ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡੀ.ਸੀ. ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸਤਲੁਜ ਦਰਿਆ ਦੇ ਤਾਜੋਵਾਲ-ਮੰਢਾਲਾ ਬੰਨ੍ਹ ਦਾ ਦੌਰਾ

ਨਵਾਂਸ਼ਹਿਰ/ਉਸਮਾਨਪੁਰ, 18 ਅਗਸਤ (ਗੁਰਬਖਸ਼ ਸਿੰਘ ਮਹੇ/ਸੰਦੀਪ ਮਝੂਰ)-ਦਰਿਆ ਸਤਲੁਜ 'ਚ ਪਾਣੀ ਦੇ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ ਆਉਂਦੇ ਪਿੰਡਾਾ ਦੇ ਜਾਨ-ਮਾਲ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਐਸ.ਡੀ.ਐਮ. ਨਵਾਾਸ਼ਹਿਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਾ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਜੋ ਕਿ ਖ਼ੁਦ ਐਸ.ਐਸ.ਪੀ. ਅਲਕਾ ਮੀਨਾ ਨੂੰ ਨਾਲ ਲੈ ਕੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਮੰਢਾਲਾ ਪੁੱਜੇ ਸਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ | ਇਸੇ ਲਈ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਾ ਜਿੱਥੇ ਜਲੰਧਰ ਤੋਂ ਫ਼ੌਜ ਨੂੰ ਸੱਦ ਲਿਆ ਗਿਆ ਹੈ, ਉੱਥੇ ਜ਼ਿਲ੍ਹੇ ਦੇ ਸਿਵਲ, ਪੁਲਿਸ, ਮਾਲ, ਪੰਚਾਇਤ, ਡਰੇਨੇਜ, ਖ਼ੁਰਾਕ ਤੇ ਸਪਲਾਈ, ਪਸ਼ੂ ਪਾਲਨ, ਸਿਹਤ ਵਿਭਾਗ ਅਤੇ ਹੋਰਨਾਂ ਮਹਿਕਮਿਆਂ ਨੂੰ ਖ਼ਬਰਦਾਰ ਕਰਦਿਆਂ ਕਿਸੇ ਵੀ ਤਰ੍ਹਾਾ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਸਬ ਡਵੀਜ਼ਨ ਦੇ ਦਰਿਆ ਦੀ ਮਾਰ ਹੇਠ ਆਉਂਦੇ 41 ਪਿੰਡਾਂ 'ਚ ਪੰਦਰਾਵਲ, ਨੰਗਲ ਜੱਟਾਂ, ਬੁਰਜ ਟਹਿਲ ਦਾਸ, ਫਾਂਬੜਾ, ਬੇਗੋਵਾਲ, ਖੜਕੂਵਾਲ, ਜੁਲਾਹ ਮਾਜਰਾ, ਤਾਜਪੁਰ, ਖ਼ੋਜਾ, ਮਿਰਜ਼ਾਪੁਰ, ਤਲਵੰਡੀ ਸਿੱਬੂ, ਦਰਿਆਪੁਰ, ਬੈਰਸਾਲ, ਲਾਲੇਵਾਲ, ਮਹੱਦੀਪੁਰ ਕਲਾਂ, ਮਹੱਦੀਪੁਰ ਖ਼ੁਰਦ, ਮੰਢਾਲਾ, ਮਹਿੰਦੀਪੁਰ, ਸੈਦਪੁਰ ਕਲਾਂ/ਸੈਦਪੁਰ ਖ਼ੁਰਦ, ਨਿਆਮਤਪੁਰ, ਸ਼ੇਖ਼ਾ ਮਜਾਰਾ, ਗੜ੍ਹੀ ਫ਼ਤਿਹ ਖਾਂ, ਉਧੋਵਾਲ, ਰਤਨਾਣਾ, ਠਠਿਆਲਾ, ਹੁਸੈਨਪੁਰ, ਸੁਲਤਾਨਪੁਰ, ਨੀਲੋਵਾਲ, ਦਿਲਾਵਰਪੁਰ, ਬਹਿਲੂਰ ਕਲਾਂ, ਨੰਗਲ ਛਾਂਗਾ, ਫੂਲ ਮਕੌੜੀ, ਚਕਲੀ ਸੁਜਾਇਤ, ਸਬੱਲਪੁਰ, ਤਾਜੋਵਾਲ, ਆਲੋਵਾਲ, ਧੈਂਗੜਪੁਰ, ਮਲਕਪੁਰ, ਝੂੰਗੀਆਂ, ਬਹਿਲੂਰ ਖ਼ੁਰਦ, ਚੱਕ ਇਲਾਹੀ ਬਖ਼ਸ਼ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਖਿਆ ਅਫ਼ਸਰ ਨੂੰ ਨੇੜਲੇ ਸੁਰੱਖਿਅਤ ਇਲਾਕਿਆਂ ਦੇ ਸਕੂਲਾਂ ਨੂੰ ਖੋਲ੍ਹਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ 'ਚ ਇਨ੍ਹਾਂ ਸਕੂਲਾਂ ਨੂੰ ਰਾਹਤ ਕੈਂਪਾਂ ਵਜੋਂ ਵਰਤਿਆ ਜਾ ਸਕੇ | ਡਿਪਟੀ ਕਮਿਸ਼ਨਰ ਅਨੁਸਾਰ ਦੁਪਹਿਰ ਤੱਕ ਰੋਪੜ ਹੈੱਡ ਵਰਕਸ ਤੋਂ 2.23 ਲੱਖ ਕਿਊਸਿਕ ਪਾਣੀ ਛੱਡੇ ਜਾਣ ਦੀ ਸੂਚਨਾ ਹੈ, ਜਿਸ ਦਾ ਸਿੱਧਾ ਪ੍ਰਭਾਵ ਦਰਿਆ 'ਚ ਪਾਣੀ ਦੇ ਪੱਧਰ 'ਤੇ ਪੈਣਾ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਰੋਪੜ ਹੈੱਡ ਵਰਕਸ ਤੋਂ ਪਾਣੀ ਨਵਾਾਸ਼ਹਿਰ ਤੱਕ ਪੁੱਜਣ 'ਚ 6 ਤੋਂ 8 ਘੰਟੇ ਲੱਗਣਗੇ ਪਰ ਪ੍ਰਸ਼ਾਸਨ ਇਸ ਸਮੇਂ ਨੂੰ ਆਮ ਲੋਕਾਂ ਦੀ ਸੁਰੱਖਿਆ ਲਈ ਵਰਤ ਰਿਹਾ ਹੈ ਅਤੇ ਸਮੂਹ ਪਿੰਡਾਂ 'ਚ ਲੋਕਾਂ ਨੂੰ ਦਰਿਆ ਨੇੜਲਾ ਇਲਾਕਾ ਛੱਡ ਕੇ ਆਪਣੇ ਪਸ਼ੂ ਤੇ ਲੋੜੀਂਦਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਆਖ ਦਿੱਤਾ ਗਿਆ ਹੈ | ਉੁਨ੍ਹਾਂ ਦੱਸਿਆ ਕਿ ਬਲਾਚੌਰ ਸਬ-ਡਵੀਜ਼ਨ ਦੇ 26 ਪਿੰਡ ਦਰਿਆ ਸਤਲੁਜ ਦੀ ਮਾਰ 'ਚ ਆਉਂਦੇ ਹਨ ਅਤੇ ਉੱਥੇ ਵੀ ਐਸ.ਡੀ.ਐਮ. ਬਲਾਚੌਰ ਨੂੰ ਪੂਰਾ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ | ਬਲਾਚੌਰ ਸਬ ਡਵੀਜ਼ਨ ਦੇ ਇਨ੍ਹਾਂ ਪਿੰਡਾਂ 'ਚ ਅਰਾਜ਼ੀ ਦਰਿਆ ਬਰਾਮਦ ਰੈਲ, ਅਰਾਜ਼ੀ ਦਰਿਆ ਬਰਾਮਦ ਬੇਲਾ ਤਾਜੋਵਾਲ, ਬੇਲਾ ਤਾਜੋਵਾਲ, ਐਮਾ, ਚਾਹਲ, ਕੁਹਾਰ, ਭੇਡੀਆ, ਘੁੜਕਾਂ, ਹਸਨਪੁਰ ਕਲਾਂ, ਹਸਨਪੁਰ ਖ਼ੁਰਦ, ਮੰਡੇਰ, ਦੁਭਾਲੀ, ਅਰਾਜ਼ੀ ਦਰਿਆ ਬਰਾਮਦ ਪਰਾਗਪੁਰ, ਪਰਾਗਪੁਰ, ਮੁਬਾਰਕਪੁਰ, ਸਾਰੰਗਪੁਰ ਪੰਜ ਪੇਡਾ, ਹੇਡੋਂ, ਭਾਈਪੁਰ, ਠਠਿਆਲਾ ਬੇਟ, ਡੁਗਰੀ, ਨਾਨੋਵਾਲ, ਔਲੀਆਪੁਰ, ਖ਼ੋਜਾ ਬੇਟ, ਨਿਆਣਾ, ਬੰਗਾ ਬੇਟ ਸ਼ਾਮਲ ਹਨ | ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿਚ ਫ਼ੌਜ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਬੁਲਾ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਬਲਾਚੌਰ ਅਤੇ ਨਵਾਂਸ਼ਹਿਰ ਵਿਖੇ ਠਹਿਰਾਇਆ ਜਾਵੇਗਾ | ਡਿਪਟੀ ਕਮਿਸ਼ਨਰ ਨਾਲ ਮੌਜੂਦ ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਦਰਿਆ ਨਾਲ ਲਗਦੇ ਥਾਣਿਆਂ ਦੇ ਐਸ.ਐਚ.ਓਜ਼. ਨੂੰ ਧੁੱਸੀ ਬੰਨ੍ਹ 'ਤੇ ਨਿਰੰਤਰ ਨਿਗਰਾਨੀ ਦੇ ਆਦੇਸ਼ ਦਿੱਤੇ ਗਏ ਹਨ | ਇਸ ਤੋਂ ਇਲਾਵਾ ਐਸ.ਪੀ. (ਐਚ) ਹਰੀਸ਼ ਦਿਆਮਾ ਨੂੰ ਆਰਮੀ ਤੇ ਐਨ.ਡੀ.ਆਰ.ਐਫ਼. ਨਾਲ ਤਾਲਮੇਲ ਦੀ ਜ਼ਿੰਮੇਵਾਰੀ ਸੌਾਪੀ ਗਈ ਹੈ ਸ੍ਰੀ ਬਬਲਾਨੀ ਅਨੁਸਾਰ ਗੋਤਾ ਖੋਰਾਂ, ਕਿਸ਼ਤੀਆਂ, ਟੈਂਟ, ਪਸ਼ੂਆਂ ਲਈ ਚਾਰੇ, ਮੈਡੀਕਲ ਟੀਮਾਂ, ਵੈਟਰਨਰੀ ਟੀਮਾਂ, ਰਾਹਤ ਕੈਂਪਾਂ ਲਈ ਰਾਸ਼ਨ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪ੍ਰਸ਼ਾਸਨ ਆਪਣੇ ਵਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗਾ | ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਦਰਿਆ ਸਤਲੁਜ ਨੇੜਲੇ ਪਿੰਡਾਂ 'ਚੋਂ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕਰਦਿਆਂ ਕਿਸੇ ਵੀ ਹੰਗਾਮੀ ਹਾਲਤ ਦੀ ਸੂਰਤ 'ਚ ਨਵਾਂਸ਼ਹਿਰ ਵਿਖੇ ਬਣਾਏ 24 ਘੰਟੇ ਚੱਲਣ ਵਾਲੇ ਹੜ੍ਹ ਕੰਟਰੋਲ ਰੂਮ 01823-505824, 01823-222426, 01823-220016 ਅਤੇ ਬਲਾਚੌਰ ਵਿਖੇ 01885-220075 'ਤੇ ਸੰਪਰਕ ਕਰਨ |
ਭਾਰੀ ਮੀਂਹ ਨੇ ਲਿਆਂਦੇ ਨਵਾਂਸ਼ਹਿਰ ਦੇ ਕਈ ਪਿੰਡਾਂ 'ਚ ਹੜ੍ਹਾਂ ਵਾਲੇ ਹਲਾਤ
ਨਵਾਂਸ਼ਹਿਰ, (ਹਰਵਿੰਦਰ ਸਿੰਘ)-ਬੀਤੇ ਕੱਲ੍ਹ ਦੁਪਹਿਰ ਤੋਂ ਸ਼ੁਰੂ ਹੋਇਆ ਤੇਜ ਮੀਂਹ ਲੋਕਾਂ ਲਈ ਮੁਸੀਬਤ ਬਣ ਗਿਆ ਤੇ ਨਵਾਂਸ਼ਹਿਰ ਦੇ ਨਾਲ ਲਗਦੇ ਕਈ ਪਿੰਡਾਂ ਵਿਚ ਹੜ੍ਹਾਂ ਵਰਗੇ ਹਲਾਤ ਪੈਦਾ ਹੋ ਗਏ | ਸੜਕਾਂ ਤੇ ਮੀਂਹ ਦਾ ਪਾਣੀ ਤਿੰਨ ਚਾਰ ਫੁੱਟ ਤੱਕ ਦਰਿਆਵਾਂ ਵਾਂਗ ਤੇਜ ਵਹਾਅ 'ਚ ਵਹਿੰਦਾ ਰਿਹਾ | ਕਈ ਪਿੰਡਾਂ ਵਿਚ ਪਾਣੀ ਬਿਜਲੀ ਦੇ ਲੱਗੇ ਮੀਟਰ ਬਕਸਿਆਂ ਤੱਕ ਪਹੁੰਚਣ ਕਾਰਨ ਪਾਵਰਕਾਮ ਵਿਭਾਗ ਵਲੋਂ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ | ਭਾਰੀ ਪੈ ਰਹੀ ਮੀਂਹ ਕਾਰਨ ਨਵਾਂਸ਼ਹਿਰ ਨਾਲ ਲੱਗਦੇ ਪਿੰਡ ਮਹਿੰਦੀਪੁਰ, ਅਲਾਚੌਰ, ਕੱਲਰਾਂ ਮੁਹੱਲਾ, ਚੂਹੜਪੁਰ, ਕੁਲਾਮ, ਬਰਨਾਲਾ, ਸਿੰਬਲੀ, ਅਲੀਪੁਰ, ਬਰਨਾਲਾ ਕਲਾਂ, ਸਾਉਨਾ, ਆਦਿ ਪਿੰਡਾਂ ਵਿਚ ਬਹੁਤ ਸਾਰੇ ਘਰਾਂ ਵਿਚ ਮੀਂਹ ਦਾ ਪਾਣੀ ਵੜ ਗਿਆ ਅਤੇ ਲੋਕ ਆਪਣੇ ਘਰਾਂ 'ਚ ਪਿਆ ਸਮਾਨ ਸੰਭਾਲਣ ਲੱਗ ਪਏ | ਕੁਝ ਪਿੰਡਾਂ 'ਚ ਪਾਣੀ ਦੀ ਆਮਦ ਜ਼ਿਆਦਾ ਹੋਣ ਕਾਰਨ ਬਿਜਲੀ ਸਪਲਾਈ ਬੰਦ ਵੀ ਕਰਨੀ ਪਈ | ਉਕਤ ਪਿੰਡਾਂ ਦੇ ਲੋਕਾਂ ਨੇ ਨਵੇਂ ਬਣ ਰਹੇ ਬਾਈਪਾਸ 'ਤੇ ਆ ਕੇ ਪਾਣੀ ਦੀ ਨਿਕਾਸੀ ਲਈ ਰਖੇ ਪਾਈਪਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਪਰ ਸ਼ਿਵਾਲਿਕ ਦੀਆਂ ਪਹਾੜੀਆਂ ਤੇ 20 ਤੋਂ 25 ਪਿੰਡਾਂ ਦਾ ਮੀਂਹ ਦਾ ਪਾਣੀ ਆਉਣ ਤੇ ਪਾਣੀ ਦੀ ਆਮਦ ਵਧਦੀ ਹੀ ਰਹੀ | ਇਸ ਮੌਕੇ ਵੱਖ-ਵੱਖ ਪਿੰਡਾ ਤੋਂ ਆਏ ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ, ਪਰਮਿੰਦਰ ਸਿੰਘ, ਸਾਧੂ ਸਿੰਘ, ਰਾਮ ਲੁਭਾਇਆ, ਫੰੁਮਣ ਸਿੰਘ ਰੋੜੀ, ਸਿੰਬਲੀ ਦੇ ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਅਜੈਬ ਸਿੰਘ ਕੁਲਾਮ, ਸਰਿੰਦਰ ਸਿੰਘ ਦੁਰਗਾਪੁਰ, ਕੁਲਵਿੰਦਰ ਸਿੰਘ ਚੂਹੜਪੁਰ, ਹਰਬਿਲਾਸ, ਬਿੱਲਾ ਪੰਚ ਆਦਿ ਨੇ ਕਿਹਾ ਕਿ ਹਾਈਵੇ ਬਣਾਉਣ ਵਾਲੀ ਕੰਪਨੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਵੀ ਸਮੇਂ-ਸਮੇਂ ਉਕਤ ਪਿੰਡਾਂ ਦੇ ਪਾਣੀ ਦੀ ਨਿਕਾਸੀ ਕਰਨ ਲਈ ਮੰਗ ਪੱਤਰ ਦਿੱਤੇ ਜਾ ਚੁਕੇ ਹਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਮੀਂਹ ਦੇ ਪਾਣੀ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਮੀਂਹ ਦਾ ਪਾਣੀ ਚੌਵੀ ਘੰਟੇ ਤੋਂ ਜ਼ਿਆਦਾ ਸਮਾਂ ਫ਼ਸਲਾਂ 'ਚ ਖੜਾ ਰਿਹਾ ਤਾਂ ਚਰੀ ਅਤੇ ਮੱਕੀ ਦੀ ਫ਼ਸਲ ਤਬਾਹ ਹੋ ਜਾਵੇਗੀ ਅਤੇ ਝੋਨੇ ਨੂੰ ਵੀ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਕਤ ਪਿੰਡਾਂ ਦੀ ਸਮੱਸਿਆ ਵੱਲ ਧਿਆਨ ਦੇਵੇ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ | ਉਧਰ ਦੂਸਰੇ ਪਾਸੇ ਨਵਾਂਸ਼ਹਿਰ ਗੜ੍ਹਸ਼ੰਕਰ ਰੋਡ 'ਤੇ ਬਾਈਪਾਸ ਦੇ ਨਾਲ ਵਿਸ਼ਾਲ ਮੈਗਾਮਾਰਟ ਦੀ ਇਮਾਰਤ ਵੀ ਮੀਂਹ ਦੇ ਪਾਣੀ ਨੂੰ ਨਿਕਲਣ 'ਚ ਰੁਕਾਵਟ ਬਣਦੀ ਰਹੀ | ਉਸਦੀ ਇਕ ਕੰਧ ਪਾਣੀ ਨੂੰ ਤੇਜ ਕੱਢਣ ਲਈ ਤੋੜਿਆ ਗਿਆ | ਪਾਣੀ ਦਾ ਬਹਾਅ ਐਨਾ ਤੇਜ ਸੀ ਕਿ ਨਵਾਂ ਬਣ ਰਹੇ ਬਾਈਪਾਸ ਦੀ ਸੜਕ ਵੀ ਖੁਰਨੀ ਸ਼ੁਰੂ ਹੋ ਗਈ | ਖ਼ਬਰ ਲਿਖੇ ਜਾਣ ਤੱਕ ਪਾਣੀ ਦੀ ਨਿਕਾਸੀ ਦਾ ਤਸੱਲੀ ਬਖ਼ਸ਼ ਪ੍ਰਬੰਧ ਨਹੀਂ ਸੀ ਹੋਇਆ ਤੇ ਲੋਕ ਪ੍ਰਸ਼ਾਸਨ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸਨ | ਇਸ ਮੌਕੇ ਕੌਾਸਲਰ ਪਰਮ ਸਿੰਘ ਖ਼ਾਲਸਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੀਂਹ ਦੇ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਦੇ ਹੋਏ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ |
ਭਾਰੀ ਬਾਰਸ਼ ਨਾਲ ਬਣੇ ਹੜ੍ਹ ਵਰਗੇ ਹਾਲਾਤ ਲੋਕਾਂ ਦੇ ਘਰ ਤੇ ਫ਼ਸਲਾਂ ਪਾਣੀ 'ਚ ਡੁੱਬੀਆਂ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਇਲਾਕੇ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ | ਹਾਈਵੇਅ ਤੇ ਕਈ ਥਾਂ ਗੋਡੇ ਗੋਡੇ ਪਾਣੀ ਘੁੰਮ ਰਿਹਾ ਹੈ ਅਤੇ ਘਰਾਂ 'ਚ ਪਾਣੀ ਵੜ ਗਿਆ | ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ | ਸੜਕਾਂ ਟੁੱਟ ਗਈਆਂ ਹਨ | ਮਜਾਰੀ ਤੋਂ ਮਹਿੰਦਪੁਰ ਨੂੰ ਗਈ ਸੜਕ ਵਿਚ ਡੂੰਘਾ ਪਾੜ ਗਿਆ | ਇਸੇ ਤਰ੍ਹਾਂ ਮਹਿੰਦਪੁਰ ਤੇ ਦਿਆਲਾਂ ਦੇ ਵਿਚਕਾਰ ਬਣੇ ਸਾਈਫਨ ਦੀ ਸਲੈਬ ਦੇ ਥੱਲਿਓਾ ਮਿੱਟੀ ਹੜ੍ਹ ਜਾਣ ਕਾਰਨ ਸਲੈਬ ਡਿਗ ਗਈ ਤੇ ਸੜੋਆ ਬਲਾਕ ਨੂੰ ਜਾਂਦਾ ਰਸਤਾ ਬੰਦ ਹੋ ਗਿਆ | ਲੋਕਾਂ ਨੂੰ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਘੁੰਮ ਕੇ ਜਾਣਾ ਪੈ ਰਿਹਾ ਹੈ | ਇਸੇ ਤਰ੍ਹਾਂ ਹਿਆਤਪੁਰ ਰੁੜਕੀ ਵਿਖੇ ਕਿਸਾਨ ਤਰਲੋਕ ਸਿੰਘ ਵਲੋਂ ਠੇਕੇ ਤੇ ਲਏ ਚਾਰ ਖੇਤ ਰੇਤ ਨਾਲ ਭਰ ਗਏ ਤੇ ਝੋਨੇ ਦੀ ਫ਼ਸਲ ਦੱਬ ਗਈ | ਇਸੇ ਤਰ੍ਹਾਂ ਪਿੰਡ ਸਾਹਿਬਾ ਵਿਖੇ ਕਿਸਾਨ ਪਿਆਰਾ ਸਿੰਘ ਅਟਾਲ ਮਜਾਰਾ ਵਲੋਂ ਠੇਕੇ 'ਤੇ ਲਏ ਪੰਜ ਖੇਤਾਂ ਦੀ ਫ਼ਸਲ ਹੜ੍ਹ ਆਉਣ ਕਾਰਨ ਰੇਤ ਵਿਚ ਦੱਬ ਗਈ | ਕੁੱਲ ਮਿਲਾ ਕੇ ਇਲਾਕੇ ਵਿਚ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ |
ਭਾਰੀ ਬਰਸਾਤ ਕਾਰਨ ਮਕਾਨ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ-30 ਝੁੱਗੀਆਂ ਪਾਣੀ 'ਚ ਡੁੱਬੀਆਂ
ਰਾਹੋਂ, (ਬਲਵੀਰ ਸਿੰਘ ਰੂਬੀ)-ਬੀਤੇ ਦਿਨ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਨਾਲ ਕਈ ਨੀਵੇਂ ਇਲਾਕਿਆਂ ਤੇ ਘਰਾਂ ਵਿਚ ਪਾਣੀ ਵੜਨ ਨਾਲ ਕੰਧਾ ਡਿੱਗਣ ਤੇ ਮਕਾਨ ਢਹਿ ਰਹੇ ਹਨ | ਇੱਥੇ ਘੱਕੇਵਾਲ ਰੋਡ ਤੇ ਵਾਰਡ ਨੰਬਰ ਤਿੰਨ ਵਿਚ ਮਜ਼ਦੂਰਾਂ ਦੀਆਂ ਲਗ-ਪਗ 30 ਝੁੱਗੀਆਂ ਪਾਣੀ ਵਿਚ ਡੁੱਬ ਗਈਆਂ | ਰਾਤ ਵੇਲੇ ਹੋਈ ਭਾਰੀ ਬਰਸਾਤ ਨਾਲ ਸੁੱਤੇ ਪਏ ਮਜ਼ਦੂਰਾਂ ਦੇ ਖਾਣ ਪੀਣ ਵਾਲੀਆਂ ਵਸਤਾਂ, ਅਨਾਜ. ਚਾਵਲ, ਦਾਲਾਂ ਤੇ ਪਾਣੀ ਵਿਚ ਡੁੱਬਣ ਕਾਰਨ ਭਾਰੀ ਨੁਕਸਾਨ ਹੋਇਆ | ਇਨ੍ਹਾਂ ਪਰਿਵਾਰਾਂ ਦੇ ਬਿਸਤਰੇ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਵੀ ਪਾਣੀ ਦੀ ਲਪੇਟ 'ਚ ਆ ਗਿਆ | ਦੱਸਿਆ ਜਾਂਦਾ ਹੈ ਕਿ ਘੱਕੇਵਾਲ ਰੋਡ ਤੇ ਦਸਹਿਰਾ ਗਰਾਉਂਡ ਦੇ ਨਜ਼ਦੀਕ ਤੋਂ ਬਣਾਏ ਗਏ ਨਾਲੇ ਅੰਦਰ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਾ ਹੋਣ ਕਰੇਕ ਇਨ੍ਹਾਂ ਝੁੱਗੀਆਂ ਦੇ ਨਾਲ ਕਾਲੋਨੀ ਵਿਚ ਰਹਿ ਰਹੇ ਪੱਕੇ ਘਰਾਂ 'ਚ ਵੀ ਪਾਣੀ ਨੇ ਨੁਕਸਾਨ ਕੀਤਾ ਹੈ | ਇਸੇ ਤਰ੍ਹਾਂ ਭੱਟੀ ਕੰਪਲੈਕਸ ਦੇ ਨਜ਼ਦੀਕ, ਰੇਲਵੇ ਸਟੇਸ਼ਨ ਦੇ ਨਜ਼ਦੀਕ ਵੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਈ ਝੁੱਗੀਆਂ ਤੇ ਕਈ ਘਰਾਂ ਵਿਚੋਂ ਪਾਣੀ ਦੇ ਦਾਖਲ ਹੋਣ ਨਾਲ ਨੁਕਸਾਨ ਹੋ ਗਿਆ | ਮੁਹੱਲਾ ਆਰਨਹਾਲੀ ਵਿਖੇ ਸੁਖਦੇਵ ਰਾਜ ਦੀ ਸੌ ਫੁੱਟ ਲੰਬੀ ਕੰਧ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਡਿਗ ਗਈ |
ਬਜ਼ੁਰਗ ਔਰਤ ਤੇ ਦੋ ਬੱਚੇ ਬਾਲ-ਬਾਲ ਬੱਚੇ
ਮੁਹੱਲਾ ਮਕਬਰਾ ਵਿਖੇ ਤੇਜ ਬਾਰਸ਼ ਨਾਲ ਇਕ ਕਮਰੇ ਦੀ ਛੱਤ ਡਿਗ ਪਈ ਤੇ ਛੱਤ ਹੇਠਾਂ ਸੌਾ ਰਹੀ ਬਜ਼ੁਰਗ ਔਰਤ ਤੇ ਦੋ ਬੱਚੇ ਬਾਲ-ਬਾਲ ਬਚ ਗਏ | ਰੌਲਾ ਪੈਣ 'ਤੇ ਵਰ੍ਹਦੇ ਮੀਂਹ ਵਿਚ ਗੁਆਂਢੀਆਂ ਨੇ ਤਿੰਨਾਂ ਨੂੰ ਬਾਹਰ ਕੱਢਿਆ | ਗਰੀਬ ਪਰਿਵਾਰ ਦੇ ਬਿਸਤਰੇ, ਪੇਟੀ, ਪਹਿਨਣ ਵਾਲੇ ਕੱਪੜੇ ਆਦਿ ਪੂਰੀ ਤਰ੍ਹਾਂ ਨੁਕਸਾਨੇ ਗਏ | ਇੱਥੇ ਸੁਰਜੀਤ ਰਾਮ ਚੇਅਰਮੈਨ ਨੇ ਪ੍ਰਸ਼ਾਸਨ ਤੋਂ ਪਰਿਵਾਰਾਂ ਦੀ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ |
ਰਾਤ ਭਰ ਹੋਈ ਵਰਖਾ ਨੇ ਲੋਕੀ ਕੀਤੇ ਨਿਹਾਲ ਪਰ ਸਥਿਤੀ ਹੜ੍ਹ ਵਰਗੀ
ਜਾਡਲਾ, (ਬੱਲੀ)-ਇਸ ਇਲਾਕੇ ਵਿਚ ਬੀਤੀ ਪੂਰੀ ਰਾਤ ਲਗਾਤਾਰ ਹੋਈ ਵਰਖਾ ਨੇ ਜਿੱਥੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਿਹਾਲ ਕਰ ਦਿੱਤਾ ਉੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਵੀ ਦੁਆਈ | ਲਗਾਤਾਰ ਹੋਈ ਇਸ ਵਰਖਾ ਨਾਲ ਪਿੰਡਾਂ ਦੇ ਟੋਭੇ ਪਾਣੀ ਸਾਂਭਣ ਤੋਂ ਅਸਮਰਥ ਹੋ ਗਏ | ਜਿਸ ਕਾਰਨ ਟੋਭਿਆਂ ਦਾ ਪਾਣੀ ਗਲੀਆਂ ਸੜਕਾਂ ਅਤੇ ਘਰਾਂ ਤੱਕ ਵੀ ਪੁੱਜ ਗਿਆ | ਸੜਕਾਂ ਅਤੇ ਖੇਤਾਂ ਵਿਚੋਂ ਟੱਪਦਾ ਪਾਣੀ ਇੱਕ ਤਰ੍ਹਾਂ ਨਾਲ ਹੜ੍ਹਾਂ ਵਾਲਾ ਦਿ੍ਸ਼ ਪੇਸ਼ ਕਰ ਰਿਹਾ ਸੀ | ਚਾਰਮਾਰਗੀ ਸੜਕ ਕਾਫੀ ਉੱਚੀ ਬਣ ਜਾਣ ਕਾਰਨ ਮੁੱਖ ਸੜਕ ਉੱਤੋਂ ਪਾਣੀ ਨਾ ਟੱਪਣ ਕਰਕੇ ਖੇਤਾਂ ਵਿਚ ਜ਼ਿਆਦਾ ਪਾਣੀ ਭਰਨ ਦਾ ਕਾਰਨ ਵੀ ਬਣਿਆ | ਜਾਡਲਾ ਦੇ ਸਰਕਾਰੀ ਕੁਆਟਰਾਂ ਵਿਚ ਪਾਣੀ ਭਰ ਜਾਣ ਕਾਰਨ ਘਰੇਲੂ ਸਮਾਨ ਪ੍ਰਭਾਵਿਤ ਹੋਇਆ | ਇਸ ਤੋਂ ਬਿਨਾਂ ਜਾਡਲਾ ਦਾ ਪਸ਼ੂਆਂ ਦਾ ਹਸਪਤਾਲ, ਜਿੰਮ, ਸਹਿਕਾਰੀ ਸਭਾ, ਪੁਲਿਸ ਚੌਕੀ, ਡੀ.ਐਸ.ਪੀ. ਦਫ਼ਤਰ, ਦੁਕਾਨਾਂ ਤੇ ਘਰ ਪਾਣੀ ਦੀ ਮਾਰ ਹੇਠ ਹੀ ਰਹੇ | ਬੁੱਘੇ ਦੇ ਪੌ ਤੋਂ ਜਾਡਲਾ ਨੂੰ ਆਉਂਦੀ ਸੰਪਰਕ ਸੜਕ ਹੜ੍ਹ ਦੇ ਪਾਣੀ ਨਾਲ ਪੂਰੀ ਤਰ੍ਹਾਂ ਆਫਰੀ ਰਹੀ, ਜਿਸ ਕਾਰਨ ਪਾਣੀ ਸਿਕਲੀਗਰ ਬਸਤੀ, ਮਜ਼ਾਰ ਪੀਰ ਸਯੋਦੇ ਸ਼ਾਹ ਅਤੇ ਇਸ ਮੁਹੱਲੇ ਵਿਚੋਂ ਹੁੰਦਾ ਹੋਇਆ ਸਰਕਾਰੀ ਕੁਆਟਰਾਂ ਵਿਚ ਦਾਖਲ ਹੋ ਕੇ ਜਾਡਲਾ ਪਿੰਡ ਵਿਚੋਂ ਅੱਗੇ ਲੰਘਦਾ ਰਿਹਾ | ਇਸ ਸਬੰਧੀ ਜਾਡਲਾ ਦੇ ਸਰਪੰਚ ਰਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਗੜ੍ਹੀ ਕਾਨੂੰਗੋਆ, ਠਠਿਆਲਾ ਢਾਹਾ ਅਤੇ ਗਰਲੇ ਢਾਹਾ ਦੇ ਖੇਤਾਂ ਦਾ ਪਾਣੀ ਇਸ ਵਾਰ ਇਸ ਪਾਸੇ ਜ਼ਿਆਦਾ ਆਉਣ ਕਾਰਨ ਸਮੁੱਚੇ ਪਿੰਡ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ |
ਪਿੰਡਾਂ 'ਚ ਨੀਵੇਂ ਥਾਵਾਂ ਤੇ ਘਰਾਂ ਵਿਚ ਭਰਿਆ ਪਾਣੀ-ਸਰਕਾਰ ਦੇ ਡਰੇਨਾਂ ਅਤੇ ਛੱਪੜਾਂ ਦੀ ਸਫ਼ਾਈ ਦੇ ਦਾਅਵੇ ਖੋਖਲੇ
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)-ਬੀਤੇ ਦਿਨ ਤੋਂ ਦੇਰ ਰਾਤ ਤੱਕ ਪਏ ਲਗਾਤਾਰ ਮੀਂਹ ਨਾਲ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦੇ ਘਰਾਂ, ਪਿੰਡ ਦੀਆਂ ਜਨਤਕ ਥਾਵਾਂ ਤੋਂ ਇਲਾਵਾ ਸੜਕਾਂ ਅਤੇ ਗਲੀਆਂ-ਨਾਲੀਆਂ ਮੀਂਹ ਦੇ ਪਾਣੀ ਨਾਲ ਭਰ ਗਈਆਂ | ਪਿੰਡ ਕਰਿਆਮ ਵਿਖੇ ਡਰੇਨ ਦੇ ਲਾਗੇ ਦੇ ਘਰਾਂ ਵਾਲਿਆ ਵਿਚ ਅਨੂਪ ਸਿੰਘ, ਜਗਦੀਪ ਕਰਿਆਨਾ ਸਟੋਰ, ਪ੍ਰੀਤ ਸੈਨਟਰੀ ਸਟੋਰ ਦੇ ਮਾਲਕਾਂ ਨੇ ਦੱਸਿਆ ਕਿ ਰਾਤ 12 ਕੁ ਵਜੇ ਨਾਲ ਉਨ੍ਹਾਂ ਦੇ ਘਰਾਂ ਵਿਚ ਤਿੰਨ-ਤਿੰਨ ਫੁੱਟ ਪਾਣੀ ਭਰ ਗਿਆ ਜਿਸ ਨਾਲ ਬੇਸਮੈਂਟ ਵਿਚ ਪਿਆ ਸਮਾਨ ਪਾਣੀ ਵਿਚ ਡੁੱਬ ਗਿਆ | ਉਨ੍ਹਾਂ ਨੇ ਦੱਸਿਆ ਸਾਡੇ ਪਿੰਡ ਬਰਸਾਤੀ ਪਾਣੀ ਦੇ ਨਿਕਾਸ ਲਈ ਦੋ ਡਰੇਨਾਂ ਹਨ ਜਿਸ ਦੀ ਸਫ਼ਾਈ ਸਮੇਂ ਸਿਰ ਨਾ ਕਰਵਾਉਣ ਕਾਰਨ ਡਰੇਨਾਂ ਵਿਚ ਆਦਮ-ਕੱਦ ਦੀ ਭੰਗ-ਬੂਟੀ ਤੇ ਬੇਰੀਆ ਦਾ ਝਾੜ-ਝਿੰਡਾਂ ਤੇ ਆਮ ਲੋਕਾਂ ਵੱਲੋਂ ਆਪਣੇ ਖੇਤਾਂ ਤੇ ਘਰਾਂ ਲਈ ਬਣਾਏ ਨਿੱਜੀ ਰਸਤਿਆਂ ਕਾਰਨ ਪਾਣੀ ਜਮ੍ਹਾ ਹੋਣ ਜਾਣ ਦਾ ਮੁੱਖ ਕਾਰਨ ਬਣਿਆ ਹੈ | ਜਿਸ ਸਬੰਧੀ ਗ੍ਰਾਮ ਪੰਚਾਇਤ ਨੂੰ ਜਾਣਕਾਰੀ ਦਿੱਤੀ ਤਾਂ ਜਿਨ੍ਹਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਕ ਜੇ.ਸੀ.ਬੀ. ਨਾਲ ਡਰੇਨ ਦੀ ਮੋਟੀ-ਮੋਟੀ ਸਫ਼ਾਈ ਅਤੇ ਡਰੇਨ ਵਿਚ ਨਿੱਜੀ ਤੌਰ 'ਤੇ ਲਗਾਈ ਰੋਕਾਂ ਹਟਾਇਆ | ਜਿਸ ਨਾਲ ਪਿੰਡ ਵਾਸੀਆਂ ਕੁਝ ਪਾਣੀ ਦੀ ਨਿਕਾਸੀ ਲਈ ਰਾਹਤ ਮਿਲੀ | ਪਿੰਡ ਵਾਸੀ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਕਰਵਾਈ ਜਾਵੇ | ਇਸ ਸਬੰਧੀ ਜਦੋਂ ਸਰਪੰਚ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਮਹੀਨਾ ਕੁ ਪਹਿਲਾ ਮਨਰੇਗਾ ਮਜ਼ਦੂਰ ਰਾਹੀ ਡਰੇਨ ਦੀ ਸਫ਼ਾਈ ਆਪਣੇ ਪੱਧਰ 'ਤੇ ਕਰਵਾਈ ਸੀ ਪਰ ਜੇਕਰ ਡਰੇਨ ਮਹਿਕਮੇ ਦਾ ਸਾਨੂੰ ਸਹਿਯੋਗ ਮਿਲੇ ਤਾਂ ਤਕਨੀਕ ਤੇ ਸਰਕਾਰੀ ਸਾਧਨਾਂ ਰਾਹੀ ਡਰੇਨਾਂ ਦੀ ਸਫ਼ਾਈ ਕੀਤੀ ਜਾਵੇ | ਇਸੇ ਤਰ੍ਹਾਂ ਪਿੰਡ ਲੋਧੀਪੁਰ ਵਿਖੇ ਵੀ ਭਾਰੀ ਮੀਂਹ ਦੇ ਨਾਲ ਪਿੰਡ ਦੀਆਂ ਸੜਕਾਂ ਤੇ ਪਿੰਡ ਦਾ ਗੰਦੇ ਪਾਣੀ ਵਾਲੇ ਛੱਪੜ ਦਾ ਪਾਣੀ ਵੀ ਪਿੰਡ ਦੀਆਂ ਜਨਤਕ ਥਾਵਾਂ ਤੋਂ ਇਲਾਵਾ ਗਲੀਆਂ-ਨਾਲੀਆਂ ਵਿਚ ਭਰ ਜਾਣ ਨਾਲ ਪਿੰਡ ਵਾਸੀਆ ਨੂੰ ਇੱਧਰ-ਉੱਧਰ ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤਰ੍ਹਾਂ ਪਿੰਡ ਚਾਹਲ ਖ਼ੁਰਦ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਦੇ ਆਲੇ-ਦੁਆਲੇ ਚੌਕ ਵਿਚ ਪਾਣੀ ਭਰ ਜਾਣ ਨਾਲ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਆਣਾ-ਜਾਣਾ ਮੁਸ਼ਕਿਲ ਹੋ ਗਿਆ ਹੈ | ਪਿੰਡ ਵਾਸੀ ਜਸਵੀਰ ਚਾਹਲ ਖ਼ੁਰਦ ਨੇ ਦੱਸਿਆ ਕਿ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਛੱਪੜ ਦਾ ਗੰਦਾ ਪਾਣੀ ਮੀਂਹ ਦੇ ਪਾਣੀ ਨਾਲ ਸਾਡੇ ਤੇ ਸਾਡੇ ਆਂਢ-ਗੁਆਂਢ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੰਦੇ ਪਾਣੀ ਦਾ ਕੋਈ ਪੁਖ਼ਤਾ ਪ੍ਰਬੰਧ ਪਿੰਡ ਤਾੋ ਬਾਹਰ ਵਸੋਂ ਤੋ ਦੂਰ ਕੀਤਾ ਜਾਵੇ |
ਬਰਸਾਤੀ ਪਾਣੀ ਨੇ ਖੇਤਾਂ ਦੇ ਬੱਟਾਂ-ਬੰਨੇ ਤੋੜੇ
ਭੱਦੀ, (ਨਰੇਸ਼ ਧੌਲ)- ਭਾਰੀ ਮੀਂਹ ਕਾਰਨ ਆਇਆ ਬਰਸਾਤੀ ਪਾਣੀ ਜਿੱਥੇ ਲੋਕਾਂ ਦੇ ਘਰਾਂ ਅੰਦਰ ਵੜ ਗਿਆ ਉੱਥੇ ਬੇਤਹਾਸ਼ਾ ਪਾਣੀ ਨੇ ਖੇਤਾਂ ਦੇ ਵੀ ਬੱਟਾਂ ਬੰਨੇ ਤਬਾਹ ਕਰ ਦਿੱਤੇ | ਕਿਸਾਨਾਂ ਨੇ ਦੱਸਿਆ ਕਿ ਬਰਸਾਤੀ ਪਾਣੀ ਨੇ ਜਿੱਥੇ ਝੋਨੇ ਦੀ ਫ਼ਸਲ ਦਾ ਕੁੱਝ ਨੁਕਸਾਨ ਕੀਤਾ ਹੈ ਉੱਥੇ ਬਾਕੀ ਫ਼ਸਲਾਂ ਮੱਕੀ, ਚਾਰੇ ਆਦਿ ਦਾ ਵੀ ਭਾਰੀ ਨੁਕਸਾਨ ਕਰ ਦਿੱਤਾ ਹੈ | ਇਸ ਤੋਂ ਇਲਾਵਾ ਖੇਤਾਂ ਅੰਦਰ ਵੱਡੇ ਪਾੜ ਪੈ ਜਾਣ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੀਂਹ ਇਸੇ ਤਰਾਂ ਪੈਂਦਾ ਰਿਹਾ ਤਾਂ ਸਭ ਕੁੱਝ ਤਬਾਹ ਹੋ ਜਾਵੇਗਾ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੱਥੇ ਬਰਸਾਤੀ ਪਾਣੀ ਦੇ ਬਚਾਅ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਜਾਣ ਉੱਥੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇ |
ਪਿੰਡ ਰਾਜੂ ਮਾਜਰਾ ਵਿਖੇ ਬਰਸਾਤੀ ਪਾਣੀ ਨੇ ਕੀਤਾ ਭਾਰੀ ਨੁਕਸਾਨ
ਭੱਦੀ, (ਨਰੇਸ਼ ਧੌਲ)- ਇਲਾਕੇ ਅੰਦਰ ਪਈ ਭਾਰੀ ਬਰਸਾਤ ਨੇ ਜਿੱਥੇ ਸਮੁੱਚੇ ਇਲਾਕੇ ਅੰਦਰ ਭਾਰੀ ਤਬਾਹੀ ਮਚਾਈ ਉੱਥੇ ਪਿੰਡ ਰਾਜੂ ਮਾਜਰਾ ਵਿਖੇ ਵੀ ਭਾਰੀ ਨੁਕਸਾਨ ਕੀਤਾ | ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤੀ ਪਾਣੀ ਨਾਲ ਪਿੰਡ ਦੇ ਟੋਭੇ ਅੰਦਰ ਵੱਡਾ ਪਾੜ ਪੈਣ ਤੋਂ ਇਲਾਵਾ ਓਮ ਪ੍ਰਕਾਸ਼ ਭੂੰਬਲਾ ਦੇ ਘਰ ਦੀ ਦੀਵਾਰ ਵੀ ਪਾਣੀ ਦੀ ਭੇਟ ਚੜ੍ਹ ਗਈ | ਭੱਦੀ-ਬਲਾਚੌਰ ਤੋਂ ਪਿੰਡ ਰਾਜੂ ਮਾਜਰਾ ਨੂੰ ਆਉਂਦੀ ਲਿੰਕ ਸੜਕ ਵਿਖੇ ਵੀ ਭਾਰੀ ਪਾੜ ਪੈ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਨਾਲ ਹੋਏ ਨੁਕਸਾਨ ਦੀ ਪਹਿਲ ਦੇ ਆਧਾਰ 'ਤੇ ਭਰਪਾਈ ਕੀਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ |
ਥੋਪੀਆ ਵਿਖੇ ਬਰਸਾਤੀ ਚੋਅ ਦੇ ਪਾਣੀ ਨੇ ਕੀਤਾ ਸਰਕਾਰੀ ਸਕੂਲ ਤੇ ਗੁਰਦੁਆਰਾ ਵੱਲ ਰੁਖ
ਪਿਛਲੇ ਦਿਨ ਤੋ ਇਲਾਕੇ ਅੰਦਰ ਪਏ ਭਾਰੀ ਮੀਂਹ ਨੇ ਜਿੱਥੇ ਸਮੁੱਚੇ ਪਿੰਡਾਂ ਵਿਚ ਤਰਥੱਲੀ ਮਚਾਈ ਹੋਈ ਹੈ ਉੱਥੇ ਪਿੰਡ ਥੋਪੀਆ ਵਿਖੇ ਵੀ ਪੁਰਾਣੇ ਚੋਅ ਅੰਦਰ ਆਏ ਭਾਰੀ ਪਾਣੀ ਨੇ ਸਰਕਾਰੀ ਸਕੂਲੀ ਅਤੇ ਗੁਰਦੁਆਰਾ ਰਵਿਦਾਸ ਜੀ ਵਲ ਨੂੰ ਰੁਖ ਕਰ ਲਿਆ | ਇਸ ਸਬੰਧੀ ਸਰਪੰਚ ਕਮਲਜੀਤ, ਮਾ: ਸੋਮ ਲਾਲ, ਜਗਦੀਸ਼ ਪੰਚ, ਰਾਣਾ ਪੰਚ, ਮਸਤ ਰਾਮ, ਸਤਪਾਲ ਸਿੰਘ, ਵਿਪਨ ਕੁਮਾਰ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਪਿਛਲੇ ਸਮਿਆਂ ਦੌਰਾਨ ਬਰਸਾਤੀ ਪਾਣੀ ਦੇ ਬਚਾਅ ਲਈ ਜਾਲ ਲਗਵਾ ਕੇ ਸੇਫ਼ਟੀ ਬਾਲ ਕਰਵਾਈ ਗਈ ਸੀ ਪ੍ਰੰਤੂ ਕੁੱਝ ਲੋਕਾਂ ਵਲੋਂ ਆਪਣੇ ਸਵਾਰਥ ਲਈ ਉਸ ਨਾਲ ਛੇੜ ਛਾੜ ਕੀਤੇ ਜਾਣ ਕਾਰਨ ਬਰਸਾਤੀ ਪਾਣੀ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਸਕੂਲ, ਗੁਰਦੁਆਰਾ ਸਾਹਿਬ ਅਤੇ ਹੋਰ ਲੋਕਾਂ ਦਾ ਵੱਡਾ ਨੁਕਸਾਨ ਹੋਵੇ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ |
ਧਕਤਾਣਾ ਖੱਡ ਅੰਦਰ ਆਏ ਭਾਰੀ ਬਰਸਾਤੀ ਪਾਣੀ ਕਾਰਨ ਸਮੁੱਚਾ ਜਨ ਜੀਵਨ ਪ੍ਰਭਾਵਿਤ
ਪਿਛਲੇ ਦਿਨ ਤੋਂ ਇਲਾਕੇ ਅੰਦਰ ਪਈ ਭਾਰੀ ਬਰਸਾਤ ਕਾਰਨ ਮੀਂਹ ਦੇ ਪਾਣੀ ਨਾਲ ਸਮੁੱਚੇ ਚੋਅ ਅਤੇ ਪੁਰਾਣੀਆਂ ਖੱਡਾਂ ਵਿਚ ਹੈਰਾਨੀਜਨਕ ਪਾਣੀ ਆ ਜਾਣ ਨਾਲ ਜਿੱਥੇ ਸਮੁੱਚਾ ਜਨ ਜੀਵਨ ਪ੍ਰਭਾਵਿਤ ਹੋਇਆ ਉੱਥੇ ਕਈ ਨੀਵੇਂ ਥਾਵਾਂ 'ਤੇ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਵੱਡੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ | ਭੱਦੀ-ਬਲਾਚੌਰ ਮੁੱਖ ਸੜਕ ਵਿਖੇ ਪਿੰਡ ਧਕਤਾਣਾ ਨਜ਼ਦੀਕ ਪੁਰਾਣੀ ਖੱਡ ਅੰਦਰ ਭਾਰੀ ਪਾਣੀ ਆ ਜਾਣ ਕਾਰਨ ਸਵੇਰ ਵੇਲੇ ਲੱਕੜ ਨਾਲ ਲੱਦੇ ਬਹੁ ਗਿਣਤੀ ਵਾਹਨ ਜੋ ਨੂਰਪੁਰ ਬੇਦੀ ਅਤੇ ਆਸ ਪਾਸ ਦੇ ਪਿੰਡਾਂ ਤੋਂ ਬਲਾਚੌਰ ਲੱਕੜ ਮੰਡੀ ਲਈ ਜਾਂਦੇ ਹਨ ਉਨ੍ਹਾਂ ਨੂੰ ਘੰਟਿਆਂ ਵਧੀ ਇੰਤਜ਼ਾਰ ਕਰਨ ਉਪਰੰਤ ਟਰੈਕਟਰਾਂ ਨਾਲ ਟੋਚਨ ਪਾ ਕੇ ਹੜ੍ਹ ਦੇ ਪਾਣੀ ਵਿਚੋਂ ਬਾਹਰ ਕੱਢਿਆ ਗਿਆ | ਇਸ ਤੋਂ ਇਲਾਵਾ ਦੁੱਧ ਦਾ ਕਾਰਜ ਕਰਨ ਵਾਲੇ ਤੇ ਹੋਰ ਆਪਣੇ ਕੰਮ ਧੰਦਿਆਂ ਨੂੰ ਜਾਣ ਵਾਲੇ ਵਿਅਕਤੀਆਂ ਨੂੰ ਵੀ ਵੱਡੀ ਜੱਦੋਜਹਿਦ ਦਾ ਸਾਹਮਣਾ ਕਰਨਾ ਪਿਆ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਅੰਦਰ ਬਹੁ ਗਿਣਤੀ ਲੋਕਾਂ ਵਲੋਂ ਪੁਰਾਣੀਆਂ ਖੱਡਾਂ ਅਤੇ ਚੋਆਂ ਨੂੰ ਬੰਦ ਕਰਕੇ ਬਾਹੀਯੋਗ ਜ਼ਮੀਨਾਂ ਬਣਾ ਲਈਆਂ ਗਈਆਂ ਹਨ ਜਿਸ ਕਾਰਨ ਹੁਣ ਜਦੋਂ ਵੀ ਭਾਰੀ ਬਰਸਾਤ ਪੈਂਦੀ ਹੈ ਤਾਂ ਸਮੁੱਚਾ ਇਲਾਕਾ ਇਸ ਦਾ ਪਰਿਣਾਮ ਭੁਗਤ ਰਿਹਾ ਹੈ |

ਜ਼ਿਲ੍ਹੇ 'ਚ 19 ਅਗਸਤ ਨੂੰ ਵਿਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ 'ਚ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ ਸਰਕਾਰੀ/ਨਿੱਜੀ ਵਿਦਿਅਕ ਅਦਾਰਿਆਂ 'ਚ 19 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ | ਅੱਜ ਦੇਰ ਸ਼ਾਮ ਜਾਰੀ ਇਹ ਹੁਕਮ ਉਨ੍ਹਾਂ ਵਿਦਿਅਕ ਅਦਾਰਿਆਂ ਜਿਨ੍ਹਾਂ 'ਚ ਰਾਹਤ ਕੇਂਦਰ ਬਣਾਏ ਗਏ ਹਨ, ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ/ਕਾਲਜਾਂ ਤੇ ਵਿਦਿਅਕ ਅਦਾਰਿਆਂ 'ਚ ਲਾਗੂ ਹੋਣਗੇ | ਜਿਨ੍ਹਾਂ ਥਾਂਵਾਂ 'ਤੇ ਰਾਹਤ ਕੇਂਦਰ ਬਣਾਏ ਗਏ ਹਨ, ਉਨ੍ਹਾਂ ਦੇ ਸਕੂਲ/ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਇਹ ਛੁੱਟੀ ਨਹੀਂ ਹੋਵੇਗੀ |
ਬੀ.ਡੀ.ਪੀ.ਓ. ਔੜ ਤੇ ਬੰਗਾ ਵਲੋਂ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਨਿਰੀਖਣ
ਔੜ, 18 ਅਗਸਤ (ਜਰਨੈਲ ਸਿੰਘ ਖ਼ੁਰਦ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਔੜ ਰਾਜੇਸ਼ ਚੱਡਾ ਵਲੋਂ ਆਪਣੇ ਬਲਾਕ ਦੀ ਹੱਦ ਅੰਦਰ ਪੈਂਦੇ ਦਰਿਆ ਸਤਲੁਜ ਦੇ ਨਾਲ ਲਗਦੇ ਪਿੰਡ ਤਾਜਪੁਰ-ਖੋਜੇ ਕੰਪਲੈਕਸ ਨੇੜੇ ਦਰਿਆ ਵਿਚ ਆਏ ਵਾਧੂ ਪਾਣੀ ਹੋਣ ਸਬੰਧੀ ਬੰਨ੍ਹ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਕਿਹਾ ਕਿ ਡਰੇਨਜ਼ ਵਿਭਾਗ ਵਲੋਂ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਮੀਂਹ ਦਾ ਵਾਧੂ ਪਾਣੀ ਕੱਢਣ ਦੇ ਮਕਸਦ ਨਾਲ ਬਣਾਏ ਰਿੰਗ ਬੰਨ੍ਹ ਦੇ ਹੇਠਾਂ ਪਾਈਪਾਂ ਪਾ ਕਿ ਖੇਤਾਂ ਦਾ ਪਾਣੀ ਦਰਿਆ ਸਤਲੁਜ ਵਿਚ ਪਾਇਆ ਹੋਇਆ ਸੀ | ਡਰੇਨੇਜ਼ ਵਿਭਾਗ ਵਲੋਂ ਇਨ੍ਹਾਂ ਪਾਈਪਾਂ ਦੇ ਢੱਕਣ ਲਗਾਏ ਹੋਏ ਸਨ ਜੋ ਕਿ ਪਾਣੀ ਨਾਲ ਗਲ ਗਏ ਲੱਗਦੇ ਹਨ | ਹੁਣ ਜਦੋਂ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਦਰਿਆ ਵਿਚੋਂ ਪਾਣੀ ਨਿਕਲ ਕਿ ਕਿਸਾਨਾਂ ਦੀਆ ਫ਼ਸਲਾਂ ਵਿਚ ਵੜ ਜਾਣ ਕਰਕੇ ਡਰੇਨੇਜ਼ ਵਿਭਾਗ ਵਲੋਂ ਰਿੰਗ ਬੰਨ੍ਹ ਹੇਠ ਦਬਾਏ ਪਾਈਪਾਂ ਰਾਹੀ ਪਾਣੀ ਬਾਹਰ ਵੱਲ ਆ ਰਿਹਾ ਸੀ | ਜਿਸ ਦਾ ਮੌਕਾ ਵੇਖਣ ਲਈ ਉਹ ਤੇ ਉਨ੍ਹਾਂ ਨਾਲ ਨੀਰਜ ਕੁਮਾਰ ਬੀ.ਡੀ.ਪੀ.ਓ. ਬੰਗਾ ਇੰਚਾਰਜ ਫਲੱਡ ਰਿਲੀਫ ਸੈਂਟਰ ਬਜੀਦਪੁਰ ਆਦਿ ਨੇ ਆਪਣੇ ਸਾਥੀ ਕਰਮਚਾਰੀਆਂ ਨੂੰ ਨਾਲ ਲੈ ਕੇ ਮੌਕਾ ਵੇਖਿਆ | ਇਸ ਮੌਕੇ ਕੁਲਦੀਪ ਰਾਮ ਪੰਚਾਇਤ ਅਫ਼ਸਰ, ਜਸਵੰਤ ਸਿੰਘ ਗਰਾਮ ਸੇਵਕ/ਪੰਚਾਇਤ ਸਕੱਤਰ, ਲਖਵੀਰ ਸਿੰਘ ਸਰਪੰਚ ਫਾਂਬੜਾ, ਮਾਲ ਵਿਭਾਗ ਦੇ ਸਬੰਧਿਤ ਪਟਵਾਰੀ, ਜੇ.ਈ. ਡਰੇਨੇਜ ਵਿਭਾਗ ਸਮੇਤ ਪਿੰਡ ਦੇ ਹੋਰ ਵੀ ਅਨੇਕਾ ਕਿਸਾਨ ਹਾਜ਼ਰ ਸਨ |

ਚੋਰੀ ਦੇ ਮਾਮਲੇ 'ਚ ਇਕ ਕਾਬੂ

ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਸਿੰਘ ਮਹੇ/ਹਰਵਿੰਦਰ ਸਿੰਘ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਚੋਰੀ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਕਾਬੂ ਕਰਨ ਦੀ ਖਬਰ ਹੈ | ਸਿਟੀ ਥਾਣਾ ਨਵਾਂਸ਼ਹਿਰ ਦੇ ਐੱਸ.ਐੱਚ.ਓ. ਕੁਲਜੀਤ ਸਿੰਘ ਨੇ ਦੱਸਿਆ ਕਿ 13.14 ਅਗਸਤ ਦੀ ਦਰਮਿਆਨੀ ...

ਪੂਰੀ ਖ਼ਬਰ »

ਜੱਬੋਵਾਲ 'ਚ ਜੋੜ ਮੇਲੇ ਸਬੰਧੀ ਪੋਸਟਰ ਜਾਰੀ

ਮੁੱਲਪੁਰ ਅੜਕਾਂ, 18 ਅਗਸਤ (ਮਨਜੀਤ ਸਿੰਘ ਜੱਬੋਵਾਲ)-ਪਿੰਡ ਜੱਬੋਵਾਲ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਗੁੱਗਾ ਜਾਹਰ ਪੀਰ ਦੇ ਦਰਬਾਰ 'ਤੇ, ਗੁੱਗਾ ਜਾਹਰ ਪੀਰ ਦੇ ਸੇਵਾਦਾਰਾਂ ਵਲੋਂ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਪੋਸਟਰ ਜਾਰੀ ਕਰਦਿਆਂ ...

ਪੂਰੀ ਖ਼ਬਰ »

ਭੂਪੇ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ 22 ਨੂੰ

ਘੁੰਮਣਾਂ, 18 ਅਗਸਤ (ਮਹਿੰਦਰ ਪਾਲ ਸਿੰਘ)-ਪਿੰਡ ਮਾਣਕ ਦੇ ਧਾਰਮਿਕ ਅਸਥਾਨ ਬਾਬਾ ਭੂਪੇ ਸ਼ਾਹ ਦੇ ਦਰਬਾਰ 'ਤੇ ਬਾਬਾ ਭੂਪੇ ਸ਼ਾਹ ਦੇ ਚਾਲੀਏ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 22 ਅਗਸਤ ਨੂੰ ਬਾਬਾ ਸੋਨੂੰ ਸ਼ਾਹ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ...

ਪੂਰੀ ਖ਼ਬਰ »

ਟ੍ਰੈਵਲ ਏਜੰਟਾਂ ਦੁਆਰਾ ਲੱਖਾਂ ਦੀ ਰਕਮ ਦੀ ਠੱਗੀ ਉਪਰੰਤ ਜੋਗਾ ਸਿੰਘ ਵਲੋਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਗੁਹਾਰ

ਮੁਕੰਦਪੁਰ, 18 ਅਗਸਤ (ਅਮਰੀਕ ਸਿੰਘ ਢੀਂਡਸਾ)-ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜੋਗਾ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਹੇੜੀਆਂ ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਇਕ ...

ਪੂਰੀ ਖ਼ਬਰ »

ਜੀਓਵਾਲ ਬਛੂਆ ਵਿਖੇ ਵਿਅਕਤੀ ਵਲੋਂ ਫੰਦਾ ਲਗਾ ਕੇ ਖ਼ੁਦਕੁਸ਼ੀ

ਰੈਲਮਾਜਰਾ, 18 ਅਗਸਤ (ਰਾਕੇਸ਼ ਰੋਮੀ)-ਬਲਾਚੌਰ ਰੋਪੜ ਰਾਜ ਮਾਰਗ 'ਤੇ ਪਿੰਡ ਜੀਓਵਾਲ ਬਛੂਆ ਵਿਖੇ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ | ਇਸ ਸਬੰਧ ਵਿਚ ਪਿੰਡ ਜੀਓਵਾਲ ਬਛੂਆ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮੋਹਣ ਸਿੰਘ ਪੁੱਤਰ ਮਿਹਰ ਚੰਦ ਲੰਬੇ ...

ਪੂਰੀ ਖ਼ਬਰ »

ਸਮੁੱਚਾ ਕਾਠਗੜ੍ਹ ਖੇਤਰ ਹੋਇਆ ਜਲ-ਥਲ, ਬਰਸਾਤੀ ਚੋਆਂ ਨੇ ਮਚਾਈ ਤਬਾਹੀ

ਕਾਠਗੜ੍ਹ, 18 ਅਗਸਤ (ਬਲਦੇਵ ਸਿੰਘ ਪਨੇਸਰ)-ਬੀਤੇ ਕੱਲ੍ਹ ਤੋਂ ਲਗਾਤਾਰ ਇਸ ਖੇਤਰ ਵਿਚ ਹੋ ਰਹੀ ਭਾਰੀ ਬਾਰਸ਼ ਕਾਰਨ ਸ਼ਿਵਾਲਕ ਦੇ ਚੋਆਂ ਵਿਚ ਆਏ ਬੇਸ਼ੁਮਾਰ ਪਾਣੀ ਨੇ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਭਾਰੀ ਤਬਾਹੀ ਮਚਾ ਦਿੱਤੀ | ਅੱਜ ਤੜਕੇ ...

ਪੂਰੀ ਖ਼ਬਰ »

ਖੱਡ ਦੇ ਪਾਣੀ ਦਾ ਕਹਿਰ-ਲੈਫਟੀਨੈਂਟ ਜਨਰਲ ਬਿਕਰਮ ਸਿੰਘ ਹਸਪਤਾਲ ਜਲ ਥਲ

ਬਲਾਚੌਰ, 18 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਬੀਤੇ ਦਿਨ ਤੋਂ ਹੋ ਰਹੀ ਜ਼ਬਰਦਸਤ ਬਾਰਸ਼ ਕਾਰਨ ਬਲਾਚੌਰ ਅਤੇ ਆਸ ਪਾਸ ਦੀਆਂ ਖੱਡਾਂ ਜੋ ਕਈ ਸਾਲਾਂ ਬਾਅਦ ਪਾਣੀ ਨਾਲ ਨੱਕੋਂ ਨੱਕ ਭਰ ਗਈਆਂ ਵਲੋਂ ਕਹਿਰ ਮਚਾ ਦਿੱਤਾ | ਸ਼ੂਕਾਂ ਮਾਰਦੀਆਂ ਖੱਡਾਂ ਦੇ ਪਾਣੀ ਨੇ ਜਿੱਥੇ ਝੋਨੇ, ...

ਪੂਰੀ ਖ਼ਬਰ »

ਕੰਗਰੌੜ 'ਚ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਹੱਕੀ ਮੰਗਾਂ ਸਬੰਧੀ ਰੋਸ ਮੁਜ਼ਾਹਰਾ

ਕਟਾਰੀਆਂ, 18 ਅਗਸਤ (ਨਵਜੋਤ ਸਿੰਘ ਜੱਖੂ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬੰਗਾ ਬਲਾਕ ਦੇ ਪਿੰਡ ਕੰਗਰੌੜ ਵਿਚ ਬੇਜ਼ਮੀਨੇ ਲੋਕਾਂ ਦਾ ਇਕੱਠ ਕੀਤਾ ਗਿਆ | ਜਿਸ ਵਿਚ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਖੈਰੜ ਨੇ ਮੋਦੀ ਸਰਕਾਰ ਵਲੋਂ ਦਿੱਲੀ ...

ਪੂਰੀ ਖ਼ਬਰ »

ਖਟਕੜ ਕਲਾਂ ਸਕੂਲ 'ਚ ਪਾਣੀ ਬਚਾਓ ਪੰਦ੍ਹਰਵਾੜਾ ਮਨਾਇਆ

ਬੰਗਾ, 18 ਅਗਸਤ (ਕਰਮ ਲਧਾਣਾ)-ਸਰਕਾਰੀ ਹਾਈ ਸਕੂਲ ਖਟਕੜ ਕਲਾਂ ਵਿਖੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਹਿੱਤ ਸਿੱਖਿਆ ਵਿਭਾਗ ਵਲੋਂ ਮਨਾਏ ਜਾ ਰਹੇ ਪੰਦਰਵਾੜੇ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਾਇਆ ਗਿਆ, ਜਿਸਦੀ ਅਗਵਾਈ ਮੁੱਖ ਅਧਿਆਪਕਾ ਮੈਡਮ ਜਸਵਿੰਦਰ ਕੌਰ ਵਲੋਂ ...

ਪੂਰੀ ਖ਼ਬਰ »

ਸੋਨੀਆ ਗਾਂਧੀ ਦੇ ਪਾਰਟੀ ਦੀ ਅੰਤਰਿਮ ਪ੍ਰਧਾਨ ਬਣਨ ਨਾਲ ਕਾਂਗਰਸੀਆਂ 'ਚ ਖੁਸ਼ੀ ਦੀ ਲਹਿਰ-ਮਕਸੂਦਪੁਰ

ਸੰਧਵਾਂ, 18 ਅਗਸਤ (ਪ੍ਰੇਮੀ ਸੰਧਵਾਂ)-ਕਾਂਗਰਸ ਵਰਕਿੰਗ ਕਮੇਟੀ ਵਲੋਂ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਦੀ ਅੰਤਿ੍ਮ ਪ੍ਰਧਾਨ ਬਣਾਉਣ ਦੇ ਲਏ ਫੈਸਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ: ਬਲਦੇਵ ਸਿੰਘ ਮਕਸੂਦਪੁਰ ...

ਪੂਰੀ ਖ਼ਬਰ »

ਕੰਗਰੌੜ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਲਾਇਬ੍ਰੇਰੀ ਨੂੰ ਮਿਲੀ ਨਵੀਂ ਦਿਖ

ਕਟਾਰੀਆਂ, 18 ਅਗਸਤ (ਨਵਜੋਤ ਸਿੰਘ ਜੱਖੂ)-ਬਲਾਕ ਬੰਗਾ ਦੇ ਪਿੰਡ ਕੰਗਰੌੜ ਦੇ ਸਰਕਾਰੀ ਹਾਈ ਸਕੂਲ 'ਚ ਵਿੱਦਿਅਕ ਸੇਵਾਵਾਂ ਪ੍ਰਦਾਨ ਕਰ ਚੁੱਕੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਲਾਇਬ੍ਰੇਰੀ ਨੂੰ ਇਕ ਨਵੀਂ ਦਿਖ ਪ੍ਰਦਾਨ ਕੀਤੀ ਗਈ | ਜਿਸ 'ਚ ਸਮਾਜ ਸੇਵੀ ...

ਪੂਰੀ ਖ਼ਬਰ »

ਸੜਕ 'ਤੇ ਮੀਂਹ ਦੇ ਪਾਣੀ ਨੇ ਛੱਪੜ ਦਾ ਰੂਪ ਧਾਰਿਆ

ਬੰਗਾ, 18 ਅਗਸਤ (ਕਰਮ ਲਧਾਣਾ)-ਪਿੰਡ ਪਠਲਾਵਾ ਤੋਂ ਗੁਜਰਪੁਰ ਪਿੰਡ ਨੂੰ ਜਾਂਦੀ ਸੜਕ ਦੇ ਇਕ ਹਿੱਸੇ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਾਰਸ਼ ਦਾ ਪਾਣੀ ਇਥੇ ਛੱਪੜ ਦੇ ਰੂਪ 'ਚ ਖੜ੍ਹਾ ਨਜ਼ਰ ਆ ਰਿਹਾ ਹੈ, ਜਿਸ ਕਰਕੇ ਸੜਕ ਦੇ ਦੋਵੇਂ ਪਾਸੇ ਵਸਦੇ ਨਗਰ ਨਿਵਾਸੀਆਂ ਦਾ ...

ਪੂਰੀ ਖ਼ਬਰ »

ਰੁੱਖਾਂ ਦੀ ਅੰਨ੍ਹੇਵਾਹ ਕਟਾਈ ਮਨੁੱਖੀ ਹੋਂਦ ਲਈ ਖ਼ਤਰੇ ਦੀ ਘੰਟੀ- ਪਿ੍ੰ: ਸੋਮਨਾਥ

ਸੰਧਵਾਂ, 18 ਅਗਸਤ (ਪ੍ਰੇਮੀ ਸੰਧਵਾਂ)-ਰੁੱਖਾਂ ਤੋਂ ਬਿਨ੍ਹਾ ਮਨੁੱਖੀ ਜੀਵਨ ਅਧੂਰਾ ਹੈ | ਕਿਉਂਕਿ ਡਾਕਟਰਾਂ ਵਲੋਂ ਮਰੀਜ ਨੂੰ ਬਣਾਉਟੀ ਆਕਸੀਜਨ ਲਾ ਕੇ ਮੋਟੇ-ਮੋਟੇ ਬਿੱਲ ਵਸੂਲ ਲਏ ਜਾਂਦੇ ਹਨ, ਪਰ ਰੁੱਖ ਸਾਨੂੰ ਜੀਵਤ ਰਹਿਣ ਲਈ ਸਾਰੀ ਜਿੰਦਗੀ ਮੁਫ਼ਤ ਵਿਚ ਅਸਲੀ ...

ਪੂਰੀ ਖ਼ਬਰ »

ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਆਉਣ 'ਤੇ ਅਮਰਦੀਪ ਕਾਲਜ ਮੁਕੰਦਪੁਰ ਦੀਆਂ ਵਿਦਿਆਰਥਣਾਂ ਸਨਮਾਨਿਤ

ਮੁਕੰਦਪੁਰ, 18 ਅਗਸਤ (ਅਮਰੀਕ ਸਿੰਘ ਢੀਂਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਲਈ ਗਈ ਬੀ.ਐਸ. ਸੀ. (ਨਾਨ-ਮੈਡੀਕਲ) ਸਮੈਸਟਰ ਚੌਥਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਮੁਕੰਦਪੁਰ ਕਾਲਜ ਦੀਆਂ ਦੋ ਵਿਦਿਆਰਥਣਾਂ ਹਰਜੋਤ ਕੌਰ ਤੇ ਹਰਪ੍ਰੀਤ ਕੌਰ ...

ਪੂਰੀ ਖ਼ਬਰ »

ਮੀਂਹ ਦੀ ਭੇਟ ਚੜ੍ਹੀ ਇਕ ਕਮਰੇ ਦੀ ਛੱਤ 'ਤੇ ਇਕ ਗਲੀ ਧੱਸੀ

ਨਵਾਂਸ਼ਹਿਰ, 18 ਅਗਸਤ (ਹਰਵਿੰਦਰ ਸਿੰਘ)-ਬੀਤੇ ਕਲ੍ਹ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪਿੰਡ ਮਹਿੰਦੀਪੁਰ ਵਿਖੇ ਇਕ ਘਰ 'ਚ ਕਿ ਕਮਰੇ ਦੀ ਛੱਤ ਡਿੱਗ ਪਈ ਤੇ ਇਕ ਗਲੀ ਦਾ ਇਕ ਪਾਸਾ ਪਾਣੀ ਨਾਲ ਧੱਸ ਗਿਆ | ਜਾਣਕਾਰੀ ਦਿੰਦਿਆ ਰੇਸ਼ਮ ਕੌਰ ਨੇ ਦੱਸਿਆ ਕਿ ਇਹ ਉਨ੍ਹਾਂ ਦਾ ...

ਪੂਰੀ ਖ਼ਬਰ »

ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ 'ਚੋਂ ਆਜ਼ਾਦ ਹੋਇਆ- ਪਿ੍ੰ: ਮਨੋਹਰ ਲਾਲ

ਸੰਧਵਾਂ, 18 ਅਗਸਤ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸ਼ਰਧਾਂਜਲੀ 'ਚ ਪਿ੍ੰ: ਮਨੋਹਰ ਲਾਲ ਖਟਕੜ, ਲੈਕ: ਹਰਬੰਸ ਲਾਦੀਆਂ, ਮਾਸਟਰ ...

ਪੂਰੀ ਖ਼ਬਰ »

ਗੁੱਗਾ ਜਾਹਰ ਪੀਰ ਦੇ ਸੇਵਕ ਚੇਲਿਆਂ ਨੇ ਪਿੰਡ ਨਵਾਂਗਰਾਂ ਵਿਖੇ ਚੌਕੀ ਲਗਾਈ

ਪੋਜੇਵਾਲ ਸਰਾਂ, 18 ਅਗਸਤ (ਨਵਾਂਗਰਾਂਈ)-ਗੁੱਗਾ ਜਾਹਰ ਪੀਰ ਦੇ ਸੇਵਕਾਂ ਵਲੋਂ ਪਿੰਡ ਨਵਾਗਰਾਂ ਵਿਖੇ ਚੌਕੀ ਲਗਾਈ ਤੇ ਲੋਕਾਂ ਨੂੰ ਗੁੱਗਾ ਜਾਹਰ ਪੀਰ ਦੀਆਂ ਕਹਾਣੀਆਂ ਤੇ ਭੇਟਾਂ ਗਾ ਕੇ ਸੁਣਾਈਆ | ਇਸ ਮੌਕੇ ਮੁਖੀ ਚੇਲਾ ਗੁਰਦਾਸ ਰਾਮ ਭਾਟੀਆ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਸੁਰਜੀਤ ਸਿੰਘ

ਨਵਾਂਸ਼ਹਿਰ, 18 ਅਗਸਤ (ਹਰਵਿੰਦਰ ਸਿੰਘ)-ਅੱਜ ਸੁਰਜੀਤ ਸਿੰਘ ਰਿਟਾਇਰਡ ਡੀ.ਜੀ.ਐਮ. ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰੈਸ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਸੇਵਾ ...

ਪੂਰੀ ਖ਼ਬਰ »

ਪਾਵਰ ਪਲਾਂਟ ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗ

ਨਵਾਂਸ਼ਹਿਰ, 18 ਅਗਸਤ (ਹਰਵਿੰਦਰ ਸਿੰਘ)-ਕੋ ਜਨਰੇਸ਼ਨ ਪਲਾਂਟ ਦੀ ਟੀਮ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਪਲਾਟ ਦੇ ਫਿਊਲ ਵਿਭਾਗ ਦੀ ਟੀਮ ਵਲੋਂ ਅੱਜ ਜੇਠੂਮਜਾਰਾ, ਪੁੰਨੂਮਜਾਰਾ, ਗਰਲੇ ਢਾਹਾਂ, ...

ਪੂਰੀ ਖ਼ਬਰ »

ਹਵੇਲੀ ਗਰੁੱਪ ਵਲੋਂ 'ਪਨਸਪ' ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਦੇ ਸਨਮਾਨ 'ਚ ਸਮਾਗਮ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ (ਪਨਸਪ) ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਦੇ ਸਨਮਾਨ 'ਚ ਹਵੇਲੀ ਗਰੁੱਪ ਦੇ ਚੇਅਰਮੈਨ ਸਤੀਸ਼ ਜੈਨ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ. ਬਰਜਿੰਦਰ ...

ਪੂਰੀ ਖ਼ਬਰ »

ਸੰਤ ਪ੍ਰੇਮ ਦਾਸ ਜੀ ਦੀ ਯਾਦ ਵਿਚ ਕੁਟੀਆ ਟੋਰੋਵਾਲ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਪੋਜੇਵਾਲ ਸਰਾਂ, 18 ਅਗਸਤ (ਨਵਾਂਗਰਾਈਾ)-ਕੁਟੀਆ ਸੰਤ ਬਾਬਾ ਪ੍ਰੇਮ ਦਾਸ ਪਿੰਡ ਟੋਰੋਵਾਲ ਵਿਖੇ ਸੰਤ ਬਾਬਾ ਪ੍ਰੇਮ ਦਾਸ ਜੀ ਦੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਰਵਿੰਦਰ ਗਿਰੀ ਜੀ ਤੇ ਸੰਤ ਸਹਿਜ ਦਾਸ ਧਰਮਪੁਰ ਵਾਲਿਆਂ ਦੀ ਸਰਪ੍ਰਸਤੀ ਹੇਠ ...

ਪੂਰੀ ਖ਼ਬਰ »

ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਝੋਨਾ ਤੇ ਹਰਾ ਚਾਰਾ ਪਾਣੀ 'ਚ ਡੁੱਬੇ

ਰਾਹੋਂ, 18 ਅਗਸਤ (ਬਲਵੀਰ ਸਿੰਘ ਰੂਬੀ)-ਬੇਟ ਇਲਾਕੇ ਦਰਿਆ ਸਤਲੁਜ ਦੇ ਨਾਲ ਲਗਦੇ ਏਰੀਏ ਦੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਝੋਨਾ, ਕਮਾਦ ਤੇ ਹਰਾ ਚਾਰਾ ਬੀਤੇ ਦਿਨ ਤੋਂ ਹੋ ਰਹੀ ਬਰਸਾਤ ਨੇ ਹੜ੍ਹ ਦੀ ਲਪੇਟ 'ਚ ਲੈ ਲਏ | ਰਾਹੋਂ, ਨੀਲੇਵਾਲ, ਗੜ੍ਹੀ, ...

ਪੂਰੀ ਖ਼ਬਰ »

ਨੰਬਰਦਾਰ ਦਰਸ਼ਨ ਸਿੰਘ ਬੁਰਜ ਦਾ ਦਿਹਾਂਤ

ਉੜਾਪੜ/ਲਸਾੜਾ, 18 ਅਗਸਤ (ਲਖਵੀਰ ਸਿੰਘ ਖੁਰਦ) - ਪਿੰਡ ਬੁਰਜ ਟਹਿਲ ਦਾਸ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਨੰਬਰਦਾਰ ਦਰਸ਼ਨ ਸਿੰਘ ਦਾ ਸੰਖੇਪ ਜਿਹੀ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ | ਉਹ 85 ਵਰਿ੍ਹਆਂ ਦੇ ਸਨ ਅਤੇ ਕਾਂਗਰਸ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਸਨ | ਪਿੰਡ ਦੇ ...

ਪੂਰੀ ਖ਼ਬਰ »

ਭਾਰੀ ਵਰਖਾ ਕਾਰਨ ਇਲਾਕੇ ਅੰਦਰ ਹੜ੍ਹਾਂ ਵਾਲੀ ਸਥਿਤੀ ਬਣੀ

ਸੜੋਆ, 18 ਅਗਸਤ (ਨਾਨੋਵਾਲੀਆ)-ਭਾਰੀ ਵਰਖਾ ਨਾਲ ਇਲਾਕੇ ਅੰਦਰ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ | ਇਨ੍ਹਾਂ ਲਿੰਕ ਸੜਕਾਂ ਦੇ ਆਉਣ-ਜਾਣ ਵਾਲੇ ਮੁਸਾਫ਼ਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਸੜੋਆ ਤੋਂ ਆਲੋਵਾਲ, ਪਿੰਡ ਸਹੂੰਗੜ੍ਹਾ ...

ਪੂਰੀ ਖ਼ਬਰ »

ਡੂੰਘੇ ਟੋਇਆਂ ਵਿਚ ਬਰਸਾਤੀ ਪਾਣੀ ਭਰਨ ਕਾਰਨ ਸੜਕ ਦੀ ਸਥਿਤੀ ਛੱਪੜ ਵਰਗੀ ਬਣੀ-ਰਾਹਗੀਰ ਪ੍ਰੇਸ਼ਾਨ

ਸੰਧਵਾਂ, 18 ਅਗਸਤ (ਪ੍ਰੇਮੀ ਸੰਧਵਾਂ)-ਜਦੋਂ ਵੀ ਕਿਤੇ ਭਾਰੀ ਮੀਂਹ ਪੈਂਦਾ ਹੈ ਤਾਂ ਬਹਿਰਾਮ-ਮਾਹਿਲਪੁਰ ਸੜਕ 'ਤੇ ਬਣੇ ਡੂੰਘੇ ਖੱਡਿਆਂ ਵਿਚ ਬਰਸਾਤੀ ਪਾਣੀ ਭਰਨ ਨਾਲ ਸੜਕ ਦੀ ਸਥਿਤੀ ਛੱਪੜ ਵਰਗੀ ਬਣ ਜਾਂਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ...

ਪੂਰੀ ਖ਼ਬਰ »

ਹਰਿਆਣਾ ਤੇ ਰਾਜਸਥਾਨ ਸਰਕਾਰਾਂ ਸੂਬੇ ਅੰਦਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਕਰਨ-ਚੰਦੂਮਾਜਰਾ

ਪੋਜੇਵਾਲ ਸਰਾਂ, 18 ਅਗਸਤ (ਰਮਨ ਭਾਟੀਆ)-ਪੰਜਾਬ ਤੋਂ ਐੱਸ.ਵਾਈ.ਐਲ. ਤੇ ਹੋਰ ਵੱਖ-ਵੱਖ ਨਹਿਰਾਂ ਰਾਹੀਂ ਪਾਣੀ ਦੀ ਮੰਗ ਕਰਨ ਵਾਲੇ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਸੂਬੇ ਅੰਦਰ ਹੜ੍ਹਾਂ ਨਾਲ ਫ਼ਸਲਾਂ, ਘਰਾਂ, ਪਸ਼ੂਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਕਰਨ ਤੇ ...

ਪੂਰੀ ਖ਼ਬਰ »

ਕਟਾਰੀਆਂ 'ਚ ਬਾਬਾ ਗਿਆਨ ਦਾਸ ਦੀ ਯਾਦ 'ਚ ਧਾਰਮਿਕ ਸਮਾਗਮ

ਕਟਾਰੀਆਂ, 18 ਅਗਸਤ (ਨਵਜੋਤ ਸਿੰਘ ਜੱਖੂ)-ਪਿੰਡ ਕਟਾਰੀਆਂ 'ਚ ਬਾਬਾ ਗਿਆਨ ਦਾਸ ਦੀ ਯਾਦ 'ਚ ਧਾਰਮਿਕ ਸਮਾਗਮ ਜੱਖੂ ਪਰਿਵਾਰਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਦਰਬਾਰ ਦੀਆਂ ਰਸਮਾਂ ਅਨੁਸਾਰ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਭਗਤ ਪਰਮਜੀਤ ਸੰਧਵਾਂ ਵਲੋਂ ...

ਪੂਰੀ ਖ਼ਬਰ »

ਬਹਿਰਾਮ ਵਿਖੇ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ 'ਚ ਮੀਟਿੰਗ

ਬਹਿਰਾਮ, 18 ਅਗਸਤ (ਸਰਬਜੀਤ ਸਿੰਘ ਚੱਕਰਾਮੰੂ)-ਦੀ ਨਵਾਂਸ਼ਹਿਰ ਸਾੈਟਰਲ ਕੋਆਪ੍ਰੇਟਿਵ ਬੈਂਕ (ਲਿਮ.) ਦੇ ਡਾਇਰੈਕਟਰਾਂ ਦੀਆਂ ਆ ਰਹੀਆ ਚੋਣਾਂ ਦੇ ਸਬੰਧ ਵਿਚ ਚਾਹਲ ਮਾਰਕੀਟ ਕਸਬਾ ਬਹਿਰਾਮ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ: ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ...

ਪੂਰੀ ਖ਼ਬਰ »

ਫ਼ੌਜ ਨੇ ਨਵਾਂਸ਼ਹਿਰ ਇਲਾਕੇ 'ਚ ਮੱਤੇਵਾੜਾ ਪੁਲ ਨੇੜੇ ਦਰਿਆ 'ਚ ਫਸੇ ਚਰਵਾਹੇ, ਉਸ ਦੇ ਸਾਥੀ ਤੇ ਬੱਕਰੀਆਂ ਨੂੰ ਬਚਾਇਆ

ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਸਿੰਘ ਮਹੇ)-ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਤੋਂ ਬਾਅਦ ਅੱਜ ਸ਼ਾਮ ਨੂੰ ਮੱਤੇਵਾੜਾ ਪੁਲ ਨੇੜੇ ਜ਼ਿਲ੍ਹੇ 'ਚ ਪੁੱਜੀ ਆਰਮੀ ਵਲੋਂ ਬੇਗੋਵਾਲ 'ਚ ਚਲਾਏ ਬਚਾਅ ਅਪਰੇਸ਼ਨ 'ਚ ਇੱਕ ਚਰਵਾਹੇ ਦੀਪਕ, ਉਸ ਦੇ ਸਾਥੀ ਅਤੇ ਉਸ ਦੇ ਪਸ਼ੂਆਂ ...

ਪੂਰੀ ਖ਼ਬਰ »

ਝਿੰਗੜਾਂ ਵਿਖੇ ਸਹਿਕਾਰੀ ਖੇਤੀਬਾੜੀ ਸਭਾਵਾਂ ਬਲਾਕ ਔੜ ਦੀ ਮੀਟਿੰਗ

ਔੜ/ਝਿੰਗੜਾਂ, 18 ਅਗਸਤ (ਕੁਲਦੀਪ ਸਿੰਘ ਝਿੰਗੜ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾਵਾਂ ਕਰਮਚਾਰੀ ਯੂਨੀਅਨ ਬਲਾਕ ਔੜ ਦੀ ਮੀਟਿੰਗ ਸਹਿਕਾਰੀ ਸਭਾ ਪਿੰਡ ਝਿੰਗੜਾਂ ਦੇ ਮੀਟਿੰਗ ਹਾਲ ਵਿਚ ਬਲਾਕ ਪ੍ਰਧਾਨ ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਮੂਹ ...

ਪੂਰੀ ਖ਼ਬਰ »

ਪਿੰਡ ਕਿਸ਼ਨਪੁਰਾ ਵਿਖੇ ਸਾਲਾਨਾ ਛਿੰਝ ਮੇਲਾ 25 ਨੂੰ

ਜਾਡਲਾ, 18 ਅਗਸਤ (ਬਲਦੇਵ ਸਿੰਘ ਬੱਲੀ)- ਧੰਨ-ਧੰਨ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਪਿੰਡ ਕਿਸ਼ਨਪੁਰਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੌਕੇ ਅਗਵਾਈ ਕਰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਛੋਕਰ ਸਾਬਕਾ ਸਰਪੰਚ ਨੇ ਦੱਸਿਆ ਕਿ ਸਾਲਾਨਾ ਛਿੰਝ ਮੇਲਾ 25 ਅਗਸਤ ਨੂੰ ...

ਪੂਰੀ ਖ਼ਬਰ »

ਫਰਾਲਾ 'ਚ ਕਬੱਡੀ ਖਿਡਾਰੀ ਤੇ ਖਿਡਾਰਨਾਂ ਦਾ ਸੋਨ ਤਗਮਿਆਂ ਨਾਲ ਸਨਮਾਨ

ਸੰਧਵਾਂ, 18 ਅਗਸਤ (ਪ੍ਰੇਮੀ ਸੰਧਵਾਂ) - ਜ਼ਿਲ੍ਹਾ ਪੱਧਰੀ ਹੋਏ ਕਬੱਡੀ ਮੁਕਾਬਲਿਆਂ 'ਚ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੇ ਮੁੰਡੇ ਤੇ ਕੁੜੀਆਂ ਦੀ ਕਬੱਡੀ ਟੀਮ ਵਲੋਂ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰਨ ਦੀ ...

ਪੂਰੀ ਖ਼ਬਰ »

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੋਕ ਅਰਪਣ

ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਅਤੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨਵਾਂਸ਼ਹਿਰ ਵਿਖੇ ਬਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਆਜ਼ਾਦੀ ਦਿਹਾੜੇ ਮੌਕੇ ਲੋਕ ਅਰਪਣ ਕੀਤਾ ਗਿਆ | ...

ਪੂਰੀ ਖ਼ਬਰ »

ਦਰਸ਼ਨ ਚੇਲਾ ਥੋਪੀਆ ਦੀ ਅਗਵਾਈ ਹੇਠ ਗੁੱਗਾ ਜ਼ਾਹਿਰ ਪੀਰ ਨੂੰ ਸਮਰਪਿਤ ਕਾਰਾਂ ਸ਼ੁਰੂ

ਭੱਦੀ, 18 ਅਗਸਤ (ਨਰੇਸ਼ ਧੌਲ)- ਗੁੱਗਾ ਨੌਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਚੇਲਾ ਦਰਸ਼ਨ ਲਾਲ ਥੋਪੀਆ ਵਲੋਂ ਆਪਣੇ ਸਾਥੀਆਂ ਸਮੇਤ ਪਿੰਡ-ਪਿੰਡ ਪੈਦਲ ਯਾਤਰਾ ਕਰਕੇ ਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਪਿੰਡ ਧੌਲ ਵਿਖੇ ਮੱਖਣ ਸਿੰਘ ਅਤੇ ਨਵਾਂ ਪਿੰਡ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਕਟਾਰੀਆਂ, 18 ਅਗਸਤ (ਨਵਜੋਤ ਸਿੰਘ ਜੱਖੂ) - ਕਟਾਰੀਆਂ ਦੇ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ 'ਚ ਰੱਖੜ ਪੁੰਨਿਆਂ ਦੇ ਪਵਿੱਤਰ ਦਿਹਾੜੇ 'ਤੇ ਧਾਰਮਿਕ ਸਮਾਗਮ ਮੌਜੂਦਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੋਕ ਅਰਪਣ

ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਅਤੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨਵਾਂਸ਼ਹਿਰ ਵਿਖੇ ਬਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਆਜ਼ਾਦੀ ਦਿਹਾੜੇ ਮੌਕੇ ਲੋਕ ਅਰਪਣ ਕੀਤਾ ਗਿਆ | ...

ਪੂਰੀ ਖ਼ਬਰ »

ਦਾਤਾ ਨੂਰੇ ਸ਼ਾਹ ਪ੍ਰਬੰਧਕ ਕਮੇਟੀ ਔੜ ਦੀ ਚੋਣ ਹੋਈ

ਔੜ, 18 ਅਗਸਤ (ਜਰਨੈਲ ਸਿੰਘ ਖ਼ੁਰਦ)- ਔੜ ਤੋਂ ਮੱਲਾ ਬੇਦੀਆਂ ਨੂੰ ਜਾਂਦੀ ਸੜਕ 'ਤੇ ਸਥਿਤ ਇਤਿਹਾਸਿਕ ਧਾਰਮਿਕ ਅਸਥਾਨ ਦਾਤਾ ਨੂਰੇ ਸ਼ਾਹ ਦੀਆਂ ਸ਼ਰਧਾਲੂ ਸੰਗਤਾਂ ਦੀ ਇਕ ਵਿਸ਼ੇਸ਼ ਇਕੱਤਰ ਅਸਥਾਨ ਦੇ ਸੇਵਾਦਾਰ ਸਾਂਈ ਪਿ੍ਥੀ ਸ਼ਾਹ ਕਾਦਰੀ ਦੀ ਅਗਵਾਈ ਹੇਠ ਹੋਈ | ਜਿਸ ...

ਪੂਰੀ ਖ਼ਬਰ »

ਪੀਰ ਬਾਬਾ ਗਰੀਬ ਸ਼ਾਹ ਦਾ ਸਾਲਾਨਾ ਮੇਲਾ 19 ਤੋਂ

ਮੁਕੰਦਪੁਰ, 18 ਅਗਸਤ (ਦੇਸ ਰਾਜ ਬੰਗਾ) - ਹਜ਼ਰਤ ਪੀਰ ਬਾਬਾ ਗਰੀਬ ਸ਼ਾਹ ਕਲੀਅਰ ਸ਼ਰੀਫ ਦੀ 18ਵੀਂ ਬਰਸੀ ਮੌਕੇ ਦਰਬਾਰ ਟਿੱਬੀ ਸ਼ਰੀਫ ਲਿੱਦੜ ਖੁੁਰਦ ਵਿਖੇ ਸਲਾਨਾ ਜੋੜ ਮੇਲਾ 19 ਅਗਸਤ ਦਿਨ ਸੋਮਵਾਰ ਤੋਂ ਅਰੰਭ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX