ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 1 hour ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 1 hour ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 1 hour ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 1 hour ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 1 hour ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 2 hours ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 2 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 3 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 3 hours ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 4 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  about 4 hours ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  about 4 hours ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 4 hours ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  about 4 hours ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  about 4 hours ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  about 5 hours ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 minute ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 6 hours ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 6 hours ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  about 5 hours ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 6 hours ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 minute ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 6 hours ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 7 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 7 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 8 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 8 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 8 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 9 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 9 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 9 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 9 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 9 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 9 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 9 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 9 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 9 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 9 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 9 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 9 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 9 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 9 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 9 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 10 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 10 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਜਲੰਧਰ

ਆਈ.ਵੀ.ਐਫ. ਸੈਂਟਰਾਂ ਦੀਆਂ ਏਜੰਟ ਔਰਤਾਂ ਨੇ ਰਚੀ ਬੱਚਾ ਅਗਵਾ ਕਰਨ ਦੀ ਯੋਜਨਾ

ਮਕਸੂਦਾਂ, 17 ਅਗਸਤ (ਲਖਵਿੰਦਰ ਪਾਠਕ)-15 ਅਗਸਤ ਦੀ ਰਾਤ ਥਾਣਾ 1 ਦੇ ਅਧੀਨ ਆਉਂਦੇ ਜਲੰਧਰ-ਅੰਮਿ੍ਤਸਰ ਹਾਈਵੇ 'ਤੇ ਸਥਿਤ ਫੇਅਰ ਫਾਰਮ ਰਿਜ਼ੋਰਟਸ ਨੇੜੇ ਇਕ ਪਲਾਟ ਦੀ ਰਾਖੀ ਲਈ ਬਣੀਆਂ ਦੁਕਾਨਾਂ 'ਚ ਰਹਿੰਦੇ ਇਕ ਪਰਿਵਾਰ ਦੇ 15 ਦਿਨ ਦੇ ਬੱਚੇ ਨੂੰ ਹਾਈਵੇ ਦੇ ਫੁੱਟਪਾਥ 'ਤੇ ਆਪਣੀ ਭੈਣ ਨਾਲ ਮੰਜੇ 'ਤੇ ਸੁੱਤੇ ਪਏ ਨੂੰ ਅਗਵਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਵੱਡੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਬੱਚੇ ਨੂੰ ਸਹੀ-ਸਲਾਮਤ ਬਠਿੰਡਾ ਤੋਂ ਬਰਾਮਦ ਕਰ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਗੁਰਮੀਤ ਸਿੰਘ, ਏ.ਡੀ.ਸੀ.ਪੀ. ਸੁਡਰਵਿਲੀ, ਏ.ਸੀ.ਪੀ. ਨਾਰਥ ਜਸਬਿੰਦਰ ਸਿੰਘ ਤੇ ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਰੋਹ ਦੀਆਂ ਦੋ ਔਰਤਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਇਕ ਅਣਪਛਾਤੇ ਸਮੇਤ 5 ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ | ਕਾਬੂ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਮਨਜੀਤ ਕੌਰ ਉਰਫ਼ ਸੰਜੂ ਪਤਨੀ ਮੰਗਲ ਦਾਸ ਵਾਸੀ ਭਗਤ ਪੁਰਾ ਨੇੜੇ ਸ਼ੇਖੂਪੁਰਾ ਜ਼ਿਲ੍ਹਾ ਕਪੂਰਥਲਾ ਤੇ ਬਲਵਿੰਦਰ ਕੌਰ ਪਤਨੀ ਪੱਪੂ ਸਿੰਘ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਤੌਰ 'ਤੇ ਹੋਈ ਹੈ ਜਦਕਿ ਤਿਲਕ ਰਾਜ ਪੁੱਤਰ ਅਮਰ ਚੰਦ ਵਾਸੀ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ, ਰਾਜਵਿੰਦਰ ਕੌਰ ਉਰਫ਼ ਜੋਤੀ ਪਤਨੀ ਤਿਲਕ ਰਾਜ ਵਾਸੀ ਪਿੰਡ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ, ਸੁਖਰਾਜ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਭਾਗੂ ਥਾਣਾ ਕੈਂਟ ਜ਼ਿਲ੍ਹਾ ਬਠਿੰਡਾ, ਬਲਜਿੰਦਰ ਕੌਰ ਵਾਸੀ ਮੁਕਤਸਰ ਸਾਹਿਬ ਤੇ ਇਕ ਅਣਪਛਾਤੇ ਅਗਵਾਕਾਰ ਦੀ ਪੁਲਿਸ ਤਲਾਸ਼ ਕਰ ਰਹੀ ਹੈ |
ਆਈ.ਵੀ.ਐਫ. ਸੈਂਟਰਾਂ ਦੀਆਂ ਏਜੰਟ ਹਨ ਗਰੋਹ ਦੀਆਂ ਔਰਤਾਂ
ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਆਈ.ਵੀ.ਐਫ. ਤਕਨੀਕ ਨਾਲ ਬੱਚੇ ਪੈਦਾ ਕਰਨ ਵਾਲੇ ਸੈਂਟਰਾਂ ਦੀਆਂ ਏਜੰਟਾਂ ਹਨ ਜੋਕਿ ਸੈਂਟਰਾਂ ਲਈ ਕਿਰਾਏ ਦੀਆਂ ਕੁੱਖਾਂ ਦਾ ਇੰਤਜ਼ਾਮ ਕਰਦੀਆਂ ਹਨ ਜਿਨ੍ਹਾਂ ਦੇ ਬਦਲੇ ਇਨ੍ਹਾਂ ਨੂੰ 20 ਹਜ਼ਾਰ ਰੁਪਏ ਮਿਲਦੇ ਹਨ | ਹਾਲਾਂਕਿ ਇਹ ਕੰਮ ਕਾਨੂੰਨੀ ਤੌਰ 'ਤੇ ਕੀਤਾ ਜਾਂਦਾ ਹੈ ਪਰ ਇਕ ਪਰਿਵਾਰ ਤੋਂ ਲੜਕੇ ਦੀ ਚਾਹਤ ਦੇ ਬਦਲੇ ਮਿਲਣ ਵਾਲੇ ਪੈਸਿਆਂ ਦੇ ਲਾਲਚ ਨੇ ਉਕਤ ਔਰਤਾਂ ਨੂੰ ਜੁਰਮ ਦੇ ਰਾਹੇ ਤੋਰ ਦਿੱਤਾ |
4 ਲੱਖ 25 ਹਜ਼ਾਰ 'ਚ ਫ਼ੌਜੀ ਪਰਿਵਾਰ ਨੂੰ ਵੇਚਿਆ ਸੀ ਬੱਚਾ
ਬਠਿੰਡਾ ਕੈਂਟ ਵਿਖੇ ਆਰਮੀ 'ਚ ਨੌਕਰੀ ਕਰਦੇ ਕਰਮਜੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਵਾਸੀ ਰੋਪੜ ਜਿਨ੍ਹਾਂ ਦੇ ਪਹਿਲਾਂ ਇਕ ਲੜਕੀ ਹੈ, ਦਾ ਸੰਪਰਕ ਕੈਂਟ 'ਚ ਹੀ ਕੰਮ ਕਰਦੇ ਸੁਖਰਾਜ ਸਿੰਘ ਦੇ ਜਰੀਏ ਬਲਜਿੰਦਰ ਕੌਰ ਵਾਸੀ ਮੁਕਤਸਰ ਨਾਲ ਹੋਇਆ ਅਤੇ ਇਕ ਲੜਕੇ ਨੂੰ ਕਾਨੂੰਨੀ ਤੌਰ 'ਤੇ ਗੋਦ ਲੈਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਬਦਲੇ ਉਸ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਭਰੋਸਾ ਦਿੱਤਾ | ਪੈਸੇ ਦੇ ਲਾਲਚ 'ਚ ਬਲਜਿੰਦਰ ਕੌਰ ਨੇ ਮਨਜੀਤ ਕੌਰ ਉਰਫ਼ ਮੰਜੂ ਨਾਲ ਹਮਸਲਾਹ ਹੋ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਬੱਚਾ ਲੈ ਕੇ ਦੇਣਗੇ | ਬਲਜਿੰਦਰ ਕੌਰ ਤੇ ਮਨਜੀਤ ਕੌਰ ਜਿਨ੍ਹਾਂ ਦਾ ਜਲੰਧਰ ਦੇ ਇਕ ਹਸਪਤਾਲ 'ਚ ਕੰਮ ਕਰਦੀ ਰਾਜਵਿੰਦਰ ਕੌਰ ਉਰਫ਼ ਜੋਤੀ ਨਾਲ ਲਿੰਕ ਸੀ | ਜੋਤੀ ਦੇ ਪਤੀ ਤਿਲਕ ਰਾਜ ਨੇ ਆਪਣੇ ਇਕ ਸਾਥੀ ਦੀ ਮਦਦ ਨਾਲ ਬੱਚੇ ਨੂੰ ਅਗਵਾ ਕੀਤਾ ਅਤੇ ਫੁੱਟਬਾਲ ਚੌਕ 'ਚ ਇੰਤਜ਼ਾਰ ਕਰ ਰਹੇ ਸੁਖਰਾਜ ਸਿੰਘ ਦੇ ਹਵਾਲੇ ਕਰ ਦਿੱਤਾ | ਜਿਸ ਨੇ ਮੁਕਤਸਰ 'ਚ ਬਲਜਿੰਦਰ ਕੌਰ ਤੇ ਮਨਜੀਤ ਕੌਰ ਜਰੀਏ ਕਰਮਜੀਤ ਸਿੰਘ ਤੇ ਇੰਦਰਜੀਤ ਨੂੰ ਬੱਚਾ ਉਸੇ ਰਾਤ ਸੌਾਪ ਦਿੱਤਾ, ਜਿਸ ਬਦਲੇ ਇਨ੍ਹਾਂ ਨੇ 4 ਲੱਖ 25 ਹਜ਼ਾਰ ਰੁਪਏ ਲੈ ਲਏ ਜੋਕਿ ਇਨ੍ਹਾਂ ਪੰਜਾਂ ਨੇ ਆਪਸ 'ਚ ਵੰਡ ਲਏ |
ਜਨਮ ਤੋਂ ਪਹਿਲਾ ਹੀ ਬੱਚੇ ਨੂੰ ਖ਼ਰੀਦਣ ਦੀ ਕੋਸ਼ਿਸ਼ ਨੇ ਪਹੁੰਚਾਇਆ ਪੁਲਿਸ ਨੂੰ ਦੋਸ਼ੀਆਂ ਨੇੜੇ
ਨਾਮਜ਼ਦ ਦੋਸ਼ੀ ਰਾਜਵਿੰਦਰ ਕੌਰ ਉਰਫ਼ ਜੋਤੀ ਦੀ ਨਜ਼ਰ ਪੀੜਤ ਮਾਂ ਚੰਦਾ 'ਤੇ ਉਸ ਸਮੇਂ ਪੈ ਗਈ ਸੀ ਜਦ ਉਹ ਗਰਭਵਤੀ ਸੀ | ਚੰਦਾ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਸ ਨੂੰ ਸੱਤਵਾਂ ਮਹੀਨਾ ਸੀ ਤਦ ਜੋਤੀ ਵਲੋਂ ਉਸ ਦੇ ਬੱਚੇ ਨੂੰ ਵੇਚਣ ਦਾ ਸੌਦਾ ਕਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਮਨਾ ਕਰ ਦਿੱਤਾ ਸੀ | ਜੋਤੀ ਨੂੰ ਇਹ ਜਾਣਕਾਰੀ ਸੀ ਕਿ ਬੱਚੇ ਦਾ ਜਨਮ ਹੋ ਚੁੱਕਾ ਹੈ ਤੇ ਉਸ ਨੇ ਆਪਣੇ ਪਤੀ ਦੇ ਜਰਿਏ ਬੱਚਾ ਅਗਵਾ ਦੀ ਯੋਜਨਾ ਨੂੰ ਅੰਜ਼ਾਮ ਦਿੱਤਾ | ਪੁਲਿਸ ਦੀ ਟੈਕਨੀਕਲ ਟੀਮ ਨੇ ਫ਼ੋਨ ਕਾਲ ਦੇ ਜਰੀਏ ਇਹ ਪਤਾ ਲਗਾਇਆ ਕਿ ਤਿਲਕ ਰਾਜ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਉਰਫ਼ ਜੋਤੀ ਨੇ ਬੱਚਾ ਅਗਵਾ ਕਰ ਕੇ ਬਲਜਿੰਦਰ ਕੌਰ, ਬਲਵਿੰਦਰ ਕੌਰ ਤੇ ਮਨਜੀਤ ਕੌਰ ਦੇ ਜਰੀਏ ਇੰਦਰਜੀਤ ਕੌਰ ਤੇ ਕਰਮਜੀਤ ਸਿੰਘ ਨੂੰ ਵੇਚਿਆ ਹੈ | ਪੁਲਿਸ ਨੇ ਕਾਰਵਾਈ ਕਰਦੇ ਹੋਏ ਬਲਵਿੰਦਰ ਕੌਰ ਤੇ ਮਨਜੀਤ ਕੌਰ ਨੂੰ ਬਠਿੰਡਾ ਤੋਂ ਗਿ੍ਫ਼ਤਾਰ ਕਰ ਲਿਆ ਤੇ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕਰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ |
ਦਕੋਹਾ 'ਚ ਬੱਚਾ ਚੁੱਕਣ ਦੀ ਨੀਅਤ ਨਾਲ ਘਰ 'ਚ ਦਾਖ਼ਲ ਹੋਈ ਔਰਤਜਲੰਧਰ ਛਾਉਣੀ, (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਈਸਟ ਐਵਨਿਊ ਵਿਖੇ ਅੱਜ ਦਿਨ-ਦਿਹਾੜੇ ਘਰ 'ਚ ਦਾਖਲ ਹੋਈ ਇਕ ਔਰਤ ਵਲੋਂ 6 ਸਾਲਾ ਬੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਸ ਸਮੇਂ ਘਰ 'ਚ ਹੀ ਮੌਜੂਦ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ ਹਿੰਮਤ ਕਾਰਨ ਉਕਤ ਔਰਤ ਨੂੰ ਕਾਬੂ ਕਰ ਲਿਆ ਗਿਆ ਤੇ ਕਾਬੂ ਕੀਤੀ ਗਈ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਈਸਟ ਐਵਨਿਊ 'ਚ ਰਹਿੰਦੇ ਵਿਅਕਤੀÝ ਸ਼ੀਤਲ ਰਾਏ ਨੇ ਦੱਸਿਆ ਕਿ ਅੱਜ ਕਰੀਬ 11 ਵਜੇ ਉਹ ਆਪਣੇ ਪਰਿਵਾਰ ਸਮੇਤ ਘਰ 'ਚ ਬੈਠੇ ਹੋਏ ਸਨ ਕਿ ਇਸ ਦੌਰਾਨ ਹੀ ਗੇਟ ਰਾਹੀਂ ਇਕ ਔਰਤ ਘਰ ਅੰਦਰ ਦਾਖਲ ਹੋਈ, ਜਿਸ ਵਲੋਂ ਉਸ ਦੇ 6 ਸਾਲਾ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਬੱਚੇ ਵਲੋਂ ਰੌਲਾ ਪਾਉਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਹੀ ਬੱਚੇ ਨੂੰ ਅਗਵਾ ਹੋਣ ਤੋਂ ਬਚਾਅ ਲਿਆ ਗਿਆ ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਅਣਪਛਾਤੀ ਔਰਤ ਨੂੰ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ, ਜਿਸ ਦੌਰਾਨ ਪਹੁੰਚੀ ਦਕੋਹਾ ਚੌਾਕੀ ਦੀ ਪੁਲਿਸ ਵਲੋਂ ਉਕਤ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਆਰੰਭ ਕਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਉਕਤ ਔਰਤ ਪਾਸੋਂ ਕੁਝ ਪੈਸੇ ਵੀ ਨਿਕਲੇ ਸਨ | ਇਸ ਸਬੰਧੀ ਜਦੋਂ ਦਕੋਹਾ ਚੌਾਕੀ ਦੇ ਇੰਚਾਰਜ਼ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਕ ਔਰਤ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ੀਤਲ ਰਾਏ ਦੇ ਘਰ 'ਚ ਲੱਗੇ ਹੋਏ ਸੀ.ਸੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਉਪਰੰਤ ਹੀ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ |

ਖੁਸਰੋਪੁਰ 'ਚ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਆਉਂਦੇ ਖੁਸਰੋਪੁਰ ਵਿਖੇ ਰਹਿੰਦੇ ਇਕ ਸੁਰੱਖਿਆ ਕਰਮੀ ਵਜੋਂ ਕੰਮ ਕਰਨ ਵਾਲੇ 23 ਸਾਲਾ ਨੌਜਵਾਨ ਵਲੋਂ ਘਰ 'ਚ ਹੀ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ...

ਪੂਰੀ ਖ਼ਬਰ »

ਅਲਰਟ ਦੇ ਪਹਿਲੇ ਦਿਨ ਭਾਰੀ ਮੀਂਹ ਨਾਲ ਸੂਰੀਆ ਇਨਕਲੇਵ 'ਚ ਸਥਿਤੀ ਵਿਗ਼ੜੀ

ਜਲੰਧਰ, 17 ਅਗਸਤ (ਸ਼ਿਵ ਸ਼ਰਮਾ) -ਭਾਰੀ ਮੀਂਹ ਦੇ ਜਾਰੀ ਹੋਏ ਅਲਰਟ ਤੋਂ ਬਾਅਦ ਸਨਿੱਚਰਵਾਰ ਦੁਪਹਿਰ ਬਾਅਦ ਪੈ ਰਹੇ ਭਾਰੀ ਮੀਂਹ ਨਾਲ ਨਾ ਸਿਰਫ਼ ਜਲੰਧਰ ਵਿਚ ਜਲਥਲ ਕਰ ਦਿੱਤੀ ਸਗੋਂ ਦੱਸ ਦਿਨ ਤੋਂ ਸੂਰੀਆ ਐਨਕਲੇਵ ਦੇ ਟੁੱਟੇ ਮੇਨਹੋਲ ਦੀ ਜਗਾ ਨਵਾਂ ਮੇਨਹੋਲ ਬਣਾਉਣ ਦਾ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 'ਗੁਰੂ ਲਾਧੋ ਰੇ' ਪ੍ਰਗਟ ਦਿਵਸ

ਜਲੰਧਰ, 17 ਅਗਸਤ (ਐੱਮ.ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸੈਂਟਰਲ ਟਾਊਨ ਵਿਖੇ 'ਗੁਰੂ ਲਾਧੋ ਰੇ' ਪ੍ਰਗਟ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਮੌਕੇ ਕੀਤੇ ਵਿਸ਼ੇਸ਼ ਉਪਰਾਲੇ ਸਦਕਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਕੇਂਦਰਾਂ 'ਤੇ 3-ਦਿਨਾ ਧਰਨੇ 25 ਤੋਂ

ਜਲੰਧਰ, 17 ਅਗਸਤ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਦੋ ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫ਼ੀ ਦੀਆਂ ਸ਼ਰਤਾਂ ਪੂਰੀਆਂ ਕਰਦੇ, ਕਰਜ਼ਾ ਮੁਆਫ਼ੀ ਤੋਂ ਬਾਹਰ ਰਹਿ ...

ਪੂਰੀ ਖ਼ਬਰ »

ਗੋਲਡਨ ਐਵੇਨਿਊ ਸੁਸਾਇਟੀ ਨੇ ਮਨਾਇਆ ਆਜ਼ਾਦੀ ਦਿਹਾੜਾ

ਜਲੰਧਰ, 17 ਅਗਸਤ (ਜਸਪਾਲ ਸਿੰਘ)-ਗੋਲਡਨ ਐਵੇਨਿਊ ਫੇਸ-2 ਵੈਲਫੇਅਰ ਸੁਸਾਇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 73ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਸ਼ਹੀਦ ਗੁਰਪ੍ਰਤਾਪ ਸਿੰਘ ਚਾਹਲ ਦੇ ...

ਪੂਰੀ ਖ਼ਬਰ »

ਅਕਾਲੀ ਦਲ ਜਲੰਧਰ ਦੀ ਵਿਸ਼ੇਸ਼ ਮੀਟਿੰਗ ਸੋਮਵਾਰ ਨੂੰ -ਮੰਨਣ ਵਿਸ਼ੇਸ਼ ਤੌਰ 'ਤੇ ਪੁੱਜਣਗੇ ਮਹੇਸ਼ਇੰਦਰ ਸਿੰਘ ਗਰੇਵਾਲ

ਜਲੰਧਰ, 17 ਅਗਸਤ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਮੀਟਿੰਗ 19 ਅਗਸਤ ਦਿਨ ਸੋਮਵਾਰ ਨੂੰ ਸ਼ਾਮ 4.30 ਵਜੇ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਕੀਤੀ ਜਾ ਰਹੀ ਹੈ | ਜਲੰਧਰ ਸ਼ਹਿਰੀ ਦੇ ਪ੍ਰਧਾਨ ਸ: ਕੁਲਵੰਤ ਸਿੰਘ ਮੰਨਣ ਨੇ ...

ਪੂਰੀ ਖ਼ਬਰ »

ਲੜਾਈ-ਝਗੜੇ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਕੈਦ

ਜਲੰਧਰ, 17 ਅਗਸਤ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਦੀਪਾਲ ਸਿੰਘ ਦੀ ਅਦਾਲਤ ਨੇ ਲੜਾਈ-ਝਗੜੇ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਸਪਾਲ ਸਿੰਘ ਪੁੱਤਰ ਪਰਮਜੀਤ ਸਿੰਘ, ਰਵੀ ਪਾਲ ਪੁੱਤਰ ਪਰਮਜੀਤ ਸਿੰਘ, ਪਰਮਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਜੌਨ ਪੁੱਤਰ ਪਰਮਜੀਤ ...

ਪੂਰੀ ਖ਼ਬਰ »

ਪੀ. ਐਨ. ਬੀ. 'ਚ ਸਕੀਮਾਂ ਬਾਰੇ ਅੱਜ ਵੀ ਹੋਣਗੀਆਂ ਵਿਚਾਰਾਂ

ਜਲੰਧਰ, 17 ਅਗਸਤ (ਸ਼ਿਵ)- ਭਾਰਤ ਸਰਕਾਰ ਦੀ ਸਲਾਹ 'ਤੇ ਪੀ. ਐਨ. ਬੀ. ਜਲੰਧਰ ਮੰਡਲ ਸ਼ਾਖਾ ਪੱਧਰ 'ਤੇ ਬਾਟਮ ਅੱਪ ਪ੍ਰਕਿਰਿਆ ਦੇ ਤਹਿਤ ਦੋ ਰੋਜ਼ਾ ਕਰਵਾਈਆਂ ਜਾ ਰਹੀਆਂ ਵਿਚਾਰਾਂ ਹੋਈਆਂ ਤੇ ਕੱਲ੍ਹ 18 ਅਗਸਤ ਨੂੰ ਵੀ ਹੋਣਗੀਆਂ | ਜਿਸ ਵਿਚ ਭਾਰਤ ਸਰਕਾਰ ਵਲੋਂ ਤੈਅ ਮੁੱਢਲੇ ...

ਪੂਰੀ ਖ਼ਬਰ »

ਰਾਇਲ ਰੈਜ਼ੀਡੈਂਸੀ ਵਲੋਂ ਪਹਿਲਾ ਫਲੌਰ ਪ੍ਰਾਜੈਕਟ ਲਾਂਚ

ਜਲੰਧਰ, 17 ਅਗਸਤ (ਸ਼ਿਵ)- ਕੁਝ ਸਮੇਂ ਵਿਚ ਹੀ ਪ੍ਰਸਿੱਧ 66 ਫੁੱਟੀ ਰੋਡ ਸਥਿਤ ਟਰਾਈ ਵਰਲਡ ਡਿਵੈਲਪਰ ਨੇ ਡੀਲਰ ਮੀਟ ਵਿਚ ਰਾਇਲ ਰੈਜ਼ੀਡੈਂਸੀ ਪ੍ਰਾਜੈਕਟ ਨੂੰ ਰੀ-ਲਾਂਚ ਕਰਕੇ ਸ਼ਹਿਰ ਦਾ ਪਹਿਲਾਂ ਇੰਡੀਪੈਂਡੈਂਟ ਫਲੌਰ ਪ੍ਰਾਜੈਕਟ ਲਾਂਚ ਕਰ ਦਿੱਤਾ ਹੈ | ਸਾਈਟ 'ਤੇ ਬਣਾਏ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਵਲੋਂ ਮੰਗਾਂ ਮੰਨੇ ਜਾਣ ਦੀ ਮੰਗ

ਜਲੰਧਰ, 17 ਅਗਸਤ (ਸ਼ਿਵ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਵਤਾਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਮੰਗਾਂ ਨਾ ਮੰਨੇ ਜਾਣ 'ਤੇ ਰੋਸ ਜ਼ਾਹਰ ਕੀਤਾ ਗਿਆ | ਮੀਟਿੰਗ ਵਿਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਸੁਖਜਿੰਦਰ ਸਿੰਘ, ਹਰਜੀਤ ਸਿੰਘ ...

ਪੂਰੀ ਖ਼ਬਰ »

ਸਿੱਖ ਜਥੰਬੰਦੀਆਂ ਨੇ ਕਾਲੇ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਹਾੜਾ

ਜਲੰਧਰ, 17 ਅਗਸਤ (ਹਰਵਿੰਦਰ ਸਿੰਘ ਫੁੱਲ)-15 ਅਗਸਤ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਿੱਖ ਜਥੇਬੰਦੀਆਂ ਦਲ ਖਾਲਸਾ, ਸ੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਯੂਨਾਈਟਿੰਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ ਅਤੇ ਐਸ.ਐਫ.ਐਸ ਨੇ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਜਲੰਧਰ ਦੇ ਡਾ. ...

ਪੂਰੀ ਖ਼ਬਰ »

ਅਖੌਤੀ ਟਕਸਾਲੀ ਆਗੂ ਕਾਂਗਰਸ ਦੇ ਰੱਟੂ ਤੋਤੇ- ਸਾਬੀ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਜਲਿ੍ਹਆਂਵਾਲਾ ਬਾਗ਼ ਸਾਕੇ ਤੇ ਬੇਅਦਬੀ ਕਾਂਡ ਦੇ ਮੁੱਦੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ ਉਤੇ ਕੰਮ ਕਰ ਰਹੇ ਅਖੌਤੀ ਟਕਸਾਲੀ ਆਗੂਆਂ ਨੂੰ ...

ਪੂਰੀ ਖ਼ਬਰ »

ਪੰਜਾਬ ਖੇਡ ਵਿਭਾਗ ਦੇ ਅੰਡਰ 25 ਸਾਲ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ

ਜਲੰਧਰ, 17 ਅਗਸਤ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦੇ ਅੰਡਰ 25 ਸਾਲ ਵਰਗ ਦੇ ਖੇਡ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਵਰਗ 'ਚ ਜਲੰਧਰ ਦੇ ਵੱਖ ਵੱਖ ਖੇਡ ਮੈਦਾਨਾਂ ਦੇ ਵਿਚ ਸ਼ੁਰੂ ਕੀਤੇ ਗਏ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਜਲੰਧਰ ...

ਪੂਰੀ ਖ਼ਬਰ »

ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਜਲੰਧਰ, 17 ਅਗਸਤ (ਐੱਮ.ਐੱਸ. ਲੋਹੀਆ) - ਬੱਚਿਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ 'ਚ ਲਗਾਤਾਰ ਹੋ ਰਹੇ ਵਾਧੇ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਵਲੋਂ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੂੰ ਇਕ ਮੰਗ ਪੱਤਰ ਦੇ ਕੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ...

ਪੂਰੀ ਖ਼ਬਰ »

ਤੇਜਾ ਸਿੰਘ ਸਮੁੰਦਰੀ ਟਰਾਫੀ 'ਤੇ ਲਾਇਲਪੁਰ ਖ਼ਾਲਸਾ ਕਾਲਜ ਦਾ ਕਬਜ਼ਾ

ਜਲੰਧਰ, 17 ਅਗਸਤ (ਜਤਿੰਦਰ ਸਾਬੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟਰਾਫੀ 'ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ 108 ਅੰਕ ਹਾਸਲ ਕਰਕੇ 24ਵੀਂ ਕਬਜਾ ਕਰਕੇ ਰਿਕਾਰਡ ਕਾਇਮ ਕੀਤਾ ਹੈ | ਇਹ ਟਰਾਫੀ ਭਾਰਤ ਸਰਕਾਰ ਦੇ ਖੇਡ ਸਕੱਤਰ ਸ਼੍ਰੀ ਰਾਧੇ ਸ਼ਿਆਮ ...

ਪੂਰੀ ਖ਼ਬਰ »

ਅਥਲੈਟਿਕਸ ਕੋਚ ਐਮ.ਐਸ.ਢਿੱਲੋਂ ਨੂੰ ਮਿਲੇਗਾ ਦਰੋਣਾਚਾਰੀਆ ਐਵਾਰਡ

ਜਲੰਧਰ, 17 ਅਗਸਤ (ਜਤਿੰਦਰ ਸਾਬੀ) ਭਾਰਤ ਸਰਕਾਰ ਵਲੋਂ ਜਲੰੰਧਰ ਦੇ ਅਥਲੈਟਿਕਸ ਕੋਚ ਐਮ.ਐਸ ਢਿੱਲੋਂ ਦੀ ਦਰੋਣਾਚਾਰੀਆ ਐਵਾਰਡ ਲਈ ਚੋਣ ਕੀਤੀ ਗਈ ਹੈ ਤੇ ਪਿਛਲੇ ਸਾਲ ਢਿੱਲੋਂ ਦਾ ਕੇਸ ਦੇਰੀ ਕਾਰਨ ਰੱਦ ਹੋ ਗਿਆ ਸੀ ਤੇ ਇਸ ਵਾਰੀ ਚੋਣ ਕਮੇਟੀ ਨੇ ਢਿੱਲੋਂ ਦੀ ਇਸ ਐਵਾਰਡ ਲਈ ...

ਪੂਰੀ ਖ਼ਬਰ »

ਬੀ. ਐੱਸ. ਐਨ. ਐਲ. ਇੰਪਲਾਈਜ਼ ਯੂਨੀਅਨ ਵਲੋਂ ਵੀ. ਆਰ. ਐੱਸ. ਸਕੀਮ ਦਾ ਵਿਰੋਧ

ਜਲੰਧਰ, 17 ਅਗਸਤ (ਸ਼ਿਵ)- ਬੀ. ਐੱਸ. ਐਨ. ਐਲ. ਦੀ ਇੰਪਲਾਈਜ਼ ਯੂਨੀਅਨ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲਿਆਂ ਵਿਚ ਨਾ ਸਿਰਫ਼ ਕੇਂਦਰ ਸਰਕਾਰ ਵਲੋਂ ਵੀ. ਆਰ. ਐੱਸ. ਲੈਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ ਸਗੋਂ ਵੀ. ਆਰ. ਐੱਸ. ਨਾ ਲੈਣ ਵਾਲਿਆਂ ਦੀ ...

ਪੂਰੀ ਖ਼ਬਰ »

ਚੌਧਰੀ ਨੇ ਸੀ. ਐਨ. ਜੀ. ਸੰਕਟ ਦਾ ਮੁੱਦਾ ਕੇਂਦਰੀ ਪੈਟਰੋਲੀਅਮ ਮੰਤਰੀ ਕੋਲ ਉਠਾਇਆ

ਜਲੰਧਰ, 17 ਅਗਸਤ (ਜਸਪਾਲ ਸਿੰਘ)-ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਜਲੰਧਰ ਵਿਚ ਸੀ.ਐਨ.ਜੀ ਦੀ ਸਪਲਾਈ ਅਚਾਨਕ ਬੰਦ ਕਰਨ ਦੇ ਮਾਮਲੇ ਨੂੰ ਉਠਾਇਆ¢ ਉਨ੍ਹਾਂ ਲਿਖਿਆ ਕਿ ...

ਪੂਰੀ ਖ਼ਬਰ »

ਨਿਰਮਲ ਕੁਟੀਆ ਜੌਹਲਾਂ ਵਿਖੇ ਭਾਦੋਂ ਦੀ ਸੰਗਰਾਂਦ ਸਬੰਧੀ ਗੁਰਮਤਿ ਸਮਾਗਮ ਸਜਾਏ

ਚੁਗਿੱਟੀ/ਜੰਡੂ ਸਿੰਘਾ, 17 ਅਗਸਤ (ਨਰਿੰਦਰ ਲਾਗੂ)- ਜਲੰਧਰ ਤੋਂ ਹੁਸ਼ਿਆਰਪੁਰ ਸੜਕ ਮਾਰਗ 'ਤੇ ਸਥਿਤ ਸੰਤ ਬਾਬਾ ਬਸੰਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦੇ ਤਪ ਅਸਥਾਨ ਵਿਖੇ ਭਾਦੋਂ ਦੀ ਸੰਗਰਾਂਦ ਸੰਬੰਧੀ ਵਿਸ਼ਾਲ ਦੀਵਾਨ ਸਜਾਏ ਗਏ | ਇਸ ਮੌਕੇ ਪਰਸੋਂ ਵਾਲੇ ਰੋਜ਼ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਪੈਣ ਨਾਲ ਕੋਲਡ ਸਟੋਰ ਦਾ ਟਰਾਂਸਫਾਰਮਰ ਸੜਿਆ

ਕਰਤਾਰਪੁਰ, 17 ਅਗਸਤ (ਭਜਨ ਸਿੰਘ, ਵਰਮਾ)-ਨੇੜੇ ਸਥਿਤ ਸ੍ਰੀ ਗੁਰੂ ਹਰਿ ਰਾਇ ਜੀ ਕੋਲਡ ਸਟੋਰ ਟਾਹਲੀ ਸਾਹਿਬ ਦਾ 250 ਕੇ.ਵੀ. ਦਾ ਟਰਾਂਸਫਾਰਮਰ ਜੋ ਅਸਮਾਨ ਬਿਜਲੀ ਪੈਣ ਕਾਰਨ ਫਟ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਕਿਸਾਨ ਅਤੇ ਕੋਲਡ ਸਟੋਰਜ਼ ਦੇ ਮਾਲਕ ਜਗਰੂਪ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਨਿਗਲਣ ਕਾਰਨ ਸਾਬਕਾ ਐੱਮ.ਸੀ. ਦੀ ਮੌਤ

ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ, ਸਚਦੇਵਾ)-ਬੀਤੇ ਦਿਨ ਅਰੋੜਾ ਮਹਾਂ ਸਭਾ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਅਤੇ ਸ਼ਾਹਕੋਟ ਨਗਰ ਪੰਚਾਇਤ ਦੇ ਸਾਬਕਾ ਐੱਮ.ਸੀ. ਪ੍ਰੇਮ ਕੁਮਾਰ ਅਰੋੜਾ ਵਲੋਂ ਆਪਣੇ ਸ਼ੈਲਰ 'ਤੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ, ਜਿੰਨ੍ਹਾਂ ਦੀ ਅੱਜ ...

ਪੂਰੀ ਖ਼ਬਰ »

ਅਸ਼ੋਕ ਭੀਲ ਸਮੇਤ 5 ਮੁਲਾਜ਼ਮਾਂ ਦਾ ਸਨਮਾਨ

ਜਲੰਧਰ, 17 ਅਗਸਤ (ਸ਼ਿਵ)-ਆਜ਼ਾਦੀ ਦਿਹਾੜੇ ਮੌਕੇ ਕੰਪਨੀ ਬਾਗ਼ ਵਿਚ ਨਿਗਮ ਪ੍ਰਸ਼ਾਸਨ ਵਲੋਂ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਸਮੇਤ 5 ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ ਹੈ | ਸਨਮਾਨਿਤ ਕਰਨ ਵਾਲਿਆਂ ਵਿਚ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ, ਸੀਨੀਅਰ ...

ਪੂਰੀ ਖ਼ਬਰ »

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਹਾਕੀ ਟੀਮ ਵਲੋਂ ਮਨਾਇਆ ਆਜ਼ਾਦੀ ਦਿਵਸ

ਜਲੰਧਰ, 17 ਅਗਸਤ (ਜਤਿੰਦਰ ਸਾਬੀ) ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਕਾਲਜ ਦੇ ਖੇਡ ਵਿਭਾਗ ਅਤੇ ਕਾਲਜ ਹਾਕੀ ਟੀਮ ਦੀ ਖਿਡਾਰਣਾਂ ਵਲੋਂ ਆਜ਼ਾਦੀ ਦਿਵਸ ਕਾਲਜ ਖੇਡ ਮੈਦਾਨ ਵਿਖੇ ਮਨਾਇਆ ਗਿਆ | ਇਸ ਮੌਕੇ ਕਾਲਜ ਦੀ ਖਿਾਡਰਣਾਂ ਵਲੋਂ ਕਰਾਸ ਕੰਟਰੀ ਦੌੜ ...

ਪੂਰੀ ਖ਼ਬਰ »

ਨਿਪਾਲੀ ਏਕਤਾ ਸਮਾਜ ਦੁਆਰਾ ਤੀਜ ਦਾ ਤਿਉਹਾਰ ਧੂਮਧਾਮ ਨਾਲ ਅੱਜ ਮਨਾਇਆ ਜਾਵੇਗਾ

ਜਲੰਧਰ, 17 ਅਗਸਤ (ਅ. ਬ.)-ਮੂਲ ਪ੍ਰਵਾਹ ਅਖਿਲ ਭਾਰਤ ਨਿਪਾਲੀ ਏਕਤਾ ਸਮਾਜ ਨਗਰ ਸਮਿਤੀ ਜਲੰਧਰ ਮਹਿਲਾ ਵਿਭਾਗ ਦੀ ਤਰਫੋਂ ਹਰਿਤਾਲਿਕਾ ਤੀਜ 18 ਅਗਸਤ ਐਤਵਾਰ ਦੇ ਦਿਨ ਬੀ. ਆਰ. ਅੰਬੇਡਕਰ ਭਵਨ, ਨਕੋਦਰ ਰੋਡ ਨਜ਼ਦੀਕ ਰਵਿਦਾਸ ਚੌਕ ਜਲੰਧਰ ਵਿਚ ਮਨਾਈ ਜਾ ਰਹੀ ਹੈ | ਮਹਿਲਾਵਾਂ ਦਾ ...

ਪੂਰੀ ਖ਼ਬਰ »

ਤੁਗਲਕਾਬਾਦ ਦਿੱਲੀ ਫ਼ਤਹਿ ਕਰਨ ਵਾਸਤੇ 21 ਨੂੰ ਦਿੱਲੀ ਪੁੱਜੋ-ਸੰਤ ਕ੍ਰਿਸ਼ਨ ਨਾਥ

ਫਗਵਾੜਾ, 17 ਅਗਸਤ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਜੀ. ਟੀ. ਰੋਡ ਚਹੇੜੂ ਵਿਖੇ ਭਾਦੋ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਅੰਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਹਜ਼ੂਰੀ ਅੰਦਰ ਅਤੇ ਡੇਰੇ ਦੇ ਮੌਜੂਦਾ ਗੱਦੀ ...

ਪੂਰੀ ਖ਼ਬਰ »

ਪਿਸਤੌਲ ਦਿਖਾ ਕੇ ਕਾਰ, ਸੋਨੇ ਦੀ ਚੈਨ ਤੇ ਮੋਬਾਈਲ ਖੋਹਿਆ

ਲੋਹੀਆਂ ਖਾਸ, 17 ਅਗਸਤ (ਬਲਵਿੰਦਰ ਸਿੰਘ ਵਿੱਕੀ)-ਵਿਸ਼ਾਲ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਵਾਰਡ ਨੰਬਰ 1 ਮੁਹੱਲਾ ਹਕੀਮਾ ਥਾਣਾ ਸੁਲਤਾਨਪੁਰ ਲੋਧੀ ਵਲੋਂ ਦਿੱਤੀ ਦਰਖਾਸਤ ਦੇ ਆਧਾਰ 'ਤੇ ਥਾਣਾ ਲੋਹੀਆਂ ਦੀ ਪੁਲਿਸ ਵਲੋਂ ਚਾਰ ਅਣਪਛਾਤੇ ਵਿਅਕਤੀਆਂ 'ਤੇ ਲੁੱਟ ਖੋਹ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਪੈਣ ਨਾਲ ਕੋਲਡ ਸਟੋਰ ਦਾ ਟਰਾਂਸਫਾਰਮਰ ਸੜਿਆ

ਕਰਤਾਰਪੁਰ, 17 ਅਗਸਤ (ਭਜਨ ਸਿੰਘ, ਵਰਮਾ)-ਨੇੜੇ ਸਥਿਤ ਸ੍ਰੀ ਗੁਰੂ ਹਰਿ ਰਾਇ ਜੀ ਕੋਲਡ ਸਟੋਰ ਟਾਹਲੀ ਸਾਹਿਬ ਦਾ 250 ਕੇ.ਵੀ. ਦਾ ਟਰਾਂਸਫਾਰਮਰ ਜੋ ਅਸਮਾਨ ਬਿਜਲੀ ਪੈਣ ਕਾਰਨ ਫਟ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਕਿਸਾਨ ਅਤੇ ਕੋਲਡ ਸਟੋਰਜ਼ ਦੇ ਮਾਲਕ ਜਗਰੂਪ ...

ਪੂਰੀ ਖ਼ਬਰ »

ਪਿੰਡ ਗਿੱਲ 'ਚ ਤੀਆਂ ਦਾ ਤਿਉਹਾਰ ਮਨਾਇਆ

ਮੱਲ੍ਹੀਆਂ ਕਲਾਂ, 17 ਅਗਸਤ (ਮਨਜੀਤ ਮਾਨ)-ਪਿੰਡ ਗਿੱਲ 'ਨੇੜੇ ਪਿੰਡ ਖਾਨਪੁਰ ਢੱਡਾ' ਜਲੰਧਰ ਵਿਖੇ ਪਿੰਡ, ਇਲਾਕਾ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਚ ਤੀਆਂ ਤੇ ਧੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤੀਆਂ ਦੇ ਤਿਉਹਾਰ ਦਾ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਨਿਗਲਣ ਕਾਰਨ ਸਾਬਕਾ ਐੱਮ.ਸੀ. ਦੀ ਮੌਤ

ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ, ਸਚਦੇਵਾ)-ਬੀਤੇ ਦਿਨ ਅਰੋੜਾ ਮਹਾਂ ਸਭਾ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਅਤੇ ਸ਼ਾਹਕੋਟ ਨਗਰ ਪੰਚਾਇਤ ਦੇ ਸਾਬਕਾ ਐੱਮ.ਸੀ. ਪ੍ਰੇਮ ਕੁਮਾਰ ਅਰੋੜਾ ਵਲੋਂ ਆਪਣੇ ਸ਼ੈਲਰ 'ਤੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ, ਜਿੰਨ੍ਹਾਂ ਦੀ ਅੱਜ ...

ਪੂਰੀ ਖ਼ਬਰ »

ਬਿਜਲੀ ਟਰਾਂਸਫਾਰਮ ਖੰਭਿਆਂ ਸਮੇਤ ਘਰ ਦੀ ਕੰਧ 'ਤੇ ਡਿੱਗਾ-ਲੱਖਾਂ ਦਾ ਨੁਕਸਾਨ

ਭੋਗਪੁਰ, 17 ਅਗਸਤ (ਕੁਲਦੀਪ ਸਿੰਘ ਪਾਬਲਾ)- ਪੁਲਿਸ ਥਾਣਾ ਭੋਗਪੁਰ ਸਾਹਮਣੇ ਗਲੀ ਵਿਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਜਦੀਕ ਖੰਭਿਆਂ ਉੱਪਰ ਰੱਖੇ ਟਰਾਂਸਫਾਰਮ ਦੇ ਡਿੱਗਣ ਨਾਲ ਬਿਜਲੀ ਬੋਰਡ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ ਹੈ ਪਰ ਟਰਾਂਸਫਾਰਮ ਦੀ ...

ਪੂਰੀ ਖ਼ਬਰ »

ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਕਾਲੀ ਦਲ ਦੀ ਮੈਂਬਰਸ਼ਿਪ-ਪਵਨ ਟੀਨੂੰ

ਭੋਗਪੁਰ, 17 ਅਗਸਤ (ਕੁਲਦੀਪ ਸਿੰਘ ਪਾਬਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੈਂਬਰਸ਼ਿਪ ਮੁਹਿੰਮ ਨੂੰ ਹੁਲਾਰਾ ਦੇਣ ਲਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਡਿਪਟੀ ਆਗੂ ਅਤੇ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਨਗਰ ਕੌਾਸਲ ਭੋਗਪੁਰ ਦੇ ਵਾਰਡ ...

ਪੂਰੀ ਖ਼ਬਰ »

ਪਿੰਡ ਮੱਖੀ ਦੇ 3 ਪੰਚ ਤੇ 1 ਨੰਬਰਦਾਰ ਕਾਂਗਰਸ 'ਚ ਸ਼ਾਮਿਲ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਬਲਾਕ ਦੇ ਪਿੰਡ ਕੰਗ ਖੁਰਦ ਤੋਂ ਬਾਅਦ ਹੁਣ ਪਿੰਡ ਮੱਖੀ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸ ਪਿੰਡ ਦੇ 3 ਮੌਜੂਦਾ ਮੈਂਬਰ ਪੰਚਾਇਤਾਂ ਅਤੇ ਇਕ ਸੀਨੀਅਰ ਨੰਬਰਦਾਰ ...

ਪੂਰੀ ਖ਼ਬਰ »

ਸਰਕਾਰੀ ਸਕੀਮਾਂ ਦੇ ਫਾਰਮ ਭਰਨ ਆਏ ਲੋਕ ਹੋਏ ਖੱਜਲ ਖ਼ੁਆਰ

ਫਿਲੌਰ, 17 ਅਗਸਤ (ਬਰਨਾਲਾ, ਚੰਦੜ)-ਕੇਂਦਰ ਸਰਕਾਰ ਵਲ਼ੋਂ ਲੋਕ ਭਲਾਈ ਦੀਆਂ ਚਲਾਈਆਂ ਸਕੀਮਾਂ ਦੇ ਫਾਰਮ ਭਰਨ ਲਈ ਤਹਿਸੀਲ ਕੰਪਲੈਕਸ ਫਿਲੌਰ ਵਿਚ ਬਣੇ ਸੁਵਿਧਾ ਸੈਂਟਰ ਵਿਚ ਆਏ ਲੋਕ ਖੱਜਲ ਖ਼ੁਆਰ ਹੋਏ | ਇਸ ਸਬੰਧੀ ਸੁਵਿਧਾ ਸੈਂਟਰ ਵਿਖੇ ਆਈਆਂ ਔਰਤਾਂ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਸ਼ਾਹਕੋਟ ਤਹਿਸੀਲ ਕੰਪਲੈਕਸ 'ਚ ਫਲੱਡ ਕੰਟਰੋਲ ਰੂਮ ਸਥਾਪਿਤ-ਡਾ. ਚਾਰੂਮਿਤਾ

ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)- ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਸਤਲੁਜ ਦਰਿਆ 'ਚ ਪਾਣੀ ਛੱਡਿਆ ਜਾ ਰਿਹਾ ਹੈ ਤੇ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਦਰਿਆ ਲਾਗਲੇ ਪਿੰਡਾਂ 'ਚ ਅਲਰਟ ਜਾਰੀ ਕੀਤਾ ਗਿਆ ਹੈ | ਸ਼ਾਹਕੋਟ ...

ਪੂਰੀ ਖ਼ਬਰ »

ਸਤਲੁਜ ਦਰਿਆ 'ਚ ਜਲ ਸਤਰ ਵਧਣ ਨਾਲ ਲੋਕਾਂ 'ਚ ਡਰ ਦਾ ਮਾਹੌਲ

ਫਿਲੌਰ, 17 ਅਗਸਤ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਲੱਗਦੇ ਸਤਲੁਜ ਦਰਿਆ 'ਚ ਜਲ ਸਤਰ ਵਧਣ ਨਾਲ ਆਸ ਪਾਸ ਦੇ ਪਿੰਡਾਂ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਬੀਤੇ ਦਿਨ ਭਾਖੜਾ ਡੈਮ 'ਚ ਪਾਣੀ ਦਾ ਜਲ ਸਤਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ ਤੋਂ ਬਾਅਦ ...

ਪੂਰੀ ਖ਼ਬਰ »

ਸਾਬੂਵਾਲ ਦੀ ਧੀ 'ਅਰਸ਼ਦੀਪ ਕੌਰ' ਨੇ ਯੂਨੀਵਰਸਿਟੀ 'ਚੋਂ ਤੀਜਾ ਤੇ ਕਾਲਜ 'ਚੋਂ ਮੱਲਿਆ ਪਹਿਲਾ ਸਥਾਨ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕੁਦਰਤ ਵਲੋਂ ਬਖਸ਼ੀ ਬੁੱਧੀ ਨਾਲ ਆਗਿਆਕਾਰੀ ਬੱਚੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਹੀ ਹੈ ਪਿੰਡ ਸਾਬੂਵਾਲ ਦੀ ਧੀ ਅਰਸ਼ਦੀਪ ਕੌਰ ਜੋ ਲਾਇਲਪੁਰ ਖਾਲਸਾ ਕਾਲਜ ਜਲੰਧਰ 'ਚ ਐੱਮ.ਏ. ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX