ਤਾਜਾ ਖ਼ਬਰਾਂ


ਨਾਭਾ ਵਿਚ ਆਇਆ ਇੱਕ ਹੋਰ ਕੋਰੋਨਾ ਪਾਜ਼ੀਟਿਵ
. . .  25 minutes ago
ਨਾਭਾ, 11 ਜੁਲਾਈ (ਅਮਨਦੀਪ ਸਿੰਘ ਲਵਲੀ) - ਹਲਕਾ ਨਾਭਾ ਅੰਦਰ ਲਗਾਤਾਰ ਕੋਰੋਨਾ ਮਰੀਜ਼ਾ ਦੇ ਆਉਣ ਕਾਰਨ ਆਮ ਜਾਨਤਾ ਵਿੱਚ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਸ਼ਹਿਰ ਨਾਭਾ ਦੇ ਅਜੀਤ ਨਗਰ ਦਾ ਵਸਨੀਕ ਜਿਸ ਦੀ ਉਮਰ 31 ਸਾਲ ਹੈ ਕੋਰੋਨਾ ਪਾਜ਼ੀਟਿਵ ਆਇਆ ਹੈ। ਜਿਸ ਸਬੰਧੀ ਸਿਹਤ ਵਿਭਾਗ...
ਪਿੰਡ ਸੇਖ ਕੁਤਬ (ਲੁਧਿਆਣਾ) ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  41 minutes ago
ਬਰਨਾਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  45 minutes ago
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਅੱਜ ਦੋ ਹੋਰ ਨਵੇਂ ਕੋਰੋਨਾ...
15 ਹਜ਼ਾਰ ਬੋਤਲਾਂ ਦੇਸੀ ਲਾਹਣ ਬਰਾਮਦ
. . .  59 minutes ago
ਬਾਜਵਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਵੈਟਰਨਰੀ ਇੰਸਪੈਕਟਰਾਂ 'ਚ ਖ਼ੁਸ਼ੀ ਦਾ ਮਾਹੌਲ
. . .  about 1 hour ago
ਬਟਾਲਾ, 11 ਜੁਲਾਈ (ਕਾਹਲੋਂ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਪਸ਼ੂ ਪਾਲਨ ਮੱਛੀ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਰਕਲ ਬਣਾਉਣ ਦੀ ਮੁਹਿੰਮ ਸ਼ੁਰੂ
. . .  about 1 hour ago
ਨਵੀਂ ਦਿੱਲੀ, 11 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਵਿਸਥਾਰ ਸਮੁੱਚੀ ਦਿੱਲੀ 'ਚ ਕਰਨ ਦੇ ਮੰਤਵ ਨਾਲ ਸਰਕਲ ਬਣਾਉਣ ਦਾ....
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ...
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 1 hour ago
ਚੰਡੀਗੜ੍ਹ, 11 ਜੁਲਾਈ (ਸੁਰਿੰਦਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ...
ਹੁਸ਼ਿਆਰਪੁਰ 'ਚ 1 ਹੋਰ ਅਧਿਕਾਰੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਹੁਸ਼ਿਆਰਪੁਰ, 11 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਇੱਕ ਹੋਰ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਆਉਣ...
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਤ ਓਬਰਾਏ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਅਜਨਾਲਾ 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ ਡਿਪਟੀ ਡਾਇਰੈਕਟਰ ...
ਗੁਰਦਾਸਪੁਰ ਦੇ ਏ.ਡੀ.ਸੀ ਨੂੰ ਹੋਇਆ ਕੋਰੋਨਾ
. . .  about 1 hour ago
ਗੁਰਦਾਸਪੁਰ, 11 ਜੁਲਾਈ (ਆਰਿਫ਼)- ਗੁਰਦਾਸਪੁਰ ਦੇ ਏ. ਡੀ. ਸੀ ਤਜਿੰਦਰਪਾਲ ਸਿੰਘ ਸੰਧੂ ਕੋਰੋਨਾ ...
ਹਲਕਾ ਸ਼ਾਹਕੋਟ 'ਚ ਦੋ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਸ਼ਾਹਕੋਟ, 11 ਜੁਲਾਈ (ਦਲਜੀਤ ਸਚਦੇਵਾ)- ਜ਼ਿਲ੍ਹਾ ਜਲੰਧਰ 'ਚ ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ...
ਬਹਿਰਾਮ ਇਲਾਕੇ 'ਚ ਤੇਜ ਹਨ੍ਹੇਰੀ ਨੇ ਮਚਾਈ ਤਬਾਹੀ, ਲੋਕਾਂ ਦਾ ਹੋਇਆ ਭਾਰੀ ਨੁਕਸਾਨ
. . .  1 minute ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)- ਝੋਨੇ ਦੀ ਲੁਆਈ ਦਾ ਕੰਮ ਜੋਰਾ 'ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਆਈ ਤੇਜ ਹਨੇਰੀ...
ਬੰਗਾ ਦੇ ਪਿੰਡ ਜੱਸੋਮਜਾਰਾ ਦੇ ਡਾਕੀਏ ਨੂੰ ਹੋਇਆ ਕੋਰੋਨਾ
. . .  about 2 hours ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਦੇ ਵਸਨੀਕ ਪ੍ਰੇਮ ਲਾਲ ਪੁੱਤਰ ਨਸੀਬ...
ਬਠਿੰਡਾ 'ਚ ਕੋਰੋਨਾ ਦੇ 5 ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਬਠਿੰਡਾ, 11 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਅੱਜ ਕੋਰੋਨਾ ਦੇ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ...
ਲੁਧਿਆਣਾ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 2 hours ago
ਲੁਧਿਆਣਾ, 11 ਜੁਲਾਈ (ਸਿਹਤ ਪ੍ਰਤੀਨਿਧੀ) - ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ...
ਗੁਰੂ ਹਰਸਹਾਏ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਗੁਰੂ ਹਰਸਹਾਏ, 11 ਜੁਲਾਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਚ ਜਿੱਥੇ ਗੁਰੂ ਹਰਸਹਾਏ ਵਿਖੇ ਪਹਿਲਾ ਚਾਰ ...
ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਪਣੀ ਟੀਮ ਦਾ ਐਲਾਨ
. . .  about 2 hours ago
ਅੱਧਾ ਕਿੱਲੋ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਵਿਅਕਤੀ ਕਾਬੂ
. . .  about 2 hours ago
ਮਲਸੀਆਂ, 11 ਜੁਲਾਈ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ...
ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  about 2 hours ago
ਹੰਡਿਆਇਆ, 11 ਜੁਲਾਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਵਾਰਡ ਨੰ. 10 ਪੱਤੀ ਸਰਾਂ ਵਿਖੇ ਨੌਜਵਾਨ ਵੱਲੋਂ ਜ਼ਹਿਰੀਲੀ...
ਮਲੇਸ਼ੀਆ ਦੀਆਂ ਜੇਲ੍ਹਾਂ 'ਚ ਫਸੇ ਭਾਰਤੀ ਨਾਗਰਿਕ ਪੁੱਜੇ ਵਤਨ
. . .  about 3 hours ago
ਰਾਜਾਸਾਂਸੀ 11 ਜੁਲਾਈ (ਹੇਰ)- ਆਪਣੇ ਸੁਨਹਿਰੇ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਧੋਖੇ ਬਾਅਦ ਏਜੰਟਾਂ ਦੇ ਹੱਥੇ ਚੜ੍ਹ ...
ਫ਼ਿਰੋਜ਼ਪੁਰ 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਫ਼ਿਰੋਜ਼ਪੁਰ , 11 ਜੁਲਾਈ (ਕੁਲਬੀਰ ਸਿੰਘ ਸੋਢੀ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ...
ਅਬੋਹਰ ਸ਼ਹਿਰ 'ਚ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅਬੋਹਰ , 11 ਜੁਲਾਈ (ਪ੍ਰਦੀਪ ਕੁਮਾਰ) - ਅਬੋਹਰ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਦਿੱਲੀ ਤੋਂ ਵਾਪਸ ਪਰਤੇ ਇਕ ਪਰਿਵਾਰ ਦੇ ਔਰਤ ਅਤੇ ਮਰਦ ਕੋਰੋਨਾ ਪੀੜਿਤ ਪਾਏ ਗਏ ਹਨ, ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ...
ਤਲਵੰਡੀ ਭਾਈ 'ਚ 6 ਵਰ੍ਹਿਆਂ ਦੀ ਬੱਚੀ ਸਮੇਤ ਤਿੰਨ ਦੀ ਰਿਪੋਰਟ ਪਾਜ਼ੀਟਿਵ
. . .  about 3 hours ago
ਤਲਵੰਡੀ ਭਾਈ, 11 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਜ਼ਿਲ੍ਹਾ ਫ਼ਿਰੋਜਪੁਰ ਦੇ ਕਸਬਾ ਤਲਵੰਡੀ ਭਾਈ ਦੀ 6 ਵਰ੍ਹਿਆਂ ਦੀ ਬੱਚੀ ਸਮੇਤ ਤਿੰਨ ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਤਿੰਨੇ ਵਾਰਡ ਨੰਬਰ 6 ਨਾਲ...
ਉਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਤੋਂ ਬਾਅਦ ਨਾਇਬ ਤਹਿਸੀਲਦਾਰ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  about 3 hours ago
ਬਲਾਚੌਰ, 11 ਜੁਲਾਈ (ਸ਼ਾਮ ਸੁੰਦਰ ਮੀਲੂ) - ਉਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਦੀ 7 ਜੁਲਾਈ ਨੂੰ ਕਰੋਨਾ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਤਹਿਸੀਲ ਕੰਪਲੈਕਸ ਦਾ ਕੰਮ ਕਾਜ ਬੰਦ ਕਰ ਪੂਰੀ ਬਿਲਡਿੰਗ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਅਗਲੇ ਦਿਨ ਐਸ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551

ਪਹਿਲਾ ਸਫ਼ਾ

ਲੋਹੀਆਂ ਇਲਾਕੇ ਦੇ 50 ਪਿੰਡ ਅਜੇ ਵੀ ਪਾਣੀ 'ਚ

• ਫੌਜ ਨੇ ਹੈਲੀਕਾਪਟਰਾਂ ਰਾਹੀਂ ਸੁੱਟੇ ਰਾਸ਼ਨ ਦੇ ਪੈਕੇਟ • ਕਿਸ਼ਤੀਆਂ ਦੀ ਘਾਟ ਬਣੀ ਮੁਸੀਬਤ • ਫਿਰੋਜ਼ਪੁਰ 'ਚ ਹੜ੍ਹ ਨੇ ਮਚਾਈ ਤਬਾਹੀ
ਲੋਹੀਆਂ ਖਾਸ, 21 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਵਿੱਕੀ)-ਸਬ-ਤਹਿਸੀਲ ਲੋਹੀਆਂ ਖਾਸ 'ਚ ਹੜ੍ਹ ਦੀ ਸਥਿਤੀ ਤੀਜੇ ਦਿਨ ਵੀ ਗੰਭੀਰ ਬਣੀ ਹੋਈ ਹੈ | ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਤੇ ਗਿੱਦੜਪਿੰਡੀ ਵਿਖੇ ਸਤਲੁਜ ਦਰਿਆ ਦੇ ਦੋਵਾਂ ਥਾਵਾਂ ਤੋਂ ਟੁੱਟੇ ਬੰਨ੍ਹ ਕਾਰਨ ਇਲਾਕੇ ਦੇ ਕਰੀਬ 50 ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ | ਪਾਣੀ 'ਚ ਫਸੇ ਲੋਕਾਂ ਲਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਰਾਸ਼ਨ ਦੇ ਪੈਕੇਟ ਸੁੱਟੇ ਜਾ ਰਹੇ ਹਨ | ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼ਾਹਕੋਟ ਦੇ ਐੱਸ.ਡੀ.ਐੱਮ. ਡਾ. ਚਾਰੂਮਿਤਾ ਨੇ ਦੱਸਿਆ ਕਿ ਇਲਾਕੇ 'ਚ 18000 ਹੜ੍ਹ ਪੀੜਤ ਲੋਕਾਂ ਨੂੰ 36000 ਰਾਸ਼ਨ ਦੇ ਪੈਕੇਟ ਫ਼ੌਜ ਵਲੋਂ ਹੈਲੀਕਾਪਟਰਾਂ ਰਾਹੀਂ ਸੁੱਟੇ ਗਏ ਹਨ | ਇਨ੍ਹਾਂ ਪੈਕਟਾਂ 'ਚ 2-2 ਪਰੌਾਠੇ, 250-250 ਗ੍ਰਾਮ ਦੀਆਂ ਪਾਣੀ ਦੀਆਂ ਬੋਤਲਾਂ ਭੇਜੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ 800 ਤੋਂ ਜ਼ਿਆਦਾ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ | ਘਰਾਂ ਦੀਆਂ ਛੱਤਾਂ 'ਤੇ ਬੈਠੇ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਲਗਾਏ ਹੈਲੀਕਾਪਟਰਾਂ ਰਾਹੀਂ ਪਿੰਡ  ਜਾਣੀਆਂ, ਮਹਿਰਾਜਵਾਲਾ, ਕੰਗ ਖੁਰਦ, ਗੱਟਾ ਮੁੰਡੀ ਕਾਸੂ, ਮੁੰਡੀ ਚੋਹਲੀਆਂ, ਮੁੰਡੀ ਸ਼ਹਿਰੀਆਂ, ਮੰਡਾਲਾ, ਨਸੀਰਪੁਰ ਤੇ ਜਲਾਲਪੁਰ ਆਦਿ ਪਿੰਡਾਂ 'ਚ ਰਾਸ਼ਨ ਦੇ ਪੈਕੇਟ ਸੁੱਟੇ ਗਏ | ਹੜ੍ਹ ਪੀੜਤਾਂ ਦਾ ਕਹਿਣਾ ਹੈ ਕਿ ਆਮ ਲੋਕ ਵੱਡੀ ਗਿਣਤੀ 'ਚ ਰਾਸ਼ਨ ਲੈ ਕੇ ਆ ਰਹੇ ਹਨ ਪਰ ਪਹੁੰਚਾਉਣ ਲਈ ਢੁਕਵੇਂ ਸਾਧਨ ਹੀ ਨਹੀ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਹੋਰ ਕਿਸ਼ਤੀਆਂ ਦੀ ਮੰਗ ਕੀਤੀ ਹੈ | ਇਸ ਮੌਕੇ ਪੀੜਤਾਂ 'ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇ ਪਹਿਲਾਂ ਹੀ ਢੁਕਵੇਂ ਪ੍ਰਬੰਧ ਕੀਤੇ ਹੁੰਦੇ ਤਾਂ ਉਨ੍ਹਾਂ ਦੀ ਹਜ਼ਾਰਾਂ ਏਕੜ ਫ਼ਸਲ ਤੇ ਘਰ ਬਰਬਾਦ ਨਾ ਹੁੰਦੇ | ਇਲਾਕੇ 'ਚ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣ ਗਿਆ ਹੈ | ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਆਪਣੀਆਂ 2 ਕਿਸ਼ਤੀਆਂ ਨਾਲ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਲੱਗੇ ਹੋਏ ਹਨ | ਪਿੰਡ ਮੁੰਡਾਲਾ ਦੇ ਨੇੜਿਓਾ ਬੰਨ੍ਹ 'ਚ ਪਏ ਪਾੜ ਨੇ ਪਿੰਡ ਗਿੱਦੜਪਿੰਡੀ ਤੇ ਉਸ ਦੇ ਆਸ-ਪਾਸ ਦੇ ਅਨੇਕਾਂ ਪਿੰਡਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ | ਹੜ੍ਹ ਦੇ ਪਾਣੀ ਨੇ ਪਿੰਡ ਗਿੱਦੜਪਿੰਡੀ ਦੇ ਨੇੜਿਓਾ ਰਾਸ਼ਟਰੀ ਮਾਰਗ ਨੂੰ ਬੁਰੀ ਤਰ੍ਹਾਂ ਢਾਅ ਲਗਾਉਣੀ ਸ਼ੁਰੂ ਕਰ ਦਿੱਤੀ | ਗੰਭੀਰ ਬਣ ਰਹੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਤੁਰੰਤ ਮਿੱਟੀ ਲਿਆਉਣ ਲਈ ਟਿੱਪਰਾਂ ਤੇ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ | ਜਿਸ ਨਾਲ ਇਲਾਕੇ ਦੇ ਲੋਕਾਂ ਤੇ ਪ੍ਰਸ਼ਾਸਨ ਨੇ ਮਿਲ ਕੇ ਜਲੰਧਰ-ਫ਼ਿਰੋਜ਼ਪੁਰ ਰਾਸ਼ਟਰੀ ਮਾਰਗ ਨੂੰ ਟੁੱਟਣ ਤੋਂ ਬਚਾਅ ਲਿਆ | ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋ ਕੁਝ ਘੱਟ ਹੋ ਗਿਆ ਹੈ ਪਰ ਮੰਗਲਵਾਰ ਨੂੰ ਪਿੰਡ ਮੰਡਾਲਾ ਨੇੜੇ ਬੰਨ੍ਹ ਟੁੱਟਣ ਕਾਰਨ ਦਰਿਆ ਦਾ ਪਾਣੀ ਪਿੰਡ ਯੂਸਫ਼ਪੁਰ ਦਾਰੇਵਾਲ, ਯੂਸ਼ਫਪੁਰ ਆਲੇਵਾਲ, ਕੁਤਬੀਵਾਲ, ਗਿੱਦੜਪਿੰਡੀ, ਵਾੜਾ ਜੋਧ ਸਿੰਘ, ਮਾਣਕ ਤੇ ਨਸੀਰਪੁਰ ਆਦਿ ਪਿੰਡਾਂ 'ਚ ਭਰ ਰਿਹਾ ਹੈ | ਇਲਾਕੇ ਦੇ ਗੁਰਦੁਆਰਿਆਂ, ਮੰਦਰਾਂ ਤੇ ਹੋਰ ਧਾਰਮਿਕ ਡੇਰਿਆਂ ਵਲੋਂ ਵੀ ਲੰਗਰ ਪਾਣੀ ਦੀ ਸੇਵਾ ਸੰਭਾਲੀ ਗਈ ਹੈ | ਹੜ੍ਹ ਪੀੜਤਾਂ ਨੂੰ ਲਾਈਫ ਜੈਕਟਾਂ, ਤਰਪਾਲ, ਬੋਰੇ ਤੇ ਵੱਖ-ਵੱਖ ਪਿੰਡਾਂ ਲਈ ਬੇੜੀਆਂ ਦਿੱਤੀਆਂ ਗਈਆਂ | ਲੋਹੀਆਂ ਖਾਸ ਦੇ ਐੱਸ.ਐੱਮ.ਓ. ਡਾ. ਦਵਿੰਦਰ ਕੁਮਾਰ ਸਮਰਾ ਨੇ ਦੱਸਿਆ ਕਿ ਉਨ੍ਹਾਂ ਦੀ ਮੈਡੀਕਲ ਟੀਮ ਵਲੋਂ ਮਰੀਜ਼ਾਂ ਨੂੰ ਦਵਾਈਆਂ ਦਿੱਤੇ ਜਾਣ ਦੇ ਪੁਖ਼ਤਾ ਪ੍ਰਬੰਧ ਹਨ | ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖ਼ੇਤਰਾਂ ਦਾ ਦੌਰਾ ਕੀਤਾ | ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐਸ. ਸ਼ੇਰਗਿਲ ਵਲੋਂ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ |

ਭਾਖੜਾ ਡੈਮ 'ਚ ਪਾਣੀ ਦਾ ਪੱਧਰ ਅਜੇ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ

ਨੰਗਲ, (ਪ੍ਰੋ. ਅਵਤਾਰ ਸਿੰਘ, ਗਰੇਵਾਲ, ਬਰਾਰੀ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1679.05 ਫੁੱਟ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਹੈ | ਪਿਛਲੇ ਸਾਲ ਅੱਜ ਦੇ ਦਿਨ ਪਾਣੀ 1624.60 ਫੁੱਟ ਸੀ, ਜਿਸ ਕਰਕੇ ਪਿਛਲੇ ਸਾਲ ਦੇ ਮੁਕਾਬਲੇ 54.75 ਫੁੱਟ ਪਾਣੀ ਵੱਧ ਹੈ, 43550 ਕਿਊਸਿਕ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਆ ਰਿਹਾ ਹੈ ਤੇ 76220 ਕਿਊਸਿਕ ਪਾਣੀ
ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਹੈ, 12350 ਕਿਊਸਿਕ ਪਾਣੀ ਨੰਗਲ ਹਾਈਡਲ ਚੈਨਲ 'ਚ, 10150 ਕਿਊਸਿਕ ਪਾਣੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ ਅਤੇ 51800 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਨੰਗਲ ਡੈਮ ਤੋਂ ਛੱਡਿਆ ਜਾ ਰਿਹਾ ਹੈ | ਰੋਪੜ ਹੈੱਡ ਵਰਕਸ ਤੋਂ 76404 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ |
ਛੱਡੇ ਜਾ ਰਹੇ ਪਾਣੀ 'ਚੋਂ 20000 ਕਿਊਸਿਕ ਪਾਣੀ ਘਟਾਇਆ ਜਾਵੇਗਾ
ਸ੍ਰੀ ਏ.ਕੇ. ਅਗਰਵਾਲ ਚੀਫ਼ ਇੰਜੀਨੀਅਰ ਭਾਖੜਾ ਡੈਮ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਅੱਜ ਰਾਤ ਦੇ 12 ਵਜੇ ਤੋਂ ਛੱਡੇ ਜਾ ਰਹੇ ਪਾਣੀ 'ਚੋਂ 20000 ਕਿਊਸਿਕ ਪਾਣੀ ਘਟਾਇਆ ਜਾਵੇਗਾ |
ਕੈਪਟਨ ਨੇ 1000 ਕਰੋੜ ਦੇ ਵਿਸ਼ੇਸ਼ ਰਾਹਤ ਪੈਕੇਜ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਮੰਗਿਆ ਹੈ, ਤਾਂ ਜੋ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ | ਮੁੱਖ ਮੰਤਰੀ ਨੇ ਨਾਲ ਹੀ ਪ੍ਰਧਾਨ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਮੌਜੂਦਾ ਫ਼ਸਲੀ ਸੀਜ਼ਨ ਦੌਰਾਨ ਪ੍ਰਭਾਵਿਤ ਹੋਏ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ ਲਏ ਫਸਲੀ ਕਰਜ਼ਿਆਂ ਨੂੰ ਮੁਆਫ ਕਰਨ ਲਈ ਤੁਰੰਤ  ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤਾਂ ਦੇਣ | ਮੁੱਖ ਮੰਤਰੀ ਨੇ ਕਿਹਾ ਕਿ ਮੁਢਲੇ ਅਨੁਮਾਨਾਂ ਅਨੁਸਾਰ ਇਨ੍ਹਾਂ ਹੜ੍ਹਾਂ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸੂਬਾ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਾਰਤ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਲੈਣ ਲਈ ਇਕ ਮੈਮੋਰੰਡਮ ਤਿਆਰ ਕਰਨ | ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸੂਬੇ 'ਚ 326 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਤੇ ਪਾਣੀ 'ਚ ਡੁੱਬਣ ਕਾਰਨ 1.20 ਲੱਖ ਏਕੜ ਰਕਬੇ 'ਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ
|

ਕੈਪਟਨ ਨੇ 1000 ਕਰੋੜ ਦੇ ਵਿਸ਼ੇਸ਼ ਰਾਹਤ ਪੈਕੇਜ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ


ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਮੰਗਿਆ ਹੈ, ਤਾਂ ਜੋ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਨਾਲ ਹੀ ਪ੍ਰਧਾਨ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਮੌਜੂਦਾ ਫ਼ਸਲੀ ਸੀਜ਼ਨ ਦੌਰਾਨ ਪ੍ਰਭਾਵਿਤ ਹੋਏ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ ਲਏ ਫਸਲੀ ਕਰਜ਼ਿਆਂ ਨੂੰ ਮੁਆਫ ਕਰਨ ਲਈ ਤੁਰੰਤ
ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤਾਂ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਮੁਢਲੇ ਅਨੁਮਾਨਾਂ ਅਨੁਸਾਰ ਇਨ੍ਹਾਂ ਹੜ੍ਹਾਂ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸੂਬਾ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਾਰਤ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਲੈਣ ਲਈ ਇਕ ਮੈਮੋਰੰਡਮ ਤਿਆਰ ਕਰਨ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸੂਬੇ 'ਚ 326 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਤੇ ਪਾਣੀ 'ਚ ਡੁੱਬਣ ਕਾਰਨ 1.20 ਲੱਖ ਏਕੜ ਰਕਬੇ 'ਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ

ਸੀ.ਬੀ.ਆਈ. ਵਲੋਂ ਚਿਦੰਬਰਮ ਗਿ੍ਫ਼ਤਾਰ

• ਨਾਟਕੀ ਢੰਗ ਨਾਲ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਸੀ ਕਾਂਗਰਸ ਹੈੱਡਕੁਆਰਟਰ 'ਚ • ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ, ਸੁਣਵਾਈ ਕੱਲ੍ਹ
ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)-ਆਈ. ਐਨ. ਐਕਸ ਮੀਡੀਆ ਭਿ੍ਸ਼ਟਾਚਾਰ ਦੇ ਮਾਮਲੇ 'ਚ ਗਿ੍ਫ਼ਤਾਰੀ ਤੋਂ ਬਚਣ ਲਈ ਲਾਪਤਾ ਚਲ ਰਹੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਆਿਖ਼ਰ ਨਾਟਕੀ ਘਟਨਾਕ੍ਰਮ ਤੋਂ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ | ਸੀ.ਬੀ.ਆਈ. ਦੀ ਟੀਮ ਨੇ ਚਿਦੰਬਰਮ ਨੂੰ ਉਨ੍ਹਾਂ ਦੇ ਦਿੱਲੀ ਦੇ ਜੋਰਬਾਗ ਸਥਿਤ ਘਰ ਤੋਂ ਗਿ੍ਫ਼ਤਾਰ ਕੀਤਾ ਅਤੇ ਆਪਣੇ ਹੈੱਡ ਕੁਆਰਟਰ ਲੈ ਗਈ | ਸੀ. ਬੀ.ਆਈ. ਦੇ ਬੁਲਾਰੇ ਨੇ ਦੱਸਿਆ ਕਿ ਅਦਾਲਤ ਵਲੋਂ ਜਾਰੀ ਵਾਰੰਟ ਦੇ ਆਧਾਰ 'ਤੇ ਚਿਦੰਬਰਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੂਤਰਾਂ ਮੁਤਾਬਿਕ ਗਿ੍ਫ਼ਤਾਰੀ ਤੋਂ ਬਾਅਦ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਚਿਦੰਬਰਮ ਨੂੰ ਸੀ. ਬੀ. ਆਈ. ਹੈੱਡ ਕੁਆਰਟਰ ਲਿਜਾਇਆ ਗਿਆ ਅਤੇ ਸਾਰੀ ਰਾਤ ਏਜੰਸੀ ਦੇ ਗੈਸਟ ਹਾਊਸ 'ਚ ਰੱਖਿਆ ਗਿਆ | ਰਿਪੋਰਟਾਂ ਮੁਤਾਬਿਕ ਵੀਰਵਾਰ ਨੂੰ ਚਿਦੰਬਰਮ ਨੂੰ ਸੀ.ਬੀ.ਆਈ. ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਏਜੰਸੀ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕਰੇਗੀ | ਚਿਦੰਬਰਮ ਨੂੰ ਆਈ.ਐਨ.ਐਕਸ. ਮੀਡੀਆ ਕੇਸ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ 'ਚ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਫਰਵਰੀ 2018 'ਚ 23 ਦਿਨ ਲਈ ਜੇਲ੍ਹ ਜਾਣਾ ਪਿਆ ਸੀ | ਅੱਜ ਸੀ.ਬੀ.ਆਈ. ਦੀ ਟੀਮ ਨੇ ਕਾਫ਼ੀ ਦੇਰ ਪੀ. ਚਿਦੰਬਰਮ ਦੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਸੀ.ਬੀ.ਆਈ. ਅਧਿਕਾਰੀ ਕੰਧ ਟੱਪ ਕੇ ਅੰਦਰ ਜਾ ਵੜੇ | ਪੀ. ਚਿਦੰਬਰਮ ਦੇ ਜੋਰਬਾਗ ਸਥਿਤ ਘਰ 'ਤੇ ਕਰੀਬ ਇਕ ਘੰਟੇ ਤੱਕ ਡਰਾਮਾ ਹੋਇਆ | ਇਕ ਪਾਸੇ ਸੀ.ਬੀ.ਆਈ. ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ ਅੰਦਰ ਜਾਣ ਦੀ ਕੋਸ਼ਿਸ਼ 'ਚ ਸੀ ਤਾਂ ਕਾਂਗਰਸ ਦੇ ਸੈਂਕੜੇ ਵਰਕਰ ਨਾਅਰੇਬਾਜ਼ੀ ਕਰਦੇ ਹੋਏ ਸੀ.ਬੀ.ਆਈ. ਦਾ ਰਸਤਾ ਰੋਕ ਰਹੇ ਸਨ | ਸੀ.ਬੀ.ਆਈ. ਤੋਂ ਇਲਾਵਾ ਈ.ਡੀ. ਟੀਮ ਵੀ ਪੀ.ਚਿਦੰਬਰਮ ਦੇ ਘਰ ਪਹੁੰਚੀ ਹੋਈ ਸੀ | ਪੀ. ਚਿਦੰਬਰਮ ਦੇ ਘਰ 'ਤੇ ਸੀ.ਬੀ.ਆਈ. ਦੇ 30 ਅਧਿਕਾਰੀਆਂ ਦੇ ਇਲਾਵਾ ਦਿੱਲੀ ਪੁਲਿਸ ਦੇ ਜਵਾਨ ਵੀ ਵੱਡੀ ਗਿਣਤੀ 'ਚ ਮੌਜੂਦ ਸਨ |
ਸੁਪਰੀਮ ਕੋਰਟ ਵਲੋਂ ਫੌਰੀ ਸੁਣਵਾਈ ਤੋਂ ਇਨਕਾਰ
ਸੰਭਾਵੀ ਗਿ੍ਫ਼ਤਾਰੀ ਦੇ ਖ਼ਦਸ਼ੇ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੀਆਂ ਮੁਸ਼ਕਿਲਾਂ ਬਰਕਰਾਰ ਰੱਖਦਿਆਂ ਸੁਪਰੀਮ ਕੋਰਟ ਨੇ ਮਾਮਲੇ 'ਤੇ ਫੌਰੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਸੁਪਰੀਮ ਕੋਰਟ ਕਾਂਗਰਸੀ ਨੇਤਾ ਦੀ ਅਗਾਊਾ ਜ਼ਮਾਨਤ ਬਾਰੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ | ਦਿੱਲੀ ਹਾਈਕੋਰਟ ਵਲੋਂ ਅਗਾਊਾ ਜ਼ਮਾਨਤ ਦੀ ਅਰਜ਼ੀ ਮੰਗਲਵਾਰ ਨੂੰ ਖ਼ਾਰਜ ਹੋਣ ਤੋਂ ਬਾਅਦ ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਦੀ 11 ਵਕੀਲਾਂ ਦੀ ਟੀਮ ਨੇ ਸੁਪਰੀਮ ਕੋਰਟ ਦਾ ਰੁੱਖ਼ ਕੀਤਾ | ਵਕੀਲਾਂ ਵਲੋਂ ਅੱਜ ਹੀ ਇਸ ਮਾਮਲੇ ਦੀ ਸੁਣਵਾਈ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਚਿਦੰਬਰਮ ਦੀ ਗਿ੍ਫ਼ਤਾਰੀ 'ਤੇ ਰੋਕ ਲਾਈ ਜਾ ਸਕੇ | ਕਾਂਗਰਸੀ ਨੇਤਾ ਦੇ ਵਕੀਲ ਕਪਿਲ ਸਿੱਬਲ ਵਲੋਂ ਪਹਿਲੀ ਪਟੀਸ਼ਨ ਜਸਟਿਸ ਐੱਸ.ਵੀ. ਰਮਸਾ, ਜਸਟਿਸ ਐੱਮ.ਸ਼ਾਤਾਨਾਗੌਰ ਅਤੇ ਜਸਟਿਸ ਅਜੈ ਰਸਤੋਗੀ ਦੇ ਤਿੰਨ ਮੈਂਬਰੀ ਬੈਂਚ ਅੱਗੇ ਪੇਸ਼ ਕੀਤੀ ਪਰ ਬੈਂਚ ਨੇ ਇਸ ਨੂੰ ਚੀਫ਼ ਜਸਟਿਸ ਰੰਜਨ ਗੋਗੋਈ ਦੇ ਕੋਲ ਵਿਚਾਰ ਲਈ ਭੇਜ ਦਿੱਤਾ | ਦੂਜੇ ਪਾਸੇ ਚੀਫ਼ ਜਸਟਿਸ ਗੋਗੋਈ, ਜੋ ਕਿ ਸੰਵਿਧਾਨਕ ਬੈਂਚ ਦਾ ਹਿੱਸਾ ਸਨ ਦੁਪਹਿਰ ਚਾਰ ਵਜੇ ਤੱਕ ਦੇ ਰੁਝੇਵਿਆਂ ਕਾਰਨ ਇਹ ਮਾਮਲਾ ਬੁੱਧਵਾਰ ਨੂੰ ਸੂਚੀਬੱਧ ਨਹੀਂ ਹੋ ਪਾਇਆ, ਜਿਸ ਕਾਰਨ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ 'ਤੇ ਜਾ ਪਈ, ਕਿਉਂਕਿ ਵੀਰਵਾਰ ਨੂੰ ਇਹ ਕੇਸ ਸੂਚੀਬੱਧ ਕੀਤਾ ਜਾਵੇਗਾ |
ਈ.ਡੀ. ਅਤੇ ਸੀ.ਬੀ.ਆਈ. ਨੇ ਜਾਰੀ ਕੀਤਾ ਸੀ ਲੁੱਕਆਊਟ ਨੋਟਿਸ
ਪੜਤਾਲੀਆ ਏਜੰਸੀ ਈ.ਡੀ. ਅਤੇ ਸੀ.ਬੀ.ਆਈ. ਦੀਆਂ ਟੀਮਾਂ ਮੰਗਲਵਾਰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਅੱਜ ਸਵੇਰੇ ਈ.ਡੀ. ਅਤੇ ਸੀ.ਬੀ.ਆਈ. ਨੇ ਉਨ੍ਹਾਂ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ | ਇਸ ਨੋਟਿਸ ਮੁਤਾਬਿਕ ਸਮੁੰਦਰੀ ਹਵਾਈ ਅਤੇ ਸੜਕ ਦੇ ਰਸਤਿਆਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਜੇਕਰ ਚਿਦੰਬਰਮ ਵੀ ਉਨ੍ਹਾਂ ਦੇ ਦਾਇਰੇ ਹੇਠ ਕਿਤੇ ਵੀ ਨਜ਼ਰ ਆਉਂਦੇ ਹਨ ਤਾਂ ਏਜੰਸੀ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ | ਏਜੰਸੀ ਨੇ ਇਸ ਨੂੰ ਇਹਤਿਆਤਨ ਚੁੱਕਿਆ ਕਦਮ ਕਰਾਰ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਚਿਦੰਬਰਮ ਦੀ ਮੌਜੂਦਗੀ ਜ਼ਰੂਰੀ ਹੈ |
ਚਿਦੰਬਰਮ ਨੂੰ ਮਿਲਿਆ ਰਾਹੁਲ, ਪਿ੍ਅੰਕਾ ਸਮੇਤ ਕਈ ਕਾਂਗਰਸੀ ਆਗੂਆਂ ਦਾ ਸਾਥ
ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਆਏ ਚਿਦੰਬਰਮ ਦੇ ਬਚਾਅ 'ਚ ਕਾਂਗਰਸੀ ਖੁੱਲ੍ਹ ਕੇ ਸਾਹਮਣੇ ਆਏ ਹਨ | ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ, ਸੀਨੀਅਰ ਨੇਤਾ ਸ਼ਸ਼ੀ ਥਰੂਰ ਸਮੇਤ ਕਈ ਨੇਤਾਵਾਂ ਨੇ ਚਿਦੰਬਰਮ ਦਾ ਸਮਰਥਨ ਕਰਦਿਆਂ ਸਰਕਾਰ ਦੇ ਇਸ ਕਦਮ ਦੀ ਤਿੱਖੀ ਨੁਕਤਾਚੀਨੀ ਕੀਤੀ | ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਚਿਦੰਬਰਮ ਦੀ ਸਾਖ਼ ਖ਼ਰਾਬ ਕਰਨ ਲਈ ਏਜੰਸੀਆਂ ਅਤੇ ਬਿਨਾਂ ਰੀੜ੍ਹ ਦੇ ਮੀਡੀਆ ਦੇ ਇਕ ਵਰਗ ਦਾ ਇਸਤੇਮਾਲ ਕਰ ਰਹੀ ਹੈ | ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੇ ਇਸ ਨੂੰ ਸੱਚ ਬੋਲਣ ਦਾ ਨਤੀਜਾ ਕਰਾਰ ਦਿੰਦਿਆਂ ਕਿਹਾ ਕਿ ਚਿਦੰਬਰਮ ਨੇ ਦਹਾਕਿਆਂ ਤੱਕ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਦੇਸ਼ ਦੀ ਪੂਰੀ ਇਮਾਨਦਾਰੀ ਨਾਲ ਸੇਵਾ ਕੀਤੀ | ਉਨ੍ਹਾਂ ਕਿਹਾ ਕਿ ਚਿਦੰਬਰਮ ਬੇਝਿਜਕ ਸੱਚ ਬੋਲਦੇ ਹਨ ਅਤੇ ਇਸ ਸਰਕਾਰ ਦੀਆਂ ਨਾਕਾਮੀਆਂ ਨੂੰ ਸਾਹਮਣੇ ਲਿਆਉਂਦੇ ਹਨ ਪਰ ਡਰਪੋਕਾਂ ਲਈ ਸੱਚ ਅਸੁਵਿਧਾ ਦਾ ਸਬੱਬ ਬਣਦਾ ਹੈ | ਸ਼ਸ਼ੀ ਥਰੂਰ ਨੇ ਵੀ ਚਿਦੰਬਰਮ ਦੀ ਹਮਾਇਤ 'ਚ ਉਤਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਅਖੀਰ 'ਚ ਨਿਆਂ ਮਿਲੇਗਾ |
ਮੈਂ ਨਿਰਦੋਸ਼ ਹਾਂ-ਮੈਨੂੰ ਅਤੇ ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ-ਚਿਦੰਬਰਮ
ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਅੱਜ ਸ਼ਾਮ 27 ਘੰਟਿਆਂ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਆਏ | ਉਹ ਰਾਤ ਲਗਪਗ 8 ਵਜੇ ਅਚਾਨਕ ਕਾਂਗਰਸ ਦੇ ਮੁੱਖ ਦਫ਼ਤਰ ਅਤੇ ਮੀਡੀਆ ਦੇ ਸਾਹਮਣੇ ਆਏ ਤੇ ਆਪਣਾ ਬਿਆਨ ਪੜਿ੍ਹਆ | ਚਿਦੰਬਰਮ ਨੇ ਖ਼ੁਦ ਦੇ ਫ਼ਰਾਰ ਹੋਣ ਦੀਆਂ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੈਨੂੰ ਅਤੇ ਮੇਰੇ ਬੇਟੇ ਕਾਰਤੀ ਚਿਦੰਬਰਮ ਨੂੰ ਫਸਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂ ਆਈ.ਐਨ.ਐਕਸ. ਮੀਡੀਆ ਕੇਸ 'ਚ ਦੋਸ਼ੀ ਨਹੀਂ ਹਾਂ | ਉਨ੍ਹਾਂ ਨੇ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਕਿਸੇ ਕੇਸ 'ਚ ਦੋਸ਼ੀ ਨਹੀਂ ਹਾਂ | ਚਿਦੰਬਰਮ ਨੇ ਮੀਡੀਆ ਨੂੰ ਕਿਹਾ ਕਿ 'ਸੁਤੰਤਰਤਾ ਲੋਕਤੰਤਰ' ਦੀ ਸਭ ਤੋਂ ਵੱਡੀ ਜਿੱਤ ਹੈ | ਚਿਦੰਬਰਮ ਨੇ ਕਿਹਾ ਕਿ ਜੇਕਰ ਮੈਂ ਜ਼ਿੰਦਗੀ ਅਤੇ ਆਜ਼ਾਦੀ 'ਚੋਂ ਕੁਝ ਚੁਣਨਾ ਹੋਵੇ ਤਾਂ ਮੈਂ ਆਜ਼ਾਦੀ ਚੁਣਾਂਗਾ | ਉਨ੍ਹਾਂ ਕਿਹਾ ਕਿ ਮੇਰੇ ਵਕੀਲਾਂ ਨੇ ਮੈਨੂੰ ਸੁਪਰੀਮ ਕੋਰਟ ਜਾਣ ਦੀ ਸਲਾਹ ਦਿੱਤੀ ਅਤੇ ਮੈਂ ਅਜਿਹਾ ਹੀ ਕੀਤਾ | ਮੈਂ ਕਾਨੂੰਨ ਤੋਂ ਨਿਆਂ ਮੰਗ ਰਿਹਾ ਹਾਂ |

ਗੁਰੂ ਰਵਿਦਾਸ ਮੰਦਰ ਢਾਹੁਣ ਿਖ਼ਲਾਫ਼ ਦਿੱਲੀ 'ਚ ਵੱਡਾ ਰੋਸ ਪ੍ਰਦਰਸ਼ਨ

• ਰਾਮਲੀਲ੍ਹਾ ਗਰਾਊਾਡ ਤੋਂ ਤੁਗਲਕਾਬਾਦ ਤੱਕ ਪੈਦਲ ਮਾਰਚ • ਬੇਕਾਬੂ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
ਨਵੀਂ ਦਿੱਲੀ, 21 ਅਗਸਤ (ਜਗਤਾਰ ਸਿੰਘ)- ਰਾਜਧਾਨੀ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਬੀਤੇ ਦਿਨੀਂ ਢਾਹੇ ਗਏ ਗੁਰੂ ਰਵਿਦਾਸ ਮੰਦਰ ਨੂੰ ਮੁੜ ਉਸਾਰੇ ਜਾਣ ਦੀ ਮੰਗ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਲੋਂ ਦਿੱਲੀ 'ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਹੋਰ ਸੂਬਿਆਂ ਤੋਂ ਵੱਡੀ ਗਿਣਤੀ 'ਚ ਰਾਮਲੀਲ੍ਹਾ ਗਰਾਉੂਾਡ ਪੁੱਜੇ ਪ੍ਰਦਰਸ਼ਨਕਾਰੀ ਸ਼ਰਧਾਲੂਆਂ ਨੇ ਮੰਗ ਕੀਤੀ ਕਿ ਇਸ ਇਤਿਹਾਸਕ ਮੰਦਰ ਦੀ ਉਸਾਰੀ ਛੇਤੀ ਤੋਂ ਛੇਤੀ ਕਰਵਾਈ ਜਾਵੇ | ਪ੍ਰਦਰਸ਼ਨਕਾਰੀ ਦੁਪਹਿਰ ਬਾਅਦ ਰਾਮਲੀਲ੍ਹਾ ਗਰਾਊਾਡ ਤੋਂ ਕਨਾਟ ਪਲੇਸ, ਇੰਡੀਆ ਗੇਟ, ਜਾਕਿਰ ਹੁਸੈਨ ਮਾਰਗ ਤੋਂ ਆਸ਼ਰਮ ਤੇ ਓਖਲਾ ਹੁੰਦੇ ਹੋਏ ਦੇਰ ਸ਼ਾਮ ਮੰਦਰ ਵਾਲੇ ਅਸਥਾਨ ਨੇੜੇ ਪੁੱਜੇ | ਇਸ ਮੌਕੇ ਬੇਕਾਬੂ ਹੋਏ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪੱਥਰਬਾਜ਼ੀ ਵੀ ਕੀਤੀ | ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ | ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਨੂੰ ਕਾਫੀ ਮੁਸ਼ੱਕਤ ਕਰਨੀ ਪਈ, ਜਦਕਿ ਪ੍ਰਦਰਸ਼ਨ ਕਾਰਨ ਸਾਰਾ ਦਿਨ ਦਿੱਲੀ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ, ਖਾਸ ਕਰ ਸ਼ਾਮ ਵੇਲੇ ਦੱਖਣੀ ਦਿੱਲੀ 'ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ | ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਲਾਠੀਆਂ, ਡੰਡੇ, ਸਰੀਏ ਤੇ ਚਿਮਟਿਆਂ ਸਮੇਤ ਕਈ ਚੀਜ਼ਾ ਫੜੀਆਂ ਹੋਈਆਂ ਸਨ | ਪ੍ਰਦਰਸ਼ਨ ਨੂੰ ਕਈ ਸਿਆਸੀ ਪਾਰਟੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ | ਪ੍ਰਦਰਸ਼ਨ ਦਾ ਸੱਦਾ ਦੇਣ ਵਾਲੀਆਂ ਸੰਸਥਾਵਾਂ 'ਚ 'ਆਦਿ ਧਰਮ ਮਿਸ਼ਨ' ਦੇ ਮੁਖੀ ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ, ਸੰਤ ਸੁਰਿੰਦਰ ਦਾਸ, ਸੰਤ ਜਗਵਿੰਦਰ ਲਾਂਬਾ, ਸੰਤ ਨਰਿੰਦਰ ਜੱਸੀ ਸਮੇਤ ਤਕਰੀਰ ਕਰਨ ਵਾਲੇ ਸਾਰੇ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਮੰਦਰ ਨੂੰ ਢਾਹੇ ਜਾਣ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਭਾਰੀ ਠੇਸ ਪੁੱਜੀ ਹੈ | ਉਨ੍ਹਾਂ ਕਿਹਾ ਕਿ ਇਹ ਨਿਰੋਲ ਧਾਰਮਿਕ ਮਾਮਲਾ ਹੈ, ਜਿਸ ਕਰਕੇ ਦੇਸ਼ ਭਰ 'ਚੋਂ ਲੱਖਾਂ ਲੋਕ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਇਤਿਹਾਸਕ ਮੰਦਰ ਨੂੰ ਉਸੇ ਥਾਂ 'ਤੇ ਹੀ ਮੁੜ-ਉਸਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਪੁੱਜੇ ਹਨ | ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਆਪਣੇ ਤੈਅਸ਼ੁਦਾ ਪ੍ਰੋਗਰਾਮ ਤਹਿਤ ਜੰਤਰ-ਮੰਤਰ ਵਿਖੇ ਪੁੱਜਣਾ ਸੀ, ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਜੰਤਰ-ਮੰਤਰ ਵਿਖੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਕਾਰਨ ਕੁਝ ਪ੍ਰਦਰਸ਼ਨਕਾਰੀ ਤਾਂ ਰਾਮਲੀਲ੍ਹਾ ਗਰਾਊਾਡ ਤੋਂ ਬਾਅਦ ਹੀ ਬੱਸਾਂ 'ਚ ਬਹਿ ਕੇ ਆਪਣੇ ਸ਼ਹਿਰਾਂ ਵੱਲ ਨੂੰ ਤੁਰ ਪਏ, ਪਰ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਤੁਗਲਕਾਬਾਦ ਮੰਦਰ ਵਾਲੇ ਅਸਥਾਨ ਵੱਲ ਵਧਣਾ ਸ਼ੁਰੂ ਕਰ ਦਿੱਤਾ ਤੇ ਦੇਰ ਸ਼ਾਮ ਤੱਕ ਮੰਦਰ ਦੇ ਨੇੜਲੇ ਅਸਥਾਨ ਤੱਕ ਪੁੱਜ ਗਏ |
ਪੰਜਾਬ ਦੇ 'ਆਪ' ਆਗੂਆਂ ਵਲੋਂ ਕੇਜਰੀਵਾਲ ਨਾਲ ਮੁਲਾਕਾਤ
ਰਾਮਲੀਲ੍ਹਾ ਗਰਾਊਾਡ 'ਚ ਹੋਏ ਪ੍ਰਦਰਸ਼ਨ 'ਚ ਸ਼ਮੂਲੀਅਤ ਕਰਨ ਤੋਂ ਬਾਅਦ ਪੰਜਾਬ ਤੋਂ 'ਆਪ' ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਵਿਧਾਇਕ ਜੈ ਕਿਸ਼ਨ ਰੌੜੀ ਨੇ ਉਕਤ ਮਸਲੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਕੇਜਰੀਵਾਲ ਨੇ ਭਰੋਸਾ ਦਿਵਾਇਆ ਕਿ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਉਕਤ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ | ਕੇਜਰੀਵਾਲ ਨੇ ਮੰਦਰ ਢਾਹੇ ਜਾਣ ਦੀ ਸਖ਼ਤ ਨਿਖੇਧੀ ਵੀ ਕੀਤੀ |

ਰਾਜਸਥਾਨ 'ਚ ਟਰੱਕ ਖੱਡ 'ਚ ਡਿਗਾ, ਹਵਾਈ ਸੈਨਾ ਦੇ 3 ਜਵਾਨ ਹਲਾਕ

ਬਾੜਮੇਰ, 21 ਅਗਸਤ (ਏਜੰਸੀ)-ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਇਕ ਟਰੱਕ ਦੇ ਖੱਡ 'ਚ ਡਿਗਣ ਨਾਲ ਭਾਰਤੀ ਹਵਾਈ ਸੈਨਾ ਦੇ 3 ਜਵਾਨ ਮਾਰੇ ਗਏ ਅਤੇ 3 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ | ਬਾਰਮੇੜ ਦੇ ਪੁਲਿਸ ਸੁਪਰਡੈਂਟ ਸ਼ਿਵਰਾਜ ਮੀਨਾ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਵਾਈ ਸੈਨਾ ਦੇ ਚੌਹਾਟਨ ਅੱਡੇ ਤੋਂ 8 ਜਵਾਨਾਂ ਨੂੰ ਲਿਆ ਰਿਹਾ ਟਰੱਕ ਸੰਤੁਲਨ ਖੋਹਣ ਕਾਰਨ ਖੱਡ ਜਾ ਡਿਗਾ | ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਨੇ ਜ਼ਖ਼ਮੀ ਜਵਾਨਾਂ ਨੂੰ ਚੌਹਾਟਨ ਹਸਪਤਾਲ ਪਹੁੰਚਾਇਆ, ਜਿਥੋਂ ਡਾਕਟਰਾਂ ਨੇ 2 ਜਵਾਨਾਂ ਨੂੰ ਬਾਰਮੇੜ ਲਈ ਰੈਫਰ ਕਰ ਦਿੱਤਾ ਹੈ |

ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ 'ਚ ਪਹਿਲਾ ਮੁਕਾਬਲਾ-ਅੱਤਵਾਦੀ ਹਲਾਕ

ਐਸ.ਪੀ.ਓ. ਸ਼ਹੀਦ-ਸਬ ਇੰਸਪੈਕਟਰ ਜ਼ਖ਼ਮੀ
ਸ੍ਰੀਨਗਰ, 21 ਅਗਸਤ (ਏਜੰਸੀ)-ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਨਾਲ ਸਬੰਧਿਤ ਅੱਤਵਾਦੀ ਹਲਾਕ ਹੋ ਗਿਆ ਹੈ, ਜਦਕਿ ਇਕ ਪੁਲਿਸ ਕਰਮੀ ਸ਼ਹੀਦ ਹੋ ਗਿਆ ਹੈ ਤੇ ਇਕ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ ਹੈ | ਇਸ ਸਬੰਧੀ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਅੱਤਵਾਦੀ ਦੇ ਮਾਰੇ ਜਾਣ ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ.ਪੀ.ਓ.) ਦੀ ਸ਼ਹਾਦਤ ਨਾਲ ਖ਼ਤਮ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਜ ਦਾ ਮੁਕਾਬਲਾ 5 ਅਗਸਤ ਨੂੰ ਕੇਂਦਰ ਸਰਕਾਰ ਵਲੋਂ ਧਾਰਾ 370 ਹਟਾ ਕੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੂਬੇ ਦੇ ਰੁਤਬੇ ਨੂੰ ਖਤਮ ਕਰਕੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ 'ਚ ਵੰਡਣ ਤੋਂ ਬਾਅਦ ਅੱਤਵਾਦ ਵਿਰੁੱਧ ਪਹਿਲਾ ਅਭਿਆਨ ਹੈ | ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਬਾਰਾਮੂਲਾ ਦੇ ਵਸਨੀਕ ਮੋਮਿਨ ਗੋਜਰੀ ਵਜੋਂ ਹੋਈ ਹੈ | ਗੋਜਰੀ ਲਸ਼ਕਰ-ਏ-ਤਾਇਬਾ ਅੱਤਵਾਦੀ ਸਮੂਹ ਨਾਲ ਸਬੰਧਿਤ ਸੀ ਤੇ ਕਈ ਅੱਤਵਾਦੀ ਘਟਨਾਵਾਂ 'ਚ ਸ਼ਾਮਿਲ ਰਹਿ ਚੁੱਕਾ ਹੈ | ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਅਸਲ੍ਹਾ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਐਸ.ਪੀ.ਓ. ਦੀ ਪਹਿਚਾਣ ਬਿਲਾਲ ਅਹਿਮਦ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਜ਼ਖ਼ਮੀ ਹੋਏ ਸਬ-ਇੰਸਪੈਕਟਰ ਅਮਰਦੀਪ ਪਰੀਹਾਰ ਨੂੰ ਬਦਾਮੀ ਬਾਗ ਛਾਉਣੀ ਸਥਿਤ ਫੌਜ ਦੇ 92 ਬੇਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ |

ਪਾਕਿ ਗੋਲਾਬਾਰੀ 'ਚ ਨਾਗਰਿਕ ਹਲਾਕ

ਜੰਮੂ, 21 ਅਗਸਤ (ਏਜੰਸੀ)-ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਫੌਜ ਵਲੋਂ ਦਾਗ਼ੇ ਭਾਰੀ ਮੋਰਟਾਰਾਂ ਨਾਲ ਇਕ 22 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ | ਬੀਤੇ ਦਿਨ ਮੇਂਢਰ ਸੈਕਟਰ ਦੇ ਦਬਰਾਜ ਪਿੰਡ 'ਚ ਪਾਕਿ ਵਲੋਂ ਇਕ ਘਰ 'ਤੇ ਦਾਗ਼ੇ ...

ਪੂਰੀ ਖ਼ਬਰ »

ਉੱਤਰਕਾਸ਼ੀ 'ਚ ਰਾਹਤ ਸਮੱਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ-3 ਮੌਤਾਂ

ਦੇਹਰਾਦੂਨ, 21 ਅਗਸਤ (ਏਜੰਸੀ)-ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਉੱਤਰਕਾਸ਼ੀ ਜ਼ਿਲ੍ਹੇ ਦੇ ਮੋਲਦੀ ਨੇੜੇ ਰਾਹਤ ਕਾਰਜਾਂ 'ਚ ਲੱਗੇ ਇਕ ਹੈਲੀਕਾਪਰ ਦੇ ਡਿੱ ਜਾਣ ਨਾਲ ਇਸ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਹੈ | ਉੱਤਰਾਖੰਡ ਦੇ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ...

ਪੂਰੀ ਖ਼ਬਰ »

ਭਾਰਤ ਤੇ ਜ਼ਾਂਬੀਆ ਵਿਚਕਾਰ 6 ਸਮਝੌਤੇ

ਨਵੀਂ ਦਿੱਲੀ, 21 ਅਗਸਤ (ਏਜੰਸੀ)- ਭਾਰਤ ਤੇ ਜ਼ਾਂਬੀਆ ਨੇ ਰੱਖਿਆ ਤੇ ਖਣਿਜ ਪਦਾਰਥਾਂ ਸਮੇਤ 6 ਖੇਤਰਾਂ 'ਚ ਸਹਿਯੋਗ ਦੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ | ਜਾਂਬੀਆ ਦੇ ਰਾਸ਼ਟਰਪਤੀ ਐਡਗਰ ਲੁਨਗੁ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਉੱਚ ਪੱਧਰੀ ਗੱਲਬਾਤ ਤੋਂ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤੀ ਡਿਪਟੀ ਹਾਈ ਕਮਿਸ਼ਨਰ ਹਫ਼ਤੇ 'ਚ ਪੰਜਵੀਂ ਵਾਰ ਤਲਬ

ਅੰਮਿ੍ਤਸਰ, 21 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਵਲੋਂ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਅੱਜ ਇਸਲਾਮਾਬਾਦ ਸਥਿਤ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਮੁੜ ਤਲਬ ਕੀਤਾ | ਆਹਲੂਵਾਲੀਆ ...

ਪੂਰੀ ਖ਼ਬਰ »

ਰੈਨਬੈਕਸੀ ਕੰਪਨੀ ਦੇ ਸਾਬਕਾ ਸੀ.ਈ.ਓ. ਮਾਲਵਿੰਦਰ ਮੋਹਨ ਸਿੰਘ ਦੇ ਘਰ ਈ.ਡੀ. ਦਾ ਛਾਪਾ

ਨਵੀਂ ਦਿੱਲੀ, 21 ਅਗਸਤ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਰੈਨਬੈਕਸੀ ਤੇ ਫੋਰਟਿਸ ਹਸਪਤਾਲ ਦੇ ਸਾਬਕਾ ਨਿਰਦੇਸ਼ਕ ਮਾਲਵਿੰਦਰ ਮੋਹਨ ਸਿੰਘ ਤੇ ਸ਼ਿਵੇਂਦਰ ਮੋਹਨ ਸਿੰਘ ਦੇ ਿਖ਼ਲਾਫ਼ 2397 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਮਾਮਲੇ 'ਚ ਦਿੱਲੀ 'ਚ 7 ਜਗ੍ਹਾ 'ਤੇ ...

ਪੂਰੀ ਖ਼ਬਰ »

2 ਸਾਲ ਬਾਅਦ ਯੋਗੀ ਸਰਕਾਰ ਵਲੋਂ ਕੈਬਨਿਟ ਦਾ ਪਹਿਲਾ ਵਿਸਥਾਰ

18 ਨਵੇਂ ਚਿਹਰਿਆਂ ਨੂੰ ਮਿਲੀ ਥਾਂ ਲਖਨਊ, 21 ਅਗਸਤ (ਏਜੰਸੀਆਂ)-ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ | 19 ਮਾਰਚ 2017 ਨੂੰ ਯੋਗੀ ਆਦਿੱਤਿਆਨਾਥ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ | 2 ਸਾਲ ਤੋਂ ਬਾਅਦ ...

ਪੂਰੀ ਖ਼ਬਰ »

ਸ੍ਰੀਨਗਰ ਤੇ ਜੰਮੂ ਦੇ ਮੇਅਰਾਂ ਨੂੰ ਰਾਜ ਮੰਤਰੀ ਦਾ ਦਰਜਾ

ਜੰਮੂ, 21 ਅਗਸਤ (ਏਜੰਸੀ)-ਸ੍ਰੀਨਗਰ ਤੇ ਜੰਮੂ ਨਗਰ ਨਿਗਮ ਦੇ ਮੇਅਰਾਂ ਨੂੰ ਰਾਜ ਮੰਤਰੀ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ | ਇਸ ਸਬੰਧੀ ਜਾਰੀ ਅਧਿਕਾਰਕ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਵਧੀਕ ਸਕੱਤਰ ਸੁਭਾਸ਼ ਛਿੱਬਰ ਵਲੋਂ ਜਾਰੀ ਆਦੇਸ਼ ਅਨੁਸਾਰ ਸ੍ਰੀਨਗਰ ਨਗਰ ...

ਪੂਰੀ ਖ਼ਬਰ »

ਭਾਰਤੀ ਫ਼ੌਜ ਨੇ ਪੁੱਟੇ ਵੱਡੇ ਸੁਧਾਰਕ ਕਦਮ, ਹੈੱਡਕੁਆਰਟਰ ਤੋਂ 206 ਅਧਿਕਾਰੀਆਂ ਨੂੰ ਖੇਤਰੀ ਯੂਨਿਟਾਂ 'ਚ ਭੇਜਿਆ

ਨਵੀਂ ਦਿੱਲੀ, 21 ਅਗਸਤ (ਏਜੰਸੀ)- ਭਾਰਤੀ ਫ਼ੌਜ ਨੇ ਆਪਣੀ ਕੁਸ਼ਲਤਾ ਤੇ ਯੁੱਧ ਲੜਨ ਦੀ ਸਮਰੱਥਾ ਨੂੰ ਬਿਹਤਰ ਕਰਨ ਲਈ ਸੁਧਾਰਾਂ ਦੀ ਲੜੀ ਵਜੋਂ ਕਈ ਤਬਦੀਲੀਆਂ ਕੀਤੀਆਂ ਹਨ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਕੜੀ ਤਹਿਤ ...

ਪੂਰੀ ਖ਼ਬਰ »

ਰਾਏ ਬਰੇਲੀ 'ਚ ਮਕਾਨ ਢਹਿਣ 'ਤੇ ਪਰਿਵਾਰ ਦੇ 3 ਜੀਆਂ ਦੀ ਮੌਤ

ਰਾਏ ਬਰੇਲੀ, 21 ਅਗਸਤ (ਏਜੰਸੀ)- ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਜ਼ਿਲ੍ਹੇ ਦੇ ਫਹਰੂਸਤਗੰਜ ਇਲਾਕੇ 'ਚ ਭਾਰੀ ਮੀਂਹ ਦੇ ਚੱਲਦਿਆਂ ਅੱਜ ਇਕ ਮਕਾਨ ਦੇ ਢਹਿ ਜਾਣ ਕਾਰਨ ਪਰਿਵਾਰ ਦੇ 3 ਜੀਆਂ ਦੀ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਏ | ਪੁਲਿਸ ਨੇ ...

ਪੂਰੀ ਖ਼ਬਰ »

1988 'ਚ ਆਏ ਹੜ੍ਹ ਦੇ ਮੁਕਾਬਲੇ ਇਸ ਵਾਰ ਪਾਣੀ ਦਾ ਵਹਾਅ ਜ਼ਿਆਦਾ-ਬੀ.ਬੀ.ਐਮ.ਬੀ.

• ਕਿਹਾ, ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ 'ਚ ਛੱਡਿਆ ਪਾਣੀ • ਮੌਸਮ ਵਿਭਾਗ ਨੇ ਸੂਬੇ 'ਚ ਭਾਰੀ ਮੀਂਹ ਦੀ ਸੰਭਾਵਨਾ ਤੋਂ ਕੀਤਾ ਇਨਕਾਰ ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਖੜਾ ਬਿਆਸ ...

ਪੂਰੀ ਖ਼ਬਰ »

ਫਰਾਂਸ 'ਚ ਜੀ 7 ਸੰਮੇਲਨ ਦੌਰਾਨ ਕਸ਼ਮੀਰ ਬਾਰੇ ਮੋਦੀ ਨਾਲ ਗੱਲਬਾਤ ਕਰਾਂਗਾ-ਟਰੰਪ

ਵਾਸ਼ਿੰਗਟਨ, 21 ਅਗਸਤ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਹਫ਼ਤੇ ਫਰਾਂਸ 'ਚ ਹੋਣ ਵਾਲੇ ਜੀ 7 ਸੰਮੇਲਨ ਦੌਰਾਨ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੈ ਕਾਰਵਾਈ-ਕਾਰਤੀ ਚਿਦੰਬਰਮ

ਚੇਨਈ, 21 ਅਗਸਤ (ਏਜੰਸੀਆਂ)-ਪੀ. ਚਿਦੰਬਰਮ ਨੂੰ ਸੀ. ਬੀ. ਆਈ. ਵਲੋਂ ਹਿਰਾਸਤ 'ਚ ਲਏ ਜਾਣ 'ਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੀ.ਬੀ.ਆਈ. ਦੀ ਕਾਰਵਾਈ ਰਾਜਨੀਤਕ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੈ | ਕਾਰਤੀ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX