ਤਾਜਾ ਖ਼ਬਰਾਂ


ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  50 minutes ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  about 1 hour ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  about 3 hours ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  about 3 hours ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  about 4 hours ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ...
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  about 4 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ...
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  about 4 hours ago
ਨਵੀਂ ਦਿੱਲੀ, 17 ਸਤੰਬਰ- ਕੇਂਦਰੀ ਜਾਂਚ ਬਿਉਰੋ ਕੋਲਕਾਤਾ ਨੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਥਾਨ ਅਤੇ ਠਿਕਾਣਿਆਂ ਦਾ ਪਤਾ ਲਗਾਉਣ ...
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  about 5 hours ago
ਚੰਡੀਗੜ੍ਹ, 17 ਸਤੰਬਰ- ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਕਰੋੜ ਦਾ ਰੁਪਏ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  about 5 hours ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੇ ਆਮ ਗਿਆਨ ਦੇ ਪ੍ਰੋਜੈਕਟ ਉਡਾਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅੱਜ...
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  about 5 hours ago
ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ
. . .  about 6 hours ago
ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  about 6 hours ago
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  about 6 hours ago
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 7 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 7 hours ago
ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ
. . .  about 8 hours ago
ਪ੍ਰਵਾਸੀ ਮਜ਼ਦੂਰ ਦੇ 10 ਸਾਲਾ ਬੱਚੇ ਦੀ ਹੱਤਿਆ
. . .  about 8 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਰੰਧਾਵਾ ਵਿਚਾਲੇ ਹੋਈਆਂ ਵਿਚਾਰਾਂ
. . .  about 8 hours ago
ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
. . .  about 8 hours ago
ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 8 hours ago
ਪੁਲਿਸ ਤੋ ਤੰਗ ਆ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਕਿਸਾਨ
. . .  about 8 hours ago
ਸੀ.ਬੀ.ਆਈ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ
. . .  about 9 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਬੈਠਕ
. . .  about 9 hours ago
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
. . .  about 9 hours ago
ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦਾ ਕਤਲ
. . .  about 7 hours ago
ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਰਮਦਾ ਨਦੀ ਦੀ ਪੂਜਾ
. . .  about 10 hours ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬਟਰਫਲਾਈ ਗਾਰਡਨ 'ਚ ਉਡਾਈਆਂ ਤਿਤਲੀਆਂ
. . .  about 10 hours ago
ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ
. . .  about 10 hours ago
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  about 10 hours ago
ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ
. . .  about 11 hours ago
ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ
. . .  about 12 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋਏ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  about 1 hour ago
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  24 minutes ago
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  37 minutes ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  about 1 hour ago
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  about 1 hour ago
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  about 1 hour ago
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸੂਝਵਾਨ ਹੁਕਮਰਾਨ ਸੁਚੇਤ ਹੁੰਦੇ ਹਨ ਅਤੇ ਚੰਗੇ ਜਰਨੈਲ ਚੌਕਸ ਰਹਿੰਦੇ ਹਨ। -ਸਨਤਜ਼ੂ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕਵੀ ਦਰਬਾਰ ਦੇ ਸਬੰਧ 'ਚ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਮੀਟਿੰਗ ਹੋਈ

ਬਟਾਲਾ, 21 ਅਗਸਤ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਹੋ ਰਹੇ ਕਵੀ ਦਰਬਾਰ ਅਤੇ ਕਵਿਤਾ ਮੁਕਾਬਲਿਆਂ ਸਬੰਧੀ ਅੱਜ ਇਥੇ ਭਾਈ ਸੁਖਵਿੰਦਰ ਸਿੰਘ ਅਗਵਾਨ ਮੁੱਖ ਸੇਵਾਦਾਰ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਅਤੇ ਸ: ਰਣਜੀਤ ਸਿੰਘ ਕਲਿਆਣਪੁਰ ਦੀ ਅਗਵਾਈ 'ਚ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿ੍ਹਆਂ ਦੇ ਸਮੂਹ ਪ੍ਰਚਾਰਕ ਅਤੇ ਕਵੀਸ਼ਰਾਂ ਦੀ ਮੀਟਿੰਗ ਹੋਈ | ਮੀਟਿੰਗ ਉਪਰੰਤ ਭਾਈ ਅਗਵਾਨ ਤੇ ਭਾਈ ਕਲਿਆਣਪੁਰ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਥੇ ਪਹਿਲਾਂ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਸਨ, ਉਥੇ ਹੀ ਹੁਣ ਮਾਝਾ, ਮਾਲਵਾ ਅਤੇ ਦੋਆਬਾ ਦੇ ਤਿੰਨ ਜ਼ੋਨ ਬਣਾ ਕੇ ਕਵੀ ਮੁਕਾਬਲੇ ਅਤੇ ਕਵੀ ਦਰਬਾਰ ਕਰਵਾਏ ਜਾ ਰਹੇ ਹਨ | ਪਹਿਲੇ ਮੁਕਾਬਲੇ ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਹੋਏ ਸਨ | ਇਸੇ ਲੜੀ ਤਹਿਤ 25 ਅਗਸਤ ਦਿਨ ਐਤਵਾਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਮਾਝਾ ਜ਼ੋਨ ਦੇ ਕਵੀ ਮੁਕਾਬਲੇ ਕਰਵਾਏ ਜਾਣਗੇ | ਕਵੀ ਦਰਬਾਰ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿਚ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ | ਇਸ ਮੌਕੇ ਦਿਲਬਾਗ ਸਿੰਘ ਰਾਏਚੱਕ, ਭਾ: ਜਗਦੇਵ ਸਿੰਘ ਤਾਰਾਗੜ੍ਹ, ਡਾ: ਬਲਬੀਰ ਸਿੰਘ ਪ੍ਰਚਾਰਕ, ਭਾ: ਹਰਸੁਖਮਨ ਸਿੰਘ, ਭਾ: ਗੁਰਵੰਤ ਸਿੰਘ, ਭਾ: ਜਗਰੂਪ ਸਿੰਘ ਕਲਿਆਣਪੁਰ, ਡਾ: ਜਗਦੀਪ ਸਿੰਘ ਕਲਾਨੌਰ, ਬੀਬੀ ਸਰਬਜੋਤ ਕੌਰ, ਭਾ: ਅਵਤਾਰ ਸਿੰਘ ਕਵੀਸ਼ਰ, ਭਾ: ਖਜਾਨ ਸਿੰਘ ਵੜੈਚ, ਭਾ: ਬਲਜਿੰਦਰ ਸਿੰਘ ਕੋਟਲੀ, ਭਾ: ਰਣਜੋਧ ਸਿੰਘ, ਭਾ: ਅੰਗਰੇਜ਼ ਸਿੰਘ, ਭਾ: ਹਿੰਮਤਬੀਰ ਸਿੰਘ ਵੀਲਾ, ਭਾ: ਸੁਖਦੇਵ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ-ਮਾਮਲਾ ਦਰਜ

ਗੁਰਦਾਸਪੁਰ, 21 ਅਗਸਤ (ਗੁਰਪ੍ਰਤਾਪ ਸਿੰਘ)- ਥਾਣਾ ਸਿਟੀ ਪੁਲਿਸ ਵਲੋਂ ਅੱਜ ਵੱਖ ਵੱਖ ਥਾਈਾ ਲਗਾਏ ਗਏ ਨਾਕਿਆਂ ਦੌਰਾਨ ਤਿੰਨ ਵਿਅਕਤੀਆਂ ਨੰੂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਚੇਅਰਮੈਨ ਜ਼ਮੀਨੀ ਬੰਦਰਗਾਹ ਮੰਤਰਾਲਾ ਇੰਡੀਆ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਬਣ ਰਹੇ ਯਾਤਰੀ ਟਰਮੀਨਲ ਦਾ ਦੌਰਾ

ਡੇਰਾ ਬਾਬਾ ਨਾਨਕ, 21 ਅਗਸਤ (ਮਾਂਗਟ, ਸ਼ਰਮਾ)-ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਬਣ ਰਹੇ ਯਾਤਰੀ ਟਰਮੀਨਲ ਚੈੱਕ ਪੋਸਟ (ਆਈ.ਸੀ.ਪੀ) ਦੇ ਚੱਲ ਰਹੇ ...

ਪੂਰੀ ਖ਼ਬਰ »

ਐਸ.ਡੀ.ਐਮ. ਦੀਪਕ ਭਾਟੀਆ ਵਲੋਂ ਇਲਾਕੇ ਦੀਆਂ ਪੰਚਾਇਤਾਂ ਨਾਲ ਮੀਟਿੰਗ ਦੌਰਾਨ ਹੜ੍ਹ ਸਬੰਧੀ ਅਹਿਮ ਵਿਚਾਰਾਂ

ਪੁਰਾਣਾ ਸ਼ਾਲਾ, 21 ਅਗਸਤ (ਗੁਰਵਿੰਦਰ ਸਿੰਘ ਗੁਰਾਇਆ)-ਬਿਆਸ ਦਰਿਆ 'ਚ ਹੜ੍ਹ ਦੇ ਸੰਭਾਵੀ ਖ਼ਤਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪੀੜਤਾਂ ਲਈ ਅਗਾਊਾ ਬਚਾਅ ਪ੍ਰਬੰਧਾਂ ਲਈ ਦਰਿਆਈ ਖੇਤਰਾਂ ਦੇ ਪਿੰਡਾਾ ਅੰਦਰ ਮੀਟਿੰਗਾਾ ਦਾ ਸਿਲਸਿਲਾ ਜਾਰੀ ਹੈ | ਇਸੇ ...

ਪੂਰੀ ਖ਼ਬਰ »

ਮੁੱਖ ਅਧਿਆਪਕਾ ਿਖ਼ਲਾਫ਼ ਅਧਿਆਪਕਾਂ ਅਤੇ ਬੱਚਿਆਂ ਨੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ

ਧਾਰੀਵਾਲ, 21 ਅਗਸਤ (ਸਵਰਨ ਸਿੰਘ)- ਇਥੋਂ ਨਜ਼ਦੀਕੀ ਪਿੰਡ ਪਸਨਾਵਾਲ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਮਾਮਲਾ ਉਸ ਸਮੇਂ ਗਰਮਾ ਗਿਆ, ਜਦੋਂ ਅਧਿਆਪਕਾਂ ਅਤੇ ਬੱਚਿਆਂ ਨੇ ਮੁੱਖ ਅਧਿਆਪਕਾ ਿਖ਼ਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧ ਵਿਚ ਅਧਿਆਪਕ ਬਚਿੱਤਰ ...

ਪੂਰੀ ਖ਼ਬਰ »

ਦੁਕਾਨਦਾਰ ਵਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਬਾਅਦ ਪਰਿਵਾਰ ਨੇ ਇਨਸਾਫ਼ ਲੈਣ ਲਈ ਘੇਰਿਆ ਕੌਮੀ ਸ਼ਾਹ ਮਾਰਗ

ਕਲਾਨੌਰ, 21 ਅਗਸਤ (ਪੁਰੇਵਾਲ/ ਕਾਹਲੋਂ)-ਕੁਝ ਮਹੀਨੇ ਪਹਿਲਾਂ ਕਲਾਨੌਰ 'ਚ ਇਕ ਪੰਚਾਇਤੀ ਦੁਕਾਨ 'ਤੇ ਕੀਤੇ ਗਏ ਕਬਜ਼ੇ ਨੂੰ ਲੈ ਕੇ ਪ੍ਰੇਸ਼ਾਨ ਦੁਕਾਨਦਾਰ ਵਲੋਂ ਜਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ ਸੀ ਅਤੇ ਅੱਜ ਮਿ੍ਤਕ ਦੇ ਪਰਿਵਾਰਕ ਜੀਆਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਅਲੀਵਾਲ, 21 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਕਸਬਾ ਅਲੀਵਾਲ ਦੇ ਨੇੜੇ ਪਿੰਡ ਰਾਪੁਰ ਕੋਲ ਹੋਏ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਨੌਜਵਾਨ ਦੇ ਵਾਰਸਾਂ ਨੇ ਹੋਰਨਾਂ ਸਮੇਤ ਜਿਨ੍ਹਾਂ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ 'ਚ ਕੰਪਿਊਟਰ ਵਿਗਿਆਨ ਤਕਨਾਲੋਜੀ 'ਤੇ ਕਰਵਾਇਆ ਸੈਮੀਨਾਰ

ਬਟਾਲਾ, 21 ਅਗਸਤ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਐਸੋਸੀਏਟ ਸੰਸਥਾ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਕਾਲਜ ਅੰਦਰ ਪੇਂਡੂ ਖੇਤਰ ਦੀਆਂ ਬਹੁਤ ਸਾਰੀਆਂ ਵਿਦਿਆਰਥਣਾਂ ਵਿਦਿਆ ...

ਪੂਰੀ ਖ਼ਬਰ »

ਆਪਸੀ ਪਿਆਰ-ਮੁਹੱਬਤ ਤੇ ਸਾਂਝ ਦਾ ਪ੍ਰਤੀਕ ਹੋਵੇਗਾ 5 ਰੋਜ਼ਾ 'ਸਾਂਝਾ ਮਸੀਹ ਸੰਮੇਲਨ-ਚੇਅਰਮੈਨ ਮੁਨੱਵਰ ਮਸੀਹ

ਧਾਰੀਵਾਲ, 21 ਅਗਸਤ (ਜੇਮਸ ਨਾਹਰ)-ਦਾਣਾ ਮੰਡੀ ਗੁਰਦਾਸਪੁਰ ਵਿਖੇ 9 ਸਤੰਬਰ ਦਿਨ ਸੋਮਵਾਰ ਸ਼ਾਮ 5 ਵਜੇ ਤੋਂ ਲੈ ਕੇ 13 ਸਤੰਬਰ ਤੱਕ ਕਰਵਾਏ ਜਾ ਰਹੇ 5 ਰੋਜ਼ਾ 'ਸਾਂਝੇ ਮਸੀਹ ਸੰਮੇਲਨ' ਵਿਚ ਸ਼ਮੂਲੀਅਤ ਕਰਨ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਇਕ ਹੋਰ ਔਰਤ ਦਾ ਪਰਸ ਚੋਰੀ

ਗੁਰਦਾਸਪੁਰ, 21 ਅਗਸਤ (ਆਲਮਬੀਰ ਸਿੰਘ)-ਸਿਵਲ ਹਸਪਤਾਲ ਗੁਰਦਾਸਪੁਰ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਦੇ ਚੱਲਦਿਆਂ ਅੱਜ ਫਿਰ ਚੋਰਾਂ ਵਲੋਂ ਇਕ ਹੋਰ ਪਰਸ ਚੋਰੀ ਕਰਨ ਦੀ ਘਟਨਾ ਨੰੂ ਅੰਜਾਮ ਦਿੱਤਾ ਗਿਆ ਹੈ | ਚੋਰੀ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ 'ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ

ਗੁਰਦਾਸਪੁਰ, 21 ਅਗਸਤ (ਆਰਿਫ਼)-ਪੇਂਡੂ ਵਿਕਾਸ ਤੇ ਪੰਚਾਇਤ, ਉੱਚ ਸਿੱਖਿਆ, ਪਸ਼ੂ ਪਾਲਨ, ਮੱਛੀ ਪਾਲਨ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਜ਼ਿਲੇ੍ਹ ਗੁਰਦਾਸਪੁਰ ਵਿਖੇ ਆਯੂਸ਼ਮਾਨ ਭਾਰਤ ਤਹਿਤ 'ਸਰਬੱਤ ਸਿਹਤ ਬੀਮਾ ਯੋਜਨਾ' ਦੀ ...

ਪੂਰੀ ਖ਼ਬਰ »

ਪਿਰਾਮਿਡ ਈ ਸਰਵਿਸਿਜ਼ ਵਲੋਂ ਗੁਰਦਾਸਪੁਰ ਵਿਚ ਸਿੱਖਿਆ ਮੇੇਲੇ ਦਾ ਆਯੋਜਨ

ਜਲੰਧਰ, 21 ਅਗਸਤ (ਅ.ਬ.)-ਗੁਰਦਾਸਪੁਰ ਦੇ ਵਸਨੀਕਾਂ ਦੀ ਮੰਗ ਨੂੰ ਵੇਖਦਿਆਂ ਪਿਰਾਮਿਡ ਈ ਸਰਵਿਸਿਜ਼ ਨੇ ਪਹਿਲੀ ਵਾਰ ਗੁਰਦਾਸਪੁਰ ਵਿਖੇ ਹੋਟਲ ਇੰਟਰਨੈਸ਼ਨਲ ਵਿਚ ਇਕ ਮੈਗਾ ਕੈਨੇਡਾ ਐਜੂਕੇਸ਼ਨ ਮੇਲਾ ਲਗਾਇਆ | ਬਹੁਤ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਾਂ ਨੇ ...

ਪੂਰੀ ਖ਼ਬਰ »

ਡਾ: ਨਿਸ਼ਾਨ ਸਿੰਘ ਤਹਿਸੀਲ ਡੇਰਾ ਬਾਬਾ ਨਾਨਕ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਨਿਯੁਕਤ

ਕੋਟਲੀ ਸੂਰਤ ਮੱਲ੍ਹੀ, 21 ਅਗਸਤ (ਕੁਲਦੀਪ ਸਿੰਘ ਨਾਗਰਾ)- ਨੰਬਰਦਾਰ ਯੂਨੀਅਨ ਪੰਜਾਬ ਰਜਿ. 643 ਦੀ ਗੁਰਦੁਆਰਾ ਬਾਬਾ ਮਹਿਮਾ ਸਾਹਿਬ ਪਿੰਡ ਚੱਕ ਮਹਿਮਾ ਵਿਖੇ ਜ਼ਿਲ੍ਹਾ ਪ੍ਰਧਾਨ ਸਮਰਾ ਦੀ ਰਹਿਨੁਮਾਈ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਉਚੇਚੇ ਤੌਰ 'ਤੇ ਹਰਬੀਰ ...

ਪੂਰੀ ਖ਼ਬਰ »

ਰਾਜੀਵ ਗਾਂਧੀ ਦੇ ਜਨਮ ਦਿਵਸ ਮੌਕੇ ਕਾਂਗਰਸ ਕਮੇਟੀ ਨੇ ਲਗਾਇਆ ਖ਼ੂਨਦਾਨ ਕੈਂਪ

ਗੁਰਦਾਸਪੁਰ, 21 ਅਗਸਤ (ਗੁਰਪ੍ਰਤਾਪ ਸਿੰਘ)- ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਦੇ 75ਵੇਂ ਜਨਮ ਦਿਵਸ ਨੰੂ ਮੁੱਖ ਰੱਖ ਕੇ ਕਾਂਗਰਸ ਭਵਨ ਵਿਖੇ ਕਾਂਗਰਸ ਕਮੇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ ...

ਪੂਰੀ ਖ਼ਬਰ »

ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਵਲੋਂ ਗ਼ਰੀਬ ਪਰਿਵਾਰ ਦੇ ਮਕਾਨ ਦੀ ਉਸਾਰੀ ਲਈ ਕਾਰਜ ਸ਼ੁਰੂ

ਕਾਦੀਆਂ, 21 ਅਗਸਤ (ਗੁਰਪ੍ਰੀਤ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਗਰੀਬ ਪਰਿਵਾਰਾਂ ਅਤੇ ਬੇਸਹਾਰਾ ਦੀ ਮਦਦ ਕਰਦੀ ਆ ਰਹੀ ਸ੍ਰੀ ਨਿਰਵੈਰ ਖ਼ਾਲਸਾ ਜਥੇਬੰਦੀ ਵਲੋਂ ਮਾਤਾ ਬਲਵਿੰਦਰ ਕੌਰ ਦੇ ਨਵੇਂ ਘਰ ਦੀ ਉਸਾਰੀ ਲਈ ਸਮੂਹ ਜਥੇਬੰਦੀ ਦੇ ਸਹਿਯੋਗ ਅਤੇ ਸਮੂਹ ...

ਪੂਰੀ ਖ਼ਬਰ »

ਭਾਜਪਾ ਕੌ ਾਸਲਰ ਨੇ ਵਾਰਡ ਅੰਦਰ ਬਣ ਰਹੇ ਸਿਹਤ ਬੀਮਾ ਕਾਰਡ ਰੋਕਣ ਦੇ ਸਬੰਧਿਤ ਅਧਿਕਾਰੀਆਂ 'ਤੇ ਲਗਾਏ ਦੋਸ਼

ਗੁਰਦਾਸਪੁਰ, 21 ਅਗਸਤ (ਭਾਗਦੀਪ ਸਿੰਘ ਗੋਰਾਇਆ)- ਭਾਜਪਾ ਕੌਾਸਲਰ ਵਲੋਂ ਵਾਰਡ ਅੰਦਰ ਬਣ ਰਹੇ ਸਿਹਤ ਬੀਮਾ ਕਾਰਡ ਰੋਕਣ ਦੇ ਸਬੰਧਿਤ ਅਧਿਕਾਰੀਆਂ 'ਤੇ ਦੋਸ਼ ਲਗਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਕੌਾਸਲਰ ਸੁਧੀਰ ਮਹਾਜਨ ਨੇ ਦੱਸਿਆ ਕਿ ਅੱਜ ਆਯੁਸ਼ਮਾਨ ...

ਪੂਰੀ ਖ਼ਬਰ »

ਪਿਰਾਮਿਡ ਈ ਸਰਵਿਸਿਜ਼ ਵਲੋਂ ਗੁਰਦਾਸਪੁਰ ਵਿਚ ਸਿੱਖਿਆ ਮੇੇਲੇ ਦਾ ਆਯੋਜਨ

ਜਲੰਧਰ, 21 ਅਗਸਤ (ਅ.ਬ.)-ਗੁਰਦਾਸਪੁਰ ਦੇ ਵਸਨੀਕਾਂ ਦੀ ਮੰਗ ਨੂੰ ਵੇਖਦਿਆਂ ਪਿਰਾਮਿਡ ਈ ਸਰਵਿਸਿਜ਼ ਨੇ ਪਹਿਲੀ ਵਾਰ ਗੁਰਦਾਸਪੁਰ ਵਿਖੇ ਹੋਟਲ ਇੰਟਰਨੈਸ਼ਨਲ ਵਿਚ ਇਕ ਮੈਗਾ ਕੈਨੇਡਾ ਐਜੂਕੇਸ਼ਨ ਮੇਲਾ ਲਗਾਇਆ | ਬਹੁਤ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਾਂ ਨੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਵਰਕਰ ਯੂਨੀਅਨ ਦੀ ਮੀਟਿੰਗ ਹੋਈ

ਬਟਾਲਾ, 21 ਅਗਸਤ (ਬੁੱਟਰ)-ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਵਰਕਰ ਯੂਨੀਅਨ ਪੰਜਾਬ ਸਾਖ਼ਾ ਬਟਾਲਾ ਦੀ ਮੰਗਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸਥਾਨਕ ਹਕੀਕਤ ਰਾਏ ਸਮਾਧ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਆਗੂਆਂ ...

ਪੂਰੀ ਖ਼ਬਰ »

ਉਮੀਦ ਫਾਊਾਡੇਸ਼ਨ ਬਟਾਲਾ ਨੇ ਆਜ਼ਾਦੀ ਦਿਵਸ 'ਤੇ ਤਿਰੰਗਾ ਯਾਤਰਾ ਸਜਾਈ

ਬਟਾਲਾ, 21 ਅਗਸਤ (ਕਾਹਲੋਂ)-ਉਮੀਦ ਫਾਉਂਡੇਸ਼ਨ ਬਟਾਲਾ ਵਲੋਂ ਫਾਊਾਡੇਸ਼ਨ ਦੇ ਚੇਅਰਮੈਨ ਵਕੀਲ ਸੁਰੇਸ਼ ਭਾਟੀਆ ਦੀ ਅਗਵਾਈ 'ਚ ਆਜ਼ਾਦੀ ਦਿਵਸ ਦੇ ਸਬੰਧ 'ਚ ਤਿਰੰਗਾ ਯਾਤਰਾ ਕੱਢੀ ਗਈ | ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਸੇਵਾ ਮੁਕਤ ਫਲਾਇੰਗ ਅਫ਼ਸਰ ਬਲਦੇਵ ...

ਪੂਰੀ ਖ਼ਬਰ »

ਕਾਹਲੋਂ ਪਰਿਵਾਰ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਹੀ ਚੋਣ ਲੜੇਗਾ-ਨਿਰਮਲ ਸਿੰਘ ਕਾਹਲੋਂ, ਰਵੀਕਰਨ ਸਿੰਘ ਕਾਹਲੋਂ

ਫਤਹਿਗੜ੍ਹ ਚੂੜੀਆਂ, 21 ਅਗਸਤ (ਧਰਮਿੰਦਰ ਸਿੰਘ ਬਾਠ)-ਅੱਜ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਅਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਨੇ ਅਫ਼ਵਾਹਾਂ ਨੂੰ ਖ਼ਤਮ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਕਾਹਲੋਂ ਪਰਿਵਾਰ ਹਲਕਾ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ 'ਚ ਦਲਿਤ ਭਾਈਚਾਰਾ ਅਤੇ ਪੱਛੜਿਆ ਵਰਗ ਵੀ ਵਿਖਾ ਰਿਹਾ ਭਾਰੀ ਉਤਸ਼ਾਹ-ਰਾਜਨਬੀਰ ਘੁਮਾਣ

ਬਟਾਲਾ, 21 ਅਗਸਤ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਰਾਜਨਬੀਰ ਸਿੰਘ ਘੁਮਾਣ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਅਕਾਲੀ ਦਲ ਦੀ ਭਰਤੀ ਮੁਹਿੰਮ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸ: ...

ਪੂਰੀ ਖ਼ਬਰ »

ਮੈਂ ਕਿਸੇ ਵੀ ਤਰ੍ਹਾਂ ਦਾ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ-ਏ.ਐਫ.ਐਸ.ਓ.

ਘੁਮਾਣ, 21 ਅਗਸਤ (ਬੰਮਰਾਹ)- ਬੀਤੇ ਦਿਨੀਂ ਪਿੰਡ ਸਦਾਰੰਗ 'ਚ ਡੀਪੂ ਹੋਲਡਰ ਦੀ ਜਾਂਚ ਦੌਰਾਨ 2 ਰੁਪਏ ਕਿੱਲੋ ਵਾਲੀ ਕਣਕ 'ਚ ਘਪਲਾ ਕਰਨ ਦੀ ਮੀਡੀਆ 'ਚ ਖ਼ਬਰ ਲੱਗੀ ਸੀ, ਜਿਸ ਵਿਚ 432 ਕੁਇੰਟਲ ਕਣਕ ਦੇ ਗਬਨ ਦਾ ਜ਼ਿਕਰ ਸੀ | ਇਸ ਬਾਰੇ ਜਾਣਕਾਰੀ ਦਿੰਦਿਆਂ ਏ.ਐਫ.ਐਸ.ਓ. ਜਸਵਿੰਦਰ ...

ਪੂਰੀ ਖ਼ਬਰ »

ਇੰਡੋ-ਨੇਪਾਲ ਸਮਰਸਤਾ ਇੰਟਰਨੈਸ਼ਨਲ ਕਾਂਗਰਸ ਵਲੋਂ ਪਿ੍ੰਸੀਪਲ ਸ਼ਾਲਿਨੀ ਦੱਤਾ ਦਾ ਵਿਸ਼ੇਸ਼ ਸਨਮਾਨ

ਬਟਾਲਾ, 21 ਅਗਸਤ (ਕਾਹਲੋਂ)- ਨਵੀਂ ਦਿੱਲੀ ਵਿਖੇ ਨੇਪਾਲ ਸਮਰਸਤਾ ਇੰਟਰਨੈਸ਼ਨਲ ਕਾਂਗਰਸ ਦੇ ਕ੍ਰਿਸ਼ਨਾ ਮੈਮਨ ਭਵਨ ਨਵੀਂ ਦਿੱਲੀ ਵਿਖੇ ਹੋਏ ਭਾਰਤ ਰਤਨ ਰਾਜੀਵ ਗਾਂਧੀ ਦੇ ਜਨਮ ਦਿਨ 'ਤੇ ਵਿਸ਼ੇਸ਼ ਸੰਮੇਲਨ, ਜਿਸ ਵਿਚ 20 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ, ਵਿਚ ...

ਪੂਰੀ ਖ਼ਬਰ »

ਪਸਨਾਵਾਲ ਮਲਟੀਪਰਪਜ਼ ਕੋਆਪ੍ਰੇਟਿਵ ਸੁਸਾਇਟੀ ਮੈਂਬਰਾਂ ਵਲੋਂ ਪਿੰਡ ਦੇ ਚੁਫ਼ੇਰੇ ਦੀ ਸਾਫ਼-ਸਫ਼ਾਈ

ਧਾਰੀਵਾਲ, 21 ਅਗਸਤ (ਜੇਮਸ ਨਾਹਰ)-ਪਸਨਾਵਾਲ ਮਲਟੀਪਰਪਜ਼ ਕੋਆਪਰੇਟਿਵ ਸੁਸਾਇਟੀ ਮੈਂਬਰਾਂ ਵਲੋਂ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਰੰਧਾਵਾ ਦੀ ਅਗਵਾਈ ਵਿਚ ਪਿੰਡ ਦੇ ਚੁਫ਼ੇਰੇ ਸੜਕ ਕਿਨਾਰੇ ਉੱਘੀ ਮਨੁੱਖੀ ਸਿਹਤ ਲਈ ਹਾਨੀਕਾਰਕ ਗਾਜਰ ਬੂਟੀ ਦੀ ਸਾਫ਼-ਸਫ਼ਾਈ ...

ਪੂਰੀ ਖ਼ਬਰ »

ਨੌਜਵਾਨ ਲੁਟੇਰਿਆਂ ਦੀ ਭਰਮਾਰ ਨਾਲ ਦਿਨ ਦਿਹਾੜੇ ਖੋਹੇ ਜਾ ਰਹੇ ਮੋਬਾਈਲ

ਪੁਰਾਣਾ ਸ਼ਾਲਾ, 21 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਨਸ਼ੇੜੀ ਨੌਜਵਾਨ ਲੁਟੇਰਿਆਂ ਵਲੋਂ ਦਿਨ ਦਿਹਾੜੇ ਲੋਕਾਂ ਤੋਂ ਮੋਬਾਈਲ ਫ਼ੋਨ ਖੋਹ ਕੇ ਫਰਾਰ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ | ਇਸ ਪਾਸੇ ਪੁਲਿਸ ਪ੍ਰਸ਼ਾਸਨ ਨੰੂ ਧਿਆਨ ਦੇਣ ਦੀ ...

ਪੂਰੀ ਖ਼ਬਰ »

ਲੋਕਾਂ ਦੀ ਸਹੂਲਤ ਲਈ ਸਰਪੰਚ ਜਗਬੀਰ ਸਿੰਘ ਨੇ ਪਿੰਡ ਵਿਚ ਸੀਮੈਂਟ ਦੀਆਂ ਕੁਰਸੀਆਂ ਲਗਾਈਆਂ

ਧਾਰੀਵਾਲ, 21 ਅਗਸਤ (ਜੇਮਸ ਨਾਹਰ)-ਪਿੰਡ ਖਾਨਮਲੱਕ ਦੇ ਸਰਪੰਚ ਜਗਬੀਰ ਸਿੰਘ ਨੇ ਸਾਥੀਆਂ ਸਮੇਤ ਲੋਕਾਂ ਦੀ ਸਹੂਲਤ ਲਈ ਪਿੰਡ ਦੇ ਚੁਫ਼ੇਰੇ ਲੋਕਾਂ ਦੇ ਬੈਠਣ ਲਈ ਸੀਮੈਂਟ ਦੀਆਂ ਕੁਰਸੀਆਂ ਲਗਾਈਆਂ, ਜਿਸ ਦੀ ਹਰੇਕ ਪਾਸੇ ਸ਼ਾਲਾਘਾ ਹੋ ਰਹੀ ਹੈ | ਇਸ ਸਬੰਧੀ ਸਰਪੰਚ ਜਗਬੀਰ ...

ਪੂਰੀ ਖ਼ਬਰ »

ਸੀ.ਟੀ.ਯੂ ਵਲੋਂ ਡੀ.ਸੀ. ਨੰੂ ਮੰਗ ਪੱਤਰ ਦਿੱਤਾ

ਗੁਰਦਾਸਪੁਰ, 21 ਅਗਸਤ (ਆਰਿਫ਼)-ਕਾਮਰੇਡ ਬਲਜੀਤ ਸਿੰਘ ਮੈਮੋਰੀਅਲ ਭਵਨ ਵਿਖੇ ਸੈਂਟਰ ਆਫ਼ ਟਰੇਡ ਯੂਨੀਅਨ ਦੀ ਮੀਟਿੰਗ ਰਾਜਬੀਰ ਕੌਰ ਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਾਮਰੇਡ ਧਿਆਨ ਸਿੰਘ ਠਾਕੁਰ ਅਤੇ ਕਾਮਰੇਡ ਜਸਵੰਤ ਸਿੰਘ ਬੁੱਟਰ ਨੇ ਦੱਸਿਆ ਕਿ ਕੇਂਦਰ ਦੀ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਵਿਖੇ ਬੈਂਕਿੰਗ ਤੇ ਐਸ.ਐਸ.ਸੀ ਦੇ ਬੈਚ ਕੱਲ੍ਹ ਤੋਂ ਸ਼ੁਰੂ

ਗੁਰਦਾਸਪੁਰ, 21 ਅਗਸਤ (ਆਰਿਫ਼)-ਐਜੂਕੇਸ਼ਨ ਵਰਲਡ ਸੈਂਟਰ ਵਿਖੇ ਬੈਂਕਿੰਗ, ਐਸ.ਐਸ.ਸੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਟੈਸਟਾਂ ਦੇ ਬੈਚ 23 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਸੈਂਟਰ ਦੇ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ਵਿਚ ...

ਪੂਰੀ ਖ਼ਬਰ »

ਪਲੇਟਫ਼ਾਰਮ ਨੰਬਰ-2 ਤੋਂ ਮਿਲੀ ਲਾਸ਼ ਦੀ ਸ਼ਨਾਖ਼ਤ ਹੋਈ

ਦੀਨਾਨਗਰ, 21 ਅਗਸਤ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਰੇਲਵੇ ਸਟੇਸ਼ਨ 'ਤੇ ਬੀਤੇ ਦਿਨੀਂ ਭੇਦਭਰੀ ਹਾਲਤ ਵਿਚ ਮਿਲੀ ਅਣਜਾਣ ਵਿਅਕਤੀ ਦੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ ਤੇ ਉਕਤ ਮਿ੍ਤਕ ਵਿਅਕਤੀ ਜਿਸ ਦਾ ਨਾਂਅ ਵਿਨੋਦ ਕੁਮਾਰ ਹੈ ਜੋ ਕਿ ਮੂਲ ਰੂਪ ਵਿਚ ਮੁਕੇਰੀਆਂ ਖੇਤਰ ਦਾ ...

ਪੂਰੀ ਖ਼ਬਰ »

ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ 'ਚ ਐਾਕਰ ਰਵਨੀਤ ਕੰਨਟੀਨੀ ਮੰਡੀਰ ਦਾ ਹੋਇਆ ਆਗਮਨ

ਗੁਰਦਾਸਪੁਰ, 21 ਅਗਸਤ (ਆਰਿਫ਼)-ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ 'ਚ ਪ੍ਰਸਿੱਧ ਐਾਕਰ ਅਤੇ ਗਾਇਕ ਕੰਨਟੀਨੀ ਮੰਡੀਰ ਰਵਨੀਤ ਨੰੂ ਬੁਲਾਇਆ ਗਿਆ | ਇਸ ਪ੍ਰੋਗਰਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਗੋਲਡਨ ਗਰੁੱਪ ਦੇ ਚੇਅਰਮੈਨ ਮੋਹਿਤ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੁਲੇਰ ਸਕੂਲ 'ਚ ਧਾਰਮਿਕ ਪ੍ਰੀਖਿਆ ਹੋਈ

ਬਟਾਲਾ, 21 ਅਗਸਤ (ਹਰਦੇਵ ਸਿੰਘ ਸੰਧੂ)-ਐਸ.ਬੀ.ਏ.ਐਸ. ਭੁਲੇਰ ਪਬਲਿਕ ਸਕੂਲ ਜਲੰਧਰ ਰੋਡ ਬਟਾਲਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਰਮਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਕੂਲ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ, ਜਿਸ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਰਕਰਾਂ ਨਾਲ ਪੱਖਪਾਤ ਕਰਨਾ ਬੰਦ ਕਰੇ ਕਾਂਗਰਸ-ਧੁੱਪੜ

ਦੋਰਾਂਗਲਾ, 21 ਅਗਸਤ (ਲਖਵਿੰਦਰ ਸਿੰਘ ਚੱਕਰਾਜਾ)-ਕੁਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਲਕਾ ਦੀਨਾਨਗਰ ਵਿਚੋਂ ਹੋਈ ਹਾਰ ਕਾਰਨ ਹਲਕੇ ਦੀ ਮੰਤਰੀ ਵਲੋਂ ਬੌਖਲਾਹਟ ਵਿਚ ਆ ਕੇ ਅਕਾਲੀ ਭਾਜਪਾ ਵਰਕਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਅਤੇ ਵਰਕਰਾਂ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਤੋਂ ਵਿਸ਼ਾਲ ਨਗਰ ਕੀਰਤਨ 24 ਨੂੰ -ਬਾਬਾ ਬਲਵਿੰਦਰ ਸਿੰਘ

ਹਰਚੋਵਾਲ, 21 ਅਗਸਤ (ਢਿੱਲੋਂ)-ਇਤਿਹਾਸਕ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਤੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਦੇ ਸਬੰਧ 'ਚ ਇਕ ਵਿਸ਼ਾਲ ਨਗਰ ਕੀਰਤਨ 24 ਅਗਸਤ ਨੂੰ ਸੁਲਤਾਨਪੁਰ ਲੋਧੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਚੌਹਾਨ ਤੇ ਇਲਾਕੇ ਦੇ ਸਰਪੰਚ ਗੁਰਦੁਆਰਾ ਧੀਦੋਵਾਲ ਵਿਖੇ ਹੋਏ ਨਤਮਸਤਕ

ਕਲਾਨੌਰ, 21 ਅਗਸਤ (ਪੁਰੇਵਾਲ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਲਾਨੌਰ ਗੁਰਜੀਤ ਸਿੰਘ ਚੌਹਾਨ ਸਮੇਤ ਸਰਹੱਦੀ ਪੱਟੀ ਦੇ ਸੀਨੀਅਰ ਕਾਂਗਰਸੀ, ਪਿੰਡਾਂ ਦੇ ਮੁਹਤਬਰ ਨੁਮਾਇੰਦੇ ਆਦਿ ਨੇੜਲੇ ਪਿੰਡ ਧੀਦੋਵਾਲ ਵਿਖੇ ਸਥਿਤ ਗੁਰਦੁਆਰਾ ਪਰਮਹੰਸ ਬਾਬਾ ਠਾਕੁਰ ਜੀ ਵਿਖੇ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਵਿਖੇ ਮਨਾਇਆ ਨੈਸ਼ਨਲ ਲਾਇਬਰੇਰੀ ਦਿਵਸ

ਪਠਾਨਕੋਟ, 21 ਅਗਸਤ (ਆਰ. ਸਿੰਘ)-ਆਰ.ਆਰ.ਐਮ.ਕੇ.ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਕਾਲਜ ਲਾਇਬ੍ਰੇਰੀਅਨ ਕਵਿਤਾ ਦੀ ਅਗਵਾਈ ਹੇਠ ਲਾਇਬਰੇਰੀ ਐਾਡ ਇੰਫੋਰਮੇਸ਼ਨ ਸਾਇੰਸ ਵਿਭਾਗ ਵਲੋਂ ਨੈਸ਼ਨਲ ਲਾਇਬਰੇਰੀ ਦਿਵਸ ਮਨਾਇਆ ਗਿਆ, ਜਿਸ ਵਿਚ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ...

ਪੂਰੀ ਖ਼ਬਰ »

9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਪਠਾਨਕੋਟ, 21 ਅਗਸਤ (ਆਸ਼ੀਸ਼ ਸ਼ਰਮਾ)-ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਵਿਚ ਥਾਣਾ ਮਾਮੂਨ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਿਸ ਟੀਮ ਵਲੋਂ ਕਰੋਲੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਬਾਲਾ ਵਲੋਂ ਅਚਨਚੇਤ ਸਕੂਲਾਂ ਦਾ ਨਿਰੀਖਣ

ਗੁਰਦਾਸਪੁਰ, 21 ਅਗਸਤ (ਆਰਿਫ਼)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਰਾਕੇਸ਼ ਬਾਲਾ ਵਲੋਂ ਅੱਜ ਸਕੂਲ ਲੱਗਣ ਤੋਂ ਪਹਿਲਾਂ ਹੀ ਵੱਖ-ਵੱਖ ਸਕੂਲਾਂ ਅੰਦਰ ਪਹੁੰਚ ਕੇ ਸਕੂਲਾਂ ਦਾ ਨਿਰੀਖਣ ਕੀਤਾ ਗਿਆ | ਸਿੱਖਿਆ ਅਧਿਕਾਰੀ ਦਾ ਸਕੂਲਾਂ ਵਿਚ 8 ਵਜੇ ਤੋਂ ਪਹਿਲਾਂ ਪਹੁੰਚਣ ਦਾ ...

ਪੂਰੀ ਖ਼ਬਰ »

ਪ੍ਰਧਾਨ ਹਰਜੀਤ ਸਿੰਘ ਭੱਲਾ ਵਲੋਂ ਨਗਰ ਕੌਾਸਲ ਦਫ਼ਤਰ 'ਚ ਬੈਠਕ

ਸ੍ਰੀ ਹਰਿਗੋਬਿੰਦਪੁਰ, 21 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਦਫ਼ਤਰ 'ਚ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ ਵਲੋਂ ਬੈਠਕ ਕੀਤੀ ਗਈ | ਇਸ ਮੌਕੇ ਪ੍ਰਧਾਨ ਭੱਲਾ ਨੇ ਕਿਹਾ ਕਿ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵਲੋਂ ਜਾਰੀ ਕਰਵਾਏ ਗਏ 75 ਲੱਖ ...

ਪੂਰੀ ਖ਼ਬਰ »

ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਫੰਡ ਜਾਰੀ ਕਰਨਾ ਸ਼ਲਾਘਾਯੋਗ ਕਦਮ-ਜਸਬੀਰ ਕਾਹਲੋਂ

ਵਡਾਲਾ ਬਾਂਗਰ, 21 ਅਗਸਤ (ਮਨਪ੍ਰੀਤ ਸਿੰਘ ਘੁੰਮਣ)-ਜਿਥੇ ਦੇਸ਼ ਭਰ ਵਿਚ ਪਾਣੀ ਦੀ ਮਾਰ ਹੇਠ ਕਈ ਸੂਬੇ ਆ ਗਏ ਹਨ, ਉਥੇ ਹੀ ਪੰਜਾਬ ਸੂਬੇ ਦੇ ਬਹੁਤ ਸਾਰੇ ਜ਼ਿਲ੍ਹੇ ਪਾਣੀ ਦੀ ਮਾਰ ਕਾਰਨ ਵੱਡੇ ਨੁਕਸਾਨ 'ਤੇ ਪਹੁੰਚ ਗਏ ਹਨ | ਕਈ ਜ਼ਿਲਿ੍ਹਆਂ ਵਿਚ ਲੋਕਾਂ ਨੂੰ ਆਪਣੀ ਜਾਨ ਦਾ ...

ਪੂਰੀ ਖ਼ਬਰ »

ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਯੂ.ਕੇ. ਬਿਹਤਰੀਨ ਵਿਕਲਪ-ਦੀਪਕ ਅਬਰੋਲ

ਗੁਰਦਾਸਪੁਰ, 21 ਅਗਸਤ (ਆਰਿਫ਼)-ਆਇਲੈਟਸ, ਪੀ.ਟੀ.ਈ ਅਤੇ ਇਮੀਗਰੇਸ਼ਨ ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੀ ਬਿ੍ਟਿਸ਼ ਲਾਇਬ੍ਰੇਰੀ ਸੰਸਥਾ ਦੇ ਐਮ.ਡੀ.ਦੀਪਕ ਅਬਰੋਲ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦਾ ਸਟੱਡੀ ਵੀਜ਼ੇ 'ਤੇ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਅਰਥੀ ਫੂਕ ਮੁਜਾਹਰਾ ਕੀਤਾ

ਕਾਦੀਆਂ, 21 ਅਗਸਤ (ਗੁਰਪ੍ਰੀਤ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: ਨੰ: 31 ਦੇ ਜ਼ਿਲ੍ਹਾ ਆਗੂ ਬ੍ਰਾਂਚ ਦੀ ਅਗਵਾਈ ਹੇਠ ਕਾਦੀਆਂ ਦੇ ਪਿੰਡ ਕੋਟ ਟੋਡਰ ਮੱਲ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਵਲੋਂ 'ਸਾਇੰਸ ਮੇਲਾ' ਲਗਾਇਆ

ਕਾਦੀਆਂ, 21 ਅਗਸਤ (ਕੁਲਵਿੰਦਰ ਸਿੰਘ)- ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਦੀ ਸਾਇੰਸ ਤੇ ਹੋਰ ਵਿਸ਼ਿਆਂ ਵਿਚ ਰੁਚੀ ਵਧਾਉਣ ਦੇ ਮੰਤਵ ਨਾਲ ਇਕ 'ਸਾਇੰਸ ਮੇਲਾ' ਸਕੂਲ ਆਡੀਟੋਰੀਅਮ ਵਿਖੇ ਲਗਾਇਆ ਗਿਆ, ਜਿਸ ਅੰਦਰ ਵਿਗਿਆਨ, ...

ਪੂਰੀ ਖ਼ਬਰ »

ਸੁਰੇਸ਼ ਬੱਬਲੂ, ਲਾਲੀ ਅਤੇ ਬਿੰਦੂ ਨੂੰ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ ਸਨਮਾਨਿਤ

ਫਤਹਿਗੜ੍ਹ ਚੂੜੀਆਂ, 21 ਅਗਸਤ (ਧਰਮਿੰਦਰ ਸਿੰਘ ਬਾਠ)-ਬੀਤੇ ਦਿਨੀਂ ਫਤਹਿਗੜ੍ਹ ਚੂੜੀਆਂ ਵਿਖੇ ਸਰਕਾਰੀ ਸਕੂਲ ਵਲੋਂ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੰੁਚੇ ਕੈਬਨਿਟ ਮੰਤਰੀ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਨੇ ਕਾਂਗਰਸ ਦੇ ਸਕੱਤਰ ਸੁਰੇਸ਼ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਮਾਰਟ ਸਕੂਲ ਵਡਾਲਾ ਗੰ੍ਰਥੀਆਂ ਵਿਖੇ ਖੇਡ ਸਟੇਡੀਅਮ ਬਣਨਾ ਸ਼ੁਰੂ

ਵਡਾਲਾ ਗ੍ਰੰਥੀਆਂ, 21 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਕੈਬਨਿਟ ਮੰਤਰੀ ਸ: ...

ਪੂਰੀ ਖ਼ਬਰ »

ਅਠਵਾਲ ਪੁਲ ਤੋਂ ਲੱਧਾ-ਮੁੰਡਾ ਤੱਕ ਸੜਕ ਨੂੰ ਜਲਦ ਮੁਕੰਮਲ ਕਰਨ ਦੀ ਮੰਗ

ਘੁਮਾਣ, 21 ਅਗਸਤ (ਬੰਮਰਾਹ)- ਨਜ਼ਦੀਕੀ ਪਿੰਡ ਅਠਵਾਲ ਤੇ ਲੱਧਾ ਮੁੰਡਾ ਨੂੰ ਜਾਣ ਵਾਲੀ ਿਲੰਕ ਸੜਕ ਜਿਸ ਦੀ ਮੁਰੰਮਤ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਪਿੰਡਾਂ ਨੂੰ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਵਾਸੀਆਂ ਨੇ ...

ਪੂਰੀ ਖ਼ਬਰ »

ਸੰਤ ਫਰਾਂਸਿਸ ਸਕੂਲ ਦੇ ਭਵਿਸ਼ ਸੈਣੀ ਨੇ ਇਕ ਓਵਰ 'ਚ ਹੈਟਿ੍ਕ ਦੇ ਨਾਲ 4 ਵਿਕੇਟ ਲਏ

ਬਟਾਲਾ, 21 ਅਗਸਤ (ਕਾਹਲੋਂ)-ਮੋਗਾ ਵਿਚ ਹੋਏ ਆਈ.ਸੀ.ਆਈ. ਦੇ ਰਿਜ਼ਨਲ ਕ੍ਰਿਕਟ ਦੇ ਅੰਡਰ-14 ਹੁਸ਼ਿਆਰਪੁਰ ਅਤੇ ਸੰਤ ਫਰਾਂਸਿਸ ਸਕੂਲ ਦੇ ਹੋਏ ਕ੍ਰਿਕਟ ਮੈਚ 'ਚ ਭਵਿਸ਼ ਸੈਣੀ ਨੇ ਆਪਣੇ ਓਵਰ 'ਚ ਹੈਟਿ੍ਕ ਦੇ ਨਾਲ 4 ਵਿਕੇਟ ਹਾਸਲ ਕਰਕੇ ਆਪਣੀ ਟੀਮ ਨੂੰ ਮੈਚ ਜਿਤਾਇਆ | ਸਕੂਲ ...

ਪੂਰੀ ਖ਼ਬਰ »

ਵਿਸ਼ਵ ਪੁਲਿਸ ਖੇਡਾਂ 'ਚੋਂ 5 ਤਗਮੇ ਜਿੱਤਣ ਵਾਲੀ ਖਿਡਾਰਨ ਵੀਰਪਾਲ ਕੌਰ ਨੂੰ ਡੀ.ਐਸ.ਪੀ. ਬਣਾਇਆ ਜਾਵੇ-ਬੁੱਧੀਜੀਵੀ

ਬਟਾਲਾ, 21 ਅਗਸਤ (ਕਾਹਲੋਂ)-ਪੰਜਾਬ ਦੇ ਹਲਕਾ ਗਿੱਦੜਬਾਹ ਦੇ ਪਿੰਡ ਘੱਸ ਦੇ ਕਿਸਾਨ ਪਰਿਵਾਰ ਤੇ ਪਿਤਾ ਸੁਖਵਿੰਦਰ ਸਿੰਘ ਦੀ ਹੋਣਹਾਰ ਐਥਲੀਟ ਪੁੱਤਰੀ ਪੁਲਿਸ ਕਾਂਸਟੇਬਲ ਵੀਰਪਾਲ ਕੌਰ ਨੇ ਚੀਨ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ...

ਪੂਰੀ ਖ਼ਬਰ »

ਤਿੰਨ ਦਿਨਾਂ 72ਵੀਆਂ ਸਰਕਾਰੀ ਜ਼ੋਨਲ ਖੇਡਾਂ ਸ਼ੁਰੂ

ਨੌਸ਼ਹਿਰਾ ਮੱਝਾ ਸਿੰਘ, 21 ਅਗਸਤ (ਤਰਸੇਮ ਸਿੰਘ ਤਰਾਨਾ)- ਤੰਦਰੁਸਤ ਸਿਹਤ ਲਈ ਜਿਥੇ ਸੰਤੁਲਿਕ ਖ਼ੁਰਾਕ ਖਾਣਾ ਜ਼ਰੂਰੀ ਹੈ, ਉਥੇ ਨਰੋਈ ਸਿਹਤ ਲਈ ਖੇਡਾਂ 'ਚ ਭਾਗ ਲੈਣਾ ਜ਼ਰੂਰੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ 21 ਤੋਂ 23 ਅਗਸਤ ਤੱਕ 72ਵੀਆਂ ਸਰਕਾਰੀ ਤੇ ਮਾਨਤਾ ...

ਪੂਰੀ ਖ਼ਬਰ »

ਪ੍ਰੇਮ ਪਬਲਿਕ ਸਕੂਲ ਵਿਖੇ ਰੱਖੜੀ ਮੁਕਾਬਲੇ ਕਰਵਾਏ

ਬਟਾਲਾ, 21 ਅਗਸਤ (ਕਾਹਲੋਂ)-ਪ੍ਰੇਮ ਪਬਲਿਕ ਸਕੂਲ ਕਾਹਨੂੰਵਾਨ ਰੋਡ, ਸ਼ਾਂਤੀ ਨਗਰ ਬਟਾਲਾ ਵਿਖੇ ਰੱਖੜੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਰੀਬਨ, ਰੰਗੀਨ ਪੇਪਰ, ਗੂੰਦ, ਟੇਪ ਆਦਿ ਦੀ ਵਰਤੋਂ ਕਰਕੇ ਵਧੀਆ ਤੇ ਆਕਰਸ਼ਕ ਰੱਖੜੀਆਂ ਬਣਾ ਕੇ ਆਪਣੀ ਕਲਾ ਦਾ ...

ਪੂਰੀ ਖ਼ਬਰ »

ਛੋਟਾ ਘੱਲੂਘਾਰਾ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

ਕਾਹਨੂੰਵਾਨ, 21 ਅਗਸਤ (ਹਰਜਿੰਦਰ ਸਿੰਘ ਜੱਜ)- ਛੋਟਾ ਘੱਲੂਘਾਰਾ ਸ਼ਹੀਦ ਮੈਮੋਰੀਅਲ ਹਾਈ ਸਕੂਲ ਕਾਹਨੂੰਵਾਨ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਰਾਜ ਖੇਡਾਂ ਟੂਰਨਾਮੈਂਟ 'ਚ ਪਹਿਲੀ ਤੇ ਦੂਸਰੀਆਂ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਇਲਾਕੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਅਲੀਵਾਲ, 21 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਕਸਬਾ ਅਲੀਵਾਲ ਦੇ ਨੇੜੇ ਪਿੰਡ ਰਾਪੁਰ ਕੋਲ ਹੋਏ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਨੌਜਵਾਨ ਦੇ ਵਾਰਸਾਂ ਨੇ ਹੋਰਨਾਂ ਸਮੇਤ ਜਿਨ੍ਹਾਂ ...

ਪੂਰੀ ਖ਼ਬਰ »

ਦੁਨੇਰਾ ਵਿਚ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਮਚੀ ਹਾਹਾਕਾਰ

ਧਾਰ ਕਲਾਂ, 21 ਅਗਸਤ (ਨਰੇਸ਼ ਪਠਾਨੀਆ)- ਧਾਰ ਕਲਾਂ ਦੇ ਪਿੰਡ ਦੁਨੇਰਾ ਤੇ ਆਸ-ਪਾਸ ਦੇ ਪਿੰਡਾਂ ਵਿਚ ਪਾਣੀ ਦੀ ਸਪਲਾਈ ਰੁਕਣ ਕਾਰਨ ਲੋਕਾਂ ਵਿਚ ਹਾਹਾਕਾਰ ਮਚ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਜਲ ਸਪਲਾਈ ਵਿਭਾਗ ਦੀਆਂ ਪਾਈਪਾਂ ਪਾਣੀ ਦੇ ਪਰੈਸ਼ਰ ਨੰੂ ਨਾ ਸਹਿੰਦੇ ...

ਪੂਰੀ ਖ਼ਬਰ »

ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ 7 ਸਤੰਬਰ ਨੂੰ

ਨਰੋਟ ਮਹਿਰਾ, 21 ਅਗਸਤ (ਰਾਜ ਕੁਮਾਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦਾ 525ਵਾਂ ਜਨਮ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ 7 ਸਤੰਬਰ ਨੰੂ ਦਿਨ ਸਨਿਚਰਵਾਰ ਨੰੂ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਪਠਾਨਕੋਟ ਮਾਰਕੀਟਿੰਗ ਐਸੋਸੀਏਸ਼ਨ ਨੇ ਮਨੀਮਹੇਸ਼ ਯਾਤਰੀਆਂ ਲਈ ਦਵਾਈਆਂ ਤੇ ਹੋਰ ਸਾਮਾਨ ਕੀਤਾ ਭੇਟ

ਪਠਾਨਕੋਟ, 21 ਅਗਸਤ (ਸੰਧੂ)-ਸ਼ਿਵ ਸੇਵਾ ਸਮਿਤੀ ਸੁੰਦਰ ਨਗਰ ਵਲੋਂ ਮਨੀਮਹੇਸ਼ ਯਾਤਰੀਆਂ ਲਈ ਭਰਮੌਰ ਦੇ ਸਠਲੀ ਵਿਖੇ ਲਗਾਏ ਜਾ ਰਹੇ ਭੰਡਾਰੇ ਵਿਚ ਮਾਰਕੀਟਿੰਗ ਐਸੋਸੀਏਸ਼ਨ ਵਲੋਂ ਦਵਾਈਆਂ ਤੇ ਹੋਰ ਸਮਾਨ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੂੰ ਭੇਟ ...

ਪੂਰੀ ਖ਼ਬਰ »

ਦੁਨੇਰਾ-ਸੁਲਿਆਲੀ ਸੰਪਰਕ ਮਾਰਗ ਨੇ ਧਾਰਨ ਕੀਤਾ ਤਲਾਅ ਦਾ ਰੂਪ

ਧਾਰ ਕਲਾਂ, 21 ਅਗਸਤ (ਨਰੇਸ਼ ਪਠਾਨੀਆ)-ਧਾਰ ਕਲਾਂ ਅਧੀਨ ਆਉਂਦਾ ਦੁਨੇਰਾ-ਸੁਲਿਆਲੀ ਸੰਪਰਕ ਮਾਰਗ ਵਿਚ ਵੱਡੇ-ਵੱਡੇ ਟੋਏ ਪੈ ਜਾਣ ਨਾਲ ਉਨ੍ਹਾਂ ਟੋਇਆਂ ਵਿਚ ਮੀਂਹ ਦਾ ਪਾਣੀ ਰੁਕ ਜਾਂਦਾ ਹੈ ਅਤੇ ਜਗ੍ਹਾ-ਜਗ੍ਹਾ 'ਤੇ ਟੁੱਟੀ ਸੜਕ ਨੇ ਤਲਾਅ ਦਾ ਰੂਪ ਧਾਰਨ ਕੀਤਾ ਹੋਇਆ ਹੈ | ...

ਪੂਰੀ ਖ਼ਬਰ »

ਮੀਰਥਲ ਬਾਜ਼ਾਰ ਵਿਚ ਜਾਮ ਲੱਗਣ ਕਾਰਨ ਆਮ ਲੋਕਾਂ ਨੰੂ ਹੋ ਰਹੀ ਹੈ ਪ੍ਰੇਸ਼ਾਨੀ

ਡਮਟਾਲ, 21 ਅਗਸਤ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਰਾਜ ਮਾਰਗ ਦੇ ਪਿੰਡ ਮੀਰਥਲ ਦੇ ਕੋਲ ਜਾਮ ਲੱਗਣ ਕਾਰਨ ਆਮ ਲੋਕਾਂ ਨੰੂ ਹੋ ਰਹੀ ਹੈ | ਕੁਝ ਲੋਕਾਂ ਨੇ ਦੱਸਿਆ ਕਿ ਮੀਰਥਲ ਵਿਚ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਇਸ ਚੌਕ ਵਿਚ ਕੋਈ ਪੁਲਿਸ ਮੁਲਾਜ਼ਮ ਨਾ ਹੋਣ ...

ਪੂਰੀ ਖ਼ਬਰ »

ਸਰਨਾ ਅੱਡੇ 'ਚ ਆਵਾਰਾ ਘੁੰਮਦੇ ਸਾਨ੍ਹਾਂ ਤੋਂ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨ

ਸਰਨਾ, 21 ਅਗਸਤ (ਬਲਵੀਰ ਰਾਜ)-ਅੱਜ ਕੱਲ੍ਹ ਸਰਨਾ ਅੱਡੇ 'ਚ ਆਵਾਰਾ ਡੰਗਰਾਂ ਨੰੂ ਘੁੰਮਦਿਆਂ ਆਮ ਦੇਖਿਆ ਜਾ ਰਿਹਾ ਹੈ | ਬੇਸ਼ੱਕ ਗਊਸ਼ਾਲਾ ਡੇਹਰੀਵਾਲ-ਸਰਨਾ ਤੋਂ ਮਹਿਜ ਤਿੰਨ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਅੱਜ ਕੱਲ੍ਹ ਇਕ ਆਵਾਰਾ ਸਾਨ੍ਹ ਬੇਖੌਫ਼ ਘੁੰਮਦਾ ਆਮ ...

ਪੂਰੀ ਖ਼ਬਰ »

ਰਿਆਲਟੀ ਦੀ ਮਾਰ ਹੇਠਾਂ ਆਏ ਸੜਕ ਨਿਰਮਾਣ ਕਾਰਜ

ਨਰੋਟ ਜੈਮਲ ਸਿੰਘ, 21 ਅਗਸਤ (ਗੁਰਮੀਤ ਸਿੰਘ)- ਰੇਤ ਬਜਰੀ 'ਤੇ ਰਿਆਲਟੀ ਲੱਗ ਜਾਣ ਤੋਂ ਬਾਅਦ ਜਿਥੇ ਗ਼ਰੀਬ ਅਤੇ ਆਮ ਲੋਕਾਂ ਲਈ ਘਰ ਬਣਾਉਣਾ ਮੁਸ਼ਕਿਲ ਹੋ ਗਿਆ ਹੈ | ਉਥੇ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜਾਂ 'ਤੇ ਵੀ ਇਕ ਤਰ੍ਹਾਂ ਦਾ ਸੰਕਟ ਪੈਣਾ ਸ਼ੁਰੂ ਹੋ ਗਿਆ ਹੈ | ...

ਪੂਰੀ ਖ਼ਬਰ »

ਜਲ ਸਪਲਾਈ ਵਿਭਾਗ ਦੀ ਲਾਪ੍ਰਵਾਹੀ ਨਾਲ ਹੋ ਰਿਹਾ ਹਜ਼ਾਰਾਂ ਲੀਟਰ ਪੀਣ ਵਾਲਾ ਪਾਣੀ ਬਰਬਾਦ

ਪਠਾਨਕੋਟ, 21 ਅਗਸਤ (ਨਿ. ਪ. ਪ.)-ਗਰਮੀਆਂ ਵਿਚ ਅਰਧ ਪਹਾੜੀ ਏਰੀਏ ਵਿਚ ਪਾਣੀ ਦੀ ਸਭ ਤੋਂ ਜ਼ਿਆਦਾ ਘਾਟ ਹੁੰਦੀ ਹੈ | ਪਾਣੀ ਕਾਰਨ ਹਾਹਾਕਾਰ ਮੱਚੀ ਹੈ | ਕਈ ਪਿੰਡਾਂ ਨੰੂ ਤਾਂ 2-3 ਦਿਨ ਪਿਛੋਂ ਪਾਣੀ ਸਪਲਾਈ ਹੋ ਰਿਹਾ ਹੈ | ਲੋਕ ਪੀਣ ਵਾਲੇ ਪਾਣੀ ਲਈ ਕੜੀ ਮੁਸ਼ੱਕਤ ਕਰਦੇ ਦੇਖੇ ...

ਪੂਰੀ ਖ਼ਬਰ »

ਬੈਰਾਜ ਔਸਤੀ ਯੂਨੀਅਨ ਨੇ ਮੰਗਾਂ ਨੰੂ ਲੈ ਕੇ ਦਿੱਤਾ ਧਰਨਾ

ਸ਼ਾਹਪੁਰ ਕੰਢੀ, 21 ਅਗਸਤ (ਰਣਜੀਤ ਸਿੰਘ)-ਬੈਰਾਜ ਔਸਤੀ ਯੂਨੀਅਨ ਜੈਨੀ ਜੁਗਿਆਲ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਕ੍ਰਿਸ਼ਨ ਜਨਮ ਅਸ਼ਟਮੀ ਸੇਵਾ ਸਮਿਤੀ ਦੀ ਮੀਟਿੰਗ ਹੋਈ

ਧਾਰ ਕਲਾਂ, 21 ਅਗਸਤ (ਨਰੇਸ਼ ਪਠਾਨੀਆ)-ਧਾਰ ਕਲਾਂ ਦੇ ਪਿੰਡ ਦੁਨੇਰਾ ਦੇ ਮੇਨ ਬਾਜ਼ਾਰ ਸ਼ਿਵ ਮੰਦਿਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੇਵਾ ਸਮਿਤੀ ਦੇ ਮੈਂਬਰਾਂ ਦੀ ਮੀਟਿੰਗ ਡਾ: ਸਿਧਾਰਥ ਪਠਾਨੀਆ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਵਿਚ ਸ੍ਰੀ ਕ੍ਰਿਸ਼ਨ ਜਨਮ ...

ਪੂਰੀ ਖ਼ਬਰ »

ਹਰਿਆਣਾ ਦੇ ਪੈਟਰਨ 'ਤੇ ਪੰਜਾਬ ਸਰਕਾਰ ਵੀ ਆਸ਼ਾ ਵਰਕਰਾਂ ਨੂੰ ਦੇਵੇ ਤਨਖਾਹ-ਰਜਨੀ

ਪਠਾਨਕੋਟ, 21 ਅਗਸਤ (ਸੰਧੂ)-ਆਸ਼ਾ ਵਰਕਰਜ਼ ਤੇ ਆਸ਼ਾ ਫੈਸਿਲੀਟੇਟਰਜ ਯੂਨੀਅਨ ਜ਼ਿਲ੍ਹਾ ਪਠਾਨਕੋਟ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਰਜਨੀ ਘਰੋਟਾ ਦੀ ਪ੍ਰਧਾਨਗੀ ਹੇਠ ਵਿਧਾਇਕ ਅਮਿਤ ਵਿਜ ਨੂੰ ਮਿਲਿਆ ਤੇ ਆਪਣੀਆਂ ਮੰਗਾਂ ...

ਪੂਰੀ ਖ਼ਬਰ »

ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਹਸਤਾਖ਼ਰ ਮੁਹਿੰਮ ਨੂੰ ਵਾਰਡ ਨੰਬਰ-10 ਨੇ ਦਿੱਤਾ ਸਮਰਥਨ

ਪਠਾਨਕੋਟ, 21 ਅਗਸਤ (ਆਰ. ਸਿੰਘ)- ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਹਸਤਾਖ਼ਰ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਵਾਰਡ ਨੰਬਰ 10 ਵਿਖੇ ਮੁਹੰਮਦ ਸਲੀਮ ਦੀ ਅਗਵਾਈ ਹੇਠ ਵਾਰਡ ਵਾਸੀਆਂ ਨੇ ਸਮਰਥਨ ਦਿੱਤਾ | ਮੁਹੰਮਦ ਸਲੀਮ ਨੇ ਦੱਸਿਆ ਕਿ ਨੰਬਰ ਵਾਰਡ 10 ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਪ੍ਰਵਾਸੀ ਮਜ਼ਦੂਰ ਦੀ ਪਤਨੀ ਲਾਪਤਾ

ਨਰੋਟ ਜੈਮਲ ਸਿੰਘ, 21 ਅਗਸਤ (ਗੁਰਮੀਤ ਸਿੰਘ)-ਲਗਪਗ ਡੇਢ ਮਹੀਨਾ ਪਹਿਲਾਂ ਸ਼ੱਕੀ ਹਾਲਤ ਵਿਚ ਗੁੰਮ ਹੋਈ ਪ੍ਰਵਾਸੀ ਮਜ਼ਦੂਰ ਮਸਤ ਰਾਮ ਦੀ ਪਤਨੀ ਸੰਜੂ ਅਤੇ ਕਰੀਬ ਸਾਢੇ ਤਿੰਨ ਸਾਲ ਦੀ ਬੇਟੀ ਅਰਾਧਿਆ ਦੇ ਹੁਣ ਤੱਕ ਕੋਈ ਵੀ ਥੋਹ ਪਤਾ ਨਾ ਲੱਗਣ ਕਾਰਨ ਉਸ ਦਾ ਪਰਿਵਾਰ ਵੱਡੀ ...

ਪੂਰੀ ਖ਼ਬਰ »

ਪੀ.ਏ.ਸੀ.ਐਲ. ਦੀ ਤਰਜ਼ 'ਤੇ ਇਕ ਹੋਰ ਕੰਪਨੀ 'ਕਿਮ ਫਿਊਚਰ ਵਿਜ਼ਨ' ਕਰੋੜਾਂ ਰੁਪਏ ਦਾ ਘਪਲਾ ਕਰ ਕੇ ਫ਼ਰਾਰ

ਪਠਾਨਕੋਟ, 21 ਅਗਸਤ (ਆਸ਼ੀਸ਼ ਸ਼ਰਮਾ)-ਕਿਮ ਫਿਊਚਰ ਵਿਜ਼ਨ ਕੰਪਨੀ ਵਲੋਂ ਆਪਣੇ ਖਾਤਾ ਧਾਰਕਾਂ ਅਤੇ ਪਾਲਸੀ ਹੋਲਡਰਾਂ ਨਾਲ ਕਰੋੜਾਂ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਨਵੈਸਟਰ ਵੈਲਫੇਅਰ ਐਸੋਸੀਏਸ਼ਨ ਪੰਜਾਬ ...

ਪੂਰੀ ਖ਼ਬਰ »

ਸਰਕਾਰੀ ਸਕੂਲ ਧੀਰਾ ਦੇ ਦੋ ਵਿਦਿਆਰਥੀਆਂ ਨੇ ਕੁਸ਼ਤੀ ਮੁਕਾਬਲਿਆਂ 'ਚ ਸੋਨ ਤਗਮੇ ਜਿੱਤ ਕੇ ਕੀਤਾ ਸਕੂਲ ਦਾ ਨਾਂਅ ਰੌਸ਼ਨ

ਪਠਾਨਕੋਟ, 21 ਅਗਸਤ (ਆਰ. ਸਿੰਘ/ਚੌਹਾਨ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਦੇ ਦੋ ਵਿਦਿਆਰਥੀਆਾ ਨੇ ਕੁਸ਼ਤੀ ਦੇ ਖੇਤਰ ਵਿਚ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ¢ ਇਸ ਸਬੰਧੀ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਾ ਦੱਸਿਆ ਕਿ ਸਕੂਲ ਦੀ ਪਲੱਸ ਟੂ ਦੀ ...

ਪੂਰੀ ਖ਼ਬਰ »

ਪਠਾਨਕੋਟ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਲੋਧੀਨੰਗਲ ਨੰੂ ਕੀਤਾ ਸਨਮਾਨਿਤ

ਪਠਾਨਕੋਟ, 21 ਅਗਸਤ (ਚੌਹਾਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮੈਂਬਰਸ਼ਿਪ ਭਰਤੀ ਨੰੂ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਲਕਾ ਵਾਰ ਨਿਯੁਕਤ ਕੀਤੇ ਅਬਜ਼ਰਵਰਾਂ ਤਹਿਤ ਵਿਧਾਨ ਸਭਾ ਹਲਕਾ ਬਟਾਲਾ ਦੇ ...

ਪੂਰੀ ਖ਼ਬਰ »

ਨਵੇਂ ਅਤੇ ਰੀਨਿਊਵਲ ਵਿਦਿਆਰਥੀਆਂ ਦੁਆਰਾ ਆਨ ਲਾਈਨ ਦਰਖਾਸਤਾਂ ਦਾ ਕੰਮ 15 ਤੋਂ ਸ਼ੁਰੂ-ਸੁਖਵਿੰਦਰ ਸਿੰਘ ਘੁੰਮਣ

ਪਠਾਨਕੋਟ, 21 ਅਗਸਤ (ਆਰ. ਸਿੰਘ)- ਸੁਖਵਿੰਦਰ ਸਿੰਘ ਘੁੰਮਣ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ, ਪਠਾਨਕੋਟ ਵਲੋਂ ਦੱਸਿਆ ਗਿਆ ਕਿ ਵਿੱਦਿਅਕ ਸੈਸ਼ਨ 2019-20 ਦੌਰਾਨ 100 ਫ਼ੀਸਦੀ ਕੇਂਦਰੀ ਪ੍ਰਯੋਜਿਤ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟਿ੍ਕ ...

ਪੂਰੀ ਖ਼ਬਰ »

ਜ਼ਿਲ੍ਹਾ ਅਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ, 11 ਪ੍ਰਾਰਥੀਆਂ ਦੀ ਹੋਈ ਚੋਣ

ਪਠਾਨਕੋਟ, 21 ਅਗਸਤ (ਆਰ. ਸਿੰਘ/ਸੰਧੂ)-ਜ਼ਿਲ੍ਹਾ ਰੁਜ਼ਾਗਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਬਿਉਰੋ ਵਿਖੇ ਆ ਰਹੇ ਪ੍ਰਾਰਥੀਆਂ ਦੀ ਪੁਖਰਾਜ ਹੈਲਥ ਕੇਅਰ ਅਤੇ ਯੂਨਾਈਟਿਡ ਇੰਨਸ਼ੋਰੈਂਸ ਦੇ ਨੁਮਾਇੰਦਿਆਂ ਵਲੋਂ ਇੰਟਰਵਿਊ ਲਈ ਗਈ ...

ਪੂਰੀ ਖ਼ਬਰ »

ਸਿਹਤ ਵਿਭਾਗ ਟੀਮ ਵਲੋਂ ਅੱਡਾ ਫ਼ਤਿਹਪੁਰ ਵਿਖੇ ਦੁਕਾਨਦਾਰਾਂ ਦੇ ਕੱਟੇ ਚਲਾਨ

ਨਰੋਟ ਜੈਮਲ ਸਿੰਘ, 21 ਅਗਸਤ (ਗੁਰਮੀਤ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਅੱਡਾ ਫ਼ਤਿਹਪੁਰ ਅਤੇ ਕੋਲੀਆਂ ਵਿਖੇ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਤੰਬਾਕੂ ਸਿਗਰਟ ਯੁਕਤ ਸਾਮਾਨ ...

ਪੂਰੀ ਖ਼ਬਰ »

ਸ੍ਰੀਮਤੀ ਰਮਾ ਚੋਪੜਾ ਕਾਲਜ ਵਿਖੇ ਪੜ੍ਹਾਈ ਜਾਰੀ ਰੱਖਣ ਸਬੰਧੀ ਜਾਗਰੂਕਤਾ ਸੈਮੀਨਾਰ

ਪਠਾਨਕੋਟ, 21 ਅਗਸਤ (ਆਰ. ਸਿੰਘ)- ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਵਿਖੇ ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ ਦੀ ਪ੍ਰਧਾਨਗੀ ਹੇਠ ਪੜ੍ਹਾਈ ਜਾਰੀ ਰੱਖਣ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਇਗਨੂ ਸੈਂਟਰ ਖੰਨਾ ...

ਪੂਰੀ ਖ਼ਬਰ »

ਆਪਣੇ ਬੱਚਿਆਂ ਤੋਂ ਖਰਚਾ ਲੈ ਸਕਦੇ ਹਨ ਸੀਨੀਅਰ ਸਿਟੀਜ਼ਨ-ਜੱਜ ਜਤਿੰਦਰਪਾਲ ਸਿੰਘ

ਸ਼ਾਹਪੁਰ ਕੰਢੀ, 21 ਅਗਸਤ (ਰਣਜੀਤ ਸਿੰਘ)- ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਵਲੋਂ ਅਥਾਰਿਟੀ ਸਕੱਤਰ ਅਤੇ ਮੁੱਖ ਜੂਡੀਸ਼ੀਅਲ ਜੱਜ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਬੜੋਈ ਦੇ ਬਿਰਧ ਆਸ਼ਰਮ ਵਿਖੇ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ | ਇਸ ਮੌਕੇ ਜੱਜ ...

ਪੂਰੀ ਖ਼ਬਰ »

ਪਿੰਡ ਕਰੋਲੀ ਵਿਖੇ ਪਸ਼ੂ ਭਲਾਈ ਜਾਗਰੂਕਤਾ ਕੈਂਪ ਲਗਾਇਆ

ਸ਼ਾਹਪੁਰ ਕੰਢੀ, 21 ਅਗਸਤ (ਰਣਜੀਤ ਸਿੰਘ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਰਸਾਤ ਦੇ ਮੌਸਮ ਵਿਚ ਪਸ਼ੂਆਂ ਦੀ ਦੇਖਭਾਲ ਲਈ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੰੂ ਜਾਗਰੂਕ ਕਰਨ ਦੇ ਮੰਤਵ ਨਾਲ ਡਾ: ਵਿਜੇ ਕੁਮਾਰ ਦੀ ਅਗਵਾਈ ...

ਪੂਰੀ ਖ਼ਬਰ »

ਕਰਨਲ ਦੀ ਕੋਠੀ 'ਚ ਚੋਰੀ ਕਰਨ ਵਾਲੇ ਚੋਰਾਂ ਨੰੂ ਪੁਲਿਸ ਲਿਆਈ ਪ੍ਰੋਟੈਕਸ਼ਨ ਵਾਰੰਟ 'ਤੇ

ਪਠਾਨਕੋਟ, 21 ਅਗਸਤ (ਚੌਹਾਨ)-ਥਾਣਾ ਮਾਮੂਨ ਕੈਂਟ ਦੇ ਵਾਰਡ ਨੰਬਰ-18 ਵਿਖੇ ਸਾਬਕਾ ਕਰਨਲ ਦੀ ਬੰਦ ਪਈ ਕੋਠੀ 'ਚ ਹੱਥ ਸਾਫ਼ ਕਰਨ ਵਾਲਿਆਂ ਨੰੂ ਮਾਮੂਨ ਪੁਲਿਸ ਨੇ ਜਲੰਧਰ ਪੁਲਿਸ ਵਲੋਂ ਫੜੇ ਗਏ ਕਪੂਰਥਲਾ ਦੀ ਜੇਲ੍ਹ 'ਚ ਬੰਦ 4 ਕਥਿਤ ਦੋਸ਼ੀਆਂ ਨੰੂ ਪ੍ਰੋਟੈਕਸ਼ਨ ਵਾਰੰਟ 'ਤੇ ...

ਪੂਰੀ ਖ਼ਬਰ »

9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਪਠਾਨਕੋਟ, 21 ਅਗਸਤ (ਆਸ਼ੀਸ਼ ਸ਼ਰਮਾ)-ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਵਿਚ ਥਾਣਾ ਮਾਮੂਨ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਿਸ ਟੀਮ ਵਲੋਂ ਕਰੋਲੀ ...

ਪੂਰੀ ਖ਼ਬਰ »

ਛਿੰਝ ਮੇਲਾ ਕਮੇਟੀ ਬੁੰਗਲ ਵਲੋਂ ਛਿੰਝ ਮੇਲਾ ਭਲਕੇ

ਪਠਾਨਕੋਟ, 21 ਅਗਸਤ (ਚੌਹਾਨ)-ਜੈ ਬਾਬਾ ਲੱਖਦਾਤਾ ਛਿੰਝ ਮੇਲਾ ਕਮੇਟੀ ਬੁੰਗਲ ਵਲੋਂ ਵਿਸ਼ੇਸ਼ ਮੀਟਿੰਗ ਕਮੇਟੀ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲਾਲ ਸਿੰਘ ਨੇ ਦੱਸਿਆ ਕਿ ਕਮੇਟੀ ਵਲੋਂ 23 ਅਗਸਤ ਨੰੂ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਪਠਾਨਕੋਟ, 21 ਅਗਸਤ (ਸੰਧੂ)- ਪੈਨਸ਼ਨਰਜ਼ ਐਸੋਸੀਏਸ਼ਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਪ੍ਰਧਾਨ ਕੇਦਾਰਨਾਥ ਸੈਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ਸੰਸਥਾ ਦੇ ਸੂਬਾ ਪ੍ਰਧਾਨ ਸਤੀਸ਼ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਦੌਰਾਨ ...

ਪੂਰੀ ਖ਼ਬਰ »

ਆਰੀਆ ਗਰਲਜ਼ ਸਕੂਲ ਵਿਖੇ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਲਗਾਇਆ

ਪਠਾਨਕੋਟ, 21 ਅਗਸਤ (ਆਰ. ਸਿੰਘ)- ਆਲ ਇੰਡੀਆ ਵੂਮੈਨ ਕਾਨਫ਼ਰੰਸ ਵਲੋਂ ਪ੍ਰਧਾਨ ਡਾ: ਬੀਨਾ ਮਿਸ਼ਰਾ ਦੀ ਅਗਵਾਈ ਹੇਠ ਪਿ੍ੰਸੀਪਲ ਮਧੂ ਸਲਾਰੀਆ ਦੀ ਪ੍ਰਧਾਨਗੀ ਹੇਠ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਕਿਸ਼ੋਰ ਅਵਸਥਾ ਵਿਚ ਹੋਣ ਵਾਲੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਸਕੂਲੀ ਬੱਸ ਚਾਲਕਾਂ ਨੂੰ ਦਿੱਤੀ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ

ਪਠਾਨਕੋਟ, 21 ਅਗਸਤ (ਆਰ. ਸਿੰਘ)- ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਸੰਦੀਪਨੀ ਸਕੂਲ ਗੁਰੂਕੁਲ ਕੌਾਤਰਪੁਰ ਪਠਾਨਕੋਟ ਵਿਖੇ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਵਿਚ ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲ ਬੱਸ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ...

ਪੂਰੀ ਖ਼ਬਰ »

ਸ਼ਹੀਦ ਦਵਿੰਦਰ ਸਿੰਘ ਦੀ ਯਾਦ 'ਚ ਬਣਾਏ ਸਮਾਰਕ ਦਾ ਡਿਪਟੀ ਕਮਿਸ਼ਨਰ ਵਲੋਂ ਉਦਘਾਟਨ

ਸੁਜਾਨਪੁਰ, 21 ਅਗਸਤ (ਜਗਦੀਪ ਸਿੰਘ)-ਸ਼ਹੀਦ ਦਵਿੰਦਰ ਸਿੰਘ ਕਮਿਊਨਿਟੀ ਹੈਲਥ ਸੈਂਟਰ ਸੁਜਾਨਪੁਰ ਵਿਖੇ ਸ਼ਹੀਦ ਦਵਿੰਦਰ ਸਿੰਘ ਦੀ ਯਾਦ ਵਿਚ ਬਣਾਏ ਗਏ ਸ਼ਹੀਦੀ ਸਮਾਰਕ ਦਾ ਉਦਘਾਟਨ ਸਮਾਗਮ ਦਾ ਆਯੋਜਨ ਐਸ.ਐਮ.ਓ. ਡਾ: ਨੀਰੂ ਸ਼ਰਮਾ ਦੀ ਦੇਖਰੇਖ ਹੇਠ ਕੀਤਾ ਗਿਆ | ਸਮਾਗਮ ...

ਪੂਰੀ ਖ਼ਬਰ »

ਪਿੰਡ ਬੱਸੀ ਪ੍ਰਲਾਹਦਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ

ਨਰੋਟ ਮਹਿਰਾ, 21 ਅਗਸਤ (ਰਾਜ ਕੁਮਾਰੀ)-ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੀ ਮੀਟਿੰਗ ਪਿੰਡ ਬੱਸੀ ਪ੍ਰਲਾਹਦਪੁਰ ਵਿਖੇ ਕੈਪਟਨ ਉਂਕਾਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਵਿਚ ਮੁੱਖ ਮਹਿਮਾਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ

ਪਠਾਨਕੋਟ, 21 ਅਗਸਤ (ਸੰਧੂ)-ਪੰਜਾਬ ਸਰਕਾਰ ਵਲੋਂ ਸੁਰੂ ਕੀਤੀ ਗਈ ਆਯੂਸਮਾਨ ਸਿਹਤ ਬੀਮਾ ਯੋਜਨਾ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਸੁਤੰਤਰਤਾ ਸੰਗਰਾਮੀ ਜੱਥੇਦਾਰ ਕੇਸਰ ਸਿੰਘ ਮਾਰਗ ਤੇ ਸਥਿਤ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ | ਜਿਸ ਸਮਾਰੋਹ ਵਿੱਚ ਸਭ ਤੋਂ ...

ਪੂਰੀ ਖ਼ਬਰ »

ਹੈਲਪਿੰਗ ਸੋਸ਼ਲ ਕਲੱਬ ਨੇ ਆਰੀਆ ਮਹਿਲਾ ਕਾਲਜ ਨੂੰ 50 ਫੁੱਲਦਾਰ ਬੂਟੇ ਤੇ ਗਮਲੇ ਕੀਤੇ ਭੇਟ

ਪਠਾਨਕੋਟ, 21 ਅਗਸਤ (ਸੰਧੂ)-ਲਪਿੰਗ ਸੋਸ਼ਲ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਤਰਲੋਕ ਨੰਦਾ ਦੀ ਦੇਖ ਰੇਖ ਹੇਠ ਸਥਾਨਕ ਆਰੀਆ ਮਹਿਲਾ ਕਾਲਜ ਵਿਖੇ ਵਿਸ਼ੇਸ਼ ਸਮਾਗਮ ਹੋਇਆ ਜਿਸ ਵਿਚ ਲਾਈਨਜ ਕਲੱਬ ਪਠਾਨਕੋਟ ਸਰਵਿਸ ਦੇ ਪ੍ਰਧਾਨ ਵਿਪਿਨ ਅਰੋੜਾ ਅਤੇ ਸਮਾਜ ਸੇਵਕ ਵਿਜੇ ਪਾਸੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX