ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਮਾਨਸਾ

ਜ਼ਿਲੇ੍ਹ 'ਚ ਬਾਰਿਸ਼ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ

ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਬੀਤੀ ਰਾਤ ਤੇ ਅੱਜ ਸਾਰਾ ਦਿਨ ਰੁਕ-ਰੁਕ ਪਈ ਬਾਰਸ਼ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਹੈ | ਜ਼ਿਲੇ• ਦੇ ਸਾਰੇ ਹਿੱਸਿਆਂ 'ਚ ਲਗਪਗ ਹਲਕੀ ਤੇ ਦਰਮਿਆਨੀ ਵਰਖਾ ਪਈ ਹੈ | ਥੋੜ•ੇ ਜਿਹੇ ਮੀਂਹ ਨਾਲ ਜਿੱਥੇ ਨੀਵੇਂ ਥਾਵਾਂ 'ਚ ਪਾਣੀ ਭਰ ਗਿਆ ਹੈ ਉੱਥੇ ਸੀਵਰੇਜ ਪ੍ਰਣਾਲੀ ਦਰੁਸਤ ਨਾ ਹੋਣ ਕਰ ਕੇ ਸ਼ਹਿਰਾਂ ਦੀਆਂ ਸਲੱਮ ਬਸਤੀਆਂ 'ਚ ਬੁਰਾ ਹਾਲ ਵੇਖਿਆ ਗਿਆ | ਦੇਰ ਸ਼ਾਮ ਖ਼ਬਰ ਲਿਖਣ ਤੱਕ ਮੀਂਹ ਦਾ ਪੈਣਾ ਜਾਰੀ ਸੀ | ਮਾਨਸਾ ਸ਼ਹਿਰ ਦੇ ਮੁੱਖ ਬਾਜ਼ਾਰ ਤੋਂ ਇਲਾਵਾ ਬੱਸ ਸਟੈਂਡ ਨਜ਼ਦੀਕ ਸੇਵਾ ਸਿੰਘ ਠੀਕਰੀਵਾਲਾ ਚੌਕ 'ਚ ਵੱਡੀ ਮਾਤਰਾ 'ਚ ਪਾਣੀ ਭਰ ਗਿਆ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਭੱਠਾ ਬਸਤੀ, ਵੀਰ ਨਗਰ ਮੁਹੱਲਾ 'ਚ ਸਥਿਤੀ ਬਦਤਰ ਵੇਖੀ ਗਈ | ਅੰਡਰ ਬਿ੍ਜ 'ਚ ਵੀ ਪਾਣੀ ਦਾਖਲ ਹੋਣ ਕਰ ਕੇ ਵਾਹਨਾਂ ਦਾ ਲੰਘਣਾ ਬੰਦ ਹੋ ਗਿਆ | ਕਿਸਾਨ ਪਏ ਮੀਂਹ ਤੋਂ ਖ਼ੁਸ਼ ਸਨ ਪਰ ਲੋਕਾਂ 'ਚ ਮੌਸਮ ਵਿਭਾਗ ਦੀ ਭਾਰੀ ਬਾਰਸ਼ ਪੈਣ ਦੀ ਭਵਿੱਖਬਾਣੀ ਕਾਰਨ ਚਿੰਤਾ ਪਾਈ ਜਾ ਰਹੀ ਹੈ | ਖੇਤੀ ਮਾਹਿਰਾਂ ਦਾ ਦੱਸਣਾ ਹੈ ਕਿ ਇਹ ਮੀਂਹ ਸਾਉਣੀ ਦੀਆਂ ਫ਼ਸਲਾਂ ਝੋਨੇ ਤੇ ਨਰਮੇ ਲਈ ਲਾਹੇਵੰਦ ਸਿੱਧ ਹੋਵੇਗਾ |
ਇਲਾਕੇ 'ਚ ਪਈ ਭਾਰੀ ਬਾਰਸ਼
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ ਅਨੁਸਾਰ- ਲੰਮੀ ਉਡੀਕ ਤੋਂ ਮਗਰੋਂ ਇਲਾਕੇ 'ਚ ਅੱਜ ਪਏ ਮੀਂਹ ਨੇ ਫ਼ਸਲਾਂ ਦਾ ਸੋਕਾ ਤੋੜ ਦਿੱਤਾ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ | ਲਗਪਗ ਇਕ ਮਹੀਨਾ ਪਹਿਲਾਂ ਇਸ ਇਲਾਕੇ 'ਚ ਮੀਂਹ ਪਿਆ ਸੀ ਅਤੇ ਹੁਣ ਫ਼ਸਲਾਂ ਬਾਰਸ਼ ਨੂੰ ਤਰਸ ਰਹੀਆਂ ਸਨ | ਕਿਸਾਨ ਬਲਜਿੰਦਰ ਸਿੰਘ, ਅਜੈਬ ਸਿੰਘ ਨੇ ਦੱਸਿਆ ਕਿ ਨਰਮੇ ਤੇ ਝੋਨੇ ਦੀ ਫ਼ਸਲ ਲਈ ਇਹ ਬਾਰਸ਼ ਲਾਭਦਾਇਕ ਹੋਵੇਗੀ |
ਬੋਹਾ ਦੇ ਦੋ ਦਰਜਨ ਨੀਵੇਂ ਘਰਾਂ 'ਚ ਪਾਣੀ ਹੋਇਆ ਦਾਖ਼ਲ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਬੋਹਾ ਅਤੇ ਖੇਤਰਾਂ 'ਚ ਸਵੇਰ ਤੋਂ ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਜਿੱਥੇ ਫ਼ਸਲਾਂ ਨੂੰ ਲਾਭ ਹੋਇਆ ਹੈ ਉੱਥੇ ਬੋਹਾ ਕਸਬੇ 'ਚ ਪਾਣੀ ਦਾ ਕਿਧਰੇ ਨਿਕਾਸ ਨਾ ਹੋਣ ਕਰ ਕੇ ਸਾਰੀਆਂ ਗਲੀਆਂ, ਬਾਜ਼ਾਰਾਂ 'ਚ ਪਾਣੀ ਖੜ• ਜਾਣ ਕਰ ਕੇ ਹੜ•ਾਂ ਵਰਗੀ ਸਥਿਤੀ ਬਣ ਗਈ ਹੈ | ਲੋਕ ਆਪੋ-ਆਪਣੇ ਘਰਾਂ 'ਚ ਦੁਬਕੇ ਰਹੇ ਕਿਉਂਕਿ ਸਾਰੇ ਰਸਤੇ ਬੰਦ ਹੋਏ ਪਏ ਹਨ | ਕਸਬਾ ਵਾਸੀ ਸੁਰਿੰਦਰ ਮੰਗਲਾ ਤੇ ਸਾਬਕਾ ਸਰਪੰਚ ਭੋਲਾ ਸਿੰਘ ਨਰਸੋਤ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਬੋਹਾ-ਰਤੀਆ ਮਾਰਕੀਟ ਸੜਕ ਪੰਜ-ਸੱਤ ਫੱੁਟ ਉੱਚੀ ਹੋਣ ਕਾਰਨ ਕਸਬੇ ਦੇ ਪਾਣੀ ਦਾ ਨਿਕਾਸ 3-4 ਸਾਲ ਤੋਂ ਬੰਦ ਪਿਆ ਹੈ | ਉੱਡਤ ਸੜਕ ਦੇ ਗੁਰਦੁਆਰਾ ਸਾਹਿਬ ਨਵੀਨਸਰ ਤੋਂ ਲੋਕਾਂ ਦੇ ਘਰਾਂ ਦਾ ਪਾਣੀ ਬਾਗ ਵਾਲਾ ਵਿਹੜਾ ਦੇ ਛੱਪੜ ਨੂੰ ਡੱਫ ਕੇ ਗੁਰਦੁਆਰਾ ਸਾਹਿਬ ਗਾਦੜਪੱਤੀ ਦੇ ਨਜ਼ਦੀਕ ਬਣੇ ਛੱਪੜ ਨੂੰ ਭਰਨ ਮਗਰੋਂ ਸਾਰਾ ਪਾਣੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ 'ਚ ਦਾਖਲ ਹੋ ਰਿਹਾ ਹੈ | ਜਿੱਥੋਂ ਨਗਰ ਪੰਚਾਇਤ ਦੁਆਰਾ ਲਗਾਈ ਲਿਫ਼ਟ ਸਕੀਮ ਨਾਲ ਥੋੜ•ਾ ਮੋਟਾ ਪਾਣੀ ਸੜਕ ਤੋਂ ਪਾਰ ਕੱਢਿਆ ਜਾ ਰਿਹਾ ਹੈ ਪਰ ਸੜਕ ਨਾਲ ਡਾਫ ਲੱਗ ਕੇ ਪਾਣੀ ਸਕੂਲ 'ਚ ਦਾਖਲ ਹੋ ਗਿਆ ਹੈ ਅਤੇ 2 ਦਰਜਨ ਨੀਵੇਂ ਘਰਾਂ 'ਚ ਪਾਣੀ ਦਾਖਲ ਹੋ ਗਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਕਸਬੇ 'ਚ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀਵਰੇਜ ਪਾਉਣ ਦਾ ਕੰਮ ਹਾਲੇ ਇਕ ਸਾਲ ਤੱਕ ਨਿਬੱੜਣ ਦੀ ਆਸ ਨਹੀਂ ਲੱਗਦੀ |

ਕਸਬਾ ਜੋਗਾ 'ਚ ਜਗ੍ਹਾ ਦੀ ਮਿਣਤੀ ਮੌਕੇ ਨਗਰ ਪੰਚਾਇਤ ਦੇ ਅਧਿਕਾਰੀਆਂ ਤੇ ਕੌਾਸਲਰਾਂ 'ਤੇ ਇੱਟਾਂ-ਰੋੜ ਵਰ੍ਹਾਏ

ਬਲਵਿੰਦਰ ਸਿੰਘ ਧਾਲੀਵਾਲ/ਬਲਜੀਤ ਸਿੰਘ ਅਕਲੀਆ ਮਾਨਸਾ/ਜੋਗਾ, 17 ਅਗਸਤ-ਜ਼ਿਲੇ੍ਹ ਦੇ ਕਸਬਾ ਜੋਗਾ 'ਚ ਅੱਜ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸੰਦਲੀ ਪੱਤੀ ਦੇ ਇਕ ਨਿੱਜੀ ਘਰ ਦੀ ਥਾਂ 'ਤੇ ਪੰਚਾਇਤੀ ਜਗ੍ਹਾ ਦੀ ਮਿਣਤੀ ਨੂੰ ਲੈ ਕੇ ਵਾਦ-ਵਿਵਾਦ ਖੜ੍ਹਾ ਹੋ ਗਿਆ | ਘਰ ...

ਪੂਰੀ ਖ਼ਬਰ »

ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣਾਏ ਸਮਾਰਟ ਸਕੂਲ ਦਾ ਡੀ.ਸੀ. ਵਲੋਂ ਉਦਘਾਟਨ

ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)-ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣਾਏ ਸਰਕਾਰੀ ਹਾਈ ਸਕੂਲ ਪਿੰਡ ਗੁਰਨੇ ਕਲਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕੀਤਾ | ਉਨ੍ਹਾਂ ਕਿਹਾ ਕਿ ਦਿ੍ੜ ਇੱਛਾ ਸ਼ਕਤੀ ਤੇ ਮਜ਼ਬੂਤ ਇਰਾਦੇ ਨਾਲ ਕੁਝ ...

ਪੂਰੀ ਖ਼ਬਰ »

ਜੇਲ੍ਹ 'ਚੋਂ ਪੈਰੋਲ 'ਤੇ ਆਏ ਦੋ ਦੋਸ਼ੀ ਸਾਥੀਆਂ ਸਮੇਤ ਚਿੱਟੇ ਸਣੇ ਮੁੜ ਕਾਬੂ

ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਜੇਲ੍ਹ 'ਚ ਸਜ਼ਾ ਕੱਟ ਰਹੇ ਪਰ ਪੈਰੋਲ 'ਤੇ ਬਾਹਰ ਆਏ 2 ਦੋਸ਼ੀਆਂ ਨੂੰ ਸਾਥੀਆਂ ਸਣੇ ਚਿੱਟੇ ਸਮੇਤ ਕਾਬੂ ਕਰ ਕੇ ਮੁਕੱਦਮੇ ਦਰਜ ਕੀਤੇ ਹਨ | ਡਾ: ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਨੇ ਪੱਤਰਕਾਰਾਂ ...

ਪੂਰੀ ਖ਼ਬਰ »

ਨੌਜਵਾਨਾਂ 'ਤੇ ਝੂਠਾ ਮੁਕੱਦਮਾ ਦਰਜ ਕਰਨ ਦਾ ਦੋਸ਼

ਮਾਨਸਾ, 17 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾਈ ਮੈਂਬਰ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦਾ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੋਸ਼ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਬਰੇਟਾ, 17 ਅਗਸਤ (ਮੰਡੇਰ/ਜੀਵਨ)-ਬਰੇਟਾ ਪਿੰਡ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੋਲਾ ਸਿੰਘ (40) ਪੁੱਤਰ ਗੁਰਦੇਵ ਸਿੰਘ ਜੋ ਮਸ਼ੀਨ 'ਤੇ ਹਰੇ ਦਾ ਟੋਕਾ ਕਰ ਰਿਹਾ ਸੀ ਤਾਂ ਮਸ਼ੀਨ 'ਚ ਅਚਨਚੇਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਲੱਖੋਵਾਲ ਪਾਣੀਆਂ ਦੇ ਮੁੱਦੇ 'ਤੇ ਸੰਘਰਸ਼ ਤੇਜ਼ ਕਰੇਗੀ-ਝੰਡੂਕਾ

ਬੋਹਾ, 17 ਅਗਸਤ (ਰਮੇਸ਼ ਤਾਂਗੜੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਬੋਹਾ ਦੀ ਮੀਟਿੰਗ ਬਲਾਕ ਪ੍ਰਧਾਨ ਜਸਕਰਨ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਪ੍ਰਸ਼ੋਤਮ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ...

ਪੂਰੀ ਖ਼ਬਰ »

ਮਾਨਸਾ ਖ਼ੁਰਦ ਵਾਸੀ ਸੁਸਰੀ ਨੇ ਸਤਾਏ

ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਸ਼ਹਿਰ ਦੀ ਕੁੱਖ 'ਚ ਵਸੇ ਪਿੰਡ ਮਾਨਸਾ ਖ਼ੁਰਦ ਦੇ ਵਾਸੀ ਸੁਸਰੀ ਨੇ ਵਾਹਵਾ ਸਤਾ ਰੱਖੇ ਹਨ | ਸੁਸਰੀ ਦਾ ਕਾਰਨ ਪਿੰਡ ਦੇ ਨਜ਼ਦੀਕ ਬਣੇ ਐਫ.ਸੀ.ਆਈ. ਦੇ ਗੋਦਾਮ ਹਨ | ਇਨ੍ਹਾਂ ਗੁਦਾਮਾਂ 'ਚ ਇਸ ਵੇਲੇ ਚਾਵਲਾਂ ਦੇ ਭਰੇ ਹੋਏ ...

ਪੂਰੀ ਖ਼ਬਰ »

ਅੰਡਰ- 25 ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ

ਬਠਿੰਡਾ, 17 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਖੇਡ ਵਿਭਾਗ ਵਲੋਂ ਤੀਜੇ ਪੜਾਅ ਤਹਿਤ ਅੰਡਰ-25 ਸਾਲ ਉਮਰ ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ (ਲੜਕੇ-ਲੜਕੀਆਂ) ਦਾ ਆਗਾਜ਼ ਕੀਤਾ ਗਿਆ, ਜਿਨ੍ਹਾਂ ਦੀ ਸ਼ੁਰੂਆਤ ਅੱਜ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ...

ਪੂਰੀ ਖ਼ਬਰ »

ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਵਾਰਡ ਦੀ ਸਫ਼ਾਈ ਕਰਵਾਈ

ਬੁਢਲਾਡਾ, 17 ਅਗਸਤ (ਰਾਹੀ)-ਸ਼ਹਿਰ ਦੇ ਵਾਰਡ ਨੰਬਰ 3 ਵਿਖੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਮੱਛਰ ਆਦਿ ਫੈਲਣ ਤੋਂ ਰੋਕਣ ਲਈ ਵਾਰਡ ਦੀ ਸਫ਼ਾਈ ਕਰਵਾਈ ਗਈ | ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੌਾਸਲਰ ਦਿਲਰਾਜ ਸਿੰਘ ਰਾਜੂ ਨੇ ਕਿਹਾ ਕਿ ਵਾਰਡ ਨੂੰ ਪੂਰੀ ...

ਪੂਰੀ ਖ਼ਬਰ »

ਜੇਤੂ ਖਿਡਾਰਨ ਦਾ ਸਨਮਾਨ

ਬਰੇਟਾ, 17 ਅਗਸਤ (ਰਵਿੰਦਰ ਕੌਰ ਮੰਡੇਰ)-ਦਿੱਲੀ ਵਿਖੇ ਕਰਵਾਈਆਂ ਗਈਆਂ ਨੈਸ਼ਨਲ ਅਰਬਨ ਫੈਡਰੇਸ਼ਨ ਆਫ਼ ਇੰਡੀਆ ਵਲੋਂ ਗੇਮਜ਼ 2019 'ਚ ਪਿੰਡ ਮੰਡੇਰ ਦੀ ਖਿਡਾਰਨ ਹਰਪ੍ਰੀਤ ਕੌਰ ਜੋ ਕਿ ਸੂਬੇਦਾਰ ਡਿਫੈਂਸ ਅਕੈਡਮੀ ਬਹਾਦਰਪੁਰ ਵਿਖੇ ਕੋਚਿੰਗ ਲੈ ਰਹੀ ਹੈ, ਨੇ 1500 ਮੀਟਰ ਦੌੜ 'ਚ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਮਸ਼ਾਲ ਮਾਰਚ ਕੱਢਿਆ

ਸਰਦੂਲਗੜ੍ਹ, 17 ਅਗਸਤ (ਪ. ਪ.)-ਨਸ਼ੇ ਿਖ਼ਲਾਫ਼ ਜੁੜੇ ਸਥਾਨਕ ਸ਼ਹਿਰ ਦੇ ਨੌਜਵਾਨਾਂ ਵਲੋਂ ਸਰਦੂਲਗੜ੍ਹ ਦੇ ਬਾਜ਼ਾਰਾਂ 'ਚ ਮਸ਼ਾਲ ਮਾਰਚ ਕੱਢਿਆ ਗਿਆ | ਨੌਜਵਾਨਾਂ ਨੇ ਹੱਥਾਂ 'ਚ ਮੋਮਬੱਤੀਆਂ ਤੇ ਮਸ਼ਾਲਾਂ ਫੜ ਕੇ ਨਸ਼ਾ ਖੋਰੀ ਦੇ ਲਗਾਤਾਰ ਵਧ ਰਹੇ ਰੁਝਾਨ ਪ੍ਰਤੀ ਸਰਕਾਰ ...

ਪੂਰੀ ਖ਼ਬਰ »

ਦੂੁਰ ਦੁਰਾਡੇ ਤੋਂ ਪੀਣ ਲਈ ਪਾਣੀ ਢੋਂਦੇ ਨੇ ਸੰੁਦਰ ਬਸਤੀ ਦੇ ਬਸ਼ਿੰਦੇ

ਬੋਹਾ, 17 ਅਗਸਤ (ਰਮੇਸ਼ ਤਾਂਗੜੀ)-ਇਥੇ ਰਤੀਆ ਸੜਕ 'ਤੇ ਵਸੀ ਨਾਥ ਜੋਗੀਆਂ ਦੀ ਬਸਤੀ (ਸੁੰਦਰ ਨਗਰ) 'ਚ ਪੀਣ ਦਾ ਪਾਣੀ ਨਾ ਹੋਣ ਕਰ ਕੇ ਲੋਕਾਂ ਨੂੰ ਦੂਰ ਦਰਾਡੇ ਤੋਂ ਪਾਣੀ ਢੋਣਾ ਪੈਂਦਾ ਹੈ | ਨਗਰ ਪੰਚਾਇਤ ਬੋਹਾ ਦੀ ਹੱਦ 'ਚ ਆਉਂਦੀ ਇਸ ਬਸਤੀ 'ਚ ਅਜੇ ਜਲ ਘਰ ਤੇ ਸੈਨੀਟੇਸ਼ਨ ...

ਪੂਰੀ ਖ਼ਬਰ »

ਫਫੜੇ ਭਾਈਕੇ ਕਾਲਜ ਵਿਖੇ ਹਰਪ੍ਰੀਤ ਕੌਰ ਮਿਸ ਤੀਜ ਚੁਣੀ

ਮਾਨਸਾ, 17 ਅਗਸਤ (ਧਾਲੀਵਾਲ)-ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਬੀਤੇ ਕੱਲ੍ਹ ਸਾਵਣ ਮਹੀਨੇ ਦੇ ਅੰਤਿਮ ਦਿਨ ਸੱਭਿਆਚਾਰਕ ਪ੍ਰੋਗਰਾਮ ਤੀਆਂ ਤੀਜ ਦੀਆਂ ਕਰਵਾਈਆਂ ਗਈਆਂ | ਵਿਦਿਆਰਥਣਾਂ ਵਲੋਂ ਲੋਕ ਗੀਤ, ਕਵਿਤਾ, ਲੰਬੀ ਹੇਕ ਅਤੇ ਗਿੱਧੇ ਦੀ ...

ਪੂਰੀ ਖ਼ਬਰ »

ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

ਭੀਖੀ, 17 ਅਗਸਤ (ਪ.ਪ.)-ਬੀਤੀ ਰਾਤ ਭੀਖੀ ਤੇ ਆਸ ਪਾਸ ਦੇ ਪਿੰਡਾਂ ਵਿਚ ਪਏ ਭਰਵੇਂ ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ | ਦਿਨ ਸਮੇਂ ਵੀ ਅੱਜ ਬੱਦਲਵਾਈ ਛਾਈ ਰਹੀ ਅਤੇ ਠੰਡੀ ਹਵਾ ਚੱਲਦੀ ਰਹੀ | ਕਿਸਾਨਾਂ ਦਾ ...

ਪੂਰੀ ਖ਼ਬਰ »

ਬਿਜਲੀ ਚੋਰੀ ਦੇ 8 ਕੇਸ ਫੜੇ

ਬਰੇਟਾ, 17 ਅਗਸਤ Ð(ਪ.ਪ.)- ਪਾਵਰਕਾਮ ਦੀ ਟੀਮ ਵਲੋਂ ਭਾਵਾ, ਕੁਲਰੀਆਂ, ਧਰਮਪੁਰਾ ਵਿਖੇ ਬਿਜਲੀ ਦੀ ਚੋਰੀ ਨੂੰ ਰੋਕਣ ਸਬੰਧੀ ਚੈਕਿੰਗ ਕੀਤੀ ਗਈ | ਉਪ ਮੰਡਲ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਐਕਸੀਅਨ ਉੱਤਮ ਬਾਂਸਲ ਦੀ ਅਗਵਾਈ 'ਚ 8 ਕੇਸ ਬਿਜਲੀ ਦੀ ਚੋਰੀ ਨਾਲ ਸਬੰਧਤ ਫੜੇ ...

ਪੂਰੀ ਖ਼ਬਰ »

ਪਿੰਡ ਇਕਾਈਆਂ ਦੀ ਚੋਣ ਕੀਤੀ

ਮਾਨਸਾ, 17 ਅਗਸਤ (ਵਿ.ਪ੍ਰਤੀ. )-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਅਗਵਾਈ 'ਚ ਪਿੰਡ ਮਲਕਪੁਰ ਇਕਾਈ ਦੀ ਚੋਣ 'ਚ ਪ੍ਰਧਾਨ ਗੁਰਪ੍ਰੀਤ ਸਿੰਘ, ਭੂਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਹੈਪੀ, ਖਨਾਜਚੀ ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਏ.ਟੀ.ਐਮ. ਲਗਾਉਣ ਦੀ ਮੰਗ

ਸਰਦੂਲਗੜ੍ਹ, 17 ਅਗਸਤ (ਪ. ਪ.)-ਸਥਾਨਕ ਸ਼ਹਿਰ ਦੇ ਬੱਸ ਅੱਡੇ 'ਤੇ ਏ.ਟੀ.ਐਮ. ਦਾ ਪ੍ਰਬੰਧ ਨਾ ਹੋਣ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਬੱਸਾਂ 'ਤੇ ਚੜ੍ਹਦੀਆਂ ਉੱਤਰਦੀਆਂ ਸਵਾਰੀਆਂ ਨੂੰ ਵੇਲੇ ਕੁਵੇਲੇ ਪੈਸਿਆਂ ਦੀ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ

ਝੁਨੀਰ, 17 ਅਗਸਤ (ਨਿ. ਪ. ਪ.)-ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਐਨ.ਐਸ.ਐਸ. ਯੂਨਿਟ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ ਗਈ | ਪਿ੍ੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਵਾਤਾਵਰਨ ਦਿਨੋ ਦਿਨ ਦੂਸ਼ਿਤ ਹੋ ਰਿਹਾ ਹੈ | ਇਸ ...

ਪੂਰੀ ਖ਼ਬਰ »

ਮੁਰੱਬਾਬੰਦੀ ਅਨੁਸਾਰ ਸਾਂਝੇ ਰਸਤੇ ਛੱਡਣ ਵਾਲੀ ਪਿੰਡ ਭਾਦੜਾ ਦੀ ਪੰਚਾਇਤ ਦਾ ਸਨਮਾਨ

ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)-ਪਿੰਡ ਦੀ ਮੁਰੱਬਾਬੰਦੀ ਅਨੁਸਾਰ ਸਾਰੇ ਸਾਂਝੇ ਰਸਤੇ ਛੱਡਣ ਅਤੇ ਪੱਕੇ ਮੀਲ ਪੱਥਰ ਲਗਵਾਉਣ ਤੋਂ ਇਲਾਵਾ ਸਮਾਜਿਕ ਫ਼ਜ਼ੂਲ ਖ਼ਰਚੇ ਤੇ ਨਸ਼ਿਆਂ ਸਬੰਧੀ ਸਮੂਹ ਪਿੰਡ ਵਾਸੀਆਂ ਦੀ ਰਾਏਸ਼ੁਮਾਰੀ ਕਰਵਾਉਣ ਜਿਹੇ ਨਵੇਕਲੇ ਕਦਮ ...

ਪੂਰੀ ਖ਼ਬਰ »

ਜ਼ਖ਼ਮੀ ਨਾਲ ਰੂ-ਬਰੂ ਅੱਜ

ਭੀਖੀ,ਠ 17 ਅਗਸਤ (ਪ.ਪ.)-ਸਥਾਨਕ ਨਵਯੁਗ ਸਾਹਿਤ ਕਲਾ ਮੰਚ ਵਲੋਂ ਸ਼ਾਇਰ ਕਰਮ ਸਿੰਘ ਜ਼ਖ਼ਮੀ ਨਾਲ ਰੂ-ਬ-ਰੂ 18 ਅਗਸਤ ਨੂੰ ਸਵੇਰੇ 9.30 ਵਜੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਭੀਖੀ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਨੇ ਦਿੱਤੀ | ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 31 ਤੱਕ ਲਗਾਏ ਜਾਣਗੇ 550 ਬੂਟੇ

ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)-ਸਥਾਨਕ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸਾਂਝੀਆਂ ਥਾਵਾਂ 'ਤੇ 31 ਅਗਸਤ ਤੱਕ 550 ਬੂਟੇ ਲਗਾਏ ਜਾਣਗੇ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ...

ਪੂਰੀ ਖ਼ਬਰ »

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦੀ ਇਕੱਤਰਤਾ ਹੋਈ

ਮਾਨਸਾ, 17 ਅਗਸਤ (ਵਿ.ਪ੍ਰਤੀ.)-ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀ ਇਕੱਤਰਤਾ ਇਥੇ ਗਮਦੂਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਲੋਕ ਸਭਾ ਚੋਣਾਂ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਹੋਰਾਂ ਵਲੋਂ ਵਾਅਦਾ ਕੀਤਾ ਗਿਆ ਸੀ ...

ਪੂਰੀ ਖ਼ਬਰ »

ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਅਲੂਮਨੀ ਐਸੋਸੀਏਸ਼ਨ ਲੁਧਿਆਣਾ ਚੈਪਟਰ ਦੀ ਸ਼ੁਰੂਆਤ

ਬਠਿੰਡਾ, 17 ਅਗਸਤ (ਸਟਾਫ਼ ਰਿਪੋਰਟਰ)-ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ (ਜੀ.ਜੈਡ.ਐਸ.ਸੀ.ਸੀ.ਈ.ਟੀ.) ਬਠਿੰਡਾ ਐਲੂਮਨੀ ਐਸੋਸੀਏਸ਼ਨ ਦੇ ਲੁਧਿਆਣਾ ਚੈਪਟਰ ਦੀ ਸ਼ਾਨਦਾਰ ਸ਼ੁਰੂਆਤ ਨਾਮਵਰ ਇੰਜੀਨੀਅਰਾਂ ਦੀ ਹਾਜ਼ਰੀ 'ਚ ਲੁਧਿਆਣਾ ...

ਪੂਰੀ ਖ਼ਬਰ »

ਅੰਡਰ- 25 ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ

ਬਠਿੰਡਾ, 17 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਖੇਡ ਵਿਭਾਗ ਵਲੋਂ ਤੀਜੇ ਪੜਾਅ ਤਹਿਤ ਅੰਡਰ-25 ਸਾਲ ਉਮਰ ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ (ਲੜਕੇ-ਲੜਕੀਆਂ) ਦਾ ਆਗਾਜ਼ ਕੀਤਾ ਗਿਆ, ਜਿਨ੍ਹਾਂ ਦੀ ਸ਼ੁਰੂਆਤ ਅੱਜ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ...

ਪੂਰੀ ਖ਼ਬਰ »

ਭਾਜਪਾ ਦੀਆਂ ਚੋਣਾਂ ਲਈ ਅਰਚਨਾ ਦੱਤ ਇੰਚਾਰਜ ਤੇ ਗੁਰਜੀਤ ਮਾਨ ਸਹਾਇਕ ਇੰਚਾਰਜ ਨਿਯੁਕਤ

ਬਠਿੰਡਾ, 17 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਵਲੋਂ ਆਗਾਮੀ ਹੋਣ ਵਾਲੀਆਂ ਭਾਜਪਾ ਦੇ ਮੰਡਲ ਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੋਣਾਂ ਲਈ ਸੂਬਾ ਮੀਤ ਪ੍ਰਧਾਨ ਅਰਚਨਾ ਦੱਤ ਨੂੰ ਜ਼ਿਲ੍ਹਾ ਬਠਿੰਡਾ ਭਾਜਪਾ ਦਾ ਇੰਚਾਰਜ ਤੇ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ ਪੰਜਾਬ ਸਰਕਾਰ-ਬੋਦੀ ਵਾਲਾ

ਲਹਿਰਾ ਮੁਹੱਬਤ, 17 ਅਗਸਤ (ਭੀਮ ਸੈਨ ਹਦਵਾਰੀਆ)-ਇੰਪਲਾਈਜ਼ ਫੈਡਰੇਸ਼ਨ ਪੀ. ਐਸ. ਈ. ਬੀ. ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ (ਸੂਬਾ ਮੀਤ ਪ੍ਰਧਾਨ) ਨੇ ਪੈ੍ਰੱਸ ਨੂੰ ਜਾਰੀ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ...

ਪੂਰੀ ਖ਼ਬਰ »

ਗੁਰੂ ਕਾਸ਼ੀ ਕਾਲਜ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਵਿਸ਼ੇਸ਼ ਲੈਕਚਰ

ਤਲਵੰਡੀ ਸਾਬੋ, 17 ਅਗਸਤ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਵਿਚ ਕਾਲਜ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਸੇਵਾਮੁਕਤ ਇੰਸਪੈਕਟਰ ਸੜਕਾਂ 'ਤੇ ਪਏ ਖੱਡਿਆਂ ਨੂੰ ਪੂਰ ਕੇ ਨਿਗਮ ਤੇ ਪ੍ਰਸ਼ਾਸਨ ਨੂੰ ਦੇ ਰਿਹੈ ਸਬਕ

ਬਠਿੰਡਾ, 17 ਅਗਸਤ (ਪੱਤਰ ਪ੍ਰੇਰਕ)-ਬਠਿੰਡਾ 'ਚ ਇਨ੍ਹੀਂ ਦਿਨੀਂ ਸੜਕਾਂ 'ਤੇ ਪਏ ਖੱਡਿਆਂ ਕਾਰਨ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਇਨ੍ਹਾਂ 'ਚ ਵੱਜ ਕੇ ਲੋਕ ਆਪਣੀਆਂ ਹੱਡੀਆਂ ਤੁੜਵਾ ਰਹੇ ਹਨ | ਪਰ ਇਸ ਸਬੰਧੀ ਜ਼ਿੰਮੇਵਾਰ ਅਧਿਕਾਰੀ ਆਪਣੀਆਂ ਅੱਖਾਂ ਬੰਦ ਕਰੀ ਬੈਠੇ ...

ਪੂਰੀ ਖ਼ਬਰ »

ਤੀਆਂ ਤੀਜ ਦੀਆਂ 'ਚ ਸੁਖਜੀਤ ਕੌਰ ਸਿਰ ਸਜਿਆ ਮਿਸਿਜ਼ ਤੀਜ ਦਾ ਤਾਜ

ਬਠਿੰਡਾ, 17 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਬਾਹੀਆ ਫੋਰਟ ਵਿਖੇ ਔਰਤਾਂ ਲਈ ਤਿਉਹਾਰ ਦੇ ਤਿਉਹਾਰ ਸਬੰਧੀ 'ਤੀਆਂ ਤੀਜ ਦੀਆਂ' ਦਾ ਪ੍ਰੋਗਰਾਮ ਕਰਵਾਇਆ ਗਿਆ¢ ਮੁੱਖ ਪ੍ਰਬੰਧਕ ਅਮਰਦੀਪ ਸਿੰਘ ਬਾਹੀਆ ਤੇ ਸਤਪਾਲ ਕੌਰ ਬਾਹੀਆ ਦੀ ਦੇਖ-ਰੇਖ ਵਿਚ ਉਲੀਕੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX