ਤਾਜਾ ਖ਼ਬਰਾਂ


ਯੂ ਪੀ 'ਚ ਕੱਲ੍ਹ ਤੋਂ 13 ਜੁਲਾਈ ਤਕ ਮੁਕੰਮਲ ਲਾਕਡਾਊਨ
. . .  1 day ago
ਬਟਾਲਾ ਪੁਲਿਸ ਨੇ ਨਵਤੇਜ ਸਿੰਘ ਗੁੱਗੂ ਨੂੰ ਕੀਤਾ ਗ੍ਰਿਫਤਾਰ
. . .  1 day ago
ਬਟਾਲਾ, 9 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵੇਤਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ...
ਮੈਕਸਮੀਮਮ ਸਕਿਉਰਟੀ ਜੇਲ੍ਹ 'ਚ ਸਰਚ ਆਪ੍ਰੇਸ਼ਨ -12 ਮੋਬਾਇਲ ਫੋਨ ਤੇ ਹੋਰ ਸਮਾਨ ਬਰਾਮਦ
. . .  1 day ago
ਨਾਭਾ ,9 ਜੁਲਾਈ {ਅਮਨਦੀਪ ਸਿੰਘ ਲਵਲੀ} -ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਅੱਜ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਅਚਨਚੇਤ ...
ਮੁੰਬਈ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1268 ਨਵੇਂ ਮਾਮਲੇ , 68 ਵਿਅਕਤੀਆਂ ਦੀ ਮੌਤ
. . .  1 day ago
ਰਾਜਪੁਰਾ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਰਾਜਪੁਰਾ, 9 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਬੰਗਾ ਤੋਂ ਪੱਦੀ ਮਠਵਾਲੀ ਡਾ. ਸਾਧੂ ਸਿੰਘ ਹਮਦਰਦ ਮਾਰਗ ਦਾ ਪੱਲੀ ਝਿੱਕੀ ਵੱਲੋਂ ਉਦਘਾਟਨ
. . .  1 day ago
ਬੰਗਾ, 9 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਡਾ. ਸਾਧੂ ਸਿੰਘ ਹਮਦਰਦ ...
ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  1 day ago
ਬੁਢਲਾਡਾ, 9 ਜੁਲਾਈ (ਸਵਰਨ ਸਿੰਘ ਰਾਹੀ) ਬੀਤੀ 7 ਜੁਲਾਈ ਨੂੰ ਪਾਜ਼ੀਟਿਵ ਪਾਏ ਗਏ ਸਬਡਵੀਜ਼ਨ ਬੁਢਲਾਡਾ...
ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਕੈਪਟਨ
. . .  1 day ago
ਚੰਡੀਗੜ੍ਹ, 9 ਜੁਲਾਈ (ਅ.ਬ)- ਕੋਰੋਨਾ ਕਾਰਨ ਪੰਜਾਬ ਅੰਦਰ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਾ ਹੋਣ ਦਾ...
ਸੰਦੌੜ ਇਲਾਕੇ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
. . .  1 day ago
ਸੰਦੌੜ, 9 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸੰਦੌੜ ਖੇਤਰ ਦੇ ਤਿੰਨ ਪਿੰਡਾਂ 'ਚ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਦੀ ਖ਼ਬਰ...
ਆਰ.ਸੀ.ਐਫ. ਵੱਲੋਂ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ
. . .  1 day ago
ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ...
ਪਠਾਨਕੋਟ ਵਿਖੇ ਇੱਕ ਔਰਤ ਨੂੰ ਹੋਇਆ ਕੋਰੋਨਾ
. . .  1 day ago
ਪਠਾਨਕੋਟ, 9 ਜੁਲਾਈ (ਸੰਧੂ/ਚੌਹਾਨ /ਅਸ਼ੀਸ਼ ਸ਼ਰਮਾ) ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ...
ਜਲੰਧਰ 'ਚ ਕੋਰੋਨਾ ਨਾਲ ਪੀੜਤ ਇਕ ਵਿਅਕਤੀ ਦੀ ਹੋਈ ਮੌਤ
. . .  1 day ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਸ਼ਾਮ ਜਲੰਧਰ ਦੇ ਸਿਵਲ ਹਸਪਤਾਲ 'ਚ ਇਕ ਕੋਰੋਨਾ ਪੀੜਤ ਵਿਅਕਤੀ ...
ਪੱਟੀ ਸਬ ਜੇਲ੍ਹ ਦੇ 7 ਹਵਾਲਾਤੀਆਂ ਸਮੇਤ 9 ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਤਰਨ ਤਾਰਨ, 9 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਆਏ...
ਜਲੰਧਰ 'ਚ ਐੱਸ.ਡੀ.ਐਮ. ਅਤੇ ਐੱਸ.ਐੱਸ.ਪੀ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਜਲੰਧਰ 'ਚ 37 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚ ਸ਼ਾਹਕੋਟ...
ਖੇੜੀ ਪੁਲਿਸ ਨੇ ਕੀਤੀ 2 ਕਿੱਲੋ 550 ਗ੍ਰਾਮ ਅਫ਼ੀਮ ਬਰਾਮਦ
. . .  1 day ago
ਸੰਘੋਲ, 9 ਜੁਲਾਈ (ਹਰਜੀਤ ਸਿੰਘ ਮਾਵੀ)- ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼...
ਇਕਾਂਤਵਾਸ ਕੀਤੇ ਮਸਕਟ ਤੇ ਕੁਵੈਤ ਤੋਂ ਆਏ 35 ਵਿਅਕਤੀਆਂ 'ਚੋਂ ਇੱਕ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਘੁਮਾਣ, 9 ਜੁਲਾਈ (ਬੰਮਰਾਹ)- ਬੀਤੇ ਦਿਨੀਂ ਵੱਖ-ਵੱਖ ਫਲਾਈਟਾਂ ਰਾਹੀਂ ਮਸਕਟ ਤੋਂ ਆਏ 25 ਵਿਅਕਤੀ ਅਤੇ ਕੁਵੈਤ ਤੋਂ ਆਏ 10 ਵਿਅਕਤੀਆਂ ...
ਗੁਰੂਸਰ ਸੁਧਾਰ (ਲੁਧਿਆਣਾ) 'ਚ ਵੀ ਕੋਰੋਨਾ ਦੇ ਦੋ ਮਰੀਜ਼ ਆਏ ਸਾਹਮਣੇ
. . .  1 day ago
ਗੁਰੂਸਰ ਸੁਧਾਰ, 9 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਕਸਬਾ ਗੁਰੂਸਰ ਸੁਧਾਰ ਵੀ ਅਛੂਤਾ ਨਹੀਂ ਰਿਹਾ...
ਐੱਸ.ਡੀ.ਐਮ ਦਿੜ੍ਹਬਾ (ਸੰਗਰੂਰ) ਨੂੰ ਵੀ ਕੋਰੋਨਾ
. . .  1 day ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਐੱਸ.ਡੀ.ਐਮ ਦਿੜ੍ਹਬਾ ਮ...
ਲੁਧਿਆਣਾ 'ਚ ਕੋਰੋਨਾ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਮੌਤਾਂ
. . .  1 day ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ...
ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਦੇ ਅਮਲਾਂ 'ਚ ਸੁਧਾਰ ਲਈ ਬੱਡੀ ਗਰੁੱਪਾਂ ਦਾ ਗਠਨ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ, 9 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਜਿਸ ਤਹਿਤ ...
ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਮਾਤਾ ਜੀ ਸਵਰਗਵਾਸ
. . .  1 day ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪਦਮਸ਼੍ਰੀ ਸਵਰਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਤਿਕਾਰਯੋਗ ਮਾਤਾ ਜੀ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ...
ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ 'ਚ ਇਨਵੈਸਟ ਪੰਜਾਬ ਵਲੋਂ ਨਿਵੇਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼, ਐਗਰੋ ਪ੍ਰੋਸੈਸਿੰਗ 'ਚ ਵਧੇਰੇ ਮੌਕੇ ਦੱਸੇ
. . .  1 day ago
ਚੰਡੀਗੜ੍ਹ, 9 ਜੁਲਾਈ- ਟੋਕੀਓ 'ਚ ਭਾਰਤੀ ਅੰਬੈਸੀ ਵਲੋਂ ਆਯੋਜਿਤ ਕੀਤੀ ਗਈ ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ ਦੌਰਾਨ ਇਨਵੈਸਟ ਪੰਜਾਬ ਨੇ ਐਗਰੋ ਪ੍ਰੋਸੈਸਿੰਗ ਸੈਕਟਰ 'ਚ ਨਿਵੇਸ਼ ਦੇ ਵਧੇਰੇ...
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ 58 ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551

ਸੰਪਾਦਕੀ

ਪੰਜਾਬੀ ਦੀ ਦੁਰਦਸ਼ਾ ਸਬੰਧੀ ਪੰਜਾਬੀ ਖਾਮੋਸ਼ ਕਿਉਂ?

ਬੱਚਿਆਂ ਨੂੰ ਪ੍ਰਮੁੱਖਤਾ ਨਾਲ ਅੰਗਰੇਜ਼ੀ ਪੜ੍ਹਾ ਕੇ ਪੰਜਾਬ ਦੇ ਲੋਕ ਬੀਤੇ ਚਾਰ ਕੁ ਦਹਾਕਿਆਂ ਤੋਂ ਪੰਜਾਬੀ ਬੋਲੀ ਦੀ ਚਿਖਾ ਤਿਆਰ ਕਰਨ ਵਿਚ ਡਟ ਕੇ ਰੁੱਝੇ ਹੋਏ ਹਨ। ਉਸ ਚਿਖਾ ਨੂੰ ਹੁਣ ਅੱਗ ਲੱਗੀ ਜਾਪਦੀ ਹੈ ਅਤੇ ਉਸ ਦੀ ਸੁਆਹ ਪੰਜਾਬੀਆਂ ਅਤੇ ਪੰਜਾਬਣਾਂ ਦੇ ਆਪਣੇ ਸਿਰਾਂ ਵਿਚ ਪੈ ਰਹੀ ਹੈ। ਫਿਰ ਵੀ ਕਿ ਪੰਜਾਬੀ ਬੋਲੀ ਪ੍ਰਤੀ ਬੇਮੁੱਖ ਹੋਏ ਲੋਕ ਉਸ ਸੁਆਹ ਨੂੰ ਆਪਣੇ ਸਿਰਾਂ ਵਿਚੋਂ ਝਾੜਨ ਭਾਵ ਆਪਣੀ ਬੋਲੀ ਨੂੰ ਬਚਾਉਣ ਦੀ ਲੋੜ ਨਹੀਂ ਸਮਝਦੇ। ਆਪਣੀ ਬੋਲੀ ਦਾ ਘਾਣ ਕਰਨਾ ਜਾਰੀ ਰੱਖਿਆ ਜਾ ਰਿਹਾ ਹੈ। ਬੱਚਿਆਂ ਨੂੰ ਪ੍ਰਮੁੱਖਤਾ ਨਾਲ ਅੰਗਰੇਜ਼ੀ ਪੜ੍ਹਾਉਣ ਦੇ ਸਿੱਟੇ ਸਾਹਮਣੇ ਆਉਣ ਲੱਗ ਪਏ ਹਨ। ਸ਼ੁੱਧ ਪੰਜਾਬੀ ਦੇ ਅਨੇਕ ਪਿਆਰੇ-ਪਿਆਰੇ ਸ਼ਬਦਾਂ ਦੀ ਜਗ੍ਹਾ ਬੇਲੋੜੇ ਅੰਗਰੇਜ਼ੀ ਸ਼ਬਦਾਂ ਨੇ ਮੱਲ ਲਈ ਹੈ। ਜਿਵੇਂ ਕਿ ਸਾਰੇ ਰਿਸ਼ਤਿਆਂ ਦੇ ਨਾਵਾਂ ਦਾ (ਬੇਲੋੜਾ) ਅੰਗਰੇਜ਼ੀਕਰਨ (ਮਦਰ, ਫਾਦਰ, ਪੇਰੈਂਟ, ਸੰਨ, ਡਾਟਰ, ਸਿਸਟਰ, ਬ੍ਰਦਰ, ਅੰਕਲ, ਅੰਟੀ, ਇਨਲਾਅ) ਹੋ ਚੁੱਕਾ ਹੈ। ਭੂਆ, ਮਾਸੀ, ਤਾਈ, ਮਾਮੀ ਤਾਂ ਅੰਟੀ ਤੱਕ ਸਿਮਟ ਗਈਆਂ ਹਨ। ਓਧਰ ਫੁੱਫੜ, ਮਾਸੜ, ਤਾਇਆ, ਮਾਮਾ ਇਕ ਅੰਕਲ ਦੇ ਘੇਰੇ ਵਿਚ ਸਿਮਟ ਗਏ ਹਨ। ਸੱਸ, ਸਹੁਰਾ, ਕੁੜਮ, ਸਾਲੀ, ਭਾਬੀ, ਭਰਜਾਈ, ਸਾਲਾ, ਨਣਾਨ ਸ਼ਬਦਾਂ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ। ਪੁੱਤਰ, ਪੁੱਤਰੀ, ਪੋਤਾ, ਪੋਤੀ, ਦੋਹਤਰਾ, ਦੋਹਤਰੀ ਵੀ ਪੰਜਾਬੀ ਬੋਲੀ ਨਾਲ ਪਿਆਰ ਦੇ ਦਮਗਜ਼ੇ ਮਾਰਨ ਵਾਲੇ ਪੰਜਾਬੀ ਪੰਜਾਬਣਾਂ ਦੇ ਦਿਮਾਗਾਂ ਵਿਚੋਂ ਲਗਪਗ ਸਾਫ਼ ਹੋ ਰਹੇ ਹਨ।
ਪੰਜਾਬ ਅਤੇ ਬਾਕੀ ਸੰਸਾਰ ਵਿਚ ਜਗ੍ਹਾ-ਜਗ੍ਹਾ ਰਸਮੀ ਤੌਰ 'ਤੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਕੋਈ ਘਾਟ ਨਹੀਂ ਹੈ ਪਰ ਸ਼ੁੱਭ ਅਮਲਾਂ ਬਾਝੋਂ ਰੋਣਾ ਤਾਂ ਉਥੇ ਦਾ ਉਥੇ ਹੈ। ਪੰਜਾਬੀ ਬੋਲੀ ਦਾ ਹਸ਼ਰ ਦੇਖ ਕੇ ਤਾਂ ਕਾਨਫ਼ਰੰਸਾਂ ਕਿਸੇ ਡਰਾਮੇ ਤੋਂ ਵੱਧ ਕੁਝ ਨਹੀਂ ਜਾਪਦੀਆਂ। ਅਜਿਹੀਆਂ ਕਾਨਫ਼ਰੰਸਾਂ ਵਿਚ ਪਰਚੇ ਪੜ੍ਹਨ ਅਤੇ ਬੋਲੀ ਬਾਰੇ ਫ਼ਿਕਰ ਦਾ ਪ੍ਰਗਟਾਵਾ ਕਰਨ ਵਾਲੇ ਵਿਸ਼ੇਸ਼ ਮਹਿਮਾਨ (ਬੁੱਧੀਜੀਵੀ) ਵਿਅਕਤੀਆਂ ਨੇ ਆਪਣੇ ਬੱਚੇ ਵੀ ਤਾਂ ਅਕਸਰ ਅੰਗਰੇਜ਼ੀ ਨੂੰ ਘੋਟਾ ਲਗਾਉਣ ਵਾਲੇ ਸਕੂਲਾਂ ਵਿਚ ਪਾਏ ਹੋਏ ਹੁੰਦੇ ਹਨ। ਹਾਲ ਦੀ ਘੜੀ ਦੁਨੀਆ ਦੀਆਂ ਨਾਮਵਰ ਸਰਗਰਮ ਕੌਮਾਂ ਵਿਚੋਂ ਪੰਜਾਬੀਆਂ ਦੀ ਹੀ ਅਜਿਹੀ ਕੌਮ ਨਜ਼ਰ ਪੈਂਦੀ ਹੈ, ਜਿਸ ਤੋਂ ਆਪਣੀ ਬੋਲੀ ਨਹੀਂ ਸੰਭਾਲੀ ਗਈ, ਨਾ ਸੰਭਾਲੀ ਜਾ ਰਹੀ ਹੈ, ਨਾ ਸੰਭਾਲਣ ਪ੍ਰਤੀ (ਗੱਲਾਂ ਤੋਂ ਵੱਧ), ਬਹੁਤੀ ਸੁਹਿਰਦ ਹੋਈ ਲੱਗ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਬੀਤੇ ਦਿਨੀਂ ਟੁੱਟੀ ਸੜਕ ਦੀ ਗੱਲ ਇਕ ਅਧਿਕਾਰੀ ਨੂੰ ਦੱਸਣ (ਦੇਅਰ ਇਜ਼ ਏ ਬਿੱਗ ਟੋਆ ਇਨ ਦਾ ਸੜਕ) ਦੇ ਅੰਦਾਜ਼ ਤੋਂ ਸਮਝ ਲੱਗਦੀ ਹੈ ਕਿ ਪੰਜਾਬੀ ਬੋਲੀ ਦੇ ਸ਼ੁੱਧ ਉਚਾਰਨ ਪ੍ਰਤੀ ਧੁਰ ਉੱਪਰ ਤੱਕ ਵੀ ਫ਼ਿਕਰਮੰਦੀ, ਸੁਹਿਰਦਤਾ ਅਤੇ ਯੋਜਨਾਬੰਦੀ ਦੀ ਘਾਟ ਹੈ।
ਜੇਕਰ ਗੱਲਾਂ ਅਤੇ ਕਾਨਫ਼ਰੰਸਾਂ ਦੀਆਂ ਰਸਮੀ ਕਾਰਵਾਈਆਂ ਤੋਂ ਵੱਧ ਨਿੱਠ ਕੇ ਕੁਝ ਕੀਤਾ ਗਿਆ ਹੁੰਦਾ ਤਾਂ ਪੰਜਾਬੀ ਬੋਲੀ ਉਪਰਲੇ ਅਤੇ ਹੇਠਲੇ ਪੱਧਰ ਤੱਕ ਦਮ ਤੋੜਦੀ ਨਜ਼ਰ ਨਹੀਂ ਸੀ ਪੈਣੀ ਚਾਹੀਦੀ। ਕਦੇ-ਕਦੇ ਤਾਂ ਆਮ ਅਤੇ ਖ਼ਾਸ ਪੰਜਾਬੀ ਅਤੇ ਪੰਜਾਬਣਾਂ ਨਾਲ ਗੱਲਾਂ ਕਰਦਿਆਂ ਅਜਿਹਾ ਅਹਿਸਾਸ ਹੋਣ ਲੱਗਦਾ ਹੈ ਕਿ ਉਨ੍ਹਾਂ ਦੇ ਦਿਮਾਗਾਂ ਵਿਚੋਂ ਪੰਜਾਬੀ ਨੂੰ ਬਚਾਉਣ ਦੀ ਸੂਖਮ ਸਮਝ ਹੀ ਖੁਰ ਗਈ ਹੈ। ਸ਼ੁੱਧ ਪੰਜਾਬੀ ਬੋਲੀ ਦਾ ਜੋ ਘਾਣ ਹੁੰਦਾ ਜਾ ਰਿਹਾ ਹੈ ਉਸ ਨੂੰ ਵੱਡੀਆਂ ਸਮਝਾਂ ਦੇ ਅਲੰਬਦਾਰਾਂ ਵਲੋਂ ਬੋਲੀਆਂ ਦੇ ਲਗਾਤਾਰ ਚਲਦੇ ਅਤੇ ਬਦਲਦੇ ਵਹਾਅ ਨਾਲ ਜੋੜ ਕੇ ਉੱਚਿਤ ਦੱਸਿਆ ਜਾਣ ਲੱਗ ਪਿਆ ਹੈ ਜਿਸ ਦਾ ਭਾਵ ਹੈ ਕਿ ਆਪਣੀ ਬੋਲੀ ਦੇ ਟਾਹਣਿਆਂ ਉੱਪਰ ਬੈਠਿਆ ਵੀ ਜਾ ਰਿਹਾ ਅਤੇ ਉਸ ਨੂੰ ਵੱਢਿਆ ਵੀ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਪੰਜਾਬ ਤੋਂ ਕੈਨੇਡਾ ਪੁੱਜੀਆਂ ਦੋ ਕੁੜੀਆਂ ਨਾਲ ਮੁਲਾਕਾਤ ਹੋਈ, ਜੋ ਕਿਤਾਬਾਂ ਕੰਪਿਊਟਰਾਂ ਦੀਆਂ ਬਹੁਤ ਵੱਡੀਆਂ ਅੰਗਰੇਜ਼ੀ ਪੜ੍ਹਾਈਆਂ ਪੜ੍ਹਨ ਮਗਰੋਂ ਪੰਜਾਬੀ ਬੋਲੀ ਪ੍ਰਤੀ ਅਵੇਸਲੀਆਂ ਹਨ। ਇਕ ਕੁੜੀ ਨੂੰ ਪੰਜਾਬੀ ਵਿਚ ਗੱਲ ਕਰਨੀ ਅਤੇ ਸਮਝਣੀ ਬੜੀ ਔਖੀ ਲੱਗ ਰਹੀ ਸੀ। ਜਾਣਕਾਰੀ ਸ਼ਬਦ ਉਹ ਪੰਜਾਬੀ ਵਿਚ ਨਹੀਂ ਸਮਝ ਪਾ ਰਹੀ ਸੀ। ਪੰਜਾਬੀਆਂ ਅਤੇ ਪੰਜਾਬਣਾਂ ਨੂੰ ਅੰਗਰੇਜ਼ੀ ਦੀ ਗੱਲ ਸੌਖੀ ਕਰ ਕੇ ਪੰਜਾਬੀ ਵਿਚ ਦੱਸਣ ਦੀ ਗੱਲ ਤਾਂ ਸੁਣੀ ਸੀ ਪਰ ਉਸ ਕੁੜੀ ਨੂੰ ਪੰਜਾਬੀ ਦੀ ਗੱਲ ਅੰਗਰੇਜ਼ੀ ਵਿਚ ਦੱਸਣੀ ਪੈਂਦੀ ਹੈ। ਜਾਣਕਾਰੀ ਸਮਝਾਉਣ ਲਈ ਇਨਫਾਰਮੇਸ਼ਨ ਸ਼ਬਦ ਦਾ ਸਹਾਰਾ ਲੈਣਾ ਪੈਂਦਾ ਹੈ। ਇਕ ਹੋਰ ਜਲੰਧਰ 'ਚ ਜਨਮੀ ਅਤੇ ਰਹਿੰਦੀ ਰਹੀ ਪੰਜਾਬਣ ਕਹਾਉਂਦੀ ਟੀਨਏਜਰ ਕੁੜੀ ਨੇ ਤਾਂ ਸਿਰਾ ਹੀ ਕਰ ਦਿੱਤਾ। ਉਹ ਪੰਜਾਬੀ ਦੀ ਇਕ ਸਤਰ ਵੀ ਠੀਕ ਤਰ੍ਹਾਂ ਸਮਝਣ ਦੇ ਸਮਰੱਥ ਨਹੀਂ ਹੈ। ਉਸ ਕੁੜੀ ਦੀ ਮਾਂ ਅਤੇ ਧੀ ਨੇ ਆਪਣੀ ਬੋਲੀ ਦੀ ਚਿਤਾ ਸਾੜ ਕੇ ਉਸ ਦੀ ਸੁਆਹ ਵੀ ਆਪਣੇ ਸਿਰਾਂ ਵਿਚ ਪੈਣ ਨਹੀਂ ਦਿੱਤੀ ਸਗੋਂ ਕਿਤੇ ਉਡਾ ਪੁਡਾ ਦਿੱਤੀ ਹੋਈ ਹੈ। ਪੰਜਾਬੀ ਵਿਚ ਗੱਲ ਚਲਦੀ ਹੋਵੇ ਤਾਂ ਕੁੜੀ ਚੁੱਪ ਹੀ ਰਹਿੰਦੀ ਹੈ ਪਰ ਉਸ ਦੀ ਮਾਂ ਬੜੀ ਸ਼ੇਖੀ ਨਾਲ਼ ਦੱਸਣ ਲੱਗਦੀ ਹੈ ਕਿ ਸਾਡੀ ਕੁੜੀ ਨੂੰ ਪੰਜਾਬੀ ਨਹੀਂ ਆਉਂਦੀ। ਅਖੇ ਇੰਗਲਿਸ਼ ਸਬਜੈਕਟ ਪੜ੍ਹੀ ਹੈ ਜਿਸ ਕਰਕੇ ਪੰਜਾਬੀ ਨਹੀਂ ਸਮਝ ਸਕਦੀ। ਵੈਸੇ ਜੇਕਰ ਪੰਜਾਬ ਵਿਚ ਜਨਮੇ ਅਤੇ ਵੱਡੇ ਹੋਏ ਵਿਅਕਤੀ ਆਪਸ ਵਿਚ ਮਿਲ-ਬੈਠ ਕੇ ਪੰਜਾਬੀ ਬੋਲੀ ਵਿਚ ਗੱਲ ਨਾ ਕਰ ਸਕਣ ਤਾਂ ਕਾਹਦੇ ਹਨ ਉਹ ਪੰਜਾਬੀ?
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਉਸ ਕੁੜੀ ਨੂੰ ਪੰਜਾਬੀ ਛੱਡ ਕੇ ਸਿਰਫ ਅੰਗਰੇਜ਼ੀ ਪੜ੍ਹਨ ਵਾਲੇ ਪਾਸੇ ਲਗਾਇਆ ਤਾਂ ਉਸ ਦੇ ਪੰਜਾਬੀ ਕਹਾਉਂਦੇ ਮਾਪਿਆਂ ਨੇ ਹੀ ਸੀ। ਇਸ ਕਰਕੇ ਮੰਨਣਾ ਪਵੇਗਾ ਕਿ ਪੰਜਾਬੀ ਦਾ ਘਾਣ ਕਰਨ ਵਿਚ ਬੱਚਿਆਂ ਦਾ ਓਨਾ ਨਹੀਂ ਜਿੰਨਾ ਵੱਡਾ ਮਾਪਿਆਂ ਦਾ ਆਪਣਾ ਹੱਥ ਹੈ। ਸਰਕਾਰਾਂ ਦੇ ਸਿਸਟਮ ਅਤੇ ਸਕੂਲਾਂ ਵਾਲਿਆਂ ਦਾ ਵੀ ਕਸੂਰ ਹੋਵੇਗਾ ਪਰ ਜੇਕਰ ਪੰਜਾਬ ਦੇ ਲੋਕਾਂ ਨੂੰ ਸਚਮੁੱਚ ਆਪਣੀ ਬੋਲੀ ਨਾਲ ਸਨੇਹ ਹੁੰਦਾ ਤਾਂ ਉਹ ਕਦੇ ਵੀ ਪੰਜਾਬੀ ਬੋਲੀ ਨਾਲ ਵਧੀਕੀ ਕਰ ਰਹੇ ਸਿਸਟਮ ਨੂੰ ਜੜ੍ਹਾਂ ਨਾ ਫੜਨ ਦਿੰਦੇ ਅਤੇ ਚੰਗਾ ਭਲਾ ਚਲਦਾ ਸਰਕਾਰੀ ਸਕੂਲ ਸਿਸਟਮ ਤਬਾਹ ਨਾ ਹੁੰਦਾ। ਲੋਕਾਂ ਨੇ ਉਸ ਪੰਜਾਬੀ ਬੋਲੀ ਨਾਲ ਵਧੀਕੀ ਕਰਨ ਵਾਲੇ ਸਿਸਟਮ ਦੀਆਂ ਜੜ੍ਹਾਂ ਪੁੱਟਣ ਦੀ ਬਜਾਏ ਆਪ ਉਸ ਦਾ ਸਾਥ ਦਿੱਤਾ ਅਤੇ ਵੱਧ ਤੋਂ ਵੱਧ ਫੀਸਾਂ/ਜੁਰਮਾਨੇ ਦੇ ਕੇ ਬੱਚਿਆਂ ਨੂੰ ਅੰਗਰੇਜ਼ੀ ਦੀਆਂ ਜਮਾਤਾਂ ਪੜ੍ਹਾਈਆਂ ਅਤੇ ਪੰਜਾਬੀ ਬੋਲੀ ਦੀ ਚਿਖਾ ਤਿਆਰ ਕੀਤੀ ਜਾਂਦੀ ਰਹੀ।
ਪੁੱਛੇ ਜਾਣ ਵਾਲਾ ਇਕ ਸਵਾਲ ਇਹ ਵੀ ਹੈ ਕਿ ਅੰਗਰੇਜ਼ੀ ਕਾਰਨ ਜੇਕਰ ਬਹੁਤ ਸਾਰੇ ਨਿੱਜੀ ਸਕੂਲਾਂ ਵਿਚ ਪੰਜਾਬੀ ਬੋਲਣ ਦਾ ਜੁਰਮਾਨਾ ਦੇਣਾ ਪੈਂਦਾ ਹੈ ਤਾਂ ਲੰਬੇ ਸਮੇਂ ਤੋਂ ਜੁਰਮਾਨਾ ਭਰਨ ਵਾਲੇ ਪੰਜਾਬ ਦੇ ਬੀਬੇ ਰਾਣੇ ਲੋਕ ਚੁੱਪ ਕਿਉਂ ਹਨ? ਇਸ ਭੇਦਭਰੀ ਚੁੱਪ ਦਾ ਭਾਵ ਇਹ ਹੈ ਕਿ ਲੋਕ ਪੰਜਾਬੀ ਨੂੰ ਪਿਛਾਂਹ ਅਤੇ ਅੰਗਰੇਜ਼ੀ ਨੂੰ ਅੱਗੇ ਰੱਖਣ ਦੇ ਹੱਕ ਵਿਚ ਹਨ। ਕੀ ਕਾਰਨ ਹੈ ਕਿ ਅੱਜ ਪੰਜਾਬ ਵਿਚ ਹਰੇਕ ਬੱਚੇ ਨੇ 'ਏ ਬੀ ਸੀ' ਰਟੀ ਹੋਈ ਹੈ ਅਤੇ 'ੳ ਅ' ਦਾ ਉਚਾਰਨ ਕਿਸੇ ਵਿਰਲੇ/ਵਿਰਲੀ ਦੀ ਜ਼ੁਬਾਨ 'ਤੇ ਹੈ? ਬੱਚੇ ਨੂੰ ਜੋ ਪੜ੍ਹਾਇਆ ਜਾਂਦਾ ਹੈ ਉਹੀ ਉਸ ਨੂੰ ਰਟ ਜਾਂਦਾ ਹੈ। 'ੳ ਅ' ਅਤੇ ਪੰਜਾਬੀ ਸਿੱਖਣ ਨੂੰ ਬੋਝ ਸਮਝਿਆ ਜਾ ਰਿਹਾ ਹੈ, ਜਿਸ ਕਰਕੇ ਉਹ ਇਸ ਦੇ ਗਿਆਨ ਤੋਂ ਸੱਖਣੇ ਰਹਿ ਰਹੇ ਹਨ। ਆਇਲਟਸ ਦੀ ਭੇਡਚਾਲ ਨਾਲ ਤਾਂ ਪੰਜਾਬੀ ਕਹਾਉਂਦੇ ਮੁੰਡੇ ਕੁੜੀਆਂ ਦੇ ਦਿਮਾਗਾਂ ਵਿਚੋਂ ਪੰਜਾਬੀ ਬੋਲੀ ਦਾ ਹੋਰ ਵੀ ਤੇਜ਼ੀ ਨਾਲ ਸਫ਼ਾਇਆ ਹੁੰਦਾ ਜਾਂਦਾ ਹੈ।
ਸਰਕਾਰੀ ਸਕੂਲਾਂ ਦੀ ਵਿੱਦਿਆ ਤਾਂ ਮੁਫ਼ਤ ਸੀ। ਕਮਾਲ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਤੋਂ ਪੜ੍ਹੇ ਬਹੁਤ ਸਾਰੇ ਲੋਕਾਂ ਨੇ ਨਿੱਜੀ ਸਕੂਲਾਂ ਵਾਲੇ ਕਾਰੋਬਾਰ ਖੋਲ੍ਹ ਕੇ ਸਥਾਪਤ ਕਰ ਲਏ ਅਤੇ ਉਹ ਅੰਗਰੇਜ਼ੀ ਮੀਡੀਅਮ 'ਚ ਵਧੀਆ ਸਿੱਖਿਆ ਦੇ ਸੂਤਰਧਾਰ ਕਹਾਉਣ ਲੱਗੇ। ਨਿੱਜੀ ਸਿੱਖਿਆ ਦੇ ਉਹ ਵਪਾਰੀ ਸਰਕਾਰੀ ਸਕੂਲਾਂ ਅਤੇ ਪੰਜਾਬੀ ਬੋਲੀ ਨੂੰ ਤਬਾਹ ਕਰਨ/ਕਰਵਾਉਣ ਦੇ ਦੋਸ਼ੀ ਹਨ ਅਤੇ ਆਮ ਲੋਕਾਂ ਦੀ ਅਜੀਬੋ-ਗ਼ਰੀਬ ਚੁੱਪ ਨੇ ਸਾਡੀ ਬੋਲੀ ਦੀ ਬਲਦੀ ਚਿਖਾ ਉਪਰ ਤੇਲ ਪਾਉਣ ਦਾ ਕੰਮ ਕੀਤਾ ਹੈ। ਨਿੱਜੀ ਸਕੂਲਾਂ ਵਿਚ ਫੀਸਾਂ/ਜੁਰਮਾਨੇ ਦੇ ਕੇ ਲੋਕਾਂ ਨੇ ਮੁਸੀਬਤ ਆਪ ਸਹੇੜੀ ਜਿਸ ਦਾ ਹੁਣ ਤੱਕ ਦਮ-ਘੁਟਵਾਂ ਅਜਗਰੀ ਵਲ੍ਹੇਟਾ ਪੈ ਚੁੱਕਾ ਹੈ ਜਿਸ ਵਿਚੋਂ ਪੰਜਾਬੀ ਬੋਲੀ ਨੂੰ ਸਖ਼ਤ ਯਤਨ ਕਰਨ ਮਗਰੋਂ ਵੀ ਮੁਕਤ ਕਰਾਉਣਾ ਸੰਭਵ ਨਹੀਂ ਜਾਪਦਾ।


+14168953784
nadala.nadala@gmail.com

 

ਗੰਧਲੀ ਸਿਆਸਤ ਤੇ ਪਾਰਟੀਬਾਜ਼ੀ ਦੀ ਦਲਦਲ ਵਿਚ ਧਸਦਾ ਜਾ ਰਿਹੈ ਪੰਚਾਇਤੀ ਪ੍ਰਬੰਧ

ਕੋਈ ਸਮਾਂ ਸੀ ਜਦ ਪਰ੍ਹਾ-ਪੰਚਾਇਤ ਨੂੰ ਰੱਬ ਦਾ ਹੀ ਰੂਪ ਮੰਨਿਆ ਜਾਂਦਾ ਸੀ ਤੇ ਇਸ ਦੇ ਦਿੱਤੇ ਹੋਏ ਫ਼ੈਸਲੇ ਨੂੰ ਨਾ ਕੇਵਲ ਪ੍ਰਵਾਨ ਹੀ ਕੀਤਾ ਜਾਂਦਾ ਸੀ ਸਗੋਂ ਇਸ ਦਾ ਸਤਿਕਾਰ ਵੀ ਕੀਤਾ ਜਾਂਦਾ ਸੀ। ਇਥੋਂ ਤੱਕ ਜੇ ਕਿਧਰੇ ਕੋਈ ਬੰਦਾ ਪਰ੍ਹਾ-ਪੰਚਾਇਤ ਦੇ ਫ਼ੈਸਲੇ 'ਤੇ ...

ਪੂਰੀ ਖ਼ਬਰ »

ਕੀ ਪੈਟਰੋਲ 'ਤੇ ਸੈੱਸ ਲਾਉਣਾ ਉੱਚਿਤ ਹੈ ?

ਪੰਜਾਬ ਵਿਧਾਨ ਸਭਾ ਵਲੋਂ 'ਪੰਜਾਬ ਅਰਬਨ ਟਰਾਂਸਪੋਰਟ ਫੰਡ' ਬਿੱਲ ਪਾਸ ਕਰਨ ਨਾਲ ਸ਼ਹਿਰਾਂ ਵਿਚ ਆਵਾਜਾਈ ਪ੍ਰਣਾਲੀ ਨੂੰ ਹੋਰ ਨਿਪੁੰਨ ਬਣਾਉਣ ਲਈ ਸ਼ਹਿਰਾਂ ਵਿਚ ਪੈਟਰੋਲ ਅਤੇ ਤੇਲਾਂ ਦੀਆਂ ਹੋਰ ਕਿਸਮਾਂ 'ਤੇ 10 ਪੈਸੇ ਪ੍ਰਤੀ ਲਿਟਰ 'ਸੈੱਸ' ਲਾਉਣ ਦੀ ਵਿਵਸਥਾ ਕੀਤੀ ਗਈ ...

ਪੂਰੀ ਖ਼ਬਰ »

ਕਸ਼ਮੀਰ-ਕੇਂਦਰ ਲਈ ਇਕ ਵੱਡੀ ਚੁਣੌਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਟੈਲੀਫੋਨ 'ਤੇ ਵਿਸਥਾਰਤ ਗੱਲਬਾਤ ਕਰਨ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ ਕਿ ਹਾਲਾਤ ਬੇਹੱਦ ਗੰਭੀਰ ਹਨ। ਦੋਵਾਂ ਦੇਸ਼ਾਂ ਨੂੰ ਕਸ਼ਮੀਰ ਮਸਲੇ ਨਾਲ ਨਿਪਟਦਿਆਂ ਸੰਜਮ ਵਰਤਣ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX