ਤਾਜਾ ਖ਼ਬਰਾਂ


ਹਿਊਸਟਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਬੋਹਰਾ ਭਾਈਚਾਰੇ ਨਾਲ ਮੁਲਾਕਾਤ
. . .  6 minutes ago
ਹਿਊਸਟਨ, 22 ਸਤੰਬਰ- 'ਹਾਓਡੀ ਮੋਦੀ' ਸਮਾਗਮ 'ਚ ਸ਼ਾਮਲ ਹੋਣ ਲਈ ਅਮਰੀਕਾ ਦੇ ਹਿਊਸਟਨ ਸ਼ਹਿਰ 'ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਹਰਾ ਭਾਈਚਾਰੇ ਦੇ ਲੋਕਾਂ...
ਅੱਜ ਦਾ ਵਿਚਾਰ
. . .  36 minutes ago
ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਰੂਪਨਗਰ

ਬੁਧਕੀ ਨਦੀ ਦਾ ਬੰਨ੍ਹ ਟੁੱਟਣ ਕਾਰਨ ਡਰੇਨੇਜ ਵਿਭਾਗ ਸਵਾਲਾਂ ਦੇ ਘੇਰੇ 'ਚ

ਰੂਪਨਗਰ, 19 ਅਗਸਤ (ਸਤਨਾਮ ਸਿੰਘ ਸੱਤੀ)-ਬੁਧਕੀ ਨਦੀ ਦਾ ਬੰਨ੍ਹ ਟੁੱਟਣ ਕਾਰਨ ਰੂਪਨਗਰ ਨੇੜਲੇ ਪਿੰਡਾਂ ਖੈਰਾਬਾਦ, ਬੁੱਢਾ ਭੋਰਾ, ਫੂਲ ਕਲਾਂ, ਫੂਲ ਖ਼ੁਰਦ, ਆਈ.ਆਈ.ਟੀ., ਨਾਈਲਿਟ ਸੰਸਥਾ ਦੇ ਹੋਏ ਕਰੋੜਾਂ ਦੇ ਨੁਕਸਾਨ ਕਾਰਨ ਡਰੇਨੇਜ਼ ਵਿਭਾਗ ਸਵਾਲਾਂ ਦੇ ਘੇਰੇ ਵਿਚ ਘਿਰ ਗਿਆ ਹੈ | ਦਰਅਸਲ ਬੁਧਕੀ ਨਦੀ ਦਾ ਇਹ ਬੰਨ੍ਹ 31 ਸਾਲਾਂ 'ਚ ਦੂਜੀ ਬਾਰ ਟੁੱਟਿਆ ਹੈ | ਬੰਨ੍ਹ ਟੁੱਟਣ ਦਾ ਕਾਰਨ ਬੁਧਕੀ ਨਦੀ ਦੀ ਸਫ਼ਾਈ ਨਾ ਹੋਣਾ ਹੈ ਜਿਸ ਵਿਚ ਕਈ ਸਾਲਾਂ ਤੋਂ ਵੱਡੇ-ਵੱਡੇ ਦਰਖ਼ਤ ਉੱਗੇ ਹੋਏ ਹਨ ਅਤੇ ਜੰਗਲ ਦਾ ਰੂਪ ਧਾਰ ਗਈ | ਇਹ ਨਦੀ ਪਾਣੀ ਦਾ ਭਾਰ ਝੱਲਣ ਦੇ ਯੋਗ ਹੀ ਨਹੀਂ ਰਹੀ ਤੇ ਨਾ ਹੀ ਇਸ ਨਦੀ ਦੀ ਕਈ ਸਾਲਾਂ ਤੋਂ ਸਫ਼ਾਈ ਕੀਤੀ ਗਈ ਹੈ | ਅੱਜ ਬੁਧਕੀ ਨਦੀ ਦੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦਾ ਦੁੱਖੜਾ ਸੁਣਨ ਗਏ ਮੁੱਖ ਮੰਤਰੀ ਨੂੰ ਜਦੋਂ ਨਦੀ ਦਾ ਬੰਨ੍ਹ ਟੁੱਟਣ ਦੀ ਜਾਂਚ ਕਰਨ ਦਾ ਸਵਾਲ ਕੀਤਾ ਗਿਆ ਤਾਂ ਉਹ ਇਹ ਸਵਾਲ ਮੁੱਢ ਤੋਂ ਹੀ ਟਾਲ ਗਏ | ਉਨ੍ਹਾਂ ਕਿਹਾ ਕਿ ਜਾਂਚ-ਜੂੰਚ ਬਾਅਦ ਵਿਚ ਦੇਖਾਂਗੇ ਪਹਿਲਾਂ ਲੋਕਾਂ ਨੂੰ ਬਚਾਉਣਾ ਹੈ, ਹਾਲਾਂਕਿ ਇਸ ਮਾਮਲੇ ਦੀ ਜਾਂਚ ਅਰੰਭ ਕਰਨ ਨਾਲ ਲੋਕਾਂ ਦੇ ਬਚਾਅ ਕਾਰਜਾਂ 'ਚ ਕੋਈ ਰੁਕਾਵਟ ਨਹੀਂ ਪਏਗੀ | 'ਅਜੀਤ' ਵਲੋਂ ਅੱਜ ਪਿੰਡ ਫੂਲ ਕਲਾਂ ਖੈਰਾਬਾਦ ਦਾ ਦੌਰਾ ਕਰਨ ਬਾਅਦ ਜਦੋਂ ਨੁਕਸਾਨ ਦਾ ਮੰਜਰ ਦੇਖਿਆ ਗਿਆ ਤਾਂ ਲੋਕਾਂ ਦੇ ਹੰਝੂ ਮਾਯੂਸ ਕਰ ਰਹੇ ਸਨ | ਲੋਕਾਂ ਦੇ ਪਸ਼ੂ, ਦੋ ਪਹੀਆ ਵਾਹਨ, ਅਨਾਜ, ਕੱਪੜੇ ਤੇ ਹੋਰ ਸਮਾਂ ਪਾਣੀ ਵਿਚ ਹੜ੍ਹ ਗਿਆ ਹੈ | ਕਈ ਘਰਾਂ ਦੇ ਪਸ਼ੂ ਡੁੱਬ ਕੇ ਮਰ ਗਏ ਤੇ ਕਈ ਪਾਣੀ 'ਚ ਰੁੜ੍ਹ ਗਏ ਹਨ | ਪਿੰਡਾਂ ਦੇ ਲੋਕਾਂ ਨੇ ਵੀ ਨਦੀ ਦਾ ਬੰਨ੍ਹ ਟੁੱਟਣ ਲਈ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜੋ ਇਸ ਦੀ ਸਫ਼ਾਈ ਲਈ ਜ਼ਿੰਮੇਵਾਰ ਹਨ | ਕੇ.ਐਸ. ਰਿਜ਼ਾਰਟ ਸਮੇਤ ਖੈਰਾਬਾਦ, ਬੁੱਢਾ ਭੋਰਾ ਮਾਰਗ 'ਤੇ ਖੁੱਲ੍ਹੀਆਂ ਖਾਦ ਤੇ ਹੋਰ ਦੁਕਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ |
ਪ੍ਰਸ਼ਾਸਨ 'ਤੇ ਸਾਰ ਨਾ ਲੈਣ ਦੇ ਦੋਸ਼
ਪਿੰਡ ਫੂਲ ਕਲਾਂ ਦੇ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਅੱਜ ਵੀ ਫੁੱਟ-ਫੁੱਟ ਪਾਣੀ ਚੱਲ ਰਿਹਾ ਹੈ | ਪਾਣੀ ਦੀ ਗਾਦ ਦੀ ਪਰਤ ਘਰਾਂ 'ਚ ਵਿਛ ਗਈ ਹੈ | ਉਨ੍ਹਾਂ ਕੋਲ ਨਾ ਕੁੱਝ ਖਾਣ ਨੂੰ ਹੈ, ਨਾ ਪੀਣ ਦਾ ਪਾਣ ਹੈ ਤੇ ਰਾਤ ਕੱਟਣ ਲਈ ਵੀ ਉਨ੍ਹਾਂ ਨੂੰ ਛੱਤਾਂ 'ਤੇ ਪੈਣਾ ਪੈ ਰਿਹਾ ਹੈ ਪਰ ਜਦੋਂ ਮੀਂਹ ਆਉਂਦਾ ਹੈ ਤਾਂ ਸੌਣਾ ਵੀ ਨਸੀਬ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਗੁਰੂ ਘਰਾਂ ਤੋਂ ਤੇ ਨੇੜਲੇ ਪਿੰਡਾਂ ਤੋਂ ਲੰਗਰ ਪੁੱਜ ਰਿਹਾ ਹੈ | ਪਸ਼ੂਆਂ ਲਈ ਚਾਰੇ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਇੱਕ ਦੋ ਅਧਿਕਾਰੀਆਂ ਤੋਂ ਬਗੈਰ ਪ੍ਰਸ਼ਾਸਨ ਦਾ ਕੋਈ ਆਲਾ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਿਆ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਜਲਦੀ ਕੀਤਾ ਜਾਵੇ ਅਤੇ ਬੰਨ੍ਹ ਟੁੱਟਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ |
ਲੰਗਰ ਤੇ ਪਾਣੀ ਦੀ ਸੇਵਾ ਲਈ ਸੰਸਥਾਵਾਂ ਸਰਗਰਮ
ਪਿੰਡਾਂ ਵਿਚ ਸ਼੍ਰੋਮਣੀ ਕਮੇਟੀ ਤੋਂ ਗੁਰਦੁਆਰਾ ਭੱਠਾ ਸਾਹਿਬ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਟਿੱਬੀ ਸਾਹਿਬ, ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸੋਲਖੀਆਂ, ਡੇਰਾ ਸੰਤ ਮਾਨ ਸਿੰਘ ਪਿਹੋਵਾ ਵਾਲੇ, ਤਾਲਾਪੁਰ, ਗੱਗੋਂ ਦੀ ਸੰਗਤ, ਨੇੜਲੇ ਪਿੰਡਾਂ ਦੇ ਗੁਰੂ ਘਰਾਂ ਵਲੋਂ ਲੰਗਰ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਕਿਰਨ ਸੋਨੀ ਤੇ ਪਿੰਡ ਦੇ ਨੌਜਵਾਨਾਂ ਵਲੋਂ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਲੰਗਰ ਵਰਤਾਏ ਗਏ ਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ | ਫੁੂਲ ਕਲਾਂ ਵਿਚ ਤਾਂ ਗਾਦ ਧੋਣ ਲਈ ਵੀ ਪਾਣੀ ਦੀ ਸੇਵਾ ਕੀਤੀ ਗਈ |
ਆਈ.ਆਈ.ਟੀ ਨੂੰ 7 ਦਿਨ ਦੀ ਛੁੱਟੀ, ਵਿਦਿਆਰਥੀ ਘਰਾਂ ਨੂੰ ਪਰਤੇ
ਬੁਧਕੀ ਨਦੀ ਦਾ ਪਾਣੀ ਆਉਣ ਕਾਰਨ ਪਾਣੀ 'ਚ ਡੁੱਬੀ ਦੇਸ਼ ਦੀ ਵਕਾਰੀ ਸੰਸਥਾ ਆਈ.ਆਈ.ਟੀ. ਰੂਪਨਗਰ 'ਚ ਅੱਜ ਤੋਂ 7 ਦਿਨ ਦੀ ਛੁੱਟੀ ਕਰ ਦਿੱਤੀ ਗਈ ਜਿਸ ਕਾਰਨ ਕਰੀਬ 1700 ਵਿਦਿਆਰਥੀ ਆਪੋ-ਆਪਣੇ ਰਾਜਾਂ ਨੂੰ ਚਲੇ ਗਏ ਹਨ | ਇਨ੍ਹਾਂ ਵਿਦਿਆਰਥੀਆਂ ਨੂੰ 2 ਦਿਨ ਤੋਂ ਗੁਰਦੁਆਰਾ ਭੱਠਾ ਸਾਹਿਬ ਤੇ ਹੋਰ ਗੁਰੂ ਘਰਾਂ ਤੋਂ ਲੰਗਰ ਭੇਜਿਆ ਜਾ ਰਿਹਾ ਸੀ | ਵਿਦਿਆਰਥੀ ਅੱਜ ਟਰੱਕਾਂ, ਟਿੱਪਰਾਂ ਤੇ ਟਰੈਕਟਰ ਟਰਾਲੀਆਂ 'ਤੇ ਬੈਠ ਕੇ ਬੱਸ ਅੱਡਿਆਂ ਵੱਲ ਨੂੰ ਰਵਾਨਾ ਹੋ ਗਏ |
ਸਰਕਾਰ ਵਲੋਂ ਕਿਸੇ ਪ੍ਰਕਾਰ ਦੀ ਸਹਾਇਤਾ ਨਾ ਮਿਲਣ ਤੋਂ ਦੁਖੀ ਪਿੰਡ ਵਾਸੀਆਂ ਵਲੋਂ ਰੋਸ ਪ੍ਰਗਟ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ, ਜੇ.ਐਸ.ਨਿੱਕੂਵਾਲ)-ਹੜ੍ਹਾਂ ਨਾਲ ਜੂਝ ਰਹੇ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਲੋਕ ਸਰਕਾਰ ਵਲੋਂ ਕੋਈ ਪੁਖ਼ਤਾ ਸਹਾਇਤਾ ਨਾ ਕੀਤੇ ਜਾਣ ਤੋਂ ਬੇਹੱਦ ਦੁਖੀ ਹਨ, ਜਿਸ ਨੂੰ ਲੈ ਕੇ ਅੱਜ ਇਨ੍ਹਾਂ ਦੁਖੀ ਲੋਕਾਂ ਵਲੋਂ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ | ਨੇੜਲੇ ਪਿੰਡ ਗੱਜਪੁਰ ਦੇ ਸਰਪੰਚ ਨਰੇਸ਼ ਕੁਮਾਰ, ਅਮਰੀਕ ਸਿੰਘ, ਅਰਜਨ ਸਿੰਘ, ਗੁਰਬਚਨ ਸਿੰਘ, ਸਵਰਨ ਸਿੰਘ, ਜਰਨੈਲ ਸਿੰਘ ਫ਼ੌਜੀ, ਜਗਤਾਰ ਸਿੰਘ, ਹੁਸਨ ਸਿੰਘ, ਪਿੰਡ ਚੰਦਪੁਰ ਦੇ ਕਰਨੈਲ ਸਿੰਘ, ਪ੍ਰਦੀਪ ਸ਼ਰਮਾ, ਜੋਗਾ ਸਿੰਘ, ਨੰਬਰਦਾਰ ਹਰਜੀਤ ਸਿੰਘ, ਪਿੰਡ ਦੋਲਾ ਬਸਤੀ ਤੋਂ ਜਗਤਾਰ ਸਿੰਘ, ਬਹਾਦਰ ਸਿੰਘ, ਨਿਰਮਲ ਸਿੰਘ, ਛੋਟਾ ਸਿੰਘ, ਪੰਚ ਜੀਤ ਸਿੰਘ, ਗੁਰਚਰਨ ਸਿੰਘ, ਸੰਦੀਪ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਉਂਕਾਰ ਸਿੰਘ ਆਦਿ ਨੇ ਕਿਹਾ ਕਿ ਸਾਡੇ ਸਮੇਤ ਤਕਰੀਬਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਪਿਛਲੇ ਦੋ ਦਿਨਾਂ ਤੋਂ ਹੜ੍ਹਾਂ ਨਾਲ ਜੂਝ ਰਹੇ ਹਨ ਤੇ ਪ੍ਰੰਤੂ ਪ੍ਰਸ਼ਾਸਨ ਵਲੋਂ ਅਜੇ ਤੱਕ ਸਿਰਫ਼ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਨਹੀਂ ਕੀਤਾ ਗਿਆ | ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਜੂਝ ਰਹੇ ਲੋਕ ਇਸ ਸਮੇਂ ਰੋਟੀ ਤੋਂ ਵੀ ਅਵਾਜ਼ਾਰ ਹੋਏ ਪਏ ਹਨ ਜਿਸ ਦੇ ਠੋਸ ਪ੍ਰਬੰਧ ਕੀਤੇ ਜਾਣ | ਉਨ੍ਹਾਂ ਜਿੱਥੇ ਪ੍ਰਸ਼ਾਸਨ ਵਲੋਂ ਕੀਤੇ ਨਾਕਾਫ਼ੀ ਪ੍ਰਬੰਧਾਂ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਪਿੰਡਾਂ 'ਚ ਲੰਗਰ ਭੇਜਣ ਲਈ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਖ਼ੂਬ ਤਾਰੀਫ਼ ਕੀਤੀ |
ਪੀਣ ਵਾਲੇ ਪਾਣੀ ਦੀ ਆਈ ਘਾਟ
ਬੁੰਗਾ ਸਾਹਿਬ ਤੋਂ ਉੱਪਰਲੇ ਪਾਸੇ ਪੈਂਦੇ ਪਿੰਡ ਅਟਾਰੀ ਫਤਿਹਪੁਰ ਬੁੰਗਾ ਵਿਖੇ ਹੜ੍ਹ ਆਉਣ ਕਾਰਨ ਲੋਕਾਂ ਦੇ ਬੋਰ, ਖੂਹਾਂ ਦਾ ਪਾਣੀ ਖ਼ਰਾਬ ਹੋ ਗਿਆ ਹੈ | ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਪਾਈਪ ਲਾਈਨਾਂ ਵੀ ਕਈ ਥਾਵਾਂ ਤੋਂ ਨੁਕਸਾਨੀਆਂ ਗਈਆਂ ਹਨ | ਉਕਤ ਵਿਭਾਗ ਕਈ ਥਾਵਾਂ 'ਤੇ ਨਹਿਰ ਦੇ ਪਾਣੀ ਨੂੰ ਚੁੱਕ ਕੇ ਫ਼ਿਲਟਰ ਕਰਕੇ ਪਿੰਡਾਂ ਨੂੰ ਸਪਲਾਈ ਕਰਦੇ ਸਨ | ਪਰ ਬਿਜਲੀ ਦੀ ਸਮੱਸਿਆ ਦੇ ਕਾਰਨ, ਮੀਂਹ ਪੈਣ ਕਾਰਨ ਤੇ ਪਾਈਪ ਲਾਈਨਾਂ ਨੁਕਸਾਨੀਆਂ ਜਾਣ ਕਾਰਨ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਾਫ਼ ਸੁਥਰਾ ਪੀਣ ਵਾਲਾ ਪਾਣੀ ਸਪਲਾਈ ਕਰਨਾ ਇਕ ਸਮੱਸਿਆ ਬਣ ਗਈ ਹੈ |

ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾ ਦਾ ਕੀਤਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਡਵੀਜ਼ਨਲ ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਗੱਜਪੁਰ, ਚੰਦਪੁਰ, ਹਰੀਵਾਲ ਤੇ ...

ਪੂਰੀ ਖ਼ਬਰ »

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਭਾਈ ਚਾਵਲਾ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਹੜ ਪ੍ਰਭਾਵਿਤ ਪਿੰਡ ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਮਿਲੀ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਗੰਗੂਵਾਲ ਦੀ ਹਾਈਡਲ ਚੈਨਲ ਨਹਿਰ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਸਬ-ਇੰਸਪੈਕਟਰ ਕਸ਼ਮੀਰ ਸਿੰਘ ਸੈਣੀ ਨੇ ਦੱ ਸਿਆ ਕਿ 42 ਸਾਲਾਂ, 5 ਫੁੱਟ 7 ਇੰਚ, ਸਿਰ ਤੋਂ ਮੋਨਾ, ਹਲਕੀ ...

ਪੂਰੀ ਖ਼ਬਰ »

ਅੱਜ ਸਾਰੇ ਵਿੱਦਿਅਕ ਅਦਾਰਿਆਂ ਵਿਚ ਰਹੇਗੀ ਛੁੱਟੀ-ਡੀ.ਸੀ.

ਰੂਪਨਗਰ, 19 ਅਗਸਤ (ਸਟਾਫ਼ ਰਿਪੋਰਟਰ)-ਡਾਕਟਰ ਸੁਮੀਤ ਕੁਮਾਰ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹ•ੇ ਵਿਚ ਸਥਿਤ ਸਮੂਹ ਸਰਕਾਰੀ/ ਪ੍ਰਾਈਵੇਟ ਸਕੂਲ/ ਕਾਲਜ/ ਇੰਸਟੀਚਿਊਟ ਨੂੰ 20 ਅਗਸਤ ਦਿਨ ਮੰਗਲਵਾਰ ਨੂੰ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਇਸ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਦੇ ਇਲਾਕੇ ਅੰਦਰ ਹੜ੍ਹ ਨੇ ਖ਼ੂਬ ਤਬਾਹੀ ਮਚਾਈ

ਕੀਰਤਪੁਰ ਸਾਹਿਬ, 19 ਅਗਸਤ (ਬੀਰਅੰਮਿ੍ਤਪਾਲ ਸਿੰਘ ਸੰਨੀ)-ਬੀਤੇ ਦਿਨੀਂ ਭਾਖੜਾ ਡੈਮ ਵਿਚੋਂ ਛੱਡੇ ਗਏ ਕਰੀਬ 2.4 ਲੱਖ ਕਿਊਸਿਕ ਪਾਣੀ ਨੇ ਸਵਾਂ ਨਦੀ ਨਾਲ ਮਿਲ ਕੇ ਸਤਲੁਜ ਦਰਿਆ ਕਿਨਾਰੇ ਸਥਿਤ ਪਿੰਡਾਂ ਵਿਚ ਪੂਰੀ ਉਥਲ-ਪੁਥਲ ਮਚਾਈ | ਵੱਡੀ ਗਿਣਤੀ ਪਿੰਡ ਹੜ੍ਹ ਦੀ ਲਪੇਟ ...

ਪੂਰੀ ਖ਼ਬਰ »

ਰਿਵਾਇਤੀ ਫ਼ਸਲੀ ਚੱਕਰ ਛੱਡ ਕੇ ਚੋਖਾ ਮੁਨਾਫ਼ਾ ਕਮਾ ਰਿਹਾ ਹੈ ਬ੍ਰਹਮਪੁਰ ਦਾ ਕਿਸਾਨ ਸੁਖਰਾਮ

2 ਏਕੜ ਵਿਚ ਸਬਜ਼ੀ ਦੀ ਪੈਦਾਵਾਰ ਨਾਲ ਰੋਜ਼ਾਨਾ ਆਮਦਨ ਦਾ ਬਿਹਤਰ ਉਪਰਾਲਾ ਨੰਗਲ, 19 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਅਤੇ ਪੌਣ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸਮਾਗਮ ਸਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ

ਲੋਹਟਬੱਦੀ, 19 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਗਰੀਬਦਾਸੀ ਅਤੇ ਭੂਰੀ ਵਾਲੇ ਸੰਪਰਦਾਇ ਦੇ ਸੱਚਖੰਡ ਵਾਸੀ ਮਹਾਂਪੁਰਖ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ 35ਵੇਂ ਬਰਸੀ ਸਮਾਗਮਾਂ ਸਬੰਧੀ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿਖੇ ਮਿਤੀ 22 ਤੋਂ 26 ਅਗਸਤ ਤੱਕ 6 ...

ਪੂਰੀ ਖ਼ਬਰ »

ਮਹਿਤਪੁਰ-ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮੁੱਖ ਮਾਰਗ ਖੱਡਿਆਂ 'ਚ ਘਿਰਿਆ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਮੇਂ ਦੇ ਹਾਣ ਦੀਆਂ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਿੱਜੀ ਹੱਥਾਂ 'ਚ ਦਿੱਤੇ ਮਹਿਤਪੁਰ-ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮੁੱਖ ਮਾਰਗ ...

ਪੂਰੀ ਖ਼ਬਰ »

ਪੱਤਰਕਾਰ ਧਰਮਪਾਲ ਦੇ ਪਿਤਾ ਦੀ ਮੌਤ 'ਤੇ ਦੁੱਖ ਪ੍ਰਗਟ

ਸੰਤੋਖਗੜ੍ਹ, 19 ਅਗਸਤ (ਮਲਕੀਅਤ ਸਿੰਘ)-ਸੁਖਸਾਲ ਤੋਂ 'ਅਜੀਤ' ਦੇ ਪੱਤਰਕਾਰ ਧਰਮਪਾਲ ਦੇ ਪਿਤਾ ਚੌਧਰੀ ਬਚਨ ਸਿੰਘ (81) ਦੇ ਅਕਾਲ ਚਲਾਣਾ ਕਰ ਜਾਣ 'ਤੇ ਪਿੰਡ ਮਹਿਲਵਾਂ (ਰੂਪਨਗਰ) ਅਤੇ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਵਿਚ ਸੋਗ ਪਸਰ ਗਿਆ | ਵਰ੍ਹਦੇ ਮੀਂਹ ਵਿਚ ਸਨੇਹੀਆਂ ...

ਪੂਰੀ ਖ਼ਬਰ »

ਡਾ. ਚੀਮਾ ਨੇ ਇਤਿਹਾਸਕ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਘਨੌਲੀ, 19 ਅਗਸਤ (ਜਸਵੀਰ ਸਿੰਘ ਸੈਣੀ)-ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੇ ਕਾਰਨ ਜਿੱਥੇ ਪੂਰੇ ਇਲਾਕੇ ਵਿਚ ਤਬਾਹੀ ਮਚਾ ਦਿੱਤੀ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ 'ਚ ਬਣਿਆ ਇਤਿਹਾਸਕ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਚੱਕਢੇਰਾ 'ਚ ...

ਪੂਰੀ ਖ਼ਬਰ »

ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਸਾਰ ਨਾ ਲੈਣ ਤੋਂ ਦੁਖੀ ਲੋਕਾਂ ਨੇ ਪ੍ਰਗਟਾਇਆ ਰੋਸ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਨਾ ਲੈਣ ਤੋਂ ਦੁਖੀ ਇਲਾਕਾ ਨਿਵਾਸੀਆਂ ਨੇ ਅੱਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »

ਭੇਦਭਰੇ ਹਾਲਾਤ ਵਿਚ ਵਿਅਕਤੀ ਦੀ ਲਾਸ਼ ਮਿਲੀ

ਮੋਰਿੰਡਾ, 19 ਅਗਸਤ (ਤਰਲੋਚਨ ਸਿੰਘ ਕੰਗ)-ਸ਼ਹਿਰ ਮੋਰਿੰਡਾ ਦੇ ਸ਼ਮਸ਼ਾਨਘਾਟ ਵਿਚ ਇੱਕ ਵਿਅਕਤੀ ਦੀ ਭੇਦਭਰੇ ਹਾਲਤ ਵਿਚ ਲਾਸ਼ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੋਰਿੰਡਾ ਹਰਕੀਰਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਕਿਸੇ ਵਿਅਕਤੀ ਨੇ ਇਤਲਾਹ ...

ਪੂਰੀ ਖ਼ਬਰ »

ਜਲ ਸਰੋਤ ਮੰਤਰੀ ਪੰਜਾਬ ਵਲੋਂ ਸਤਲੁਜ ਦਰਿਆ ਦਾ ਦੌਰਾ

ਰੂਪਨਗਰ, 19 ਅਗਸਤ (ਸਤਨਾਮ ਸਿੰਘ ਸੱਤੀ)-ਜਲ ਸਰੋਤ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਰੋਪੜ ਹੈੱਡ ਵਰਕਸ ਪੁੱਜ ਕੇ ਸਤਲੁਜ ਦਰਿਆ ਵਿਚ ਵਗਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ | ਉਨ੍ਹ•ਾਂ ਦੱਸਿਆ ਕਿ ਸਤਲੁਜ ਦਰਿਆ ਵਿਚ ਪਾਣੀ ਯੋਜਨਾਬੰਦ ਤਰੀਕੇ ਨਾਲ ...

ਪੂਰੀ ਖ਼ਬਰ »

ਹੜ੍ਹ ਨਾਲ਼ ਬੇਟ ਇਲਾਕੇ 'ਚ ਭਾਰੀ ਤਬਾਹੀ, ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨਾਲ ਦਰਦ ਵੰਡਾਉਣ ਤੱਕ ਵੀ ਨਹੀਂ ਪਹੁੰਚੇ

ਬੇਲਾ, 19 ਅਗਸਤ (ਮਨਜੀਤ ਸਿੰਘ ਸੈਣੀ)-ਬੀਤੇ ਦਿਨੀਂ ਪਈ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਨਾਲ ਬੇਟ ਇਲਾਕੇ ਵਿਚ ਭਾਰੀ ਤਬਾਹ ਮਚਾਈ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਜੇ ਤੱਕ ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਦਰਦ ਵੰਡਾਉਣ ਤੱਕ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ | ...

ਪੂਰੀ ਖ਼ਬਰ »

ਅਵਾਰਾ ਪਸ਼ੂ ਕਾਰਨ ਹੋਏ ਹਾਦਸੇ 'ਚ ਬੁਝਿਆ ਇੱਕ ਘਰ ਦਾ ਚਿਰਾਗ

ਰੂਪਨਗਰ/ ਘਨੌਲੀ, 19 ਅਗਸਤ (ਸਤਨਾਮ ਸਿੰਘ ਸੱਤੀ, ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਖੁਆਸਪੁਰਾ ਦੇ ਨੇੜੇ ਰੂਪਨਗਰ-ਨੰਗਲ ਮਾਰਗ 'ਤੇ ਇੱਕ ਦਰਦਨਾਕ ਹਾਦਸੇ ਦੌਰਾਨ ਕਾਰ ਸਵਾਰ ਘਨੌਲੀ ਦੇ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਸਦਰ ਥਾਣਾ ਰੂਪਨਗਰ ਪੁਲਿਸ ਤੋਂ ਪ੍ਰਾਪਤ ...

ਪੂਰੀ ਖ਼ਬਰ »

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਪਿੰਡਾਂ ਨੂੰ ਲੰਗਰ ਤੇ ਹੋਰ ਸਾਮਾਨ ਪਹੁੰਚਾਇਆ

ਸ੍ਰ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲ਼ੋਂ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਲੰਗਰ ਤੇ ਹੋਰ ਸਮਾਨ ਪਹੁੰਚਾਇਆ ਗਿਆ | ਜਿਸ ਲਈ ਉਚੇਚੇ ਤੌਰ 'ਤੇ ਮੈਨੇਜਰ ਜਸਵੀਰ ਸਿੰਘ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਨੂੰ ਹੋਂ ਵਿਖੇ ਸੰਨ੍ਹ ਲਾ ਕੇ ਸੁਨਿਆਰੇ ਦੀ ਦੁਕਾਨ 'ਤੇ ਚੋਰੀ

ਘਨੌਲੀ, 19 ਅਗਸਤ (ਜਸਵੀਰ ਸਿੰਘ ਸੈਣੀ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਨੂੰ ਹੋਂ ਵਿਖੇ ਇਕ ਸੁਨਿਆਰੇ ਦੀ ਦੁਕਾਨ ਨੂੰ ਸੰਨ੍ਹ ਲਾ ਕੇ ਚੋਰੀ ਕਰ ਲਈ | ਪੀੜਤ ਦੁਕਾਨਦਾਰ ਕੌਸ਼ਲ ਕੁਮਾਰ ਵਾਸੀ ਘਨੌਲੀ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਆਪਣੀ ਦੁਕਾਨ ਖੋਲ੍ਹੀ ਸੀ ਤੇ ਬਾਅਦ ...

ਪੂਰੀ ਖ਼ਬਰ »

ਭਾਰੀ ਬਰਸਾਤ ਨਾਲ ਲੀਹੋਂ ਲੱਥੀ ਜੀਵਨ ਦੀ ਪਟੜੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਕੋਸ਼ਿਸ਼ਾਂ ਜਾਰੀ

ਸ੍ਰੀ ਚਮਕੌਰ ਸਾਹਿਬ, 19 ਅਗਸਤ (ਜਗਮੋਹਣ ਸਿੰਘ ਨਾਰੰਗ)-ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨੇ ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਕਈ ਗ਼ਰੀਬਾਂ ਦੀਆਂ ਛੱਤਾਂ ਡਿਗ ਗਈਆਂ, ਕਈ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ, ਕਿਸੇ ਦੇ ਘਰ ...

ਪੂਰੀ ਖ਼ਬਰ »

ਹੜ੍ਹ ਕਾਰਨ ਲੋਕਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ, ਘਰ ਦਾ ਸਾਮਾਨ ਤੇ ਅਨਾਜ ਵੀ ਹੋਇਆ ਬਰਬਾਦ

ਬੁੰਗਾ ਸਾਹਿਬ, 19 ਅਗਸਤ (ਸੁਖਚੈਨ ਸਿੰਘ ਰਾਣਾ)-ਪਿਛਲੇ ਦਿਨੀਂ ਭਾਖੜਾ ਡੈਮ ਦੇ ਫਲੱਡ ਗੇਟਾਂ ਰਾਹੀਂ ਛੱਡੇ ਗਏ ਪਾਣੀ ਅਤੇ ਭਾਰੀ ਮੀਂਹ ਪੈਣ ਕਾਰਨ ਸਤਲੁਜ ਦਰਿਆ ਦੇ ਕਿਨਾਰੇ ਵਸੇ ਹੋਏ ਪਿੰਡਾਂ ਵਿਚ ਅਤੇ ਪਹਾੜੀ ਖੇਤਰਾਂ ਤੋਂ ਆਉਂਦੀਆਂ ਲੋਟਣ ਨਦੀ ਤੇ ਕੁੰਡਲੂ ਨਦੀ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX