ਤਾਜਾ ਖ਼ਬਰਾਂ


ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  50 minutes ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  about 1 hour ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  about 3 hours ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  about 3 hours ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  about 4 hours ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ...
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  about 4 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ...
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  about 4 hours ago
ਨਵੀਂ ਦਿੱਲੀ, 17 ਸਤੰਬਰ- ਕੇਂਦਰੀ ਜਾਂਚ ਬਿਉਰੋ ਕੋਲਕਾਤਾ ਨੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਥਾਨ ਅਤੇ ਠਿਕਾਣਿਆਂ ਦਾ ਪਤਾ ਲਗਾਉਣ ...
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  about 5 hours ago
ਚੰਡੀਗੜ੍ਹ, 17 ਸਤੰਬਰ- ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਕਰੋੜ ਦਾ ਰੁਪਏ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  about 5 hours ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੇ ਆਮ ਗਿਆਨ ਦੇ ਪ੍ਰੋਜੈਕਟ ਉਡਾਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅੱਜ...
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  about 5 hours ago
ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ
. . .  about 6 hours ago
ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  about 6 hours ago
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  about 6 hours ago
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 7 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 7 hours ago
ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ
. . .  about 8 hours ago
ਪ੍ਰਵਾਸੀ ਮਜ਼ਦੂਰ ਦੇ 10 ਸਾਲਾ ਬੱਚੇ ਦੀ ਹੱਤਿਆ
. . .  about 8 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਰੰਧਾਵਾ ਵਿਚਾਲੇ ਹੋਈਆਂ ਵਿਚਾਰਾਂ
. . .  about 8 hours ago
ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
. . .  about 8 hours ago
ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 8 hours ago
ਪੁਲਿਸ ਤੋ ਤੰਗ ਆ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਕਿਸਾਨ
. . .  about 8 hours ago
ਸੀ.ਬੀ.ਆਈ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ
. . .  about 9 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਬੈਠਕ
. . .  about 9 hours ago
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
. . .  about 9 hours ago
ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦਾ ਕਤਲ
. . .  about 7 hours ago
ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਰਮਦਾ ਨਦੀ ਦੀ ਪੂਜਾ
. . .  about 10 hours ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬਟਰਫਲਾਈ ਗਾਰਡਨ 'ਚ ਉਡਾਈਆਂ ਤਿਤਲੀਆਂ
. . .  about 10 hours ago
ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ
. . .  about 10 hours ago
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  about 10 hours ago
ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ
. . .  about 11 hours ago
ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ
. . .  about 12 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋਏ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  about 1 hour ago
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  24 minutes ago
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  37 minutes ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  about 1 hour ago
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  about 1 hour ago
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  about 1 hour ago
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸੂਝਵਾਨ ਹੁਕਮਰਾਨ ਸੁਚੇਤ ਹੁੰਦੇ ਹਨ ਅਤੇ ਚੰਗੇ ਜਰਨੈਲ ਚੌਕਸ ਰਹਿੰਦੇ ਹਨ। -ਸਨਤਜ਼ੂ

ਪੰਜਾਬ / ਜਨਰਲ

ਪੰਜਾਬ ਸਰਕਾਰ ਵਲੋਂ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਅਮਲ 'ਚ ਲਿਆਉਣ ਲਈ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨਾਲ ਸਮਝੌਤਾ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਸਥਿਰ ਵਿਕਾਸ ਟੀਚਿਆਂ (ਐਸ.ਡੀ.ਜੀ.) ਨੂੰ ਅਮਲ 'ਚ ਲਿਆਉਣ ਲਈ ਅੱਜ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਨਾਲ ਸਮਝੌਤਾ ਸਹੀਬੱਧ ਕੀਤਾ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ 'ਚ ਯੂ. ਐਨ. ਡੀ. ਪੀ. ਦੀ ਰੈਜ਼ੀਡੈਂਟ ਨੁਮਾਇੰਦਾ ਸ਼ੋਕੋ ਨੋਡਾ ਤੇ ਪੰਜਾਬ ਦੇ ਯੋਜਨਾਬੰਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਇਸ ਸਮਝੌਤੇ 'ਤੇ ਹਸਤਾਖ਼ਰ ਕੀਤੇ | ਇਸ ਸਮਝੌਤੇ ਤਹਿਤ ਯੋਜਨਾਬੰਦੀ ਵਿਭਾਗ 'ਚ ਯੂ.ਐਨ. ਡੀ.ਪੀ. ਦੇ ਸਹਿਯੋਗ ਨਾਲ ਸਥਿਰ ਵਿਕਾਸ ਦੇ ਟੀਚਿਆਂ ਬਾਰੇ ਤਾਲਮੇਲ ਕੇਂਦਰ ਸਥਾਪਿਤ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਪ੍ਰਸ਼ਾਸਨਿਕ ਵਿਭਾਗਾਂ 'ਚ ਇਕਸਾਰਤਾ ਆਵੇਗੀ, ਜਿਸ ਨਾਲ ਸੂਬੇ ਦੇ ਸਥਿਰ ਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇਗਾ | ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਟੀਚਿਆਂ ਰਾਹੀਂ ਨਾਗਰਿਕ ਕੇਂਦਰਿਤ ਸੇਵਾਵਾਂ ਤੇ ਵਿਕਾਸ ਮੁਖੀ ਪ੍ਰੋਗਰਾਮਾਂ ਦੇ ਇੱਛਤ ਨਤੀਜੇ ਹਾਸਲ ਹੋਣਗੇ | ਯੂ. ਐਨ. ਡੀ. ਪੀ. ਦੇ ਸੀਨੀਅਰ ਸਲਾਹਕਾਰ ਵਲੋਂ ਹੁਨਰ ਵਿਕਾਸ, ਰੁਜ਼ਗਾਰ ਤੇ ਜੀਵਨ ਨਿਰਬਾਹ ਬਾਰੇ ਸੰਖੇਪ 'ਚ ਦਿੱਤੀ ਪੇਸ਼ਕਾਰੀ ਦੇ ਬਾਰੇ ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਵਿਭਾਗ ਨੂੰ ਯੂ. ਐਨ. ਡੀ. ਪੀ. ਦੇ ਨੁਮਾਇੰਦਿਆਂ ਨਾਲ ਤਾਲਮੇਲ ਕਾਇਮ ਕਰਨ ਲਈ ਆਖਿਆ ਤਾਂ ਕਿ ਨਿੱਜੀ ਸੈਕਟਰ 'ਚ ਸਵੈ-ਰੁਜ਼ਗਾਰ ਤੇ ਨੌਕਰੀਆਂ ਦੇ ਨਾਲ-ਨਾਲ ਹੁਨਰ ਵਿਕਾਸ ਲਈ ਨਵੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ | ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਘਰ-ਘਰ ਰੁਜ਼ਗਾਰ' ਦੀ ਸਫਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਵਫ਼ਦ ਨੂੰ ਹੁਨਰ ਵਿਕਾਸ ਤੇ ਰੁਜ਼ਗਾਰ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਸਵਾਗਤ ਕਰਦਿਆਂ ਵਿੱਤ ਮੰਤਰੀ ਨੇ ਐਸ. ਡੀ. ਜੀ. ਨੂੰ ਲਾਗੂ ਕਰਨ 'ਚ ਪੰਜਾਬ ਦਾ ਭਾਈਵਾਲ ਬਣਨ ਲਈ ਉਨ੍ਹਾਂ ਦਾ ਸੂਬਾ ਸਰਕਾਰ ਵਲੋਂ ਧੰਨਵਾਦ ਵੀ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਕਾਸ ਯੋਜਨਾਬੰਦੀ ਲਈ ਸਥਿਰ ਵਿਕਾਸ ਦੇ ਟੀਚਿਆਂ ਦੇ ਢਾਂਚੇ ਨੂੰ ਪਹਿਲਾਂ ਹੀ ਅਪਣਾਇਆ ਹੋਇਆ ਹੈ ਤੇ ਚਾਰ ਸਾਲਾ ਰਣਨੀਤਕ ਕਾਰਜ ਯੋਜਨਾ 2019-23 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਚਾਰ ਸਾਲਾ ਯੋਜਨਾ ਰਾਹੀਂ ਸਪੱਸ਼ਟ ਨਿਸ਼ਾਨੇ ਤੇ ਟੀਚੇ ਨਿਰਧਾਰਿਤ ਕੀਤੇ ਗਏ ਹਨ | ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਹਿੱਸੇਦਾਰੀ ਨਾਲ ਵਿਕਾਸ ਦੇ ਟੀਚਿਆਂ ਸਬੰਧੀ ਤਾਲਮੇਲ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਪੰਜਾਬ ਸਰਕਾਰ ਨੂੰ ਪੰਜ ਭਾਗਾਂ 'ਤੇ ਆਧਾਰਿਤ ਵਿਕਾਸ ਟੀਚਿਆਂ ਲਈ ਸਹਾਈ ਹੋਵੇਗਾ | ਇਨ੍ਹਾਂ ਪੰਜ ਭਾਗਾਂ 'ਚ ਸੰਯੁਕਤ ਰਣਨੀਤਕ ਵਿਉਂਤਬੰਦੀ 'ਤੇ ਅਮਲ, ਜਾਗਰੂਕਤਾ ਤੇ ਸਮਰੱਥਾ ਨਿਰਮਾਣ, ਸਥਿਰ ਵਿਕਾਸ ਟੀਚਿਆਂ ਦਾ ਸਥਾਨੀਕਰਨ, ਵਸੀਲਿਆਂ ਦਾ ਸੰਚਾਲਨ ਤੇ ਭਾਈਵਾਲੀ ਤੇ ਨਿਗਰਾਨੀ ਤੇ ਮੁਲਾਂਕਣ ਸ਼ਾਮਿਲ ਹਨ | ਇਸ ਮੌਕੇ ਵਿੱਤ ਦੇ ਪ੍ਰਮੁੱਖ ਸਕੱਤਰ ਅਨੁਰਿਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਰੁਜ਼ਗਾਰ ਉਤਪਤੀ ਰਾਹੁਲ ਤਿਵਾੜੀ ਤੇ ਵਿਸ਼ੇਸ਼ ਸਕੱਤਰ ਯੋਜਨਾਬੰਦੀ ਡੀ. ਐਸ. ਮਾਂਗਟ ਵੀ ਹਾਜ਼ਰ ਸਨ | ਯੂ. ਐਨ. ਡੀ. ਪੀ. ਦੇ ਵਫ਼ਦ 'ਚ ਸੰਸਥਾ ਦੇ ਸੀਨੀਅਰ ਸਲਾਹਕਾਰ ਹਰਸ਼ ਸਿੰਘ, ਭਾਰਤ ਸਥਿਤ ਐਡੀਸ਼ਨਲ ਡਾਇਰੈਕਟਰ ਡਾ. ਰਾਕੇਸ਼ ਕੁਮਾਰ, ਸਟੇਟ ਦਫ਼ਤਰ, ਚੰਡੀਗੜ੍ਹ ਦੇ ਮੁਖੀ ਵਿਕਾਸ ਵਰਮਾ, ਸੰਸਥਾ ਦੇ ਪਾਰਟਨਰਸ਼ਿਪ ਸਪੈਸ਼ਲਿਸਟ ਸੁਖਮਨ ਰੰਧਾਵਾ ਤੇ ਪ੍ਰੋਗਰਾਮ ਐਸੋਸੀਏਟ ਸ਼ਰਨ ਸੂਰੀ ਸ਼ਾਮਿਲ ਸਨ |

ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ

ਸਾਦਿਕ, 21 ਅਗਸਤ (ਗੁਰਭੇਜ ਸਿੰਘ ਚੌਹਾਨ)-ਸਾਦਿਕ-ਫ਼ਰੀਦਕੋਟ ਰੋਡ 'ਤੇ ਵਸੇ ਗੁਰੂ ਅਰਜਨ ਦੇਵ ਨਗਰ ਮਾਨੀ ਸਿੰਘ ਵਾਲਾ ਦੇ ਕਿਸਾਨ ਸਾਰਜ ਸਿੰਘ ਪੁੱਤਰ ਗੁਰਚਰਨ ਸਿੰਘ (50) ਵਲੋਂ ਆਪਣੇ ਖੇਤ 'ਚ ਜਾ ਕੇ ਦਰੱਖਤ ਨਾਲ ਫ਼ਾਹਾ ਲੈ ਕੇ ਖੁਦਕਸ਼ੀ ਕਰ ਲੈਣ ਦਾ ਸਮਾਚਾਰ ਹੈ | ਖੁਦਕਸ਼ੀ ...

ਪੂਰੀ ਖ਼ਬਰ »

ਸੁਖਬੀਰ ਤੇ ਮਜੀਠੀਆ ਨੂੰ ਪੇਸ਼ੀ ਤੋਂ ਅੰਤਰਿਮ ਛੋਟ ਜਾਰੀ

ਮਾਮਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਹੇਠੀ ਦੇ ਦੋਸ਼ ਦਾ

ਚੰਡੀਗੜ੍ਹ, 21 ਅਗਸਤ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਤੇ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਲੱਭਣ ਲਈ ਬਣਾਏ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵਲੋਂ ਹਾਈਕੋਰਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ...

ਪੂਰੀ ਖ਼ਬਰ »

ਨਗਰ ਕੀਰਤਨ ਲਖਨਊ ਤੋਂ ਅਗਲੇ ਪੜਾਅ ਕਾਨਪੁਰ ਯੂ.ਪੀ. ਲਈ ਰਵਾਨਾ

ਅੰਮਿ੍ਤਸਰ, 21 ਅਗਸਤ (ਸਟਾਫ ਰਿਪੋਰਟਰ)-ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਲਖਨਊ (ਉੱਤਰ ਪ੍ਰਦੇਸ਼) ਤੋਂ ਅਗਲੇ ਪੜਾਅ ਕਾਨਪੁਰ ਲਈ ਰਵਾਨਾ ਹੋਇਆ | ਆਰੰਭਤਾ ਤੋਂ ਪਹਿਲਾਂ ...

ਪੂਰੀ ਖ਼ਬਰ »

ਪਨਬਸ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀਆਂ 24 ਨੂੰ

ਲੁਧਿਆਣਾ, 21 ਅਗਸਤ (ਸਲੇਮਪੁਰੀ)-ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਅਧੀਨ ਚੱਲ ਰਹੇ ਪੰਜਾਬ ਰੋਡਵੇਜ਼ ਤੇ ਪਨਬਸ 'ਚ ਠੇਕਾ ਆਧਾਰਿਤ ਸੇਵਾਵਾਂ ਨਿਭਾਅ ਰਹੇ ਕਾਮਿਆਂ ਵਲੋਂ ਮੁੜ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਪੰਜਾਬ ਰੋਡਵੇਜ਼/ਪਨਬਸ ਠੇਕਾ ...

ਪੂਰੀ ਖ਼ਬਰ »

ਪ੍ਰੇਮੀ ਵਲੋਂ ਪ੍ਰੇਮਿਕਾ ਦੀ ਹੱਤਿਆ-ਮਾਮਲਾ ਦਰਜ

ਅਜਨਾਲਾ/ਭਿੰਡੀ ਸੈਦਾਂ 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ, ਪਿ੍ਤਪਾਲ ਸਿੰਘ ਸੂਫੀ)-ਇੱਥੋਂ ਨੇੜਲੇ ਪਿੰਡ ਚੱਕਡੋਗਰਾਂ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਆਪਣੀ ਪ੍ਰੇਮਿਕਾ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧ 'ਚ ਥਾਣਾ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੇਂਦਰ ਸਰਕਾਰ 100 ਕਰੋੜ ਤੁਰੰਤ ਜਾਰੀ ਕਰੇ-ਚੰਨੀ

ਨਵੀਂ ਦਿੱਲੀ, 21 ਅਗਸਤ (ਜਗਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਇਨ੍ਹਾਂ ਸਮਾਗਮਾਂ 'ਚ ਦੁਨੀਆ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਨਾਨਕ ਨਾਮ ਲੇਵਾ ...

ਪੂਰੀ ਖ਼ਬਰ »

ਧਾਰਮਿਕ ਸੈਰ-ਸਪਾਟਾ ਕਮੇਟੀ ਵਲੋਂ ਤਿਆਰ ਕੀਤੇ ਮਾਸਟਰ ਪਲਾਨ ਅਨੁਸਾਰ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ- ਡਾ: ਆਮਿਰ ਅਹਿਮਦ

ਅੰਮਿ੍ਤਸਰ, 21 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਚੇਅਰਮੈਨ ਡਾ: ਆਮਿਰ ਅਹਿਮਦ ਨੇ ਲਾਹੌਰ ਦੀ ਕੋਰਟ ਸਟਰੀਟ ਸਥਿਤ ਬੋਰਡ ਦੇ ਮੁੱਖ ਦਫ਼ਤਰ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤ ਔਰਤ ਦੀ ਇਲਾਜ ਦੌਰਾਨ ਮੌਤ

ਸੀਂਗੋ ਮੰਡੀ, 21 ਅਗਸਤ (ਲਕਵਿੰਦਰ ਸ਼ਰਮਾ)-ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੇ ਨੌ”ਜਵਾਨ ਵਲੋਂ ਦਿਮਾਗ਼ੀ ਪ੍ਰੇਸ਼ਾਨ 65 ਸਾਲਾ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਪੀੜਤ ਔਰਤ ਦੀ ...

ਪੂਰੀ ਖ਼ਬਰ »

ਪੰਜਾਬ ਦੀ ਅਰਥ-ਵਿਵਸਥਾ ਨੂੰ ਹੁਲਾਰਾ ਦੇਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਤੇ ਸਹਿਕਾਰਤਾ ਵਿਭਾਗ ਵਿਚਾਲੇ ਭਾਈਵਾਲੀ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਇੰਡੀਅਨ ਆਇਲ ਕਾਰਪੋਰੇਸ਼ਨ ਤੇ ਸਹਿਕਾਰਤਾ ਵਿਭਾਗ ਪੰਜਾਬ ਵਲੋਂ ਆਪਸੀ ਸਹਿਯੋਗ ਨਾਲ ਰਲ਼ ਕੇ ਕੰਮ ਕਰਨਾ ਪੰਜਾਬ ਦੇ ਅਰਥਚਾਰੇ ਦੀ ਮਜ਼ਬੂਤੀ ਲਈ ਸ਼ੁਭ ਸੰਕੇਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਮੰਤਰੀ ...

ਪੂਰੀ ਖ਼ਬਰ »

ਹੌਲਦਾਰ ਨੇ ਸਰਕਾਰੀ ਕਾਰਬਾਈਨ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)-ਅਜਨਾਲਾ ਦੇ ਮੁੱਖ ਬੱਸ ਅੱਡੇ ਦੀ ਛੱਤ 'ਤੇ ਚੜ੍ਹ ਕੇ ਇਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਕਾਰਬਾਈਨ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ | ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਪਿੰਡ ਤੇੜੀ ਦਾ ਰਹਿਣ ਵਾਲਾ ...

ਪੂਰੀ ਖ਼ਬਰ »

ਸਰਕਾਰੀਆ ਨੇ ਲੁਧਿਆਣਾ ਤੇ ਜਲੰਧਰ 'ਚ ਬੰਨ੍ਹ ਦਾ ਪਾੜ ਪੂਰਨ ਦੇ ਕਾਰਜ ਦਾ ਲਿਆ ਜਾਇਜ਼ਾ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਬੁੱਧਵਾਰ ਸ਼ਾਮ ਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਭੋਲੇਵਾਲ ਨੇੜੇ ਸਤਲੁਜ ਦਰਿਆ 'ਚ ਪਏ ਪਾੜ ਨੂੰ ਪੂਰਨ ਦੇ ਕਾਰਜ ਦਾ ਜਾਇਜ਼ਾ ਲਿਆ ਗਿਆ | ਜਲ ਸਰੋਤ ਮੰਤਰੀ ਨੇ ...

ਪੂਰੀ ਖ਼ਬਰ »

ਕਸ਼ਮੀਰ ਬਾਰੇ ਭੜਕਾਊ ਟਿੱਪਣੀ ਕਰਨ ਵਾਲੇ ਖਾਤਿਆਂ ਨੂੰ ਮੁਅੱਤਲ ਕਰਨ 'ਤੇ ਪਾਕਿ 'ਚ ਵਧੀ ਬੌਖ਼ਲਾਹਟੋ

ਅੰਮਿ੍ਤਸਰ, 21 ਅਗਸਤ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਤਰਫ਼ੋਂ ਝੂਠੀਆਂ ਖ਼ਬਰਾਂ ਫ਼ੈਲਾਉਣ ਦੇ ਮਾਮਲੇ ਨੂੰ ਲੈ ਕੇ ਟਵਿਟਰ ਵਲੋਂ ਸਖ਼ਤ ਕਾਰਵਾਈ ਕਰਦਿਆਂ ਲਗਪਗ 200 ਪਾਕਿਸਤਾਨੀ ਖਾਤਿਆਂ ਨੂੰ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨ 'ਚ ਬੌਖਲਾਹਟ ...

ਪੂਰੀ ਖ਼ਬਰ »

ਸਿੱਧੂ ਵਲੋਂ ਅੰਮਿ੍ਤਸਰ ਦੇ 5 ਰੇਲ ਪੁਲਾਂ ਦੇ ਨਿਰਮਾਣ ਲਈ ਉੱਤਰੀ ਰੇਲਵੇ ਦੇ ਜੀ.ਐਮ. ਨਾਲ ਮੁਲਾਕਾਤ

ਅੰਮਿ੍ਤਸਰ, 21 ਅਗਸਤ (ਰੇਸ਼ਮ ਸਿੰਘ)-ਅੰਮਿ੍ਤਸਰ ਸ਼ਹਿਰ 'ਚ ਬਣਨ ਵਾਲੇ ਪੰਜ ਰੇਲਵੇ ਕਰਾਸਿੰਗ ਪੁਲਾਂ ਦੇ ਨਿਰਮਾਣ ਲਈ ਅੱਜ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਉੱਤਰੀ ਰੇਲਵੇ ਦੇ ਜੀ. ਐਮ. ਟੀ. ਪੀ. ਸਿੰਘ ਨਾਲ ਬੜੌਦਾ ਹਾਊਸ ਨਵੀਂ ਦਿੱਲੀ 'ਚ ਮਿਲੇ ...

ਪੂਰੀ ਖ਼ਬਰ »

ਭਾਜਪਾ ਆਰ.ਐਸ.ਐਸ. ਦੀ ਸਰਕਾਰ ਨੇ ਯੂ.ਏ.ਪੀ.ਏ. ਐਕਟ-2019 ਲਾਗੂ ਕਰ ਕੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰ ਖੋਹੇ- ਭੋਮਾ, ਜੰਮੂ

ਅੰਮਿ੍ਤਸਰ, 21 ਅਗਸਤ (ਵਿਸ਼ੇਸ਼ ਪ੍ਰਤੀਨਿਧ)¸ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤੀ ਨਾਗਰਿਕਾਂ ਵਲੋਂ ਚੋਣਾਂ ਦੌਰਾਨ ਦਿੱਤੀ ਅਸੀਮ ਤਾਕਤ ਦਾ ਦੁਰਉਪਯੋਗ ਕਰਦੇ ਹੋਏ ਭਾਰਤੀ ਸੰਵਿਧਾਨ ਵਲੋਂ ਨਾਗਰਿਕਾਂ ਨੰੂ ਦਿੱਤੇ ਮੌਲਿਕ ਅਧਿਕਾਰਾਂ ਨੰੂ ਅਸਿੱਧੇ ਤੌਰ 'ਤੇ ਖ਼ਤਮ ਕਰ ...

ਪੂਰੀ ਖ਼ਬਰ »

ਕਰ ਤੇ ਆਬਕਾਰੀ ਵਿਭਾਗ ਨੂੰ ਚੂਨਾ ਲਗਾ ਕੇ ਠੇਕੇਦਾਰ ਨਾਜਾਇਜ਼ ਥਾਵਾਂ 'ਤੇ ਸ਼ਰਾਬ ਪਿਲਾਉਣ ਲਈ ਵਸੂਲ ਰਹੇ ਨੇ ਪੈਸੇ

ਲੁਧਿਆਣਾ, 21 ਅਗਸਤ (ਪੁਨੀਤ ਬਾਵਾ)-ਪੰਜਾਬ ਸਰਕਾਰ ਲਈ ਮਾਲੀਆ ਇਕੱਠਾ ਕਰਨ ਦਾ ਸਭ ਤੋਂ ਵੱਡਾ ਸਾਧਨ ਕਰ ਤੇ ਆਬਕਾਰੀ ਵਿਭਾਗ ਹੈ ਪਰ ਇਸ ਵਿਭਾਗ ਨੂੰ ਹੀ ਸ਼ਰਾਬ ਦੇ ਠੇਕੇਦਾਰ ਚੂਨਾ ਲਗਾ ਕੇ ਆਪਣੀ ਮਰਜ਼ੀ ਨਾਲ ਸ਼ਰਾਬ ਪਿਲਾਉਣ ਦੀ ਮਨਜ਼ੂਰੀ ਦੇ ਕੇ ਮੋਟੇ ਪੈਸੇ ਵਸੂਲ ਰਹੇ ...

ਪੂਰੀ ਖ਼ਬਰ »

ਵਿਨੀ ਮਹਾਜਨ ਵਲੋਂ ਸਰਕਾਰੀ ਵਿਭਾਗਾਂ ਦੀ ਸੰਚਾਰ ਸਮਰੱਥਾ ਵਧਾਉਣ 'ਤੇ ਜ਼ੋਰ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਆਲਮੀ ਬੈਂਕ ਦੀ ਸੰਚਾਰ ਟੀਮ ਨਾਲ ਅੱਜ ਇੱਥੇ ਪੰਜਾਬ ਭਵਨ ਵਿਚ 'ਡਿਵੈੱਲਪਮੈਂਟ ਕਮਿਊਨੀਕੇਸ਼ਨ' ਉੱਤੇ ਗੋਲ ਮੇਜ਼ ਕਾਨਫ਼ਰੰਸ ਦੌਰਾਨ ਇੰਡਸਟਰੀਜ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਵਿਭਾਗਾਂ ਦੀ ਸੰਚਾਰ ...

ਪੂਰੀ ਖ਼ਬਰ »

ਸਰਹੱਦਾਂ 'ਤੇ ਉੱਠੀ ਤਲਖ਼ੀ ਦੇ ਬਾਵਜੂਦ ਸਿਆਲਕੋਟ 'ਚ ਸ਼ਿਵਾਲਾ ਤੇਜ ਸਿੰਘ ਦੀ ਨਵਉਸਾਰੀ ਸ਼ੁਰੂ

ਅੰਮਿ੍ਤਸਰ, 21 ਅਗਸਤ (ਸੁਰਿੰਦਰ ਕੋਛੜ)-ਭਾਰਤ ਸਰਕਾਰ ਵਲੋਂ ਕਸ਼ਮੀਰ 'ਚੋਂ ਧਾਰਾ 370 ਅਤੇ 35-ਏ ਹਟਾਏ ਜਾਣ ਉਪਰੰਤ ਪਾਕਿਸਤਾਨ 'ਚ ਲਗਾਤਾਰ ਬਣੀ ਅਫ਼ਰਾ-ਤਫ਼ਰੀ ਵਾਲੀ ਸਥਿਤੀ ਦੇ ਬਾਵਜੂਦ ਪਾਕਿ ਦੇ ਜ਼ਿਲ੍ਹਾ ਸਿਆਲਕੋਟ 'ਚ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਪਏ ਸ਼ਿਵਾਲਾ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ 'ਚ 124 ਬਿਮਾਰੀਆਂ ਦੇ ਇਲਾਜ ਨੂੰ ਸਰਕਾਰੀ ਸਿਹਤ ਕੇਂਦਰਾਂ ਤੱਕ ਸੀਮਤ ਕਰਕੇ ਸਰਕਾਰ ਨੇ 46 ਲੱਖ ਪਰਿਵਾਰਾਂ ਨਾਲ ਠੱਗੀ ਮਾਰੀ- ਡਾ: ਚੀਮਾ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਨਵੀਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ 'ਚ ਵੱਖ-ਵੱਖ 124 ਬਿਮਾਰੀਆਂ ਦੇ ਇਲਾਜ ਲਈ ਪੈਕੇਜ ਨੂੰ ਸਿਰਫ਼ ਤੇ ਸਿਰਫ਼ ਸਰਕਾਰੀ ਹਸਪਤਾਲ ਤੱਕ ਸੀਮਤ ਕਰਕੇ ਪੰਜਾਬ ਦੇ ਲੋਕਾਂ ਨਾਲ ਵੱਡੀ ਠੱਗੀ ਮਾਰੀ ਗਈ ਹੈ ...

ਪੂਰੀ ਖ਼ਬਰ »

ਪਿਸ਼ਾਵਰੀ ਸਿੱਖ ਸੰਗਤ ਵਲੋਂ ਕੁਰਮ ਏਜੰਸੀ ਤੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ

ਅੰਮਿ੍ਤਸਰ, 21 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਪਿਸ਼ਾਵਰੀ ਸਿੱਖ ਸੰਗਤ ਵਲੋਂ ਸੂਬਾ ਖ਼ੈਬਰ ਪਖਤੂਨਖਵਾ ਦੀ ਕੁਰਮ ਏਜੰਸੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਗੁਰੂ ਸਾਹਿਬ ਨਾਲ ਸਬੰਧਿਤ ਪਾਰਾ ਚਿਨਾਰ ...

ਪੂਰੀ ਖ਼ਬਰ »

ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਦਰਜ ਐਫ. ਆਈ. ਆਰ. ਦੇ ਦੋਸ਼ ਪੱਤਰ 'ਤੇ ਅਜੇ ਬਹਿਸ ਨਹੀਂ ਕਰੇਗੀ ਸਰਕਾਰ

ਚੰਡੀਗੜ੍ਹ, 21 ਅਗਸਤ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਪਵਿੱਤਰ ਗੰ੍ਰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਕੈਪਟਨ ਸਰਕਾਰ ਵਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਪਰੰਤ ਕੋਟਕਪੂਰਾ ਵਿਖੇ ...

ਪੂਰੀ ਖ਼ਬਰ »

ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ 'ਚ ਅਪੀਅਰ ਹੋਣ ਲਈ ਦਿੱਤਾ ਸੁਨਹਿਰੀ ਮੌਕਾ

ਐੱਸ.ਏ.ਐੱਸ. ਨਗਰ, 21 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ (ਸਮੇਤ ਓਪਨ ਸਕੂਲ) ਮਾਰਚ ...

ਪੂਰੀ ਖ਼ਬਰ »

ਸੰਤ ਬਾਬਾ ਸੁੱਚਾ ਸਿੰਘ ਦੀ ਬਰਸੀ ਸਬੰਧੀ ਨਾਮ ਸਿਮਰਨ ਸਮਾਗਮ ਜਾਰੀ

ਲੁਧਿਆਣਾ, 21 ਅਗਸਤ (ਅਮਰੀਕ ਸਿੰਘ ਬੱਤਰਾ)-ਸਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਜਿਨ੍ਹਾਂ ਨੇ ਪੰਥ ਦੀ ਬਹੁਤ ਵੱਡੀ ਨਿਵੇਕਲੀ ਰਾਗਾਂ 'ਚ ਗੁਰਬਾਣੀ ਗਾਇਨ ਕਰਨ ਤੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਦੀ ਬਹੁਤ ਵੱਡੀ ਸੇਵਾ ਕੀਤੀ ਦੇ ...

ਪੂਰੀ ਖ਼ਬਰ »

ਬਾਦਲ ਦੀ ਚੌਟਾਲਿਆ ਨੂੰ ਨਸੀਹਤ

ਚੌਧਰੀ ਸਾਹਿਬ, ਸਾਰਿਆਂ ਨੂੰ ਇਕੱਠੇ ਕਰ ਲਓ, ਸੌ ਸਰਕਾਰਾਂ ਤੁਹਾਡੇ ਕਦਮ ਚੰੁਮਣਗੀਆਂ-ਬਾਦਲ

ਡੱਬਵਾਲੀ, 21 ਅਗਸਤ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀਮਤੀ ਸਨੇਹਲਤਾ ਚੌਟਾਲਾ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਦੇਸ਼ ਦੇ ਮਜ਼ਬੂਤ ਸਿਆਸਤਦਾਨਾਂ 'ਚ ਸ਼ੁਮਾਰ ਚੌਟਾਲਾ ਪਰਿਵਾਰ ਨੂੰ ਮੁੜ ਤੋਂ ਇਕੱਠੇ ਹੋਣ ਦੀ ਨਸੀਹਤ ...

ਪੂਰੀ ਖ਼ਬਰ »

ਹਰਿਆਣਾ ਚੋਣਾਂ ਲਈ ਅਕਾਲੀ-ਭਾਜਪਾ ਗੱਠਜੋੜ ਦੇ ਰਾਹ 'ਚ ਕਈ ਅੜਿੱਕੇ

ਚੰਡੀਗੜ੍ਹ, 21 ਅਗਸਤ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੋ ਅੱਜ ਕੱਲ੍ਹ ਜਨ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਰਿਆਣਾ ਦੇ ਦੌਰੇ 'ਤੇ ਹਨ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਲ ਦਸੰਬਰ ਮਹੀਨੇ ਤੱਕ ਭਾਰਤੀ ...

ਪੂਰੀ ਖ਼ਬਰ »

ਬ੍ਰਹਮ ਮਹਿੰਦਰਾ ਵਲੋਂ ਮਿਊਾਸੀਪਲ ਕਾਰਪੋਰੇਸ਼ਨਾਂ, ਕਮੇਟੀਆਂ ਤੇ ਨਗਰ ਪੰਚਾਇਤਾਂ ਨੂੰ ਹਦਾਇਤਾਂ

ਚੰਡੀਗੜ੍ਹ, 21 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪਿਛਲੇ ਕੁਝ ਦਿਨਾਂ ਤੋਂ ਪਏ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ 'ਚ ਖ਼ਾਸ ਤੌਰ 'ਤੇ ਨੀਵੇਂ ਇਲਾਕਿਆਂ 'ਚ ਬਿਮਾਰੀ ਫੈਲਣ ਦੀ ਹਰ ਸੰਭਾਵਨਾ ਨੂੰ ਖ਼ਤਮ ਕਰਨ ਲਈ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਪਾਕਿ ਦਾ ਸਮਰਥਨ ਕਰਨ 'ਤੇ ਵਪਾਰੀ ਚੀਨ ਦੇ ਸਾਮਾਨ ਦਾ ਕਰਨਗੇ ਬਾਈਕਾਟ

ਲੁਧਿਆਣਾ, 21 ਅਗਸਤ (ਪੁਨੀਤ ਬਾਵਾ)-ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਦੇ ਸੂਬਾ ਪ੍ਰਧਾਨ ਹਰਕੇਸ਼ ਮਿੱਤਲ ਵਲੋਂ ਅੱਜ ਇੱਥੇ ਐਲਾਨ ਕੀਤਾ ਗਿਆ ਕਿ ਜੇਕਰ ਚੀਨ ਧਾਰਾ 370 ਹਟਾਉਣ ਦੇ ਵਿਰੋਧ 'ਚ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦਾ ਸਾਥ ਦਿੰਦਾ ਹੈ ਤਾਂ ਭਾਰਤ ਦੇ ...

ਪੂਰੀ ਖ਼ਬਰ »

ਨੈਨੀ ਪ੍ਰੋਗਰਾਮ 'ਚ ਹੋਏ ਬਦਲਾਅ ਨਾਲ ਕੈਨੇਡਾ ਜਾਣਾ ਹੋਇਆ ਸੌਖਾ-ਪਾਲ ਨੈਨੀ ਸਰਵਸਿਜ਼

ਲੁਧਿਆਣਾ, 21 ਅਗਸਤ (ਭੁਪਿੰਦਰ ਸਿੰਘ ਬਸਰਾ)-ਜੂਨ ਮਹੀਨੇ 'ਚ ਨੈਨੀ ਪ੍ਰੋਗਰਾਮ ਵਿਚ ਬਹੁਤ ਵੱਡਾ ਬਦਲਾਅ ਹੋਇਆ ਹੈ, ਜਿਸ ਨਾਲ ਹੁਣ ਨੈਨੀ ਲਈ ਕੈਨੇਡਾ ਜਾਣਾ ਹੋਰ ਵੀ ਸੌਖਾ ਹੋ ਗਿਆ ਹੈ | ਇਹ ਪ੍ਰਗਟਾਵਾ ਪਾਲ ਨੈਨੀ ਸਰਵਸਿਜ਼ ਦੇ ਪ੍ਰਮੁੱਖ ਸੁਖਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਕੈਬਨਿਟ ਸਕੱਤਰ ਨਿਯੁਕਤ

ਨਵੀਂ ਦਿੱਲੀ, 21 ਅਗਸਤ (ਏਜੰਸੀ)- ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਨੂੰ ਬੁੱਧਵਾਰ ਨੂੰ ਅਗਲੇ ਦੋ ਸਾਲਾਂ ਲਈ ਕੈਬਨਿਟ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ | ਗੌਬਾ ਝਾਰਖੰਡ ਕਾਡਰ ਦੇ 1982 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ, ਜੋ ਪੀ.ਕੇ. ਸਿਨਹਾ ਤੋਂ ਦੇਸ਼ ਦੇ ਚੋਟੀ ਦੇ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ

ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)-ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਮੁੱਖ ਧੁੱਸੀ ਬੰਨ੍ਹ 'ਚ ਸਵੇਰੇ ਪਾੜ ਪੈਣ ਨਾਲ ਭਰੋਆਣਾ, ਟਿੱਬੀ, ਤਕੀਆ, ਸ਼ੇਖਮਾਂਗਾ, ਚੰਨਣਵਿੰਡੀ, ਮੀਰਪੁਰ, ਵਾਟਾਂਵਾਲੀ ਆਦਿ ਪਿੰਡਾਂ 'ਚ ਹੜ੍ਹ ਦੀ ...

ਪੂਰੀ ਖ਼ਬਰ »

ਫ਼ਿਰੋਜ਼ਪੁਰ 'ਚ ਹੜ੍ਹ ਨੇ ਮਚਾਈ ਤਰਥੱਲੀ-ਭਾਰਤ-ਪਾਕਿ ਸਰਹੱਦਾਂ ਹੋਈਆਂ ਇਕ-ਮਿਕ

ਫ਼ਿਰੋਜ਼ਪੁਰ/ਮਖੂ/ਮੱਲਾਂਵਾਲਾ, 21 ਅਗਸਤ (ਜਸਵਿੰਦਰ ਸਿੰਘ ਸੰਧੂ, ਕੰਵਲਜੀਤ ਸਿੰਘ ਜੈਂਟੀ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਹੜ੍ਹ ਨੇ ਤਰਥੱਲੀ ਮਚਾਉਂਦਿਆਂ ਜਿੱਥੇ ਭਾਰਤ-ਪਾਕਿ ਦੀਆਂ ...

ਪੂਰੀ ਖ਼ਬਰ »

ਘੱਗਰ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਕੰਢੇ

ਸਮਾਣਾ, 21 ਅਗਸਤ (ਹਰਵਿੰਦਰ ਸਿੰਘ ਟੋਨੀ)-ਘੱਗਰ ਦਰਿਆ 'ਚ ਪਾਣੀ ਦਾ ਪੱਧਰ ਮਹੀਨੇ 'ਚ ਦੂਸਰੀ ਵਾਰ ਖ਼ਤਰੇ ਦੇ ਕੰਢੇ ਪਹੁੰਚਣ ਨਾਲ ਪਿੰਡ ਸਪਰਹੇੜੀ, ਛੰਨਾ, ਧਰਮਹੇੜੀ, ਉਲਟਪੁਰ, ਹਰੀਪੁਰ, ਹਸਨਪੁਰ ਮਾਂਗਟਾ, ਸੱਸਾ, ਸੱਸੀ ਬ੍ਰਾਹਮਣਾ, ਰਤਨਹੇੜੀ ਤੇ ਹਰਿਆਣਾ ਰਾਜ ਦੇ ਕੈਥਲ ...

ਪੂਰੀ ਖ਼ਬਰ »

ਹੜ੍ਹ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਅਜੇ ਵੀ ਰੱਦ

ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ)-ਹੜ੍ਹ ਨੂੰ ਮੱਦੇਨਜ਼ਰ ਰੱਖਦਿਆਂ ਰੇਲਵੇ ਵਲੋਂ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਸਟੇਸ਼ਨ ਸੁਪਰਡੈਂਟ ਰਕੇਸ਼ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਸਵੇਰੇ ਜਲੰਧਰ ਤੋਂ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ 24 ਤੋਂ

ਰਾੜਾ ਸਾਹਿਬ, 21 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਸਥਾਨਕ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਰਾੜਾ ਸਾਹਿਬ ਸੰਪ੍ਰਦਾਇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ 24 ਤੋਂ 26 ਅਗਸਤ ਤੱਕ ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ 23 ਅਗਸਤ ਦੀ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ

ਐੱਸ.ਏ.ਐੱਸ. ਨਗਰ, 21 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 23 ਅਗਸਤ ਨੂੰ ਮੁੜ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਬੋਰਡ ਦੀਆਂ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤ ਔਰਤ ਦੀ ਇਲਾਜ ਦੌਰਾਨ ਮੌਤ

ਸੀਂਗੋ ਮੰਡੀ, 21 ਅਗਸਤ (ਲਕਵਿੰਦਰ ਸ਼ਰਮਾ)-ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੇ ਨੌ”ਜਵਾਨ ਵਲੋਂ ਦਿਮਾਗ਼ੀ ਪ੍ਰੇਸ਼ਾਨ 65 ਸਾਲਾ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਪੀੜਤ ਔਰਤ ਦੀ ...

ਪੂਰੀ ਖ਼ਬਰ »

ਅਯੁੱਧਿਆ ਮਾਮਲਾ : 9ਵੇਂ ਦਿਨ ਵੀ ਹੋਈ ਸੁਣਵਾਈ

ਨਵੀਂ ਦਿੱਲੀ, 21 ਅਗਸਤ (ਏਜੰਸੀਆਂ)-ਸੁਪਰੀਮ ਕੋਰਟ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ 'ਤੇ ਸੁਣਵਾਈ ਜਾਰੀ ਹੈ | ਅੱਜ ਸੁਣਵਾਈ ਦਾ 9ਵਾਂ ਦਿਨ ਹੈ | ਫ਼ਿਲਹਾਲ ਰਾਮਲਲ੍ਹਾ ਬਿਰਾਜਮਾਨ ਦੇ ਵਕੀਲ ਸੀ.ਐਸ. ਵੈਦਿਆਨਾਥਨ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ | ਅੱਜ ਸੁਣਵਾਈ ...

ਪੂਰੀ ਖ਼ਬਰ »

ਅਭਿਨੰਦਨ ਨੇ ਮਿਗ-21 ਜਹਾਜ਼ ਉਡਾਉਣਾ ਕੀਤਾ ਸ਼ੁਰੂ

ਨਵੀਂ ਦਿੱਲੀ, 21 ਅਗਸਤ (ਏਜੰਸੀ)- ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਜੋ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਫਰਵਰੀ 'ਚ ਹੋਏ ਤਣਾਅਪੂਰਨ ਫ਼ੌਜੀ ਟਕਰਾਅ ਦਾ ਚਿਹਰਾ ਬਣੇ ਸਨ, ਨੇ ਦੁਬਾਰਾ ਮਿਗ-21 ਜਹਾਜ਼ ਉਡਾਉਣਾ ਸ਼ੁਰੂ ਕਰ ਦਿੱਤਾ ਹੈ | ਵਰਥਮਾਨ 27 ਫਰਵਰੀ ਨੂੰ ਭਾਰਤ ਤੇ ...

ਪੂਰੀ ਖ਼ਬਰ »

ਚੰਦ ਦੇ ਦੂਸਰੇ ਗ੍ਰਹਿ ਪੰਧ 'ਚ ਵੀ ਸਫ਼ਲਤਾ ਪੂਰਵਕ ਦਾਖ਼ਲ ਹੋਇਆ ਚੰਦਰਯਾਨ-2

ਨਵੀਂ ਦਿੱਲੀ, 21 ਅਗਸਤ (ਏਜੰਸੀਆਂ)-ਚੰਦਰਯਾਨ-2 ਅੱਜ ਚੰਦ ਦੇ ਦੂਸਰੇ ਗ੍ਰਹਿ ਪੰਧ 'ਚ ਵੀ ਸਫਲਤਾ ਪੂਰਵਕ ਦਾਖ਼ਲ ਹੋ ਗਿਆ | ਉਸ ਨੇ ਅੱਜ ਦੁਪਹਿਰ 12:50 ਵਜੇ ਚੰਦ ਦੇ ਦੂਸਰੇ ਗ੍ਰਹਿ ਪੰਧ 'ਚ ਦਾਖ਼ਲ ਹੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜੋ ਕੁੱਲ 1228 ਸੈਕਿੰਡ ਯਾਨੀ ਲਗਪਗ 20 ਮਿੰਟ 46 ...

ਪੂਰੀ ਖ਼ਬਰ »

ਅਦਾਲਤ ਵਲੋਂ ਰਤੁਲ ਪੁਰੀ ਦਾ ਗੈਰ-ਜ਼ਮਾਨਤੀ ਵਾਰੰਟ ਰੱਦ ਕਰਨ ਤੋਂ ਇਨਕਾਰ

ਨਵੀਂ ਦਿੱਲੀ, 21 ਅਗਸਤ (ਏਜੰਸੀ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਇਕ ਹੋਰ ਝਟਕਾ ਦਿੰਦਿਆਂ ਦਿੱਲੀ ਦੀ ਅਦਾਲਤ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਨਾਲ ਸਬੰਧਤ ਹਵਾਲਾ ਰਾਸ਼ੀ ਮਾਮਲੇ 'ਚ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ ...

ਪੂਰੀ ਖ਼ਬਰ »

ਵਿਸ਼ਵ ਪੰਜਾਬੀ ਸੰਸਥਾ ਆਬੂਧਾਬੀ 'ਚ 550 ਸਾਲਾ ਪ੍ਰਕਾਸ਼ ਪੁਰਬ ਮਨਾਏਗੀ

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ.)-ਵਿਸ਼ਵ ਪੰਜਾਬੀ ਸੰਸਥਾ (ਡਬਲਯੂ.ਪੀ.ਓ.) ਆਬੂਧਾਬੀ 'ਚ ਭਾਰਤੀ ਦੂਤਾਵਾਸ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਦੋ ਦਿਨਾ ਸਮਾਰੋਹ ਕਰਵਾਏਗੀ, ਜੋ ਵੀਰਵਾਰ ਨੂੰ ਸ਼ੁਰੂ ਹੋ ਰਿਹਾ ਹੈ | ਇਕ ਸਰਕਾਰੀ ...

ਪੂਰੀ ਖ਼ਬਰ »

ਕਸ਼ਮੀਰ 'ਚ ਵਿਦਿਆਰਥੀਆਂ ਨੇ ਸਕੂਲਾਂ ਤੋਂ ਬਣਾਈ ਦੂਰੀ

ਸ੍ਰੀਨਗਰ, 21 ਅਗਸਤ (ਏਜੰਸੀ)-ਪ੍ਰਸ਼ਾਸਨ ਵਲੋਂ ਵਾਦੀ 'ਚ ਮਿਡਲ ਸਕੂਲ ਖੋਲ੍ਹਣ ਦੇ ਆਦੇਸ਼ ਦੇਣ ਦੇ ਬਾਵਜੂਦ ਵਿਦਿਆਰਥੀ ਅਜੇ ਵੀ ਸਕੂਲਾਂ 'ਚ ਨਹੀਂ ਆ ਰਹੇ ਜਦਕਿ ਪੂਰੀ ਵਾਦੀ 'ਚ ਦਿਨ ਵੇਲੇ ਪਾਬੰਦੀਆਂ 'ਚ ਢਿੱਲ ਜਾਰੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਦੇ ਕਈ ...

ਪੂਰੀ ਖ਼ਬਰ »

ਪਿਸ਼ਾਵਰੀ ਸਿੱਖ ਸੰਗਤ ਵਲੋਂ ਕੁਰਮ ਏਜੰਸੀ ਤੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ

ਅੰਮਿ੍ਤਸਰ, 21 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਪਿਸ਼ਾਵਰੀ ਸਿੱਖ ਸੰਗਤ ਵਲੋਂ ਸੂਬਾ ਖ਼ੈਬਰ ਪਖਤੂਨਖਵਾ ਦੀ ਕੁਰਮ ਏਜੰਸੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਗੁਰੂ ਸਾਹਿਬ ਨਾਲ ਸਬੰਧਿਤ ਪਾਰਾ ਚਿਨਾਰ ...

ਪੂਰੀ ਖ਼ਬਰ »

ਹਰਿਆਣਾ ਚੋਣਾਂ ਲਈ ਪੰਜਾਬ ਦੇ ਆਗੂਆਂ ਦੀਆਂ ਲੱਗਣਗੀਆਂ ਡਿਊਟੀਆਂ

ਜਲੰਧਰ, 21 ਅਗਸਤ (ਸ਼ਿਵ ਸ਼ਰਮਾ)-ਨਵੰਬਰ 'ਚ ਹਰਿਆਣਾ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਗੁਆਂਢੀ ਰਾਜਾਂ ਤੋਂ ਇਲਾਵਾ ਪੰਜਾਬ ਦੇ ਆਗੂ ਵੀ ਹਰਿਆਣਾ 'ਚ ਚੋਣਾਂ ਡਿਊਟੀਆਂ ਕਰਨ ਜਾਣਗੇ | ਹਾਈਕਮਾਨ ਦੀ ਹਦਾਇਤ ਤੋਂ ਬਾਅਦ ਪਾਰਟੀ ਨੇ ਇਸ ਲਈ ਆਗੂਆਂ ਦੀਆਂ ਡਿਊਟੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX