ਤਾਜਾ ਖ਼ਬਰਾਂ


ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  29 minutes ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  37 minutes ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  58 minutes ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  about 1 hour ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  about 1 hour ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  about 2 hours ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  about 2 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  about 2 hours ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  about 3 hours ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  about 3 hours ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  about 3 hours ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  about 3 hours ago
ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ
. . .  about 3 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ...
ਪਾਰਕ 'ਚੋਂ ਨੌਜਵਾਨ ਦੀ ਮਿਲੀ ਲਾਸ਼
. . .  about 3 hours ago
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ) - ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ....
ਮੰਡੀ ਗੋਬਿੰਦਗੜ੍ਹ 'ਚ ਪ੍ਰਵਾਸੀ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ
. . .  about 4 hours ago
ਮੰਡੀ ਗੋਬਿੰਦਗੜ੍ਹ, 25 ਮਈ (ਬਲਜਿੰਦਰ ਸਿੰਘ)- ਮੰਡੀ ਗੋਬਿੰਦਗੜ੍ਹ 'ਚ ਅੱਜ ਉਸ ਵੇਲੇ ਪ੍ਰਵਾਸੀ ਮਜ਼ਦੂਰਾਂ...
ਅੱਗ ਲੱਗਣ ਕਾਰਨ ਕਈ ਗੱਡੀਆਂ ਸੜ ਕੇ ਹੋਈਆਂ ਸੁਆਹ
. . .  about 4 hours ago
ਨਾਭਾ, 25 ਮਈ (ਕਰਮਜੀਤ ਸਿੰਘ)- ਸਥਾਨਕ ਮਲੇਰਕੋਟਲਾ ਰੋਡ ਸਥਿਤ ਪਿੰਡ ਦੁਲੱਦੀ ਵਿਖੇ ਦੁਕਾਨ 'ਤੇ ਖੜ੍ਹੀਆਂ ਕਾਰਾਂ ਨੂੰ ਅੱਗ...
ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ 'ਚ ਰੈੱਡ ਅਲਰਟ ਜਾਰੀ
. . .  about 5 hours ago
ਨਵੀਂ ਦਿੱਲੀ, 25 ਮਈ- ਉੱਤਰ-ਭਾਰਤ ਦੇ ਕਈ ਹਿੱਸਿਆ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ...
ਨਵਨਿਯੁਕਤ ਡੀ.ਐੱਸ.ਪੀ. ਮਨਜੀਤ ਸਿੰਘ ਨੇ ਸੰਭਾਲਿਆ ਆਪਣਾ ਅਹੁਦਾ
. . .  about 5 hours ago
ਜੰਡਿਆਲਾ ਗੁਰੂ, 25 ਮਈ (ਰਣਜੀਤ ਸਿੰਘ ਜੋਸਨ)- ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਜੰਡਿਆਲਾ ...
ਆਵਾਰਾ ਪਸ਼ੂਆਂ ਨੂੰ ਐੱਸ.ਡੀ.ਐਮ ਦਫ਼ਤਰ 'ਚ ਛੱਡਣ ਪਹੁੰਚੇ ਕਿਸਾਨ
. . .  about 5 hours ago
ਗੁਰੂਹਰਸਹਾਏ, 25 ਮਈ (ਕਪਿਲ ਕੰਧਾਰੀ)- ਗੁਰੂ ਹਰਸਹਾਏ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨ ਸੈਂਕੜੇ ਆਵਾਰਾ ...
ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ 10 ਦਿਨਾਂ ਤੋਂ ਬਾਅਦ ਵਿਚਕਾਰਲੀ ਸੀਟ ਦੀ ਬੁਕਿੰਗ ਨਾ ਕਰਨ ਦੇ ਦਿੱਤੇ ਹੁਕਮ
. . .  about 5 hours ago
ਨਵੀਂ ਦਿੱਲੀ, 25 ਮਈ- ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ ਅਗਲੇ 10 ਦਿਨਾਂ ਤੱਕ ਕੋਰੋਨਾ ਵਾਇਰਸ ਦੇ ਦੌਰਾਨ...
ਅਣਪਛਾਤੇ ਕਾਰ ਸਵਾਰਾਂ ਵੱਲੋਂ ਸੜਕ 'ਤੇ ਖੜ੍ਹੇ ਤਿੰਨ ਵਿਅਕਤੀਆਂ ਨੂੰ ਕੁਚਲਨ ਦੀ ਕੋਸ਼ਿਸ਼
. . .  about 5 hours ago
ਮੰਢਾਲੀ ਰੋੜ 'ਤੇ ਕੱਪੜਿਆਂ ਦੀ ਦੁਕਾਨ 'ਚ ਹੋਈ ਚੋਰੀ
. . .  about 5 hours ago
ਮੇਹਲੀ, 25 ਮਈ (ਸੰਦੀਪ ਸਿੰਘ) - ਮੰਢਾਲੀ ਮੋੜ 'ਤੇ ਕੱਪੜਿਆਂ ਦੀ ਦੁਕਾਨ 'ਚ ਚੋਰਾਂ ਵੱਲੋਂ ਚੋਰੀ ਕਰਨ ...
ਅਕਾਲੀ ਦਲ ਇਸਤਰੀ ਵਿੰਗ ਦੀ ਸਾਬਕਾ ਸੂਬਾ ਮੀਤ ਪ੍ਰਧਾਨ ਤੇ ਉਸ ਦੇ ਦੋ ਭਰਾਵਾਂ 'ਤੇ ਮਾਮਲਾ ਦਰਜ
. . .  about 6 hours ago
ਤਪਾ ਮੰਡੀ, 25 ਮਈ(ਵਿਜੇ ਸ਼ਰਮਾ)-ਸਥਾਨਕ ਬਾਹਰਲਾ ਡੇਰਾ ਮਹੰਤ ਜੰਗੀਰ ਦਾਸ ਦੇ ਸੰਚਾਲਕ ਹੁਕਮ...
ਜਲੰਧਰ 'ਚ ਕੋਰੋਨਾ ਦਾ ਕਹਿਰ, 6 ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 6 hours ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ..
ਕੈਬਨਿਟ ਮੰਤਰੀ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਨੇ ਪੰਚਾਇਤਾਂ ਨੂੰ ਵੰਡੇ 21 ਲੱਖ ਦੇ ਚੈੱਕ
. . .  about 6 hours ago
ਗੁਰੂਹਰਸਹਾਏ, 25 ਮਈ (ਹਰਚਰਨ ਸਿੰਘ ਸੰਧੂ) - ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਵਿਕਾਸ ਕਾਰਜਾਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551

ਰਾਸ਼ਟਰੀ-ਅੰਤਰਰਾਸ਼ਟਰੀ

ਗ੍ਰਹਿ ਮੰਤਰੀ ਪ੍ਰੀਤੀ ਪਟੇਲ 'ਤੇ ਵਿਦੇਸ਼ੀ ਕਾਮਿਆਂ ਦੀਆਂ ਵੀਜ਼ਾ ਸ਼ਰਤਾਂ ਸਖ਼ਤ ਕਰਨ ਦਾ ਦਬਾਅ

ਲੰਡਨ, 18 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ 'ਤੇ ਇੰਮੀਗ੍ਰੇਸ਼ਨ ਸੰਖਿਆ ਘਟਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵਿਦੇਸ਼ੀ ਕਾਮਿਆਂ ਦੀਆਂ ਵੀਜ਼ਾ ਸ਼ਰਤਾਂ ਸਖ਼ਤ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ | ਸਾਬਕਾ ਐਮ.ਪੀ. ਈਅਨ ਡੰਕਨ ਸਮਿੱਥ ਵਲੋਂ ਬਣਾਈ ਸੰਸਥਾ ਵਲੋਂ ਪ੍ਰੀਤੀ ਪਟੇਲ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਯੂਰਪ ਤੋਂ ਤੋੜ ਵਿਛੋੜੇ ਬਾਅਦ ਸਾਰੇ ਵਿਦੇਸ਼ੀ ਕਾਮਿਆਂ 'ਤੇ ਸ਼ਰਤ ਲਾਗੂ ਕੀਤੀ ਜਾਵੇ ਕਿ ਜੇਕਰ ਉਨ੍ਹਾਂ ਯੂ.ਕੇ. 'ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਘੱਟੋ ਘੱਟ 36700 ਪੌਾਡ ਸਾਲਾਨਾ ਕਮਾਈ ਕਰਨੀ ਪਵੇਗੀ ਜਦ ਕਿ ਮੌਜੂਦਾ ਸਮੇਂ 'ਚ ਯੂਰਪ ਤੋਂ ਬਾਹਰਲੇ ਕਾਮਿਆਂ 'ਤੇ 30 ਹਜ਼ਾਰ ਪੌਾਡ ਕਮਾਈ ਕਰਨ ਦੀ ਸ਼ਰਤ ਲਾਗੂ ਹੈ | ਇਹ ਦਬਾਅ ਇਕ ਰਿਪੋਰਟ ਜਾਰੀ ਹੋਣ ਬਾਅਦ ਬਣਾਇਆ ਗਿਆ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਘੱਟ ਹੁਨਰ ਵਾਲੇ ਵਿਦੇਸ਼ੀ ਕਾਮੇ ਘੱਟ ਤਨਖਾਹਾਂ 'ਤੇ ਕੰਮ ਕਰਦੇ ਹਨ ਜਿਸ ਕਾਰਨ ਬਰਤਾਨਵੀ ਜੰਮਪਲ ਕਾਮਿਆਂ ਨੂੰ ਵੀ ਘੱਟ ਤਨਖਾਹਾਂ 'ਤੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ 'ਚ ਯੂ.ਕੇ. ਦੀ ਜਨਸੰਖਿਆ 10 ਮਿਲੀਅਨ ਵਧੀ ਹੈ ਜਿਸ 'ਚ 60 ਫੀਸਦੀ ਵਾਧਾ ਬਾਹਰਲੇ ਲੋਕਾਂ ਦੇ ਆਉਣ ਨਾਲ ਹੋਇਆ ਹੈ | ਪ੍ਰੀਤੀ ਪਟੇਲ ਵਲੋਂ ਇੰਮੀਗ੍ਰੇਸ਼ਨ 'ਚ ਸੁਧਾਰ ਕਰਕੇ ਵਿਦੇਸ਼ੀ ਸੰਖਿਆ ਘਟਾਉਣ ਦੇ ਵਾਅਦੇ ਨੂੰ ਲਾਗੂ ਕਰਨ ਮੌਕੇ ਸਖ਼ਤ ਸ਼ਰਤਾਂ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਦ ਕਿ ਇਸ ਦਾ ਦੂਜਾ ਕਾਰਨ ਪ੍ਰਧਾਨ ਮੰਤਰੀ ਵਲੋਂ ਹੁਨਰਮੰਦ ਲੋਕਾਂ ਨੂੰ ਫਾਸਟ ਟਰੈਕ ਵੀਜ਼ੇ ਦਿੱਤੇ ਜਾਣ ਦਾ ਐਲਾਨ ਵੀ ਹੈ | ਨਵੀਂ ਸ਼ਰਤ 'ਚ ਐਨ.ਐਚ.ਐਸ. ਲਈ ਕੰਮ ਕਰਨ ਆਉਣ ਵਾਲੇ ਕਾਮਿਆਂ ਨੂੰ ਸਖ਼ਤੀ ਤੋਂ ਬਾਹਰ ਰੱਖਣ ਦੀ ਤਜ਼ਵੀਜ਼ ਵੀ ਪੇਸ਼ ਕੀਤੀ ਗਈ ਹੈ |

ਕੈਨੇਡਾ 'ਚ ਘਰਾਂ ਅੰਦਰ ਸ਼ਰਾਬ ਕੱਢਣ ਵਾਲੇ ਪੰਜਾਬੀਆਂ ਦੀ ਚਰਚਾ

ਟੋਰਾਂਟੋ, 18 ਅਗਸਤ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਪੰਜਾਬੀਆਂ ਦੀ ਚਰਚਾ ਇਨੀਂ ਦਿਨੀਂ ਘਰਾਂ ਅੰਦਰ ਨਾਜਾਇਜ਼ ਸ਼ਰਾਬ ਕੱਢਣ ਕਰਕੇ ਹੋ ਰਹੀ ਹੈ | ਬੀਤੇ ਮੰਗਲਵਾਰ ਨੂੰ ਬਰੈਂਪਟਨ ਵਿਖੇ ਇਕ ਘਰ ਅੰਦਰ ਚਲਦੀ ਨਾਜਾਇਜ਼ 'ਸ਼ਰਾਬ ਦੀ ਭੱਠੀ' 'ਚ ਜਬਰਦਸਤ ਧਮਾਕਾ ਹੋਣ ਕਾਰਨ ...

ਪੂਰੀ ਖ਼ਬਰ »

ਬਾਲੀਵੁੱਡ ਦੇ 'ਗੁਲਜ਼ਾਰ' ਕਦੇ ਸਨ ਕਾਰ ਮਕੈਨਿਕ ਸੰਪੂਰਨ ਸਿੰਘ ਕਾਲਰਾ

ਮੁੰਬਈ, 18 ਅਗਸਤ (ਏਜੰਸੀ)- ਰਚਨਾਵਾਂ ਦੇ ਸੰਸਾਰ 'ਚ ਕਲਪਨਾਵਾਂ ਦੇ ਰੰਗ ਭਰਨ ਦੇਣ ਵਾਲੇ ਗੁਲਜ਼ਾਰ ਦੀਆਂ ਕਵਿਤਾਵਾਂ, ਗ਼ਜ਼ਲਾਂ ਸਿਰਫ਼ ਦਿਮਾਗ ਨੂੰ ਨਹੀਂ, ਬਲਕਿ ਦਿਲ ਨੂੰ ਵੀ ਛੂਹ ਜਾਂਦੀਆਂ ਹਨ | ਗੁਲਜ਼ਾਰ ਅੱਜ ਆਪਣਾ 85ਵਾਂ ਜਨਮ ਦਿਨ ਮਨਾ ਰਹੇ ਹਨ | 18 ਅਗਸਤ 1934 ਨੂੰ ...

ਪੂਰੀ ਖ਼ਬਰ »

ਇਟਲੀ 'ਚ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਸੈਲਾਨੀਆਂ ਨੂੰ ਭੁਗਤਣਾ ਪੈ ਸਕਦੈ ਜੁਰਮਾਨਾ

ਮਿਲਾਨ (ਇਟਲੀ), 18 ਅਗਸਤ  (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਦੇ ਕੰਪਾਨੀਆਂ ਸੂਬੇ ਸ਼ਹਿਰ ਐਗਰੋਪੋਲੀ (ਸਲੇਰਨੋ) ਵਿਖੇ ਇਕ ਵਿਅਕਤੀ ਨੂੰ 250 ਯੂਰੋ ਦਾ ਜੁਰਮਾਨਾ ਉਦੋਂ ਭੁਗਤਣਾ ਪਿਆ, ਜਦੋਂ ਉਹ ਸਵੇਰੇ-ਸਵੇਰੇ ਐਗਰੋਪਲੀ ਸ਼ਹਿਰ ਦੀਆਂ ਗਲੀਆਂ 'ਚ ਬਿਨਾਂ ਟੀ-ਸ਼ਰਟ ਤੇ ਕਮੀਜ਼ ...

ਪੂਰੀ ਖ਼ਬਰ »

ਸ੍ਰੀਲੰਕਾਈ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਦੀ ਜਾਨ ਨੂੰ ਖਤਰਾ- ਰਿਪੋਰਟ

ਕੋਲੰਬੋ, 18 ਅਗਸਤ (ਏਜੰਸੀ)- ਸ੍ਰੀਲੰਕਾ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਉਮੀਦਵਾਰ ਗੋਤਾਭਾਯਾ ਰਾਜਪਕਸੇ, ਜਿਨ੍ਹਾਂ ਨੇ ਲਿੱਟਿਆਂ ਦਾ ਅੰਤ ਕਰਕੇ ਦੇਸ਼ 'ਚੋਂ ਗ੍ਰਹਿ ਯੁੱਧ ਖਤਮ ਕਰਨ ਅਹਿਮ ਭੂਮਿਕਾ ਨਿਭਾਈ ਸੀ, ਨੇ ਦਾਅਵਾ ਕੀਤਾ ਹੈ ਕਿ ਉੱਤਰ 'ਚ ਇਕ ਅੱਤਵਾਦੀ ਸਮੂਹ ...

ਪੂਰੀ ਖ਼ਬਰ »

ਗੂਗਲ ਮੈਪ ਨੇ 4 ਮਹੀਨੇ ਬਾਅਦ ਬੇਟੀ ਨੂੰ ਪਿਤਾ ਨਾਲ ਮਿਲਾਇਆ

ਨਵੀਂ ਦਿੱਲੀ, 18 (ਏਜੰਸੀ)- ਪੁਲਿਸ ਨੇ ਦਿੱਲੀ 'ਚ 4 ਮਹੀਨੇ ਪਹਿਲਾਂ ਲਾਪਤਾ ਹੋਈ 12 ਸਾਲਾ ਬੱਚੀ ਨੂੰ ਗੂਗਲ ਮੈਪ ਦੀ ਮਦਦ ਨਾਲ ਉਸ ਦੇ ਪਿਤਾ ਨਾਲ ਮਿਲਾ ਦਿੱਤਾ | ਪੁਲਿਸ ਅਧਿਕਾਰੀਆਂ ਅਨੁਸਾਰ ਬੱਚੀ 21 ਮਾਰਚ ਨੂੰ ਹੋਲੀ ਦੇ ਦਿਨ ਕੀਰਤੀ ਨਗਰ ਫਰਨੀਚਰ ਮਾਰਕਿਟ ਦੇ ਨੇੜੇ ...

ਪੂਰੀ ਖ਼ਬਰ »

ਫਰਾਂਸ 'ਚ ਸੈਂਡਵਿਚ ਦੇਰੀ ਨਾਲ ਦੇਣ 'ਤੇ ਵੇਟਰ ਦੀ ਗੋਲੀ ਮਾਰ ਕੇ ਹੱਤਿਆ

ਫਰਾਂਸ, 18 ਅਗਸਤ (ਏਜੰਸੀ)- ਪੈਰਿਸ ਦੇ ਬਾਹਰੀ ਇਲਾਕੇ 'ਚ ਪੀਜ਼ਾ ਅਤੇ ਸੈਂਡਵਿਚ ਦੇ ਇਕ ਰੈਸਟੋਰੈਂਟ 'ਚ ਇਕ ਗਾਹਕ ਨੇ ਵੇਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਕਿਉਂਕਿ ਉਸ ਨੂੰ ਸੈਂਡਵਿਚ ਲਈ ਇੰਤਜ਼ਾਰ ਕਰਨਾ ਪਿਆ | ਸੂਤਰਾਂ ਅਨੁਸਾਰ ਪੈਰਿਸ ਦੇ ਪੂਰਬੀ ਉੱਪਨਗਰ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਅੱਗ ਲੱਗਣ ਕਾਰਨ 50,000 ਲੋਕ ਬੇਘਰ

ਢਾਕਾ, 18 ਅਗਸਤ (ਏਜੰਸੀ)- ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ 'ਚ ਇਕ ਝੁੱਗੀਆਂ ਵਾਲੀ ਬਸਤੀ 'ਚ ਭਿਅੰਕਰ ਅੱਗ ਲੱਗ ਗਈ, ਜਿਸ ਦੇ ਕਾਰਨ 50 ਹਜ਼ਾਰ ਲੋਕ ਬੇਘਰ ਹੋ ਗਏ | ਬੀ.ਬੀ.ਸੀ. ਮੁਤਾਬਿਕ ਬੀਤੇ ਦਿਨ ਲੱਗੀ ਅੱਗ 'ਚ ਚਾਲਾਨਟਿਕਾ ਝੁੱਗੀ ਬਸਤੀ 'ਚ ਕਰੀਬ 15,000 ਘਰ ਸੜ ਕੇ ਸੁਆਹ ਹੋ ਗਏ | ...

ਪੂਰੀ ਖ਼ਬਰ »

ਸਿਆਟਲ ਦੀ ਪੰਜਾਬੀ ਲਿਖਾਰੀ ਸਭਾ ਵਲੋਂ ਦੋ ਕਿਤਾਬਾਂ ਲੋਕ ਅਰਪਣ

ਸਿਆਟਲ, 18 ਅਗਸਤ (ਗੁਰਚਰਨ ਸਿੰਘ ਢਿੱਲੋਂ)-ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਗੁਰਦੁਆਰਾ ਸੱਚਾ ਮਾਰਗ ਐਬਰਨ ਦੇ ਗੁਰਮਤਿ ਤੇ ਗੁਰਮੁਖੀ ਸਕੂਲ 'ਚ ਅਹਿਮ ਮੀਟਿੰਗ ਹੋਈ, ਜਿਥੇ ਮਰਹੂਮ ਮਹਿੰਦਰ ਸਿੰਘ ਚੀਮਾ ਦਾ ਨਵਾਂ ਛਪਿਆ ਕਾਵਿ ਸੰਗ੍ਰਹਿ 'ਏਨੇ ਕੁ ਹਨ ਸ਼ਬਦ ਮੇਰੇ' ਅਤੇ ...

ਪੂਰੀ ਖ਼ਬਰ »

ਯੂ. ਕੇ. 'ਚ 'ਮੂਲ ਮੰਤਰ ਵਿਚਾਰ' ਪੁਸਤਕ ਰਿਲੀਜ਼

ਲੰਡਨ, 18 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੁਸਤਕ 'ਮੂਲ ਮੰਤਰ ਵਿਚਾਰ' ਗੁਰਮਿਤ ਸਾਹਿਤ ਦੇ ਉੱਘੇ ਲੇਖਕ ਜਸਮੇਰ ਸਿੰਘ ਹੋਠੀ ਦੁਆਰਾ ਲਿਖੀ ਗਈ ਹੈ | ਇਹ ਪੁਸਤਕ ਯੂ.ਕੇ. ਦੇ ਸ਼ਹਿਰ ਲਮਿੰਗਟਨ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਬੋਲਜਾਨੋ ਵਿਖੇ ਭਾਰਤੀ ਕੌ ਾਸਲੇਟ ਵਲੋਂ ਪਾਸਪੋਰਟ ਕੈਂਪ

ਬਰੇਸ਼ੀਆ (ਇਟਲੀ), 18 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)- ਭਾਰਤੀ ਕੌਾਸਲੇਟ ਦਫ਼ਤਰ, ਮਿਲਾਨ ਵਲੋਂ ਉੱਤਰੀ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਬੋਲਜਾਨੋ ਦੇ ਇਲਾਕੇ 'ਚ ਵੱਸਦੇ ਭਾਰਤੀਆਂ ਨੂੰ ਸਹੂਲਤਾਂ ਦੇਣ ਹਿਤ ਵਿਸ਼ੇਸ਼ ਪਾਸਪੋਰਟ ਕੈਂਪ ਲਗਾਇਆ, ਜਿਸ 'ਚ 140 ਪਾਸਪੋਰਟ ...

ਪੂਰੀ ਖ਼ਬਰ »

ਕੈਲਗਰੀ 'ਚ ਮਨਾਇਆ ਗਿਆ ਸੁਤੰਤਰਤਾ ਦਿਵਸ

ਕੈਲਗਰੀ, 18 ਅਗਸਤ (ਹਰਭਜਨ ਸਿੰਘ ਢਿੱਲੋਂ) - ਭਾਰਤੀ ਸੁਤੰਤਰਤਾ ਦਿਵਸ ਦੀ 73ਵੀਂ ਵਰ੍ਹੇਗੰਢ ਕੈਲਗਰੀ 'ਚ ਚਾਰ ਵੱਖੋ-ਵੱਖ ਥਾਈਾ ਮਨਾਈ ਗਈ | ਸਿਟੀ ਹਾਲ ਦੇ ਸਾਹਮਣੇ ਰੱਖੇ ਗਏ ਪ੍ਰੋਗਰਾਮ 'ਚ 500 ਦੇ ਕਰੀਬ ਲੋਕ ਹਾਜ਼ਰ ਹੋਏ | ਸਾਬਕਾ ਮੰਤਰੀ ਅਤੇ ਐਮ.ਐਲ.ਏ. ਇਰਫਾਨ ਸਾਬਿਰ ਨੇ ਇਸ ...

ਪੂਰੀ ਖ਼ਬਰ »

ਸਿਆਟਲ 'ਚ ਗਾਇਕ ਮਲਕੀਤ ਸਿੰਘ ਨੇ ਸਰੋਤਿਆਂ ਦਾ ਕੀਤਾ ਮਨੋਰੰਜਨ

ਸਿਆਟਲ, 18 ਅਗਸਤ (ਗੁਰਚਰਨ ਸਿੰਘ ਢਿੱਲੋਂ)-ਪੰਜਾਬ ਤੋਂ ਪਹੁੰਚੇ ਪੰਜਾਬੀਆਂ ਦੇ ਚਹੇਤੇ ਗਾਇਕ ਮਲਕੀਤ ਸਿੰਘ ਨੇ ਸਿਆਟਲ ਦੇ ਸ਼ਹਿਰ ਫੈਡਰਲ ਵੇ ਦੇ ਪਾਬਲਾ ਬੈਂਕੁੰਟ ਹਾਲ 'ਚ ਆਪਣੇ ਪੁਰਾਣੇ ਤੇ ਨਵੇਂ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਹਾਂਗਕਾਂਗ 'ਚ ਹਵਾਲਗੀ ਬਿੱਲ ਮਸਲੇ 'ਤੇ ਸਰਕਾਰ ਵਿਰੋਧੀ ਅਤੇ ਪੱਖੀ ਵੱਡੀਆਂ ਰੈਲੀਆਂ ਦੌਰਾਨ ਰਹੀ ਸ਼ਾਂਤੀ

ਹਾਂਗਕਾਂਗ, 18 ਅਗਸਤ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਵਾਲਗੀ ਬਿੱਲ ਮਸਲੇ 'ਤੇ ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਦੌਰਾਨ ਲਗਾਤਾਰ ਹਰ ਹਫ਼ਤੇ ਹੋ ਰਹੇ ਜ਼ਬਰਦਸਤ ਹਿੰਸਕ ਪ੍ਰਦਰਸ਼ਨਾਂ ਦੇ ਮੁਕਾਬਲੇ ਇਸ ਹਫ਼ਤੇ ਦਾ ਅਖੀਰ ਸਰਕਾਰ ਵਿਰੋਧੀ ਅਤੇ ਸਰਕਾਰ ਪੱਖੀ ਰੈਲੀਆਂ ਅਤੇ ...

ਪੂਰੀ ਖ਼ਬਰ »

ਲੋਕਾਂ ਦੇ ਹਿੱਤ 'ਚ ਖੜ੍ਹਨਾ ਗਲਤ ਨਹੀਂ-ਟਰੂਡੋ

ਟੋਰਾਂਟੋ, 18 ਅਗਸਤ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਆਮ ਚੋਣਾਂ 'ਚ ਦੋ ਕੁ ਮਹੀਨੇ ਹਨ ਅਤੇ ਚੋਣ ਪ੍ਰਚਾਰ ਦੇ ਚਲਦਿਆਂ ਦੇਸ਼ ਦੇ ਸਦਾਚਾਰ ਕਮਿਸ਼ਨਰ ਮਾਰੀਓ ਡਿਓਨ ਵਲੋਂ ਬੀਤੇ ਦਿਨ ਆਪਣੀ ਵਿਸਥਾਰਤ ਰਿਪੋਰਟ ਜਾਰੀ ਕਰ ਦਿੱਤੀ ਗਈ | ਰਿਪੋਰਟ 'ਚ ਪ੍ਰਧਾਨ ਮੰਤਰੀ ਜਸਟਿਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX