ਤਾਜਾ ਖ਼ਬਰਾਂ


ਮਾਸਟਰ ਹਰਬੰਸ ਸਿੰਘ ਸਿੱਧੂ ਸੇਖਾ ਕਲਾਂ ਵਾਲੇ ਨਹੀਂ ਰਹੇ
. . .  7 minutes ago
ਠੱਠੀ ਭਾਈ, 8 ਅਗਸਤ (ਜਗਰੂਪ ਸਿੰਘ ਮਠਾੜੂ)- ਹਲਕਾ ਬਾਘਾ ਪੁਰਾਣਾ 'ਚ ਆਪਣੀ ਨਿਵੇਕਲੀ ਪਹਿਚਾਣ ....
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਰੀਸ਼ ਚੰਦਰ ਮੁਰਮੂ ਨੂੰ ਸੀ.ਏ.ਜੀ ਅਹੁਦੇ ਦੀ ਸਹੁੰ ਚੁਕਾਈ
. . .  18 minutes ago
ਨਵੀਂ ਦਿੱਲੀ, 08 ਅਗਸਤ - ਦਿੱਲੀ ਵਿਚ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਗਿਰੀਸ਼ ਚੰਦਰ....
ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ 'ਚ ਗੁਰਿੰਦਰ ਸਿੰਘ ਬਾਜਵਾ ਨੂੰ ਪਾਰਟੀ 'ਚ ਕਰਨਗੇ ਸ਼ਾਮਲ
. . .  40 minutes ago
ਬਟਾਲਾ, 8 ਅਗਸਤ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 61,537 ਮਾਮਲੇ ਆਏ ਸਾਹਮਣੇ
. . .  48 minutes ago
ਨਵੀਂ ਦਿੱਲੀ, 8 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 61,537 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕੋਰੋਨਾ ਤੋਂ ਪੀੜਤ 933 ....
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  35 minutes ago
ਸਰਦੂਲਗੜ੍ਹ, 8 ਅਗਸਤ (ਪਰਕਾਸ਼ ਸਿੰਘ ਜ਼ੈਲਦਾਰ/ਜੀ. ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 11 'ਚ ਇੱਕ 45 ਸਾਲਾ ਵਿਅਕਤੀ....
ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਅੱਜ ਕਰੀਪੁਰ ਦਾ ਕਰਨਗੇ ਦੌਰਾ
. . .  about 1 hour ago
ਤਿਰੂਵਨੰਤਪੁਰਮ, 8 ਅਗਸਤ- ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ...
ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
. . .  about 2 hours ago
ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ) - ਬੱਸ ਅੱਡਾ ਸ਼ੇਰ ਖਾਂ 'ਤੇ ਹੋਏ ਇੱਕ ਸੜਕ ਹਾਦਸੇ 'ਚ ਇਕ ਨੌਜਵਾਨ ....
ਮੰਦਭਾਗਾ ਹੈ ਕੋਜ਼ੀਕੋਡ 'ਚ ਹੋਇਆ ਜਹਾਜ਼ ਹਾਦਸਾ : ਹਰਦੀਪ ਸਿੰਘ ਪੁਰੀ
. . .  about 2 hours ago
ਨਵੀਂ ਦਿੱਲੀ, 8 ਅਗਸਤ- ਕੋਜ਼ੀਕੋਡ 'ਚ ਹੋਏ ਜਹਾਜ਼ ਹਾਦਸੇ 'ਤੇ ਬੋਲਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ...
ਕੇਰਲ ਜਹਾਜ਼ ਹਾਦਸਾ : ਯਾਤਰੀਆਂ ਦੀ ਸਹਾਇਤਾ ਲਈ ਦਿੱਲੀ-ਮੁੰਬਈ ਤੋਂ ਦੋ ਉਡਾਣਾਂ ਦਾ ਕੀਤਾ ਗਿਆ ਪ੍ਰਬੰਧ
. . .  about 3 hours ago
ਤਿਰੂਵਨੰਤਪੁਰਮ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ....
ਅੱਜ ਦਾ ਵਿਚਾਰ
. . .  about 3 hours ago
ਐਮਰਜੈਂਸੀ ਵਿਚ ਹਸਪਤਾਲ ਆਉਣ ਵਾਲੇ ਮਰੀਜ਼ਾਂ ਦਾ ਪਹਿਲਾਂ ਸ਼ੁਰੂ ਹੋਵੇਗਾ ਇਲਾਜ, ਕਾਗਜੀ ਕਾਰਵਾਈ ਹੋਵੇ ਬਾਅਦ ‘ਚ- ਮੁੱਖ ਮੰਤਰੀ
. . .  1 day ago
ਫਾਜ਼ਿਲਕਾ, 7 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਐਮਰਜੈਂਸੀ ਵਿਚ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ...
ਕੋਜ਼ੀਕੋਡ ਜਹਾਜ਼ ਹਾਦਸਾ: 14 ਲੋਕਾਂ ਦੀ ਮੌਤ 123 ਜ਼ਖਮੀ ਅਤੇ 15 ਗੰਭੀਰ ਜ਼ਖ਼ਮੀ
. . .  1 day ago
ਕੇਰਲ ਦੇ ਕੋਜ਼ੀਕੋਡ ਏਅਰਪੋਰਟ ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦੇ ਜਹਾਜ਼ ਨੂੰ ਹਾਦਸਾ
. . .  1 day ago
ਜ਼ਹਿਰੀਲੀ ਸ਼ਰਾਬ ਤੋਂ ਬਾਅਦ ਹੁਣ ਜ਼ਹਿਰੀਲੇ ਪਾਣੀ ਨੇ ਸਤਲੁਜ ਦਰਿਆ ਅੰਦਰ ਮੱਛੀਆਂ ਮਾਰੀਆਂ
. . .  1 day ago
ਲੋਹੀਆਂ ਖਾਸ (ਜਲੰਧਰ), 7 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ}- ਦਿਨੋਂ ਦਿਨ ਬੇਦਰਦ ਹੁੰਦੇ ਜਾ ਰਹੇ ਮਨੁੱਖੀ ਕਾਰਿਆਂ ਕਾਰਨ ਤਰਨ ਤਾਰਨ ਅਤੇ ਅੰਮ੍ਰਿਤਸਰ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਕਾਂਡ ਕਾਰਨ 125 ਦੇ ਕਰੀਬ ...
ਕਾਂਗਰਸੀ ਆਗੂ ਨੂੰ ਅਮਰੀਕ ਸਿੰਘ ਨੂੰ ਅਣਪਛਾਤਿਆਂ ਮਾਰੀ ਗੋਲੀ
. . .  1 day ago
ਮਾਨਾਂਵਾਲਾ {ਅੰਮ੍ਰਿਤਸਰ}, 7 ਅਗਸਤ (ਗੁਰਦੀਪ ਸਿੰਘ ਨਾਗੀ)- ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਆਗੂ ਅਮਰੀਕ ਸਿੰਘ ਬਿੱਟਾ ਨੂੰ ਅਣਪਛਾਤਿਆਂ ਵੱਲੋਂ ਗੋਲੀ ਮਾਰ ਦੇਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ...
ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਸ਼ਨੀਵਾਰ ਤੋਂ ਰਾਤ 9 ਵਜੇ ਤੋਂ ਲਗੇਗਾ ਕਰਫ਼ਿਊ
. . .  1 day ago
ਚੰਡੀਗੜ੍ਹ, 7 ਅਗਸਤ { ਗੁਰਪ੍ਰੀਤ ਸਿੰਘ ਢਿਲੋਂ }-ਰਾਜ ਵਿਚ ਕੋਵਿਡ ਦੇ ਵੱਧ ਰਹੇ ਕੇਸਾਂ ਤੋਂ ਚਿੰਤਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਕਰਫ਼ਿਊ ਦਾ ਆਦੇਸ਼ ਦਿੱਤਾ ਹੈ। ਸ਼ਨੀਵਾਰ ਤੋਂ ਸਭ ਤੋਂ ...
ਰਾਜਪੁਰਾ (ਪਟਿਆਲਾ) 'ਚ 18 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  1 day ago
ਰਾਜਪੁਰਾ, 7 ਅਗਸਤ (ਰਣਜੀਤ ਸਿੰਘ) ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ 18 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਿਉ ਡਾਲੀਮਾਂ ਵਿਹਾਰ, ਗਣੇਸ਼ ਨਗਰ, ਦਸ਼ਮੇਸ਼ ਕਲੋਨੀ, ਵਿਕਾਸ ਨਗਰ, ਜਗਦੀਸ਼ ਕਲੋਨੀ...
ਮੋਟਰ ਸਾਈਕਲ ਸਵਾਰ 4 ਲੁਟੇਰਿਆਂ ਨੇ ਫ਼ੀਲਡ ਅਫ਼ਸਰ ਤੋਂ ਖੋਹੇ 71 ਹਜ਼ਾਰ
. . .  1 day ago
ਮੰਡੀ ਕਿੱਲ੍ਹਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ) - ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹੋਮ ਮਨਿਸਟਰੀ ਵਾਲੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਦਿਨ-ਦਿਹਾੜੇ ਛਿੱਕੇ ਟੰਗਦਿਆਂ ਮੋਟਰ ਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਫਾਈਨਾਂਸ ਕੰਪਨੀ ਦੇ ਫ਼ੀਲਡ ਅਫ਼ਸਰ ਤੋਂ ਕਰੀਬ 71 ਹਜ਼ਾਰ ਰੁਪਏ ਖੋਹ ਲਏ। ਇਹ ਘਟਨਾ ਅੱਜ ਸ਼ਾਮ ਜ਼ਿਲ੍ਹਾ ਸ੍ਰੀ ਮੁਕਤਸਰ...
ਸ਼ਾਹਕੋਟ (ਜਲੰਧਰ) 'ਚ ਗਰਭਵਤੀ ਔਰਤ ਸਮੇਤ ਕੋਰੋਨਾ ਦੇ 5 ਹੋਰ ਨਵੇਂ ਮਾਮਲੇ
. . .  1 day ago
ਸ਼ਾਹਕੋਟ, 7 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਸ਼ੁੱਕਰਵਾਰ ਨੂੰ ਫਿਰ 5 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬਲਾਕ ਸ਼ਾਹਕੋਟ 'ਚ ਦੋ ਦਿਨ ਪਹਿਲਾਂ ਸਟੇਟ ਬੈਂਕ ਵਿਚ ਸੈਂਪਲਿੰਗ ਕੈਂਪ ਦੌਰਾਨ...
ਐਕਸਾਈਜ਼ ਕਾਨੂੰਨ ਨੂੰ ਕੀਤਾ ਜਾਵੇਗਾ ਹੋਰ ਸਖ਼ਤ - ਕੈਪਟਨ
. . .  1 day ago
ਸ਼ਰਾਬ ਮਾਫ਼ੀਆ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ - ਕੈਪਟਨ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਦੇ ਰਹੇ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ
. . .  1 day ago
ਵਿਧਾਇਕ ਡੈਨੀ ਬੰਡਾਲਾ ਵੱਲੋਂ ਜੰਡਿਆਲਾ ਗੁਰੂ ਵਿਖੇ ਮ੍ਰਿਤਕਾਂ ਦੇ 2 ਪਰਿਵਾਰਕ ਮੈਬਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਦੇ ਚੈੱਕ
. . .  1 day ago
ਜੰਡਿਆਲਾ ਗੁਰੂ, 7 ਅਗਸਤ (ਰਣਜੀਤ ਸਿੰਘ ਜੋਸਨ)- ਬੀਤੇ ਦਿਨੀਂ ਜੰਡਿਆਲਾ ਗੁਰੂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ ਹੋਣ, ਜਿਨਾਂ ਵਿੱਚ ਜੰਡਿਆਲਾ ਗੁਰੂ ਵਾਸੀ ਮਿ੍ਤਕ ਕਾਰਜ ਸਿੰਘ ਕਾਰੀ ਅਤੇ ਦੂਸਰਾ ਮਿ੍ਤਕ ਵਿਅਕਤੀ ਹਰਜਿੰਦਰ ਸਿੰਘ ਵੈਰੋਵਾਲ ਰੋਡ ਸ਼ਾਮਲ ਸੀ, ਦੇ ਵਾਰਿਸਾਂ ਨੂੰ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਭੇਜੇ ਗਏ 2 - 2...
ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ਿਆਂ ਦੀ ਭੇਟ
. . .  1 day ago
ਬੱਚੀ ਵਿੰਡ, 7 ਅਗਸਤ (ਬਲਦੇਵ ਸਿੰਘ ਕੰਬੋ) - ਪੰਜਾਬ ਵਿਚ ਨਸ਼ਿਆਂ ਵਾਲਾ ਹੜ੍ਹ ਰੁਕਣ ਦਾ ਨਾਮ ਨਹੀਂ ਲੈ ਰਿਹਾ । ਇਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਵਿਖੇ ਇੱਕ ਨੌਜਵਾਨ ਨਸ਼ਿਆਂ ਦੇ ਵਹਿਣ ਵਿਚ ਵਹਿ ਗਿਆ ਜਿਸ ਦੀ ਪਛਾਣ ਚਾਨਣ ਸਿੰਘ (35) ਪੁੱਤਰ ਕੁਲਦੀਪ ਸਿੰਘ ਵਜੋਂ ਹੋਈ । ਮ੍ਰਿਤਕ ਆਪਣੇ...
ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਰਿਪੋਰਟ ਆਈ ਪਾਜੀਟਿਵ,ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਫਤਰ ਸੀਲ ਕਰਨ ਦੇ ਆਦੇਸ਼
. . .  1 day ago
ਅੰਮ੍ਰਿਤਸਰ 7 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਦੀ ਰਿਪੋਰਟ ਪਾਜੀਟਿਵ ਆਈ ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਦਫਤਰ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਦਿਨੇਸ਼ ਬੱਸੀ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਸਰੀਰ 'ਚ ਕੋਰੋਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਭਾਦੋਂ ਸੰਮਤ 551

ਪਟਿਆਲਾ

ਘਨੌਰ ਹਲਕੇ ਦੇ ਘੱਗਰ ਨੇੜਲੇ ਦਰਜਨ ਪਿੰਡਾਂ 'ਚ ਵੜਿਆ ਪਾਣੀ

ਘਨੌਰ, 19 ਅਗਸਤ (ਬਲਜਿੰਦਰ ਸਿੰਘ ਗਿੱਲ)-ਹਲਕੇ 'ਚੋਂ ਲੰਘਦੇ ਘੱਗਰ ਦਰਿਆ, ਪੱਚੀ ਦੱਰਾ ਤੇ ਐਸ.ਵਾਈ.ਐਲ. 'ਚ ਹਲਕੇ ਨਾਲ ਲੱਗਦੇ ਉੱਪਰਲੇ ਇਲਾਕਿਆਂ ਵਿਚ ਹੋਏ ਭਾਰੀ ਮੀਂਹ ਦੇ ਬਰਸਾਤੀ ਪਾਣੀ ਨਾਲ ਨੱਕੋ-ਨੱਕ ਭਰ ਕੇ ਵਗ ਰਿਹਾ ਹਨ | ਭਾਵੇਂ ਕਿ ਸਥਿਤੀ ਨੂੰ ਪ੍ਰਸ਼ਾਸਨ ਅਮਲੇ ਵਲੋਂ ਕਾਬੂ ਹੇਠ ਦੱਸਿਆ ਜਾ ਰਿਹਾ ਹੈ ਪਰ ਘੱਗਰ ਦਰਿਆ ਦਾ ਪਾਣੀ ਨਾਲ ਲਗਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ 'ਚ ਵੜਨ ਕਾਰਨ ਕਿਸਾਨਾਂ, ਰਾਹਗੀਰਾਂ ਤੇ ਆਮ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਘੱਗਰ ਦੇ ਪਾਣੀ ਦੀ ਮਾਰ ਹੇਠ ਆਏ ਪਿੰਡ ਕਾਮੀ ਖ਼ੁਰਦ, ਜੰਡ ਮੰਗੌਲੀ, ਚਮਾਰੂ, ਰਾਏਪੁਰ ਨਨਹੇੜੀ, ਉਂਟਸਰ, ਸੰਜਰਪੁਰ, ਗਦਾਪੁਰ, ਬੱਲੋਪੁਰ 'ਚ ਪਾਣੀ ਵੜ ਜਾਣ ਦੀ ਜਾਣਕਾਰੀ ਦਿੰਦੇ ਹੋਏ ਮੈਂਬਰ ਬਲਾਕ ਸੰਮਤੀ ਰਣਧੀਰ ਸਿੰਘ ਕਾਮੀ ਖ਼ੁਰਦ ਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਚਮਾਰੂ ਨੇ ਦੱਸਿਆ ਕਿ ਘੱਗਰ ਦਰਿਆ ਦੇ ਕੰਢੇ ਤੋਂ ਪਾਣੀ ਬਾਹਰ ਹੋ ਜਾਣ ਕਾਰਨ ਲੋਕ ਹਾਲੋ-ਬੇਹਾਲ ਹੋ ਰਹੇ ਹਨ | ਲੋਕਾਂ ਨੂੰ ਆਉਣ-ਜਾਣ 'ਚ ਔਕੜਾਂ ਪੇਸ਼ ਆ ਰਹੀਆਂ ਹਨ ਤੇ ਘਰੇਲੂ ਪਸ਼ੂਆਂ ਦੇ ਚਾਰੇ ਲਈ ਵੀ ਪਿੰਡ ਵਾਸੀਆਂ ਨੂੰ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ | ਇੱਥੇ ਤੱਕ ਕਿ ਕਈ ਪਿੰਡਾਂ ਵਿਚ ਲੋਕਾਂ ਨੇ ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਆਪਣੇ ਘਰ ਦਾ ਸਮਾਨ ਕੋਠਿਆਂ 'ਤੇ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧੀ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਸਵਾਲ ਕੀਤੇ ਗਏ ਤਾਂ ਵਿਧਾਇਕ ਨੇ ਵੀ ਘੱਗਰ ਦੀ ਸਫ਼ਾਈ ਨਾ ਹੋਣ ਨੂੰ ਕਾਰਨ ਮੰਨਦੇ ਹੋਏ ਇਸ ਸਥਿਤੀ ਲਈ ਘੱਗਰ ਦੀ ਸਫ਼ਾਈ ਦੇ ਅਣਗੌਲੇ ਹੋਣ ਕਾਰਨ ਨੇੜਲੇ ਲੋਕਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਪਰ ਉਨ੍ਹਾਂ ਘੱਗਰ ਦੀ ਜਲਦ ਤੋਂ ਜਲਦ ਸਫ਼ਾਈ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਕਿਸਾਨਾਂ, ਆਮ ਨਾਗਰਿਕਾਂ ਨਾਲ ਹਰ ਪੱਖ ਤੋਂ ਖੜ੍ਹੇ ਹੋਣ ਦਾ ਵਿਸ਼ਵਾਸ ਦਿਵਾਇਆ | ਜਦੋਂ ਕਿ ਐਕਸੀਅਨ ਰਮਨਦੀਪ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਕਿ ਉੱਪਰ ਤੋਂ ਪਾਣੀ ਨਾਲ ਆ ਰਹੀ ਬੂਟੀ ਨੂੰ ਨਾਲ ਦੀ ਨਾਲ ਕੱਢਿਆ ਜਾ ਰਿਹਾ ਹੈ |

ਧਰਮਸੋਤ ਵਲੋਂ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ

ਭਾਦਸੋਂ/ਨਾਭਾ, 19 ਅਗਸਤ (ਗੁਰਬਖਸ਼ ਸਿੰਘ ਵੜੈਚ/ ਕਰਮਜੀਤ ਸਿੰਘ)-ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤਾ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਤੇ ਸਰਹਿੰਦ ਚੋਅ 'ਚ ਵੱਧ ...

ਪੂਰੀ ਖ਼ਬਰ »

ਸਿਵਲ ਲਾਈਨ ਥਾਣੇ ਵਲੋਂ 2 ਭਗੌੜੇ ਮੁਲਜ਼ਮ ਕਾਬੂ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਐਸ.ਐਸ.ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਵਲ ਲਾਈਨ ਥਾਣੇ ਦੇ ਇੰਸ. ਰਾਹੁਲ ਕੌਸ਼ਲ ਦੀ ਅਗਵਾਈ ਹੇਠ ਏ.ਐਸ.ਆਈ ਰਾਮ ਸਿੰਘ ਸਮੇਤ ਸਿਪਾਹੀ ਰਮਨਦੀਪ ਸਿੰਘ ਤੇ ਪੁਲਿਸ ਪਾਰਟੀ ਨਾਲ ਪਾਸੀ ਰੋਡ ਪਟਿਆਲਾ ਵਿਖੇ ਵੱਖ ਵੱਖ ...

ਪੂਰੀ ਖ਼ਬਰ »

ਕਬੂਤਰਬਾਜ਼ੀ ਤੇ ਧੋਖਾਧੜੀ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਨੇੜਲੇ ਪਿੰਡ ਥੂਹੀ ਨਿਵਾਸੀ ਮੇਵਾ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਕਬੂਤਰਬਾਜ਼ੀ ਤੇ ਧੋਖਾਧੜੀ ਦੇ ਦੋਸ਼ੀ ਜਿਨ੍ਹਾਂ ਵਿਚ ਕਰਨੈਲ ਕੌਰ ਪਤਨੀ ਬਲਬੀਰ ਸਿੰਘ ਪਿੰਡ ਕੁਲਾਰਾਂ, ਅੰਮਿ੍ਤਪਾਲ ਸਿੰਘ ਪੁੱਤਰ ਬਲਬੀਰ ...

ਪੂਰੀ ਖ਼ਬਰ »

ਏ.ਟੀ.ਐਮ. ਮਸ਼ੀਨ 'ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਿਖ਼ਲਾਫ਼ ਕੇਸ ਦਰਜ

ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੋੜ)-ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਡੀ.ਐਮ.ਡਬਲਯੂ. ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ. ਦੀ 17 ਅਗਸਤ ਦੀ ਰਾਤ ਨੂੰ ਕਿਸੇ ਵਿਅਕਤੀ ਨੇ ਕੈਸ਼ ਚੋਰੀ ਕਰਨ ਦੀ ਮਨਸ਼ਾ ਨਾਲ ਭੰਨ ਤੋੜ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਲਾਪਰਵਾਹੀ ਤੇ ਤੇਜ਼ ਰਫ਼ਤਾਰ ਨਾਲ ਹਾਦਸਾ ਕਰਨ ਸਬੰਧੀ ਮਾਮਲਾ ਦਰਜ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਥਾਣਾ ਸਦਰ ਨਾਭਾ 'ਚ ਬਲਜਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਛੀਟਾਂਵਾਲਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ ਲਾਪਰਵਾਹੀ ਤੇ ਤੇਜ਼ ਰਫ਼ਤਾਰੀ ਨਾਲ ਹਾਦਸਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤ ...

ਪੂਰੀ ਖ਼ਬਰ »

ਸੱਪ ਦੇ ਡੰਗਣ ਨਾਲ ਮੌਤ

ਸਮਾਣਾ, 19 ਅਗਸਤ (ਸਾਹਿਬ ਸਿੰਘ)-ਸੱਪ ਦੇ ਡੰਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਸਿਵਲ ਹਸਪਤਾਲ ਸਮਾਣਾ ਵਿਚ ਮਿ੍ਤਕ ਅਮਰ ਸਿੰਘ ਪੁੱਤਰ ਚੇਤ ਰਾਮ ਵਾਸੀ ਬਾਦਸ਼ਾਹਪੁਰ ਉਗੋਕੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਉਸ ਦੇ ਲੜਕੇ ਉਮੇਸ਼ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਸਮਾਣਾ, 19 ਅਗਸਤ (ਸਾਹਿਬ ਸਿੰਘ)-ਸਮਾਣਾ-ਭਵਾਨੀਗੜ੍ਹ ਸੜਕ ਦੇ ਕੁਲਾਰਾਂ ਮੋੜ ਨੇੜੇ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਧਿਆਨ ਸਿੰਘ (30) ਪੁੱਤਰ ਹੇਮ ਸਿੰਘ ਵਾਸੀ ਥੰਮਣ ਸਿੰਘ ਵਾਲਾ ਤਹਿਸੀਲ ਭਵਾਨੀਗੜ੍ਹ ...

ਪੂਰੀ ਖ਼ਬਰ »

ਘੱਗਰ ਦਰਿਆ ਦੇ ਹੜ੍ਹ ਨਾਲ ਨਜਿੱਠਣ ਲਈ ਪ੍ਰਸ਼ਾਸਨ ਹੋਇਆ ਪੱਬਾਂ-ਭਾਰ

ਸ਼ੁਤਰਾਣਾ, 19 ਅਗਸਤ (ਬਲਦੇਵ ਸਿੰਘ ਮਹਿਰੋਕ)-ਪੰਜਾਬ ਤੇ ਹਿਮਾਚਲ ਵਿਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਨਾਲ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਹੜ੍ਹ ਆਏ ਹੋਏ ਹਨ | ਪਟਿਆਲਾ ਜ਼ਿਲੇ੍ਹ 'ਚ ਘੱਗਰ ਦਰਿਆ ਵਿਚ ਵੀ ਪਾਣੀ ਭਰ ਜਾਣ ਕਰਕੇ ਘੱਗਰ ਪੱਟੀ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਭਾਨਰੀ ਵਿਖੇ ਸੰਤਾਂ ਦੀ ਯਾਦ 'ਚ ਸਮਾਗਮ

ਡਕਾਲਾ, 19 ਅਗਸਤ (ਮਾਨ)-ਸੰਤ ਬਾਬਾ ਕਿਰਪਾਲ ਸਿੰਘ ਕਲਿਆਣ, ਸੰਤ ਬਾਬਾ ਨਾਹਰ ਸਿੰਘ ਕਲਿਆਣ ਤੇ ਸੰਤ ਬਾਬਾ ਗੁਰਦੀਪ ਸਿੰਘ ਭਾਨਰੀ ਵਾਲਿਆਂ ਦੀ ਯਾਦ 'ਚ 33ਵਾਂ ਗੁਰਮਤਿ ਸਮਾਗਮ ਗੁਰਦੁਆਰਾ ਭਾਨਰੀ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਅਤੁੱਲ ਕੱਕੜ ਵਲੋਂ ਅੱਖਾਂ ਦਾ ਮੁਫ਼ਤ ...

ਪੂਰੀ ਖ਼ਬਰ »

ਬੱਸ ਪਾਸਾਂ ਦੀ ਮੁਸ਼ਕਿਲ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਧਰਨਾ

ਪਾਤੜਾਂ, 19 ਅਗਸਤ (ਜਗਦੀਸ਼ ਸਿੰਘ ਕੰਬੋਜ, ਗੁਰਵਿੰਦਰ ਸਿੰਘ ਬੱਤਰਾ)-ਪਾਤੜਾਂ ਇਲਾਕੇ 'ਚੋਂ ਪਟਿਆਲਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੇ ਬੱਸ ਪਾਸ ਦੀ ਆ ਰਹੀ ਮੁਸ਼ਕਿਲ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਰੈਡੀਕਲ ਸਟੂਡੈਂਟ ਯੂਨੀਅਨ ਵਲੋਂ ਕਿਸਾਨ ਯੂਨੀਅਨ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਲਈ ਸਹੂਲਤਾਂ ਦੇਣ ਦਾ ਨੋਟੀਫ਼ਿਕੇਸ਼ਨ ਜਾਰੀ ਕਰੇ-ਧਾਲੀਵਾਲ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਦੇਸ਼ ਭਗਤ ਪਰਿਵਾਰਾਂ ਵਲੋਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਕੋਲੋਂ ਸਹੂਲਤਾਂ ਜਾਰੀ ਕਰਾਉਣ ਲਈ ਹੰਗਾਮੀ ਬੈਠਕ ਫਰੀਡਮ ਫਾਈਟਰ ਉੱਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡਾਂ: ਖੋ-ਖੋ 'ਚ ਸਨੌਰ ਸਕੂਲ ਨੇ ਸਰੀਰਕ ਸਿੱਖਿਆ ਕਾਲਜ ਨੂੰ ਹਰਾਇਆ

ਪਟਿਆਲਾ, 19 ਅਗਸਤ (ਚਹਿਲ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੰੂ ਸਮਰਪਿਤ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ (ਲੜਕੇ ਤੇ ਲੜਕੀਆਂ) ਅੰਡਰ-25 ਸਾਲ ਅੱਜ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਅਰੰਭ ਹੋ ਗਏ ...

ਪੂਰੀ ਖ਼ਬਰ »

ਗੈਰ-ਅਧਿਆਪਨ ਸੰਘ ਦੀ ਕਾਰਜਕਾਰਨੀ ਨੇ ਬੂਟਾ ਲਗਾ ਕੇ ਕੀਤੀ ਕੰਮਾਂ ਦੀ ਸ਼ੁਰੂਆਤ

ਪਟਿਆਲਾ, 19 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਵੀਂ ਚੁਣੀ ਗਈ ਗੈਰ-ਅਧਿਆਪਨ ਸੰਘ 2019-20 ਦੀ ਕਾਰਜਕਾਰਨੀ ਨੇ ਬੂਟਾ ਲਗਾ ਕੇ ਆਪਣੇ ਕੰਮਾਂ ਦੀ ਸ਼ੁਰੂਆਤ ਕੀਤੀ | ਬੂਟਾ ਲਾਉਣ ਤੋਂ ਬਾਅਦ ਈ.ਡੀ.ਐਫ. ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ...

ਪੂਰੀ ਖ਼ਬਰ »

ਜਗਦੀਸ਼ ਜੱਗਾ ਬਣੇ ਭਾਰਤੀ ਬਹਾਵਲਪੁਰ ਮਹਾਸੰਘ ਪੰਜਾਬ ਦੇ ਇੰਚਾਰਜ

ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਅੱਜ ਸਥਾਨਕ ਬਹਾਵਲਪੁਰ ਭਵਨ ਵਿਖੇ ਆਲ ਇੰਡੀਆ ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਡਾ. ਮਦਨ ਲਾਲ ਹਸੀਜਾ ਦੀ ਪ੍ਰਧਾਨਗੀ ਵਿਚ ਇਕ ਬੈਠਕ ਹੋਈ | ਜਿਸ 'ਚ ਸ਼ਹਿਰ ਦੇ ਉੱਘੇ ਸਮਾਜਸੇਵੀ, ਸੀਨੀਅਰ ਕੌਾਸਲਰ ਤੇ ਲੋਕ ਭਲਾਈ ਟਰੱਸਟ ...

ਪੂਰੀ ਖ਼ਬਰ »

ਨਾਭਾ ਦੀ ਟੀਮ ਨੇ ਜਿੱਤਿਆ ਮੂਟ ਕੋਰਟ ਮੁਕਾਬਲਾ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ 'ਚ ਤਿੰਨ ਦਿਨੀਂ ਅੱਠਵਾਂ ਨੈਸ਼ਨਲ ਮੂਟ ਕੋਰਟ ਦੇ ਮੁਕਾਬਲੇ ਕਰਵਾਏ ਗਏ ਸੀ ਜਿਸ 'ਚ 47 ਟੀਮਾਂ ਨੇ ਹਿੱਸਾ ਲਿਆ | ਮੁਕਾਬਲਿਆਂ ਦੇ ਆਖ਼ਰੀ ਦਿਨ 'ਚ ਆਰਮੀ ਇੰਸਟੀਚਿਊਟ ਆਫ਼ ਲਾਅ ਮੋਹਾਲੀ ਤੇ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਵਿਖੇ ਗਿਆਨ ਸੰਮੇਲਨ ਦਾ ਉਦਘਾਟਨ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਪੀ.ਪੀ.ਐੱਸ. ਨਾਭਾ ਵਿਖੇ ਸਾਲਾਨਾ ਆਲ ਇੰਡੀਆ ਜੇ.ਕੇ. ਕਾਟੇ ਗਿਆਨ ਸੰਮੇਲਨ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੇ ਨਾਮੀ ਸਕੂਲਾਂ ਦੀਆਂ ਟੀਮਾਂ ਗਿਆਨ ਦੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ...

ਪੂਰੀ ਖ਼ਬਰ »

ਸਮਾਣਾ ਹਲਕੇ ਦੇ ਦੋ ਪਿੰਡਾਂ ਨੂੰ ਸਮਾਰਟ ਪਿੰਡਾਂ ਲਈ ਚੁਣਿਆ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 19 ਅਗਸਤ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਿਹਾਤੀ ਵਿਕਾਸ ਲਈ ਵਚਨਬੱਧ ਹੈ ਤੇ ਜਿਨ੍ਹਾਂ ਪਿੰਡਾਂ ਵਿਚ ਕਮੀਆਂ ਪਾਈਆਂ ਜਾਣਗੀਆਂ, ਉਨ੍ਹਾਂ ਵਿਚ ਵਿਕਾਸ ਕਾਰਜ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ | ...

ਪੂਰੀ ਖ਼ਬਰ »

ਬੇਰੁਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ-ਸ਼ੌਕਤ ਅਹਿਮਦ ਪਰੇ

ਪਟਿਆਲਾ, 19 ਅਗਸਤ (ਜ.ਸ. ਢਿੱਲੋਂ)-ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਘੱਗਰ, ਟਾਂਗਰੀ ਤੇ ਮਾਰਕੰਡਾ ਦਰਿਆਵਾਂ ਦਾ ਦੌਰਾ

ਦੇਵੀਗੜ੍ਹ, 19 ਅਗਸਤ (ਮੁਖਤਿਆਰ ਸਿੰਘ ਨੌਗਾਵਾਂ)-ਬੀਤੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜੀਆਂ ਇਲਾਕਿਆਂ 'ਚ ਪੈ ਰਹੀ ਜ਼ੋਰਦਾਰ ਬਾਰਸ਼ ਦੇ ਮੱਦੇਨਜ਼ਰ ਦਰਿਆਵਾਂ 'ਚ ਛੱਡੇ ਜਾ ਰਹੇ ਪਾਣੀ ਤੋਂ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਲੋਕਾਂ ਵਲੋਂ ਘੱਗਰ ਦੇ ਕਿਨਾਰੇ ਬੰਨ੍ਹਣ ਦਾ ਕੰਮ ਦੂਜੇ ਦਿਨ ਵੀ ਜਾਰੀ

ਬਾਦਸ਼ਾਹਪੁਰ, 19 ਅਗਸਤ (ਰਛਪਾਲ ਸਿੰਘ ਢੋਟ)-ਬਾਦਸ਼ਾਹਪੁਰ ਨੇੜਿਉਂ ਲੰਘਦੇ ਘੱਗਰ ਦਰਿਆ 'ਚ ਪਾਣੀ ਦੇ ਵੱਧ ਰਹੇ ਪੱਧਰ ਕਾਰਨ ਹੜ੍ਹਾਂ ਦੇ ਖ਼ਤਰੇ ਨੂੰ ਭਾਂਪਦਿਆਂ ਸਥਾਨਕ ਕਿਸਾਨਾਂ ਵਲੋਂ ਟੁੱਟੇ ਕਿਨਾਰਿਆਂ ਨੂੰ ਬੰਨ੍ਹਣ ਦਾ ਕੰਮ ਦੂਜੇ ਦਿਨ ਵੀ ਜਾਰੀ ਰਿਹਾ | ਬੀਤੇ ...

ਪੂਰੀ ਖ਼ਬਰ »

ਵਿਭਾਗਾਂ ਦੀ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜਾ ਭੁਗਤ ਰਹੇ ਹਨ ਲੋਕ

ਪਟਿਆਲਾ, 19 ਅਗਸਤ (ਜਸਪਾਲ ਸਿੰਘ ਢਿੱਲੋਂ)- ਪੰਜਾਬ ਦੇ ਲੋਕ ਇਸ ਵੇਲੇ ਸਰਕਾਰੀ ਵਿਭਾਗਾਂ ਦੇ ਆਪਸੀ ਤਾਲਮੇਲ ਦਾ ਖ਼ਮਿਆਜ਼ਾ ਭੁਗਤ ਰਹੇ ਹਨ | ਰਾਜ ਅੰਦਰ ਸਾਰੀਆਂ ਹੀ ਜਲ ਨਿਕਾਸੀ ਵਾਲੀਆਂ ਨਦੀਆਂ ਦੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ ਜਿਸ ਕਰਕੇ ਵੱਡੀ ਪੱਧਰ 'ਤੇ ...

ਪੂਰੀ ਖ਼ਬਰ »

ਬਾਪ ਵਲੋਂ ਨਾਬਾਲਗ ਬੇਟੀ ਨਾਲ ਜਬਰ ਜਨਾਹ

ਦੇਵੀਗੜ੍ਹ, 19 ਅਗਸਤ (ਮੁਖ਼ਤਿਆਰ ਸਿੰਘ ਨੌਗਾਵਾਂ)-ਇੱਥੋਂ ਨੇੜਲੇ ਪਿੰਡ ਬਡਲੀ 'ਚ ਉਦੋਂ ਰਿਸ਼ਤੇ ਤਾਰ ਤਾਰ ਹੋ ਗਏ ਜਦੋਂ ਦੇਰ ਰਾਤ ਇਕ ਸ਼ਰਾਬੀ ਬਾਪ ਨੇ ਆਪਣੀ ਨਾਬਾਲਗ ਪੁੱਤਰੀ ਨਾਲ ਜਬਰੀ ਮੂੰਹ ਕਾਲਾ ਕਰਕੇ ਬਾਪ ਬੇਟੀ ਦੇ ਰਿਸ਼ਤੇ 'ਤੇ ਕਲੰਕ ਲਾ ਦਿੱਤਾ | ਚੌਾਕੀ ...

ਪੂਰੀ ਖ਼ਬਰ »

ਸਰਕਾਰੀ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਪ੍ਰੋ. ਪਰਮਜੀਤ ਸਿੰਘ ਦਾ ਸਨਮਾਨ

ਪਟਿਆਲਾ, 19 ਅਗਸਤ (ਗੁਰਵਿੰਦਰ ਸਿੰਘ ਔਲਖ)-ਪਿਛਲੇ ਕਈ ਸਾਲਾਂ ਤੋਂ ਆਪਣੇ ਕਾਰਜਕਾਲ ਦੇ ਨਾਲ ਨਾਲ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਦੇ ਤੌਰ 'ਤੇ ਸਮਾਜ ਸੇਵਾ ਤੇ ਪ੍ਰਸ਼ਾਸਨ ਦੇ ਕੰਮਾਂ ਵਿਚ ਯੋਗਦਾਨ ਪਾ ਰਹੇ ਪ੍ਰੋ. ਪਰਮਜੀਤ ਸਿੰਘ ਨੂੰ ਆਜ਼ਾਦੀ ਦਿਵਸ ਦੇ ਸ਼ੁੱਭ ਮੌਕੇ 'ਤੇ ...

ਪੂਰੀ ਖ਼ਬਰ »

ਸਕਾਲਰ ਫੀਲਡਜ਼ ਸਕੂਲ 'ਚ ਫੋਟੋਗ੍ਰਾਫੀ ਮੁਕਾਬਲਾ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਫੋਟੋਗ੍ਰਾਫੀ ਕਲਾ ਨੂੰ ਵਿਕਸਿਤ ਕਰਨ ਲਈ ਸਕਾਲਰ ਫੀਲਡਜ਼ ਪਬਲਿਕ ਸਕੂਲ 'ਚ ਵਰਲਡ ਫੋਟੋਗ੍ਰਾਫੀ ਨੂੰ ਮੁੱਖ ਰੱਖ ਕੇ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਦਾ ਵਿਸ਼ਾ ਪ੍ਰਕਿਰਤੀ, ਸੁੰਤਤਰਤਾ ਤੇ ਜ਼ਿੰਦਗੀ ਸੀ | ...

ਪੂਰੀ ਖ਼ਬਰ »

ਹਰਸ਼ ਬਲੱਡ ਡੋਨਰ ਸੁਸਾਇਟੀ ਨੇ ਮੈਰਾਥਨ ਦੌੜ ਕਰਵਾਈ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਹਰਸ਼ ਬਲੱਡ ਡੋਨਰ ਸੋਸਾਇਟੀ ਵਲੋਂ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਤੇ ਐਡਵੋਕੇਟ ਸੰਦੀਪ ਸਿੰਗਲਾ ਪ੍ਰੋਜੈਕਟ ਚੇਅਰਮੈਨ ਦੀ ਅਗਵਾਈ 'ਚ ਮਿਲਨ ਪੈਲੇਸ ਤੋਂ ਮੈਰਾਥਨ ਸਾਈਕਲ ਦੌੜ ਕਰਵਾਈ ਗਈ | ਜਿਸ ਵਿਚ 15 ਸਾਲ ਤੋਂ ਲੈ ਕੇ ਸੀਨੀਅਰ ...

ਪੂਰੀ ਖ਼ਬਰ »

ਓ.ਬੀ.ਸੀ. ਬੈਂਕ ਅਧਿਕਾਰੀਆਂ ਦੀ ਬੈਠਕ

ਪਟਿਆਲਾ, 19 ਅਗਸਤ (ਅ.ਸ. ਆਹਲੂਵਾਲੀਆ)-ਬਰਾਂਚਾਂ ਦੇ ਪ੍ਰਦਰਸ਼ਨ ਤੇ ਤਰਜੀਹ ਦੇ ਨਾਲ ਉਨ੍ਹਾਂ ਦੀ ਸੁਚੱਜੀ ਕਾਰਜਸ਼ੀਲਤਾ ਦੀ ਸਮੀਖਿਆ ਕਰਨ ਲਈ ਓ.ਬੀ.ਸੀ ਬੈਂਕ ਅਧਿਕਾਰੀਆਂ ਦੀ ਬੈਠਕ ਕੀਤੀ ਗਈ | ਬੈਠਕ ਦਾ ਪਹਿਲਾ ਚਰਨ ਓਰੀਐਾਟਲ ਬੈਂਕ ਆਫ਼ ਕਾਮਰਸ ਦੇ ਮੰਡਲ ਦਫ਼ਤਰ ...

ਪੂਰੀ ਖ਼ਬਰ »

ਸੰਤ ਆਸ਼ਰਮ ਧਬਲਾਨ ਵਿਖੇ ਬਰਸੀ ਸਮਾਗਮਾਂ ਸਬੰਧੀ ਹੋਈ ਮੀਟਿੰਗ

ਜੌੜੇਪੁਲ ਜਰਗ, 19 ਅਗਸਤ (ਪਾਲਾ ਰਾਜੇਵਾਲੀਆ)-ਗੁਰਦੁਆਰਾ ਸੰਤ ਆਸ਼ਰਮ ਧਬਲਾਨ ਵਿਖੇ ਮਹਾਨ ਯੁੱਗ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਸਮਾਗਮਾਂ ਸਬੰਧੀ ਅੱਜ ਸੰਤ ਆਸ਼ਰਮ ਧਬਲਾਨ ਵਿਖੇ ਬਾਬਾ ਰੌਸ਼ਨ ਸਿੰਘ ਦੀ ਦੇਖ ਰੇਖ ਮੀਟਿੰਗ ਹੋਈ ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਬਾਰੇ ਚਿੰਤਾ ਵਾਲੀ ਕੋਈ ਗੱਲ ਨਹੀਂ-ਪ੍ਰਨੀਤ ਕੌਰ

ਪਟਿਆਲਾ, 19 ਅਗਸਤ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਵਰਗੀ ਸਥਿਤੀ ਬਾਰੇ ਚਿੰਤਾ ਦੀ ਕੋਈ ਗੱਲ ਨਹੀਂ | ਉਨ੍ਹਾਂ ਕਿਹਾ ਕਿ ਕੇਵਲ ਸਰਹਿੰਦ ਚੋਅ 'ਚ ਵੱਧ ਪਾਣੀ ਆਉਣ ਕਰਕੇ ਹਲਕਾ ...

ਪੂਰੀ ਖ਼ਬਰ »

ਰਾਜਪੁਰਾ ਦਾ ਕੌਮੀ ਪੁਰਸਕਾਰ ਪ੍ਰਾਪਤ ਸਿਵਲ ਹਸਪਤਾਲ ਹੋਇਆ ਆਪ ਬਿਮਾਰ

ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ)-ਸਥਾਨਕ ਏ.ਪੀ.ਜੈਨ ਸਿਵਲ ਹਸਪਤਾਲ ਜਿਸ ਨੰੂ ਕਿ ਉਸ ਦੀ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ ਤੇ ਜਿੱਥੇ ਹਜ਼ਾਰਾਂ ਮਰੀਜ਼ ਆਪਣਾ ਇਲਾਜ ਕਰਵਾਉਣ ਆਉਂਦੇ ਹਨ, ਅੱਜ ਕੱਲ੍ਹ ਡਾਕਟਰਾਂ ਦੀ ਕਮੀ ਕਾਰਨ ਆਪ ਹੀ ਆਖ਼ਰੀ ...

ਪੂਰੀ ਖ਼ਬਰ »

ਬਿਮਾਰੀਆਂ ਤੋਂ ਬਚਾਅ ਲਈ ਘਰਾਂ 'ਚ ਪਾਣੀ ਇਕੱਠਾ ਨਾ ਹੋਣ ਦਿਓ- ਡਾ.ਸਾਹਨੀ

ਨਾਭਾ, 19 ਅਗਸਤ (ਕਰਮਜੀਤ ਸਿੰਘ)-ਬਰਸਾਤ ਦੇ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਘਰਾਂ 'ਚ ਗੰਦਾ ਤੇ ਸਾਫ਼ ਪਾਣੀ ਇਕੱਠਾ ਨਾ ਹੋਣ ਦਿਓ | ਇਹ ਗੱਲ ਡਾਕਟਰ ਸਾਹਨੀ ਹਸਪਤਾਲ ਦੇ ਮੁਖੀ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਰਜੀਤ ਸਿੰਘ ਸਾਹਨੀ ਨੇ ਪੱਤਰਕਾਰਾਂ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ ਸਮੈਕ ਸਮੇਤ ਕਾਬੂ

ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਸੀ.ਆਈ.ਏ. ਸਟਾਫ਼ ਸਰਕਲ ਰਾਜਪੁਰਾ ਦੀ ਟੀਮ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 35 ਗ੍ਰਾਮ ਸਮੈਕ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸੀ.ਆਈ.ਏ. ਸਟਾਫ਼ ਸਰਕਲ ਰਾਜਪੁਰਾ ਦੇ ਇੰਚਾਰਜ ਥਾਣੇਦਾਰ ...

ਪੂਰੀ ਖ਼ਬਰ »

ਮਿਲਟੀ ਕੰਬੋਜ ਵਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦਾ ਉਦਘਾਟਨ

ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ)-ਨੇੜਲੇ ਪਿੰਡ ਨਲਾਸ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ 'ਚ ਸਕੂਲ ਦੀ ਪਿ੍ੰਸੀਪਲ ਰੇਖਾ ਰਾਣੀ ਦੀ ਅਗਵਾਈ 'ਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਨਿਰਭੈ ਸਿੰਘ ਮਿਲਟੀ ਕੰਬੋਜ, ...

ਪੂਰੀ ਖ਼ਬਰ »

ਮੁਹਾਲੀ 'ਚ ਕੱਲ੍ਹ ਐਚ.ਓ.ਡੀ. ਦਫ਼ਤਰ ਅੱਗੇ ਦਿੱਤੇ ਜਾਣ ਵਾਲਾ ਧਰਨਾ ਮੁਲਤਵੀ- ਮੋਮੀ

ਪਟਿਆਲਾ, 19 ਅਗਸਤ (ਜ.ਸ. ਢਿੱਲੋਂ)-ਪੇਂਡੂ ਜਲ ਘਰਾਂ 'ਤੇ ਆਪਣੀਆਂ ਸੇਵਾਵਾਾ ਦੇਣ ਵਾਲੇ ਠੇਕਾ ਕਾਮਿਆਾ ਨੂੰ ਰੈਗੂਲਰ ਕਰਵਾਉਣ ਦੀ ਮੰਗ ਲਈ ਸੰਘਰਸ਼ਸ਼ੀਲ ਜਥੇਬੰਦੀ 'ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ' ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ...

ਪੂਰੀ ਖ਼ਬਰ »

ਸ਼ਹਿਰੀ ਆਵਾਸ ਯੋਜਨਾ ਲਾਭਪਾਤਰੀ ਐਕਸ਼ਨ ਕਮੇਟੀ ਦੀ ਮੀਟਿੰਗ

ਸਮਾਣਾ, 19 ਅਗਸਤ (ਹਰਵਿੰਦਰ ਸਿੰਘ ਟੋਨੀ)-ਸ਼ਹਿਰੀ ਆਵਾਸ ਯੋਜਨਾ ਲਾਭਪਾਤਰੀ ਐਕਸ਼ਨ ਕਮੇਟੀ ਦੀ ਮੀਟਿੰਗ ਯੂਨੀਕ ਪਾਰਕ 'ਚ ਹੋਈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਆਗੂ ਗੁਰਤੇਜ ਸਿੰਘ ਤੇ ਤਰਸੇਮ ਸਿੰਘ ਵੜੈਚਾਂ ਪੱਤੀ ਨੇ ਦੱਸਿਆ ਕਿ ਨਗਰ ਕੌਾਸਲ ਵਲੋਂ ...

ਪੂਰੀ ਖ਼ਬਰ »

ਸਟੇਟ ਬੈਂਕ ਆਫ ਇੰਡੀਆ ਵਲੋਂ ਮੀਟਿੰਗ

ਪਟਿਆਲਾ, 19 ਅਗਸਤ (ਅ.ਸ. ਆਹਲੂਵਾਲੀਆ)-ਭਾਰਤ ਨੰੂ 5 ਟਿ੍ਲੀਅਨ ਦੀ ਅਰਥ ਵਿਵਸਥਾ ਬਣਾਉਣ ਦੇ ਕੌਮੀ ਟੀਚੇ ਨੰੂ ਧਿਆਨ ਵਿਚ ਰੱਖਦਿਆਂ ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਵਪਾਰਕ ਦਫ਼ਤਰ ਤੇ ਐਫ.ਆਈ.ਐਮ.ਐਮ. ਪਟਿਆਲਾ ਵਲੋਂ ਇਸ ਦੇ ਅਧਿਕਾਰ ਖੇਤਰ 'ਚ ਪੈਂਦੇ ਮੁਹਾਲੀ, ਸੰਗਰੂਰ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX