ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 1 hour ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 1 hour ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 1 hour ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 1 hour ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 1 hour ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 2 hours ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 2 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 3 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 3 hours ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 4 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  about 4 hours ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  about 4 hours ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 4 hours ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  about 4 hours ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  about 4 hours ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  about 5 hours ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  about 6 hours ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 6 hours ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 6 hours ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 minute ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 6 hours ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  about 7 hours ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 7 hours ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 7 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 7 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 8 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 8 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 8 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 9 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 minute ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 9 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 9 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 9 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 9 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 9 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 9 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 9 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 9 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 9 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 9 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 9 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 9 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 9 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 10 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 10 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਸੰਪਾਦਕੀ

ਕਸ਼ਮੀਰ ਸਬੰਧੀ ਪਾਕਿਸਤਾਨ ਦੀ ਤਤਪਰਤਾ

ਇਸ ਮਹੀਨੇ 5 ਅਗਸਤ ਨੂੰ ਭਾਰਤ ਸਰਕਾਰ ਵਲੋਂ ਇਕ ਬਹੁਤ ਵੱਡਾ ਕਦਮ ਚੁੱਕਦਿਆਂ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਸ ਦੀ ਵੱਡੇ ਬਹੁਮਤ ਨਾਲ ਪੁਸ਼ਟੀ ਭਾਰਤੀ ਸੰਸਦ ਨੇ ਵੀ ਕਰ ਦਿੱਤੀ ਸੀ। ਇਸ ਤਰ੍ਹਾਂ ਪਿਛਲੇ 72 ਸਾਲ ਇਸ ਰਾਜ ਵਿਚ ਬਣੀ ਵਿਵਸਥਾ ਨੂੰ ਇਕ ਝਟਕੇ ਵਿਚ ਹੀ ਤੋੜ ਦਿੱਤਾ ਗਿਆ ਸੀ। ਇਸ ਦਾ ਜੰਮੂ-ਕਸ਼ਮੀਰ ਰਾਜ ਤੋਂ ਇਲਾਵਾ ਪਾਕਿਸਤਾਨ 'ਤੇ ਵੀ ਵੱਡਾ ਅਸਰ ਪੈਣਾ ਕੁਦਰਤੀ ਸੀ। ਇਸੇ ਲਈ ਉਸ ਵਲੋਂ ਦਿਖਾਏ ਜਾ ਰਹੇ ਪ੍ਰਤੀਕਰਮ ਦੀ ਸਮਝ ਆਉਂਦੀ ਹੈ। ਜਿਥੋਂ ਤੱਕ ਦੋਵਾਂ ਗੁਆਂਢੀ ਦੇਸ਼ਾਂ ਦਾ ਸਬੰਧ ਹੈ, ਪਿਛਲੇ 7 ਦਹਾਕਿਆਂ ਤੋਂ ਇਨ੍ਹਾਂ ਦੀਆਂ ਸਰਹੱਦਾਂ 'ਤੇ ਤਣਾਅ ਬਣਿਆ ਰਿਹਾ ਹੈ।
ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚ ਆਪਸੀ ਗੋਲਾਬਾਰੀ ਹੁੰਦੀ ਰਹਿੰਦੀ ਹੈ। ਪ੍ਰਭਾਵਿਤ ਸਰਹੱਦੀ ਇਲਾਕਿਆਂ ਦੇ ਲੋਕ ਵੱਡੇ ਸੰਕਟ ਵਿਚ ਫਸੇ ਰਹਿੰਦੇ ਹਨ। ਉਨ੍ਹਾਂ ਦਾ ਅਤੇ ਸੁਰੱਖਿਆ ਬਲਾਂ ਦਾ ਜਾਨੀ ਨੁਕਸਾਨ ਵੀ ਹੁੰਦਾ ਹੈ। ਇਸ ਵਿਚ ਕਿਸੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਜੇਕਰ ਹੁਣ ਤੱਕ ਦੋਵਾਂ ਦੇਸ਼ਾਂ ਵਲੋਂ ਸਰਹੱਦਾਂ 'ਤੇ ਖਰਚਿਆ ਗਿਆ ਅਤੇ ਹੁਣ ਤੱਕ ਵਿਅਰਥ ਜਾਂਦਾ ਰਿਹਾ ਖਰਬਾਂ ਰੁਪਿਆ ਇਹ ਦੋਵੇਂ ਦੇਸ਼ ਆਪਣੇ ਲੋੜਵੰਦ ਲੋਕਾਂ 'ਤੇ ਖਰਚਦੇ ਤਾਂ ਅੱਜ ਦੋਵਾਂ ਦੀ ਹਾਲਤ ਕੁਝ ਹੋਰ ਦਿਖਾਈ ਦਿੰਦੀ। ਪਰ ਕਸ਼ਮੀਰ ਦੇ ਮਸਲੇ 'ਤੇ 7 ਦਹਾਕਿਆਂ ਦੀ ਦੁਸ਼ਮਣੀ ਕਾਰਨ ਦੋਵਾਂ ਵਿਚ ਕਈ ਵਾਰ ਵੱਡੀਆਂ ਲੜਾਈਆਂ ਹੋਈਆਂ। ਹਜ਼ਾਰਾਂ ਹੀ ਫ਼ੌਜੀ ਅਤੇ ਆਮ ਲੋਕ ਮਰੇ ਹਨ ਅਤੇ ਦੋਵਾਂ ਦਾ ਵੱਡਾ ਨੁਕਸਾਨ ਹੁੰਦਾ ਰਿਹਾ ਹੈ। ਇਸ ਘਟਨਾਕ੍ਰਮ ਵਿਚ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਪਾਕਿਸਤਾਨ ਨੇ ਅਨੇਕਾਂ ਅੱਤਵਾਦੀ ਸੰਗਠਨਾਂ ਦਾ ਆਪਣੇ ਮੁਲਕ ਵਿਚ ਜਮਾਵੜਾ ਕੀਤਾ। ਉਨ੍ਹਾਂ ਨੂੰ ਸਿਖਲਾਈ ਅਤੇ ਹਥਿਆਰ ਦੇ ਕੇ ਭਾਰਤੀ ਸਰਹੱਦਾਂ ਅੰਦਰ ਭੇਜਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਅੱਤਵਾਦੀਆਂ ਨੇ ਜਿਸ ਤਰ੍ਹਾਂ ਦੇ ਅਤੇ ਜਿੰਨੇ ਵੱਡੇ ਜ਼ਖ਼ਮ ਭਾਰਤੀ ਜਿਸਮ 'ਤੇ ਲਗਾਏ, ਕਈ ਵਾਰ ਉਨ੍ਹਾਂ ਦਾ ਕਿਆਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਿਨਾਂ ਸ਼ੱਕ ਇਹ ਦੇਸ਼ ਦੀ ਪ੍ਰਭੂਸੱਤਾ 'ਤੇ ਪਾਕਿਸਤਾਨ ਵਲੋਂ ਕਰਵਾਏ ਗਏ ਹਮਲੇ ਸਨ। ਪਾਕਿਸਤਾਨ ਦੀਆਂ ਸਰਕਾਰਾਂ ਫ਼ੌਜ ਦੇ ਇਸ਼ਾਰੇ 'ਤੇ ਚਲਦੀਆਂ ਰਹੀਆਂ। ਇਸ ਲਈ ਇਕ ਵਾਰ ਉਸ ਵਲੋਂ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਕਦੇ ਖ਼ਤਮ ਨਹੀਂ ਹੋਇਆ। ਪਾਕਿਸਤਾਨ ਵਲੋਂ ਛੇੜਿਆ ਗਿਆ ਇਹ ਜੇਹਾਦ ਹਾਲੇ ਵੀ ਜਾਰੀ ਹੈ। ਫ਼ੌਜ ਦੇ ਨਾਲ ਵੱਡੀ ਗਿਣਤੀ ਵਿਚ ਅੱਤਵਾਦੀ ਇਸ ਦੇ ਮੋਹਰੀ ਬਣੇ ਹੋਏ ਹਨ। ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਵਲੋਂ ਦੇਸ਼ ਦੀ ਵੰਡ ਸਮੇਂ ਹੀ ਇਸ ਰਾਜ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਗਿਆ ਸੀ। ਉਸ ਸਮੇਂ ਵੀ ਵੱਡਾ ਮੋੜ ਆਇਆ ਜਦੋਂ ਪਾਕਿਸਤਾਨ ਨੇ ਆਪਣੇ ਕਬਜ਼ੇ ਵਾਲੀ ਕਸ਼ਮੀਰ ਦੀ ਧਰਤੀ ਦਾ ਇਕ ਵੱਡਾ ਹਿੱਸਾ ਚੀਨ ਨੂੰ ਪਟੇ 'ਤੇ ਸੌਂਪ ਦਿੱਤਾ। ਭਾਰਤ ਮਕਬੂਜ਼ਾ ਕਸ਼ਮੀਰ ਨੂੰ ਹਮੇਸ਼ਾ ਆਪਣਾ ਹਿੱਸਾ ਮੰਨਦਾ ਆਇਆ ਹੈ ਪਰ ਪਾਕਿਸਤਾਨ ਵਲੋਂ ਚੀਨ ਦੀ ਕਰਵਾਈ ਗਈ ਘੁਸਪੈਠ ਅਤੇ ਭਾਰਤ ਵਲੋਂ ਕੀਤੇ ਗਏ ਇਤਰਾਜ਼ਾਂ ਦੀ ਉਨ੍ਹਾਂ ਦੋਵਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਏਨੇ ਲੰਮੇ ਅਰਸੇ ਤੋਂ ਬਾਅਦ ਮੋਦੀ ਸਰਕਾਰ ਵਲੋਂ ਚੁੱਕੇ ਗਏ ਇਸ ਕਦਮ ਨੇ ਇਕ ਵਾਰ ਤਾਂ ਪਾਕਿਸਤਾਨ ਨੂੰ ਹੱਕਾ-ਬੱਕਾ ਅਤੇ ਸੁੰਨ ਕਰਕੇ ਰੱਖ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਤੈਅਸ਼ੁਦਾ ਸਰਕਾਰੀ ਨੀਤੀ ਕਰਕੇ ਸੁਰੱਖਿਆ ਬਲਾਂ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ, ਜਿਸ ਵਿਚ ਹੁਣ ਕੁਝ ਢਿੱਲ ਦੇਣੀ ਸ਼ੁਰੂ ਕੀਤੀ ਗਈ ਹੈ। ਪਾਕਿਸਤਾਨ ਦੀਆਂ ਹੁਣ ਤੱਕ ਦੀਆਂ ਕਾਰਵਾਈਆਂ ਦਾ ਕੋਈ ਵੱਡਾ ਪ੍ਰਤੱਖ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿਚ, ਜਿਸ ਦਾ ਚੀਨ ਸਥਾਈ ਮੈਂਬਰ ਹੈ, ਪਾਕਿਸਤਾਨ ਦੇ ਇਸ਼ਾਰੇ 'ਤੇ ਚੀਨ ਨੇ ਇਸ ਮੁੱਦੇ 'ਤੇ ਮੀਟਿੰਗ ਕਰਵਾ ਕੇ ਇਸ ਨੂੰ ਕੌਮਾਂਤਰੀ ਰੰਗਤ ਦੇਣ ਦਾ ਜ਼ਰੂਰ ਯਤਨ ਕੀਤਾ ਹੈ। ਸੁਰੱਖਿਆ ਕੌਂਸਲ ਦੇ 5 ਸਥਾਈ ਅਤੇ 10 ਅਸਥਾਈ ਮੈਂਬਰ ਹੁੰਦੇ ਹਨ ਪਰ ਚੀਨ ਤੋਂ ਇਲਾਵਾ ਕਿਸੇ ਹੋਰ ਦੇਸ਼ ਨੇ ਪਾਕਿਸਤਾਨ ਦਾ ਪੱਖ ਨਹੀਂ ਪੂਰਿਆ। ਇਸ ਨਾਲ ਵੀ ਪਾਕਿਸਤਾਨ ਦੀ ਨਮੋਸ਼ੀ ਹੋਈ ਹੈ। ਆਉਂਦੇ ਸਮੇਂ ਵਿਚ ਉਸ ਨੂੰ ਇਸ ਮਸਲੇ 'ਤੇ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੂਜੇ ਪਾਸੇ ਕਸ਼ਮੀਰ ਘਾਟੀ ਦੇ ਲੋਕ ਇਸ ਬਾਰੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟ ਕਰਦੇ ਹਨ ਅਤੇ ਅਜਿਹੇ ਪ੍ਰਤੀਕਰਮ ਨਾਲ ਭਾਰਤੀ ਪ੍ਰਸ਼ਾਸਨ ਵਲੋਂ ਕਿਸ ਢੰਗ ਨਾਲ ਨਿਪਟਿਆ ਜਾਂਦਾ ਹੈ, ਇਹ ਵੀ ਇਕ ਵੱਡਾ ਤੇ ਮੁਸ਼ਕਿਲ ਸਵਾਲ ਹੋਵੇਗਾ। ਨਮੋਸ਼ੀ ਵਿਚ ਆਇਆ ਪਾਕਿਸਤਾਨ ਆਪਣੇ ਪਾਲੇ ਅੱਤਵਾਦੀ ਸੰਗਠਨਾਂ ਦੀਆਂ ਲਗਾਮਾਂ ਨੂੰ ਪੂਰੀ ਤਰ੍ਹਾਂ ਖੁੱਲ੍ਹਾ ਛੱਡ ਸਕਦਾ ਹੈ, ਜਿਸ ਦਾ ਵੀ ਆਉਣ ਵਾਲੇ ਸਮੇਂ ਵਿਚ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਜਾਣਾ ਜ਼ਰੂਰੀ ਹੈ। ਇਸ ਮਸਲੇ 'ਤੇ ਸਰਹੱਦਾਂ 'ਤੇ ਬਣਿਆ ਤਣਾਅ ਵੱਡੀ ਸ਼ਕਲ ਵੀ ਅਖ਼ਤਿਆਰ ਕਰ ਸਕਦਾ ਹੈ, ਜੋ ਇਸ ਖਿੱਤੇ ਲਈ ਬੇਹੱਦ ਮੰਦਭਾਗੀ ਗੱਲ ਹੋਵੇਗੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਸਪੱਸ਼ਟ ਸ਼ਬਦਾਂ ਵਿਚ ਇਹ ਕਿਹਾ ਹੈ ਕਿ ਜੇਹਾਦ ਦੀ ਗੱਲ ਕਰ ਕੇ ਭਾਰਤ ਵਿਚ ਹਿੰਸਾ ਭੜਕਾਈ ਜਾ ਰਹੀ ਹੈ। ਪਾਕਿਸਤਾਨ ਪਹਿਲਾਂ ਅੱਤਵਾਦ ਨੂੰ ਰੋਕੇ। ਉਸ ਤੋਂ ਬਾਅਦ ਹੀ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਇਹ ਵੀ ਕਿ ਧਾਰਾ 370 ਭਾਰਤ ਦਾ ਅੰਦਰੂਨੀ ਮਾਮਲਾ ਹੈ। ਅਸੀਂ ਇਹ ਗੱਲ ਸਾਰੇ ਦੇਸ਼ਾਂ ਨੂੰ ਸਾਫ਼ ਕਰ ਦਿੱਤੀ ਹੈ। ਚਾਹੇ ਅਮਰੀਕਾ, ਰੂਸ, ਫਰਾਂਸ ਅਤੇ ਜਰਮਨ ਆਦਿ ਦੇਸ਼ ਇਸ ਮਸਲੇ 'ਤੇ ਭਾਰਤ ਨਾਲ ਖੜ੍ਹੇ ਦਿਖਾਈ ਦਿੰਦੇ ਹਨ ਪਰ ਉਹ ਇਹ ਵੀ ਚਾਹੁੰਦੇ ਹਨ ਕਿ ਦੋਵੇਂ ਦੇਸ਼ ਆਪਸੀ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਜ਼ਰੂਰ ਕੱਢਣ। ਆਉਂਦੇ ਲੰਮੇ ਸਮੇਂ ਤੱਕ ਅਜਿਹੀ ਸਥਿਤੀ ਬਰਕਰਾਰ ਰਹਿ ਸਕਦੀ ਹੈ। ਪਰ ਇਸ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਕਾਰ ਜੇ ਆਪਸੀ ਗੱਲਬਾਤ ਹੁੰਦੀ ਹੈ ਤਾਂ ਚੰਗੇ ਨਤੀਜਿਆਂ ਦੀ ਸੰਭਾਵਨਾ ਬਣ ਸਕਦੀ ਹੈ। ਪਰ ਇਸ ਸਮੇਂ ਭਾਰਤ ਸਰਕਾਰ ਨੂੰ ਢੁਕਵੇਂ ਮੌਕੇ ਦੀ ਉਡੀਕ ਹੀ ਕਰਨੀ ਪਵੇਗੀ।


-ਬਰਜਿੰਦਰ ਸਿੰਘ ਹਮਦਰਦ

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਦੇਸ਼

ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਜਮਹੂਰੀ ਦੇਸ਼ ਵਿਚ ਇਕ ਮਜ਼ਬੂਤ ਸਰਕਾਰ ਬਣਨ ਨਾਲ ਸਬੰਧਿਤ ਦੇਸ਼ ਵਿਚ ਸੁਰੱਖਿਆ ਦਾ ਵਾਤਾਵਰਨ ਪੈਦਾ ਹੁੰਦਾ ਹੈ। ਅਮਨ-ਕਾਨੂੰਨ ਦੀ ਸਥਿਤੀ ਸੁਧਰਦੀ ਹੈ ਅਤੇ ਇਸ ਦਾ ਆਰਥਿਕ ਤੌਰ 'ਤੇ ਵੀ ਹਾਂ-ਪੱਖੀ ਪ੍ਰਭਾਵ ਪੈਂਦਾ ਹੈ। ਪਰ ...

ਪੂਰੀ ਖ਼ਬਰ »

ਸੋਹਣ ਸਿੰਘ ਮੀਸ਼ਾ ਦੀ ਸ਼ਾਇਰੀ ਦੇ ਮੱਦਾਹ

ਕੁਝ ਦਿਨਾਂ ਤੱਕ ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ ਨੂੰ ਇਸ ਦੁਨੀਆ ਤੋਂ ਕੂਚ ਕੀਤਿਆਂ 33 ਸਾਲ ਹੋ ਜਾਣੇ ਹਨ (ਵੇਖੋ ਅੰਤਿਕਾ)। ਪੰਜਾਬੀ ਗਜ਼ਲਗੋਈ ਨੂੰ ਉਰਦੂ ਗਜ਼ਲਗੋਈ ਦੇ ਟਾਕਰੇ ਦੀ ਬਣਾਉਣ ਵਾਲੇ ਤਿੰਨ ਕਵੀਆਂ ਸ.ਸ. ਮੀਸ਼ਾ, ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਵਿਚੋਂ ...

ਪੂਰੀ ਖ਼ਬਰ »

ਆਪਣਾ ਅਕਸ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਮਮਤਾ

ਭਾਜਪਾ ਕੋਲੋਂ 18 ਲੋਕ ਸਭਾ ਸੀਟਾਂ 'ਤੇ ਹਾਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੇ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਕੋਲੋਂ ਸਲਾਹ ਲਈ ਹੈ ਅਤੇ ਹੁਣ ਉਹ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਅਕਸ ਲੜਾਕੀ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX