ਤਾਜਾ ਖ਼ਬਰਾਂ


ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ ...
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
ਆਦਮਪੁਰ, 20 ਸਤੰਬਰ (ਹਰਪ੍ਰੀਤ ਸਿੰਘ) - ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੀ ਸਿਰਦਰਦੀ ਬਣੇ ਨਾਮੀ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਨੂੰ ਪੁਲਿਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ...
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਇੱਥੇ ਕਰਵਾਏ ਜਾ ਰਹੇ 28ਵੇਂ ਆਲ...
29ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ 'ਚ ਕੈਪਟਨ ਨੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਦੇ ਉਠਾਏ ਮੁੱਦੇ
. . .  1 day ago
ਚੰਡੀਗੜ੍ਹ, 20 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ 29ਵੀਂ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ...
3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  1 day ago
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  1 day ago
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  1 day ago
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  1 day ago
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  1 day ago
ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  1 day ago
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  1 day ago
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  1 day ago
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  1 day ago
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  1 day ago
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  1 day ago
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  1 day ago
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  1 day ago
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  1 day ago
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  1 day ago
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  1 day ago
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  1 day ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  1 day ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  1 day ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  1 day ago
ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਾਭਾ ਵਿਖੇ ਕਰਵਾਇਆ ਗਿਆ
. . .  1 day ago
ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ
. . .  1 day ago
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦਰਾਂ ਨੂੰ ਘੱਟ ਕਰਨ ਦਾ ਲਿਆਂਦਾ ਗਿਆ ਪ੍ਰਸਤਾਵ - ਵਿੱਤ ਮੰਤਰੀ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਦੇ 6 ਕਰਮਚਾਰੀ ਟੈਂਕੀ 'ਤੇ ਚੜ੍ਹੇ
. . .  1 day ago
ਪੱਕੇ ਮੋਰਚੇ ਦੇ ਮੱਦੇਨਜ਼ਰ ਪਟਿਆਲਾ 'ਚ ਸਖ਼ਤ ਪ੍ਰਬੰਧ
. . .  1 day ago
ਜਬਰ ਜਨਾਹ ਮਾਮਲੇ ਵਿਚ ਭਾਜਪਾ ਦਾ ਸਾਬਕਾ ਮੰਤਰੀ ਸਵਾਮੀ ਚਿਨਮਿਆਨੰਦ ਗ੍ਰਿਫਤਾਰ
. . .  1 day ago
ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  1 day ago
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  1 day ago
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  1 day ago
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਖੰਨਾ / ਸਮਰਾਲਾ

ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ, ਪਿੰਡਾਂ 'ਚ ਅਲਰਟ ਜਾਰੀ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਲਗਾਤਾਰ ਕਈ ਘੰਟੇ ਪਈ ਬਰਸਾਤ ਕਾਰਨ ਖੰਨਾ ਨੇੜਲੇ ਕਈ ਪਿੰਡਾਾ ਇਕੋਲਾਹਾ, ਖੱਟੜਾ, ਭਾਦਲਾ, ਮਾਣਕ ਮਾਜਰਾ, ਰਹੌਣ, ਮਾਜਰਾ, ਦਾਊਦਪੁਰ, ਸਲੌਦੀ, ਸੇਹ, ਗਗੜਾ, ਚੱਕਮਾਫੀ, ਲਲੌੜੀ ਕਲਾ ਤੇ ਖ਼ੁਰਦ ਦੇ ਖੇਤਾਾ ਵਿੱਚ 2 ਤੋਂ ਢਾਈ ਫੁੱਟ ਪਾਣੀ ਭਰਨ ਕਾਰਨ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ¨ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ | ਕਿਸਾਨ ਰਛਪਾਲ ਸਿੰਘ ਗਗੜਾ ਮੈਂਬਰ ਬਲਾਕ ਸੰਮਤੀ, ਦਲਜੀਤ ਸਿੰਘ ਲਲੋੜੀ, ਹਰਜਿੰਦਰ ਸਿੰਘ, ਅਵਤਾਰ ਸਿੰਘ ਸਰਪੰਚ ਬਰਧਾਲਾਾ, ਦਲਜੀਤ ਸਿੰਘ ਪੱਪੀ ਗਗੜਾ, ਚਰਨਜੀਤ ਸਿੰਘ ਸਲੌਦੀ, ਅਵਤਾਰ ਸਿੰਘ ਰਾਜੂ ਭੱਟੀ, ਪਲਵਿੰਦਰ ਸਿੰਘ ਭੱਟੀ ਆਦਿ ਨੇ ਕਿਹਾ ਜਿਹੜੇ ਖੇਤਾਾ ਵਿਚੋਂ ਮਿੱਟੀ ਪੁਟਵਾਈ ਗਈ ਹੈ¢ ਉਹ ਖੇਤ ਨੀਵੇਂ ਹੋਣ ਕਾਰਨ ਉਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਅਤੇ ਝੋਨੇ ਦੀ ਫਸਲ ਬਿਲਕੁਲ ਡੁੱਬ ਗਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਖੰਨਾ ਸਮਰਾਲਾ ਰੋਡ ਬਣਨ ਸਮੇਂ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਗਿਆ | ਜਿਸ ਕਰਕੇ ਪਾਣੀ ਦੀ ਨਿਕਾਸੀ ਰੁਕੀ ਹੈ ਅਤੇ ਬਰਸਾਤ ਦਾ ਪਾਣੀ ਪੁਲੀਆਂ ਤੇ ਉੱਪਰ ਦੀ ਹੋ ਕੇ ਲੰਘਦਾ ਰਿਹਾ | ਦੂਜੇ ਪਾਸੇ ਬਰਸਾਤ ਦਰਮਿਆਨ ਬਿਜਲੀ ਦੀ ਸਪਲਾਈ ਬੰਦ ਹੋ ਜਾਣ ਕਾਰਨ ਵੀ ਲੋਕ ਪ੍ਰੇਸ਼ਾਨ ਰਹੇ | ਇਸ ਦਰਮਿਆਨ ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਰਹੌਣ ਸਥਿਤ ਫੜ੍ਹ ਵੀ ਪਾਣੀ ਵਿਚ ਡੁੱਬਿਆ ਨਜ਼ਰ ਆਇਆ | ਐਸ.ਡੀ.ਓ. ਪਾਵਰ ਕਾਮ ਬੀਜਾ ਨੇ ਦੱਸਿਆ ਕਿ ਸੇਹ ਵਾਲੇ ਗਰਿੱਡ ਵਿਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਅਤੇ ਬਿਜਲੀ ਦੀਆਂ ਲਾਈਨਾਂ ਉੱਪਰ ਦਰਖਤਾਾ ਦੇ ਟਾਹਣੇ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਰੁਕ ਗਈ | ਜਲਦੀ ਹੀ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ |
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਹਿਮਾਚਲ ਤੇ ਪੰਜਾਬ ਵਿਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ 40 ਹਜ਼ਾਰ ਕਿਊਸਿਕ ਦੇ ਕਰੀਬ ਛੱਡੇ ਪਾਣੀ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਵਲੋਂ ਪਿੰਡਾਂ ਦੇ ਲੋਕਾਂ ਨੂੰ ਅਨਾਉਂਸਮੈਂਟ ਕਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਸਤਲੁਜ ਦਰਿਆ ਵਿਚ 1 ਲੱਖ 60 ਹਜ਼ਾਰ ਦੇ ਕਰੀਬ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਹੈ | ਪ੍ਰਸ਼ਾਸਨ ਵਲੋਂ ਪਿੰਡਾਂ 'ਚ ਅਲਰਟ ਜਾਰੀ ਕਰਦਿਆਂ ਆਪਣੇ ਜ਼ਰੂਰੀ ਸਾਜੋ-ਸਮਾਨ ਨੂੰ ਸੰਭਾਲਣ ਲਈ ਕਿਹਾ ਤਾਂ ਜੋ ਉਸ ਤੋਂ ਪਹਿਲਾਂ ਪ੍ਰਸ਼ਾਸਨ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਸਮਾਨ ਤੇ ਡੰਗਰਾਂ ਨੂੰ ਰਾਹਤ ਕੈਂਪਾਂ ਵਿਚ ਤਬਦੀਲ ਕਰ ਸਕੇ | ਐੱਸ. ਡੀ. ਐਮ. ਸਮਰਾਲਾ ਗੀਤਿਕਾ ਸਿੰਘ ਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੀ ਅੱਜ ਸਵੇਰ ਤੋਂ ਹੀ ਮਾਛੀਵਾੜਾ ਨੇੜੇ ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦਾ ਦੌਰਾ ਕਰਦੇ ਰਹੇ | ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ 2 ਨਾਜ਼ੁਕ ਸਥਾਨ ਹਨ ਜਿੱਥੇ ਪਾਣੀ ਬੰਨ੍ਹ ਦੇ ਬਿਲਕੁਲ ਨਾਲ ਗੁਜ਼ਰ ਰਿਹਾ ਹੈ | ਸਤਲੁਜ ਦਰਿਆ ਦੇ ਨਾਜ਼ੁਕ ਸਥਾਨ ਧੁੱਲੇਵਾਲ ਤੇ ਸੈਸੋਂਵਾਲ ਪਿੰਡ ਨੇੜੇ ਧੁੱਸੀ ਬੰਨ੍ਹ ਨੂੰ ਫਿਲਹਾਲ ਕਿਤੋਂ ਢਾਹ ਨਹੀਂ ਲਗਾ ਰਿਹਾ ਪਰ ਪ੍ਰਸ਼ਾਸਨ ਵਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ |
ਦਰਿਆ ਅੰਦਰ ਤੇ ਬਾਹਰ ਇਲਾਕੇ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ
ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਜਿੱਥੇ ਸਤਲੁਜ ਦਰਿਆ ਅੰਦਰ ਹੜ੍ਹਾਂ ਵਰਗੇ ਹਾਲਾਤ ਹੋਣ 'ਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਉੱਥੇ ਦਰਿਆ ਤੋਂ ਬਾਹਰ ਨਾਲ ਲੱਗਦੇ ਪਿੰਡਾਂ ਧੁੱਲੇਵਾਲ, ਸੈਸੋਂਵਾਲ, ਮੰਡ ਉਧੋਵਾਲ, ਰੋਡ ਮਾਜਰੀ, ਸੁੱਖੇਵਾਲ, ਬੁਰਜ ਸ਼ੇਰਪੁਰ ਦੀ ਹਜ਼ਾਰਾਂ ਏਕੜ ਦਰਿਆ ਵਿਚਲੀ ਜ਼ਮੀਨ ਪਾਣੀ ਵਿਚ ਡੁੱਬ ਜਾਣ ਨਾਲ ਕਿਸਾਨਾਂ ਦੀ ਸਾਰੀ ਫ਼ਸਲ ਤਬਾਹ ਹੋ ਚੁੱਕੀ ਹੈ |
ਕਈ ਸੜਕਾਂ ਵਿਚ ਪਾੜ ਪਿਆ
ਮਾਛੀਵਾੜਾ ਇਲਾਕੇ 'ਚ ਪਿਛਲੇ 16 ਘੰਟੇ ਲਗਾਤਾਰ ਮੀਂਹ ਪੈਣ ਕਾਰਨ ਪਿੰਡਾਂ 'ਚ ਕਈ ਥਾਵਾਂ 'ਤੇ ਸੜਕਾਂ ਨੂੰ ਪਾੜ ਪੈ ਗਿਆ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਰਤੀਪੁਰ ਤੋਂ ਪਵਾਤ ਨੂੰ ਜਾਂਦੀ ਸੜਕ ਅਤੇ ਮਾਛੀਵਾੜਾ ਸ਼ਹਿਰ ਦੇ ਸ਼ਾਂਤੀ ਨਗਰ ਨੂੰ ਜਾਂਦੀ ਸੜਕ 'ਚ ਪਾੜ ਪੈਣ ਨਾਲ ਮੀਂਹ ਦਾ ਪਾਣੀ ਖੇਤਾਂ ਤੇ ਆਸ-ਪਾਸ ਕੁੱਝ ਘਰਾਂ ਵਿਚ ਵੀ ਵੜ ਗਿਆ ਜਿਸ ਨਾਲ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ |
ਸਮਰਾਲਾ, (ਬਲਜੀਤ ਸਿੰਘ ਬਘੌਰ)-ਬੀਤੇ ਦਿਨੀਂ ਲਗਾਤਾਰ ਹੋਈ ਬਰਸਾਤ ਨਾਲ ਜਿੱਥੇ ਫ਼ਸਲਾਂ ਨੁਕਸਾਨੀਆਂ ਗਈਆਂ ਹਨ, ਉੱਥੇ ਕਈ ਪਿੰਡਾਂ ਵਿਚ ਟੋਭੇ ਓਵਰ ਫਲੋਅ ਹੋਣ ਕਾਰਨ ਗੰਦਾ ਪਾਣੀ ਘਰਾਂ ਵਿਚ ਵੜ ਗਿਆ ਅਤੇ ਇਕ ਦੁੱਕਾ ਪਿੰਡਾਂ ਵਿਚ ਮਕਾਨਾਂ ਦੀਆਂ ਕੰਧਾਂ ਡਿੱਗਣ ਦੀਆਂ ਵੀ ਖ਼ਬਰਾਂ ਹਨ | ਬਰਸਾਤ ਕਾਰਨ ਪਿੰਡ ਸੇਹ ਦਾ ਟੋਭਾ ਓਵਰ ਫਲੋਅ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ | ਲੋਕੀਂ ਆਪਣੇ ਘਰਾਂ ਵਿਚੋਂ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ, ਪਰ ਪਾਣੀ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ | ਇਸੇ ਤਰ੍ਹਾਂ ਹੀ ਪਿੰਡ ਉਟਾਲਾਂ ਤੇ ਮਾਣਕੀ ਦਾ ਕਈ ਏਕੜ ਵਿਚ ਫੈਲਿਆ ਟੋਭਾ ਵੀ ਓਵਰ ਫਲੋਅ ਹੋਣ ਕਾਰਨ ਨੱਕੋ ਨੱਕ ਭਰਿਆ ਹੋਇਆ ਸੀ | ਪਿੰਡ ਭੰਗਲਾਂ ਤੋਂ ਮਾਣਕੀ ਨੂੰ ਨਵੀਂ ਬਣੀ ਲਿੰਕ ਸੜਕ 'ਤੇ ਪੁਲੀਆਂ ਨਾ ਲੱਗਣ ਕਾਰਨ ਸੜਕ 'ਤੇ ਕਾਫੀ ਡੂੰਘਾ ਪਾੜ ਪੈ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ | ਇਸੇ ਤਰ੍ਹਾਂ ਪਿੰਡ ਕੁੱਲੇਵਾਲ ਵੜਦੇ ਸਾਰ ਹੀ ਸੜਕ ਉੱਪਰ ਪਾਣੀ ਤਿੰਨ-ਤਿੰਨ ਫੁੱਟ ਫਿਰ ਰਿਹਾ ਸੀ, ਜਿਸ ਕਾਰਨ ਸੜਕ ਦਾ ਕਾਫੀ ਹਿੱਸਾ ਇਸ ਪਾਣੀ ਦੀ ਮਾਰ ਵਿਚ ਆ ਗਿਆ |
ਪਾਣੀ ਦੀ ਮਾਰ ਕਾਰਨ ਪਿੰਡ ਬਰਮਾ ਵਿਖੇ ਇਕ ਕਾਲੋਨੀ ਵਿਚ ਪਾਣੀ ਭਰ ਗਿਆ, ਜਿਸ ਕਾਰਨ ਕਾਲੋਨੀ ਵਿਚ ਰਹਿੰਦੇ ਲੋਕਾਂ ਨੂੰ ਪਿੰਡ ਵਿਚ ਆ ਕੇ ਸ਼ਰਨ ਲੈਣੀ ਪਈ | ਇਸ ਪਿੰਡ ਵਿਚ ਇਕ-ਦੋ ਘਰਾਂ ਵਿਚ ਮਕਾਨ ਦੀਆਂ ਕੰਧਾਂ ਵੀ ਡਿਗ ਗਈਆਂ, ਜਿਸ ਕਾਰਨ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਹੈ | ਪਾਣੀ ਦੇ ਕਹਿਰ ਕਾਰਨ ਜਿੱਥੇ ਸਾਰਾ ਪ੍ਰਸ਼ਾਸਨ ਸਤਲੁਜ ਦਰਿਆ ਤੇ ਡਿਊਟੀ ਨਿਭਾ ਰਿਹਾ ਸੀ, ਉੱਥੇ ਪਿੰਡਾਂ ਦੇ ਲੋਕ ਵੀ ਪਾਣੀ ਦੇ ਕਹਿਰ ਤੋਂ ਸਹਿਮੇ ਹੋਏ ਸਨ | ਹਲਕੇ ਵਿਚ ਪੈਂਦੇ ਪਿੰਡ ਭੱਟੀਆਂ ਵਿਖੇ ਪਾਣੀ ਬਰਸਾਤ ਦੇ ਪਾਣੀ ਨੇ ਕਾਫੀ ਕਹਿਰ ਮਚਾਇਆ | ਇਸ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਤੇ ਪਾਣੀ ਦੀ ਨਿਕਾਸੀ ਹੈ, ਉੱਥੇ ਇਕ ਫ਼ੈਕਟਰੀ ਦੀ ਇਮਾਰਤ ਬਣਨ ਕਾਰਨ ਮੀਂਹ ਦੇ ਪਾਣੀ ਦਾ ਨਿਕਾਸ ਰੁਕ ਗਿਆ, ਜਿਸ ਕਾਰਨ ਥੋੜਾ ਮੀਂਹ ਪੈਣ ਕਾਰਨ ਹੀ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਜਾਂਦਾ ਹੈ | ਉਨ੍ਹਾਂ ਦਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵਲੋਂ ਇਕ ਮਹੀਨਾ ਪਹਿਲਾਂ ਇਕ ਲਿਖਤੀ ਦਰਖਾਸਤ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਸੀ, ਜੋ ਕਿ ਮਾਰਕ ਹੋ ਕੇ ਐੱਸ. ਡੀ. ਐਮ. ਦਫ਼ਤਰ ਪਈ ਹੈ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸ ਦਰਖਾਸਤ ਤੇ ਕਾਰਵਾਈ ਹੋ ਕੇ ਉਨ੍ਹਾਂ ਨੂੰ ਕੱੁਝ ਰਾਹਤ ਮਿਲ ਜਾਂਦੀ ਤਾਂ ਅੱਜ ਉਨ੍ਹਾਂ ਨੂੰ ਗੰਦੇ ਪਾਣੀ ਦੀ ਮਾਰ ਨਾ ਝੱਲਣੀ ਪੈਂਦੀ ਹੈ | ਪਿੰਡਾਂ ਦੇ ਪੀੜਤ ਲੋਕਾਂ ਦਾ ਕਹਿਣਾ ਸੀ ਕਿ ਗੰਦਾ ਪਾਣੀ ਘਰਾਂ ਵਿਚ ਆਉਣ ਕਾਰਨ ਕਿਸੇ ਵੇਲੇ ਵੀ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ, ਸਿਹਤ ਵਿਭਾਗ ਨੂੰ ਪਿੰਡਾਂ ਵਿਚ ਹੁਣੇ ਤੋਂ ਹੀ ਅਗਾਊਾ ਪ੍ਰਬੰਧ ਕਰਨੇ ਚਾਹੀਦੇ ਹਨ | ਹਰ ਵਾਰ ਦੀ ਤਰ੍ਹਾਂ ਇਸ ਬਰਸਾਤੀ ਪਾਣੀ ਦੀ ਮਾਰ ਪਿੰਡਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ 132 ਕੇ. ਵੀ. ਗਰਿੱਡ ਘੰੁਗਰਾਲੀ ਸਿੱਖਾਂ ਤੇ ਵੀ ਪਈ | ਇਸ ਗਰਿੱਡ ਵਿਚ ਪਾਣੀ ਗੋਡੇ-ਗੋਡੇ ਖੜ੍ਹ ਗਿਆ, ਜਿਸ ਕਾਰਨ 24 ਘੰਟੇ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਲੋਕੀਂ ਬਿਜਲੀ ਦੀ ਸਪਲਾਈ ਅਤੇ ਪੀਣ ਵਾਲੇ ਪਾਣੀ ਨੂੰ ਤਰਸਦੇ ਰਹੇ |
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਬਰਸਾਤੀ ਪਾਣੀ ਨਾਲ ਨਿਪਟਣ ਲਈ ਅਗਾਊਾ ਪ੍ਰਬੰਧ ਕੀਤੇ ਹੁੰਦੇ ਹਨ ਤਾਂ ਲੋਕਾਂ ਨੂੰ ਬਰਸਾਤੀ ਪਾਣੀ ਦਾ ਸੰਤਾਪ ਨਾ ਭੁਗਤਣਾ ਪੈਂਦਾ | ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਉਨ੍ਹਾਂ ਵਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ, ਜੇਕਰ ਪ੍ਰਸ਼ਾਸਨ ਨੇ ਪਿੰਡ ਭੱਟੀਆਂ ਦੇ ਦਰਖਾਸਤ ਤੇ ਪਹਿਲਾਂ ਕਾਰਵਾਈ ਕੀਤੀ ਹੁੰਦੀ ਤਾਂ ਪਿੰਡ ਦੇ ਲੋਕਾਂ ਨੂੰ ਗੰਦੇ ਪਾਣੀ ਦੀ ਮਾਰ ਨਾ ਝੱਲਣੀ ਪੈਂਦੀ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਪ੍ਰਸ਼ਾਸਨ ਨੂੰ ਤੁਰੰਤ ਇਸ ਦੀ ਗਿਰਦਾਵਰੀ ਕਰਵਾ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਮੀਂਹ ਦੇ ਪਾਣੀ ਨਾਲ ਗਊਸ਼ਾਲਾ 'ਚ ਹੋਇਆ ਜਲ-ਥਲ
ਪਾਇਲ, (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਮਹਾਦੇਵ ਮੰਦਿਰ ਰੋਡ 'ਤੇ ਬਣੀ ਗਊਸ਼ਾਲਾ ਬੀਤੇ ਕੱਲ੍ਹ ਮੀਂਹ ਦੇ ਪਾਣੀ ਨਾਲ ਜਲ-ਥਲ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਪ੍ਰਧਾਨ ਮਨਜੀਤ ਕੁਮਾਰ ਜੋਸ਼ੀ ਨੇ ਕਿਹਾ ਕਿ ਥੋੜੇ ਜਿਹੇ ਮੀਂਹ ਪੈਣ ਨਾਲ ਗਊਸ਼ਾਲਾ ਦੇ ਸਾਹਮਣੇ ਸੜਕ 'ਤੇ ਪਾਏ ਗਏ ਸੀਵਰੇਜ ਦੇ ਢੱਕਣ ਆਪਣੇ-ਆਪ ਖੁਲ ਜਾਦੇ ਹਨ ਜਿਸ ਨਾਲ ਗਊਸ਼ਾਲਾ ਅਤੇ ਆਸ-ਪਾਸ ਦਾ ਹਿੱਸਾ ਕਈ ਫੁੱਟ ਤੱਕ ਪਾਣੀ ਨਾਲ ਭਰ ਜਾਂਦਾ ਹੈ | ਜਿਸ ਨਾਲ ਗਊਸ਼ਾਲਾ, ਮਹਾਂਦੇਵ ਮੰਦਿਰ ਤੇ ਪਿੰਡਾਂ ਦੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਅਸੀ ਕਈ ਵਾਰ ਸਬੰਧਿਤ ਅਫ਼ਸਰਾਂ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੀਤਾ ਜਾ ਰਿਹਾ | ਜਦੋਂ ਇਸ ਸਬੰਧੀ ਐੱਸ. ਡੀ. ਓ. ਗਲਾਡਾ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਮੇਰੀ ਡਿਊਟੀ 2 ਮਹੀਨੇ ਪਹਿਲਾ ਹੀ ਟਰੀਟਮੈਂਟ ਪਲਾਟ ਤੇ ਲੱਗੀ ਹੈ ਜਿੱਥੇ ਸਾਰਾ ਪਾਣੀ ਟਰੀਟ ਹੋ ਰਿਹਾ ਹੈ | ਉਨ੍ਹਾਂ ਕਿਹਾ ਸੀਵਰੇਜ ਪਾਉਣ ਦਾ ਸਾਰਾ ਕੰਮ ਮੇਰੇ ਤੋਂ ਪਹਿਲਾ ਦਾ ਹੋਇਆ ਹੈ | ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ |
ਆਖਰ ਕਦੋਂ ਤਕ ਗੰਦੇ ਪਾਣੀ ਦਾ ਸੰਤਾਪ ਝੱਲਦੇ ਰਹਿਣਗੇ ਸਮਰਾਲਾ ਦੇ ਦੁਕਾਨਦਾਰ
ਸਮਰਾਲਾ, (ਸੁਰਜੀਤ ਸਿੰਘ)-ਆਖਿਰ ਕਦੋਂ ਤਕ ਗੰਦੇ ਪਾਣੀ ਦਾ ਸੰਤਾਪ ਹੰਢਾਉਂਦੇ ਰਹਿਣਗੇ ਸਮਰਾਲਾ ਮੁੱਖ ਬਾਜਾਰ ਦੇ ਦੁਕਾਨਦਾਰ¢ ਇਹ ਸਵਾਲ ਜਿੱਥੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਦਾ ਹੈ, ਉੱਥੇ ਹਰ ਆਮ ਅਤੇ ਖ਼ਾਸ ਨੂੰ ਵੀ ਇਹਨਾਂ ਦੀ ਹਾਲਤ 'ਤੇ ਤਰਸ ਆਉਂਦਾ ਹੈ, ਪਰ ਪ੍ਰਸ਼ਾਸਨ ਵਾਸਤੇ ਇਹ ਕੋਈ ਖ਼ਾਸ ਗੱਲ ਨਹੀਂ, ਬਲਕਿ ਆਮ ਜਿਹੀ ਗੱਲ ਹੈ ¢ ਪਾਣੀ ਖੜਦਾ ਹੈ ਤਾਂ ਦੋ ਚਾਰ ਦਿਨਾਂ ਬਾਅਦ ਨਿਕਲ ਜਾਂਦਾ ਹੈ ਜਾਂ ਆਪਣੇ ਆਪ ਮੌਸਮ ਸਾਫ਼ ਹੋਣ ਤੋਂ ਬਾਅਦ ਸੁੱਕ ਜਾਂਦਾ ਹੈ ¢ ਦੁਕਾਨਦਾਰਾਂ ਲਈ ਇਹ ਸਮੱਸਿਆ ਕੋਈ ਅੱਜ ਤੋਂ ਨਹੀਂ ਹੈ ਬਲਕਿ ਸਾਲਾਂ ਬੱਧੀ ਉਹ ਇਸ ਸਮੱਸਿਆ ਨਾਲ ਜੂਝਦੇ ਆ ਰਹੇ ਹਨ ¢ ਭਾਰੀ ਬਰਸਾਤ ਵਿਚ ਤਾਂ ਦੁਕਾਨਦਾਰਾਂ ਨੂੰ ਕਈ-ਕਈ ਦਿਨ ਆਪਣੀਆਂ ਦੁਕਾਨਾਂ ਬੰਦ ਰੱਖਣੀਆਂ ਪੈਂਦੀਆਂ ਹਨ ¢ ਜਦੋਂ ਪਾਣੀ ਘਟਣ ਨਾਲ ਦੁਕਾਨਾਂ ਖੱੁਲ੍ਹਦੀਆਂ ਹਨ ਤਾਂ ਮੁੱਖ ਸੜਕ ਤੋਂ ਤੇਜ਼ੀ ਨਾਲ ਲੰਘਦੇ ਵਾਹਨ ਗੰਦੇ ਪਾਣੀ ਦੀਆਂ ਬੁਛਾੜਾਂ ਦੁਕਾਨਾਂ ਦੇ ਵਿਚ ਤਕ ਤਾਂ ਜਾਂਦੀਆਂ ਹੀ ਹਨ, ਨਾਲ ਹੀ ਗਾਹਕਾਂ 'ਤੇ ਵੀ ਪੈਂਦੀਆਂ ਹਨ ¢ ਸੜਕ ਦੇ ਕਿਨਾਰੇ ਲਾਈਆਂ ਰੇੜ੍ਹੀਆਂ ਫੜੀਆਂ ਨੂੰ ਤਾਂ ਕਈ-ਕਈ ਦਿਨ ਆਪਣੇ ਕੰਮ ਕਾਜ ਤੋਂ ਛੁੱਟੀ ਕਰਨੀ ਪੈਂਦੀ ਹੈ ¢ ਇਸ ਕਾਰਨ ਗਾਹਕ ਇਹਨਾਂ ਦੁਕਾਨਾਂ ਤੋਂ ਖ਼ਰੀਦਦਾਰੀ ਕਰਨੋਂ ਪਰਹੇਜ਼ ਕਰਦਾ ਹੈ¢ ਲਿਹਾਜ਼ਾ ਸਮੁੱਚੇ ਦੁਕਾਨਦਾਰਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ¢ ਦਰਅਸਲ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਨੂੰ ਸਮਾਉਣ ਲਈ ਖੰਨਾ ਰੋਡ ਤੇ ਬਣਿਆ ਟੋਭਾ ਕਾਫੀ ਨਹੀਂ ਹੈ¢ ਇਸ ਟੋਭੇ ਦੇ ਨਿਕਾਸੀ ਨਾਲੇ ਨੂੰ ਪ੍ਰਸ਼ਾਸਨ ਵਲੋਂ ਸਾਫ਼ ਨਾ ਕਰਵਾਏ ਜਾਣ ਕਾਰਣ ਇਸ ਵਿਚ ਪਾਣੀ ਦਾ ਆਸਾਨੀ ਨਾਲ ਵਹਿਣ ਨਹੀਂ ਹੈ, ਜਿਸ ਕਾਰਨ ਗੰਦਾ ਪਾਣੀ ਵਾਪਸ ਆ ਜਾਂਦਾ ਹੈ¢ ਨਗਰ ਕੌਾਸਲ ਸਮਰਾਲਾ ਦੇ ਕਾਰਜਸਾਧਕ ਅਫ਼ਸਰ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦੀ ਇਸ ਸਮੱਸਿਆ ਤੋਂ ਫ਼ਿਕਰਮੰਦ ਹਨ¢ ਬਰਸਾਤੀ ਪਾਣੀ ਨੂੰ ਬੇਕਾਰ ਜਾਣ ਤੋਂ ਸਾਂਭਣ ਲਈ ਸ਼ਹਿਰ ਵਿਚ ਚਾਰ-ਪੰਜ ਥਾਵਾਂ ਤੇ ਜ਼ਮੀਨ ਵਿਚ ਬੋਰ ਕੀਤੇ ਜਾਣ ਦੀ ਯੋਜਨਾ ਹੈ¢ ਨਗਰ ਕੌਾਸਲ ਦੇ ਦਫ਼ਤਰ ਵਿਚੋਂ ਇਸ ਤਜਰਬੇ ਦੀ ਸ਼ੁਰੂਆਤ ਕੀਤੀ ਜਾਵੇਗੀ¢ ਜੇ ਇਹ ਸਫਲ ਹੋ ਗਿਆ ਤਾਂ ਸ਼ਹਿਰ ਵਿਚ ਵੀ ਲਾਗੂ ਕੀਤਾ ਜਾਵੇਗਾ¢ ਜਿਸ ਨਾਲ ਕਾਫੀ ਹੱਦ ਤੱਕ ਗੰਦੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ¢ ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਸੀਵਰੇਜ ਬੋਰਡ ਵਾਲੇ ਛੇਤੀ ਸੀਵਰੇਜ ਪਲਾਂਟ ਦਾ ਟੈਂਡਰ ਕਰਨ ਜਾ ਰਹੇ ਹਨ¢
ਮੋਹਲ਼ੇਧਾਰ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ
ਈਸੜੂ, (ਬਲਵਿੰਦਰ ਸਿੰਘ)-ਬੀਤੀ ਰਾਤ ਹੋਈ ਮੋਹਲ਼ੇਧਾਰ ਬਾਰਸ਼ ਕਾਰਣ ਪਿੰਡ ਈਸੜੂ 'ਚ ਜਨਜੀਵਨ ਪ੍ਰਭਾਵਿਤ ਹੋਇਆ | ਮੀਂਹ ਦੇ ਪਾਣੀ ਨਾਲ ਸੜਕਾਂ ਅਤੇ ਗਲੀਆਂ ਗੋਡੇ ਗੋਡੇ ਪਾਣੀ ਨਾਲ ਭਰ ਗਈਆਂ | ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਗਿਆ | ਜਿਸ ਨੂੰ ਲੋਕ ਸਾਰੀ ਰਾਤ ਆਪੋ ਆਪਣੇ ਸਾਧਨਾਂ ਰਾਹੀਂ ਬਾਹਰ ਕੱਢਦੇ ਰਹੇ |
ਭਾਰੀ ਮੀਂਹ ਦੇ ਪਾਣੀ ਨੇ ਸ਼ਿਵਾ ਟੈਕਸਫੈਬ ਤੇ ਐੱਸ. ਟੀ. ਕੋਟੈਕਸ ਮਿੱਲਾਂ ਵਿਚ ਮਚਾਈ ਤਬਾਹੀ
LLਦੋਵਾਂ ਮਿੱਲਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ, ਰੰੂ ਦੀਆਂ ਗੱਠਾਂ ਪਾਣੀ ਵਿਚ ਰੁੜ੍ਹੀਆਂ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਇਲਾਕੇ 'ਚ ਭਾਰੀ ਮੀਂਹ ਕਾਰਨ ਜਿੱਥੇ ਜਨਜੀਵਨ ਤਾਂ ਪ੍ਰਭਾਵਿਤ ਹੋਇਆ ਹੀ ਹੈ ਉੱਥੇ ਕੁਹਾੜਾ ਰੋਡ 'ਤੇ ਸਥਿਤ 2 ਵੱਡੀਆਂ ਉਦਯੋਗਿਕ ਇਕਾਈਆਂ ਸ਼ਿਵਾ ਟੈਕਸਫੈਬ ਤੇ ਐੱਸ. ਟੀ. ਕੋਟੈਕਸ ਮਿੱਲਾਂ ਵਿਚ ਭਾਰੀ ਤਬਾਹੀ ਮਚਾਈ ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ | ਪਿੰਡ ਭੱਟੀਆਂ ਵਿਖੇ ਸਥਿਤ ਸ਼ਿਵਾ ਟੈਕਸਫੈਬ ਵਿਚ ਕਈ ਪਿੰਡਾਂ ਦਾ ਪਾਣੀ ਇਕੱਠਾ ਹੋ ਕੇ ਮਿੱਲ ਦੀ ਦੀਵਾਰ ਨੂੰ ਤੋੜਦਾ ਹੋਇਆ ਅੰਦਰ ਆ ਵੜਿਆ | ਪਾਣੀ ਦੀ ਰਫ਼ਤਾਰ ਐਨੀ ਤੇਜ਼ ਸੀ ਕਿ ਗੁਦਾਮ ਅੰਦਰ ਪਈਆਂ 3 ਕੁਇੰਟਲ ਭਾਰੀ ਰੰੂ ਦੀਆਂ ਗੱਠਾਂ ਵੀ ਰੁੜ੍ਹਦੀਆਂ ਹੋਈਆਂ ਬਾਹਰ ਖੇਤਾਂ ਵਿਚ ਚਲੀਆਂ ਗਈਆਂ | ਸ਼ਿਵਾ ਗਰੁੱਪ ਦੇ ਮੈਨੇਜਰ ਸ਼ਿਵ ਕੁਮਾਰ ਨੇ ਦੱਸਿਆ ਕਿ ਮਿੱਲ ਦੀ ਦੀਵਾਰ ਤੋਂ ਇਲਾਵਾ ਇਮਾਰਤ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ 'ਤੇ ਸ਼ੈੱਡ ਗਿਰ ਗਿਆ | ਮਿੱਲ ਦੇ ਗੁਦਾਮ ਅੰਦਰ ਪਿਆ ਧਾਗਾ, ਰਾਅ ਮੈਟੀਰੀਅਲ, ਕੈਮੀਕਲ ਤੋਂ ਇਲਾਵਾ ਸ਼ੈੱਡ ਹੇਠਾਂ ਪਈ ਕਾਫ਼ੀ ਮਸ਼ੀਨਰੀ ਵੀ ਨੁਕਸਾਨੀ ਗਈ ਅਤੇ ਮਿੱਲ ਦਾ ਕਾਫ਼ੀ ਰਿਕਾਰਡ ਵੀ ਖ਼ਰਾਬ ਹੋ ਗਿਆ | ਪਾਣੀ ਦਾ ਵਹਾਅ ਐਨਾ ਤੇਜ਼ ਸੀ ਕਿ ਮਿੱਲ ਅੰਦਰ ਖੜ੍ਹੀ ਸੂਮੋ ਜੀਪ ਵੀ ਪਾਣੀ ਵਿਚ ਰੁੜ੍ਹ ਗਈ ਜੋ ਕਿ ਦੀਵਾਰ ਤੋੜਦੀ ਹੋਈ ਨਾਲ ਵਗਦੀ ਡਰੇਨ ਦੀਆਂ ਝਾੜੀਆਂ ਵਿਚ ਜਾ ਫਸੀ | ਦੂਸਰੇ ਪਾਸੇ ਨੇੜਲੇ ਪਿੰਡ ਇਰਾਕ ਵਿਖੇ ਸਥਿਤੀ ਐੱਸ. ਟੀ. ਕੋਟੈਕਸ ਮਿੱਲ ਵਿਚ ਵੀ ਡਰੇਨ ਦਾ ਪਾਣੀ ਜਾ ਵੜਿਆ ਜਿਸ ਨਾਲ ਮਿੱਲ ਦੀ ਦੀਵਾਰ ਗਿਰ ਗਈ ਅਤੇ ਸੜਕ ਧਸ ਗਈ | ਮਿੱਲ ਦੇ ਮੈਨੇਜਰ ਆਰ.ਕੇ ਵਰਮਾ ਨੇ ਦੱਸਿਆ ਕਿ ਇਕ ਗੁਦਾਮ ਵਿਚ ਮੀਂਹ ਦਾ ਪਾਣੀ ਜਾ ਵੜਿਆ ਜਿਸ ਕਾਰਨ ਰਾਅ ਮੈਟੀਰੀਅਲ ਨੁਕਸਾਨਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਭਾਰੀ ਮੀਂਹ ਕਾਰਨ ਐੱਸ. ਟੀ. ਕੋਟੈਕਸ ਮਿੱਲ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ |
ਭਾਰੀ ਬਰਸਾਤ ਹੋਣ ਕਾਰਨ ਨੀਵੇਂ ਇਲਾਕਿਆਂ 'ਚ ਫ਼ਸਲਾਂ ਡੁੱਬੀਆਂ
ਦੋਰਾਹਾ, 18 ਅਗਸਤ (ਮਨਜੀਤ ਸਿੰਘ ਗਿੱਲ)-ਬੀਤੀ ਰਾਤ ਹੋਈ ਭਾਰੀ ਬਰਸਾਤ ਲੋਕਾਂ ਲਈ ਆਫ਼ਤ ਲੈ ਕੈ ਆਈ ਅਤੇ ਇਸ ਬਰਸਾਤ ਨਾਲ ਦੋਰਾਹਾ ਸ਼ਹਿਰ ਦੇ ਕਈ ਥਾਵਾਂ 'ਤੇ ਘਰਾਂ ਵਿਚ ਪਾਣੀ ਦਾਖਿਲ ਹੋ ਗਿਆ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਉੱਥੇ ਹੀ ਦੋਰਾਹਾ ਇਲਾਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ 'ਤੇ ਦੇਖਿਆ ਕਿ ਨੀਵੇਂ ਖੇਤਾਂ ਵਿਚ ਬਰਸਾਤ ਦਾ ਪਾਣੀ ਭਰ ਗਿਆ ਅਤੇ ਇਸ ਕਾਰਨ ਖੇਤਾਂ ਵਿਚ ਝੋਨੇ ਤੇ ਹੋਰ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ | ਜਿਸ ਕਾਰਨ ਫ਼ਸਲਾਂ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ ਅਤੇ ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ |
ਭਾਰੀ ਮੀਂਹ ਕਾਰਨ ਜੀ. ਟੀ. ਰੋਡ ਦੇ ਪੁਲਾਂ ਦੀ ਮਿੱਟੀ ਖਿਸਕੀ, ਸੜਕ ਧਸੀ
ਖੰਨਾ, (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਇਕ ਪਾਸੇ ਖੰਨਾ ਦੀ ਜੀ ਟੀ ਰੋਡ ਤੇ ਪਿੰਡ ਭੱਟੀਆਂ ਨੇੜੇ ਸੜਕ ਧਸ ਜਾਣ ਕਾਰਨ ਵੱਡਾ ਟੋਇਆ ਪੈ ਗਿਆ | ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਜਦੋਂ ਕਿ ਨੈਸ਼ਨਲ ਹਾਈਵੇ ਤੇ ਬਣੇ ਮਿੱਟੀ ਦੇ ਪੁਲਾਂ ਦੀ ਮਿੱਟੀ ਵੀ ਬਰਸਾਤ ਕਾਰਨ ਖਿਸਕਣ ਅਤੇ ਹੇਠਾਂ ਸਰਵਿਸ ਰੋਡ ਤੇ ੇ ਮਿੱਟੀ ਦੇ ਫੈਲਣ ਕਾਰਨ ਜਿਸ ਨਾਲ ਵਾਹਨ ਚਾਲਕ ਫਿਸਲ ਰਹੇ ਹਨ ਅਤੇ ਹਾਦਸੇ ਹੋ ਰਹੇ ਹਨ | ਦੂਜੇ ਪਾਸੇ ਪੁਲਾਂ ਦੀ ਖਿਸਕਦੀ ਮਿੱਟੀ ਪੁਲ ਦੀ ਸੜਕ ਧਸਣ ਦਾ ਕਾਰਨ ਬਣ ਸਕਦੀ ਹੈ, ਜੋ ਕਿਸੇ ਵੇਲੇ ਵੀ ਕਿੱਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ | ਪਰ ਖੰਨਾ ਪ੍ਰਸ਼ਾਸਨ ਅਤੇ ਪੁਲ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੀ ਕਰ ਰਹੇ ਹਨ | ਸਮਾਜਸੇਵੀ ਸੰਸਥਾ ਲੋਕ ਆਵਾਜ਼ ਮੰਚ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਜਨਰਲ ਸਕੱਤਰ ਓਮਕਾਰ ਸਿੰਘ ਸੱਤੂ, ਗੁਰਚਰਨ ਸਿੰਘ ਚੰਨੀ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਜੀ. ਟੀ. ਰੋਡ ਪੁਲ ਦੀ ਮਿੱਟੀ ਬੁਲ੍ਹੇਪੁਰ ਰੋਡ ਚੌਕ, ਸਤਿਕਾਰ ਪੈਲੇਸ ਦੇ ਸਾਹਮਣੇ ਖਿਸਕ ਰਹੀ ਹੈ | ਜੋ ਕਿ ਪੁਲ ਬਣਾਉਣ ਵਾਲੀ ਕੰਪਨੀ ਦੀ ਘਟੀਆ ਕਾਰਗੁਜ਼ਾਰੀ ਦਾ ਨਤੀਜਾ ਹੈ |
ਬੀਜਾ ਇਲਾਕੇ 'ਚ ਤੇਜ਼ ਮੀਂਹ ਕਾਰਨ 80 ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
ਬੀਜਾ, (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਸ਼ਨੀਵਾਰ ਤੋਂ 3 ਵਜੇ ਤੋਂ ਲੈ ਕੇ 12 ਘੰਟੇ ਲਗਾਤਾਰ ਹੋਈ ਤੇਜ਼ ਬਾਰਸ਼ ਕਾਰਨ ਬੀਜਾ ਇਲਾਕੇ ਦੇ ਪਿੰਡ ਅਤੇ ਸਰਕਾਰੀ ਸਰਕਾਰੀ ਇਮਾਰਤਾਂ ਵਿਚ ਲਗਾਤਾਰ ਪੈ ਰਹੀ ਤੇਜ਼ ਬਾਰਸ਼ ਨੇ ਇਲਾਕੇ ਵਿਚ ਕਹਿਰ ਮਚਾ ਦਿੱਤਾ ਅਤੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ | ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡ ਰੁਪਾਲੋਂ ਵਿਖੇ ਕਰੀਬ 80 ਪ੍ਰਤੀਸ਼ਤ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ | ਜਿਸ ਦਾ ਝਾੜ ਤੇ ਬਹੁਤ ਫ਼ਰਕ ਪਵੇਗਾ | ਇਸੇ ਤਰ੍ਹਾਂ ਇਲਾਕੇ ਦੇ ਪਿੰਡਾਂ ਦਹਿੜੂ, ਭੌਰਲਾ, ਰੁਪਾਲੋਂ, ਮੰਡਿਆਲਾ ਕਲਾਂ, ਖ਼ੁਰਦ, ਲੋਪੋ, ਟਮਕੌਦੀ, ਘੁੰਗਰਾਲੀ ਰਾਜਪੂਤਾਂ, ਕਿਸ਼ਨਗੜ੍ਹ, ਹਰਬੰਸਪੁਰ ਰੂਪਾ, ਬਗ਼ਲੀ ਕਲਾਂ, ਬਗ਼ਲੀ ਖ਼ੁਰਦ, ਵਿਖੇ ਵੀ ਮੀਂਹ ਵਲੋਂ ਤਬਾਹੀ ਮਚਾ ਜਾਣ ਦਾ ਸਮਾਚਾਰ ਹੈ ਤੇ ਇਹਨਾਂ ਪਿੰਡਾਂ ਵਿਚ ਝੋਨੇ ਦੀ ਫ਼ਸਲ ਡੁੱਬ ਗਈ ¢ ਇਸੇ ਮੀਂਹ ਪੈਣ ਕਾਰਨ ਪਰੰਤੂ ਕਈ ਪਿੰਡਾਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਰਿਹਾਇਸ਼ੀ ਘਰਾਂ ਵਿਚ ਵੜ ਗਿਆ ਅਤੇ ਗਰੀਬ ਲੋਕਾਂ ਦੇ ਮਕਾਨ ਵੀ ਚੋਣ ਲੱਗ ਪਏ | ਇਸੇ ਤਰ੍ਹਾਂ ਮੀਂਹ ਨੇ ਖੇਤਾਂ ਵਿਚ ਵੀ ਤਬਾਹੀ ਮਚਾ ਦਿੱਤੀ ਤੇ ਝੋਨੇ ਦੀ ਖੜੀ ਫ਼ਸਲ ਵਿਚ 2-3 ਫੁੱਟ ਪਾਣੀ ਖੜ੍ਹ ਗਿਆ ਇਸ ਤੋਂ ਇਲਾਵਾ ਨੀਵੀਂਆਂ ਥਾਵਾਂ 'ਤੇ ਬਣੀਆਂ ਕਈ ਖੂਹੀਆਂ ਵੀ ਪਾਣੀ ਨਾਲ ਭਰ ਗਈਆਂ | ਇਲਾਕੇ ਦੇ ਸਰਕਾਰੀ ਸਕੂਲ ਬੀਜਾ ਦਹਿੜੂ ਤੇ ਪੁਲੀਸ ਚੌਕੀ ਕੋਟਾਂ ਵੀ ਪਾਣੀ ਨਾਲ ਗੋਡੇ ਗੋਡੇ ਭਰ ਗਏ ¢
ਸਤਲੁਜ ਦਰਿਆ ਕਿਨਾਰੇ ਵੱਸਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ: ਐੱਸ. ਪੀ. LLਧੁੱਸੀ ਬੰਨ੍ਹ ਦੀ ਨਿਗਰਾਨੀ ਲਈ ਗਸ਼ਤ ਵਧਾਈ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ, ਮਨੋਜ ਕੁਮਾਰ)-ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਵੱਸਦੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਪੀ. ਜਸਵੀਰ ਸਿੰਘ ਨੇ ਪਿੰਡ ਘੁਮਾਣਾ, ਸੈਸੋਂਵਾਲ, ਮੰਡ ਉਧੋਵਾਲ, ਧੁੱਲੇਵਾਲ ਆਦਿ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਧੁੱਲੇਵਾਲ ਪਿੰਡ ਦੇ ਸਕੂਲ ਵਿਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੇ ਤਾਇਨਾਤ ਪੁਲਿਸ ਕਰਮਚਾਰੀ ਸਤਲੁਜ ਦਰਿਆ ਵਿਚਲੇ ਪਾਣੀ ਅਤੇ ਧੁੱਸੀ ਬੰਨ੍ਹ ਦੀ ਨਿਗਰਾਨੀ ਕਰ ਰਹੇ ਹਨ | ਐੱਸ. ਪੀ. ਜਸਵੀਰ ਸਿੰਘ ਨੇ ਕਿਹਾ ਕਿ ਪਾਣੀ ਦੇ ਵਧਦੇ ਪੱਧਰ ਕਾਰਨ 20 ਹੋਰ ਕਰਮਚਾਰੀ ਅੱਜ ਧੁੱਸੀ ਬੰਨ੍ਹ ਦੀ ਨਿਗਰਾਨੀ ਲਈ ਤਾਇਨਾਤ ਕਰ ਦਿੱਤੇ ਗਏ ਹਨ ਜੋ ਕਿ 24 ਘੰਟੇ ਡਿਊਟੀ ਦੇਣਗੇ | ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਐੱਸ. ਪੀ. ਜਸਵੀਰ ਸਿੰਘ ਨੇ ਕਿਹਾ ਕਿ ਉਹ ਘਬਰਾਉਣ ਨਾ ਕਿਉਂਕਿ ਸਥਿਤੀ ਬਿਲਕੁਲ ਕੰਟਰੋਲ 'ਚ ਹੈ ਅਤੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਸ਼ੇਰਪੁਰ ਮੰਡ ਤੋਂ ਲੈ ਕੇ ਘੁਮਾਣਾ ਤੱਕ ਕਿਤੇ ਵੀ ਧੁੱਸੀ ਬੰਨ੍ਹ ਨੂੰ ਢਾਹ ਨਹੀਂ ਲੱਗ ਰਹੀ | ਇਸ ਮੌਕੇ ਕਾਂਗਰਸ ਆਗੂ ਕੁਲਵਿੰਦਰ ਸਿੰਘ ਮਾਣੇਵਾਲ, ਵਿਨੀਤ ਝੜੌਦੀ, ਦਲਜੀਤ ਸਿੰਘ ਬੁੱਲੇਵਾਲ ਵੀ ਮੌਜੂਦ ਸਨ |
ਸ਼ੋ੍ਰਮਣੀ ਕਮੇਟੀ ਵਲੋਂ ਲੰਗਰ ਦੇ ਪ੍ਰਬੰਧ ਮੁਕੰਮਲ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੜ੍ਹ ਆਉਣ ਦੀ ਸਥਿਤੀ ਵਿਚ ਲੋਕਾਂ ਦੀ ਸਹਾਇਤਾ ਲਈ ਨਜ਼ਦੀਕੀ ਗੁਰਦੁਆਰਾ ਸਾਹਿਬਾਨਾਂ ਨੂੰ ਲੰਗਰਾਂ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ | ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਨਿਰਦੇਸ਼ ਆ ਚੁੱਕੇ ਹਨ ਕਿ ਮਾਛੀਵਾੜਾ ਇਲਾਕੇ ਦੇ ਹੜ੍ਹ ਪੀੜਿਤ ਲੋਕਾਂ ਲਈ ਲੰਗਰਾਂ ਦਾ ਪ੍ਰਬੰਧ ਕੀਤੇ ਜਾਣ |

ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਭੌਰਲਾ ਵਾਸੀਆਂ ਵਲੋਂ ਸੜਕ ਜਾਮ

ਬੀਜਾ, 18 ਅਗਸਤ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਕੱਲ੍ਹ ਦੁਪਹਿਰ ਤੋਂ ਹੋ ਰਹੀ ਲਗਾਤਾਰ ਤੇਜ਼ ਬਾਰਸ਼ ਕਾਰਨ ਪਿੰਡ ਭੌਰਲਾ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ, ਇਸ ਕਾਰਨ ਘਰਾਂ ਵਿਚ ਰੱਖੇ ਖਾਣ ਪੀਣ ਵਾਲਾ ਸਾਮਾਨ ਖ਼ਰਾਬ ਹੋ ਗਿਆ ¢ ਪਿੰਡ ਦੇ ਵਸਨੀਕਾਂ ...

ਪੂਰੀ ਖ਼ਬਰ »

ਪਤੀ, ਪਤਨੀ ਵਲੋਂ ਪਿਤਾ ਤੇ ਭੈਣ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ-ਪਿਤਾ ਤੇ ਭੈਣ ਨੇ ਦੱਸਿਆ ਝੂਠ

ਖੰਨਾ, 18 ਅਗਸਤ (ਮਨਜੀਤ ਸਿੰਘ ਧੀਮਾਨ)-ਇੱਥੋਂ ਨੇੜਲੇ ਪਿੰਡ ਜਸਪਾਲੋਂ ਵਿਖੇ, ਭਰਾ ਵਲੋਂ ਭੈਣ ਤੋਂ ਉਧਾਰ ਲਏ ਪੈਸੇ ਨਾ ਮੋੜਨ 'ਤੇ ਹੋਏ ਝਗੜੇ ਦੌਰਾਨ ਪਤੀ, ਪਤਨੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਬਲਵਿੰਦਰ ਸਿੰਘ ਪੁੱਤਰ ਸਾਧੂ ...

ਪੂਰੀ ਖ਼ਬਰ »

40 ਗ੍ਰਾਮ ਹੈਰੋਇਨ ਸਮੇਤ ਫੜੇ ਕਥਿਤ ਦੋਸ਼ੀ ਦਾ 2 ਦਿਨ ਦਾ ਪੁਲਸ ਰਿਮਾਂਡ

ਖੰਨਾ, 18 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸ਼ਹਿਰੀ 2 ਖੰਨਾ ਵਲੋਂ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਗਏ ਕਥਿਤ ਦੋਸ਼ੀ ਗੁਰਨਾਮ ਸਿੰਘ ਗਾਮਾ ਵਾਸੀ ਨਿਊ ਮਾਡਲ ਟਾਊਨ ਅਮਲੋਹ ਰੋਡ ਖੰਨਾ ਨੂੰ ਸਥਾਨਕ ਸੁਯੋਗ ਜੱਜ ਨੀਰਜ ਗੋਇਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ...

ਪੂਰੀ ਖ਼ਬਰ »

ਬਰਸਾਤ ਦੇ ਪਾਣੀ ਵਿਚ ਡੁੱਬਣ ਨਾਲ 1500 ਮੁਰਗ਼ੀਆਂ ਮਰੀਆ

ਸਮਰਾਲਾ, 18 ਅਗਸਤ (ਬਲਜੀਤ ਸਿੰਘ ਬਘੌਰ)-ਨੇੜਲੇ ਪਿੰਡ ਘਰਖਣਾ ਵਿਚ ਇਕ ਪੋਲਟਰੀ ਫਾਰਮ ਵਿਚ ਬਰਸਾਤੀ ਪਾਣੀ ਆ ਜਾਣ ਕਾਰਨ ਫਾਰਮ ਵਿਚ ਰੱਖੇ 5 ਹਜਾਰ ਮੁਰਗ਼ੀਆਂ ਵਿਚੋਂ 1500 ਮੁਰਗ਼ੀਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ | ਬਾਕੀ 3500 ਮੁਰਗ਼ੀਆਂ ਦਾ ਬਚਾਅ ਇਸ ਕਾਰਨ ...

ਪੂਰੀ ਖ਼ਬਰ »

ਜੀ. ਟੀ. ਰੋਡ 'ਤੇ ਬਣੇ ਪੁਲ ਦੀ ਮਿੱਟੀ ਡਿਗਣੀ ਸ਼ੁਰੂ ਮਿੱਟੀ ਡਿਗਣ ਕਾਰਨ ਹੋ ਰਹੇ ਹਨ ਹਾਦਸੇ

ਬੀਜਾ, 18 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਮੰਡਿਆਲਾ ਕਲਾ ਦੇ ਸਾਹਮਣੇ ਨੈਸ਼ਨਲ ਹਾਈ ਵੇਅ 'ਤੇ ਬਣੇ ਮਿੱਟੀ ਦੇ ਪੁਲ਼ ਦੇ ਕਿਨਾਰਿਆਂ ਤੋਂ ਹੋਈ ਤੇਜ ਬਰਸਾਤ ਕਾਰਨ ਮਿੱਟੀ ਡਿਗਣੀ ਸ਼ੁਰੂ ਹੋ ਗਈ ਹੈ | ਜਿਸ ਨਾਲ ਸੜਕ ਤੇ ਹਾਦਸੇ ਵਾਪਰ ਰਹੇ ਹਨ | ਕੱਲ੍ਹ ਹੋਈ ਭਾਰੀ ...

ਪੂਰੀ ਖ਼ਬਰ »

ਕੁਹਾੜਾ-ਮਾਛੀਵਾੜਾ ਸੜਕ 'ਤੇ ਡਰੇਨ ਦੇ ਪਾਣੀ ਵਿਚਲੀ ਵੇਲ 'ਚ ਫਸ ਕੇ 25 ਮੱਝਾਂ ਮਰੀਆਂ

ਕੁਹਾੜਾ/ ਮਾਛੀਵਾੜਾ ਸਾਹਿਬ 18 ਅਗਸਤ (ਤੇਲੂ ਰਾਮ ਕੁਹਾੜਾ/ਸੁਖਵੰਤ ਸਿੰਘ ਗਿੱਲ)-ਕੁਹਾੜਾ- ਮਾਛੀਵਾੜਾ ਸਾਹਿਬ ਸੜਕ 'ਤੇ ਪੰਜੇਟਾ ਪਿੰਡ ਨੇੜਿਉਂ ਲੰਘਦੇ ਇਕ ਡਰੇਨ ਦੇ ਪਾਣੀ ਵਿਚਲੀ ਜਲ ਕੁੰਭੀ ਵੇਲ ਵਿਚ ਫਸ ਕੇ 25 ਮੱਝਾਂ ਦੀ ਮੌਤ ਹੋਣ ਦੀ ਖ਼ਬਰ ਹੈ¢ ਪਿੰਡ ਕੂੰਮ ਖ਼ੁਰਦ ...

ਪੂਰੀ ਖ਼ਬਰ »

ਨਗਰ ਕੌਾਸਲ ਮਾਛੀਵਾੜਾ ਵਿਖੇ ਸੁਰਿੰਦਰ ਕੁੰਦਰਾ ਨੇ ਲਹਿਰਾਇਆ ਤਿਰੰਗਾ

ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ)- ਮਾਛੀਵਾੜਾ ਸਾਹਿਬ ਵਿਖੇ ਨਗਰ ਕੌਾਸਲ ਦਫ਼ਤਰ ਵਿਖੇ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਅਗਵਾਈ ਹੇਠ ਕੌਮੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ...

ਪੂਰੀ ਖ਼ਬਰ »

ਮਾਛੀਵਾੜਾ ਵਿਚ ਵੱਖ-ਵੱਖ ਥਾਵਾਂ ਤੇ ਆਜ਼ਾਦੀ ਦਿਹਾੜੇ ਦੀ ਧੂਮ

ਮਾਛੀਵਾੜਾ ਸਾਹਿਬ, 18 ਅਗਸਤ (ਮਨੋਜ ਕੁਮਾਰ)- ਸੰਤ ਬਾਬਾ ਸੁੰਦਰ ਦਾਸ ਮੈਮੋਰੀਅਲ ਸਕੂਲ ਤੱਖਰਾਂ ਦੇ ਚੇਅਰਮੈਨ ਪਰਮਿੰਦਰ ਤਿਵਾੜੀ ਨੇ ਕੌਮੀ ਝੰਡਾ ਲਹਿਰਾਇਆ | ਇਸ ਦੇ ਨਾਲ ਹੀ ਫ਼ਤਿਹਗੜ੍ਹ ਜੱਟਾਂ ਦੇ ਨਨਕਾਣਾ ਸਾਹਿਬ ਸਕੂਲ ਦੇ ਬੱਚਿਆ ਨੇ ਵੀ ਇਸ ਆਜ਼ਾਦੀ ਦੇ ਦਿਹੜੇ ਦਾ ...

ਪੂਰੀ ਖ਼ਬਰ »

ਯਾਦੂ ਨੇ ਆਯੁਸ਼ਮਾਨ ਯੋਜਨਾ ਸਿਹਤ ਬੀਮਾ ਦੇ ਕਾਰਡ ਲਾਭਪਾਤਰੀਆਂ ਨੂੰ ਵੰਡੇ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਯਾਦਵਿੰਦਰ ਸਿੰਘ ਯਾਦੂ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਬਾਦਲ ਵਲੋਂ ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਸਿਹਤ ਬੀਮਾ ਦੇ ਕਾਰਡ ਵੰਡੇ ਗਏ ¢ ਯਾਦੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗ਼ਰੀਬ ਵਰਗ ਦੇ ਲੋਕਾਂ ਦੀ ...

ਪੂਰੀ ਖ਼ਬਰ »

ਅਹਿਮਦਗੜ੍ਹ ਦੀ ਸੰਸਥਾ ਨੂੰ ਮਿਲਿਆ ਸਟੇਟ ਪੁਰਸਕਾਰ

ਅਹਿਮਦਗੜ੍ਹ, 18 ਅਗਸਤ (ਪੁਰੀ/ਮਹੋਲੀ)- ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਨੂੰ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਲੋਕਾਂ ਲਈ ਵਿਸ਼ੇਸ਼ ਕਾਰਜ ਕਰਨ ਬਦਲੇ ਸਟੇਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਜਲੰਧਰ ਵਿਖੇ ਰਾਜ ...

ਪੂਰੀ ਖ਼ਬਰ »

ਏ. ਐਸ.ਵੁਮੈਨ ਕਾਲਜ ਵਿਚ ਹਵਨ ਕਰਵਾਇਆ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਏ. ਐਸ. ਵਿਮਨ ਕਾਲਜ ਖੰਨਾ ਦੇ ਸੈਸ਼ਨ 2019-20 ਦੇ ਸ਼ੁਭ ਆਰੰਭ ਮੌਕੇ ਹਵਨ ਕਰਵਾਇਆ ਗਿਆ | ਇਸ ਮੌਕੇ ਏ. ਐਸ. ਸਕੂਲਾਂ ਕਾਲਜਾਂ ਟਰੱਸਟ ਦੇ ਪ੍ਰਧਾਨ ਐਡ: ਰਾਜੀਵ ਰਾਏ ਮਹਿਤਾ, ਆਦਰਯੋਗ ਉਪ ਪ੍ਰਧਾਨ ਸੁਸ਼ੀਲ ਕੁਮਾਰ, ਜਨਰਲ ਸਕੱਤਰ ਬੀ. ਕੇ. ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਵਿਖੇ ਆਜ਼ਾਦੀ ਦਿਵਸ ਮਨਾਇਆ

ਮਲੌਦ, 18 ਅਗਸਤ (ਸਹਾਰਨ ਮਾਜਰਾ)-ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਵਿਖੇ ਮਾਸਟਰ ਕੁਲਵੰਤ ਸਿੰਘ ਅਤੇ ਮੈਡਮ ਸ਼ੀਨਾ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਨੰਨੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਗਿੱਧਾ ਪਾਇਆ ਗਿਆ | ਰਾਸ਼ਟਰੀ ਝੰਡਾ ...

ਪੂਰੀ ਖ਼ਬਰ »

ਰੌਣੀ ਸਕੂਲ ਵਿਖੇ ਗਣਿਤ ਮੇਲਾ ਕਰਵਾਇਆ

ਜੌੜੇਪੁਲ ਜਰਗ, 18 ਅਗਸਤ (ਪਾਲਾ ਰਾਜੇਵਾਲੀਆ)-ਸਰਕਾਰੀ ਸੀਨੀ. ਸੈਕ. ਸਕੂਲ ਰੌਣੀ ਵਿਖੇ ਪਿ੍ੰਸੀਪਲ ਦੀ ਅਗਵਾਈ ਹੇਠ ਗਣਿਤ ਮੇਲਾ ਕਰਵਾਇਆ ਗਿਆ | ਇਸ ਵਿਚ ਛੇਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਭਾਗ ਲਿਆ | ਗਣਿਤ ਅਧਿਆਪਕਾ ਦਵਿੰਦਰ ਕੌਰ ਨੇ ਬੱਚਿਆਂ ਨੂੰ ...

ਪੂਰੀ ਖ਼ਬਰ »

ਪ੍ਰਸਿੱਧ ਰਾਗੀ ਕੁਲਵੰਤ ਸਿੰਘ ਜੰਡ ਨੂੰ ਸੰਤ ਡਾਂਗੋ ਤੇ ਭਾਈ ਜੰਡ ਨੇ ਕੀਤਾ ਸਨਮਾਨਿਤ

ਮਲੌਦ, 18 ਅਗਸਤ (ਸਹਾਰਨ ਮਾਜਰਾ)-ਨਾਨਕਸਰ ਦਰਬਾਰ ਡਾਂਗੋ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਅਤੇ ਕਥਾ ਵਾਚਕ ਭਾਈ ਜਗਦੇਵ ਸਿੰਘ ਜੰਡ ਵਾਲਿਆਂ ਨੇ ਪ੍ਰਸਿੱਧ ਰਾਗੀ ਭਾਈ ਕੁਲਵੰਤ ਸਿੰਘ ਜੰਡ ਅਤੇ ਬੀਬੀ ਗਗਨਦੀਪ ਕੌਰ ਖ਼ਾਲਸਾ ਦੇ ਜਥੇ ਨੂੰ ਕੈਨੇਡਾ ...

ਪੂਰੀ ਖ਼ਬਰ »

ਆਈ. ਵੀ. ਇੰਨੋਵੀਜ਼ਨ ਮਲੌਦ ਦੇ ਨਤੀਜੇ ਸ਼ਾਨਦਾਰ ਰਹੇ

ਮਲੌਦ, 18 ਅਗਸਤ (ਦਿਲਬਾਗ ਸਿੰਘ ਚਾਪੜਾ)-ਇਲਾਕੇ ਦੀ ਆਈਲੈਟਸ ਸੰਸਥਾ ਆਈ.ਵੀ. ਇਨੋਵੀਜ਼ਨ ਮਲੌਦ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਵਿਕਾਸ ਕੁਮਾਰ ਵੈਦ ਨੇ ਦੱਸਿਆ ਕਿ ਪ੍ਰੀਆ ਸ਼ਰਮਾ ਧਮੋਟ ਨੇ 7 ਬੈਂਡ, ਰੀਆ ਸ਼ਰਮਾ ਨੇ 7.5 ਬੈਂਡ, ਸਮਨਦੀਪ ...

ਪੂਰੀ ਖ਼ਬਰ »

ਗੁਰੂ ਵਲੋਂ ਤਿਆਰ ਕਰਵਾਏ 'ਝੂਮਰ' ਨੇ ਪਹਿਲਾ ਅਤੇ ਭੰਗੜੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਭਾਰਤ ਦੇਸ਼ ਦੀ ਆਜ਼ਾਦੀ ਦਾ 73ਵਾਂ ਆਜ਼ਾਦੀ ਦਿਵਸ ਸਮਾਗਮ ਮੌਕੇ ਏ. ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਨੇ 'ਝੂਮਰ' ਵਿਚ ਪਹਿਲਾਂ 'ਭੰਗੜੇ' ਵਿਚ ਦੂਸਰਾ ਸਥਾਨ ਹਾਸਲ ਕੀਤਾ | ਇਹ ਦੋਵੇਂ ਪ੍ਰੋਗਰਾਮ ਪ੍ਰਸਿੱਧ ਭੰਗੜਾ ਕੋਚ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਬੇਰ ਕਲਾਂ 'ਚ ਨੌਜਵਾਨਾਂ ਨੇ 200 ਬੂਟੇ ਲਗਾਏ

ਮਲੌਦ, 18 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਬੇਰ ਕਲਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਨੌਜਵਾਨਾਂ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਦੀ ਹਾਜ਼ਰੀ ...

ਪੂਰੀ ਖ਼ਬਰ »

ਐੱਨ. ਐੱਸ. ਐੱਸ. ਯੂਨਿਟ ਦੇ ਵਲੰਟੀਅਰਾਂ ਨੇ ਵਣ ਮਹਾਂਉਤਸਵ ਮਨਾਇਆ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੱੁਪ ਆਫ਼ ਇੰਸਟੀਚਿਊਸ਼ਨਸ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਵਣ ਮਹਾਂਉਤਸਵ ਮਨਾਇਆ | ਇਸ ਪ੍ਰੋਗਰਾਮ ਵਿਚ ਬੀ. ਬੀ. ਏ., ਬੀ. ਕਾਮ ਅਤੇ ਐਮ. ਬੀ. ਏ. ਦੇ ਵਿਦਿਆਰਥੀਆਂ ਨੇ ਯੋਗਦਾਨ ਪਾਇਆ¢ ਇਸ ਮੌਕੇ ਤੇ ਕਾਲਜ ਦੇ ਡਾਇਰੈਕਟਰ ਡਾ: ...

ਪੂਰੀ ਖ਼ਬਰ »

ਸਬਜ਼ੀ ਮੰਡੀ ਵਿਖੇ ਆਜ਼ਾਦੀ ਦਿਵਸ ਮੌਕੇ ਮਜ਼ਦੂਰਾਂ ਨੇ ਝੰਡਾ ਲਹਿਰਾਇਆ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਅਮਲੋਹ ਰੋਡ ਸਬਜ਼ੀ ਮੰਡੀ ਵਿਖੇ ਵੀ ਪੱਲੇਦਾਰ ਯੂਨੀਅਨ ਅਤੇ ਸਬਜ਼ੀ ਮੰਡੀ ਰੇਹੜੀ ਫੜੀ ਯੂਨੀਅਨ ਵਲੋਂ ਸਾਂਝੇ ਤੌਰ ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਸਮੇਂ ਤਿਰੰਗਾ ਲਹਿਰਾਉਣ ਦੀ ਰਸਮ ਪੱਲੇਦਾਰ ਯੂਨੀਅਨ ਦੇ ਪ੍ਰਧਾਨ ...

ਪੂਰੀ ਖ਼ਬਰ »

ਹਿੰਦੀ ਪੁੱਤਰੀ ਪਾਠਸ਼ਾਲਾ ਵਿਚ ਗੁਰੂ ਨਾਨਕ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬੂਟੇ ਲਗਾਏ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਹਿੰਦੀ ਪੁੱਤਰੀ ਪਾਠਸ਼ਾਲਾ ਸੀ. ਸੈਕ. ਸਕੂਲ ਖੰਨਾ ਵਿਚ ਐਨ. ਐੱਸ. ਐੱਸ. ਵਲੰਟੀਅਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ...

ਪੂਰੀ ਖ਼ਬਰ »

ਕੋਟ ਗੰਗੂ ਰਾਏ ਦੇ 73ਵੇਂ ਖੇਡ ਮੇਲੇ ਦਾ ਸਟਿੱਕਰ ਜਾਰੀ

ਕੁਹਾੜਾ, 18 ਅਗਸਤ (ਤੇਲੂ ਰਾਮ ਕੁਹਾੜਾ)- ਪਿੰਡ ਕੋਟ ਗੰਗੂ ਰਾਏ ਵਿਖੇ ਬਾਬਾ ਨਾਗ-ਭਾਗ ਦੀ ਯਾਦ ਵਿਚ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਕੋਟ ਗੰਗੂ ਰਾਏ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26 ਅਗਸਤ ਤੋਂ 29 ਅਗਸਤ ਤਕ ਖੇਡ ਮੇਲਾ ਪਿੰਡ ਦੇ ਗੁਰਦਿਆਲ ...

ਪੂਰੀ ਖ਼ਬਰ »

ਵਾਰਡ ਨੰ: 10 ਸੋਮਲ ਖੇੜੀ 'ਚ ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 18 ਅਗਸਤ (ਦਿਲਬਾਗ ਸਿੰਘ ਚਾਪੜਾ)- ਨਗਰ ਪੰਚਾਇਤ ਮਲੌਦ ਦੇ ਵਾਰਡ ਨੰ 10 ਸੋਮਲ ਖੇੜੀ ਵਿਖੇ ਕੌਾਸਲਰ ਗੁਰਜੰਟ ਸਿੰਘ ਬਿੱਲੂ ਦੀ ਪਤਨੀ ਸੁਖਵਿੰਦਰ ਕੌਰ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਾਰਡ ਦੀਆਂ ਔਰਤਾਂ ਅਤੇ ਮੁਟਿਆਰਾਂ ਵਲੋਂ ਮਿਲ ਕੇ ...

ਪੂਰੀ ਖ਼ਬਰ »

ਡੇਅਰੀ ਵਿਕਾਸ ਵਿਭਾਗ ਵਲੋਂ ਜਾਗਰੂਕਤਾ ਤੇ ਸਿਖਲਾਈ ਕੈਂਪ

ਡੇਹਲੋਂ, 18 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)- ਪਿੰਡ ਰੁੜਕਾ ਵਿਖੇ ਡੇਅਰੀ ਵਿਕਾਸ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਸਹਿਯੋਗ ਸਦਕਾ ਡੇਅਰੀ ਵਿਸਥਾਰ, ਸਿਖਲਾਈ ...

ਪੂਰੀ ਖ਼ਬਰ »

ਸੁਖਚਰਨ ਸਿੰਘ ਸੋਢੀ ਜ਼ਿਲ੍ਹਾ ਆਡਿਟ ਅਫ਼ਸਰ ਨਿਯੁਕਤ

ਅਹਿਮਦਗੜ੍ਹ, 18 ਅਗਸਤ (ਮਹੋਲੀ/ਪੁਰੀ)-ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵਿਚ ਬਤੌਰ ਆਡਿਟ ਇੰਸਪੈਕਟਰ ਭਰਤੀ ਹੋਏ ਅਹਿਮਦਗੜ੍ਹ ਨਿਵਾਸੀ ਸੁਖਚਰਨ ਸਿੰਘ ਸੋਢੀ ਦੀਆਂ ਵਿਭਾਗ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਹਰਮਿੰਦਰ ਸਿੰਘ ਬਾਂਗਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਡੇਹਲੋਂ, 18 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਸ਼ਹਿਰ ਦੇ ਪ੍ਰਸਿੱਧ ਵਪਾਰੀ ਤੇ ਇਲੈਕਟ੍ਰੀਕਲ ਪਾਰਟਸ ਇੰਡਸਟਰੀ ਮਾਲਕ ਸਵਰਗੀ ਹਰਮਿੰਦਰ ਸਿੰਘ ਬਾਂਗਾ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਇਆ, ਜਿਸ ਦੌਰਾਨ ...

ਪੂਰੀ ਖ਼ਬਰ »

ਮਾਤਾ ਜਸਮੇਲ ਕੌਰ ਕੱਦੋਂ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਦੋਰਾਹਾ, 18 ਅਗਸਤ (ਮਨਜੀਤ ਸਿੰਘ ਗਿੱਲ)-ਦੋਰਾਹਾ ਮੰਡੀ ਦੇ ਉੱਘੇ ਆੜ੍ਹਤੀ ਰਘਬੀਰ ਸਿੰਘ ਕੱਦੋਂ ਤੇ ਗੁਰਵਿੰਦਰ ਸਿੰਘ ਕੈਨੇਡਾ ਦੇ ਸਤਿਕਾਰਯੋਗ ਮਾਤਾ ਜਸਮੇਲ ਕੌਰ ਪਤਨੀ ਸਵ: ਰਾਮ ਸਿੰਘ ਆੜ੍ਹਤੀ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ, ਉਨ੍ਹਾਂ ਦੀ ਆਤਮਿਕ ...

ਪੂਰੀ ਖ਼ਬਰ »

ਬੌਾਦਲ ਰੋਡ 'ਤੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਸਮਰਾਲਾ, 18 ਅਗਸਤ (ਬਲਜੀਤ ਸਿੰਘ ਬਘੌਰ)-ਮਹੱਲਾ ਮਾਨੂੰਨਗਰ ਬੌਾਦਲ ਰੋਡ ਸਮਰਾਲਾ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਉਦਘਾਟਨ ਨਗਰ ਕੌਾਸਲ ਦੇ ਸੀਨੀਅਰ ਵਾਈਸ ਪ੍ਰਧਾਨ ਸਤਵੀਰ ਸਿੰਘ ਸੇਖੋਂ ਵਲੋਂ ਕੀਤਾ ਗਿਆ, ਜਦਕਿ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਪਾਇਲ ਪੁਲਿਸ ਵਲੋਂ ਨਸ਼ਿਆਂ ਸਬੰਧੀ ਜੀ. ਓ. ਜੀ. ਨਾਲ ਮੀਟਿੰਗ

ਪਾਇਲ, 18 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਡੀ. ਐੱਸ. ਪੀ. ਪਾਇਲ ਸੁਰਜੀਤ ਸਿੰਘ ਧਨੋਆ ਦੇ ਦਿਸ਼ਾਂ-ਨਿਰਦੇਸ਼ਾਂ ਤੇ ਥਾਣਾ ਪਾਇਲ ਦੇ ਮੁੱਖ ਅਫ਼ਸਰ ਕੁਲਜਿੰਦਰ ਸਿੰਘ ਗਰੇਵਾਲ ਨੇ ਨਸ਼ਿਆਂ ਨੰੂ ਠੱਲ੍ਹ ਪਾਉਣ ਲਈ ਸਬ-ਡਵੀਜ਼ਨ ਪਾਇਲ ਦੇ ਜੀ. ਓ. ਜੀ. ਨਾਲ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਰਾਈਆ ਤੋਂ ਕੂੰਮ ਕਲਾਂ ਨੂੰ ਜਾਂਦੀ ਸੜਕ ਲੋਕਾਂ ਲਈ ਬਣੀ ਸਿਰਦਰਦੀ

ਕੁਹਾੜਾ, 18 ਅਗਸਤ (ਤੇਲੂ ਰਾਮ ਕੁਹਾੜਾ)-ਕੁਹਾੜਾ-ਮਾਛੀਵਾੜਾ ਸਾਹਿਬ ਸੜਕ ਦੇ ਵਿਚੋਂ ਪਿੰਡ ਰਾਈਆਂ ਦੇ ਸਾਹਮਣਿਓਾ ਜੋ ਸੜਕ ਕੂੰਮ ਕਲਾਂ ਨੂੰ ਜਾਂਦੀ ਹੈ ਉਹ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ¢ ਭਾਵੇਂ ਇਸ ਸੜਕ ਦੀ ਲੰਬਾਈ ਚਾਰ ਕਿੱਲੋਮੀਟਰ ਹੀ ਹੈ ਪਰ ਇਸ ਦੀ ਮਹੱਤਤਾ ...

ਪੂਰੀ ਖ਼ਬਰ »

ਸਿਆੜ 'ਚ ਪੇਂਡੂ ਵਿਕਾਸ ਅਤੇ ਮੁਲਾਜ਼ਮ ਭਲਾਈ ਸੰਸਥਾ ਨੇ ਅੱਖਾਂ ਦਾ ਕੈਂਪ ਲਗਾਇਆ

ਰਾੜਾ ਸਾਹਿਬ, 18 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਸਿਆੜ ਦੀ ਉੱਘੀ ਸਮਾਜ ਸੇਵੀ ਸੰਸਥਾ ਪੇਂਡੂ ਵਿਕਾਸ ਅਤੇ ਮੁਲਾਜ਼ਮ ਭਲਾਈ ਸੰਸਥਾ (ਰਜਿ:) ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਾਮਧਾਰੀ ਗੁਰਦੁਆਰਾ ਸਾਹਿਬ ਵਿਖੇ 24ਵਾਂ ...

ਪੂਰੀ ਖ਼ਬਰ »

ਮਕਸੂਦੜਾ ਸਕੂਲ ਦੇ ਸਟਾਫ਼ ਨੇ ਖਜੂਰਾਂ ਤੇ ਹੋਰ ਬੂਟੇ ਲਗਾਏ

ਰਾੜਾ ਸਾਹਿਬ, 18 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੱੁਧ ਰੱਖਣ ਲਈ ਅਤੇ ਦਿੱਖ ਨੂੰ ਚਾਰ ਚੰਨ ਲਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਵਿਖੇ ਸਮੂਹ ਸਟਾਫ਼ ਵਲੋਂ ਪਿ੍ੰਸੀਪਲ ਜਗਦੀਸ਼ ਕੌਰ ਦੀ ਅਗਵਾਈ ਹੇਠ 11 ਖਜੂਰਾਂ ਦੇ, ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਰਾੜਾ ਸਾਹਿਬ, 18 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਕਰਮਸਰ (ਰਾੜਾ ਸਾਹਿਬ) ਦੇ ਬਾਨੀ ਪਰਮ ਸੰਤ ਈਸ਼ਰ ਸਿੰਘ ਦੀ 44ਵੀਂ ਸਾਲਾਨਾ ਬਰਸੀਂ 24, 25 ਅਤੇ 26 ਅਗਸਤ ਨੂੰ ਸੰਪਰਦਾਇ ਦੇ ਮੁਖੀ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆ ਦੀ ਦੇਖ ਰੇਖ ...

ਪੂਰੀ ਖ਼ਬਰ »

ਮੁਲਾਜ਼ਮਾਂ ਦੇ ਯਤਨਾਂ ਸਦਕਾ ਗੁਦਾਮਾਂ ਵਿਚ ਲੱਗੀ ਡੇਢ ਲੱਖ ਬੋਰੀ ਬਰਸਾਤੀ ਪਾਣੀ ਦੀ ਭੇਟ ਚੜ੍ਹਨ ਤੋਂ ਬਚੀ

ਸਮਰਾਲਾ, 18 ਅਗਸਤ (ਬਲਜੀਤ ਸਿੰਘ ਬਘੌਰ)-ਲਗਾਤਾਰ ਹੋਈ ਬਰਸਾਤ ਦੇ ਕਾਰਨ ਚਾਵਾ ਰੋਡ ਤੇ ਮਾਰਕਫੈੱਡ ਦੇ ਗੁਦਾਮਾਂ ਵਿਚ ਪਾਣੀ ਦੀਵਾਰ ਤੋੜ ਕੇ ਅੰਦਰ ਵੜਨ ਕਾਰਨ ਅਧਿਕਾਰੀਆਂ ਵਿਚ ਹੜਕੰਪ ਮੱਚ ਗਿਆ, ਉਨ੍ਹਾਂ ਨੇ ਮੌਕੇ ਤੇ ਪਹੰੁਚ ਕੇ ਨਗਰ ਕੌਾਸਲ ਨੂੰ ਸੂਚਿਤ ਕੀਤਾ ਅਤੇ ...

ਪੂਰੀ ਖ਼ਬਰ »

ਸਮਾਜ ਸੇਵਾ ਸੁਸਾਇਟੀ ਵਲੋਂ ਰਾਸ਼ਨ ਵੰਡ ਸਮਾਰੋਹ ਕਰਵਾਇਆ

ਅਹਿਮਦਗੜ੍ਹ, 18 ਅਗਸਤ (ਪੁਰੀ)-ਸਮਾਜ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਛਪਾਲ ਸਿੰਘ ਦੀ ਅਗਵਾਈ 'ਚ 9ਵਾਂ ਰਾਸ਼ਨ ਵੰਡ ਸਮਾਰੋਹ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਗਿਆ | ਇਸ ਮੌਕੇ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਅਕਾਲੀ ਆਗੂ ਸਤਵੀਰ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਹਿਮ ਮੀਟਿੰਗ 20 ਨੂੰ

ਸਮਰਾਲਾ, 18 ਅਗਸਤ (ਸੁਰਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਬੀਰ ਸਿੰਘ ਖੀਰਨੀਆ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ 20 ਅਗਸਤ ਨੂੰ ਹੋਣ ਵਾਲੀ ਮੀਟਿੰਗ ਤੋਂ ਇਲਾਵਾ ਹੋਰ ਕਿਸਾਨੀ ਨਾਲ ...

ਪੂਰੀ ਖ਼ਬਰ »

ਸ਼ਹਿਰ ਵਿਚ ਕੂੜੇ ਦੇ ਢੇਰ ਲੱਗਣ ਕਾਰਨ ਸ਼ਹਿਰ 'ਚ ਬਿਮਾਰੀਆਂ ਫੈਲਣ ਦਾ ਡਰ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਖੰਨਾ ਸ਼ਹਿਰ ਵਿਚ ਥਾਂ ਥਾ ਤੇ ਪਈ ਗੰਦਗੀ ਅਤੇ ਕੂੜੇ ਦੇ ਢੇਰਾਂ ਵਿਚ ਆਵਾਰਾ ਘੁੰਮ ਰਹੇ ਪਸ਼ੂ ਮੂੰਹ ਮਾਰ ਰਹੇ ਹਨ | ਸ਼ਹਿਰ ਦੇ ਸਮਰਾਲਾ ਰੋਡ ਪੁਲ ਹੇਠਾਂ ਪਏ ਗੰਦਗੀ ਦੇ ਢੇਰਾਂ ਕੋਲੋਂ ਰਾਹਗੀਰਾਂ ਦਾ ਲੰਘਣਾ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜਨਮ ਸ਼ਤਾਬਦੀ ਸਬੰਧੀ ਚੌਥਾ ਮਹਾਨ ਕਥਾ-ਕੀਰਤਨ ਦਰਬਾਰ ਸਜਾਇਆ

ਰਾਏਕੋਟ, 18 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਚੌਥਾ ਮਹਾਨ ਕਥਾ ਕੀਰਤਨ ਅਤੇ ਢਾਡੀ ਦਰਬਾਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ...

ਪੂਰੀ ਖ਼ਬਰ »

ਹੜ੍ਹ ਪੀੜਤਾਂ ਲਈ ਰਿਹਾਇਸ਼ ਲੰਗਰ ਦੀ ਸੇਵਾ ਸਬੰਧੀ ਵਿਸ਼ੇਸ਼ ਫ਼ਰਮਾਨ

ਮਾਛੀਵਾੜਾ ਸਾਹਿਬ, 18 ਅਗਸਤ (ਮਨੋਜ ਕੁਮਾਰ)-ਮਾਨਵੀ ਆਪਦਾ ਭਾਵੇਂ ਦੇਸ ਵਿਚ ਹੋਵੇ ਜਾਂ ਫਿਰ ਵਿਦੇਸ਼ ਵਿਚ ਹਰ ਪਲ ਆਪਣੀ ਨਿਸ਼ਕਾਮ ਸੇਵਾ ਹੀ ਧਰਮ ਸਮਝਣ ਵਾਲੀ ਸ਼੍ਰੋਮਣੀ ਕਮੇਟੀ ਨੇ ਮਾਛੀਵਾੜਾ ਸਥਿਤ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ...

ਪੂਰੀ ਖ਼ਬਰ »

ਸੜਕ ਦਾ ਪਾਣੀ ਘਰਾਂ ਵਿਚ ਵੜਨ ਦੇ ਵਿਰੋਧ ਵਿਚ ਭੱਟੀਆਂ ਵਾਸੀਆਂ ਵਲੋਂ ਜੀ. ਟੀ. ਰੋਡ ਜਾਮ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਦੇ ਵਾਰਡ 28, ਭੱਟੀਆਂ ਵਾਸੀਆਂ ਨੇ ਜੀ. ਟੀ .ਰੋਡ ਦੀ ਸਰਵਿਸ ਸੜਕ ਤੋਂ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ, ਪਾਣੀ ਗਲੀਆਂ ਅਤੇ ਘਰਾਂ ਵਿਚ ਜਾਣ ਦੇ ਵਿਰੋਧ ਵਿਚ ਜੀ. ਟੀ. ਰੋਡ ਤੇ ਜਾਮ ਲਗਾ ...

ਪੂਰੀ ਖ਼ਬਰ »

ਪਿੰਡ ਦਹਿੜੂ ਦੇ ਵਾਸੀਆਂ ਨੇ ਨਸ਼ਾ ਤਸਕਰੀ ਦੇ ਸ਼ੱਕ ਵਿਚ 2 ਨੌਜਵਾਨ ਦਬੋਚੇ

ਬੀਜਾ, 18 ਅਗਸਤ (ਪੱਤਰ ਪ੍ਰੇਰਕ)-ਅੱਜ ਪਿੰਡ ਦਹਿੜੂ ਦੇ ਨੌਜਵਾਨਾਂ ਵਲੋਂ ਕਥਿਤ ਰੂਪ ਵਿਚ ਨਸ਼ਾ ਤਸਕਰੀ ਕਰਨ ਆਏ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਨੌਜਵਾਨਾਂ ਵਲੋਂ ਫੜੇ ਕਥਿਤ ਨਸ਼ਾ ਤਸਕਰਾਂ ਨੂੰ ਪੁਲਿਸ ਚੌਕੀ ਕੋਟਾਂ ਦੇ ਇੰਚਾਰਜ ਆਕਾਸ਼ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਪ੍ਰਾਇਮਰੀ ਸਕੂਲ ਦਾ ਡਿੱਗਿਆ ਬਰਾਂਡਾ

ਮਾਛੀਵਾੜਾ ਸਾਹਿਬ, 18 ਅਗਸਤ (ਮਨੋਜ ਕੁਮਾਰ)-ਐਤਵਾਰ ਦੀ ਸਵੇਰ ਤੋ ਮਾਮੂਲੀ ਕਿਣ ਮਿਣ ਨੂੰ ਛੱਡ ਕੇ ਅਜੇ ਫਿਲਹਾਲ ਭਾਰੀ ਮੀਂਹ ਤੋਂ ਮਾਛੀਵਾੜਾ ਇਲਾਕੇ 'ਚ ਕੱੁਝ ਰਾਹਤ ਨਜ਼ਰ ਆਈ ਪਰ ਪਿਛਲੀ ਰਾਤ ਪਏ ਭਾਰੀ ਮੀਂਹ ਦਾ ਅਸਰ ਇਹ ਹੋਇਆ ਕਿ ਪਿੰਡ ਰੱਤੀਪੁਰ ਦੇ ਸਰਕਾਰੀ ...

ਪੂਰੀ ਖ਼ਬਰ »

ਖੰਨਾ 'ਚ ਮਿਲਣਗੀਆਂ ਕਾਫੀ ਸਸਤੀਆਂ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 18 ਅਗਸਤ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...

ਪੂਰੀ ਖ਼ਬਰ »

ਯੂਰੋ ਕਿਡਜ਼ ਸਕੂਲ ਦੋਰਾਹਾ 'ਚ ਤੀਜ ਦਾ ਤਿਉਹਾਰ ਮਨਾਇਆ

ਦੋਰਾਹਾ, 18 ਅਗਸਤ (ਮਨਜੀਤ ਸਿੰਘ ਗਿੱਲ)-ਯੂਰੋ ਕਿਡਜ ਪਲੇ ਵੇਅ ਸਕੂਲ ਦੋਰਾਹਾ ਵਿਚ ਤੀਜ ਦਾ ਤਿਉਹਾਰ ਪਿ੍ੰਸੀਪਲ ਸੋਨੀਆ ਸ਼ਰਮਾ ਦੀ ਅਗਵਾਈ ਹੇਠ ਮੈਡਮ ਸੁਰਿੰਦਰ ਕੌਰ, ਮੈਡਮ ਕਿਰਨਜੀਤ ਅਤੇ ਬਲਵਿੰਦਰ ਕੌਰ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ ¢ ਇਸ ਅਵਸਰ 'ਤੇ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੇ ਪਿ੍ੰਸੀਪਲ ਤੇ ਅਧਿਆਪਕਾਂ ਵਲੋਂ 500 ਕਿਤਾਬਾਂ ਦਾਨ

ਖੰਨਾ 18, ਅਗਸਤ (ਹਰਜਿੰਦਰ ਸਿੰਘ ਲਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪਿ੍ੰਸੀਪਲ ਸਤੀਸ਼ ਕੁਮਾਰ ਦੁਆ ਦੇ ਵਿਸ਼ੇਸ਼ ਉਪਰਾਲੇ ਨਾਲ ਅੱਜ ਸਾਂਝੇ ਰੂਪ ਵਿਚ ਅਧਿਆਪਕ ਅਜੀਤ ਸਿੰਘ ਖੰਨਾ ਅਤੇ ਸੀਮਾ ਜੈਨ ਵਲੋਂ ਸਕੂਲ ਦੀ ਲਾਇਬਰੇਰੀ ਲਈ ਪੰਜ ਸੌ ...

ਪੂਰੀ ਖ਼ਬਰ »

ਪਿੰਡ ਸ਼ਾਹਪੁਰ ਦੀਆਂ ਤੀਆਂ ਮੌਕੇ ਵੱਡੀ ਗਿਣਤੀ ਵਿਚ ਮੁਟਿਆਰਾਂ ਨੇ ਕੀਤੀ ਸ਼ਿਰਕਤ

ਪਾਇਲ, 18 ਅਗਸਤ (ਰਜਿੰਦਰ ਸਿੰਘ/ਨਿਜ਼ਾਮਪੁਰ)-ਹਲਕਾ ਪਾਇਲ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿਚ ਤੀਆਂ ਦਾ ਤਿਉਹਾਰ ਪਹਿਲੀ ਵਾਰ ਗ੍ਰਾਮ ਪੰਚਾਇਤ ਪਿੰਡ ਸ਼ਾਹਪੁਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ¢ ਮੀਂਹ ਵਿਚ ਵੀ ਪਿੰਡ ...

ਪੂਰੀ ਖ਼ਬਰ »

ਲਗਾਤਾਰ ਪੈ ਰਹੇ ਮੀਂਹ ਨੇ ਖੰਨਾ ਵਾਸੀਆਂ ਲਈ ਖੜ੍ਹੀਆਂ ਕੀਤੀਆਂ ਮੁਸ਼ਕਿਲਾਂ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਸ਼ਾਮੀ ਪਿਛਲੇ 3 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਖੰਨਾ ਵਾਸੀਆਂ ਲਈ ਅਨੇਕਾਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ | ਅੱਜ ਉਨ੍ਹਾਂ ਗਲੀਆਂ ਮੁਹੱਲਿਆਂ ਤੇ ਬਾਜ਼ਾਰਾਂ ਵਿਚ ਪਾਣੀ ਖੜ੍ਹਾ ਹੋ ਗਿਆ | ਜਿੱਥੇ ਪਹਿਲਾਂ ...

ਪੂਰੀ ਖ਼ਬਰ »

ਝੁੱਗੀ ਝੌਾਪੜੀ ਸਕੂਲ ਵਿਚ ਆਜ਼ਾਦੀ ਅਤੇ ਰੱਖੜੀ ਦਾ ਤਿਉਹਾਰ ਮਨਾਇਆ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਝੁੱਗੀ ਝੌਾਪੜੀ ਸਕੂਲ ਵਿਚ ਆਜ਼ਾਦੀ ਅਤੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਯੁਵਾ ਨੇਤਾ ਅਨੁਜ ਛਾਹੜੀਆ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਡਾ. ਹੰਸਰਾਜ ਸੂਦ ਅਤੇ ਸੁਰਿੰਦਰ ਕਾਂਸਲ, ਗੁਰਮੀਤ ਨਾਗਪਾਲ ਵੀ ...

ਪੂਰੀ ਖ਼ਬਰ »

ਆਰ. ਐਸ. ਪੀ. ਨੇ ਸ਼ਹੀਦ ਕਰਨੈਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਈਸੜੂ, 18 ਅਗਸਤ (ਹਰਜਿੰਦਰ ਸਿੰਘ ਲਾਲ)- ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਤੇ ਕਿਸਾਨ ਮੋਰਚੇ ਦੇ ਸ਼ਹੀਦ ਭੁਪਿੰਦਰ ਸਿੰਘ ਨੂੰ ਪਿੰਡ ਈਸੜੂ ਵਿਚ ਹੋਏ ਸ਼ਹੀਦੀ ਜੋੜ ਮੇਲੇ ਮੌਕੇ ਆਰ.ਐੱਸ.ਪੀ. ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਵਲੋਂ ਸ਼ਰਧਾਂਜਲੀ ...

ਪੂਰੀ ਖ਼ਬਰ »

ਮਕਸੂਦੜਾ ਵਿਖੇ ਧਾਰਮਿਕ ਸਮਾਗਮ 24 ਤੋਂ ਆਰੰਭ - ਮਹੰਤ ਯਸ਼ਵਿੰਦਰਪਾਲ

ਪਾਇਲ/ਜੌੜੇਪੁਲ ਜਰਗ, 18 ਅਗਸਤ (ਨਿਜ਼ਾਮਪੁਰ/ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਮਕਸੂਦੜਾ ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਜਨਮ ਅਸ਼ਟਮੀ 24 ਤੋਂ 25 ਅਗਸਤ ਨੂੰ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾਵੇਗੀ | ਦੋਵੇਂ ਦਿਨ ਧਾਰਮਿਕ ਸਮਾਗਮ ਜਾਰੀ ਰਹਿਣਗੇ | ਅਸਥਾਨ ...

ਪੂਰੀ ਖ਼ਬਰ »

ਏ. ਐੱਸ. ਕਾਲਜ ਫ਼ਾਰ ਵੁਮੈਨ ਵਿਚ ਐੱਨ. ਐੱਸ. ਐੱਸ. ਨੇ ਮਨਾਇਆ ਸਫ਼ਾਈ ਹਫਤਾ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਫ਼ਾਰ ਵਿਮੈਨ ਖੰਨਾ ਵਿਖੇ ਐੱਨ. ਐੱਸ. ਐੱਸ. ਵਿਭਾਗ ਵਲੋਂ ਸਫ਼ਾਈ ਸਪਤਾਹ ਮਨਾਇਆ ਗਿਆ | ਪਹਿਲੇ ਦਿਨ ਦੀ ਸ਼ੁਰੂਆਤ 8 ਅਗਸਤ 2019 ਨੂੰ ਕਾਲਜ ਕੈਂਪਸ ਵਿਚ ਕੀਤੀ ਗਈ | ਜਿਸ ਦੌਰਾਨ ਐਨ ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਦੀਵਾਨ ਸਜਾਏ

ਸਾਹਨੇਵਾਲ, 18 ਅਗਸਤ (ਹਰਜੀਤ ਸਿੰਘ ਢਿੱਲੋਂ)- ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਮਨਾਏ ਗਏ ਪੁੰਨਿਆਂ ਦੇ ਪਵਿੱਤਰ ਦਿਹਾੜੇ 'ਤੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਧਾਰਾ 370 ਤੋੜਨ ਦਾ ਕੀਤਾ ਵਿਰੋਧ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾਈ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਜੰਮੂ ਕਸ਼ਮੀਰ 'ਚ ਗੈਰ-ਜਮਹੂਰੀ ਢੰਗ ਨਾਲ ਬਿਨਾਂ ਕਿਸੇ ਦੀ ਰਾਇ ਲਏ ਹੀ 370 ਨੂੰ ਤੋੜਨਾ ਅਤੇ ਕਸ਼ਮੀਰੀ ਲੋਕਾਂ ਦੀ ਆਵਾਜ਼ ਨੂੰ ਵਹਿਸ਼ੀ ਢੰਗ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਅਹਿਮਦਗੜ੍ਹ, 18 ਅਗਸਤ (ਸੋਢੀ)- ਹਰਗੋਬਿੰਦ ਪਬਲਿਕ ਸਕੂਲ ਮੰਡੀ ਬਹਾਦਰਗੜ੍ਹ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ¢ਪਿੰ੍ਰਸੀਪਲ ਹਰਦੇਵ ਸਿੰਘ ਸੇਖੋਂ ਤੇ ਪਿ੍ੰਸੀਪਲ ਗੁਰਸ਼ਰਨ ਕੌਰ ਦੀ ਅਗਵਾਈ ਹੇਠ ਮਨਾਏ ਤੀਆਂ ਦੇ ਪ੍ਰੋਗਰਾਮ ਵਿਚ ਨਰਸਰੀ ਤੋਂ ਦੂਸਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX