ਤਾਜਾ ਖ਼ਬਰਾਂ


ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  52 minutes ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  about 1 hour ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  about 3 hours ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  about 3 hours ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  about 4 hours ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ...
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  about 4 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ...
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  about 4 hours ago
ਨਵੀਂ ਦਿੱਲੀ, 17 ਸਤੰਬਰ- ਕੇਂਦਰੀ ਜਾਂਚ ਬਿਉਰੋ ਕੋਲਕਾਤਾ ਨੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਥਾਨ ਅਤੇ ਠਿਕਾਣਿਆਂ ਦਾ ਪਤਾ ਲਗਾਉਣ ...
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  about 5 hours ago
ਚੰਡੀਗੜ੍ਹ, 17 ਸਤੰਬਰ- ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਕਰੋੜ ਦਾ ਰੁਪਏ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  about 5 hours ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੇ ਆਮ ਗਿਆਨ ਦੇ ਪ੍ਰੋਜੈਕਟ ਉਡਾਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅੱਜ...
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  about 5 hours ago
ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ
. . .  about 6 hours ago
ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  about 6 hours ago
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  about 6 hours ago
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 7 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 7 hours ago
ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ
. . .  about 8 hours ago
ਪ੍ਰਵਾਸੀ ਮਜ਼ਦੂਰ ਦੇ 10 ਸਾਲਾ ਬੱਚੇ ਦੀ ਹੱਤਿਆ
. . .  about 8 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਰੰਧਾਵਾ ਵਿਚਾਲੇ ਹੋਈਆਂ ਵਿਚਾਰਾਂ
. . .  about 8 hours ago
ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
. . .  about 8 hours ago
ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 8 hours ago
ਪੁਲਿਸ ਤੋ ਤੰਗ ਆ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਕਿਸਾਨ
. . .  about 8 hours ago
ਸੀ.ਬੀ.ਆਈ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ
. . .  about 9 hours ago
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਬੈਠਕ
. . .  about 9 hours ago
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
. . .  about 9 hours ago
ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦਾ ਕਤਲ
. . .  about 7 hours ago
ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਰਮਦਾ ਨਦੀ ਦੀ ਪੂਜਾ
. . .  about 10 hours ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬਟਰਫਲਾਈ ਗਾਰਡਨ 'ਚ ਉਡਾਈਆਂ ਤਿਤਲੀਆਂ
. . .  about 10 hours ago
ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ
. . .  about 10 hours ago
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  about 10 hours ago
ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ
. . .  about 11 hours ago
ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ
. . .  about 12 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋਏ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  about 1 hour ago
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  26 minutes ago
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  39 minutes ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  about 1 hour ago
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  about 1 hour ago
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  about 1 hour ago
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸੂਝਵਾਨ ਹੁਕਮਰਾਨ ਸੁਚੇਤ ਹੁੰਦੇ ਹਨ ਅਤੇ ਚੰਗੇ ਜਰਨੈਲ ਚੌਕਸ ਰਹਿੰਦੇ ਹਨ। -ਸਨਤਜ਼ੂ

ਖੰਨਾ / ਸਮਰਾਲਾ

ਗੜ੍ਹੀ ਫ਼ਾਜ਼ਲ ਪਿੰਡ ਨੇੜੇ ਸਤਲੁਜ ਦੇ ਬੰਨ੍ਹ ਨੂੰ ਲੱਗਿਆ ਖੋਰ੍ਹਾ-ਲੋਕਾਂ ਦੀ ਹਿੰਮਤ ਨਾਲ ਹੋਇਆ ਬਚਾਅ

 ਮਾਛੀਵਾੜਾ ਸਾਹਿਬ, 21 ਅਗਸਤ (ਸੁਖਵੰਤ ਸਿੰਘ ਗਿੱਲ)-ਪਿਛਲੇ ਕਈ ਦਿਨਾਂ ਤੋਂ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਦੇ ਚੱਲਦਿਆਂ ਸਤਲੁਜ ਦਰਿਆ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ ਪਰ ਫਿਲੌਰ ਵੱਲ ਸਤਲੁਜ ਦਰਿਆ ਟੁੱਟ ਜਾਣ ਕਾਰਨ ਪਾਣੀ ਦਾ ਪੱਧਰ ਕੁੱਝ ਨੀਵਾਂ ਹੋਣ ਦੇ ਬਾਵਜੂਦ ਅੱਜ ਤੜਕੇ ਪਿੰਡ ਗੜ੍ਹੀ ਫ਼ਾਜ਼ਲ ਨੇੜ੍ਹੇ ਦਰਿਆ ਦੇ ਧੁੱਸੀ ਬੰਨ੍ਹ ਨੂੰ ਪਾਣੀ ਨੇ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਤੇ ਸਥਿਤੀ ਕਾਫੀ ਨਾਜ਼ੁਕ ਬਣ ਗਈ, ਕਿਉਂਕਿ ਪਾਣੀ ਦੀ ਢਾਹ ਲੱਗਣ ਕਾਰਨ ਬੰਨ੍ਹ ਸਿਰਫ਼ ਕੁੱਝ ਫੁੱਟ ਚੌੜਾਈ 'ਚ ਹੀ ਰਹਿ ਗਿਆ ਸੀ ਅਤੇ ਧੁੱਸੀ ਬੰਨ੍ਹ 'ਤੇ ਪਹਿਰਾ ਦੇ ਰਹੇ ਲੋਕਾਂ ਵਲੋਂ ਜਦੋਂ ਪਾਣੀ ਵਲੋਂ ਬੰਨ੍ਹ ਨੂੰ ਵੱਡਾ ਖੋਰ੍ਹਾ ਲੱਗਦਾ ਦੇਖਿਆ ਤਾਂ ਉਨ੍ਹਾਂ ਪਿੰਡਾਂ ਵਿਚ ਅਨਾਉਂਸਮੈਂਟ ਕਰਾ ਬੰਨ੍ਹ ਨੂੰ ਬਚਾਉਣ ਲਈ ਲੋਕਾਂ ਨੂੰ ਸੂਚਿਤ ਕੀਤਾ, ਜਿਸ 'ਤੇ ਪਿੰਡ ਗੜ੍ਹੀ ਫ਼ਾਜ਼ਲ, ਸਸਰਾਲੀ ਕਾਲੋਨੀ, ਬੂਥਗੜ੍ਹ, ਮਾਛੀਆਂ ਕਲਾਂ, ਖ਼ੁਰਦ, ਗੜ੍ਹੀ ਸ਼ੇਰੂ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ, ਜੇ. ਸੀ. ਬੀ. ਮਸ਼ੀਨਾਂ ਤੇ ਹੋਰ ਸਾਜੋ-ਸਮਾਨ ਨਾਲ ਵੱਡੀ ਗਿਣਤੀ 'ਚ ਧੁੱਸੀ ਬੰਨ੍ਹ ਉੱਤੇ ਪੁੱਜ ਗਏ ਅਤੇ ਉਨ੍ਹਾਂ ਬੰਨ੍ਹ ਨੂੰ ਬਚਾਉਣ ਲਈ ਸਖ਼ਤ ਮਿਹਨਤ ਸ਼ੁਰੂ ਕਰ ਦਿੱਤੀ। ਬੰਨ੍ਹ ਨੂੰ ਬਚਾ ਰਹੇ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ ਤੇ ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਇਹ ਨਾਜ਼ੁਕ ਏਰੀਆ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਇਸ ਨੂੰ ਮਜ਼ਬੂਤ ਕਰਨ ਵਿਚ ਕੋਈ ਪਹਿਲਕਦਮੀ ਨਹੀਂ ਦਿਖਾਈ ਅਤੇ ਨਾ ਹੀ ਹੁਣ ਪ੍ਰਸ਼ਾਸਨ ਵਲੋਂ ਕੋਈ ਸਹਿਯੋਗ ਮਿਲਿਆ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵਲੋਂ ਬੰਨ੍ਹ ਦੇ ਖੋਰ੍ਹੇ ਵਾਲੀ ਜਗਾਂ 'ਤੇ ਮਿੱਟੀ ਦੀਆਂ ਬੋਰੀਆਂ, ਦਰਖ਼ਤਾਂ ਤੇ ਟਰਾਲੀਆਂ ਨਾਲ ਮਿੱਟੀ ਪਾ ਕੇ ਦਿਖਾਈ ਗਈ ਹਿੰਮਤ ਸਦਕਾ ਇਲਾਕੇ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬੰਨ੍ਹ ਨੂੰ ਖੋਰ੍ਹਾ ਲੱਗਣ ਦਾ ਪਤਾ ਲੱਗਦਿਆਂ ਮੌਕੇ 'ਤੇ ਪੁੱਜੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਐਕਸੀਅਨ ਹਰਜੋਤ ਸਿੰਘ ਨੇ ਜਾਇਜ਼ਾ ਲੈਂਦਿਆਂ ਹੋਇਆ ਇਸ ਪੁਆਇੰਟ ਨੂੰ ਹੋਰ ਮਜ਼ਬੂਤ ਕਰਨ ਲਈ ਨਿਰਦੇਸ਼ ਜਾਰੀ ਕੀਤੇ।

ਸਬਜ਼ੀਆਂ ਦੇ ਭਾਅ ਚੜੇ ਅਸਮਾਨੀਂ

ਮਾਛੀਵਾੜਾ ਸਾਹਿਬ, 21 ਅਗਸਤ (ਮਨੋਜ ਕੁਮਾਰ)-ਕਈ ਘੰਟਿਆਂ ਦਾ ਵਰੇਆ ਮੀਂਹ ਨਾਂ ਸਿਰਫ਼ ਬਰਬਾਦੀ ਦੇ ਅੰਸ਼ ਛੱਡ ਗਿਆ, ਬਲਕਿ ਅੱਜ ਕੁੱਝ ਦਿਨਾਂ ਤੋਂ ਮੀਂਹ ਤੋਂ ਰਾਹਤ ਦੇ ਬਾਵਜੂਦ ਆਮ ਵਿਅਕਤੀ ਦੀ ਜ਼ਿੰਦਗੀ ਲਗਾਤਾਰ ਖੱਜਲ ਹੋ ਰਹੀ ਹੈ | ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ...

ਪੂਰੀ ਖ਼ਬਰ »

ਸਵੇਰੇ ਸੈਰ ਕਰਦਿਆਂ ਟਹਿਲ ਸਿੰਘ ਨੂੰ ਅਵਾਰਾ ਸਾਨ੍ਹ ਨੇ ਮਾਰੀ ਟੱਕਰ, ਹਾਲਤ ਗੰਭੀਰ

ਦੋਰਾਹਾ, 21 ਅਗਸਤ (ਜਸਵੀਰ ਝੱਜ)-ਦੋਰਾਹਾ ਦੇ ਵਿਚ ਪਿਛਲੇ ਦਿਨਾਂ ਤੋਂ ਆਵਾਰਾ ਪਸ਼ੂਆਂ ਖ਼ਾਸ ਕਰਕੇ ਗਊਆਂ ਤੇ ਸਾਨ੍ਹਾਂ ਬਾਰੇ ਸੜਕ ਹਾਦਸਿਆਂ ਦੀਆਂ ਕਈ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ | ਪਰ ਮਜ਼ਾਲ ਹੈ ਕਿ ਪ੍ਰਸ਼ਾਸਨ ਦੇ ਕੰਨ ਤੇ ਖ਼ਾਜ ਹੋਈ ਹੋਵੇ | ...

ਪੂਰੀ ਖ਼ਬਰ »

ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਸਿਵਲ ਹਸਪਤਾਲ ਮਲੌਦ ਦੀ ਅਚਨਚੇਤ ਜਾਂਚ

 ਮਲੌਦ, 21 ਅਗਸਤ (ਦਿਲਬਾਗ ਸਿੰਘ ਚਾਪੜਾ)-ਸਿਵਲ ਹਸਪਤਾਲ ਮਲੌਦ ਵਿਖੇ ਡਾਕਟਰਾਂ ਦੀ ਘਾਟ ਅਤੇ ਹਸਪਤਾਲ ਵਿਚ ਰੈਬਿਜ ਟੀਕਾ ਅਤੇ ਹੋਰ ਦਵਾਈਆਂ ਨਾ ਮਿਲਣ ਦੀਆਂ ਪ੍ਰਕਾਸ਼ਿਤ ਖ਼ਬਰਾਂ ਤੇ ਫ਼ੌਰੀ ਤੌਰ 'ਤੇ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਵੇਰੇ 9.30 ...

ਪੂਰੀ ਖ਼ਬਰ »

ਭੇਦਭਰੀ ਹਾਲਤ ਵਿਚ ਬਜ਼ੁਰਗ ਲਾਪਤਾ

ਸਮਰਾਲਾ, 21 ਅਗਸਤ (ਬਲਜੀਤ ਸਿੰਘ ਬਘੌਰ)-ਇੱਥੋਂ ਨੇੜਲੇ ਪਿੰਡ ਮਹਿਦੂਦਾਂ ਦਾ ਇਕ ਬਜ਼ੁਰਗ ਨਿਰਮਲ ਸਿੰਘ ਪੁੱਤਰ ਮੰਗਲ ਸਿੰਘ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ | ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਗੁਰਜੀਤ ਸਿੰਘ ਨੇ ਦਸਿਆ ਕਿ ਉਸ ਦਾ ਪਿਤਾ 12 ਅਗਸਤ ਨੂੰ ਸ਼ਾਮੀਂ ਸਾਢੇ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਵਿਖੇ ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲੇ ਆਰੰਭ

ਡੇਹਲੋਂ, 21 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਾਏਪੁਰ ਵਿਖੇ ਵੱਖ-ਵੱਖ ਸਕੂਲ ਖੇਡਾਂ ਦੇ ਜ਼ੋਨਲ ਮੁਕਾਬਲੇ ਅੱਜ ਆਰੰਭ ਹੋ ਗਏ ਹਨ, ਜੋ 31 ਅਗਸਤ ਤੱਕ ਚੱਲਣਗੇ | ਇਹਨਾਂ ਮੁਕਾਬਲਿਆਂ ਦੌਰਾਨ ਹਾਕੀ, ਫੁੱਟਬਾਲ, ਕਬੱਡੀ, ਖੋ-ਖੋ, ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਬਜ਼ੁਰਗ ਦੀ ਮੌਤ

ਖੰਨਾ, 21 ਅਗਸਤ (ਮਨਜੀਤ ਸਿੰਘ ਧੀਮਾਨ)-ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਦਲਜੀਤ ਸਿੰਘ ਵਾਸੀ ਕੋਟ ਪਨੈਚ ਵਜੋਂ ਹੋਈ | ਮਿ੍ਤਕ ਦਲਜੀਤ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਡੇਹਲੋਂ ਵਿਖੇ ਕਾਰ ਐਕਟਿਵਾ ਟੱਕਰ 'ਚ ਇਕ ਮੌਤ

ਡੇਹਲੋਂ, 21 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਵਿਖੇ ਅੱਜ ਇਕ ਐਕਟਿਵਾ ਵਿਚ ਤੇਜ਼ ਰਫ਼ਤਾਰ ਆਲਟੋ ਕਾਰ ਵੱਜਣ ਨਾਲ ਐਕਟਿਵਾ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕਿ ਲਾਗਲੇ ਪਿੰਡ ਕਿਲ੍ਹਾ ਰਾਏਪੁਰ ਵਸਨੀਕ ਬਲਵੀਰ ਸਿੰਘ ਪੁੱਤਰ ਬਖਸ਼ੀਸ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਕਰਕੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜਿਆ

ਸਮਰਾਲਾ, 21 ਅਗਸਤ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਕੋਲੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਰਾਜ ਕੁਮਾਰ ਉਰਫ਼ ਪ੍ਰੀਤ ਪੁੱਤਰ ...

ਪੂਰੀ ਖ਼ਬਰ »

ਭੇਦ ਭਰੇ ਹਾਲਾਤ ਵਿਚ ਹੋਈ ਵਿਆਹੁਤਾ ਦੀ ਮੌਤ

ਖੰਨਾ, 21 ਅਗਸਤ (ਮਨਜੀਤ ਸਿੰਘ ਧੀਮਾਨ)-ਇੱਥੋਂ ਨੇੜਲੇ ਪਿੰਡ ਅਲੋੜ ਵਿਖੇ ਇਕ ਵਿਆਹੁਤਾ ਲੜਕੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ | ਥਾਣਾ ਸਦਰ ਦੇ ਏ. ਐਸ. ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਆਹੁਤਾ ਲੜਕੀ ਰੁਕਸਾਨਾ ਪਤੀ ਅਨਵਰ ਖਾਂ ਵਾਸੀ ਅਲੋੜ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਸਕੂਲ ਮੁਖੀਆਂ ਦੀ ਬਦਲੀ ਵਿਵਾਦਾਂ ਦੇ ਘੇਰੇ ਵਿਚ

ਬੀਜਾ, 21 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਸਰਕਾਰ ਵਲੋਂ ਸਕੂਲ ਮੁਖੀਆਂ ਦੇ ਤਬਾਦਲੇ ਦੀ ਜਾਰੀ ਕੀਤੀ ਸੂਚੀ ਵਿਚ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ | ਜਿਨ੍ਹਾਂ ਸਕੂਲ ਮੁਖੀਆਂ ਵਲੋਂ ਬਦਲੀਆਂ ਦੇ ਸਬੰਧ ਵਿਚ ਬਿਨੈ-ਪੱਤਰ ਦਿੱਤੇ ਗਏ ਸਨ | ਉਨ੍ਹਾਂ ਦੀਆਂ ਬਦਲੀਆਂ ਤਾਂ ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ ਜੂਆ ਖੇਡਣ ਦੇ ਦੋਸ਼ ਵਿਚ 4 ਵਿਅਕਤੀ ਕਾਬੂ

ਖੰਨਾ, 21 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ 4 ਵਿਅਕਤੀਆਂ ਨੂੰ ਤਾਸ਼ ਨਾਲ ਜੂਆ ਖੇਡਣ ਦੇ ਮਾਮਲੇ ਵਿਚ 5070 ਰੁਪਏ ਸਮੇਤ ਕਾਬੂ ਕੀਤਾ | ਏ. ਐਸ. ਆਈ. ਜਗਜੀਤ ਸਿੰਘ ਲੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਸਮਾਧੀ ਰੋਡ ਤੇ ਮੁਖ਼ਬਰ ਦੀ ਸੂਚਨਾ ਤੇ ਕਾਰਵਾਈ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਵਿਚ ਚਲਿਆ ਰਚਨਾਵਾਂ ਦਾ ਦੌਰ

ਸਮਰਾਲਾ, 21 ਅਗਸਤ (ਸੁਰਜੀਤ ਸਿੰਘ)-ਪੰਜਾਬੀ ਸਾਹਿਤ ਸਭਾ ਸਮਰਾਲਾ (ਰਜਿ:) ਦੀ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ ਮਾਸਿਕ ਇਕੱਤਰਤਾ ਵਿਚ ਰਚਨਾਵਾਂ ਦਾ ਲੰਮਾ ਦੌਰ ਚਲਿਆ ਅਤੇ ਪੜ੍ਹੀ ਗਈ ਰਚਨਾਵਾਂ ਤੇ ਉਸਾਰੂ ਬਹਿਸ ਹੋਈ | ਉੱਭਰਦੇ ਕਹਾਣੀਕਾਰ ਸੰਦੀਪ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਮੰਗਿਆ

ਖੰਨਾ, 21 ਅਗਸਤ (ਜੋਗਿੰਦਰ ਸਿੰਘ ਓਬਰਾਏ)-ਭਾਰਤੀ ਕਿਸਾਨ ਯੂਨੀਅਨ (ਮਾਨ) ਮੀਆਂਪੁਰ ਦੀ ਮੀਟਿੰਗ ਵਿਚ ਹੜ੍ਹ ਪੀੜਤ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਣ ਤੇ ਵਿਚਾਰ ਕਰਦਿਆਂ ਕਿਹਾ ਗਿਆ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ | ਇਸ ਲਈ ਤੁਰੰਤ ...

ਪੂਰੀ ਖ਼ਬਰ »

ਗੁਰੂ ਨਾਨਕ ਕੰਨਿਆ ਮਹਾਂਵਿਦਿਆਲਾ ਨੂੰ ਪੱਪੀ ਗਿੱਲ ਅਮਰੀਕਾ ਨੇ ਪੱਖੇ ਦਿੱਤੇ

ਅਹਿਮਦਗੜ੍ਹ, 21 ਅਗਸਤ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਕੰਨਿਆਂ ਮਹਾਂਵਿਦਿਆਲਾ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਪਰਵਿੰਦਰ ਸਿੰਘ ਪੱਪੀ ਗਿੱਲ ਅਮਰੀਕਾ ਵਲੋਂ ਹਮੇਸ਼ਾ ਹੀ ਸਕੂਲ ਦੀ ਹਰ ਪੱਖੋਂ ਸਹਾਇਤਾ ਲਈ ਅਹਿਮ ...

ਪੂਰੀ ਖ਼ਬਰ »

ਸਮਾਜ ਸੇਵੀ ਜੋਸ਼ੀ ਆਪਣੇ ਪਿਤਾ ਦੀ ਯਾਦ ਵਿਚ ਹੁਸ਼ਿਆਰ ਬੱਚੀਆਂ ਨੂੰ ਵੰਡ ਰਹੇ ਹਨ ਆਪਣੀ ਪੈਨਸ਼ਨ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-92 ਸਾਲਾ ਰਿਟਾਇਰਡ ਬੈਂਕ ਅਧਿਕਾਰੀ ਅਤੇ ਸਮਾਜ ਸੇਵੀ ਰਵਿੰਦਰ ਨਾਥ ਜੋਸ਼ੀ ਲਈ ਲੜਕੀਆਂ ਦੀ ਪੜ੍ਹਾਈ ਅਤੇ ਉਚ ਵਿੱਦਿਆ ਇਕ ਜਨੂਨ ਹੈ | ਉਨ੍ਹਾਂ ਦੇ ਪਿਤਾ ਮਾ: ਇੰਦਰਜੀਤ ਜੋਸ਼ੀ ਇਲਾਕਾ ਪਾਇਲ ਦੇ ਉੱਘੇ ਅਧਿਆਪਕਾਂ ਵਿਚੋਂ ਇਕ ਸਨ | ...

ਪੂਰੀ ਖ਼ਬਰ »

ਸ਼ਮਿਕਾ ਮਿਸ ਤੀਜ, ਰਿਤਿਕਾ ਫ਼ਸਟ ਤੇ ਸਿਮਰਨਜੀਤ ਸੈਕਿੰਡ ਰਨਰ ਅੱਪ ਬਣੀਆਂ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਸਥਾਨਕ ਏ. ਐਸ. ਵਿਮਨ ਕਾਲਜ ਵਿਚ ਤੀਜ ਦੇ ਤਿਉਹਾਰ ਮੌਕੇ ਹੁਨਰ ਖੋਜ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਤੇ ਯੋਗਿਤਾ ਮਹਿਤਾ, ਸੰਤੋਸ਼ ਬੱਤਰਾ, ਮੀਨਾ ਸ਼ਰਮਾ, ਇੰਦੂ ਥੰਮ੍ਹਣ, ਰਿਚਾ ਸ਼ਰਮਾ, ਮਨੀਸ਼ਾ ਸੂਦ, ਕੋਮਲ, ਨੀਤੂ ਸੂਦ ਆਦਿ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀਆਂ ਦੀ ਰਾਜ ਪੱਧਰੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਦਾ ਐਲਾਨ

ਦੋਰਾਹਾ, 21 ਅਗਸਤ (ਜੋਗਿੰਦਰ ਸਿੰਘ ਓਬਰਾਏ)-ਵਿਦਿਆਰਥੀਆਂ ਨੂੰ ਅਮੀਰ ਵਿਰਸੇ ਨਾਲ ਜੋੜਨ, ਦੇਸ਼ ਭਗਤੀ ਦੀ ਜਾਗ ਲਾਉਣ ਲਈ ਰਾਜ ਪੱਧਰੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਅੱਜ ਇੱਥੋਂ ਦੇ ਤਰਕਸ਼ੀਲ ਭਵਨ ਵਿਖੇ ਐਲਾਨਿਆ ਗਿਆ¢ ਜਲਿਆਂ ਵਾਲਾ ਬਾਗ ਦੀ ਸ਼ਹਾਦਤ ...

ਪੂਰੀ ਖ਼ਬਰ »

ਡਾ: ਕਾਲੀਆ ਨੇ ਨੈਸ਼ਨਲ ਸਕੱਤਰ ਦਿਨੇਸ਼ ਆਰੀਆ ਨਾਲ ਦਲਿਤਾਂ ਦੇ ਮੁੱਦਿਆਂ ਬਾਰੇ ਕੀਤੀਆਂ ਗੰਭੀਰ ਵਿਚਾਰਾਂ

ਮਲੌਦ, 21 ਅਗਸਤ (ਸਹਾਰਨ ਮਾਜਰਾ)-ਭਾਰਤੀ ਜਨਤਾ ਪਾਰਟੀ ਐੱਸ. ਸੀ. ਮੋਰਚਾ ਦੇ ਸੂਬਾ ਦਫ਼ਤਰੀ ਸਕੱਤਰ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਮੀਤ ਪ੍ਰਧਾਨ ਡਾਕਟਰ ਕਰਨੈਲ ਸਿੰਘ ਕਾਲੀਆ ਨੇ ਭਾਜਪਾ ਐੱਸ. ਸੀ. ਮੋਰਚੇ ਦੇ ਨੈਸ਼ਨਲ ਸਕੱਤਰ ਅਤੇ ਪੰਜਾਬ ਦੇ ਪ੍ਰਭਾਰੀ ਦਿਨੇਸ਼ ਆਰੀਆ ...

ਪੂਰੀ ਖ਼ਬਰ »

ਬੀਬੀਆਂ ਨੇ ਮਨਾਇਆ ਤੀਜ ਉਤਸਵ

ਸਾਹਨੇਵਾਲ, 21 ਅਗਸਤ (ਹਰਜੀਤ ਸਿੰਘ ਢਿੱਲੋਂ)-ਸਾਹਨੇਵਾਲ ਵਿਖੇ ਬੀਬੀਆਂ ਵਲੋਂ ਧੂੁਮ-ਧਾਮ ਨਾਲ ਮਨਾਏ ਗਏ ਤੀਜ ਉਤਸਵ ਦੀ ਸ਼ੁਰੂਆਤ ਸਮੇਂ ਖ਼ੁਸ਼ੀ ਪ੍ਰਗਟ ਕਰਦਿਆਂ ਬੀਬੀ ਦਲਵੀਰ ਕੌਰ ਸੰਧੂ ਤੇ ਸਾਥਣਾਂ ਨੇ ਕਿਹਾ ਕਿ ਤੀਜ ਵਰਗੇ ਤਿਓਹਾਰ ਸਾਨੂੰ ਆਪਣੇ ਸਭਿਆਚਾਰ ਨਾਲ ...

ਪੂਰੀ ਖ਼ਬਰ »

ਬਲਾਕ ਪੱਧਰੀ ਸਭਿਆਚਾਰਕ ਮੁਕਾਬਲਿਆਂ ਵਿਚ ਸਰਕਾਰੀ ਸਕੂਲ ਮਾਣਕੀ ਨੇ ਮਾਰੀਆਂ ਮੱਲ੍ਹਾਂ

ਸਮਰਾਲਾ, 21 ਅਗਸਤ (ਸੁਰਜੀਤ ਸਿੰਘ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਨੂੰ ਸਮਰਪਿਤ ਬਲਾਕ ਪੱਧਰ 'ਤੇ ਹੋਏ ਸਭਿਆਚਾਰਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਾਣਕੀ ਨੇ ਦੇ ਬੱਚਿਆਂ ਨੇ ਮੱਲ੍ਹਾਂ ਮਾਰੀਆਂ | ਸ਼ਬਦ ਗਾਇਨ ਮੁਕਾਬਲੇ ਵਿਚ ਗੁਰਪ੍ਰੀਤ ਸਿੰਘ, ...

ਪੂਰੀ ਖ਼ਬਰ »

ਪਿੰਡ ਬਾਲਿਓਾ ਵਿਚ ਜੀ. ਓ. ਜੀ. ਨੇ ਲੋਕਾਂ ਨਾਲ ਕੀਤੀ ਮੀਟਿੰਗ

ਸਮਰਾਲਾ, 21 ਅਗਸਤ (ਸੁਰਜੀਤ ਸਿੰਘ)-ਸਰਕਾਰੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਪਿੰਡ ਬਾਲਿਓਾ ਵਿਚ ਜੀ. ਓ. ਜੀ. ਨੇ ਕਰਨਲ ਮਾਲਵਿੰਦਰ ਸਿੰਘ ਗੁਰੋਂ ਦੀ ਅਗਵਾਈ ਵਿਚ ਪਬਲਿਕ ਮੀਟਿੰਗ ਕੀਤੀ | ਮੀਟਿੰਗ ਵਿਚ ਨੇੜਲੇ ਪਿੰਡਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

ਬੀਜਾ, 21 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਦੇ ਨੇੜਲੇ ਪਿੰਡ ਦਹਿੜੂ ਵਿਖੇ ਪੰਚਾਇਤ ਮੈਂਬਰ ਸਰਬਜੀਤ ਕੌਰ ਅਤੇ ਮਨਜਿੰਦਰ ਕੌਰ ਦੀ ਅਗਵਾਈ ਵਿਚ ਪਿੰਡ ਦੀਆਂ ਔਰਤਾਂ ਨੌਜਵਾਨ ਲੜਕੀਆਂ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ¢ ਇਸ ਮੌਕੇ 'ਤੇ ...

ਪੂਰੀ ਖ਼ਬਰ »

ਬਰਗਾੜੀ ਜਾਂਚ 'ਚ ਅੜਿੱਕੇ ਡਾਹੁਣਾ ਅਕਾਲੀਆਂ ਦੀ ਘਟੀਆ ਹਰਕਤ-ਜਨਾਬ ਦਿਲਬਰ ਮੁਹੰਮਦ ਖਾਨ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਵਿੱਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਨੂੰ ਘਟੀਆ ਹਰਕਤ ਕਰਾਰ ਦਿੰਦੇ ਹੋਏ ਅਕਾਲੀਆਂ ...

ਪੂਰੀ ਖ਼ਬਰ »

ਰਾਜੇਵਾਲ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ

ਜੌੜੇਪੁਲ ਜਰਗ, 21 ਅਗਸਤ (ਪਾਲਾ ਰਾਜੇਵਾਲੀਆ)-ਪੰਜਾਬ ਦੇ ਖ਼ਤਮ ਹੋ ਰਹੇ ਵਿਰਸੇ ਬਾਰੇ ਬੋਲਦਿਆਂ ਸਕੂਲ ਪਿ੍ੰਸੀਪਲ ਨਵਤੇਜ ਸ਼ਰਮਾ ਨੇ ਕਿਹਾ ਕਿ ਇਹੋ ਜਿਹੇ ਤਿਉਹਾਰ ਧੀਆਂ ਨੂੰ ਉਤਸ਼ਾਹ ਦੇਣ ਲਈ ਮਨਾਉਣੇ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ...

ਪੂਰੀ ਖ਼ਬਰ »

550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਪਿੰਡ ਕਲ੍ਹਾੜ ਵਿਖੇ ਢੱਕੀ ਵਾਲੇ ਸੰਤਾਂ ਨੇ ਬੂਟੇ ਲਗਾਏ

ਮਲੌਦ, 21 ਅਗਸਤ (ਦਿਲਬਾਗ ਸਿੰਘ ਚਾਪੜਾ)-ਤਪੋਬਣ ਹਰਿਆਵਲ ਲਹਿਰ ਦੇ ਤਹਿਤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਪਿੰਡ ਕਲਾੜ੍ਹ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ...

ਪੂਰੀ ਖ਼ਬਰ »

ਏ. ਐਸ. ਕਾਲਜ ਦੇ ਐਨ. ਐਸ. ਐਸ. ਤੇ ਗਰੀਨ ਬਿ੍ਗੇਡ ਨੇ ਲਗਾਏ ਬੂਟੇ

ਖੰਨਾ, 21.ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਖੰਨਾ ਦੇ ਐਨ. ਐੱਸ. ਐੱਸ. ਯੂਨਿਟ ਅਤੇ ਗਰੀਨ ਬਿ੍ਗੇਡ ਕਲੱਬ ਵਲੋਂ ਵਿਸ਼ਵ ਜੀਵਨ ਦੀ ਸੁਰੱਖਿਆ ਦੇ ਲਈ 'ਇਕ ਵਿਦਿਆਰਥੀ ਇਕ ਪੌਦਾ' ਮੁਹਿੰਮ ਅਧੀਨ ਬੂਟੇ ਲਗਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ¢ ਇਸ ਮੁਹਿੰਮ ਦੀ ...

ਪੂਰੀ ਖ਼ਬਰ »

ਏ. ਐਸ. ਗਰੁੱਪ ਵਿਚ ਨਮਨਜੀਤ ਮਿਸ ਫਰੈਸ਼ਰ ਤੇ ਅਰਸ਼ਪ੍ਰੀਤ ਮਿਸਟਰ ਫਰੈਸ਼ਰ ਚੁਣੇ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੱੁਪ ਆਫ ਇੰਸਟੀਚਿਊਸ਼ਨਸ ਵਿਖੇ ਨਵੇਂ ਵਿੱਦਿਅਕ ਵਰ੍ਹੇ ਫਿਏਸਟਾ 2019 ਦੇ ਆਗਾਜ਼ ਦੌਰਾਨ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ | ਕਾਲਜ ਦੇ ਵਿਦਿਆਰਥੀਆਂ ਨੇ ਗੀਤ, ਸੰਗੀਤ ਦਾ ...

ਪੂਰੀ ਖ਼ਬਰ »

ਸਰਕਾਰੀ ਸਮਾਰਟ ਸਕੂਲ ਸਿਆੜ੍ਹ ਦੀਆਂ ਲੜਕੀਆਂ ਨੇ ਖੋ-ਖੋ ਅੰਡਰ 19 ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਮਲੌਦ, 21 ਅਗਸਤ (ਸਹਾਰਨ ਮਾਜਰਾ)-ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਮੋਹਰੀ ਮੰਨੇ ਜਾਂਦੇ ਸਰਕਾਰੀ ਸਮਾਰਟ ਸ. ਸ. ਸ. ਸਕੂਲ ਸਿਆੜ੍ਹ (ਲੜਕੇ) ਦੀਆਂ ਲੜਕੀਆਂ ਵਲੋਂ ਪਿੰ੍ਰ: ਜਤਿੰਦਰ ਪਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਅਤੇ ਪੀਟੀਆਈ ਰਾਜ ਸਿੰਘ, ਲੈਕ: ਹਰਮੀਤ ਸਿੰਘ ਜਵੰਧਾ, ...

ਪੂਰੀ ਖ਼ਬਰ »

ਦੋਰਾਹਾ ਦੀ ਪੁਰਾਣੀ ਅਨਾਜ ਮੰਡੀ 'ਚ ਦਰੱਖ਼ਤ ਦਾ ਜਨਮ ਦਿਨ ਮਨਾਇਆ

ਦੋਰਾਹਾ, 21 ਅਗਸਤ (ਮਨਜੀਤ ਸਿੰਘ ਗਿੱਲ)-ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਕਈ ਅਜਿਹੇ ਇਨਸਾਨ ਵੀ ਹਨ, ਜੋ ਰੁੱਖਾਂ ਨੂੰ ਪੁੱਤਾਂ ਦੀ ਤਰ੍ਹਾਂ ਪਾਲ ਰਹੇ ਹਨ | ਇਸ ਦੀ ਮਿਸਾਲ ਦੋਰਾਹਾ ਦੀ ਪੁਰਾਣੀ ਅਨਾਜ ਮੰਡੀ ਵਿਚ ...

ਪੂਰੀ ਖ਼ਬਰ »

ਪਿੰਡ ਖੱਟਰਾਂ ਵਿਚ ਪੰਚਾਇਤ ਤੇ ਹਾਕੀ ਕਲੱਬ ਨੇ ਲਾਏ ਬੂਟੇ

ਸਮਰਾਲਾ, 21 ਅਗਸਤ (ਸੁਰਜੀਤ ਸਿੰਘ)-ਇੱਥੋਂ ਨੇੜਲੇ ਪਿੰਡ ਖੱਟਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਕੋਹਿਨੂਰ ਵੈੱਲਫੇਅਰ ਅਤੇ ਸਪੋਰਟਸ ਕਲੱਬ, ਪਿੰਡ ਦੀ ਪੰਚਾਇਤ ਅਤੇ ਹਾਕੀ ਕਲੱਬ ਨੇ ਆਪਸੀ ਸਹਿਯੋਗ ਨਾਲ ਪਿੰਡ ਦੀਆਂ ਖਾਲੀ ਥਾਵਾਂ 'ਤੇ ਛਾਂਦਾਰ, ...

ਪੂਰੀ ਖ਼ਬਰ »

ਵਿਧਾਇਕ ਗੁਰਕੀਰਤ ਦੀ ਹਦਾਇਤ 'ਤੇ 4 ਵਾਰਡਾਂ ਦਾ ਲੋਕ ਭਲਾਈ ਕੈਂਪ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੰੁਚਾਉਣ ਲਈ ਅੱਜ ਵਿਧਾਇਕ ਗੁਰਕੀਰਤ ਸਿੰਘ ਦੀ ਹਦਾਇਤ 'ਤੇ ਇਕ ਸੁਵਿਧਾ ਕੈਂਪ ਲਗਾਇਆ ਗਿਆ | ਇਹ ਕੈਂਪ ਵਾਰਡ ਨੰਬਰ 20, 21, 22, 23 ਦੇ ਲੋਕਾਂ ਲਈ ਸਾਂਝੇ ਰੂਪ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬੇਰ ਕਲਾਂ ਵਿਖੇ ਜ਼ੋਨ ਪੱਧਰੀ ਗਤਕਾ ਮੁਕਾਬਲਿਆਂ ਦੀ ਸ਼ੁਰੂਆਤ

ਮਲੌਦ, 21 ਅਗਸਤ (ਸਹਾਰਨ ਮਾਜਰਾ)-ਸਰਕਾਰੀ ਹਾਈ ਸਕੂਲ ਬੇਰ ਕਲਾਂ ਵਿਖੇ ਸਕੂਲ ਇੰਚਾਰਜ ਪਰਮਿੰਦਰ ਪਾਲ ਸਿੰਘ ਦੀ ਰਹਿਨੁਮਾਈ ਅਤੇ ਡੀ. ਪੀ. ਈ. ਮਾ: ਬਲਜਿੰਦਰ ਸਿੰਘ ਕਾਕਾ ਬੇਰ ਕਲਾਂ ਦੀ ਪ੍ਰਧਾਨਗੀ ਹੇਠ ਜ਼ੋਨ ਰਾੜਾ ਸਾਹਿਬ ਦੇ ਸਕੂਲਾਂ ਦੇ ਗਤਕਾ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਗੁਰੂ ਨਾਨਕ ਹਾਈ ਸਕੂਲ ਸ਼ੀਹਾ ਦੌਦ ਵਿਖੇ 'ਤੀਆਂ ਤੀਜ ਦੀਆਂ' ਦਾ ਤਿਉਹਾਰ ਮਨਾਇਆ

ਮਲੌਦ, 21 ਅਗਸਤ (ਸਹਾਰਨ ਮਾਜਰਾ)-ਗੁਰੂ ਨਾਨਕ ਪਬਲਿਕ ਹਾਈ ਸਕੂਲ ਸ਼ੀਹਾਂ ਦੌਦ ਉਤਸ਼ਾਹ ਨਾਲ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਵਲੋਂ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ ਗਿਆ | ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਦਵਿੰਦਰ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕੈਂਪ ਲਗਾਇਆ

ਅਹਿਮਦਗੜ੍ਹ, 21 ਅਗਸਤ (ਪੁਰੀ)-ਸੂਦ ਹਸਪਤਾਲ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਜਿਗਰ ਅਤੇ ਪੇਟ ਦੇ ਰੋਗਾ ਦੀ ਜਾਂਚ ਸਬੰਧੀ ਚੈੱਕਅਪ ਕੈਂਪ ਲਗਾਇਆਂ ਗਿਆ | ਹਸਪਤਾਲ ਦੇ ਐਮ. ਡੀ. ਸ੍ਰੀ ਰਾਮ ਸਰੂਪ ਸੂਦ, ਡਾ: ਰਾਜੀਵ ਸੂਦ, ਮੈਡਮ ਡਾ. ਹਿੱਤੂ ਸੂਦ ਦੀ ਅਗਵਾਈ ਹੇਠ ਲਗਾਏ ਕੈਂਪ ...

ਪੂਰੀ ਖ਼ਬਰ »

ਬੀ. ਵੀ. ਪੀ. ਨੇ ਗੁਰੂ ਵੰਦਨਾ ਸਮਾਰੋਹ ਕਰਵਾਇਆ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਸੰਸਕ੍ਰਿਤ ਹਫ਼ਤੇ ਪ੍ਰੋਗਰਾਮ ਦੇ ਅਧੀਨ ਭਾਰਤ ਵਿਕਾਸ ਪ੍ਰੀਸ਼ਦ ਮੰਡਲ ਖੰਨਾ ਵਲੋਂ ਗੁਰੂ ਵੰਦਨਾ ਵਿਦਿਆਰਥੀ ਸਵਾਗਤ ਸਮਾਰੋਹ ਮਨਾਇਆ ਗਿਆ | ਇਸ ਮੌਕੇ ਤੇ ਪਰਿਸ਼ਦ ਦੇ ਪ੍ਰਧਾਨ ਸੁਬੋਧ ਮਿੱਤਲ, ਦੀਪਕ ਭਾਂਬਰੀ ਸਕੱਤਰ, ਹੇਮੰਤ ...

ਪੂਰੀ ਖ਼ਬਰ »

ਬੂਥਗੜ੍ਹ ਵਿਚ ਮਨਾਇਆ ਤੀਆਂ ਦਾ ਤਿਉਹਾਰ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਬੂਥਗੜ੍ਹ ਵਿਖੇ ਤੀਆਂ ਦਾ ਤਿਉਹਾਰ ਪਿੰਡ ਦੇ ਬਾਹਰ, ਬੋਹੜ ਦੀ ਛਾਵੇਂ ਪਿੰਡ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਬੜੇ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ | ਪਿੰਡ ਦੀਆਂ ਨੂੰ ਹਾਂ- ਧੀਆਂ ਨੇ ਢੋਲ ਦੀ ਥਾਪ 'ਤੇ ਬੋਲੀਆਂ ਪਾਈਆਂ ...

ਪੂਰੀ ਖ਼ਬਰ »

ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਮਲੌਦ ਵਲੋਂ ਸਾਉਣ ਦੇ ਚਾਲਿਆਂ ਤੇ ਲਗਾਏ ਲੰਗਰਾਂ ਦੀ ਸਮਾਪਤੀ

ਮਲੌਦ, 21 ਅਗਸਤ (ਸਹਾਰਨ ਮਾਜਰਾ)-ਸ਼੍ਰੀ ਨੈਨਾ ਦੇਵੀ ਲੰਗਰ ਕਮੇਟੀ ਮਲੌਦ (ਰਜਿ) ਵੱਲੋਂ ਤਿੰਨ ਨਗਰਾਂ ਮਲੌਦ, ਸੋਮਲ ਖੇੜੀ ਅਤੇ ਰੋੜੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼੍ਰੀ ਨੈਨਾ ਦੇਵੀ ਮੰਦਰ ਵਿਖੇ ਸਾਉਣ ਦੇ ਚਾਲਿਆਂ ਸਮੇਂ ਸ਼੍ਰੀ ਨੈਨਾ ਦੇਵੀ ਲੰਗਰ ਕਮੇਟੀ ...

ਪੂਰੀ ਖ਼ਬਰ »

ਜਲ ਸਰੋਤ ਵਿਭਾਗ ਰੈਵੀਨਿਊ ਯੂਨੀਅਨ ਦੀ ਮੀਟਿੰਗ ਵਿਚ ਮੰਗਾਂ ਬਾਰੇ ਵਿਚਾਰ ਵਟਾਂਦਰਾ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਜਲ ਸਰੋਤ ਵਿਭਾਗ ਰੈਵੀਨਿਊ ਯੂਨੀਅਨ ਭਾਖੜਾ ਮੇਨ ਲਾਈਨ ਸਰਕਲ ਪਟਿਆਲਾ ਦੀ ਜ਼ਰੂਰੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਮੁਕੇਸ਼ ਕੁਮਾਰ ਅਤੇ ਜਥੇਬੰਦੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿਆੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ...

ਪੂਰੀ ਖ਼ਬਰ »

ਡਾ: ਮਿੱਤਲ ਦੀ ਅਗਵਾਈ ਵਿਚ ਅੱਖਾਂ ਦਾ ਜਾਂਚ ਦਾ ਕੈਂਪ ਲਗਾਇਆ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਰੇਲਵੇ ਲਾਈਨ ਪਾਰ ਖੰਨਾ ਦੇ ਵਾਰਡ ਨੰਬਰ 4 ਬੰਤ ਕਲੋਨੀ ਵਿਖੇ ਸਮਾਜਸੇਵੀ ਬਾਬਾ ਪ੍ਰੀਤਮ ਸਿੰਘ ਦੀ ਸਰਪ੍ਰਸਤੀ ਹੇਠ ਅੱਖਾਾ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਪ ਵਿਚ ਮੁੱਖ ਮਹਿਮਾਨ ਵਜੋਂ ਸ਼ੋ੍ਰਮਣੀ ਅਕਾਲੀ ਦਲ ਹਲਕਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਕਿਸ਼ਨਗੜ੍ਹ ਦੀ ਅਗਵਾਈ ਵਿਚ ਮਨਾਇਆ ਰਾਜੀਵ ਗਾਂਧੀ ਦਾ ਜਨਮ ਦਿਨ

ਖੰਨਾ, 21.ਅਗਸਤ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਦੀਪ ਸਿੰਘ ਕਿਸ਼ਨਗੜ੍ਹ ਦੀ ਅਗਵਾਈ ਵਿਚ ਪਿੰਡ ਮਾਜਰੀ ਰਸੂਲੜਾ ਵਿਖੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਕਿਸ਼ਨਗੜ੍ਹ ਨੇ ਰਾਜੀਵ ਗਾਂਧੀ ਨੂੰ ਯਾਦ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਪਾਇਲ ਦੀ ਮੀਟਿੰਗ

ਪਾਇਲ, 21 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਪਾਇਲ ਦੀ ਮੀਟਿੰਗ ਕੈਪਟਨ ਜੰਗ ਸਿੰਘ ਦੌਲਤਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ ਹੋਈ | ਇਸ ਸਮੇਂ ਕੈਪਟਨ ਜੰਗ ਸਿੰਘ ਨੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਿਆਂ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਦੀ ਲੈਬਾਰਟਰੀ ਤੋਂ ਆਮ ਲੋਕ ਡਾਢੇ ਪੇ੍ਰਸ਼ਾਨ

ਮਾਛੀਵਾੜਾ ਸਾਹਿਬ, 21 ਅਗਸਤ (ਮਨੋਜ ਕੁਮਾਰ)-ਸਿਵਲ ਹਸਪਤਾਲ ਮਾਛੀਵਾੜਾ ਦੀ ਲੈਬਾਰਟਰੀ ਦੀ ਹੀ ਗੱਲ ਕਰੀਏ ਤਾਂ ਇੱਥੇ ਟੈਸਟ ਕਰਵਾਉਣ ਆਏ ਮਰੀਜ਼ਾ ਨੂੰ ਇਕ ਵਾਰੀ ਤਾਂ ਇੰਝ ਲੱਗਦਾ ਹੈ | ਜਿਵੇਂ ਉਨ੍ਹਾਂ ਤੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ | ਪਿਛਲੇ ਕੁੱਝ ਦਿਨਾਂ ...

ਪੂਰੀ ਖ਼ਬਰ »

ਭਾਰਤ ਬੰਦ ਦੀ ਸਫਲਤਾ ਸਬੰਧੀ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ

ਖੰਨਾ, 21 ਅਗਸਤ (ਅਜੀਤ ਬਿਊਰੋ)-ਅੱਜ ਖੰਨਾ ਵਿਖੇ ਵੱਖ ਵੱਖ ਜਥੇਬੰਦੀਆਂ ਵਲੋਂ ਦਿੱਲੀ ਦੇ ਤੁਗਲਕਾਬਾਦ ਵਿਖੇ ਰਵਿਦਾਸ ਮੰਦਰ ਕੇਂਦਰ ਸਰਕਾਰ ਵਲੋਂ ਢਾਏ ਜਾਣ ਦੇ ਵਿਰੋਧ ਵਿਚ 13 ਅਗਸਤ ਦੇ ਭਾਰਤ ਬੰਦ ਦੇ ਸੱਦੇ ਦੀ ਸਫਲਤਾ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ | ਕਰਮ ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਮੇਟੀ ਨੇ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ/ਜੋਗਿੰਦਰ ਸਿੰਘ ਓਬਰਾਏ)-ਬਲਾਕ ਕਾਂਗਰਸ ਕਮੇਟੀ ਖੰਨਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਜਤਿੰਦਰ ਪਾਠਕ ਨੇ ਕਿਹਾ ਕਿ ਸ੍ਰੀ ਗਾਂਧੀ ਨੇ ਦੇਸ਼ ਦੀ ਏਕਤਾ ਤੇ ...

ਪੂਰੀ ਖ਼ਬਰ »

ਕੌਾਸਲਰ ਗੁਪਤਾ ਦੀ ਅਗਵਾਈ ਵਿਚ ਬਣਾਏ ਗਏ ਸਿਹਤ ਬੀਮਾ ਕਾਰਡ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਸਥਾਨਕ ਵਾਰਡ ਨੰਬਰ 16 ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਆਯੂਸ਼ ਮਾਨ ਯੋਜਨਾ ਅਧੀਨ ਲਾਏ ਗਏ ਕੈਂਪ ਵਿਚ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਬਣਾਏ ਗਏ | ਇਸ ਕੈਂਪ ਦੀ ਅਗਵਾਈ ਵਾਰਡ ਕੌਾਸਲਰ ਕਵਿਤਾ ਗੁਪਤਾ ਨੇ ...

ਪੂਰੀ ਖ਼ਬਰ »

ਸਵਰਗੀ ਪ੍ਰਧਾਨ ਮੰਤਰੀ ਵਾਜਾਪਾਈ ਦੀ ਬਰਸੀ ਮਨਾਈ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)- ਭਾਜਪਾ ਜ਼ਿਲ੍ਹਾ ਪ੍ਰਧਾਨ ਅਜੇ ਸੂਦ ਦੀ ਅਗਵਾਈ ਵਿਚ ਸਾਬਕਾ ਪ੍ਰਧਾਨ ਮੰਤਰੀ ਸਵ: ਅਟਲ ਬਿਹਾਰੀ ਵਾਜਪਾਈ ਦੀ ਬਰਸੀ ਮਨਾਈ ਗਈ, ਤੇ ਵਾਜਪਾਈ ਨੂੰ ਸ਼ਰਧਾਜਲੀ ਭੇਟ ਕੀਤੀ ਗਈ | ਇਸ ਮੌਕੇ ਅਜੇ ਸੂਦ ਨੇ ਕਿਹਾ ਕਿ ਵਾਜਪਾਈ ਨੇ ਭਾਰਤੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਬੈਡਮਿੰਟਨ ਵਿਚ ਸਮਰਾਲਾ ਦੀਆਂ ਕੁੜੀਆਂ ਦੀ ਚੜ੍ਹਤ

ਸਮਰਾਲਾ, 21 ਅਗਸਤ (ਪੱਤਰ ਪ੍ਰੇਰਕ)-ਮਿਸ਼ਨ ਤੰਦਰੁਸਤ ਪੰਜਾਬ ਸਕੀਮ ਅਧੀਨ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬੈਡਮਿੰਟਨ ਦੇ ਮੁਕਾਬਲਿਆਂ ਵਿਚ ਸਮਰਾਲਾ ਦੀ ਖਿਡਾਰਨਾਂ ਨੇ ਪਹਿਲੇ ਦੋ ਸਥਾਨ ਹਾਸਿਲ ...

ਪੂਰੀ ਖ਼ਬਰ »

ਇਸਕਾਨ ਵਲੋਂ ਕ੍ਰਿਸ਼ਨ ਜਨਮ-ਅਸ਼ਟਮੀ ਮਨਾਏ ਜਾਣ ਦੀਆਂ ਤਿਆਰੀਆਂ ਬਾਰੇ ਮੀਟਿੰਗ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਸ੍ਰੀ ਕਿ੍ਸ਼ਨ ਜਨਮ-ਅਸ਼ਟਮੀ ਮਨਾਏ ਜਾਣ ਬਾਰੇ ਇਸਕਾਨ ਫ਼ੈਸਟੀਵਲ ਕਮੇਟੀ ਖੰਨਾ ਦੀ ਇਕ ਮੀਟਿੰਗ ਚੇਅਰਮੈਨ ਪਵਨ ਸਚਦੇਵਾ ਦੀ ਅਗਵਾਈ ਵਿਚ ਹੋਈ | ਸੰਸਥਾ ਜਨਰਲ ਸਕੱਤਰ ਹਰਵਿੰਦਰ ਸ਼ੰਟੂ ਨੇ ਦੱਸਿਆ ਕਿ ਰੱਥ ਯਾਤਰਾ ਸੰਯੋਜਕ ਇਸਕਾਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX