ਤਾਜਾ ਖ਼ਬਰਾਂ


ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਖੁਦ ਦਿੱਤੀ ਜਾਣਕਾਰੀ
. . .  0 minutes ago
ਨਵੀਂ ਦਿੱਲੀ, 14 ਅਗਸਤ - ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਇਸ ਵਾਰ ਉਨ੍ਹਾਂ ਨੇ ਖੁਦ ਟਵੀਟ ਕਰਕੇ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦੇ ਆਏ 26 ਨਵੇਂ ਮਾਮਲੇ
. . .  17 minutes ago
ਫਤਿਹਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ ਨਵੇਂ 26 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਨਾਲ ਹੋਈਆਂ ਚਾਰ ਮੌਤਾਂ
. . .  28 minutes ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 48...
ਮਨਾਲੀ ਨੇੜੇ ਪੱਥਰ ਹੇਠਾਂ ਦੱਬ ਜਾਣ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ
. . .  33 minutes ago
ਸਮੁੰਦੜਾ, 14 ਅਗਸਤ (ਤੀਰਥ ਸਿੰਘ ਰੱਕੜ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਮਾਈ ਦੇ ਇਕ ਨੌਜਵਾਨ ਦੀ ਹਿਮਾਚਲ ਪ੍ਰਦੇਸ਼ 'ਚ ਚੰਡੀਗੜ੍ਹ-ਮਨਾਲੀ ਕੌਮੀ ਮਾਰਗ 'ਤੇ ਖੜੇ ਕੈਂਟਰ 'ਤੇ ਪਹਾੜ ਤੋਂ ਡਿੱਗੇ ਭਾਰੀ ਪੱਥਰ ਹੇਠਾਂ ਦੱਬ ਜਾਣ ਨਾਲ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ...
ਮਾਛੀਵਾੜਾ ਵਿਚ ਅੱਜ ਫਿਰ ਕੋਰੋਨਾ ਦੇ ਆਏ ਛੇ ਨਵੇਂ ਮਾਮਲੇ
. . .  40 minutes ago
ਮਾਛੀਵਾੜਾ ਸਾਹਿਬ, 14 ਅਗਸਤ (ਮਨੋਜ ਕੁਮਾਰ) - ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਵਿਚ ਅੱਜ ਫਿਰ ਮਾਛੀਵਾੜਾ ਵਿਚ ਨਵੇਂ ਛੇ ਮਾਮਲੇ ਦਰਜ ਕੀਤੇ ਗਏ ਅਤੇ ਹੁਣ ਸ਼ਹਿਰ ਵਿਚ ਇਹ ਕੋਰੋਨਾ ਦੇ ਕੁੱਲ ਮਾਮਲੇ 55 ਤੱਕ ਪਹੁੰਚ ਗਏ ਹਨ। ਅੱਜ ਦੇ ਨਵੇਂ ਮਾਮਲਿਆ ਵਿਚ ਦੋ ਮਹਿਲਾਵਾਂ ਤੇ ਛੇ ਮਰਦ ਸ਼ਾਮਲ...
ਪਿੰਡ ਜੈਨਪੁਰ ਵਿਖੇ ਕੋਰੋਨਾ ਨੇ ਦਿੱਤੀ ਦਸਤਕ
. . .  about 1 hour ago
ਮਜਾਰੀ/ਸਾਹਿਬਾ, 14 ਅਗਸਤ (ਨਿਰਮਲ ਜੀਤ ਸਿੰਘ ਚਾਹਲ) - ਪਿੰਡ ਜੈਨਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਰੋਨਾ ....
ਵਿਆਹੁਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ
. . .  about 1 hour ago
ਸੰਗਰੂਰ /ਲਹਿਰਾਗਾਗਾ, 14 ਅਗਸਤ (ਧੀਰਜ ਪਸ਼ੋਰੀਆ/ਸੂਰਜ ਭਾਨ ਗੋਇਲ)- ਪਿੰਡ ਘੋੜੇਨਬ ਵਿਖੇ ਇੱਕ ਵਿਆਹੁਤਾ ਔਰਤ ਵਲੋਂ ਜ਼ਹਿਰੀਲੀ....
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਨਾਲ ਪੀੜਤ ਇਕ ਮਹਿਲਾ ਦੀ ਹੋਈ ਮੌਤ
. . .  about 1 hour ago
ਫ਼ਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)- ਕੋਰੋਨਾ ਵਾਇਰਸ ਨਾਲ ਪੀੜਤ ਇੱਕ 27 ਵਰ੍ਹਿਆਂ ਦੀ ਮਹਿਲਾ ਦੀ ਮੌਤ ਹੋ ....
ਜ਼ਿਲ੍ਹਾ ਬਰਨਾਲਾ 'ਚ ਐੱਸ.ਬੀ.ਆਈ ਬਰਾਂਚ ਭਦੌੜ ਦੇ ਮੈਨੇਜਰ ਤੇ ਫ਼ੀਲਡ ਅਫ਼ਸਰ ਨੂੰ ਹੋਇਆ ਕੋਰੋਨਾ
. . .  about 1 hour ago
ਭਦੌੜ, 14 ਅਗਸਤ (ਰਜਿੰਦਰ ਬੱਤਾ ਵਿਨੋਦ ਕਲਸੀ) - ਜ਼ਿਲ੍ਹਾ ਬਰਨਾਲਾ 'ਚ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਭਦੌੜ ਦੇ ਮੈਨੇਜਰ....
ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਤਿੰਨ ਘੰਟਿਆਂ ਤੋਂ ਜਾਰੀ
. . .  about 1 hour ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਦਸਵੀਂ ਓਪਨ ਸਕੀਮ ਦੇ ਵਿਦਿਆਰਥੀਆਂ ਵਲੋਂ ਸਿਖਿਆ ਮੰਤਰੀ ਦੀ ਸੰਗਰੂਰ ਸਥਿਤ...
ਨੌਜਵਾਨ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਵਾਉਣ ਲਈ ਪਰਿਵਾਰ ਵੱਲੋਂ ਧਰਨਾ ਸ਼ੁਰੂ
. . .  about 1 hour ago
ਬਰਨਾਲਾ/ਰੂੜੇਕੇ ਕਲਾਂ, 14 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਪਿੰਡ ਧੂਰਕੋਟ ਦੇ ....
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 8 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ....
ਟੈਂਪੂ ਪਲਟਣ ਕਾਰਨ ਇਕ ਔਰਤ ਦੀ ਮੌਤ, 20 ਔਰਤਾਂ ਗੰਭੀਰ ਰੂਪ 'ਚ ਜ਼ਖ਼ਮੀ
. . .  about 2 hours ago
ਭਦੌੜ, 14 ਅਗਸਤ (ਰਜਿੰਦਰ ਬੱਤਾ ਵਿਨੋਦ ਕਲਸੀ) - ਬਰਨਾਲਾ ਜ਼ਿਲ੍ਹਾ ਦੇ ਪਿੰਡ ਰਾਮਗੜ੍ਹ ਤੋਂ ਭਦੌੜ ਵਿਖੇ ਆ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ ਇਕੋ ਪਰਿਵਾਰ ਨਾਲ ਸੰਬੰਧਿਤ 5 ਮੈਂਬਰਾਂ ਸਮੇਤ 6 ਲੋਕਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਖਮਾਣੋਂ, 14 ਅਗਸਤ (ਮਨਮੋਹਣ ਸਿੰਘ ਕਲੇਰ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖਮਾਣੋਂ 'ਚ ਅੱਜ 6 ਕੋਰੋਨਾ ਵਾਇਰਸ ਤੋ...
ਪਿੰਡ ਭੁੱਲਾਰਾਈ ਵਿਖੇ ਦਿਨ ਦਿਹਾੜੇ 2 ਘਰਾਂ 'ਚ ਹੋਈ ਚੋਰੀ
. . .  about 2 hours ago
ਖਲਵਾੜਾ, 14 ਅਗਸਤ (ਮਨਦੀਪ ਸਿੰਘ ਸੰਧੂ)- ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੁੱਲਾਰਾਈ ਵਿਖੇ ਦੋ ਘਰਾਂ 'ਚ ਦਿਨ-ਦਿਹਾੜੇ ਚੋਰੀ ਹੋਣ ਦਾ ਸ....
ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਆਜ਼ਾਦੀ ਦਿਵਸ ਨੂੰ ਗੁਲਾਮੀ ਦਿਵਸ ਵਜੋਂ ਮਨਾਇਆ
. . .  about 2 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ....
ਨਾਜਾਇਜ਼ ਸ਼ਰਾਬ ਫੜਨ ਗਈ ਪੁਲਿਸ ਪਾਰਟੀ ਦਾ ਵਿਰੋਧ ਕਰਨ ਤੇ ਹੱਥੋਂ ਪਾਈ ਹੋਣ ਵਾਲੇ 8 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  1 minute ago
ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਪਟਵਾਰ ਯੂਨੀਅਨ ਅਤੇ ਡੀ.ਸੀ ਦਫ਼ਤਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 minute ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅਜਨਾਲਾ ...
ਸਹਿਕਾਰਤਾ ਵਿਭਾਗ 'ਚ ਕਲਮ ਛੋੜ ਹੜਤਾਲ ਜਾਰੀ
. . .  about 3 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)- ਮੰਗਾਂ ਨੂੰ ਲੈ ਕੇ ਪੂਰੇ ਪੰਜਾਬ 'ਚ 6 ਅਗਸਤ ਤੋਂ ਲਗਾਤਾਰ ਕਲਮ ਛੋੜ ਹੜਤਾਲ....
ਗ੍ਰਹਿ ਮੰਤਰਾਲੇ ਵੱਲੋਂ ਸੁਤੰਤਰਤਾ ਦਿਵਸ ਮੌਕੇ ਬਹਾਦਰੀ ਪੁਰਸਕਾਰਾਂ ਦਾ ਐਲਾਨ, ਸੂਚੀ ਜਾਰੀ
. . .  about 3 hours ago
ਨਵੀਂ ਦਿੱਲੀ, 14 ਅਗਸਤ- ਗ੍ਰਹਿ ਮੰਤਰਾਲੇ ਨੇ ਸੁਤੰਤਰਤਾ ਦਿਵਸ ਮੌਕੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਪੁਰਸਕਾਰਾਂ ....
ਗਹਿਲੋਤ ਸਰਕਾਰ ਨੇ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ ਦੇ ਲਈ ਸਪੀਕਰ ਨੂੰ ਦਿੱਤਾ ਨੋਟਿਸ
. . .  about 3 hours ago
ਜੈਪੁਰ, 14 ਅਗਸਤ- ਰਾਜਸਥਾਨ ਵਿਧਾਨਸਭਾ 'ਚ ਕਾਂਗਰਸ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੇ ਵਿਸ਼ਵਾਸ ਪ੍ਰਸਤਾਵ ਦੇ ਲਈ ਸਪੀਕਰ...
ਪੁਲਿਸ ਨੇ ਘੁਮਾਣ ਦੇ ਨੇੜਲੇ ਪਿੰਡਾਂ 'ਚ ਤੜਕਸਾਰ ਫੜੀ ਵੱਡੀ ਮਾਤਰਾ 'ਚੋਂ ਨਾਜਾਇਜ਼ ਦੇਸੀ ਸ਼ਰਾਬ
. . .  about 4 hours ago
ਜਲੰਧਰ 'ਚ ਕੋਰੋਨਾ ਦੇ 27 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 4 hours ago
ਜਲੰਧਰ, 14 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਸਵੇਰੇ ਆਈਆਂ ਰਿਪੋਰਟਾਂ ਅਨੁਸਾਰ 27 ਹੋਰ ਵਿਅਕਤੀ....
ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  about 4 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਰੂਰ ਪਹੁੰਚੇ 10ਵੀਂ ਜਮਾਤ ਓਪਨ ਸਕੀਮ ਦੇ ਵਿਦਿਆਰਥੀਆਂ ਵੱਲੋਂ ਸੰਗਰੂਰ ਸਥਿਤ ...
ਜ਼ਿਲ੍ਹਾ ਮਾਨਸਾ ਦੇ ਜੋਗਾ ਥਾਣੇ ਦੇ ਦੋ ਪੁਲਿਸ ਮੁਲਾਜ਼ਮ ਆਏ ਕੋਰੋਨਾ ਪਾਜ਼ੀਟਿਵ
. . .  about 4 hours ago
ਜੋਗਾ, 14 ਅਗਸਤ (ਹਰਜਿੰਦਰ ਸਿੰਘ ਚਹਿਲ) - ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਸਿਵਲ ਹਸਪਤਾਲ ਜੋਗਾ ਵਿਖੇ ਕੋਰੋਨਾ ਟੈਸਟਿੰਗ ਹੋ ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਭਾਦੋਂ ਸੰਮਤ 551

ਸੰਪਾਦਕੀ

ਬੇਹੱਦ ਜ਼ਰੂਰੀ ਹੈ ਪਲਾਸਟਿਕ ਕਚਰੇ ਤੋਂ ਮੁਕਤੀ

73ਵੇਂ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਪਲਾਸਟਿਕ ਤੋਂ ਮੁਕਤ ਕਰਨ ਦਾ ਸੁਨੇਹਾ ਦਿੱਤਾ ਹੈ। ਸਗੋਂ ਕਹਿਣਾ ਇਹ ਚਾਹੀਦਾ ਹੈ ਕਿ ਇਸ ਵਿਚ ਇਕ ਕਿਸਮ ਨਾਲ ਦੇਰੀ ਹੋ ਗਈ ਹੈ ਇਹ ਸੱਦਾ ਤਾਂ ਕਈ ਸਾਲ ਪਹਿਲਾਂ ਹੀ ਦੇਣਾ ਚਾਹੀਦਾ ਸੀ। ਕਿਉਂਕਿ ਅੱਜ ਪਲਾਸਟਿਕ ਕਚਰਾ ਏਨਾ ਖ਼ਤਰਨਾਕ ਹੋ ਗਿਆ ਹੈ ਕਿ ਵਿਗਿਆਨਕ ਬਿਨਾਂ ਹਿਚਕਿਚਾਹਟ ਤੋਂ ਕਹਿ ਰਹੇ ਹਨ ਕਿ ਜੇਕਰ ਇਸ ਨੂੰ ਖ਼ਤਮ ਨਾ ਕੀਤਾ ਗਿਆ ਤਾਂ ਇਹ ਸਿਰਫ਼ ਮਨੁੱਖ ਹੀ ਨਹੀਂ ਸਗੋਂ ਸਮੁੱਚੀ ਜੀਵ ਪ੍ਰਜਾਤੀ ਨੂੰ ਹੀ ਖ਼ਤਮ ਕਰ ਦੇਵੇਗਾ। ਅੱਜ ਹਰੇਕ ਭਾਰਤੀ ਇਕ ਮਹੀਨੇ ਵਿਚ ਲਗਪਗ 20 ਤੋਂ 50 ਗ੍ਰਾਮ ਪਲਾਸਟਿਕ ਆਮ ਜੀਵਨ ਜਿਊਂਦੇ ਹੋਏ ਖਾਣ ਲਈ ਮਜਬੂਰ ਹੈ, ਜੋ ਉਸ ਦੀ ਸਿਹਤ 'ਤੇ ਕਈ ਤਰ੍ਹਾਂ ਬੁਰੇ ਪ੍ਰਭਾਵ ਪਾ ਰਿਹਾ ਹੈ। ਆਸਟ੍ਰੇਲੀਆ ਯੂਨੀਵਰਸਿਟੀ ਆਫ਼ ਨਿਊ ਕਾਸਲ ਨੇ ਭਾਰਤੀਆਂ 'ਤੇ ਕੀਤੇ ਗਏ ਆਪਣੇ ਸਰਵੇਖਣ ਵਿਚੋਂ ਇਹ ਨਤੀਜੇ ਕੱਢੇ ਹਨ।
ਇਸ ਅਧਿਐਨ ਦੇ ਮੁਤਾਬਿਕ ਸਾਡੇ ਖਾਣ-ਪੀਣ ਦੇ ਸਮਾਨ, ਫਲਾਂ ਦੇ ਰਸ ਅਤੇ ਬੋਤਲ ਬੰਦ ਪਾਣੀ ਤੋਂ ਇਲਾਵਾ ਟੂਟੀਆਂ ਵਾਲੇ ਪਾਣੀ ਦੇ ਰਾਹੀਂ ਹਰ ਸਾਲ ਕਰੀਬ 2.50 ਗ੍ਰਾਮ ਜਾਂ ਇਉਂ ਕਹੋ ਕਿ 52 ਹਜ਼ਾਰ ਤੋਂ ਜ਼ਿਆਦਾ ਮਾਈਕ੍ਰੋ ਪਲਾਸਟਿਕ ਕਣ ਸਾਡੇ ਸਰੀਰ 'ਚ ਪਹੁੰਚ ਰਹੇ ਹਨ। ਇਨ੍ਹਾਂ ਨਾਲ ਜੇਕਰ ਹਵਾ ਪ੍ਰਦੂਸ਼ਣ ਵੀ ਮਿਲਾ ਦਈਏ ਤਾਂ ਇਕ ਆਮ ਵਿਅਕਤੀ ਦੇ ਸਰੀਰ ਵਿਚ ਹਰ ਸਾਲ ਕਰੀਬ 1 ਲੱਖ 21 ਹਜ਼ਾਰ ਮਾਈਕ੍ਰੋ ਪਲਾਸਟਿਕ ਕਣ ਜਾ ਰਹੇ ਹਨ, ਜੋ ਸਿਹਤ ਲਈ ਬਹੁਤ ਹੀ ਖਤਰਨਾਕ ਹਨ। ਭਾਰਤ 2018 ਵਿਚ ਪੂਰੀ ਦੁਨੀਆ ਦੇ ਲਈ ਵਾਤਾਵਰਨ ਦਿਵਸ ਦਾ ਮੇਜ਼ਬਾਨ ਸੀ। ਇਸ ਮੌਕੇ 'ਤੇ ਭਾਰਤ ਸਰਕਾਰ ਨੇ ਉਦੇਸ਼ ਤੈਅ ਕੀਤਾ ਸੀ ਕਿ 2022 ਤੱਕ ਇਕ ਵਾਰੀ ਵਰਤ ਕੇ ਸੁੱਟੇ ਜਾਣ ਵਾਲੇ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ, ਇਸ ਤੋਂ ਬਾਅਦ ਸਰਕਾਰ ਦੇ ਪੱਧਰ 'ਤੇ ਕਈ ਵਾਰ ਇਕ ਵਾਰ ਵਰਤ ਕੇ ਸੁੱਟੇ ਜਾਣ ਵਾਲੇ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਖ਼ਤੀ ਦੀ ਘਾਟ ਦੇ ਕਾਰਨ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਇਸ ਲਈ ਪ੍ਰਧਾਨ ਮੰਤਰੀ ਨੂੰ ਇਸ ਵਾਰ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਤੋਂ ਇਸ ਸਬੰਧੀ ਸੱਦਾ ਦੇਣਾ ਪਿਆ।
ਦਰਅਸਲ ਵਿਗਿਆਨੀਆਂ ਦੇ ਅਨੁਸਾਰ ਸਿਰਫ਼ ਇਕੋ ਵਾਰ ਵਰਤੀ ਜਾਣ ਵਾਲੀ ਪਾਲਸਟਿਕ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ ਅਤੇ ਪਲਾਸਟਿਕ ਕੂੜੇ ਵਿਚ ਸਭ ਤੋਂ ਜ਼ਿਆਦਾ ਮਾਤਰਾ ਇਸੇ ਕਿਸਮ ਦੇ ਪਲਾਸਟਿਕ ਦੀ ਹੁੰਦੀ ਹੈ। ਹਰ ਸਾਲ ਉਤਪਾਦਤ ਹੋਣ ਵਾਲੇ ਅਜਿਹੇ ਕੁੱਲ ਪਲਾਸਟਿਕ ਵਿਚੋਂ ਸਿਰਫ਼ 20 ਫ਼ੀਸਦੀ ਨੂੰ ਹੀ ਦੁਬਾਰਾ ਵਰਤਿਆ (ਰੀਸਾਈਕਲ) ਜਾਂਦਾ ਹੈ, 39 ਫ਼ੀਸਦੀ ਜ਼ਮੀਨ ਦੇ ਅੰਦਰ ਦੱਬਕੇ ਨਸ਼ਟ ਹੋ ਜਾਂਦਾ ਹੈ, ਜਦੋਂਕਿ 15 ਫ਼ੀਸਦੀ ਨੂੰ ਸਾੜ ਦਿੱਤਾ ਜਾਂਦਾ ਹੈ। ਪਲਾਸਟਿਕ ਦੇ ਸੜਨ ਨਾਲ ਪੈਦਾ ਹੋਣ ਵਾਲੀ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਵੀ 2030 ਤੱਕ ਵਧ ਕੇ ਤਿੰਨ ਗੁਣਾ ਹੋ ਜਾਵੇਗੀ। ਇਸ ਨਾਲ ਦਿਲ ਦੇ ਰੋਗਾਂ ਵਿਚ ਤੇਜ਼ੀ ਨਾਲ ਵਾਧਾ ਹੋਣ ਦਾ ਖਦਸ਼ਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰਖਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਦੀ ਜਨਤਾ ਅਤੇ ਖਾਸ ਤੌਰ 'ਤੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵੀ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਭਾਵ ਅਜਿਹੇ ਪਲਾਸਟਿਕ ਦੇ ਸਾਮਾਨ ਜਿਨ੍ਹਾਂ ਨੂੰ ਅਸੀਂ ਇਕ ਵਾਰ ਵਰਤ ਕੇ ਸੁੱਟ ਦਿੰਦੇ ਹਾਂ, ਜਿਵੇਂ ਲਿਫ਼ਾਫ਼ੇ ਆਦਿ 'ਤੇ ਪਾਬੰਦੀ ਲਗਾਉਣ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਪਲਾਸਟਿਕ ਕੂੜੇ ਤੋਂ ਮੁਕਤ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੇ ਜਨਮ ਦਿਨ 2 ਅਕਤੂਬਰ ਤੋਂ ਸਾਰੇ ਦੇਸ਼ ਵਿਚ ਹੋਵੇਗੀ, ਠੀਕ ਉਵੇਂ ਹੀ ਜਿਵੇਂ ਸਾਲ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਤਰ੍ਹਾਂ ਹੀ ਲਾਲ ਕਿਲ੍ਹੇ ਦੀ ਫਸੀਲ ਤੋਂ ਸਵੱਛ ਭਾਰਤ ਮੁਹਿੰਮ ਦਾ ਸੱਦਾ ਦਿੱਤਾ ਸੀ ਅਤੇ ਉਸੇ ਸਾਲ 2 ਅਕਤੂਬਰ ਰਾਜਪਥ ਤੋਂ ਇਸੇ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਸਵੱਛਤਾ ਮੁਹਿੰਮ ਦੀ ਦੇਸ਼ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਸ਼ਲਾਘਾ ਹੋਈ ਸੀ। ਇਸ ਦਾ ਅਸਰ ਵੀ ਵਿਆਪਕ ਤੌਰ 'ਤੇ ਦੇਖਣ ਨੂੰ ਮਿਲਿਆ ਸੀ। ਇਸ ਵਾਰ ਪ੍ਰਧਾਨ ਮੰਤਰੀ ਨੇ ਜਦੋਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਦੇਸ਼ ਨੂੰ ਪਲਾਸਟਿਕ ਕੂੜੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ ਤਾਂ ਉਮੀਦ ਹੈ ਕਿ ਇਸ ਮੁਹਿੰਮ ਨੂੰ ਦੇਸ਼ ਪੱਧਰੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਸਮਰਥਨ ਅਤੇ ਪ੍ਰਸੰਸਾ ਮਿਲੇਗੀ ਕਿਉਂਕਿ ਪਲਾਸਟਿਕ ਕੂੜੇ ਦੀ ਸਮੱਸਿਆ ਆਲਮੀ ਪੱਧਰ ਦੀ ਹੈ। ਪਲਾਸਟਿਕ ਦੀ ਵਰਤੋਂ ਇਕ ਆਮ ਭਾਰਤੀ ਦੇ ਮੁਕਾਬਲੇ ਇਕ ਅਮਰੀਕੀ ਹਜ਼ਾਰ ਗੁਣਾ ਜ਼ਿਆਦਾ ਕਰਦਾ ਹੈ।
ਪੂਰੀ ਦੁਨੀਆ ਵਿਚ ਪਲਾਸਟਿਕ ਦੀ ਏਨੀ ਵਰਤੋਂ ਹੁੰਦੀ ਹੈ ਕਿ ਹਰ ਸਾਲ ਕਰੀਬ 10.4 ਕਰੋੜ ਟਨ ਪਲਾਸਟਿਕ ਕੂੜਾ ਸਮੁੰਦਰ ਵਿਚ ਮਿਲ ਜਾਂਦਾ ਹੈ। ਵਿਗਿਆਨੀ ਚਿੰਤਾ ਜਿਤਾ ਰਹੇ ਹਨ ਕਿ ਜੇਕਰ ਪਲਾਸਟਿਕ ਕੂੜੇ ਵਿਰੁੱਧ ਜੰਗੀ ਪੱਧਰ 'ਤੇ ਕੋਸ਼ਿਸ਼ ਨਾ ਕੀਤੀ ਗਈ ਤਾਂ ਸਾਲ 2050 ਤੱਕ ਸਮੁੰਦਰ ਵਿਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਦੇ ਟੁਕੜੇ ਹੋ ਜਾਣਗੇ। ਪਲਾਸਟਿਕ ਦੇ ਮਲਬੇ ਨਾਲ ਸਮੁੰਦਰੀ ਜੀਵ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਪ੍ਰਸਾਂਤ ਮਹਾਂਸਾਗਰ ਵਿਚ ਦਾ ਗਰੇਟ ਪੈਸੇਫਿਕ ਪਲਾਸਟਿਕ ਕੂੜੇ ਤੋਂ ਇਸ ਤਰ੍ਹਾਂ ਪ੍ਰਭਾਵਿਤ ਹੈ ਕਿ ਇਥੇ 80 ਹਜ਼ਾਰ ਟਨ ਤੋਂ ਵੀ ਜ਼ਿਆਦਾ ਪਲਾਸਟਿਕ ਜਮ੍ਹਾਂ ਹੈ। ਇਸ ਲਈ ਇਹ ਭਾਰਤ ਦੀ ਨਹੀਂ ਪੂਰੀ ਦੁਨੀਆ ਦੀ ਵੱਡੀ ਸਮੱਸਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 2 ਅਕਤੂਬਰ ਦੇ ਦਿਨ ਉਨ੍ਹਾਂ ਦੇ ਘਰ ਵਿਚ ਮੌਜੂਦ ਇਕ ਵਾਰੀ ਵਰਤੋਂ ਵਾਲਾ ਸਾਰਾ ਪਲਾਸਟਿਕ ਇਕੱਠਾ ਕਰਨ ਅਤੇ ਆਪਣੇ ਨਗਰ ਨਿਗਮ ਦੇ ਕੋਲ ਜਾਂ ਸਵੱਛਤਾ ਕਰਮਚਾਰੀ ਦੇ ਕੋਲ ਸਾਰਾ ਜਮ੍ਹਾ ਕਰਵਾ ਦੇਣ ਅਤੇ ਦੇਸ਼ ਨੂੰ ਇਕ ਵਾਰੀ ਵਰਤੋਂ ਵਾਲੇ ਪਲਾਸਟਿਕ ਤੋਂ ਮੁਕਤ ਕਰਵਾਉਣ ਵਿਚ ਸਹਿਯੋਗ ਦੇਣ।
ਦੇਸ਼ ਵਿਚ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਸਣੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਸੂਬਿਆਂ ਦੇ 35 ਪ੍ਰਦੂਸ਼ਣ ਰੋਕਥਾਮ ਬੋਰਡ ਹਨ। ਪਰ 2017-18 ਵਿਚ ਇਨ੍ਹਾਂ ਵਿਚੋਂ ਸਿਰਫ਼ 14 ਬੋਰਡਾਂ ਨੇ ਹੀ ਪਲਾਸਟਿਕ ਦੇ ਕਚਰੇ ਬਾਰੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਜਾਣਕਾਰੀ ਦਿੱਤੀ। ਇਸ ਜਾਣਕਾਰੀ ਨਾਲ ਹਾਸਲ ਅੰਕੜਿਆਂ ਅਨੁਸਾਰ ਸਾਲ 2017-18 ਵਿਚ ਭਾਰਤ ਵਿਚ ਕਰੀਬ 6.5 ਲੱਖ ਟਨ ਪਲਾਸਟਿਕ ਕੂੜਾ ਪੈਦਾ ਹੋਇਆ ਹੈ। ਸਗੋਂ ਇਕ ਅੰਦਾਜ਼ੇ ਅਨੁਸਾਰ ਪਿਛਲੇ 7 ਦਹਾਕਿਆਂ ਵਿਚ ਪੂਰੀ ਦੁਨੀਆ 'ਚ ਕਰੀਬ 8 ਅਰਬ 30 ਕਰੋੜ ਲੱਖ ਟਨ ਪਲਾਸਟਿਕ ਦਾ ਉਤਪਾਦਨ ਹੋ ਚੁੱਕਿਆ ਹੈ।
ਕਰੀਬ 7 ਹਜ਼ਾਰ ਕਿਸਮਾਂ ਦੀਆਂ ਚੀਜ਼ਾਂ ਪਲਾਸਟਿਕ ਤੋਂ ਬਣਦੀਆਂ ਹਨ ਜੋ ਵਰਤੋਂ ਤੋਂ ਬਾਅਦ ਪ੍ਰਦੂਸ਼ਣ ਬਣ ਜਾਂਦੀਆਂ ਹਨ। ਪਲਾਸਟਿਕ 15 ਕਿਸਮ ਦੇ ਕੈਂਸਰ ਲਈ ਜ਼ਿੰਮੇਵਾਰ ਹੈ। ਇਥੋਂ ਤੱਕ ਕਿ ਬੱਚਿਆਂ ਦੇ ਖਿਡੌਣਿਆਂ ਦੀ ਪਲਾਸਟਿਕ ਵੀ ਸਿਹਤ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਲਈ ਯੂਰਪ ਅਤੇ ਜਾਪਾਨ ਵਿਚ ਇਸ ਤਰ੍ਹਾਂ ਦੇ ਖਿਡੌਣਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਪਲਾਸਟਿਕ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਇਸ ਲਈ ਇਸ ਤੋਂ ਮੁਕਤੀ ਲਈ ਵੱਡੀ ਮੁਹਿੰਮ ਛੇੜਨੀ ਹੀ ਚਾਹੀਦੀ ਹੈ।

-ਇਮੇਜ ਰਿਫਲੈਕਸ਼ਨ ਸੈਂਟਰ।

 

ਬਰਸੀ 'ਤੇ ਵਿਸ਼ੇਸ਼

ਧੀਰਜਵਾਨ ਸਿਆਸਤਦਾਨ ਸਨ ਸੰਤ ਹਰਚੰਦ ਸਿੰਘ ਲੌਂਗੋਵਾਲ

ਪੰਜਾਬ ਦੀ ਸਿਆਸਤ ਦਾ ਧੁਰਾ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਦੇ ਆਰਥਿਕ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਹਿਤਾਂ ਦੇ ਅਲੰਬਰਦਾਰ ਸਨ। ਉਹ ਬਹੁਤ ਧੀਰਜ, ਸਾਊ ਤੇ ਧਰਮੀ ਪੁਰਸ਼ ਸਨ। ਆਪ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਪਿੰਡ ਗਿਦੜਿਆਨੀ ਦੇ ਕਿਸਾਨ ਸ: ...

ਪੂਰੀ ਖ਼ਬਰ »

ਮੋਦੀ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਯਾਦ ਕਿਉਂ ਨਹੀਂ ਆਈ?

ਕਸ਼ਮੀਰ 'ਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਚੁਣੌਤੀ ਦਾ ਠੀਕ ਢੰਗ ਨਾਲ ਮੁਕਾਬਲਾ ਕਰਨ ਲਈ ਜ਼ਰੂਰੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਉਥੋਂ ਦੇ ਹਾਲਾਤ ਨੂੰ ਆਮ ਵਾਂਗ ਬਣਾਉਣ ਵਿਚ ਸਫ਼ਲਤਾ ਹਾਸਲ ਕਰੇ। ਚੀਨ ਪਾਕਿਸਤਾਨ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਇਸ ਮਾਮਲੇ ਨੂੰ ...

ਪੂਰੀ ਖ਼ਬਰ »

ਹੜ੍ਹ ਦੀ ਕਰੋਪੀ

ਮੌਨਸੂਨ ਦੇ ਮੌਸਮ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਹੋਈ ਲਗਾਤਾਰ ਅਤੇ ਜ਼ਬਰਦਸਤ ਬਾਰਿਸ਼ ਨੇ ਚਿੰਤਾਜਨਕ ਸਥਿਤੀ ਪੈਦਾ ਕਰ ਦਿੱਤੀ ਹੈ। ਜਿਥੇ ਕੁਦਰਤ ਦੀ ਇਸ ਕਰੋਪੀ ਦਾ ਅਸਰ ਵਧੇਰੇ ਹੋਇਆ ਹੈ, ਉਥੇ ਹੁਣ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਚੁੱਕਾ ਹੈ। ਮਿਲੀਆਂ ਖ਼ਬਰਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX