ਤਾਜਾ ਖ਼ਬਰਾਂ


ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  31 minutes ago
ਨਵੀਂ ਦਿੱਲੀ, 19 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਅੱਜ ਸਵੇਰੇ 10.30 ਵਜੇ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  34 minutes ago
ਬੀਜਿੰਗ, 19 ਫਰਵਰੀ - ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 2000 ਤੋਂ ਪਾਰ ਹੋ ਗਈ ਹੈ, ਜਦਕਿ 68883 ਕੇਸਾਂ ਦੀ ਪੁਸ਼ਟੀ ਹੋ ਚੁੱਕੀ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  39 minutes ago
ਸ੍ਰੀਨਗਰ, 19 ਫਰਵਰੀ - ਜੰਮੂ ਕਸ਼ਮੀਰ ਦੇ ਤਰਾਲ 'ਚ ਫ਼ੌਜ, ਸੀ.ਆਰ.ਪੀ.ਐੱਫ ਅਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 3 ਅੱਤਵਾਦੀ ਢੇਰ ਕਰ ਦਿੱਤੇ, ਜਿਨ੍ਹਾਂ ਦੀ ਪਹਿਚਾਣ ਜੰਗੀਰ ਰਫੀਕ ਵਾਨੀ, ਰਾਜਾ ਉਮਰ ਮਕਬੂਲ ਭੱਟ...
ਅੱਜ ਦਾ ਵਿਚਾਰ
. . .  46 minutes ago
ਅੱਜ ਦਾ ਵਿਚਾਰ
ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਅਟਾਰੀ ,18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ )-ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਵੱਲੋਂ ਸਰਹੱਦੀ ਖੇਤਰ ਘਰਿੰਡਾ ਵਿਖੇ ...
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 18 ਫਰਵਰੀ (ਅ.ਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪਟਿਆਲਾ ਅਤੇ ਅੰਮ੍ਰਿਤਸਰ ...
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਬਿਲਾਸਪੁਰ, 18 ਫਰਵਰੀ- ਛੱਤੀਸਗੜ੍ਹ 'ਚ 10 ਫਰਵਰੀ ਨੂੰ ਬੀਜਾਪੁਰ ਜ਼ਿਲ੍ਹੇ ਦੇ ਈਰਾਪੱਲੀ 'ਚ ਨਕਸਲੀਆਂ ਨਾਲ ਹੋਈ...
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਨਵੀਂ ਦਿੱਲੀ, 18 ਫਰਵਰੀ- ਪਾਕਿਸਤਾਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ...
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 18 ਫਰਵਰੀ (ਰੁਪੇਸ਼)- ਐੱਸ.ਟੀ.ਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ 1 ਕਿੱਲੋ 40 ਗ੍ਰਾਮ...
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਦੇ ਗੁਰਪ੍ਰੀਤ...
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ-ਡਾ: ਅਜਨਾਲਾ
. . .  1 day ago
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ...
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪਟਿਆਲਾ ਅਦਾਲਤ 'ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਦੇ ਖ਼ਿਲਾਫ਼ ਜ਼ਮਾਨਤ ਲੈ...
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਕਸ਼ਮੀਰੀ ਪੰਡਤਾਂ ਦੇ ਇੱਕ ਵਫ਼ਦ ਨੇ ਅੱਜ ਰਾਜਧਾਨੀ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ...
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ.ਐਸ.ਡੀ. ਗੋਪਾਲ ਮਾਧਵ ਨੂੰ ਭ੍ਰਿਸ਼ਟਾਚਾਰ ਨਾਲ ....
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਡੇਰਾਬੱਸੀ, 18 ਫਰਵਰੀ, (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਗੋਇਲ ਇੰਟਰਪ੍ਰਾਈਸਿਜ਼ ਨਾਮਕ ਫ਼ੈਕਟਰੀ 'ਚ ਅਚਾਨਕ ਅੱਗ ਲੱਗ ...
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  1 day ago
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  1 day ago
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  1 day ago
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  1 day ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  1 day ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  1 day ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  1 day ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  1 day ago
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  1 day ago
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  1 day ago
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  1 day ago
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  1 day ago
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  1 day ago
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  1 day ago
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  1 day ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ ਹੋਈ ਕਰੋੜਾਂ ਦੀ ਠੱਗੀ- ਬੈਂਸ
. . .  1 day ago
ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  1 day ago
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  1 day ago
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  1 day ago
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  1 day ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  1 day ago
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  1 day ago
ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  about 1 hour ago
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  about 1 hour ago
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 1 hour ago
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 1 hour ago
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  8 minutes ago
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  17 minutes ago
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  21 minutes ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  27 minutes ago
ਅੱਜ ਦਾ ਵਿਚਾਰ
. . .  31 minutes ago
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  2 days ago
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  2 days ago
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551

ਰੂਪਨਗਰ

ਰੂਪਨਗਰ ਜ਼ਿਲ੍ਹੇ ਦੇ ਕਈ ਇਲਾਕੇ ਆਏ ਹੜ੍ਹਾਂ ਦੀ ਮਾਰ ਹੇਠ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਲਗਾਤਾਰ ਪੈ ਰਹੀ ਬਾਰਸ਼ ਨੇ ਰੂਪਨਗਰ ਜ਼ਿਲ੍ਹੇ ਨੂੰ ਹੜ੍ਹ ਦੀ ਮਾਰ ਹੇਠ ਲਿਆਂਦਾ ਹੈ | ਰੂਪਨਗਰ ਨੇੜਿਉਂ ਲੰਘਦੀਆਂ ਨਦੀਆਂ ਸਗਰਾਓ, ਬੁੱਧਕੀ ਦੇ ਪਿੰਡ ਖੈਰਾਬਾਦ ਅਤੇ ਪਿੰਡ ਕੋਟਲਾ ਨਿਹੰਗ ਟੱਪਰੀਆਂ 'ਚ ਪਏ ਪਾੜ ਕਾਰਨ ਦਰਜਨਾਂ ਪਿੰਡਾਂ ਸਮੇਤ ਦੇਸ਼ ਦੀਆਂ ਵਕਾਰੀ ਤਕਨੀਕੀ ਸੰਸਥਾਵਾਂ ਆਈ.ਆਈ. ਟੀ. ਰੋਪੜ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਾਡ ਇਲੈੱਕਟ੍ਰਾਨਿਕ ਟੈਕਨਾਲੌਜੀ ਸੰਸਥਾਵਾਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ | ਪਾਣੀ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰਾਂ 'ਚ ਪਾਣੀ ਭਰਨ ਕਾਰਨ ਕੀਮਤੀ ਸਮਾਨ ਤੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ | ਨਾਇਲਿਟ ਸੰਸਥਾ ਦੀਆਂ ਲੈਬਾਰਟਰੀਆਂ ਵੀ 5-5 ਫੁੱਟ ਪਾਣੀ 'ਚ ਡੁੱਬ ਗਈਆਂ ਹਨ | ਅੱਜ ਸਵੇਰੇ ਸਭ ਤੋਂ ਪਹਿਲੀ ਖ਼ਬਰ ਸਗਰਾਓ ਨਦੀ ਦੇ ਪਾੜ ਦੀ ਆਈ ਜਿਸ ਕਾਰਨ ਬਾਗ਼ਆਲੀ ਅਤੇ ਹੋਰ ਪਿੰਡਾਂ 'ਚ ਪਾਣੀ ਭਰ ਗਿਆ | ਫੇਰ ਸਰਸਾ ਨਦੀ ਦੇ ਕਿਨਾਰੇ ਅੰਬੂਜਾ ਸੀਮਿੰਟ ਫ਼ੈਕਟਰੀ ਤੇ ਰੋਪੜ ਥਰਮਲ ਪਲਾਂਟ ਨੇੜਲੇ ਪਿੰਡਾਂ ਰਣਜੀਤਪੁਰਾ ਤੇ ਚੱਕ ਢੇਰਾਂ ਦੀ ਆਈ ਜਿੱਥੇ ਇਲਾਕੇ 'ਚ ਸਤਲੁਜ ਦਰਿਆ ਦਾ ਪਾਣੀ ਭਰਨ ਤੇ ਸਰਸਾ ਨਦੀ ਨੇ ਇਲਾਕਾ ਪਾਣੀ 'ਚ ਡੋਬ ਦਿੱਤਾ | ਇੱਥੇ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਨੇ ਕਈ ਜਣਿਆਂ ਨੂੰ ਕਿਸ਼ਤੀਆਂ ਰਾਹੀਂ ਪਾਣੀ 'ਚੋਂ ਬਾਹਰ ਕੱਢਿਆ, ਇਸੇ ਤਰ੍ਹਾਂ ਸੁਰਤਾਪੁਰ ਮੰਡ ਖੇਤਰ 'ਚ ਬੁੱਧਕੀ ਨਦੀ ਦਾ ਪਾੜ ਪੈਣ ਦੀ ਖ਼ਬਰ ਆਈ ਜਿਸ ਨਾਲ ਪਿੰਡ ਚੁਪਕੀ ਰਾਮਗੜ੍ਹ, ਘੜੀਸਪੁਰ, ਰਤਨਪੁਰ ਆਦਿ ਪਾਣੀ 'ਚ ਡੁੱਬ ਗਏ | ਇੱਥੇ ਵੀ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਸੁਸ਼ੀਲ ਕੁਮਾਰ ਆਪਣੀ ਟੀਮ ਨਾਲ ਪਹੁੰਚ ਗਏ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੰਨ੍ਹ ਲਗਾ ਦਿੱਤਾ | ਫੇਰ ਕੋਟਲਾ ਨਿਹੰਗ ਟੱਪਰੀਆਂ ਪਿੰਡ 'ਚੋਂ ਬੁੱਧਕੀ ਨਦੀ 'ਚ ਪਾੜ ਪੈਣ ਦੀ ਖ਼ਬਰ ਆਈ ਇੱਥੇ ਪਿੰਡ ਦੀਆਂ ਜ਼ਮੀਨਾਂ ਪਾਣੀ 'ਚ ਡੁੱਬ ਗਈਆਂ | ਇਹ ਬੰਨ੍ਹ ਸੰਨ 1988 ਵਿਚ ਵੀ ਟੁੱਟਿਆ ਸੀ ਪਰ ਇਸੇ ਨਦੀ ਦਾ ਭਿਉਰਾ ਵੱਲ ਦਾ ਬੰਨ੍ਹ ਟੁੱਟਦਾ-ਟੁੱਟਦਾ ਲੋਕਾਂ ਨੇ ਹਿੰਮਤ ਕਰਕੇ ਠੀਕ ਕਰ ਦਿੱਤਾ ਜਿਸ ਕਰਕੇ ਭਾਰੀ ਤਬਾਹੀ ਤੋਂ ਬਚਾਅ ਹੋ ਗਿਆ ਪਰ ਬੁਧਕੀ ਨਦੀ ਦਾ ਜ਼ਿਲ੍ਹਾ ਜੇਲ੍ਹ ਨੇੜਲੇ ਪਿੰਡ ਖੈਰਾਬਾਦ ਨੇੜਿਓਾ ਬੰਨ੍ਹ ਟੁੱਟਣ ਕਰਨ ਇਲਾਕੇ 'ਚ ਹਾ-ਹਾ ਕਾਰ ਮੱਚ ਗਈ ਜਿਸ ਕਾਰਨ ਪਿੰਡ ਖੈਰਾਬਾਦ, ਜ਼ਿਲ੍ਹਾ ਜੇਲ੍ਹ ਦਾ ਬਾਹਰੀ ਖੇਤਰ, ਬੁੱਢਾ ਭੋਰਾ, ਰੇੜੂਆਣਾ, ਫੂਲ ਖ਼ੁਰਦ ਅਤੇ ਕਲਾਂ ਸਮੇਤ ਦੇਸ਼ ਦੀਆਂ ਵਕਾਰੀ ਤਕਨੀਕੀ ਸੰਸਥਾਵਾਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ | ਸਗਰਾਓ ਤੇ ਬੁਧਕੀ ਨਦੀਆਂ ਦੇ ਪਾਣੀ ਅਤੇ ਪਿੰਡਾਂ ਦੇ ਟੋਭੇ ਉੱਛਲਣ ਕਾਰਨ ਪਿੰਡ ਰੋਡਮਾਜਰਾ, ਚੱਕਲਾਂ ਅਤੇ ਹੋਰਾਂ ਪਿੰਡਾਂ ਦੇ ਕਈ ਘਰਾਂ 'ਚ ਪਾਣੀ ਭਰ ਗਿਆ | ਦਰਿਆ 'ਚ ਪਾਣੀ ਭਰਨ ਕਾਰਨ ਮਹਾਰਾਜਾ ਰਣਜੀਤ ਸਿੰਘ ਬਾਗ਼ ਪੂਰੀ ਤਰ੍ਹਾਂ ਭਰ ਗਿਆ | ਰੂਪਨਗਰ ਸ਼ਹਿਰ ਦੇ ਹੇਠਲੇ ਇਲਾਕੇ ਪਾਣੀ 'ਚ ਡੁੱਬ ਗਏ ਹਨ ਤੇ ਸ਼ਹਿਰ ਦੇ ਕਈ ਖੇਤਰਾਂ 'ਚ ਸੀਵਰੇਜ ਵੀ ਚੋਕ ਹੋ ਕੇ ਬੈਕ ਮਾਰ ਰਿਹਾ ਹੈ |
ਸਤਲੁਜ ਦਰਿਆ 'ਚ ਦਰਜਨਾਂ ਝੁੱਗੀਆਂ ਰੁੜ੍ਹੀਆਂ
ਸਤਲੁਜ ਦਰਿਆ 'ਚ ਪਾਣੀ ਛੱਡਣ ਕਾਰਨ ਨੱਕੋ-ਨੱਕ ਭਰੇ ਦਰਿਆ ਦੇ ਪਾਣੀ 'ਚ ਹਵੇਲੀ ਕਲਾਂ ਨੇੜੇ ਪ੍ਰਵਾਸੀਆਂ ਦੀਆਂ ਦਰਜਨਾਂ ਝੁੱਗੀਆਂ ਪਾਣੀ 'ਚ ਰੁੜ੍ਹ ਗਈਆਂ ਅਤੇ ਸਮਾਨ ਬਰਬਾਦ ਹੋ ਗਿਆ | ਪਾਣੀ ਕਾਰਨ ਵਿਆਹ ਦੇ ਟੈਂਟ ਵੀ ਹੜ੍ਹ ਗਏ ਅਤੇ ਬਰਾਤ ਨੂੰ ਨੇੜਲੇ ਇੱਕ ਪੈਲੇਸ ਵਿਚ ਠਹਿਰਾਇਆ ਗਿਆ | ਸਬਜ਼ੀ ਦਾ ਕੰਮ ਕਰਨ ਵਾਲੇ ਇਨ੍ਹਾਂ ਪ੍ਰਵਾਸੀਆਂ ਦੀਆਂ ਸਬਜ਼ੀਆਂ, ਵਾਹਨ ਤੇ ਹੋਰ ਕੀਮਤੀ ਸਮਾਨ ਵੀ ਪਾਣੀ 'ਚ ਰੁੜ੍ਹ ਗਿਆ ਅਤੇ ਕਈ ਵਾਹਨ ਪਾਣੀ 'ਚ ਡੁੱਬ ਗਏ |
ਗੁਰਸਿੱਖ ਮਹਿਲਾ ਅਫ਼ਸਰ ਨੇ ਖ਼ੁਦ ਪਾਣੀ 'ਚ ਵੜ ਕੇ ਰਾਹਤ ਕਾਰਜਾਂ 'ਚ ਲਿਆ ਭਾਗ
ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਦੇਰੀ ਨਾਲ ਹੀ ਸਹੀ ਪਰ ਪ੍ਰਸ਼ਾਸਨ ਨੂੰ ਚੁਕੰਨਾ ਕਰ ਦਿੱਤਾ ਤੇ ਡਿਪਟੀ ਕਮਿਸ਼ਨਰ ਰੂਪਨਗਰ ਦੀਆਂ ਹਦਾਇਤਾਂ 'ਤੇ ਪਿੰਡ ਖੈਰਾਬਾਦ 'ਚ ਪਾਣੀ 'ਚ ਫਸੇ ਲੋਕਾਂ ਨੂੰ ਕੱਢਣ ਲਈ ਗੁਰਸਿੱਖ ਮਹਿਲਾ ਅਧਿਕਾਰੀ ਸਰਬਜੀਤ ਕੌਰ ਪਾਣੀ ਦੀ ਪ੍ਰਵਾਹ ਕੀਤੇ ਬਗੈਰ ਗੰਨਮੈਨਾਂ ਨਾਲ ਬਚਾਅ ਕਾਰਜਾਂ 'ਚ ਜੁੱਟ ਗਏ | ਰੂਪਨਗਰ ਵਿਖੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵਜੋਂ ਤਾਇਨਾਤ ਇਸ ਗੁਰਸਿੱਖ ਔਰਤ ਅਧਿਕਾਰੀ ਦੀ ਭਾਵਨਾ ਤੇ ਕਾਰਜਾਂ ਦੀ ਤਾਰੀਫ਼ ਕੀਤੀ ਗਈ ਹੈ |
ਸਬ ਡਵੀਜਨ ਸ੍ਰੀ ਅਨੰਦਪੁਰ ਸਾਹਿਬ 'ਚ ਦਰਿਆ ਸਤਲੁਜ ਨੇੜਲੇ 1 ਦਰਜਨ ਪਿੰਡ ਪਾਣੀ 'ਚ ਡੁੱਬੇ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਦਰਿਆ ਸਤਲੁਜ 'ਚ ਭਾਖੜਾ ਡੈਮ ਤੋਂ ਛੱਡੇ ਕਰੀਬ 32000 ਕਿਉੂਸਿਕ ਪਾਣੀ ਤੇ ਲਗਾਤਾਰ ਹੋ ਰਹੀ ਭਾਰੀ ਵਰਖਾ ਕਾਰਨ ਬਰਸਾਤੀ ਖੱਡਾਂ ਤੇ ਸਵਾਂ ਨਦੀ 'ਚ ਆਏ ਭਾਰੀ ਮਾਤਰਾ ਪਾਣੀ ਨੇ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਜਨ ਕੁ ਪਿੰਡਾਂ ਨੂੰ ਬੁਰੀ ਤਰ੍ਹਾਂ ਲਪੇਟ 'ਚ ਲੈ ਲਿਆ ਹੈ, ਜਿਸ ਦੇ ਚੱਲਦਿਆਂ ਪਿੰਡ ਬੁਰਜ, ਚੰਦਪੁਰ ਬੇਲਾ, ਬੱਲੋਵਾਲ, ਗੱਜਪੁਰ, ਹਰੀਵਾਲ ਆਦਿ ਦਾ ਬਾਹਰੀ ਸੰਪਰਕ ਟੁੱਟ ਜਾਣ ਕਾਰਨ ਲੋਕਾਂ ਦੇ ਬਚਾਅ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਕਮਾਨ ਸੰਭਾਲ ਲਈ ਹੈ | ਭਾਰੀ ਮਾਤਰਾ 'ਚ ਆਏ ਪਾਣੀ ਨੇ ਨੰਗਲ-ਅੰਬਾਲਾ ਰੇਲਵੇ ਮਾਰਗ ਨੁੂੰ ਵੀ ਆਪਣੀ ਗਿ੍ਫਤ 'ਚ ਲੈ ਲਿਆ ਹੈ ਜਿਸ ਦੇ ਚੱਲਦਿਆਂ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਵਲੋਂ ਉਕਤ ਮਾਰਗ 'ਤੇ ਚੱਲਣ ਵਾਲੀਆਂ ਦਰਜਨ ਯਾਤਰੀ ਗੱਡੀਆਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿਤਾ ਹੈ | ਬਲਾਕ ਨੂਰਪੁਰਬੇਦੀ ਦੇ ਪਿੰਡ ਬਸੀ ਨਿਵਾਸੀ ਗੱਜਪੁਰ ਦੀ ਬੇਲੀ 'ਚ ਰਹਿ ਰਹੇ ਸੁਰਜੀਤ ਸਿੰਘ ਤੇ ਅਜਮੇਰ ਸਿੰਘ ਪੁਤਰ ਬਚਿੰਤ ਸਿੰਘ ਦੇ ਪਰਿਵਾਰ ਪਾਣੀ ਵਿਚ ਬੁਰੀ ਤਰ੍ਹਾਂ ਘਿਰ ਗਏ ਹਨ ਜਿਸ ਤੱਕ ਪਹੰੁਚਣ ਲਈ ਬਚਾਓ ਟੀਮ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਕਤ ਪਰਿਵਾਰਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਪਤਾ ਇਹ ਵੀ ਲੱਗਾ ਕਿ ਪਾਣੀ 'ਚ ਘਿਰੇ ਪਿੰਡ ਗੱਜਪੁਰ ਵਿਖੇ ਇੱਕ ਮਹਿਲਾ ਦੇ ਉਦੋਂ ਜਹਿਰੀਲਾ ਸੱਪ ਲੜ ਗਿਆ ਜਦੋਂ ਉਹ ਆਪਣੇ ਘਰ ਦੀ ਰਸੋਈ 'ਚ ਕੰਮ ਕਰ ਰਹੀ ਸੀ | ਜਿਸ ਨੂੰ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਤੁਰੰਤ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੰੁਚਾਇਆ ਗਿਆ ਹੈ | ਉਕਤ ਪਿੰਡਾਂ 'ਚ ਆਏ ਭਾਰੀ ਹੜ੍ਹ ਨਾਲ ਜਿਥੇ ਝੋਨਾ, ਮੱਕੀ, ਚਾਰੇ ਆਦਿ ਪੂਰੀ ਤਰ੍ਹਾਂ ਤਬਾਹ ਹੋ ਗਿਆ | ਘਰਾਂ 'ਚ ਆਏ ਪਾਣੀ ਨਾਲ ਘਰੇਲੂ ਸਮਾਨ ਦੇ ਨਾਲ-ਨਾਲ ਦਾਣੇ, ਤੂੜੀ ਆਦਿ ਬਰਬਾਦ ਹੋ ਗਏ | ਉਪ ਮੰਡਲ ਮੈਜਿਸਟੇ੍ਰਟ ਮੈਡਮ ਕੰਨੂ ਗਰਗ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਣ ਵਾਲੀ ਰਾਤ ਮੁੜ ਭਾਰੀ ਵਰਖਾ ਹੋਣ ਦਾ ਅਨੁਮਾਨ ਹੈ | ਉਨ੍ਹਾਂ ਪਿੰਡ ਬੁਰਜ, ਚੰਦਪੁਰ ਬੇਲਾ, ਬੱਲੋਵਾਲ ਆਦਿ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਥਾਂ ਜਾਂ ਰਾਹਤ ਕੈਂਪ 'ਚ ਚਲੇ ਜਾਣ | ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਹੁਣ ਤੱਕ ਕਰੀਬ 150 ਲੋਕਾਂ ਨੂੰ ਹੜ੍ਹ 'ਚ ਸੁਰੱਖਿਆ ਬਾਹਰ ਕੱਢਿਆ ਗਿਆ ਹੈ |
ਸਤਲੁਜ ਦਰਿਆ ਵਿਚ ਆਏ ਹੜ੍ਹ ਨੇ ਕੀਰਤਪੁਰ ਸਾਹਿਬ ਇਲਾਕੇ 'ਚ ਮਚਾਈ ਹਾ-ਹਾਕਾਰ
ਕੀਰਤਪੁਰ ਸਾਹਿਬ/ਬੁੰਗਾ ਸਾਹਿਬ ਤੋਂ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ ਅਨੁਸਾਰ)- ਕੱਲ੍ਹ ਤੋਂ ਪੈ ਰਹੀ ਲਗਾਤਾਰ ਬਾਰਸ਼ ਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਕਰਕੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ | ਸਤਲੁਜ ਦਰਿਆ ਕਿਨਾਰੇ ਵਸੇ ਬਹੁਤੇ ਪਿੰਡ ਹੜ੍ਹ ਦੀ ਲਪੇਟ ਵਿਚ ਆਏ ਹੋਏ ਹਨ | ਕੀਰਤਪੁਰ ਸਾਹਿਬ ਦੇ ਰੇਲਵੇ ਲਾਈਨ ਤੋਂ ਹੇਠਲੇ ਪਾਸੇ ਵਾਲੇ ਇਲਾਕੇ ਤੋਂ ਇਲਾਵਾ ਸਾਹਪੁਰ ਬੇਲਾ, ਗੱਜਪੁਰ ਬੇਲਾ, ਚੰਦਪੁਰ ਬੇਲਾ, ਹਰੀਵਾਲ ਬੇਲਾ, ਦੋਲੋਵਾਲ, ਨੱਕੀਆਂ ਅਤੇ ਡਾਢੀ ਸਮੇਤ ਕਈ ਪਿੰਡ ਪਾਣੀ ਨਾਲ ਜਲ ਥਲ ਹੋਏ ਪਏ ਹਨ | ਭਾਖੜਾ ਡੈਮ ਵਿਚੋਂ ਪਾਣੀ ਛੱਡਣ ਕਰਕੇ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ | ਕੱਲ੍ਹ ਦੁਪਹਿਰ ਤੋਂ ਲਗਾਤਾਰ ਪੈ ਰਹੀ ਬਾਰਸ਼ ਕਰਕੇ ਦਰਿਆ ਵਿਚ ਪਾਣੀ ਦਾ ਪੱਧਰ ਹੋਲੀ ਹੋਲੀ ਵਧਣਾ ਸ਼ੁਰੂ ਹੋ ਗਿਆ ਜਿਸ ਨੇ ਰਾਤ ਹੁੰਦਿਆਂ ਹੁੰਦਿਆਂ ਹੜ੍ਹ ਦਾ ਰੂਪ ਧਾਰਨ ਕਰ ਲਿਆ | ਹੜ੍ਹ ਨੇ ਕਈ ਪਿੰਡਾਂ ਦੇ ਨਿਵਾਸੀਆਂ ਨੂੰ ਘਰ ਤੋਂ ਬੇਘਰ ਕਰ ਦਿੱਤਾ | ਲੋਕ ਕੱਲ੍ਹ ਰਾਤ ਤੋਂ ਹੀ ਆਪਣੇ ਬਾਲ ਬੱਚਿਆਂ ਅਤੇ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ ਉੱਤੇ ਡੇਰੇ ਲਗਾਉਣ ਲਈ ਮਜਬੂਰ ਹਨ | ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ. ਡੀ. ਆਰ. ਐਫ ਦੀਆਂ ਕਈ ਟੀਮਾਂ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ | ਜਿਨ੍ਹਾਂ ਥਾਵਾਂ ਉੱਤੇ ਲੋਕ ਹੜ੍ਹ ਕਾਰਨ ਘਰਾਂ ਵਿਚ ਫਸੇ ਹੋਏ ਸਨ ਉਨ੍ਹਾਂ ਨੂੰ ਐਨ. ਡੀ. ਆਈ. ਐਫ ਦੀਆਂ ਟੀਮਾਂ ਨੇ ਬੋਟਾਂ ਰਾਹੀ ਸੁਰੱਖਿਅਤ ਬਾਹਰ ਕੱਢਿਆ | ਇਸ ਤੋਂ ਇਲਾਵਾ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਨਜ਼ਦੀਕੀ ਪਿੰਡ ਗੱਜਪੁਰ ਬੇਲਾ ਦਾ ਸੰਪਰਕ ਬਾਕੀ ਪਿੰਡਾਂ ਨਾਲੋਂ ਟੁੱਟ ਗਿਆ | ਇਸ ਦੌਰਾਨ ਪਿੰਡ ਦੀ ਇਕ ਔਰਤ ਨੂੰ ਸੱਪ ਨੇ ਕੱਟ ਲਿਆ ਜਿਸ ਨੂੰ ਵੀ ਸੂਚਨਾ ਮਿਲਣ ਤੋਂ ਬਾਅਦ ਐਨ. ਡੀ. ਆਰ. ਐਫ ਦੀ ਇਕ ਟੀਮ ਨੇ ਕਿਸ਼ਤੀ ਰਾਹੀ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ | ਇਸ ਹੜ੍ਹ ਕਾਰਨ ਜਿੱਥੇ ਆਮ ਲੋਕਾਂ ਨੂੰ ਦਿੱਕਤਾਂ ਆਈਆਂ ਉੱਥੇ ਹੀ ਪਸ਼ੂਆਂ ਦਾ ਹਾਲ ਵੀ ਮੰਦਾ ਹੋਇਆ ਪਿਆ ਹੈ | ਬਹੁਤੇ ਪਿੰਡਾਂ ਦਾ ਸੰਪਰਕ ਵੀ ਆਪਸ ਵਿਚ ਟੁੱਟ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਇਸ ਸਥਿਤੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ | ਮੈਡਮ ਕੰਨੂ ਗਰਗ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਸੰਨੀ ਖੰਨਾ ਐਸ. ਐਚ. ਓ ਕੀਰਤਪੁਰ ਸਾਹਿਬ ਅਤੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਿਚ ਲੱਗੇ ਹੋਏ ਹਨ |
ਸ਼ੋ੍ਰਮਣੀ ਕਮੇਟੀ ਨੇ ਹੜ੍ਹ ਪੀੜਤਾਂ ਤੱਕ ਪਹੁੰਚਾਇਆ ਲੰਗਰ
ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਰਕੇ ਬਹੁਤੇ ਲੋਕ ਘਰ ਤੋਂ ਬੇ ਘਰ ਹੋ ਗਏ | ਇਨ੍ਹਾਂ ਵਿਚੋਂ ਕੁੱਝ ਲੋਕ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਅਤੇ ਕੁੱਝ ਨੇ ਬੱਸ ਅੱਡੇ ਉੱਤੇ ਸ਼ਰਨ ਲਈ ਹੋਈ ਹੈ | ਘਰਾਂ ਵਿਚ ਪਾਣੀ ਦਾਖਲ ਹੋਣ ਕਰਕੇ ਇਹ ਲੋਕ ਰੋਟੀ ਪਾਣੀ ਤੋਂ ਵੀ ਤੰਗ ਹਨ | ਇਸ ਮੁਸੀਬਤ ਦੀ ਘੜੀ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਹੜ੍ਹ ਦੇ ਸਤਾਏ ਲੋਕਾਂ ਦੀ ਮਦਦ ਲਈ ਅੱਗੇ ਆਈ | ਸ਼ੋ੍ਰਮਣੀ ਕਮੇਟੀ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਤੋਂ ਲੰਗਰ ਤਿਆਰ ਕਰਕੇ ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ | ਇਸ ਸਬੰਧੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਰਿਕਾਰਡ ਕੀਪਰ ਅਜਾਇਬ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਲੰਗਰ ਪਾਣੀ ਤਿਆਰ ਕਰਕੇ ਵੱਖ-ਵੱਖ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ |
1988 ਦਾ ਹੜ੍ਹ ਯਾਦ ਆਇਆ
ਹੜ੍ਹ ਨਾਲ ਘਿਰੇ ਪਿੰਡ ਬੁਰਜ ਦੇ ਵਾਸੀ ਸਰਬਜੀਤ ਸਿੰਘ, ਗੁਰਮੇਲ ਸਿੰਘ, ਸਾਬਕਾ ਸਰਪੰਚ ਜਸਵਿੰਦਰ ਕੌਰ, ਸ਼ੇਰ ਸਿੰਘ, ਹਰੀਵਾਲ ਤੋਂ ਜਰਨੈਲ ਸਿੰਘ, ਨਿਰਮਲ ਸਿੰਘ, ਰਘੁਬੀਰ ਸਿੰਘ, ਨਿੱਕੂਵਾਲ ਤੋਂ ਭੁਪਿੰਦਰ ਸਿੰਘ, ਜਰਨੈਲ ਸਿੰਘ ਸਰਪੰਚ, ਭਜਨ ਸਿੰਘ ਆਦਿ ਨੇ ਕਿਹਾ ਕਿ ਆਏ ਹੜ੍ਹ ਨੇ 1988 'ਚ ਆਏ ਹੜ੍ਹ ਯਾਦ ਕਰਵਾ ਦਿੱਤੇ ਹਨ | ਲੋਕਾਂ ਨੇ ਮੰਗ ਕੀਤੀ ਕਿ ਦਰਿਆ ਸਤਲੁੱਜ 'ਚ ਹਰ ਸਾਲ ਆਉਂਦੇ ਹੜ੍ਹਾਂ ਨਾਲ ਹੁੰਦੀ ਤਬਾਹੀ ਤੋਂ ਲੋਕਾਂ ਨੂੰ ਬਚਾਉਣ ਲਈ ਦਰਿਆ ਤੇ ਸਵਾਂ ਨਦੀ ਦਾ ਜਲਦ ਤੋਂ ਜਲਦ ਨਹਿਰੀਕਰਨ ਕੀਤਾ ਜਾਵੇ ਤੇ ਆਏ ਹੜ੍ਹ ਨਾਲ ਫ਼ਸਲਾਂ ਤੇ ਘਰੇਲੂ ਸਮਾਨ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ |

ਆਈ.ਆਈ.ਟੀ. ਖ਼ਤਰੇ 'ਚ ਹੈ-ਨਿਰਦੇਸ਼ਕ

ਆਈ.ਆਈ.ਟੀ. ਰੂਪਨਗਰ ਦੇ ਨਿਰਦੇਸ਼ਕ ਐਸ.ਕੇ. ਦਾਸ ਨੇ ਕਿਹਾ ਕਿ ਆਈ.ਆਈ.ਟੀ. ਸਤਲੁਜ ਦਰਿਆ ਦੇ ਕਿਨਾਰੇ 'ਤੇ ਸਥਿਤ ਹੈ ਤੇ ਦਰਿਆ ਤੋਂ ਨੀਵੀਂ ਹੈ ਜਦੋਂ ਕਿ ਇੱਕ ਨਦੀ ਬੁਧਕੀ ਤਾਂ ਆਈ.ਆਈ.ਟੀ. ਦੇ 500 ਏਕੜ ਰਕਬੇ 'ਚੋਂ ਹੋ ਕੇ ਗੁਜ਼ਰਦੀ ਹੈ ਤੇ ਤੀਜੀ ਮਾਰ ਉਨ੍ਹਾਂ ਨੂੰ ਖੈਰਾਬਾਦ ...

ਪੂਰੀ ਖ਼ਬਰ »

ਪਹਾੜੀ ਖੁਰਨ ਕਾਰਨ ਰੇਲਵੇ ਪੁਲ ਪਾਣੀ 'ਚ ਡੁੱਬਿਆ, ਰੇਲ ਆਵਾਜਾਈ ਠੱਪ

ਭਰਤਗੜ੍ਹ, 18 ਅਗਸਤ (ਜਸਬੀਰ ਸਿੰਘ ਬਾਵਾ)-ਮੋਹਲ਼ੇਧਾਰ ਹੋਈ ਬਾਰਸ਼ ਨਾਲ ਨਦੀਆਂ 'ਚ ਪਾਣੀ ਦੇ ਤੇਜ਼ ਵਹਾਅ ਨਾਲ ਜਿੱਥੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਦੀ ਆਰਥਿਕ ਪੱਖੋਂ ਕਾਫ਼ੀ ਨੁਕਸਾਨ ਹੋਇਆ ਹੈ, ਉੱਥੇ ਹੀ ਖਰੋਟਾ ਨੇੜੇ ਪਹਾੜੀ ਖੁਰਨ ਅਤੇ ਕੁੰਡਲੂ ਨਦੀ ਅਤੇ ਲੋਟਣ ...

ਪੂਰੀ ਖ਼ਬਰ »

ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਦੁਖੀ ਲੋਕਾਂ ਨੇ ਮੁੱਖ ਮਾਰਗ 'ਤੇ ਲਗਾਇਆ ਜਾਮ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਹੜ੍ਹਾਂ ਦੀ ਮਾਰ ਹੇਠ ਆਏ ਸਬ-ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਦੁਖੀ ਲੋਕਾਂ ਵਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮੁੱਖ ਮਾਰਗ 'ਤੇ ਮਹੱਲਾ ਘੱਟੀਵਾਲ ਸਾਹਮਣੇ ਜਾਮ ਲਗਾਕੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਮਾਰੂ ਖੇਤਰਾਂ ਨੂੰ 5 ਕਲਸਟਰਾਂ 'ਚ ਵੰਡ ਕੇ ਰਾਹਤ ਕਾਰਜ ਆਰੰਭੇ

24 ਘੰਟੇ ਲਈ ਕੰਟਰੋਲ ਰੂਮ ਸਥਾਪਤ ਪਹਾੜੀ ਖੇਤਰ ਵਿਚ ਹੋਈ ਭਾਰੀ ਬਰਸਾਤ ਤੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਸਤਲੁਜ ਵਿਚ ਪਾਣੀ ਦਾ ਤੇਜ਼ ਵਹਾਅ ਹੋਣ ਨਾਲ ਰੂਪਨਗਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਏ ਪਿੰਡਾਂ ਦੇ ਲੋਕਾਂ ਦਾ ਆਮ ਜਨ ਜੀਵਨ ਬਹਾਲ ਰੱਖਣ ਤੇ ਜਾਨ-ਮਾਲ ...

ਪੂਰੀ ਖ਼ਬਰ »

ਰੂਪਨਗਰ ਦੇ ਸਮੂਹ ਸਰਕਾਰੀ, ਗ਼ੈਰ-ਸਰਕਾਰੀ ਸਕੂਲਾਂ ਤੇ ਕਾਲਜਾਂ 'ਚ ਅੱਜ ਦੀ ਛੁੱਟੀ

ਜ਼ਿਲ੍ਹੇ ਭਰ 'ਚ ਪਿਛਲੇ 48-72 ਘੰਟਿਆਂ ਦੌਰਾਨ ਭਾਰੀ ਬਾਰਸ਼ ਦੇ ਚੱਲਦਿਆਂ ਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਕਾਰਨ ਤੇ ਜ਼ਿਲ੍ਹੇ ਦੀਆਂ ਨਦੀਆਂ ਵਿਚ ਪਾਣੀ ਦੀ ਮਿਕਦਾਰ ਵੱਧਣ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ | ਇਸ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਲੰਗਰਾਂ ਤੇ ਬਿਸਤਰਿਆਂ ਦੀ ਸੇਵਾ

ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ 'ਚ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਤੇ ਹੋਰ ਗੁਰੂ ਘਰਾਂ ਦੇ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਖੇਤਰ 'ਚ ਹੜ੍ਹਾਂ ਵਰਗੇ ਹਾਲਾਤ, ਲੋਕਾਂ 'ਚ ਭੈਅ ਪਰ ਪ੍ਰਸ਼ਾਸਨ ਚੌਕਸ

ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)-ਸ਼ੁੱਕਰਵਾਰ ਦੁਪਹਿਰ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਸ੍ਰੀ ਚਮਕੌਰ ਸਾਹਿਬ ਖੇਤਰ ਅੰਦਰ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ, ਸਮੁੱਚੇ ਬਰਸਾਤੀ ਨਾਲੇ ਪਾਣੀ ਨਾਲ ਭਰੇ ਹੋਏ ਚੱਲ ਰਹੇ ਹਨ, ਸੜਕਾਂ ਤੇ ਅਨੇਕਾਂ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ ਦੇ ਕਈ ਇਲਾਕੇ ਆਏ ਹੜ੍ਹਾਂ ਦੀ ਮਾਰ ਹੇਠ

ਨੰਗਲ, 18 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਲਾਗੇ ਢਿਗਾਂ ਡਿੱਗਣ ਕਾਰਨ ਨੰਗਲ-ਨੈਣਾ ਦੇਵੀ ਮਾਰਗ ਬੰਦ ਹੋ ਗਿਆ ਹੈ | ਪਿੰਡ ਕਾਲਾ ਕੁੰਡ ਲਾਗੇ 6 ਥਾਈਾ ਢਿਗਾਂ ਡਿੱਗਣ ਕਾਰਨ ਮਾਰਗ ਬੰਦ ਹੈ | ਰਾਹ ਬੰਦ ਹੋਣ ਕਾਰਨ ਅੱਜ ਹਜ਼ਾਰਾਂ ਸ਼ਰਧਾਲੂਆਂ ਨੂੰ ਖੱਜਲ ...

ਪੂਰੀ ਖ਼ਬਰ »

ਲਗਾਤਾਰ ਹੋ ਰਹੇ ਮੀਂਹ ਨੇ ਇਲਾਕੇ 'ਚ ਮਚਾਈ ਭਾਰੀ ਤਬਾਹੀ

ਪੁਰਖਾਲੀ, 18 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਕੱਲ੍ਹ ਤੋਂ ਲਗਾਤਾਰ ਪੈ ਰਹੇ ਤੇਜ਼ ਮੀਂਹ ਨੇ ਇਲਾਕੇ 'ਚ ਭਾਰੀ ਨੇ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ ਹੈ ¢ ਮੀਂਹ ਕਾਰਨ ਇਲਾਕੇ ਦੀਆਂ ਮੁੱਖ ਸੜਕਾਂ ਪੁਰਖਾਲੀ-ਰੰਗੀਲਪੁਰ ਸੜਕ ਅਤੇ ਪੁਰਖਾਲੀ ਤੋਂ ਵਾਇਆ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਘਨੌਲੀ ਖੇਤਰ ਹੋਇਆ ਜਲ–ਥਲ

ਕਰੀਬ ਦੋ ਦਰਜਣ ਪਿੰਡਾਂ ਵਿਚ ਹੋਇਆ ਭਾਰੀ ਨੁਕਸਾਨ ਘਨੌਲੀ, 18 ਅਗਸਤ (ਜਸਵੀਰ ਸਿੰਘ ਸੈਣੀ)-ਅੱਜ ਸਵੇਰੇ ਤੜਕ ਸਾਰ ਸਰਸਾ ਨਦੀ ਵਿਚ ਆਏ ਹੜ੍ਹ ਨੇ ਪਹਿਲਾਂ ਪਿੰਡ ਰਣਜੀਤ ਪੁਰਾ, ਫੰਦੀ, ਚੱਕ ਢੇਰਾਂ, ਬਵਾਵਲਪੁਰ, ਚੰਦਪੁਰ, ਲੋਹਗੜ ਫਿੱਡੇ, ਚੱਕਕਰਮਾ, ਅਲੀਪੁਰ, ਇੰਦਰਪੁਰਾ, ...

ਪੂਰੀ ਖ਼ਬਰ »

ਮੀਂਹ ਨੇ ਨੂਰਪੁਰ ਬੇਦੀ ਇਲਾਕੇ ਵਿਚ ਦਿਖਾਏ ਜਲਵੇ, ਬੰਗਾਲਾ ਬਸਤੀ ਵਿਚ ਪਾਣੀ ਭਰਨ ਕਾਰਨ ਲੋਕਾਂ ਨੇ ਲਾਇਆ ਜਾਮ

ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ ਅਨੁਸਾਰ-ਬੀਤੀ ਰਾਤ ਪਈ ਭਾਰੀ ਵਰਖਾ ਅਤੇ ਇਲਾਕੇ ਦੀਆਂ ਖੱਡਾਂ ਵਿਚ ਆਏ ਹੜ੍ਹ ਦੇ ਕਾਰਨ ਪੂਰੇ ਨੂਰਪੁਰ ਬੇਦੀ ਇਲਾਕੇ ਨੂੰ 1988 ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ | ਡਰੇਨਜ਼ ਵਿਭਾਗ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX