ਤਾਜਾ ਖ਼ਬਰਾਂ


ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਕੋਟਕਪੂਰਾ,22 ਅਗਸਤ (ਮੋਹਰ ਸਿੰਘ ਗਿੱਲ)- ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ ਵਸਨੀਕ ਨੌਜਵਾਨ ਰੌਕਸੀ ਚਾਵਲਾ (23) ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ਵਿਚ ਮੌਤ ਹੋ ...
ਅਣਪਛਾਤੇ ਨੌਜਵਾਨ ਵੱਲੋਂ ਹਮਲਾ ਕੀਤੇ ਵਪਾਰੀ ਦੀ ਹੋਈ ਮੌਤ
. . .  1 day ago
ਨਾਭਾ -22 ਅਗਸਤ( ਕਰਮਜੀਤ ਸਿੰਘ )-ਬੀਤੀ ਕੱਲ੍ਹ ਸ਼ਹਿਰ ਨਾਭਾ ਦੇ ਮੈਹਸ ਗੇਟ ਨੇੜੇ ਸਥਿਤ ਇਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ ਨੌਜਵਾਨ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ । ਜ਼ਖਮੀ ਦੁਕਾਨਦਾਰ ਦੀ ਪਹਿਚਾਣ ...
ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਹੁਣ 27 ਅਗਸਤ ਨੂੰ
. . .  1 day ago
ਐੱਸ. ਏ. ਐੱਸ. ਨਗਰ, 22 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਲਏ ਜਾਣ ਵਾਲੀ 10 ਵੀਂ ਤੇ 12 ਵੀਂ ਸ਼੍ਰੇਣੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਹੁਣ ਇਹ ਪ੍ਰੀਖਿਆਵਾਂ 27 ਅਗਸਤ ਨੂੰ...
ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 22 ਅਗਸਤ (ਰਾਕੇਸ਼ ਕੁਮਾਰ)- ਐੱਸ.ਪੀ. ਕਾਂਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗੜ ਵਿਖੇ ਨਸ਼ੇ ਦੇ ਖ਼ਿਲਾਫ਼....
550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ - ਪਾਕਿ
. . .  1 day ago
ਇਸਲਾਮਾਬਾਦ, 22 ਅਗਸਤ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਵੱਲੋਂ ਇਹ ਜਾਣਕਾਰੀ ਦਿੱਤੀ ...
ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 day ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  1 day ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  1 day ago
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  1 day ago
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  1 day ago
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  1 day ago
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  1 day ago
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  1 day ago
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  1 day ago
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  1 day ago
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  1 day ago
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  1 day ago
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  1 day ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  1 day ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  1 day ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  1 day ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  1 day ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  1 day ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  1 day ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  1 day ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  1 day ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  1 day ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  1 day ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  1 day ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  1 day ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  1 day ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  1 day ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  1 day ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਕਪੂਰਥਲਾ / ਫਗਵਾੜਾ

ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ, ਫਗਵਾੜਾ ਤੇ ਹੋਰ ਕਸਬੇ ਮੁਕੰਮਲ ਬੰਦ ਰਹੇ

ਕਪੂਰਥਲਾ, 13 ਅਗਸਤ (ਅਮਰਜੀਤ ਕੋਮਲ)- ਦਿੱਲੀ ਵਿਚ ਗੁਰੂ ਰਵਿਦਾਸ ਦਾ ਮੰਦਿਰ ਢਹਿ ਢੇਰੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਰਵਿਦਾਸ ਭਾਈਚਾਰੇ ਨਾਲ ਸਬੰਧਤ ਤੇ ਹੋਰ ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ ਜ਼ਿਲ੍ਹੇ 'ਚ ਭਰਵਾਂ ਹੁੰਗਾਰਾ ਮਿਲਿਆ | ਬੰਦ ਦੌਰਾਨ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ, ਸੁਭਾਨਪੁਰ, ਭੁਲੱਥ ਤੇ ਹੋਰ ਕਸਬਿਆਂ ਵਿਚ ਮੁਕੰਮਲ ਬੰਦ ਰਿਹਾ | ਬੰਦ ਦੌਰਾਨ ਕਿਧਰੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਬੰਦ ਨੂੰ ਸਫ਼ਲ ਬਣਾਉਣ 'ਚ ਸ਼ਹਿਰ ਦੇ ਦੁਕਾਨਦਾਰਾਂ, ਧਾਰਮਿਕ ਜਥੇਬੰਦੀਆਂ ਤੇ ਵੱਖ-ਵੱਖ ਐਸੋਸੀਏਸ਼ਨਾਂ ਨੇ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਜ਼ਿਲ੍ਹੇ ਵਿਚ ਸਾਰੇ ਸਰਕਾਰੀ, ਗੈਰ ਸਰਕਾਰੀ, ਵਿੱਦਿਅਕ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲੇ੍ਹ ਪਰ ਉੱਥੇ ਲੋਕਾਂ ਦੀ ਹਾਜ਼ਰੀ ਨਾ-ਮਾਤਰ ਸੀ | ਬੰਦ ਦੌਰਾਨ ਕਪੂਰਥਲਾ ਤੋਂ ਵੱਖ-ਵੱਖ ਥਾਵਾਂ ਨੂੰ ਜਾਣ ਵਾਲੀ ਆਵਾਜਾਈ ਬੰਦ ਰਹੀ | ਬੰਦ ਦੌਰਾਨ ਸੁਭਾਨਪੁਰ ਜੀ.ਟੀ. ਰੋਡ 'ਤੇ ਬਹੁਜਨ ਸਮਾਜ ਪਾਰਟੀ ਤੇ ਰਵਿਦਾਸ ਭਾਈਚਾਰੇ ਵਲੋਂ ਚੱਕਾਜਾਮ ਕੀਤਾ ਗਿਆ | ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਕਪੂਰਥਲਾ ਤੇ ਸ਼ਹਿਰਾਂ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ | ਖ਼ਬਰ ਦੀਆਂ ਇਹ ਸਤਰਾਂ ਲਿਖੇ ਜਾਣ ਤੱਕ ਕਪੂਰਥਲਾ ਸ਼ਹਿਰ ਤੋਂ ਕਿਸੇ ਵੀ ਰੂਟ 'ਤੇ ਕੋਈ ਵੀ ਬੱਸ ਸੇਵਾ ਨਹੀਂ ਚੱਲੀ |
ਕਪੂਰਥਲਾ ਸ਼ਹਿਰ ਮੁਕੰਮਲ ਬੰਦ ਰਿਹਾ
ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਚੌਧਰੀ ਸਿਮਰੂ ਰਾਮ ਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਾਤਾਰਪੁਰੀ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਧਰਨਾ ਦਿੱਤਾ | ਰੋਹ ਵਿਚ ਆਏ ਧਰਨਾਕਾਰੀਆਂ ਨੇ ਕੇਂਦਰ ਤੇ ਦਿੱਲੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਾਤਾਰਪੁਰੀ, ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਭਗਵਾਨ ਵਾਲਮੀਕ ਸਭਾ ਦੇ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਅਮਰਜੀਤ ਸਿੰਘ ਸਾਬਕਾ ਕੌਾਸਲਰ, ਐਨ.ਜੀ.ਓ. ਜਸਟਿਸ ਫਾਰ ਆਲ ਦੇ ਚੇਅਰਮੈਨ ਪਵਨ ਸੂਦ, ਚਰਨਜੀਤ ਹੰਸ, ਜਸਵਿੰਦਰ ਸਿੰਘ ਬਿੱਟਾ, ਅਮਨਦੀਪ ਸਿੰਘ ਸਹੋਤਾ, ਜਸਵਿੰਦਰਪਾਲ ਉੱਗੀ, ਗੁਰਮੁਖ ਸਿੰਘ ਢੋਡ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸੇ ਸਥਾਨ 'ਤੇ ਮੁੜ ਮੰਦਿਰ ਦੀ ਉਸਾਰੀ ਨਾ ਕੀਤੀ ਗਈ ਤਾਂ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ | ਧਰਨੇ ਦੀ ਸਮਾਪਤੀ ਉਪਰੰਤ ਰਕੇਸ਼ ਕੁਮਾਰ ਦਾਤਾਰਪੁਰੀ, ਚੌਧਰੀ ਸਿਮਰੂ ਰਾਮ, ਪਰਮਜੀਤ ਸਿੰਘ ਐਡਵੋਕੇਟ, ਰੌਸ਼ਨ ਲਾਲ ਸਭਰਵਾਲ, ਗੁਰਮੁਖ ਸਿੰਘ ਢੋਡ, ਅਮਰਜੀਤ ਸਿੰਘ ਸਾਬਕਾ ਕੌਾਸਲਰ ਤੇ ਹੋਰ ਆਗੂਆਂ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੱਤਾ | ਧਰਨੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਦੇਵ ਸਿੰਘ, ਭਾਰਤੀ ਮੁਕਤੀ ਮੋਰਚਾ ਦੇ ਪ੍ਰਧਾਨ ਅਨਿਲ ਸ਼ੇਰਗਿੱਲ, ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਉਪ ਪ੍ਰਧਾਨ ਪਿਆਰਾ ਲਾਲ ਸ਼ਰਮਾ, ਅਕਾਲੀ ਆਗੂ ਗੁਰਪ੍ਰੀਤ ਸਿੰਘ ਵਾਲੀਆ, ਸਾਬਕਾ ਸਰਪੰਚ ਗੁਰਨਾਮ ਸਿੰਘ ਕਾਦੂਪੁਰ, ਗੁਰਦੇਵ ਸਿੰਘ ਨੂਰਪੁਰ, ਸਵਰਨ ਸਿੰਘ ਰੋਮੀ, ਕਾਂਗਰਸੀ ਆਗੂ ਤਜਿੰਦਰ ਭੰਡਾਰੀ, ਸਿਲੰਦਰ ਸਿੰਘ ਖੋਜੇਵਾਲ, ਸਤਨਾਮ ਸਿੰਘ ਵਡਾਲਾ, ਅਮਰਜੀਤ ਸਿੰਘ ਥਿੰਦ, ਗੋਪਾਲ ਕ੍ਰਿਸ਼ਨ, ਬਲਵਿੰਦਰ ਸਿੰਘ ਘਾਰੂ, ਮਹਿੰਦਰ ਸਿੰਘ ਬਲੇਰ, ਮਨਮੋਹਨ ਬਬਲਾ, ਹਰਬਖਸ਼, ਸੁਰਜੀਤ ਸਿੰਘ ਰਾਣਾ ਸ਼ੇਖੂਪੁਰ, ਸੁਨੀਲ ਕੁਮਾਰ ਬੰਟੀ, ਸਰਬਜੀਤ ਮੱਲ੍ਹ, ਰਾਮਜੀ ਦਾਸ, ਪਿਆਰਾ ਸਿੰਘ, ਬਾਬਾ ਪ੍ਰਗਟ ਸਿੰਘ ਮੁੱਖ ਗ੍ਰੰਥੀ, ਰਾਮਪਾਲ ਬੰਗੜ, ਤਿਲਕ ਰਾਜ ਕੌਲ, ਬਿਹਾਰੀ ਲਾਲ, ਕਮਲਜੀਤ ਸਿੰਘ, ਬੂਟਾ ਰਾਮ, ਧਰਮਪਾਲ ਪੈਂਥਰ, ਕਰਨੈਲ ਸਿੰਘ ਬੋਲਾ, ਸਵਰਨ ਸਿੰਘ, ਗੁਰਦੇਵ ਸਿੰਘ ਖੈੜਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਖੰਡ ਮਿੱਲ ਚੌਕ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ
ਫਗਵਾੜਾ, (ਹਰੀਪਾਲ ਸਿੰਘ)- ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਚੱਲਦੇ ਵੱਖ-ਵੱਖ ਜਥੇਬੰਦੀਆਂ ਵਲੋਂ ਖੰਡ ਮਿੱਲ ਚੌਕ ਵਿਚ ਧਰਨਾ ਦਿੱਤਾ ਗਿਆ | ਇਸ ਬੰਦ ਦੇ ਸੱਦੇ ਦੇ ਚੱਲਦੇ ਫਗਵਾੜਾ ਮੁਕੰਮਲ ਤੌਰ 'ਤੇ ਸ਼ਾਂਤਮਈ ਬੰਦ ਰਿਹਾ | ਕੁਝ ਕੁ ਨੌਜਵਾਨਾਂ ਵੱਲੋਂ ਛੋਟੀਆਂ ਦੁਕਾਨਾਂ ਨੂੰ ਜ਼ਬਰੀ ਬੰਦ ਕਰਵਾਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ | ਅੱਜ ਇੱਥੇ ਜੀ.ਟੀ. ਰੋਡ 'ਤੇ ਖੰਡ ਮਿੱਲ ਚੌਕ ਦੇ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾਂ ਦੀ ਅਗਵਾਈ ਵਿਚ ਰਵਿਦਾਸ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਸਵੇਰ ਤੋਂ ਹੀ ਧਰਨਾ ਦਿੱਤਾ | ਇਸ ਧਰਨੇ ਨੂੰ ਸੰਤ ਮਹਿੰਦਰਪਾਲ, ਸੰਤ ਕੁਲਵੰਤ ਰਾਏ, ਸੰਤ ਕ੍ਰਿਸ਼ਨ ਨਾਥ, ਭੀਮ ਆਰਮੀ ਦੇ ਚੀਫ਼ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਕਾਂਗਰਸ ਬਲਬੀਰ ਰਾਣੀ ਸੋਢੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸਰਵਨ ਸਿੰਘ ਕੁਲਾਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਣ ਸਿੰਘ ਕਾਹਨ ਸਿੰਘ,ਰਜਿੰਦਰ ਸਿੰਘ ਫ਼ੌਜੀ, ਬਹੁਜਨ ਸਮਾਜ ਪਾਰਟੀ ਦੇ ਆਗੂ ਹਰਭਜਨ ਸੁੰਮਨ, ਅੰਬੇਡਕਰ ਸੈਨਾ ਦੇ ਪ੍ਰਧਾਨ ਸੁਰਿੰਦਰ ਢੰਡਾ, ਅਕਾਲ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਹੈਪੀ, ਸਰਬਰ ਗੁਲਾਮ ਸੱਬਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾਂ ਕਰਦੇ ਹੋਏ ਕਿਹਾ ਕੇ ਸਰਕਾਰ ਇਸ ਇਤਿਹਾਸਕ ਸਥਾਨ ਦੀ ਬਿਨਾਂ ਦੇਰੀ ਦੁਬਾਰਾ ਉਸਾਰੀ ਕਰਵਾਏ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਸਿਆਪਾ ਕੀਤਾ ਗਿਆ | ਖੰਡ ਮਿੱਲ ਚੌਕ ਦੇ ਨੇੜੇ ਐਸ.ਪੀ. ਫਗਵਾੜਾ ਮਨਦੀਪ ਸਿੰਘ, ਐਸ.ਪੀ. (ਨਾਰਕੋਟਿਕਸ) ਮਨਪ੍ਰੀਤ ਸਿੰਘ ਢਿੱਲੋਂ ਸੁਰੱਖਿਆ 'ਤੇ ਨਜ਼ਰ ਰੱਖ ਰਹੇ ਸਨ | ਸ਼ਹਿਰ ਵਿਚ ਜਗ੍ਹਾ-ਜਗ੍ਹਾ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਨਾਂ ਵਾਪਰੇ |
ਭਾਰਤ ਬੰਦ ਦੇ ਸੱਦੇ ਦੌਰਾਨ ਮੋਦੀ ਸਰਕਾਰ ਦਾ ਪੁਤਲਾ ਸਾੜਿਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)- ਸਥਾਨਕ ਰਵਿਦਾਸ ਭਾਈਚਾਰੇ ਵਲੋਂ ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੀ ਹਮਾਇਤ ਨਾਲ ਸ੍ਰੀ ਗੁਰੂ ਰਵਿਦਾਸ ਮੰਦਿਰ ਮੁਹੱਲਾ ਸੱਥ ਰੰਗੜਾ ਤੋਂ ਕਾਲੀਆ ਝੰਡੀਆਂ ਲੈ ਕੇ ਪ੍ਰਧਾਨ ਨਿਊਟਨ ਰਵਿਦਾਸ ਸਭਾ, ਬਸਪਾ ਆਗੂ ਤਰਸੇਮ ਸਿੰਘ ਡੌਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਨਿਰਮਲ ਸਿੰਘ, ਪਾਸਟਰ ਗੁਰਚਰਨ ਦਾਸ ਆਦਿ ਦੀ ਅਗਵਾਈ ਹੇਠ ਮੋਦੀ ਸਰਕਾਰ ਤੇ ਆਰ.ਐਸ.ਐਸ. ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੱਢਿਆ ਗਿਆ ਤੇ ਤਲਵੰਡੀ ਚੌਕ ਵਿਖੇ ਧਰਨਾ ਦੇਣ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਰੋਸ ਮਾਰਚ ਹੱਟ ਸਾਹਿਬ ਰੋਡ, ਝਟਕਈਆਂ ਚੌਕ, ਕੱਟੜਾ ਬਾਜ਼ਾਰ, ਸਦਰ ਬਾਜ਼ਾਰ, ਚੌਕ ਚੇਲਿਆਂ, ਰਿਸ਼ੀ ਨਗਰ, ਸਿੰਘ ਭਵਾਨੀ ਮੰਦਿਰ ਚੌਕ, ਆਰੀਆ ਸਮਾਜ ਚੌਕ, ਮੁਹੱਲਾ ਦੀਵਾਨਾ ਤੋਂ ਹੁੰਦਾ ਹੋਇਆ ਵਾਪਸ ਪੁੱਜਾ | ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ 600 ਸਾਲ ਪੁਰਾਣਾ ਮੰਦਿਰ ਤੋੜ ਕੇ ਬਹੁਤ ਘਟੀਆ ਹਰਕਤ ਕੀਤੀ ਤੇ ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਰਵਿਦਾਸ ਸਭਾ ਨਿਊਟਨ, ਮਾਸਟਰ ਗੁਰਚਰਨ ਦਾਸ, ਕੌਾਸਲਰ ਜਤਿੰਦਰਪਾਲ ਰਾਜੂ, ਤਰਸੇਮ ਸਿੰਘ ਡੌਲਾ ਬਸਪਾ ਆਗੂ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਸੋਮ ਕਾਂਤ, ਹਰਭਜਨ ਦਾਸ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਨਾਜਰ ਰਾਮ, ਪ੍ਰਸ਼ੋਤਮ ਲਾਲ, ਰਾਕੇਸ਼ ਕੁਮਾਰ, ਰਾਮ ਲਾਲ ਮਹੇ, ਓਮ ਪ੍ਰਕਾਸ਼, ਰਾਜ ਕੁਮਾਰ, ਵਿਪਨ ਕੁਮਾਰ, ਇੰਦਰਜੀਤ, ਦੇਸ ਰਾਜ, ਪਵਨ ਕੁਮਾਰ, ਵਿਜੇ ਜਮਾਲ, ਸੁਖਰਾਮ, ਅਕਸ਼ੇ ਕੁਮਾਰ, ਵਿੱਕੀ, ਚੰਦਨ, ਮਾਸਟਰ ਰਜਿੰਦਰ ਕੁਮਾਰ, ਮਹਿੰਦਰ ਕੌਰ, ਸੰਤੋਖ ਕੌਰ, ਰਜਨੀ ਮਿੱਠੂ, ਸਾਬੀ, ਹਰੀ ਰਾਮ, ਹੰਸ ਰਾਜ ਆਦਿ ਹਾਜ਼ਰ ਸਨ |
ਬੰਦ ਦੇ ਦਿੱਤੇ ਸੱਦੇ ਨੂੰ ਢਿਲਵਾਂ 'ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ
ਢਿਲਵਾਂ, 13 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਬੰਦ ਦੇ ਦਿੱਤੇ ਸੱਦੇ ਨੂੰ ਢਿਲਵਾਂ ਵਿਖੇ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ | ਜੀ.ਟੀ. ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਦੇ ਦੁਕਾਨਦਾਰਾਂ ਨੇ ਸਵੇਰ ਸਮੇਂ ਆਪੋ ਆਪਣੀਆਂ ਦੁਕਾਨਾਂ ਖੋਲ੍ਹੀਆਂ ਸਨ ਤੇ ਕਰੀਬ 11:30 ਵਜੇ ਸ੍ਰੀ ਗੁਰੂ ਰਵਿਦਾਸ ਮੈਨੇਜਿੰਗ ਕਮੇਟੀ ਢਿਲਵਾਂ ਦੇ ਪ੍ਰਧਾਨ ਮਹਿੰਦਰ ਲਾਲ ਦੀ ਅਗਵਾਈ ਹੇਠ ਭਾਈਚਾਰੇ ਦੇ ਸਮੂਹ ਸਾਥੀਆਂ ਨੇ ਦੁਕਾਨਦਾਰਾਂ ਨੂੰ ਸ਼ਾਂਤੀਪੂਰਵਕ ਦੁਕਾਨਾਂ ਬੰਦ ਰੱਖਣ ਲਈ ਕਿਹਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਪ੍ਰਾਚੀਨ ਮੰਦਰ ਨੂੰ ਤੋੜ ਕੇ ਸਮੁੱਚੇ ਭਾਈਚਾਰੇ ਦੇ ਹਿਰਦਿਆਂ ਨੂੰ ਵੱਡੀ ਠੇਸ ਪਹੁੰਚਾਈ ਹੈ | ਉਨ੍ਹਾਂ ਮੰਗ ਕੀਤੀ ਕਿ ਮੰਦਰ ਦੀ ਮੁੜ ਉਸਾਰੀ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ ਕੌਾਸਲਰ ਢਿਲਵਾਂ, ਓਮ ਪ੍ਰਕਾਸ਼ ਓਮੀ, ਅਮਨਪ੍ਰੀਤ ਸਿੰਘ ਖ਼ਾਲਸਾ, ਬਿਕਰਮਜੀਤ, ਲਖਵੀਰ ਚੰਦ, ਲਹਿੰਬਰ ਲਾਲ, ਸੋਮ ਲਾਲ, ਸਾਬੀ ਆਦਿ ਸਮੇਤ ਹੋਰ ਵੀ ਮੌਜੂਦ ਸਨ | ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵਲੋਂ ਵੀ ਬੱਸ ਅੱਡਾ ਮਿਆਣੀ ਬਾਕਰਪੁਰ ਵਿਖੇ ਪਹੁੰਚ ਕੇ ਕੇਂਦਰ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤੇ ਜਾਣ ਦਾ ਪਤਾ ਚੱਲਿਆ ਹੈ | ਇਸੇ ਤਰ੍ਹਾਂ ਕਸਬਾ ਢਿਲਵਾਂ ਵਿਚ ਵੀ ਸਵੇਰ ਤੋਂ ਦੁਕਾਨਾਂ ਤੇ ਬੈਂਕ ਬੰਦ ਰਹੇ | ਇਸ ਦੌਰਾਨ ਰਾਸ਼ਟਰੀ ਰਾਜ ਮਾਰਗ 'ਤੇ ਸਵੇਰ ਤੋਂ ਸ਼ਾਮ ਤੱਕ ਆਵਾਜਾਈ ਘੱਟ ਦੇਖਣ ਨੂੰ ਮਿਲੀ ਤੇ ਹਰ ਵੇਲੇ ਵਿਅਸਤ ਰਹਿਣ ਵਾਲਾ ਢਿਲਵਾਂ ਦਾ ਟੋਲ ਪਲਾਜ਼ਾ ਵੀ ਸੁੰਨਸਾਨ ਰਿਹਾ | ਬੰਦ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਥਾਣਾ ਢਿਲਵਾਂ ਦੇ ਮੁਖੀ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਐਸ.ਆਈ. ਰਘਬੀਰ ਸਿੰਘ, ਏ.ਐਸ.ਆਈ ਕਿ੍ਪਾਲ ਸਿੰਘ, ਸੁਖਵਿੰਦਰ ਸਿੰਘ, ਭਗਵੰਤ ਸਿੰਘ ਸਮੇਤ ਐਚ.ਸੀ. ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਕੁੰਦਨ ਆਦਿ ਸਮੇਤ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀ ਮੁਸਤੈਦੀ ਨਾਲ ਗਸ਼ਤ ਕਰਦੇ ਰਹੇ |
ਕਸਬਾ ਭੁਲੱਥ 'ਚ ਮਿਲਿਆ ਭਰਵਾਂ ਹੁੰਗਾਰਾ
ਭੁਲੱਥ, 13 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਕਸਬਾ ਭੁਲੱਥ ਵਿਖੇ ਬਸਪਾ ਆਗੂਆਂ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਤੇ ਵਰਕਰਾਂ ਦਾ ਇਕੱਠ ਹੋਇਆ | ਉਪਰੰਤ ਰੋਸ ਮਾਰਚ ਕੱਢਦੇ ਹੋਏ ਸਬ ਡਵੀਜ਼ਨ ਅਦਾਲਤ ਚੌਕ ਵਿਚ ਰੋਸ ਧਰਨਾ ਦਿੱਤਾ ਗਿਆ | ਵੱਖ-ਵੱਖ ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਾਚੀਨ ਧਾਰਮਿਕ ਅਸਥਾਨ ਨੂੰ ਤੋੜ ਕੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਹਨ | ਉਨ੍ਹਾਂ ਕਿਹਾ ਕਿ ਰਵਿਦਾਸ ਭਾਈਚਾਰਾ ਕੇਂਦਰ ਦੀ ਇਸ ਕੋਝੀ ਹਰਕਤ ਨੂੰ ਕਦੇ ਨਹੀਂ ਮੁਆਫ਼ ਕਰੇਗਾ | ਅੱਜ ਸਵੇਰ ਕਸਬਾ ਭੁਲੱਥ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ, ਜੋ ਧਰਨਾ ਪ੍ਰਦਰਸ਼ਨਕਾਰੀਆਂ ਵਲੋਂ ਸ਼ਾਂਤਮਈ ਢੰਗ ਨਾਲ ਬੰਦ ਕਰਵਾ ਦਿੱਤੀਆਂ ਗਈਆਂ | ਇਸ ਮੌਕੇ ਕਾਮਰੇਡ ਡਾ: ਮੇਹਰ ਚੰਦ ਸਿੱਧੂ, ਬਸਪਾ ਆਗੂ ਪ੍ਰਗਟ ਸੰਧੂ, ਸਰਦਾਰ ਮਸੀਹ, ਇਮਾਨੂਅਲ ਮਸੀਹ, ਕਰਨੈਲ ਸਿੰਘ, ਬਿੰਦਰ ਮਸੀਹ, ਅਮਨ ਭੱਟੀ, ਜਗਤਾਰ ਬਿੱਟੂ, ਪੱਪੂ ਮਸੀਹ, ਜੈਮਸ ਮਸੀਹ, ਗੁਰਮੇਜ ਸਿੰਘ ਬਾਗੜੀਆ, ਕਸ਼ਮੀਰ ਲਾਲ ਸਿੱਧੂ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਰੇਸ਼ਮ ਲਾਲ, ਅਸ਼ੋਕ ਭੱਟੀ, ਬਿੱਟੂ, ਹਰਭਜਨ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ, ਜਸਵੀਰ ਬਿੱਟਾ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਕਾਮਰੇਡ ਜਸਬੀਰ ਸਿੰਘ ਆਦਿ ਹਾਜ਼ਰ ਸਨ |
ਸੁਭਾਨਪੁਰ ਚੌਕ 'ਚ ਬਸਪਾ ਵਰਕਰਾਂ ਵਲੋਂ ਧਰਨਾ
ਸੁਭਾਨਪੁਰ, 13 ਅਗਸਤ (ਜੱਜ)- ਅੱਜ ਜਲੰਧਰ ਅੰਮਿ੍ਤਸਰ ਹਾਈਵੇ ਤੇ ਸੁਭਾਨਪੁਰ ਚੌਕ ਵਿਚ ਬਹੁਜਨ ਸਮਾਜ ਪਾਰਟੀ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ ਦੇ ਕੇ ਜੀ.ਟੀ. ਰੋਡ ਨੂੰ ਬੰਦ ਕਰਕੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਜੰਮ ਕੇ ਭੜਾਸ ਕੱਢੀ | ਇਸ ਮੌਕੇ ਸੰਬੋਧਨ ਕਰਦਿਆਂ ਅਮਨਦੀਪ ਭੱਟੀ ਜਨਰਲ ਸਕੱਤਰ ਬਸਪਾ ਹਲਕਾ ਭੁਲੱਥ, ਪ੍ਰਗਟ ਕੁਮਾਰ ਸੰਧੂ ਸੀਨੀਅਰ ਬਸਪਾ ਆਗੂ, ਜੋਗਿੰਦਰ ਸਿੰਘ ਮਾਨ, ਮਲਕੀਤ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੇ ਮੰਦਿਰ ਨੂੰ ਨਾ ਬਣਾਇਆ ਤਾਂ ਸਮੂਹ ਜਥੇਬੰਦੀਆਂ ਰਲ ਕੇ ਵੱਡਾ ਐਕਸ਼ਨ ਲੈਣਗੀਆਂ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ | ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ | ਜਿਸ ਦੀ ਅਗਵਾਈ ਡੀ.ਐਸ.ਪੀ. ਵਿਸ਼ਾਲਜੀਤ ਸਿੰਘ ਕਰ ਰਹੇ ਸਨ | ਇਸ ਮੌਕੇ ਕਰਨੈਲ ਸਿੰਘ ਹਲਕਾ ਇੰਚਾਰਜ ਬਸਪਾ ਭੁਲੱਥ, ਗੁਰਿੰਦਰਜੀਤ ਸਿੰਘ ਉਪ ਪ੍ਰਧਾਨ ਭੁਲੱਥ, ਬਿੱਟਾ ਮਸੀਹ, ਜਸਬੀਰ ਸਿੰਘ, ਬੱਬ ਰਾਏ, ਮਲਕੀਤ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ | ਸੁਭਾਨਪੁਰ ਚੌਾਕ ਵਿਚ ਧਰਨਾ ਲਾਉਣ ਤੋਂ ਪਹਿਲਾਂ ਬਸਪਾ ਵਰਕਰਾਂ ਵਲੋਂ ਜਗਤਜੀਤ ਇੰਡਸਟਰੀਜ਼ ਹਮੀਰਾ ਦੇ ਮੂਹਰੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਮਿੱਲ ਨੂੰ ਬੰਦ ਕਰਵਾ ਕੇ ਛੁੱਟੀ ਕਰਵਾਈ ਗਈ | ਮਿੱਲ ਮੂਹਰੇ ਲੋਕਾਂ ਦੀ ਭੀੜ ਨੂੰ ਦੇਖਦਿਆਂ ਏ.ਐਸ.ਪੀ. ਭੁਲੱਥ ਸਿਮਰਤ ਕੌਰ ਤੇ ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਕੁਲਵੰਤ ਸਿੰਘ ਮੌਕੇ 'ਤੇ ਪੁੱਜੇ ਤੇ ਧਰਨਾਕਾਰੀ ਬਸਪਾ ਆਗੂਆਂ ਨਾਲ ਗੱਲਬਾਤ ਕੀਤੀ |
ਖੋਜੇਵਾਲ ਤੇ ਧਾਲੀਵਾਲ ਦੋਨਾ ਸੜਕਾਂ 'ਤੇ ਚੱਕਾਜਾਮ
ਕਪੂਰਥਲਾ, 13 ਅਗਸਤ (ਸਡਾਨਾ)- ਅੱਜ ਪਿੰਡ ਖੋਜੇਵਾਲ ਤੋਂ ਇਲਾਵਾ ਧੁਆਂਖੇ ਜਗੀਰ ਤੇ ਧਾਲੀਵਾਲ ਪਿੰਡਾਂ ਦੇ ਬਾਹਰ ਵੀ ਚੱਕਾਜਾਮ ਕੀਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਮੰਦਿਰ ਤੋੜੇ ਜਾਣ ਦੀ ਘਟਨਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਦਰਸ਼ਨ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ ਥਾਪਰ, ਜਗਜੀਤ ਸਿੰਘ, ਵਿਜੇ ਕੁਮਾਰ, ਰੋਹਿਤ ਕੁਮਾਰ, ਗੁਰਦੇਵ ਸਿੰਘ, ਸਤਪਾਲ ਸਿੰਘ, ਦਲਬੀਰ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਸਰਬਜੀਤ ਕੌਰ, ਅਮਰੀਕ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਕੌਰ, ਅਮਰਜੀਤ ਕੌਰ ਤੇ ਹੋਰ ਹਾਜ਼ਰ ਸਨ |
ਕਾਲਾ ਸੰਘਿਆਂ 'ਚ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਕਾਲਾ ਸੰਘਿਆਂ, 13 ਅਗਸਤ (ਬਲਜੀਤ ਸਿੰਘ ਸੰਘਾ)- ਬੰਦ ਦੇ ਸੱਦੇ ਨੂੰ ਕਾਲਾ ਸੰਘਿਆਂ ਸਮੇਤ ਇਲਾਕੇ ਭਰ ਵਿਚ ਭਰਵਾਂ ਹੁੰਗਾਰਾ ਮਿਲਿਆ | ਬੰਦ ਨੂੰ ਵਾਲਮੀਕਿ ਭਾਈਚਾਰੇ ਸਮੇਤ ਹੋਰ ਜਥੇਬੰਦੀਆਂ ਦੇ ਸਮਰਥਨ ਨਾਲ ਹੋਰ ਵੀ ਬਲ ਮਿਲਿਆ | ਸਥਾਨਕ ਕਸਬੇ ਵਿਖੇ ਬਜ਼ੁਰਗ, ਨੌਜਵਾਨਾਂ ਅਤੇ ਔਰਤਾਂ ਨੇ ਸਥਾਨਕ ਕਸਬੇ ਦੁਆਲੇ ਰੋਸ ਮਾਰਚ ਕੱਢਿਆ ਜਿਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦੁਕਾਨਦਾਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਿਸ 'ਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ | ਉਪਰੰਤ ਸਾਰੇ ਲੋਕ ਕਾਫ਼ਲੇ ਸਮੇਤ ਨਕੋਦਰ-ਕਪੂਰਥਲਾ ਮੁੱਖ ਚੌਕ ਵਿਖੇ ਧਰਨਾ ਲਗਾ ਕੇ ਬੈਠ ਗਏ ਤੇ ਮੁੱਖ ਮਾਰਗ ਮੁਕੰਮਲ ਬੰਦ ਕਰ ਦਿੱਤਾ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਜੇਕਰ ਸਰਕਾਰ ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਨਹੀਂ ਕਰਦੀ ਹੈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਦੁਪਹਿਰ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਪਿੰਡ 'ਚ ਘੁਮਾਇਆ ਗਿਆ ਤੇ ਸਥਾਨਕ ਕਸਬੇ ਦੇ ਕਪੂਰਥਲਾ ਰੋਡ ਤੇ ਸ਼ਹਿਰੀਆ ਬੱਸ ਅੱਡੇ ਵਿਖੇ ਸਾੜਿਆ ਗਿਆ | ਇਸ ਮੌਕੇ ਸੌਖਾ ਪ੍ਰਧਾਨ, ਓਮੀ ਕਾਲਾ ਸੰਘਿਆਂ, ਬਾਲੀ ਰਾਮ, ਭਜਨ ਲਾਲ, ਜੋਗਿੰਦਰ, ਸਰਪੰਚ ਸੁਰਜੀਤ ਬਿੱਟੂ, ਲਾਡੀ ਪੰਚ, ਗੀਤਕਾਰ ਰਾਮ ਲਾਲ, ਜਰਨਲਿਸਟ ਪੈੱ੍ਰਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਸ਼੍ਰੋਮਣੀ ਰੰਘਰੇਟਾ ਦਲ ਦੇ ਸੀਨੀਅਰ ਆਗੂ ਸਾਬੀ ਰਸੂਲਪੁਰੀ, ਅਮਨ ਸੰਘਾ, ਪੰਚ ਸੁਖਵਿੰਦਰ ਸੌਖਾ, ਮਨਿੰਦਰ ਲਾਲ, ਬੰਟੀ, ਸੰਨੀ, ਰਵੀ, ਮਨੀ, ਸ਼ਿੰਗਾਰਾ ਰਾਮ, ਲਸ਼ਕਰ ਬਨਵਾਲੀਪੁਰ, ਹੰਸ ਰਾਜ, ਦੇਸ ਰਾਜ, ਬਿਹਾਰੀ ਲਾਲ, ਬਲਦੇਵ ਰਾਜ ਪੰਚ, ਪੱਪਾ ਪ੍ਰਧਾਨ ਤੋਂ ਇਲਾਵਾ ਹੋਰ ਵੱਖ ਵੱਖ ਆਗੂ, ਨੌਜਵਾਨ ਅਤੇ ਔਰਤਾਂ ਹਾਜ਼ਰ ਸਨ |
ਬੇਗੋਵਾਲ ਪੂਰੀ ਤਰ੍ਹਾਂ ਬੰਦ ਰਿਹਾ
ਬੇਗੋਵਾਲ, 13 ਅਗਸਤ (ਸੁਖਜਿੰਦਰ ਸਿੰਘ)- ਪੰਜਾਬ ਬੰਦ ਦੇ ਸੱਦੇ 'ਤੇ ਬੇਗੋਵਾਲ ਪੂਰੀ ਤਰ੍ਹਾਂ ਬੰਦ ਰਿਹਾ | ਇਸ ਬੰਦ ਦੇ ਸੱਦੇ ਨੂੰ ਪੁਰੀ ਤਰ੍ਹਾਂ ਲਾਗੂ ਕਰਵਾਉਣ ਲਈ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਗਟ ਕੁਮਾਰ ਆਪਣੇ ਸਾਥੀਆਂ ਨਾਲ ਬੇਗੋਵਾਲ ਪੁੱਜੇ ਜਿੱਥੇ ਪਹਿਲਾਂ ਹੀ ਭਦਾਸ ਚੌਕ 'ਚ ਸਥਿਤ ਬੇਗੋਵਾਲ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਕਸਬੇ ਦੇ ਇੱਕਾਦੁਕਾ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹੀਆਂ ਸਨ, ਉਨ੍ਹਾਂ ਨੂੰ ਸ਼ਾਂਤੀਪੂਰਵਕ ਬੰਦ ਕਰਵਾਈਆਂ | ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਬੰਦ ਕਰਨ ਬੇਗੋਵਾਲ ਦੇ ਬਾਜ਼ਾਰਾਂ 'ਚ ਸੰਨਾਟਾ ਛਾਇਆ ਰਿਹਾ, ਆਵਾਜਾਈ ਠੱਪ ਰਹੀ |

5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਸੁਭਾਨਪੁਰ, 13 ਅਗਸਤ (ਜੱਜ)- ਥਾਣਾ ਸੁਭਾਨਪੁਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਖ਼ਸ਼ੀਸ਼ ਸਿੰਘ ਪੁਲਿਸ ਪਾਰਟੀ ਸਮੇਤ ਜੀ.ਟੀ. ਰੋਡ 'ਤੇ ਪਿੰਡ ਹਮੀਰਾ ਤਰਫ਼ ਗਸ਼ਤ ...

ਪੂਰੀ ਖ਼ਬਰ »

ਵੱਧ ਨਸ਼ਾ ਲੈਣ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਸਬੰਧੀ ਕੇਸ ਦਰਜ

ਕਪੂਰਥਲਾ, 13 ਅਗਸਤ (ਸਡਾਨਾ)- ਇਕ ਨੌਜਵਾਨ ਨੂੰ ਸਾਥੀ ਵਲੋਂ ਵੱਧ ਨਸ਼ਾ ਕਰਵਾਉਣ 'ਤੇ ਉਕਤ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਪਹਿਲਾਂ ਦਰਜ ਕੀਤੀ ਧਾਰਾ 174 ਉਪਰੰਤ ਹੁਣ ਇਕ ਵਿਅਕਤੀ ਵਿਰੁੱਧ ਗੈਰ ਇਰਾਦਤਨ ਹੱਤਿਆ ਤੇ ਲਾਸ਼ ਨੂੰ ਖੁਰਦ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਤਿੰਨ ਗਿ੍ਫ਼ਤਾਰ

ਕਪੂਰਥਲਾ, 13 ਅਗਸਤ (ਸਡਾਨਾ)- ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਹਰੀ ਸਿੰਘ ਨੇ ਨਸ਼ੀਲੇ ਪਦਾਰਥ ਸਮੇਤ ਇਕ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਸੁਖਾਣੀ ਪੁਲੀ ਨੇੜੇ ...

ਪੂਰੀ ਖ਼ਬਰ »

ਮਾਧੋਪੁਰ ਜੱਲੋਵਾਲ ਵਿਖੇ ਬੱਚਾ ਚੁੱਕਣ ਦੀ ਕੋਸ਼ਿਸ਼

ਕਾਲਾ ਸੰਘਿਆਂ, 13 ਜੁਲਾਈ (ਬਲਜੀਤ ਸਿੰਘ ਸੰਘਾ)- ਨਜ਼ਦੀਕੀ ਪਿੰਡ ਮਾਧੋਪੁਰ ਜੱਲੋਵਾਲ ਵਿਖੇ ਕਰੀਬ 7 ਸਾਲਾ ਬੱਚੇ ਨੂੰ ਚੁੱਕੇ ਜਾਣ ਦੀ ਕੋਸ਼ਿਸ਼ ਕਰਨ ਦੀਆਂ ਖ਼ਬਰ ਮਿਲੀ ਹੈ | ਪਰਿਵਾਰ ਤੇ ਪਿੰਡ ਦੀ ਪੰਚਾਇਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਮੁਰਾਦ ਗੌਤਮ ਪੁੱਤਰ ...

ਪੂਰੀ ਖ਼ਬਰ »

ਰੇਲ ਗੱਡੀ ਵਿਚ ਫਸੇ ਯਾਤਰੀਆਂ ਨੂੰ ਸਿੱਖ ਨੌਜਵਾਨਾਂ ਨੇ ਲੰਗਰ ਵਰਤਾਇਆ

ਫਗਵਾੜਾ, 13 ਅਗਸਤ (ਹਰੀਪਾਲ ਸਿੰਘ)- ਪੰਜਾਬ ਬੰਦ ਨੂੰ ਦੇਖਦੇ ਹੋਏ ਫਗਵਾੜਾ ਦੇ ਰੇਲਵੇ ਸਟੇਸ਼ਨ 'ਤੇ ਕਈ ਘੰਟੇ ਖੜੀ ਰਹੀ ਅਮਰਨਾਥ ਐਕਸਪੈੱ੍ਰਸ ਰੇਲ ਗੱਡੀ ਦੇ ਯਾਤਰੂਆਂ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਕਪੂਰਥਲਾ, 13 ਅਗਸਤ (ਸਡਾਨਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਹਰਪ੍ਰਸ਼ਾਦ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਥਿਤ ਦੋਸ਼ੀ ਬਲਬੀਰ ਸਿੰਘ ਵਾਸੀ ਮਖੂ ਨੂੰ ਔਜਲਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ. ਸੀ. ਐਫ. 'ਚ ਰੋਸਮਈ ਸਮਾਗਮ

ਹੁਸੈਨਪੁਰ, 13 ਅਗਸਤ (ਸੋਢੀ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ. ਸੀ. ਐਫ. ਵਲੋਂ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਏ ਗਏ | ਇਸ ਦੌਰਾਨ ਬਾਬਾ ਸਾਹਿਬ ਡਾ: ਅੰਬੇਡਕਰ ਸੁਸਾਇਟੀ ਰੇਲ ਕੋਚ ਫ਼ੈਕਟਰੀ ਦੇ ...

ਪੂਰੀ ਖ਼ਬਰ »

ਸੁਭਾਨਪੁਰ ਚੌਕ ਨੇੜੇ ਸੜਕ ਨੇ ਧਾਰਿਆ ਛੱਪੜ ਦਾ ਰੂਪ

ਸੁਭਾਨਪੁਰ, 13 ਅਗਸਤ (ਕੰਵਰ ਬਰਜਿੰਦਰ ਸਿੰਘ ਜੱਜ)- ਇਕ ਪਾਸੇ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਪੂਰਥਲਾ ਜ਼ਿਲੇ੍ਹ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਪੂਰਥਲਾ-ਸੁਭਾਨਪੁਰ ਸੜਕ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ

ਪਾਂਸ਼ਟਾ, 13 ਅਗਸਤ (ਸਤਵੰਤ ਸਿੰਘ)- ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਪਾਂਸ਼ਟਾ, ਨਸੀਰਾਬਾਦ ਤੇ ਨਰੂੜ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਰੋਸ ਮਾਰਚ ਕੱਢਿਆ ਗਿਆ ਤੇ ਕੇਂਦਰ ਸਰਕਾਰ ਵਿਰੁੱਧ ...

ਪੂਰੀ ਖ਼ਬਰ »

ਰੋਟਰੀ ਕਲੱਬ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ

ਬੇਗੋਵਾਲ, 13 ਅਗਸਤ (ਸੁਖਜਿੰਦਰ ਸਿੰਘ)- ਬੀਤੀ ਸ਼ਾਮ ਰੋਟਰੀ ਕਲੱਬ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਚ ਹੋਈ ਜਿਸ ਕਲੱਬ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਪਿੰਡ ਅਕਾਲਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ 5 ਸਾਲ ਵਾਸਤੇ ਪੈਨਸ਼ਨ ਲਗਾਈ

ਭੁਲੱਥ, 13 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ)- ਪਿੰਡ ਅਕਾਲਾ ਵਿਖੇ ਸਵ: ਰਵੇਲ ਸਿੰਘ ਸਰਪੰਚ ਐਨ.ਆਰ.ਆਈ. ਟਰੱਸਟ ਸਥਾਪਿਤ ਕੀਤਾ ਗਿਆ ਜਿਸ ਵਿਚ ਸਵ: ਰਵੇਲ ਸਿੰਘ ਦੀ ਨੰੂਹ ਮੌਜੂਦਾ ਸਰਪੰਚ ਨਿਰਮਲ ਕੌਰ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਨਿਯੁਕਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕਪੂਰਥਲਾ, 13 ਅਗਸਤ (ਸਡਾਨਾ)- ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ 15 ਅਗਸਤ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ ਜਿਸ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਗ੍ਰੰਥੀ ਸਿੰਘ ਤੇ ਅਖੰਡ ਪਾਠੀ ਸਿੰਘ ਸੰਥਿਆ ਪ੍ਰਾਪਤ ਕਰਕੇ ਹੋਰ ਵੀ ਸ਼ੁੱਧ ਪਾਠ ਕਰਨ ਦਾ ਸੁਭਾਗ ਪ੍ਰਾਪਤ ਕਰ ਸਕਣਗੇ-ਜਥੇ: ਵੇਦਾਂਤੀ

ਸੁਲਤਾਨਪੁਰ ਲੋਧੀ, 13 ਅਗਸਤ (ਨਰੇਸ਼ ਹੈਪੀ, ਥਿੰਦ)- ਧਰਮ ਪ੍ਰਚਾਰ ਕਮੇਟੀ ਐਸ.ਜੀ.ਪੀ.ਸੀ. ਸ੍ਰੀ ਅੰਮਿ੍ਤਸਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਆਰੰਭਤਾ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਗ੍ਰਾਹਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ-ਸੁਰਿੰਦਰਪਾਲ ਸਿੰਘ

ਕਪੂਰਥਲਾ, 13 ਅਗਸਤ (ਸਡਾਨਾ)- ਪੰਜਾਬ ਨੈਸ਼ਨਲ ਬੈਂਕ ਆਪਣੇ 125 ਸਾਲਾ ਦੇ ਤਜਰਬੇ ਦੌਰਾਨ ਸਾਢੇ 11 ਕਰੋੜ ਗ੍ਰਾਹਕਾਂ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਖੇ ...

ਪੂਰੀ ਖ਼ਬਰ »

ਮਹਿੰਦਰਾ ਗੱਡੀ ਚੋਰੀ ਕਰਨ ਵਾਲਿਆਂ 'ਚੋਂ ਇਕ ਗੱਡੀ ਸਮੇਤ 72 ਘੰਟਿਆਂ 'ਚ ਗਿ੍ਫ਼ਤਾਰ

ਸੁਲਤਾਨਪੁਰ ਲੋਧੀ, 13 ਅਗਸਤ (ਪੱਤਰ ਪ੍ਰੇਰਕਾਂ ਰਾਹੀਂ)- ਸਥਾਨਕ ਪੁਲਿਸ ਨੇ ਮਹਿੰਦਰਾ ਗੱਡੀ ਚੋਰੀ ਕਰਨ ਵਾਲਿਆਂ 'ਚੋਂ ਇਕ ਨੂੰ ਗੱਡੀ ਸਮੇਤ 72 ਘੰਟਿਆਂ 'ਚ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਐਸ.ਐਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਜਰਨੈਲ ...

ਪੂਰੀ ਖ਼ਬਰ »

ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਇਕ ਗਿ੍ਫ਼ਤਾਰ

ਕਪੂਰਥਲਾ, 13 ਅਗਸਤ (ਸਡਾਨਾ)-ਥਾਣਾ ਸਦਰ ਦੇ ਮੁਨਸ਼ੀ ਨਾਲ ਦੁਰਵਿਵਹਾਰ ਕਰਨ, ਉਸ ਨੂੰ ਧਮਕੀਆਂ ਦੇਣ ਤੇ ਉਸ ਦੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ ਇਕ ਕਥਿਤ ਦੋਸ਼ੀ ਕਰਮਜੀਤ ਸਿੰਘ ਮਹਿਤਪੁਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਵਣ ਮਹਾਂਉਤਸਵ ਤਹਿਤ ਆਰ.ਸੀ.ਐਫ. ਵਿਖੇ ਬੂਟੇ ਲਗਾਏ

ਕਪੂਰਥਲਾ, 13 ਅਗਸਤ (ਸਡਾਨਾ)-ਵਣ ਮਹਾਂਉਤਸਵ ਤਹਿਤ ਰੇਲ ਕੋਚ ਫ਼ੈਕਟਰੀ ਵਿਖੇ ਅੱਜ ਬੂਟੇ ਲਗਾਏ ਗਏ | ਸੀ.ਐਸ. ਮੀਨਾ ਪਿ੍ੰਸੀਪਲ ਚੀਫ਼ ਇੰਜੀਨੀਅਰ ਨੇ ਬੂਟੇ ਲਗਾਉਣ ਉਪਰੰਤ ਵਿਸਥਾਰ ਪੂਰਵਕ ਦੱਸਿਆ ਕਿ ਇਹ ਬੂਟੇ ਆਰ.ਸੀ.ਐਫ. ਦੀ ਵੈਸਟ ਕਲੋਨੀ ਦੀ ਕੰਧ ਦੇ ਨਾਲ ਇਸ ਲਈ ਲਗਾਏ ਜਾ ...

ਪੂਰੀ ਖ਼ਬਰ »

ਬਾਬਾ ਫੂਲ ਨਾਥ ਦੇ 62ਵੇਂ ਬਰਸੀ ਸਮਾਗਮ ਮੌਕੇ ਸੰਗਤਾਂ ਦੀ ਭਾਰੀ ਆਮਦ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)- ਡੇਰਾ ਸੰਤ ਬਾਬਾ ਫੂਲ ਨਾਥ, ਬਾਬਾ ਬ੍ਰਹਮ ਨਾਥ ਨਾਨਕ ਨਗਰੀ ਚਹੇੜੂ ਵਿਖੇ ਡੇਰੇ ਦੇ ਬਾਨੀ ਬ੍ਰਹਮਲੀਨ ਸੰਤ ਬਾਬਾ ਫੂਲ ਨਾਥ ਦੇ 62ਵੇਂ ਬਰਸੀ ਸਮਾਗਮ ਸੰਤ ਕਿ੍ਸ਼ਨ ਨਾਥ ਦੀ ਅਗਵਾਈ ਹੇਠ ਸਤਿਕਾਰ ਸਹਿਤ ਮਨਾਏ ਗਏ | ਉਲੀਕੇ ਹੋਏ ...

ਪੂਰੀ ਖ਼ਬਰ »

ਪਿੰਡ ਚੱਕ ਪ੍ਰੇਮਾ ਵਿਖੇ ਖੋਲਿ੍ਹਆ ਸਿਲਾਈ ਸੈਂਟਰ

ਖਲਵਾੜਾ, 13 ਅਗਸਤ (ਮਨਦੀਪ ਸਿੰਘ ਸੰਧੂ)- ਨਜ਼ਦੀਕੀ ਪਿੰਡ ਚੱਕ ਪ੍ਰੇਮਾ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਸ਼ਾਹਕੋਟ ਵਲੋਂ ਡਾ. ਅੰਬੇਡਕਰ ਭਵਨ ਵਿਖੇ ਸਿਲਾਈ ਸੈਂਟਰ ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ਮੀਨੂੰ ਸਰਪੰਚ ਚੱਕ ਪ੍ਰੇਮਾ ਅਤੇ ...

ਪੂਰੀ ਖ਼ਬਰ »

ਹੈਲਪ ਲਾਈਨ ਐਾਟੀਕਰੱਪਸ਼ਨ ਦੀ ਹੋਈ ਮੀਟਿੰਗ

ਨਡਾਲਾ, 11 ਅਗਸਤ (ਮਾਨ)- ਇੱਥੇ ਨਡਾਲਾ ਵਿਖੇ ਹੈਲਪ ਲਾਈਨ ਐਾਟੀ ਕਰੱਪਸ਼ਨ ਦੀ ਇਕ ਮੀਟਿੰਗ ਪੰਜਾਬ ਪ੍ਰਧਾਨ ਸਾਹਿਬ ਸਿੰਘ ਭੀਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਹੈਲਪ ਲਾਈਨ ਐਾਟੀ ਕਰੱਪਸ਼ਨ ਦਾ ਵਿਸਥਾਰ ਕਰਦਿਆਂ ਬਲਵਿੰਦਰ ਸਿੰਘ ਬਿੱਟੂ ਖੱਖ ਨੂੰ ਪੰਜਾਬ ...

ਪੂਰੀ ਖ਼ਬਰ »

ਮੂਲ ਮੰਤਰ ਅਸਥਾਨ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੀ ਪਰਿਕਰਮਾ ਦੇ ਲੈਂਟਰ ਪਾਏ

ਸੁਲਤਾਨਪੁਰ ਲੋਧੀ, 13 ਅਗਸਤ (ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਦੇ ਪਾਵਨ ਸ੍ਰੀ ਮੂਲ ਮੰਤਰ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਯੂ.ਕੇ.) ਦੇ ਮੁਖੀ ਭਾਈ ...

ਪੂਰੀ ਖ਼ਬਰ »

ਬਾਬਾ ਮਨੋਹਰ ਨਾਥ ਦੀ 16ਵੀਂ ਬਰਸੀ ਸਬੰਧੀ ਸਮਾਗਮ

ਸੁਲਤਾਨਪੁਰ ਲੋਧੀ, 13 ਅਗਸਤ (ਨਰੇਸ਼ ਹੈਪੀ, ਥਿੰਦ)- ਸਾਉਣ ਮਹੀਨੇ ਸ਼ਿਵ ਮੰਦਿਰ ਚੌੜਾ ਖੂਹ ਸੁਲਤਾਨਪੁਰ ਲੋਧੀ ਵਿਖੇ ਬਾਬਾ ਮਨੋਹਰ ਨਾਥ ਦੀ 16ਵੀਂ ਬਰਸੀ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 101 ਸੰਤ ਬੁਲਾ ਕੇ ਉਨ੍ਹਾਂ ਨੂੰ ਭੋਜਨ ਕਰਵਾਇਆ ਗਿਆ | ਪ੍ਰਧਾਨ ...

ਪੂਰੀ ਖ਼ਬਰ »

ਆਰ.ਸੀ.ਐਫ. 'ਚ ਤੀਆਂ ਦਾ ਤਿਉਹਾਰ ਮਨਾਇਆ

ਹੁਸੈਨਪੁਰ, 13 ਅਗਸਤ (ਸੋਢੀ)-ਆਰ. ਸੀ.ਐਫ. ਦੇ ਸਾਹਮਣੇ ਨਵੇਂ ਆਬਾਦ ਹੋਏ ਮਹੱਲਾ ਅਜੀਤ ਨਗਰ ਵਿਖੇ ਮਹੱਲੇ ਦੀਆਂ ਸਮੂਹ ਔਰਤਾਂ ਵਲੋਂ ਸਾਂਝੇ ਤੌਰ 'ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦੌਰਾਨ ਪੁਸ਼ਪਾ ਸ਼ਰਮਾ, ਸੁਰਜੀਤ ਕੌਰ ਤੇ ਅਮਰ ਕੌਰ ਨੇ ਦੱਸਿਆ ਕਿ ਸਾਉਣ ਦੇ ਮਹੀਨੇ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡਜ਼ ਆਰਗੇਨਾਈਜੇਸ਼ਨ ਦੀ ਟੀਮ ਦਾ ਗਠਨ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)- ਹੈਲਪਿੰਗ ਹੈਂਡਜ਼ ਆਰਗਨਾਈਜ਼ੇਸ਼ਨ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਸਥਾਨਕ ਰਿਜ਼ੌਰਟ ਵਿਖੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਤੇ ਸੰਸਥਾਪਕ ਪ੍ਰਧਾਨ ਹਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਦਾ ਵਫ਼ਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ

ਕਪੂਰਥਲਾ, 13 ਅਗਸਤ (ਸਡਾਨਾ)-ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਦਾ ਵਫ਼ਦ ਕਨਵੀਨਰ ਜਸਵੰਤ ਸਿੰਘ ਸੈਣੀ, ਸਕੱਤਰ ਸਰਵਜੀਤ ਸਿੰਘ, ਰਾਮ ਰਤਨ ਸਿੰਘ ਕੋ-ਕਨਵੀਨਰ, ਮਨਜੀਤ ਸਿੰਘ ਬਾਜਵਾ, ਰਕੇਸ਼ ਕੌਸ਼ਲ, ਕ੍ਰਿਸ਼ਨ ਬਜਾਜ ਜ਼ਿਲ੍ਹਾ ਪ੍ਰਧਾਨ ਭਾਜਪਾ ਵਪਾਰ ਸੈੱਲ ਤੇ ਬਲਦੇਵ ਰਾਜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX