ਤਾਜਾ ਖ਼ਬਰਾਂ


ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਵੱਲੋਂ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ ਰਾਈਫਲ ਚੋਰੀ
. . .  2 minutes ago
ਹੰਡਿਆਇਆ/ਬਰਨਾਲਾ, 29 ਮਈ(ਗੁਰਜੀਤ ਸਿੰਘ ਖੁੱਡੀ)- ਬਰਨਾਲਾ ਦੇ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਬੈਂਕ 'ਚੋਂ ਚੋਰਾਂ ਨੇ ਮੇਨ ਗੇਟ ਦੇ ਜਿੰਦਰੇ ਤੋੜ ਕੇ ਗੰਨਮੈਨ ਦੀ...
ਭਰਾ ਵੱਲੋਂ ਡੰਡੇ ਮਾਰ ਕੇ ਸਕੇ ਭਰਾ ਦਾ ਕਤਲ
. . .  21 minutes ago
ਸਲਾਣਾ, 29 ਮਈ (ਗੁਰਚਰਨ ਸਿੰਘ ਜੰਜੂਆ)- ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਭਰਾ ਵੱਲੋਂ ਸਕੇ ਭਰਾ...
ਸਰਹੱਦੀ ਪਿੰਡ ਰਣੀਕੇ ਵਿਖੇ ਇਕ ਨੌਜਵਾਨ ਦਾ ਕਤਲ
. . .  32 minutes ago
ਅਟਾਰੀ, 29 ਮਈ (ਰੁਪਿੰਦਰਜੀਤ ਸਿੰਘ ਭਕਨਾ) - ਸਰਹੱਦੀ ਪਿੰਡ ਰਣੀਕੇ ਵਿਖੇ ਲਗਾਈ ਗਈ ਛਬੀਲ ਨੇੜੇ ਤੇਜ਼ ਮੋਟਰਸਾਈਕਲ...
ਮੁੱਖ ਮੰਤਰੀ ਯੋਗੀ ਵੱਲੋਂ ਉਦਯੋਗਿਕ ਐਸੋਸੀਏਸ਼ਨ ਨਾਲ ਬੈਠਕ
. . .  38 minutes ago
ਲਖਨਊ, 29 ਮਈ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਮੁੱਖ ਮੰਤਰੀ ਆਦਿੱਤਾਨਾਥ ਯੋਗੀ ਨੇ ਅੱਜ ਉਦਯੋਗਿਕ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 7,466 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 29 ਮਈ- ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਦੌਰਾਨ 7,466 ਮਾਮਲੇ ਸਾਹਮਣੇ...
ਮੋਗਾ ਵਿਖੇ ਕੁਵੈਤ ਤੋਂ ਪਰਤੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮੋਗਾ, 29 ਮਈ ( ਗੁਰਤੇਜ ਬੱਬੀ )- ਜ਼ਿਲ੍ਹਾ ਮੋਗਾ ਦਾ ਗਰੀਨ ਜ਼ੋਨ ਟੁੱਟਦਿਆਂ ਹੁਣ ਫਿਰ ਕੁਵੈਤ ਤੋਂ ਪਰਤੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ...
ਸਿੱਧੂ ਮੂਸੇ ਵਾਲਾ ਮਾਮਲਾ : ਹੈੱਡ ਕਾਂਸਟੇਬਲ ਸਮੇਤ ਦੋ ਹੋਰ ਨੇ ਸੰਗਰੂਰ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਲਾਈ ਅਰਜ਼ੀ
. . .  about 1 hour ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ)- ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਧੂਰੀ ਪੁਲਿਸ ਥਾਣੇ ਵਿਕੇ ਦਰਜ ਮਾਮਲੇ 'ਚ ਪੁਲਿਸ ਨੂੰ ਲੌਂੜੀਦੇ ਹੈੱ
ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਵੱਲੋਂ ਛਾਪੇਮਾਰੀ
. . .  about 1 hour ago
ਮੰਡੀ ਘੁਬਾਇਆ, 29 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਜਲਾਲਾਬਾਦ ਦੇ ਨੇੜਲੇ ਪਿੰਡ ਲਮੋਚੜ ਕਲਾਂ ...
ਚੰਡੀਗੜ੍ਹ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  33 minutes ago
ਚੰਡੀਗੜ੍ਹ, 29 ਮਈ(ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਦੇ ...
ਦਿੱਲੀ ਦੇ ਬ੍ਰਹਮਾਪੁਰੀ ਇਲਾਕੇ 'ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਨਵੀਂ ਦਿੱਲੀ, 29 ਮਈ- ਦਿੱਲੀ ਦੇ ਬ੍ਰਹਮਾਪੁਰੀ ਇਲਾਕੇ 'ਚ ਰਸ਼ੀਦ ਨਾਂਅ ਦੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਮਜੀਠੀਆ
. . .  about 3 hours ago
ਅੰਮ੍ਰਿਤਸਰ, 29 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ...
ਫ਼ਤਿਹਗੜ੍ਹ ਚੂੜੀਆਂ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਤਿੰਨ ਕਾਬੂ
. . .  about 3 hours ago
ਫ਼ਤਿਹਗੜ੍ਹ ਚੂੜੀਆਂ, 29 ਮਈ (ਧਰਮਿੰਦਰ ਸਿੰਘ ਬਾਠ)- ਕੱਲ੍ਹ ਦੇਰ ਸ਼ਾਮ ਫ਼ਤਿਹਗੜ੍ਹ ਚੂੜੀਆਂ ਦੀ ਵਾਰਡ ਨੰ. 4 ਦਸਮੇਸ਼ ਨਗਰ ਵਿਖੇ ਇੱਕ ਘਰ 'ਚ ਧਾਰਮਿਕ ਲਿਟਰੇਚਰ
ਅੱਜ ਦਾ ਵਿਚਾਰ
. . .  about 4 hours ago
ਛੇਹਰਟਾ 'ਚ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ,ਇਲਾਕੇ ‘ਚ ਦਹਿਸ਼ਤ
. . .  1 day ago
ਛੇਹਰਟਾ ,28 ਮਈ {ਸੁਖ ਵਡਾਲੀ } - ਬੀਤੇ ਦਿਨੀਂ ਛੇਹਰਟਾ ਤੋਂ ਇੱਕ ਕੋਰੋਨਾ ਪੀੜਤ ਮਹਿਲਾ ਦਾ ਕੇਸ ਸਾਹਮਣੇ ਸਾਹਮਣੇ ਆਇਆ ਸੀ। ਉਕਤ ਔਰਤ ਦੇ ਸੰਪਰਕ ਵਿਚ ਆਉਣ ਵਾਲੇ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ...
ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ ‘ਚ ਫਿਰ ਦਸਤਕ
. . .  1 day ago
ਕੋਟ ਈਸੇ ਖਾਂ ,28 ਮਈ { ਯਸ਼ਪਾਲ ਗੁਲਾਟੀ }-ਕੁਵੈਤ ਤੋਂ ਆਏ ਪਿੰਡ ਭਿੰਡਰ ਕਲਾਂ ਦੇ 2 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਕਨਾਤਵਾਸ ਇਕਾਂਤਵਾਸ ਰੱਖਣ ਤੋਂ ਬਾਅਦ ਇਨ੍ਹਾਂ ਦੇ ਟੈਸਟ ਭੇਜੇ ...
ਜ਼ਮੀਨੀ ਝਗੜੇ ਕਾਰਣ ਸਰਪੰਚ ਨੇ ਨਿਗਲ਼ੀ ਜ਼ਹਿਰ ਮੌਤ
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮੈਰਾ ਦੀ ਮੌਜੂਦਾ ਸਰਪੰਚ ਵੱਲੋਂ ਆਪਣੇ ਸਹੁਰਾ ਪਰਿਵਾਰ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲੇ ਵਿਵਾਦ ਕਾਰਣ ਕੋਈ ਜ਼ਹਿਰੀਲੀ ਚੀਜ਼ ਖਾ ਕੇ ...
ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  1 day ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  1 day ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  1 day ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  1 day ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  1 day ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  1 day ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  1 day ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  1 day ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਭਾਦੋਂ ਸੰਮਤ 551

ਪਹਿਲਾ ਸਫ਼ਾ

ਪੰਜਾਬ 'ਚ ਭਾਰੀ ਬਾਰਿਸ਼-ਹੜ੍ਹ ਵਰਗੀ ਸਥਿਤੀ ਬਣੀ

• ਭਾਖੜਾ ਡੈਮ ਦੇ ਹਾਈ ਫਲੱਡ ਗੇਟ ਦੂਜੇ ਦਿਨ ਵੀ ਖੁੱਲ੍ਹੇ ਰਹੇ • ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਿਆ
ਚੰਡੀਗੜ੍ਹ, 17 ਅਗਸਤ (ਪੱਤਰ ਪ੍ਰੇਰਕਾਂ ਰਾਹੀਂ)-ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਸੂਬੇ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਭਾਰੀ ਬਾਰਿਸ਼ ਕਰਕੇ ਭਾਖੜਾ ਡੈਮ 'ਚੋਂ ਛੱਡੇ ਗਏ ਪਾਣੀ ਕਾਰਨ ਰੂਪਨਗਰ, ਲੁਧਿਆਣਾ, ਫ਼ਿਰੋਜ਼ਪੁਰ ਸਮੇਤ ਕਈ ਜ਼ਿਲਿ੍ਹਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਸਤਲੁਜ ਦਰਿਆ ਨੇੜੇ ਅਤੇ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਸਲਾਹ ਦਿੱਤੀ ਗਈ ਹੈ | ਭਾਰੀ ਬਾਰਿਸ਼ ਹੋਣ ਅਤੇ ਭਾਖੜਾ ਡੈਮ 'ਚੋਂ ਪਾਣੀ ਛੱਡੇ ਜਾਣ ਕਾਰਨ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ 'ਚ ਸਤਲੁਜ ਦਰਿਆ ਨੇੜਲੇ ਕੁਝ ਪਿੰਡਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ | ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ | ਸਨਿਚਰਵਾਰ ਨੂੰ  ਰੂਪਨਗਰ, ਲੁਧਿਆਣਾ, ਜਲੰਧਰ, ਅੰਮਿ੍ਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਕਪੂਰਥਲਾ, ਮੋਹਾਲੀ ਸਮੇਤ ਕਈ ਜ਼ਿਲਿ੍ਹਆਂ 'ਚ ਕਾਫੀ ਬਾਰਿਸ਼ ਹੋਈ | ਭਾਰੀ ਬਾਰਿਸ਼ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਵੱਖ-ਵੱਖ ਥਾਈਾ ਸੜਕਾਂ 'ਤੇ ਜਾਮ ਲੱਗ ਗਿਆ | ਦਰਿਆਵਾਂ ਨਾਲ ਲੱਗਦੇ ਕਈ ਇਲਾਕਿਆਂ 'ਚ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਗਈਆਂ |
ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ
ਨੰਗਲ, (ਪ੍ਰੀਤਮ ਸਿੰਘ ਬਰਾਰੀ)-ਬੀਤੇ ਕੱਲ੍ਹ ਭਾਖੜਾ ਡੈਮ ਤੋਂ ਖੋਲ੍ਹੇ ਗਏ ਫਲੱਡ ਗੇਟਾਂ ਰਾਹੀਂ ਸਤਲੁਜ ਦਰਿਆ 'ਚ ਆਏ ਵਾਧੂ ਮਾਤਰਾ 'ਚ ਪਾਣੀ ਕਾਰਨ ਸਤਲੁਜ ਦਰਿਆ ਦੇ ਨਾਲ-ਨਾਲ ਵਸੇ ਉੱਪ ਮੰਡਲ ਨੰਗਲ ਦੇ ਦਰਜਨਾਂ ਪਿੰਡ ਜਿੱਥੇ ਪਾਣੀ ਦੀ ਮਾਰ ਹੇਠ ਆ ਗਏ ਹਨ ਉੱਥੇ ਹੀ ਇਨ੍ਹਾਂ ਪਿੰਡਾਂ ਦੀ ਜ਼ਮੀਨ ਨੂੰ ਵੀ ਪਾਣੀ ਨੇ ਖੋਰਾ ਲਗਾ ਦਿੱਤਾ ਹੈ | ਜਿਸ ਕਾਰਨ ਲੋਕਾਂ ਦੀ ਖੇਤਾਂ 'ਚ ਖੜ੍ਹੀ ਫ਼ਸਲ ਵੀ ਬਰਬਾਦ ਹੁੰਦੀ ਜਾਪ ਰਹੀ ਹੈ | ਅੱਜ ਤਹਿਸੀਲਦਾਰ ਨੰਗਲ ਰਾਮ ਕਿਸ਼ਨ ਵਲੋਂ ਬੇਲਿਆਂ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ ਗਿਆ | ਉਪਰੰਤ ਗੱਲਬਾਤ ਕਰਦਿਆਂ ਤਹਿਸੀਲਦਾਰ ਨੰਗਲ ਰਾਮ ਕਿਸ਼ਨ ਨੇ ਆਖਿਆ ਕਿ ਅੱਜ ਵਰ੍ਹਦੇ ਮੀਂਹ 'ਚ ਹੀ ਕਿਸ਼ਤੀਆਂ ਤੇ ਟਰੈਕਟਰਾਂ ਰਾਹੀਂ ਬੇਲਿਆਂ 'ਚ ਪੈਂਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ 'ਚ ਭਾਵੇਂ ਪਾਣੀ ਵੜਨ ਤੋਂ ਬਚਾਅ ਹੋ ਗਿਆ ਪਰ ਜ਼ਮੀਨਾਂ 'ਚ ਪਾਣੀ ਘੁੰਮਣ ਕਾਰਨ ਖੋਰਾ ਲੱਗ ਚੁੱਕਾ ਹੈ ਅਤੇ ਫ਼ਸਲਾਂ ਦਾ ਵੀ ਕਾਫ਼ੀ ਨੁਕਸਾਨ ਜਾਪ ਰਿਹਾ ਹੈ ਅਤੇ ਬਿਜਲੀ ਦੇ ਖੰਭੇ ਵੀ ਡਿਗ ਗਏ ਹਨ, ਜਿਸ ਕਾਰਨ ਬੇਲਿਆਂ 'ਚ ਬਿਜਲੀ ਵੀ ਬੰਦ ਹੋ ਚੁੱਕੀ ਹੈ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੱਧਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੁੱਚੇ ਇਲਾਕੇ ਦੇ ਪਾਣੀ ਪ੍ਰਭਾਵਿਤ ਇਲਾਕਿਆਂ ਦੀ ਰਿਪੋਰਟ ਭੇਜ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਿਸ਼ਵਾਸ ਦਿੱਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖ਼ਰਾਬ ਮੌਸਮ ਕਾਰਨ ਦਰਿਆ 'ਚ ਹੋਰ ਪਾਣੀ ਵੀ ਆ ਰਿਹਾ ਹੈ, ਜਿਸ ਕਾਰਨ ਉਹ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਹੀ ਤਰਜੀਹ ਦੇਣ |
ਚੱਕੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ
ਪਠਾਨਕੋਟ (ਸੰਧੂ/ਆਰ. ਸਿੰਘ)-ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪਠਾਨਕੋਟ ਦੇ ਨਾਲ ਵਗਦੇ ਚੱਕੀ ਦਰਿਆ 'ਚ ਪਾਣੀ ਦਾ ਪੱਧਰ ਕਾਫ਼ੀ ਹੱਦ ਤੱਕ ਵੱਧ ਗਿਆ, ਜਿਸ ਨਾਲ ਪਠਾਨਕੋਟ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਚੱਕੀ ਪੁਲ ਕੌਮੀ ਸ਼ਾਹ ਮਾਰਗ-44 'ਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਬਣਾਇਆ ਗਿਆ ਰਸਤਾ ਦਰਿਆ ਦੀ ਭੇਟ ਚੜ੍ਹ ਗਿਆ | ਕੌਮੀ ਸ਼ਾਹ ਮਾਰਗ-44 ਦੇ ਅਧੀਨ ਆਉਂਦੇ ਟੋਲ ਪਲਾਜ਼ੇ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਜੇ.ਸੀ.ਬੀ. ਮਸ਼ੀਨ ਦੀ ਸਹਾਇਤਾ ਨਾਲ ਉਨ੍ਹਾਂ ਵਲੋਂ ਰਸਤੇ ਨੂੰ ਠੀਕ ਕਰਨ ਦੀਆਂ ਕਈ ਘੰਟੇ ਤੱਕ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਗਈਆਂ | ਹਾਲਾਂਕਿ ਸ਼ਾਮ ਤੱਕ ਨਾ ਤਾਂ ਜ਼ਿਲ੍ਹਾ ਪਠਾਨਕੋਟ ਤੇ ਨਾ ਹੀ ਹਿਮਾਚਲ ਖ਼ੇਤਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਨੁਮਾਇੰਦਾ ਮੌਕੇ 'ਤੇ ਪਹੁੰਚਿਆ |
ਦੀਨਾਨਗਰ (ਸੰਧੂ/ਸੋਢੀ)-ਦੀਨਾਨਗਰ ਖ਼ੇਤਰ 'ਚ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਦੀਨਾਨਗਰ ਦੇ ਪਿੰਡ ਚੇਚੀਆਂ ਵਿਖੇ ਚੱਕੀ ਦਰਿਆ 'ਚ ਭਾਰੀ ਮਾਤਰਾ 'ਚ ਪਾਣੀ ਆਉਣ ਨਾਲ ਗੁੱਜਰ ਬਿਰਾਦਰੀ ਦੇ ਦੋ ਪਰਿਵਾਰਾਂ ਦੇ 11 ਮੈਂਬਰਾਂ ਦੇ ਪਾਣੀ 'ਚ ਫਸ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਦੇ ਮੈਂਬਰ ਸੁਰੱਖਿਅਤ ਹਨ ਅਤੇ ਦੋਵੇਂ ਪਰਿਵਾਰਾਂ ਨੂੰ ਕੱਢਣ ਲਈ ਸੈਨਾ ਤੇ ਬੀ.ਐਸ.ਐਫ਼. ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਬਿਆਸ ਕਿਨਾਰੇ ਪਿੰਡਾਂ 'ਚ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
ਮੁਕੇਰੀਆਂ, (ਰਾਮਗੜ੍ਹੀਆ, ਸਰਵਜੀਤ ਸਿੰਘ)-ਦਰਿਆ ਬਿਆਸ ਕਿਨਾਰੇ ਵਸੇ ਪਿੰਡ ਮੰਡ ਮੋਤਲਾ, ਕੋਲੀਆਂ, ਸੱਲੋਵਾਲ, ਜਹਾਨਪੁਰ, ਸਿੱਬਲੀ, ਮਹਿਤਾਬਪੁਰ, ਹਰਸਾ ਕਲੋਤਾ, ਮਿਆਣੀ ਮਲਾਹਾ, ਨੌਸ਼ਹਿਰਾ ਪੱਤਣ, ਜ਼ਾਹਿਦਪੁਰ, ਤੱਗੜਾਂ, ਮੌਲੀ, ਬਗਡੋਈ ਤੇ ਧਨੋਆ ਦੇ ਪਿੰਡਾਂ 'ਚ ਕਈ ਥਾਵਾਂ 'ਤੇ ਦਰਿਆ ਬਿਆਸ 'ਚ ਆਏ ਹੜ੍ਹ ਦਾ ਪਾਣੀ ਫ਼ਸਲਾਂ 'ਚ ਭਰ ਜਾਣ ਕਰਕੇ ਜਿੱਥੇ ਕਿਸਾਨ ਪ੍ਰੇਸ਼ਾਨ ਹਨ, ਉੱਥੇ ਹੀ ਇਨ੍ਹਾਂ ਪਿੰਡਾਂ ਦੇ ਬਚਾਅ ਲਈ ਦਰਿਆ ਬਿਆਸ ਕਿਨਾਰੇ ਸਾਰੇ ਸਟੱਡ ਟੁੱਟੇ ਹੋਣ ਕਰਕੇ ਅਤੇ ਮੋਤਲੇ ਤੋਂ ਲੈ ਕੇ ਮਹਿਤਾਬਪੁਰ ਤੱਕ ਬਣੇ ਧੁੱਸੀ ਬੰਨ੍ਹ ਦੀ ਹਾਲਤ ਖ਼ਸਤਾ ਹੋਣ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦਾ ਡਰ ਸਤਾ ਰਿਹਾ ਹੈ | 'ਅਜੀਤ' ਦੀ ਜਾਣਕਾਰੀ ਅਨੁਸਾਰ ਅਜੇ ਤੱਕ ਪੌਾਗ ਡੈਮ 'ਚ ਪਾਣੀ ਦਾ ਪੱਧਰ 1365 ਫੁੱਟ ਹੈ, ਜਦਕਿ 1390 ਫੁੱਟ ਤੱਕ ਡੈਮ ਦੀ ਰਿਜਰਵੀਅਰ ਸਮਰੱਥਾ ਹੈ | ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਉਪਰੋਕਤ ਪਿੰਡਾਂ ਨੂੰ ਹੜ੍ਹਾਂ ਤੋਂ ਭਾਰੀ ਖ਼ਤਰਾ ਹੈ |
ਅਨੰਦਪੁਰ ਸਾਹਿਬ ਨੇੜਲੇ ਅੱਧੀ ਦਰਜਨ ਪਿੰਡ ਪਾਣੀ ਦੀ ਲਪੇਟ 'ਚ
ਸ੍ਰੀ ਅਨੰਦਪੁਰ ਸਾਹਿਬ (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ)-ਭਾਖੜਾ ਡੈਮ 'ਚੋਂ ਛੱਡੇ ਪਾਣੀ ਨੇ ਸਤਲੁਜ ਦਰਿਆ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਾਲ ਲੱਗਦੇ ਪਿੰਡ ਲੋਧੀਪੁਰ ਸਮੇਤ ਤਕਰੀਬਨ ਅੱਧੀ ਦਰਜਨ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਨੇ ਦਰਿਆ ਦੇ ਨਾਲ ਰਹਿੰਦੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਪਾਣੀ ਨੇ ਪਿੰਡ ਲੋਧੀਪੁਰ, ਲੋਧੀਪੁਰ ਬਰੋਟੂ ਬਾਸ, ਮਟੋਰ, ਨਿੱਕੂਵਾਲ, ਮਹਿੰਦਲੀ ਕਲਾਂ, ਗੱਜਪੁਰ, ਚੰਦਪੁਰ, ਮੀਂਢਵਾ ਲੋਅਰ, ਕੋਟਲਾ ਲੋਅਰ ਤੇ ਸ਼ਾਹਪੁਰ ਬੇਲਾ ਆਦਿ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ |
ਪਠਾਨਕੋਟ-ਚੰਬਾ ਮਾਰਗ ਢਿਗਾਂ ਡਿਗਣ ਕਾਰਨ ਪੂਰੀ ਤਰ੍ਹਾਂ ਬੰਦ
ਧਾਰ ਕਲਾਂ (ਨਰੇਸ਼ ਪਠਾਨੀਆ)-ਧਾਰ ਕਲਾਂ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ 'ਚ ਪਿਛਲੇ 18 ਘੰਟੇ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਪਠਾਨਕੋਟ-ਚੰਬਾ ਰਾਜ ਮਾਰਗ 'ਤੇ ਜ਼ਮੀਨ ਿਖ਼ਸਕਣ ਨਾਲ ਆਵਾਜਾਈ ਬੰਦ ਹੋ ਗਈ ਹੈ | ਬਾਥੱਰੀ, ਪਰਿਹਾਰ ਤੇ ਪਰੇਲ 'ਚ ਜ਼ਮੀਨ ਿਖ਼ਸਕਣ ਤੇ ਢਿੱਗਾਂ ਡਿਗਣ ਕਾਰਨ ਇਹ ਰਾਸ਼ਟਰੀ ਰਾਜ ਮਾਰਗ ਬੰਦ ਹੋਇਆ ਪਿਆ ਹੈ | ਮਨੀਮਹੇਸ਼ ਯਾਤਰਾ 'ਤੇ ਜਾ ਰਹੇ ਯਾਤਰੀ ਵੀ ਰਸਤਾ ਬੰਦ ਹੋਣ ਕਾਰਨ ਫਸੇ ਹੋਏ ਹਨ | ਸ਼ਾਮ ਹੋਣ ਤੱਕ ਮਾਰਗ ਨੰੂ ਖੋਲਿ੍ਹਆ ਨਹੀਂ ਗਿਆ ਸੀ |
ਧੁੱਸੀ ਬੰਨ੍ਹ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ
ਤਰਨ ਤਾਰਨ (ਹਰਿੰਦਰ ਸਿੰਘ)-ਬਿਆਸ ਦਰਿਆ ਦੇ ਨਾਲ-ਨਾਲ ਹਰੀਕੇ ਸਤਲੁਜ ਦਰਿਆ 'ਚ ਵੀ ਪਾਣੀ ਲਗਾਤਾਰ ਵੱਧ ਰਿਹਾ ਹੈ | ਅਧਿਕਾਰੀਆਂ ਨੇ ਧੁੱਸੀ ਬੰਨ੍ਹ ਦੇ ਅੰਦਰਵਾਰ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਤੁਰੰਤ ਆਪਣੇ ਪਰਿਵਾਰ ਸਮੇਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ | ਪਿੰਡਾਂ ਦੀਆਂ ਪੰਚਾਇਤਾਂ ਨੂੰ ਰਾਤ ਸਮੇਂ ਠੀਕਰੀ ਪਹਿਰਾ ਦੇਣ ਲਈ ਕਿਹਾ, ਤਾਂ ਜੋ ਅਣਸੁਖਾਵੀਂ ਘਟਨਾ ਤੋਂ ਪਹਿਲਾਂ ੳੱੁਚਿਤ ਪ੍ਰਬੰਧ ਹੋ ਸਕਣ |
ਲਾਊਡ ਸਪੀਕਰਾਂ ਰਾਹੀਂ ਅਨਾਊਾਸਮੈਂਟਾਂ
ਪੁਰਾਣਾ ਸ਼ਾਲਾ (ਗੁਰਵਿੰਦਰ ਸਿੰਘ ਗੁਰਾਇਆ)-ਦਰਿਆ ਬਿਆਸ ਦੀ ਬੁੱਕਲ 'ਚ ਵੱਸਦੇ ਜ਼ਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ ਤੇ ਕਪੂਰਥਲਾ ਅਧੀਨ ਆਉਂਦੇ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦੇ ਸੰਭਾਵੀ ਖ਼ਤਰੇ ਦੀ ਚਿੰਤਾ ਸਤਾਉਣ ਲੱਗ ਪਈ ਹੈ | ਸਥਾਨਕ ਪ੍ਰਸ਼ਾਸਨ ਵਲੋਂ ਦਰਿਆਈ ਖ਼ੇਤਰ ਦੇ ਪਿੰਡਾਂ ਅੰਦਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪੁੱਜਣ ਲਈ ਸਪੀਕਰਾਂ ਰਾਹੀਂ ਅਨਾਊਾਸਮੈਂਟਾਂ ਕਰਨ ਦਾ ਸਿਲਸਿਲਾ ਜਾਰੀ ਕਰ ਦਿੱਤਾ ਹੈ |
ਰਾਵੀ ਪਾਰਲੇ ਪਿੰਡਾਂ ਦਾ ਸੰਪਰਕ ਟੁੱਟਾ
ਬਹਿਰਾਮਪੁਰ (ਬਲਬੀਰ ਸਿੰਘ ਕੋਲਾ)-ਪਹਾੜੀ ਖ਼ੇਤਰਾਂ 'ਚ ਹੋਈ ਭਾਰੀ ਬਰਸਾਤ ਦੇ ਚਲਦਿਆਂ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਦਰਿਆ ਨੇੜੇ ਰਹਿੰਦੇ ਲੋਕ ਸਹਿਮ ਦੇ ਮਾਹੌਲ 'ਚ ਹਨ | ਦਰਿਆ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਕਿਸ਼ਤੀ ਬੰਦ ਕਰ ਦਿੱਤੀ ਗਈ | ਅਜਿਹੇ ਹਾਲਾਤ 'ਚ ਰਾਵੀ ਪਾਰਲੇ ਇਲਾਕੇ ਦੇ ਪਿੰਡ ਕੂਕਰ, ਝੂਮਰ, ਕਜਲੇ, ਲਸਿਆਣ, ਰਾਜਪੁਰ, ਚੇਬੇ, ਭਰਿਆਲ, ਤੂਰ ਤੇ ਮੰਗੀ ਚੱਕ ਰੰਗਾ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ |
ਨੂਰਪੁਰ ਬੇਦੀ-ਸ੍ਰੀ ਅਨੰਦਪੁਰ ਸਾਹਿਬ ਵਾਇਆ ਬੁਰਜ ਰਸਤਾ ਬੰਦ
ਨੂਰਪੁਰ ਬੇਦੀ (ਹਰਦੀਪ ਸਿੰਘ ਢੀਂਡਸਾ)-ਭਾਖੜਾ ਡੈਮ ਤੋਂ ਪਾਣੀ ਸਤਲੁਜ ਦਰਿਆ 'ਚ ਛੱਡੇ ਜਾਣ ਕਾਰਨ ਇਲਾਕੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਨੂੰ ਬਿਪਤਾ ਨੇ ਘੇਰ ਲਿਆ ਹੈ | ਜਿਸ ਕਰਕੇ ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਇਆ ਬੁਰਜ ਜਾਣ ਵਾਲੀ ਸੜਕ ਤੋਂ ਆਵਾਜਾਈ ਬੰਦ ਹੋ ਗਈ ਹੈ | ਪਿੰਡ ਅਮਰਪੁਰ ਬੇਲਾ ਨੇੜਿਓਾ ਲੰਘਦੇ ਸਤਲੁਜ ਦਰਿਆ 'ਚ ਹੜ੍ਹ ਆਉਣ ਕਾਰਨ ਪਾਣੀ ਸਾਈਫ਼ਨ ਦੇ ਉੱਪਰੋਂ ਲੰਘਣ ਲੱਗ ਪਿਆ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਰਸਤਾ ਬੰਦ ਹੋ ਗਿਆ ਹੈ |

ਭਾਰਤ-ਪਾਕਿ ਸਰਹੱਦ ਡੁੱਬੀ

ਬਮਿਆਲ (ਰਾਕੇਸ਼ ਸ਼ਰਮਾ)-ਸਰਹੱਦੀ ਪਿੰਡ ਜੈਤਪੁਰ (ਪਠਾਨਕੋਟ) ਦੇ ਕਰੀਬ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਵੀ ਡੁੱਬ ਗਈ ਹੈ ਅਤੇ ਇਸ ਦੇ ਨਾਲ ਹੀ 132 ਬਟਾਲੀਅਨ ਦੀ ਸੀਮਾ ਸੁਰੱਖਿਆ ਬਲ ਦੀ ਪੋਸਟ ਦੇ ਅੰਦਰ ਵੀ ਪਾਣੀ ਇਕੱਠਾ ਹੋ ਗਿਆ ਹੈ | ਜਿਸ ਦੇ ਚਲਦੇ ਬੀ.ਐਸ.ਐਫ਼. ਦੇ ਜਵਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਹੱਦੀ ਇਲਾਕਾ ਬਮਿਆਲ 'ਚ ਵਹਿੰਦੇ ਉੱਜ ਤੇ ਜਲਾਲੀਆ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉੱਜ ਦਰਿਆ 'ਚ ਪਾਣੀ ਦਾ ਪੱਧਰ 85 ਹਜ਼ਾਰ ਕਿਊਸਿਕ
ਦੇ ਕਰੀਬ ਦਾ ਅਨੁਮਾਨ ਹੈ | ਜਲਾਲੀਆ ਦਰਿਆ 'ਚ ਪਾਣੀ ਦਾ ਪੱਧਰ 65 ਹਜ਼ਾਰ ਕਿਊਸਿਕ ਦੇ ਕਰੀਬ ਮਾਪਿਆ ਗਿਆ ਹੈ | ਜਿਸ ਦੇ ਚਲਦੇ ਇਲਾਕੇ 'ਚ ਦੋ ਸ਼ਮਸ਼ਾਨਘਾਟ ਤੇ ਦੋ ਗੁੱਜਰ ਪਰਿਵਾਰਾਂ ਦੇ ਘਰ ਡੁੱਬ ਗਏ ਹਨ | ਦੋਵਾਂ ਦਰਿਆਵਾਂ 'ਚ ਲਗਾਤਾਰ ਵੱਧ ਰਹੇ ਪਾਣੀ ਨੂੰ ਦੇਖਦੇ ਹੋਏ ਇਲਾਕੇ ਦੇ ਕੁਝ ਨਿੱਜੀ ਸਕੂਲਾਂ ਵਲੋਂ ਛੁੱਟੀ ਕਰ ਦਿੱਤੀ ਗਈ ਹੈ |

ਹਿਮਾਚਲ 'ਚ ਬਾਰਿਸ਼ ਦਾ ਕਹਿਰ-ਢਿਗਾਂ ਡਿਗਣ ਕਾਰਨ ਕਈ ਰਸਤੇ ਬੰਦ

ਸ਼ਿਮਲਾ, 17 ਅਗਸਤ (ਏਜੰਸੀਆਂ)-ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਕੁਝ ਖੇਤਰਾਂ 'ਚ ਢਿੱਗਾਂ ਡਿਗ ਗਈਆਂ ਹਨ, ਜਿਸ ਕਾਰਨ ਰਾਜ ਮਾਰਗਾਂ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਸੂਬੇ 'ਚ ਭਾਰੀ ਬਾਰਿਸ਼ ਕਾਰਨ ਸਾਰੇ ਹੀ ਨਦੀਆਂ-ਨਾਲੇ ਪਾਣੀ ਨਾਲ ਭਰ ਗਏ ਹਨ ਅਤੇ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ | ਅਧਿਕਾਰਕ ਅੰਕੜਿਆਂ ਅਨੁਸਾਰ ਸੂਬੇ ਦੇ ਕਾਂਗੜੇ ਸ਼ਹਿਰ 'ਚ ਸਭ ਤੋਂ ਜ਼ਿਆਦਾ 118 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਧਰਮਸ਼ਾਲਾ 'ਚ
115 ਮਿਲੀਮੀਟਰ, ਡਲਹੌਜ਼ੀ 'ਚ 84 ਮਿਲੀਮੀਟਰ ਅਤੇ ਪਾਲਮਪੁਰ 'ਚ 64 ਮਿਲੀਮੀਟਰ ਦਰਜ ਕੀਤੀ ਗਈ ਹੈ | ਸਥਾਨਕ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਤੱਕ ਸੂਬੇ ਦੇ ਕੁਝ ਸਥਾਨਾਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਇਸ ਦੌਰਾਨ ਭਾਰੀ ਬਾਰਿਸ਼ ਕਾਰਨ ਪਾਲਮਪੁਰ ਦੇ ਕੋਲ ਹੜ੍ਹ ਦੇ ਪਾਣੀ 'ਚ ਫਸੇ 6 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਕਾਂਗੜਾ ਅਤੇ ਚੰਬਾ ਜ਼ਿਲ੍ਹੇ 'ਚ ਢਿੱਗਾਂ ਡਿਗਣ ਤੋਂ ਬਾਅਦ ਕਈ ਸੜਕਾਂ ਹੁਣ ਵੀ ਬੰਦ ਹਨ | ਕਾਂਗੜਾ ਜ਼ਿਲ੍ਹੇ 'ਚ ਭਾਰੀ ਬਾਰਿਸ਼ ਕਾਰਨ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ | ਕਾਂਗੜਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਸ਼ਾਮ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਦੇ ਮੱਦੇਨਜ਼ਰ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ 'ਚ ਛੁੱਟੀ ਕੀਤੀ ਗਈ ਹੈ | ਉੱਧਰ ਭਾਰੀ ਬਾਰਿਸ਼ ਕਾਰਨ ਅੱਜ ਰੋਹਤਾਂਗ-ਮਨਾਲੀ ਮਾਰਗ ਬੰਦ ਹੋ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਕੁੱਲੂ ਪੁਲਿਸ ਦੇ ਐਸ. ਪੀ. ਗੌਰਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਕਸਾਰ ਚੌਕੀ ਦੇ ਨੇੜੇ ਇਕ ਨਾਲੇ 'ਚ ਪਾਣੀ ਦਾ ਪੱਧਰ ਵੱਧ ਜਾਣ ਤੋਂ ਬਾਅਦ ਮਾਰਗ 'ਤੇ ਆਵਾਜਾਈ ਬੰਦ ਹੋ ਗਈ | ਉਨ੍ਹਾਂ ਕਿਹਾ ਕਿ ਸੜਕ ਖਰਾਬ ਹੋਣ ਕਾਰਨ ਕਈ ਵਾਹਨ ਫਸ ਗਏ ਹਨ ਪਰ ਕਿਸੇ ਤਰ੍ਹਾਂ ਦੇ ਜਾਨ-ਮਾਨ ਦੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ |

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1675 ਫੁੱਟ 'ਤੇ ਪਹੰੁਚਿਆ

ਨੰਗਲ, 17 ਅਗਸਤ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਗਰੇਵਾਲ)- ਨੰਗਲ ਤੇ ਆਸ-ਪਾਸ ਦੇ ਇਲਾਕਿਆਂ ਖ਼ਾਸ ਕਰਕੇ ਪਿੱਛੇ ਪਹਾੜਾਂ 'ਚ ਪੈ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1675 ਫੁੱਟ ਤੱਕ ਪਹੰੁਚ ਜਾਣ ਕਰਕੇ ਅਚਾਨਕ ਬੀਤੇ ਦਿਨੀਂ ਬੀ.ਬੀ.ਐਮ.ਬੀ. ਵਲੋਂ ਭਾਖੜਾ ਡੈਮ ਦੇ ਹਾਈ ਫਲੱਡ ਗੇਟ ਜੋ ਬੀਤੇ ਕੱਲ੍ਹ ਖੋਲ੍ਹ ਦਿੱਤੇ ਗਏ ਸਨ, ਅੱਜ ਦੂਜੇ ਦਿਨ ਵੀ ਲਗਾਤਾਰ ਖੁੱਲ੍ਹੇ ਰਹੇ | ਭਾਖੜਾ ਡੈਮ 'ਚ ਪਾਣੀ 1680 ਫੁੱਟ ਤੱਕ ਜਮ੍ਹਾਂ ਰੱਖਿਆ ਜਾ ਸਕਦਾ ਹੈ ਇਸ ਹਿਸਾਬ ਨਾਲ ਇਹ ਖ਼ਤਰੇ
ਦੇ ਨਿਸ਼ਾਨ ਤੋਂ ਸਿਰਫ਼ 5 ਫੁੱਟ ਹੇਠਾ ਹੈ | ਫ਼ਿਲਹਾਲ 77000 ਕਿਊਸਿਕ ਪਾਣੀ ਪਿੱਛੋਂ ਆ ਰਿਹਾ ਹੈ 57000 ਕਿਊਸਿਕ ਪਾਣੀ ਡੈਮ 'ਚੋਂ ਛੱਡਿਆ ਜਾ ਰਿਹਾ ਹੈ | 12350 ਕਿਊਸਿਕ ਪਾਣੀ ਨੰਗਲ ਹਾਈਡਲ ਚੈਨਲ 'ਚ, 10150 ਕਿਊਸਿਕ ਪਾਣੀ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ ਤੇ 30700 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਨੰਗਲ ਡੈਮ ਤੋਂ ਛੱਡਿਆ ਜਾ ਰਿਹਾ ਹੈ | 10150 ਕਿਊਸਿਕ ਪਾਣੀ ਜੋ ਨੰਗਲ ਡੈਮ ਤੋਂ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ ਛੱਡਿਆ ਹੈ, ਇਹ ਪਾਣੀ ਵੀ ਕੀਰਤਪੁਰ ਸਾਹਿਬ ਤੱਕ ਨਹਿਰ 'ਚ ਜਾ ਕੇ ਫਿਰ ਸਤਲੁਜ ਦਰਿਆ 'ਚ ਜਾਂਦਾ ਹੈ | ਜੇਕਰ ਪਹਾੜਾਂ 'ਚ ਮੀਂਹ ਇਸੇ ਤਰ੍ਹਾਂ ਰਿਹਾ ਤਾਂ ਹਿਮਾਚਲ 'ਚੋਂ ਆਉਂਦੀ ਸੁਆਂ ਨਦੀ (ਜੋ ਪਿੱਛੋਂ ਚੈਨਲਾਈਜ਼ ਹੈ ਪੰਜਾਬ 'ਚ ਨਹੀਂ) 'ਚ ਭਾਰੀ ਮਾਤਰਾ 'ਚ ਪਾਣੀ ਆਉਣ ਨਾਲ ਅਨੰਦਪੁਰ ਸਾਹਿਬ ਜਿੱਥੇ ਇਹ ਸਤਲੁਜ ਦਰਿਆ 'ਚ ਪੈਂਦੀ ਹੈ, ਦੇ ਕਾਰਨ ਅਨੰਦਪੁਰ ਸਾਹਿਬ ਤੇ ਰੋਪੜ ਆਦਿ ਦੇ ਇਲਾਕਿਆਂ 'ਚ ਹੜ੍ਹ ਆ ਸਕਦਾ ਹੈ ਤੇ ਜਿਸ ਦਾ ਕਾਫ਼ੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਇਸੇ ਕਰਕੇ ਸਤਲੁਜ ਦਰਿਆ ਦੇ ਕੰਢੇ 'ਤੇ ਵੱਸਦੇ ਪਿੰਡਾਂ ਦੇ ਲੋਕਾਂ 'ਚ ਡਰ ਤੇ ਸਹਿਮ ਬਣਿਆ ਹੋਇਆ ਹੈ | ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਫ਼ੀਲਡ 'ਚ ਹਨ ਜੋ ਨਜ਼ਰ ਰੱਖ ਰਹੇ ਹਨ |

ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ 519.75 ਮੀਟਰ ਤੱਕ ਪੁੱਜਾ

ਸ਼ਾਹਪੁਰ ਕੰਢੀ, (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਤੋਂ ਰਣਜੀਤ ਸਾਗਰ ਡੈਮ ਨੰੂ ਜਾਣ ਵਾਲਾ ਮੁੱਖ ਮਾਰਗ ਚਟਾਨਾਂ ਡਿਗਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ | ਜਿਸ ਕਾਰਨ ਰਣਜੀਤ ਸਾਗਰ ਡੈਮ ਦੇ ਨਾਲ ਵੱਸਦੇ ਪਿੰਡਾਂ ਦੇ ਲੋਕਾਂ ਨੰੂ 40-45 ਕਿੱਲੋਮੀਟਰ ਦਾ ਰਸਤਾ ਤੈਅ ਕਰਕੇ ਆਪਣੀ ਮੰਜ਼ਿਲ 'ਤੇ ਜਾਣਾ ਪੈ ਰਿਹਾ ਹੈ | ਜਦੋਂ ਇਸ ਸਬੰਧੀ ਉਪ ਮੰਡਲ ਅਫ਼ਸਰ ਰਾਜਿੰਦਰ ਕੁਮਾਰ, ਜੇ.ਈ. ਹਰੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਚੱਟਾਨਾਂ ਵੱਡੀਆਂ ਹੋਣ ਕਾਰਨ ਰਸਤਾ ਖੁੱਲ੍ਹਣ 'ਚ 3-4 ਦਿਨ ਲੱਗ ਸਕਦੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਬਾਰੂਦ ਨਾਲ ਚੱਟਾਨਾਂ ਤੋੜ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਬਾਰੂਦ ਨਾ ਹੋਣ ਕਾਰਨ ਮਸ਼ੀਨਾਂ ਦੀ ਸਹਾਇਤਾ ਨਾਲ ਹੀ ਰਸਤਾ ਸਾਫ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਮੇਂ ਚੱਟਾਨਾਂ ਹੋਰ ਡਿਗ ਰਹੀਆਂ ਹਨ, ਜਿਸ ਕਾਰਨ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ ਅਤੇ ਜਦੋਂ ਮੌਸਮ ਸਾਫ਼ ਹੋਵੇਗਾ ਤਾਂ ਰਸਤਾ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ |
ਪਹਾੜਾਂ 'ਚ ਹੋ ਰਹੀ ਬਰਸਾਤ, ਬਰਸਾਤੀ ਨਾਲਿਆਂ ਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦੇ ਪੱਧਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਅੱਜ ਦੁਪਹਿਰ ਦੋ ਵਜੇ ਪਾਣੀ ਦਾ ਪੱਧਰ 519.75 ਮੀਟਰ ਤੱਕ ਪਹੁੰਚ ਗਿਆ ਸੀ | ਬਰਸਾਤੀ ਨਾਲਿਆਂ ਤੇ ਚੰਮੇਰਾ ਡੈਮ ਤੋਂ 42625 ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਹੈ ਅਤੇ 3 ਯੂਨਿਟ ਚਲਾ ਕੇ 360 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਨਾਲ 12705 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ |

ਪਾਕਿ ਫ਼ੌਜ ਭਾਰਤ ਦਾ ਸਾਹਮਣਾ ਕਰਨ ਲਈ ਤਿਆਰ-ਕੁਰੈਸ਼ੀ

ਕਿਹਾ ਰਾਜਨਾਥ ਦਾ ਬਿਆਨ ਮੰਦਭਾਗਾ
ਅੰਮਿ੍ਤਸਰ, 17 ਅਗਸਤ (ਸੁਰਿੰਦਰ ਕੋਛੜ)¸ਜੰਮੂ-ਕਸ਼ਮੀਰ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤਾਜ਼ਾ ਸਥਿਤੀ ਤੋਂ ਬਾਅਦ ਪਾਕਿਸਤਾਨ 'ਚ ਕੀਤੀ ਗਈ ਉੱਚ ਪੱਧਰੀ ਬੈਠਕ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਉਨ੍ਹਾਂ ਦੀ ਫ਼ੌਜ ਅਤੇ ਪੂਰਾ ਦੇਸ਼ ਭਾਰਤ ਦਾ ਸਾਹਮਣਾ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਰਤ ਤਰਫ਼ੋਂ ਕੋਈ ਵੀ ਗ਼ਲਤ ਕਾਰਵਾਈ ਹੁੰਦੀ ਹੈ ਤਾਂ ਉਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤ  ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਅਜਿਹਾ ਕਰ ਸਕਦਾ ਹੈ | ਇਸ ਮੌਕੇ ਡੀ. ਜੀ. ਆਈ. ਐਸ. ਪੀ. ਆਰ. ਮੇਜਰ ਜਨਰਲ ਆਸਿਫ਼ ਗ਼ਫ਼ੂਰ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੂਚਨਾ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਡਾ. ਫਿਰਦੋਸ ਆਸ਼ਿਕ ਅਵਾਣ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਆਦਿ ਵੀ ਮੌਜੂਦ ਸਨ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ 'ਚ ਅੱਜ ਕੀਤੀ ਗਈ ਉਕਤ ਬੈਠਕ 'ਤੇ ਸਿਰਫ਼ ਭਾਰਤ ਵਲੋਂ ਹੀ ਨਹੀਂ, ਸਗੋਂ ਦੁਨੀਆ ਭਰ ਦੇ ਹੋਰਨਾਂ ਦੇਸ਼ਾਂ ਵਲੋਂ ਵੀ ਨਜ਼ਰ ਰੱਖੀ ਜਾ ਰਹੀ ਸੀ ਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਬੈਠਕ 'ਚ ਪਾਕਿਸਤਾਨ ਸਰਕਾਰ ਕਸ਼ਮੀਰ ਮਾਮਲੇ ਨੂੰ ਲੈ ਕੇ ਕੋਈ ਵੱਡੀ ਰਣਨੀਤੀ ਬਣਾ ਸਕਦੀ ਹੈ, ਪਰ ਇਸ ਬੈਠਕ 'ਚ ਵੀ ਭਾਰਤ ਨੂੰ ਗਿੱਦੜ-ਭਬਕੀ ਦੇਣ ਤੋਂ ਇਲਾਵਾ ਕੁਝ ਨਹੀਂ ਹੋਇਆ | ਦੂਜੇ ਪਾਸੇ ਕਸ਼ਮੀਰ ਮੁੱਦੇ 'ਤੇ ਪੂਰੀ ਦੁਨੀਆ ਤੋਂ ਅਲੱਗ ਪੈ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਕਸ਼ਮੀਰ ਬਾਰੇ ਦੂਜੇ ਦੇਸ਼ਾਂ ਦੀ ਪ੍ਰਤੀਕਿਰਿਆ 'ਤੇ ਗੰਭੀਰਤਾ ਨਾਲ ਵਿਚਾਰ ਲੈਣ ਲਈ ਵਿਸ਼ੇਸ਼ ਕਮੇਟੀ ਦੀ ਪਹਿਲੀ ਬੈਠਕ ਕੀਤੀ | ਇਹ ਵਿਸ਼ੇਸ਼ ਕਮੇਟੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਪ੍ਰਧਾਨਗੀ ਹੇਠ ਪਾਕਿਸਤਾਨ ਦੀ ਕਸ਼ਮੀਰ ਰਣਨੀਤੀ 'ਤੇ ਦੂਜੇ ਦੇਸ਼ਾਂ ਦੀ ਪ੍ਰਤੀਕਿਰਿਆ ਦਾ ਨੋਟਿਸ ਲੈਣ ਹਿਤ ਬਣਾਈ ਗਈ ਹੈ | ਇਸ ਤੋਂ ਇਲਾਵਾ ਕੁਰੈਸ਼ੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਜਿਸ 'ਚ ਕਿਹਾ ਗਿਆ ਕਿ ਭਾਰਤ ਹਮੇਸ਼ਾ ਤੋਂ ਪ੍ਰਮਾਣੂ ਹਥਿਆਰਾਂ ਦੇ 'ਪਹਿਲੇ ਇਸਤੇਮਾਲ ਨਹੀਂ' ਦੀ ਨੀਤੀ 'ਤੇ ਕਾਇਮ ਰਿਹਾ ਹੈ, ਪਰ ਭਵਿੱਖ 'ਚ ਕੀ ਹੋਵੇਗਾ, ਇਹ ਹਾਲਾਤ 'ਤੇ ਨਿਰਭਰ ਕਰੇਗਾ, ਦੀ ਨਿੰਦਾ ਕਰਦੇ ਹੋਏ ਇਸ ਨੂੰ 'ਗੈਰ-ਜ਼ਿੰਮੇਦਾਰ' ਤੇ 'ਮੰਦਭਾਗਾ' ਕਰਾਰ ਦਿੱਤਾ | ਦੂਜੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 'ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ' ਦੁਆਰਾ ਕਸ਼ਮੀਰ 'ਤੇ ਬੰਦ ਕਮਰੇ 'ਚ ਵਿਚਾਰ ਚਰਚਾ ਕਰਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਵਿਵਾਦ ਨੂੰ ਹੱਲ ਕਰਨਾ ਵਿਸ਼ਵ ਸੰਸਥਾ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਟਵਿੱਟਰ 'ਤੇ ਕਿਹਾ ਕਿ ਪੰਜ ਦਹਾਕਿਆਂ 'ਚ ਇਹ ਪਹਿਲੀ ਵਾਰ ਹੈ ਜਦੋਂ 'ਦੁਨੀਆ ਦੇ ਸਰਬੋਤਮ ਕੂਟਨੀਤਕ ਫ਼ੋਰਮ' ਨੇ ਕਸ਼ਮੀਰ ਤੇ ਉਥੇ ਮੌਜੂਦ ਗੰਭੀਰ ਸਥਿਤੀ ਦੇ ਮੁੱਦੇ ਨੂੰ ਉਠਾਇਆ |

ਕਸ਼ਮੀਰ 'ਚ 35 ਪੁਲਿਸ ਥਾਣਿਆਂ ਅਧੀਨ ਪਾਬੰਦੀਆਂ 'ਚ ਢਿੱਲ

50 ਹਜ਼ਾਰ ਤੋਂ ਜ਼ਿਆਦਾ ਲੈਂਡਲਾਈਨ ਫ਼ੋਨ ਚਾਲੂ
ਸ੍ਰੀਨਗਰ, 17 ਅਗਸਤ (ਪੀ. ਟੀ. ਆਈ.)-ਕਸ਼ਮੀਰ ਵਾਦੀ 'ਚ ਲੋਕਾਂ ਦੀ ਆਵਾਜਾਈ ਸਬੰਧੀ ਪਾਬੰਦੀਆਂ 'ਚ ਕੁਝ ਢਿੱਲ ਦਿੱਤੀ ਗਈ ਹੈ ਅਤੇ ਕੁਝ ਇਲਾਕਿਆਂ 'ਚ ਲੈਂਡਲਾਈਨ ਫ਼ੋਨ ਸੇਵਾਵਾਂ ਨੂੰ ਬਹਾਲ ਕੀਤਾ ਗਿਆ ਹੈ | ਹਾਲਾਂਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਾਇਮ ਹਨ | ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ 35 ਪੁਲਿਸ ਥਾਣਿਆਂ ਅਧੀਨ ਪਾਬੰਦੀਆਂ ਘਟਾਈਆਂ ਗਈਆਂ ਹਨ ਅਤੇ ਕੁੱਲ 96 ਟੈਲੀਫ਼ੋਨ ਐਕਸਚੇਂਜਾਂ 'ਚੋਂ 17 ਨੂੰ ਚਾਲੂ ਕਰ ਦਿੱਤਾ ਗਿਆ ਹੈ | ਹੁਣ 50 ਹਜ਼ਾਰ ਤੋਂ ਵੱਧ ਲੈਂਡਲਾਈਨ ਫ਼ੋਨ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹੋਰਨਾਂ ਇਲਾਕਿਆਂ 'ਚ ਵੀ ਬਾਅਦ 'ਚ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ | ਸੁਰੱਖਿਆ ਬਲਾਂ ਵਲੋਂ ਸੜਕਾਂ 'ਤੇ ਰੋਕਾਂ ਲਗਾਈਆਂ ਗਈਆਂ ਹਨ ਅਤੇ ਲੋਕਾਂ ਦੇ ਪਛਾਣ ਪੱਤਰ ਵੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ | ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਕਿਹਾ ਕਿ ਵਾਦੀ ਦੇ ਪ੍ਰਾਇਮਰੀ ਸਕੂਲ ਸੋਮਵਾਰ ਤੋਂ ਮੁੜ ਖੁੱਲ੍ਹਣਗੇ ਅਤੇ ਸਰਕਾਰੀ ਦਫ਼ਤਰ ਵੀ ਉਸ ਦਿਨ ਤੋਂ ਹੀ ਪੂਰੀ ਤਰ੍ਹਾਂ ਨਾਲ ਕੰਮ ਕਰਨ ਲੱਗ ਪੈਣਗੇ | ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਸਲ ਨੇ ਕਿਹਾ ਕਿ 35 ਪੁਲਿਸ ਥਾਣਿਆਂ ਅਧੀਨ ਇਲਾਕਿਆਂ 'ਚ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਅਜੇ ਤੱਕ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ | ਸੂਬੇ ਦੇ ਪੁਲਿਸ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਘੱਟ-ਗਤੀ ਵਾਲੀ (2ਜੀ) ਮੋਬਾਈਲ ਇੰਟਰਨੈੱਟ ਸੇਵਾਵਾਂ ਜੰਮੂ ਖ਼ੇਤਰ ਦੇ ਪੰਜ ਜ਼ਿਲਿ੍ਹਆਂ 'ਚ ਬਹਾਲ ਕੀਤੀਆਂ ਗਈਆਂ ਹਨ | ਜੰਮੂ, ਸਾਂਬਾ, ਕਠੂਆ, ਊਧਮਪੁਰ ਤੇ ਰਿਆਸੀ ਜ਼ਿਲਿ੍ਹਆਂ 'ਚ 2ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁੜ ਚਾਲੂ ਕੀਤਾ ਗਿਆ ਹੈ | ਹਿਰਾਸਤ 'ਚ ਲਏ ਗਏ ਸਿਆਸੀ ਆਗੂਆਂ ਦੀ ਰਿਹਾਈ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਾਂਸਲ ਨੇ ਕਿਹਾ ਕਿ ਅਜਿਹਾ ਫ਼ੈਸਲਾ ਸਥਾਨਕ ਪ੍ਰਸ਼ਾਸਨ ਵਲੋਂ ਸਬੰਧਿਤ ਇਲਾਕਿਆਂ 'ਚ ਅਮਨ-ਕਾਨੂੰਨ ਦੀ ਸਥਿਤੀ ਦੇ ਆਧਾਰ 'ਤੇ ਲਿਆ ਜਾਵੇਗਾ |
ਸਨਿਚਰਵਾਰ ਸਵੇਰ ਨੂੰ ਸਿਵਲ ਲਾਈਨਜ਼ ਇਲਾਕੇ 'ਚ ਕੁਝ ਦੁਕਾਨਾਂ ਖੁੱਲ੍ਹੀਆਂ | ਨਿੱਜੀ ਵਾਹਨਾਂ ਦੀ ਆਵਾਜਾਈ 'ਚ ਵੀ ਵਾਧਾ ਹੋਇਆ ਹੈ | ਕੁਝ ਅੰਤਰ-ਜ਼ਿਲ੍ਹਾ ਟੈਕਸੀਆਂ ਵੀ ਡਲਗੇਟ ਇਲਾਕੇ 'ਚ ਵਿਖਾਈ ਦਿੱਤੀਆਂ | ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੇ ਕੁਝ ਇਲਾਕਿਆਂ ਸਿਵਲ ਲਾਈਨਜ਼, ਛਾਉਣੀ, ਹਵਾਈ ਅੱਡਾ, ਰਾਜ ਬਾਗ਼ ਤੇ ਜਵਾਹਰ ਨਗਰ 'ਚ ਲੈਂਡਲਾਈਨ ਸੇਵਾਵਾਂ ਬਹਾਲ ਹੋ ਗਈਆਂ ਹਨ ਪਰ ਲਾਲ ਚੌਕ ਅਤੇ ਪ੍ਰੈੱਸ ਇਨਕਲੇਵ ਸਮੇਤ ਜ਼ਿਆਦਾਤਾਰ ਇਲਾਕਿਆਂ 'ਚ ਅਜੇ ਵੀ ਬੰਦ ਹਨ | ਉਨ੍ਹਾਂ ਦੱਸਿਆ ਕਿ 20 ਹੋਰ ਐਕਸਚੇਂਜਾਂ ਵੀ ਜਲਦ ਚਾਲੂ ਕੀਤੀਆਂ ਜਾਣਗੀਆਂ | ਉੱਤਰੀ ਕਸ਼ਮੀਰ ਦੇ ਗੁਰੇਜ਼, ਤੰਗਮਾਰਗ, ਉੜੀ, ਕੇਰਨ, ਕਰਨਾਹ ਤੇ ਤੰਗਧਾਰ ਇਲਾਕਿਆਂ 'ਚ ਅਤੇ ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਪਹਿਲਗਾਮ ਇਲਾਕਿਆਂ 'ਚ ਲੈਂਡਲਾਈਨ ਸੇਵਾਵਾਂ ਨੂੰ ਬਹਾਲ ਕੀਤਾ ਗਿਆ ਹੈ | ਪੈਟਰੋਲ ਪੰਪਾਂ ਸਮੇਤ ਜ਼ਿਆਦਾਤਾਰ ਵਪਾਰਕ ਅਦਾਰੇ ਅਜੇ ਵੀ ਬੰਦ ਹਨ |

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

• ਜਵਾਬੀ ਕਾਰਵਾਈ 'ਚ ਪਾਕਿ ਦੀ ਚੌਕੀ ਤਬਾਹ • ਕਈ ਸੈਨਿਕ ਹਲਾਕ ਜੰਮੂ, 17 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜਲੇ ਪਿੰਡਾਂ ਅਤੇ ਅਗਲੀਆਂ ਚੌਕੀਆਂ 'ਤੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਕੀਤੀ ਗੋਲੀਬਾਰੀ 'ਚ ...

ਪੂਰੀ ਖ਼ਬਰ »

ਹਰ ਦੇਸ਼ ਭੂਟਾਨ ਵਰਗਾ ਗੁਆਂਢੀ ਚਾਹੇਗਾ-ਮੋਦੀ

ਥਿੰਪੂ, 17 ਅਗਸਤ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੀ ਭੂਟਾਨ ਯਾਤਰਾ 'ਤੇ ਅੱਜ ਰਾਜਧਾਨੀ ਥਿੰਪੂ ਪੁੱਜੇ | ਇਥੇ ਉਨ੍ਹਾਂ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਭੂਟਾਨ ਦੇ ਪ੍ਰਧਾਨ ਮੰਤਰੀ ਡਾ: ਲੋਤੇ ਸ਼ੇਰਿੰਗ ਨੇ ਪ੍ਰਧਾਨ ਮੰਤਰੀ ਮੋਦੀ ਦਾ ...

ਪੂਰੀ ਖ਼ਬਰ »

ਬਲੋਚਿਸਤਾਨ ਦੇ ਨੇਤਾ ਜੇਹਰੀ ਤੇ ਉਸ ਦੇ ਪੋਤੇ ਦੀ ਹੱਤਿਆ

ਅੰਮਿ੍ਤਸਰ, 17 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਖੁਜ਼ਦਾਰ 'ਚ 'ਬਲੋਚਿਸਤਾਨ ਨੈਸ਼ਨਲ ਪਾਰਟੀ' (ਬੀ. ਐਨ. ਪੀ.) ਦੇ ਨੇਤਾ ਮੀਰ ਨਵਾਬ ਅਮਾਨਉਲਾ ਜੇਹਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਹਮਲਾਵਰਾਂ ਨੇ ...

ਪੂਰੀ ਖ਼ਬਰ »

ਏਮਜ਼ 'ਚ ਦਾਖ਼ਲ ਜੇਤਲੀ ਦੀ ਹਾਲਤ ਨਾਜ਼ੁਕ

ਨਵੀਂ ਦਿੱਲੀ, 17 ਅਗਸਤ (ਏਜੰਸੀ)-ਭਾਜਪਾ ਦੇ ਦਿੱਗਜ਼ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ (66) ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਜੇਤਲੀ ਨੂੰ 9 ਅਗਸਤ ਨੂੰ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ ਸੀ | ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਜੇਤਲੀ ਨੂੰ ਮਿਲਣ ਵਾਲਿਆਂ ...

ਪੂਰੀ ਖ਼ਬਰ »

ਰੱਖਿਆ ਖ਼ਰੀਦ ਪ੍ਰਕਿਰਿਆ ਦੀ ਸਮੀਖਿਆ ਲਈ ਕਮੇਟੀ ਦਾ ਗਠਨ

ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ 'ਤੇ ਹੋਈ ਮੰਤਰੀ ਸਮੂਹ ਦੀ ਬੈਠਕ 'ਚ ਰੱਖਿਆ ਖ਼ਰੀਦ ਅਮਲ ਦੀ ਸਮੀਖਿਆ ਲਈ ਇਕ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ, ਜੋ 6 ਮਹੀਨਿਆਂ ਅੰਦਰ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰੇਗੀ | ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਕਾਂਗਰਸ ਪ੍ਰਦੇਸ਼ ਪ੍ਰਧਾਨ ਨੂੰ ਹਿਰਾਸਤ 'ਚ ਲੈਣ 'ਤੇ ਭੜਕੇ ਕਾਂਗਰਸੀ ਨੇਤਾ

ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ ਦੇ ਕਾਂਗਰਸ ਪ੍ਰਦੇਸ਼ ਪ੍ਰਧਾਨ ਗੁਲਾਮ ਅਹਿਮਦ ਮੀਰ ਨੂੰ ਹਿਰਾਸਤ 'ਚ ਲੈਣ 'ਤੇ ਕਾਂਗਰਸ ਨੇਤਾਵਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਸਰਕਾਰ ਦੇ ਇਸ ਕਦਮ ਦੀ ਨਿੰਦਾ ਕਰਦਿਆਂ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ ਹੈ | ...

ਪੂਰੀ ਖ਼ਬਰ »

ਰੇਲਵੇ 31 ਸਾਲ ਪੁਰਾਣੇ ਡੀਜ਼ਲ ਇੰਜਣਾਂ ਨੂੰ ਕਰੇਗਾ ਬੰਦ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਰੇਲਵੇ ਆਪਣੇ ਸਾਰੇ ਜ਼ੋਨਾਂ ਵਿਚ 31 ਸਾਲ ਪੁਰਾਣੇ ਡੀਜ਼ਲ ਇੰਜਣਾਂ ਨੂੰ ਬੰਦ ਕਰੇਗਾ | ਇਹ ਕਦਮ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਦੇਸ਼ ਨਾਲ ਉਠਾਇਆ ਗਿਆ ਹੈ | ਇਹ ਆਦੇਸ਼ ਰੇਲਵੇ ਬੋਰਡ ਨੇ ਜਾਰੀ ਕੀਤਾ ਹੈ | ਇਸ ਆਦੇਸ਼ ਤੋਂ ...

ਪੂਰੀ ਖ਼ਬਰ »

'ਆਪ' ਦੇ ਬਾਗ਼ੀ ਆਗੂ ਕਪਿਲ ਮਿਸ਼ਰਾ ਤੇ ਮਹਿਲਾ ਵਿੰਗ ਦੀ ਮੁਖੀ ਰਿਚਾ ਪਾਂਡੇ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 17 ਅਗਸਤ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦੀ ਮੈਂਬਰੀ ਰੱਦ ਕੀਤੇ ਜਾਣ ਅਤੇ ਅਯੋਗ ਠਹਿਰਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਕਪਿਲ ਮਿਸ਼ਰਾ ਅਤੇ ਆਪ ਦੀ ਮਹਿਲਾ ਵਿੰਗ ਦੀ ਮੁਖੀ ਰਿਚਾ ਪਾਂਡੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ...

ਪੂਰੀ ਖ਼ਬਰ »

ਭਾਜਪਾ ਵਾਲਿਆਂ ਦੇ ਦਿਲ 'ਚ ਅਜੇ ਵੀ ਜਬਰ ਜਨਾਹ ਦੇ ਦੋਸ਼ੀ ਸੇਂਗਰ ਦਾ ਵਾਸ-ਪਿ੍ਅੰਕਾ

ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੇ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਦੀ ਇਕ ਪੋਸਟਰ 'ਤੇ ਲੱਗੀ ਉਸ ਤਸਵੀਰ ਦੀ ਸਖ਼ਤ ਲਫਜ਼ਾਂ 'ਚ ਨਿੰਦਾ ਕੀਤੀ ਕੀਤੀ ਹੈ, ਜਿਸ 'ਚ ਉਹ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਏਮਜ਼ ਹਸਪਤਾਲ 'ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਏਮਜ਼ ਹਸਪਤਾਲ 'ਚ ਸਨਿਚਰਵਾਰ ਸ਼ਾਮ ਭਿਆਨਕ ਅੱਗ ਲੱਗ ਗਈ | ਅੱਗ ਸ਼ਾਮ ਕਰੀਬ 5 ਵਜੇ ਐਮਰਜੈਂਸੀ ਵਾਰਡ ਦੇ ਨੇੜੇ ਟੀਟਿੰਗ ਬਲਾਕ ਦੀ ਪਹਿਲੀ ਅਤੇ ਦੂਸਰੀ ਮੰਜ਼ਿਲ 'ਤੇ ਲੱਗੀ, ਜੋ ਬਾਅਦ ਵਿਚ ਪੰਜਵੀਂ ਮੰਜ਼ਿਲ ਤੱਕ ...

ਪੂਰੀ ਖ਼ਬਰ »

ਚਲਦੇ-ਚਲਦੇ

ਭਾਰਤ ਦੇ ਤਮਾਮ ਟੈਲੀਵਿਜ਼ਨ ਨਿਊਜ਼ ਚੈਨਲਾਂ ਨੂੰ ਪਾਕਿਸਤਾਨ 'ਚ ਵਧ ਰਹੀ ਮਹਿੰਗਾਈ ਦੀ ਤਾਂ ਖੂਬ ਖਬਰ ਹੈ | ਇਹ ਵੀ ਪਤਾ ਹੈ ਕਿ ਉਥੇ ਟਮਾਟਰ ਕਿਸ ਭਾਅ ਮਿਲ ਰਹੇ ਹਨ, ਪਰ ਉਨ੍ਹਾਂ ਨੂੰ ਬਦਹਾਲ ਹੁੰਦੀ ਜਾ ਰਹੀ ਭਾਰਤੀ ਅਰਥ ਵਿਵਸਥਾ ਬਾਰੇ ਕੋਈ ਜਾਣਕਾਰੀ ਨਹੀਂ | ਭਾਵ ਦੇਸ਼ ...

ਪੂਰੀ ਖ਼ਬਰ »

ਚੌਥਾ ਸੋਮਵਾਰ ਡਿਸਕਵਰੀ ਦੇ ਨਾਂਅ

ਬੀਤੇ ਹਫ਼ਤੇ ਸੋਸ਼ਲ ਮੀਡੀਆ 'ਚ ਆਮ ਲੋਕਾਂ ਦੇ ਨਾਲ ਹੀ ਰਾਜਨੀਤਕ ਹਲਕਿਆਂ 'ਚ ਇਹ ਚਰਚਾ ਖੂਬ ਚੱਲੀ ਕਿ ਸਾਉਣ ਮਹੀਨੇ ਦੇ ਆਖਰੀ ਸੋਮਵਾਰ ਨੂੰ ਕੀ ਹੋਵੇਗਾ | ਇਸ ਦੀ ਵਜ੍ਹਾ ਇਹ ਰਹੀ ਕਿ ਸਾਉਣ ਦੇ ਪਹਿਲੇ ਸੋਮਵਾਰ ਨੂੰ 'ਚੰਦਰਯਾਨ-2' ਲਾਂਚ ਹੋਇਆ, ਦੂਸਰੇ ਸੋਮਵਾਰ ਨੂੰ 'ਤਿੰਨ ...

ਪੂਰੀ ਖ਼ਬਰ »

ਭਾਜਪਾ ਦੇ ਹੌਸਲੇ ਸੱਤਵੇਂ ਅਸਮਾਨ 'ਤੇ

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਕੇ ਉਸ ਨੂੰ ਦੋ ਹਿੱਸਿਆਂ 'ਚ ਵੰਡਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਭਾਜਪਾ ਆਗੂਆਂ ਦੇ ਹੌਸਲੇ ਸੱਤਵੇਂ ਅਸਮਾਨ 'ਤੇ ਹਨ | ਉਨ੍ਹਾਂ ਨੂੰ ਇਹ ਵੀ ਭਰੋਸਾ ਹੈ ਕਿ ਤਿੰਨ ਤਲਾਕ ਤੇ ਕਸ਼ਮੀਰ ਤੋਂ ਬਾਅਦ ਹੁਣ ਰਾਮ ਮੰਦਰ ਮੁੱਦਾ ...

ਪੂਰੀ ਖ਼ਬਰ »

ਬੇਖ਼ਬਰ ਦਾ ਵੀ ਦਾਅਵਾ ਹੈ ਖ਼ਬਰਦਾਰ ਹੋਣ ਦਾ

ਨੋਟਬੰਦੀ ਦਾ ਐਲਾਨ ਹੋਵੇ, ਬਾਲਾਕੋਟ 'ਚ ਹਵਾਈ ਹਮਲੇ ਜਾਂ ਪ੍ਰਧਾਨ ਮੰਤਰੀ ਮੋਦੀ ਦਾ ਅਚਾਨਕ ਪਾਕਿਸਤਾਨ ਜਾ ਕੇ ਨਵਾਜ਼ ਸ਼ਰੀਫ਼ ਨੂੰ ਜਨਮ ਦਿਨ ਦੀ ਵਧਾਈ ਦੇਣਾ ਜਾਂ ਫਿਰ ਆਰਥਿਕ ਤੌਰ 'ਤੇ ਪੱਛੜੇ ਜਨਰਲ ਵਰਗ ਲਈ 10 ਫ਼ੀਸਦੀ ਰਾਖਵਾਂਕਰਨ ਦਾ ਐਲਾਨ, ਭਾਵ ਮੋਦੀ ਸਰਕਾਰ ਦੇ ...

ਪੂਰੀ ਖ਼ਬਰ »

ਮੋਦੀ ਦੇ ਨਹਿਲੇ 'ਤੇ ਸ਼੍ਰਮਿਸ਼ਠਾ ਮੁਖਰਜੀ ਦਾ ਦਹਿਲਾ

ਕੁਝ ਦਿਨ ਪਹਿਲਾਂ ਇਹ ਚਰਚਾ ਜ਼ੋਰਾਂ 'ਤੇ ਸੀ ਕਿ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਬੇਟੀ ਸ਼੍ਰਮਿਸ਼ਠਾ ਮੁਖਰਜੀ ਭਾਜਪਾ 'ਚ ਸ਼ਾਮਿਲ ਹੋ ਸਕਦੀ ਹੈ | ਇਸ ਚਰਚਾ ਦਾ ਆਧਾਰ ਉਹ ਫੋਟੋ ਸੀ, ਜਿਸ 'ਚ ਸ਼੍ਰਮਿਸ਼ਠਾ ਤੇ ਕੋਲਕਾਤਾ ਤੋਂ ਆਏ ਉਸ ਦੇ ਦੋ ਰਿਸ਼ਤੇਦਾਰ ਪ੍ਰਧਾਨ ...

ਪੂਰੀ ਖ਼ਬਰ »

ਸਿਆਸੀ ਚਰਚੇ

ਅਨਿਲ ਜੈਨ

ਸੋਨੀਆ ਦੇ ਪ੍ਰਧਾਨ ਬਣਨ ਨਾਲ ਬਗ਼ਾਵਤ ਰੁਕੀ

ਸੋਨੀਆ ਗਾਂਧੀ ਦੇ ਕਾਂਗਰਸ ਦੇ ਅੰਤਿ੍ਮ ਪ੍ਰਧਾਨ ਚੁਣੇ ਜਾਣ ਦੀ ਇਹ ਕਹਿ ਕੇ ਨਿੰਦਾ ਹੋ ਰਹੀ ਹੈ ਕਿ ਅਗਵਾਈ ਲਈ ਇਹ ਪਾਰਟੀ ਗਾਂਧੀ ਪਰਿਵਾਰ ਦੇ ਬਾਹਰ ਵੇਖ ਹੀ ਨਹੀਂ ਸਕਦੀ, ਜਦੋਂ ਕਿ ਅਸਤੀਫ਼ਾ ਦਿੰਦੇ ਸਮੇਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਨਵਾਂ ਪ੍ਰਧਾਨ ਗਾਂਧੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX