ਤਾਜਾ ਖ਼ਬਰਾਂ


ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  6 minutes ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  29 minutes ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  11 minutes ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  3 minutes ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  48 minutes ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  52 minutes ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  about 1 hour ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  about 1 hour ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  about 2 hours ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  about 2 hours ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  about 3 hours ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  about 3 hours ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  about 3 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  about 3 hours ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  about 4 hours ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  about 4 hours ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  about 5 hours ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  about 5 hours ago
ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ
. . .  about 5 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ...
ਪਾਰਕ 'ਚੋਂ ਨੌਜਵਾਨ ਦੀ ਮਿਲੀ ਲਾਸ਼
. . .  about 5 hours ago
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ) - ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ....
ਮੰਡੀ ਗੋਬਿੰਦਗੜ੍ਹ 'ਚ ਪ੍ਰਵਾਸੀ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ
. . .  about 5 hours ago
ਮੰਡੀ ਗੋਬਿੰਦਗੜ੍ਹ, 25 ਮਈ (ਬਲਜਿੰਦਰ ਸਿੰਘ)- ਮੰਡੀ ਗੋਬਿੰਦਗੜ੍ਹ 'ਚ ਅੱਜ ਉਸ ਵੇਲੇ ਪ੍ਰਵਾਸੀ ਮਜ਼ਦੂਰਾਂ...
ਅੱਗ ਲੱਗਣ ਕਾਰਨ ਕਈ ਗੱਡੀਆਂ ਸੜ ਕੇ ਹੋਈਆਂ ਸੁਆਹ
. . .  about 5 hours ago
ਨਾਭਾ, 25 ਮਈ (ਕਰਮਜੀਤ ਸਿੰਘ)- ਸਥਾਨਕ ਮਲੇਰਕੋਟਲਾ ਰੋਡ ਸਥਿਤ ਪਿੰਡ ਦੁਲੱਦੀ ਵਿਖੇ ਦੁਕਾਨ 'ਤੇ ਖੜ੍ਹੀਆਂ ਕਾਰਾਂ ਨੂੰ ਅੱਗ...
ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ 'ਚ ਰੈੱਡ ਅਲਰਟ ਜਾਰੀ
. . .  about 6 hours ago
ਨਵੀਂ ਦਿੱਲੀ, 25 ਮਈ- ਉੱਤਰ-ਭਾਰਤ ਦੇ ਕਈ ਹਿੱਸਿਆ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਭਾਖੜਾ ਤੋਂ ਛੱਡਿਆ ਪਾਣੀ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕਰਨ ਲੱਗਾ ਮਾਰੋ-ਮਾਰ

ਫ਼ਿਰੋਜ਼ਪੁਰ/ਮਖੂ/ਮੱਲਾਂਵਾਲਾ, 18 ਅਗਸਤ (ਜਸਵਿੰਦਰ ਸਿੰਘ ਸੰਧੂ, ਕੰਵਰਜੀਤ ਸਿੰਘ ਜੈਂਟੀ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਪਹਾੜੀ ਖੇਤਰਾਂ 'ਚ ਪਈ ਭਾਰੀ ਵਰਖਾ ਕਾਰਨ ਨੱਕੋ-ਨੱਕ ਭਰੇ ਡੈਮਾਂ ਤੋਂ ਸਤਲੁਜ ਦਰਿਆ 'ਚ ਰੋਪੜ ਹੈੱਡ ਵਰਕਸ ਤੋਂ ਹੇਠਾਂ ਵੱਲ ਛੱਡੇ ਗਏ ਕਰੀਬ ਢਾਈ ਲੱਖ ਕਿਊਸਿਕ ਪਾਣੀ ਹੁਣ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਲਾਕਿਆਂ 'ਚ ਮਾਰੋ-ਮਾਰ ਕਰਨ ਲੱਗਾ ਹੈ, ਜਿਸ ਦੀ ਆਮਦ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਖੂ ਬਲਾਕ ਦੇ ਪਿੰਡਾਂ ਅੰਦਰ ਹੋਣ ਨਾਲ ਲੋਕ ਘਰ ਛੱਡ ਉੱਚੀਆਂ ਥਾਵਾਂ ਤੇ ਬੰਨ੍ਹਾਂ 'ਤੇ ਆਉਣ ਲੱਗੇ ਹਨ | ਗੰਭੀਰ ਹਾਲਾਤਾਂ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟੇ੍ਰਟ ਚੰਦਰ ਗੈਂਦ ਵਲੋਂ ਸਤਲੁਜ ਦਰਿਆ ਦੇ ਅੰਦਰਲੇ ਪਾਸੇ ਵਸੇ ਨੀਵੇਂ ਇਲਾਕਿਆਂ ਵਾਲੇ ਪਿੰਡਾਂ ਦੀ ਜਾਨ-ਮਾਲ ਨੂੰ ਖ਼ਤਰਾ ਭਾਂਪਦੇ ਹੋਏ ਜ਼ਿਲ੍ਹੇ ਦੇ 60 ਦੇ ਕਰੀਬ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਆ ਰਹੇ ਹੜ੍ਹਾਂ ਦੇ ਪਏ ਵੱਡੇ ਰੋਲੇ ਕਾਰਨ ਹੋ ਰਹੇ ਉਜਾੜੇ ਤੇ ਜਾਨੀ-ਮਾਲੀ ਨੁਕਸਾਨ ਦੇ ਮੱਦੇਨਜ਼ਰ ਲੋਕਾਂ 'ਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਬੇਸ਼ੱਕ ਭਾਖੜਾ ਡੈਮ ਤੋਂ ਪਾਣੀ 55 ਕੁ ਹਜ਼ਾਰ ਛੱਡੇ ਜਾਣ ਦੀਆਂ ਖ਼ਬਰਾਂ ਹਨ, ਪਰ ਹੋਈ ਭਾਰੀ ਵਰਖਾ ਕਾਰਨ ਵੱਖ-ਵੱਖ ਨਾਲਿਆਂ ਤੋਂ ਆਏ ਪਾਣੀ ਕਾਰਨ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ 'ਚ ਛੱਡੇ ਜਾ ਰਹੇ 2,40,930 ਕਿਊਸਿਕ ਪਾਣੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਲਾਕਿਆਂ 'ਚ ਦਾਖ਼ਲ ਹੋ ਚੁੱਕਾ ਹੈ, ਜਿਸ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜੋ ਵਹਿਣ 'ਚੋਂ ਬਾਹਰ ਨਿਕਲ ਲੋਕਾਂ ਦੇ ਖੇਤਾਂ 'ਚ ਖੜ੍ਹੀਆਂ ਫ਼ਸਲਾਂ ਨੂੰ ਆਪਣੀ ਲਪੇਟ 'ਚ ਲੈਣ ਲੱਗਾ ਹੈ |
ਨਹਿਰੀ ਵਿਭਾਗ ਨੇ ਦਿੱਤਾ ਲੋਅ ਫਲੱਡ ਕਰਾਰ
ਸਤਲੁਜ ਤੇ ਬਿਆਸ ਦਰਿਆਵਾਂ ਰਾਹੀਂ ਅੱਜ ਹਰੀਕੇ ਹੈੱਡ ਵਰਕਸ 'ਤੇ 90 ਹਜ਼ਾਰ ਪਾਣੀ ਦੀ ਆਮਦ ਪਾਈ ਗਈ | ਸਤਲੁਜ ਦਰਿਆ ਅੰਦਰ ਵਗ ਰਹੇ ਬੇਤਹਾਸ਼ਾ ਪਾਣੀ ਦਾ ਪੱਧਰ ਗਿੱਦੜਵਿੰਡੀ ਵਾਲੇ ਪੁਲ 'ਤੇ ਲੱਗੇ ਸੂਚਨਾ ਬੋਰਡ ਦੀ 704 ਨੰਬਰ 'ਤੇ ਪਹੰੁਚ ਗਿਆ, ਜਿਸ ਕਾਰਨ ਉਕਤ ਇਲਾਕੇ ਦੇ ਰੁਕਣੇ ਵਾਲਾ, ਲਾਲੂ ਵਾਲਾ, ਚੱਕ ਖੰਨਾ, ਮਾਹਲੇ ਵਾਲਾ, ਖੰਨਾ, ਵਾੜਾ ਕਾਲੀ ਰੋਦ, ਸਿਲੇਵਿੰਡ, ਟਿੱਬੀ ਕਲਾਂ, ਅਕਬਰ ਵਾਲਾ ਆਦਿ ਪਿੰਡ ਪਾਣੀ 'ਚ ਘਿਰ ਗਏ ਹਨ, ਜਿਸ ਕਾਰਨ ਉਕਤ ਇਲਾਕਿਆਂ ਦੇ ਲੋਕ ਘਰ ਛੱਡ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿੱਤੇ ਹਨ |
ਫ਼ਿਰੋਜ਼ਪੁਰ ਤਹਿਸੀਲ ਦੇ 40 ਤੇ ਜ਼ੀਰਾ ਤਹਿਸੀਲ ਦੇ 20 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਜਾਰੀ
ਸਤਲੁਜ ਦਰਿਆ ਅੰਦਰ ਵੱਧ ਰਹੇ ਪਾਣੀ ਦੀ ਮਾਰ ਤੋਂ ਜਾਨੀ ਨੁਕਸਾਨ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਮੈਜਿਸਟੇ੍ਰਟ ਚੰਦਰ ਗੈਂਦ ਵਲੋਂ 60 ਪਿੰਡਾਂ ਨੂੰ ਅਤਿ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਖਾਲੀ ਕਰਵਾਉਣ ਦੇ ਸਬ ਡਵੀਜ਼ਨ ਮੈਜਿਸਟਰੇਟਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ, ਕਿਉਂਕਿ ਰੋਪੜ ਹੈੱਡ ਵਰਕਸ ਤੋਂ ਛੱਡੇ ਗਏ ਬੇਤਹਾਸ਼ਾ ਪਾਣੀ ਦੀ ਆਮਦ (ਅੱਜ ਐਤਵਾਰ-ਸੋਮਵਾਰ ਦਰਮਿਆਨੀ ਰਾਤ) ਕਰੀਬ ਸਾਢੇ 3 ਵਜੇ ਫ਼ਿਰੋਜ਼ਪੁਰ ਪਹੰੁਚਣ ਦੀ ਸੰਭਾਵਨਾ ਹੈ | ਖਾਲੀ ਕਰਵਾਏ ਜਾਣ ਵਾਲੇ ਪਿੰਡਾਂ 'ਚ ਹਾਮਦ ਵਾਲਾ, ਕਮਾਲਾ ਮਿੱਡਾ, ਦੁੱਲਾ ਸਿੰਘ ਵਾਲਾ, ਬੱਗੇ ਵਾਲਾ, ਗੁਰਦਿੱਤੀ ਵਾਲਾ, ਮਸਤੇ ਕੇ, ਕਾਲੇ ਕੇ ਹਿਠਾੜ, ਰੁਕਨੇ ਵਾਲਾ, ਗੱਟੀ ਚੱਕ ਜਦੀਦ, ਕਾਮਲ ਵਾਲਾ, ਟੱਲੀ ਗ਼ੁਲਾਮ, ਪੱਲਾ ਮੇਘਾ, ਜਾਮਾ ਮੇਘਾ (ਗੱਟੀ ਮੱਤੜ), ਦੋਨਾ ਮੱਤੜ, ਕੁਤਬਦੀਨ ਵਾਲਾ, ਦੋਨਾ ਰਾਜਾ ਦੀਨਾ ਨਾਥ, ਮਹਿਮੂਦ ਕੇ ਮੱਲ ਹਿਠਾੜ, ਠਠੇਰਾ, ਧੀਰਾ ਘਾਰਾ, ਬੰਡਾਲਾ, ਅੱਕੂ ਵਾਲਾ, ਬਾਲਾ ਮੇਘਾ, ਕਾਲੂ ਵਾਲਾ, ਗੱਟੀ ਰਹੀਮੇ ਕੇ, ਲੰਗੇਆਣਾ, ਦੋਨਾ ਤੇਲੂ ਮੱਲ, ਗੰਧੂ ਕਿਲਚਾ, ਗੱਟੀ ਤੇਲੂ ਮੱਲ, ਦੋਨਾ ਰਹਿਮਤ ਵਾਲਾ, ਨਿਹਾਲਾ ਲਵੇਰਾ, ਗ਼ੁਲਾਮ ਹੁਸੈਨਵਾਲਾ, ਲਮੋਚੜ, ਭੰਬਾ ਸਿੰਘ ਵਾਲਾ, ਵੀਅਰ, ਨਿਹਾਲੇ ਵਾਲਾ, ਹਬੀਬ ਕੇ, ਅਲੀ ਔਲਖ, ਗੰਧੂ ਕਿਲਚਾ, ਮਾਨੋਮਾਛੀ, ਜਮਾਲੀ ਵਾਲਾ, ਚੱਕ ਮਾਨੋ ਮਾਛੀ, ਗੱਟਾ ਬਾਦਸ਼ਾਹ, ਗੱਟੀ ਹਰੀ ਕੇ, ਫੱਤੇਵਾਲਾ, ਘੁਰਾਮ, ਵਾੜਾ ਕਾਲੀ ਰਾਮ, ਕਾਮਲ ਵਾਲਾ, ਅਰਾਜ਼ੀ ਸਭਰਾ, ਫ਼ਤਿਹਗੜ੍ਹ ਸਭਰਾ, ਤੱਨਾਂ ਬੱਘਾ, ਗੱਟਾ ਦਲੇਲ, ਅਸ਼ੀਏ ਕੇ ਆਦਿ ਪਿੰਡ ਸ਼ਾਮਿਲ ਹਨ |
ਡੀ. ਸੀ. ਤੇ ਐੱਸ. ਐੱਸ. ਪੀ. ਵਲੋਂ ਦਰਿਆਈ ਖੇਤਰ ਦਾ ਦੌਰਾ
ਸਤਲੁਜ ਦਰਿਆ ਦੇ ਅੰਦਰ ਵੱਧ ਰਹੇ ਪਾਣੀ ਦੇ ਪੱਧਰ ਦੇ ਖ਼ਤਰੇ ਨੂੰ ਭਾਂਪਦੇ ਹੋਏ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਵਲੋਂ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਇਲਾਕੇ 'ਚ ਵਿਚਰਦਿਆਂ ਸੰਵੇਦਨਸ਼ੀਲ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਦਾ ਹਾਲ-ਚਾਲ ਜਾਣਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਫ਼ੌਜ, ਐਨ. ਡੀ. ਆਰ. ਐਫ਼. ਤੇ ਐੱਸ. ਡੀ. ਆਰ. ਐਫ਼. ਦੇ ਸੰਪਰਕ ਵਿਚ ਹੈ | ਉਨ੍ਹਾਂ ਦੱਸਿਆ ਕਿ ਹਰੀਕੇ ਹੈੱਡ ਵਰਕਸ ਵਿਖੇ ਪਾਣੀ ਦਾ ਪੱਧਰ 70 ਹਜ਼ਾਰ ਕਿਊਸਿਕ ਹੈ, ਜੋ ਕਿ ਅੱਜ ਰਾਤ ਵੱਧ ਕੇ 1,50,000 ਤੱਕ ਪੁੱਜਣ ਦੀ ਸੰਭਾਵਨਾ ਹੈ | ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸਥਿਤੀ ਨੇ ਨਿਗਰਾਨੀ ਰੱਖਣ ਲਈ 24 ਘੰਟੇ ਕਮ ਕਰਨ ਵਾਲਾ ਇਕ ਕੰਟਰੋਲ ਰੂਮ ਵੀ ਸਥਾਪਤ ਕਿਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਉਣ ਲਈ ਐੱਸ. ਡੀ. ਐਮਜ਼ ਵਲੋਂ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ 'ਤੇ ਲੋਕਾਂ ਨੂੰ ਪਹੁੰਚਾਉਣ ਲਈ ਪਹਿਲਾਂ ਹੀ ਰਾਹਤ ਕੇਂਦਰ ਸਥਾਪਿਤ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਤਹਿਸੀਲ ਫ਼ਿਰੋਜ਼ਪੁਰ ਦੇ 40 ਤੇ ਜ਼ੀਰਾ ਤਹਿਸੀਲ ਦੇ 20 ਪਿੰਡਾਂ ਵਿਚੋਂ ਲੋਕਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਰਾਹਤ ਕੇਂਦਰਾਂ 'ਤੇ ਜਾਨਵਰਾਂ ਦੇ ਲਈ ਸੁੱਕੇ ਰਾਸ਼ਨ ਦੇ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਆਪਣੀਆਂ ਟੀਮਾਂ ਤਿਆਰ ਰੱਖਣ ਤੇ ਬਿਜਲੀ ਵਿਭਾਗ ਨੂੰ ਰਾਹਤ ਕੈਂਪਾਂ ਵਿਚ ਬਿਜਲੀ ਦੀ ਸਪਲਾਈ ਲਈ ਵੀ ਆਦੇਸ਼ ਦੇ ਦਿੱਤੇ ਗਏ ਹਨ |

ਮਖੂ ਵਿਖੇ ਫਲੱਡ ਕੰਟਰੋਲ ਰੂਮ ਕੀਤਾ ਸਥਾਪਤ

ਮਖੂ, 18 ਅਗਸਤ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)-ਸਤਲੁਜ ਤੇ ਬਿਆਸ ਦਰਿਆ 'ਚ ਵੱਧ ਰਹੇ ਪਾਣੀ ਦੇ ਵਹਾਅ ਨੂੰ ਦੇਖਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀਆਂ ਹਦਾਇਤਾਂ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਖੂ ਵਿਖੇ ਬਲਾਕ ਮਖੂ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਤੇਲ 'ਚ ਮਿਲਾਵਟ ਦੀ ਸ਼ੰਕਾ ਦੇ ਚਲਦਿਆਂ ਦੁਕਾਨ ਕੀਤੀ ਸੀਲ, ਭਰੇ ਸੈਂਪਲ

ਸ੍ਰੀਗੰਗਾਨਗਰ, 18 ਅਗਸਤ (ਦਵਿੰਦਰ ਜੀਤ ਸਿੰਘ)-ਮੈਡੀਕਲ ਤੇ ਸਿਹਤ ਵਿਭਾਗ ਨੇ ਜ਼ਿਲ੍ਹਾ ਹੈੱਡਕੁਆਰਟਰ ਤੇ ਖਾਣ ਵਾਲੇ ਤੇਲ 'ਚ ਮਿਲਾਵਟ ਦੀ ਸੰਭਾਵਨਾ ਦੇ ਚੱਲਦਿਆਂ ਵੱਡੀ ਕਾਰਵਾਈ ਕੀਤੀ ਹੈ | ਇਸ ਦੌਰਾਨ ਵਿਭਾਗ ਨੇ ਦੁਕਾਨ 'ਚ ਰੱਖੇ ਕਰੀਬ 50 ਹਜ਼ਾਰ ਲੀਟਰ ਖਾਣ ਵਾਲੇ ਤੇਲ ...

ਪੂਰੀ ਖ਼ਬਰ »

ਲੜਕੀ ਨੂੰ ਵਰਗ਼ਲਾ ਕਰ ਕੇ ਲਿਜਾ ਕੇ ਜ਼ਬਰਦਸਤੀ ਕਰਨ 'ਤੇ ਇਕ ਵਿਰੁੱਧ ਪਰਚਾ ਦਰਜ

ਜਲਾਲਾਬਾਦ, 18 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਲੜਕੀ ਨੂੰ ਵਰਗ਼ਲਾ ਕੇ ਲਿਜਾ ਕੇ ਉਸ ਦੀ ਮਰਜ਼ੀ ਦੇ ਬਿਨਾ ਜਬਰਦਸਤੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਬਾਰੇ ਜਾਂਚ ਅਧਿਕਾਰੀ ਐਸ. ਆਈ. ਪਰਮਜੀਤ ਕੌਰ ਨੇ ...

ਪੂਰੀ ਖ਼ਬਰ »

ਡੀ. ਸੀ. ਫ਼ਾਜ਼ਿਲਕਾ ਵਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਹਿੰਦ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਵਗਦੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ | ਇਸ ਦੇ ਚੱਲਦਿਆਂ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਤਲਵੰਡੀ ਭਾਈ, 18 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪਿੰਡ ਹਰਾਜ ਵਿਖੇ ਸਿੰਚਾਈ ਨਹਿਰ (ਕੱਸੀ) 'ਚੋਂ ਇਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨ ਸਿੰਚਾਈ ਨਹਿਰ ਦੇ ਪਾਣੀ 'ਚ ਵਿਅਕਤੀ ਦੀ ਲਾਸ਼ ਰੁੜ ਕੇ ਆ ਗਈ, ਜੋ ਕਿ ਪਿੰਡ ਹਰਾਜ ਵਿਖੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਜਣੇਪਾ ਸੁਵਿਧਾ ਨਾ ਹੋਣ ਕਾਰਨ ਨਿੱਜੀ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਸ਼ਹਿਤੀਰ ਵਾਲਾ ਦੇ ਇਕ ਪਰਿਵਾਰ ਨੇ ਜਣੇਪੇ ਦੌਰਾਨ ਬੱਚੇ ਦੀ ਮੌਤ ਹੋਣ 'ਤੇ ਇਕ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ 'ਤੇ ਲਾਪ੍ਰਵਾਹੀ ਦੇ ਦੋਸ਼ ਲਗਾਏ ਹਨ | ਜਿਸ ਦੇ ਤਹਿਤ ਪੀੜਤ ਪਰਿਵਾਰ ਨੇ ਹਸਪਤਾਲ ਦੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 18 ਅਗਸਤ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਸਦਰ ਜ਼ੀਰਾ ਵਲੋਂ 40 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਲਾਲ ਸਿੰਘ ਨੇ ਦੱਸਿਆ ਕਿ ਮੁਖ਼ਬਰ ਪਾਸੋਂ ਮਿਲੀ ਸੂਚਨਾ ਦੇ ਆਧਾਰ 'ਤੇ ਦਾਣਾ ਮੰਡੀ ਪਿੰਡ ਕੱਚਰ ਭੰਨ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਖੂਈਆਂ ਸਰਵਰ, 18 ਅਗਸਤ (ਜਗਜੀਤ ਸਿੰਘ ਧਾਲੀਵਾਲ)-ਥਾਣਾ ਖੂਈਆਂ ਸਰਵਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਮੁਖ਼ਬਰ ਦੀ ਇਤਲਾਹ 'ਤੇ ਪਿੰਡ ਦਾਨੇਵਾਲਾ ਸਤਕੋਸੀ ਵਿਖੇ ਕਰਵਾਈ ਕਰਦਿਆਂ ਰਵਿੰਦਰ ਸਿੰਘ ਘੋਨਾ ਪੁੱਤਰ ਪਰਸਨ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ 35 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਵੰਡੀਆਂ

ਮੱਲਾਂਵਾਲਾ, 18 ਅਗਸਤ (ਗੁਰਦੇਵ ਸਿੰਘ)-ਸਮਾਜ ਸੇਵੀ ਡਾ: ਐੱਸ. ਪੀ. ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਵਲੋਂ ਲੋੜਵੰਦ, ਵਿਧਵਾਵਾਂ ਤੇ ਅੰਗਹੀਣਾਂ ਨੂੰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ 'ਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਕੱੁਲਗੜ੍ਹੀ, 18 ਅਗਸਤ (ਸੁਖਜਿੰਦਰ ਸਿੰਘ ਸੰਧੂ)-ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ 73ਵੇਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖ ਕੇ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਪੇ੍ਰਮਪਾਲ ਸਿੰਘ ਪ੍ਰਧਾਨ ਸਹਿਕਾਰੀ ਸਭਾ ਸੁਰ ਸਿੰਘ ਵਾਲਾ ਪਹੰੁਚੇ | ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ ਸਫ਼ਲਤਾ ਪੂਰਵਕ ਸਮਾਪਤ

ਕੁੱਲਗੜ੍ਹੀ, 18 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਮੀਰੀ ਪੀਰੀ ਵੈੱਲਫੇਅਰ ਸੁਸਾਇਟੀ ਸੁਰ ਸਿੰਘ ਵਾਲਾ ਵਲੋਂ ਪਿੰਡ ਅੱਛੇ ਵਾਲਾ ਵਿਖੇ ਲੜੀਵਾਰ (ਪੰਜ ਦਿਨਾ) 9ਵਾਂ ਮੁਫ਼ਤ ਦਸਤਾਰ ਸਿਖਲਾਈ ...

ਪੂਰੀ ਖ਼ਬਰ »

ਸ਼ਹਿਰ ਵਿਚ ਵਿਕਾਸ ਦੇ ਨਾਂਅ 'ਤੇ ਪੁੱਟੇ ਹੋਏ ਟੋਏ ਦੇ ਰਹੇ ਨੇ ਹਾਦਸਿਆਂ ਨੂੰ ਖੁੱਲ੍ਹਾ ਸੱਦਾ

ਫ਼ਿਰੋਜ਼ਪੁਰ, 18 ਅਗਸਤ (ਨਿਰਮਲ ਸਿੰਘ ਗਿੱਲ)-ਵਾਟਰ ਸਪਲਾਈ ਬੋਰਡ ਵਲੋਂ ਭਾਰਤ ਨਗਰ ਦੇ ਸ਼ਮਸ਼ਾਨਘਾਟ 'ਚ ਨਵੇਂ ਬਣੇ ਟਿਊਬਵੈੱਲ ਦਾ ਕਨੈੱਕਸ਼ਨ ਵਸਤੀ ਨਾਲ ਜੋੜਨ ਲਈ ਪੀਰ ਬਾਬਾ ਸ਼ਹਿਨਸ਼ਾਹ ਵਾਲੀ ਦਰਗਾਹ ਦੇ ਅੱਗੇ ਲੰਬੇ ਸਮੇਂ ਤੋਂ ਇਕ ਵਿਸ਼ਾਲ ਟੋਇਆ ਪੁੱਟਿਆ ਹੋਇਆ ...

ਪੂਰੀ ਖ਼ਬਰ »

ਪਿੰਡ ਖੋਸਾ ਦਲ ਸਿੰਘ 'ਚ ਪੋਸ਼ਣ ਮੇਲਾ ਲਗਾਇਆ

ਜ਼ੀਰਾ, 18 ਅਗਸਤ (ਮਨਜੀਤ ਸਿੰਘ ਢਿੱਲੋਂ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡਮ ਰੇਨੂ ਬਾਲਾ ਸੀ. ਡੀ. ਪੀ. ਓ. ਜ਼ੀਰਾ ਦੀ ਅਗਵਾਈ ਹੇਠ ਬਲਾਕ ਜ਼ੀਰਾ ਦੇ ਪਿੰਡ ਖੋਸਾ ਦਲ ਸਿੰਘ ਵਿਖੇ ਪੋਸ਼ਣ ਮੇਲਾ ਲਗਾਇਆ ਗਿਆ, ਜਿਸ 'ਚ ਐੱਸ. ...

ਪੂਰੀ ਖ਼ਬਰ »

ਟਿੱਬੀ ਕਲਾਂ ਵਿਖੇ ਮਨਜ਼ੂਰ ਹੋਈ ਆਈ. ਟੀ. ਆਈ. ਮਮਦੋਟ ਬਣਾਉਣ ਦੀ ਮੰਗ ਉੱਠਣ ਲੱਗੀ

ਮਮਦੋਟ, 18 ਅਗਸਤ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਪਿੰਡ ਟਿੱਬੀ ਕਲਾਂ 'ਚ ਸਰਕਾਰੀ ਆਈ. ਟੀ. ਆਈ. ਮਨਜ਼ੂਰ ਕੀਤੇ ਜਾਣ ਤੋਂ ਬਾਅਦ ਬਲਾਕ ਦੇ ਬਹੁ ਗਿਣਤੀ ਪਿੰਡਾਂ ਦੇ ਲੋਕਾਂ ਵਲੋਂ ਇਸ ਨੂੰ ਕਸਬਾ ਮਮਦੋਟ ਵਿਖੇ ...

ਪੂਰੀ ਖ਼ਬਰ »

ਬਾਬਾ ਨੰਦ ਸਿੰਘ ਦਾ ਅੰਗੀਠਾ ਸੰਭਾਲਿਆ

ਜ਼ੀਰਾ, 18 ਅਗਸਤ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਸੇਖਵਾਂ ਵਿਖੇ ਡੇਰਾ ਨਿਰਮਲੇ ਸੇਖਵਾਂ ਦੇ ਮੁਖੀ ਬਾਬਾ ਨੰਦ ਸਿੰਘ ਕੁਝ ਦਿਨ ਪਹਿਲਾਂ ਪੰਜ ਤੱਤਾਂ 'ਚ ਵਿਲੀਨ ਹੋ ਗਏ ਸਨ, ਜਿਨ੍ਹਾਂ ਦਾ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਅੰਤਿਮ ਸੰਸਕਾਰ ਪਿੰਡ ਸੇਖਵਾਂ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਟਰੱਕ ਡਰਾਈਵਰ ਜ਼ਖ਼ਮੀ

ਫ਼ਿਰੋਜ਼ਪੁਰ, 18 ਅਗਸਤ (ਗੁਰਿੰਦਰ ਸਿੰਘ)-ਬੀਤੀ ਦੇਰ ਰਾਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ ਰੋਡ 'ਤੇ ਹਿੱਟ ਐਾਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਤੇਜ਼ ਰਫ਼ਤਾਰ ਕਾਰ ਸੜਕ 'ਤੇ ਖੜੇ੍ਹ ਇਕ ਟਰੱਕ ਦੇ ਡਰਾਈਵਰ ਨੂੰ ਰੋਂਦ ਦੀ ਹੋਈ ਨਿਕਲ ਗਈ | ਹਾਦਸੇ 'ਚ ਗੰਭੀਰ ਰੂਪ ...

ਪੂਰੀ ਖ਼ਬਰ »

ਸੱਪ ਦੇ ਡੰਗਣ ਨਾਲ ਔਰਤ ਦੀ ਮੌਤ

ਫ਼ਿਰੋਜ਼ਪੁਰ, 18 ਅਗਸਤ (ਕੰਵਰਜੀਤ ਸਿੰਘ ਜੈਂਟੀ)-ਫ਼ਿਰੋਜ਼ਪੁਰ 'ਚ ਪੈਂਦੇ ਪਿੰਡ ਜਖਰਾਵਾਂ ਆਲੇ ਵਾਲੇ ਵਿਖੇ ਇਕ ਔਰਤ ਦੀ ਸੱਪ ਦੇ ਡੱਸ ਜਾਣ ਕਾਰਨ ਮੌਤ ਹੋ ਜਾਣ ਨਾਲ ਪਿੰਡ 'ਚ ਮਾਤਮ ਛਾਅ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਗੁਰਮੀਤ ਕੌਰ (52) ਪਤਨੀ ...

ਪੂਰੀ ਖ਼ਬਰ »

ਅਕਾਲੀ ਦਲ ਦਾ ਸਟੈਂਡ ਸਪੱਸ਼ਟ, ਪੰਜਾਬ ਦੀ ਧਰਤੀ 'ਤੇ ਨਹੀਂ ਬਣੇਗੀ ਐੱਸ. ਵਾਈ. ਐਲ.-ਸੁਖਬੀਰ

ਫ਼ਿਰੋਜ਼ਪੁਰ, 18 ਅਗਸਤ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਵੋਟਰਾਂ ਦਾ ਧੰਨਵਾਦ ਕਰਨ ਲਈ ਪਏ ਮੀਂਹ ਦੇ ਬਾਵਜੂਦ ਵੀ ਵੋਟਰਾਂ ਤੱਕ ਪਹੰੁਚ ਬਾਜ਼ਾਰ ਦੀ ਗਲੀ-ਗਲੀ ਜਾਣ ਤੋਂ ਨਾ ...

ਪੂਰੀ ਖ਼ਬਰ »

ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਤੀ ਿਖ਼ਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਵਿਆਹੁਤਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਤੀ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਬਾਧਾ ਬੈਂਕ ...

ਪੂਰੀ ਖ਼ਬਰ »

ਸੂਬੇ 'ਚ ਸਰਕਾਰ ਬਣਨ ਬਾਅਦ ਅਬੋਹਰ ਇਲਾਕੇ ਨੂੰ ਬਣਾਵਾਂਗੇ ਮਾਡਰਨ ਸ਼ਹਿਰ-ਸੁਖਬੀਰ

ਅਬੋਹਰ/ਖੂਈਆਂ ਸਰਵਰ, 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ/ਜਗਜੀਤ ਸਿੰਘ ਧਾਲੀਵਾਲ)-ਫ਼ਿਰੋਜਪੁਰ ਲੋਕ ਸਭਾ ਹਲਕੇ ਤੋਂ ਜਿੱਤਣ ਬਾਅਦ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਤੇ ਖੂਈਆਂ ਸਰਵਰ ਇਲਾਕਿਆਂ 'ਚ ਵਿਚ ਪੁੱਜ ਕੇ ਲੋਕਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਉਨ੍ਹਾਂ ਨੇ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਬਰਾਮਦ

ਤਲਵੰਡੀ ਭਾਈ, 18 ਅਗਸਤ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਗਿ੍ਫ਼ਤਾਰ ਕੀਤਾ ਗਿਆ ਹੈ | ਕਥਿਤ ਮੁਲਜ਼ਮ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ ...

ਪੂਰੀ ਖ਼ਬਰ »

ਜੋਸਨ ਵਲੋਂ ਪਿੰਡਾਂ ਅੰਦਰ ਜਨ ਸੰਪਰਕ ਜਾਰੀ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਦੇ ਖ਼ਤਰੇ ਨੂੰ ਭਾਂਪਦਿਆਂ ਪੰਜਾਬ ਸਰਕਾਰ ਨੇ ਪੂਰਨ ਪ੍ਰਬੰਧ ਮੁਕੰਮਲ ਕਰ ਲਏ ਹਨ | ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਜਲਾਲਾਬਾਦ ਦੇ ਪਿੰਡਾਂ 'ਚ ਸਤਲੁਜ ਦਰਿਆ ਦਾ ਪਾਣੀ ਆਉਣ ਦੇ ਆਸਾਰ ਦੇ ਚੱਲਦੇ ਐਸ. ਡੀ. ਐਮ ਵਲੋਂ ਪਿੰਡਾਂ ਦਾ ਦੌਰਾ

ਜਲਾਲਾਬਾਦ, 18 ਅਗਸਤ (ਜਤਿੰਦਰ ਪਾਲ ਸਿੰਘ)-ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਦੇ ਚੱਲਦੇ ਹੋਏ ਹਲਕਾ ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਪਿੰਡਾਂ 'ਚ ਸਥਿਤ ਸਤਲੁਜ ਦਰਿਆ ਦੀਆਂ ਫਾਟਾਂ 'ਚ ਪਾਣੀ ਦੇ ਖ਼ਤਰੇ ਨੂੰ ਦੇਖਦੇ ਹੋਏ ਐਸ. ਡੀ. ਐਮ. ਜਲਾਲਾਬਾਦ ਕੇਸ਼ਵ ਗੋਇਲ ...

ਪੂਰੀ ਖ਼ਬਰ »

ਰਾਜੀਵ ਗਾਂਧੀ ਦਾ ਜਨਮ ਦਿਨ ਸਰਕਾਰੀ ਤੌਰ 'ਤੇ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ ਕਾਂਗਰਸ-ਸੁਖਬੀਰ

ਅਬੋਹਰ, 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ/ਕੁਲਦੀਪ ਸਿੰਘ ਸੰਧੂ)-ਕਾਂਗਰਸ ਰਾਜੀਵ ਗਾਂਧੀ ਦਾ ਜਨਮ ਦਿਨ ਸਰਕਾਰੀ ਤੌਰ 'ਤੇ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ ਕਿਉਂਕਿ ਹਜ਼ਾਰਾਂ ਸਿੱਖਾਂ ਦਾ ਕਤਲ ਰਾਜੀਵ ਗਾਂਧੀ ਦੇ ਕਹਿਣ 'ਤੇ ਹੀ ਹੋਇਆ ਸੀ | ਇਹ ...

ਪੂਰੀ ਖ਼ਬਰ »

ਕੌਫ਼ੀ ਇੰਟਰਨੈਸ਼ਨਲ ਸਕੂਲ 'ਚ ਕਰਵਾਏ ਵੱਖ-ਵੱਖ ਮੁਕਾਬਲੇ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਕੌਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਕਵਿਤਾ ਉਚਾਰਨ, ਲੈਮਨ, ਸਪੂਨ ਰੇਸ, ਵਨ ਮਿੰਟ ਖੇਡ, ਪੇਪਰ ਕਰਾਫ਼ਟਿੰਗ, ਕੈਰੀ ਬੈਗ ਮੇਕਿੰਗ, ਕਲਾਕ ਮੇਕਿੰਗ, ...

ਪੂਰੀ ਖ਼ਬਰ »

ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪਤੀ ਿਖ਼ਲਾਫ਼ ਮਾਮਲਾ ਦਰਜ

ਮਮਦੋਟ, 18 ਅਗਸਤ (ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਮਮਦੋਟ ਵਲੋਂ ਪਿੰਡ ਮੱਤੜ ਉਤਾੜ ਦੀ ਇਕ ਵਿਆਹੁਤਾ ਔਰਤ ਦੀ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ ਤਹਿਤ ਉਸ ਦੇ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਂਚ ਅਧਿਕਾਰੀ ਜਤਿੰਦਰ ਸਿੰਘ ਸਹਾਇਕ ਥਾਣੇਦਾਰ ਨੇ ...

ਪੂਰੀ ਖ਼ਬਰ »

ਨਵ-ਵਿਆਹੁਤਾ ਦੀ ਕੁੱਟਮਾਰ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਸੰਘਰਸ਼ ਕਰਨ ਦੀ ਚਿਤਾਵਨੀ

ਮਮਦੋਟ, 18 ਅਗਸਤ (ਸੁਖਦੇਵ ਸਿੰਘ ਸੰਗਮ, ਜਸਬੀਰ ਸਿੰਘ ਕੰਬੋਜ)-ਥਾਣਾ ਮਮਦੋਟ ਦੇ ਪਿੰਡ ਰਹੀਮੇ ਕੇ ਵਿਖੇ ਵਿਆਹੀ ਹੋਈ ਹਬੀਬ ਕੇ ਵਾਸੀ ਸੰਦੀਪ ਕੌਰ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ 4 ਜ਼ਖ਼ਮੀ

ਫ਼ਿਰੋਜ਼ਪੁਰ, 18 ਅਗਸਤ (ਕੰਵਰਜੀਤ ਸਿੰਘ ਜੈਂਟੀ)-ਫ਼ਿਰੋਜ਼ਪੁਰ-ਜ਼ੀਰਾ ਰੋਡ 'ਤੇ ਪਿੰਡ ਭੜਾਣਾ ਦੇ ਨਜ਼ਦੀਕ ਜੀ. ਐੱਸ. ਢਾਬੇ ਕੋਲ ਬੱਸ ਦੁਆਰਾ ਐਕਟਿਵਾ ਸਵਾਰ ਚਾਰ ਨੂੰ ਸਾਈਡ ਮਾਰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸੁਦੇਸ਼ ਮਰਵਾਹਾ ਸੇਵਾ ਮੁਕਤ ਅਧਿਆਪਕਾ ਨਹੀਂ ਰਹੇ

ਫ਼ਿਰੋਜ਼ਪੁਰ, 18 ਅਗਸਤ (ਜਸਵਿੰਦਰ ਸਿੰਘ ਸੰਧੂ)-ਡਾਕ ਵਿਭਾਗ ਦੇ ਸੇਵਾ ਮੁਕਤ ਉੱਚ ਅਧਿਕਾਰੀ ਚੰਦਰ ਮਰਵਾਹ ਦੇ ਧਰਮ-ਪਤਨੀ ਸੁਦੇਸ਼ ਮਰਵਾਹ ਸੇਵਾ ਮੁਕਤ ਅਧਿਆਪਕ ਨਹੀਂ ਰਹੇ | ਉਨ੍ਹਾਂ ਦੀ ਮੌਤ ਨਾਲ ਮਰਵਾਹ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ | ਇਸ ਸਦਮੇ 'ਚ ਕਾਂਗਰਸੀ ਆਗੂ ...

ਪੂਰੀ ਖ਼ਬਰ »

ਦੋ ਧਿਰਾਂ 'ਤੇ ਇਕ ਦੂਜੇ ਿਖ਼ਲਾਫ਼ ਮਾਮਲਾ ਦਰਜ

ਮੰਡੀ ਅਰਨੀਵਾਲਾ, 18 ਅਗਸਤ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਦੋ ਧਿਰਾਂ 'ਤੇ ਇਕ ਦੂਜੇ ਿਖ਼ਲਾਫ਼ ਕਰਾਸ ਮਾਮਲਾ ਦਰਜ ਕੀਤਾ ਹੈ | ਪਹਿਲੀ ਧਿਰ ਵਲੋਂ ਪਾਸੋਂ ਬਾਈ ਪਤਨੀ ਹਰਦੀਪ ਸਿੰਘ ਵਾਸੀ ਅਲਿਆਣਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਦੋਹਤਰੀ ਨੋਹਰੇ ਤੋਂ ...

ਪੂਰੀ ਖ਼ਬਰ »

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਕੀਤਾ ਫ਼ਰਾਰ

ਬਾਘਾ ਪੁਰਾਣਾ, 18 ਅਗਸਤ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨਿਵਾਸੀ ਇਕ ਲੜਕੀ ਨੂੰ ਇਕ ਲੜਕੇ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਫ਼ਰਾਰ ਕਰਨ ਦਾ ਸਮਾਚਾਰ ਮਿਲਿਆ ਹੈ | ਫ਼ਰਾਰ ਹੋਈ ਲੜਕੀ ਦੇ ਪਿਤਾ ਨੇ ਇਸ ਮਾਮਲੇ ਦੀ ਜਾਂਚ ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਢੀਂਗਰਾ ਦਾ ਬਲੀਦਾਨ ਦਿਹਾੜਾ ਮਨਾਇਆ

ਅਬੋਹਰ 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬੀ ਸੱਭਿਆਚਾਰ ਮੰਚ ਵਲੋਂ ਇਥੇ ਮਾਡਰਨ ਹਾਂਡਾ ਸ਼ੋਅ ਰੂਮ 'ਚ ਸੁਤੰਤਰਤਾ ਸੰਗਰਾਮ ਦੇ ਮੁਖੀ ਸ਼ਹੀਦ ਮਦਨ ਲਾਲ ਢੀਂਗਰਾ ਦਾ ਬਲੀਦਾਨ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਬੀ. ਐਲ. ਸਿੱਕਾ ਸੇਵਾ-ਮੁਕਤ ਐਸ. ਡੀ. ਐਮ., ਗੁਰਚਰਨ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦਿੱਤੀ ਪਿੰਡ ਵਾਸੀਆਂ ਨੂੰ ਡੇਂਗੂ ਬਾਰੇ ਜਾਣਕਾਰੀ

ਅਬੋਹਰ, 18 ਅਗਸਤ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਸੀ. ਐਚ. ਸੀ. ਰਾਮਸਰਾ ਦੇ ਸੀਨੀਅਰ ਅਫਸਰ ਡਾ: ਬਬੀਤਾ ਦੀ ਅਗਵਾਈ 'ਚ ਪਿੰਡ ਰਾਮਸਰਾ ਦੇ ਛੱਪੜਾਂ 'ਚ ਕਾਲੇ ਤੇਲ ਦਾ ਛਿੜਕਾਅ ਕਰਵਾਇਆ ਗਿਆ | ਇਸ ਬਾਰੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਰਿੰਦਰ ਕੁਮਾਰ ਤੇ ਦਵਿੰਦਰ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਕਾਲਜ ਦਾ ਐਮ. ਏ. ਇਤਿਹਾਸ ਦਾ ਵਿਦਿਆਰਥੀ ਯੂਨੀਵਰਸਿਟੀ ਮੈਰਿਟ 'ਚ

ਮੰਡੀ ਅਰਨੀਵਾਲਾ, 18 ਅਗਸਤ (ਨਿਸ਼ਾਨ ਸਿੰਘ ਸੰਧੂ)-ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਐਮ. ਏ ਇਤਿਹਾਸ ਦੇ ਵਿਦਿਆਰਥੀ ਨੇ ਇਲਾਕੇ ਤੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐਮ. ਏ. ਇਤਿਹਾਸ ਭਾਗ ਦੂਜਾ ਸਮੈਸਟਰ ਚੌਥਾ ਦੇ ...

ਪੂਰੀ ਖ਼ਬਰ »

ਕਾਕਾ ਕੰਬੋਜ ਵਲੋਂ ਅਰਨੀਵਾਲਾ ਦੇ ਪਿੰਡਾਂ 'ਚ ਮੀਟਿੰਗਾਂ

ਮੰਡੀ ਅਰਨੀਵਾਲਾ, 18 ਅਗਸਤ (ਨਿਸ਼ਾਨ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਵਲੋਂ ਪ੍ਰਬਲ ਦਾਅਵੇਦਾਰ ਸੁਖਵਿੰਦਰ ਸਿੰਘ ਕਾਕਾ ਕੰਬੋਜ ਵਲੋਂ ਅਰਨੀਵਾਲਾ ਬਲਾਕ ਦੇ ਪਿੰਡ ਚਾਹਲਾਂ ਵਾਲੀ, ਮਾਹੂੰਆਣਾ ਬੋਦਲਾ, ਸ਼ਾਹਪੁਰਾ, ਚਿਰਾਗ਼ ਢਾਣੀ, ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਨੌਜਵਾਨ ਸਰਕਾਰੀ ਨੌਕਰੀਆਂ ਅਪਲਾਈ ਕਰਨ-ਡੀ. ਸੀ.

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਥਾਪਿਤ ਕੀਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਫਾਰਮ ਭਰਵਾਉਣ ਦੀ ਸੁਵਿਧਾ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਸੈਮੀਨਾਰ ਲਾਇਆ

ਅਬੋਹਰ, 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਸ੍ਰੀ ਬਾਲਾ ਜੀ ਚੈਰੀਟੇਬਲ ਫਾੳਾੂਡੇਸ਼ਨ ਵਲੋਂ ਡਾ: ਸਾਹਿਲ ਮਿੱਤਲ ਦੀ ਅਗਵਾਈ 'ਚ ਵੱਖ-ਵੱਖ ਥਾਵਾਂ 'ਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ | ਜਿਸ ਤਹਿਤ ਇਥੇ ਰਾਮਦੇਵ ਨਗਰੀ 'ਚ ਸੈਮੀਨਾਰ ਲਾਇਆ ਗਿਆ | ਜਿਸ 'ਚ ...

ਪੂਰੀ ਖ਼ਬਰ »

ਸੰਤ ਨਗਰ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ

ਅਬੋਹਰ, 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਸ੍ਰੀ ਬਾਲਾ ਜੀ ਚੈਰੀਟੇਬਲ ਫਾੳਾੂਡੇਸ਼ਨ ਟਰੱਸਟ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਇਥੇ ਸੰਤ ਨਗਰ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਟਰੱਸਟ ਦੇ ਕਲਾਕਾਰਾਂ ਦੀ ਟੀਮ ਵਲੋਂ ...

ਪੂਰੀ ਖ਼ਬਰ »

ਬਾਬਾ ਖੇਤਰ ਪਾਲ ਦੀ ਸਮਾਧ 'ਤੇ ਮੇਲਾ ਲਗਾਇਆ

ਮੰਡੀ ਰੋੜਾਂਵਾਲੀ, 18 ਅਗਸਤ (ਮਨਜੀਤ ਸਿੰਘ ਬਰਾੜ)-ਅੱਜ ਸਥਾਨਕ ਮੰਡੀ ਰੋੜਾਂਵਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਖੇਤਰ ਪਾਲ ਦੀ ਸਮਾਧ 'ਤੇ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਗਤਾਂ ਵਲੋਂ ਕਰਵਾਏ ਗਏ ਭਜਨ ਕੀਰਤਨ 'ਚ ਪੱਪੂ ਭਜਨ ਮੰਡਲੀ ਵਲੋਂ ਬਾਬਾ ਜੀ ਦਾ ...

ਪੂਰੀ ਖ਼ਬਰ »

ਸਿਖਲਾਈ ਕੈਂਪ 'ਚ ਡੀ. ਏ. ਵੀ. ਸਕੂਲ ਦੀਆਂ ਵਿਦਿਆਰਥਣਾਂ ਨੇ ਲਿਆ ਭਾਗ

ਅਬੋਹਰ, 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਐਨ. ਸੀ. ਸੀ. ਅਕੈਡਮੀ ਮਲੋਟ 'ਚ ਲੜਕੀਆਂ ਲਈ ਲਾਏ ਗਏ 10 ਰੋਜ਼ਾ ਸਿਖਲਾਈ ਕੈਂਪ 'ਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੀਆਂ 22 ਵਿਦਿਆਰਥਣਾਂ ਨੇ ਪੂਨਮ ਜਾਖੜ ਦੀ ਅਗਵਾਈ 'ਚ ਭਾਗ ਲੈ ਕੇ ਸਿਖਲਾਈ ਪ੍ਰਾਪਤ ਕੀਤੀ | ਕੈਂਪ ਦੌਰਾਨ ...

ਪੂਰੀ ਖ਼ਬਰ »

ਪੈਰਾਡਾਈਜ਼ ਸੀਨੀਅਰ ਸੈਕੰਡਰੀ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ

ਜ਼ੀਰਾ, 18 ਅਗਸਤ (ਮਨਜੀਤ ਸਿੰਘ ਢਿੱਲੋਂ)- ਪੈਰਾਡਾਈਜ਼ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਵਿਦਿਆਰਥੀਆਂ ਵਲੋਂ ਆਜ਼ਾਦੀ ਦਿਹਾੜਾ, ਰੱਖੜੀ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਹਰਜੀਤ ਸਿੰਘ ਅਤੇ ਮੈਡਮ ਅਮਰਜੀਤ ਕੌਰ ਦੀ ਅਗਵਾਈ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਧਾਲੀਵਾਲ ਨੇ ਬਤੌਰ ਹੈੱਡ ਟੀਚਰ ਦਾ ਚਾਰਜ ਸੰਭਾਲਿਆ

ਫ਼ਿਰੋਜ਼ਸ਼ਾਹ, 18 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪਿਆਰੇਆਣਾ ਵਿਖੇ ਬਤੌਰ ਹੈੱਡ ਟੀਚਰ ਸੇਵਾਵਾਂ ਨਿਭਾਅ ਰਹੇ ਜਸਵਿੰਦਰ ਸਿੰਘ ਧਾਲੀਵਾਲ ਦਾ ਤਬਾਦਲਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਜ਼ਾਦੀ ਹੋ ਜਾਣ 'ਤੇ ਉਨ੍ਹਾਂ ਸਕੂਲ ਮੁਖੀ ਦਾ ...

ਪੂਰੀ ਖ਼ਬਰ »

ਸੂਬਾ ਤੇ ਰਾਸ਼ਟਰੀ ਪੱਧਰ 'ਤੇ ਨਾਂਅ ਚਮਕਾਉਣ ਵਾਲੀਆਂ ਹੈਾਡਬਾਲ ਖਿਡਾਰਨਾਂ ਸਨਮਾਨਿਤ

ਫ਼ਿਰੋਜ਼ਪੁਰ, 18 ਅਗਸਤ (ਗੁਰਿੰਦਰ ਸਿੰਘ)-ਹੈਾਡਬਾਲ 'ਚ ਰਾਜ ਤੇ ਰਾਸ਼ਟਰੀ ਪੱਧਰ 'ਤੇ ਫ਼ਿਰੋਜ਼ਪੁਰ ਦਾ ਨਾਂਅ ਚਮਕਾਉਣ ਵਾਲੀਆਂ ਤੂਤ ਪਿੰਡ ਦੀਆਂ 11 ਖਿਡਾਰਨਾਂ ਨੂੰ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਪਿੰਡ ਤੂਤ ਦੇ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਮਨਾਇਆ ਰੱਖੜੀ ਦਾ ਤਿਉਹਾਰ

ਫ਼ਿਰੋਜ਼ਪੁਰ, 18 ਅਗਸਤ (ਜਸਵਿੰਦਰ ਸਿੰਘ ਸੰਧੂ)-ਭੈਣ-ਭਰਾ ਦੇ ਗੂੜ੍ਹੇ ਤੇ ਪਵਿੱਤਰ ਪਿਆਰ ਵਾਲੇ ਤਿਉਹਾਰ ਰੱਖੜੀ ਨੂੰ ਜ਼ਿਲ੍ਹੇ ਭਰ ਅੰਦਰ ਉਤਸ਼ਾਹ ਨਾਲ ਮਨਾਇਆ ਗਿਆ | ਭੈਣ-ਸਹੁਰੇ ਘਰੋਂ ਪੂਰੇ ਚਾਅ ਨਾਲ ਆਪਣੇ ਪੇਕੇ ਪਿੰਡ ਪਹੰੁਚ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ...

ਪੂਰੀ ਖ਼ਬਰ »

ਟੀ. ਆਈ. ਪੋ੍ਰਜੈਕਟ ਵਲੋਂ ਆਜ਼ਾਦੀ ਦਿਹਾੜਾ ਮਨਾਇਆ

ਮਖੂ, 18 ਅਗਸਤ (ਵਰਿੰਦਰ ਮਨਚੰਦਾ)-ਦਸਮੇਸ਼ ਯੂਥ ਕਲੱਬ ਪਿੰਡ ਫੇਮੀਵਾਲਾ ਵਲੋਂ ਪੰਜਾਬ ਏਡਜ਼ ਕੰਟਰੋਲ ਚੰਡੀਗੜ੍ਹ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟੀ. ਆਈ. ਪ੍ਰੋਜੈਕਟ ਦੇ ਸਟਾਫ਼ ਵਲੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

ਫ਼ਿਰੋਜ਼ਪੁਰ, 18 ਅਗਸਤ (ਕੰਵਰਜੀਤ ਸਿੰਘ ਜੈਂਟੀ)-ਪੁਲਿਸ ਥਾਣਾ ਫ਼ਿਰੋਜ਼ਪੁਰ ਸਦਰ ਅਧੀਨ ਪੈਂਦੇ ਪਿੰਡ ਦੁਲਚੀ ਕੇ ਵਿਖੇ ਨਾਜਾਇਜ਼ ਸ਼ਰਾਬ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਹੌਲਦਾਰ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਮੁਖ਼ਬਰ ...

ਪੂਰੀ ਖ਼ਬਰ »

ਨਕਦੀ ਖੋਹਣ ਵਾਲੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 18 ਅਗਸਤ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਗੁੱਦੜ ਢੰਡੀ ਰੋਡ 'ਤੇ ਬੀਤੀ ਰਾਤ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਇਕ ਵਿਅਕਤੀ ਪਾਸੋਂ 45 ਹਜ਼ਾਰ ਰੁਪਏ ਦੀ ਨਕਦੀ ਖੋਹ ਲੈਣ ਦੀ ਸੂਚਨਾ ਹੈ | ਸੁਰਜੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮਤੇ ਇਕ ਕਾਬੂ

ਫ਼ਿਰੋਜ਼ਪੁਰ, 18 ਅਗਸਤ (ਨਿਰਮਲ ਸਿੰਘ ਗਿੱਲ)-ਥਾਣਾ ਸਿਟੀ ਫ਼ਿਰੋਜ਼ਪੁਰ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਪਾਸੋਂ 20 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਤਫ਼ਤੀਸ਼ੀ ਅਫ਼ਸਰ ਰਮਨ ਕੁਮਾਰ ...

ਪੂਰੀ ਖ਼ਬਰ »

ਸੁਖਬੀਰ ਅੱਜ ਤਲਵੰਡੀ ਭਾਈ 'ਚ ਕਰਨਗੇ ਧੰਨਵਾਦੀ ਦੌਰਾ

ਤਲਵੰਡੀ ਭਾਈ, 18 ਅਗਸਤ (ਰਵਿੰਦਰ ਸਿੰਘ ਬਜਾਜ)-ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਜਿੱਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ 19 ਅਗਸਤ ਨੂੰ ਵੋਟਰਾਂ ਦਾ ਧੰਨਵਾਦ ਕਰਨ ਲਈ ਤਲਵੰਡੀ ਭਾਈ ਵਿਖੇ ਪਹੁੰਚਣਗੇ | ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX