ਼ੈਸਲੇ ਿਖ਼ਲਾਫ਼ ਭਾਰਤ ਦੀਆਂ ਇੰਨਸਾਫ ਪਸੰਦ ਜਥੇਬੰਦੀਆਂ ਵਲੋਂ 13 ਅਗਸਤ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਗੁਰੂ ਰਵਿਦਾਸ ਭਵਨ ਦੈਹਿੜੂ ਅਤੇ ਰਵਿਦਾਸ ਨਾਮ ਲੇਵਾ ਸੰਗਤਾਂ ਨੇ ਸੁਖਵੀਰ ਸਿੰਘ ਭੁਮੱਦੀ,ਡਾ ਹਰਜਿੰਦਰ ਸਿੰਘ ਭੌਰਲਾ ਅਤੇ ਗੁਰਜੀਤ ਸਿੰਘ ਭੌਰਲਾ ਦੀ ਅਗਵਾਈ ਵਿਚ ਕਸਬਾ ਬੀਜਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਰੋਹ ਭਰਪੂਰ ਸ਼ਾਂਤਮਈ ਵਿਸ਼ਾਲ ਧਰਨਾ ਦੇ ਕੇ ਬੀਜਾ ਚੌਕ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ¢ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਪਾਲ ਸਿੰਘ ਘੁੰਗਰਾਲੀ ਰਾਜਪੂਤਾ ,ਸਾਬਕਾ ਸਰਪੰਚ ਦਰਸ਼ਨ ਸਿੰਘ ,ਰਵਿੰਦਰ ਸਿੰਘ ਡੋਲੀ ,ਕੇਸਰ ਸਿੰਘ , ਪਾਲ ਸਿੰਘ ਹਰਬੰਸਪੁਰ , ਗੁਰਮੇਲ ਸਿੰਘ ਸਲੌਦੀ, ਕੈਪਟਨ ਰਾਮਪਾਲ ਸਿੰਘ,ਬਲਵੀਰ ਸਿੰਘ ਚਾਵਾ,ਜਗਜੀਤ ਸਿੰਘ ਬਿੱਟੂ,ਸਾਧੂ ਸਿੰਘ,ਨੰਬਰਦਾਰ ਸੁਰਮੁੱਖ ਸਿੰਘ ਹਰਬੰਸਪੁਰਾ,ਨਿਰਮਲ ਸਿੰਘ,ਗੁਰਪ੍ਰੀਤ ਸਿੰਘ,ਕੁਲਵਿੰਦਰ ਸਿੰਘ,ਭਿੰਦਰ ਸਿੰਘ,ਜਰਨੈਲ ਸਿੰਘ,ਬਲਦੇਵ ਸਿੰਘ,ਅਮਰਜੀਤ ਸਿੰਘ,ਜਗਰੂਪ ਸਿੰਘ ਸਰਪੰਚ ਪੂਰਬਾ,ਕਮਲਜੀਤ ਸਿੰਘ ਲਿਬੜਾ,ਗੁਰਵਿੰਦਰ ਸਿੰਘ,ਪਰਮਜੀਤ ਸਿੰਘ,ਸੁਖਵਿੰਦਰ ਸਿੰਘ,ਗੁਰਜੰਟ ਸਿੰਘ,ਜੋਰਾ ਸਿੰਘ ਚਾਵਾ,ਲਛਮਣ ਸਿੰਘ , ਸਮੇਤ ਸਮੂਹ ਇਲਾਕਾ ਨਿਵਾਸੀ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ¢
ਕਰਮਸਰ (ਰਾੜਾ ਸਾਹਿਬ) 'ਚ ਮੰਦਰ ਢਾਹੁਣ ਿਖ਼ਲਾਫ਼ ਬੰਦ ਦੇ ਸੱਦੇ 'ਤੇ ਰਵਿਦਾਸ ਭਾਈਚਾਰੇ ਵਲੋਂ ਰੋਸ ਧਰਨਾ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਦਿੱਲੀ 'ਚ ਪ੍ਰਾਚੀਨ ਰਵਿਦਾਸ ਮੰਦਰ ਢਾਹੁਣ ਿਖ਼ਲਾਫ਼ ਦਿੱਤੇ ਬੰਦ ਦੇ ਸੱਦੇ ਤੇ ਅੱਜ ਕਸਬਾ ਪਿੰਡ ਕਰਮਸਰ (ਰਾੜਾ ਸਾਹਿਬ) ਵਿਖੇ ਪਿੰਡ ਘਲੋਟੀ, ਪਿੰਡ ਰਾੜਾ ਸਾਹਿਬ, ਕਟਾਹਰੀ, ਗਿੱਦੜੀ, ਘੁਡਾਣੀ ਕਲਾਂ, ਘਣਗਸ ਆਦਿ ਪਿੰਡਾਂ ਦੇ ਰਵਿਦਾਸ ਭਾਈਚਾਰੇ ਵਲੋਂ ਕਰਮਸਰ ਦੇ ਮੁੱਖ ਚੌਕ ਤੋਂ ਟੈਲੀਫ਼ੋਨ ਐਕਸਚੇਂਜ ਚੌਕ ਤੱਕ ਵਰ੍ਹਦੇ ਮੀਂਹ 'ਚ ਸ਼ਾਂਤੀ ਪੂਰਵਕ ਰੋਸ ਮਾਰਚ ਕੀਤਾ | ਉੱਥੇ ਇਸੇ ਚੌਾਕ 'ਚ 20-25 ਮਿੰਟ ਧਰਨਾ ਦੇ ਕੇ ਆਵਾਜਾਈ ਵੀ ਠੱਪ ਕੀਤੀ ਗਈ | ਇਸ ਮੌਕੇ ਰਾਜਵੀਰ ਸਿੰਘ ਘਲੋਟੀ, ਹਰਮੇਸ਼ ਸਿੰਘ ਮੇਸ਼ੀ ਸਰਪੰਚ ਰਾੜਾ, ਮਨਜੀਤ ਸਿੰਘ ਘਲੋਟੀ ਸਾਬਕਾ ਸੰਮਤੀ ਮੈਂਬਰ, ਮਲਕੀਤ ਸਿੰਘ ਪੰਚ ਘਲੋਟੀ, ਗੁਰਮੇਲ ਸਿੰਘ ਘਲੋਟੀ, ਗੁਰਚਰਨ ਸਿੰਘ ਗਿੱਦੜੀ, ਪੇਂਟੂ ਸਿੰਘ, ਰਿੰਕੂ ਸਿੰਘ ਗਿੱਦੜੀ, ਕੁਲਵਿੰਦਰ ਕੌਰ ਪੰਚ ਰਾੜਾ, ਚਰਨ ਸਿੰਘ ਕਟਾਹਰੀ, ਹੰਸਰਾਜ ਸਿੰਘ ਮਿੰਟੂ ਘੁਡਾਣੀ ਕਲਾਂ, ਅਮਰੀਕ ਸਿੰਘ ਰਾੜਾ, ਸਵਰਨਜੀਤ ਸਿੰਘ ਘੁਡਾਣੀ, ਅੰਮਿ੍ਤਪਾਲ ਸਿੰਘ ਘੁਡਾਣੀ ਆਦਿ ਸ਼ਾਮਿਲ ਹੋਏ |
ਜਥੇਬੰਦੀਆਂ ਵਲੋਂ ਸ਼ਹਿਰ 'ਚ ਰੋਸ ਮਾਰਚ ਕੱਢ ਕੇ ਚੱਕਾ ਜਾਮ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਦਿੱਲੀ ਦੇ ਤੁਗਲਿਕਾ ਬਾਗ ਨੇੜ੍ਹੇ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਨੂੰ ਲੈ ਕੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਰਵਿਦਾਸੀਆ ਭਾਈਚਾਰੇ ਵਿਚ ਵੱਡਾ ਰੋਸ ਅੱਜ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੱਢ ਗਨੀ-ਨਬੀ ਖਾਂ ਗੇਟ ਕੋਲ ਖੰਨਾ-ਨਵਾਂਸ਼ਹਿਰ ਹਾਈਵੇ 'ਤੇ ਧਰਨਾ ਲਗਾ ਚੱਕਾ ਜਾਮ ਕਰ ਦਿੱਤਾ | ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਮੌਕੇ 'ਤੇ ਪੁੱਜੇ ਐੱਸ. ਪੀ. ਜਸਵੀਰ ਸਿੰਘ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਾ ਕੇ ਕੁਝ ਸਮੇਂ ਬਾਅਦ ਇਹ ਜਾਮ ਨੂੰ ਖੁਲ੍ਹਵਾਇਆ | ਮਾਛੀਵਾੜਾ 'ਚ ਰੋਸ ਮਾਰਚ 'ਚ ਸ਼ਾਮਿਲ ਬੇਗਮਪੁਰਾ ਟਾਈਗਰ ਫੋਰਸ, ਭਾਵਾਧਸ, ਲੋਕ ਸੰਘਰਸ਼ ਕਮੇਟੀ, ਨੌਜਵਾਨ ਸਭਾ, ਸੰਤ ਸੇਵਾ ਦਲ, ਟ੍ਰੇਡ ਯੂਨੀਅਨ, ਗੁਰੂ ਰਵਿਦਾਸ ਸਭਾ, ਡਾ. ਬੀ. ਆਰ. ਅੰਬੇਦਕਰ ਸਭਾ ਦੇ ਆਗੂਆਂ ਤੋਂ ਇਲਾਵਾ ਸੁੱਧ ਸਿੰਘ ਟੂਸਿਆਂ ਵਾਲੇ, ਮਨਜੋਤ ਸਿੰਘ ਨੀਲੋਂ, ਕੁਲਵਿੰਦਰ ਸਿੰਘ ਮਾਣੇਵਾਲ, ਸੰਦੀਪ ਸ਼ਰਮਾ, ਪ੍ਰਕਾਸ਼ ਸਿੰਘ ਬੈਰਸਾਲਾ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਨੀਲੋਂ, ਗੁਰਚਰਨ ਸਿੰਘ ਮਾਣੇਵਾਲ, ਸਤਵੰਤ ਸਿੰਘ, ਕੁਲਵੰਤ ਕੌਰ, ਧਰਮਪਾਲ ਸਿੰਘ, ਹਲਕਾ ਇੰਚਾਰਜ ਕ੍ਰਿਸ਼ਨ ਲਾਲ, ਮਨਜੀਤ ਸਿੰਘ, ਲਖਵੀਰ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਪਾਲ ਵੀ ਮੌਜੂਦ ਸਨ |
ਗੁੱਜਰਵਾਲ ਵਿਖੇ ਗੁਰੂ ਰਵਿਦਾਸ ਦਾ ਮੰਦਿਰ ਢਾਹੁਣ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਤੇ ਧਰਨਾ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹੇ ਜਾਣ ਦੇ ਵਿਰੋਧ 'ਚ ਵੱਖ ਵੱਖ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਪਿੰਡ ਗੁੱਜਰਵਾਲ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ, ਬਾਬਾ ਰੂੜ ਮੱਲ ਸੰਸਥਾ ਵਲੋਂ ਮੁੱਖ ਸੜਕ ਮੈਂਗਲ ਚੌਕ ਵਿਖੇ ਧਰਨਾ ਦਿੱਤਾ ਗਿਆ | ਮੋਦੀ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਪੰਜਾਬ ਬੰਦ ਦੇ ਸੱਦੇ ਤੇ ਗੁੱਜਰਵਾਲ ਦੇ ਬਾਜ਼ਾਰ ਬੰਦ ਰਹੇ | ਇਸ ਮੌਕੇ ਗੁਰਪ੍ਰੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਦਰਦੀ, ਗੁਰਕਿ੍ਪਾਲ ਸਿੰਘ ਕਾਕਾ, ਅਮਰਜੀਤ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣਾ ਬਹੁਤ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਕੋਝੀਆਂ ਹਰਕਤਾਂ ਹਨ ਕਿ ਗੁਰੂਆਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੌਕੇ ਪੰਚ ਕੁਲਦੀਪ ਸਿੰਘ ਧਾਲੀਵਾਲ, ਹਰਮੇਲ ਸਿੰਘ ਟੀਟੂ, ਠੇਕੇਦਾਰ ਅਜੀਤ ਸਿੰਘ ਫੱਲੇਵਾਲ, ਪਰਮਜੀਤ ਸਿੰਘ ਪੰਮਾ, ਯੂਥ ਆਗੂ ਗੁਰਪ੍ਰੀਤ ਗੱਗੂ, ਪੰਚ ਰਾਜਿੰਦਰ ਸਿੰਘ, ਹਰਚੰਦ ਸਿੰਘ, ਸ਼ਾਮ ਸਿੰਘ, ਭਰਪੂਰ ਸਿੰਘ ਭੂਰੀ, ਸੂਬੇਦਾਰ ਰਣਧੀਰ ਸਿੰਘ, ਜਸਪ੍ਰੀਤ ਜੱਸਾ, ਜਸਵੰਤ ਸਿੰਘ, ਮਨਦੀਪ ਸਿੰਘ, ਗੁਰਕੀਰਤ ਸਿੰਘ, ਲਵਲਾ ਸਰੋਏ, ਰਣਧੀਰ ਸਿੰਘ ਭੋਲਾ, ਲਖਵਿੰਦਰ ਸਿੰਘ, ਗੁਰਦਰਸ਼ਨ ਸਿੰਘ ਸੋਨੂੰ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਸਮਰਾਲਾ ਵਿਖੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ
ਸਮਰਾਲਾ, (ਬਲਜੀਤ ਸਿੰਘ ਬਘੌਰ/ਸੁਰਜੀਤ)-ਦਿੱਲੀ ਵਿਚ ਰਵਿਦਾਸ ਮੰਦਿਰ ਦੀ ਇਮਾਰਤ ਢਾਹੁਣ ਦੇ ਰੋਸ ਵਜੋਂ ਅੱਜ ਬਸਪਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਅੱਜ ਸਮਰਾਲਾ ਪੂਰਨ ਤੌਰ 'ਤੇ ਬੰਦ ਰਿਹਾ ਅਤੇ ਮੇਨ ਚੌਾਕ ਵਿਚ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ | ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਪਾਰਟੀ, ਬੇਗਮਪੁਰਾ ਮੰਦਿਰ ਕਮੇਟੀ, ਅੰਬੇਡਕਰ ਟਾਈਗਰ ਫੋਰਸ ਤੋਂ ਇਲਾਵਾ ਹੋਰ ਸਮਾਜਿਕ ਜਥੇਬੰਦੀਆਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਮੇਨ ਚੌਕ ਵਿਚ ਅਰਥੀ ਫੂਕਣ ਤੋਂ ਬਾਅਦ ਸਮਾਪਤ ਹੋ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ, ਕਾਮਰੇਡ ਭਜਨ ਸਿੰਘ, ਅਮਰਜੀਤ ਸਿੰਘ ਬਾਲਿਉਂ, ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਪਵਨ ਸਹੋਤਾ, ਗੁਰਮੀਤ ਸਿੰਘ ਭੌਰਲਾ ਤੇ ਦਲਵੀਰ ਸਿੰਘ ਮੰਡਿਆਲਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੁਰਾਤਨ ਮੰਦਿਰ ਦੀ ਇਮਾਰਤ ਨਾ ਬਣਾਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਰੋਸ ਧਰਨੇ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸ਼ਿਵ ਕੁਮਾਰ ਕਲਿਆਣ, ਕੌਾਸਲਰ ਅਵਤਾਰ ਸਿੰਘ, ਪ੍ਰਧਾਨ ਬੂਟਾ ਸਿੰਘ, ਦਲਵੀਰ ਸਿੰਘ ਮੰਡਿਆਲਾ, ਲਖਵੀਰ ਸਿੰਘ ਘਰਖਣਾ, ਭਾਈ ਗੁਰਦੀਪ ਸਿੰਘ ਘਰਖਣਾ, ਬਲਜਿੰਦਰ ਸਿੰਘ ਸਰਵਰਪੁਰ, ਗੁਰਨਾਮ ਸਿੰਘ ਘਰਖਣਾ, ਦਵਿੰਦਰ ਸਿੰਘ ਘਰਖਣਾ, ਗੁਰਪ੍ਰੀਤ ਸਿੰਘ ਸਮਰਾਲਾ, ਅਮਰਜੀਤ ਸਿੰਘ ਬਾਲਿਉਂ, ਪਰਮਜੀਤ ਸਿੰਘ ਖੜ੍ਹਕ, ਪਵਨ ਮੱਟੂ, ਗੁਰਦੀਪ ਸਿੰਘ ਪ੍ਰਧਾਨ, ਗੁਰਮੀਤ ਸਿੰਘ ਭੌਰਲਾ, ਕਾਮਰੇਡ ਭਜਨ ਸਿੰਘ, ਜਸਵੀਰ ਸਿੰਘ ਜੱਸੀ ਢਿੱਲੋਂ, ਪਵਨ ਸਹੋਤਾ, ਸਨੀ ਦੁਆ, ਸੁਖਵਿੰਦਰ ਸਿੰਘ ਭਗਵਾਨਪੁਰਾ, ਬਲਵਿੰਦਰ ਸਿੰਘ ਬੰਬ, ਗੁਰਮੀਤ ਸਿੰਘ ਢੀਂਡਸਾ, ਵਰਿੰਦਰ ਸਿੰਘ ਸੇਖੋਂ, ਕਮਲਜੀਤ ਬੰਗੜ, ਜਸਵਿੰਦਰ ਸਿੰਘ ਗੋਗੀ ਪਪੜੌਦੀ, ਸਰਬਜੀਤ ਸਿੰਘ ਪਪੜੌਦੀ ਤੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਭਾਰਦਵਾਜ ਤੋਂ ਇਲਾਵਾ ਸਮਾਜਸੇਵੀਂ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ |
ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ 'ਤੇ ਕੁਹਾੜਾ ਚੌਕ 'ਚ ਰੋਸ ਧਰਨਾ
ਕੁਹਾੜਾ, (ਤੇਲੂ ਰਾਮ ਕੁਹਾੜਾ)-ਕੁਹਾੜਾ ਚੌਕ ਵਿੱਚ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ 'ਤੇ ਰੋਸ ਵਜੋਂ, ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ | ਜਿਸ ਕਾਰਨ ਲੁਧਿਆਣਾ-ਚੰਡੀਗੜ੍ਹ ਮੁੱਖ ਸੜਕ ਤੇ ਆਵਾਜਾਈ ਠੱਪ ਰਹੀ | ਕੁਹਾੜਾ ਚੌਕ ਦੀਆਂ ਦੁਕਾਨਾਂ ਵੀ ਬੰਦ ਰਹੀਆਂ | ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਕਮੇਟੀ ਹਲਕਾ ਸਾਹਨੇਵਾਲ ਦੇ ਪ੍ਰਧਾਨ ਕਾਮਰੇਡ ਅਮਰ ਨਾਥ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਇਕੋ ਇਕ ਏਜੰਡਾ ਹੈ, ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ ਅਤੇ ਦਲਿਤਾਂ ਉੱਤੇ ਜ਼ੁਲਮ ਕਰਨਾ, ਜਿਸ ਨੰੂ ਦੇਸ਼ ਭਰ ਦੀਆਂ ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਕਦਾਚਿਤ ਬਰਦਾਸ਼ਤ ਨਹੀਂ ਕਰਨਗੀਆਂ | ਇਸ ਸਮੇਂ ਹਰਜਿੰਦਰ ਸਿੰਘ ਜੰਡਿਆਲੀ, ਇਕਬਾਲ ਸਿੰਘ ਜੰਡਿਆਲੀ, ਜੱਗਾ ਸਿੰਘ, ਸਤਿਨਾਮ ਸਿੰਘ, ਬਲਦੇਵ ਸਿੰਘ, ਰਾਮ ਨਿਰੰਜਨ ਬੋੜੇ, ਦਰਸ਼ਨ ਸਿੰਘ, ਡਾ: ਅਜਮੇਰ ਸਿੰਘ, ਗਗਨ ਛੰਦੜਾਂ, ਹਰਮੇਸ਼ ਰਾਮਪਾਲ ਸਾਲੂ ਭੈਣੀ, ਹਰਬੰਸ ਸਿੰਘ ਬੋੜੇ, ਧਿਆਨ ਸਿੰਘ ਖੰਨਾ, ਜਗਤਾਰ ਸਿੰਘ ਰਾਈਆਂ, ਗੁਰਮੀਤ ਸਿੰਘ ਗੱਦੋਵਾਲ, ਅਮਰਜੀਤ ਸਿੰਘ ਰਾਏ, ਬਲਦੇਵ ਸਿੰਘ ਭੱਟੀ, ਮਾਘੀ ਰਾਮ, ਕਾਲਾ ਦੁਆਬਾ ਭੈਣੀ, ਨਰਿੰਦਰ ਛੰਦੜਾਂ, ਭਗਤ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ |
ਮੰਦਰ ਤੋੜਨ ਿਖ਼ਲਾਫ਼ ਰੋਸ ਮਾਰਚ ਕੱਢਿਆ
ਅਹਿਮਦਗੜ੍ਹ,(ਸੋਢੀ/ਰਣਧੀਰ ਸਿੰਘ ਮਹੋਲੀ/ਪੁਰੀ)-ਦਿੱਲੀ ਵਿਖੇ ਗੁਰੂ ਰਵਿਦਾਸ ਸਬੰਧੀ ਪੁਰਾਤਨ ਮੰਦਰ ਤੋੜੇ ਜਾਣ ਿਖ਼ਲਾਫ਼ ਸਥਾਨਕ ਸ਼ਹਿਰ ਵਿਖੇ ਚੰਗਾ ਰੋਸ ਦੇਖਣ ਨੰੂ ਮਿਲਿਆ | ਇਸ ਮੌਕੇ ਕੈਪਟਨ ਬੂਟਾ ਸਿੰਘ, ਸਾਬਕਾ ਕੌਾਸਲਰ ਜੀਵਨ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਰਵਿਦਾਸ ਭਾਈਚਾਰੇ ਵਲੋਂ ਮੋਟਰ ਸਾਈਕਲਾਂ ਤੇ ਰੋਸ ਮਾਰਚ ਕੱਢ ਕੇ ਸ਼ਹਿਰ ਬੰਦ ਕਰਵਾਇਆਂ | ਇਸ ਮੌਕੇ 'ਤੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਵਿਖੇ ਤੋੜੇ ਗਏ ਮੰਦਰ ਦਾ ਨਿਰਮਾਣ ਪਹਿਲ ਦੇ ਅਧਾਰ ਤੇ ਕੀਤਾ ਜਾਵੇ | ਇਸ ਮੌਕੇ ਜੀਵਨ ਸਿੰਘ ਤੋਂ ਇਲਾਵਾ ਗੁਰਮੇਲ ਸਿੰਘ, ਸ਼ਿੰਗਾਰਾ ਸਿੰਘ ਛਪਾਰ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਸਾਬਕਾ ਪ੍ਰਧਾਨ ਕਿਸ਼ੋਰੀ ਲਾਲ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜਵੀਰ ਸਿੰਘ, ਰੂਪ ਲਾਲ, ਚਮਨ ਲਾਲ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਡਾ. ਜੋਰਾ ਸਿੰਘ ਸੰਜੇ ਕੁਮਾਰ, ਬਰਿੰਦਰ ਕੁਮਾਰ, ਤਾਰਾ ਸਿੰਘ, ਰਣਜੀਤ ਸਿੰਘ, ਰੌਸ਼ਨ ਲਾਲ ਬੱਧਣ, ਗੁਰਪ੍ਰੀਤ ਸਿੰਘ, ਮਨਦੀਪ ਬੱਧਣ, ਜਗਤਾਰ ਬਾਘਾ, ਵਰਿੰਦਰ ਤੋਤਾ, ਬਲਦੇਵ ਸਿੰਘ, ਹੰਸ ਰਾਜ ਚੁੰਬਰ ਆਦਿ ਮੌਜੂਦ ਸਨ |
ਬੰਦ ਦੇ ਸੱਦੇ 'ਤੇ ਅੱਧਾ ਦਿਨ ਰਿਹਾ ਪਾਇਲ ਸ਼ਹਿਰ ਬੰਦ
ਪਾਇਲ, (ਰਜਿੰਦਰ ਸਿੰਘ, ਨਿਜ਼ਾਮਪੁਰ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸਥਾਪਿਤ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਿਰ ਨੂੰ ਢਾਉਣ ਦੀ ਕੀਤੀ ਗਈ ਕਾਰਵਾਈ ਦੇ ਵਿਰੋਧ 'ਚ ਦਿੱਤੇ ਬੰਦ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਜ ਪਾਇਲ ਇਲਾਕੇ ਦੇ ਰਵਿਦਾਸੀਆ ਭਾਈਚਾਰੇ ਵਲੋਂ ਵਰ੍ਹਦੇ ਮੀਂਹ 'ਚ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾ ਕੇ ਕੱਦੋਂ ਚੌਕ 'ਤੇ ਆਵਾਜਾਈ ਬੰਦ ਕਰਕੇ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ, ਰਾਮ ਸਿੰਘ ਹੋਲ, ਸਿੰਦਰ ਸਿੰਘ ਚਾਪੜਾ, ਜਗਦੀਸ਼ ਸਿੰਘ ਜੱਲ੍ਹਾ, ਮਲਕੀਤ ਸਿੰਘ ਗੋਗਾ, ਗੁਰਦੀਪ ਸਿੰਘ 'ਤੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ | ਇਸ ਸਮੇਂ ਸਤਨਾਮ ਸਿੰਘ, ਬਲਵੀਰ ਸਿੰਘ, ਬਾਬਾ ਨਿਰਭੈ ਸਿੰਘ, ਗੁਰਦੇਵ ਸਿੰਘ, ਤਰਲੋਚਨ ਸਿੰਘ, ਮਾ: ਦਲਵਾਰਾ ਸਿੰਘ ਉਕਸੀ, ਰਣਜੀਤ ਸਿੰਘ ਪੀਏ, ਸਰਬਜੀਤ ਸਿੰਘ ਘੁਡਾਣੀ ਕਲਾ, ਪ੍ਰਸ਼ੋਤਮ ਸਿੰਘ ਦੁਧਾਲ, ਗੁਰਨਾਮ ਸਿੰਘ ਸ਼ੇਖਾ, ਹਰੀ ਰਾਮ ਪਾਇਲ, ਦਰਸ਼ਨ ਸਿੰਘ ਦੁਧਾਲ, ਮੰਗਾ ਚਣਕੋਈਆ, ਰਮਲਜੀਤ ਸਿੰਘ ਗਰਚਾ, ਨੇਤਰ ਸਿੰਘ, ਹਰਪ੍ਰੀਤ ਸਿੰਘ ਟੇਲਰ, ਕੁਲਦੀਪ ਸਿੰਘ, ਦਿਲਪ੍ਰੀਤ ਸਿੰਘ ਡੀ. ਪੀ., ਸੋਮਾ ਸਿੰਘ, ਰੁਪਿੰਦਰ ਸਿੰਘ ਬਿੰਦੂ, ਮਨਦੀਪ ਸਿੰਘ, ਬਲਵੀਰ ਸਿੰਘ ਲਾਲਾ ਤੇ ਵੱਡੀ ਗਿਣਤੀ 'ਚ ਰਵਿਦਾਸੀਆ ਤੇ ਘੱਟ ਗਿਣਤੀ ਭਾਈਚਾਰੇ ਦੇ ਨੌਜਵਾਨਾਂ ਤੇ ਔਰਤਾਂ ਵਲੋਂ ਸ਼ਿਰਕਤ ਕੀਤੀ ਗਈ |

ਸੀ. ਆਈ. ਏ. ਵਲੋਂ 50 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)-ਸੀ. ਆਈ. ਏ. ਸਟਾਫ਼ ਖੰਨਾ ਪੁਲਿਸ ਨੇ ਇਕ ਵਿਅਕਤੀ ਕੋਲੋਂ 50 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਸਮੇਤ ਖੰਨਾ ਤੋਂ ਮਾਡਲ ਟਾਊਨ ...

ਪੂਰੀ ਖ਼ਬਰ »

ਮਲੌਦ ਪੁਲਿਸ ਵਲੋਂ 1 ਕਿੱਲੋ 800 ਗ੍ਰਾਮ ਅਫ਼ੀਮ ਸਮੇਤ ਇਕ ਗਿ੍ਫ਼ਤਾਰ

ਮਲੌਦ/ਪਾਇਲ, 13 ਅਗਸਤ (ਦਿਲਬਾਗ ਸਿੰਘ ਚਾਪੜਾ/ਰਾਜਿੰਦਰ ਸਿੰਘ/ਨਿਜ਼ਾਮਪੁਰ)-ਪੰਜਾਬ ਸਰਕਾਰ ਵੱਲੋਂ ਨਸਿਆ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਰਣਬੀਰ ਸਿੰਘ ਖੱਟੜਾ ਆਈ. ਪੀ. ਐੱਸ. ਲੁਧਿਆਣਾ ਰੇਂਜ ਅਤੇ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ. ਪੀ. ਐੱਸ. ਸੀਨੀਅਰ ਪੁਲਿਸ ਕਪਤਾਨ ...

ਪੂਰੀ ਖ਼ਬਰ »

ਚੀਮਾ ਚੌਕ ਈਸੜੂ ਵਿਖੇ ਟਰੱਕ ਪਲਟਣ ਨਾਲ ਡਰਾਈਵਰ ਜ਼ਖ਼ਮੀ

ਈਸੜੂ, 13 ਅਗਸਤ (ਬਲਵਿੰਦਰ ਸਿੰਘ)-ਅੱਜ ਸਵੇਰੇ ਚੀਮਾ ਚੌਕ ਈਸੜੂ ਵਿਖੇ ਟਰੱਕ ਪਲਟ ਗਿਆ | ਜਿਸ ਕਾਰਣ ਪਿੰਡ ਦੀ ਬਿਜਲੀ ਸਪਲਾਈ ਵੀ ਬੰਦ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨੰ: ਆਰ. ਜੇ. 07 ਜੀ. ਏ. 2795 ਜੋ ਕਿ ਮਾਲੇਰਕੋਟਲਾ ਸਾਈਡ ਤੋਂ ਆ ਰਿਹਾ ਸੀ ਤਾਂ ਈਸੜੂ ਪਹੁੰਚਣ 'ਤੇ ...

ਪੂਰੀ ਖ਼ਬਰ »

ਮਾਛੀਵਾੜਾ ਸਾਹਿਬ ਪੁਲਿਸ ਵਲੋਂ 55 ਕਿੱਲੋ ਭੁੱਕੀ ਸਮੇਤ 1 ਕਾਬੂ, ਇੱਕ ਫ਼ਰਾਰ

ਮਾਛੀਵਾੜਾ ਸਾਹਿਬ, 13 ਅਗਸਤ (ਸੁਖਵੰਤ ਸਿੰਘ ਗਿੱਲ)-ਨਸ਼ਿਆਂ ਿਖ਼ਲਾਫ਼ ਮਾਛੀਵਾੜਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੜ੍ਹੀ ਪੁਲ 'ਤੇ ਲਗਾਏ ਨਾਕੇ ਦੌਰਾਨ ਜਾਂਚ ਲਈ ਰੋਕੀ ਇਨੋਵਾ ਕਾਰ 'ਚੋਂ 55 ਕਿੱਲੋ ਭੁੱਕੀ ਬਰਾਮਦ ਹੋਈ | ਥਾਣਾ ਮੁਖੀ ਗੁਰਦੀਪ ਸਿੰਘ ...

ਪੂਰੀ ਖ਼ਬਰ »

ਚੋਰੀ ਦੀ ਸਕਰੈਪ ਸਮੇਤ ਇਕ ਵਿਅਕਤੀ ਕਾਬੂ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਚੋਰੀ ਕੀਤੀ ਸਕਰੈਪ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਗਿਆ | ਥਾਣਾ ਸਦਰ ਖੰਨਾ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਸਿੰਘ ਵਾਸੀ ਇਕੋਲਾਹੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਦੋ ਜ਼ਖ਼ਮੀ

ਖੰਨਾ, 13 ਅਗਸਤ (ਅ. ਬ.)-ਸਿਵਲ ਹਸਪਤਾਲ ਖੰਨਾ ਵਿਚ ਦਾਖਲ ਕਿ੍ਸ਼ਨ ਮੰਗੂ ਰਾਮ ਵਾਸੀ ਧਰਮਪੁਰ ਮਹਲਾ ਖੰਨਾ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਸੜਕ ਜਾਮ ਹੋਣ ਕਾਰਨ ਪੈਦਲ ਹੀ ਘਰ ਨੂੰ ਜਾ ਰਿਹਾ ਸੀ¢ ਜਦੋਂ ਉਹ ਲਲਹੇੜੀ ਰੋਡ ਪੁਲ ਉੱਪਰ ਜਾ ਰਿਹਾ ਸੀ ਤਾਂ ਦੂਸਰੀ ਤਰਫ਼ੋਂ ਆ ਰਹੇ ...

ਪੂਰੀ ਖ਼ਬਰ »

ਦਲਿਤ ਭਾਈਚਾਰੇ ਵਲੋਂ ਥਾਣਾ ਡੇਹਲੋਂ ਸਾਹਮਣੇ ਧਰਨਾ ਲਗਾਉਣ ਨਾਲ ਸਥਿਤੀ ਤਣਾਅਪੂਰਨ ਬਣੀ

ਡੇਹਲੋਂ, 13 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਵਿਖੇ ਦਲਿਤ ਭਾਈਚਾਰੇ ਵਲੋਂ ਦਿੱਲੀ ਸਥਿਤ ਗੁਰੂ ਰਵਿਦਾਸ ਦੇ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਦਿੱਤੇ ਜਾ ਰਹੇ ਧਰਨੇ ਨੂੰ ਖ਼ਤਮ ਕਰਨ ਸਮੇਂ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਡੇਹਲੋਂ ਸਥਿਤ ਇਕ ਸਵੀਟ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਪ੍ਰਤੀ ਸਾਰੇ ਗਿਲੇ-ਸ਼ਿਕਵੇ ਭੁਲਾਉਣ 'ਚ ਹੁਣ ਕੋਈ ਦੇਰੀ ਨਹੀਂ ਚਾਹੀਦੀ-ਭਾਈ ਭੌਰਲਾ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-21ਵੀਂ ਸਦੀ ਵਿਚ ਵਿਚਰਦਿਆਂ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਇਸ ਅਰਸੇ ਦਰਮਿਆਨ ਸਾਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸੇ ਲੜੀ ਤਹਿਤ ਹੁਣ ਅਸੀਂ ਸਿੱਖ ਧਰਮ ...

ਪੂਰੀ ਖ਼ਬਰ »

ਦੁਕਾਨ 'ਚ ਗੱਡੀ ਮਾਰੇ ਜਾਣ ਦੀ ਘਟਨਾ 'ਚ ਮੇਰਾ ਕੋਈ ਹੱਥ ਨਹੀਂ-ਸੱਬੀ

ਅਹਿਮਦਗੜ੍ਹ, 13 ਅਗਸਤ (ਪੁਰੀ)-ਬੀਤੀ ਰਾਤ ਸਥਾਨਕ ਦਾਣਾ ਮੰਡੀ ਵਿਚ ਇਕ ਬੰਦ ਪਈ ਆੜ੍ਹਤ ਦੀ ਦੁਕਾਨ 'ਚ ਤੇਜ ਰਫ਼ਤਾਰ ਟੈਂਪੂ ਮਾਰੇ ਜਾਣ ਦੀ ਘਟਨਾ ਸ਼ਹਿਰ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਸਬੰਧੀ ਦੁਕਾਨ ਮਾਲਕ ਰਵਿੰਦਰ ਸਿੰਘ ਰੌਮੀ ਵਲੋਂ ਪੁਲਿਸ ਨੂੰ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਜਰਖੜ ਜੀ ਦੇ 114ਵੇਂ ਜਨਮ ਦਿਨ ਸਬੰਧੀ ਸਾਲਾਨਾ ਸਮਾਗਮਾਂ ਦੀ ਸਮਾਪਤੀ ਅੱਜ-ਪ੍ਰਧਾਨ ਹਰਪਾਲ ਸਿੰਘ ਲਹਿਲ

ਮਲੌਦ, 13 ਅਗਸਤ (ਸਹਾਰਨ ਮਾਜਰਾ)-ਮਾਤਾ ਸਾਹਿਬ ਕੌਰ ਜੀ ਗੁਰਦੁਆਰਾ ਮੰਜੀ ਸਾਹਿਬ ਪ੍ਰਬੰਧਕ ਕਮੇਟੀ ਜਰਖੜ ਦੇ ਮੁੱਖ ਪ੍ਰਬੰਧਕ, ਸਰਪ੍ਰਸਤ ਅਤੇ ਮੁੱਖ ਸੇਵਾਦਾਰ ਜਥੇ: ਹਰਪਾਲ ਸਿੰਘ ਲਹਿਲ (ਚੇਅਰਮੈਨ) ਅਤੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਜੀ ਦੇ ...

ਪੂਰੀ ਖ਼ਬਰ »

8ਬਜ਼ੁਰਗ ਔਰਤਾਂ ਨੇ ਵੀ ਚਰਖੇ ਕੱਤੇ
ਸਿਰਥਲਾ ਵਿਖੇ ਤੀਜ ਦੀਆਂ ਤੀਆਂ ਮੌਕੇ ਵੱਡੀ ਗਿਣਤੀ ਵਿਚ ਮੁਟਿਆਰਾਂ ਨੇ ਭਾਗ ਲਿਆ

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)-ਸਿਰਥਲਾ ਵਿਖੇ ਪੰਜਾਬੀ ਲੋਕ ਕਲਾ ਮੰਚ ਪੰਜਾਬ ਅਤੇ ਸਰਬ ਧਰਮ ਸਭਾ ਦੇ ਸਹਿਯੋਗ ਨਾਲ ਪੰਜਾਬ ਦੀ ਵਿਰਾਸਤ ਨੰੂ ਦਰਸਾਉਂਦਾ ਪੰਜਾਬਣਾਂ ਦਾ ਮੇਲਾ,ਤੀਆਂ ਤੀਜ਼ ਦੀਆਂ-ਪਿੰਡ ਵਾਜਾਂ ਮਾਰਦਾ ਕਰਵਾਇਆ ਗਿਆ¢ਸਮੂਹ ਪ੍ਰਬੰਧਕ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਨੇ ਰੋਸ਼ਾ ਦੀ ਅਗਵਾਈ ਵਿਚ ਕੈਪਟਨ, ਆਸ਼ੂ, ਕਾਂਗੜ ਤੇ ਲਾਲ ਸਿੰਘ ਦਾ ਕੀਤਾ ਧੰਨਵਾਦ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਅੱਜ ਆੜ੍ਹਤੀ ਐਸੋਸੀਏਸ਼ਨ ਖੰਨਾ ਦੀ ਇਕ ਵਿਸ਼ੇਸ਼ ਮੀਟਿੰਗ ਹਰਬੰਸ ਸਿੰਘ ਰੋਸ਼ਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੰਡੀ ਦੇ ਲਗਭਗ ਸਾਰੇ ਆੜ੍ਹਤੀਆਂ ਨੇ ਭਾਗ ਲਿਆ | ਜਿਸ ਵਿਚ ਕਈ ਅਹਿਮ ਮੁੱਦਿਆਂ ਉਤੇ ਵਿਚਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX