ਤਾਜਾ ਖ਼ਬਰਾਂ


ਮੁੰਬਈ : ਅਭਿਸ਼ੇਕ ਬਚਨ ਵੀ ਕੋਰੋਨਾ ਪਾਜ਼ੀਟਿਵ
. . .  1 day ago
ਮੁੰਬਈ : ਬਾਲੀਵੁੱਡ ਸਿਤਾਰਿਆਂ ਤੇ ਕ੍ਰਿਕਟ ਜਗਤ ਨੇ ਅਮਿਤਾਭ ਬਚਨ ਦੇ ਜਲਦੀ ਠੀਕ ਹੋਣ ਲਈ ਕੀਤੀ ਪ੍ਰਾਰਥਨਾ
. . .  1 day ago
ਮੁੰਬਈ : ਸੁਪਰ ਸਟਾਰ ਅਮਿਤਾਭ ਬਚਨ ਨਾਨਾਵਤੀ ਹਸਪਤਾਲ 'ਚ ਦਾਖ਼ਲ
. . .  1 day ago
ਮੁੰਬਈ ,11 ਜੁਲਾਈ ,{ ਪੰਨੂ }-ਸੁਪਰ ਸਟਾਰ ਅਮਿਤਾਭ ਬਚਨ ਨਾਨਾਵਤੀ ਹਸਪਤਾਲ 'ਚ ਦਾਖ਼ਲ । ਸੂਤਰਾਂ ਦਾ ਕਹਿਣਾ ਹੈ ਕਿ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਹੈ । ਅਮਿਤਾਭ ਬਚਨ ਦੇ ਕੋਰੋਨਾ ਦੀ ਪੁਸ਼ਟੀ ਹੋਈ ਹੈ ।
ਲੋਹੀਆਂ (ਜਲੰਧਰ) 'ਚ 2 ਪਾਜ਼ੀਟਿਵ ਮਰੀਜ਼ ਹੋਰ ਆਉਣ ਨਾਲ 'ਕੋਰੋਨਾ' ਨੇ ਫੜੀ ਰਫ਼ਤਾਰ
. . .  1 day ago
ਲੋਹੀਆਂ ਖ਼ਾਸ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ) ਲੰਘੀ 5 ਜੁਲਾਈ ਨੂੰ ਇਲਾਕੇ 'ਚ ਆਏ 2 ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅੱਜ 2 ਹੋਰ ਪਾਜ਼ੀਟਿਵ ਮਰੀਜ਼ ਮਿਲਣ ਨਾਲ ਕੋਰੋਨਾ ਵਾਇਰਸ ਨੇ ਲੋਹੀਆਂ 'ਚ ਰਫ਼ਤਾਰ ਫੜ ਲਈ ਲਗਦੀ ਹੈ, ਜਿਸ ਨਾਲ ਇਲਾਕੇ 'ਚ ਕੋਰੋਨਾ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਿਵਲ ਹਸਪਤਾਲ...
ਨੱਥੇਵਾਲ (ਜਲੰਧਰ) 'ਚ 6 ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ,11ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਐੱਸ.ਐਮ.ਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੱੁਢਲਾ ਸਿਹਤ ਕੇਂਦਰ ਜੰਡਿਆਲਾ ਅਧੀਨ ਆਉਂਦੇ ਪਿੰਡ ਨੱਥੇਵਾਲ ਵਿਚ ਅੱਜ 6 ਵਿਅਕਤੀਆਂ ਰਾਜੂ ਮਹਾਤੋ, ਧੂਰੀ ਮਹਾਤੋ,ਵਿਸ਼ਵਨਾਥ ਰਾਮ, ਜਤਿੰਦਰ ਮਹਾਤੋ, ਵੈਦਨਾਥ ਮਹਾਤੋ ਜਗਦੀਸ਼ ਮਹਾਤੋ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ...
ਸੁਨਾਮ (ਸੰਗਰੂਰ) ’ਚ ਅੱਜ ਦੋ ਹੋਰ ਕੇਸ ਆਏ ਕੋਰੋਨਾ ਪਾਜ਼ੀਟਿਵ
. . .  1 day ago
ਸੁਨਾਮ ਊਧਮ ਸਿੰਘ ਵਾਲਾ 11 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਕੋਰੋਨਾ ਦੇ 2 ਹੋਰ ਕੇਸ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ’ਚ ਸਹਿਮ ਦਾ ਮਾਹੌਲ ਹੈ।ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ...
ਲੁਧਿਆਣਾ 'ਚ ਪ੍ਰਾਪਰਟੀ ਕਾਰੋਬਾਰੀ ਦਾ ਕਤਲ
. . .  1 day ago
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਅਹੂਜਾ) - ਥਾਣਾ ਡਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਲਹਾਰ ਸੜਕ ਤੇ ਨੌਕਰ ਵੱਲੋਂ ਪ੍ਰਾਪਰਟੀ ਕਾਰੋਬਾਰੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਸ਼ਨਾਖ਼ਤ ਸ਼ਮਸ਼ੇਰ ਸਿੰਘ ਅਟਵਾਲ (60) ਵਜੋਂ ਕੀਤੀ ਗਈ ਹੈ। ਜਾਂਚ ਕਰ ਰਹੇ ਅਧਿਕਾਰੀ...
ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਗ੍ਰਿਫ਼ਤਾਰ
. . .  1 day ago
ਘਨੌਰ/ਪਟਿਆਲਾ, 11 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਰਾਜਪੁਰਾ ਤੋਂ ਚੰਡੀਗੜ੍ਹ ਮੁੱਖ ਸੜਕ ਤੇ ਸਥਿਤ ਇੱਕ ਹੱਬ 'ਚ ਪੰਜਾਬ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਵਿਰੁੱਧ ਪੁਲਸ ਵੱਲੋਂ ਮੁਕੱਦਮਾ ਦਰਜ਼ ਕਰਨ ਉਪਰµਤ ਮੌਕੇ ਤੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ...
ਰਾਹੋਂ (ਨਵਾਂਸ਼ਹਿਰ) ਦੇ 2 ਸਾਲਾ ਬੱਚੇ ਅਤੇ 9 ਔਰਤਾਂ ਸਮੇਤ 23 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,11 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਅੱਜ ਸਵੇਰੇ ਇਕ ਔਰਤ ਸਮੇਤ ਆਏ 6 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਬਾਅਦ ਕਸਬਾ ਰਾਹੋਂ ਦੇ ਦੋ ਸਾਲਾ ਬੱਚੇ, 9 ਔਰਤਾਂ ਸਮੇਤ 23 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ...
ਕਪੂਰਥਲਾ 'ਚ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਕਪੂਰਥਲਾ, 11 ਜੁਲਾਈ (ਅਮਰਜੀਤ ਕੋਮਲ)-ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਵੱਲੋਂ ਲਏ ਗਏ 297 ਸੈਂਪਲਾਂ ਵਿਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 296 ਸੈਂਪਲ ਨੈਗੇਟਿਵ ਪਾਏ ਗਏ ਹਨ। ਡਾ: ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਨਾਭਾ ਵਿਚ ਆਇਆ ਇੱਕ ਹੋਰ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 11 ਜੁਲਾਈ (ਅਮਨਦੀਪ ਸਿੰਘ ਲਵਲੀ) - ਹਲਕਾ ਨਾਭਾ ਅੰਦਰ ਲਗਾਤਾਰ ਕੋਰੋਨਾ ਮਰੀਜ਼ਾ ਦੇ ਆਉਣ ਕਾਰਨ ਆਮ ਜਾਨਤਾ ਵਿੱਚ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਸ਼ਹਿਰ ਨਾਭਾ ਦੇ ਅਜੀਤ ਨਗਰ ਦਾ ਵਸਨੀਕ ਜਿਸ ਦੀ ਉਮਰ 31 ਸਾਲ ਹੈ ਕੋਰੋਨਾ ਪਾਜ਼ੀਟਿਵ ਆਇਆ ਹੈ। ਜਿਸ ਸਬੰਧੀ ਸਿਹਤ ਵਿਭਾਗ...
ਪਿੰਡ ਸੇਖ ਕੁਤਬ (ਲੁਧਿਆਣਾ) ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਬਰਨਾਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਦੋ ਹੋਰ ਨਵੇਂ ਕੋਰੋਨਾ...
15 ਹਜ਼ਾਰ ਬੋਤਲਾਂ ਦੇਸੀ ਲਾਹਣ ਬਰਾਮਦ
. . .  1 day ago
ਬਾਜਵਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਵੈਟਰਨਰੀ ਇੰਸਪੈਕਟਰਾਂ 'ਚ ਖ਼ੁਸ਼ੀ ਦਾ ਮਾਹੌਲ
. . .  1 day ago
ਬਟਾਲਾ, 11 ਜੁਲਾਈ (ਕਾਹਲੋਂ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਪਸ਼ੂ ਪਾਲਨ ਮੱਛੀ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਰਕਲ ਬਣਾਉਣ ਦੀ ਮੁਹਿੰਮ ਸ਼ੁਰੂ
. . .  1 day ago
ਨਵੀਂ ਦਿੱਲੀ, 11 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਵਿਸਥਾਰ ਸਮੁੱਚੀ ਦਿੱਲੀ 'ਚ ਕਰਨ ਦੇ ਮੰਤਵ ਨਾਲ ਸਰਕਲ ਬਣਾਉਣ ਦਾ....
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ...
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਚੰਡੀਗੜ੍ਹ, 11 ਜੁਲਾਈ (ਸੁਰਿੰਦਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ...
ਹੁਸ਼ਿਆਰਪੁਰ 'ਚ 1 ਹੋਰ ਅਧਿਕਾਰੀ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਹੁਸ਼ਿਆਰਪੁਰ, 11 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਇੱਕ ਹੋਰ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਆਉਣ...
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਤ ਓਬਰਾਏ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ ਡਿਪਟੀ ਡਾਇਰੈਕਟਰ ...
ਗੁਰਦਾਸਪੁਰ ਦੇ ਏ.ਡੀ.ਸੀ ਨੂੰ ਹੋਇਆ ਕੋਰੋਨਾ
. . .  1 day ago
ਗੁਰਦਾਸਪੁਰ, 11 ਜੁਲਾਈ (ਆਰਿਫ਼)- ਗੁਰਦਾਸਪੁਰ ਦੇ ਏ. ਡੀ. ਸੀ ਤਜਿੰਦਰਪਾਲ ਸਿੰਘ ਸੰਧੂ ਕੋਰੋਨਾ ...
ਹਲਕਾ ਸ਼ਾਹਕੋਟ 'ਚ ਦੋ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਸ਼ਾਹਕੋਟ, 11 ਜੁਲਾਈ (ਦਲਜੀਤ ਸਚਦੇਵਾ)- ਜ਼ਿਲ੍ਹਾ ਜਲੰਧਰ 'ਚ ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ...
ਬਹਿਰਾਮ ਇਲਾਕੇ 'ਚ ਤੇਜ ਹਨ੍ਹੇਰੀ ਨੇ ਮਚਾਈ ਤਬਾਹੀ, ਲੋਕਾਂ ਦਾ ਹੋਇਆ ਭਾਰੀ ਨੁਕਸਾਨ
. . .  1 day ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)- ਝੋਨੇ ਦੀ ਲੁਆਈ ਦਾ ਕੰਮ ਜੋਰਾ 'ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਆਈ ਤੇਜ ਹਨੇਰੀ...
ਬੰਗਾ ਦੇ ਪਿੰਡ ਜੱਸੋਮਜਾਰਾ ਦੇ ਡਾਕੀਏ ਨੂੰ ਹੋਇਆ ਕੋਰੋਨਾ
. . .  1 day ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਦੇ ਵਸਨੀਕ ਪ੍ਰੇਮ ਲਾਲ ਪੁੱਤਰ ਨਸੀਬ...
ਬਠਿੰਡਾ 'ਚ ਕੋਰੋਨਾ ਦੇ 5 ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਬਠਿੰਡਾ, 11 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਅੱਜ ਕੋਰੋਨਾ ਦੇ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਰਵਿਦਾਸੀਆ ਸਮਾਜ ਵਲੋਂ ਦਿੱਲੀ 'ਚ ਮੰਦਰ ਤੋੜਨ ਦੇ ਵਿਰੋਧ 'ਚ ਪ੍ਰਦਰਸ਼ਨ

ਚੰਡੀਗੜ੍ਹ, 18 ਅਗਸਤ (ਆਰ.ਐੱਸ.ਲਿਬਰੇਟ)-ਅੱਜ ਚੰਡੀਗੜ੍ਹ ਰਵਿਦਾਸੀਆ ਸਮਾਜ ਦੇ ਸੰਗਠਨਾਂ ਵਲੋਂ ਦਿੱਲੀ ਵਿਚ ਤੁਗਲਕਾਬਾਦ ਗੁਰੂ ਰਵਿਦਾਸ ਮੰਦਿਰ ਤੋੜਨ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਰਵਿਦਾਸ ਮੰਦਿਰ ਫੇਜ਼-ਦੋ ਰਾਮ ਦਰਬਾਰ ਤੋਂ ਸ਼ੁਰੂ ਹੋਇਆ ਅਤੇ ਟਿ੍ਬਿਊਨ ਚੌਾਕ 'ਤੇ ਜਾ ਕੇ ਖ਼ਤਮ ਹੋਇਆ | ਇਸ ਦੇ ਬਾਅਦ ਅਧਿਕਾਰੀਆਂ ਜ਼ਰੀਏ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਰਾਜਪਾਲ ਪੰਜਾਬ ਨੂੰ ਰਾਜਪਾਲ ਦੀ ਰਿਹਾਇਸ਼ 'ਤੇ ਜਾ ਕੇ ਤੋੜੇ ਗਏ ਮੰਦਿਰ ਦੇ ਸਥਾਨ ਨੂੰ ਰਵਿਦਾਸ ਮੰਦਿਰ ਕਮੇਟੀ ਨੂੰ ਵਾਪਸ ਕਰਨ ਅਤੇ ਮੰਦਿਰ ਦੀ ਦੁਬਾਰਾ ਉਸਾਰੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ | ਪ੍ਰਦਰਸ਼ਨਕਾਰੀਆਂ ਅਨੁਸਾਰ ਮੰਦਿਰ ਦਾ ਸਥਾਨ ਲਗਪਗ 600 ਸਾਲ ਪਹਿਲਾਂ ਉਸ ਸਮੇਂ ਦੇ ਮਹਾਰਾਜੇ ਸਿਕੰਦਰ ਲੋਧੀ ਵਲੋਂ ਗੁਰੂ ਰਵਿਦਾਸ ਨੂੰ ਦਾਨ ਵਿਚ ਦਿੱਤਾ ਗਿਆ ਸੀ | ਸਾਲ 1959 ਕੇਂਦਰੀ ਮੰਤਰੀ ਬਾਬੂ ਜਗਜੀਵਨ ਰਾਮ ਵਲੋਂ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ | ਇਸ ਰੋਸ ਪ੍ਰਦਰਸ਼ਨ ਦੌਰਾਨ ਫੇਸ-1 ਰਾਮਦਰਬਾਰ ਮੰਦਿਰ ਪ੍ਰਧਾਨ ਮਹਿਕ ਸਿੰਘ, ਜਨਰਲ ਸਕੱਤਰ ਸੰਜੇ ਕੁਮਾਰ, ਸੈਕਟਰ-52 ਤੋਂ ਲਵ, ਤਿਰਲੋਕ ਚੰਦ, ਵਿਕਾਸ ਨਗਰ ਤੋਂ ਰਾਮਬਚਨ, ਸ਼ਿਵ ਕੁਮਾਰ, ਸੈਕਟਰ-56 ਤੋਂ ਰਾਜ ਕੁਮਾਰ, ਹੱਲੋਮਾਜਰਾ ਤੋਂ ਗੋਲਡੀ ਅਤੇ ਮਲੋਆ ਤੋਂ ਵਿਜੇ ਕੁਮਾਰ, ਵਕੀਲ ਸੁਦੇਸ਼ ਕੁਮਾਰ ਖੁਰਚਿਆ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ |

ਪੀ.ਜੀ.ਆਈ.'ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਨਵੇਦਿਤਾ ਹੋਸਟਲ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਹ ਮੁਹਿੰਮ ਰੈੱਡ ਕਰਾਸ ਪੰਜਾਬ ਦੇ ਸਹਿਯੋਗ ਨਾਲ ਚਲਾਈ ਗਈ, ਜਿਸ 'ਚ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਮੱੁਖ ਮਹਿਮਾਨ ਵਜੋਂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਡਰਾਈਵਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਲਾਲੜੂ, 18 ਅਗਸਤ (ਰਾਜਬੀਰ ਸਿੰਘ)-ਪਿੰਡ ਲਾਲੜੂ ਦੇ ਇਕ 37 ਸਾਲਾ ਡਰਾਈਵਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਕੋਲੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬਖਸ਼ੀਸ਼ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਵਾਰਡ ਨੰਬਰ-14 ਲਾਲੜੂ ਨੇ ਆਪਣੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਉਦਯੋਗਿਕ ਖੇਤਰ ਫੇਜ਼-8 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਉਕਤ ਮੁਲਜ਼ਮਾਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਸੁਨੀਲ ਕੁਮਾਰ ...

ਪੂਰੀ ਖ਼ਬਰ »

ਐਸੋਸੀਏਸ਼ਨ ਨੇ ਬੂਟੇ ਲਗਾਉਣ ਦੀ ਮੁਹਿੰਮ ਵਿੱਢ ਵਣ ਉਤਸਵ ਮਨਾਇਆ

ਚੰਡੀਗੜ੍ਹ, 18 ਅਗਸਤ (ਆਰ.ਐਸ.ਲਿਬਰੇਟ)-ਅੱਜ ਸੈਕਟਰ 41-ਬੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੇਡੀਸਨਰੀ, ਛਾਂਦਾਰ ਅਤੇ ਫਲ ਦੇਣ ਵਾਲੇ ਦਰਖਤਾਂ ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਦੇ ਵਣ ਉਤਸਵ ਮਨਾਇਆ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਹਰਦੀਪ ਸਿੰਘ ...

ਪੂਰੀ ਖ਼ਬਰ »

ਮਾਡਿਲੰਗ ਕਲਾ ਤੇ ਗਾਇਕੀ ਦੇ ਸੁਮੇਲ ਦਾ ਪ੍ਰੋਗਰਾਮ ਖੂਬ ਰਿਹਾ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)-ਐਸ.ਟੀਮ ਇੰਟਰਟੇਨਮੈਂਟ ਵਲੋਂ 'ਸਪੌਟਲਾਈਟ ਫਾਇਟ' ਨਾਮੀਂ ਬਹੁਰੰਗਾ ਪ੍ਰੋਗਰਾਮ ਕਰਵਾਇਆ ਗਿਆ ਜੋ ਦਰਸ਼ਕਾਂ ਨੇ ਉਤਸ਼ਾਹ ਨਾਲ ਮਾਣਿਆ | ਰਵਨੀਤ ਕੌਰ ਦੀ ਨਿਰਦੇਸ਼ਨਾਂ ਹੇਠ ਕਰਵਾਏ ਇਸ ਪ੍ਰੋਗਰਾਮ 'ਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ...

ਪੂਰੀ ਖ਼ਬਰ »

ਅਕਾਲੀ ਦਲ ਹਰਿਆਣਾ ਵਿਧਾਨ ਸਭਾ ਚੋਣ ਲਈ ਪੂਰੀ ਤਰ੍ਹਾਂ ਤਿਆਰ-ਅਜਰਾਨਾ

ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਗਲੀ ਵਿਧਾਨ ਸਭਾ ਚੋਣ ਪਾਰਟੀ ਭਾਜਪਾ ਨਾਲ ਮਿਲ ਕੇ ਲੜੇਗੀ | ਇਹ ਗੱਲ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਇਕਾਈ ਦੇ ਸੂਬਾ ਬੁਲਾਰੇ ਕੰਵਲਜੀਤ ...

ਪੂਰੀ ਖ਼ਬਰ »

ਬੈਂਕ ਆਫ਼ ਇੰਡੀਆ ਦੀ ਦੋ ਦਿਨਾ ਕਾਨਫ਼ਰੰਸ ਸਮਾਪਤ

ਚੰਡੀਗੜ੍ਹ, 18 ਅਗਸਤ (ਆਰ.ਐੱਸ.ਲਿਬਰੇਟ)- ਅੱਜ ਬੈਂਕ ਆਫ਼ ਇੰਡੀਆ (ਬੀ.ਓ.ਆਈ.) ਚੰਡੀਗੜ੍ਹ ਦੇ ਜ਼ੋਨਲ ਆਫ਼ਿਸ ਵਲੋਂ ਬੈਂਕਰਾਂ ਦੇ ਵਿਚਾਰ, ਸਮੀਖਿਆ ਪ੍ਰਦਰਸ਼ਨ ਅਤੇ ਰਾਸ਼ਟਰੀ ਪ੍ਰਾਥਮਿਕਤਾਵਾਂ ਨਾਲ ਸਹੀ ਤਾਲਮੇਲ ਤੇ ਸੰਤੁਲਨ ਨੂੰ ਵਧਾਉਣਾ ਦੇ ਉਦੇਸ਼ ਲਈ ਸੈਕਟਰ-24 ਦੇ ...

ਪੂਰੀ ਖ਼ਬਰ »

ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਕੈਪਟਨ ਦਾ ਧੰਨਵਾਦ

ਚੰਡੀਗੜ੍ਹ, 18 ਅਗਸਤ (ਔਜਲਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੱਤਰਕਾਰਾਂ ਨੂੰ 'ਸਰਬੱਤ ਸਿਹਤ ਬੀਮਾ ਯੋਜਨਾ' ਅਧੀਨ ਲਾਭ ਦੇਣ ਦੇ ਲਏ ਗਏ ਫੈਸਲੇ ਦਾ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਸਵਾਗਤ ਕੀਤਾ ਗਿਆ ਹੈ | ਯੂਨੀਅਨ ਦੇ ਪੰਜਾਬ ਦੇ ...

ਪੂਰੀ ਖ਼ਬਰ »

-ਮਾਮਲਾ 2500 ਰੁਪਏ ਦੀ ਰਿਸ਼ਵਤ ਦਾ-

ਨਿਗਮ ਇੰਸਪੈਕਟਰ ਇਕ ਦਿਨਾ ਪੁਲਿਸ ਰਿਮਾਂਡ 'ਤੇ

ਚੰਡੀਗੜ੍ਹ, 18 ਅਗਸਤ (ਰਣਜੀਤ ਸਿੰਘ)-ਨਗਰ ਨਿਗਮ ਦੇ (ਐਮ. ਓ. ਐਚ.) ਸਿਹਤ ਵਿਭਾਗ 'ਚ ਤਾਇਨਾਤ ਇਕ ਇੰਸਪੈਕਟਰ ਨਰੇਸ਼ ਕੁਮਾਰ ਨੂੰ 2500 ਰੁਪਏ ਰਿਸ਼ਵਤ ਮਾਮਲੇ 'ਚ ਸਨਿਚਰਵਾਰ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਐਤਵਾਰ ਨੂੰ ਉਸ ਨੂੰ ਵਿਜੀਲੈਂਸ ਟੀਮ ਨੇ ਅਦਾਲਤ 'ਚ ਡਿਊਟੀ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਉਸੇ ਦਿਨ 1 ਕਰੋੜ ਤੋਂ ਵੱਧ ਲੋਕਾਂ ਨੇ ਭਾਜਪਾ ਮੈਂਬਰਸ਼ਿਪ ਲਈ-ਝਾਅ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਜਿਸ ਦਿਨ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਈ ਸੀ, ਉਸੇ ਦਿਨ ਰਾਤ ਭਰ ਤੱਕ 1 ਕਰੋੜ ਤੋਂ ਵੱਧ ਲੋਕਾਂ ਨੇ ਇਕ ਹੀ ਦਿਨ ਵਿਚ ਭਾਜਪਾ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ ਸੀ | ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਕੌਮੀ ...

ਪੂਰੀ ਖ਼ਬਰ »

ਅੰਜੁਮ ਮੌਦਗਿੱਲ, ਤੂਰ ਤੇ ਸੰਧੂ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵਧਾਈ

ਚੰਡੀਗੜ੍ਹ, 18 ਅਗਸਤ (ਅ.ਬ.)-'ਖੇਡ ਜਗਤ ਵਿਚ ਪੰਜਾਬ ਦੀ ਸਰਦਾਰੀ ਮੁੜ ਕਾਇਮ ਹੋਣ ਜਾ ਰਹੀ ਹੈ ਕਿਉਂ ਜੋ 'ਅਰਜੁਨਾ ਐਵਾਰਡ', 'ਦਰੋਣਾਚਾਰੀਆ ਐਵਾਰਡ' ਲਈ ਐਲਾਨੀ ਗਈ ਸੂਚੀ ਵਿਚ ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਇਸ ਦੀ ਤਸਦੀਕ ਕਰਦੀ ਹੈ | ਉਹ ਦਿਨ ਦੂਰ ਨਹੀਂ, ਜਦੋਂ ਮੌਜੂਦਾ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ 5 ਸੈਨੇਟਰਾਂ ਨੂੰ ਸੈਨੇਟ 'ਚੋਂ ਕੀਤਾ ਰੱਦ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ 5 ਸੈਨੇਟਰਾਂ ਨੂੰ ਚਾਂਸਲਰ ਦਫ਼ਤਰ ਵਲੋਂ ਸੈਨੇਟ ਵਿਚੋਂ ਰੱਦ ਕਰ ਦਿੱਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਸੈਨੇਟਰਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਲੋਂ ਪਿਛਲੇ ਇਕ ਸਾਲ ਤੋਂ ਸੈਨੇਟ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਫ਼ੀਸਾਂ 'ਚ ਕੀਤਾ ਭਾਰੀ ਵਾਧਾ ਤੁਰੰਤ ਵਾਪਸ ਲਵੇ ਸਰਕਾਰ- 'ਆਪ'

ਚੰਡੀਗੜ੍ਹ, 18 ਅਗਸਤ (ਅ.ਬ.)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵਲੋਂ 10ਵੀਂ ਅਤੇ 12ਵੀਂ ਦੀਆਂ ਫ਼ੀਸਾਂ 'ਚ ਕੀਤੇ ਬੇਤਹਾਸ਼ਾ ਵਾਧੇ ਦੀ ਸਖ਼ਤ ਆਲੋਚਨਾ ਕਰਦੇ ਹੋਏ ਇਸ ਫ਼ੀਸ ਵਾਧੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ...

ਪੂਰੀ ਖ਼ਬਰ »

ਵਾਹਨ ਤੇ ਬੈਟਰੀਆਂ ਚੋਰੀ ਕਰਨ ਦੇ ਦੋਸ਼ 'ਚ 3 ਗਿ੍ਫ਼ਤਾਰ

ਚੰਡੀਗੜ੍ਹ, 18 ਅਗਸਤ (ਰਣਜੀਤ ਸਿੰਘ)-ਪੁਲਿਸ ਨੇ ਵਾਹਨਾਂ ਦੀਆਂ ਬੈਟਰੀਆਂ ਤੇ ਦੋਪਹੀਆ ਵਾਹਨ ਚੋਰੀ ਕਰਨ ਦੇ ਦੋਸ਼ 'ਚ 3 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਸੈਕਟਰ-39 ਥਾਣਾ ਪੁਲਿਸ ਦੀ ਟੀਮ ਨੇ ਇਨ੍ਹਾਂ ਤਿੰਨਾਂ ਦੀ ਗਿ੍ਫ਼ਤਾਰੀ ਹੋਣ ਨਾਲ ਚੋਰੀ ਦੇ ਚਾਰ ਮਾਮਲੇ ਸੁਲਝਾਉਣ ...

ਪੂਰੀ ਖ਼ਬਰ »

ਨਿਗਮ ਨੇ ਕੈਕਟਸ ਗਾਰਡਨ 'ਚ ਰੰਗਾਰੰਗ ਤੀਜ ਦਾ ਤਿਉਹਾਰ ਮਨਾਇਆ

ਚੰਡੀਗੜ੍ਹ, 18 ਅਗਸਤ (ਆਰ.ਐੱਸ.ਲਿਬਰੇਟ)-ਅੱਜ ਨਗਰ ਨਿਗਮ ਚੰਡੀਗੜ੍ਹ ਨੇ ਕੈਕਟਸ ਗਾਰਡਨ ਰਾਮ ਦਰਬਾਰ ਵਿਖੇ ਰੰਗਾਰੰਗ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਸ੍ਰੀਮਤੀ ਕਿਰਨ ਖੇਰ ਲੋਕ ਸਭਾ ਮੈਂਬਰ ਯੂ. ਟੀ. ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਤੀਜ ਮੇਲੇ ...

ਪੂਰੀ ਖ਼ਬਰ »

ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ

ਚੰਡੀਗੜ੍ਹ, 18 ਅਗਸਤ (ਰਣਜੀਤ ਸਿੰਘ)-ਮਲੋਆ ਥਾਣਾ ਪੁਲਿਸ ਦੀ ਟੀਮ ਨੇ ਸੈਕਟਰ-25 ਨਿਵਾਸੀ ਿਲੰਕਨ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਦੇ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੀਂਹ ਤੇ ਹਨੇ੍ਹਰੀ ਕਾਰਨ 12 ਘੰਟੇ ਬਿਜਲੀ ਸਪਲਾਈ ਰਹੀ ਪ੍ਰਭਾਵਿਤ

ਜ਼ੀਰਕਪੁਰ, 18 ਅਗਸਤ (ਹੈਪੀ ਪੰਡਵਾਲਾ)-ਬਰਸਾਤ ਕਾਰਨ ਤਾਪਮਾਨ ਡਿੱਗਣ ਨਾਲ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਹਨੇ੍ਹਰੀ ਅਤੇ ਬਰਸਾਤ ਨਾਲ ਜ਼ੀਰਕਪੁਰ ਖੇਤਰ ਅੰਦਰ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ | ਤੇਜ਼ ਝੱਖੜ ਕਾਰਨ ਬਲਟਾਣਾ, ਲੋਹਗੜ੍ਹ, ...

ਪੂਰੀ ਖ਼ਬਰ »

ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ

ਮੁੱਲਾਂਪੁਰ ਗਰੀਬਦਾਸ, 18 ਅਗਸਤ (ਖੈਰਪੁਰ)-ਬਰਸਾਤ ਤੇ ਖਰਾਬ ਮੌਸਮ ਦੌਰਾਨ ਕਸਬਾ ਨਵਾਂਗਰਾੳਾੁ ਦੇ ਸ਼ਿਵਾਲਿਕ ਵਿਹਾਰ ਵਿਖੇ ਇਕ ਟੁਲੂ ਪੰਪ ਬੰਦ ਕਰਦੇ ਸਮੇਂ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਪਰਿਵਾਰ ਵਲੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ...

ਪੂਰੀ ਖ਼ਬਰ »

ਖਰੜ ਦਾ ਫਲੱਡ ਕੰਟਰੋਲ ਰੂਮ 24 ਘੰਟੇ ਚੱਲ ਰਿਹੈ-ਐੱਸ. ਡੀ. ਐੱਮ.

ਖਰੜ, 18 ਅਗਸਤ (ਮਾਨ)-ਸਬ ਡਵੀਜ਼ਨ ਖਰੜ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਖਰੜ ਵਿਖੇ ਚੱਲ ਰਿਹਾ ਹੈ, ਜਿਸ 'ਚ 24 ਘੰਟੇ ਕਰਮਚਾਰੀ ਤਾਇਨਾਤ ਹਨ ਅਤੇ ਤਹਿਸੀਲਦਾਰ ਖਰੜ ਮਨਦੀਪ ਸਿੰਘ ਢਿੱਲੋਂ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ | ਸਬ-ਡਵੀਜ਼ਨ ਪੱਧਰ ਖਰੜ ਦੇ ਸਾਰੇ ...

ਪੂਰੀ ਖ਼ਬਰ »

ਲੋਕ ਗਾਇਕੀ ਤੇ ਲੋਕ ਧੁਨਾਂ ਪੰਜਾਬੀਆਂ ਦੇ ਖ਼ੂਨ 'ਚ ਰਚੀਆਂ ਹੋਈਆਂ ਨੇ-ਗਾਇਕਾ ਈਸ਼ਾ ਬੈਂਸ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)-'ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ 'ਚ ਸਾਡੀਆਂ ਲੋਕ ਬੋਲੀਆਂ 'ਚ ਵਿਚਰਦੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਨੇ ਜਿੱਥੇ ਨਿਵੇਕਲੀ ਥਾਂ ਬਣਾਈ ਹੈ, ਉੱਥੇ ਲੋਕ ਗਾਇਕੀ ਤੇ ਲੋਕ ਧੁੰਨਾਂ ਵੀ ਪੰਜਾਬੀਆਂ ਦੇ ਖ਼ੂਨ ਵਿਚ ਰਚੀਆਂ ...

ਪੂਰੀ ਖ਼ਬਰ »

ਨਗਰ ਕੌ ਾਸਲ ਖਰੜ ਨੇ ਭਾਰੀ ਬਾਰਿਸ਼ ਦੇ ਚੱਲਦਿਆਂ ਉਸਾਰੀਆਂ 'ਤੇ ਲਗਾਈ ਗਈ ਰੋਕ

ਖਰੜ, 18 ਅਗਸਤ (ਜੰਡਪੁਰੀ)-ਨਗਰ ਕੌਾਸਲ ਖਰੜ ਵਲੋਂ ਸ਼ਹਿਰ ਦੇ ਬਿਲਡਰਾਂ ਅਤੇ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਭਾਰੀ ਬਰਸਾਤ ਹੋਣ ਸਬੰਧੀ ਅਗਲੇ 72 ਘੰਟਿਆਂ ਲਈ ਹਾਈ ਅਲਰਟ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫ਼ਸਰ ਰਾਜੇਸ਼ ਕੁਮਾਰ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ-ਸ਼ਰਮਾ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਰਾਜ ਦੇ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵੱਡੀ ਪਹਿਦਕਦਮੀ ਕਰਦਿਆਂ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਆਗਾਜ਼ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਗਿਲਕੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗ਼ਮੇ

ਖਰੜ, 18 ਅਗਸਤ (ਜੰਡਪੁਰੀ)-ਗਿਲਕੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ 23ਵੀਂ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਚੈਂਪੀਅਨਸ਼ਿਪ ਦੌਰਾਨ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ...

ਪੂਰੀ ਖ਼ਬਰ »

ਤ੍ਰੈ-ਭਾਸ਼ੀ ਸਾਹਿਤਕ ਮੰਚ ਨੇ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)-ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਕੈਸ਼ਯਪ ਰਾਜਪੂਤ ਭਵਨ ਚੰਡੀਗੜ੍ਹ ਵਿਖੇ ਅੱਜ ਇਕ ਤ੍ਰੈ-ਭਾਸ਼ੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਆਰ. ਟੀ. ਪੀ. ਐੱਸ. ਤੁਲਸੀ ਮੁੱਖ ਮਹਿਮਾਨ ਵਜੋਂ ਪੁੱਜੇ ...

ਪੂਰੀ ਖ਼ਬਰ »

ਵਾਹਨ ਤੇ ਬੈਟਰੀਆਂ ਚੋਰੀ ਕਰਨ ਦੇ ਦੋਸ਼ 'ਚ 3 ਗਿ੍ਫ਼ਤਾਰ

ਚੰਡੀਗੜ੍ਹ, 18 ਅਗਸਤ (ਰਣਜੀਤ ਸਿੰਘ)-ਪੁਲਿਸ ਨੇ ਵਾਹਨਾਂ ਦੀਆਂ ਬੈਟਰੀਆਂ ਤੇ ਦੋਪਹੀਆ ਵਾਹਨ ਚੋਰੀ ਕਰਨ ਦੇ ਦੋਸ਼ 'ਚ 3 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਸੈਕਟਰ-39 ਥਾਣਾ ਪੁਲਿਸ ਦੀ ਟੀਮ ਨੇ ਇਨ੍ਹਾਂ ਤਿੰਨਾਂ ਦੀ ਗਿ੍ਫ਼ਤਾਰੀ ਹੋਣ ਨਾਲ ਚੋਰੀ ਦੇ ਚਾਰ ਮਾਮਲੇ ਸੁਲਝਾਉਣ ...

ਪੂਰੀ ਖ਼ਬਰ »

ਪਨਸਪ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਧਰਨਾ 22 ਨੂੰ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਪਨਸਪ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਵੱਖ-ਵੱਖ ਮੰਗਾਂ ਚੰਡੀਗੜ੍ਹ ਵਿਖੇ 22 ਅਗਸਤ ਨੂੰ ਧਰਨਾ ਦਿੱਤਾ ਜਾਵੇਗਾ | ਇਹ ਧਰਨਾ ਈ. ਪੀ. ਐੱਫ. ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ ਜਦਕਿ ਪਨਸਪ ਮੈਨੇਜਮੈਂਟ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਵਲੋਂ ਚੰਡੀਗੜ੍ਹ ਸਣੇ 524 ਸ਼ਾਖਾਵਾਂ 'ਚ ਸਮੀਖਿਆ ਬੈਠਕਾਂ

ਚੰਡੀਗੜ੍ਹ, 18 ਅਗਸਤ (ਆਰ.ਐੱਸ.ਲਿਬਰੇਟ)-ਸਟੇਟ ਬੈਂਕ ਆਫ਼ ਇੰਡੀਆ ਨੇ ਚੰਡੀਗੜ੍ਹ ਸਣੇ ਆਪਣੇ 524 ਖੇਤਰੀ ਸ਼ਾਖਾਵਾਂ ਵਿਚ ਕਾਰਜਸ਼ੈਲੀ ਤੇ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਮਲ ਸਬੰਧੀ ਸਮੀਖਿਆ ਬੈਠਕਾਂ ਕਰਵਾਈਆਂ | ਖੇਤਰੀ ਦਫ਼ਤਰ ਚੰਡੀਗੜ੍ਹ ਵਿਚ ਇਸ ਪ੍ਰੋਗਰਾਮ ਦੀ ...

ਪੂਰੀ ਖ਼ਬਰ »

ਬਰਸਾਤੀ ਪਾਣੀ ਦੇ ਨਿਕਾਸ ਦੇ ਨਾਕਸ ਪ੍ਰਬੰਧਾਂ ਕਾਰਨ ਪਿੰਡ ਝੰਜੇੜੀ ਦੇ ਘਰਾਂ 'ਚ ਵੜਿਆ ਪਾਣੀ

ਖਰੜ, 18 ਅਗਸਤ (ਜੰਡਪੁਰੀ)-ਖਰੜ ਹਲਕੇ ਦੇ ਪਿੰਡ ਝੰਜੇੜੀ ਜਿਸ ਨੂੰ ਕਿ 15 ਅਗਸਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਜ਼ੀਟਲ ਪਿੰਡ ਵਜੋਂ ਸਨਮਾਨਿਤ ਕੀਤਾ ਗਿਆ ਸੀ, ਵਿਖੇ ਬਰਸਾਤੀ ਪਾਣੀ ਦੇ ਨਿਕਾਸ ਦੇ ਨਾਕਸ ਪ੍ਰਬੰਧਾਂ ਦੇ ਚੱਲਦਿਆਂ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ...

ਪੂਰੀ ਖ਼ਬਰ »

ਪਿੰਡ ਮਿਰਜ਼ਾਪੁਰ ਤੇ ਛੋਟੀ-ਬੜੀ ਨੱਗਲ ਦੇ ਲੋਕਾਂ 'ਤੇ ਬਰਸਾਤੀ ਪਾਣੀ ਦਾ ਟੁੱਟਿਆ ਕਹਿਰ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਬਲਾਕ ਮਾਜਰੀ ਅਧੀਨ ਪੈਂਦੇ ਮਿਰਜਾਪੁਰ, ਛੋਟੀ ਬੜੀ ਨੱਗਲ, ਕੁੱਬਾਹੇੜੀ, ਮਾਜਰੀ, ਮਾਣਕਪੁਰ ਸ਼ਰੀਫ਼ ਅਤੇ ਇਸ ਦੇ ਨਾਲ ਲੱਗਦੇ ਹੋਰਨਾਂ ਪਿੰਡਾਂ 'ਚ ਚਾਰੇ ਪਾਸੇ ਬਰਸਾਤੀ ਪਾਣੀ ਆਉਣ ਕਾਰਨ ...

ਪੂਰੀ ਖ਼ਬਰ »

ਘੱਗਰ 'ਚ ਪਾਣੀ ਦਾ ਪੱਧਰ ਵਧੀਆ, ਕਾਜ਼ਵੇਅ 'ਤੋਂ ਟੱਪਿਆ ਪਾਣੀ

ਡੇਰਾਬੱਸੀ, 18 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਖੇਤਰ ਵਿਚੋਂ ਲੰਘਦੇ ਘੱਗਰ 'ਚ ਪਾਣੀ ਦਾ ਪੱਧਰ ਸਵੇਰ ਤੋਂ ਹੀ ਵਧਣ ਲੱਗ ਪਿਆ ਸੀ | ਘੱਗਰ 'ਚ ਪਾਣੀ ਦਾ ਪੱਧਰ ਏਨਾ ਵਧ ਗਿਆ ਕਿ ਪਿੰਡ ਮੁਬਾਰਿਕਪੁਰ ਨੇੜੇ ਘੱਗਰ 'ਤੇ ਬਣੇ ਕਾਜ਼ਵੇਅ ਦੇ ਉੱਪਰੋਂ ਗੁਜਰਨ ਲੱਗ ਪਿਆ, ਜਿਸ ਦੇ ...

ਪੂਰੀ ਖ਼ਬਰ »

ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੱਖ ਰਿਹੈ ਹਰ ਸਥਿਤੀ 'ਤੇ ਨਜ਼ਰ-ਡੀ.ਸੀ.

ਡੀ. ਸੀ. ਵਲੋਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਭਾਰੀ ਬਾਰਿਸ਼ ਮਗਰੋਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਵਲੋਂ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਘੱਗਰ ਦਰਿਆ ਨੇੜੇ ਅਤੇ ਨੀਵੇਂ ...

ਪੂਰੀ ਖ਼ਬਰ »

ਭਾਰੀ ਬਰਸਾਤ ਨੇ ਅਣ-ਅਧਿਕਾਰਤ ਕਾਲੋਨੀਆਂ ਅੰਦਰ ਕੀਤਾ ਕਰੋੜਾਂ ਦਾ ਨੁਕਸਾਨ

ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ/ ਬਿੱਲਾ ਅਕਾਲਗੜ੍ਹੀਆ)-ਸ਼ਹਿਰ 'ਚੋਂ ਲੰਘਦੀ ਬਰਸਾਤੀ ਨਦੀ ਦੇ ਵਹਾਅ ਨਾਲ ਛੇੜਛਾੜ ਕਰਕੇ ਕੱਟੀਆਂ ਗਈਆਂ ਅਣ-ਧਿਕਾਰਤ ਕਾਲੋਨੀਆਂ 'ਚ ਆਏ ਅੱਜ ਪਾਣੀ ਦੇ ਤੇਜ਼ ਵਹਾਅ ਕਾਰਨ ਦੋ ਰਿਹਾਇਸ਼ੀ ਮਕਾਨ ਅਤੇ ਇਕ ਉਸਾਰੀ ਅਧੀਨ ਮਕਾਨ ਰੁੜ ਜਾਣ ...

ਪੂਰੀ ਖ਼ਬਰ »

ਬੀ.ਸੀ.ਆਈ. ਨੇ ਦੇਸ਼ 'ਚ ਨਵੇਂ ਲਾਅ ਕਾਲਜ ਖੋਲ੍ਹਣ 'ਤੇ 3 ਸਾਲਾਂ ਲਈ ਲਗਾਈ ਪਾਬੰਦੀ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਭਾਰਤ ਵਿਚ ਕਾਨੂੰਨੀ ਅਭਿਆਸ ਅਤੇ ਸਿੱਖਿਆ ਨੂੰ ਕੰਟਰੋਲ ਕਰਨ ਵਾਲੀ ਨਵੀਂ ਦਿੱਲੀ ਦੀ ਕਾਨੂੰਨੀ ਸੰਸਥਾ ਬਾਰ ਕੌਾਸਲ ਆਫ਼ ਇੰਡੀਆ (ਬੀ. ਸੀ. ਆਈ.) ਨੇ 11 ਅਗਸਤ ਨੂੰ ਦੇਸ਼ ਭਰ 'ਚ ਨਵੇਂ ਲਾਅ ਕਾਲਜ ਖੋਲ੍ਹਣ 'ਤੇ 3 ਸਾਲਾਂ ਲਈ ਰੋਕ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਕਾਰਨ ਪਿੰਡ ਰੋੜਾ ਤੇ ਹੋਰ ਕੋਈ ਪਿੰਡਾਂ ਦੀ ਜ਼ਮੀਨ ਐੱਸ. ਵਾਈ. ਐੱਲ. ਨਹਿਰ 'ਚ ਰੁੜੀ

ਖਰੜ, 18 ਅਗਸਤ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਅਧੀਨ ਪੈਂਦੇ ਪਿੰਡ ਰੋੜਾ ਅਤੇ ਹੋਰ ਕਈ ਪਿੰਡਾਂ ਦੀ ਜ਼ਮੀਨ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਪਾਣੀ ਦੇ ਤੇਜ਼ ਵਹਾਓ ਦੇ ਚੱਲਦਿਆਂ ਐੱਸ. ਵਾਈ. ਐੱਲ. ਨਹਿਰ ਵਿਚ ਰੁੜ ਗਈ ਅਤੇ ਕਿਸਾਨਾਂ ਦੀ ਕਈ-ਕਈ ਏਕੜ ਰਕਬੇ ਵਿਚ ਖੜ੍ਹੀ ...

ਪੂਰੀ ਖ਼ਬਰ »

ਮੀਂਹ ਦਾ ਪਾਣੀ ਜਮ੍ਹਾਂ ਹੋਣ ਨਾਲ ਗੁੱਜਰਾਂ ਦੇ ਪਸ਼ੂ ਪਾਣੀ 'ਚ ਫਸੇ

ਖਰੜ, 18 ਅਗਸਤ (ਮਾਨ)-ਖਰੜ-ਰੋਪੜ ਮਾਰਗ 'ਤੇ ਸਥਿਤ ਪਿੰਡ ਦਾਊਾਮਾਜਰਾ ਨੇੜੇ ਬਾਹਰ ਖੇਤਾਂ 'ਚ ਬੈਠੇ ਗੁੱਜਰਾਂ ਦੇ ਪਰਿਵਾਰਾਂ ਨੂੰ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਬਾਰਿਸ਼ ਕਾਰਨ ਜਮ੍ਹਾਂ ਹੋਏ ਪਾਣੀ ਵਿਚ ਉਨ੍ਹਾਂ ਦੇ 40 ...

ਪੂਰੀ ਖ਼ਬਰ »

ਰੇਲਵੇ ਅੰਡਰ ਕਾਜ਼ਵੇਆਂ 'ਚ ਪਾਣੀ ਭਰਨ ਨਾਲ 3 ਦਰਜਨ ਤੋਂ ਵੱਧ ਪਿੰਡਾਂ ਦਾ ਖਰੜ ਨਾਲੋਂ ਸੰਪਰਕ ਟੱੁਟਿਆ

ਖਰੜ, 18 ਅਗਸਤ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਅਤੇ ਨਾਲ ਲੱਗਦੇ ਖੇਤਰਾਂ 'ਚ ਕੱਲ੍ਹ ਸ਼ਾਮ ਤੋਂ ਪੈ ਰਹੀ ਨਿਰੰਤਰ ਬਾਰਿਸ਼ ਕਾਰਨ ਰੇਲਵੇ ਵਿਭਾਗ ਵਲੋਂ ਰੰਧਾਵਾ ਰੋਡ, ਬਡਾਲਾ ਰੋਡ, ਘੜੂੰਆਂ-ਮਾਛੀਪੁਰ ਰੇਲਵੇ ਲਾਈਨਾਂ 'ਤੇ ਬਣਾਏ ਅੰਡਰ ਕਾਜ਼ਵੇਆਂ 'ਚ ਪਾਣੀ ਭਰਨ ਨਾਲ 3 ...

ਪੂਰੀ ਖ਼ਬਰ »

ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਅੱਜ ਤੋਂ

ਕੁਰਾਲੀ, 18 ਅਗਸਤ (ਬਿੱਲਾ ਅਕਾਲਗੜ੍ਹੀਆ)-ਪਿੰਡ ਪਡਿਆਲਾ ਵਿਖੇ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ 11ਵਾਂ ਦੋ ਰੋਜ਼ਾ ਸਾਲਾਨਾ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸੁਖਪਾਲ ਕੌਰ ਨੇ ਦੱਸਿਆ ਕਿ ਸੱਚਖੰਡ ਵਾਸੀ ਬ੍ਰਹਮ ...

ਪੂਰੀ ਖ਼ਬਰ »

ਸੇਵਾ-ਮੁਕਤ ਏ. ਡੀ. ਸੀ. ਨਾਲ ਠੱਗੀ ਮਾਰਨ ਵਾਲੇ 5 ਮੁਲਜ਼ਮਾਂ ਿਖ਼ਲਾਫ਼ ਚਾਰਜਸ਼ੀਟ ਦਾਖ਼ਲ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਸੇਵਾ-ਮੁਕਤ ਏ. ਡੀ. ਸੀ. ਪ੍ਰੀਤਮ ਸਿੰਘ ਨਾਲ ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ 55 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਥਾਣਾ ਮਟੌਰ ਦੀ ਪੁਲਿਸ ਵਲੋਂ ਇਸ ਮਾਮਲੇ 'ਚ ਨਾਮਜ਼ਦ ਸਤਨਾਮ ਸਿੰਘ ਵਾਸੀ ਪਿੰਡ ਮਜਾਤ, ...

ਪੂਰੀ ਖ਼ਬਰ »

ਹੈਰੋਇਨ ਦੀ ਤਸਕਰੀ ਕਰਨ ਵਾਲੇ ਹਰਦੀਪ ਤੇ ਡਿੰਪਲ ਨੂੰ ਕੈਦ ਤੇ ਜ਼ੁਰਮਾਨਾ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਹਰਦੀਪ ਸਿੰਘ ਉਰਫ਼ ਲਾਡੀ ਵਾਸੀ ਪਿੰਡ ਸੋਹਾਵੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਗੁਰਦੀਪ ਕੌਰ ਉਰਫ਼ ਡਿੰਪਲ ਵਾਸੀ ਚਮਕੌਰ ਸਾਹਿਬ ਨੂੰ 50 ਗ੍ਰਾਮ ਹੈਰੋਇਨ ਸਮੇਤ ...

ਪੂਰੀ ਖ਼ਬਰ »

ਤੇਜ਼ ਮੀਂਹ ਕਾਰਨ ਘਰਾਂ 'ਚ ਭਰਿਆ ਪਾਣੀ, ਮਕਾਨ ਦੀ ਦੀਵਾਰ ਡਿਗੀ

ਜ਼ੀਰਕਪੁਰ, 18 ਅਗਸਤ (ਹੈਪੀ ਪੰਡਵਾਲਾ)-ਬੀਤੀ ਦੇਰ ਰਾਤ ਤੋਂ ਹੋ ਰਹੀ ਨਿਰੰਤਰ ਬਰਸਾਤ ਕਾਰਨ ਜ਼ੀਰਕਪੁਰ ਸ਼ਹਿਰ ਦੀਆਂ ਕਾਲੋਨੀਆਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਹੋ ਗਿਆ | ਇਸ ਦੇ ਨਾਲ ਹੀ ਭਾਰੀ ਬਰਸਾਤ ਕਾਰਨ ਕਿਸ਼ਨਪੁਰਾ ਵਿਖੇ ...

ਪੂਰੀ ਖ਼ਬਰ »

ਚਨਾਲੋਂ ਵਾਸੀਆਂ ਵਲੋਂ ਪ੍ਰਸ਼ਾਸਨ ਿਖ਼ਲਾਫ਼ ਧਰਨਾ

ਕੁਰਾਲੀ, 18 ਅਗਸਤ (ਬਿੱਲਾ ਅਕਾਲਗੜੀਆ)-ਸ਼ਹਿਰ ਦੀ ਹੱਦ 'ਚ ਪੈਂਦੇ ਪਿੰਡ ਚਨਾਲੋਂ ਵਿਖੇ ਅੱਜ ਤੜਕਸਾਰ ਲੋਕਾਂ ਦੇ ਘਰਾਂ 'ਚ ਬਰਸਾਤੀ ਪਾਣੀ ਵੜ੍ਹਨ ਕਾਰਨ ਕੌਾਸਲਰ ਕੁਲਵੰਤ ਕੌਰ ਪਾਬਲਾ ਦੇ ਪਤੀ ਗੁਰਮੇਲ ਸਿੰਘ ਪਾਬਲਾ ਨਾਲ ਕੁਝ ਲੋਕਾਂ ਦੀ ਝੜਪ ਹੋ ਗਈ ਅਤੇ ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਅਪਾਰਟਮੈਂਟ-ਕਾਲੋਨੀਆਂ 'ਚ ਬਣੀਆਂ ਸੁਸਾਇਟੀਆਂ ਨੂੰ ਰਜਿਸਟਰਡ ਕਰਵਾਇਆ ਜਾਵੇ-ਬਾਂਸਲ

ਖਰੜ, 18 ਅਗਸਤ (ਗੁਰਮੁੱਖ ਸਿੰਘ ਮਾਨ)-ਖਰੜ ਪ੍ਰਸ਼ਾਸਨ ਵਲੋਂ ਅਪਾਰਟਮੈਂਟ ਕਾਲੋਨੀਆਂ ਵਿਚ ਬਣੀਆਂ ਹੋਈਆਂ ਸੁਸਾਇਟੀਆਂ ਨੂੰ ਰਜਿਸਟਰਡ ਕਰਵਾਉਣ ਅਤੇ ਸੀਨੀਅਰ ਸਿਟੀਜ਼ਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਿਆਤ-ਬਾਹਰਾ ਯੂਨੀਵਰਸਿਟੀ ਵਿਚ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਸਿਹਤ ਮੰਤਰੀ ਵਲੋਂ ਪਿੰਡ ਬੜ•ਮਾਜਰਾ 'ਚ ਸੀਵਰੇਜ ਪਾਉਣ ਲਈ 10 ਲੱਖ ਦਾ ਚੈੱਕ ਭੇਟ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਪਿੰਡ ਬੜ•ਮਾਜਰਾ ਵਿਖੇ ਸੀਵਰੇਜ ਪਾਉਣ ਲਈ ਪਿੰਡ ਦੀ ਪੰਚਾਇਤ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਲੰਮੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ

ਖਰੜ, 18 ਅਗਸਤ (ਜੰਡਪੁਰੀ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਅਹਿਮ ਮੀਟਿੰਗ ਦਸਮੇਸ਼ ਨਗਰ ਖਰੜ ਵਿਖੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਗਦੀਸ਼ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਨੇ ਆਪਣੇ ...

ਪੂਰੀ ਖ਼ਬਰ »

ਕਿ੍ਸ਼ਨਪਾਲ ਸ਼ਰਮਾ ਲਾਇਨਜ਼ ਕਲੱਬ ਦੇ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ

ਡੇਰਾਬੱਸੀ, 18 ਅਗਸਤ (ਗੁਰਮੀਤ ਸਿੰਘ)-ਲਾਇਨਜ਼ ਕਲੱਬ ਡੇਰਾਬੱਸੀ ਦੇ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਕਿ੍ਸ਼ਨਪਾਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦਾ ਤਾਜ਼ਪੋਸ਼ੀ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਕਲੱਬ ਦੇ ਡਿਸਟਿ੍ਕਟ ਗਵਰਨਰ ਲਾਇਨ ਕਿ੍ਸ਼ਨ ਗੋਪਾਲ ...

ਪੂਰੀ ਖ਼ਬਰ »

ਹਲਕਾ ਵਿਧਾਇਕ ਕੰਵਰ ਸੰਧੂ ਵਲੋਂ ਪਹਾੜੀ ਪਿੰਡ ਮਿਰਜਾਪੁਰ, ਤਾਰਾਪੁਰ ਤੇ ਬਗਿੰਡੀ ਦਾ ਦੌਰਾ

ਮੁੱਲਾਂਪੁਰ ਗਰੀਬਦਾਸ, 18 ਅਗਸਤ (ਦਿਲਬਰ ਸਿੰਘ ਖੈਰਪੁਰ)-ਹਲਕਾ ਵਿਧਾਇਕ ਕੰਵਰ ਸੰਧੂ ਨੇ ਪਿੰਡ ਬਗਿੰਡੀ, ਮਿਰਜ਼ਾਪੁਰ ਅਤੇ ਤਾਰਾਪੁਰ ਦਾ ਦੌਰਾ ਕਰਦਿਆਂ ਬਰਸਾਤ ਦੇ ਤੇਜ਼ ਪਾਣੀ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਇਸ ਦੌਰਾਨ ਉਹ ਕਈ ਥਾਵਾਂ 'ਤੇ ਪਹੁੰਚ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ 'ਚ 150 ਮਰੀਜ਼ਾਂ ਦੀ ਕੀਤੀ ਜਾਂਚ

ਡੇਰਾਬੱਸੀ, 18 ਅਗਸਤ (ਸ਼ਾਮ ਸਿੰਘ ਸੰਧੂ)-ਸਹਾਇਕ ਚੈਰੀਟੇਬਲ ਸੁਸਾਇਟੀ ਵਲੋਂ ਐਤਵਾਰ ਨੂੰ ਪ੍ਰਧਾਨ ਵੀਰਮਾ ਗੁਪਤਾ ਦੀ ਅਗਵਾਈ ਹੇਠ ਡੇਰਾਬੱਸੀ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਮਾਹਰ ਡਾਕਟਰਾਂ ਦੀ ਟੀਮ ਵਲੋਂ 150 ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਨ ਉਪਰੰਤ ...

ਪੂਰੀ ਖ਼ਬਰ »

ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਕਈ ਪਿੰਡ ਤੇ ਸੈਕਟਰ ਹੋਏ ਜਲ-ਥਲ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਹੋਈ ਬਰਸਾਤ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-80 ਦੇ ਕੁਝ ਹਿੱਸਿਆਂ ਵਿਚ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ...

ਪੂਰੀ ਖ਼ਬਰ »

ਘੱਗਰ ਦਰਿਆ ਕਿਨਾਰੇ ਪੈਂਦੇ ਲਾਲੜੂ ਖੇਤਰ ਦੇ 7 ਪਿੰਡਾਂ 'ਚ ਅਲਰਟ ਜਾਰੀ

ਲਾਲੜੂ, 18 ਅਗਸਤ (ਰਾਜਬੀਰ ਸਿੰਘ)-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖੇਤਰ ਵਿਚ ਵੀ ਅਲਰਟ ਜਾਰੀ ਕਰਦਿਆਂ ਇੱਥੋਂ ਦੇ ਲੋਕਾਂ ਲਈ ਰਾਹਤ ਕੈਂਪਾਂ ਦਾ ਪ੍ਰਬੰਧ ਕੀਤਾ ਹੈ | ਹੜ੍ਹ ਦੇ ਸੰਭਾਵਿਤ ਖਤਰੇ ਨੂੰ ...

ਪੂਰੀ ਖ਼ਬਰ »

ਬਲਟਾਣਾ ਵਾਸੀਆਂ ਨੇ ਰੇਲਵੇ ਅੰਡਰਪਾਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਸਿਆ

ਜ਼ੀਰਕਪੁਰ, 18 ਅਗਸਤ (ਹੈਪੀ ਪੰਡਵਾਲਾ)-ਅੱਜ ਵਰ੍ਹਦੇ ਮੀਂਹ 'ਚ ਬਲਟਾਣਾ ਵਾਸੀਆਂ ਨੇ ਹਰਮਿਲਾਪ ਨਗਰ ਰਾਏਪੁਰ ਕਲਾਂ ਰੇਲਵੇ ਫਾਟਕ 'ਤੇ ਅੰਡਰਪਾਸ ਬਣਵਾਉਣ 'ਚ ਹੋ ਰਹੀ ਦੇਰੀ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਿਖ਼ਲਾਫ਼ ਪ੍ਰਦਰਸ਼ਨ ਕੀਤਾ | ਪ੍ਰਦਰਸ਼ਕਾਰੀਆਂ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX